ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਲੋਕ-ਕਾਵਿ ਦੀ ਖੱਟੀ-ਮਿੱਠੀ ਵਿਧਾ ਸਿੱਠਣੀਆਂ

February 17, 2019 06:16 PM

ਮੂਲ ਰੂਪ ਵਿਚ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦਾ ਲੋਕ-ਕਾਵਿ ਉੱਥੋਂ ਦੇ ਵਸਨੀਕਾਂ ਦੇ ਧੁਰ ਅੰਦਰ ਦੀ ਸਿੱਧੀ-ਸਾਦੀ ਭਾਸ਼ਾ ਵਿਚ ਪ੍ਰਗਟਾਈ ਆਵਾਜ਼ ਹੈ। ਇਨ੍ਹਾਂ ਲੋਕ ਗੀਤਾਂ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ। ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਕਿਰਤ ਨਹੀਂ ਹਨ। ਸਮੇਂ ਦੇ ਨਾਲ ਕਈ ਵਾਰ ਇਨ੍ਹਾਂ ਵਿਚ ਫੇਰ-ਬਦਲ ਵੀ ਹੁੰਦਾ ਰਹਿੰਦਾ ਹੈ। ਆਮ ਤੌਰ ’ਤੇ ਲੋਕ-ਕਾਵਿ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਹੈ। ਇਸ ਕਾਵਿ ਦੀ ਖਾਸੀਅਤ ਹੈ ਕਿ ਇਹ ਭਾਵੇਂ ਬਹੁਤਾ ਨਾਰੀ ਮਨ ਵਿਚੋਂ ਹੂਕ ਵਾਂਗ ਜਾਂ ਹੇਕ ਵਾਂਗ ਨਿਕਲਿਆ ਹੈ, ਪਰ ਇਹ ਨਿੱਜ ਤੋਂ ਪਰ ਤਕ ਦਾ ਸਫ਼ਰ ਤੈਅ ਕਰਦਾ ਘਰ-ਪਰਿਵਾਰ ਤੋਂ ਸੂਬੇ ਤੇ ਦੇਸ਼ ਵਿਚ ਉਡਾਰੀਆਂ ਲਾਉਂਦਾ ਵਿਸ਼ਵ ਪੱਧਰ ਤਕ ਦੀ ਗੱਲ ਵੀ ਕਰ ਜਾਂਦਾ ਹੈ। ਜਿੱਥੇ ਇਹ ਗਹਿਰ-ਗੰਭੀਰ ਵਿਸ਼ਿਆਂ ਉੱਤੇ ਪਕੜ ਰੱਖਦਾ ਹੈ ਉੱਥੇ ਹਲਕੇ-ਫੁਲਕੇ, ਹਾਸੇ-ਠੱਠੇ ਅਤੇ ਵਿਅੰਗਮਈ ਰਸ ਨਾਲ ਵੀ ਭਰਪੂਰ ਹੈ। ਇਸੇ ਖੱਟੇ-ਮਿੱਠੇ ਰਸ ਨਾਲ ਲਬਾਲਬ ਭਰੀਆਂ ਹਨ ‘ਸਿੱਠਣੀਆਂ’। ਸਿੱਠਣੀ ਲੋਕ-ਕਾਵਿ ਦੀ ਤਿੱਖੀ ਮਜ਼ਾਕੀਆ ਵਿਧਾ ਹੈ ਜਿਸ ਦਾ ਰਿਵਾਜ ਲੋਕਧਾਰਾ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ‘ਸਿਠ’ ਸ਼ਬਦ ਦਾ ਅਰਥ ਹਾਸਾ-ਠੱਠਾ ਜਾਂ ਮਜ਼ਾਕ ਹੈ। ਇਹ ਵੀ ਹੋ ਸਕਦਾ ਹੈ ਸਿੱਠਣੀ ਸ਼ਬਦ ਸਿਠ ਤੋਂ ਹੀ ਬਣਿਆ ਹੋਵੇ।
ਜਿੱਥੇ ਮੁੰਡੇ ਦੇ ਵਿਆਹ ਮੌਕੇ ਘੋੜੀਆਂ ਅਤੇ ਕੁੜੀ ਦੇ ਵਿਆਹ ਸਮੇਂ ਸੁਹਾਗ ਗਾਏ ਜਾਂਦੇ ਹਨ ਉੱਥੇ ਸਿੱਠਣੀਆਂ ਮੁੰਡੇ-ਕੁੜੀ ਦੋਵਾਂ ਦੇ ਵਿਆਹ ਵੇਲੇ ਲਈ ਪ੍ਰਵਾਨਤ ਤੇ ਪ੍ਰਚੱਲਤ ਵਿਧਾ ਹੈ। ਮੰਗਣੇ-ਕੁੜਮਾਈ ਦੀ ਰਸਮ ਸਮੇਂ ਵੀ ਸਿੱਠਣੀਆਂ ਸੁਣਨ ਨੂੰ ਮਿਲਦੀਆਂ ਹਨ। ਘੋੜੀਆਂ ਤੇ ਸੁਹਾਗ ਨੂੰ ਗੀਤ ਗਾਉਣਾ ਕਿਹਾ ਜਾਂਦਾ ਹੈ, ਪਰ ਸਿੱਠਣੀਆਂ ਨੂੰ ਗਾਉਣਾ ਨਹੀਂ ਸਿੱਠਣੀਆਂ ਦੇਣੀਆਂ ਕਿਹਾ ਜਾਂਦਾ ਹੈ। ਸਿੱਠਣੀਆਂ ਢੁੱਕਵੇਂ ਤੇ ਫੱਬਵੇਂ ਸ਼ਬਦਾਂ ਵਿਚ ਦਿੱਤੇ ਜਾਂਦੇ ਮਿਹਣਿਆਂ ਵਰਗੀਆਂ ਹੀ ਤਾਂ ਹੁੰਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਗਾਉਂਦੀਆਂ ਦੀਆਂ ਸਿੱਠਣੀਆਂ ਤੇ ਲੜਦੀਆਂ ਦੇ ਮਿਹਣੇ ਪਰ ਅੰਤਰ ਇਹ ਹੈ ਕਿ ਸਿੱਠਣੀਆਂ ਵਿਚ ਮਿਹਣੋ-ਮਿਹਣੀ ਹੋ ਕੇ ਟੁੱਟਣ ਵਾਲੀ ਨੌਬਤ ਨਹੀਂ ਆਉਂਦੀ। ਪੁਰਾਣੇ ਸਮੇਂ ਖਾਸ ਕਰ ਪਿੰਡਾਂ ਵਿਚ ਮੰਨੋਰੰਜਨ ਦੇ ਕੋਈ ਸਾਧਨ ਨਹੀਂ ਸਨ ਹੁੰਦੇ। ਕਿਸੇ ਵਿਰਲੇ-ਟਾਵੇਂ ਘਰ ਰੇਡੀਓ ਹੁੰਦਾ ਸੀ। ਵਿਆਹ-ਸ਼ਾਦੀ ਜਾਂ ਫਿਰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਬਨੇਰਿਆਂ ’ਤੇ ਜਾਂ ਕੋਠੇ ਦੀ ਛੱਤ ’ਤੇ ਮੰਜੇ ਜੋੜ ਕੇ ਬੰਨ੍ਹਿਆ ਸਪੀਕਰ ਰੌਣਕਾਂ ਲਾਉਂਦਾ ਸੀ। ਖੁਸ਼ੀਆਂ ਮੌਕੇ ਔਰਤਾਂ ਆਪੇ ਸਿਰਜੇ ਗੀਤ ਗਾਉਂਦੀਆਂ ਅਤੇ ਮਨਪ੍ਰਚਾਵਾ ਕਰਦੀਆਂ ਸਨ। ਇਹੋ ਗੀਤ-ਗੌਣ ਸੀਨਾ-ਬ-ਸੀਨਾ ਅੱਗੇ ਤੁਰੇ ਆਉਂਦੇ ਸਨ।
 
ਅਜੋਕੇ ਸਮੇਂ ਇਨ੍ਹਾਂ ਰੰਗ-ਤਮਾਸ਼ਿਆਂ ਦੀ ਕਦਰ ਘਟ ਗਈ ਹੈ। ਸ਼ਹਿਰੀ ਲੋਕਾਂ ਨੂੰ ਤਾਂ ਹੁਣ ਡੀ.ਜੇ., ਦਿਖਾਵੇ ਲਈ ਕੀਤੇ ਅਡੰਬਰਾਂ ਅਤੇ ‘ਬਿਊਟੀ ਪਾਰਲਰ’ ਦੇ ਹਾਰ-ਸ਼ਿੰਗਾਰ ਤੋਂ ਹੀ ਵਿਹਲ ਨਹੀਂ ਮਿਲਦੀ। ਭਾਵੇਂ ਹੁਣ ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ ਹੈ, ਪੇਂਡੂ ਲੋਕਾਂ ਨੇ ਵੀ ਸ਼ਹਿਰੀ ਜੀਵਨ ਜਾਚ ਆਪਣਾ ਲਈ ਹੈ, ਪਰ ਫਿਰ ਵੀ ਪੇਂਡੂ ਭਾਈਚਾਰੇ ਵਿਚ ਔਰਤਾਂ ਅਜੇ ਵੀ ਸਿੱਠਣੀਆਂ ਦਾ ਅਦਾਨ-ਪ੍ਰਦਾਨ ਕਰ ਲੈਂਦੀਆਂ ਹਨ। ਲੋਕ-ਕਾਵਿ ਵਿਚ ਸਿੱਠਣੀਆਂ ਔਰਤਾਂ ਦਾ ਜ਼ੁਬਾਨੀ-ਕਲਾਮੀ ਹਥਿਆਰ ਵੀ ਬਣ ਜਾਂਦੀਆਂ ਹਨ। ਸਿੱਠਣੀਆਂ ਦੇ ਤੀਰ ਜ਼ਿਆਦਾਤਰ ਨਾਨਕੀਆਂ-ਦਾਦਕੀਆਂ ਵੱਲੋਂ ਇਕ-ਦੂਜੀ ਵੱਲ ਛੱਡੇ ਜਾਂਦੇ ਹਨ, ਪਰ ਇਨ੍ਹਾਂ ਦੀ ਮਿੱਠੀ ਮਾਰ ਤੋਂ ਨਾ ਪਰਿਵਾਰ ਦੇ ਮੈਂਬਰ ਬਚਦੇ ਹਨ ਨਾ ਕੋਈ ਰਿਸ਼ਤੇਦਾਰ। ਜਿੱਥੇ ਦਿਓਰ-ਜੇਠ, ਜੀਜੇ, ਕੁੜਮ ਤੇ ਮਾਮੇ ਜਾਂ ਫੁੱਫੜ ਨੂੰ ਸਿੱਠਣੀਆਂ ਮਿਲਦੀਆਂ ਹਨ ਉੱਥੇ ਵਿਚੋਲੇ ਨਾਲ ਵੀ ਘੱਟ ਨਹੀਂ ਗੁਜ਼ਾਰੀ ਜਾਂਦੀ। ਇਹ ਸਿੱਠਣੀਆਂ ਕਈ ਵਾਰ ਤਾਂ ਸਿੱਧਾ ਡਾਂਗ-ਸੋਟਾ ਬਣ ਕੇ ਹੀ ਵਰ੍ਹਦੀਆਂ ਹਨ। ਵੰਨਗੀ ਲਈ ਵਿਚੋਲੇ ਨੂੰ ਕਿਹਾ ਜਾਂਦਾ ਹੈ:
ਮੱਕੀ ਦਾ ਦਾਣਾ ਕੋਠੇ ’ਤੇ
ਵਿਚੋਲਾ ਬਿਠਾਉਣਾ ਝੋਟੇ ’ਤੇ।
ਮੱਕੀ ਦਾ ਦਾਣਾ ਪਿੰਡ ਵਿਚ ਨੀਂ
ਵਿਚੋਲਾ ਨਾ ਰੱਖਣਾ ਪਿੰਡ ਵਿਚ ਨੀਂ।
ਕੁੜਮੋ-ਕੁੜਮੀ ਵਰਤਣਗੇ
ਵਿਚੋਲੇ ਵਿਚਾਰੇ ਤਰਸਣਗੇ।
ਜਦੋਂ ਵਿਆਹ ਤੋਂ ਪੰਜ-ਸੱਤ ਦਿਨ ਪਹਿਲਾਂ ਭੱਠੀ ਪੁੱਟੀ ਤੋਂ ਕੜਾਹੀ ਚੜ੍ਹਾਈ ਜਾਂਦੀ ਤਾਂ ਘਰ ਦੀਆਂ ਅਤੇ ਸ਼ਰੀਕੇ-ਭਾਈਚਾਰੇ ਦੀਆਂ ਔਰਤਾਂ ਵੱਲੋਂ ਸਿੱਠਣੀਆਂ ਦਾ ਬਿਗਲ ਵਜਾ ਦਿੱਤਾ ਜਾਂਦਾ। ਹਲਵਾਈ ਦੀ ਮੱਦਦ ਲਈ ਮੱਠੀਆਂ-ਸ਼ੱਕਰਪਾਰਿਆਂ ਲਈ ਆਟਾ ਜਾਂ ਮੈਦਾ ਗੋਂਦੀਆਂ-ਗੁੰਨ੍ਹਦੀਆਂ ਔਰਤਾਂ ਕੋਲੋਂ ਲੰਘੇ ਜਾਂਦੇ ਸਹਿਜ-ਸੁਭਾਅ ਝਾਕਦੇ ਕਿਸੇ ਚੋਬਰ ਦੀ ਚੰਗੀ ਤਹਿ ਲਾਉਂਦੀਆਂ ਕਹਿੰਦੀਆਂ:
ਵਿੰਦਰ ਸਿਉਂ ਇਉਂ ਝਾਕੇ ਜਿਵੇਂ ਚਾਮਚੜਿੱਕ ਦੇ ਡੇਲੇ
ਅਸਾਂ ਨਹੀਂ ਲੈਣੇ ਪੱਤਾਂ ਬਾਝ ਕਰੇਲੇ।
ਕੋਈ ਦਿਓਰ-ਜੇਠ ਕੰਮਾਂ ਦਾ ਜਾਇਜ਼ਾ ਲੈਂਦਾ ਨੇੜੇ-ਤੇੜੇ ਖੜ੍ਹ ਦਿਖਾਈ ਦਿੰਦਾ ਤਾਂ ਜੇਠ ਨੂੰ ਸੰਬੋਧਨ ਕਰਕੇ ਸਿੱਠਣੀ ਦਿੰਦੀਆਂ:
ਭਾਈ ਜੀ (ਜੇਠ ਜੀ) ਖੜ੍ਹਾ ਵੇ ਖੜੋਤਾ
ਤੇਰਾ ਲੱਕ ਥੱਕ ਜਾਊ
ਕੋਲ ਜੋਰੋ ਨੂੰ ਖੜ੍ਹਾ ਲੈ
ਵੇ ਅੜੋਕਾ (ਸਹਾਰਾ) ਲੱਗ ਜਾਊ
ਜੋਰੋ ਪਤਲੀ-ਪਤੰਗ ਨੀਂ
ਜੜਕ ਟੁੱਟ ਜਾਊ।
ਇਸੇਂ ਤਰ੍ਹਾਂ ਕੋਲੋਂ ਲੰਘਦਾ-ਵੜਦਾ ਦਿਓਰ ਨਜ਼ਰੀਂ ਪੈਂਦਾ ਤਾਂ ਉਸ ਦੀ ਮੋਟੀ-ਠੁੱਲ੍ਹੀ ਪਤਨੀ ’ਤੇ ਤਨਜ਼ ਕਸੀ ਜਾਂਦੀ:
ਦਿਲ ਮੰਗਦਾ ਦੇਈਂ ਅਖਰੋਟ ਕੁੜੇ ਦਿਲ ਮੰਗਦਾ
ਕਸ਼ਮੀਰਾ ਸਿਉਂ ਤਾਂ ਸੁੱਕ ਕੇ ਲੱਕੜੀ ਹੋ ਗਿਆ
ਸੁਰਜੀਤ ਕੁਰ ਤਾਂ ਹੋ ਗਈ ਤੋਪ ਕੁੜੇ ਦਿਲ ਮੰਗਦਾ
ਦਿਲ ਮੰਗਦਾ ਦੇਈਂ ਅਖਰੋਟ ਕੁੜੇ ਦਿਲ ਮੰਗਦਾ।
ਸਾਰੇ ਵਿਆਹ ਵਿਚ ਸਿੱਠਣੀਆਂ ਦੇਣ ਦਾ ਮੌਕਾ ਮੇਲ ਬਣਿਆ ਰਹਿੰਦਾ। ਘਰ ਦਾ ਕੋਈ ਜੁਆਈ-ਭਾਈ ਆਉਂਦਾ ਤਾਂ ਉਸ ਨੂੰ ਵੀ ਨਾ ਬਖ਼ਸ਼ਿਆ ਜਾਂਦਾ। ਆਸੇ-ਪਾਸੇ ਖੜੋ ਕੇ ਕੁੜੀਆਂ ਕਹਿੰਦੀਆਂ:
ਜੀਜਾ ’ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ
ਨਾਲ ਬੇਬੇ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ
ਨਾਲ ਭੈਣ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ।
ਜ਼ਿਕਰਯੋਗ ਹੈ ਕਿ ਬੀਤੇ ਵੇਲਿਆਂ ਵਿਚ ਕਿਸੇ ਮਰਦ-ਮੁੰਡੇ ਦੀ ਮਾਂ-ਭੈਣ ਉਸ ਦੇ ਸਹੁਰੇ ਘਰ ਵਿਆਹ-ਸ਼ਾਦੀ ਵਿਚ ਨਹੀਂ ਜਾਂਦੀਆਂ ਸਨ। ਅੱਜ ਵਿਆਹ ਮੌਕੇ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵੱਧ ਹੁੰਦੀ ਹੈ, ਪਰ ਸਿੱਠਣੀਆਂ ਵਰਗੀਆਂ ਰੰਗਲੀਆਂ ਰਸਮਾਂ ਘਟ ਹੀ ਨਹੀਂ ਬਲਕਿ ਖ਼ਤਮ ਹੋ ਰਹੀਆਂ ਹਨ। ਸਿੱਠਣੀਆਂ ਦੇਣ ਸਮੇਂ ਰਿਸ਼ਤੇਦਾਰੀ ਤੇ ਉਮਰ ਦਾ ਲਿਹਾਜ਼ ਵੀ ਰੱਖ ਲਿਆ ਜਾਂਦਾ। ਕੁੜਮ ਨੂੰ ਕਿਹਾ ਜਾਂਦਾ:
ਗੈਸ ਬੁਝਾ ਦਿਓ ਨੀਂ
ਸਾਡਾ ਕੁੜਮ ਬੈਟਰੀ ਵਰਗਾ।
ਵਿਆਹ ਤੋਂ ਪਹਿਲੇ ਦਿਨ ਨਾਨਕਾ ਮੇਲ ਆਉਂਦਾ। ਨਾਨਕਿਆਂ ਨੂੰ ਵਿਆਂਦੜ ਦੀ ਮਾਂ ਅਤੇ ਦਾਦਕੇ ਪਰਿਵਾਰ ਵੱਲੋਂ ਬਰੂਹਾਂ ਵਿਚ ਤੇਲ ਚੋਅ ਕੇ ਅਤੇ ਸਰਦਾ-ਬਣਦਾ ਸ਼ਗਨ ਦੇ ਕੇ ਨਾਲ ਮੂੰਹ ਮਿੱਠਾ ਕਰਵਾ ਕੇ ਅੰਦਰ ਵਾੜਿਆ ਜਾਂਦਾ। ਇਨ੍ਹਾਂ ਸ਼ਗਨਾਂ ਦੇ ਨਾਲ ਉਨ੍ਹਾਂ ਵੱਲੋਂ ਨਾਨਕੀਆਂ ਨੂੰ ਦਿੱਤੀਆਂ ਸਿੱਠਣੀਆਂ ਗਾਲ੍ਹਾਂ ਵਰਗੀਆਂ ਹੀ ਹੁੰਦੀਆਂ। ਆਮ ਤੌਰ ’ਤੇ ਸਿੱਠਣੀਆਂ ਵਿਚ ਉਨ੍ਹਾਂ ਨੂੰ ਨਿੰਦਿਆ-ਭੰਡਿਆ ਜਾਂਦਾ। ਦਾਦਕੀਆਂ ਕਹਿੰਦੀਆਂ:
ਛੱਜ ਉਹਲੇ ਛਾਣਨੀ ਪਰਾਤ ਉਹਲੇ ਡੋਈ ਵੇ
ਨਾਨਕੀਆਂ ਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ।
ਛੱਜ ਉਹਲੇ ਛਾਨਣੀ ਪਰਾਤ ਉਹਲੇ ਰੋਟੀਆਂ
ਨਾਨਕੀਆਂ ਦਾ ਮੇਲ ਆਇਆ ਸੱਭੇ ਰੰਨਾਂ ਮੋਟੀਆਂ।
ਗੁੱਸਾ ਕਰਨ ਦੀ ਥਾਂ ਨਾਨਕੀਆਂ ਇਉਂ ਖੁਸ਼ ਹੁੰਦੀਆਂ ਜਿਵੇ ਦਾਦਕੀਆਂ ਉਨ੍ਹਾਂ ਦੀ ਸਿਫਤ-ਸਲਾਹ ਕਰ ਰਹੀਆਂ ਹੋਣ। ਸਾਹਮਣੇ ਖੜ੍ਹੀਆਂ ਨਾਨਕੀਆਂ ਨੂੰ ਗ਼ੈਰਹਾਜ਼ਰ ਕਰਦਿਆਂ ਕਿਹਾ ਜਾਂਦਾ:
ਕਿੱਧਰ ਗਈਆਂ ਵੇ ਬੀਬਾ ਤੇਰੀਆਂ ਨਾਨਕੀਆਂ
ਉਨ੍ਹਾਂ ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਕਲੰਦਰਾਂ ਦੇ ਗਈਆਂ ਵੇ ਬੀਬਾ ਤੇਰੀਆਂ ਨਾਨਕੀਆਂ।
ਕੁੜੀ ਦੇ ਵਿਆਹ ’ਤੇ ਵੀ ਸਿੱਠਣੀਆਂ ਦਿੱਤੀਆਂ ਜਾਂਦੀਆਂ:
ਕਿੱਧਰ ਗਈਆਂ ਨੀਂ ਬੀਬੀ ਤੇਰੀਆਂ ਨਾਨਕੀਆਂ
ਉਨ੍ਹਾਂ ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਛੱਪੜਾਂ ’ਤੇ ਗਈਆਂ ਨੀਂ
ਬੀਬੀ ਤੇਰੀਆਂ ਨਾਨਕੀਆਂ।
ਨਾਨਕੀਆਂ ਵੀ ਦਾਦਕੀਆਂ ’ਤੇ ਮੋੜਵਾਂ ਵਾਰ ਕਰਦੀਆਂ ਕਹਿੰਦੀਆਂ:
ਕਿੱਧਰ ਗਈਆਂ ਨੀਂ ਬੀਬੀ ਤੇਰੀਆਂ ਦਾਦਕੀਆਂ
ਉਨ੍ਹਾਂ ਖਾਧੇ ਸੀ ਮਾਂਹ ਜੰਮੇ ਸੀ ਕਾਂ
ਹੁਣ ਕਾਂ-ਕਾਂ ਕਰਦੀਆਂ ਨੀਂ
ਬੀਬੀ ਤੇਰੀਆਂ ਦਾਦਕੀਆਂ
ਅਸੀਂ ਹਾਜ਼ਰ ਖੜ੍ਹੀਆਂ ਨੀਂ
ਬੀਬੀ ਤੇਰੀਆਂ ਨਾਨਕੀਆਂ।
ਦਾਦਕੀਆਂ ਸਿੱਠਣੀਆਂ ਦੇਂਦੀਆਂ-ਲੈਂਦੀਆਂ ਨਾਨਕੀਆਂ ਨੂੰ ਸ਼ਗਨਾਂ ਨਾਲ ਅੰਦਰ ਵਾੜਦੀਆਂ। ਸਾਰੇ ਵਿਆਹ ਵਿਚ ਨਾਨਕੀਆਂ ਨੂੰ ਖੱਟੀਆਂ-ਮਿੱਠੀਆਂ ਚੋਭਾਂ ਲਾਈਆਂ ਜਾਂਦੀਆਂ। ਉਹ ਰੋਟੀ ਖਾਣ ਲੱਗਦੀਆਂ ਤਾਂ ਦਾਦਕੀਆਂ ਸਿੱਠਣੀ ਦਿੰਦੀਆਂ:
ਨਾਨਕੀਆਂ ਨੂੰ ਖਲ਼ ਕੁੱਟ ਦਿਓ ਵੇ
ਇਨ੍ਹਾਂ ਧੌਣ ਪੱਚੀ ਸੇਰ ਖਾਣਾ
ਸਾਨੂੰ ਪੂੜੀਆਂ ਵੇ
ਅਸਾਂ ਮੁਸ਼ਕ ਲਏ ਰੱਜ ਜਾਣਾ।
ਨਾਨਕੀਆਂ ਹੱਸਦੀਆਂ ਤੇ ਖੁਸ਼ ਹੁੰਦੀਆਂ ਖਾਣ-ਪੀਣ ਵਿਚ ਮਸਤ ਰਹਿੰਦੀਆਂ, ਪਰ ਦਾਦਕੀਆਂ ਫਿਰ ਉਨ੍ਹਾਂ ’ਤੇ ਵਿਅੰਗ ਬਾਣ ਕਸਦੀਆਂ:
ਨਾਨਕੀਓ ਥੋੜ੍ਹਾ-ਥੋੜ੍ਹਾ ਖਾਇਓ
ਥੋਡਾ ਢਿੱਡ ਦੁਖੂਗਾ
ਏਥੇ ਡਾਕਟਰ ਨਾ ਹਕੀਮ
ਔਖੀਆਂ ਹੋਣਾ ਪਊਗਾ।
ਖਾ-ਪੀ ਕੇ ਨਾਨਕੀਆਂ ਵੀ ਦਾਦਕੀਆਂ ਦੀ ਖ਼ਬਰ ਲੈਂਦੀਆਂ ਕਹਿੰਦੀਆਂ:
ਦਾਦਕਿਆਂ ਜੋਰੋ ਚੱਕ ਲਿਆ ਬਜ਼ਾਰ ਵਿਚੋਂ ਢਾਈਆਂ,
ਦਾਦਕਿਆਂ ਦੇ ਮਲੰਗ ਬਾਣੀਏਂ
ਸਾਨੂੰ ਜੰਗ ਹਰੜਾਂ ਨਾ ਥਿਆਈਆਂ।
ਦਾਦਕਿਆਂ ਨੂੰ ਭੁੱਖੇ-ਨੰਗੇ ਕਹਿਣੋਂ ਵੀ ਗੁਰੇਜ਼ ਨਾ ਕੀਤਾ ਜਾਂਦਾ। ਨਾਨਕੀਆਂ ਇਸੇ ਭਾਵਨਾ ਨਾਲ ਸਿੱਠਣੀ ਦਿੰਦੀਆਂ:
ਨਿੱਕੀ ਜਿਹੀ ਕੋਠੜੀਏ ਤੇਰੇ ਵਿਚ ਗੁੜ ਦੇ ਰੋੜੇ
ਦਾਦਕਿਆਂ ਨੇ ਮੇਲ ਬਹੁਤਾ ਸਦਾਇਆ ਲੱਡੂ ਵੱਟੇ ਥੋੜੇ
ਨਿੱਕੀ ਜਿਹੀ ਕੋਠੜੀਏ ਤੇਰੇ ਵਿਚ ਗੁੜ ਦੇ ਰੋੜੇ।
ਅੱਗੋਂ ਦਾਦਕੀਆਂ ਵੀ ਕਸਰ ਨਾ ਰੱਖਦੀਆਂ ਤੇ ਕਹਿੰਦੀਆਂ:
ਨਾਨਕਿਆਂ ਨੇ ਜੇਬ ਖੀਸਾ ਲਗਾਇਕੇ ਲੱਡੂ ਲਏ ਲੁਕਾ
ਅਸੀਂ ਮਗਰੇ ਪੁਲਸ ਲਗਾਇਕੇ ਸਾਵੇਂ ਲਏ ਕਢਾ
ਨਾਨਕਿਓ ਲੱਖਾਂ ਦੀ ਥੋਡੀ ਪੱਤ ਗਈ ਤੁਸੀਂ ਆਪੇ ਲਈ ਗੁਆ।
ਕਈ ਚੰਚਲ ਸੁਭਾਅ ਵਾਲੀਆਂ ਔਰਤਾਂ ਤਾਂ ਕਿਸੇ ਦਾਦਕੀ-ਨਾਨਕੀ ਦੇ ਭਰਿੰਡਾਂ ਵੀ ਲੜਾ ਦਿੰਦੀਆਂ, ਮਿਸਾਲ ਲਈ:
ਮੈਂ ਦੱਸਾਂ ਭਰਿੰਡੇ ਨੀਂ ਨਦੀ ਕਿਨਾਰੇ ਉੜਿਆ ਕਰ
ਮੈਂ ਦੱਸਾਂ ਭਰਿੰਡੇ ਨੀ ਬਲਬੀਰੋ ਨਖਰੋ ਦੇ ਲੜਿਆ ਕਰ
ਲੜ-ਲੜ ਛਾਲੇ ਪਾਇਆ ਕਰ
ਘੜੀ-ਘੜੀ ਤੜਪਾਇਆ ਕਰ।
ਵਿਆਹ-ਕਾਰਜਾਂ ਵੇਲੇ ਕਈ-ਕਈ ਦਿਨ ਇਹ ਰੌਣਕ ਮੇਲੇ ਚੱਲਦੇ ਰਹਿੰਦੇ। ਜਾਗੋ ਕੱਢਦੀਆਂ ਨਾਨਕੀਆਂ ਗਲੀ-ਮੁਹੱਲੇ ਦੇ ਲੋਕਾਂ ਨੂੰ ਸਿੱਠਣੀਆਂ ਦਿੰਦੀਆਂ ਕਹਿੰਦੀਆਂ:
ਗੁਆਂਢੀਓ ਜਾਗਦੇ ਕਿ ਸੁੱਤੇ
ਥੋਡੀ ਜੋਰੋ ਨੂੰ ਲੈ ਗਏ ਕੁੱਤੇ।
ਕਿਸੇ ਗੁਆਂਢੀ ਦਾ ਨਾਂ ਲੈ ਕੇ ਸਿੱਠਣੀਆਂ ਦਾ ਹਮਲਾ ਕੀਤਾ ਜਾਂਦਾ-
ਅਵਤਾਰ ਸਿਆਂ ਜੋਰੋ ਜਗਾ ਲੈ ਵੇ ਜਾਗੋ ਆਈ ਐ
ਅੱਗੋਂ ਜਵਾਬ ਵੀ ਆਪੇ ਦਿੰਦੀਆਂ ਤੇ ਕਹਿੰਦੀਆਂ:
ਚੁੱਪ ਕਰ ਨੀਂ ਮਸਾਂ ਸੁਆਈ ਐ ਲੋਰੀ ਦੇ ਕੇ ਪਾਈ ਐ
ਉੱਠ ਖੜ੍ਹੂਗੀ ਅੜੀ ਕਰੂਗੀ ਮਸਾਂ ਵਰਾਈ ਐ
ਅਵਤਾਰ ਸਿਆਂ ਜੋਰੋ ਜਗਾ ਲੈ ਵੇ ਜਾਗੋ ਆਈ ਐ।
ਵਿਆਹ ਸੰਪਨ ਹੋ ਜਾਂਦਾ, ਜਾਂਦੀਆਂ-ਜਾਂਦੀਆਂ ਨਾਨਕੀਆਂ ਵਿਆਂਦੜ ਦੀ ਮਾਂ ਨੂੰ ਆਖਦੀਆਂ:
ਨਿੱਕੀ-ਨਿੱਕੀ ਸ਼ੱਕਰ ਵਿਚੋਂ ਨਿਕਲ ਆਈ ਕੀੜੀ
ਕਿਆ ਬੀਬੀ ਤੂੰ ਵਿਆਹ ਰਚਾਇਆ
ਖੋਲ੍ਹ ਮੱਥੇ ਦੀ ਤਿਊੜੀ
ਨੀਂ ਅਸਾਂ ਕੈਤ ਆਵਾਂਗੇ ਅਸਾਂ ਕੈਤ ਆਵਾਂਗੇ
ਦੋਹਤੇ-ਦੋਹਤੀ ਦਾ ਵਿਆਹ ਤਮਾਸ਼ਾ ਦੇਖ ਜਾਵਾਂਗੇ।
ਇਹ ਸਿੱਠਣੀਆਂ ਜਾਂ ਹੋਰ ਗਾਉਣ-ਵਜਾਉਣ ਡੂੰਘੀਆਂ ਮੋਹ-ਮੁਹੱਬਤਾਂ ਦੀ ਬਾਤ ਪਾਉਂਦੇ ਸਨ। ਦੂਰ-ਪਾਰ ਦੀਆਂ ਰਿਸ਼ਤੇਦਾਰੀਆਂ ਵੀ ਲੰਮਾ ਸਮਾਂ ਨਿੱਭਦੀਆਂ ਹਨ, ਪਰ ਅੱਜ ਵੀ ਭਾਵੇਂ ਵਿਆਹ-ਸ਼ਾਦੀ ਮੌਕੇ ਬਹੁਤ ਇਕੱਠ ਹੁੰਦੇ ਹਨ, ਪਰ ਅੰਦਰ ਖਾਤੇ ਰਿਸ਼ਤਿਆਂ ਨੂੰ ਖੋਰਾ ਲੱਗ ਗਿਆ ਹੈ। ਪੈਲੇਸ ਵਿਚ ਹੁੰਦੇ ਵਿਆਹਾਂ ਵਿਚ ਰਿਸ਼ਤੇ-ਨਾਤੇ ਵੀ ਗੁੰਮਦੇ ਜਾ ਰਹੇ ਹਨ ਤੇ ਸਿੱਠਣੀਆਂ ਵਰਗੀਆਂ ਸ਼ਬਦਾਂ ਦੀਆਂ ਰੰਗਲੀਆਂ ਡੋਰਾਂ ਵੀ ਬੇਰੰਗ ਹੁੰਦੀਆਂ ਘਸਦੀਆਂ ਟੁੱਟਦੀਆਂ ਜਾ ਰਹੀਆਂ ਹਨ। ਅੱਜ ਨਾਨਕੇ-ਦਾਦਕਿਆਂ ਵਰਗੇ ਗੂੜ੍ਹੇ ਰਿਸ਼ਤੇ ਵੀ ਖਿਲਰਦੇ-ਬਿਖਰਦੇ ਜਾ ਰਹੇ ਹਨ, ਪਰ ਸਾਡਾ ਲੋਕ-ਕਾਵਿ ਇਨ੍ਹਾਂ ਸਾਂਝਾਂ ਅਤੇ ਸਾਕ-ਸਕੀਰੀਆਂ ਦੀ ਬਾਤ ਪਾਉਂਦਾ ਹੀ ਰਹੇਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਲਫ਼ਜ਼ਾਂ ਦੀ ਤਾਕਤ

ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ, ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਈਆ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿਚ ਚਲੀ ਗਈ।

ਔਰਤ ਦੇ ਬਲੀਦਾਨ ਦੀ ਕਹਾਣੀ ਆਸਰਾ

ਪੰਜਾਬੀ ਫ਼ਿਲਮ ‘ਆਸਰਾ’ ਔਰਤ ਦੀਆਂ ਭਾਵਨਾਵਾਂ, ਸੰਜਮ, ਸਹਿਣਸ਼ੀਲਤਾ ਅਤੇ ਪਿਆਰ ਦੀ ਗੱਲ ਕਰਦੀ ਸਮਾਜਿਕ ਰਿਸ਼ਤਿਆਂ ਨਾਲ ਜੁੜੀ ਖ਼ੂਬਸੂਰਤ ਫ਼ਿਲਮ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟਸ ਦੇ ਬੈਨਰ ਹੇਠ ਨਿਰਮਾਤਾ ਰਾਜ ਕੁਮਾਰ ਵੱਲੋਂ ਬਣਾਇਆ ਗਿਆ ਹੈ। ਬਲਕਾਰ ਸਿੰਘ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਹੈ।

ਸੱਜੇ ਹੱਥ ਵਰਗੇ ਲੋਕ
ਲੇਖ਼ਕ  : ਪਰਮਜੀਤ ਕੌਰ ਸਰਹਿੰਦ ,   ਸੋਰਸ - ਇੰਟਰਨੇਟ

ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ’ ਵਾਲਾ ਹਾਲ ਹੈ ਜਦੋਂ ਕਿ ਬੀਤੇ ਸਮੇਂ ਲੋਕ ਇਕ-ਦੂਜੇ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਸਨ। ਇਨ੍ਹਾਂ ਵਿਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਤਾਂ ਆਮ ਲੋਕਾਂ ਦੇ ਸੱਜੇ ਹੱਥ ਵਾਲੀ ਭੂਮਿਕਾ ਨਿਭਾਉਂਦੇ ਸਨ ਜਿਨ੍ਹਾਂ ਵਿਚੋਂ ਪੀਂਜਾ ਅਹਿਮ ਸਥਾਨ ਰੱਖਦਾ ਹੈ। ਪੇਂਡੂ ਸਮਾਜ ਦੇ ਜੀਵਨ ਦਾ ਇਹ ਬਹੁਤ ਲੋੜੀਂਦਾ ਕਿਰਦਾਰ ਹੁੰਦਾ ਹੈ। ਪੇਂਡੂ ਲੋਕ ਜਿੱਥੇ ਪੱਛੜੇ

ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਲੇਖ਼ਕ  : ਗੁਰਸ਼ਰਨ ਕੌਰ ਮੋਗਾ ,   ਸੋਰਸ - ਇੰਟਰਨੇਟ
ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿਚ ਮਠਿਆਈ ਵੰਡੀ ਜਾਂਦੀ ਜਿਸਨੂੰ ਘਰ ਸੰਭਾਲਣਾ ਕਿਹਾ ਜਾਂਦਾ ਸੀ। ਸ਼ਰੀਕੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਮਠਿਆਈ ਜਾਂ ਭਾਜੀ ਵੰਡਦੀਆਂ ਸਨ। ਨਾਲ ਦੀ ਨਾਲ ਉਹ ਟੱਪੇ ਨੁਮਾ ਗੀਤ ਵੀ ਗਾਉਂਦੀਆਂ ਸਨ।

ਅਸੀਂ ਦੂਈਸ਼ੇਨ ਦੇ ਕੀ ਲਗਦੇ ਹਾਂ…

ਲੇਖਕ : ਨੀਤੂ ਅਰੋੜਾ , ਸੋਰਸ : ਇੰਟਰਨੇਟ 
ਪਿਛਲੇ ਕੁਝ ਮਹੀਨਿਆਂ ਵਿਚ ਸਾਡਾ ਜ਼ਿਹਨ ਅਨੇਕਾਂ ਵਾਦਾਂ, ਪ੍ਰਤਿਵਾਦਾਂ, ਚਿੰਤਾਵਾਂ ਦਾ ਕੇਂਦਰ ਬਣਿਆ ਰਿਹਾ। ਚਿੰਤਾ ਸੀ ਕਿ ਅਸੀਂ ਭਾਰਤੀ, ਕੇਂਦਰ ਵਿਚ ਕਿਹੜੀ ਸਰਕਾਰ ਚੁਣਾਂਗੇ? ਪੰਜਾਬੀ ਜੀਅ ਕਿਧਰ ਖੜ੍ਹੇ ਹੋਣਗੇ? ਆਮ ਆਦਮੀ ਪਾਰਟੀ ਆਪਣੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਣੀ ਜਾਂ ਬਚੀ ਸਾਖ ਗਵਾ ਚੁੱਕੀ ਸੀ। ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਬੀਐੱਸਪੀ ਅਤੇ ਸੀਪੀਆਈ ਨਾਲ ਰਲ ਕੇ ਪੰਜਾਬ ਡੈਮੋਕਰੇਟਿਕ ਐਲਾਇੰਸ ਖੜ੍ਹਾ ਕਰ ਲਿਆ ਸੀ। ਕਾਮਰੇਡ ਮਿੱਤਰਾਂ ਵਿਚ ਚੋਣਾਂ ਦੇ ਬਾਈਕਾਟ ਅਤੇ ‘ਨੋਟਾ’ ਵਿਚੋਂ ਚੋਣ ਬਾਰੇ ਚਰਚਾਵਾਂ ਸੁਣ ਰਹੀ ਸਾਂ।

ਮਾਹਵਾਰੀ: ਔਰਤ ਦੀ ਸਿਹਤ ਨਾਲ ਜੁੜੇ ਮਸਲੇ

ਲੇਖਕ :  ਤੇਜ ਕੌਰ , ਸੋਰਸ : ਇੰਟਰਨੇਟ 
26 ਅਪਰੈਲ ਨੂੰ ‘ਸਿਹਤ ਤੇ ਸਿੱਖਿਆ’ ਪੰਨੇ ਉੱਪਰ ਮੇਰਾ ਲੇਖ ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਛਪਿਆ ਸੀ। 29 ਅਪਰੈਲ 2019 ਨੂੰ ਇਸ ਲੇਖ ਬਾਰੇ ਅੰਬਰ ਕੌਰ ਦੀ ਚਿੱਠੀ ਛਪੀ ਜਿਸ ਵਿਚ ਉਨ੍ਹਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਅਤੇ ਕੱਪੜੇ ਦੀ ਵਰਤੋਂ ਉੱਪਰ ਸਵਾਲ ਉਠਾਏ ਸਨ। ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਲੇਖ ਮੁੱਖ ਰੂਪ ਵਿਚ ਭਾਰਤੀ ਸਮਾਜ ਵਿਚ ਮਾਹਵਾਰੀ ਨਾਲ ਜੁੜੀ ਸ਼ਰਮ ਅਤੇ ਅਪਵਿੱਤਰਤਾ ਦੀ ਧਾਰਨਾ ਨਾਲ ਵਾਬਸਤਾ ਸੀ। ਲੇਖ ਵਿਚ ਮਾਹਵਾਰੀ ਨਾਲ ਜੁੜੇ ਕਈ ਮਸਲੇ ਵਿਚਾਰਨੇ ਰਹਿ ਗਏ ਸਨ।

ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ

ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ? ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰ ਤੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਘਰ ਤੋਂ ਬਾਹਰ ਨਿਕਲ ਕੇ ਇਨ੍ਹਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜੇ ਵਜੋਂ ਸ਼ਾਮ ਨੂੰ ਘਰ ਆਉਂਦੇ ਹੀ ਬੁਖਾਰ ਜਾਂ ਥਕਾਨ ਦੀ ਗੱਲ ਸੁਣਦੇ ਹੀ ਮੂੰਹ ਵਿਚੋਂ ਇਹੀ ਨਿਕਲਦਾ ਹੈ, 'ਲੂ ਲੱਗ ਗਈ ਹੋਵੇਗੀ।'
ਗਰਮੀ ਦੇ ਦਿਨਾਂ ਵਿਚ ਪਸੀਨਾ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ। ਇਸੇ ਦੇ ਨਾਲ ਵਾਤਾਵਰਨ ਵਿਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ ਤਾਂ ਦਿਮਾਗ ਦੀ ਤਾਪ ਕਾਬੂ ਦੀ ਸੁਭਾਵਿਕ ਸਮਰੱਥਾ ਅਕਸਰ ਘੱਟ ਹੋਣ ਲਗਦੀ ਹੈ। ਨਤੀਜੇ ਵਜੋਂ ਸਾਡਾ ਖੂਨ ਦਬਾਅ ਘੱਟ ਹੋਣ ਲਗਦਾ ਹੈ ਅਤੇ ਇਸੇ ਪ੍ਰਕਿਰਿਆ ਵਿਚ ਲੂ ਦਾ ਵੀ ਅੰਦੇਸ਼ਾ ਹੋ ਜਾਂਦਾ ਹੈ। ਹੁਣ ਜਦੋਂ ਗਰਮੀ ਦਾ ਮੌਸਮ ਆਇਆ ਹੈ ਤਾਂ ਤੁਹਾਡੇ ਆਹਾਰ-ਵਿਹਾਰ ਵਿਚ ਵੀ ਬਦਲਾਅ ਆਉਣਾ ਹੀ ਹੈ। ਗਰਮੀ ਵਿਚ ਜਿਥੋਂ ਤੱਕ ਹੋਵੇ, ਸਾਦਾ ਭੋਜਨ ਹੀ ਕਰੋ। ਜੋ ਅਸਾਨੀ ਨਾਲ ਪਚੇ, ਉਹੀ ਖਾਓ ਅਤੇ ਵੱਧ ਤੋਂ ਵੱਧ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਪੁਦੀਨਾ ਅਤੇ ਜੀਰਾ ਦੇ ਨਾਲ ਹੀ ਪਾਣੀ ਦਾ ਜ਼ਿਆਦਾ ਸੇਵਨ ਕਰੋ ਤਾਂ ਕਿ ਸਰੀਰ ਵਿਚੋਂ ਨਿਕਲਣ ਵਾਲੇ ਪਸੀਨੇ ਦੀ ਕਮੀ ਪੂਰੀ ਹੁੰਦੀ ਰਹੇ।
ਖਾਣੇ ਵਿਚ ਕੱਚਾ ਪਿਆਜ਼, ਸਲਾਦ, ਪੁਦੀਨੇ ਦੀ ਚਟਣੀ ਅਤੇ ਹਰੀਆਂ ਸਬਜ਼ੀਆਂ ਦੀ ਖੂਬ ਵਰਤੋਂ ਕਰੋ। ਖਰਬੂਜ਼ਾ, ਤਰਬੂਜ਼, ਕਕੜੀ ਖੂਬ ਖਾਓ। ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕ 'ਤੇ ਵੇਚਣ ਵਾਲਿਆਂ ਕੋਲੋਂ ਕੱਟੇ ਹੋਏ ਫਲ ਆਦਿ ਕਦੇ ਨਾ ਖਰੀਦੋ, ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕ੍ਰਮਣ ਹੋ ਸਕਦਾ ਹੈ।

12 ਮਈ ਮਾਂ ਦਿਵਸ 'ਤੇ ਵਿਸ਼ੇਸ਼ - ਇਕ ਅੱਖ਼ਰ 'ਚ ਸੁਮੰਦਰ ਦਾ ਨਾਂਅ ਹੈ-ਮਾਂ

ਦੇਖਣ ਅਤੇ ਬੋਲਣ ਵਿਚ ਇਕ  ਅੱਖ਼ਰ ਦਾ ਬਣਿਆ ਸ਼ਬਦ ਹੈ 'ਮਾਂ'। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰਮ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। 'ਮਾਂ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਗੁਰਬਾਣੀ ਤੋਂ ਪੁਛੀਏ ਕਿ ਮਾਤਾ ਕੀ ਹੈ ਤਾਂ ਫੁਰਮਾਨ ਹੈ 'ਮਾਤਾ ਧਰਤਿ ਮਹਤੁ' ਕਹਿਣ ਤੋਂ ਭਾਵ ਮਾਤਾ ਉਹ ਹੈ ਜਿਸ ਦਾ ਜਿਗਰਾ ਤੇ ਸਹਿਣਸ਼ਕਤੀ ਧਰਤੀ ਵਾਂਗਰਾ ਹੋਵੇ। ਇਕ ਅੰਗਰੇਜ਼ ਲਿਖਦਾ ਹੈ ਕਿ 'ਮਾਂ ੁਉਹ ਬੈਂਕ ਹੈ ਜਿਥੇ ਅਸੀਂ ਆਪਣੇ ਦੁੱਖ ਅਤੇ ਚਿੰਤਾਵਾਂ ਜਮਾਂ ਕਰਦੇ ਹਾਂ''।

ਭੰਗੜੇ ਦਾ ਉਦਗਮ ਅਤੇ ਵਿਕਾਸ

ਭੰਗੜੇ ਦੇ ਇਤਿਹਾਸਕ ਪਿਛੋਕੜ ਨੂੰ ਖੋਜਣ ਤੋਂ ਪਹਿਲਾਂ ਇਸ ਦੇ ਮਿਥਿਹਾਸਕ ਪੱਖ ’ਤੇ ਝਾਤੀ ਮਾਰਨੀ ਲੋੜੀਂਦੀ ਹੈ। ਇਸ ਦੀ ਪਰਖ ਕਰਨ ਤੋਂ ਪਤਾ ਚੱਲਦਾ ਹੈ ਕਿ ਜਦੋਂ ਸ਼ਿਵਜੀ ਮਹਾਰਾਜ ਨੇ ‘ਤਾਂਡਵ ਨ੍ਰਿਤ’ ਨੱਚਿਆ ਤਾਂ ਉਨ੍ਹਾਂ ਨੇ ਭੰਗ ਦੀ ਲੋਰ ਵਿਚ ਅਨੇਕਾਂ ਨ੍ਰਿਤ ਮੁਦਰਾਵਾਂ ਦੀ ਸਿਰਜਣਾ ਕੀਤੀ। ਕਈ ਪਾਰਖੂ ਗੁਰੂ ਦੇਵਾਂ ਦਾ ਵਿਚਾਰ ਹੈ ਕਿ ਉਨ੍ਹਾਂ ਵਿਚੋਂ ਹੀ ਭੰਗੜੇ ਦਾ ਉਦਭਵ ਹੋਇਆ ਹੈ, ਉਹ ਭੰਗੜਾ ਦੇ ਸ਼ਬਦਿਕ ਅਰਥ ਭੰਗ+ਅੜਾ= ਭੰਗੜਾ ਲੈਂਦੇ ਹਨ ਜੋ ਮਸਤੀ ਵਿਚ ਨੱਚ-ਨੱਚ ਕੇ ਬੜ੍ਹਕਾਂ ਮਾਰਨ ਦੇ ਧਾਰਨੀ ਹਨ।

ਚਿੰਤਾ ਤਿਆਗੋ, ਖ਼ੁਸ਼ੀ ਅਪਣਾਓ

ਕੁਦਰਤ ਨੂੰ ਮਨੁੱਖ ਨੇ ਧਰਤੀ ’ਤੇ ਸਭ ਤੋਂ ਸ਼੍ਰੇਸ਼ਠ ਬਣਾ ਕੇ ਭੇਜਿਆ। ਉਸਨੂੰ ਚੰਗੀ ਯਾਦ ਸ਼ਕਤੀ ਦਿੱਤੀ, ਸੋਚ ਅਤੇ ਸਮਝ ਦਿੱਤੀ। ਉਸਨੂੰ ਚੰਗੇ ਬੁਰੇ ਦੀ ਪਰਖ ਦੀ ਸੋਝੀ ਵੀ ਦਿੱਤੀ। ਇਸ ਦੇ ਨਾਲ ਉਸ ਨੂੰ ਫ਼ਿਕਰ ਕਰਨ ਜਾਂ ਕਹਿ ਲਵੋ ਕਿ ਧਿਆਨ ਦੇਣ ਦਾ ਵਲ ਵੀ ਦਿੱਤਾ, ਪਰ ਕਈ ਵਾਰ ਇਹ ਕਰੂਪ ਰੂਪ ਧਾਰ ਜਾਂਦਾ ਹੈ। ਹਰ ਵੇਲੇ ਚਿੰਤਾ ਵਿਚ ਰਹਿਣਾ ਆਪਣੇ ਆਪ ਨੂੰ ਤਣਾਅ ਵਿਚ ਰੱਖਣਾ ਸਿਹਤ ਖ਼ਰਾਬ ਕਰ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ।

ਸੰਭਾਲੋ ਭਵਿੱਖ ਦੇ ਵਾਰਸਾਂ ਨੂੰ

ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਸੁਣ ਕੇ ਆਪ ਮੁਹਾਰੇ ਖੁੱਲ੍ਹ ਕੇ ਹੱਸਣ ਨੂੰ ਜੀਅ ਕਰ ਆਉਂਦਾ ਹੈ, ਪਰ ਬੱਚਿਆਂ ਦੀ ਇਹ ਅਵਸਥਾ ਕੇਵਲ ਦੋ ਸਾਲ ਦੀ ਉਮਰ ਤਕ ਹੀ ਰਹਿੰਦੀ ਹੈ। ਬੱਚੇ ਕੋਲੋਂ ਉਸ ਦਾ ਬਚਪਨ ਉਦੋਂ ਹੀ ਖੁੱਸ ਜਾਂਦਾ ਹੈ, ਜਦੋਂ ਉਹ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਦੀ ਦੌੜ ਤੇ ਮਾਪਿਆਂ ਦੀ ਆਰਥਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ।

ਪੀੜਾਂ ’ਚੋਂ ਪੀੜ ਅਨੋਖੀ

ਗ਼ਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖ਼ੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿਚੋਂ ਪੀੜ ਅਨੋਖੀ 
ਨਾਮ ਹੈ ਉਸ ਦਾ ਗ਼ਰੀਬੀ
ਔਖੇ ਵੇਲੇ ਕੰਧ ਕਰ ਲੈਂਦੇ
ਰਿਸ਼ਤੇਦਾਰ ਕਰੀਬੀ।

ਜਦ ਸਿਹਰਾ ਸਿਰ ’ਤੇ ਸਜਦਾ ਏ…

ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ਉਤਸ਼ਾਹ ਗਾਇਬ ਹੈ।
ਵਿਆਹ ਵਾਲੇ ਦਿਨ ਸਵੇਰੇ ਵਿਆਹ ਵਾਲੇ ਲੜਕੇ ਦੀ ਨ੍ਹਾਈ ਧੋਈ ਦੀ ਰਸਮ ਕਰਨ ਤੋਂ ਬਾਅਦ ਉਸਨੂੰ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਦੀ ਰਮਸ ਲਾੜੇ ਦੀ ਭੈਣ ਵੱਲੋਂ ਨਿਭਾਈ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ।

ਪ੍ਰਸੰਸਾ ਕਰਕੇ ਤਾਂ ਦੇਖੋ

ਪ੍ਰਸੰਸਾ ਭਰੇ ਸ਼ਬਦ ਊਰਜਾ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ। ਜਿਹੜਾ ਵਿਅਕਤੀ ਪ੍ਰਸੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿਚ ਸਫਲ ਹੋ ਜਾਂਦਾ ਹੈ। ਪ੍ਰਸੰਸਾ ਸਾਨੂੰ ਜੀਵਨ ਵਿਚ ਹੋਰ ਬਿਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ। ਸੱਚੇ ਦਿਲ ਨਾਲ ਕੀਤੀ ਗਈ ਪ੍ਰਸੰਸਾ ਪ੍ਰਸੰਸਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ। ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਊਣ ਦਾ ਹੌਸਲਾ ਦਿੰਦੀਆਂ ਹਨ। ਪ੍ਰਸੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸੰਸਾ ਦੇ ਪੈਮਾਨੇ ਵਿਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…

ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਇਸ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਵਿਚ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਵੀ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿਚਲੇ ਛੇਕ ਵਿਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ-ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿਚ ਪਾ ਲੈਂਦੀਆਂ।

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕੋ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ਾਂ ਦਾ ਛੋਟੇ ਜਾਂ ਵੱਡੇ ਰੂਪ ਵਿਚ ਸਾਡੀ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਮਾਈ ਕਰਨ ਨਾਲ ਹੀ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗ਼ੈਰਜ਼ਰੂਰੀ ਸ਼ੌਕਾਂ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਹੈ ਅਤੇ ਮਿਹਨਤ ਵਿਚ ਬਰਕਤ ਪਾਉਂਦਾ ਹੈ। ਇਸ ਲਈ ਮਿਹਨਤ ਲਈ ਤਿਆਗ ਦੀ ਭਾਵਨਾ ਬੇਹੱਦ ਜ਼ਰੂਰੀ ਹੈ।

ਨਿੰਦਾ ਭਲੀ ਕਿਸੈ ਕੀ ਨਾਹੀ

ਮਨੁੱਖ ਨੇ ਖ਼ੁਦ ਵਿਚ ਕੁਝ ਅਜਿਹੀਆਂ ਅਸੱਭਿਅਕ ਆਦਤਾਂ ਵਿਕਸਤ ਕਰ ਲਈਆਂ ਹਨ ਜੋ ਮਨੁੱਖਤਾ ਦੇ ਪੱਖ ਵਿਚ ਨਹੀਂ ਭੁਗਤਦੀਆਂ। ਆਪਣੀਆਂ ਇਨ੍ਹਾਂ ਆਦਤਾਂ ਕਰਕੇ ਹੀ ਮੋਹ ਭਰੇ ਰਿਸ਼ਤਿਆਂ ਵਿਚ ਤਰੇੜਾਂ ਪੈ ਗਈਆਂ ਹਨ, ਜੋ ਉਨ੍ਹਾਂ ਨੂੰ ਦੁਸ਼ਮਣੀ ਦੀ ਸੂਲੀ ’ਤੇ ਟੰਗ ਰਹੀਆਂ ਹਨ। ਇਨ੍ਹਾਂ ਆਦਤਾਂ ਨੂੰ ਆਪਣੇ ਜੀਵਨ ਵਿਚ ਅਹਿਮ ਸਥਾਨ ਦੇਣ ਕਰਕੇ ਹੀ ਮਨੁੱਖ ਨੇ ਆਪਣੇ ਆਪ ਨੂੰ ਅਸ਼ਿਸ਼ਟਾਚਾਰੀ ਸਿੱਧ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਹਿਣ ਨੂੰ ਤਾਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ,

ਹੁਣ ਨਹੀਂ ਭਾਉਂਦਾ ਹੱਥੀਂ ਬੁਣੀਆਂ ਕੋਟੀਆਂ ਦਾ ਨਿੱਘ

ਪਹਿਲਾਂ ਪੂਰਾ ਸਾਲ ਔਰਤਾਂ ਕੋਟੀਆਂ ਸਵੈਟਰ ਬੁਣਨ ਦੇ ਕੰਮ ਵਿਚ ਲੱਗੀਆਂ ਰਹਿੰਦੀਆਂ ਸਨ। ਸਰਦੀਆਂ ਵਿਚ ਇਸਦੀ ਰਫ਼ਤਾਰ ਜ਼ਿਆਦਾ ਤੇਜ਼ ਹੋ ਜਾਂਦੀ ਸੀ, ਪਰ ਹੁਣ ਸਮੇਂ ਦੀ ਤੇਜ਼ ਰਫ਼ਤਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਹਰ ਚੀਜ਼ ਰੇਡੀਮੇਡ ਮਿਲਣ ਲੱਗ ਪਈ ਹੈ, ਪਰ ਜੋ ਨਿੱਘ ਮਾਵਾਂ, ਦਾਦੀਆਂ, ਨਾਨੀਆਂ, ਮਾਸੀਆਂ, ਭੂਆ, ਚਾਚੀਆਂ-ਤਾਈਆਂ ਆਦਿ ਦੇ ਹੱਥਾਂ ਦੇ ਬਣੇ ਕੋਟੀਆਂ ਸਵੈਟਰ ਪਾ ਕੇ ਆਉਂਦਾ ਸੀ। ਉਹ ਨਿੱਘ ਬਾਜ਼ਾਰੂ ਮਸ਼ੀਨੀ ਬਣੇ ਕੋਟੀਆਂ ਸਵੈਟਰਾਂ ਆਦਿ ਵਿਚੋਂ ਨਾ ਤਾਂ ਕਦੇ ਮਿਲਿਆ ਹੈ ਤੇ ਨਾ ਹੀ ਕਦੇ ਮਿਲੇਗਾ।

ਸਭਿਆਚਾਰ ਦੇ ਨਿਖੜਵੇਂ ਲੱਛਣ

ਸੱਭਿਆਚਾਰ ਸ਼ਬਦ ਦੋ ਸ਼ਬਦਾਂ ‘ਸਭਿਅ’ ਤੇ ‘ਆਚਾਰ’ ਦੇ ਮੇਲ ਨਾਲ ਬਣਿਆ ਹੈ। ‘ਸਭਿਅ’ ਦਾ ਅਰਥ ਹੈ ਚੰਗਾ ਜਾਂ ਸਾਊ ਤੇ ‘ਆਚਾਰ’ ਦਾ ਅਰਥ ਹੈ ਵਿਵਹਾਰ ਜਾਂ ਵਤੀਰਾ। ਸੱਭਿਆਚਾਰ ਸ਼ਬਦ ਦਾ ਅਰਥ ਹੈ ਚੰਗਾ ਜਾਂ ਸਾਊ ਵਿਵਹਾਰ ਜਾਂ ਵਤੀਰਾ। ਸਾਡੇ ਜ਼ਿਆਦਾਤਰ ਲੋਕ ਪੰਜਾਬੀ ਗੀਤ, ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਨੂੰ ਹੀ ਪੰਜਾਬੀ ਸੱਭਿਆਚਾਰ ਸਮਝ ਰਹੇ ਹਨ। ਸੱਭਿਆਚਾਰ ਦੀ ਇਸ ਗ਼ਲਤ ਪੇਸ਼ਕਾਰੀ ਲਈ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਣ ਵਾਲੇ ਜ਼ਿੰਮੇਵਾਰ ਹਨ। ਵਾਰਿਸਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਿਹਾਰ ਹੀ ਸਾਡਾ ਸੱਭਿਆਚਾਰ ਹੈ ਤੇ ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਵਸਤੂਆਂ ਤਾਂ ਪੰਜਾਬੀ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਹਨ।

ਸਮੇਂ ਨਾਲ ਬਦਲਦੇ ਰਿਵਾਜ

ਪੰਜਾਬੀਆਂ ਦੇ ਵਿਆਹਾਂ ਦੀ ਧਮਕ ਦੂਰ-ਦੂਰ ਤਕ ਪੈਂਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਦੌਰਾਨ ਚੱਲੇ ਪੈਲੇਸ ਸੱਭਿਆਚਾਰ ਕਾਰਨ ਵਿਆਹਾਂ ਦੀ ਰੌਣਕ ਗਾਇਬ ਹੋ ਗਈ ਹੈ। ਪਿੰਡਾਂ ਵਿਚ ਜਿਉਂ ਹੀ ਕਿਸੇ ਦੇ ਵਿਆਹ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਸੀ ਤਾਂ ਸਾਕ-ਸ਼ਰੀਕੇ ਵਾਲਿਆਂ ਦੀਆਂ ਤਿਆਰੀਆਂ ਵੇਖਣ ਵਾਲੀਆਂ ਹੁੰਦੀਆਂ ਸਨ। ਇਕ-ਦੂਜੇ ਨਾਲ ਸਾੜਾ ਕਰਨ ਵਾਲੇ ਸ਼ਰੀਕ ਵੀ ਵਿਆਹਾਂ ਵਿਚ ਸਜ-ਧਜ ਕੇ ਸ਼ਿਰਕਤ ਕਰਦੇ ਸਨ। ਕੜਾਹੀ ਵਾਲੇ ਦਿਨ ਤੋਂ ਪਿੰਡ ਦੇ ਮੁੰਡੇ ਕੰਮ ਕਰਨ ਲਈ ਹਾਜ਼ਰ ਹੋ ਜਾਂਦੇ ਸਨ। ਕੜਾਹੀ ਵਾਲੇ ਦਿਨ ਤੋਂ ਵਿਆਹ ਤਕ ਜਿਹੜੀ ਰੌਣਕ ਲੱਗਦੀ, ਉਸ ਦਾ ਵਰਨਣ ਸ਼ਬਦਾਂ ਵਿਚ ਕਰਨਾ ਨਾਮੁਮਕਿਨ ਹੈ। ਵਿਆਹ ਦੀਆਂ ਰਸਮਾਂ ਤਕ ਭਰਜਾਈਆਂ ਜਾਂ ਹੋਰ ਲਾਡਲੇ ਰਿਸ਼ਤਿਆਂ ਵਿਚ ਚਲਦੀ ਨੋਕ-ਝੋਕ ਵੱਖਰਾ ਹੀ ਆਲਮ ਸਿਰਜ ਦਿੰਦੀ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084694185
Copyright © 2019, Panjabi Times. All rights reserved. Website Designed by Mozart Infotech