ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਦਿੱਲੀ ’ਚ ‘ਆਪ’ ਨਾਲ ਗੱਠਜੋੜ ਲਈ ਕਾਂਗਰਸ ਨੇ ਵਰਕਰਾਂ ਦੇ ਸੁਝਾਅ ਮੰਗੇ

March 14, 2019 04:04 PM

ਨਵੀਂ ਦਿੱਲੀ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਆਗਾਮੀ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਦਾ ਰਾਹ ਖੁੱਲ੍ਹਾ ਰੱਖਦਿਆਂ, ਕਾਂਗਰਸ ਨੇ ਅੱਜ ਇਸ ਸਬੰਧੀ ਪਾਰਟੀ ਵਰਕਰਾਂ ਦੇ ਸੁਝਾਅ ਮੰਗੇ। ਪਾਰਟੀ ਵਰਕਰਾਂ ਨੂੰ ਆਪਣੇ ‘ਸ਼ਕਤੀ ਮੋਬਾਈਲ ਐਪ’ ਰਾਹੀਂ ਭੇਜੇ ਗਏ ਮੈਸੇਜ ’ਚ ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਨੇ ਵਰਕਰਾਂ ਤੋਂ ਗੱਠਜੋੜ ਸਬੰਧੀ ਵਿਚਾਰ ਮੰਗੇ ਹਨ। ਦਿੱਲੀ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਗੱਠਜੋੜ ਹੋ ਸਕਦਾ ਹੈ। ਗੱਠਜੋੜ ਹੋਣ ’ਤੇ ‘ਆਪ’ ਚਾਰ ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣ ਲੜੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਜੈੱਟ ਏਅਰਵੇਜ਼ ਮੁਲਾਜ਼ਮਾਂ ਵੱਲੋਂ ਮੰਤਰਾਲੇ ਅੱਗੇ ਪ੍ਰਦਰਸ਼ਨ

ਨਵੀਂ ਦਿੱਲੀ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਰਥਿਕ ਸੰਕਟ ਨਾਲ ਜੂਝ ਰਹੇ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਨੇ ਅੱਜ ਇਥੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅੱਗੇ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਏਅਰਲਾਈਨ ਨੂੰ ਮੁੜ ਪੈਰਾਂ ਸਿਰ ਕਰਨ ਤੇ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ ਦੇ ਭੁਗਤਾਨ ਦੀ ਮੰਗ ਕੀਤੀ। ਮੁਲਾਜ਼ਮਾਂ ਨੇ ਇਹ ਪ੍ਰਦਰਸ਼ਨ ਅਜਿਹੇ ਸਮੇਂ ਕੀਤਾ ਹੈ ਜਦੋਂ ਨਗ਼ਦੀ ਦੇ ਸੰਕਟ ਕਰਕੇ ਅਪਰੈਲ ਮਹੀਨੇ ਦੇ ਮੱਧ ਤੋਂ ਜੈੱਟ ਏਅਰਵੇਜ਼ ਦੀਆਂ ਸੇਵਾਵਾਂ ਬੰਦ ਹਨ ਤੇ ਐਸਬੀਆਈ ਦੀ ਅਗਵਾਈ ਵਾਲਾ ਕਰਜ਼ਦਾਤਿਆਂ ਦਾ ਸੰਘ ਏਅਰਲਾਈਨ ਲਈ ਖਰੀਦਦਾਰ ਲੱਭਣ ਦੀ ਮੁਸ਼ੱਕਤ ਕਰ ਰਿਹਾ ਹੈ। ਜੈੱਟ ਏਅਰਵੇਜ਼ ਦੇ ਕਰੀਬ 200 ਮੁਲਾਜ਼ਮਾਂ ਨੇ ਬੈਨਰਾਂ ਦੇ ਨਾਲ ਪ੍ਰਦਰਸ਼ਨ ਕੀਤਾ। 

ਵੱਖਵਾਦੀਆਂ ਦੇ ਮਾਰਚ ਤੋਂ ਪਹਿਲਾਂ ਸ੍ਰੀਨਗਰ ਦੇ ਕੁਝ ਹਿੱਸਿਆਂ ’ਚ ਪਾਬੰਦੀਆਂ

ਸ੍ਰੀਨਗਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਵੱਖਵਾਦੀਆਂ ਦੇ ਤਜਵੀਜ਼ਤ ਮਾਰਚ ਦੇ ਚਲਦਿਆਂ ਰਾਜਧਾਨੀ ਦੇ ਕੁਝ ਹਿੱਸਿਆਂ ’ਚ ਪਾਬੰਦੀ ਲਾ ਦਿੱਤੀ ਗਈ ਹੈ। ਵੱਖਵਾਦੀਆਂ ਨੇ ਇਹ ਮਾਰਚ ਮਰਹੂਮ ਹੁਰੀਅਤ ਆਗੂਆਂ ਮੀਰਵਾਇਜ਼ ਮੁਹੰਮਦ ਫ਼ਾਰੂਕ ਤੇ ਅਬਦੁਲ ਗਨੀ ਲੋਨ ਨੂੰ ਸ਼ਰਧਾਂਜਲੀ ਦੇਣ ਲਈ ਈਦਗਾਹ ਸਥਿਤ ਸ਼ਹੀਦਾਂ ਦੇ ਕਬਰਿਸਤਾਨ ਤਕ ਵਿਉਂਤਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪ੍ਰਾਚੀਨ ਨਗਰ ਦੇ ਖ਼ਨਿਆਰ, ਰੈਨਾਵਾਰੀ,

ਰਿਲਾਇੰਸ ਇੰਡਸਟਰੀਜ਼ ਸਭ ਤੋਂ ਵੱਧ ਕਮਾਊ ਕੰਪਨੀ

ਨਵੀਂ ਦਿੱਲੀ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਦੇ ਧਨ ਕੁਬੇਰਾਂ ’ਚ ਮੋਹਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਏਐਲ) ਸਰਕਾਰੀ ਮਾਲਕੀ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੂੰ ਪਿੱਛੇ ਧੱਕਦਿਆਂ ਦੇਸ਼ ਵਿੱਚ ਸਭ ਤੋਂ ਵਧ ਕਮਾਈ ਦਰਜ ਕਰਨ ਵਾਲੀ ਕੰਪਨੀ ਬਣ ਗਈ ਹੈ। ਪੈਟਰੋਲੀਅਮ ਤੋਂ ਲੈ ਕੇ ਪ੍ਰਚੂਨ ਵਪਾਰ ਤੇ ਦੂਰਸੰਚਾਰ ਜਿਹੇ ਵੱਖ ਵੱਖ ਖੇਤਰਾਂ ਵਿੱਚ ਪੈਰ ਜਮਾਈ ਬੈਠੀ ਰਿਲਾਇੰਸ ਇੰਡਸਟਰੀਜ਼ ਦਾ 2018-19 ਵਿੱਚ ਕੁਲ ਕਾਰੋਬਾਰ 6.23 ਲੱਖ ਕਰੋੜ ਰੁਪਏ ਸੀ ਜਦੋਂਕਿ ਆਈਓਸੀ ਨੇ 31 ਮਾਰਚ 2019 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ 6.17 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਦੋਵਾਂ ਕੰਪਨੀਆਂ ਵੱਲੋਂ ਰੈਗੁਲੇਟਰੀ ਫਾਈਲਿੰਗ ਦੌਰਾਨ ਦਿੱਤੀ ਸੂਚਨਾ ਤੋਂ ਇਹ ਖੁਲਾਸਾ ਹੋਇਆ ਹੈ। ਰਿਲਾਇੰਸ ਇੰਡਸਟਰੀਜ਼ ਖਾਲਸ ਲਾਭ ਹਾਸਲ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਹੀ ਹੈ। ਵਿੱਤੀ ਸਾਲ 2018-19 ਵਿੱਚ ਉਹਦਾ ਖ਼ਾਲਸ ਮੁਨਾਫ਼ਾ ਆਈਓਸੀ ਦੇ ਮੁਕਾਬਲੇ ਦੁੱਗਣੇ ਤੋਂ ਵਧ ਰਿਹਾ। ਵਧਦੇ ਕਾਰੋਬਾਰ ਦਰਮਿਆਨ ਰਿਲਾਇੰਸ ਦਾ ਖ਼ਾਲਸ ਲਾਭ 2018-19 ਵਿਚ 39,588 ਕਰੋੜ ਰੁਪਏੇ ਰਿਹਾ ਜਦੋਂਕਿ ਇੰਡੀਅਨ ਆਇਲ ਨੇ ਲੰਘੇ ਵਿੱਤੀ ਸਾਲ ਵਿੱਚ 17,274 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ।

ਪਾਕਿਸਤਾਨੀ ਕਿਸ਼ਤੀ ’ਚੋਂ 600 ਕਰੋੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕੋਸਟ ਗਾਰਡ (ਆਈਸੀਜੀ) ਨੇ ਗੁਜਰਾਤ ਦੇ ਤੱਟ ਉੱਤੇ ਅੱਜ ਇਕ ਪਾਕਿਸਤਾਨੀ ਕਿਸ਼ਤੀ ਨੂੰ ਕਾਬੂ ਕਰਕੇ 600 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ, ਜੋ ਸੰਭਾਵੀ ਤੌਰ ’ਤੇ ਹੈਰੋਇਨ ਹੈ, ਬਰਾਮਦ ਕੀਤਾ ਹੈ। ਸਾਹਿਲੀ ਸੁਰੱਖਿਆ ਨਾਲ ਜੁੜੀ ਏਜੰਸੀ ਨੇ ਕਿਸ਼ਤੀ ’ਤੇ ਸਵਾਰ ਛੇ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਭਾਰਤੀ ਕੋਸਟ ਗਾਰਡ ਨੇ ਇਹ ਪੂਰਾ ਅਪਰੇਸ਼ਨ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਤੇ ਹੋਰਨਾਂ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਪੂਰਾ ਕੀਤਾ ਹੈ। ਆਈਸੀਜੀ ਨੇ ਇਕ ਟਵੀਟ ’ਚ ਕਿਹਾ, ‘ਭਾਰਤੀ ਕੋਸਟ ਗਾਰਡ ਨੇ ਅੱਜ ਸਵੇਰੇ ਸੂਚਨਾ ਦੇ ਅਧਾਰ ’ਤੇ ਕਰਾਚੀ ਵਿੱਚ ਰਜਿਸਟਰਡ ਪਾਕਿਸਤਾਨ ਦੀ ਮੱਛੀਆਂ ਫੜਨ ਵਾਲੀ 

ਵੀਵੀਪੈਟ: ਵਿਰੋਧੀ ਧਿਰਾਂ ਚੋਣ ਕਮਿਸ਼ਨ ਨੂੰ ਮਿਲੀਆਂ

ਨਵੀਂ ਦਿੱਲੀ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਦੀਆਂ 22 ਵਿਰੋਧੀ ਪਾਰਟੀਆਂ ਦੇ ਆਗੂ ਅੱਜ ਚੋਣ ਕਮਿਸ਼ਨ ਨੂੰ ਮਿਲੇ ਅਤੇ ਮੰਗ ਕੀਤੀ ਕਿ ਵੀਵੀਪੈਟ ਮਸ਼ੀਨਾਂ ਦੀਆਂ ਪਰਚੀਆਂ ਦਾ ਈਵੀਅੈੱਮਜ਼ ਦੇ ਨਾਲ ਮਿਲਾਣ ਕਰਵਾਇਆ ਜਾਵੇ ਅਤੇ ਚੋਣ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾੲੀ ਜਾਵੇ। ਇਹ ਮਿਲਾਣ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਜਾਵੇ ਅਤੇ ਜੇ ਕਿਤੇ ਫਰਕ ਨਿਕਲਦਾ ਹੈ, ਫਿਰ ਵੀਵੀਪੈਟ ਮਸ਼ੀਨਾਂ ਦੀ ਪਰਚੀਆਂ ਦੀ ਹੀ ਗਿਣਤੀ ਹੋਵੇ।

ਈਵੀਐਮਜ਼ ਬਾਰੇ ਵਿਵਾਦ ਬੇਲੋੜਾ: ਮੋਦੀ

ਨਵੀਂ ਦਿੱਲੀ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਵਿੱਚ ਈਵੀਐੱਮਜ਼ ਨੂੰ ਲੈ ਕੇ ਪੈਦਾ ਹੋਏ ਭਰਮ ਭੁਲੇਖਿਆਂ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਈਵੀਐੱਮਜ਼ ਸਬੰਧੀ ਵਿਰੋਧੀ ਧਿਰਾਂ ਵੱਲੋਂ ਪੈਦਾ ਕੀਤਾ ਵਿਵਾਦ ਬੇਲੋੜਾ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਐੱਨਡੀਏ ਦੀ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣੀ ਮੁਹਿੰਮ ਨੂੰ ਤੀਰਥ ਯਾਤਰਾ ਨਾਲ ਮੇਲਦਿਆਂ ਕਿਹਾ ਕਿ ਇਹ ਚੋਣਾਂ ਹੋਰਾਂ ਨਾਲੋਂ ਵੱਖਰੀਆਂ ਸਨ ਕਿਉਂਕਿ ਇਹ ਇਕੱਲੀ ਪਾਰਟੀ ਵੱਲੋਂ ਨਹੀਂ ਬਲਕਿ ਲੋਕਾਂ ਵੱਲੋਂ ਲੜੀਆਂ ਗਈਆਂ ਹਨ। ਪ੍ਰਧਾਨ ਮੰਤਰੀ ਅੱਜ ਪਾਰਟੀ ਦੇ ਹੈੱਡਕੁਆਰਟਰ ਵਿੱਚ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਾਰੇ ਮੰਤਰੀਆਂ ਦਾ ਉਨ੍ਹਾਂ ਦੇ ਕੰਮ ਬਦਲੇ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੱਤਰਕਾਰਾਂ ਨੂੰ ਦਿੱਤੀ।

ਅਤਿਵਾਦੀਆਂ ਵੱਲੋਂ ਅਰੁਣਾਚਲ ਦੇ ਵਿਧਾਇਕ ਸਮੇਤ 11 ਵਿਅਕਤੀਆਂ ਦੀ ਹੱਤਿਆ

ਈਟਾਨਗਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਰੁਣਾਚਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ ’ਚ ਅੱਜ ਐੱਨਐੱਸਸੀਐੱਲ ਦੇ ਸ਼ੱਕੀ ਅਤਿਵਾਦੀਆਂ ਨੇ ਮੌਜੂਦਾ ਵਿਧਾਇਕ ਅਤੇ ਐੱਨਪੀਪੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਤਿਰੌਂਗ ਅਬੋਹ ਤੇ ਦਸ ਹੋਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ’ਚ ਵਿਧਾਇਕ ਦਾ ਪੁੱਤਰ ਤੇ ਸੁਰੱਖਿਆ ਕਰਮੀ ਵੀ ਸ਼ਾਮਲ ਹਨ।

ਜੋਸ਼ੀ ਹੱਤਿਆ ਕਾਂਡ ਕੇਸ ਮੁੜ ਖੁੱਲ੍ਹੇਗਾ

ਭੋਪਾਲ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਆਰਐੱਸਐੱਸ ਦੇ ਸਾਬਕਾ ਪ੍ਰਚਾਰਕ ਸੁਨੀਲ ਜੋਸ਼ੀ ਦੀ ਹੱਤਿਆ ਦਾ ਮਾਮਲਾ ਫਿਰ ਤੋਂ ਖੋਲ੍ਹਣ ਜਾ ਰਹੀ ਹੈ। ਇਸ ਮਾਮਲੇ ਵਿਚ ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਸੂਬੇ ਦੇ ਕਾਨੂੰਨ ਮੰਤਰੀ ਪੀਸੀ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿਲ੍ਹਾ ਕੁਲੈਕਟਰ ਨੂੰ ਇਸ ਮਾਮਲੇ ’ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

ਨਤੀਜਿਆਂ ਨਾਲ ਛੇੜਛਾੜ ਹੋਈ ਤਾਂ ਖ਼ੂਨ ਦੀਆਂ ਨਦੀਆਂ ਵਹਿ ਜਾਣਗੀਆਂ: ਕੁਸ਼ਵਾਹਾ

ਪਟਨਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਿਹਾਰ ਵਿੱਚ ਵਿਰੋਧੀ ਪਾਰਟੀਆਂ ਦੇ ਮਹਾਗੱਠਜੋੜ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ (ਈਵੀਐਮਜ਼) ਨਾਲ ਛੇੜਛਾੜ ਦਾ ਦੋਸ਼ ਲਾਉਂਦਿਆਂ ਅੱਜ ਚਿਤਾਵਨੀ ਦਿੱਤੀ ਕਿ ਲੋਕਾਂ ਵਿੱਚ ਇਸ ਛੇੜਛਾੜ ਖ਼ਿਲਾਫ਼ ਫੁੱਟ ਰਹੇ ਰੋਹ ਦੇ ਚਲਦਿਆਂ ਸੜਕਾਂ ’ਤੇ ਖ਼ੂਨ ਦੀਆਂ ਨਦੀਆਂ ਵਹਿ ਸਕਦੀਆਂ ਹਨ। ਆਰਜੇਡੀ ਦੇ ਸੂਬਾ ਪ੍ਰਮੁੱਖ ਰਾਮਚੰਦਰ ਪੂਰਵੇ, ਕਾਂਗਰਸ ਦੇ ਪ੍ਰਦੇਸ਼ ਮੁਖੀ ਮਦਨ ਮੋਹਨ ਝਾਅ ਤੇ ਮਹਾਗੱਠਜੋੜ ਦੇ ਹੋਰਨਾਂ ਆਗੂਆਂ ਨਾਲ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਮੁੱਖ ਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਇਹ ਗੱਲ ਅੱਜ ਇਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਹੀ।

ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ’ਚ ਭਾਜਪਾ: ਨਾਥ

ਭੋਪਾਲ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸੂਬੇ ਵਿਚ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਕਾਂਗਰਸ ਨਾਲੋਂ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਗੋਪਾਲ ਭਾਰਗਵ ਨੇ ਸੱਤਾਧਾਰੀ ਕਾਂਗਰਸ ਨੂੰ ਬਹੁਮਤ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਸੀ।

‘ਮਹਾਂਗੱਠਜੋੜ’ ਦੇ ਆਗੂਆਂ ਦੀ ਦਿੱਲੀ ’ਚ ਮੀਟਿੰਗ ਅੱਜ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਭਲਕੇ (ਮੰਗਲਵਾਰ) ਨੂੰ ਵਿਰੋਧੀ ਧਿਰਾਂ ਦੇ ਸਿਖ਼ਰਲੇ ਆਗੂ ਕੌਮੀ ਰਾਜਧਾਨੀ ਵਿਚ ਮੀਟਿੰਗ ਕਰਨਗੇ। ਇਸ ਮੌਕੇ ਤਾਜ਼ਾ ਸਿਆਸੀ ਹਾਲਾਤ ਤੇ ਗ਼ੈਰ-ਐਨਡੀਏ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਨ ਬਾਰੇ ਗੱਲਬਾਤ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੀ ਰਣਨੀਤੀ ਵੱਖ-ਵੱਖ ਪਾਰਟੀਆਂ ਕੋਲੋਂ ਸਮਰਥਨ ਪੱਤਰ ਹਾਸਲ ਕਰਨ ਦੀ ਹੈ ਤਾਂ ਕਿ ਭਾਜਪਾ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿਚ ਰਾਸ਼ਟਰਪਤੀ ਕੋਲ ਸਰਕਾਰ ਬਨਾਉਣ ਲਈ ਦਾਅਵਾ ਪੇਸ਼ ਕੀਤਾ ਜਾ ਸਕੇ। ਵਿਰੋਧੀ ਧਿਰ ਸਮਾਂ ਨਹੀਂ ਗੁਆਉਣਾ ਚਾਹੁੰਦੀ ਤੇ ਅਗਾਊਂ ਹੀ ਸਾਰੀ ਲੋੜੀਂਦੀ ਕਾਰਵਾਈ ਪੂਰੀ ਕਰ ਕੇ ਰੱਖਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਮਹਾਂਗੱਠਜੋੜ ਦੇ ਆਗੂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਸੂਰਤ ’ਚ ਪੈਦਾ ਹੋਣ ਵਾਲੇ ਹਾਲਾਤ ’ਤੇ ਵਿਸਤਾਰ ਵਿਚ ਚਰਚਾ ਕਰਨਗੇ। ਵਿਰੋਧੀ ਧਿਰਾਂ ਨੇ ਐਗਜ਼ਿਟ ਪੋਲਜ਼ ਦੇ ਨਤੀਜਿਆਂ ਨੂੰ ਨਕਾਰ ਦਿੱਤਾ ਹੈ ਤੇ ਮਿੱਥੀ ਰਣਨੀਤੀ ’ਤੇ ਹੀ ਕੰਮ ਕੀਤਾ ਜਾ ਰਿਹਾ ਹੈ। 

ਪੱਛਮੀ ਬੰਗਾਲ ਦੇ ਹਿੰਸਾ ਪ੍ਰਭਾਵਿਤ ਕੇਂਦਰਾਂ ’ਤੇ ਮੁੜ ਵੋਟਿੰਗ ਹੋਵੇ: ਭਾਜਪਾ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਜਨਤਾ ਪਾਰਟੀ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਪੱਛਮੀ ਬੰਗਾਲ ਦੇ ਹਿੰਸਾ ਪ੍ਰਭਾਵਿਤ ਕੇਂਦਰਾਂ ’ਤੇ ਮੁੜ ਵੋਟਾਂ ਪੁਆਈਆਂ ਜਾਣ। ਭਾਜਪਾ ਦੇ ਸੀਨੀਅਰ ਆਗੂਆਂ ਪਿਊਸ਼ ਗੋਇਲ ਤੇ ਨਿਰਮਲਾ ਸੀਤਾਰਾਮਨ ਨੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ’ਚ ਵੋਟਾਂ ਦੇ ਸੱਤ ਗੇੜਾਂ ਦੌਰਾਨ ਜਿਨ੍ਹਾਂ ਕੇਂਦਰਾਂ ’ਤੇ ਹਿੰਸਾ ਹੋਈ, 

ਐੱਨਡੀਏ ਆਗੂਆਂ ਨੂੰ ਸ਼ਾਹ ਦੇਣਗੇ ਰਾਤਰੀ ਭੋਜ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਦੇ ਵੱਖ-ਵੱਖ ਏਜੰਸੀਆਂ ਤੇ ਟੀਵੀ ਚੈਨਲਾਂ ਵੱਲੋਂ ਕੀਤੇ ਸਰਵੇਖਣਾਂ ’ਚ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦੀ ਸੰਭਾਵਨਾ ਜਤਾਉਣ ਮਗਰੋਂ ਪਾਰਟੀ ਹੁਣ ਅਗਲੀ ਰਣਨੀਤੀ ਬਣਾਉਣ ’ਚ ਜੁੱਟ ਗਈ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਐੱਨਡੀਏ ਦੇ ਵੱਖ-ਵੱਖ ਆਗੂਆਂ ਨੂੰ ਭਲਕੇ ਰਾਤਰੀ ਭੋਜ ਦਾ ਸੱਦਾ ਦੇਣ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਸਹਿਯੋਗੀ ਦਲਾਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਹੈਲੀਕਾਪਟਰ ਹਾਦਸਾ: ਕੁਤਾਹੀ ਕਰਨ ਵਾਲਾ ਅਫਸਰ ਹਟਾਇਆ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਨਗਰ ਨੇੜੇ ਬਡਗਾਮ ਵਿੱਚ 27 ਫਰਵਰੀ ਨੂੰ ਹਾਦਸਾਗ੍ਰਸਤ ਹੋਏ ਐਮਆਈ-17 ਹੈਲੀਕਾਪਟਰ ਮਾਮਲੇ ਦੀ ਜਾਂਚ ਭਾਵੇਂ ਮੁਕੰਮਲ ਹੋਣ ਵਾਲੀ ਹੈ, ਪ੍ਰੰਤੂ ਇਸੇ ਦੌਰਾਨ ਭਾਰਤੀ ਹਵਾਈ ਸੈਨਾ ਨੇ ਇਸ ਹਾਦਸੇ ਦੌਰਾਨ ਕੁਤਾਹੀ ਵਰਤਣ ਵਾਲੇ ਸ੍ਰੀਨਗਰ ਬੇਸ ਦੇ ਏਅਰ ਆਫਿਸਰ ਕਮਾਂਡਿੰਗ (ਏਓਸੀ) ਨੂੰ ਹਟਾ ਦਿੱਤਾ ਹੈ। ਇਸ ਕਾਰਵਾਈ ਨਾਲ ਹਵਾਈ ਸੈਨਾ ਨੇ ਇਹ ਸੰਕੇਤ ਦਿੱਤਾ ਹੈ ਕਿ ਕੁਤਾਹੀ ਵਰਤਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਓਪੀ ਰਾਜਭਰ ਨੂੰ ਯੋਗੀ ਵਜ਼ਾਰਤ ’ਚੋਂ ਕੱਢਿਆ

ਲਖਨਊ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਜਨਤਾ ਪਾਰਟੀ ਤੇ ਇਸ ਦੀ ਲੀਡਰਸ਼ਿਪ ਖ਼ਿਲਾਫ਼ ਬਿਆਨ ਦੇਣ ਵਾਲੇ ਆਗੂ ਓਮ ਪ੍ਰਕਾਸ਼ ਰਾਜਭਰ ਨੂੰ ਯੋਗੀ ਆਦਿੱਤਿਆਨਾਥ ਦੀ ਵਜ਼ਾਰਤ ’ਚੋਂ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਦੀ ਸਿਫਾਰਸ਼ ਮਗਰੋਂ ਰਾਜਪਾਲ ਰਾਮ ਨਾਇਕ ਨੇ ਸ੍ਰੀ ਰਾਜਭਰ ਨੂੰ ਉਸ ਦੀ ਮੰਤਰੀ ਦੀ ਪੁਜੀਸ਼ਨ ਤੋਂ ਹਟਾਉਣ ਦਾ ਫ਼ੈਸਲਾ ਲਿਆ। ਭਾਜਪਾ ਦੇ ਫ਼ੈਸਲੇ ਤੋਂ ਬਾਅਦ ਸ੍ਰੀ ਰਾਜਭਰ ਨੇ ਕਿਹਾ ਕਿ ਉਹ ਫ਼ੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ, 

ਬਾਲਾਕੋਟ ਹਮਲਾ ਅਹਿਮ ਪ੍ਰਾਪਤੀ ਸੀ: ਲੈਫਟੀਨੈਂਟ ਜਨਰਲ ਰਣਬੀਰ ਸਿੰਘ

ਊਧਮਪੁਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿਚਲੇ ਅਤਿਵਾਦੀ ਕੈਂਪ ’ਤੇ ਕੀਤੇ ਹਮਲੇ ਨੂੰ ‘ਅਹਿਮ ਪ੍ਰਾਪਤੀ’ ਗਰਦਾਨਦਿਆਂ ਪੁਸ਼ਟੀ ਕੀਤੀ ਕਿ 2016 ਵਿੱਚ ਪਹਿਲੀ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਉਨ੍ਹਾਂ ਇਹ ਦਾਅਵਾ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਅਤੇ ਭਾਰਤੀ ਫੌਜ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦਿੰਦਿਆਂ ਕੀਤਾ।

ਕਮਲ ਨਾਥ ਸਰਕਾਰ ਨੂੰ ਬਹੁਮੱਤ ਸਾਬਿਤ ਕਰਨ ਦੀ ਚੁਣੌਤੀ

ਭੋਪਾਲ/ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਨੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਅਗਵਾਈ ਵਾਲੀ ਕਮਲ ਨਾਥ ਸਰਕਾਰ ਨੂੰ ਵਿਧਾਨ ਸਭਾ ਵਿਚ ਬਹੁਮੱਤ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗੋਪਾਲ ਭਾਰਗਵ ਨੇ ਕਿਹਾ ਹੈ ਕਿ ਪਾਰਟੀ ਰਾਜਪਾਲ ਅਨੰਦੀਬੇਨ ਪਟੇਲ ਨੂੰ ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ‘ਅਹਿਮ ਮਾਮਲਿਆਂ ’ਤੇ ਵਿਚਾਰ-ਚਰਚਾ ਕਰਨ ਅਤੇ ਕਾਂਗਰਸ ਨੂੰ ਬਹੁਮਤ ਸਾਬਿਤ ਕਰਨ ਲਈ ਕਹਿਣ’ ਦੀ ਅਪੀਲ ਕਰੇਗੀ। ਕਾਂਗਰਸ ਨੇ ਭਾਜਪਾ ’ਤੇ ‘ਭ੍ਰਿਸ਼ਟ ਗਤੀਵਿਧੀਆਂ’ ਰਾਹੀਂ ਕਮਲ ਨਾਥ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਵਿਰੋਧੀ ਧਿਰ ਸੂਬੇ ਵਿਚ ਲੋਕ ਫ਼ਤਵੇ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

ਵਿਜ ਨੇ ਸਿੱਧੂ ਨੂੰ ਇਮਰਾਨ ਖ਼ਾਨ ਦੀ ਪਾਰਟੀ ’ਚ ਸ਼ਾਮਲ ਹੋਣ ਦਾ ਤਨਜ਼ ਕਸਿਆ

ਕੁਰੂਕਸ਼ੇਤਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ’ਚ ਭਾਜਪਾ ਦੇ ਮੰਤਰੀ ਅਨਿਲ ਵਿੱਜ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਉੱਤੇ ਤਨਜ਼ ਕਸਦਿਆਂ ਟਵੀਟ ਕੀਤਾ ਹੈ। ਸਿੱਧੂ ਦੀ ਝਾੜ-ਝੰਬ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਾਜਪਾ ਅਤੇ ਕਾਂਗਰਸ ਸਣੇ ਸਾਰੀਆਂ ਪਾਰਟੀਆਂ ਤੋਂ ਬੇਇੱਜ਼ਤੀ ਕਰਵਾ ਚੁੱਕੇ ਹਨ। ‘ਹੁਣ ਉਨ੍ਹਾਂ ਕੋਲ ਇੱਕ ਹੀ ਬਦਲ ਬਚਿਆ ਹੈ ਕਿ ਸਿੱਧੂ ਹੁਣ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਵਿੱਚ ਸ਼ਾਮਲ ਹੋ ਜਾਣ।’ ਨਵਜੋਤ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਵਿੱਜ ਨੇ ਇਹ ਬਿਆਨ ਦਿੱਤਾ ਹੈ।

ਆਖ਼ਰੀ ਫ਼ੈਸਲਾ ਨਹੀਂ ਸਰਵੇਖਣ, ਪਰ ਜਿੱਤੇਗੀ ਭਾਜਪਾ: ਗਡਕਰੀ

ਨਾਗਪੁਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਐਗਜ਼ਿਟ ਪੋਲਜ਼ ‘ਆਖ਼ਰੀ ਨਤੀਜੇ’ ਨਹੀਂ ਹਨ ਪਰ ਨਾਲ ਹੀ ਉਨ੍ਹਾਂ ਭਾਜਪਾ ਦੇ ਮੁੜ ਸੱਤਾ ਵਿਚ ਪਰਤਣ ਦੀ ਆਸ ਜਤਾਈ। ਗਡਕਰੀ ਨੇ ਕਿਹਾ ਕਿ ਭਾਜਪਾ ਵਿਕਾਸ ਕਾਰਜਾਂ ਦੇ ਦਮ ’ਤੇ ਮੁੜ ਕੇਂਦਰ ਵਿਚ ਸੱਤਾ ਸੰਭਾਲੇਗੀ। ਸੀਨੀਅਰ ਭਾਜਪਾ ਆਗੂ ਫ਼ਿਲਮ ‘ਪੀਐਮ ਨਰਿੰਦਰ ਮੋਦੀ’ ਦੇ ਪੋਸਟਰ ਰਿਲੀਜ਼ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਵੇਖਣ ਸੰਕੇਤਕ ਹੁੰਦੇ 

ਭਾਜਪਾ ਵੱਲੋਂ 23 ਮਈ ਨੂੰ ਜਸ਼ਨ ਦੀਆਂ ਤਿਆਰੀਆਂ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਚੋਣ ਸਰਵੇਖਣਾਂ ਤੋਂ ਉਤਸ਼ਾਹਿਤ ਭਾਜਪਾ ਨੇ 23 ਮਈ ਨੂੰ ਨਤੀਜਿਆਂ ਵਾਲੇ ਦਿਨ ਵੱਡੇ ਪੱਧਰ ’ਤੇ ਜਸ਼ਨ ਮਨਾਉਣ ਲਈ ਤਿਆਰੀ ਵਿੱਢ ਦਿੱਤੀ ਹੈ। ਪਾਰਟੀ ਹੈੱਡਕੁਆਰਟਰ ਵਿਚ ਇਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਆਦਾਤਰ ਚੋਣ ਸਰਵੇਖਣਾਂ ਨੇ ਦੁਬਾਰਾ ਭਾਜਪਾ ਸਰਕਾਰ ਦੀ ਵਾਪਸੀ ਦੀ ਸੰਭਾਵਨਾ ਜਤਾਈ ਹੈ। ਭਾਜਪਾ ਹੈੱਡਕੁਆਰਟਰ ’ਤੇ ਪਾਰਟੀ ਵਰਕਰ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076033337
Copyright © 2019, Panjabi Times. All rights reserved. Website Designed by Mozart Infotech