ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਚੀਨ ਵਲੋਂ ਮਸੂਦ ਅਜ਼ਹਰ ਦਾ ਚੌਥੀ ਵਾਰ ਬਚਾਅ

March 14, 2019 03:58 PM

ਸੰਯੁਕਤ ਰਾਸ਼ਟਰ/ਪੇਈਚਿੰਗ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਵਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਦਾ ਮਤਾ ਵੀਟੋ ਕਰ ਦੇਣ ਨਾਲ ਭਾਰਤ ਦੀ ਮੁਹਿੰਮ ਨੂੰ ਇਕ ਵਾਰ ਫਿਰ ਝਟਕਾ ਵੱਜਿਆ ਹੈ। ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਮਤਾ ਨੰਬਰ 1267 ਤਹਿਤ ਲਿਆਉਣ ਲਈ ਫਰਾਂਸ, ਬਰਤਾਨੀਆ ਤੇ ਅਮਰੀਕਾ ਵਲੋਂ 27 ਫਰਵਰੀ ਨੂੰ ਮਤਾ ਪੇਸ਼ ਕੀਤਾ ਗਿਆ ਸੀ। ਚੀਨ ਨੇ ਇਸ ਪ੍ਰਸਤਾਵ ਸਬੰਧੀ ਹੋਰ ਨਿਰਖ ਪਰਖ ਕਰਨ ਲਈ ਹੋਰ ਸਮਾਂ ਮੰਗਿਆ ਹੈ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਬਾਰੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ। ਇਸ ਤੋਂ ਪਹਿਲਾਂ ਹੀ ਚੀਨ ਨੇ ਸੰਕੇਤ ਦੇ ਦਿੱਤਾ ਸੀ ਕਿ ਉਹ ਇਕ ਵਾਰ ਫਿਰ ਇਸ ਤਜਵੀਜ਼ ਨੂੰ ਡੱਕ ਸਕਦਾ ਹੈ। ਚੀਨ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੋਈ ਅਜਿਹਾ ਰਾਹ ਅਖ਼ਤਿਆਰ ਕੀਤਾ ਜਾਵੇ, ਜੋ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇ। ਦੱਸਣਾ ਬਣਦਾ ਹੈ ਕਿ ਚੀਨ ਇਸ ਤੋਂ ਪਹਿਲਾਂ ਤਿੰਨ ਵਾਰ ਜੈਸ਼ ਮੁਖੀ ਨੂੰ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਨੂੰ ਆਪਣੀ ਵੀਟੋ ਤਾਕਤ ਦੇ ਸਿਰ ’ਤੇ ਰੱਦ ਕਰ ਚੁੱਕਾ ਹੈ। ਸਲਾਮਤੀ ਕੌਂਸਲ ਨੂੰ ਕਿਸੇ ਫ਼ੈਸਲੇ ’ਤੇ ਅੱਪੜਨ ਲਈ ਆਪਣੇ ਪੰਜ ਸਥਾਈ ਮੈਂਬਰਾਂ ਦਰਮਿਆਨ ਸਹਿਮਤੀ ਬਣਾਉਣੀ ਜ਼ਰੂਰੀ ਹੈ।
ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਸੂਚੀਬੱਧ ਨੇਮਾਂ ਮੁਤਾਬਕ ਜੇਕਰ ਮਿੱਥੀ ਮਿਆਦ ਅੰਦਰ ਤਜਵੀਜ਼ ਸਬੰਧੀ ਕੋਈ ਉਜਰ/ਇਤਰਾਜ਼ ਨਾ ਮਿਲਿਆ ਤਾਂ ਇਸ ਫੈਸਲੇ ਨੂੰ ਸਰਬਸੰਮਤੀ ਨਾਲ ਲਾਗੂ ਹੋਇਆ ਮੰਨ ਲਿਆ ਜਾਵੇਗਾ, ਜਿਸ ਤੋਂ ਭਾਵ ਹੈ ਕਿ ਅਜ਼ਹਰ, ਯੂਐਨ ਵੱਲੋਂ ਐਲਾਨਿਆ ਆਲਮੀ ਦਹਿਸ਼ਤਗਰਦ ਬਣ ਜਾਵੇਗਾ। ਉਂਜ ਪਿਛਲੇ ਦਸ ਸਾਲਾਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਅਜ਼ਹਰ ਨੂੰ ਆਲਮੀ ਦਹਿਸ਼ਗਰਦ ਵਜੋਂ ਸੂਚੀਬੱਧ ਕੀਤੇ ਜਾਣ ਲਈ ਯੂਐੱਨ ਵਿੱਚ ਤਜਵੀਜ਼ ਰੱਖੀ ਗਈ ਹੈ। ਸਾਲ 2009 ਵਿੱਚ ਭਾਰਤ ਨੇ ਆਪਣੇ ਦਮ ’ਤੇ ਮਸੂਦ ਬਾਰੇ ਅਜਿਹੀ ਤਜਵੀਜ਼ ਯੂਐਨ ਵਿੱਚ ਰੱਖੀ ਸੀ। ਸਾਲ 2016 ਵਿੱਚ ਭਾਰਤ ਨੇ ਪਠਾਨਕੋਟ ਏਅਰਬੇਸ ਹਮਲੇ ਮਗਰੋਂ ਪੀ3 ਮੁਲਕਾਂ- ਅਮਰੀਕਾ, ਯੂਕੇ ਤੇ ਫਰਾਂਸ ਨਾਲ ਮਿਲ ਕੇ ਯੂਐਨ ਦੀ 1267 ਸੈਂਕਸ਼ਨਜ਼ ਕਮੇਟੀ ਅੱਗੇ ਮੁੜ ਇਹੀ ਤਜਵੀਜ਼ ਰੱਖੀ। ਸਾਲ 2017 ਵਿੱਚ ਪੀ3 ਮੁਲਕਾਂ ਨੇ ਫਿਰ ਤੋਂ ਇਹ ਤਜਵੀਜ਼ ਪੇਸ਼ ਕੀਤੀ, ਪਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਚੀਨ, ਜਿਸ ਕੋਲ ਵੀਟੋ ਤਾਕਤਾਂ ਮੌਜੂਦ ਹਨ, ਨੇ ਹਰ ਵਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਇਸ਼ਾਰਾ ਕੀਤਾ ਹੈ ਕਿ ਉਹ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਵਿੱਚ ਮੁੜ ਅੜਿੱਕਾ ਬਣ ਸਕਦਾ ਹੈ। ਕਾਂਗ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ, ‘ਮੈਂ ਇਹ ਗੱਲ ਦੁਹਰਾਉਂਦਾ ਹਾਂ ਕਿ ਚੀਨ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਵਾਲਾ ਰਵੱਈਆ ਅਖ਼ਤਿਆਰ ਕਰੇਗਾ ਤੇ ਯੂਐਨ ਦੀ 1267 ਸੈਂਕਸ਼ਨਜ਼ ਕਮੇਟੀ ਵਿੱਚ ਹੋਣ ਵਾਲੀ ਵਿਚਾਰ ਚਰਚਾ ਵਿੱਚ ਸ਼ਿਰਕਤ ਕਰੇਗਾ।’
ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਇਸ ਵਿਚ ਜੈਸ਼-ਏ-ਮੁਹੰਮਦ ਦੀ ਸ਼ਮੂਲੀਅਤ ਸਬੰਧੀ ਇਕ ਮਿਸਲ ਪਾਕਿਸਤਾਨ ਨੂੰ ਪਹਿਲਾਂ ਹੀ ਸੌਂਪ ਚੁੱਕਾ ਹੈ। ਵਿਦੇਸ਼ ਸਕੱਤਰ ਵਿਜੈ ਗੋਖਲੇ ਅਜ਼ਹਰ ਦੇ ਮੁੱਦੇ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਦੋ ਦਿਨ ਪਹਿਲਾਂ ਮੁਲਾਕਾਤ ਕਰ ਚੁੱਕੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਅਤਿਵਾਦ ਖਿਲਾਫ਼ ਲੜਾਈ ਵਿੱਚ ਅਮਰੀਕਾ, ਭਾਰਤ ਸਰਕਾਰ ਤੇ ਲੋਕਾਂ ਨਾਲ ਖੜ੍ਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਆਸਟਰੇਲੀਆ ’ਚ ਚੋਣ ਸਰਵੇਖਣਾਂ ਦੇ ਉਲਟ ਰਹੇ ਨਤੀਜੇ

ਬ੍ਰਿਸਬਨ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੀਡੀਆ ਸਰਵੇਖਣਾਂ ਦੇ ਉਲਟ ਆਸਟਰੇਲੀਆ ’ਚ 18 ਮਈ ਨੂੰ ਹੋਈਆਂ ਆਮ ਸੰਘੀ ਚੋਣਾਂ ’ਚ ਮੁੜ ਸੱਤਾਧਾਰੀ ਲਿਬਰਲ-ਨੈਸ਼ਨਲ ਗੱਠਜੋੜ ਦੀ ਸਰਕਾਰ ਨੇ ਕੁੱਲ 151 ਸੀਟਾਂ ’ਚੋਂ 77 ਸੀਟਾਂ ’ਤੇ ਕਬਜ਼ਾ ਕਰਦਿਆਂ ਫਿਰ ਤੋਂ ਤਿੰਨ ਸਾਲ ਲਈ ਸਰਕਾਰ ਬਣਾਈ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਪੁੱਜੀ

ਬਿਸ਼ਕੇਕ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਦੀ ਰਾਜਧਾਨੀ ਬਿਸ਼ਕੇਕ ਪੁੱਜ ਗਏ ਹਨ। ਉਹ ਇੱਥੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ (ਐੱਸਈਓ) ਦੀ ਦੋ ਰੋਜ਼ਾ ਮੀਟਿੰਗ ਵਿੱਚ ਹਿੱਸਾ ਲੈਣਗੇ।

ਦੇਵ ਸ਼ਰਮਾ ਨੇ ਆਸਟਰੇਲੀਆ ’ਚ ਸਿਰਜਿਆ ਇਤਿਹਾਸ

ਮੈਲਬਰਨ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲਿਬਰਲ ਪਾਰਟੀ ਦੇ ਉਮੀਦਵਾਰ ਤੇ ਇਜ਼ਰਾਈਲ ਵਿੱਚ ਆਸਟਰੇਲੀਆ ਦੇ ਸਾਬਕਾ ਸਫ਼ੀਰ ਦੇਵ ਸ਼ਰਮਾ (43) ਨੇ ਇਤਿਹਾਸ ਸਿਰਜਦਿਆਂ ਆਸਟਰੇਲੀਆ ਦੀਆਂ ਸੰਘੀ ਚੋਣਾਂ ਵਿੱਚ ਸਿਡਨੀ ਦੇ ਨੀਮ ਸ਼ਹਿਰੀ ਇਲਾਕੇ ਵੈਂਟਵਰਥਿਨ ਤੋਂ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਦੇਵ ਸ਼ਰਮਾ ਆਸਟਰੇਲੀਅਨ ਸੰਸਦ ਵਿੱਚ ਦਾਖ਼ਲ ਹੋਣ ਵਾਲਾ ਭਾਰਤੀ ਮੂਲ ਦਾ ਪਹਿਲਾ ਕਾਨੂੰਨਸਾਜ਼ ਬਣ ਗਿਆ ਹੈ। ਸ਼ਰਮਾ ਨੇ ਵੈਂਟਵਰਥਿਨ ਜ਼ਿਲ੍ਹੇ ਦੀ ਪੂਰਬੀ ਉਪ ਨਗਰ ਸੀਟ ਤੋਂ ਆਜ਼ਾਦ ਉਮੀਦਵਾਰ ਕੈਰਿਨ ਫੈਲਪਸ ਨੂੰ ਹਰਾਇਆ। ਦੇਵ ਸ਼ਰਮਾ ਨੇ ਇਕ ਟਵੀਟ ’ਚ ਕਿਹਾ, ‘‘ਵੈਂਟਵਰਥ ਦੇ ਲੋਕਾਂ ਨੇ ਮੇਰੇ ’ਤੇ ਜੋ,ਭਰੋਸਾ ਕੀਤਾ ਉਸ ਲਈ ਉਨ੍ਹਾਂ ਦਾ ਧੰਨਵਾਦ ਹੈ। 

ਸ਼ਿਆਮ ਸਰਨ ਦੀ ਜਾਪਾਨ ਦੇ ਵੱਕਾਰੀ ਪੁਰਸਕਾਰ ਲਈ ਚੋਣ

ਟੋਕੀਓ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਦੀ ਜਾਪਾਨ ਦੇ ਦੂਜੇ ਸਭ ਤੋਂ ਵੱਡੇ ਕੌਮੀ ਪੁਰਸਕਾਰ ‘ਆਰਡਰ ਆਫ ਦਿ ਰਾਇਜ਼ਿੰਗ ਸਨ’ ਲਈ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ 

ਸ਼ਿਆਮ ਸਰਨ ਦੀ ਜਾਪਾਨ ਦੇ ਵੱਕਾਰੀ ਪੁਰਸਕਾਰ ਲਈ ਚੋਣ

ਟੋਕੀਓ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਦੀ ਜਾਪਾਨ ਦੇ ਦੂਜੇ ਸਭ ਤੋਂ ਵੱਡੇ ਕੌਮੀ ਪੁਰਸਕਾਰ ‘ਆਰਡਰ ਆਫ ਦਿ ਰਾਇਜ਼ਿੰਗ ਸਨ’ ਲਈ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ 

ਵਿਨੀਪੈੱਗ ਵਿਚ ਦਸਤਾਰ ਸਜਾਉਣ ਤੇ ਗੁਰਬਾਣੀ ਕੰਠ ਮੁਕਾਬਲੇ

ਵਿਨੀਪੈੱਗ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਖ਼ਾਲਸਾ ਗਰੁੱਪ ਵਿਨੀਪੈੱਗ ਵੱਲੋਂ ਪਿਛਲੇ ਦਿਨੀਂ 12ਵੇਂ ਦਸਤਾਰ ਅਤੇ ਗੁਰਬਾਣੀ ਕੰਠ ਮੁਕਾਬਲੇ ਵਿਨੀਪੈੱਗ ਦੇ ਮੈਪਲ ਕਲੀਜੇਟ ਵਿਚ ਕਰਵਾਏ ਗਏ। ਇਸ ਵਿਚ ਬੱਚਿਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸੋਨ ਤਗਮੇ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਚਾਂਦੀ ਦੇ ਤਗਮੇ ਨਾਲ ਸਨਮਾਨਿਆ ਗਿਆ। ਗੁਰਬਾਣੀ ਕੰਠ ਮੁਕਾਬਲੇ ਵਿੱਚ 6 ਤੋਂ 11 ਸਾਲ ਦੇ ਉਮਰ ਵਰਗ ਵਿਚੋਂ ਜਾਚਿਕ ਸਿੰਘ ਨੇ ਸੋਨ ਤੇ ਗੁਰਵੀਰ ਸਿੰਘ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। 12 ਤੋਂ 17 ਸਾਲ ਦੇ ਵਰਗ ’ਚ ਨਵਕੀਰਤ ਕੌਰ ਅਤੇ ਪਾਹੁਲ ਸਿੰਘ ਦੋ ਬੱਚੇ ਦੂਜੇ ਸਥਾਨ ’ਤੇ ਆ ਕੇ ਚਾਂਦੀ ਦੇ ਤਗਮੇ ਦੇ ਹੱਕਦਾਰ ਬਣੇ ਤੇ ਜਗਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮਾ ਜਿੱਤਿਆ।

ਭਾਰਤੀ ਨੇ ਛੇ ਦਿਨ ’ਚ ਮਾਊਂਟ ਐਵਰੈਸਟ ਸਣੇ ਦੋ ਚੋਟੀਆਂ ਸਰ ਕੀਤੀਆਂ

ਕਾਠਮੰਡੂ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਮੁੰਬਈ ਵਾਸੀ ਪਰਬਤਾਰੋਹੀ ਕੇਵਲ ਹਿਰੇਨ ਕਾਕਾ (28) ਨੇ ਸਿਰਫ ਛੇ ਦਿਨ ਦੇ ਵਿੱਚ 8000 ਮੀਟਰ ਤੋਂ ਉੱਚੀਆਂ ਦੋ ਚੋਟੀਆਂ ਸਰ ਕਰ ਲਈਆਂ ਹਨ। ਨੇਪਾਲੀ ਮੀਡੀਆ ਅਨੁਸਾਰ ਕੇਵਲ ਹਿਰੇਨ ਕਾਕਾ ਨੇ ਮੰਗਲਵਾਰ ਨੂੰ ਵਿਸ਼ਵ ਦੀ ਚੌਥੀ

ਨੇਪਾਲ ’ਚ 32 ਭਾਰਤੀ ਵਿਦਿਆਰਥੀਆਂ ਨੂੰ ਮੁੜ ਪ੍ਰੀਖਿਆ ਵਿੱਚ ਬੈਠਣ ਦੀ ਆਗਿਆ

ਕਾਠਮੰਡੂ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨੇਪਾਲ ਦੀ ਤ੍ਰਿਭੂਵਨ ਯੂਨੀਵਰਸਿਟੀ ਅਧੀਨ ਮੈਡੀਕਲ ਕਾਲਜ ਵਿੱਚ ਦਾਖ਼ਲ ਭਾਰਤ ਦੇ 32 ਵਿਦਿਆਰਥੀਆਂ ਨੂੰ ਸੁਪਰੀਮ ਕੋਰਟ ਵੱਲੋਂ ਮੁੜ ਤੋਂ ਪ੍ਰੀਖਿਆ ਵਿੱਚ ਬੈਠਣ ਦੀ ਆਗਿਆ ਮਿਲ ਗਈ ਹੈ।

ਇੰਡੋਨੇਸ਼ੀਆ: ਜੋਕੋ ਵਿਡੋਡੋ ਦੂਜੀ ਵਾਰ ਰਾਸ਼ਟਰਪਤੀ ਬਣੇ

ਜਕਾਰਤਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਸੰਸਾਰ ਦੇ ਇਸ ਤੀਜੇ ਸਭ ਤੋਂ ਵੱਡੇ ਲੋਕਤੰਤਰ ਦਾ ਫਿਰ ਤੋਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਅਧਿਕਾਰਤ ਨਤੀਜਿਆਂ ਦਾ ਸਮੇਂ ਤੋਂ ਪਹਿਲਾਂ ਅਚਾਨਕ ਮੰਗਲਵਾਰ ਨੂੰ ਐਲਾਨ ਕਰ ਦਿੱਤਾ। ਇਸੇ ਦੇ ਮੱਦੇਨਜ਼ਰ ਅਮਨ ਭੰਗ ਹੋਣ ਦੇ ਖ਼ਦਸ਼ੇ ਕਾਰਨ ਪੂਰੇ ਜਕਾਰਤਾ ਵਿਚ ਹਜ਼ਾਰਾਂ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਕਮਿਸ਼ਨ ਨੇ 17 ਅਪਰੈਲ ਨੂੰ ਹੋਈਆਂ ਚੋਣਾਂ ਦਾ ਐਲਾਨ ਬੁੱਧਵਾਰ ਨੂੰ ਕਰਨਾ ਸੀ, 

ਰੂਹਾਨੀ ਵੱਲੋਂ ਇਰਾਨ ਸਰਕਾਰ ਨੂੰ ਵਾਧੂ ਤਾਕਤਾਂ ਦੇਣ ਦੀ ਪੈਰਵੀ

ਦੁਬਈ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਨਾਲ ਗੱਲਬਾਤ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਿਆਂ ਪਾਬੰਦੀਆਂ ਦੇ ਝੰਬੇ ਅਰਥਚਾਰੇ ਨੂੰ ਚਲਾਉਣ ਲਈ ਮੁਲਕ ਦੀ ਮੌਜੂਦਾ ਸਰਕਾਰ ਨੂੰ ਵਾਧੂ ਤਾਕਤਾਂ ਦੇਣ ਦੀ ਪੈਰਵੀ ਕੀਤੀ ਹੈ। ਇਸ ਦੌਰਾਨ ਇਰਾਨ ਨੇ ਕਿਹਾ ਕਿ ਜੇਕਰ ਯੂਰੋਪੀਨ ਮੁਲਕਾਂ ਨੇ ਦੋ ਮਹੀਨਿਆਂ ਦੇ ਅੰਦਰ ਮੁਲਕ ’ਤੇ ਪੈ ਰਹੇ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਕੋਈ ਰਾਹ ਨਾ ਲੱਭਿਆ ਤਾਂ ਉਹ ਯੂਰੇਨੀਅਮ ਨੂੰ ਪਰਮਾਣੂ ਕਰਾਰ ਵਿੱਚ ਨਿਰਧਾਰਿਤ ਸੀਮਾ ਤੋਂ ਵਧ ਸੋਧੇਗਾ।

ਵੇਖਣ ਵਾਲਾ ਹੁੰਦਾ ਨਿਊਜ਼ੀਲੈਂਡ ਦਾ ਖੇਤੀਬਾੜੀ ਮੇਲਾ

ਆਕਲੈਂਡ  20 ਮਈ (ਹਰਜਿੰਦਰ ਸਿੰਘ ਬਸਿਆਲਾ)-ਜਿਹੜੇ ਜਿਮੀਦਾਰਾਂ ਨੇ ਪੰਜਾਬ ਦੇ ਖੇਤੀਬਾੜੀ ਮੇਲੇ ਵੇਖੇ ਹਨ ਉਹ ਨਿਊਜ਼ੀਲੈਂਡ ਦਾ ਖੇਤੀਬਾੜੀ ਮੇਲਾ 'ਫੀਲਡੇਅਜ਼' ਇਕ ਵਾਰ ਜਰੂਰ ਵੇਖਣ। ਐਨਾ ਵੱਡਾ ਫਰਕ ਨਜ਼ਰ ਆਵੇਗਾ ਕਿ ਦਿਲ ਕਰੇਗਾ ਆਪਣੇ ਦੇਸ਼ ਵੀ ਅਜਿਹਾ ਮੇਲਾ ਲਗਦਾ ਹੋਵੇ। 12 ਤੋਂ 15 ਜੂਨ ਤੱਕ ਇਹ ਮੇਲਾ ਮਾਇਸਟਰੀ ਕ੍ਰੀਕ ਹਮਿਲਟਨ ਵਿਖੇ ਲਗ ਰਿਹਾ ਹੈ। 

ਬਗ਼ਦਾਦ ਵਿੱਚ ਅਮਰੀਕੀ ਸਫ਼ਾਰਤਖਾਨੇ ਨੇੜੇ ਰਾਕੇਟ ਹਮਲਾ

ਬਗ਼ਦਾਦ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਤੇ ਇਰਾਨ ਵਿੱਚ ਜਾਰੀ ਤਣਾਅ ਦਰਮਿਆਨ ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਅਤਿ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਵਿੱਚ ਐਤਵਾਰ ਰਾਤ ਅਮਰੀਕੀ ਸਫ਼ਾਰਤਖਾਨੇ ਨੇੜੇ ਰਾਕੇਟ ਡਿੱਗਣ ਨਾਲ ਦੋਵਾਂ ਮੁਲਕਾਂ ਵਿੱਚ ਸ਼ਬਦੀ ਜੰਗ ਮੁੜ ਤੇਜ਼ ਹੋ ਗਈ ਹੈ। ਉਂਜ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਅਜੇ ਤਕ ਕਿਸੇ ਨੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਗ੍ਰੀਨ ਜ਼ੋਨ ਵਿੱਚ ਸਰਕਾਰੀ ਇਮਾਰਤਾਂ ਤੋਂ ਇਲਾਵਾ ਕਈ ਮੁਲਕਾਂ ਦੇ ਸਫ਼ਾਰਤੀ ਮਿਸ਼ਨ ਹਨ।

ਜੰਗ ਇਰਾਨ ਦਾ ਅਧਿਕਾਰਤ ਅੰਤ: ਟਰੰਪ

ਵਾਸ਼ਿੰਗਟਨ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਜੰਗ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਤ ਅੰਤ ਹੋਵੇਗਾ। ਉਨ੍ਹਾਂ ਇਕ ਟਵੀਟ ’ਚ ਕਿਹਾ ਕਿ ਇਰਾਨ, ਅਮਰੀਕਾ ਨੂੰ ਮੁੜ ਧਮਕੀ ਦੇਣ ਦੀ ਹਿੰਮਤ ਨਾ ਕਰੇ। 

ਤਿੱਬਤ ਦੀ ਫੇਰੀ ਮੌਕੇ ‘ਨਿਰਪੱਖ ਫੈਸਲਾ’ ਕਰੇ ਅਮਰੀਕੀ ਸਫ਼ੀਰ: ਚੀਨ

ਪੇਈਚਿੰਗ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਸਫ਼ੀਰ ਟੈਰੀ ਬਰਾਨਸਟੈਡ ਨੂੰ ਤਿੱਬਤ ਦੀ ਫੇਰੀ ਲਈ ਪਰਮਿਟ ਜਾਰੀ ਕਰਨ ਮਗਰੋਂ ਚੀਨ ਨੇ ਅੱਜ ਆਸ ਜਤਾਈ ਕਿ ਅਮਰੀਕੀ ਸਫ਼ੀਰ ਆਪਣੀ ਇਸ ਯਾਤਰਾ ਦੌਰਾਨ ਹਿਮਾਲਿਆਈ ਖੇਤਰ ਦੇ ਹਾਲਾਤ ਖਾਸ ਕਰਕੇ ਧਰਮ ਤੇ ਤਿੱਬਤ ਦੇ ਸੱਭਿਆਚਾਰ ਬਾਰੇ ਕੋਈ ‘ਨਿਰਪੱਖ ਫੈਸਲਾ’ ਕਰੇਗਾ। ਬਰਾਨਸਟੈਡ 19 ਮਈ ਤੋਂ 25 ਮਈ ਤੱਕ ਚੀਨ ਦੇ ਕਿਨਹਾਏ ਸੂਬੇ ਤੇ ਇਸ ਦੀ ਸਰਹੱਦ ਨਾਲ ਲਗਦੇ ਤਿੱਬਤ ਦੇ ਖ਼ੁਦਮੁਖ਼ਤਾਰ ਖੇਤਰ ਦੀ ਯਾਤਰਾ ’ਤੇ ਹੈ। ਉਂਜ ਬਰਾਨਸਟੈਡ ਪਹਿਲਾ ਅਮਰੀਕੀ ਸਫ਼ੀਰ ਹੈ, ਜਿਸ ਨੂੰ ਪਿਛਲੇ ਚਾਰ ਸਾਲਾਂ ’ਚ ਇਸ ਅਤਿ ਪਾਬੰਦੀ ਵਾਲੇ ਖੇਤਰ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਕਿਹਾ ਕਿ ਉਹ ਅਮਰੀਕੀ ਸਫ਼ੀਰ ਦੀ ਯਾਤਰਾ ਦਾ ਸਵਾਗਤ ਕਰਦੇ ਹਨ ਤਾਂ ਕਿ ਉਹ ਪਿਛਲੇ 60 ਸਾਲਾਂ ’ਚ ਤਿੱਬਤ ’ਚ ਆਏ ਵੱਡੇ ਬਦਲਾਅ ਨੂੰ ਅੱਖੀਂ ਵੇਖ ਸਕੇ।

ਮਨੁੱਖੀ ਭਲਾਈ ਲਈ ਭਾਰਤੀ ਸੰਸਥਾ ਨੂੰ ਗਿੰਨੀਜ਼ ਬੁੱਕ ’ਚ ਥਾਂ

ਦੁਬਈ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਭਾਰਤੀ ਵੱਲੋਂ ਮਨੁੱਖੀ ਭਲਾਈ ਹਿੱਤ ਚਲਾਏ ਜਾ ਰਹੇ ਸੰਗਠਨ ‘ਪੀਸੀਟੀ ਹਿਊਮੈਨਿਟੀ’ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। 

ਮਿਸਰ ’ਚ 12 ਸ਼ੱਕੀ ਜਹਾਦੀ ਮਾਰੇ

ਕਾਹਿਰਾ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮਿਸਰ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਹਿਰਾ ਨੇੜੇ ਪੁਲੀਸ ਨੇ ਕਾਰਵਾਈ ਕਰਦਿਆਂ 12 ਸ਼ੱਕੀ ਜਹਾਦੀਆਂ ਨੂੰ ਮਾਰ ਮੁਕਾਇਆ ਹੈ। ਪੁਲੀਸ ਵੱਲੋਂ ਇਹ ਕਾਰਵਾਈ ਗਿਜ਼ਾ ਪਿਰਾਮਿਡ ਨੇੜੇ ਹੋਏ ਬੰਬ ਧਮਾਕੇ ਤੋਂ ਇੱਕ

ਸਵੀਡਨ ਵੱਲੋਂ ਅਸਾਂਜ ਦੀ ਹਿਰਾਸਤ ਦੀ ਅਪੀਲ

ਕੋਪਨਹੈਗਨ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਵੀਡਨ ਨੇ ਅੱਜ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਦੀ ਹਿਰਾਸਤ ਦੀ ਅਪੀਲ ਕੀਤੀ ਹੈ। ਅਸਾਂਜ ਅਜੇ ਬਰਤਾਨੀਆ ਦੀ ਜੇਲ੍ਹ ’ਚ ਬੰਦ ਹੈ। ਸਵੀਡਨ ਦੀ ਐਡਵੋਕੇਟ ਏਵਾ ਮੈਰੀ ਪਰਸਨ ਨੇ ਕਿਹਾ ਕਿ ਜੇਕਰ ਸਵੀਡਨ ਦੀ ਅਦਾਲਤ ਨੇ ਜਬਰ ਜਨਾਹ ਦੇ ਸ਼ੱਕ ’ਚ

ਬੰਦ ਹੋਵੇਗਾ ਅਮਰੀਕੀ ਗੇਮ ਸ਼ੋਅ ਹੂ ਵਾਂਟਸ ਟੂ ਬੀ ਏ ਮਿਲਿਨੇਅਰ

ਲਾਸ ਏਂਜਲਸ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਸਾਲ 1999 'ਚ ਸ਼ੁਰੂ ਹੋਏ ਚਰਚਿਤ ਅਮਰੀਕੀ ਗੇਮ ਸ਼ੋਅ 'ਹੂ ਵਾਂਟਸ ਟੂ ਬੀ ਏ ਮਿਲਿਨੇਅਰ' ਦਾ ਪ੍ਰਸਾਰਣ ਇਸ ਸਾਲ ਨਹੀਂ ਹੋਵੇਗਾ। ਗੇਮ ਸ਼ੋਅ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ 2019-20 ਸੀਜ਼ਨ ਦਾ ਸ਼ੋਅ ਨਹੀਂ ਆਵੇਗਾ।

ਬੋਇੰਗ ਨੇ ਮੰਨਿਆ 737 ਮੈਕਸ ਜਹਾਜ਼ ਦੇ ਸਿਮੂਲੇਟਰ ਸਾਫਟਵੇਅਰ 'ਚ ਸੀ ਗੜਬੜੀ

ਨਿਊਯਾਰਕ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ 737 ਮੈਕਸ ਜਹਾਜ਼ ਦੇ ਫਲਾਈਟ ਸਿਮੂਲੇਟਰ ਸਾਫਟਵੇਅਰ 'ਚ ਗੜਬੜੀ ਹੋਣ ਦੀ ਗੱਲ ਮੰਨ ਲਈ ਹੈ। ਪਹਿਲਾਂ ਇੰਡੋਨੇਸ਼ੀਆ ਤੇ ਫਿਰ ਇਥੋਪੀਆ ਏਅਰਲਾਈਨਜ਼ ਦੇ ਜਹਾਜ਼ ਹਾਦਸੇ ਮਗਰੋਂ ਤੋਂ ਬੋਇੰਗ ਨੂੰ ਆਪਣੇ ਮੈਕਸ ਜਹਾਜ਼ਾਂ ਦੀ ਡਿਜ਼ਾਈਨ 'ਚ ਕੁਤਾਹੀ ਵਰਤਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਲਾਂਕਿ ਪਹਿਲੀ ਵਾਰ ਹੈ ਜਦੋਂ ਬੋਇੰਗ ਨੇ ਆਪਣੇ ਕਿਸੇ ਸਾਫਟਵੇਅਰ 'ਚ ਖਾਮੀ ਦੀ ਗੱਲ ਸਵੀਕਾਰੀ ਹੈ। ਉਨ੍ਹਾਂ ਦੋਵਾਂ ਹਾਦਸਿਆਂ 'ਚ 737 ਮੈਕਸ ਜਹਾਜ਼ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਨਾਲ 346 ਯਾਤਰੀਆਂ ਦੀ ਮੌਤ ਹੋ ਗਈ ਸੀ।

ਸੀਪੀਈਸੀ ਦੀ ਸੁਰੱਖਿਆ ਲਈ ਵਿਸ਼ੇਸ਼ ਬਲ ਗਠਿਤ ਕਰੇਗੀ ਪਾਕਿ ਫ਼ੌਜ

ਇਸਲਾਮਾਬਾਦ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਫ਼ੌਜ ਚੀਨ-ਪਾਕਿ ਇਕੋਨਾਮਿਕ ਕੋਰੀਡੋਰ (ਸੀਪੀਈਸੀ) ਪ੍ਰਾਜੈਕਟ ਤੇ ਉਸ ਨਾਲ ਜੁੜੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਬਲ ਦਾ ਗਠਨ ਕਰੇਗੀ। ਹਾਲੀਆ ਹੀ ਬਲੋਚਿਸਤਾਨ ਦੇ ਪੰਜ ਸਿਤਾਰਾ ਹੋਟਲ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿ ਫ਼ੌਜ ਨੇ ਇਹ ਫ਼ੈਸਲਾ ਲਿਆ ਹੈ। ਇਸ ਹਮਲੇ 'ਚ ਇਕ ਜਲ ਸੈਨਿਕ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਅੱਤਵਾਦੀ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076031612
Copyright © 2019, Panjabi Times. All rights reserved. Website Designed by Mozart Infotech