ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਅੰਤਰਰਾਸ਼ਟਰੀ

ਅਤਿਵਾਦ ਦਾ ਠੋਸ ਹੱਲ ਕਰੇ ਪਾਕਿਸਤਾਨ

March 14, 2019 05:14 PM

ਵਾਸ਼ਿੰਗਟਨ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਹੁੰਦੇ ਹਮਲਿਆਂ ਸਣੇ ਕੌਮਾਂਤਰੀ ਭਾਈਚਾਰੇ ਦੀ ਸਾਂਝੀ ਸਮੱਸਿਆ ਅਤਿਵਾਦ ਨੂੰ ਅਰਥਪੂਰਨ ਤਰੀਕੇ ਨਾਲ ਹੱਲ ਕਰਨ ਲਈ ਕਿਹਾ ਹੈ। ਇਹ ਗੱਲ ਅੱਜ ਇੱਥੇ ਪੁਲਵਾਮਾ ਹਮਲੇ ਤੋਂ ਕਰੀਬ ਇਕ ਮਹੀਨਾ ਬਾਅਦ ਇੱਥੋਂ ਦੇ ਵਿਦੇਸ਼ ਮੰਤਰਾਲੇ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੇਵਿਡ ਹੇਲ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਭਾਰਤੀ ਸਫ਼ਾਰਤਖਾਨੇ ਵੱਲੋਂ ਜਾਰੀ ਬਿਆਨ ਵਿੱਚ ਕਹੀ ਗਈ। ਬਿਆਨ ਅਨੁਸਾਰ ਦੋਹਾਂ ਦੇਸ਼ਾਂ ਨੇ ਪਾਕਿਸਤਾਨ ਨੂੰ ਕੌਮਾਂਤਰੀ ਪੱਧਰੀ ਦੀ ਸਾਂਝੀ ਸਮੱਸਿਆ ਸਰਹੱਦ ਪਾਰਲੇ ਅਤਿਵਾਦ ਦਾ ਅਰਥਪੂਰਨ ਤਰੀਕੇ ਨਾਲ ਹੱਲ ਕਰਨ ਲਈ ਕਿਹਾ ਹੈ।
ਇਸ ਦੌਰਾਨ ਸ੍ਰੀ ਗੋਖਲੇ ਤੇ ਸ੍ਰੀ ਹੇਲ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲ ਸਬੰਧੀ ਦ੍ਰਿੜ੍ਹਤਾ ਵੀ ਦੁਹਰਾਈ ਅਤੇ ਇਸ ਸਬੰਧੀ ਪਿਛਲੇ ਸਾਲ ਸਤੰਬਰ ਵਿੱਚ ਮੰਤਰਾਲਿਆਂ ਦੀ ਹੋਈ ਪਹਿਲੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਅੱਗੇ ਵੀ ਸਹਿਯੋਗ ਵਧਾਉਣ ਦੀ ਤਰੀਕਿਆਂ ਬਾਰੇ ਗੱਲਬਾਤ ਕੀਤੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਬੰਦ ਹੋਵੇਗਾ ਅਮਰੀਕੀ ਗੇਮ ਸ਼ੋਅ ਹੂ ਵਾਂਟਸ ਟੂ ਬੀ ਏ ਮਿਲਿਨੇਅਰ

ਲਾਸ ਏਂਜਲਸ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਸਾਲ 1999 'ਚ ਸ਼ੁਰੂ ਹੋਏ ਚਰਚਿਤ ਅਮਰੀਕੀ ਗੇਮ ਸ਼ੋਅ 'ਹੂ ਵਾਂਟਸ ਟੂ ਬੀ ਏ ਮਿਲਿਨੇਅਰ' ਦਾ ਪ੍ਰਸਾਰਣ ਇਸ ਸਾਲ ਨਹੀਂ ਹੋਵੇਗਾ। ਗੇਮ ਸ਼ੋਅ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ 2019-20 ਸੀਜ਼ਨ ਦਾ ਸ਼ੋਅ ਨਹੀਂ ਆਵੇਗਾ।

ਬੋਇੰਗ ਨੇ ਮੰਨਿਆ 737 ਮੈਕਸ ਜਹਾਜ਼ ਦੇ ਸਿਮੂਲੇਟਰ ਸਾਫਟਵੇਅਰ 'ਚ ਸੀ ਗੜਬੜੀ

ਨਿਊਯਾਰਕ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ 737 ਮੈਕਸ ਜਹਾਜ਼ ਦੇ ਫਲਾਈਟ ਸਿਮੂਲੇਟਰ ਸਾਫਟਵੇਅਰ 'ਚ ਗੜਬੜੀ ਹੋਣ ਦੀ ਗੱਲ ਮੰਨ ਲਈ ਹੈ। ਪਹਿਲਾਂ ਇੰਡੋਨੇਸ਼ੀਆ ਤੇ ਫਿਰ ਇਥੋਪੀਆ ਏਅਰਲਾਈਨਜ਼ ਦੇ ਜਹਾਜ਼ ਹਾਦਸੇ ਮਗਰੋਂ ਤੋਂ ਬੋਇੰਗ ਨੂੰ ਆਪਣੇ ਮੈਕਸ ਜਹਾਜ਼ਾਂ ਦੀ ਡਿਜ਼ਾਈਨ 'ਚ ਕੁਤਾਹੀ ਵਰਤਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਲਾਂਕਿ ਪਹਿਲੀ ਵਾਰ ਹੈ ਜਦੋਂ ਬੋਇੰਗ ਨੇ ਆਪਣੇ ਕਿਸੇ ਸਾਫਟਵੇਅਰ 'ਚ ਖਾਮੀ ਦੀ ਗੱਲ ਸਵੀਕਾਰੀ ਹੈ। ਉਨ੍ਹਾਂ ਦੋਵਾਂ ਹਾਦਸਿਆਂ 'ਚ 737 ਮੈਕਸ ਜਹਾਜ਼ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਨਾਲ 346 ਯਾਤਰੀਆਂ ਦੀ ਮੌਤ ਹੋ ਗਈ ਸੀ।

ਸੀਪੀਈਸੀ ਦੀ ਸੁਰੱਖਿਆ ਲਈ ਵਿਸ਼ੇਸ਼ ਬਲ ਗਠਿਤ ਕਰੇਗੀ ਪਾਕਿ ਫ਼ੌਜ

ਇਸਲਾਮਾਬਾਦ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਫ਼ੌਜ ਚੀਨ-ਪਾਕਿ ਇਕੋਨਾਮਿਕ ਕੋਰੀਡੋਰ (ਸੀਪੀਈਸੀ) ਪ੍ਰਾਜੈਕਟ ਤੇ ਉਸ ਨਾਲ ਜੁੜੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਬਲ ਦਾ ਗਠਨ ਕਰੇਗੀ। ਹਾਲੀਆ ਹੀ ਬਲੋਚਿਸਤਾਨ ਦੇ ਪੰਜ ਸਿਤਾਰਾ ਹੋਟਲ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿ ਫ਼ੌਜ ਨੇ ਇਹ ਫ਼ੈਸਲਾ ਲਿਆ ਹੈ। ਇਸ ਹਮਲੇ 'ਚ ਇਕ ਜਲ ਸੈਨਿਕ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਅੱਤਵਾਦੀ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।

ਹਿੰਦੂ ਦੇਵਤਿਆਂ ਦੀ ਤਸਵੀਰ ਵਾਲੇ ਬਾਥ ਮੈਟ ਵੇਚਣ 'ਤੇ ਘਿਰੀ ਅਮਰੀਕੀ ਕੰਪਨੀ

ਵਾਸ਼ਿੰਗਟਨ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਾਥਰੂਮ 'ਚ ਇਸਤੇਮਾਲ ਹੋਣ ਵਾਲੇ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰ ਵਾਲੇ ਬਾਥ ਮੈਟ ਤੇ ਹੋਰ ਸਾਮਾਨ ਵੇਚਣ ਲਈ ਅਮਰੀਕੀ ਈ-ਕਮਰਸ ਕੰਪਨੀ ਵੇਫੇਅਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿੰਦੂਆਂ ਦੀਆਂ ਦੇਵਤਿਆਂ ਨੂੰ ਠੇਸ ਪਹੁੰਚਾਉਣ ਲਈ ਕਈ ਵਰਕਰ ਸਮੂਹਾਂ ਨੇ ਕੰਪਨੀ ਦੀ ਆਲੋਚਨਾ ਕੀਤੀ ਹੈ। ਘਰੇਲੂ ਸਾਮਾਨ ਵੇਚਣ ਵਾਲੀ ਇਹ ਕੰਪਨੀ ਨਾ ਸਿਰਫ਼ ਭਗਵਾਨ ਗਣੇਸ਼ ਬਲਕਿ ਭਗਵਾਨ ਸ਼ਿਵ ਦੀ ਤਸਵੀਰ ਵਾਲੇ ਬਾਥਰੂਮ ਮੈਟ ਵੀ ਵੇਚ ਰਹੀ ਹੈ ਜਿਨ੍ਹਾਂ ਦੀ ਕੀਮਤ 38 ਡਾਲਰ ਹੈ। ਇਸ ਤਰ੍ਹਾਂ ਦੇ ਸਾਮਾਨ ਵੇਚਣ ਲਈ ਪਹਿਲਾਂ ਵੀ ਵੇਫੇਅਰ ਖ਼ਿਲਾਫ਼ ਸ਼ਿਕਾਇਤ ਕੀਤੀ ਜਾ ਚੁੱਕੀ ਹੈ।

ਪਗੜੀ ਦੇ ਇਸ਼ਤਿਹਾਰ 'ਤੇ ਸਿੱਖਾਂ 'ਚ ਨਾਰਾਜ਼ਗੀ, ਅਮਰੀਕੀ ਕੰਪਨੀ ਨੇ ਮੰਗੀ ਮਾਫ਼ੀ

ਫੀਨਿਕਸ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਗੜੀ ਨਾਲ ਜੁੜੇ ਇਸ਼ਤਿਹਾਰ 'ਤੇ ਸਿੱਖਾਂ ਦੀ ਨਾਰਾਜ਼ਗੀ ਤੋਂ ਬਾਅਦ ਅਮਰੀਕੀ ਕੰਪਨੀ ਨਾਰਡਸਟਾਰਮ ਨੇ ਮਾਫ਼ੀ ਮੰਗ ਲਈ ਹੈ। ਕੰਪਨੀ ਦੀ ਵੈੱਬਸਾਈਟ 'ਤੇ ਪਗੜੀ ਨੂੰ ਇਕ ਫੈਸ਼ਨ ਆਈਟਮ ਵਾਂਗ 

ਜੂਨ ਤੋਂ ਬੰਦ ਹੋ ਜਾਵੇਗਾ ਗੂਗਲ ਦਾ ਜੰਪ ਵਰਚੂਅਲ ਰਿਅਲਿਟੀ ਪਲੇਟਫਾਰਮ

ਸਾਨ ਫਰਾਂਸਿਸਕੋ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਗੂਗਲ ਦੇ ਘਟਦੇ ਯੂਜ਼ਰਾਂ ਕਾਰਨ ਆਪਣੇ ਜੰਪ ਵਰਚੂਅਲ ਰਿਅਲਿਟੀ (ਵੀਆਰ) ਪਲੇਟਫਾਰਮ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜੂਨ ਦੇ ਅਖੀਰ ਤਕ ਆਫਲਾਈਨ ਹੋ ਜਾਵੇਗਾ। ਕੰਪਨੀ ਪਲੇਟਫਾਰਮ ਦੇ ਪੂਰੀ ਤਰ੍ਹਾਂ ਨਾਲ ਬੰਦ ਹੋਣ ਤੋਂ ਪਹਿਲਾਂ ਆਪਣੇ ਯੂਜ਼ਰਾਂ ਨੂੰ ਡਾਟਾ ਡਾਊਨਲੋਡ ਕਰਨ ਲਈ ਕਹਿ ਰਹੀ ਹੈ। ਇਨਗਜਟ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗੂਗਲ ਨੇ 2015 'ਚ ਜੰਪ ਵੀਆਰ ਨੂੰ ਸ਼ੁਰੂ ਕੀਤਾ ਸੀ।

ਟਰੰਪ 'ਤੇ ਉਨ੍ਹਾਂ ਦੀ ਹੀ ਪਾਰਟੀ ਦੇ ਐੱਮਪੀ ਨੇ ਕੀਤੀ ਮਹਾਦੋਸ਼ ਚਲਾਉਣ ਦੀ ਮੰਗ

ਵਾਸ਼ਿੰਗਟਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਦੇ ਹੀ ਇਕ ਸੰਸਦ ਮੈਂਬਰ ਨੇ ਉਨ੍ਹਾਂ 'ਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ ਹੈ। ਮਿਸ਼ੀਗਨ ਤੋਂ ਰਿਪਬਲਿਕਨ ਐੱਮਪੀ ਜਸਟਿਨ ਅਮਾਸ਼ ਦਾ ਕਹਿਣਾ ਹੈ ਕਿ ਟਰੰਪ ਦੇ ਕਈ ਕਦਮ ਅਜਿਹੇ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਮਹਾਦੋਸ਼ ਚੱਲਣਾ ਚਾਹੀਦਾ ਹੈ। ਅਮਾਸ਼ ਨੇ ਰਾਬਰਟ ਮੂਲਰ ਦੀ ਰਿਪੋਰਟ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਲਈ ਅਟਾਰਨੀ ਜਨਰਲ ਵਿਲੀਅਮ ਬਾਰ 'ਤੇ ਵੀ ਦੋਸ਼ ਲਗਾਇਆ ਹੈ। ਸਾਲ 2016 ਦੇ ਰਾਸ਼ਟਰਪਤੀ ਚੋਣਾਂ 'ਚ ਟਰੰਪ ਤੇ ਰੂਸ ਦੀ ਗੰਢਤੁੱਪ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਇਸਤਗਾਸਾ ਰਾਬਰਟ ਮੂਲਰ ਨੇ 448 ਸਿਫ਼ਆਂ ਦੀ ਰਿਪੋਰਟ ਵਿਲੀਅਮ ਨੂੰ ਸੌਂਪੀ ਸੀ।

ਅਮਰੀਕਾ ਸਟੀਲ ਤੇ ਐਲੂਮੀਨੀਅਮ 'ਤੇ ਨਹੀਂ ਲਾਵੇਗਾ ਟੈਕਸ

ਵਾਸ਼ਿੰਗਟਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਨੇ ਸਟੀਲ ਤੇ ਐਲੂਮੀਨੀਅਮ 'ਤੇ ਦਰਾਮਦ ਟੈਕਸ ਵਧਾਉਣ ਦੇ ਮਾਮਲੇ 'ਚ ਦੋ ਗੁਆਂਢੀ ਦੇਸ਼ਾਂ ਮੈਕਸੀਕੋ ਤੇ ਕੈਨੇਡਾ ਨੇ ਸਮਝੌਤਾ ਕਰ ਲਿਆ ਹੈ। ਸਮਝੌਤੇ ਤਹਿਤ ਅਮਰੀਕਾ ਫਿਲਹਾਲ ਮੈਕਸੀਕੋ ਤੇ ਕੈਨੇਡਾ ਤੋਂ ਦਰਾਮਦ ਕੀਤੇ ਜਾਣ ਵਾਲੇ ਸਟੀਲ ਤੇ ਐਲੂਮੀਨੀਅਮ ਉਤਪਾਦਾਂ 'ਤੇ ਟੈਕਸ ਲਾਉਣ ਜਾਂ ਵਧਾਉਣ ਦੀ ਕਾਰਵਾਈ ਨਹੀਂ ਕਰੇਗਾ। ਕੈਨੇਡਾ ਤੇ ਮੈਕਸੀਕੋ ਵੀ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ 'ਤੇ ਤਾਂ ਟੈਕਸ ਨਹੀਂ ਲਾਉਣਗੇ ਜਾਂ ਵਿਵਾਦ ਤੋਂ ਪਹਿਲਾਂ ਤੋਂ ਚੱਲ ਰਹੇ ਟੈਕਸਾਂ 'ਚ ਛੇੜਛਾੜ ਨਹੀਂ ਕਰਨਗੇ।

ਭਾਰਤੀ ਮੌਨਸੂਨ ਤੇ ਐਟਲਾਂਟਿਕ ਨੀਨੋ 'ਚ ਸਬੰਧ

ਦੁਬਈ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਵਿਚ ਗਰਮੀਆਂ 'ਚ ਹੋਣ ਵਾਲੀ ਮੌਨਸੂਨ ਦੀ ਬਾਰਿਸ਼ ਤੇ ਐਟਲਾਂਟਿਕ ਸਾਗਰ ਦੀ ਸੱਤ੍ਹਾ ਦੇ ਤਾਪਮਾਨ 'ਚ ਗੜਬੜ ਦਾ ਆਪਸੀ ਸਬੰਧ ਹੈ। ਇਕ ਤਾਜ਼ਾ ਸ਼ੋਧ ਮੁਤਾਬਕ ਇਸ ਨਵੀਂ ਜਾਣਕਾਰੀ ਨਾਲ ਭਵਿੱਖ 'ਚ ਭਾਰਤ 'ਚ ਮੌਨਸੂਨ ਦੀ ਹੋਰ ਸਟੀਕ ਭਵਿੱਖਬਾਣੀ ਕੀਤੀ ਜਾ ਸਕੇਗੀ। ਆਬੂਧਾਬੀ 'ਚ ਵਸੇ ਭਾਰਤੀ ਮੌਸਮ ਵਿਗਿਆਨੀ ਅਜੈ ਰਵਿੰਦਰਨ ਦੀ ਅਗਵਾਈ 'ਚ ਹੋਏ ਇਸ ਸ਼ੋਧ 'ਚ ਦੱਸਿਆ ਗਿਆ ਹੈ ਕਿ ਗਰਮ ਹੁੰਦੀ ਦੁਨੀਆ 'ਚ 

ਮਕਿੰਡੋ ਵਿਖੇ "ਭਲੇ ਅਮਰਦਾਸ ਗੁਣ ਤੇਰੇ" ਦੀਵਾਨ ਸਜੇ

ਕੇਨੀਆਂ  ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਲੇ ਅਮਰਦਾਸ ਗੁਣ ਤੇਰੇ ਤੇਰੀ ੳੁਪਮਾ ਤੋਹਿ ਬਨਿ ਆਈ ॥

ਗੁਰਦਵਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪਾਤਸ਼ਾਹੀ ਦਸਵੀਂ ਮਕਿੰਡੋ (Makindu Kenya)  ਕੇਨੀਆਂ ਵਿਖੇ, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਕੀਰਤਨ ਦਿਵਾਨ ਸਜਾਏ ਗਏ।

ਖਿੱਚਤੀ ਲਕੀਰ : ਨਹੀਂ ਮੇਲ ਨਸ਼ੇ ਅਤੇ ਖਿਡਾਰੀ ਦਾ -- ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਅਹਿਮ ਫੈਸਲਾ ਲੈਂਦਿਆਂ ਕਬੱਡੀ ਨੂੰ ਨਸ਼ਾ ਮੁਕਤ ਰੱਖਣ ਦਾ ਫੈਸਲਾ

ਆਕਲੈਂਡ  18 ਮਈ  (ਹਰਜਿੰਦਰ ਸਿੰਘ ਬਸਿਆਲਾ)- 'ਨਿਊਜ਼ੀਲੈਂਡ ਕਬੱਡ ਫੈਡਰੇਸ਼ਨ' ਨੇ ਇਕ ਅਹਿਮ ਫੈਸਲਾ ਲੈਂਦਿਆਂ ਕੱਬਡੀ ਖੇਡ ਦੇ ਖਿਡਾਰੀਆਂ ਅਤੇ ਨਸ਼ਿਆਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਹੈ। ਇਸਦ ਮਤਲਬ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਨਸ਼ਾ ਮੁਕਤ ਰਹਿ ਕੇ ਖੇਡਣ ਦਾ ਮੌਕਾ ਹੀ ਮਿਲਿਆ ਕਰੇਗਾ। ਜੇਕਰ ਕੋਈ ਵੀ ਖਿਡਾਰੀ ਨਸ਼ਾ ਕਰਨ ਦੇ ਟੈਸਟ (ਡੋਪ) ਵਿਚ ਪਾਜ਼ੇਟਿਵ ਪਾਇਆ ਗਿਆ ਤਾਂ ਉਹ ਨਿਊਜ਼ੀਲੈਂਡ ਦੇ 'ਚ ਇਸ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਹੁੰਦੇ ਮੈਚਾਂ ਦੇ ਵਿਚ ਭਾਗ ਨਹੀਂ ਲੈ ਸਕੇਗਾ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਗਿੱਲ, ਸਕੱਤਰ ਤੀਰਥ ਸਿੰਘ ਅਟਵਾਲ ਅਤੇ ਬੁਲਾਰੇ ਸ. ਵਰਿੰਦਰ ਸਿੰਘ ਬਰੇਲੀ ਨੇ ਇਸ ਸਬੰਧੀ ਸਾਂਝੀ ਕਾਨਫਰੰਸ ਕਰਕੇ ਅਜਿਹਾ ਐਲਾਨ ਕੀਤਾ ਹੈ।

ਦੁਬਈ 'ਚ ਕੇਰਲ ਦਾ ਮੁਸਲਿਮ ਕੇਂਦਰ ਰੋਜ਼ 2500 ਲੋਕਾਂ ਨੂੰ ਕਰਾ ਰਿਹੈ ਇਫ਼ਤਾਰ

ਦੁਬਈ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਰਮਜ਼ਾਨ ਦੇ ਪਾਕ ਮਹੀਨੇ 'ਚ ਰੋਜ਼ੇਦਾਰਾਂ ਨੂੰ ਇਫ਼ਤਾਰ ਕਰਵਾਉਣਾ ਬਹੁਤ ਹੀ ਸਬੱਬ ਦਾ ਕੰਮ ਮੰਨਿਆ ਜਾਂਦਾ ਹੈ | ਏਸਾ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ 'ਚ ਜੋ ਵੀ ਜ਼ਰੂਰਤਮੰਦਾਂ ਦੀ ਮਦਦ ਕਰਦਾ ਹੈ ਜਾਂ ਉਨ੍ਹਾਂ ਨੂੰ ਇਫ਼ਤਾਰ ਕਰਵਾਉਂਦਾ ਹੈ ਉਸ 'ਤੇ ਅੱਲਾ ਦੀ ਰਹਿਮਤ ਬਰਸਦੀ ਹੈ | ਏਸਾ ਹੀ ਕੁਝ ਇਨ੍ਹਾਂ ਦਿਨਾਂ 'ਚ ਸੰਯੁਕਤ ਅਰਬ ਅਮੀਰਾਤ ਦੇ ਦੁਬਈ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੇਰਲ ਮੁਸਲਿਮ ਕੇਂਦਰ ਵੱਖ-ਵੱਖ ਤਬਕਿਆਂ ਦੇ 2500 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਇਫ਼ਤਾਰ ਕਰਾ ਰਿਹਾ ਹੈ | ਸਥਾਨਕ ਖ਼ਬਰਾਂ ਅਨੁਸਾਰ ਏਨੇ ਲੋਕਾਂ ਨੂੰ ਇਫ਼ਤਾਰ ਕਰਨ ਲਈ ਵਿਵਸਥਾ ਬਣਾਉਣ ਤੇ ਇਫ਼ਤਾਰੀ ਦੀ ਠੀਕ ਵੰਡ ਕਰਨ ਲਈ 210 ਵਲੰਟੀਅਰਾਂ ਦੇ ਸਮੂਹ ਨੂੰ 7 ਦਲਾਂ 'ਚ ਵੰਡਿਆ ਗਿਆ ਹੈ |

ਐਡੀਲੇਡ 'ਚ ਘਰ ਨੂੰ ਅੱਗ, ਔਰਤ ਦੀ ਮੌਤ

ਐਡੀਲੇਡ, ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਡੀਲੇਡ ਸ਼ਹਿਰ ਪੈਰਾਲੋਦੀ ਇਲਾਕੇ 'ਚ ਘਰ ਨੂੰ ਅੱਗ ਲੱਗਣ ਦੀ ਘਟਨਾ 'ਚ ਔਰਤ ਦੀ ਮੌਤ ਹੋ ਗਈ, ਪੁਲਿਸ ਅਫ਼ਸਰਾਂ ਤੇ ਗੁਆਂਢੀਆਂ ਵਲੋਂ ਮਦਦ ਮਿਲਣ 'ਤੇ ਦਰਵਾਜ਼ੇ ਖਿੜਕੀਆਂ ਤੋੜ ਕੇ ਪੰਜ ਸਾਲ ਦੇ ਬੱਚੇ ਨੂੰ ਬਚਾ ਲਿਆ, ਜਿਸ ਨੂੰ ਗੈਰ ਮਾਮੂਲੀ ਜ਼ਖ਼ਮ ਹੋਣ ਕਰਕੇ ਬੱ ਚਿਆਂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਹੈ | ਘਟਨਾ ਸਮੇਂ ਮਾਂ-ਪੁੱਤਰ ਤੋਂ ਇਲਾਵਾ ਘਰ ਵਿਚ ਕੋਈ ਹੋਰ ਨਹੀਂ ਸੀ |

ਮਨੁੱਖੀ ਅਧਿਕਾਰ ਕਾਰਕੁਨ ਦਾ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ’ਚ ਸਵਾਗਤ

ਵਿਕਟੋਰੀਆ (ਬ੍ਰਿਟਿਸ਼ ਕੋਲੰਬੀਆ) ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਵਿੱਚ ਅੱਠ ਸਾਲਾ ਬਾਲੜੀ ਆਸਿਫਾ ਨਾਲ ਜਬਰ-ਜਨਾਹ ਅਤੇ ਪਿੱਛੋਂ ਉਸ ਦੇ ਕਤਲ ਖ਼ਿਲਾਫ਼ ਡਟਣ ਵਾਲੀ ਦਲੇਰ ਵਕੀਲ ਦੀਪਿਕਾ ਸਿੰਘ ਰਜਾਵਤ ਦਾ ਇੱਥੇ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਵਿਚ ਭਰਪੂਰ ਸਵਾਗਤ ਕੀਤਾ ਗਿਆ। ਅਸੈਂਬਲੀ ਵਿਚ ਉਨ੍ਹਾਂ ਦੀ ਜਾਣ-ਪਛਾਣ ਸਰੀ-ਗ੍ਰੀਨਟਿੰਬਰਜ਼ ਹਲਕੇ ਤੋਂ ਵਿਧਾਇਕ ਅਤੇ ਚੰਡੀਗੜ੍ਹ ਦੀ ਜੰਮਪਲ ਰਚਨਾ ਸਿੰਘ ਨੇ ਕਰਵਾਈ।

ਆਸਟਰੇਲੀਆ ’ਚ ਲਿਬਰਲ ਮੁੜ ਜੇਤੂ

ਮੈਲਬਰਨ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੀਆਂ ਸੰਘੀ ਚੋਣਾਂ ’ਚ ਅੱਜ ਮੁੜ ਲਿਬਰਲ-ਨੈਸ਼ਨਲ ਗੱਠਜੋੜ ਨੇ ਜਿੱਤ ਹਾਸਲ ਕਰ ਲਈ ਹੈ। ਪਿਛਲੀਆਂ ਦੋ ਚੋਣਾਂ ’ਚ ਜੇਤੂ ਰਹੇ ਇਸ ਗੱਠਜੋੜ ਨੇ ਲੇਬਰ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਹਰਾਇਆ ਹੈ।

ਗੁਮਰਾਹ ਕਰਕੇ ਕੁਵੈਤ ਲਿਜਾਈਆਂ ਜਾ ਰਹੀਆਂ ਲੜਕੀਆਂ ਨੂੰ ਘਰ ਭੇਜਿਆ

ਬਹਰਾਇਚ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜ ਨੇਪਾਲੀ ਲੜਕੀਆਂ, ਜਿਨ੍ਹਾਂ ਨੂੰ ਨੌਕਰੀ ਦੇਣ ਲਈ ਭਰਮਾ ਕੇ ਕੁਵੈਤ ਲੈ ਜਾਇਆ ਜਾ ਰਿਹਾ ਸੀ, ਨੂੰ ਸਸ਼ਸਤਰ ਸੀਮਾ ਬਲ ਨੇ ਸਮਝਾ ਬੁਝਾ ਕੇ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਹੈ। ਸ਼ੁੱਕਰਵਾਰ ਨੂੰ ਸਸ਼ਸਤਰ ਸੀਮਾ ਬਲ ਨੂੰ ਨੇਪਾਲ ਦੀ ਸਮਾਜਸੇਵੀ ਸੰਸਥਾ ਟਾਈਨੀ ਹੈਂਡਜ਼ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ

ਸੀਆਈਏ ਦੇ ਸਾਬਕਾ ਅਧਿਕਾਰੀ ਨੂੰ 20 ਸਾਲ ਕੈਦ

ਵਾਸ਼ਿੰਗਟਨ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ’ਚ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦੇ ਸਾਬਕਾ ਅਧਿਕਾਰੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਬਕਾ ਅਧਿਕਾਰੀ ਕੇਵਿਨ ਮੈਲੋਰੀ ਨੂੰ

ਨੇਪਾਲ ’ਚ ਦੋ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ

ਕਾਠਮੰਡੂ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਦੋ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ ਇਕ ਭਾਰਤੀ ਫ਼ੌਜ ਦਾ ਜਵਾਨ ਰਵੀ ਠੱਕਰ (28) ਵੀ ਸ਼ਾਮਲ ਹੈ। ਉਸ ਦੀ ਲਾਸ਼ ਮਾਊਂਟ ਐਵਰੈਸਟ

ਟਰੰਪ ਦੀ ਨਵੀਂ ਇਮੀਗਰੇਸ਼ਨ ਨੀਤੀ ਤੋਂ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ

ਵਾਸ਼ਿੰਗਟਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੋਗਤਾ ਅਤੇ ਅੰਕਾਂ ’ਤੇ ਆਧਾਰਿਤ ਨਵੀਂ ਇਮੀਗਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਤਹਿਤ ਮੌਜੂਦਾ ਗਰੀਨ ਕਾਰਡ ਦੀ ਥਾਂ ’ਤੇ ‘ਬਿਲਡ ਅਮਰੀਕਾ’ ਵੀਜ਼ਾ ਲਿਆਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਨੀਤੀ ਤਹਿਤ ਨੌਜਵਾਨਾਂ ਅਤੇ ਮੁਹਾਰਤ ਹਾਸਲ ਵਰਕਰਾਂ ਲਈ ਵੀਜ਼ਾ ਰਾਖਵਾਂਕਰਨ 12 ਫ਼ੀਸਦੀ ਤੋਂ ਵੱਧ ਕੇ 57 ਫ਼ੀਸਦੀ ਹੋ ਜਾਵੇਗਾ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਮਾਹਿਰਾਂ ਨੂੰ ਲਾਭ ਹੋਣ ਦੀ ਉਮੀਦ ਹੈ।

ਅਮਰੀਕਾ: ਸਿੱਖ ਨੂੰ ਰੈਸਟੋਰੈਂਟ ਅੰਦਰ ਦਾਖ਼ਲ ਹੋਣ ਤੋਂ ਰੋਕਿਆ

ਨਿਊਯਾਰਕ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਪਣੇ ਦੋਸਤਾਂ ਨੂੰ ਅੱਧੀ ਰਾਤ ਤੋਂ ਬਾਅਦ ਰੈਸਟੋਰੈਂਟ ’ਚ ਮਿਲਣ ਗਏ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਅੰਦਰ ਨਹੀਂ ਦਾਖ਼ਲ ਹੋਣ ਦਿੱਤਾ ਗਿਆ। ਗੁਰਵਿੰਦਰ ਸਿੰਘ ਗਰੇਵਾਲ ਪੋਰਟ ਜੈਫਰਸਨ ਦੇ ਹਾਰਬਰ ਗਰਿੱਲ ਰੈਸਟੋਰੈਂਟ ’ਚ ਸ਼ਨਿਚਰਵਾਰ ਨੂੰ ਅੱਧੀ ਰਾਤ ਮਗਰੋਂ ਗਿਆ ਸੀ ਪਰ ਰੈਸਟੋਰੈਂਟ ਦੇ ਸੁਰੱਖਿਆ ਕਰਮੀਆਂ ਨੇ ਸਿਰ ’ਤੇ ਦਸਤਾਰ ਬੰਨ੍ਹੀ ਹੋਣ ਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਆਪਣੇ ਰੈਸਟੋਰੈਂਟ ਦੀ ਨਵੀਂ ਨੀਤੀ ਦਾ ਹਵਾਲਾ ਦਿੱਤਾ। ਸਟੋਨੀ ਬਰੁੱਕ ਯੂਨੀਵਰਸਿਟੀ ਤੋਂ ਗਰੈਜੂਏਟ ਗਰੇਵਾਲ ਨੇ ਕਿਹਾ,‘‘ਮੈਂ ਸਦਮੇ ’ਚ ਹਾਂ ਅਤੇ ਮੈਨੂੰ ਠੇਸ ਪੁੱਜੀ ਹੈ। ਮੈਨੂੰ ਪਹਿਲਾਂ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਜਿਥੇ ਮੈਨੂੰ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075937829
Copyright © 2019, Panjabi Times. All rights reserved. Website Designed by Mozart Infotech