ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਖਪਤਕਾਰ ਫੋਰਮ ਵੱਲੋਂ ਜੈੱਟ ਏਅਰਵੇਜ਼ ਕੰਪਨੀ ਨੂੰ ਜੁਰਮਾਨਾ

March 14, 2019 04:57 PM

ਹੁਸ਼ਿਆਰਪੁਰ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਖਪਤਕਾਰ ਦੀ ਸ਼ਿਕਾਇਤ ’ਤੇ ਜੈੱਟ ਏਅਰਵੇਜ਼ ਕੰਪਨੀ ਨੂੰ 55 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਸਥਾਨਕ ਟਿੱਬਾ ਸਾਹਿਬ ਦੀ ਵਸਨੀਕ ਆਇਮਨ ਸੈਣੀ ਨੇ ਆਪਣੇ ਪਿਤਾ ਅਤੇ ਵਕੀਲ ਐਚਐਸ ਸੈਣੀ ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ ਕਿ 17 ਦਸੰਬਰ 2017 ਨੂੰ ਕੈਨੇਡਾ ਤੋਂ ਨਵੀਂ ਦਿੱਲੀ ਵਾਪਸ ਆਉਂਦਿਆਂ ਉਸ ਨੇ ਆਪਣੇ ਸਾਮਾਨ ਦੇ ਦੋ ਸੂਟਕੇਸ ਏਅਰਲਾਈਨਜ਼ ਕੋਲ ਜਮ੍ਹਾਂ ਕਰਵਾਏ ਸਨ ਪਰ ਅਗਲੇ ਦਿਨ ਜਦੋਂ ਉਹ ਦਿੱਲੀ ਏਅਰਪੋਰਟ ਪੁੱਜੀ ਤਾਂ ਉਸ ਨੂੰ ਇਕ ਸੂਟਕੇਸ ਮਿਲਿਆ। ਉਸ ਵਲੋਂ ਤੁਰੰਤ ਗੁੰਮਸ਼ੁਦਾ/ਡੈਮੇਜ ਰਿਪੋਰਟ ਲਿਖਵਾਈ ਗਈ। ਉਸ ਨੂੰ ਦੱਸਿਆ ਗਿਆ ਕਿ ਜਦੋਂ ਵੀ ਸਾਮਾਨ ਮਿਲਿਆ, ਉਸ ਦੇ ਘਰ ਪਹੁੰਚਾ ਦਿੱਤਾ ਜਾਵੇਗਾ।
21 ਦਸੰਬਰ ਨੂੰ ਉਸ ਨੂੰ ਟੈਲੀਫ਼ੋਨ ਰਾਹੀਂ ਸੂਚਿਤ ਕੀਤਾ ਗਿਆ ਕਿ ਉਸ ਦਾ ਸਾਮਾਨ ਮਿਲ ਗਿਆ ਹੈ, ਜੋ ਉਸ ਦੇ ਘਰ ਲਿਆਂਦਾ ਜਾ ਰਿਹਾ ਹੈ ਪਰ ਜੋ ਸੂਟਕੇਸ ਉਸ ਨੂੰ ਪੁੱਜਦਾ ਕੀਤਾ ਗਿਆ, ਉਹ ਫਟਿਆ ਹੋਇਆ ਸੀ ਅਤੇ ਉਸ ਵਿਚੋਂ ਕਾਫ਼ੀ ਕੀਮਤੀ ਸਾਮਾਨ ਗਾਇਬ ਸੀ। ਖਪਤਕਾਰ ਫ਼ੋਰਮ ਦੇ ਪ੍ਰਧਾਨ ਕਰਨੈਲ ਸਿੰਘ ਨੇ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਜੈਟ ਏਅਰਵੇਜ਼ ਨੂੰ ਗੁੰਮ ਸਾਮਾਨ ਦਾ 35 ਹਜ਼ਾਰ ਰੁਪਏ ਮੁਆਵਜ਼ਾ ਅਤੇ ਖਪਤਕਾਰ ਵਲੋਂ ਉਠਾਈ ਪ੍ਰੇਸ਼ਾਨੀ ਦੇ ਏਵਜ਼ ਵਿਚ 20 ਹਜ਼ਾਰ ਰੁਪਏ ਦੇਣ ਦਾ ਹੁਕਮ ਸੁਣਾਇਆ। ਇਸ ਦੇ ਨਾਲ ਹੀ ਫੋਰਮ ਨੇ ਸ਼ਿਕਾਇਤਕਰਤਾ ਨੂੰ ਮਹੀਨੇ ਦੇ ਅੰਦਰ-ਅੰਦਰ 5 ਹਜ਼ਾਰ ਰੁਪਏ ਕਾਨੂੰਨੀ ਖਰਚੇ ਵਜੋਂ ਦੇਣ ਦਾ ਵੀ ਹੁਕਮ ਦਿੱਤਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸ਼ਿਕਾਇਤਕਰਤਾ ਨੂੰ ਮੁਆਵਜ਼ੇ ਦੀ ਪੂਰੀ ਰਕਮ ’ਤੇ 9 ਫ਼ੀਸਦੀ ਵਿਆਜ ਦੇਣਾ ਪਵੇਗਾ।
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਅਵੇਸਲਾ ਕਪਤਾਨ: ਖ਼ਰੀਦ ਕੇਂਦਰਾਂ ’ਚ ਰੁਲ ਰਹੀ ਹੈ ਕਣਕ ਦੀ ਸਵਾ ਦੋ ਕਰੋੜ ਬੋਰੀ

ਬਠਿੰਡਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਖਰੀਦ ਕੇਂਦਰਾਂ ’ਚ ਪਈ ਸਵਾ ਦੋ ਕਰੋੜ ਕਣਕ ਦੀ ਬੋਰੀ ਨੂੰ ਕੌਣ ਚੱਕੂ? ਚੋਣਾਂ ਦੇ ਮੇਲੇ ’ਚ ਉਲਝੀ ਸਰਕਾਰ ਨੂੰ ਚੇਤਾ ਭੁੱਲ ਗਿਆ ਹੈ ਜਦੋਂ ਕਿ ਆੜ੍ਹਤੀਆਂ ਦੀ ਜਾਨ ਸੁੱਕਣੀ ਪਈ ਹੋਈ ਹੈ। ਕਰੀਬ ਦੋ ਹਜ਼ਾਰ ਕਰੋੜ ਦੀ ਕਣਕ ਹਾਲੇ ਵੀ ਮੰਡੀਆਂ ਵਿਚ ਪਈ ਹੈ, ਜਿਸ ਦੀ ਚੁਕਾਈ ਨਹੀਂ ਹੋ ਸਕੀ ਹੈ। ਦੋ ਮੀਂਹ ਵੀ ਇਸ ਕਣਕ ’ਤੇ ਪੈ ਚੁੱਕੇ ਹਨ ਅਤੇ ਹੁਣ ਇਸ ਕਣਕ ਦੀ ਗੁਣਵੱਤਾ ਖਰਾਬ ਹੋਣ ਲੱਗੀ ਹੈ। ਕਈ ਖਰੀਦ ਕੇਂਦਰਾਂ ਵਿਚ ਇਹ ਕਣਕ ਗਲਣੀ ਸ਼ੁਰੂ ਹੋ ਗਈ ਹੈ। ਇੱਥੋਂ ਤੱਕ ਕਿ ਮੰਡੀਆਂ ਵਿਚ 68 ਹਜ਼ਾਰ ਬੋਰੀ ਕਣਕ ਹਾਲੇ ਵੀ ਖਰੀਦ ਦੀ ਉਡੀਕ ਵਿਚ ਪਈ ਹੈ ਜਦੋਂ ਕਿ ਸਰਕਾਰ ਵੇਲੇ ਸਿਰ ਫਸਲ ਖਰੀਦਣ ਦਾ ਦਾਅਵਾ ਕਰਦੀ ਹੈ। ਆੜ੍ਹਤੀਆਂ ਨੂੰ ਮੰਡੀਆਂ ਵਿਚ ਪਈ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਮੁੜ ਉਭਰਿਆ

ਅੰਮ੍ਰਿਤਸਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸਿੱਖ ਵਕੀਲ ਐਚ.ਐਸ. ਫੂਲਕਾ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਨਾਲ ਸਿੱਖ ਸੰਸਥਾ ਦੀਆਂ ਚੋਣਾਂ ਦਾ ਮਾਮਲਾ ਮੁੜ ਉਭਰਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਨਵੀਂ ਸਰਕਾਰ ਬਣਨ ਮਗਰੋਂ ਜੇ ਚੋਣਾਂ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਪਾਰਟੀ ਵੀ ਚੋਣਾਂ ਲਈ ਤਿਆਰ ਹੈ। ਸ਼੍ਰੋਮਣੀ ਕਮੇਟੀ ਦੀਆਂ ਇਹ ਚੋਣਾਂ ਦਾ ਮਾਮਲਾ ਸੰਸਦੀ ਚੋਣਾਂ ਤੋਂ ਪਹਿਲਾਂ ਵੀ ਉਭਰਿਆ ਸੀ ਪਰ ਉਸ ਵੇਲੇ ਕੇਂਦਰ ਸਰਕਾਰ ਲਈ ਸੰਸਦੀ ਚੋਣਾਂ ਤਰਜੀਹੀ ਸਨ ਤੇ ਇਹ ਮਾਮਲਾ ਅਗਾਂਹ ਪੈ ਗਿਆ ਸੀ।
ਸ੍ਰੀ ਫੂਲਕਾ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਯਾਦ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਇਸ ਵਰ੍ਹੇ ਫਰਵਰੀ ਮਹੀਨੇ ਸਦਨ ’ਚ ਮਤਾ ਪਾਸ ਕਰਕੇ ਇਹ ਚੋਣਾਂ ਕਰਵਾਉਣ ਦਾ ਸਮਰਥਨ ਕੀਤਾ ਸੀ। ਉਨ੍ਹਾਂ ਇਸ ਸਬੰਧ ’ਚ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਵਾਉਣ ਲਈ ਪਹਿਲਕਦਮੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਵੀਂ ਸਰਕਾਰ ਦੀ ਸਥਾਪਨਾ ਮਗਰੋਂ ਇਸ ਸਬੰਧ ਵਿਚ ਕਾਰਵਾਈ ਸ਼ੁਰੂ ਕਰਨ।

ਕੁਝ ਆਗੂਆਂ ਦਾ ਸਿਆਸੀ ਸਫ਼ਰ ਖ਼ਤਮ ਕਰ ਸਕਦੈ ਸੰਗਰੂਰ ਸੀਟ ਦਾ ਨਤੀਜਾ

ਟੱਲੇਵਾਲ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੰਗਰੂਰ ਲੋਕ ਸਭਾ ਸੀਟ ਦਾ ਨਤੀਜਾ ਕਈ ਉਮੀਦਵਾਰਾਂ ’ਤੇ ਭਾਰੀ ਪੈਣ ਵਾਲਾ ਹੈ। ਇਸ ਸੀਟ ਦੇ ਨਤੀਜੇ ’ਤੇ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਾ ਹੈ। ਫਰਸ਼ ਤੋਂ ਅਰਸ਼ ਤਕ ਕੌਣ ਪਹੁੰਚਦਾ ਹੈ, ਇਸ ਬਾਰੇ ਤਾਂ 23 ਮਈ ਨੂੰ ਪਤਾ ਚੱਲੇਗਾ ਪਰ ਇਸ ਸੀਟ ’ਤੇ ਹਾਰ ਨਾਲ ਕਈ ਉਮੀਦਵਾਰਾਂ ਦਾ ਸਿਆਸੀ ਸਫ਼ਰ ਖ਼ਤਮ ਹੋ ਸਕਦਾ ਹੈ।
ਸੂਬੇ ਦੀ ਸੱਤਾਧਾਰੀ ਕਾਂਗਰਸ ਨੇ ਸਾਬਕਾ ਵਿਧਾਇਕ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਬਰਨਾਲਾ ਹਲਕੇ ਤੋਂ ਹਾਰੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਸ੍ਰੀ ਢਿੱਲੋਂ ਨੇ ‘ਵਿਕਾਸ’ ਦੇ ਨਾਂਅ ’ਤੇ ਹਲਕੇ ਦੇ ਲੋਕਾਂ ਤੋਂ ਵੋਟ ਮੰਗੀ ਹੈ। 

ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ।

ਚੌਕ ਮਹਿਤਾ  ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ '84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 35ਵਾਂ ਘੱਲੂਘਾਰਾ ਦਿਵਸ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਚੌਕ ਮਹਿਤਾ ਵਿਖੇ ਪੂਰੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਸੰਬੰਧੀ ਅਜ ਦਮਦਮੀ ਟਕਸਾਲ ਨਾਲ ਜੁੜੀਆਂ ਸ਼ਖ਼ਸੀਅਤਾਂ, ਸੰਤਾਂ ਮਹਾਂਪੁਰਸ਼ਾਂ ਅਤੇ ਸ਼ਹੀਦ ਪਰਿਵਾਰਾਂ ਦੀ ਇਕ ਜ਼ਰੂਰੀ ਇਕੱਤਰਤਾ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਕੀਤੀ ਗਈ।

ਤਿੰਨ ਪੜਾਵੀ ਸੁਰੱਖਿਆ ਘੇਰੇ ’ਚ ਰੱਖੀਆਂ ਈਵੀਐਮ ਮਸ਼ੀਨਾਂ

ਜਲੰਧਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਈਵੀਐਮ ਮਸ਼ੀਨਾਂ ਨੂੰ ਤਿੰਨ ਪੜਾਵੀ ਸੁਰੱਖਿਆ ਘੇਰੇ ’ਚ ਪਟਵਾਰਖਾਨੇ ਵਿੱਚ ਰੱਖਿਆ ਗਿਆ ਹੈ। ਉੱਥੇ ਬਾਕਾਇਦਾ ਸਾਰੇ ਗੇਟਾਂ ’ਤੇ ਸੀਸੀਟੀਵੀ ਕੈਮਰੇ ਲਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਗੜਬੜ ਦੀ ਸੰਭਾਵਨਾ ਨਾ ਰਹੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਟਰੌਂਗ ਰੂਮ ਦੀ ਸੁਰੱਖਿਆ ਕਾਫੀ ਸਖ਼ਤ ਹੈ। ਤਿੰਨ ਪੜਾਵੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ। 

ਡੇਢ ਦਹਾਕੇ ਬਾਅਦ ਬਸਪਾ ਨੂੰ ਦੋਆਬੇ ’ਚ ਮਿਲਿਆ ਨੌਜਵਾਨ ਆਗੂ

ਜਲੰਧਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ’ਚ ਨਤੀਜੇ ਕੀ ਆਉਂਦੇ ਹਨ ਇਸ ਦਾ ਪਤਾ ਤਾਂ 23 ਮਈ ਨੂੰ ਲੱਗੇਗਾ ਪਰ ਬਹੁਜਨ ਸਮਾਜ ਪਾਰਟੀ ਦੇ ਵਰਕਰ ਇਸ ਗੱਲ ਤੋਂ ਫੁੱਲੇ ਨਹੀਂ ਸਮਾਉਂਦੇ ਕਿ ਉਨ੍ਹਾਂ ਨੂੰ ਇਕ ਪੜ੍ਹਿਆ-ਲਿਖਿਆ ਨੌਜਵਾਨ ਆਗੂ ਬਲਵਿੰਦਰ ਕੁਮਾਰ ਦੇ ਰੂਪ ਵਿਚ ਮਿਲ ਗਿਆ ਹੈ। ਚੋਣ ਪ੍ਰਚਾਰ ਦੌਰਾਨ ਬਲਵਿੰਦਰ ਕੁਮਾਰ ਨੂੰ ਮਿਲੀ ਹਮਾਇਤ ਕਾਰਨ ਉਹ ਦੋਆਬੇ ’ਚ ਦਲਿਤਾਂ ਦੇ ਇਕ ਸਥਾਪਤ ਲੀਡਰ ਵਜੋਂ ਉਭਰਿਆ ਹੈ।

ਚਾਰ ਦਿਨਾਂ ਤੋਂ ਸਰਕਾਰੀ ਬੈਂਕਾਂ ਵਿੱਚ ਕੰਮ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਆਦਮਪੁਰ ਦੋਆਬਾ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ 4 ਦਿਨਾਂ ਤੋਂ ਸਰਕਾਰੀ ਬੈਂਕਾਂ ਵਿਚ ਕੰਮ ਕਾਰ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 17 ਮਈ ਨੂੰ ਆਦਮਪੁਰ ਦੇ ਬੈਂਕਾਂ ਦਾ ਸਰਵਰ ਵੱਲੋਂ ਕੰਮ ਨਾ ਕਰਨ ਕਾਰਨ ਸਾਰਾ ਦਿਨ ਕੰਮ ਕਾਜ ਨਹੀਂ ਹੋ ਸਕਿਆ। 18 ਮਈ ਨੂੰ ਚੋਣਾਂ ਦੀ ਡਿਊਟੀ ’ਤੇ ਜਾਣ ਕਾਰਨ ਵੀ ਕੋਈ ਕੰਮ ਨਹੀਂ ਹੋ ਸਕਿਆ, 19 ਮਈ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹੇ ਤੇ ਅੱਜ 20 ਮਈ ਨੂੰ ਵੀ ਚੋਣਾਂ ਦੀ ਡਿਊਟੀ ਤੋਂ ਵਾਪਸ ਆਏ ਕਰਮਚਾਰੀਆਂ ਨੂੰ

ਫਰਨੀਚਰ ਮਾਰਕੀਟ ’ਚ ਲੱਗੀ ਭਿਆਨਕ ਅੱਗ; ਲੱਖਾਂ ਦਾ ਨੁਕਸਾਨ

ਐਸਏਐਸ ਨਗਰ (ਮੁਹਾਲੀ) ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਤੋਂ ਚੰਦ ਕੁ ਦੂਰੀ ’ਤੇ ਸਥਿਤ ਲਖਨੌਰ ਫਰਨੀਚਰ ਮਾਰਕੀਟ ਵਿੱਚ ਸੋਮਵਾਰ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਇਸ ਕਾਰਨ ਕਈ ਦੁਕਾਨਾਂ ਸੜ ਕੇ ਬਿਲਕੁਲ ਸੁਆਹ ਹੋ ਗਈਆਂ। ਜਿਨ੍ਹਾਂ ਵਿੱਚ ਇਕ ਲੱਕੜ ਦਾ ਆਰਾ ਵੀ ਸੜ ਗਿਆ ਹੈ। ਹਾਦਸੇ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਉਮੀਦਵਾਰਾਂ ਨੇ ਉਤਾਰੀ ਲੋਕ ਸਭਾ ਚੋਣਾਂ ਦੀ ਥਕਾਵਟ

ਐਸ.ਏ.ਐਸ. ਨਗਰ (ਮੁਹਾਲੀ) ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ, ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਜਮਹੂਰੀ ਗੱਠਜੋੜ ਤੋਂ ਬਸਪਾ ਦੇ ਉਮੀਦਵਾਰ ਬਿਕਰਮ ਸਿੰਘ ਸੋਢੀ ਅਤੇ ਹੁਕਮਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਚੋਣਾਂ ਦੀ ਥਕਾਵਟ ਲਾਹੁਣ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੁਰਸਤ ਦੇ ਪਲ ਬਿਤਾਏ ਅਤੇ ਸਮਰਥਕਾਂ ਨਾਲ ਮਤਦਾਨ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਚੋਣਾਂ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਭਾਰੀ ਗਿਣਤੀ ਵਿੱਚ ਮਤਦਾਨ ਕਰਨ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜਿੱਤ-ਹਾਰ ਤਾਂ ਬਣੀ ਹੋਈ ਹੈ। ਇਸ ਲਈ ਉਨ੍ਹਾਂ ਨੂੰ ਇਹ ਰੱਤੀ ਭਰ ਵੀ ਚਿੰਤਾ ਨਹੀਂ ਹੈ ਕਿ 23 ਮਈ ਨੂੰ ਕੀ ਨਤੀਜੇ ਆਉਣਗੇ। ਜੋ ਵੀ ਲੋਕਾਂ ਦਾ ਫੈਸਲਾ ਹੋਵੇਗਾ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।

ਸਮੂਹਿਕ ਬਲਾਤਕਾਰ ਮਾਮਲਾ: ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ) ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਪੁਲੀਸ ਨੇ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਖੁੂਨੀਆ ਉਰਫ਼ ਸੋਨੂੰ ਵਾਸੀ ਅੰਬ ਸਾਹਿਬ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਰਾਜਾ ਵਾਸੀ ਸੈਕਟਰ-46 ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਦੱਸਿਆ ਕਿ ਇਸ ਸਬੰਧੀ ਪੀੜਤ ਲੜਕੀ ਦੇ ਬਿਆਨਾਂ ’ਤੇ ਥਾਣਾ ਫੇਜ਼-11 ਵਿੱਚ ਬੀਤੀ 16 ਮਈ ਨੂੰ ਧਾਰਾ 376ਡੀ, 342, 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਅਨਮੋਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਫੇਜ਼-9 ਸਥਿਤ ਇਕ ਕੰਪਨੀ ਵਿੱਚ ਨੌਕਰੀ ਕਰਦੀ ਸੀ। ਇਸੇ ਕੰਪਨੀ ਵਿੱਚ ਕੰਮ ਕਰਦੇ ਗੁੱਡੂ ਉਰਫ਼ ਬਾਲ ਕ੍ਰਿਸ਼ਨ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ। ਬੀਤੀ 13 ਮਈ ਨੂੰ ਉਹ ਆਪਣੇ ਦੋਸਤ ਗੁੱਡੂ ਨਾਲ ਉਸ ਦੇ ਦੋਸਤ ਬਲਕੌਰ ਸਿੰਘ ਦੇ ਫੇਜ਼-11 ਦੇ ਕਮਰੇ ’ਚ ਚਲੇ ਗਏ। ਜਿੱਥੇ ਉਸ (ਪੀੜਤ ਲੜਕੀ) ਨੂੰ ਚਾਕੂ ਨਾਲ ਡਰਾ ਧਮਕਾ ਕੇ ਉਸ ਨਾਲ ਰਾਜਾ, ਖੂਨੀਆ ਉਰਫ਼ ਸੋਨੂੰ ਅਤੇ ਅਨਮੋਲ ਸਿੰਘ ਨੇ ਬਲਾਤਕਾਰ ਕੀਤਾ ਅਤੇ ਉਸ ਦੇ ਦੋਸਤ ਗੁੱਡੂ ਨਾਲ ਲੜਾਈ-ਝਗੜਾ ਕਰਕੇ ਮੌਕਾ ਤੋਂ ਫਰਾਰ ਹੋ ਗਏ।

ਪੰਜਾਬ ਰਾਜ ਕਿਰਤ ਸਲਾਹਕਾਰ ਬੋਰਡ ਦਾ ਪੁਨਰਗਠਨ ਕਰਨ ਦੀ ਮੰਗ

ਐਸ.ਏ.ਐਸ.ਨਗਰ (ਮੁਹਾਲੀ) ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸੀਟੂ ਦੇ ਜਨਰਲ ਸਕੱਤਰ ਅਤੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੀਪੀਆਈ(ਐੱਮ) ਦੇ ਉਮੀਦਵਾਰ ਕਾਮਰੇਡ ਰਘੁਨਾਥ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕਾਨੂੰਨ ਅਨੁਸਾਰ ਸਨਅਤੀ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿਚ ਸੋਧ ਕਰਕੇ ਵਾਧਾ ਨਾ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਅਨੁਸਾਰ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਪੰਜ ਸਾਲ ਬਾਅਦ ਸੋਧ ਕਰਕੇ ਵਾਧਾ ਕਰਨੀ ਜ਼ਰੂਰੀ ਹੈ 

ਕਸਬਾ ਲਾਲੜੂ ਵਿਚ ਬੱਸ ਅੱਡਾ ਬਣਵਾਉਣ ਦੀ ਮੰਗ

ਲਾਲੜੁੂ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਕੌਂਸਲ ਦਾ ਦਰਜਾ ਪ੍ਰਾਪਤ ਕਸਬਾ ਲਾਲੜੂ ਅਤੇ ਆਸ ਪਾਸ ਦੇ ਦਰਜਨਾਂ ਪਿੰਡਾ ਦੇ ਲੋਕਾਂ ਨੂੰ ਇਥੇ ਬੱਸ ਅੱਡਾ ਨਾ ਹੋਣ ਕਾਰਨ ਲੋਕ ਮੁੱਖ ਮਾਰਗ ਦੇ ਕਿਨਾਰੇ ਖੜ੍ਹੇ ਹੋ ਕੇ ਜਾਨ ਜੋਖਮ ਵਿਚ ਪਾ ਕੇ ਬੱਸਾਂ ਫੜ੍ਹਦੇ ਹਨ। ਲੋਕ ਭਲਾਈ ਸੰਸਥਾ ਲਾਲੜੂ ਸਮੇਤ ਇਲਕਾ ਵਾਸੀਆਂ ਨੇ ਮੰਗ ਕੀਤੀ ਕਿ ਲਾਲੜੂ ਕਸਬੇ ਵਿਚ ਪਹਿਲ ਦੇ ਅਧਾਰ ’ਤੇ ਬੱਸ ਅੱਡਾ ਬਣਾਇਆ ਜਾਵੇ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਲਾਲੜੂ ਸ਼ਹਿਰ ਵਿਚ ਕੋਈ ਪੱਕਾ ਬੱਸ ਅੱਡਾ ਨਹੀ ਹੈ, ਲੋਕਾਂ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਖੜ੍ਹ ਕੇ ਹੀ ਬੱਸਾਂ ਫੜ੍ਹਨੀਆਂ ਪੈਂਦੀਆਂ ਹਨ, ਜਿਸ ਕਾਰਨ ਕਈ ਵਾਰ ਬੱਸਾਂ ਫੜ੍ਹਦੇ ਹੋਏ ਜਾਂ ਸੜਕ ਦੇ ਕਿਨਾਰੇ ਖੜ੍ਹੀਆਂ ਸਵਾਰੀਆਂ ਨਾਲ ਸੜਕ ਹਾਦਸੇ ਵਾਪਰ ਚੁੱਕੇ ਹਨ। ਇਸ ਦੌਰਾਨ ਕਈ ਵਿਅਕਤੀਆਂ ਨੂੰ ਆਪਣੀ ਜਾਨਾਂ ਤੋਂ ਵੀ ਹੱਥ ਧੋਣਾ ਪਿਆ ਹੈ।

ਵਿਧਾਨ ਸਭਾ ਹਲਕਾ ਡੇਰਾਬੱਸੀ ’ਚ 69.2 ਫੀਸਦ ਵੋਟਾਂ ਪਈਆਂ

ਡੇਰਾਬੱਸੀ, ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਪਟਿਆਲਾ ਦੇ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਵੋਟਰਾਂ ਵਿਚ ਇਸ ਵਾਰ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਮੱਠਾ ਹੁੰਗਾਰਾ ਵੇਖਣ ਨੂੰ ਮਿਲਿਆ। ਲੰਘੀ ਲੋਕ ਸਭਾ ਚੋਣਾਂ ਵਿਚ 71 ਫੀਸਦ ਹਲਕਾ ਵਾਸੀਆਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ ਜਦਕਿ ਇਸ ਵਾਰ 69.2 ਫੀਸਦ ਲੋਕਾਂ ਨੇ ਵੋਟ ਪਾਈ।

ਖਰੜ ਵਿਧਾਨ ਸਭਾ ਹਲਕੇ ਵਿਚ 1,47,070 ਵੋਟਰਾਂ ਨੇ ਪਾਈਆਂ ਵੋਟਾਂ

ਖਰੜ ( ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਖਰੜ ਵਿਧਾਨ ਸਭਾ ਹਲਕੇ ਵਿਚ ਕੱਲ੍ਹ ਹੋਈ ਵੋਟਿੰਗ ਦੌਰਾਨ 60.64 ਫੀਸਦੀ ਦੇ ਹਿਸਾਬ ਨਾਲ 1,47,070 ਵੋਟਰਾਂ ਨੇ ਵੋਟਾਂ ਪਾਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਬੂਥ ਨੰਬਰ-74 ਗੋਰਮਿੰਟ ਐਲੀਮੈਂਟਰੀ ਸਕੂਲ ਮਿਲਖ ਵਿਚ 85 ਫੀਸਦੀ ਵੋਟਾਂ ਪਈਆਂ ਜਦੋਂ ਕਿ ਸਾਰਿਆਂ ਤੋਂ ਘੱਟ ਵੋਟਾਂ ਬੂਥ ਨੰਬਰ-227 ਏਪੀਜੇ ਪਬਲਿਕ ਸਕੂਲ ਖਰੜ ਵਿਚ ਸਿਰਫ 40

ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਪਨਸਪ ਦੇ ਗੁਦਾਮ ਅੱਗੇ ਧਰਨਾ

ਟਾਂਡਾ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਟਾਂਡਾ ਖੇਤਰ ਦੀਆਂ ਵੱਖ ਵੱਖ ਦਾਣਾ ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਲਿਫ਼ਟਿੰਗ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਅੱਜ ਪਨਸਪ ਗੁਦਾਮ ਦੇ ਸਾਹਮਣੇ ਧਰਨਾ ਲਾਇਆ। ਕਰੀਬ ਚਾਰ ਘੰਟਿਆਂ ਤੱਕ ਲਗਾਏ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾ ਦੇ ਰਹੇ ਆੜ੍ਹਤੀ ਰਾਕੇਸ਼ ਵੋਹਰਾ, ਗੋਲਡੀ ਕਲਿਆਣਪੁਰ, ਸੁਖਵਿੰਦਰਜੀਤ ਸਿੰਘ ਬੀਰਾ, 

ਪ੍ਰਚਾਰਕ ਵੱਲੋਂ ਸਿਆਸੀ ਤਕਰੀਰ ਦੇ ਮਾਮਲੇ ’ਚ ਸ਼ਬਦੀ ਜੰਗ ਭਖੀ

ਸ੍ਰੀ ਗੋਇੰਦਵਾਲ ਸਾਹਿਬ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਪ੍ਰਚਾਰਕ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਕਸੂਤਾ ਫਸਿਆ ਦਿਖਾਈ ਦੇ ਰਿਹਾ ਹੈ, ਜਿਸ ਦੀ ਸਿੱਖ ਸੰਗਤ ਵੱਲੋਂ ਵੀ ਨਿੰਦਾ ਕੀਤੀ ਜਾ ਰਹੀ ਹੈ। ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੱਲੋ ਪਿੰਡ ਢੋਟੀਆ ਵਿੱਚ ਹੋਏ ਚੋਣ ਜਲਸੇ ਦੌਰਾਨ ਚੋਣ ਪ੍ਰਚਾਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਕੌਮ ਦੇ ਪ੍ਰਚਾਰਕਾਂ ਦੀ ਸੋਸ਼ਲ ਮੀਡੀਆ ’ਤੇ ਆਪਸੀ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੋਣ ਜਲਸੇ ਸਬੰਧੀ ਵੀਡੀਓ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਰਬਜੀਤ ਸਿੰਘ ਢੋਟੀ ਅਕਾਲੀ-ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਜਿਤਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਭੱਖ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਹੋਣ ਦੇ ਬਾਵਜੂਦ ਸਰਬਜੀਤ ਸਿੰਘ ਢੋਟੀ ਵੱਲੋਂ ਸਿਆਸੀ ਸਟੇਜ ’ਤੇ ਵੋਟਾਂ ਮੰਗੇ ਜਾਣ ਦੀ ਸਿੱਖ ਜਥੇਬੰਦੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਚੋਣ ਜਲਸੇ ਦੌਰਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀ ਵੱਲੋਂ ਤੀਜੀ ਧਿਰ (ਬੀਬੀ ਪਰਮਜੀਤ ਕੌਰ ਖਾਲੜਾ) ਨੂੰ ਹਵਾ ਵਿੱਚ ਕਹਿਣ ਦੀ ਗੱਲ ’ਤੇ ਇਤਰਾਜ਼ ਚੁੱਕਦਿਆਂ ਸਿੱਖ ਕੌਮ ਦੇ ਵੱਖ-ਵੱਖ ਪ੍ਰਚਾਰਕਾਂ ਵੱਲੋਂ ਉਸ ਉੱਪਰ ਕਈ ਸਵਾਲ ਚੁੱਕੇ ਗਏ ਹਨ।

ਔਰਤ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ

ਅੰਮ੍ਰਿਤਸਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਡੀ ਡਵੀਜ਼ਨ ਪੁਲੀਸ ਸਟੇਸ਼ਨ ਦੇ ਇਲਾਕੇ ਗਲੀ ਰਵੀਦਾਸੀਆ ਵਿੱਚ ਇੱਕ ਵਿਆਹੁਤਾ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੋਨੀਆ ਵਜੋਂ ਹੋਈ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਪੀੜਤਾ ਦੀ ਮਾਂ ਵੀਨਾ ਨੇ ਦੱਸਿਆ ਕਿ ਉਸ ਦੇ ਨਾਲ ਰਹਿ ਰਹੀ ਸੋਨੀਆ ਦੀਆਂ ਦੋ ਬੇਟੀਆਂ ਹਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹ ਪ੍ਰੇਸ਼ਾਨ ਸੀ। ਉਸ ਦਾ ਪਤੀ ਕੰਮ ਕਰਨ ਲਈ ਹਿਮਾਚਲ ਪ੍ਰਦੇਸ਼ ਗਿਆ ਹੋਇਆ ਹੈ।

ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ; ਦੋ ਖ਼ਿਲਾਫ਼ ਕੇਸ ਦਰਜ

ਬਟਾਲਾ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਆਪਣੇ ਦੋ ਦੋਸਤਾਂ ਨਾਲ ਸ਼ਰਾਬ ਪੀਣ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਉਸ ਦੇ ਦੋਸਤ ਦੇ ਹੀ ਘਰ ਨੇੜਿਓ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮ੍ਰਿਤਕ ਦੇ ਭਰਾ ਬਿਕਰਮਜੀਤ ਸਿੰਘ ਵਾਸੀ ਕਰਵਾਲੀਆਂ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਜਤਿੰਦਰ ਸਿੰਘ ਅਤੇ

ਸਸਤੇ ਆਈ ਫੋਨ ਦੇ ਲਾਲਚ ’ਚ ਠੱਗਿਆ ਗਿਆ ਫ਼ੌਜੀ ਜਵਾਨ

ਗੁਰਦਾਸਪੁਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਅਬੁਲਖੈਰ ਦੇ ਵਸਨੀਕ ਫ਼ੌਜੀ ਜਵਾਨ ਯੋਗੇਸ਼ ਸੈਣੀ ਨੇ ਨੌਸਰਬਾਜ਼ ਦੇ ਅੜਿੱਕੇ ਚੜ੍ਹ ਕੇ ਆਪਣੀ ਨੌਕਰੀ ਖ਼ਤਰੇ ’ਚ ਪਾ ਲਈ। ਪੀੜਤ ਯੋਗੇਸ਼ ਸੈਣੀ ਨੇ ਦੱਸਿਆ ਕਿ ਉਹ ਪਠਾਨਕੋਟ ਆਰਮੀ ਹੈੱਡ ਕੁਆਰਟਰ ਵਿੱਚ ਸਿਪਾਹੀ ਦੀ ਨੌਕਰੀ ਕਰ ਰਿਹਾ ਹੈ। ਲੰਘੀ 29 ਨਵੰਬਰ ਨੂੰ ਉਸ ਨੇ ਵੱਖ-ਵੱਖ ਵਸਤਾਂ ਵੇਚਣ ਵਾਲੇ ਓਐੱਲਐਕਸ ਐਪ ’ਤੇ ਇੱਕ ਆਈ ਫੋਨ-7 ਦਾ ਇਸ਼ਤਿਹਾਰ ਦੇਖਿਆ, ਜਿਸ ਦੇ ਵਿਕਰੇਤਾ ਨੇ ਆਪਣਾ ਫੋਨ ਨੰਬਰ ਦੇ ਕੇ ਉਸ ਨਾਲ ਵੱਟਸਐਪ ’ਤੇ ਚੈਟ ਕਰਨੀ ਸ਼ੁਰੂ ਕਰ ਦਿੱਤੀ। 

ਪੰਜਾਬ ਨਾਟਸ਼ਾਲਾ ’ਚ ਨਾਟਕ ‘ਆਰਐੱਸਵੀਪੀ’ ਦਾ ਮੰੰਚਨ

ਅੰਮ੍ਰਿਤਸਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਯੰਗ ਮਲੰਗ ਥੀਏਟਰ ਗਰੁੱਪ ਵਲੋਂ ਨਾਟਕ ਆਰ.ਐਸ.ਵੀ.ਪੀ ਦਾ ਮੰਚਨ ਕੀਤਾ ਗਿਆ। ਪਾਲੀ ਭੁਪਿੰਦਰ ਲਿਖਤ ਇਸ ਨਾਟਕ ਦੇ ਨਿਰਦੇਸ਼ਕ ਸਾਜਨ ਕਪੂਰ ਹਨ। ਇਹ ਕਹਾਣੀ ਉਨ੍ਹਾਂ ਨੌਜਵਾਨਾਂ ’ਤੇ ਕੇਂਦਰਿਤ ਹੈ ਜੋ ਵਿਦੇਸ਼ ਜਾਣ ਦੇ ਲਾਲਚ ਵਿੱਚ ਨਿੱਤ ਨਵੇਂ ਢੰਗ ਤਰੀਕੇ ਲੱਭਦੇ ਰਹਿੰਦੇ ਹਨ। ਨਾਟਕ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸ਼ਾਦੀਸ਼ੁਦਾ ਨੌਜਵਾਨ ਵਿਦੇਸ਼ ਜਾਣ ਲਈ ਟਰੈਵਲ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹੈ। ਇਥੋਂ ਤੱਕ ਕਿ ਵਿਦੇਸ਼ ਵਿੱਚ ਵੱਸਣ ਲਈ ਉਹ ਆਪਣੀ ਪਤਨੀ ਦਾ ਵਿਆਹ ਵੀ ਕਿਸੇ ਹੋਰ ਨਾਲ ਕਰਵਾਉਣ ਲਈ ਵੀ ਤਿਆਰ ਹੋ ਜਾਂਦੇ ਹਨ। ਸੰਜੀਦਾ ਮੁੱਦੇ ਨੂੰ ਉਭਾਰਦੀ ਨਾਟਕ ਦੀ ਕਹਾਣੀ ਵਿੱਚ ਕਈ ਥਾਈਂ ਪੈਦਾ ਹੁੰਦਾ ਹਲਕਾ ਫੁਲਕਾ ਹਾਸਾ ਮਜ਼ਾਕ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕਰਦਾ ਹੈ। ਨਾਟਕ ਵਿੱਚ ਹਾਰੁਨ, ਮਨਜੀਤ ਮਾਨ, ਹਨੀਸ਼ ਰਾਜਪੂਤ, ਕਮਲਜੀਤ ਬਿਸ਼ਟ, ਸਿਮਰਨ, ਸਾਜਨ ਕਪੂਰ, ਸਾਹਿਲ ਚੋਪੜਾ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076032974
Copyright © 2019, Panjabi Times. All rights reserved. Website Designed by Mozart Infotech