ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਪ੍ਰਿੰਸ ਫਿਲਿਪ ਨੇ ਡਰਾਈਵਿੰਗ ਛੱਡੀ

February 11, 2019 03:56 PM

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਬਰਤਾਨਵੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ 97 ਸਾਲਾ ਪਤੀ ਪ੍ਰਿੰਸ ਫਿਲਿਪ ਨੇ ਇਕ ਖੌਫ਼ਨਾਕ ਕਾਰ ਹਾਦਸੇ ਤੋਂ ਕੁਝ ਹਫ਼ਤੇ ਬਾਅਦ ਆਪਣਾ ਡਰਾਈਵਿੰਗ ਲਾਇਸੈਂਸ ਤਿਆਗ ਦਿੱਤਾ ਹੈ। ਇਸ ਹਾਦਸੇ ਵਿਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਸਨ। ਬਕਿੰਘਮ ਪੈਲੇਸ ਨੇ ਇਕ ਬਿਆਨ ਵਿਚ ਦੱਸਿਆ ਕਿ ਐਡਿਨਬਰਾ ਦੇ ਡਿਊਕ ਵਲੋਂ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਆਪਣਾ ਡਰਾਈਵਿੰਗ ਲਾਇਸੈਂਸ ਛੱਡਣ ਦਾ ਫ਼ੈਸਲਾ ਲਿਆ ਗਿਆ ਹੈ।’’ ਪ੍ਰਿੰਸ ਵਲੋਂ ਆਪਣਾ ਡਰਾਈਵਿੰਗ ਲਾਇਸੈਂਸ ਤਿਆਗਣ ਦਾ ਫ਼ੈਸਲਾ ਉਨ੍ਹਾਂ ਦਾ ਆਪਣਾ ਹੈ ਅਤੇ ਹੁਣ ਉਹ ਡਰਾਈਵਰ ਨਾਲ ਹੀ ਕਿਤੇ ਆਇਆ ਜਾਇਆ ਕਰਨਗੇ। ਇਸ ਫ਼ੈਸਲੇ ਦਾ ਮਤਲਬ ਹੈ ਕਿ ਪ੍ਰ੍ਰਿੰਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਪੁਲਵਾਮਾ ਅੱਤਵਾਦੀ ਹਮਲੇ ਵਿਰੁੱਧ ਪਾਕਿ ਦੂਤਘਰ ਲੰਡਨ ਸਾਹਮਣੇ ਰੋਸ ਪ੍ਰਦਰਸ਼ਨ


ਲੰਡਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਭਾਰਤੀ ਸੈਨਾ 'ਤੇ ਹੋਏ ਅੱਤਵਾਦੀ ਹਮਲੇ ਵਿਰੁੱਧ ਅੱਜ ਲੰਡਨ ਵਿਖੇ ਪਾਕਿਸਤਾਨੀ ਦੂਤਾਘਰ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ''ਸਟੈਂਡ ਅੰਗੇਨਸਟ ਟੈਰਰਰਿਜ਼ਮ' ਨਾਂਅ ਦੇ ਇਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਸ਼ਾਮਿਲ ਲੋਕਾਂ ਨੇ ਸੀ. ਆਪ. ਪੀ. ਐਫ. ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਰਾਸ਼ਟਰੀ ਗੀਤ ਨਾਲ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ |

ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਆਏ ਖ਼ਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ

ਲੰਡਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਆਏ ਬਿਆਨ 'ਤੇ ਉੱਠੇ ਵਿਵਾਦ ਸਬੰਧੀ ਖਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨਾਲ ਮੈਂ ਕਦੇ ਸਹਿਮਤ ਨਹੀਂ ਹੋਇਆ, ਪਰ ਪੁਲਵਾਮਾ ਹਮਲੇ ਸਬੰਧੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਨਾਲ ਸਹਿਮਤ ਹਾਂ, ਕਿ ਕਿਸੇ ਰਾਸ਼ਟਰ ਨੂੰ ਸਮੁੱਚੇ ਤੌਰ 'ਤੇ ਕਿਸੇ ਘਟਨਾ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ |

ਪੁਲਵਾਮਾ ਅੱਤਵਾਦੀ ਹਮਲੇ ਦੀ ਪ੍ਰਵਾਸੀ ਭਾਰਤੀਆਂ ਵਲੋਂ ਨਿੰਦਾ

ਲੰਡਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਸੇਕ ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਸਮੇਤ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਲੱਗਾ ਹੈ | ਜਿੱਥੇ ਵੱਖ ਵੱਖ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਅਤੇ ਭਾਰਤ ਵਾਸੀਆਂ ਨਾਲ ਹਮਦਰਦੀ ਪ੍ਰਗਟਾਈ ਹੈ, ਉੱਥੇ ਹੀ ਯੂ. ਕੇ. 'ਚ ਭਾਰਤੀ ਸਮੂਹ ਅਤੇ ਭਾਰਤ ਦੀਆਂ ਸਿਆਸੀ ਪਾਰਟੀਆਂ ਨਾਲ ਸਬੰਧਿਤ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲ੍ਹੀ ਨੇ

ਬਰਤਾਨੀਆ ਦੇ ਵਿਦੇਸ਼ ਮੰਤਰੀ ਵਲੋਂ ਜੰਮੂ ਕਸ਼ਮੀਰ ਪ੍ਰਤੀ ਵਰਤੇ ਸ਼ਬਦ 'ਤੇ ਵਰਿੰਦਰ ਸ਼ਰਮਾ ਵਲੋਂ ਇਤਰਾਜ਼

ਲੰਡਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਪੰਜਾਬੀ ਮੂਲ ਦੇ ਬਰਤਾਨਵੀ ਸੰਸਦ ਮੈਂਬਰ ਅਤੇ ਇੰਡੋ-ਬਿ੍ਟਿਸ਼ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰਮੈਨ ਵਰਿੰਦਰ ਸ਼ਰਮਾ ਨੇ ਪੁਲਵਾਮਾ 'ਚ ਸੀ. ਆਰ. ਪੀ. ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਵੀ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਬਰਤਾਨੀਆ ਦੇ ਵਿਦੇਸ਼ ਮੰਤਰੀ ਜੈਰਮੀ ਹੰਟ ਵਲੋਂ ਹਮਲੇ ਦੀ ਨਿੰਦਾ ਕਰਨ ਅਤੇ ਦੁੱਖ ਦੀ ਘੜੀ 'ਚ ਭਾਰਤ ਨਾਲ ਹੋਣ ਸਬੰਧੀ ਦਿੱਤੇ ਬਿਆਨ ਮੌਕੇ

ਪੁਲਵਾਮਾਂ (ਕਸ਼ਮੀਰ) ਵਿਖੇ ਹੋਏ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋਹੜੀ ਹੈ:-ਗਰੈਵਾਲ-ਗੁਰਦਾਸਪੁਰੀ

ਹਮਬਰਗ 15 ਫਰਵਰੀ 2019 (ਅਮਰਜੀਤ ਸਿੰਘ ਸਿੱਧੂ) ਕਸਮੀਰ ਵਿਚ ਭਾਰਤੀ ਸਕਿਉਰਟੀ ਫੋਰਸਾਂ ਅਤੇ ਅੱਤਵਾਦੀ ਜੱਥੇਬੰਦੀਆਂ ਵਿਚ ਬਹੁਤ ਵਾਰ ਝੱੜਪਾਂ ਹੋਈਆਂ। ਜਿਸ ਵਿਚ ਸੈਕੜੇ ਜਵਾਨਾਂ ਦੀ ਸ਼ਹੀਦੀ ਹੋਈ। ਪਰ ਜੋ ਹਾਲ ਵਿਚ ਹੀ ਅੱਤਵਾਦੀਆਂ ਵੱਲੋਂ ਸੀ ਆਰ ਪੀ ਦੇ ਕਾਫਲੇ ਉਪਰ ਹਮਲਾ ਕਰਕੇ 42 ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਹਮਲਾਂ ਹੁਣ ਤੱਕ ਦੇ ਹੋਏ ਸੱਭ ਹਮਲਿਆਂ ਨਾਲੋਂ ਦਿਲ ਕੰਬਾਊ ਅਤੇ ਬਹੁਤ ਹੀ ਮੰਦਭਾਗਾ ਹਮਲਾ ਸੀ। ਇਸ ਮੰਦਭਾਗੇ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪ੍ਰਵਾਰਾਂ ਨਾਲ ਦੁੱਖ ਸਾਝਾ ਕਰਦਿਆਂ ਅਤੇ ਸ਼ਹੀਦਾ ਦੀ ਆਤਮਾਂ ਦੀ ਸਾਂਤੀ ਲਈ ਅਰਦਾਸ ਕਰਦਿਆਂ ਇੰਡੀਅਨ ਓਵਰਸੀਜ ਕਾਂਗਰਸ ਦੇ ਸ: ਸੁਖਜਿੰਦਰ ਸਿੰਘ ਗਰੇਵਾਲ, ਸ: ਬਲਵਿੰਦਰ ਸਿੰਘ ਗੁਰਦਾਸਪੁਰੀ, ਸ: ਰੇਸ਼ਮ ਭਰੋਲੀ,

ਬ੍ਰੈਗਜ਼ਿਟ ਦੀ ਅਨਿਸਚਤਾ ਕਾਰਨ ਬਰਤਾਨੀਆ ਦਾ ਕਾਰ ਉਤਪਾਦਨ ਖਤਰੇ 'ਚ

ਲੰਡਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਸਮਝੌਤੇ ਦੇ ਲਮਕਣ ਨਾਲ ਬਰਤਾਨੀਆ ਦੀ ਆਰਥਿਕਤਾ ਨੂੰ ਵੱਡੀ ਚਣੌਤੀ ਪੇਸ਼ ਆਉਂਦੀ ਨਜ਼ਰ ਆ ਰਹੀ ਹੈ | ਬੀਤੇ ਕੁਝ ਮਹੀਨਿਆਂ ਤੋਂ ਕਈ ਵੱਡੇ ਕਾਰੋਬਾਰਾਂ ਨੂੰ ਜਿੰਦਰੇ ਲੱਗੇ ਹਨ ਜਾਂ ਬਰਾਂਚਾਂ (ਸ਼ਾਖਾਵਾਂ) ਘਟਾ ਦਿੱਤੀਆਂ ਗਈਆਂ ਹਨ | ਕਾਰ ਉਤਪਾਦਨ 'ਤੇ ਇਸ ਦਾ ਵੱਡਾ ਅਸਰ ਪੈਂਦਾ ਦਿਸ ਰਿਹਾ ਹੈ | ਵਿਸ਼ਵ ਭਰ 'ਚ ਮਸ਼ਹੂਰ ਕਾਰਾਂ ਬਣਾਉਣ ਵਾਲੀ ਕੰਪਨੀ ਫੋਰਡ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਬ੍ਰੈਗਜ਼ਿਟ ਸਮਝੌਤੇ 'ਤੇ 'ਨੋ ਡੀਲ' (ਬਿਨਾਂ ਸਮਝੌਤੇ) ਹੋਈ ਤਾਂ ਉਹ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਬਰਤਾਨੀਆ ਤੋਂ ਬਾਹਰ ਚਲੇ ਜਾਣਗੇ | ਕੰਪਨੀ ਨੇ ਕਿਹਾ ਹੈ ਕਿ 'ਨੋ ਡੀਲ' ਬ੍ਰੈਗਜ਼ਿਟ ਕਾਰ ਉਤਪਾਦਨ ਲਈ ਵੱਡਾ ਖ਼ਤਰਾ ਹੋਵੇਗੀ ਤੇ ਯੂਰਪੀ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਹਰ ਕੋਸ਼ਿਸ਼ ਕਰਾਂਗੇ | ਜ਼ਿਕਰਯੋਗ ਹੈ ਕਿ ਫੋਰਡ ਦੀਆਂ ਚਾਰ ਯੂਨਿਟਾਂ ਬਰਿਜ਼ਇੰਡ, ਡੈਗਨਹੈਮ, ਹੇਲਵੁੱਡ ਅਤੇ ਡਨਟਨ 'ਚ ਕਰੀਬ 13 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ |

ਇਟਲੀ 'ਚ ਪੰਜਾਬੀ ਨੌਜਵਾਨ ਦਾ ਕਤਲ

ਇਟਲੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸ਼ਹਿਰ ਪਾਦੋਵਾ 'ਚ ਇਕ ਭਾਰਤੀ ਵਿਅਕਤੀ ਹੁਸ਼ਿਆਰ ਸਿੰਘ (40) ਦਾ ਚਾਕੂਆਂ ਨਾਲ ਲਗਾਤਾਰ ਵਾਰ ਕਰਕੇ ਕਤਲ ਕਰ ਦਿੱਤਾ ਗਿਆ | ਇਸ ਕਤਲ ਦੇ ਸਬੰਧ 'ਚ ਪੁਲਿਸ ਵਲੋਂ ਹੁਸ਼ਿਆਰ ਸਿੰਘ ਦੇ ਨਾਲ ਰਹਿਣ ਵਾਲੇ ਉਸ ਦੇ ਹੀ ਇਕ ਸਾਥੀ ਭਾਰਤੀ ਸੰਜੇ ਬੀ ਨਾਂਅ ਦੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਲਗਾਤਾਰ ਪੁੱਛ ਪੜਤਾਲ ਜਾਰੀ ਹੈ | ਉਨ੍ਹਾਂ ਦੇ ਘਰ ਸਾਹਮਣੇ ਰਹਿਣ ਵਾਲੇ ਇਕ ਪਾਕਿਸਤਾਨੀ ਨਾਗਰਿਕ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ |

ਵਿਜੇ ਮਾਲਿਆ ਨੇ ਕਰਜ਼ਾ ਵਾਪਸ ਕਰਨ ਦੀ ਕੀਤੀ ਪੇਸ਼ਕਸ਼

ਲੰਡਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ 'ਚ ਯੂ. ਕੇ. ਤੋਂ ਭਾਰਤ ਹਵਾਲਗੀ ਦਾ ਸਾਹਮਣਾ ਕਰ ਰਹੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਇਕ ਵਾਰ ਫਿਰ ਕਰਜ਼ਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ | ਵਿਜੇ ਮਾਲਿਆ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁੱਧਵਾਰ ਨੂੰ ਸੰਸਦ 'ਚ ਦਿੱਤੇ ਭਾਸ਼ਣ ਮੌਕੇ ਅਸਿੱਧੇ ਤੌਰ 'ਤੇ ਵਿਜੇ ਮਾਲਿਆ ਦੇ ਕੀਤੇ ਜ਼ਿਕਰ ਦਾ ਜਵਾਬ ਦਿੱਤਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਸੰਸਦ 'ਚ ਆਪਣੇ ਆਖ਼ਰੀ ਭਾਸ਼ਣ ਮੌਕੇ ਕਿਹਾ ਸੀ ਇਕ ਵਿਅਕਤੀ ਇਕ ਹਜ਼ਾਰ ਕਰੋੜ ਰੁਪਏ ਲੈ ਕੇ ਦੌੜ ਗਿਆ | ਮਾਲਿਆ ਨੇ ਕਿਹਾ ਕਿ ਬਿਨਾ ਨਾਂਅ ਲਏ ਮੋਦੀ ਵਲੋਂ ਮੇਰਾ ਜ਼ਿਕਰ ਕੀਤਾ ਗਿਆ ਹੈ | ਮਾਲਿਆ ਨੇ ਕਿਹਾ ਕਿ ਮੈਂ ਸਤਿਕਾਰ ਸਹਿਤ ਪੁੱਛਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਬੈਂਕਾਂ ਨੂੰ ਮੇਰੇ ਵਲੋਂ ਮੇਜ਼ 'ਤੇ ਰੱ ਖਿਆ ਪੈਸਾ ਲੈਣ ਵੇਲੇ ਹਦਾਇਤ ਕਿਉਂ ਨਹੀਂ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਕਿੰਗਫਿਸ਼ਰ ਵਲੋਂ ਲਿਆ ਗਿਆ ਸੀ |

ਜਲ੍ਹਿਆਂਵਾਲਾ ਬਾਗ ਕਤਲੇਆਮ: ਹਾਊਸ ਆਫ਼ ਲਾਰਡਜ਼ ਵਿੱਚ ਹੋਵੇਗੀ ਬਹਿਸ

ਲੰਡਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਅਗਲੇ ਮੰਗਲਵਾਰ ਨੂੰ ਜਲ੍ਹਿਆਂਵਾਲਾ ਬਾਗ਼ ਕਤਲੇਆਮ ਬਾਰੇ ਬਹਿਸ ਹੋਵੇਗੀ। ਅੰਮ੍ਰਿਤਸਰ ਵਿੱਚ ਸੌ ਸਾਲ ਪਹਿਲਾਂ (ਅਪਰੈਲ 1919) ਹੋਏ ਇਸ ਕਤਲੇਆਮ ’ਤੇ ‘ਇਤਿਹਾਸਕ’ ਬਹਿਸ ਲਾਰਡ ਮੇਘਨਾਦ ਦੇਸਾਈ ਤੇ ਲਾਰਡ ਰਾਜ ਲੂੰਬਾ ਦੇ ਯਤਨਾਂ ਸਦਕਾ ਯੂਕੇ ਸੰਸਦ ਦੇ ਉਪਰਲੇ ਸਦਨ ਦੇ ਮੁੱਖ ਚੈਂਬਰ ਵਿੱਚ ਹੋਵੇਗੀ। ਇਸ ‘ਸੰਖੇਪ ਬਹਿਸ’ ਵਿੱਚ ਨੌਂ ਬੁਲਾਰੇ ਸ਼ਾਮਲ ਹੋਣਗੇ।

ਚਮਨ ਲਾਲ ਚਮਨ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ

ਲੰਡਨ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਉੱਘੇ ਲੇਖਕ ਅਤੇ ਪੇਸ਼ਕਾਰ ਚਮਨ ਲਾਲ ਚਮਨ ਨੂੰ ਅੱਜ ਹੰਝੂਆਂ ਭਰੀ ਅੰਤਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਯੂ. ਕੇ. ਭਰ ਤੋਂ ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਲੇਖਕਾਂ ਸ੍ਰੀ ਚਮਨ ਦੇ ਅੰਤਮ ਸੰਸਕਾਰ ਤੋਂ ਬਾਅਦ ਉਨ੍ਹਾਂ ਨਮਿੱਤ ਰੱਖੇ ਗਏ ਹਵਨ 'ਚ ਹਿੱਸਾ ਲਿਆ | ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਚਮਨ ਲਾਲ ਯੂ. ਕੇ. 'ਚ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੇ ਮਹਾਨ ਲੇਖਕ ਸਨ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਗੂੜਾ ਗਿਆਨ ਸੀ | ਉਹ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕਿ੍ਤੀ ਦੇ ਤੁਰਦੇ ਫਿਰਦੇ ਸ਼ਬਦਕੋਸ਼ ਸਨ, ਜਿਹਨਾਂ ਕੋਲ ਭਾਸ਼ਾ ਸਬੰਧੀ ਹਰ ਸਵਾਲ ਦਾ ਉੱਤਰ ਸੀ |

ਸੁਰਜੀਤ ਕੌਰ ਅਠਵਾਲ ਦੇ ਕਤਲ 'ਤੇ ਬਣੀ ਦਸਤਾਵੇਜ਼ੀ ਫ਼ਿਲਮ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : 20 ਸਾਲ ਪਹਿਲਾਂ ਕਤਲ ਹੋਈ ਸੁਰਜੀਤ ਕੌਰ ਅਠਵਾਲ ਦੇ ਕਤਲ ਸਬੰਧੀ ਬਣੀ ਇੱਕ ਦਸਤਾਵੇਜ਼ੀ ਫ਼ਿਲਮ 'ਚ ਦੱਸਿਆ ਗਿਆ ਕਿ ਉਸ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ | ''ਦਾ ਕਿਲਰ ਇੰਨ ਮਾਈ ਫੈਮਲੀU ਸਿਰਲੇਖ ਹੇਠ ਬਣੀ ਇਸ ਫ਼ਿਲਮ 'ਚ ਸੁਰਜੀਤ ਕੌਰ ਦੀ ਦਰਾਣੀ ਸਰਬਜੀਤ ਕੌਰ ਅਠਵਾਲ ਨੇ ਕਤਲ ਸਬੰਧੀ ਜਾਣਕਾਰੀ ਸਾਂਝੀ ਕੀਤੀ | ਸਰਬਜੀਤ ਕੌਰ ਨੇ ਹੀ ਸੁਰਜੀਤ ਕੌਰ ਦੇ ਕਤਲ ਦੀ ਕਹਾਣੀ ਪੁਲਿਸ ਨੂੰ ਦੱਸੀ ਸੀ |

69 ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਮਨਜੀਤ ਸਿੰਘ ਦਾ ਸਾਊਥਾਲ 'ਚ ਸਨਮਾਨ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ 'ਚ ਲੋਹਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਮਨਜੀਤ ਸਿੰਘ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਗੁਰੂ ਘਰ ਦੇ ਖੇਡ ਸਕੱਤਰ ਅਤੇ ਮੇਲ ਗੇਲ ਪ੍ਰਾਜੈਕਟ ਦੇ ਚੇਅਰਮੈਨ ਪ੍ਰਭਜੋਤ ਸਿੰਘ ਮੋਹੀ, ਮੀਤ ਪ੍ਰਧਾਨ ਦੀਦਾਰ ਸਿੰਘ ਰੰਧਾਵਾ ਵਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਕੀਤਾ ਗਿਆ | ਮਨਜੀਤ ਸਿੰਘ ਹੁਣ ਤੱਕ ਬੱਸ ਖਿਚਣ, ਹਵਾਈ ਜਹਾਜ਼ ਖਿਚਣ ਸਮੇਤ ਬਹੁਤ ਸਾਰੇ ਕਰਤਬ ਕਰਕੇ 69 ਵਿਸ਼ਵ ਰਿਕਾਰਡ ਬਣਾ ਚੁੱਕੇ ਹਨ |

ਸੂਈ ਦੇ ਆਕਾਰ ਦੇ ਨਵਜਨਮੇ ਬੱਚੇ ਦਾ ਹੋਇਆ ਸਫ਼ਲ ਇਲਾਜ, ਜਲਦ ਪਰਤੇਗਾ ਘਰ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਡਾਕਟਰਾਂ ਨੇ 23 ਹਫ਼ਤੇ ਦੀ ਗਰਭਅਵਸਥਾ ਤੋਂ ਬਾਅਦ ਜਨਮੇ ਇਕ ਬੱਚੇ ਦੇ ਬਾਰੇ 'ਚ ਕਿਹਾ ਹੈ ਕਿ ਇਹ ਲੱਖਾਂ 'ਚ ਇਕ ਮਾਮਲਾ ਹੈ, ਜਿਸ 'ਚ ਬੱਚੇ ਦੀ ਜਾਨ ਬਚਦੀ ਹੈ | ਇਕ ਸੂਈ ਦੇ ਆਕਾਰ ਦੇ ਜਨਮੇ ਇਸ ਬੱਚੇ ਦਾ ਭਾਰ 700 ਗ੍ਰਾਮ ਹੈ | ਦੇਖਭਾਲ ਕਰਮਚਾਰੀਆਂ ਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਬੱਚਾ ਜੀਵਤ ਨਹੀਂ ਬਚੇਗਾ ਕਿਉਂਕਿ ਉਸ ਦਾ ਜਨਮ ਤੈਅ ਸਮੇਂ ਤੋਂ ਠੀਕ ਇਕ ਹਫ਼ਤਾ ਪਹਿਲਾਂ ਹੋਇਆ ਸੀ |

ਯੂ.ਕੇ. 'ਚ ਬੁਰਕਾ ਪਹਿਨ ਕੇ ਲੁੱਟਮਾਰ ਕਰਨ ਵਾਲੇ ਭਾਰਤੀ ਨੂੰ ਕੈਦ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਬੁਰਕਾ ਪਹਿਨ ਦੇ ਲੈਸਟਰ 'ਚ ਇਕ ਸੁਨਿਆਰੇ ਦੀ ਦੁਕਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਦੇ ਮਾਮਲੇ 'ਚ 4 ਸਾਲ ਦੀ ਕੈਦ ਸੁਣਾਈ ਗਈ ਹੈ | ਜਾਣਕਾਰੀ ਅਨੁਸਾਰ ਲੈਸਟਰ ਕ੍ਰਾਊਨ ਕੋਰਟ 'ਚ ਇਮਤਿਆਜ਼ ਪਟੇਲ (42) ਨੂੰ ਇਸ ਮਾਮਲੇ 'ਚ ਦੋਸ਼ੀ ਸਿੱਧ ਹੋਣ 'ਤੇ ਸਜ਼ਾ ਸੁਣਾਈ ਗਈ ਹੈ | ਇਸ ਤੋਂ ਇਲਾਵਾ ਬੁਰਕਾ ਪਾ ਕੇ ਧਾਰਮਿਕ ਮਰਿਯਾਦਾ ਨੂੰ ਠੇਸ ਪਹੁੰਚਾਣ ਦੇ ਮਾਮਲੇ 'ਚ ਉਸ ਨੂੰ 2 ਮਹੀਨੇ ਹੋਰ ਕੈਦ ਅਧੀਨ ਰਹਿਣਾ ਪਵੇਗਾ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕੰਮ ਲਈ ਮੈਂ ਗਸ਼ਤ 'ਤੇ ਤਾਇਨਾਤ ਅਫ਼ਸਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਪਟੇਲ ਛੇਤੀ ਹੀ ਪਕੜ ਹੇਠ ਆ ਗਿਆ |

ਇਟਲੀ 'ਚ ਦੁੱਧ ਉਤਪਾਦਕਾਂ ਵਲੋਂ ਕੀਮਤਾਂ ਵਧਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼

ਇਟਲੀ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ 'ਚ ਜਿੱਥੇ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹਨ, ਉੱਥੇ ਯੂਰਪੀ ਮੁਲਕ ਇਟਲੀ 'ਚ ਦੁੱਧ ਉਤਪਾਦਕਾਂ ਵਲੋਂ ਦੁੱਧ ਦੇ ਭਾਅ ਵਧਾਉਣ ਲਈ ਸੰਘਰਸ਼ ਛੇੜ ਦਿੱਤਾ ਗਿਆ ਹੈ | ਇਟਲੀ ਦੇ ਸਰਦੇਨੀਆ ਟਾਪੂ 'ਚ ਜਿੱਥੇ ਕਿ ਵੱਡੀ ਗਿਣਤੀ ਚ ਡੈਅਰੀ ਫਾਰਮ ਤੇ ਵੱਡੀਆਂ-ਵੱਡੀਆਂ ਚਰਗਾਹਾਂ ਹਨ, ਵਿਖੇ ਦੁੱਧ ਉਤਪਾਦਕਾਂ ਵਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਵਿੱਢਿਆ ਸੰਘਰਸ਼ ਹੁਣ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ | ਦੁੱਧ ਉਤਪਾਦਕਾਂ ਦੀ ਮੰਗ ਹੈ ਕਿ ਦੁੱਧ ਦਾ ਭਾਅ 60 ਸੈਂਟ ਹੋਰ ਵਧਾਇਆ ਜਾਵੇ | ਧਰਨਾਕਾਰੀਆਂ ਨੂੰ ਇਟਲੀ ਦੀਆਂ ਕਿਸਾਨ ਜਥੇਬੰਦੀਆਂ ਦਾ ਵੀ ਪੂਰਨ ਸਮੱਰਥਨ ਮਿਲ ਰਿਹਾ ਹੈ | ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਸਰਕਾਰ ਵਲੋਂ ਦੁੱਧ ਦਾ ਭਾਅ ਨਹੀਂ ਵਧਾਇਆ ਗਿਆ ਜਦੋਂ ਕਿ ਡੇਅਰੀ ਫਾਰਮਾਂ ਨੂੰ ਚਲਾਉਣ ਲਈ ਭਾਰੀ ਖ਼ਰਚਾ ਝੱਲਣਾ ਪੈਂਦਾ ਹੈ |

ਅਣਖ਼ ਖਾਤਰ ਕਤਲ ਕੀਤੀ ਸਿੱਖ ਔਰਤ ’ਤੇ ਦਸਤਾਵੇਜ਼ੀ ਦਾ ਹੋਵੇਗਾ ਚੈਨਲ ’ਤੇ ਪ੍ਰਸਾਰਨ

ਲੰਡਨ, 11 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਕਰੀਬ 20 ਵਰ੍ਹੇ ਪਹਿਲਾਂ ਇੰਗਲੈਂਡ ਤੋਂ ਭਾਰਤ ਲਿਆ ਕੇ ਪਰਿਵਾਰ ਵੱਲੋਂ ਅਣਖ਼ ਖ਼ਾਤਰ ਕਤਲ ਕੀਤੀ ਗਈ ਇਕ ਸਿੱਖ ਔਰਤ ’ਤੇ ਆਧਾਰਿਤ ਦਸਤਾਵੇਜ਼ੀ ਇਸ ਹਫ਼ਤੇ ਯੂਕੇ ਦੇ ਟੀਵੀ ਚੈਨਲ ’ਤੇ ਦਿਖਾਈ ਜਾਵੇਗੀ।

ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਸਰਪ੍ਰਸਤ ਸ: ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਮਿਡਲੈਂਡ ਵਿਖੇ ਹੋਈ, ਜਿਸ 'ਚ ਇਕਬਾਲ ਸਿੰਘ ਬਾਲਾ, ਪਿੰਦੂ ਜੌਹਲ, ਸੁਖਬੀਰ ਸਿੰਘ ਮੰਡੇਰ, ਸੁਖਵੰਤ ਸਿੰਘ ਗੁਮਟਾਲਾ, ਗੁਰਦੇਵ ਸਿੰਘ ਸਹੋਤਾ ਆਦਿ ਹਾਜ਼ਿਰ ਹੋਏ | ਸ: ਸਹੋਤਾ ਨੇ ਦੱਸਿਆ ਕਿ ਇਸ ਦੌਰਾਨ ਭਾਰਤ ਦੀਆਂ ਆਗਾਮੀ ਲੋਕ ਸਭਾ ਚੋਣਾਂ ਬਾਰੇ ਵਿਚਾਰਾਂ ਹੋਈਆਂ 

ਅਸਲੀ ਹੀਰੇ ਤੋਂ ਅਣਜਾਣ ਔਰਤ ਦੀ ਮੁੰਦਰੀ 7 ਲੱਖ 40 ਹਜ਼ਾਰ ਪੌਾਡ ਦੀ ਵਿਕੀ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਲੰਡਨ ਦੀ ਰਹਿਣ ਵਾਲੀ 55 ਸਾਲ ਦੀ ਡੇਬਰਾ ਗੋਡਾਰਡ ਨੇ 33 ਸਾਲ ਪਹਿਲਾਂ ਇਕ ਸੇਲ 'ਚ 10 ਪੌਾਡ ਦੀ ਇਕ ਮੁੰਦਰੀ ਖਰੀਦੀ ਸੀ ਜਿਸ ਨੂੰ ਉਹ ਕਦੇ-ਕਦੇ ਹੀ ਪਹਿਨਦੀ ਸੀ |

ਬਰਤਾਨੀਆ 'ਚ ਭਾਰਤੀ ਡਾਕਟਰਾਂ ਵਲੋਂ 'ਇੰਮੀਗ੍ਰੇਸ਼ਨ ਹੈਲਥ ਸਰਚਾਰਜ' ਦਾ ਵਿਰੋਧ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ 'ਚ ਰਹਿਣ ਅਤੇ ਕੰਮ ਕਰਨ ਵਾਲੇ ਭਾਰਤੀ ਡਾਕਟਰਾਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਯੂਰਪੀ ਯੂਨੀਅਨ ਦੇ ਬਾਹਰ ਦੇ ਨਾਗਰਿਕਾਂ 'ਤੇ ਲੱਗਣ ਵਾਲੇ ਸਿਹਤ ਟੈਕਸ ਵਿਚ 'ਅਣਉਚਿਤ' ਤਰੀਕੇ ਨਾਲ ਕੀਤੇ ਗਏ ਦੁੱਗਣੇ ਵਾਧੇ ਦਾ ਵਿਰੋਧ ਕੀਤਾ ਹੈ | 'ਇਮੀਗ੍ਰੇਸ਼ਨ ਹੈਲਥ ਸਰਚਾਰਜ' ਅਪ੍ਰੈਲ 2015 ਵਿਚ ਪੇਸ਼ ਕੀਤਾ ਗਿਆ ਸੀ ਅਤੇ ਬੀਤੇ ਸਾਲ ਦਸੰਬਰ ਤੋਂ ਇਹ 200 ਪੌਾਡ ਤੋਂ ਵਧਾ ਕੇ 400 ਪੌਾਡ ਪ੍ਰਤੀ ਸਾਲ ਕਰ ਦਿੱਤਾ ਗਿਆ ਸੀ | ਇਹ ਟੈਕਸ ਦਾ ਦੇਸ਼ 'ਚ ਸਰਕਾਰ ਵਲੋਂ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਲਈ ਵਾਧੂ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ ਕੰਮਕਾਜੀ, ਸਿੱਖਿਆ ਜਾਂ ਪਰਿਵਾਰਕ ਵੀਜ਼ਾ 'ਤੇ ਬਰਤਾਨੀਆਂ 'ਚ 6 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਰਹਿਣ ਵਾਲੇ ਹਰੇਕ ਵਿਅਕਤੀ 'ਤੇ ਲਾਗੂ ਕੀਤਾ ਗਿਆ ਹੈ | ਭਾਰਤੀ ਮੂਲ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਬਰਤਾਨੀਆ ਦੀ ਸਭ ਤਾੋ ਵੱਡੀ ਸੰਸਥਾ 'ਦ ਬਿ੍ਟਿਸ਼ ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜ਼ਨ' (ਬੀ. ਏ. ਪੀ. ਆਈ. ਓ.) ਵਲੋਂ ਇਸ ਵਾਧੇ 'ਤੇ ਮੁੜ ਵਿਚਾਰ ਕਰਨ ਲਈ ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਫ਼ੈਸਲੇ ਵਿਰੁੱਧ ਲਾਬੀ ਕਰ ਰਹੀ ਹੈ |

ਕਿ੍ਪਾਨ ਮਾਮਲੇ 'ਤੇ ਬਹਿਸ ਦੌਰਾਨ ਲਾਰਡ ਇੰਦਰਜੀਤ ਸਿੰਘ ਵਲੋਂ ਦਿੱਤੀਆਂ ਦਲੀਲਾਂ ਤੋਂ ਨਾਖੁਸ਼ ਸਿੱਖ ਫੈੱਡਰੇਸ਼ਨ ਯੂ. ਕੇ. ਨੇ ਦਰਜ ਕਰਵਾਈ ਸ਼ਕਾਇਤ

ਲੰਡਨ, 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਸੰਸਦ 'ਚ ਤੇਜ਼ਧਾਰ ਹਥਿਆਰਾਂ, ਤੇਜ਼ਾਬ ਆਦਿ ਰੱਖਣ ਬਾਰੇ ਬਣ ਰਹੇ ਨਵੇਂ ਕਾਨੂੰਨ 'ਤੇ ਹਾਊਸ ਆਫ਼ ਲਾਰਡ 'ਚ ਬਹਿਸ ਦੌਰਾਨ ਸਿੱਖਾਂ ਦੀ ਵੱਡੀ ਕਿਰਪਾਨ ਬਾਰੇ ਸਵਾਲਾਂ ਦੇ ਜਵਾਬ 'ਚ ਲਾਰਡ ਇੰਦਰਜੀਤ ਸਿੰਘ ਨੇ ਕਿਹਾ ਕਿ ਸਿੱਖ ਨਾ ਹੀ ਮਾਰਸ਼ਲ ਹਨ ਅਤੇ ਨਾ ਹੀ ਨਸਲੀ ਹਨ | ਉਨ੍ਹਾਂ ਕਿਹਾ ਕਿ ਸਿੱਖ ਸਭ ਨੂੰ ਬਰਾਬਰ ਸਮਝਣ ਵਾਲੀ ਕੌਮ ਹੈ | ਇਸ ਦੇ ਨਾਲ ਹੀ ਉਨ੍ਹਾਂ ਸੰਸਦ ਵਿੱਚ ਹੋ ਰਹੀ ਬਹਿਸ ਦੌਰਾਨ ਸਬੰਧਿਤ ਮੰਤਰੀ ਨੂੰ ਟੋਕਦਿਆਂ ਕਿਹਾ ਕਿ ਉਹ ਇਸ ਮਾਮਲੇ 'ਤੇ ਨੈਟਵਰਕ ਆਫ਼ ਸਿੱਖ ਆਰਗੇਨਾਈਜੇਸ਼ਨ (ਐਨ. ਐਸ. ਓ.) ਨਾਲ ਗੱਲ ਕਰੇ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਫੈਡਰੇਸ਼ਨ ਯੂ. ਕੇ. ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071641429
Copyright © 2019, Panjabi Times. All rights reserved. Website Designed by Mozart Infotech