ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਲੋਕ ਸਭਾ ਚੋਣਾਂ: ਨਾਜਾਇਜ਼ ਸ਼ਰਾਬ ਤੇ ਪੈਸੇ ’ਤੇ ਨਜ਼ਰ

March 14, 2019 04:57 PM

ਜਲੰਧਰ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ’ਚ ਸ਼ਰਾਬ ਦੀ ਗੈਰਕਾਨੂੰਨੀ ਵਰਤੋਂ ਅਤੇ ਪੈਸਿਆਂ ਦੇ ਲੈਣ-ਦੇਣ ਨਾਲ ਵੋਟਰਾਂ ਨੂੰ ਕੋਈ ਵੀ ਰਾਜਨੀਤਕ ਧਿਰ ਆਪਣੇ ਪੱਖ ’ਚ ਨਾ ਕਰ ਸਕੇ, ਇਸ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਵਲ ਤੇ ਪੁਲੀਸ ਨੇ ਇਸ ਕੰਮ ਨੂੰ ਰੋਕਣ ਲਈ ਸਾਂਝੀਆਂ ਟੀਮਾਂ ਬਣਾ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਪ੍ਰਿੰਟਰਾਂ, ਪ੍ਰਕਾਸ਼ਕਾਂ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਤੇ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਵਲ ਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜੋ ਕਿ ਸਾਰੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਰ ਤੇ ਆਬਕਾਰੀ ਵਿਭਾਗ ਨੂੰ ਕਿਹਾ ਕਿ ਉਹ ਸ਼ਰਾਬ ਦੇ ਉਤਪਾਦਨ, ਰੋਜ਼ ਦੇ ਸਟਾਕ, ਸ਼ਰਾਬ ਦੀ ਵੇਚ ਸਬੰਧੀ ਰਸੀਦਾਂ/ਬਿੱਲਾਂ, ਠੇਕਿਆਂ ਦੇ ਖੁੱਲ੍ਹਣ ਤੇ ਬੰਦ ਹੋਣ ਬਾਰੇ ਸਖਤ ਨਿਗਰਾਨੀ ਰੱਖਣ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਨਾਲ ਲੱਗਦੀਆਂ ਹੱਦਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਗੋਲੀਆਂ ਮਾਰ ਕੇ ਨੌਜਵਾਨ ਜ਼ਖ਼ਮੀ

ਮਜੀਠਾ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਹਮਜਾ ਵਿੱਚ ਚਾਰ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਨੌਜਵਾਨ ਨੂੰ ਲੋਹੇ ਦੀਆਂ ਰਾਡਾਂ ਨਾਲ ਅਤੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ।

ਪਤੀ-ਪਤਨੀ ’ਤੇ ਹਮਲੇ ਦੇ ਦੋਸ਼ ਹੇਠ 3 ਨਾਮਜ਼ਦ

ਭਿੱਖੀਵਿੰਡ ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਿੱਖੀਵਿੰਡ ਪੁਲੀਸ ਨੇ ਬਲਜੀਤ ਸਿੰਘ ਵਾਸੀ ਭਿੱਖੀਵਿੰਡ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਉਸਦੀ ਦੁਕਾਨ ’ਚ ਦਾਖਲ ਹੋ ਕੇ ਉਸ ਉਤੇ ਹਮਲਾ ਕਰਨ ਵਾਲੇ ਮੰਗਾ ਸਿੰਘ, ਹਰਦੇਵ ਸਿੰਘ ਤੇ ਗੁਰਚੇਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਆਪਣੀ ਦੁਕਾਨ ’ਤੇ ਮੌਜੂਦ ਸੀ ਕਿ ਹਰਦੇਵ ਸਿੰਘ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ ’ਤੇ ਆਇਆ ਤੇ ਆਉਂਦੇ ਹੀ ਉਸਦੀ ਪਤਨੀ ਨੂੰ ਵਾਲਾਂ ਤੋਂ ਫੜ ਕੇ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ।

ਅੱਠ ਤੋਲੇ ਸੋਨੇ ਦੇ ਗਹਿਣੇ ਤੇ ਡੇਢ ਲੱਖ ਦੀ ਨਕਦੀ ਚੋਰੀ

ਧਾਰੀਵਾਲ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ ਨਾਲ ਲੱਗਦੇ ਪਿੰਡ ਅਹਿਮਦਾਬਾਦ ਵਿੱਚ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ। ਪੀੜਤ ਹਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਬੀਤੀ ਕੱਲ੍ਹ ਰਾਤ ਨੂੰ ਉਹ ਆਪਣੇ ਘਰ ਦੇ ਦਰਵਾਜ਼ਿਆਂ ਨੂੰ ਜਿੰਦਰੇ ਲਗਾ ਕੇ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ। ਪਰ ਅੱਜ ਸਵੇਰੇ ਜਦੋਂ ਉਹ ਘਰ ਵਾਪਿਸ ਆਏ ਤਾਂ ਘਰ ਦੇ ਦਰਵਾਜ਼ਿਆਂ ਦੇ ਜਿੰਦਰੇ ਟੁੱਟੇ ਹੋਏ ਸਨ।

ਲੋਕਾਂ ਨੂੰ ਵਿਰਾਸਤ ਦੀ ਪਛਾਣ ਕਰਵਾ ਰਿਹਾ ਹੈ ਖੇਤਰੀ ਸਰਸ ਮੇਲਾ

ਬਟਾਲਾ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਨੱਅਤੀ ਨਗਰ ਬਟਾਲਾ ’ਚ ਪਹਿਲੀ ਵਾਰੀ ਲੱਗੇ ਸਰਸ ਮੇਲੇ ’ਚ ਸਰਹੱਦੀ ਖੇਤਰ ਦੇ ਲੋਕ ਖ਼ੂਬ ਆਨੰਦ ਲੈ ਰਹੇ ਹਨ, ਕਿਉਂਕਿ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਈਆਂ ਨ੍ਰਿਤ ਟੋਲੀਆਂ ਜਿੱਥੇ ਆਪਣੇ ਰਵਾਇਤੀ ਨਾਚ ਰਾਹੀਂ ਪ੍ਰਭਾਵਿਤ ਕਰ ਰਹੀਆਂ ਹਨ, ਉਥੇ ਦਸਤਕਾਰ ਅਤੇ ਸ਼ਿਲਪਕਾਰ ਸਥਾਨਕ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ।
ਮੇਲੇ ’ਚ ਦਿਨ ਭਰ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂਕਿ ਸ਼ਾਮ ਨੂੰ ਵੱਖ ਵੱਖ ਰਾਜਾਂ ਤੋਂ ਨ੍ਰਿਤ ਟੋਲੀਆਂ ਆਪਣੇ ਖਾਸ ਅੰਦਾਜ਼ ਵਿੱਚ ਨ੍ਰਿਤ ਪੇਸ਼ ਕਰਕੇ ਦਰਸ਼ਕਾਂ ਤੋਂ ਖੂਬ ਤਾੜੀਆਂ ਬਟੋਰਦੀਆਂ ਹਨ। ਲੰਘੀ ਸ਼ਾਮ ਕਸ਼ਮੀਰ ਦੀਆਂ ਲੜਕੀਆਂ ਦਾ ਰੂਫ ਨਾਚ ਅਤੇ ਗੀਤ ਤੋਂ ਇਲਾਵਾ ਮੱਧ ਪ੍ਰਦੇਸ਼ ਦਾ ਪੰਥੀ ਨ੍ਰਿਤ ਦੀ ਪੇਸ਼ਕਾਰੀ ਸ਼ਲਾਘਾਯੋਗ ਰਹੀ। ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਕਲਾਕਾਰਾਂ ਨੇ ਮੰਚ ’ਤੇ ਲੈਅਬੱਧ ਜਿੱਥੇ ਨ੍ਰਿਤ ਪੇਸ਼ ਕੀਤਾ, ਉਥੇ ਹੈਰਾਨੀਜਨਕ ਕਰਤੱਵ ਕਰਦਿਆਂ ਦਰਸ਼ਕਾਂ ਦਾ ਧਿਆਨ ਖਿੱਚੀ ਰੱਖਿਆ।

ਵੱਖ-ਵੱਖ ਰਾਜਾਂ ਦੇ ਲੱਗੇ ਸਟਾਲ

ਬਟਾਲਾ ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਥੇ 14 ਮਾਰਚ ਤੋਂ ਚੱਲ ਰਿਹਾ ਖੇਤਰੀ ਸਰਸ ਮੇਲਾ ਪੂਰੇ ਜੋਸ਼ ਤੇ ਆਪਣੇ ਆਖਰੀ ਪੜਾਅ ’ਚ ਪਹੁੰਚ ਗਿਆ ਹੈ। ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਸਟਾਲ ਲੱਗੇ ਹੋਏ ਹਨ ਤੇ ਹਰ ਸਟਾਲ ਆਪਣੇ-ਆਪ ਵਿੱਚ ਇਕ ਦਿਲਚਸਪ ਕਹਾਣੀ ਦਰਸਾਉਂਦਾ ਹੈ। ਵੱਖ-ਵੱਖ ਰਾਜਾਂ ਤੋਂ ਆਏ ਇਹ ਲੋਕ ਕਿਸੇ ਨਾ ਕਿਸੇ ਸਵੈ-ਸਹਾਇਤਾ ਸਮੂਹ (ਸੈਲਫ਼ ਹੈਲਪ ਗਰੁੱਪ) ਨਾਲ ਜੁੜੇ ਹਨ ਜੋ ਕਿ

200 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ

ਅੰਮ੍ਰਿਤਸਰ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵਿਮੈਨ ਵਿੱਚ ਅੱਜ ਡਿਗਰੀ ਵੰਡ ਸਮਾਗਮ ਕਰਾਇਆ ਗਿਆ। ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ 200 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ।

ਬਾਬਾ ਰੋਡੇ ਦੇ ਸਾਲਾਨਾ ਮੇਲੇ ’ਚ ਸ਼ਰਾਬੀਆਂ ਦੀਆਂ ਮੌਜਾਂ

ਮਜੀਠਾ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਥੋੜੀ ਦੂਰ ਪੈਂਦੇ ਪਿੰਡ ਭੋਮਾਂ ਵਿੱਚ ਹਰ ਸਾਲ ਮਨਾਏ ਜਾਂਦੇ ਬਾਬਾ ਰੋਡੇ ਦਾ ਦੋ ਰੋਜ਼ਾ ਮੇਲਾ ਅੱਜ ਬੜੀ ਸ਼ਾਨੋ- ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਮੇਲੇ ਵਿੱਚ ਸ਼ਰਾਬੀਆਂ ਦੀਆਂ ਮੌਜਾਂ ਲੱਗੀਆਂ ਰਹੀਆਂ। ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਤੋਂ ਬਾਬਾ ਰੋਡੇ ਦੀ ਸਮਾਧ ’ਤੇ ਪ੍ਰਸ਼ਾਦ ਵਜੋਂ ਸ਼ਰਾਬ ਦੀ ਭੇਟਾ ਚੜ੍ਹਾਉਣ ਦਾ ਰਿਵਾਜ਼ ਪ੍ਰਚੱਲਿਤ ਹੈ ਜੋ ਹੁਣ ਤੱਕ ਲਗਾਤਾਰ ਚੱਲਦਾ ਆ ਰਿਹਾ ਹੈ।
ਪੁਲੀਸ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਮੇਲੇ ਵਿੱਚ ਕਿਸੇ ਅਣਸੁਖਾਵੀਂ ਘਟਨਾ ’ਤੇ ਨਜ਼ਰ ਰੱਖਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਵਾਹਨਾਂ ਲਈ ਪਿੰਡਾਂ ’ਚੋਂ ਆਰਜ਼ੀ ਰੂਟ ਵੀ ਬਣਾਏ ਗਏ ਸੀ ਤਾਂ ਟਰੈਫਿਕ ਦੀ ਸਮੱਸਿਆ ਪੇਸ਼ ਨਾ ਆਏ ਪਰ ਇਸ ਦੇ ਬਾਵਜੂਦ ਘੰਟਿਆਂਬੱਧੀ ਲੰਬਾ ਜਾਮ ਲੱਗਿਆ ਰਿਹਾ। ਮੇਲੇ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਤੇ ਉਨ੍ਹਾਂ ਵਲੋਂ ਘਰ ਦੀ ਬਣੀ ਦੇਸੀ, ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਰਸਮ ਅਨੁਸਾਰ ਬਾਬਾ ਰੋਡੇ ਦੀ ਸਮਾਧ ’ਤੇ ਚੜ੍ਹਾਈ ਗਈ ਜੋ ਸੇਵਾਦਾਰਾਂ ਵੱਲੋਂ ਰੱਖੇ ਗਏ ਇੱਕ ਬਰਤਨ ਵਿੱਚ ਕੁਝ ਬੂੰਦਾਂ ਪਾ ਕੇ ਬਾਬੇ ਨੂੰ ਭੋਗ ਲਗਾਉਣ ਉਪਰੰਤ ਉੱਥੇ ਮੌਜੂਦ ਲੋਕਾਂ ਨੂੰ ਵੰਡ ਦਿੱਤੀ ਜਾਂਦੀ।

ਪਰਮਾਣੂ ਅਤੇ ਪਰਮਾਣੂ ਘੜੀਆਂ ਦੇ ਮੂਲ ਸੰਕਲਪ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਾਇਆ

ਅੰਮ੍ਰਿਤਸਰ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਬੀਬੀਕੇ ਡੀਏਵੀ ਕਾਲਜ ਫ਼ਾਰ ਵਿਮੈਨ ਦੇ ਫਿਜ਼ਿਕਸ ਵਿਭਾਗ ਨੇ ਡੀਬੀਟੀ ਵਲੋਂ ਸਪਾਂਸਰ ‘ਐਟਮ! ਆਲਮੋਸਟ ਲਾਈਕ ਏ ਸੋਲਰ ਸਿਸਟਮ ਐਂਡ ਐਟੋਮਿਕ ਕਲੌਕਸ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਐਟੋਮਿਕ ਅਤੇ ਮੋਲੇਕਿਊਲਰ ਡਿਵੀਜ਼ਨ ਫਿਜ਼ੀਕਲ ਰਿਸਰਚ ਲੈਬਾਰਟਰੀ ਅਹਿਮਦਾਬਾਦ ਦੇ ਪ੍ਰੋਫੈਸਰ ਸਨ।

ਸ਼ਹੀਦਾਂ ਦੀ ਯਾਦ ’ਚ ਇਨਕਲਾਬੀ ਨਾਟਕ ਖੇਡੇ

ਸ਼ਾਹਕੋਟ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਪਿੰਡ ਤਲਵੰਡੀ ਸਲੇਮ ਵਿਚ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਉਸ ਦੇ ਸਾਥੀ ਹੰਸ ਰਾਜ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਏਜੀਏ ਦੇ ਅਹੁਦੇਦਾਰਾਂ ਤੇ ਸਾਬਕਾ ਕ੍ਰਿਕਟ ਖਿਡਾਰੀਆਂ ਵਿਚਾਲੇ ਵਿਵਾਦ

ਅੰਮ੍ਰਿਤਸਰ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਕ੍ਰਿਕਟ ਖਿਡਾਰੀਆਂ ਵਿਚਾਲੇ ਚੱਲ ਰਿਹਾ ਵਿਵਾਦ ਤੂਲ ਫੜ ਰਿਹਾ ਹੈ ਅਤੇ ਅੱਜ ਇਸ ਵਿਵਾਦ ਦੌਰਾਨ ਅੰਡਰ 19 ਦੇ ਖਿਡਾਰੀਆਂ ਦੀ ਟੀਮ ਦੀ ਚੋਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋਈ ਹੈ। ਏਜੀਏ ਦੇ ਅਹੁਦੇਦਾਰਾਂ ਅਤੇ ਕ੍ਰਿਕਟ ਖਿਡਾਰੀਆਂ ਵਲੋਂ ਦੋ ਵੱਖਰੀਆਂ ਵੱਖਰੀਆਂ ਟੀਮਾਂ ਦੀ ਚੋਣ ਕੀਤੀ ਗਈ ਹੈ। ਦੋਵਾਂ ਧਿਰਾਂ ਵਲੋਂ ਵੱਖ ਵੱਖ ਪੱਤਰਕਾਰ ਸੰਮੇਲਨ ਕਰਕੇ ਇਕ ਦੂਜੇ ਖਿਲਾਫ ਦੋਸ਼ ਲਾਏ ਗਏ ਹਨ। ਅੱਜ ਇਸੇ ਮਾਮਲੇ ਨੂੰ ਲੈ ਕੇ ਏਜੀਏ ਦੇ ਸੈਕਟਰੀ ਪ੍ਰਦੀਪ ਸੈਣੀ ਅਤੇ ਸਾਬਕਾ ਕ੍ਰਿਕਟ ਖਿਡਾਰੀਆਂ ਵਿਚਾਲੇ ਖੇਡ ਮੈਦਾਨ ਵਿਚ ਹੀ ਤਕਰਾਰ ਸ਼ੁਰੂ ਹੋ ਗਈ। ਸਾਬਕਾ ਖਿਡਾਰੀਆਂ ਦੀ ਧਿਰ ਦੀ ਹਰਵਿੰਦਰ ਸਿੰਘ ਅਤੇ ਚੰਦਨ ਮਦਾਨ ਅਗਵਾਈ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਟੀਮ ਦੀ ਚੋਣ ਦੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਗਏ ਹਨ ਅਤੇ ਹੋਰ ਕੋਈ ਅੰਡਰ 19 ਦੇ ਖਿਡਾਰੀਆਂ ਦੀ ਟੀਮ ਦੀ ਚੋਣ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਏਜੀਏ ਦੇ ਅਹੁਦੇਦਾਰਾਂ ਵਲੋਂ ਖਿਡਾਰੀਆਂ ਦੀ ਤਿਆਰ ਕੀਤੀ ਸੂਚੀ ’ਤੇ ਦਸਤਖ਼ਤ ਨਹੀਂ ਕੀਤੇ ਅਤੇ ਨਾ ਹੀ ਉਨ੍ਹਾਂ ਖਿਡਾਰੀਆਂ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਹ ਚੁਣੇ ਗਏ ਖਿਡਾਰੀ ਇਕ ਪ੍ਰਾਈਵੇਟ ਕ੍ਰਿਕਟ ਅਕੈਡਮੀ ਨਾਲ ਸਬੰਧਤ ਹਨ, ਜਿਸ ਨੂੰ ਏਜੀਏ ਦੇ ਅਹੁਦੇਦਾਰਾਂ ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਕੋਲ ਰੱਖਿਆ ਜਾਵੇਗਾ।

ਨਿਗਮ ਨੇ 3 ਘੰਟੇ ਬੰਦ ਕਰਵਾਇਆ ਸੰਡੇ ਬਾਜ਼ਾਰ

ਜਲੰਧਰ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭੀੜ ਦਾ ਕਾਰਨ ਬਣੇ ਸੰਡੇ ਬਾਜ਼ਾਰ ਨੂੰ ਨਿਗਮ ਦੀ ਟੀਮ ਨੇ ਸਵੇਰੇ ਤਿੰਨ ਘੰਟੇ ਤੱਕ ਬੰਦ ਕਰਵਾ ਦਿੱਤਾ | ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੀ ਅਗਵਾਈ 'ਚ ਨਿਗਮ ਦੀ ਟੀਮ ਪੁਲਿਸ ਮੁਲਾਜ਼ਮਾਂ ਸਮੇਤ ਸਵੇਰੇ 8 ਵਜੇ ਰੈਣਕ ਬਾਜ਼ਾਰ ਵਿਚ ਪੁੱਜ ਗਈ ਸੀ ਤੇ ਉੱਥੇ ਰੇਹੜੀਆਂ ਅਤੇ ਫੜ੍ਹੀਆਂ ਲਗਵਾਉਣ ਵਾਲਿਆਂ ਨੂੰ ਰੋਕ ਦਿੱਤਾ ਗਿਆ | ਨਿਗਮ ਦੀ ਟੀਮ ਨੇ ਇਸ ਤੋਂ ਪਹਿਲਾਂ ਦੋਵੇਂ ਪਾਸੇ ਬੈਰੀਕੇਡ ਲਗਾ ਦਿੱਤੇ ਤਾਂ ਜੋ ਕੋਈ ਵੀ ਰੇਹੜੀ ਜਾਂ ਫਿਰ ਫੜੀਆਂ ਨਾ ਲੱਗਣ | ਫੜੀਆਂ ਤੇ ਰੇਹੜੀਆਂ ਲਗਾਉਣ ਵਾਲਿਆਂ ਨੇ ਨਿਗਮ ਦੀ ਟੀਮ ਨਾਲ ਕੁਝ ਬਹਿਸ ਕਰਕੇ ਉਨ੍ਹਾਂ ਨੂੰ ਸਾਮਾਨ ਲਗਵਾਉਣ ਦੀ ਇਜਾਜ਼ਤ ਦਿੱਤੀ ਪਰ ਨਿਗਮ ਟੀਮ ਦਾ ਕਹਿਣਾ ਸੀ ਕਿ ਕਮਿਸ਼ਨਰ ਦੀਪਰਵਾ ਲਾਕੜਾ ਦੀ ਹਦਾਇਤ ਹੈ ਤੇ ਕਿਸੇ ਵੀ ਤਰ੍ਹਾਂ ਨਾਲ ਉਹ ਸਾਮਾਨ ਨਹੀਂ ਲੱਗਣ ਦੇਣਗੇ | ਬਾਅਦ ਵਿਚ ਇਲਾਕਾ ਕੌਾਸਲਰ ਸ਼ੈਰੀ ਚੱਢਾ ਵੀ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਕਮਿਸ਼ਨਰ ਨਾਲ ਗੱਲਬਾਤ ਕੀਤੀ |

ਤੇਜ਼ ਰਫ਼ਤਾਰ ਟਰਾਲੀ ਨੇ ਲਈ ਇਕ ਬੱਚੀ ਦੀ ਜਾਨ

ਜਲੰਧਰ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : - ਐਤਵਾਰ ਸ਼ਾਮ ਸਮੇਂ ਦੋਆਬਾ ਚੌਕ ਦੇ ਨੇੜੇ ਮਾਰਕੀਟ ਦੇ ਕੋਲ ਆਪਣੇ ਪਿਤਾ ਨਾਲ ਦੁਕਾਨ 'ਤੇ ਆਈ ਇਕ 15 ਸਾਲ ਦੀ ਬੱਚੀ ਨੂੰ ਤੇਜ਼ ਰਫਤਾਰ ਟਰਾਲੀ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ | ਉਪਰੰਤ ਮੌਕੇ 'ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਬੱਚੀ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ | ਬੱਚੀ ਦੀ ਪਹਿਚਾਣ ਜਸਲੀਨ ਕੌਰ ਪੁੱਤਰੀ ਇੰਦਰਪਾਲ ਸਿੰਘ ਨਿਵਾਸੀ ਪ੍ਰੀਤ ਨਗਰ ਸੋਢਲ ਰੌੜ ਦੇ ਰੂਪ ਵਿਚ ਹੋਈ ਹੈ | ਮੌਕੇ 'ਤੇ ਪਹੁੰਚੇ ਥਾਣਾ ਅੱਠ ਦੇ ਏ.ਐਸ.ਆਈ. ਬਲਕਰਣ ਸਿੰਘ ਨੇ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਪਹੁੰਚਾਇਆ ਅਤੇ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਗਿ੍ਫਤਾਰ ਕਰ ਲਿਆ | 

ਲੋਹੀਆਂ 'ਚ 9 ਸਾਲਾ ਨਾਬਾਲਗਾ ਨਾਲ ਜਬਰ-ਜਨਾਹ, ਦੋਸ਼ੀ ਗਿ੍ਫਤਾਰ

ਲੋਹੀਆਂ ਖਾਸ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਲੋਹੀਆਂ ਦੇ ਵਾਰਡ ਨੰ: 7 ਅਧੀਨ ਆਉਂਦੀ ਪੱਡਾ ਕਲੋਨੀ 'ਚ ਰਹਿੰਦੀ ਇਕ 9 ਸਾਲਾ ਨਾਬਾਲਿਗ ਲੜਕੀ ਨਾਲ ਇਕ ਗੁਆਂਢੀ ਨੌਜਵਾਨ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੋਹੀਆਂ ਦੇ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਇਕ ਮਹਿਲਾ ਵਾਸੀ ਵਾਰਡ ਨੰ: 7 ਲੋਹੀਆਂ ਖਾਸ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਹ 'ਤੇ ਉਨ੍ਹਾਂ ਦਾ ਪਤੀ ਆਪਣੇ ਕੰਮਕਾਰ ਲਈ ਘਰੋਂ ਗਏ ਹੋਏ ਸਨ ਤੇ ਉਨ੍ਹਾਂ ਦੀ ਲੜਕੀ ਤੇ ਲੜਕਾ ਘਰ ਵਿੱਚ ਹੀ ਸਨ | ਇਸੇ ਦੌਰਾਨ ਮੇਰੀ ਸੱਸ ਨੇ ਮੇਰੀ ਲੜਕੀ ਨੂੰ ਕਿਸੇ ਦੁਕਾਨ ਤੋਂ ਕਪੜੇ ਸਿਊਣ ਵਾਲਾ ਧਾਗਾ ਲੈਣ ਲਈ ਭੇਜਿਆ ਅਤੇ ਜਦੋਂ ਵਾਪਸ ਪਰਤੀ ਤਾਂ ਉਹ ਪੂਰੀ ਸਹਿਮੀ ਹੋਈ ਸੀ |

ਮਾਮਲਾ ਲਿੱਲੀ ਰਿਜ਼ਾਰਟ 'ਚ ਹੋਲੀ ਵਾਲੇ ਦਿਨ ਹੋਏ ਝਗੜੇ ਦਾ

ਜਲੰਧਰ ਛਾਉਣੀ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਥਾਣਾ ਛਾਉਣੀ ਦੀ ਉੱਪ ਪੁਲਿਸ ਚੌਕੀ ਪਰਾਗਪੁਰ ਦੇ ਅਧੀਨ ਆਉਂਦੇ ਲਿੱਲੀ ਰਿਜ਼ਾਰਟ 'ਚ ਹੋਲੀ ਵਾਲੇ ਦਿਨ ਦੋ ਧਿਰਾਂ 'ਚ ਹੋਏ ਝਗੜੇ ਦੇ ਮਾਮਲੇ ਨੂੰ ਗੰਭੀਰਤ ਨਾਲ ਲੈਂਦੇ ਹੋਏ ਪੁਲਿਸ ਵਲੋਂ ਇਕ ਧਿਰ ਦੇ ਤਿੰਨ ਹਮਲਾਵਰਾਂ ਨੂੰ ਕਾਬੂ ਕਰਕੇ ਉਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਾਕੀ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ | ਪਰਾਗਪੁਰ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਲਿੱਲੀ ਰਿਜ਼ਾਰਟ ਦੇ ਅੰਦਰ ਦੋ ਧਿਰਾਂ ਦੇ ਲੋਕਾਂ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਤੇ ਦੋਵੇਂ ਹੀ ਧਿਰਾਂ ਦੇ ਲੋਕਾਂ ਵਲੋਂ ਇਕ ਦੂਸਰੇ 'ਤੇ ਕੁਰਸੀਆਂ ਅਤੇ ਹੋਰ ਚੀਜ਼ਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਲਿੱਲੀ ਰਿਜ਼ਾਰਟ ਦੇ ਮੈਨੇਜ਼ਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਿਖ਼ਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਗਈ ਸੀ | 

ਡੀ.ਸੀ. ਵਲੋਂ ਪੀ.ਏ.ਪੀ. ਫਲਾਈਓਵਰ 31 ਤੱਕ ਪੂਰਾ ਕਰਨ ਦੇ ਕੰਪਨੀ ਨੂੰ ਆਦੇਸ਼

ਜਲੰਧਰ ਛਾਉਣੀ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੰਪਨੀ ਨੂੰ ਪੀ.ਏ.ਪੀ. ਫਲਾਈਓਵਰ ਦਾ ਕੰਮ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੰੂ 31 ਮਾਰਚ ਤੱਕ ਬਿਨ੍ਹਾਂ ਕਿਸੇ ਦੇਰੀ ਤੋਂ ਪੂਰਾ ਕਰ ਦਿੱਤਾ ਜਾਵੇ | ਡਿਪਟੀ ਕਮਿਸ਼ਨਰ ਨੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ | 

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਤੀਜੀ ਮਾਛੀਜੋਆ ਹਾਫ਼ ਮੈਰਾਥਨ ਕਰਵਾਈ

ਸੁਲਤਾਨਪੁਰ ਲੋਧੀ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਕਾਲੀ ਵੇਈਾ ਪੰਜਾਬੀ ਸੱਥ ਵਲੋਂ ਗਰਾਮ ਪੰਚਾਇਤ ਤੇ ਨਗਰ ਨਿਵਾਸੀ ਸੰਗਤਾਂ ਪਿੰਡ ਮਾਛੀਜੋਆ ਦੇ ਸਹਿਯੋਗ ਨਾਲ ਪੰਜਾਬ ਦੀ ਜਵਾਨੀ ਨੂੰ ਘਾਤਕ ਨਸ਼ਿਆਂ ਤੋਂ ਬਚਾਉਣ ਲਈ ਤੀਜੀ ਮਾਛੀਜੋਆ ਓਪਨ ਹਾਫ਼ ਮੈਰਾਥਨ ਦੌੜ ਕਰਵਾਈ ਗਈ | ਸੱਥ ਦੇ ਸੰਚਾਲਕ ਰਵਿੰਦਰ ਰੌਕੀ ਨੇ ਦੱਸਿਆ ਕਿ ਮੈਰਾਥਨ ਦੌੜ ਵਿਚ ਵੱਖ-ਵੱਖ ਵਰਗਾਂ ਅਧੀਨ ਕੋਈ 150 ਦੇ ਕਰੀਬ ਦੌੜਾਕਾਂ ਨੇ ਹਿੱਸਾ ਲਿਆ | ਉੱਘੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਐੱਸ.ਡੀ.ਐੱਮ. ਸ਼ਾਹਕੋਟ ਡਾ. ਚਾਰੂਮਿਤਾ ਵਲੋਂ ਜੈਕਾਰਿਆਂ ਦੀ ਗੰੂਜ ਵਿਚ ਹਾਫ਼ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ | 

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਕਪੂਰਥਲਾ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਾਲਾ ਸੰਘਿਆਂ ਚੌਾਕੀ ਇੰਚਾਰਜ ਏ.ਐੱਸ.ਆਈ. ਬਲਬੀਰ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਸੁਖਾਣੀ ਪੁਲੀ ਨੇੜੇ ਨਾਕਾਬੰਦੀ ਦੌਰਾਨ ਕਥਿਤ ਦੋਸ਼ੀ ਕੁਲਦੀਪ ਸਿੰਘ

ਨੌਜਵਾਨ ਸਹੀ ਢੰਗ ਨਾਲ ਹੀ ਵਿਦੇਸ਼ ਜਾਣ- ਧਾਰੀਵਾਲ

ਢਿਲਵਾਂ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਪੰਜਾਬ ਵਿਚ ਦਿਨੋਂ ਦਿਨੋਂ ਵੱਧ ਰਹੀ ਬੇਰੁਜ਼ਗਾਰੀ ਕਾਰਨ ਅੱਜ ਦੇ ਨੌਜਵਾਨ ਵਰਗ ਨੇ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਹੈ, ਕਈ ਵਾਰ ਨੌਜਵਾਨ ਵਰਗ ਗ਼ਲਤ ਏਜੰਟਾਂ ਦੇ ਝਾਂਸੇ ਵਿਚ ਆ ਕੇ ਆਪਣੀ ਜਾਨ ਵੀ ਗੁਆ ਬੈਠਦਾ ਹੈ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਦੇ ਮਾਤਾ ਪਿਤਾ ਨੂੰ ਭੁਗਤਣਾ ਪੈਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਇਕ ਅਤੇ ਫ਼ਿਲਮ ਪੋ੍ਰਡਿਊਸਰ ਮਨੋਹਰ ਧਾਰੀਵਾਲ ਨੇ ਪੱਤਰਕਾਰਾਂ ਨਾਲ ਕੀਤਾ | 

ਵਿਧਾਇਕ ਪਾਂਡੇ ਨੇ ਰਵਨੀਤ ਬਿੱਟੂ ਖ਼ਿਲਾਫ਼ ਚੁੱਕਿਆ ਝੰਡਾ

ਲੁਧਿਆਣਾ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਪਹਿਲਾਂ ਕਾਂਗਰਸ ਦੀ ਅੰਦਰਖਾਤੇ ਧੜੇਬਾਜ਼ੀ ਸੀ, ਪਰ ਹੁਣ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਨੇ ਖੁੱਲ੍ਹ ਕੇ ਬਿੱਟੂ ਖ਼ਿਲਾਫ਼ ਆਵਾਜ਼ ਬੁਲੰਦ ਕਰ ਦਿੱਤੀ ਹੈ। ਲੰਮੇ ਸਮੇਂ ਤੋਂ ਬਿੱਟੂ ਨਾਲ ਨਾਰਾਜ਼ ਚੱਲ ਰਹੇ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੀ ਪਾਰਟੀ ਦੇ ਲੋਕ ਸਭਾ ਮੈਂਬਰ ’ਤੇ ਦੋਸ਼ ਲਗਾਏ ਹਨ ਕਿ ਉਹ ਪੰਜ ਸਾਲਾਂ ਵਿੱਚ ਲੁਧਿਆਣਾ ਦੇ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰੇ। ਉਨ੍ਹਾਂ ਕਿਹਾ ਕਿ 2014 ਵਿੱਚ ਆਨੰਦਪੁਰ ਸਾਹਿਬ ਤੋਂ ਲੁਧਿਆਣਾ ਪੁੱਜਣ ’ਤੇ ਲੁਧਿਆਣਵੀਆਂ ਨੇ ਜੋ ਸੋਚ ਕੇ ਬਿੱਟੂ ਨੂੰ ਲੋਕ ਸਭਾ ਵਿੱਚ ਭੇਜਿਆ ਸੀ, ਉਸ ਵਿੱਚ ਸ਼ਹਿਰ ਵਾਸੀਆਂ ਨੂੰ ਨਿਰਾਸ਼ਾ ਹੀ ਹਾਸਲ ਹੋਈ ਹੈ।

ਸੜਕ ਹਾਦਸੇ ਵਿੱਚ ਦੋ ਦੋਸਤ ਹਲਾਕ, ਤਿੰਨ ਜ਼ਖ਼ਮੀ

ਜ਼ੀਰਕਪੁਰ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਪਟਿਆਲਾ ਸੜਕ ’ਤੇ ਅੱਜ ਤੜਕਸਾਰ ਵਾਪਰੇ ਹਾਦਸੇ ਵਿੱਚ ਆਲਟੋ ਕਾਰ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਦਾਖ਼ਲ ਕਰਵਾਇਆ ਹੈ। ਪੁਲੀਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨ ’ਤੇ ਹਾਦਸੇ ਲਈ ਜ਼ਿੰਮੇਵਾਰ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073313347
Copyright © 2019, Panjabi Times. All rights reserved. Website Designed by Mozart Infotech