ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ: ਵਾਡਰਾ

February 11, 2019 03:57 PM

ਨਵੀਂ ਦਿੱਲੀ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪਿਛਲੇ ਹਫ਼ਤੇ ਲਗਾਤਾਰ ਤਿੰਨ ਦਿਨ ਪੁੱਛ-ਪੜਤਾਲ ਮਗਰੋਂ ਰਾਬਰਟ ਵਾਡਰਾ ਨੇ ਐਤਵਾਰ ਨੂੰ ਕਿਹਾ ਹੈ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਵਾਡਰਾ ਨੇ ਫੇਸਬੁੱਕ ’ਤੇ ਕਿਹਾ,‘‘ਮੈਂ ਸਾਰੇ ਦੋਸਤਾਂ ਅਤੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੁਲਕ ਭਰ ’ਚੋਂ ਮੇਰੀ ਹਮਾਇਤ ਲਈ ਇਸ ਘੜੀ ’ਚ ਅੱਗੇ ਆਏ। ਮੈਂ ਵਧੀਆ ਹਾਂ ਅਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਦੇ ਕਾਬਿਲ ਹਾਂ। ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤੁਹਾਡਾ ਸਾਰਿਆਂ ਦਾ ਐਤਵਾਰ ਵਧੀਆ ਗੁਜ਼ਰੇ ਅਤੇ ਅਗਲੇ ਹਫ਼ਤੇ ਸਿਹਤਯਾਬ ਰਹੋ।’’
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਰਿਸ਼ਤੇਦਾਰ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਤੋਂ ਈਡੀ ਨੇ ਸ਼ਨਿਚਰਵਾਰ ਨੂੰ ਕਰੀਬ ਅੱਠ ਘੰਟਿਆਂ ਤਕ ਸਵਾਲ ਪੁੱਛੇ ਸਨ। ਉਸ ਤੋਂ 7 ਅਤੇ 8 ਫਰਵਰੀ ਨੂੰ ਵੀ ਪੁੱਛ-ਪੜਤਾਲ ਹੋਈ ਸੀ। ਵੀਰਵਾਰ ਨੂੰ ਵਾਡਰਾ ਤੋਂ ਕਰੀਬ ਸਾਢੇ ਪੰਜ ਘੰਟੇ ਅਤੇ ਅਗਲੇ ਦਿਨ ਕਰੀਬ 9 ਘੰਟਿਆਂ ਤਕ ਈਡੀ ਦੇ ਅਧਿਕਾਰੀਆਂ ਨੇ ਉਸ ਨੂੰ ਸਵਾਲ ਕੀਤੇ ਸਨ। ਵਾਡਰਾ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਲਈ ਵਿਦੇਸ਼ ’ਚ ਸੰਪਤੀ ਖ਼ਰੀਦੀ। ਉਸ ਦੇ ਬੀਕਾਨੇਰ ’ਚ ਜ਼ਮੀਨੀ ਘੁਟਾਲੇ ਨਾਲ ਸਬੰਧਤ ਇਕ ਹੋਰ ਕੇਸ ’ਚ ਜੈਪੁਰ ’ਚ 12 ਫਰਵਰੀ ਨੂੰ ਈਡੀ ਮੂਹਰੇ ਪੇਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਸ਼ਾਦੀ ਡਾਟ ਕਾਮ ਉੱਤੇ 20 ਔਰਤਾਂ ਨੂੰ ਧੋਖਾ ਦੇਣ ਵਾਲਾ ਮੇਰਠ ਤੋਂ ਗ੍ਰਿਫਤਾਰ

ਨਵੀਂ ਦਿੱਲੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : 46 ਸਾਲ ਦੇ ਇੱਕ ਵਿਅਕਤੀ ਨੂੰ ਵਿਆਹ ਕਰਾਉਣ ਵਾਲੀ ਵੈੱਬਸਾਈਟ 'ਤੇ 20 ਔਰਤਾਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੇ ਕੱਲ੍ਹ ਏਥੇ ਦੱਸਿਆ ਕਿ ਦੋਸ਼ੀ ਦਾ ਨਾਂਅ ਗੌਰਵ ਧਮੀਜਾ ਹੈ, ਜੋ ਕਾਰ ਦੇ ਪਾਰਟਸ ਵੇਚਣ ਦਾ ਕੰਮ ਕਰਦਾ ਹੈ। ਇਹ ਮੁੱਖ ਤੌਰ 'ਤੇ ਵਿਧਵਾ ਅਤੇ ਤਲਾਕ ਸ਼ੁਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਅਤੇ ਸਾਈਟ 'ਤੇ ਆਪਣੇ ਆਪ ਨੂੰ ਇੱਕ ਹੈਂਡਸਮ ਪੁਰਸ਼ ਦੀ ਤਰ੍ਹਾਂ ਦਿਖਾਉਂਦਾ ਸੀ ਜੋ ਸਾਲ ਵਿੱਚ 25-30 ਲੱਖ ਰੁਪਏ ਕਮਾਉਂਦਾ ਹੈ। 

ਫਰਜ਼ੀ ਅਕਾਊਂਟ ਕੇਸ ਵਿੱਚ ਅਦਨਾਨ ਸਾਮੀ ਨੇ ਪਾਕਿ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ

ਨਵੀਂ ਦਿੱਲੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੀਤੀ 15 ਅਗਸਤ ਦੇ ਦਿਨ ਤੋਂ ਟਵਿੱਟਰ ਉਤੇ ਪਾਕਿਸਤਾਨ ਦੇ ਕੁਝ ਲੋਕ ਲਗਾਤਾਰ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਦਨਾਨ ਸਾਮੀ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਹਨ। ਜਦ ਤੋਂ ਅਦਨਾਨ ਸਾਮੀ ਨੇ ਭਾਰਤ ਦੇ ਸੁਤੰਤਰਤਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਟਵਿੱਟਰ 'ਤੇ ਦਿੱਤੀਆਂ ਹਨ, ਉਸ ਸਮੇਂ ਤੋਂ ਪਾਕਿਸਤਾਨੀ ਯੂਜ਼ਰਜ ਉਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਈ ਤਰ੍ਹਾਂ ਦੇ ਸੁਆਲ ਪੁੱਛ ਰਹੇ ਹਨ, ਪਰ ਅਦਨਾਨ ਵੀ ਪਾਕਿਸਤਾਨੀਆਂ ਨੂੰ ਕਰਾਰਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟ ਰਹੇ।

ਗੋਰਖਪੁਰ ਵਿੱਚ ਪੰਚਾਇਤ ਨੇ ਔਰਤ ਦੀ ਕੀਮਤ 71 ਭੇਡਾਂ ਲਾਈ

ਗੋਰਖਪੁਰ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਗੋਰਖਪੁਰ ਦੇ ਖੋਰਾਬਾਰ ਥਾਣਾ ਖੇਤਰ ਵਿੱਚ ਅਜੀਬ ਕੇਸ ਸਾਹਮਣੇ ਆਇਆ ਹੈ। ਪੰਚਾਇਤ ਨੇ 71 ਭੇਡਾਂ ਬਦਲੇ ਇੱਕ ਔਰਤ ਨੂੰ ਉਸ ਦੇ ਪ੍ਰੇਮੀ ਦੇ ਹਵਾਲੇ ਕਰ ਦਿੱਤਾ ਹੈ। ਪੰਚਾਇਤ ਦੇ ਇਸ ਫੈਸਲੇ ਨੂੰ ਪ੍ਰੇਮੀ ਦੇ ਪਿਤਾ ਰਾਮਨਰੇਸ਼ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਖੋਰਾਬਾਰ ਥਾਣੇ ਵਿੱਚ ਸ਼ਿਕਾਇਤ ਦੇ ਕੇ ਭੇਡਾਂ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।

ਅਸ਼ੋਕ ਲੇਲੈਂਡ ਨੇ ਕਾਮਿਆਂ ਲਈ ਸੇਵਾ ਮੁਕਤੀ ਯੋਜਨਾ ਪੇਸ਼ ਕੀਤੀ

ਚੇਨਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਾਹਨ ਉਦਯੋਗ ਵਿੱਚ ਜਾਰੀ ਸੰਕਟ ਦੇ ਕਾਰਨ ਇਸ ਖੇਤਰ ਦੀ ਮੋਹਰੀ ਕੰਪਨੀ ਅਸ਼ੋਕ ਲੇਲੈਂਡ ਨੇ ਕਾਰਜਕਾਰੀ ਪੱਧਰ ਦੇ ਕਾਮਿਆਂ ਲਈ ਕੰਪਨੀ ਤੋਂ ਸੇਵਾ ਮੁਕਤੀ ਯੋਜਨਾ ਦਾ ਐਲਾਨ ਕੀਤਾ ਹੈ।

ਹਿਮਾਚਲ: ਮੀਂਹ ਕਾਰਨ 22 ਮੌਤਾਂ

ਸ਼ਿਮਲਾ/ਦੇਹਰਾਦੂਨ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਮੀਂਹ ਨਾਲ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿਚ ਕਰੀਬ 22 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ’ਚ ਪਏ ਮੀਂਹ ਨੇ ਹੁਣ ਤੱਕ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਿਮਲਾ ਜ਼ਿਲ੍ਹੇ ਵਿਚ ਅੱਠ, ਕੁੱਲੂ, ਸਿਰਮੌਰ, ਸੋਲਨ ਤੇ ਚੰਬਾ ਵਿਚ ਦੋ-ਦੋ ਅਤੇ ਊਨਾ ਤੇ ਲਾਹੌਲ-ਸਪਿਤੀ ’ਚ ਇਕ-ਇਕ ਮੌਤ ਹੋਈ ਹੈ। ਸ਼ਿਮਲਾ ਦੇ ਆਰਟੀਓ ਦਫ਼ਤਰ ਲਾਗੇ ਜ਼ਮੀਨ ਖ਼ਿਸਕਣ ਕਾਰਨ 3 ਜਣਿਆਂ ਦੀ ਮੌਤ ਹੋ ਗਈ ਤੇ ਇਕ ਫੱਟੜ ਹੋ ਗਿਆ। ਸ਼ਿਮਲਾ ਦੇ ਨਾਰਕੰਡਾ ਇਲਾਕੇ ਵਿਚ ਇਕ ਘਰ ਉੱਤੇ ਦਰੱਖਤ ਡਿਗਣ ਕਾਰਨ ਦੋ ਨੇਪਾਲੀ ਮੂਲ ਦੇ ਵਿਅਕਤੀ ਮਾਰੇ ਗਏ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ।

ਸ੍ਰੀਨਗਰ: ਹਿੰਸਾ ਮਗਰੋਂ ਪਾਬੰਦੀਆਂ ਮੁੜ ਆਇਦ

ਸ੍ਰੀਨਗਰ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀਨਗਰ ’ਚ ਇਕ ਦਿਨ ਪਹਿਲਾਂ ਹੋਈਆਂ ਹਿੰਸਾ ਦੀਆਂ ਘਟਨਾਵਾਂ ਮਗਰੋਂ ਐਤਵਾਰ ਨੂੰ ਸ਼ਹਿਰ ਦੇ ਕੁਝ ਹਿੱਸਿਆਂ ’ਚ ਪਾਬੰਦੀਆਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ। ਇਸ ਦੌਰਾਨ 12 ਕੁ ਥਾਵਾਂ ’ਤੇ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ’ਚ ਕਈ ਮੁਜ਼ਾਹਰਾਕਾਰੀ ਜ਼ਖ਼ਮੀ ਹੋਏ ਹਨ। ਉਧਰ ਜੰਮੂ ਦੇ ਪੰਜ ਜ਼ਿਲ੍ਹਿਆਂ ’ਚ ਅਫ਼ਵਾਹਾਂ ’ਤੇ ਨੱਥ ਪਾਉਣ ਲਈ ਐਤਵਾਰ ਨੂੰ 2ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਮੁੜ ਬੰਦ ਕਰ ਦਿੱਤੀਆਂ ਗਈਆਂ। ਹੱਜ ਯਾਤਰੀਆਂ ਦਾ ਪਹਿਲਾ ਜਥਾ ਅੱਜ ਸਾਊਦੀ ਅਰਬ ਤੋਂ ਕਸ਼ਮੀਰ ਪਹੁੰਚ ਗਿਆ ਜਿਥੇ ਉਨ੍ਹਾਂ ਨੂੰ ਘਰਾਂ ਤਕ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਢੁਕਵੇਂ ਪ੍ਰਬੰਧ ਕੀਤੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਕਈ ਹਿੱਸਿਆਂ ’ਚ ਲਗਾਤਾਰ 14ਵੇਂ ਦਿਨ ਐਤਵਾਰ ਨੂੰ ਪਾਬੰਦੀਆਂ ਜਾਰੀ ਰਹੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਹਿੱਸਿਆਂ ’ਚ ਸ਼ਨਿਚਰਵਾਰ ਨੂੰ ਛੋਟਾਂ ਦੇਣ ਮਗਰੋਂ ਉਥੇ ਗੜਬੜੀ ਸ਼ੁਰੂ ਹੋ ਗਈ ਸੀ 

ਹੁਣ ਸਿਰਫ਼ ਮਕਬੂਜ਼ਾ ਕਸ਼ਮੀਰ ਬਾਰੇ ਹੀ ਗੱਲਬਾਤ: ਰਾਜਨਾਥ

ਕਾਲਕਾ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ‘ਪਾਕਿਸਤਾਨ ਜਦੋਂ ਤਕ ਆਪਣੇ ਮੁਲਕ ’ਚੋਂ ਦਹਿਸ਼ਤਗਰਦਾਂ ਨੂੰ ਪਨਾਹ ਅਤੇ ਸਹਾਇਤਾ ਦੇਣੀ ਬੰਦ ਨਹੀਂ ਕਰੇਗਾ, ਉਦੋਂ ਤਕ ਉਸ ਨਾਲ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ।’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਵਾਰਤਾ ਹੁੰਦੀ ਵੀ ਹੈ ਤਾਂ ਉਹ ਸਿਰਫ਼ ਮਕਬੂਜ਼ਾ ਕਸ਼ਮੀਰ (ਪਾਕਿ ਦੇ ਕਬਜ਼ੇ ਹੇਠਲਾ ਕਸ਼ਮੀਰ) ਬਾਰੇ ਹੋਵੇਗੀ ਅਤੇ ਹੋਰ ਕਿਸੇ ਮੁੱਦੇ ਨੂੰ ਨਹੀਂ ਵਿਚਾਰਿਆ ਜਾਵੇਗਾ। ਹਰਿਆਣਾ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਨੂੰ ਝੰਡੀ ਦਿਖਾਉਣ ਤੋਂ ਪਹਿਲਾਂ ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ 

ਹੁੱਡਾ ਨੇ ਰੈਲੀ ਕਰਕੇ ਕਾਂਗਰਸ ਨੂੰ ਦਿਖਾਏ ਬਾਗ਼ੀ ਤੇਵਰ

ਰੋਹਤਕ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ’ਚ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਹੋਰ ਝਟਕਾ ਲੱਗਿਆ ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਪਾਰਟੀ ਖ਼ਿਲਾਫ਼ ਬਗ਼ਾਵਤੀ ਤੇਵਰ ਹੋਰ ਤਿੱਖੇ ਕਰ ਲਏ। ਉਂਜ ਉਨ੍ਹਾਂ ਅੱਜ ਇਥੇ ਕੀਤੀ ਗਈ ਰੈਲੀ ਦੌਰਾਨ ਪਾਰਟੀ ਛੱਡਣ ਦਾ ਖੁੱਲ੍ਹ ਕੇ ਐਲਾਨ ਨਹੀਂ ਕੀਤਾ। ਕਾਂਗਰਸ ਹਾਈਕਮਾਂਡ ਸ਼ਨਿਚਰਵਾਰ ਤੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ’ਚ ਹੈ ਅਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਉਨ੍ਹਾਂ ਨੂੰ ਪਾਰਟੀ ’ਚ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ ਹੈ।

ਕੋਵਿੰਦ ਵੱਲੋਂ ਅਜਾਇਬ ਘਰ ਦਾ ਉਦਘਾਟਨ

ਮੁੰਬਈ,,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਥਾਨਕ ਰਾਜ ਭਵਨ ਵਿੱਚ ਐਤਵਾਰ ਨੂੰ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਬੰਕਰ ਮਿਊਜ਼ੀਅਮ (ਜ਼ਮੀਨਦੋਜ਼ ਅਜਾਇਬ ਘਰ) ਦਾ ਉਦਘਾਟਨ ਕੀਤਾ ਗਿਆ। ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 15 ਹਜ਼ਾਰ ਵਰਗ ਫੁੱਟ ਦੇ ਇਸ ਜ਼ਮੀਨਦੋਜ਼ ਅਜਾਇਬ ਘਰ ਵਿੱਚ ‘ਅਭਾਸੀ ਹਕੀਕਤ’ ਪੇਸ਼ ਕਰਨ ਵਾਲੇ ਬੂਥ ਹਨ ਜਿਨ੍ਹਾਂ ਰਾਹੀਂ ਯਾਤਰੀ 19ਵੀਂ ਸਦੀ ਦੇ ਸਮੇਂ ਦਾ ਸਫ਼ਰ ਕਰ ਸਕਦੇ ਹਨ। ਇਸ ਦਾ ਇੱਕ ਹੋਰ ਹਿੱਸਾ ਰਾਜ ਭਵਨ ਦੇ ਇਤਿਹਾਸ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੰਕਰ 19ਵੀਂ ਸਦੀ ਵਿੱਚ ਦੁਸ਼ਮਣ ਦੇ ਜਹਾਜ਼ ਤੱਕ ਪਹੁੰਚਣ ਵਾਸਤੇ ਤੋਪਾਂ ਲਈ ਬਣਾਇਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ 

ਨੈਸ਼ਨਲ ਪੈਂਥਰਜ਼ ਪਾਰਟੀ ਨੇ ਮੋਦੀ ਨੂੰ ਜੰਮੂ ਕਸ਼ਮੀਰ ’ਚ ਡੌਮੀਸਾਈਲ ਕਾਨੂੰਨ ਬਣਾਉਣ ਲਈ ਕਿਹਾ

ਜੰਮੂ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੈਸ਼ਨਲ ਪੈਂਥਰਜ਼ ਪਾਰਟੀ ਨੇ ਜੰਮੂ ਕਸ਼ਮੀਰ ’ਚ ਡੌਮੀਸਾਈਲ ਕਾਨੂੰਨ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਗਰੀਬ ਕਿਸਾਨਾਂ, ਜ਼ਮੀਨ ਮਾਲਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

‘ਦੋ-ਧਰੁਵੀ ਸਿਆਸਤ’ ਵੱਲ ਵਧ ਰਿਹਾ ਹੈ ਦੇਸ਼: ਚੌਧਰੀ

ਕੋਲਕਾਤਾ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਆਗੂ ਲਈ ਪਾਰਟੀ ਚਲਾਉਣੀ ਮੁਸ਼ਕਲ ਹੈ ਕਿਉਂਕਿ ਇਹ ਪਰਿਵਾਰ ਇਕ ‘ਬਰਾਂਡ ਇਕੁਇਟੀ’ ਵਾਂਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਉਭਾਰ ਖੇਤਰੀ ਪਾਰਟੀਆਂ ਦੀ ਕਮਜ਼ੋਰੀ ’ਚੋਂ ਹੋਵੇਗਾ ਜਿਨ੍ਹਾਂ ਕੋਲ ਵਿਚਾਰਧਾਰਾ ਦੀ ਕਮੀ ਹੈ। ਚੌਧਰੀ ਨੇ ਦਾਅਵਾ ਕੀਤਾ ਕਿ ਦੇਸ਼ ‘ਦੋ-ਧਰੁਵੀ ਸਿਆਸਤ’ ਵੱਲ ਵੱਧ ਰਿਹਾ ਹੈ।

ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਪ੍ਰਣਾਲੀ ਦੇ ਮੁਲਾਂਕਣ ਲਈ ਕਮੇਟੀ ਬਣਾਈ

ਨਵੀਂ ਦਿੱਲੀ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜੀ ਸਾਜ਼ੋ ਸਾਮਾਨ ਦੀ ਖਰੀਦ ਦੇ ਮੌਜੂਦਾ ਢਾਂਚੇ ਦਾ ਮੁਲਾਂਕਣ ਕਰਨ ਲਈ ਉਚ ਪੱਧਰੀ ਕਮੇਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਡਿਫੈਂਸ ਪ੍ਰੋਕਿਓਰਮੈਂਟ ਪ੍ਰੋਸੀਜ਼ਰ-2016 ਵਿਚ ਸੋਧ ਹੋਣੀ ਬਾਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਖਰੀਦ ਪ੍ਰਣਾਲੀ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ ਲਈ ਕਮੇਟੀ ਸੁਝਾਅ ਦੇਵੇਗੀ ਤੇ ਫੌਜੀ ਸੰਪਤੀ ਦੀ ਸੰਭਾਲ ਸੁਚੱਜੇ ਢੰਗ ਨਾਲ ਕਰਨ ਬਾਰੇ ਦੱਸੇਗੀ।

ਧਾਰਾ 370: ਜੰਮੂ ਕਸ਼ਮੀਰ ਵਾਸੀਆਂ ਦੇ ਮਨ ਦੀ ਥਾਹ ਪਾਉਣੀ ਮੁਸ਼ਕਲ

ਸ੍ਰੀਨਗਰ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : 14 ਅਗਸਤ ਨੂੰ ਸ੍ਰੀਨਗਰ ਫੇਰੀ ਦਾ ਇੱਕ ਉਦੇਸ਼ ਸੀ। ਇਹ ਦੇਖਣ ਦੀ ਖਾਹਿਸ਼ ਸੀ ਕਿ ਪਾਬੰਦੀਆਂ ਲਾ ਕੇ ਘਰਾਂ ਵਿੱਚ ਬੰਦ ਕਸ਼ਮੀਰੀ ਇਸ ਸਥਿਤੀ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਾਹਰ ਕਰਦੇ ਹਨ ਅਤੇ ਕਸ਼ਮੀਰ ਵਾਦੀ ਵਿੱਚ ਕੋਈ ਅਜਿਹਾ ਵੀ ਹੈ, ਜੋ ਪਾਕਿਸਤਾਨ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਜ਼ਾਦੀ ਦਿਹਾੜਾ ਮਨਾਏ ਜਿਸ ਨੇ ‘ਬਹਾਦਰ ਕਸ਼ਮੀਰੀਆਂ’ ਨਾਲ ਇੱਕਮੁੱਠਤਾ ਮਨਾਉਂਦਿਆਂ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਹੈ। ਅਜਿਹਾ ਕੋਈ ਵੀ ਨਜ਼ਰ ਨਹੀਂ ਆਇਆ।

ਬਿਹਾਰ ਦੇ ਵਿਧਾਇਕ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ

ਪਟਨਾ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਿਹਾਰ ਦੇ ਵਿਵਾਦਿਤ ਆਜ਼ਾਦ ਵਿਧਾਇਕ ਅਤੇ ‘ਬਾਹੂਬਲੀ’ ਅਨੰਤ ਸਿੰਘ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਬੁਲਾਰੇ ਨੇ ਅੱਜ ਦੱਸਿਆ ਕਿ ਵਿਧਾਇਕ ਦੇ ਜੱਦੀ ਘਰ ਵਿੱਚ ਅਚਾਨਕ ਮਾਰੇ ਛਾਪੇ ਦੌਰਾਨ ਇੱਕ ਏਕੇ-47 ਰਾਈਫ਼ਲ ਅਤੇ ਗਰਨੇਡ ਬਰਾਮਦ ਕੀਤੇ ਗਏ ਹਨ।

ਕਪਿਲ ਮਿਸ਼ਰਾ ਤੇ ਰਿਚਾ ਪਾਂਡੇ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਆਮ ਆਦਮੀ ਪਾਰਟੀ ਵਿੱਚੋਂ ਕੱਢੇ ਤੇ ਦਿੱਲੀ ਵਿਧਾਨ ਸਭਾ ਤੋਂ ਬਰਖ਼ਾਸਤ ਕੀਤੇ ਗਏ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਆਖ਼ਰਕਾਰ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਪਿਲ ਮਿਸ਼ਰਾ ਤੋਂ ਇਲਾਵਾ ‘ਆਪ’ ਦੇ ਮਹਿਲਾ ਵਿੰਗ ਦੀ ਮੁਖੀ ਰਿਚਾ ਪਾਂਡੇ ਵੀ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਸਾਬਕਾ ਵਿਧਾਇਕ ਮਿਸ਼ਰਾ ਬੀਤੇ ਦੋ ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਲਗਾਤਾਰ ਬੋਲਦੇ ਆ ਰਹੇ ਸਨ ਤੇ ਉਨ੍ਹਾਂ ਨੇ

ਖੜਸੇ ਵੱਲੋਂ ਹਰ ਕਿਸੇ ਨੂੰ ਭਾਜਪਾ ’ਚ ਸ਼ਾਮਲ ਕਰਨ ਵਿਰੁੱਧ ਚਿਤਾਵਨੀ

ਮੁੰਬਈ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਜਪਾ ਦੇ ਮਹਾਰਾਸ਼ਟਰ ਵਿੱਚ ਸੀਨੀਅਰ ਆਗੂ ਏਕਨਾਥ ਖੜਸੇ ਨੇ ਬਿਨਾਂ ਸੋਚੇ ਸਮਝੇ ਹਰ ਕਿਸੇ ਨੂੰ ਭਾਜਪਾ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਆਪਣੀ ਵਿਲੱਖਣ ਹਸਤੀ ਹੈ

ਮੋਹਲੇਧਾਰ ਮੀਂਹ ਨੇ ਉੱਤਰੀ ਰਾਜ ਝੰਬੇ

 ਸ਼ਿਮਲਾ/ਜੰਮੂ/ਜੈਪੁਰ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੋਹਲੇਧਾਰ ਮੀਂਹ ਨੇ ਜਿੱਥੇ ਉੱਤਰੀ ਰਾਜਾਂ ਨੂੰ ਝੰਬ ਸੁੱਟਿਆ ਹੈ, ਉਥੇ ਭਾਖੜਾ ਡੈਮ ’ਚੋਂ ਲੰਘੇ ਦਿਨ ਛੱਡੇ ਵਾਧੂ ਪਾਣੀ ਮਗਰੋਂ ਪੰਜਾਬ ਵਿੱਚ ਨੰਗਲ, ਸ੍ਰੀ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਵਿੱਚ ਸਤਲੁਜ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਕਈਂ ਥਾਈ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਤੇ ਫ਼ਸਲਾਂ ’ਚ ਤਿੰਨ ਤੋਂ ਪੰਜ ਫੁੱਟ ਤਕ ਪਾਣੀ ਖੜ੍ਹ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਢਿੱਗਾਂ ਡਿੱਗਣ ਕਰਕੇ ਕਈਂ ਥਾਈਂ ਰਸਤੇ ਬੰਦ ਹੋ ਗਏ ਹਨ। ਰਾਜਸਥਾਨ ਵਿੱਚ ਚੰਬਲ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ 12 ਮੀਟਰ ਉਪਰ ਵਹਿ ਤੁਰਿਆ ਹੈ। ਜੰਮੂ ਵਿੱਚ ਮੋਹਲੇਧਾਰ ਮੀਂਹ ਨੇ ਆਮ ਜ਼ਿੰਦਗੀ ਲੀਹੋਂ ਲਾ ਦਿੱਤੀ।

ਜੰਮੂ ਦੇ 5 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬਹਾਲ

ਸ੍ਰੀਨਗਰ/ਜੰਮੂ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਖਿੱਤੇ ਦੇ ਪੰਜ ਜ਼ਿਲ੍ਹਿਆਂ ਜੰਮੂ, ਸਾਂਬਾ, ਕਠੂਆ ਊਧਮਪੁਰ ਤੇ ਰਿਆਸੀ ਵਿਚ 2ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਸ਼ਮੀਰ ਵਾਦੀ ਦੇ 35 ਪੁਲੀਸ ਥਾਣਿਆਂ ’ਚ ਵੀ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਕਸ਼ਮੀਰ ਵਾਦੀ ਦੀਆਂ 17 ਟੈਲੀਫੋਨ ਐਕਸਚੇਂਜਾਂ ਦੇ ਸ਼ਨਿਚਰਵਾਰ ਤੋਂ ਮੁੜ ਸਰਗਰਮ ਹੋਣ ਨਾਲ ਕਰੀਬ 50,000 ਲੈਂਡਲਾਈਨ ਫੋਨ 12 ਦਿਨਾਂ ਬਾਅਦ ਚਾਲੂ ਹੋ ਗਏ ਹਨ। ਲੋਕਾਂ ਦੇ ਆਉਣ-ਜਾਣ ’ਤੇ ਵੀ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਹਾਲਾਂਕਿ ਸੁਰੱਖਿਆ ਦਸਤੇ ਵੱਡੀ ਗਿਣਤੀ ਵਿਚ ਤਾਇਨਾਤ ਹਨ। ਸੜਕਾਂ ’ਤੇ ਬੈਰੀਕੇਡ ਲੱਗੇ ਹੋਏ ਹਨ ਪਰ ਸ਼ਨਾਖ਼ਤੀ ਪੱਤਰ ਦਿਖਾਉਣ ’ਤੇ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ।

ਪਾਕਿ ਗੋਲੀਬਾਰੀ ’ਚ ਜਵਾਨ ਸ਼ਹੀਦ

ਜੰਮੂ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੌਰਾਨ ਲਾਂਸ ਨਾਇਕ ਸੰਦੀਪ ਥਾਪਾ (35) ਸ਼ਹੀਦ ਹੋ ਗਿਆ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਮੋਰਟਾਰਾਂ ਅਤੇ ਛੋਟੇ ਹਥਿਆਰਾਂ ਨਾਲ ਅਗਾਊਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਤਾਜ਼ਾ ਗੋਲੀਬਾਰੀ ਦੀ ਘਟਨਾ ਉਸ ਸਮੇਂ ਹੋਈ ਹੈ ਜਦੋਂ ਦੋ ਦਿਨ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫ਼ੌਜ ਵੱਲੋਂ ਉਨ੍ਹਾਂ ਦੀਆਂ ਚੌਕੀਆਂ

ਜੰਮੂ-ਕਸ਼ਮੀਰ ਪੁਲੀਸ ਮੁਖੀ ਵੱਲੋਂ ਦੱਖਣੀ ਕਸ਼ਮੀਰ ਦਾ ਦੌਰਾ

ਅਨੰਤਨਾਗ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਤੇ ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਅੱਜ ਦੱਖਣੀ ਕਸ਼ਮੀਰ ਵਿੱਚ ਪੁਲਵਾਮਾ ਤੇ ਅਨੰਤਨਾਗ ਜ਼ਿਲ੍ਹਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰਸਾਨੀ ਕੀਤੀ। ਡੀਜੀਪੀ ਨੇ ਕਿਹਾ ਕਿ ਭਲਕੇ ਐਤਵਾਰ ਨੂੰ ਇਹਤਿਆਤ ਵਜੋਂ ਆਇਦ ਪਾਬੰਦੀਆਂ ’ਚ ਹੋਰ ਰਾਹਤ ਦਿੱਤੀ ਜਾਵੇਗੀ। ਡੀਜੀਪੀ ਦੀ ਇਸ ਫੇਰੀ ਮੌਕੇ ਆਈਜੀਪੀ ਕਸ਼ਮੀਰ ਐੱਸ.ਪੀ.ਪਾਨੀ ਤੇ ਸੀਆਰਪੀਐੱਫ ਦੇ ਆਈਜੀ ਰਾਜੇਸ਼ ਕੁਮਾਰ ਯਾਦਵ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081227136
Copyright © 2019, Panjabi Times. All rights reserved. Website Designed by Mozart Infotech