ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਭਾਰਤੀ ਨਾਟਕਾਂ ’ਤੇ ਪਾਰਸੀ ਥੀਏਟਰ ਦਾ ਪ੍ਰਭਾਵ

February 17, 2019 06:29 PM

ਪਾਰਸੀ ਪ੍ਰਾਚੀਨ ਇਰਾਨ ਦੇ ਆਤਿਸ਼ ਪ੍ਰਸਤ-ਅੱਠਵੀਂ ਸਦੀ ਵਿਚ ਹਿੰਦੁਸਤਾਨ ਆਏ। ਜਦੋਂ ਇਰਾਨ ਵਿਚ ਇਸਲਾਮ ਫੈਲਿਆ ਤਾਂ ਬਹੁਤ ਸਾਰੇ ਆਤਿਸ਼ ਪ੍ਰਸਤ ਇਰਾਨ ਤੋਂ ਨੱਸ ਕੇ ਹਿੰਦੁਸਤਾਨ ਦੇ ਪੱਛਮੀ ਸਾਗਰ-ਕੰਢੇ ਆ ਵਸੇ (ਬਹੁਤੇ ਮੁੰਬਈ ਵਿਚ)।
ਜਿਸ ਵੇਲੇ ਬੰਗਾਲ 1870 ਵਿਚ ਕਸਬੀ ਨਾਟਕ ਦੀ ਨੀਂਹ ਰੱਖ ਰਿਹਾ ਸੀ, ਉਸ ਵੇਲੇ ਕੁਝ ਪਾਰਸੀ ਬੰਬਈ ਵਿਚ ਨਾਟਕ ਤੇ ਲਲਿਤ ਕਲਾਵਾਂ ਵਿਚ ਦਿਲਚਸਪੀ ਲੈਣ ਲੱਗੇ। ਨਤੀਜਾ ਇਹ ਹੋਇਆ ਕਿ ਪਾਰਸੀਆਂ ਨੇ ਕਸਬੀ ਹਿੰਦੀ ਨਾਟਕ ਨੂੰ ਸਥਾਪਤ ਕਰਨ ਵਿਚ ਪਹਿਲ ਕੀਤੀ। ਪਸਤਮਜੀ ਫ਼ਰਾਮਜੀ ਨੇ ਉਰਿਜਨਲ ਥੀਏਟਰੀਕਲ ਕੰਪਨੀ ਬਣਾਈ। ਇਸ ਪਿੱਛੋਂ 1877 ਵਿਚ ਖੁਰਸ਼ੀਦਜੀ ਬਾਲੀਵਾਲਾ ਨੇ ਦਿੱਲੀ ਵਿਚ ਵਿਕਟੋਰੀਆ ਥੀਏਟਰੀਕਲ ਕੰਪਨੀ ਕਾਇਮ ਕੀਤੀ। ਉਹ ਕੰਪਨੀ ਨੂੰ ਲੰਦਨ ਵੀ ਲੈ ਕੇ ਗਿਆ, ਜਿੱਥੇ ਉਨ੍ਹਾਂ ‘ਹੈਮਲਿਟ’ ਨਾਟਕ ਖੇਡਿਆ। ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਯੂਰੋਪ ਵਿਚ ਨਾਟਕ ਕਲਾ ਦੀ ਇੰਨੀ ਉੱਨਤੀ ਹੋ ਚੁੱਕੀ ਸੀ। ਉਨ੍ਹਾਂ ਦੀ ਕੰਪਨੀ ਬੁਰੀ ਤਰ੍ਹਾਂ ਅਸਫਲ ਰਹੀ। ਉਨ੍ਹਾਂ ਨੂੰ ਸਾਮਾਨ ਵੇਚ ਕੇ ਮੁੜਨਾ ਪਿਆ।
ਹਰ ਪਾਰਸੀ ਕੰਪਨੀ ਕੋਲ ਆਪਣਾ ਨਾਟਕਕਾਰ ਹੁੰਦਾ ਸੀ। ਬਹੁਤੇ ਨਾਟਕਾਂ ਦਾ ਸਾਹਿਤਕ ਪੱਧਰ ਨੀਵਾਂ ਹੁੰਦਾ। ਕੰਪਨੀਆਂ ਚੰਗਾ ਨਾਟਕਕਾਰ ਰੱਖਣ ਲਈ ਇਕ ਦੂਜੀ ਨਾਲ ਜਿੱਦਦੀਆਂ ਸਨ। ਨਾਟਕ ਕਿਤਾਬੀ ਰੂਪ ਵਿਚ ਛਾਪੇ ਨਹੀਂ ਸਨ ਜਾਂਦੇ ਤਾਂ ਜੋ ਕੋਈ ਹੋਰ ਉਨ੍ਹਾਂ ਦੇ ਗੀਤ ਤੇ ਵਾਰਤਾਲਾਪ ਨਾ ਚੁਰਾ ਲਵੇ। ਸੀਨ ਸੀਨਰੀ, ਚੁੱਪ-ਝਾਂਕੀ, ਗੀਤ-ਹਰ ਚੀਜ਼ ਵਿਚ ਨਵੀਨਤਾ ਤੇ ਲਟਕਾਓ ਰੱਖਣ ਦਾ ਯਤਨ ਕੀਤਾ ਜਾਂਦਾ ਸੀ। ਨਾਟਕ ਕੰਪਨੀ ਦੇ ਆਉਣ ਤੋਂ ਕਈ ਹਫ਼ਤੇ ਪਹਿਲਾਂ ਸ਼ਹਿਰਾਂ-ਕਸਬਿਆਂ ਵਿਚ ਵੱਡੇ-ਵੱਡੇ ਰੰਗਦਾਰ ਇਸ਼ਤਿਹਾਰ ਲੱਗ ਜਾਂਦੇ ਸਨ। ਬਹੁਤੇ ਨਾਟਕਾਂ ਦਾ ਵਿਸ਼ਾ ਸੱਚ, ਪਤੀਬ੍ਰਤਾ ਧਰਮ, ਬਲੀਦਾਨ, ਸੂਰਬੀਰਤਾ ਅਤੇ ‘ਅੰਤ ਭਲੇ ਦਾ ਭਲਾ’ ਹੁੰਦਾ ਸੀ। ਕਹਾਣੀਆਂ ਇਤਿਹਾਸ, ਮਿਥਿਹਾਸ, ਮੱਧ-ਕਾਲ ਦੇ ਪ੍ਰਚੱਲਿਤ ਕਿੱਸਿਆਂ ਅਤੇ ਸ਼ੈਕਸਪੀਅਰ ਦੇ ਨਾਟਕਾਂ ’ਤੇ ਆਧਾਰਿਤ ਹੁੰਦੀਆਂ ਸਨ। ਕਦੇ-ਕਦੇ ਕਿਸੇ ਸਮਾਜਿਕ ਵਿਸ਼ੇ ਨੂੰ ਰੁਮਾਂਚਕ ਢੰਗ ਨਾਲ ਪੇਸ਼ ਕੀਤਾ ਜਾਂਦਾ। ਹਿੰਦੂ-ਮੁਸਲਿਮ ਏਕਤਾ ਦੀ ਲੋੜ ਕਰਕੇ ਕਈ ਕੰਪਨੀਆਂ ਨੇ ਇਸ ਵਿਸ਼ੇ ’ਤੇ ਵੀ ਨਾਟਕ ਖੇਡੇ।
ਇਸ ਸਮੇਂ ਦਾ ਸਭ ਤੋਂ ਪ੍ਰਸਿੱਧ ਨਾਟਕਕਾਰ ਆਗਾ ਹਸ਼ਰ ਕਸ਼ਮੀਰੀ ਸੀ ਜਿਸ ਨੂੰ ਉਰਦੂ ਦਾ ਸ਼ੈਕਸਪੀਅਰ ਆਖਿਆ ਜਾਂਦਾ ਹੈ। ਆਗਾ ਹਸ਼ਰ ਨੇ ਆਖਰੀ ਉਮਰ ਵਿਚ ਕਈ ਚੰਗੇ ਮੌਲਿਕ ਨਾਟਕ ਲਿਖੇ। ਉਸ ਦੀ ਕਲਾ ਪਕੇਰੀ ਹੋ ਗਈ, ਗੀਤਾਂ ਦੀ ਸ਼ੈਲੀ ਨਿੱਖਰ ਆਈ ਅਤੇ ਉਸ ਦੀ ਬਹੁਤੀ ਖੜਕਵੀਂ ਵਾਰਤਾਲਾਪ, ਤੁਕ-ਬੰਦੀ, ਹਸਾਉਣੀਆਂ ਤੇ ਫਾਲਤੂ ਗੀਤ ਝੜ ਗਏ। ‘ਆਂਖ ਕਾ ਨਸ਼ਾ’ ਇਕ ਰੰਡੀ ਦੇ ਧੋਖੇ ਤੇ ਫਰੇਬ ਦੀ ਕਹਾਣੀ ਹੈ (ਆਗਾ ਹਸ਼ਰ ਖ਼ੁਦ ਇਕ ਰੰਡੀ ਦੇ ਇਸ਼ਕ ਵਿਚ ਗ੍ਰਿਫ਼ਤਾਰ ਸੀ)। ਇਸ ਵਿਚ ਰੰਡੀ ਦੇ ਕੋਠੇ ਦੇ ਦ੍ਰਿਸ਼ ਬੜੇ ਯਥਾਰਥਕ ਸਨ। ਪਾਤਰ ਬਹੁ-ਪੱਖੇ ਤੇ ਚੰਗੀ ਤਰ੍ਹਾਂ ਘੜੇ ਹੋਏ ਸਨ। ਵਾਰਤਾਲਾਪ ਵਿਚ ਲੋਹੜੇ ਦੀ ਖਿੱਚ।
,ਪਾਰਸੀ ਥੀਏਟਰ ਯੂਰਪ ਦੀਆਂ ਨਾਟਕੀ ਤਕਨੀਕਾਂ ਅਤੇ ਭਾਰਤੀ ਲੋਕ-ਨਾਟਕਾਂ, ਸ੍ਵਾਂਗਾਂ, ਜਲੂਸ-ਝਾਂਕੀਆਂ ਦਾ ਮਿਲਗੋਭਾ ਸੀ। ਰੰਗ-ਸੱਜਾ ਤੇ ਪੁਸ਼ਾਕਾਂ ਇਸ ਕਿਸਮ ਦੀਆਂ ਸਨ ਜੋ ਉਸ ਸਮੇਂ ਪੱਛਮ ਵਿਚ ਬੈਠੇ ਲੋਕ ਭਾਰਤ ਦੀ ਰਹਿਣੀ-ਬਹਿਣੀ ਬਾਰੇ ਮਿਥ ਲੈਂਦੇ ਸਨ। ਸ਼ੋਖ ਰੰਗਾਂ ਵਿਚ ਚਿੱਤਰਿਆ ਇਕ ਵੱਡਾ ਅੰਤਮ ਪਰਦਾ ਮੰਚ ਦੇ ਪਿੱਛੇ ਟੰਗਿਆ ਹੁੰਦਾ ਸੀ। ਇਹ ਪਰਦਾ ਸਮੁੱਚੇ ਪਿਛੋਕੜ ਦਾ ਕੰਮ ਦਿੰਦਾ ਸੀ। ਮੰਚ ਇਸ ਤਰ੍ਹਾਂ ਬਣਿਆ ਹੁੰਦਾ ਸੀ ਕਿ ਇਸ ਵਿਚ ਚੋਰ ਦਰਵਾਜ਼ੇ ਤੇ ਗੁਪਤ ਟੋਏ ਹੁੰਦੇ ਤਾਂ ਜੋ ਕਿਸੇ ਵੀ ਥਾਂ ਤੋਂ ਦੇਵਤਾ ਜਾਂ ਕੋਈ ਦਿਓ ਅਚਾਨਕ ਪ੍ਰਗਟ ਹੋ ਸਕੇ। ਪੁਸ਼ਪ-ਬਵਾਨਾਂ ਨੂੰ ਹਵਾ ਵਿਚ ਉਡਾਉਣ ਤੇ ਆਕਾਸ਼ ਤੋਂ ਪਰੀਆਂ ਨੂੰ ਉਤਾਰਨ ਲਈ ਗੁੰਝਲਦਾਰ ਯੰਤਰ ਵਰਤੇ ਜਾਂਦੇ। ਇਹੋ ਜਿਹੇ ਚਮਤਕਾਰ ਦ੍ਰਿਸ਼ ਤੇ ਯੁਕਤੀਆਂ ਉਨ੍ਹੀਵੀਂ ਸਦੀ ਦੇ ਲੰਡਨ ਦੇ ਡਰੁਰੀ ਲੇਨ ਥੀਏਟਰ ਦੇ ਭੜਕੀਲੀ ਦ੍ਰਿਸ਼-ਸੱਜਾ ਦੀ ਸਿੱਧੀ ਨਕਲ ਸਨ।
ਉਸ ਵੇਲੇ ਇਕ ਨਾਟਕ ਖੇਡਣ ਵਿਚ ਅੱਜ ਦੀਆਂ ਫ਼ਿਲਮਾਂ ਵਾਂਗ ਬੜਾ ਰੁਪਇਆ ਖ਼ਰਚ ਹੁੰਦਾ ਸੀ। ਮਿਥਿਹਾਸਕ ਨਾਟਕਾਂ ਨੂੰ ਤਿਆਰ ਕਰਨ ਵਿਚ ਤਾਂ ਕਈ ਵਾਰ ਇਕ-ਇਕ ਲੱਖ ਰੁਪਇਆ ਖ਼ਰਚ ਹੋ ਜਾਂਦਾ। ਆਮ ਕਰਕੇ ਨਾਟਕ ਮੰਗਲਾਚਰਣ ਤੋਂ ਆਰੰਭ ਹੁੰਦਾ ਸੀ। ਇਹ ਪ੍ਰਾਚੀਨ ਸੰਸਕ੍ਰਿਤ ਨਾਟਕ ਦੀ ਪਰੰਪਰਾ ਦਾ ਇਕ ਰੂਪ ਸੀ। ਪਰਦਾ ਉਠਦਾ। ਸਾਰੇ ਕਲਾਕਾਰ ਪੂਰੀ ਵੇਸ਼-ਭੂਸ਼ਾ ਤੇ ਬਣਾਓ ਸ਼ਿੰਗਾਰ ਨਾਲ ਸਜੇ-ਧਜੇ ਕਿਸੇ ਦੇਵੀ ਦੇਵਤਾ ਦੀ ਉਸਤਤ ਵਿਚ ਬੰਦਨਾ ਗਾਉਂਦੇ। ਉਨ੍ਹਾਂ ਦੇ ਚਿਹਰਿਆਂ ’ਤੇ ਗੂੜ੍ਹੇ ਰੰਗ ਦਾ ਲੇਪ ਹੁੰਦਾ। ਨਾਇਕਾਵਾਂ ਦੇ ਮੁਖੜੇ ਅਬਰਕ ਧੂੜ ਕੇ ਹੋਰ ਵੀ ਵਧੇਰੇ ਚਮਕਦੇ ਹੁੰਦੇ। ਰਾਣੀਆਂ ਤੇ ਪਰੀਆਂ ਨੇ ਝਿਲਮਿਲ-ਝਿਲਮਿਲ ਕਰਦੇ ਮੁਕਟ ਸਿਰ ’ਤੇ ਸਜਾਏ ਹੁੰਦੇ। ਚਿਹਰਿਆਂ ਦਾ ਰੰਗ ਰੂਪ ਅਤੇ ਮੁਕਟ-ਸ਼ਿੰਗਾਰ ਲੋਕ ਨਾਟਕਾਂ ਤੋਂ ਲਿਆ ਗਿਆ ਸੀ। ਨਾਟਕਾਂ ਵਿਚ ਮਨ-ਬਚਨੀ, ਉਹਲਾ, ਸਵੈ-ਕਥਨੀ ਤੇ ਸਮੂਹ-ਗਾਣ ਦਾ ਖੁੱਲ੍ਹਾ ਪ੍ਰਯੋਗ ਸੀ। ਮਨ-ਬਚਨੀ ਕਲਾਕਾਰ ਲਈ ਆਪਣੀ ਅਭਿਨਯ ਕਲਾ ਦਿਖਾਉਣ ਦਾ ਇਕ ਅਦੁੱਤੀ ਅਵਸਰ ਹੁੰਦਾ। ਆਰ ਪਾਰ ਤੁਰਦਾ, ਪਿੱਛੇ ਅੱਗੇ ਵਧਦਾ ਉਹ ਮੰਚ ਦੇ ਕੰਢੇ ’ਤੇ ਖਲੋ ਕੇ ਸਿੱਧਾ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮਨ-ਬਚਨੀ ਦੇ ਸ਼ਬਦ ਬੋਲਦਾ।
ਧਾਰਮਿਕ ਨਾਟਕਾਂ ਦੀਆਂ ਬਹੁਤ ਸਾਰੀਆਂ ਸੁੰਨ-ਝਾਂਕੀਆਂ ਦੀ ਬਣਤਰ ਰਾਜਪੂਤ ਕਲਾ ਦੇ ਚਿੱਤਰਾਂ ਮੰਦਰਾਂ ਦੇ ਕੰਧ-ਚਿੱਤਰਾਂ ਤੋਂ ਲਈ ਜਾਂਦੀ ਸੀ। ਇਨ੍ਹਾਂ ਵਿਚ ਰਾਧਾ, ਕ੍ਰਿਸ਼ਨ, ਗੋਪੀਆਂ, ਰਾਸਲੀਲਾ ਅਤੇ ਹੋਰ ਬਹੁਤ ਸਾਰੇ ਵਿਸ਼ੇ ਰੂਪਮਾਨ ਕੀਤੇ ਹੁੰਦੇ। ਅਜਿਹੀ ਸੁੰਨ-ਝਾਂਕੀ ’ਤੇ ਜਦੋਂ ਪਰਦਾ ਡਿੱਗਦਾ ਤਾਂ ਪ੍ਰਸੰਸਾ ਵਿਚ ਦਰਸ਼ਕ ਤਾੜੀਆਂ ਮਾਰਦੇ। ਪਰਦਾ ਫੇਰ ਉਠਦਾ ਤੇ ਚਤੁਰ ਨਿਰਦੇਸ਼ਕ ਛਿਣ ਵਿਚ ਹੀ ਇਸ ਸੁੰਨ-ਝਾਂਕੀ ਨੂੰ ਇਕ ਨਵੀਂ ਬਣਤਰ ਤੇ ਨਵੇਂ ਰੂਪ ਵਿਚ ਪੇਸ਼ ਕਰਦਾ।
ਪੰਡਾਲ ਵਿਚ ਗਹਿਮਾ-ਗਹਿਮੀ ਤੇ ਵੰਨ-ਸੁਵੰਨਾ ਰੌਲਾ ਹੁੰਦਾ। ਤੀਵੀਆਂ ਇਕ ਪਾਸੇ ਬੈਠਦੀਆਂ ਤੇ ਮਰਦ ਇਕ ਪਾਸੇ। ਜਨਾਨੇ ਦਰਜੇ ਲਈ ਇਕ ਵੱਡਾ ਜਾਲੀਦਾਰ ਪਰਦਾ ਹੁੰਦਾ, ਜੋ ਖੇਲ ਸ਼ੁਰੂ ਹੋਣ ਤੋਂ ਹਟਾ ਦਿੱਤਾ ਜਾਂਦਾ। ਨਾਟਕ ਰਾਤ ਦੇ ਦਸ ਵਜੇ ਸ਼ੁਰੂ ਹੋ ਕੇ ਸਵੇਰ ਦੇ ਤਿੰਨ ਜਾਂ ਚਾਰ ਵਜੇ ਸਮਾਪਤ ਹੁੰਦਾ। ਇਸ ਵਿਚ ਸੁਖਾਂਤ, ਦੁਖਾਂਤ, ਹੰਝੂ, ਹਾਸੇ, ਨਾਚ ਤੇ ਤਲਵਾਰਾਂ ਦੀ ਝਣਕਾਰ ਹੁੰਦੀ। ਹੰਝੂਆਂ-ਭਰੇ ਉਪਭਾਵੁਕ ਦੁਖਾਂਤ ਵਿਚ ਨਾਲੋ-ਨਾਲ ਇਕ ਮਸ਼ਕਰੀ ਪਰੋਈ ਹੁੰਦੀ। ਆਧੁਨਿਕ ਹਿੰਦੀ ਨਾਟਕ ਵਿਚ ਅਜੇ ਤਕ ਇਨ੍ਹਾਂ ਮਸ਼ਕਰੀਆਂ ਵਰਗੇ ਯਥਾਰਥਕ ਹਸਾਉਣੇ ਉਪਹਾਸ ਨਹੀਂ ਲਿਖੇ ਗਏ। ਇਹ ਬਹੁ-ਮੰਤਵਾ ਤੇ ਬਹੁ-ਪੱਖਾ ਨਾਟਕ ਹਰ ਪ੍ਰਕਾਰ ਦੇ ਦਰਸ਼ਕਾਂ ਨੂੰ ਤ੍ਰਿਪਤ ਕਰਦਾ ਸੀ।
ਮੁੱਖ ਨਾਟਕ ਵਿਚ ਭਰਪੂਰ ਰੰਗ ਸੱਜਾ ਹੁੰਦੀ ਸੀ, ਪਰ ਹਸਾਉਣੀ ਮਸ਼ਕਰੀ ਨੂੰ ਇਕ ਚਿਤਰੇ ਹੋਏ ਪਰਦੇ ਅੱਗੇ ਹੀ ਖੇਡਿਆ ਜਾਂਦਾ ਸੀ। ਮਸ਼ਕਰੀ ਦੇ ਪਾਤਰ ਆਮ ਕਰਕੇ ਖੁਸ਼ਾਮਦੀ ਨੌਕਰ, ਬੁੱਢਾ ਕੰਜੂਸ, ਸਿਰ ਚੜ੍ਹੀ ਬੀਵੀ ਤੇ ਵਿਗੜਿਆ ਹੋਇਆ ਪੁੱਤਰ ਹੁੰਦੇ ਸਨ। ਚੁੰਮਾ-ਚਾਟੀ ਤੇ ਇਸ਼ਕ-ਮੁਸ਼ਕ ਦੇ ਭੜਕੀਲੇ ਦ੍ਰਿਸ਼, ਜੋ ਆਮ ਕਰਕੇ ਮੰਚ ’ਤੇ ਵਰਜਿਤ ਸਮਝੇ ਜਾਂਦੇ, ਇਨ੍ਹਾਂ ਮਸ਼ਕਰੀਆਂ ਵਿਚੋਂ ਸਹਿਜ ਸੁਭਾਅ ਹੀ ਫੁਟ ਵਗਦੇ। ਇਨ੍ਹਾਂ ਦੇ ਮਜ਼ਾਕਾਂ, ਹਾਸੋ-ਹੀਣੀਆਂ ਘਟਨਾਵਾਂ ਅਤੇ ਨੰਗੀਆਂ ਟਿੱਚਰਾਂ ਵਿਚ ਮੋਲੀਏਰ ਤੇ ਸਤਾਰ੍ਹਵੀਂ ਸਦੀ ਦੇ ਇਟਲੀ ਦੇ ਹਸਾਉਣੇ ਨਾਟਕਾਂ ਵਰਗੀ ਜਾਨ ਸੀ।
ਨਾਟਕ ਦੇਖਣ ਵਾਲਾ ਸਭ ਤੋਂ ਪਹਿਲਾਂ ਇਹ ਪੁੱਛਦਾ ਸੀ ਕਿ ਗਾਣੇ ਕਿਹੋ ਜਿਹੇ ਹਨ। ਜੇ ਖੇਲ ਮਾੜਾ ਹੁੰਦਾ ਤਾਂ ਲੋਕ ਆਪਣੇ ਮਨ-ਭਾਉਣੇ ਐਕਟਰ ਦੇ ਕਿਸੇ ਖ਼ਾਸ ਦ੍ਰਿਸ਼ ਨੂੰ ਜਾਂ ਕਿਸੇ ਖ਼ਾਸ ਗੀਤ ਨੂੰ ਸੁਣਨ ਲਈ ਆਉਂਦੇ। ਇਕ ਵਾਰ ਪ੍ਰਸਿੱਧ ਐਕਟਰ ਮਾਸਟਰ ਨਿਸਾਰ ‘ਸਤੀ ਮੰਜਰੀ’ ਵਿਚ ਹੀਰੋਇਨ ਦਾ ਪਾਰਟ ਕਰ ਰਿਹਾ ਸੀ। ਉਹ ਬਿਮਾਰ ਹੋ ਗਿਆ ਤੇ ਮੰਚ ’ਤੇ ਨਾ ਆ ਸਕਿਆ। ਉਸ ਨੂੰ ਦੇਖਣ ਦੇ ਚਾਹਵਾਨ ਦਰਸ਼ਕਾਂ ਨੇ, ਜੋ ਉਸ ਦਾ ਗਾਣਾ ਸੁਣਨ ਦੇ ਭੁੱਖੇ ਸਨ, ਸੀਟੀਆਂ ਮਾਰਨੀਆਂ ਤੇ ਕੁਰਸੀਆਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਖੇਲ ਨੂੰ ਅੱਗੇ ਨਾ ਤੁਰਨ ਦਿੱਤਾ। ਹਾਰ ਕੇ ਮਾਸਟਰ ਨਿਸਾਰ ਨੂੰ ਮੰਜੀ ’ਤੇ ਪਾ ਕੇ ਬਿਮਾਰੀ ਦੀ ਹਾਲਤ ਵਿਚ ਲਿਆਉਣਾ ਪਿਆ। ਜਦ ਉਸ ਨੇ ਗੀਤ ਗਾਇਆ ਤਾਂ ਲੋਕਾਂ ਨੇ ਗਿਆਰਾਂ ਵਾਰ ਤਾੜੀਆਂ ਮਾਰ ਕੇ ਵਾਰ-ਵਾਰ ਉਸ ਨੂੰ ਉਹੀ ਗੀਤ ਗਾਉਣ ਲਈ ਮਜਬੂਰ ਕੀਤਾ।
ਮਸਖਰਾ ਜਦੋਂ ਪਹਿਲੀ ਵਾਰ ਕਿਸੇ ਸੀਨ ਵਿਚ ਆਉਂਦਾ ਤਾਂ ਉਹ ਤਬਲੇ ਦੀ ਤਾਲ ਉਤੇ ਟੱਪਦਾ ਹੋਇਆ ਦਾਖਲ ਹੁੰਦਾ। ਸੰਗੀਤ-ਸਾਜ਼ਾਂ ਵਾਲੇ ਹਾਰਮੋਨੀਅਮ, ਵਾਇਲਨ, ਕਲਾਰਨਿਟ, ਤਬਲਾ ਪੱਛਮੀ ਓਪੇਰਾ ਦੇ ਸਾਜ਼ਿੰਦਿਆਂ ਵਾਂਗ ਪੱਬ-ਬਤੀਆਂ ਦੇ ਅੱਗੇ ਇਕ ਡੂੰਘੀ ਜਿਹੀ ਥਾਂ ਵਿਚ ਬੈਠੇ ਹੁੰਦੇ ਸਨ। ਨਾਟਕ ਦੇ ਬਹੁਤੇ ਗੀਤ ਤੇ ਪਿੱਠਵਰਤੀ ਰਾਗ-ਰਾਗਣੀਆਂ ਦੇ ਠਾਠ ਵਿਚ ਹੁੰਦੇ। ਪਰ ਸ਼ਰਾਬ ਪੀਣ, ਮਾਰ-ਧਾੜ, ਕਤਲ ਜਾਂ ਰਾਤ ਦੇ ਹਨੇਰੇ ਦੇ ਦ੍ਰਿਸ਼ਾਂ ਵਿਚ ਚਲੰਤ ਧੁਨਾਂ ਤੇ ਭੈ-ਭੀਤ ਕਰਨ ਵਾਲਾ ਪੱਛਮੀ ਸੰਗੀਤ ਵਰਤਿਆ ਜਾਂਦਾ।
ਪਾਰਸੀ ਥੀਏਟਰ ਦੇ ਐਕਟਰ ਲਈ ਗਾਉਣਾ, ਨੱਚਣਾ, ਤਲਵਾਰਬਾਜ਼ੀ ਜਾਣਨਾ ਜ਼ਰੂਰੀ ਸਮਝਿਆ ਜਾਂਦਾ ਸੀ। ਉਸ ਦਾ ਕੱਦ ਕਾਠ ਤੇ ਚਿਹਰਾ ਮੁਹਰਾ ਪ੍ਰਭਾਵਸ਼ਾਲੀ ਹੁੰਦਾ ਸੀ। ਉਹ ਘੰਟਿਆਂਬੱਧੀ ਗਾਣੇ ਤੇ ਵਾਰਤਾਲਾਪ ਦਾ ਰਿਆਜ਼ ਕਰਦਾ। ਐਕਟਰ ਦੀ ਆਵਾਜ਼ ਉੱਚੀ ਹੁੰਦੀ। ਦੋ-ਦੋ ਹਜ਼ਾਰ ਦਰਸ਼ਕਾਂ ਨਾਲ ਭਰੇ ਹੋਏ ਭੰਡਾਲ ਵਿਚ ਜੋ ਟੀਨ ਦੀਆਂ ਚਾਦਰਾਂ ਤੇ ਫੱਟਿਆਂ ਦਾ ਬਣਿਆ ਹੁੰਦਾ, ਐਕਟਰ ਦੀ ਆਵਾਜ਼ ਸਭ ਤੋਂ ਅਖਰੀਲੇ ਦਰਸ਼ਕ ਤਕ ਵੀ ਸਾਫ਼ ਪਹੁੰਚਦੀ।
ਇਸਤਰੀਆਂ ਦਾ ਪਾਰਟ ਕਰਨ ਵਾਲੇ ਐਕਟਰ ਲੰਮੇ ਵਾਲ ਰੱਖਦੇ। ਦਰਬਾਰ ਵਿਚ ਨੱਚਣ ਵਾਲੀਆਂ ਸਖੀਆਂ ਕੱਚੀ ਉਮਰ ਦੇ ਮੁੰਡੇ ਹੁੰਦੇ। ਵੱਡੀ ਕੰਪਨੀ ਕੋਲ ਛੱਤੀ ਛੱਤੀ ਅਜਿਹੀਆਂ ਸਖੀਆਂ ਹੁੰਦੀਆਂ ਜੋ ਬਾਰਾਂ-ਬਾਰਾਂ ਦੀਆਂ ਟੋਲੀਆਂ ਵਿਚ ਵਾਰੀ ਨਾਲ ਪਾਰਟ ਕਰਦੀਆਂ। ਇਕ ਚੰਗੀ ਤਗੜੀ ਕੰਪਨੀ ਕੋਲ ਸੌ ਤੋਂ ਡੇਢ ਸੌ ਤਕ ਕਲਾਕਾਰ ਹੁੰਦੇ ਸਨ। ਪ੍ਰਬੰਧ ਕਰਨ ਵਾਲੇ, ਟਿਕਟ ਵੇਚਣ ਵਾਲੇ ਅਤੇ ਮੰਚ-ਪਿਛਾੜੀ ਕੰਮ ਕਰਨ ਵਾਲੇ ਇਨ੍ਹਾਂ ਤੋਂ ਵੱਖਰੇ ਹੁੰਦੇ। ਇਹ ਕੰਪਨੀਆਂ ਸੀਨ ਸੀਨਰੀਆਂ ਤੇ ਸਾਜ਼-ਸਾਮਾਨ ਨਾਲ ਇਕ ਲਸ਼ਕਰ ਵਾਂਗ ਕੂਚ ਕਰਦੀਆਂ ਅਤੇ ਇਕ ਇਕ ਸ਼ਹਿਰ ਵਿਚ ਅੱਠ-ਅੱਠ ਮਹੀਨੇ ਕਿਆਮ ਕਰੀ ਰੱਖਦੀਆਂ। ਜਿੱਥੇ ਇਨ੍ਹਾਂ ਦਾ ਉਤਾਰਾ ਹੁੰਦਾ, ਉੱਥੇ ਇਕ ਨਿੱਕਾ ਜਿਹਾ ਸ਼ਹਿਰ ਵਸ ਜਾਂਦਾ।
ਭਾਰਤੀ ਨਾਟਕ ਦੇ ਇਤਿਹਾਸ ਵਿਚ ਪਾਰਸੀ ਥੀਏਟਰ ਨੂੰ ਨਵੇਂ ਆਲੋਚਕਾਂ ਨੇ ਉੱਘੀ ਥਾਂ ਨਹੀਂ ਦਿੱਤੀ। ਉਹ ਇਸਨੂੰ ਘਟੀਆ, ਬਾਜ਼ਾਰੀ ਤੇ ਰੰਗ ਬਿਰੰਗੇ ਸੀਨਾਂ ਵਾਲਾ ਥੀਏਟਰ ਆਖ ਕੇ ਭੰਡ ਸੁੱਟਦੇ, ਪਰ ਡੂੰਘਾ ਅਧਿਐਨ ਕਰਨ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਨੇ ਉਸ ਸਮੇਂ ਸਾਰੇ ਭਾਰਤ ਵਿਚ ਨਾਟਕ ਦੇ ਘੇਰੇ ਨੂੰ ਵਿਸ਼ਾਲ ਕਰਨ ਲਈ ਬਹੁਤ ਕੰਮ ਕੀਤਾ। ਇਨ੍ਹਾਂ ਦੇ ਐਕਟਰ ਮੰਝੇ ਹੋਏ ਕਲਾਕਾਰ ਸਨ ਤੇ ਇਨ੍ਹਾਂ ਦੇ ਨਾਟਕਾਂ ਵਿਚ ਬੜੀ ਧੂਹ ਹੁੰਦੀ ਸੀ। ਨਿਊ ਐਲਫ੍ਰਿਡ ਥੀਏਟਰੀਕਲ ਕੰਪਨੀ, ਜਿਸ ਦਾ ਸੰਚਾਲਕ ਸੁਹਰਾਬਜੀ ਓਗਰਾ ਸੀ, ਇਸ ਸਦੀ ਦੇ ਤੀਜੇ ਦਹਾਕੇ ਤਕ ਜੋਬਨ ਵਿਚ ਰਹੀ। ਅਲੈਗਜ਼ਾਂਡਰਾ ਥੀਏਟਰੀਕਲ ਕੰਪਨੀ ਜਿਸ ਨੂੰ ਦੋ ਜੌੜੇ ਭਰਾਵਾਂ- ਮੁਹੰਮਦ ਸੇਠ ਤੇ ਹਬੀਬ ਸੇਠ ਨੇ ਚਲਾਇਆ, ਉਸ ਸਮੇਂ ਸਭ ਤੋਂ ਵੱਧ ਚਮਕ-ਦਮਕ ਰੱਖਦੀ ਸੀ। ਕੁਰੰਥੀਅਨ ਥੀਏਟਰੀਕਲ ਕੰਪਨੀ, ਜੋ ਪਿੱਛੋਂ ਬਦਲ ਕੇ ਮੈਡਨ ਥੀਏਟਰਜ਼ ਲਿਮਟਿਡ ਦੇ ਨਾਂ ਨਾਲ ਮਸ਼ਹੂਰ ਹੋਈ, ਕੋਲ ਸਭ ਤੋਂ ਵੱਧ ਗਾਉਣ ਅਤੇ ਨੱਚਣ ਵਾਲੀਆਂ ਹੁੰਦੀਆਂ ਸਨ। ਉਸ ਵੇਲੇ ਕੇਵਲ ਰੰਡੀਆਂ ਤੇ ਨਾਚੀਆਂ ਹੀ ਨਾਟਕਾਂ ਵਿਚ ਕੰਮ ਕਰਦੀਆਂ ਸਨ। ਕਿਸੇ ਚੰਗੇ ਘਰ ਦੀ ਕੁੜੀ ਲਈ ਮੰਚ ’ਤੇ ਆਉਣਾ ਭੈੜਾ ਸਮਝਿਆ ਜਾਂਦਾ ਸੀ। ਇਨ੍ਹਾਂ ਕਲਾਕਾਰਾਂ ਨੇ ਨਾਟਕ ਦੀ ਪ੍ਰਥਾ ਨੂੰ ਤੋਰੀ ਰੱਖਿਆ। ਕਸਬਿਆਂ ਤੇ ਸ਼ਹਿਰਾਂ ਵਿਚ ਇਨ੍ਹਾਂ ਦੀ ਰੀਸੀਂ ਨਾਟਕ-ਕਲੱਬਾਂ ਬਣੀਆਂ ਜੋ ਉਨ੍ਹਾਂ ਦੇ ਪ੍ਰਸਿੱਧ ਤੇ ਕਾਮਯਾਬ ਨਾਟਕਾਂ ਨੂੰ ਉਸੇ ਪਰੰਪਰਾ ਵਿਚ ਖੇਡਦੀਆਂ। ਭਾਰਤ ਦੇ ਨਾਟਕ ਰੂਪਾਂ ’ਤੇ ਪੱਛਮ ਦਾ ਪਹਿਲਾ ਭਰਵਾਂ ਪ੍ਰਭਾਵ ਸਾਨੂੰ ਪਾਰਸੀ ਥੀਏਟਰ ਵਿਚ ਹੀ ਲੱਭਦਾ ਹੈ। ਇਹ ਕੰਪਨੀਆਂ ਇਸ ਸਦੀ ਦੇ ਤੀਜੇ ਦਹਾਕੇ ਤੋਂ ਫਿੱਕੀਆਂ ਪੈਣੀਆਂ ਸ਼ੁਰੂ ਹੋਈਆਂ। 1930 ਪਿੱਛੋਂ ਫ਼ਿਲਮਾਂ ਨੇ ਇਨ੍ਹਾਂ ਨੂੰ ਜੜ੍ਹੋਂ ਉਖਾੜ ਮਾਰਿਆ। ਇਸ ਪਿੱਛੋਂ ਇਨ੍ਹਾਂ ਦੀ ਥਾਂ ਹਿੰਦੀ ਵਿਚ ਕੱਚੀਆਂ ਪਿੱਲੀਆਂ ਸ਼ੌਕੀਆ ਨਾਟਕ-ਕਲੱਬਾਂ ਨੇ ਲੈ ਲਈ। ਇਨ੍ਹਾਂ ਕਲੱਬਾਂ ਦੇ ਖੇਲ ਸਿੱਖਿਆ ਤੇ ਕਲਾ ਤੋਂ ਸੱਖਣੇ ਅਤੇ ਰਸ-ਹੀਣ ਹਨ। ਪਾਰਸੀ ਥੀਏਟਰ ਵਿਚ ਨਰੋਈ ਭੜਕ ਤੇ ਤਗੜੀ ਨਾਟਕ-ਸੂਝ ਸੀ। ਸਾਰੇ ਭਾਰਤ ਵਿਚ ਕੋਈ ਅਜਿਹਾ ਇਲਾਕਾ ਨਹੀਂ ਸੀ ਜਿਸ ਦੇ ਨਾਟਕਾਂ ’ਤੇ ਇਸ ਦਾ ਪ੍ਰਭਾਵ ਨਾ ਪਿਆ ਹੋਵੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ
ਸਮਝਦਾਰੀ ਜਦੋ ਦੀ ਆਉਣ ਲੱਗੀ

ਕਿਰਤੀ ਵਰਗ ਦਾ ਚਿਤੇਰਾ ਜੀਨ ਫਰਾਂਸਿਸ

ਲੇਖਕ :  ਰਣਦੀਪ ਮੱਦੋਕੇ
ਜੀਨ ਫਰਾਂਸਿਸ ਮਿਲੇਟ ਇਕ ਮਸ਼ਹੂਰ ਫਰਾਂਸੀਸੀ ਯਥਾਰਥਵਾਦੀ ਚਿੱਤਰਕਾਰ ਅਤੇ ਬਾਰਬੀਜੋਨ ਸਕੂਲ ਦੇ ਮੈਂਬਰ ਸਨ। ਮਿਲੇਟ ਨੂੰ ਆਪਣੀ ਧੁੰਦਲੀ ਕਿਰਤ ‘ਚੋਣੀਆਂ’ (Gleaners 1857) ਕਰਕੇ ਜਾਣਿਆ ਜਾਂਦਾ ਹੈ ਜਿਸ ਵਿਚ ਉਸਨੇ ਬੇਜ਼ਮੀਨੇ ਹਾਸ਼ੀਆਗ੍ਰਸਤ ਵਰਗ ਦੀਆਂ ਔਰਤਾਂ ਦੇ ਜ਼ਮੀਨ ਨਾਲ ਸਬੰਧ ਅਤੇ ਜ਼ਮੀਨ ਮਾਲਕ ਸਾਹਮਣੇ ਉਨ੍ਹਾਂ ਦੀ ਸਥਿਤੀ ਨੂੰ ਬਹੁਤ ਭਾਵਪੂਰਨ ਤਰੀਕੇ ਨਾਲ ਸਿਰਜਿਆ ਹੈ। ਇਹ ਕਿਰਤੀਆਂ ਦੇ ਭੂ-ਦ੍ਰਿਸ਼ ਨਾਲ ਰਿਸ਼ਤੇ ਦੀ ਗਹਿਰੀ ਵਿਆਖਿਆ ਕਰਦਾ ਹੈ। ਮਿਲੇਟ ਨੇ ਇਸ ਬਾਰੇ ਕਿਹਾ ਸੀ, ‘ਇਹ ਕੱਖੋਂ ਹੌਲੇ ਲੋਕਾਂ ਨਾਲ ਸ਼੍ਰੇਸ਼ਟ ਭਾਵਨਾ ਨਾਲ ਪੇਸ਼ ਆਉਣਾ ਹੈ ਜੋ ਕਲਾ ਨੂੰ ਆਪਣੀ ਅਸਲ ਸ਼ਕਤੀ ਪ੍ਰਦਾਨ ਕਰਦਾ ਹੈ।’  4 ਅਕਤੂਬਰ, 1814 ਨੂੰ ਫਰਾਂਸ ਦੇ ਗਰੂਚੀ ਵਿਚ ਪੈਦਾ ਹੋਏ ਮਿਲੇਟ ਦਾ ਪਰਿਵਾਰ ਧਾਰਮਿਕ ਵਿਸ਼ਵਾਸਾਂ ਵਾਲਾ ਕਿਸਾਨ ਪਰਿਵਾਰ ਸੀ। ਇਕ ਸਥਾਨਕ ਚਿੱਤਰਕਾਰ ਤੋਂ ਅਧਿਐਨ ਕਰਨ ਲਈ ਸ਼ੇਰਬਰਗ ਜਾਣ ਤੋਂ ਪਹਿਲਾਂ 1837 ਵਿਚ ਪੈਰਿਸ ਦੀ ਯਾਤਰਾ ਕਰਦਿਆਂ ਉਸਨੇ ਈਕੋਲੇ ਡੇਸ ਬੀਓਕਸ-ਆਰਟਸ ਵਿਚ ਦਾਖਲਾ ਲਿਆ ਜਿੱਥੇ ਉਹ ਇਤਿਹਾਸ ਦੇ ਪ੍ਰਸਿੱਧ ਚਿੱਤਰਕਾਰ ਪਾਲ ਡੇਲੋਰੌਸ਼ੇ ਦਾ ਸ਼ਾਗਿਰਦ ਬਣ ਗਿਆ। ਇਕ ਦਹਾਕੇ ਬਾਅਦ ਮਿਲੇਟ ਕੋਈ ਖ਼ਾਸ ਸਫਲਤਾ ਪ੍ਰਾਪਤ ਕੀਤੇ ਬਿਨਾਂ ਸ਼ੇਰਬਰਗ ਪੈਰਿਸ ਚਲਾ ਗਿਆ। 1849 ਵਿਚ ਹੈਜ਼ਾ ਫੈਲਣ ਕਾਰਨ ਉਹ ਪੈਰਿਸ ਤੋਂ ਛੋਟੇ ਪਿੰਡ ਬਾਰਬੀਜ਼ੋਨ ਚਲਾ ਗਿਆ, ਇੱਥੇ ਉਹ ਚਿੱਤਰਕਾਰ ਥਿਓਡੋਰ ਰੂਸੋ ਦਾ ਸਾਥੀ ਬਣ ਗਿਆ। ਉਸਦੇ ਸਾਥੀ ਜੰਗਲ ਦੇ ਆਸਪਾਸ ਦੇ ਪਥਰੀਲੇ ਚੌਗਿਰਦੇ ਨੂੰ ਚਿਤਰਦੇ ਸਨ, ਪਰ ਇਨ੍ਹਾਂ ਦੇ ਉਲਟ ਮਿਲੇਟ ਨੇ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣਾ ਵਿਸ਼ਾ ਬਣਾਇਆ। ਉਸਤੋਂ ਬਾਅਦ ਦੇ ਸਾਲਾਂ ਦੌਰਾਨ ਉਸਦੇ ਚਿੱਤਰਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਰਾਹ ਦਸੇਰੀਆਂ ਲੋਕ ਸਿਆਣਪਾਂ

ਲੇਖਕ :  ਸੁਖਦੇਵ ਮਾਦਪੁਰੀ
ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ।

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਧੀ ਤੇ ਪੁੱਤ

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

ਜਗਦੀਸ਼ ਸਿੰਘ ਚੋਹਕਾ

              3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ?

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ ਹੁਣ ਪੁਲਿਸ ਹੀ ਕਰੇਗੀ ਨਿਆਂ

ਲੇਖਕ: ਕੁਲਵੰਤ ਸਿੰਘ ‘ਢੇਸੀ’
ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ ‘ਲਿਚਿੰਗ’ ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣ।

ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ 'ਤੇ ਵਿਸ਼ੇਸ਼ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ ।

ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ 'ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਨਾਲ ਉਨ੍ਹਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ 'ਜੰਗਨਾਮਾ' ਵਿਚ ਲਿਖਦਾ ਹੈ ਕਿ,

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਲੇਖਕ :  ਡਾ. ਕਿਰਨਦੀਪ ਕੌਰ
ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ।

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ

ਲੇਖਕ :  ਐੱਸ ਪੀ ਸਿੰਘ
ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ਜਿੱਥੇ ਉਹ ਸਾਲਾਂ ਤੱਕ ਸੜਦੇ ਰਹੇ, ਕਈ ਤਾਂ ਮਰ-ਮੁੱਕ ਹੀ ਗਏ।

ਪਿੰਜਰਾ

ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।

ਘੁੱਪ ਹਨੇਰਾ

ਅੱਜ ਵੀ ਮੈਂ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਕੇ ਟੀਵੀ ’ਤੇ ਖ਼ਬਰਾਂ ਸੁਣ ਰਿਹਾ ਸਾਂ। ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਸਕੂਲ ਜਾਣ ਲਈ ਕਾਹਲੀ-ਕਾਹਲੀ ਤਿਆਰ ਹੁੰਦੀ ਭੱਜੀ ਫਿਰਦੀ ਸੀ। ਮੇਰਾ ਧਿਆਨ ਕਦੇ ਟੀਵੀ ਵੱਲ ਅਤੇ ਕਦੇ ਬੇਟੀ ਦੇ ਕਾਹਲਪੁਣੇ ਵੱਲ ਚਲਿਆ ਜਾਂਦਾ। ਏਨੇ ਚਿਰ ਨੂੰ ਖ਼ਬਰਾਂ ਤਾਂ ਖ਼ਤਮ ਹੋ ਗਈਆਂ ਅਤੇ ਟੀਵੀ ’ਤੇ ਨਵੀਆਂ ਆ ਰਹੀਆਂ ਕੈਸੇਟਾਂ ਦੀਆਂ ਮਸ਼ਹੂਰੀਆਂ ਚੱਲ ਪਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਸਨ ਕਿਉਂਕਿ ਕੁਝ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਸੀ। ਫਿਰ ਅਚਾਨਕ ‘‘ਪਾਪਾ ਜੀ’’ ਸ਼ਬਦ ਮੇਰੇ ਕੰਨੀ ਪਏ। ਮੇਰੀ ਬੇਟੀ ਤਿਆਰ ਹੋ ਕੇ ਮੇਰੇ ਸਾਹਮਣੇ ਖੜ੍ਹੀ ਸੀ। ‘‘ਹਾਂ ਬੇਟੇ?’’ ਮੈਂ ਸਹਿਜ ਸੁਭਾਅ ਬੋਲਿਆ। ਉਹ ਤਰਲਾ ਜਿਹਾ ਪਾ ਕੇ ਕਹਿਣ ਲੱਗੀ, ‘‘ਪਾਪਾ, ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਪੰਜ ਸੌ ਰੁਪਏ ਦੇਣ ਨੂੰ ਕਿਹਾ, ਮੈਂ ਇਕ ਦੋ ਕਿਤਾਬਾਂ ਲੈਣੀਆਂ ਅਤੇ ਕੁਝ ਹੋਰ ਸਕੂਲ ਦਾ ਸਾਮਾਨ ਵੀ।’’

ਕਾਵਿ ਕਿਆਰੀ - ਕਾਜ਼ੀ ਨਾਲ ਗੋਸ਼ਠ

ਮੈਂ ਕੌਣ ਹਾਂ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਉਣਾ
ਮੇਰਾ ਧੰਦਾ!

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091667652
Copyright © 2020, Panjabi Times. All rights reserved. Website Designed by Mozart Infotech