ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਚੰਡੀਗੜ੍ਹ

ਡਾ. ਮਨਮੋਹਨ ਸਿੰਘ ਦੀ ਨਾਂਹ ਨੇ ਚੋਣ ਪਿੜ ’ਚ ਔਜਲਾ ਲਈ ਥਾਂ ਬਣਾਈ

March 14, 2019 04:11 PM

ਚੰਡੀਗੜ੍ਹ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਡਾ. ਮਨਮੋਹਨ ਸਿੰਘ ਵੱਲੋਂ ਚੋਣ ਲੜਨ ਤੋਂ ਨਾਂਹ ਕਰਨ ਨਾਲ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਇਸ ਹਲਕੇ ਤੋਂ ਚੋਣ ਲੜਾਏ ਜਾਣ ਆਸਾਰ ਹਨ। ਇਸ ਦੇ ਨਾਲ ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਤੋਂ ਸਿੱਖਾਂ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਵੀ ਮੰਗ ਹੋ ਰਹੀ ਹੈ। ਪੱਛੜੀਆਂ ਜਾਤਾਂ ਸੂਬੇ ਦੇ ਕਿਸੇ ਇਕ ਲੋਕ ਸਭਾ ਹਲਕੇ ਤੋਂ ਪੱਛੜੀਆਂ ਜਾਤਾਂ ਦੇ ਉਮੀਦਵਾਰ ਨੂੰ ਟਿਕਟ ਦੇਣ ਲਈ ਆਵਾਜ਼ ਬੁਲੰਦ ਕਰ ਰਹੀਆਂ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਵਿਧਾਇਕ ਅਤੇ ਮੰਤਰੀ ਔਜਲਾ ਨੂੰ ਬਦਲਣ ਲਈ ਪਾਰਟੀ ਆਗੂਆਂ ’ਤੇ ਦਬਾਅ ਬਣਾ ਰਹੇ ਹਨ ਪਰ ਉਨ੍ਹਾਂ ਨੂੰ ਬਦਲ ਕੇ ਹੋਰ ਆਗੂ ਨੂੰ ਟਿਕਟ ਦੇਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਵਿਰੋਧੀਆਂ ਦਾ ਤਰਕ ਹੈ ਕਿ ਕਿਸੇ ਹੋਰ ਆਗੂ ਨੂੰ ਟਿਕਟ ਦੇ ਦਿੱਤੀ ਜਾਵੇ ਪਰ ਸਿਟਿੰਗ ਲੋਕ ਸਭਾ ਮੈਂਬਰ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਪਰ ਕਾਂਗਰਸ ਪਾਰਟੀ ਵਿਚੋਂ ਜਦੋਂ ਟਿਕਟਾਂ ਦੇਣ ਦੀ ਵਾਰੀ ਆਉਂਦੀ ਹੈ ਤੇ ਉਸ ਵੇਲੇ ਇਕ ਗੱਲ ਸਿਧਾਂਤਕ ਤੌਰ ’ਤੇ ਪ੍ਰਵਾਨ ਕਰ ਲਈ ਜਾਂਦੀ ਹੈ ਕਿ ਮੌਜੂਦਾ ਮੈਂਬਰਾਂ ਨੂੰ ਨਾ ਹਿਲਾਇਆ ਜਾਵੇ ਤੇ ਟਿਕਟ ਦੇ ਦਿੱਤੀ ਜਾਵੇ। ਇਸ ਤਰ੍ਹਾਂ ਸਿਟਿੰਗ ਮੈਂਬਰ ਵਿਰੋਧ ਦੇ ਬਾਵਜੂਦ ਟਿਕਟ ਲੈਣ ਵਿਚ ਸਫ਼ਲ ਹੋ ਜਾਂਦੇ ਹਨ। ਇਸ ਦੇ ਨਾਲ ਤਿੰਨ ਲੋਕ ਸਭਾ ਹਲਕਿਆਂ ’ਚ ਸਿੱਖ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਗੱਲ ਪਹਿਲਾਂ ਤਾਂ ਕਦੇ ਨਹੀਂ ਆਈ ਪਰ ਇਸ ਵਾਰ ਆ ਰਹੀ ਹੈ। ਇਕ ਸੰਭਾਵੀਂ ਉਮੀਦਵਾਰ ਨੇ ਕਿਹਾ ਕਿ ਸਿੱਖ ਕਾਂਗਰਸੀ ਨੂੰ ਟਿਕਟ ਮਿਲਣ ਨਾਲ ਹੀ ਜਿੱਤ ਪੱਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਬਹੁਤ ਜ਼ਿਆਦਾ ਵੋਟਾਂ ਹਨ ਤੇ ਇਸ ਲਈ ਸਿੱਖ ਉਮੀਦਵਾਰ ਹੀ ਜਿੱਤ ਹਾਸਲ ਕਰੇਗਾ। ਪੱਛੜੀਆਂ ਜਾਤਾਂ ਨਾਲ ਸਬੰਧਤ ਕਾਂਗਰਸ ਆਗੂ 13 ਲੋਕ ਸਭਾ ਹਲਕਿਆਂ ਵਿਚੋਂ ਕਿਸੇ ਇੱਕ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਕਿਰਨ, ਬਾਂਸਲ ਤੇ ਧਵਨ ਸਣੇ 36 ਉਮੀਦਵਾਰਾਂ ਦੀ ਕਿਸਮਤ ਈਵੀਐਮਜ਼ ਵਿਚ ਬੰਦ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਚੰਡੀਗੜ੍ਹ ਵਿਚ ਅੱਜ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ ਅਤੇ ਭਾਜਪਾ ਉਮੀਦਵਾਰ ਕਿਰਨ ਖੇਰ, ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ਆਪ ਉਮੀਦਵਾਰ ਹਰਮੋਹਨ ਧਵਨ ਸਮੇਤ 36 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰੋਨਿਕ ਵੋਟਿੰੰਗ ਮਸ਼ੀਨਾਂ (ਈਵੀਅੇਮਜ਼) ਵਿਚ ਬੰਦ ਹੋ ਗਈ ਹੈ। ਵੋਟਰਾਂ ਦੇ ਰੁਝਾਨ ਮੁਤਾਬਕ ਸ੍ਰੀ ਬਾਂਸਲ ਤੇ ਕਿਰਨ ਖੇਰ ਵਿਚਕਾਰ ਕਾਂਟੇ ਦੀ ਟੱਕਰ ਹੈ ਅਤੇ ਸ਼ਹਿਰ ਵਿਚ ਲਗਪਗ 70 ਫ਼ੀਸਦ ਵੋਟਾਂ ਪਈਆਂ ਹਨ। ਇਸੇ ਦੌਰਾਨ ਕਲੋਨੀਆਂ ਵਿਚ ਮੋਦੀ ਦਾ ਯਾਦੂ ਦਿੱਸਿਆ ਜਦਕਿ ਸ਼ਹਿਰ ਵਿਚ ਸ੍ਰੀ ਬਾਂਸਲ ਦੀ ਚਰਚਾ ਚਲਦੀ ਰਹੀ। ਚੰਡੀਗੜ੍ਹ ਲੋਕ ਸਭਾ ਹਲਕੇ ਦੇ 597 ਚੋਣ ਬੂਥਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। ਕਈ ਬੂਥਾਂ ’ਤੇ ਵੋਟਾਂ ਇਸ ਸਮੇਂ ਤੋਂ ਬਾਅਦ ਵੀ ਪੈਂਦੀਆਂ ਰਹੀਆਂ। ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਨਾਲ ਹੀ ਭਾਜਪਾ ਉਮੀਦਵਾਰ ਕਿਰਨ ਖੇਰ, ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ‘ਆਪ’ ਉਮੀਦਵਾਰ ਹਰਮੋਹਨ ਧਵਨ ਦੀਆਂ ਦਿਲਾਂ ਦੀਆਂ ਧੜਕਨਾਂ 

ਗੁਮਥਲਾ ਤੇ ਟੋਡਾ ਵਾਸੀ ਜਲ ਕਿੱਲਤ ਕਾਰਨ ਪ੍ਰੇਸ਼ਾਨ

ਪੰਚਕੂਲਾ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਟੋਡਾ ਅਤੇ ਗੁਮਥਲਾ ਵਿੱਚ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਵਾਸੀ ਪ੍ਰੇਸ਼ਾਨ ਹਨ। ਪਿੰਡ ਗੁਮਥਲਾ ਵਾਸੀ 5 ਕਿਲੋਮੀਟਰ ਦੂਰੋਂ ਰੇਹੜੀਆਂ ’ਤੇ ਪਾਣੀ ਢੋਅ ਰਹੇ ਹਨ। ਸਿਤਮ ਦੀ ਗੱਲ ਹੈ ਕਿ ਇਸ ਪਿੰਡ ਨੂੰ ਸੜਕ ਨਾ ਹੋਣ ਕਾਰਣ ਟੋਇਆਂ ਵਿੱਚੋਂ ਪਾਣੀ ਦੇ ਟੱਬਾਂ ਦੀਆਂ ਭਰੀਆਂ ਰੇਹੜੀਆਂ ਲੰਘਦੀਆਂ ਹਨ ਤੇ ਪਾਣੀ ਛਲਕ-ਛਲਕ ਕੇ ਅੱਧਾ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਦੁੱਗਣੀ ਮਿਹਨਤ ਕਰਨੀ ਪੈ ਰਹੀ ਹੈ। 

ਰੇਹੜੀਆਂ ਵਾਲਿਆਂ ਨੂੰ ਅਲਾਟ ਹੋਵੇਗੀ ਪੱਕੀ ਥਾਂ

ਪੰਚਕੂਲਾ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਨਿਗਮ ਪੰਚਕੂਲਾ ਦੇ ਪ੍ਰਸ਼ਾਸਕ ਰਾਜੇਸ਼ ਜੋਗਪਾਲ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਲਈ ਡਰਾਅ ਕੱਢਿਆ ਜਾਵੇਗਾ ਤੇ ਰੇਹੜੀ ਵਾਲਿਆਂ ਨੂੰ 6-6 ਫੁਟ ਥਾਂ ਦਿੱਤੀ ਜਾਵੇਗੀ। ਇਹ ਥਾਂ ਉਨ੍ਹਾਂ ਨੂੰ ਹੀ ਮਿਲੇਗੀ ਜਿਹੜੇ ਰੇਹੜੀ ਵਾਲੇ ਲਾਇਸੈਂਸਧਾਰਕ ਹੋਣਗੇ। ਉਧਰ ਹੂਡਾ ਦੇ ਐੱਸਡੀਓ ਜੇ. ਐੱਸ. ਬੇਨੀਵਾਲ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਲਈ ਸਟਰੀਟ ਵੈਂਡਰ ਐਕਟ ਤਹਿਤ ਨਗਰ ਨਿਗਮ ਦੇ ਨਾਲ ਸਮਝੌਤਾ ਹੋ ਗਿਆ ਹੈ।

ਵੋਟਰਾਂ ਨੇ ਲਗਾਇਆ ਜ਼ੋਰ, ਨਹੀਂ ਤੋੜ ਪਾਏ 2014 ਦਾ ਅੰਕੜਾ

ਚੰਡੀਗੜ੍ਹ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ 'ਚ 17ਵੀਆਂ ਲੋਕ ਸਭਾ ਚੋਣਾਂ ਲਈ ਹੋਈ ਪੋਲਿੰਗ ਸ਼ਾਂਤੀਪੂਰਵਕ ਰਹੀ। ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਲੋਕਤੰਤਰ ਦੇ ਸਭ ਤੋਂ ਵੱਡੇ ਯੱਗ 'ਚ ਆਪਣੀ ਆਹੂਤੀ ਪਾਈ। ਸੂਬੇ ਦੇ 13 ਲੋਕ ਸਭਾ ਹਲਕਿਆਂ 'ਚ ਖੜ੍ਹੇ 278 ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਕੈਦ ਹੋ ਗਈ। ਹਾਲਾਂਕਿ ਭਾਰੀ ਉਤਸ਼ਾਹ ਦੇ ਬਾਵਜੂਦ ਵੋਟਰ 2014 ਦਾ ਅੰਕੜਾ ਪਾਰ ਨਹੀਂ ਕਰ ਪਾਏ। ਪਿਛਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ 70.89 ਫ਼ੀਸਦੀ ਪੋਲਿੰਗ ਹੋਈ ਸੀ। ਜਦਕਿ 2019 'ਚ 63.97 ਫ਼ੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਸੰਗਰੂਰ ਤੇ ਬਠਿੰਡਾ 'ਚ ਹੋਈ, ਜਦਕਿ ਸਵੇਰ ਤੋਂ ਹੀ ਪਟਿਆਲਾ ਲੋਕ ਸਭਾ ਸੀਟ ਲੀਡ ਬਣਾਏ ਹੋਏ ਸੀ ਪਰ ਆਖ਼ਰੀ ਸਮੇਂ 'ਚ ਬਠਿੰਡਾ ਨੇ ਬਾਜ਼ੀ ਮਾਰ ਲਈ। ਸਵੇਰੇ ਸੱਤ ਵਜੇ ਤੋਂ ਹੀ ਪੋਲਿੰਗ ਸ਼ੁਰੂ ਹੋ ਗਈ ਤੇ ਲੋਕਾਂ ਦੀ ਭੀੜ ਵੀ ਪੋਲਿੰਗ ਕੇਂਦਰਾਂ 'ਤੇ ਪੁੱਜਣ ਲੱਗੀ। ਸਾਰੀਆਂ ਈਵੀਐੱਮ ਮਸ਼ੀਨਾਂ 'ਚ ਵੀਵੀ ਪੈੱਟ ਲੱਗੀ ਹੋਣ ਕਾਰਨ ਪੋਲਿੰਗ 'ਚ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗਾ। ਜਿਸ ਕਾਰਨ ਪੋਲਿੰਗ ਕੇਂਦਰਾਂ 'ਚ ਲਾਈਨਾਂ ਵੀ ਵੇਖਣ ਨੂੰ ਮਿਲੀਆਂ। ਪੰਜਾਬ 'ਚ ਸਾਰੀਆਂ ਸੀਟਾਂ 'ਤੇ ਪੋਲਿੰਗ ਸ਼ਾਂਤੀਪੂਰਵਕ ਰਹੀ। ਕਿਤੋਂ ਵੀ ਕੋਈ ਮੰਦਭਾਗੀ ਘਟਨਾ ਦੀ ਜਾਣਕਾਰੀ ਨਹੀਂ ਹੈ।

ਸਿੱਧੂ ਦਾ ਬਿਆਨ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਬਰਾਬਰ : ਬ੍ਰਹਮ ਮਹਿੰਦਰਾ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਹਮ ਮਹਿੰਦਰਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਿਨਾਂ ਕਾਰਨ ਮੁੱਖ ਮੰਤਰੀ ਤੇ ਸਰਕਾਰ 'ਤੇ ਬਿਆਨਬਾਜ਼ੀ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਪਿੱਠ 'ਚ ਛੁਰਾ ਮਾਰਨ ਦੀ ਕਾਰਵਾਈ ਦੱਸਿਆ ਹੈ।

ਕਰ ਤੇ ਆਬਕਾਰੀ ਇੰਸਪੈਕਟਰ ਮੁਅੱਤਲ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਬਠਿੰਡਾ ਸਥਿਤ ਦਫਤਰ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਵਿਖੇ ਤਾਇਨਾਤ ਕਰ ਤੇ ਆਬਕਾਰੀ ਇੰਸਪੈਕਟਰ ਗੁਰਸੇਵਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਪੰਜਾਬ ’ਚ 65.25 ਫ਼ੀਸਦ ਵੋਟਿੰਗ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ 13 ਸੰਸਦੀ ਹਲਕਿਆਂ ’ਚ ਅੱਜ ਵੋਟਾਂ ਦੇ ਭੁਗਤਾਨ ਦੌਰਾਨ ਹਾਕਮ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਮਾਮੂਲੀ ਝੜਪਾਂ ਹੋਈਆਂ। ਚੋਣ ਕਮਿਸ਼ਨ ਮੁਤਾਬਕ ਸੂਬੇ ’ਚ 65.25 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਪੰਜਾਬ ’ਚ ਆਪਣਾ ਸਿਆਸੀ ਭਵਿੱਖ ਅਜ਼ਮਾ ਰਹੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਹੋਵੇਗਾ। ਬਠਿੰਡਾ ਹਲਕੇ ਦੇ ਤਲਵੰਡੀ ਸਾਬੋ ਕਸਬੇ ਵਿੱਚ ਕਾਂਗਰਸ ਆਗੂ ਵੱਲੋਂ ਹਵਾਈ ਫਾਇਰਿੰਗ ਕੀਤੇ ਜਾਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਜਿਸ ਕਾਰਨ ਪੁਲੀਸ ਨੇ ਕਾਂਗਰਸ ਆਗੂ ਖੁਸ਼ਬਾਗ ਸਿੰਘ ਜਟਾਣਾ ਅਤੇ ਹੋਰਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਰਾਮਪੁਰਾ ਫੂਲ ਵਿੱਚ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਗੱਡੀ ਦੀ ਭੰਨ-ਤੋੜ ਕੀਤੀ ਗਈ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਕਾਲੀਆਂ ’ਤੇ ਕਾਂਗਰਸ ਆਗੂਆਂ ਦੀ ਕੁੱਟਮਾਰ ਦੇ ਦੋਸ਼ ਲੱਗੇ ਹਨ। ਮੋਗਾ, ਲੁਧਿਆਣਾ ਅਤੇ ਪਟਿਆਲਾ ਦੇ ਕਈ ਪਿੰਡਾਂ ਵਿੱਚ ਵੀ ਮਾਮੂਲੀ ਝਗੜੇ ਅਤੇ ਹਿੰਸਾ ਦੀਆਂ ਰਿਪੋਰਟਾਂ ਮਿਲੀਆਂ ਹਨ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਕੁਝ ਸੰਸਦੀ ਹਲਕਿਆਂ ਵਿੱਚ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸਮੁੱਚਾ ਚੋਣ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ।

ਤਿੰਨ ਮੰਤਰੀਆਂ ਨੇ ਵੀ ਸਿੱਧੂ ਵਿਰੁੱਧ ਕਾਰਵਾਈ ਮੰਗੀ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਮਗਰੋਂ ਵਜ਼ਾਰਤ ਦੇ ਤਿੰਨ ਮੰਤਰੀਆਂ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਨਾਲ ਕਾਂਗਰਸ ਪਾਰਟੀ ਅਤੇ ਸਰਕਾਰ ਦਾ ਅਕਸ ਧੁੰਦਲਾ ਹੋਇਆ ਹੈ ਅਤੇ ਪਾਰਟੀ ਨੂੰ ਚੋਣਾਂ ’ਚ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਅੁਨਸ਼ਾਸਨਹੀਣਤਾ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਿੱਧੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਰੰਧਾਵਾ ਨੇ ਸਿੱਧੂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ

ਰੇਹੜੀਆਂ ਵਾਲਿਆਂ ਨੂੰ ਅਲਾਟ ਹੋਵੇਗੀ ਪੱਕੀ ਥਾਂ

ਪੰਚਕੂਲਾ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਨਿਗਮ ਪੰਚਕੂਲਾ ਦੇ ਪ੍ਰਸ਼ਾਸਕ ਰਾਜੇਸ਼ ਜੋਗਪਾਲ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਲਈ ਡਰਾਅ ਕੱਢਿਆ ਜਾਵੇਗਾ ਤੇ ਰੇਹੜੀ ਵਾਲਿਆਂ ਨੂੰ 6-6 ਫੁਟ ਥਾਂ ਦਿੱਤੀ ਜਾਵੇਗੀ। ਇਹ ਥਾਂ ਉਨ੍ਹਾਂ ਨੂੰ ਹੀ ਮਿਲੇਗੀ ਜਿਹੜੇ ਰੇਹੜੀ ਵਾਲੇ ਲਾਇਸੈਂਸਧਾਰਕ ਹੋਣਗੇ।

ਭਗਵਦ ਗੀਤਾ ਸਪਤਾਹ ਅੱਜ ਤੋਂ

ਪੰਚਕੂਲਾ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਗਵਦ ਗੀਤਾ ਹਫ਼ਤਾ ਮਾਤਾ ਮਨਸਾ ਦੇਵੀ ਗਊਧਾਮ ਵਿਚ ਸ਼ੁਰੂ ਹੋਵੇਗਾ, ਜੋ 19 ਮਈ ਤੋਂ 25 ਮਈ ਤੱਕ ਚੱਲੇਗਾ। ਪ੍ਰੋਗਰਾਮ ਵਿਚ ਸਵਾਮੀ ਦੀਨ ਦਯਾਲੂ ਮਹਾਰਾਜ ਕਥਾ ਉਚਾਰਣ ਕਰਣਗੇ। ਇਹ ਸਮਾਗਮ ਪੰਚਕੂਲਾ ਗਊਸ਼ਾਲਾ ਰਾਧੇਕ੍ਰਿਸ਼ਨ ਸਤਿਸੰਗ ਮੰਡਲ ਵੱਲੋਂ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਮਹਾ ਵਿਸ਼ਨੂੰ ਯਗ ਕੀਤਾ ਜਾਵੇਗਾ। ਸਮਾਰੋਹ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ।


ਜੀਪ ਵੱਲੋਂ ਮਾਰੀ ਫੇਟ ਕਾਰਨ ਕੈਬ ਡਰਾਈਵਰ ਹਲਾਕ

ਚੰਡੀਗੜ੍ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਸੈਕਟਰ-22 ਵਿਚ ਲੰਘੀ ਰਾਤ ਸੜਕ ਹਾਦਸੇ ਵਿਚ ਕੈਬ ਡਰਾਈਵਰ ਦੀ ਮੌਤ ਹੋ ਗਈ ਅਤੇ ਕੁਝ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਡਰਾਈਵਰ ਦੀ ਪਛਾਣ ਲਾਲੜੂ ਦੇ ਵਸਨੀਕ 29 ਸਾਲਾਂ ਦੇ ਨਵਦੀਪ ਸਿੰਘ ਵਜੋਂ ਹੋਈ ਹੈ।

ਅਕਾਲੀ ਦਲ ਵੱਲੋਂ ਨੀਮ ਸੁਰੱਖਿਆ ਦਸਤੇ ਤਾਇਨਾਤ ਕਰਨ ਦੀ ਮੰਗ

ਚੰਡੀਗੜ੍ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਅੰਦਰ ਆਜ਼ਾਦ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਨੂੰ ਯਕੀਨੀ ਬਣਾਉਣ ਲਈ ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਿਆਂ ਤੋਂ ਇਲਾਵਾ ਪੰਜਾਬ ਦੇ ਸਾਰੇ ਸੰਵੇਦਨਸ਼ੀਲ ਬੂਥਾਂ ਅੰਦਰ ਤੁਰੰਤ

ਚੰਡੀਗੜ੍ਹ ਦੇ 36 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮਜ਼ ’ਚ ਹੋਵੇਗੀ ਬੰਦ

ਚੰਡੀਗੜ੍ਹ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਚੰਡੀਗੜ੍ਹ ਵਿਚ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ, ਭਾਜਪਾ-ਅਕਾਲੀ ਗੱਠਜੋੜ ਦੀ ਉਮੀਦਵਾਰ ਕਿਰਨ ਖੇਰ ਅਤੇ ‘ਆਪ’ ਉਮੀਦਵਾਰ ਹਰਮੋਹਨ ਧਵਨ ਸਮੇਤ 36 ਉਮੀਦਵਾਰਾਂ ਦੀ ਕਿਸਮਤ 19 ਮਈ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਵਿਚ ਬੰਦ ਹੋ ਜਾਵੇਗੀ।

ਪੰਜਾਬ ਦੇ 13 ਹਲਕਿਆਂ ਲਈ ਵੋਟਾਂ ਅੱਜ

ਚੰਡੀਗੜ੍ਹ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੀਆਂ 13 ਸੰਸਦੀ ਸੀਟਾਂ ਲਈ ਐਤਵਾਰ ਨੂੰ ਪੈਣ ਵਾਲੀਆਂ ਵੋਟਾਂ ’ਚ ਸੂਬੇ ਦੇ 2 ਕਰੋੜ 7 ਲੱਖ 81 ਹਜ਼ਾਰ ਤੋਂ ਵੱਧ ਵੋਟਰ 278 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰਨਗੇ। ਚੋਣ ਪ੍ਰਬੰਧਾਂ ਲਈ ਸਵਾ ਲੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤੇ ਪੋਲਿੰਗ ਪਾਰਟੀਆਂ ਅੱਜ ਦੇਰ ਸ਼ਾਮ ਤੱਕ ਪੋਲਿੰਗ ਬੂਥਾਂ ’ਤੇ ਪਹੁੰਚ ਗਈਆਂ। ਇੱਕ ਲੱਖ ਪੁਲੀਸ ਕਰਮਚਾਰੀ ਚੋਣਾਂ ਦੌਰਾਨ ਤਾਇਨਾਤ ਰਹਿਣਗੇ ਤੇ ਕਮਿਸ਼ਨ ਨੇ ਨਾਕਾਬੰਦੀ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਤੇ ਵੋਟਰਾਂ ਲਈ ਨਿਰਧਾਰਤ ਕੀਤੇ 11 ਤਰ੍ਹਾਂ ਦੇ ਸ਼ਨਾਖ਼ਤੀ ਕਾਰਡਾਂ ਵਿੱਚੋਂ ਇਕ ਲਿਜਾਣਾ ਜ਼ਰੂਰੀ ਹੋਵੇਗਾ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਹੈ।

ਸਨੀ ਦਿਓਲ ਤੇ ਮਜੀਠੀਆ ਖ਼ਿਲਾਫ਼ ਕਾਰਵਾਈ ਦੇ ਹੁਕਮ

ਚੰਡੀਗੜ੍ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ ਦਾ ਨੋਟਿਸ ਲੈਂਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਫ਼ਿਲਮ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ ਖ਼ਿਲਾਫ਼ ਕਾਰਵਾਈ ਲਈ ਵੀ ਗੁਰਦਾਸਪੁਰ ਦੇ ਡੀਸੀ ਨੂੰ ਕਿਹਾ ਗਿਆ ਹੈ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਗੁਰਦਾਸਪੁਰ ਦੇ ਚੋਣ ਅਫ਼ਸਰਾਂ ਵੱਲੋਂ ਅਦਾਕਾਰ ਨੂੰ ਦੇਰ

ਆਪ’ ਤੇ ਪੀਡੀਏ ਆਗੂਆਂ ਦਾ ਭਵਿੱਖ ਦਾਅ ’ਤੇ ਲੱਗਿਆ

ਚੰਡੀਗੜ੍ਹ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਵਿਰੁੱਧ ਡਟੀਆਂ ਆਮ ਆਦਮੀ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵਿਚਲੀਆਂ ਧਿਰਾਂ ਦੇ ਮੋਢੀਆਂ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਭਗਵੰਤ ਸਿੰਘ ਮਾਨ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਜਿਥੇ ਸਿਆਸੀ ਗੁੱਡੀ ਚੜ੍ਹਾ ਸਕਦੇ ਹਨ ਉਥੇ ਖੋਰਾ ਵੀ ਲਾ ਸਕਦੇ ਹਨ। ‘ਆਪ’ ਦੇ ਪ੍ਰਧਾਨ ਭਗਵੰਤ

ਚੰਡੀਗੜ੍ਹ ’ਚ ਚੋਣ ਪ੍ਰਚਾਰ ਸਿਖਰਾਂ ਨੂੰ ਛੋਹ ਕੇ ਸਮਾਪਤ; ਘਰੋ-ਘਰੀਂ ਤੁਰੇ ਉਮੀਦਵਾਰ

ਚੰਡੀਗੜ੍ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਚੰਡੀਗੜ੍ਹ ਵਿਚ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋਣ ਨਾਲ ਚੋਣ ਰੈਲੀਆਂ, ਜਲਸਿਆਂ ਅਤੇ ਰੋਡ ਸ਼ੋਅਜ਼ ’ਤੇ ਬਰੇਕਾਂ ਲੱਗ ਗਈਆਂ ਹਨ। ਹੋਣ ਸ਼ਹਿਰ ਦੇ ਤਿੰਨ ਮੁੱਖ ਉਮੀਦਵਾਰਾਂ ਕਾਂਗਰਸ ਦੇ ਪਵਨ ਕੁਮਾਰ ਬਾਂਸਲ, ਭਾਜਪਾ ਦੀ ਕਿਰਨ ਖੇਰ ਅਤੇ ‘ਆਪ’ ਦੇ ਹਰਮੋਹਨ ਧਵਨ ਸਮੇਤ 36 ਉਮੀਦਵਾਰਾਂ ਨੇ ਚੁੱਪ-ਚੁਪੀਤੇ ਵੋਟਾਂ ਭੁਗਤਾਉਣ ਦੀਆਂ ਯੁਗਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਖੇਰ ਨੇ ਬਾਂਸਲ ਦੇ ਇਸ਼ਤਿਹਾਰ ਨੂੰ ਕੀਤਾ ਲੀਰੋ-ਲੀਰ

ਚੰਡੀਗੜ੍ਹ, ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਉਮੀਦਵਾਰ ਕਿਰਨ ਖੇਰ ਨੇ ਅੱਜ ਰੋਹ ਵਿਚ ਆ ਕੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਇਸ਼ਤਿਹਾਰ ਨੂੰ ਲੀਰੋ-ਲੀਰ ਕਰ ਦਿੱਤਾ ਅਤੇ ਖਰੀਆਂ-ਖਰੀਆਂ ਸੁਣਾਈਆਂ। ਦਰਅਸਲ ਚੋਣ ਪ੍ਰਚਾਰ ਸਮਾਪਤ ਹੋਣ ਦੇ ਅੰਤਿਮ ਦਿਨ ਸ੍ਰੀ ਬਾਂਸਲ ਵੱਲੋਂ ਪ੍ਰਿੰਟ ਮੀਡੀਆ ਰਾਹੀਂ ਲੋਕਾਂ ਦੇ ਘਰਾਂ ਵਿਚ ਇਸ਼ਤਿਹਾਰ ਪਵਾਏ ਗਏ ਸਨ। ਕਿਰਨ ਖੇਰ ਨੇ ਸ਼ੋਸਲ ਮੀਡੀਆ ’ਤੇ ਲਾਈਵ ਹੁੰਦਿਆਂ ਇਨ੍ਹਾਂ ਇਸ਼ਤਿਹਾਰਾਂ ਨੂੰ ਪਾੜ ਕੇ ਹਵਾ ਵਿਚ ਲਹਿਰਾਉਂਦੇ ਹੋਏ ਕਿਹਾ ਕਿ ਝੂਠ ਬੋਲਣ ਵਿਚ ਸ੍ਰੀ ਬਾਂਸਲ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੈ।

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੂੜੇ ਦੇ ਢੇਰ ਲੱਗੇ

ਚੰਡੀਗੜ੍ਹ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਦੇ ਦੱਖਣੀ ਇਲਾਕਿਆਂ ਵਿੱਚ ਅੱਜ ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਫਾਈ ਵਿਵਸਥਾ ਵਿੱਚ ਵਿਘਨ ਪੈ ਗਿਆ। ਨਗਰ ਨਿਗਮ ਦੀ ਠੇਕਾ ਕੰਪਨੀ ਲਾਇਨਜ਼ ਸਰਵਿਸਿਜ਼ ਨਾਲ ਸਬੰਧਤ ਸਫਾਈ ਕਰਮਚਾਰੀਆਂ ਨੇ ਇਸ ਮਹੀਨੇ ਦੀ ਤਨਖਾਹ ਦੇਰ ਨਾਲ ਮਿਲਣ ਕਾਰਨ ਹੜਤਾਲ ਕੀਤੀ। ਸਫਾਈ ਕਰਮਚਾਰੀ ਸੈਕਟਰ-32 ਵਿੱਚ ਇਕੱਠੇ ਹੋਏ ਅਤੇ ਕੰਪਨੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਚੰਡੀਗੜ੍ਹ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਡਾ ਨੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕੰਪਨੀ ਦੇ ਨੁਮਾਇੰਦਿਆਂ ਨਾਲ ਤਨਖਾਹ ਦੇ ਮਾਮਲੇ ਨੂੰ ਲੈ ਕੇ ਵੀ ਗੱਲਬਾਤ ਕੀਤੀ। ਸ੍ਰੀ ਚੱਡਾ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਅਨੁਸਾਰ ਉਨ੍ਹਾਂ ਨੂੰ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਹਰ ਮਹੀਨੇ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ। ਆਮ ਤੌਰ ’ਤੇ ਪ੍ਰਾਈਵੇਟ ਸੈਕਟਰ ਵਿੱਚ ਤਨਖਾਹ ਲਈ ਮਹੀਨੇ ਦੀ 7 ਤਰੀਕ ਤੈਅ ਰਹਿੰਦੀ ਹੈ ਪਰ ਮੌਜੂਦਾ ਮਹੀਨੇ 17 ਤਰੀਕ ਹੋਣ ’ਤੇ ਵੀ ਸਫਾਈ ਮੁਲਾਜ਼ਮਾਂ ਦੇ ਖਾਤੇ ਵਿੱਚ ਤਨਖਾਹ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਕੰਪਨੀ ਨੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ।

ਪੰਜਾਬ ਵਿੱਚ ਚੋਣ ਪ੍ਰਚਾਰ ਸਮਾਪਤ

ਚੰਡੀਗੜ੍ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਵਿੱਚ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਤੇ 13 ਸੰਸਦੀ ਹਲਕਿਆਂ ਲਈ ਵੋਟਾਂ 19 ਮਈ ਨੂੰ ਪੈਣਗੀਆਂ। ਸੂਬੇ ਦੇ ਕੁੱਲ 2 ਕਰੋੜ 7 ਲੱਖ 81 ਹਜ਼ਾਰ 211 ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ। ਚੋਣ ਕਮਿਸ਼ਨ ਵੱਲੋਂ ਵੋਟਾਂ ਪਵਾਉਣ ਲਈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075938846
Copyright © 2019, Panjabi Times. All rights reserved. Website Designed by Mozart Infotech