ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਮੋਤੀ ਮਹਿਲ ਵੱਲ ਜਾਂਦੇ ਅਧਿਆਪਕਾਂ ’ਤੇ ਲਾਠੀਚਾਰਜ

February 11, 2019 04:01 PM

ਪਟਿਆਲਾ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਬੱਸ ਸਟੈਂਡ ਨੇੜੇ ਰੈਲੀ ਕਰਨ ਉਪਰੰਤ ਮੋਤੀ ਮਹਿਲ ਵੱਲ ਵਧਦੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ’ਤੇ ਪੁਲੀਸ ਨੇ ਅੱਜ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਨਾਲ ਉਨ੍ਹਾਂ ਦੇ ਪੈਰ ਉਖਾੜਨ ਦਾ ਯਤਨ ਕੀਤਾ।
ਪੁਲੀਸ ਕਾਰਵਾਈ ਦੌਰਾਨ ਦੋ ਦਰਜਨ ਦੇ ਕਰੀਬ ਅਧਿਆਪਕ ਤੇ ਅਧਿਆਪਕਾਵਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਵੱਡੀ ਗਿਣਤੀ ਮਹਿਲਾ ਅਧਿਆਪਕਾਂ ਦੀ ਖਿੱਚ ਧੂਹ ਵੀ ਕੀਤੀ ਗਈ। ਦੇਰ ਰਾਤ ਪ੍ਰਸ਼ਾਸਨ ਵਲੋਂ 14 ਫਰਵਰੀ ਨੂੰ ਸਿੱਖਿਆ ਮੰਤਰੀ ਤੇ 28 ਫਰਵਰੀ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਦਾ ਭਰੋਸਾ ਦੇਣ ਮਗਰੋਂ ਅਧਿਆਪਕਾਂ ਨੇ ਆਪਣਾ ਧਰਨਾ ਚੁੱਕ ਲਿਆ। ਅਧਿਆਪਕਾਂ ਨੇ ਭਲਕ ਤੋਂ ਪੜ੍ਹੋ ਪੰਜਾਬ ਪ੍ਰਾਜੈਕਟ ਦੇ ਮੁਕੰਮਲ ਬਾਈਕਾਟ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੰਜਾਬ ਭਰ ਵਿੱਚ ਦੌਰਿਆਂ ਮੌਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਉਪਰੰਤ ਅਧਿਆਪਕਾਂ ਨੇ ਮੋਦੀ ਕਾਲਜ ਚੌਕ ਵਿੱਚ ਜਾਮ ਲਗਾ ਕੇ ਧਰਨਾ ਆਰੰਭ ਦਿੱਤਾ। ਦੋਹਾਂ ਧਿਰਾਂ ’ਚ ਸੰਘਰਸ਼ ਦੌਰਾਨ ਐਸ.ਪੀ.ਡੀ. ਹਰਵਿੰਦਰ ਸਿੰਘ ਵਿਰਕ ਸਮੇਤ 10 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸ੍ਰੀ ਵਿਰਕ ਦਾ ਮੋਢਾ ਫਰੈਕਚਰ ਹੋ ਗਿਆ। ਜਾਣਕਾਰੀ ਅਨੁਸਾਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸੂਬੇ ਭਰ ’ਚੋਂ ਅਧਿਆਪਕ ਅੱਜ ਸਵੇਰ ਤੋਂ ਹੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਅਧਿਆਪਕਾਂ ਨੇ ਪਹਿਲਾਂ ਬੱਸ ਸਟੈਂਡ ਕੋਲ ਵਿਸ਼ਾਲ ਰੈਲੀ ਕੀਤੀ| ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਅਧਿਆਪਕਾਂ ਨੂੰ ਬੈਠਕ ਲਈ ਸਮਾਂ ਦੇ ਕੇ ਗੱਲਬਾਤ ਤੋਂ 10 ਵਾਰ ਮੁਕਰਨ ਦੇ ਦੋਸ਼ ਮੜਦਿਆਂ ਕੈਪਟਨ ਸਰਕਾਰ ’ਤੇ ਪੈਰ ਪੈਰ ਉੱਤੇ ਵਾਅਦਾਿਖ਼ਲਾਫ਼ੀ ਦੇ ਦੋਸ਼ ਲਾਏ| ਢਾਈ ਘੰਟੇ ਚੱਲੀ ਰੋਸ ਰੈਲੀ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਬਿਨਾਂ ਤਨਖ਼ਾਹ ਕਟੌਤੀ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਤੇ ਮਸਲੇ ਉਠਾਉਣ ਮਗਰੋਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਮਹਿਲ’ ਵੱਲ ਜਲੂਸ ਦੀ ਸ਼ਕਲ ਵਿੱਚ ਵਧਣ ਦਾ ਐਲਾਨ ਕੀਤਾ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ| ਪੁਲੀਸ ਕਰਮੀਆਂ ਨੇ ਅਧਿਆਪਕਾਂ ਦੇ ਵੱਡੇ ਕਾਫ਼ਲੇ ਨੂੰ ਪਹਿਲਾਂ ਫੁਹਾਰਾ ਚੌਕ ’ਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਧਿਆਪਕ ਕਾਰਕੁਨ ਬੈਰੀਕੇਡ ਤੋੜ ਕੇ ਅੱਗੇ ਵਧਣ ’ਚ ਸਫਲ ਹੋ ਗਏ| ਮਗਰੋਂ ਜਦੋਂ ਮੋਦੀ ਕਾਲਜ ਚੌਕ ’ਚੋਂ ਕਾਫਲੇ ਨੇ ਮੋੜ ਕੱਟਦਿਆਂ ਮੋਤੀ ਮਹਿਲ ਵੱਲ ਜਾਣ ਲਈ ਵਾਈਪੀਐਸ ਚੌਕ ਵੱਲ ਮੁਹਾਰ ਘੱਤੀ ਤਾਂ ਅੱਗੇ ਬੈਰੀਕੇਡ ਲੱਗੇ ਹੋਣ ਕਰਕੇ ਅਧਿਆਪਕਾਂ ਦੀ ਪੁਲੀਸ ਨਾਲ ਝੜਪ ਹੋ ਗਈ| ਅਧਿਆਪਕਾਂ ਨੇ ਜਦੋਂ ਜਬਰੀ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਬਲਾਂ ਨੇ ਪਾਣੀ ਦੀਆਂ ਬੁਛਾੜਾਂ ਦੇ ਅਧਿਆਪਕਾਂ ਵੱਲ ਮੂੰਹ ਖੋਲ੍ਹ ਦਿੱਤੇ ਤੇ ਲਾਠੀਚਾਰਜ ਵੀ ਕੀਤਾ| ਵੱਡੀ ਗਿਣਤੀ ਅਧਿਆਪਕ ਪੁਲੀਸ ਦੇ ਡੰਡਿਆਂ ਤੇ ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋ ਗਏ| ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਜਦੋਂਕਿ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਲਹਿ ਗਈਆਂ| ਅਧਿਆਪਕ ਸੰਘਰਸ਼ ਕਮੇਟੀ ਦੇ ਬੁਲਾਰੇ ਗਗਨ ਰਾਣੂ ਮੁਤਾਬਿਕ 20 ਤੋਂ 25 ਅਧਿਆਪਕ ਕਾਰਕੁਨਾਂ ਨੂੰ ਸੱਟਾਂ ਵੱਜੀਆਂ ਹਨ| ਭੁਪਿੰਦਰ ਸਿੰਘ ਪਟਿਆਲਾ ਨੂੰ ਸਿਰ ’ਚ ਗੰਭੀਰ ਸੱਟ ਵੱਜਣ ਕਰਕੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਇਸ ਤੋਂ ਇਲਾਵਾ ਕਰਮਜੀਤ ਸਿੰਘ ਨਦਾਮਪੁਰ ਨੂੰ ਵੀ ਸਿਰ ‘ਚ ਸੱਟ ਵਜੀ ਹੈ, ਜਦੋਂ ਕਿ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਨੂੰ ਲੱਤ ’ਤੇ ਸੱਟ ਵੱਜੀ ਹੈ| ਉਨ੍ਹਾਂ ਦੱਸਿਆ ਕਿ ਤਿੰਨ ਮਹਿਲਾ ਅਧਿਆਪਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਅਧਿਆਪਕਾ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ| ਅੱਜ ਦੇ ਰੋਸ ਪ੍ਰੋਗਰਾਮ ਦੀ ਅਗਵਾਈ ਦੇਵਿੰਦਰ ਸਿੰਘ ਪੂਨੀਆਂ, ਹਰਜਿੰਦਰਪਾਲ ਪੰਨੂੰ, ਸੁਖਵਿੰਦਰ ਚਾਹਿਲ, ਜਸਵਿੰਦਰ ਸਿੰਘ ਸਿੱਧੂ, ਬਲਕਾਰ ਸਿੰਘ ਵਲਟੋਹਾ, ਬਲਦੇਵ ਸਿੰਘ ਬੁੱਟਰ, ਵਿਕਰਮਦੇਵ ਸਿੰਘ, ਹਰਜੀਤ ਬਸੋਤਾ, ਸੁਖਦਰਸ਼ਨ ਸਿੰਘ, ਹਰਦੀਪ ਟੋਡਰਪੁਰ, ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਔਜਲਾ, ਅਮਰਜੀਤ ਕੰਬੋਜ ਆਦਿ ਨੇ ਕੀਤੀ| ਪੁਲੀਸ ਵੱਲੋਂ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਆਵਾਜਾਈ ਬੰਦ ਕਰ ਦੇਣ ਨਾਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਸਹਿਣੀ ਪਈ|

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਠੱਗੀ ਦੇ ਦੋਸ਼ ਹੇਠ ਟਰੈਵਲ ਏਜੰਟ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ), 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਮਟੌਰ ਪੁਲੀਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਟਰੈਵਲ ਏਜੰਟ ਹਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇੱਥੋਂ ਦੇ ਫੇਜ਼-10 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਹਰਸ਼ਦੀਪ ਦੇ ਖਿਲਾਫ਼ ਅਦਾਲਤ ਦੇ ਹੁਕਮਾਂ ’ਤੇ ਕਈ ਪਰਚੇ ਦਰਜ ਹਨ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਇਸ ਮਾਮਲੇ ਵਿੱਚ ਕੁਝ ਹੋਰ ਕਥਿਤ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਪਿੰਡ ਧਰਮਗੜ੍ਹ ਤੇ ਕੰਡਾਲਾ ਵਿੱਚ 36 ਏਕੜ ਕਣਕ ਸੜੀ

ਐਸ.ਏ.ਐਸ. ਨਗਰ (ਮੁਹਾਲੀ), 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਨੇੜਲੇ ਪਿੰਡ ਧਰਮਗੜ੍ਹ ਅਤੇ ਪਿੰਡ ਕੰਡਾਲਾ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਖੇਤਾਂ ਵਿੱਚ ਖੜ੍ਹੀ ਕਰੀਬ 36 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਇਕ ਕਿਸਾਨ ਦੇ ਖੇਤਾਂ ਵਿੱਚ 3 ਏਕੜ ਨਾੜ ਵੀ ਸੜ ਗਿਆ। ਮੁਹਾਲੀ ਫਾਇਰ ਬ੍ਰਿਗੇਡ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 2.20 ਵਜੇ ਪਿੰਡ ਧਰਮਗੜ੍ਹ ਅਤੇ ਨੇੜਲੇ ਪਿੰਡ ਕੰਡਾਲਾ ਦੇ ਖੇਤਾਂ ਵਿੱਚ ਕਣਕ ਨੂੰ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਫਾਇਰਮੈਨ ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੱਗ ਬੁਝਾਉਣ ਵਾਲੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਕਿਸਾਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।

ਚੋਣਾਂ ਦੇ ਮੱਦੇਨਜ਼ਰ ਪੋਲਿੰਗ ਸਟਾਫ ਨੂੰ ਸਿਖਲਾਈ ਦਿੱਤੀ

ਐਸ.ਏ.ਐਸ. ਨਗਰ (ਮੁਹਾਲੀ), 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣਾ ਯਕੀਨੀ ਬਣਾਉਣ ਲਈ ਐਤਵਾਰ ਨੂੰ ਐਸ.ਏ.ਐਸ. ਨਗਰ (ਮੁਹਾਲੀ), ਡੇਰਾਬੱਸੀ ਅਤੇ ਖਰੜ ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇੱਥੇ ਫੇਜ਼-3ਬੀ1 ਦੇ ਸਰਕਾਰੀ ਸਕੂਲ ਵਿੱਚ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਦੀ ਅਗਵਾਈ ਹੇਠ ਪੋਲਿੰਗ ਸਟਾਫ਼ ਇਹ ਸਿਖਲਾਈ ਦਿੱਤੀ ਗਈ।

ਦੇਰ ਰਾਤ ਤੱਕ ਡਿਸਕੋ ਚਲਾਉਣ ਦੇ ਦੋਸ਼ ਹੇਠ ਕੇਸ ਦਰਜ

ਜ਼ੀਰਕਪੁਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੁਲੀਸ ਨੇ ਦੇਰ ਰਾਤ ਤੱਕ ਡਿਸਕੋ ਚਲਾਉਣ ਦੇ ਦੋਸ਼ ਹੇਠ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਪੈਂਦੇ ਗਲੋਬਲ ਬਿਜ਼ਨਸ ਸਕੇਅਰ ਮਾਲ ਵਿਚ ਸਥਿਤ ਹੋਪ ਹਾਈਵੇਅ ਡਿਸਕੋ ਘਰ ਦੇ ਮਾਲਕ ਅਮਿਤ ਅਗਰਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਲੰਘੇ ਦੋ ਹਫ਼ਤੇ ਵਿੱਚ ਇਹ ਤੀਜੇ ਡਿਸਕੋਥੇਕ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਇਸੇ ਮਾਲ ਵਿੱਚ ਸਥਿਤ ਜੰਕ ਯਾਰਡ ਡਿਸਕੋ ਅਤੇ ਚੰਡੀਗੜ੍ਹ ਹੱਦ ’ਤੇ ਸਥਿਤ ਪਿਟ ਬ੍ਰਿਓ ਡਿਸਕੋ ਖ਼ਿਲਾਫ਼ ਕੇਸ ਦਰਜ ਕੀਤਾ ਜਾ ਚੁੱਕਾ ਹੈ।

ਸੜਕ ਹਾਦਸੇ ਵਿਚ ਦੋ ਨੌਜਵਾਨ ਜ਼ਖ਼ਮੀ

ਕੁਰਾਲੀ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਕੁਰਾਲੀ-ਸੀਸਵਾਂ ਸੜਕ ’ਤੇ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਅੱਜ ਬਾਅਦ ਦੁਪਹਿਰ ਉਸ ਸਮੇਂ

ਐੱਸਸੀਡੀ ਕਾਲਜ ’ਤੇ ਪਰਚਾ ਦਰਜ ਕਰਨ ਖ਼ਿਲਾਫ਼ ਨਿੱਤਰੀਆਂ ਜਥੇਬੰਦੀਆਂ

ਲੁਧਿਆਣਾ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੜਕਿਆਂ ਦੇ ਪ੍ਰਿੰਸੀਪਲ, ਵਿਦਿਆਰਥੀਆਂ ਅਤੇ ਅਧਿਆਪਕ ’ਤੇ ਪਰਚਾ ਦਰਜ ਕੀਤੇ ਜਾਣ ’ਤੇ ਕਈ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਵਾਲ ਉਠਾਉਂਦਿਆਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਕਾਲਜ ਵਿੱਚ ਕੁੱਝ ਦਿਨ ਪਹਿਲਾਂ ਅਲੂਮਨੀ ਮੀਟ ਕਰਵਾਈ ਗਈ ਸੀ। ਇਸ ਦੌਰਾਨ ਡਰਾਮਾ ‘ਮਿਊਜ਼ੀਅਮ’ ਖੇਡਿਆ ਗਿਆ। ਬਜਰੰਗ ਦਲ ਦੇ ਕਾਰਕੁਨਾਂ ਨੇ ਇਸ ਨਾਟਕ ਰਾਹੀਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ ਜਿਸ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕੀਤਾ।

ਕਣਕ ਦੀ ਤੁਲਾਈ ਨੂੰ ਲੈ ਕੇ ਆੜ੍ਹਤੀਆਂ ਵਿਚ ਵਿਵਾਦ

ਸੰਗਰੂਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬੀਤੀ ਰਾਤ ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ ਵਿਚਕਾਰ ਆਪਸੀ ਵਿਵਾਦ ਮਗਰੋਂ ਮਾਮਲਾ ਇੱਕ-ਦੂਜੇ ਖ਼ਿਲਾਫ਼ ਧਰਨੇ ਦੇਣ ਤੱਕ ਪੁੱਜ ਗਿਆ। ਇੱਕ ਪਾਸੇ ਆੜ੍ਹਤੀ ਮੋਹਨ ਲਾਲ ਅਤੇ ਦੂਜੇ ਪਾਸੇ ਆੜ੍ਹਤੀ ਐਸ਼ੋਸੀਏਸ਼ਨ ਦੀ ਅਗਵਾਈ ਹੇਠ ਸੈਂਕੜੇ ਆੜ੍ਹਤੀ ਹਨ। ਮੋਹਨ ਲਾਲ ਨੇ ਕਰੀਬ ਦੋ ਦਰਜਨ ਕਿਸਾਨਾਂ ਦੀ ਹਮਾਇਤ ਨਾਲ ਕੌਮੀ ਮਾਰਗ ਉੱਪਰ ਧਰਨਾ ਦਿੱਤਾ ਜਦੋਂਕਿ ਆੜ੍ਹਤੀ ਐਸੋਸੀਏਸ਼ਨ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਕਣਕ ਦੀ ਬੋਲੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਦੋਵੇਂ ਇੱਕ-ਦੂਜੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਨੋਵਾ ਖੋਹ ਕੇ ਦੌੜੇ ਦੋ ਜਣੇ ਕਾਬੂ ਕੀਤੇ

ਜਲੰਧਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਦਿਹਾਤੀ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਕੀਤੀ ਇਨੋਵਾ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਗਾ ਕੰਟਰੋਲ ਰੂਮ ਤੋਂ ਇਹ ਸੁਨੇਹਾ ਮਿਲਿਆ ਸੀ ਕਿ ਕੁਝ ਵਿਆਕਤੀ ਇਨੋਵਾ ਗੱਡੀ (ਪੀਬੀ 32 ਐਚ 4032) ਚੋਰੀ ਕਰ ਕੇ ਲੈ ਗਏ ਹਨ। ਦਿਹਾਤੀ ਪੁਲੀਸ ਨੇ ਕਾਵਾਂ ਵਾਲੇ ਪੱਤਣ ਸ਼ਾਹਕੋਟ ਨੇੜੇ ਲੱਗੇ ਨਾਕੇ ਨੂੰ ਤੋੜ ਕੇ ਤੇਜ਼ ਰਫ਼ਤਾਰ ਨਾਲ ਜਲੰਧਰ ਵਾਲੇ ਪਾਸੇ ਨੂੰ ਆ ਰਹੀ।

ਵਲਟੋਹਾ ਵਿਚ ਨੌਜਵਾਨ ਦਾ ਕਤਲ

ਤਰਨ ਤਾਰਨ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਰਹੱਦੀ ਖੇਤਰ ਦੇ ਪਿੰਡ ਨੂਰਵਾਲਾ ਦੇ ਇਕ 22 ਸਾਲਾ ਨੌਜਵਾਨ ਨੂੰ ਕਸਬਾ ਵਲਟੋਹਾ ਵਿਚ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ| ਇਸ ਸਬੰਧੀ ਵਲਟੋਹਾ ਪੁਲੀਸ ਨੇ ਉਥੋਂ ਦੇ ਇਕ ਪਰਿਵਾਰ ਦੇ ਤਿੰਨ ਜੀਆਂ ਖਿਲਾਫ਼ ਦਫ਼ਾ 302, 34 ਅਧੀਨ ਕੇਸ ਦਰਜ ਕੀਤਾ ਗਿਆ ਹੈ| ਮਕਤੂਲ ਦੀ ਪਛਾਣ ਮਲਕੀਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ ਜਦਕਿ ਮੁਲਜ਼ਮਾਂ ਵਿਚ ਜਰਨੈਲ ਸਿੰਘ, ਉਸ ਦੇ ਲੜਕੇ ਅਰਸ਼ਦੀਪ ਸਿੰਘ ਅਤੇ ਉਸ ਦੀ ਲੜਕੀ ਦਾ ਨਾਮ ਸ਼ਾਮਲ ਹੈ| ਪੁ

ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ ਦੀ ਮੌਤ

ਫ਼ਰੀਦਕੋਟ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਰਪ੍ਰਸਤ ਅਤੇ ਦਸਮੇਸ਼ ਗਰੁੱਪ ਦੀਆਂ ਵਿਦਿਅਕ ਤੇ ਸਿਹਤ ਭਲਾਈ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ (93) ਦਾ ਸੰਖੇਪ ਬਿਮਾਰੀ ਉਪਰੰਤ ਚੰਡੀਗੜ੍ਹ ’ਚ ਦੇਹਾਂਤ ਹੋ ਗਿਆ।

ਡੇਰਾ ਸਿਰਸਾ ਨੇ ਬਠਿੰਡਾ ਹਲਕੇ ’ਚ ਦਿਖਾਈ ਤਾਕਤ

ਬਠਿੰਡਾ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਡੇਰਾ ਸਿਰਸਾ ਨੇ ਅੱਜ ਬਠਿੰਡਾ ਹਲਕੇ ‘ਚ ਤਾਕਤੀ ਸ਼ੋਅ ਕੀਤਾ ਤਾਂ ਜੋ ਸਿਆਸੀ ਧਿਰਾਂ ਨੂੰ ਦਮਖਮ ਦਿਖਾਇਆ ਜਾ ਸਕੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਪੈਰੋਕਾਰਾਂ ਦਾ ਮਿੱਥ ਕੇ ਇਕੱਠ ਕੀਤਾ। ਡੇਰਾ ਸਿਰਸਾ ਨੇ ਗੁਆਚੀ ਸਾਖ ਦੀ ਬਹਾਲੀ ਲਈ ਅਤੇ ਸਿਆਸੀ ਪਿੜ ’ਚ ਪੁਰਾਣੀ ਧਾਕ ਦੀ ਕਾਇਮੀ ਲਈ ਅੱਜ ਤੋਂ ਲੋਕ ਸਭਾ ਹਲਕਾ ਵਾਰ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸ਼ੁਰੂਆਤ ਬਠਿੰਡਾ ਹਲਕੇ ਤੋਂ ਕੀਤੀ ਹੈ।

ਲੋਕ ਸਭਾ ਚੋਣਾਂ ਲਈ ਇਕਜੁੱਟ ਹੋਏ ਡੇਰਾ ਪ੍ਰੇਮੀ

ਮੋਗਾ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਡੇਰਾ ਸਿਰਸਾ ਨਾਲ ਜੁੜੇ ਪੈਰੋਕਾਰਾਂ ਦੀ 71ਵੇਂ ਸਥਾਪਨਾ ਦਿਵਸ ਤੇ ਜਾਮ-ਏ-ਇੰਸਾਂ ਦੀ 13ਵੀਂ ਵਰ੍ਹੇਗੰਢ ਮੌਕੇ ਨਾਮ ਚਰਚਾ ’ਚ ਉਮੜੀ ਭੀੜ ਨੇ ਸੰਸਦੀ ਚੋਣਾਂ’ ਲਈ ਹੱਥ ਖੜ੍ਹੇ ਕਰ ਕੇ ਇਕਜੁੱਟਤਾ ਨਾਲ ਫ਼ੈਸਲਾ ਲੈਣ ਦਾ ਅਹਿਦ ਲਿਆ। ਪ੍ਰਸ਼ਾਸਨ ਨੇ ਵੀ ਚੌਕਸੀ ਵਜੋਂ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕਰਨ ਸਮੇਤ ਮੁੱਖ ਮਾਰਗਾਂ ਉੱਤੇ ਨਾਕੇ ਲਗਾਏ ਹੋਏ ਸਨ।
ਪਿਛਲੇ ਕਰੀਬ ਡੇਢ ਦਹਾਕੇ ਦੌਰਾਨ ਸਿਆਸਤ ਵਿੱਚ ਤਹਿਲਕਾ ਮਚਾਉਣ ਵਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੇ ਬੇਅਦਬੀ ਘਟਨਾਵਾਂ ’ਚ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਬਾਅਦ ਸਿਆਸਤਦਾਨਾਂ ਨੇ ਡੇਰਾ ਪ੍ਰੇਮੀਆਂ ਤੋਂ ਦੂਰੀ ਬਣਾ ਲਈ ਸੀ। ਪੰਜਾਬ ਦੇ ਸਿਆਸੀ ਪਿੜ ’ਚ ਮਨਫ਼ੀ ਹੋਣ ਬਾਅਦ ਡੇਰਾ ਪ੍ਰੇਮੀਆਂ ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਇਕੱਠ ਕਰਕੇ ਸ਼ੁਰੂ ਸਰਗਰਮੀਆਂ ਨੇ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰਾਂ ਦੀ ਨੀਂਦ ਉਡਾ ਦਿੱਤੀ ਹੈ।

ਚੰਦ ਭਾਨ ਡਰੇਨ ’ਚ ਮੱਛੀਆਂ ਫੜਨ ਗਏ ਦੋ ਬੱਚੇ ਰੁੜ੍ਹੇ

ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਮਦਰਸਾ ਦੇ ਦੋ ਬੱਚੇ ਦੁਪਹਿਰ ਵੇਲੇ ਪਿੰਡ ਕੋਲੋਂ ਲੰਘਦੀ ਚੰਦ ਭਾਨ ਡਰੇਨ ਦੇ ਪਾਣੀ ‘ਚ ਰੁੜ੍ਹ ਗਏ ਤੇ ਦੇਰ ਸ਼ਾਮ ਤੱਕ ਨਹੀਂ ਮਿਲੇ। ਇਹ ਦੋਵੇਂ ਬੱਚੇ ਡਰੇਨ ਵਿੱਚੋਂ ਮੱਛੀਆਂ ਫੜਨ ਵਾਸਤੇ ਗਏ ਸਨ। ਜਾਣਕਾਰੀ ਅਨੁਸਾਰ ਆਰਕ ਸਿੰਘ (15) ਅਤੇ ਅਜੈ ਸਿੰਘ (13) ਆਪਣੇ ਦੋ ਹੋਰ ਸਾਥੀਆਂ ਨਾਲ ਚੰਦ ਭਾਨ ਡਰੇਨ ’ਤੇ ਨਹਾਉਣ ਵਾਸਤੇ ਗਏ ਸਨ। ਉਸ ਵੇਲੇ ਡਰੇਨ ‘ਚ ਪਾਣੀ ਬਹੁਤ ਜ਼ਿਆਦਾ ਵਗ ਰਿਹਾ ਸੀ।

ਪਿਸਤੌਲ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਥਾਣੇਦਾਰ ਦੀ ਮੌਤ

ਪਟਿਆਲਾ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਪਣਾ ਸਰਵਿਸ ਰਿਵਾਲਵਰ ਸਾਫ਼ ਕਰਨ ਮੌਕੇ ਅਚਾਨਕ ਚੱਲੀ ਗੋਲੀ ਨਾਲ ਇਥੋਂ ਦੇ ਇੱਕ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ। ਰਣਜੀਤ ਵਿਹਾਰ ਦਾ ਰਹਿਣ ਵਾਲਾ 45 ਸਾਲਾ ਬਲਵਿੰਦਰ ਸਿੰਘ ਪਟਿਆਲਾ ਵਿਖੇ ਸੀਆਈਡੀ ਯੂਨਿਟ ਵਿੱਚ ਤਾਇਨਾਤ ਸੀ। ਇਹ ਹਾਦਸਾ ਉਸ ਦੇ ਘਰ ਵਿੱਚ ਹੀ ਦੇਰ ਰਾਤ ਵਾਪਰਿਆ, ਜਿਸ ਦੌਰਾਨ ਗੋਲੀ ਉਸ ਦੇ ਮੱਥੇ ’ਚ ਲੱਗੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਇਹ ਹਾਦਸਾ ਰਿਵਾਲਵਰ ਸਾਫ਼ ਕਰਨ ਮੌਕੇ ਅਚਾਨਕ ਵਾਪਰਿਆ। ਉਸ ਦਾ ਕਹਿਣਾ ਸੀ ਰਾਤੀ 11 ਵਜੇ ਉਸ ਦੇ ਪਤੀ ਘਰ ਆਉਣ ਮਗਰੋਂ ਜਦੋਂ ਆਪਣਾ ਸਰਵਿਸ ਰਿਵਾਲਵਰ ਸਾਫ਼ ਕਰ ਰਹੇ ਸਨ, ਤਾਂ ਇਸ ਵਿੱਚੋਂ ਅਚਾਨਕ ਚੱਲੀ ਗੋਲੀ ਉਨ੍ਹਾਂ ਦੇ ਮੱਥੇ ’ਚ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਰਾਜਾ ਵੜਿੰਗ ਨੂੰ ਟਿਕਟ ਮਿਲਣ ’ਤੇ ਬਠਿੰਡਾ ਹਲਕੇ ਦੇ ਦਾਅਵੇਦਾਰ ਮਾਯੂਸ

ਲੰਬੀ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਹਾਈਕਮਾਂਡ ਵੱਲੋਂ ਪ੍ਰਮੁੱਖ ਦਾਅਵੇਦਾਰਾਂ ਨੂੰ ਬਾਰਡਰ ਲਾਈਨ ਕਰ ਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਖੇਡੇ ਦਾਅ ਨਾਲ ਬਠਿੰਡਾ ਲੋਕ ਸਭਾ ਵਿਚਲੇ ਪ੍ਰਮੁੱਖ ਦਾਅਵੇਦਾਰ ਧੜਿਆਂ ਦਾ ਕਾਡਰ ਮਾਯੂਸ ਹੈ। ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਇਲਾਵਾ ਜਸਵੰਤ ਸਿੰਘ ਫਫੜੇ ਭਾਈਕੇ ਵਗੈਰਾ ਬਠਿੰਡਾ ਤੋਂ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਸਨ। ਉਕਤ ਆਗੂਆਂ ’ਚ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਬਾਦਲ ਨੂੰ ਚੋਣ ਮੈਦਾਨ ’ਚ ਟੱਕਰ ਦੇਣ ਦਾ ਵੱਡਾ ਉਤਸ਼ਾਹ ਸੀ ਅਤੇ ਹਲਕਾ ਆਧਾਰਤ ਕਿਸੇ ਆਗੂ ਨੂੰ ਹੀ ਉਮੀਦਵਾਰ ਬਣਾਉਣ ਦੀ ਜਨਤਕ ਤੌਰ ’ਤੇ ਮੰਗ ਕੀਤੀ ਸੀ। ਉਸਦੇ ਬਾਹਰੀ ਉਮੀਦਵਾਰ ਹੋਣ ਕਾਰਨ ਹੀ ਹਲਕੇ ਦੇ ਆਗੂਆਂ ਦੇ ਦਿਲ ਰਾਜਾ ਵੜਿੰਗ ਨਾਲ ਮਿਲਣਾ ਔਖਿਆਈ ਭਰਿਆ ਜਾਪਦਾ ਹੈ।

ਗ਼ਦਰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸਮਾਗਮ

ਜਲੰਧਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਅੱਜ ਗ਼ਦਰ ਪਾਰਟੀ ਦਾ 106ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਮੈਂਬਰ ਚਰੰਜੀ ਲਾਲ ਕੰਗਣੀਵਾਲ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਈ। ਯਾਦ ਰਹੇ ਕਿ 21 ਅਪਰੈਲ 1913 ਨੂੰ ਅਮਰੀਕਾ ’ਚ ਆਜ਼ਾਦੀ ਦੀ ਜਦੋ-ਜਹਿਦ ਨੂੰ ਇਨਕਲਾਬੀ ਲੀਹਾਂ ’ਤੇ ਅੱਗੇ ਤੋਰਨ ਵਾਲੀ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ।

ਕੇਪੀ ਨੂੰ ਮਨਾਉਣ ਜਾਣਗੇ ਕੈਪਟਨ ਅਮਰਿੰਦਰ ਸਿੰਘ

ਜਲੰਧਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਟਿਕਟ ਨਾ ਮਿਲਣ ਕਾਰਨ ਰੁਸ ਕੇ ਘਰ ਬੈਠੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਦਮਪੁਰ ਦੇ ਏਅਰਪੋਰਟ ਤੋਂ ਸਿੱਧਾ ਮਹਿੰਦਰ ਸਿੰਘ ਕੇਪੀ ਦੇ ਘਰ ਜਾਣਗੇ। ਤੈਅ ਸ਼ੁਦਾ ਪ੍ਰੋਗਰਾਮ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦਾ ਕੇਪੀ ਦੇ ਘਰ ਜਾਣਾ ਤੈਅ ਹੈ। ਮਾਡਲ ਟਾਊਨ ਵਿਚਲੇ ਮਹਿੰਦਰ ਸਿੰਘ ਕੇਪੀ ਦੇ ਘਰ ਕੁਝ ਸਮਾਂ ਰੁਕਣ ਤੋਂ ਬਾਅਦ ਮੁੱਖ ਮੰਤਰੀ ਉਨ੍ਹਾਂ ਨੂੰ ਨਾਲ ਲੈ ਕੇ ਚੌਧਰੀ ਸੰਤੋਖ ਸਿੰਘ ਦੇ ਕਾਗਜ਼ ਦਾਖਲ ਕਰਵਾਉਣਗੇ। ਇਸ ਤੋਂ ਬਾਅਦ ਉਹ ਡੀਸੀ ਦਫ਼ਤਰ ਦੇ ਨੇੜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਮਹਿੰਦਰ ਸਿੰਘ ਕੇਪੀ ਵੱਲੋਂ ਆਪਣੇ ਸਮਰਥਕਾਂ ਨਾਲ ਅੱਜ ਦੀ ਐਲਾਨੀ ਮੀਟਿੰਗ ਨਹੀਂ ਕੀਤੀ ਗਈ ਪਰ ਵੱਡੀ ਗਿਣਤੀ ਸਮਰਥਕ ਉਨ੍ਹਾਂ ਦੇ ਘਰ ਗਏ।

ਨਾਮਜ਼ਦਗੀਆਂ ਭਰਨ ਸਾਰ ਹੋਣਗੀਆਂ ਅਪਲੋਡ

ਜਲੰਧਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਦੇ ਰਾਖਵੇਂ ਹਲਕੇ ਜਲੰਧਰ ਲਈ 22 ਅਪਰੈਲ ਤੋਂ ਸ਼ੁਰੂ ਹੋ ਰਹੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਲਈ ਜ਼ਿਲਾ ਪ੍ਰਸ਼ਾਸ਼ਨ ਜਲੰਧਰ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਡਿਪਟੀ ਕਮਿਸ਼ਨਰ -ਕਮ- ਜ਼ਿਲਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਬੀਤੇ ਦੋ ਦਿਨਾਂ ਤੋਂ ਇਸ ਸੰਬੰਧੀ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦਾ ਆਪ ਜਾਇਜ਼ਾ ਲੈ ਰਹੇ ਹਨ ਤਾਂ ਜੋ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਸਰਕਾਰ ਦੇ ਚੱਕਰਾਂ ’ਚ ਪੜ੍ਹਾਉਣਾ ਭੁੱਲ੍ਹੇ ਅਧਿਆਪਕ

ਜਲੰਧਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਾਜ਼ਾ ਜਾਰੀ ਕੀਤੇ ਦਾਖ਼ਲਾ ਵਧਾਓ, ਸੈਮੀਨਾਰ ਲਗਾਓ, ਪੇਪਰ ਚੈੱਕ ਕਰੋ ਅਤੇ ਕਿਤਾਬਾਂ ਵੰਡੋ ਦੇ ਹੁਕਮਾਂ ਨਾਲ ਅਧਿਆਪਕਾਂ ਦੀ ਸਿਰਦਰਦੀ ਵਧ ਗਈ ਹੈ। ਡੀਟੀਐਫ ਦੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਕੋਟਲੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਆਪਕ ਤਾਂ ਪਹਿਲਾਂ ਹੀ ਬੇਹੱਦ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਸਨ। ਲੋਕ ਸਭਾ ਚੋਣਾਂ ਕਾਰਨ ਜ਼ਿਲ੍ਹਾ ਤੇ ਤਹਿਸੀਲ ਪੱਧਰ ਦੇ ਚੋਣ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਚੋਣਾਂ ਦੇ ਕੰਮ ਨੂੰ ਵੀ ਪਹਿਲ ਦੇ ਅਧਾਰ ’ਤੇ ਕਰਨ ਦੇ ਜਾਰੀ ਕੀਤੇ ਹੁਕਮਾਂ ਨੇ ਅਧਿਆਪਕਾਂ ਨੂੰ ਦੋਹਰੇ ਫਿਕਰਾਂ ਵਿਚ ਪਾ ਦਿੱਤਾ ਹੈ। ਅਧਿਆਪਕਾਂ ਨੂੰ ਇਸ ਵੇਲੇ ਸਮਝ ਨਹੀ ਆ ਰਹੀ ਕਿ ਉਹ ਚੋਣਾਂ ਨਾਲ ਸਬੰਧਿਤ ਕੰਮ ਕਰਨ ਜਾਂ ਪੇਪਰ ਚੈਕ ਕਰਨ ਜਾਂ ਸੈਮੀਨਾਰ ਲਗਾਉਣ।

ਨਵਜੋਤ ਕੌਰ ਸਿੱਧੂ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ ਲਈ ਨਾਮਜ਼ਦ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਐਨਆਰਆਈ ਵੈੱਲਫੇਅਰ ਸੁਸਾਇਟੀ ਆਫ ਇੰਡੀਆ ਜਥੇਬੰਦੀ ਵਲੋਂ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਯੂਕੇ ਵਿਚ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ-2019 ਨਾਲ ਸਨਮਾਨਿਤ ਕਰਨ ਲਈ ਨਾਮਜ਼ਦ ਕੀਤਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074513147
Copyright © 2019, Panjabi Times. All rights reserved. Website Designed by Mozart Infotech