ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਵਧੇਰੇ ਖ਼ੂਨ ਪੈਣਾ ਤੇ ਬੇਤਰਤੀਬੀ ਮਾਹਵਾਰੀ

February 17, 2019 06:28 PM

‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਇਹ ਕੁਦਰਤ ਦੀ ਦੇਣ ਹੈ ਕਿ ਜਨਮ ਦੇਣ ਵਾਲੀ ਜਨਨੀ (ਔਰਤ) ਨੂੰ ਜੀਵਨ-ਕਾਲ ਦੌਰਾਨ ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦਿੰਦੀਆਂ ਹਨ ਪਰ ਲੜਕੀ ਜਾਂ ਔਰਤ, ਆਪਣੇ ਆਪ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਂਦੀ ਹੈ। ਇਸੇ ਕਰਕੇ ਉਸ ਵਿਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ੀਲਤਾ, ਕੰਮ ਕਰਨ ਵਿਚ ਸੰਜੀਦਗੀ ਆਦਿ ਵਾਲੇ ਗੁਣ ਮਰਦ ਨਾਲੋਂ ਵਧੇਰੇ ਹੁੰਦੇ ਹਨ।
12-13 ਸਾਲ ਦੀ ਉਮਰ ਤੋਂ ਲੈ ਕੇ 45-46 ਸਾਲ ਤੱਕ ਹਰ ਮਹੀਨੇ ਲਗਾਤਾਰ ਆਉਣ ਵਾਲੀ ਮਾਹਵਾਰੀ ਨਾਲ ਔਰਤ ਦੀ ‘ਅਡਜਸਟਮੈਂਟ’ ਹੋ ਜਾਂਦੀ ਹੈ। ਉਨ੍ਹਾਂ ਚਾਰ-ਪੰਜ ਦਿਨਾਂ ਦੌਰਾਨ ਵੀ ਕੁੜੀਆਂ ਜਾਂ ਔਰਤਾਂ, ਭਾਵੇਂ ਖਿਡਾਰਨਾਂ ਹੋਣ, ਡਾਂਸਰ ਤੇ ਭਾਵੇਂ ਕਿਸੇ ਵੀ ਹੋਰ ਡਿਊਟੀ ‘ਤੇ ਹੋਣ, ਉਸੇ ਇਕਾਗਰਤਾ ਤੇ ਤਨਦੇਹੀ ਨਾਲ ਕੰਮ ਕਰਦੀਆਂ ਹਨ। ਜੀਵਨ ਦੇ ਉਕਤ ਸਾਲਾਂ ਵਿਚ ਮਾਹਵਾਰੀ ਦੌਰਾਨ ਹਰ ਲੜਕੀ ਜਾਂ ਔਰਤ ਨੂੰ ਖ਼ੂਨ ਪੈਂਦਾ ਹੈ ਜੋ ਸਾਧਾਰਨ (ਨਾਰਮਲ) ਹੈ। ਬਾਰਾਂ-ਤੇਰਾਂ ਸਾਲ ਦੀ ਉਮਰ ਵਿਚ ਮਾਹਵਾਰੀ ਨਾ ਸ਼ੁਰੂ ਹੋਵੇ ਤਾਂ ਅਸਾਧਾਰਨ ਸਥਿਤੀ ਜਾਂ ਅਬਨਾਰਮੈਲਿਟੀ ਹੁੰਦੀ ਹੈ। ਗਰਭ ਧਾਰਨ ਕਰਨ ਵੇਲੇ ਮਾਹਵਾਰੀ ਬੰਦ ਹੋ ਜਾਂਦੀ ਹੈ।
ਵਧੇਰੇ ਖ਼ੂਨ ਪੈਣ ਜਾਂ ਬੇਤਰਤੀਬੀ ਮਾਹਵਾਰੀ ਨਾਲ ਖ਼ੂਨ ਦੀ ਘਾਟ ਹੋ ਜਾਂਦੀ ਹੈ। ਜਿਸ ਦੇ ਲੱਛਣ ਹਨ:
* ਔਰਤ ਜਾਂ ਲੜਕੀ ਦਾ ਰੰਗ ਪੀਲ਼ਾ ਪਿਆ ਹੁੰਦਾ ਹੈ।
* ਕਿਸੇ ਕੰਮ ਨੂੰ ਜੀ ਨਹੀਂ ਕਰਦਾ ਜਾਂ ਕਹਿ ਲਓ ਕਿ ਕੰਮ ਕਰ ਹੀ ਨਹੀਂ ਸਕਦੀ।
* ਸਾਹ ਫੁੱਲਦਾ ਹੈ।
* ਪੌੜੀਆਂ ਨਹੀਂ ਚੜ੍ਹੀਆਂ ਜਾਂਦੀਆਂ।
* ਅਗਰ ਖ਼ੂਨ ਬਹੁਤ ਜ਼ਿਆਦਾ ਵਹਿ ਜਾਵੇ, ਤੇ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਖ਼ੂਨ ਨਾ ਚੜਾ੍ਹਇਆ ਜਾਵੇ ਤਾਂ ਕਈ ਵਾਰ ਮੌਤ ਵੀ ਹੋ ਜਾਂਦੀ ਹੈ, ਐਸਾ ਖ਼ਾਸ ਕਰਕੇ ਦੂਰ ਦੁਰਾਡੇ ਖੇਤਰਾਂ ਦੇ ਮਰੀਜ਼ਾਂ ਵਿਚ ਹੁੰਦਾ ਹੈ। ਇਸ ਤਰ੍ਹਾਂ ਕਈ ਵਾਰ ਅਨਪੜ੍ਹਤਾ ਕਾਰਨ, ਸੰਗ-ਸ਼ਰਮ ਜਾਂ ਘਰੇਲੂ ਓੜ੍ਹ-ਪੋੜ੍ਹ ਵਾਲੇ ਟੋਟਕਿਆਂ ਕਾਰਨ ਲੋਕ ਘਰ ਦਾ ਜੀਅ ਗੁਆ ਬਹਿੰਦੇ ਹਨ। ਹਸਪਤਾਲ ਲਿਜਾਂਦੇ ਸਮੇਂ ਖ਼ੂਨਦਾਨੀ ਰਿਸ਼ਤੇਦਾਰਾਂ ਨੂੰ ਨਾਲ ਜਾਣਾ ਚਾਹੀਦਾ ਹੈ।
ਬਾਲਗ਼ ਉਮਰ ਵਿਚ ਅਸਾਧਾਰਨ ਖ਼ੂਨ ਪੈਣ ਦੇ ਕਾਰਨ:
* ਗਰਭ ਨਾਲ ਸਬੰਧਤ ਕਾਰਨ
* ਜਦ ਗਰਭ ਗਿਰ ਰਿਹਾ ਹੋਵੇ।
* ਗਰਭ ਦਾ ਬੱਚੇਦਾਨੀ ਤੋਂ ਬਾਹਰ (ਟਿਊਬ ਜਾਂ ਅੰਡਕੋਸ਼ ਵਿਚ ਜਾਂ ਬੱਚੇਦਾਨੀ ਤੋਂ ਬਾਹਰ) ਹੋਣਾ।
* ਬੱਚੇਦਾਨੀ ਦੇ ਅੰਦਰ, ਔਲ਼ ਦਾ ਗ਼ਲਤ ਜਗ੍ਹਾ ‘ਤੇ ਜੁੜੇ ਹੋਣਾ (ਪਲੇਸੈਂਟਾ ਪ੍ਰੀਵੀਆ)।
* ਵਡੇਰੀ ਉਮਰ ਵਿਚ ਗਰਭ ਧਾਰਨ, ਜਿਸ ਦਾ ਪਤਾ ਹੀ ਨਾ ਲੱਗੇ ਤੇ ਕੁਝ ਸਮੇਂ ਪਿੱਛੋਂ ਖ਼ੂਨ ਪੈਣ ਲੱਗ ਪਵੇ।
* ਦਵਾਈਆਂ ਤੇ ਹਾਰਮੋਨਜ਼ ਵਰਤਣ ਨਾਲ
* ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ (ਐਂਟੀ-ਕੋਐਗੂਲੈਂਟਸ) ਲੈਣ ਨਾਲ। ਸੋ, ਸਰੀਰ ਦੇ ਕਿਸੇ ਵੀ ਹਿੱਸੇ ‘ਚੋਂ ਖ਼ੂਨ ਵਗਦਾ ਹੋਵੇ ਤਾਂ ਐਸਪਰੀਨ ਨਹੀਂ ਖਾਣੀ ਚਾਹੀਦੀ।
* ਮਨੋਰੋਗਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ।
* ਸਟੀਰਾਇਡ ਦਵਾਈਆਂ ਜੋ ਦਮੇ ਦੇ ਰੋਗੀ, ਚਮੜੀ ਰੋਗਾਂ ਜਾਂ ਅੰਗ ਬਦਲੀ ਵਾਲੇ ਰੋਗੀ ਲੈਂਦੇ ਹਨ।
* ਹਾਰਮੋਨਜ਼ ਵਾਲੀਆਂ ਦਵਾਈਆਂ।
* ਇਕੱਲੇ ਪਰੋਜੈਸਟਰੌਨ ਹਾਰਮੋਨ ਵਾਲੀਆਂ ਗਰਭ ਨਿਰੋਧਕ ਗੋਲੀਆਂ।
* ਇਕ ਹੋਰ ਦਵਾ ‘ਟੈਮੋਕਸੀਫੈਨ’ ਜੋ ਛਾਤੀ ਦੇ ਕੈਂਸਰ ਦੇ ਇਲਾਜ ਵਜੋਂ ਵਰਤੀ ਜਾਂਦੀ ਹੈ।
* ਥਾਇਰਾਇਡ ਹਾਰਮੋਨ ਦੀਆਂ ਗੋਲੀਆਂ (ਇਲਾਜ ਵਜੋਂ)।
* ਖ਼ੂਨ ਦੇ ਨੁਕਸ ਜਿਨ੍ਹਾਂ ਵਿਚ ਖੂਨ ਜੰਮਣ ਦੀ ਸਮੱਸਿਆ ਹੁੰਦੀ ਹੈ ਜਿਵੇਂ
* ਐਕਿਊਟ ਲਿਊਕੀਮੀਆ- ਛੋਟੀ ਉਮਰੇ ਹੋਣ ਵਾਲਾ ਖ਼ੂਨ ਦਾ ਕੈਂਸਰ।
* ਡੇਂਗੂ ਬੁਖ਼ਾਰ ਜਿਸ ਵਿਚ ਖ਼ੂਨ ਦੇ ਪਲੇਟਲੈਟ ਸੈੱਲ ਘਟ ਜਾਂਦੇ ਹਨ।
* ਜਿਗਰ ਰੋਗ ਜਿਸ ਕਾਰਨ ਖ਼ੂਨ ਜੰਮਾਉਣ ਵਾਲੇ ਤੱਤਾਂ (ਵਿਟਾਮਿਨ ਕੇ ਤੇ ਪ੍ਰੋਟੀਨਜ਼) ਦੀ ਕਮੀ ਹੋ ਜਾਂਦੀ ਹੈ।
* ਜਨਣ-ਅੰਗਾਂ ਦੇ ਨੁਕਸ
* ਬੱਚੇਦਾਨੀ ਦੇ ਮੂੰਹ- ਸਰਵਿਕਸ ਦੀ ਇਨਫੈਕਸ਼ਨ (ਸਰਵੇਸਾਇਟਿਸ)।
* ਬੱਚੇਦਾਨੀ ਦੀ ਇਨਫੈਕਸ਼ਨ (ਐਂਡੋ-ਮੈਟਰਾਇਟਿਸ)।
* ਟਿਊਬਾਂ ਦੀ ਇਨਫੈਕਸ਼ਨ (ਸੈਲਪਿੰਜਾਇਟਿਸ)।
* ਬੱਚੇਦਾਨੀ ਦੇ ਅੰਦਰ ਰੱਖਣ ਵਾਲੇ ਗਰਭ ਨਿਰੋਧਕ ਜਿਵੇਂ ਕਾਪਰ ਟੀ।
* ਔਰਤ ਦੇ ਜਨਣ ਅੰਗਾਂ (ਯੂਟਰਸ, ਸਰਵਿਕਸ, ਓਵਰੀ, ਟਿਊਬ ਆਦਿ) ਵਿਚ ਕੈਂਸਰ ਹੋਣਾ। ਅਗਰ ਸਰੀਰਕ ਮੇਲ ਤੋਂ ਬਾਅਦ ਖ਼ੂਨ ਪਵੇ ਤਾਂ ਸਮਝਣਾ ਚਾਹੀਦਾ ਹੈ- ‘ਸਰਵਿਕਸ’ ਦਾ ਕੈਂਸਰ ਹੋ ਸਕਦਾ ਹੈ ਤੇ ਬਿਨਾ ਦੇਰੀ ਦੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਕੈਂਸਰ ਦੇ ਰੋਗੀ ਨੂੰ ਖ਼ੂਨ-ਮਿਲਿਆ, ਬਦਬੂਦਾਰ ਤਰਲ ਨਿਕਲਣ ਦੀ ਸ਼ਿਕਾਇਤ ਰਹਿੰਦੀ ਹੈ, ਭੁੱਖ ਤੇ ਭਾਰ ਘੱਟ ਜਾਂਦੇ ਹਨ, ਖ਼ੂਨ ਦੀ ਕਮੀ ਤੇ ਕੈਂਸਰ ਕਰਕੇ ਥਕਾਵਟ, ਕਮਜ਼ੋਰੀ ਤੇ ਸਰੀਰ ਨਿਢਾਲ ਜਿਹਾ ਰਹਿੰਦਾ ਹੈ। ਸਰਵਿਕਸ ਕੈਂਸਰ ਦੇ ਸਕਰੀਨਿੰਗ ਟੈਸਟ ਨੂੰ ਪੈਪ ਟੈਸਟ ਕਹਿੰਦੇ ਹਨ ਤੇ 40 ਸਾਲ ਦੀ ਉਮਰ ਤੋਂ ਬਾਅਦ ਇਹ ਟੈਸਟ ਹਰ ਸਾਲ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇ ਇਸ ਦਾ ਸ਼ੁਰੂ ਵਾਲੇ ਪੜਾਅ ‘ਤੇ ਹੀ ਪਤਾ ਲਗਾ ਲਿਆ ਜਾਵੇ ਤਾਂ ਕਾਫੀ ਹੱਦ ਤੱਕ ਇਲਾਜ ਸੰਭਵ ਹੈ।
ਇਸੇ ਤਰ੍ਹਾਂ ਜੇ 45-47 ਸਾਲ ਦੀ ਉਮਰ ਵਿਚ ਮਾਹਵਾਰੀ ਮੁਕੰਮਲ ਬੰਦ ਹੋ ਜਾਣ ਤੋਂ ਬਾਅਦ, ਫਿਰ ਖ਼ੂਨ ਪੈਣਾ ਸ਼ੁਰੂ ਹੋ ਜਾਵੇ ਤਾਂ ਇਹ ਵੀ ਖ਼ਤਰੇ ਦੀ ਨਿਸ਼ਾਨੀ ਹੈ, ਕਿਉਂਕਿ ਐਸਾ ਬੱਚੇਦਾਨੀ (ਯੂਟਰਸ) ਦੇ ਕੈਂਸਰ ਕਰਕੇ ਹੁੰਦਾ ਹੈ।
ਓਵਰੀ ਦੇ ਕੁਝ ਕੈਂਸਰ, ਜਵਾਨੀ ਵਾਲੀ ਉਮਰ ਵਿਚ ਵੀ ਹੁੰਦੇ ਹਨ। ਜਿੰਨੀ ਘੱਟ ਉਮਰ ਵਿਚ ਕੈਂਸਰ ਹੋਵੇਗਾ, ਓਨਾ ਹੀ ਖ਼ਤਰਨਾਕ ਹੋਵੇਗਾ।
ਅੰਡਕੋਸ਼ (ਓਵਰੀ) ਦੀਆਂ ਪਾਣੀ ਦੇ ਗੁਬਾਰੇ ਵਰਗੀਆਂ (ਸਿਸਟਿਕ) ਰਸੌਲੀਆਂ।
ਬੱਚੇਦਾਨੀ ਦੀਆਂ ਕੈਂਸਰ-ਰਹਿਤ ਰਸੌਲੀਆਂ
ਇਨ੍ਹਾਂ ਨੂੰ ਫਾਇਬਰਾਇਡ ਕਿਹਾ ਜਾਂਦਾ ਹੈ। ਇਹ ਕੈਂਸਰ ਦੀਆਂ ਰਸੌਲੀਆਂ ਨਹੀਂ ਹੁੰਦੀਆਂ। ਆਮ ਹੀ ਪਾਈਆਂ ਜਾਣ ਵਾਲੀਆਂ ਇਹ ਰਸੌਲੀਆਂ ਜੋ 35 ਤੋਂ 45 ਸਾਲ ਦੀ ਉਮਰ ਦੇ ਆਸ-ਪਾਸ ਹੁੰਦੀਆਂ ਹਨ ਤੇ ਤਕਰੀਬਨ 70 ਪ੍ਰਤੀਸ਼ਤ ਔਰਤਾਂ ਵਿਚ ਬਣ ਜਾਂਦੀਆਂ ਹਨ। ਇਨ੍ਹਾਂ ਕਰਕੇ
* ਬੇਤਰਤੀਬੀ ਤੇ ਕਾਫੀ ਜ਼ਿਆਦਾ ਮਾਹਵਾਰੀ
* ਬਾਂਝਪਣ
* ਧੁੰਨੀ ਤੋਂ ਹੇਠਾਂ ਪੀੜ
* ਪੇਟ ਦੇ ਹੇਠਲੇ ਹਿੱਸੇ ਵਿਚ ਭਾਰੀਪਣ ਤੇ ਕਈ ਵਾਰ ਇਨ੍ਹਾਂ ਦਾ ਦਬਾਅ ਪੈਣ ਨਾਲ
* ਪਿਸ਼ਾਬ ਪ੍ਰਣਾਲੀ ਤੇ ਅੰਤੜੀਆਂ ਦੀਆਂ ਸਮੱਸਿਆਵਾਂ ਦੇ ਲੱਛਣ ਹੁੰਦੇ ਹਨ
ਐਂਡੋਮੈਟਰੀਓਸਿਸ
ਬੱਚੇਦਾਨੀ ਦੇ ਅੰਦਰ ਵਾਲੇ ਸੈਲ (ਐਂਡੋਮੈਟਰੀਅਮ) ਹਰ ਮਹੀਨੇ ਝੜਦੇ ਤੇ ਨਵੇਂ ਆਉਂਦੇ ਰਹਿੰਦੇ ਹਨ ਤੇ ਜਿਨ੍ਹਾਂ ਕਰਕੇ ਸਾਧਾਰਨ (ਨਾਰਮਲ) ਮਾਹਵਾਰੀ ਦਾ ਖ਼ੂਨ ਪੈਂਦਾ ਹੈ। ਕਈਆਂ ਔਰਤਾਂ ਵਿਚ ਇਹ ਸੈੱਲ, ਬੱਚੇਦਾਨੀ ਦੀ ਪੱਠਿਆਂ ਵਾਲੀ ਤਹਿ ਵਿਚ (ਮਾਇਓ-ਮੈਟਰੀਅਮ) ਸਥਾਪਿਤ ਹੋ ਜਾਂਦੇ ਹਨ। ਇਨ੍ਹਾਂ ਔਰਤਾਂ ਵਿਚ ਜਦ ਮਾਹਵਾਰੀ ਦੇ ਦਿਨ ਹੁੰਦੇ ਹਨ ਤਾਂ ਪੇਟ ਦੇ ਹੇਠਲੇ ਹਿੱਸੇ ਵਿਚ ਬਹੁਤ ਪੀੜ ਹੁੰਦੀ ਹੈ। ਸੋ, ਐਂਡੋ-ਮੈਟਰੀਓਸਿਸ ਤੋਂ ਭਾਵ ਹੈ ਯੂਟਰਸ ਦੇ ਪੱਠਿਆਂ ਵਿਚ ਗਲੈਂਡਸ ਦਾ ਹੋਣਾ। ਇਹ ਕੈਂਸਰ ਨਹੀਂ ਹੁੰਦਾ ਪਰ ਹਰ ਮਹੀਨੇ, ਮਾਹਵਾਰੀ ਦੌਰਾਨ ਔਰਤ ਨੂੰ ਬਹੁਤ ਤਕਲੀਫ ਰਹਿੰਦੀ ਹੈ। ਜਦ ਦਵਾਈਆਂ ਆਦਿ ਨਾਲ ਇਹ ਮਸਲਾ ਹੱਲ ਨਾ ਹੋਵੇ ਤਾਂ ਹਿਸਟਰੈਕਟਮੀ (ਵੱਡੇ ਓਪ੍ਰੇਸ਼ਨ ਨਾਲ ਬੱਚੇਦਾਨੀ ਨੂੰ ਕੱਢ ਦੇਣਾ) ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ।
ਬੱਚਿਆਂ ਵਿਚ ਜਾਂ ਮਾਹਵਾਰੀ ਸ਼ੁਰੂ ਹੋਣ ਦੀ ਉਮਰ ਤੋਂ ਪਹਿਲਾਂ ਅਸਾਧਾਰਨ ਖ਼ੂਨ ਪੈਣ ਦੇ ਕਾਰਨ:
* ਬਲਾਤਕਾਰ।
* ਲੜਾਈ ਝਗੜੇ ਜਾਂ ਦੁਰਘਟਨਾ ਦੌਰਾਨ ਗੁਪਤ ਅੰਗਾਂ ‘ਤੇ ਸੱਟ ਲੱਗ ਜਾਣਾ।
* ਬੱਚਿਆਂ ‘ਚ ਹੋਣ ਵਾਲੇ ਗੁਪਤ ਅੰਗਾਂ ਦੇ ਕੈਂਸਰ। ਐਸੇ ਕੇਸਾਂ ਦੀ ਜਾਂਚ ਲਈ, ਬੇਹੋਸ਼ੀ ਦੀ ਦਵਾਈ (ਐਨਾਸਥੀਜ਼ੀਆ) ਦੇ ਕੇ ਬੱਚੇ ਦੀ ‘ਅੰਦਰੋਂ’ ਮੁਆਇਨਾ ਕੀਤਾ ਜਾਂਦਾ ਹੈ। ਤਕਰੀਬਨ 55 ਪ੍ਰਤੀਸ਼ਤ ਕੇਸਾਂ ਵਿਚ ਜਨਣ ਅੰਗਾਂ ਦੀ ਹੀ ਕੋਈ ਸਮੱਸਿਆ ਹੁੰਦੀ ਹੈ ਤੇ ਇਨ੍ਹਾਂ ਵਿਚੋਂ 21 ਪ੍ਰਤੀਸ਼ਤ ਵਿਚ ਬੱਚੀਆਂ ਦੇ ਕੈਂਸਰ ਹੋ ਸਕਦੇ ਹਨ।
ਯਾਦ ਰੱਖਣ ਵਾਲੀਆਂ ਗੱਲਾਂ
* ਆਪਣੇ ਸਰੀਰ ਤੇ ਗੁਪਤ-ਅੰਗਾਂ ਦੀ ਸਾਫ਼-ਸਫ਼ਾਈ ਵੱਲ ਖ਼ਾਸ ਧਿਆਨ ਦਿਓ।
* ਸੰਤੁਲਿਤ ਤੇ ਪੋਸ਼ਟਿਕ ਭੋਜਨ ਖਾਓ ਤਾਂ ਕਿ ਬਿਮਾਰੀਆਂ ਖ਼ਿਲਾਫ ਲੜਨ ਵਾਸਤੇ ਸਰੀਰ ਤਕੜਾ ਰਹੇ।
* ਕਿਸੇ ਬੱਚੀ, ਜਵਾਨ ਜਾਂ ਵੱਡੀ ਔਰਤ ਨੂੰ ਜੇ ਅਸਾਧਾਰਨ ਖੂਨ ਪਵੇ ਤਾਂ ਸੰਗ-ਸ਼ਰਮ ਦੀ ਵਜ੍ਹਾ ਕਰਕੇ ਸਮਾਂ ਨਾ ਗੁਆਓ, ਤੇ ਬਿਨਾ ਦੇਰੀ ਡਾਕਟਰ ਕੋਲੋਂ ਜਾਂਚ/ਇਲਾਜ ਕਰਵਾਓ।
* ਘਰੇਲੂ ਟੋਟਕੇ ਅਜ਼ਮਾਉਣ ਵਿਚ ਵਕਤ ਖ਼ਰਾਬ ਨਾ ਕਰੋ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਸਰੀਰ ’ਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ…

ਲੇਖਕ :  ਮੇਘ ਰਾਜ ਮਿੱਤਰ, ਸੋਰਸ : ਇੰਟਰਨੇਟ 
ਅੱਜ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ ਜੁੜੇ ਹੋਏ ਹਨ; ਜਿਵੇਂ ਮੁਕਤੀ, ਭੂਤ, ਪ੍ਰੇਤ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ। ਧਰਮ ਦੇ ਨਾਂ ‘ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸ ਨੂੰ ਕੱਟ ਨਹੀਂ ਸਕਦੀ। ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ। ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਫ਼ੀਸਦੀ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ-ਪੰਜ ਸਾਲਾਂ ਵਿਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਦੇਖੀਏ, ਕੀ ਸਰੀਰ ਵਿਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਦਿਮਾਗੀ ਬੁਖਾਰ: ਲੱਛਣ ਅਤੇ ਰੋਕਥਾਮ

ਲੇਖਕ :  ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ/ਸੰਦੀਪ ਕੌਰ ਥਿੰਦ , ਸੋਰਸ : ਇੰਟਰਨੇਟ 
ਦਿਮਾਗੀ ਬੁਖਾਰ ਜਾਂ ਕਹਿ ਲਵੋ ਚਮਕੀ ਬੁਖਾਰ ਅੱਜਕੱਲ੍ਹ ਸੁਰਖੀਆ ਵਿਚ ਹੈ। ਇੰਸੇਫਲਾਈਟਿਸ, ਭਾਵ ਦਿਮਾਗੀ ਬੁਖਾਰ ਦਾ ਮਤਲਬ ਹੈ ਦਿਮਾਗ ਦੀ ਸੋਜਿਸ਼। ਇਹ ਬੁਖਾਰ ਜ਼ਿਆਦਾਤਰ ਕੁਪੋਸ਼ਤ ਬੱਚਿਆਂ, ਬਜ਼ੁਰਗਾਂ ਜਾਂ ਫਿਰ ਸਰੀਰ ਦੇ ਕਮਜ਼ੋਰ ਰੱਖਿਆ ਤੰਤਰ ਵਾਲੇ ਲੋਕਾਂ ਵਿਚ ਹੁੰਦਾ ਹੈ। ਇਹ ਬੁਖਾਰ ਇਨ੍ਹਾਂ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਅਜਿਹੀਆਂ ਮੰਦਭਾਗੀ ਘਟਨਾਵਾਂ ਦੀਆਂ ਰਿਪੋਰਟਾਂ ਅੱਜਕਲ੍ਹ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਆ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। 100 ਤੋਂ ਵੀ ਜ਼ਿਆਦਾ ਬੱਚੇ ਇਸ ਬਿਮਾਰੀ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।

ਸਪਾਇਨਲ ਟੀਬੀ ਤਾਂ ਨਹੀਂ ਕਿਤੇ ?

ਜੀਵਨ ਹੈ ਤਾਂ ਦਰਦ ਵੀ ਹੈ, ਮੋਇਆਂ ਨੂੰ ਕੁਝ ਨਹੀਂ ਹੁੰਦਾ ਪਤਾ। ਇਉਂ ਦਰਦ ਦਾ ਅਹਿਸਾਸ ਸਿਰਫ ਜੀਵਤ ਜੀਵਾਂ ਨੂੰ ਹੀ ਹੁੰਦਾ ਹੈ। ਦਰਦਾਂ ਵਿਚੋਂ ਆਮ ਦਰਦ ਹੈ ਪਿੱਠ ਦਾ ਦਰਦ। ਇਹ ਦਰਦ ਨਾ ਬੈਠਣ ਦਿੰਦਾ ਹੈ ਤੇ ਨਾ ਹੀ ਪੈਣ, ਬਹੁਤ ਤੰਗ ਕਰਦਾ ਹੈ। ਬਸ ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਰੋਕੂ ਦਵਾਈ (ਪੇਨ ਕਿਲਰ) ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦਾ ਹੈ।
ਹਾਲ ਦੇ ਸਮੇਂ ਦੌਰਾਨ ਅਜਿਹੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਪਿੱਠ ਦਰਦ ਨੂੰ ਮਾਮੂਲੀ ਮੰਨ ਕੇ ਅਣਡਿੱਠਾ ਕਰਦੇ ਰਹੇ। ਸਮੱਸਿਆ ਵਧਣ ਉੱਤੇ ਡਾਕਟਰ ਕੋਲ ਪੁੱਜੇ ਤਾਂ ਰੀੜ੍ਹ ਦੀ ਹੱਡੀ ਦੀ ਤਪਦਿਕ (ਸਪਾਇਨਲ ਟੀਬੀ) ਨਿਕਲ ਆਈ

ਇਨਫੈਕਸ਼ਨ ਦਾ ਖਤਰਾ ਹੁੰਦਾ ਠੰਡਾ ਪਾਣੀ ਪੀਣ ਨਾਲ

ਗਰਮੀ ਸ਼ੁਰੂ ਹੁੰਦੇ ਹੀ  ਫਰੀਜ ਦਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ ।ਜੇ ਤੁਸੀਂ ਵੀ ਜ਼ਿਆਦਾ ਮਾਤਰਾ ‘ਚ ਠੰਡਾ ਪਾਣੀ ਪੀਂਦੇ ਹੋ ਤਾਂ  ਇਸ ਆਦਤ ਨੂੰ ਬਦਲ ਲਓ।   ਸਾਡੇ ਸਰੀਰ ਦੀ ਕੈਲੋਰੀਜ ਬਹੁਤ ਜਿਆਦਾ ਮਾਤਰਾ ਵਿੱਚ ਬਰਨ ਹੋਣ ਲੱਗਦੀ ਹੈ ਜਿਸਦੇ ਨਾਲ ਸਾਡੀ ਪਾਚਣ ਕਰਿਆ ਨੂੰ ਨੁਕਸਾਨ ਪੁੱਜਦਾ ਹੈ। ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਖਾਣਾ ਹਜ਼ਮ ਕਰਨ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ ।ਠੰਡੇ ਪਾਣੀ ਦੀ ਵਰਤੋਂ ਕਰਨ ਨਾਲ ਗਲਾ ਖਰਾਬ ਅਤੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਬਿਮਾਰੀਆਂ ਦੀ ਸਮੇਂ ਸਿਰ ਸ਼ਨਾਖ਼ਤ

ਸੰਸਾਰ ਸਿਹਤ ਸੰਸਥਾ ਹਰ ਸਾਲ 7 ਅਪਰੈਲ ਨੂੰ ਸੰਸਾਰ ਸਿਹਤ ਦਿਵਸ ਮਨਾਉਂਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਅਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਕਰਨਾ ਹੈ। ਸਮਾਜ ਵਿਚ ਬਹੁਤ ਕਿਸਮ ਦੀਆਂ ਬਿਮਾਰੀਆਂ ਦਾ ਪਸਾਰਾ ਹੈ। ਇਹ ਬਿਮਾਰੀਆਂ ਮਾਨਸਿਕ ਪਰੇਸ਼ਾਨੀ ਦੇ ਨਾਲ ਨਾਲ ਕਈ ਕਿਸਮ ਦੀ ਅਪੰਗਤਾ ਦਾ ਕਾਰਨ ਵੀ ਬਣਦੀਆਂ ਹਨ। ਇਸ ਅਪੰਗਤਾ ਸਦਕਾ ਕਿਸੇ ਵੀ ਮੁਲਕ ਦੀ ਕੁਲ ਉਤਪਾਦਨ ਦਰ ਉੱਤੇ ਬੁਰਾ ਅਸਰ ਪੈਂਦਾ ਹੈ।

ਮਾਂ ਦਾ ਦੁੱਧ ਬੱਚੇ ਦਾ ਕੁਦਰਤੀ ਹੱਕ

ਪਿੱਛੇ ਜਿਹੇ ਆਪਣੇ ਭਾਰਤ ਦੌਰੇ ਦੌਰਾਨ ਮੈਂ ਪਰਿਵਾਰ ਸਣੇ ਕਾਫ਼ੀ ਗਹਿਮਾ-ਗਹਿਮੀ ਵਾਲੇ ਰੈਸਤਰਾਂ ਵਿਚ ਬੈਠੀ ਸਾਂ ਕਿ ਮੇਰੇ ਤਿੰਨ ਸਾਲਾ ਪੁੱਤਰ ਨੇ ਦੁੱਧ ਚੁੰਘਾਉਣ ਦੀ ਮੰਗ ਕੀਤੀ। ਮੈਂ ਫ਼ੌਰੀ ਬੈਗ ‘ਚੋਂ ਦੁਪੱਟਾ ਲੈ ਕੇ ਆਪਣੇ ਆਪ ਨੂੰ ਢਕਿਆ ਤੇ ਬੱਚੇ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਇਸ ਦੌਰਾਨ ਮੇਰੇ ਆਸੇ-ਪਾਸੇ ਵਿਚਰ ਰਹੇ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ। ਕੁਝ ਕੁ ਥੋੜ੍ਹੀ ਪ੍ਰੇਸ਼ਾਨੀ ਦਿਖਾ ਰਹੇ ਸਨ ਪਰ ਕੁੱਲ ਮਿਲਾ ਕੇ ਮੇਰੇ ਲਈ ਇਹ ਸ਼ਾਨਦਾਰ ਤਜਰਬਾ ਸੀ। ਜੇ 10-15 ਸਾਲ ਪਹਿਲਾਂ ਦੀ ਗੱਲ ਹੁੰਦੀ ਤਾਂ ਮੈਂ ਅੰਦਾਜ਼ਾ ਲਾ ਸਕਦੀ ਸਾਂ ਕਿ ਇਨ੍ਹਾਂ ਹੀ ਨਜ਼ਰਾਂ ਨੇ ਕਿਵੇਂ ਪ੍ਰਤੀਕਿਰਿਆ ਕਰਨੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸਮਾਜ ਨੇ ਇਸ ਸਮੇਂ ਦੌਰਾਨ ਕਿੰਨੀ ਤਰੱਕੀ ਕੀਤੀ ਹੈ।

ਸਵਾਈਨ ਫਲੂ: ਮੁੱਢਲੀ ਜਾਣਕਾਰੀ ਤੇ ਬਚਾਓ ਵਾਸਤੇ ਸਾਵਧਾਨੀਆਂ

ਪੰਜਾਬ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ (2 ਅਗਸਤ 2018) ਰਾਹੀਂ ਪੰਜਾਬ ਵਿਚ ਸਵਾਈਨ ਫਲੂ ਦੀ ਵਬਾ ਫੈਲਣ ਦੇ ਖਦਸ਼ੇ ਦਾ ਐਲਾਨ ਕਰਕੇ ਹੁਕਮ ਕੀਤੇ ਸਨ ਕਿ ਇਸ ਮਹਾਂਮਾਰੀ ਦੇ ਖਤਰੇ ਦੇ ਸਨਮੁਖ, ਸਵਾਈਨ ਫਲੂ ਦੇ ਹਰ ਮਰੀਜ਼ ਦੀ ਨੋਟੀਫਿਕੇਸ਼ਨ ਕੀਤੀ ਜਾਵੇ। ਮਹਾਂਮਾਰੀ ਕਾਨੂੰਨ-1897 ਤਹਿਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਾਸਤੇ ਜ਼ਰੂਰੀ ਹੈ ਕਿ ਉਹ ਇਸ ਬਿਮਾਰੀ ਦੇ ਕੈਟਾਗਿਰੀ ‘ਬੀ’ ਦੇ ਹਰ ਮਰੀਜ਼ ਦੀ ਅਤੇ ਇਨਫਲੂੰਜਾ ਵਾਇਰਸ ਵਰਗੀ ਬਿਮਾਰੀ ਦੀ ਸੂਚਨਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਭੇਜਣ। ਆਪਣੇ ਹਸਪਤਾਲਾਂ ਵਿਚ ਇਨ੍ਹਾਂ ਮਰੀਜ਼ਾਂ ਵਾਸਤੇ ਨਿਵੇਕਲਾ, ਦੂਜਿਆਂ ਨੂੰ ਛੋਹ ਨਾ ਸਕਣ ਵਾਲਾ ਵੱਖਰਾ ਸਥਾਨ ਨਿਰਧਾਰਤ ਕਰਨ।

ਮਨੁੱਖ ਦੇ ਨਿਰਸਵਾਰਥ ਮਿੱਤਰ

ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।

ਹੱਡੀਆਂ ਨੂੰ ਖੋਖਲਾ ਬਣਾਉਣ ਵਾਲਾ ਰੋਗ

ਆਸਟਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤੱਕ ਰੋਗੀ ਨੂੰ ਫਰੈਕਚਰ ਨਹੀਂ ਹੋ ਜਾਂਦਾ, ਤਦ ਤੱਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿਚ ਹੱਡੀਆਂ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਹੇ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤੱਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਹੈ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਤੇ ਤੇਜ਼ੀ ਨਾਲ ਵਧਦੀ ਹੈ। ਆਸਟਯੋਪੋਰੋਸਿਸ ਹੁਣ ਵੱਡੇਰੀ ਉਮਰ ਦੇ ਟਾਕਰੇ ਵਿਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿਚ ਵਿਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵਧ ਰਿਹਾ ਹੈ। ਵਿਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿਚ ਕੈਲਸ਼ੀਅਮ ਦੇ ਸੇਵਨ, ਆਸਟਯੋਪੋਰੋਸਿਸ ਬਾਰੇ ਵਿਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿਚ ਆਸਟਯੋਪੋਰੋਸਿਸ ਦੀ ਪਛਾਣ ਵਿਚ ਮੁਸ਼ਕਿਲ ਵਰਗੇ ਕਾਰਨਾਂ ਕਰਕੇ ਭਾਰਤ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਵਿਚ ਆਸਟਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।

ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਗੁਰਦੇ ਫੇਲ੍ਹ ਹੋਣਾ

ਕੁਦਰਤ ਨੇ ਮਨੁੱਖ ਨੂੰ (ਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ, ਦੋ ਪਤਾਲੂ (ਮਰਦਾਂ ਵਿਚ) ਅਤੇ ਦੋ ਅੰਡਕੋਸ਼ (ਔਰਤਾਂ ਵਿਚ), ਜਦਕਿ ਇਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਅੰਗ ਖ਼ਰਾਬ ਵੀ ਹੋ ਜਾਵੇ ਤਾਂ ਦੂਸਰੇ (ਇਕੱਲੇ ਅੰਗ) ਨਾਲ ਆਮ ਵਾਂਗ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਵੇਂ ਹੀ ਨੇ ਗੁਰਦੇ ਵੀ, ਦੋ (ਸੱਜਾ ਤੇ ਖੱਬਾ) ਬਖ਼ਸ਼ੇ ਹੋਏ ਹਨ ਜੋ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸ ਪਾਸ ਹਨ। ਗੁਰਦਿਆਂ ਦਾ ਕੰਮ ਹੈ- ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤ ਪਿਸ਼ਾਬ ਰਾਹੀਂ ਬਾਹਰ ਕੱਢਣੇ ਅਤੇ ਸਰੀਰ ਵਿਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਕਹਿ ਸਕਦੇ ਹਾਂ ਕਿ ਗੁਰਦੇ, ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ, ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿਚ ਮਸਾਨੇ ਤੱਕ ਪਹੁੰਚਦਾ ਹੈ, ਤੇ ਅਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਸਰੀਰ ‘ਚੋਂ ਬਾਹਰ ਕੱਢਦੇ ਹਾਂ।

ਡਿਪਰੈਸ਼ਨ: ਗੰਭੀਰ ਮਨੋਰੋਗ

ਡਿਪਰੈਸ਼ਨ ਮਾਨਸਿਕ ਰੋਗ ਹੈ ਜਿਹੜਾ ਅਜੋਕੇ ਸਮੇਂ ਵਿਚ ਵਧ ਰਿਹਾ ਹੈ। ਹਰ ਦਸਵਾਂ ਬੰਦਾ ਇਸ ਦਾ ਸ਼ਿਕਾਰ ਹੈ। ਡਿਪਰੈਸ਼ਨ ਮਨ ਦੀ ਸਥਿਤੀ ਹੈ ਜਿਸ ਵਿਚ ਬੰਦਾ ਗ਼ਲਤ ਗੱਲਾਂ ਬਾਰੇ ਸੋਚਦਾ ਹੈ, ਮਨ ਵਿਚ ਭੈੜੇ ਵਿਚਾਰ ਪੈਦਾ ਹੁੰਦੇ ਹਨ, ਆਪਣੇ ਨਾਲ ਤੇ ਆਪਣੇ ਆਲੇ-ਦੁਆਲੇ ਦੂਜੇ ਲੋਕਾਂ ਵੱਲ ਵਤੀਰਾ ਨਾਕਾਰਤਮਕ ਬਣ ਜਾਂਦਾ ਹੈ। ਉਹ ਢਹਿੰਦੀਆਂ ਕਲਾਂ ਵਿਚ ਰਹਿੰਦਾ ਹੈ। ਇਕ ਪੜਾਅ ’ਤੇ ਆਤਮ-ਹੱਤਿਆ ਦੇ ਵਿਚਾਰ ਵੀ ਆਉਂਦੇ ਹਨ। ਉਸ ਵਿਚ ਅਸਫ਼ਲਤਾ ਦੀਆਂ ਭਾਵਨਾਵਾਂ ਜ਼ਿਆਦਾ ਉਪਜਦੀਆਂ ਹਨ ਅਤੇ ਉਸ ਦੀ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।

ਮਾਨਸਿਕ ਸਕੂਨ ਬਨਾਮ ਜੀਵਨਸ਼ੈਲੀ

ਤਕਨੀਕੀ ਯੁੱਗ ਵਿਚ ਜਿੱਥੇ ਸੁੱਖ ਸਹੂਲਤਾਂ ਦੇ ਸਾਜੋੋ ਸਾਮਾਨ ਦੇ ਅੰਬਾਰ ਲੱਗੇ ਹੋੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋੋਂ ਹੱਟ ਕੇ ਉਹ ਹਰ ਜਾਇਜ਼, ਨਾਜਾਇਜ਼ ਤਰੀਕੇ ਵਰਤਦਾ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।

ਯਾਦ ਸ਼ਕਤੀ ਦਾ ਕਮਜ਼ੋਰ ਹੋਣਾ

ਉਮਰ ਵਧਣ ਨਾਲ ਸਰੀਰ ਤਾਂ ਕਮਜ਼ੋਰ ਹੁੰਦਾ ਹੀ ਹੈ, ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਕਈ ਵਾਰ ਬਹੁਤ ਜ਼ੋਰ ਦੇਣ ’ਤੇ ਵੀ ਕਿਸੇ ਜਾਣਨ ਵਾਲੇ ਦਾ ਨਾਂ ਜਾਂ ਕੋਈ ਖ਼ਾਸ ਤਰੀਕ ਯਾਦ ਨਹੀਂ ਆਉਂਦੀ । 50 ਸਾਲ ਦੀ ਉਮਰ ਤਕ 40 ਫ਼ੀਸਦੀ ਲੋਕ ਭੁੱਲਣ ਲੱਗ ਜਾਂਦੇ ਹਨ। 70 ਸਾਲ ਤਕ ਪਹੁੰਚ ਕੇ 70 ਤੋਂ 80 ਫ਼ੀਸਦੀ ਲੋਕਾਂ ਦੀ ਯਾਦ ਸ਼ਕਤੀ ਘਟ ਜਾਂਦੀ ਹੈ।

ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079395807
Copyright © 2019, Panjabi Times. All rights reserved. Website Designed by Mozart Infotech