ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਹਾਰ ਮੰਨਣ ਲਈ ਤਿਆਰ ਨਹੀਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ

March 14, 2019 05:30 PM

ਲੰਡਨ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕੱਲ੍ਹ ਬਰਤਾਨੀਆ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਬ੍ਰੈਗਜ਼ਿਟ ਸਮਝੌਤੇ 'ਚ ਹੋਈ ਵੱਡੀ ਦੂਜੀ ਹਾਰ ਦੇ ਬਾਵਜੂਦ ਹਾਰ ਮੰਨਣ ਲਈ ਤਿਆਰ ਨਹੀਂ ਹੈ | ਪ੍ਰਧਾਨ ਮੰਤਰੀ ਨੇ ਅੱਜ ਫਿਰ ਕਿਹਾ ਹੈ ਕਿ ਅਜੇ ਵੀ ਯੂਰਪੀ ਸੰਘ ਤੋਂ ਯੂ. ਕੇ. ਚੰਗੀ ਡੀਲ ਨਾਲ ਵੱਖ ਹੋ ਸਕਦਾ ਹੈ, ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਬ੍ਰੈਗਜ਼ਿਟ ਕਰਨ ਲਈ ਪੂਰੀ ਤਰ੍ਹਾਂ ਦਿ੍ੜ੍ਹ ਹੈ | ਕੱਲ੍ਹ ਸੰਸਦ ਵਲੋਂ ਬ੍ਰੈਗਜ਼ਿਟ ਸਮਝੌਤੇ ਲਈ ਪਾਈਆਂ ਵੋਟਾਂ ਵਿਚ ਪ੍ਰਧਾਨ ਮੰਤਰੀ ਮੇਅ ਦੇ ਹੱਕ ਵਿਚ 242 ਵੋਟਾਂ ਪਈਆਂ, ਜਦਕਿ ਵਿਰੋਧ ਵਿਚ 391 ਵੋਟਾਂ ਪਈਆਂ | ਜਿਸ ਅਨੁਸਾਰ ਪ੍ਰਧਾਨ ਮੰਤਰੀ ਦੀ 149 ਵੋਟਾਂ ਦੇ ਫ਼ਰਕ ਨਾਲ ਹਾਰ ਹੋਈ ਹੈ ਅਤੇ ਉਨ੍ਹਾਂ ਵਲੋਂ ਕੀਤਾ ਗਿਆ ਸਮਝੌਤਾ ਰੱਦ ਹੋ ਗਿਆ ਹੈ | ਪ੍ਰਧਾਨ ਮੰਤਰੀ ਦੇ ਹੱਕ ਵਿਚ 235 ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਖੜ੍ਹੇ ਜਦਕਿ ਕੰਜ਼ਰਵੇਟਿਵ ਪਾਰਟੀ ਦੇ 75 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਸਮਝੌਤੇ ਦਾ ਵਿਰੋਧ ਕੀਤਾ | ਅੱਜ ਦੇਰ ਸ਼ਾਮ ਨਾਲ ਸੰਸਦ 'ਚ ਨੋ ਡੀਲ ਸਬੰਧੀ ਵੋਟਿੰਗ ਪੈ ਰਹੀ ਹੈ, ਜਿਸ ਦਾ ਮਤਲਬ ਬਿਨਾਂ ਸਮਝੌਤੇ ਤੋਂ ਵੱਖ ਹੋਣਾ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਅੱਜ ਰਾਤੀਂ 7 ਵਜੇ ਤੋਂ ਬਾਅਦ ਹੋਵੇਗਾ | ਜੇ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਯੂ. ਕੇ. ਬਿਨਾਂ ਕਿਸੇ ਬੰਧਨ ਦੇ ਯੂਰਪ ਤੋਂ ਵੱਖ ਹੋ ਜਾਵੇਗਾ, ਜੇ ਅਜਿਹਾ ਨਹੀਂ ਹੁੰਦਾ ਤਾਂ 14 ਮਾਰਚ ਨੂੰ ਬ੍ਰੈਗਜ਼ਿਟ ਵਿਚ ਦੇਰੀ ਲਈ ਮਤਾ ਲਿਆਂਦਾ ਜਾਵੇਗਾ, ਜਿਸ ਦਾ ਮਤਲਬ ਆਰਟੀਕਲ 50 'ਚ ਵਾਧਾ ਹੋਵੇਗਾ ਅਤੇ ਯੂ. ਕੇ. ਨੂੰ ਵੱਖ ਹੋਣ ਲਈ ਹੋਰ ਸਮਾਂ ਮਿਲੇਗਾ | ਜਿਸ ਲਈ ਪ੍ਰਧਾਨ ਮੰਤਰੀ ਮੁੜ ਯੂਰਪੀ ਸੰਘ ਦਾ ਦਰਵਾਜ਼ਾ ਖੜਕਾਏਗੀ ਅਤੇ ਵੱਖ ਹੋਣ ਲਈ ਹੋਰ ਸਮਾਂ ਦੇਣ ਦੀ ਮੰਗ ਕਰੇਗੀ | ਕੁੱਲ ਮਿਲਾ ਕੇ ਯੂ. ਕੇ. ਅਤੇ ਯੂਰਪ ਦਾ ਤਲਾਕ ਮਾਮਲਾ ਪੇਚੀਦਾ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਖ਼ਬਰ ਲਿਖਣ ਮੌਕੇ 13 ਮਾਰਚ ਰਾਤੀਂ ਹੋਣ ਵਾਲੀ ਵੋਟਿੰਗ ਵਿਚ ਵੀ ਨੋ ਡੀਲ ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਨੋ ਡੀਲ ਦਾ ਬਹੁਸੰਮਤੀ ਸੰਸਦ ਮੈਂਬਰਾਂ ਵਲੋਂ ਪਹਿਲਾਂ ਵੀ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ | ਦੂਜੇ ਪਾਸੇ ਲੇਬਰ ਲੀਡਰ ਜੈਰਮੀ ਕੌਰਬਿਨ ਨੇ ਆਮ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਫ਼ੈਸਲਾ ਕਰਨ ਦਿੱਤਾ ਜਾਵੇ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਹੋਲੀ ਸਮਾਗਮ

ਲੰਡਨ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਹੋਲੀ ਸਬੰਧੀ ਵਿਸ਼ੇਸ਼ ਸਮਾਗਮ ਰਿਵਰ ਸਾਈਡ ਹੀਥਰੋ ਵਿਖੇ ਕਰਵਾਇਆ ਗਿਆ, ਜਿਸ ਵਿਚ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ, ਡਿਪਟੀ ਹਾਈ ਕਮਿਸ਼ਨਰ ਚਰਨਜੀਤ ਸਿੰਘ, ਐਮ. ਪੀ. ਵਰਿੰਦਰ ਸ਼ਰਮਾ, ਬ੍ਰਮਿੰਘਮ ਕੌਾਸਲੇਟ ਅਮਨ ਪੁਰੀ ਨੇ ਹੋਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਹੋਲੀ ਪਿਆਰ ਦੇ ਰੰਗਾਂ ਦਾ ਤਿਉਹਾਰ ਹੈ ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਗੱਲ ਕਰਦਾ ਹੈ |

ਪ੍ਰੋ: ਪ੍ਰੇਮਪਾਲ ਸ਼ਰਮਾ ਪੈਰੀਵਲ ਹਲਕੇ ਦੇ ਲੇਬਰ ਪਾਰਟੀ ਦੇ ਚੇਅਰਮੈਨ ਬਣੇ

ਲੰਡਨ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਰੋ: ਪ੍ਰੇਮਪਾਲ ਸ਼ਰਮਾ ਨੂੰ ਪੈਰੀਵਲ ਹਲਕੇ ਤੋਂ ਲੇਬਰ ਪਾਰਟੀ ਨੇ ਸਰਬ ਸੰਮਤੀ ਨਾਲ ਚੇਅਰਮੈਨ ਚੁਣਿਆ ਹੈ | ਪ੍ਰੋ: ਸ਼ਰਮਾ ਬੀਤੇ 35 ਸਾਲਾਂ ਤੋਂ ਵੱਧ ਸਮੇਂ ਤੋਂ ਲੇਬਰ ਪਾਰਟੀ ਨਾਲ ਜੁੜੇ ਹੋਏ ਹਨ | ਉਨ੍ਹਾਂ ਦੀ ਧਰਮ ਪਤਨੀ ਚਰਨਬਾਲਾ ਸ਼ਰਮਾ ਵੀ ਪੈਰੀਵਲ ਤੋਂ ਕੌਾਸਲਰ ਹਨ | ਪ੍ਰੋ: ਸ਼ਰਮਾ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਰਾਮ ਮੰਦਿਰ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਦੇ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ |

'ਮਿਸ਼ਨ ਮੋਦੀ' ਤਹਿਤ ਯੂਰਪ ਭਰ 'ਚ ਬਣਾਈਆਂ ਜਾਣਗੀਆਂ ਇਕਾਈਆਂ

ਵੀਨਸ (ਇਟਲੀ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਜਨਤਾ ਪਾਰਟੀ ਦੁਆਰਾ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਹਿੱਤ ਚਲਾਏ ਗਏ 'ਮਿਸ਼ਨ ਮੋਦੀ ਪੀ ਐਮ ਅਗੇਨ' ਤਹਿਤ ਯੂਰਪ ਦੇ ਵੱਖ-ਵੱਖ ਮੁਲਕਾਂ 'ਚ ਭਾਜਪਾ ਦੀਆਂ ਇਕਾਈਆਂ ਬਹੁਤ ਜਲਦ ਬਣਾਈਆਂ ਜਾਣਗੀਆਂ | ਇਹ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਇੰਟਰਨੈਸ਼ਨਲ ਕਨਵੀਨਰ ਪ੍ਰਵੇਸ਼ ਕੁਮਾਰ ਸ਼ੁਕਲਾ ਅਤੇ ਯੂਰਪ ਦੇ ਪ੍ਰਧਾਨ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ੍ਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਯੂਰਪ ਭਰ 'ਚ ਵੱਸਦੇ ਭਾਰਤੀਆਂ ਨੂੰ ਭਾਜਪਾ ਨਾਲ਼ ਜੋੜਨ ਲਈ ਵੱਡੀ ਪੱਧਰ 'ਤੇ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਦੇਸ਼ਾਂ ਅੰਦਰ ਮੀਟਿੰਗਾਂ ਕਰ ਕੇ ਨਵੀਆਂ ਇਕਾਈਆਂ ਦਾ ਐਲਾਨ ਆਉਣ ਵਾਲੇ ਦਿਨਾਂ 'ਚ ਬਹੁਤ ਜਲਦ ਕੀਤਾ ਜਾਵੇਗਾ |

ਮਿੰਨੀ ਭਾਰਤ' ਵਜੋਂ ਜਾਣੇ ਜਾਂਦੇ ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਵੱਡੇ ਪੱਧਰ 'ਤੇ ਮਨਾਈ ਹੋਲੀ

ਲੈਸਟਰ (ਇੰਗਲੈਂਡ),24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : -ਭਾਰਤ ਦਾ ਮਸ਼ਹੂਰ ਤਿਉਹਾਰ ਹੋਲੀ ਭਾਰਤ ਸਮੇਤ ਦੇਸ਼ਾਂ ਵਿਦੇਸ਼ਾਂ 'ਚ ਵੀ ਵੱਡੇ ਪੱਧਰ 'ਤੇ ਮਨਾਇਆ ਗਿਆ, ਹੋਲੀ ਦੇ ਸਬੰਧ 'ਚ ਇੰਗਲੈਂਡ ਦਾ ਸਭ ਤੋਂ ਵੱਡਾ ਸਮਾਗਮ 'ਮਿੰਨੀ ਭਾਰਤ' ਵਜੋਂ ਜਾਣੇ ਜਾਂਦੇ ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਸ਼ਹਿਰ ਲੈਸਟਰ 'ਚ ਵੱਡੇ ਪੱਧਰ 'ਤੇ ਮਨਾਇਆ ਗਿਆ, ਇਸ ਸਬੰਧ 'ਚ ਲੈਸਟਰ ਦੇ ਐਬੇ ਪਾਰਕ 'ਚ ਹੋਲੀ ਦੇ ਸਬੰਧ 'ਚ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ,

ਨਾਬਾਲਗ ਲੜਕੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰਿੰਦਰ ਸਿੰਘ ਨੂੰ ਸਜ਼ਾ

ਲੰਡਨ,22 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਗਲਾਸਗੋ ਦੀ ਲਵਿੰਗਸਟਨ ਸ਼ੈਰਿਫ ਕੋਰਟ ਵਲੋਂ 50 ਸਾਲਾ ਹਰਿੰਦਰ ਸਿੰਘ ਵਲੋਂ 14 ਸਾਲਾ ਲੜਕੀ ਨੂੰ ਇੰਟਰਨੈੱਟ ਰਾਹੀਂ ਗੁਮਰਾਹ ਕਰਨ ਅਤੇ ਸਰੀਰਕ ਸਬੰਧ ਬਣਾਉਣ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਹੈ | ਜੱਜ ਸੂਜ਼ਨ ਕਰੇਹਾ ਨੇ ਹਰਿੰਦਰ ਸਿੰਘ ਨੂੰ 200 ਘੰਟੇ ਸਮਾਜ ਸੇਵਾ ਕਰਨ ਅਤੇ 6 ਮਹੀਨੇ ਘਰ ਵਿਚ ਪਟਾ ਪਾ ਕੇ ਨਜ਼ਰਬੰਦ ਰੱਖਣ ਅਤੇ 5 ਸਾਲ ਲਈ ਜਿਣਸੀ ਅਪਰਾਧੀਆਂ 'ਚ ਨਾਮ ਦਰਜ ਕਰਨ ਦੇ ਹੁਕਮ ਦਿੱਤੇ ਹਨ | 

ਨਾਬਾਲਗਾਂ ਨਾਲ ਸਰੀਰਕ ਸ਼ੋਸ਼ਣ ਮਾਮਲੇ 'ਚ ਪਾਕਿ ਮੂਲ ਦਾ ਲਾਰਡ ਅਦਾਲਤ 'ਚ ਪੇਸ਼

ਲੰਡਨ,22 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : , 22 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਨਾਬਾਲਗਾਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ ਪਾਕਿਸਤਾਨੀ ਮੂਲ ਦਾ ਬਰਤਾਨਵੀ ਲਾਰਡ ਨਜ਼ੀਰ ਅਹਿਮਦ ਆਪਣੇ ਦੋ ਭਰਾਵਾਂ ਨਾਲ ਸ਼ੈਫੀਲਡ ਅਦਾਲਤ 'ਚ ਪੇਸ਼ ਹੋਇਆ | ਰੂਦਰਹੈਮ ਵਾਸੀ ਨਜ਼ੀਰ ਅਹਿਮਦ ਨੂੰ 1970 ਦੇ ਸ਼ੁਰੂਆਤ 'ਚ ਦੋ ਜਬਰ ਜਨਾਹਾਂ ਦੀ ਕੋਸ਼ਿਸ਼ ਦੇ ਕਥਿਤ ਦੋਸ਼ ਅਤੇ ਇਕ ਸਰੀਰਕ ਛੇੜਛਾੜ ਦੇ ਦੋਸ਼ ਤਹਿਤ ਚਾਰਜ ਕੀਤਾ ਗਿਆ ਸੀ | 

ਇਟਲੀ 'ਚ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਨਾਰਾਜ਼ ਸੇਨੇਗਲ ਮੂਲ ਦੇ ਵਿਅਕਤੀ ਨੇ ਲਗਾਈ ਸਕੂਲ ਬੱਸ ਨੂੰ ਅੱਗ

ਮਿਲਾਣ ,22 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : -ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੁੱਧ ਨੀਤੀਆਂ ਤੋਂ ਤੰਗ ਆ ਕੇ ਇਕ ਅਪਰਾਧਿਕ ਰਿਕਾਰਡ ਵਾਲੇ ਓਸੇਨਿਆ ਸਈ ਜਿਹੜਾ ਕਿ ਮੂਲ ਤੌਰ 'ਤੇ ਸੇਨੇਗਲ ਦਾ ਹੈ, ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ, ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇਕ ਮਿਡਲ ਸਕੂਲ ਦੀ 51 ਮਾਸੂਮ ਵਿਦਿਆਰਥੀਆਂ ਨਾਲ ਖਚਾਖਚ ਭਰੀ ਬੱਸ ਨੂੰ 47 ਸਾਲਾ ਡਰਾਈਵਰ ਸਮੇਤ ਅਗਵਾ ਕਰ ਲਿਆ ¢ ਇਸ ਘਟਨਾ 'ਚ 40 ਮਿੰਟ ਤੱਕ ਬੱਚੇ ਆਤੰਕ ਦੇ ਸਾਏ ਹੇਠ ਰਹੇ, ਜਿਨ੍ਹਾਂ ਨੂੰ ਕਿ ਅਗਵਾਕਾਰ ਸਈ ਨੇ ਕਾਫ਼ੀ ਪ੍ਰੇਸ਼ਾਨ ਕੀਤਾ ¢ ਮੁਲਜ਼ਮ ਸਈ ਨੇ ਬੱਸ 'ਚ ਮੌਜੂਦ ਇਕ ਅਧਿਆਪਕ ਨੂੰ ਬੱਚਿਆਂ ਦੇ ਫ਼ੋਨ ਖੋਹ ਕੇ ਪਲਾਸਟਿਕ ਜਿਹੀ ਕਿਸੇ ਚੀਜ਼ ਨਾਲ ਮਾਰਨ ਦੇ ਇਰਾਦੇ ਨਾਲ ਹੱਥ ਬੰਨਣ ਲਈ ਕਿਹਾ, ਪਰ ਇਨ੍ਹਾਂ 'ਚੋਂ ਇੱਕ 13 ਸਾਲ ਦੇ ਬੱਚੇ ਰਹਮੀ ਨੇ ਕਿਸੇ ਢੰਗ ਨਾਲ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇਣ 'ਚ ਕਾਮਯਾਬ ਰਿਹਾ ¢ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਬੱਚਿਆਂ ਨੂੰ ਬਚਾਉਣ ਲਈ ਕਾਰਵਾਈ 'ਚ ਜੁੱਟ ਗਈ ¢ ਅਗਵਾਕਾਰ ਜਿਹੜਾ ਕਿ ਵਾਰ-ਵਾਰ ਬੱਚਿਆਂ ਨੂੰ ਇਹ ਕਹਿ ਰਿਹਾ ਸੀ ਕਿ ਕੋਈ ਨਹੀਂ ਬਚੇਗਾ ਉਸ ਨੇ ਬੱਸ ਨੂੰ ਇਕ ਸੜਕ 'ਤੇ ਖੜ੍ਹੀ ਕਰ ਕੇ ਰਸਤੇ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ |

ਸਹੁਰੇ ਨੂੰ ਬਲੈਕ ਮੇਲ ਕਰਨ ਵਾਲੇ ਜੁਆਈ ਨੂੰ 4 ਸਾਲ ਕੈਦ

ਲੰਡਨ,22 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : -ਲੀਡਜ਼ ਕਰਾਊਨ ਕੋਰਟ 'ਚ 44 ਸਾਲਾ ਅਜਮੇਰ ਸਿੰਘ ਨੂੰ ਆਪਣੇ ਸਹੁਰੇ ਨੂੰ ਬਲੈਕ ਮੇਲ ਕਰਨ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਅਜਮੇਰ ਸਿੰਘ ਦਾ ਆਪਣੀ ਪਤਨੀ ਅਤੇ ਸਹੁਰੇ ਨਾਲ ਤੋੜ ਵਿਛੋੜੇ ਤੋਂ ਬਾਅਦ ਬੱਚਿਆਂ ਦਾ ਹਿਰਾਸਤੀ ਕੇਸ ਚੱਲ ਰਿਹਾ ਸੀ, ਜਿਸ ਲਈ ਉਹ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਸਮਝਦਾ ਸੀ | ਅਜਮੇਰ ਨੇ ਇਕ ਧਮਕੀ ਭਰ ਫ਼ਿਲਮ ਬਣਾ ਕੇ ਇੰਟਰਨੈੱਟ 'ਤੇ ਪਾਈ, ਜਿਸ ਵਿਚ ਉਸ ਨੇ ਆਪਣੇ ਸਹੁਰੇ ਨੂੰ ਉਸ ਦੇ ਮੁੰਡਿਆਂ ਦੀ ਹਿਰਾਸਤ ਲਈ ਅਦਾਲਤ ਵਿਚ ਪਾਈ ਅਰਜ਼ੀ ਵਾਪਸ ਲੈਣ ਦੀ ਧਮਕੀ ਦਿੱਤੀ, ਉਸ ਨੇ ਸਹੁਰੇ ਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਧੀ ਨੂੰ ਦੱਸ ਦੇਵੇ ਕਿ ਉਸ ਦੇ ਮੁੰਡਿਆਂ ਦੀ ਹਿਰਾਸਤ ਲੈਣ ਵਾਲਾ ਕੇਸ ਬੰਦ ਕਰ ਦੇਵੇ |

ਪੈਰਿਸ 'ਚ ਯੂਰਪੀਅਨ ਕਬੱਡੀ ਫੈੱਡਰੇਸ਼ਨ ਦੀ ਮੀਟਿੰਗ ਹੋਈ

ਪੈਰਿਸ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਦੀ ਰਾਜਧਾਨੀ ਪੈਰਿਸ 'ਚ ਯੂਰਨੀਅਨ ਕਬੱਡੀ ਫੈੱਡਰੇਸ਼ਨ ਦੀ ਅਹਿਮ ਮੀਟਿੰਗ ਸੱਦੀ ਗਈ, ਜਿਸ ਵਿਚ ਫਰਾਂਸ, ਬੈਲਜੀਅਮ, ਹਾਲੈਂਡ, ਸਪੇਨ, ਪੁਰਤਗਾਲ, ਜਰਮਨ, ਇਟਲੀ ਤੇ ਆਸਟਰੀਆ ਆਦਿ ਯੂਰਪ ਭਰ ਦੇ ਖੇਡ ਕਲੱਬਾਂ ਨੇ ਭਾਗ ਲਿਆ | ਮੀਟਿੰਗ 'ਚ ਮਾਂ-ਖੇਡ ਕਬੱਡੀ ਨੂੰ ਉੱਚੇ ਮੁਕਾਮ 'ਤੇ ਲਿਜਾਣ ਤੇ ਨਸ਼ਾ ਮੁਕਤ ਕਰਨ ਲਈ ਤੇ ਆਉਣ ਵਾਲੇ ਖੇਡ ਮੇਲਿਆਂ ਦੀ ਰੂਪ-ਰੇਖਾ ਉਲੀਕਣ ਲਈ ਮਹੱਤਵਪੂਰਨ ਵਿਚਾਰਾਂ ਕੀਤੀਆਂ ਗਈਆਂ | 

ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਦੀ ਮੀਟਿੰਗ ਹੋਈ

ਲੰਡਨ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਦੀ ਮੀਟਿੰਗ ਗੁਰਦੁਅਰਾ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਯੂ.ਕੇ 'ਚ ਹੋਈ | ਇਸ ਮੀਟਿੰਗ ਵਿਚ ਵਰਲਡ ਸਿੱਖ ਪਾਰਲੀਮੈਂਟ ਅਧੀਨ ਵੱਖ-ਵੱਖ ਕੌਾਸਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਕੌਾਸਲਾਂ ਦੀ ਬਣਤਰ, ਕੰਮ ਢੰਗ, ਉਦੇਸ਼ਾਂ ਬਾਰੇ ਹਾਂ ਪੱਖੀ ਵਿਚਾਰ ਵਟਾਂਦਰਾ ਕੀਤਾ ਗਿਆ | ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ ਵਲੋਂ ਭੇਜੀ ਜਾਣਕਾਰੀ ਵਿਚ ਕਿਹਾ ਕਿ ਇਸ ਮੌਕੇ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਦੇ ਮੈਂਬਰਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਤਹਿਤ ਸਿੱਖ ਕੌਮ ਲਈ ਸਵੈ ਨਿਰਣੈ ਦੇ ਹੱਕ ਦੀ ਪ੍ਰਾਪਤੀ ਲਈ ਲਗਾਤਾਰ ਕੰਮ ਕਰਦੇ ਰਹਿਣ ਦਾ ਸੰਕਲਪ ਲਿਆ ਅਤੇ ਸਿੱਖਾਂ ਦੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਸੁਝਾਅ ਪੇਸ਼ ਕੀਤੇ |

ਨੀਦਰਲੈਂਡ ਪੁਲੀਸ ਵੱਲੋਂ ਇਕ ਹੋਰ ਮਸ਼ਕੂਕ ਗ੍ਰਿਫ਼ਤਾਰ

ਯੂਤਰੈਕਤ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨੀਦਰਲੈਂਡ ਪੁਲੀਸ ਨੇ ਯੂਤਰੈਕਤ ’ਚ ਗੋਲੀਬਾਰੀ ਦੇ ਇਕ ਹੋਰ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਹੈ। ਹਮਲੇ ਰਾਹੀਂ ਦਹਿਸ਼ਤ ਫੈਲਾਉਣ ਦੇ ਨਜ਼ਰੀਏ ਤੋਂ ਵੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ 40 ਵਰ੍ਹਿਆਂ ਦੇ ਵਿਅਕਤੀ

ਭਗੌੜਾ ਕਾਰੋਬਾਰੀ ਨੀਰਵ ਮੋਦੀ ਲੰਡਨ ’ਚ ਗ੍ਰਿਫ਼ਤਾਰ

ਲੰਡਨ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਨੈਸ਼ਨਲ ਬੈਂਕ ਘੁਟਾਲਾ ਕੇਸ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੂੰ ਬਰਤਾਨੀਆ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਭਗੌੜੇ ਹੀਰਾ ਕਾਰੋਬਾਰੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ 29 ਮਾਰਚ ਤੱਕ ਹਿਰਾਸਤ ’ਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਤਾਂ ਉਹ ਬਾਅਦ ਵਿੱਚ ਆਤਮ ਸਮਰਪਣ ਲਈ ਪੇਸ਼ ਨਹੀਂ ਹੋਵੇਗਾ। ਮੈਟਰੋਪੋਲਿਟਨ ਪੁਲੀਸ ਨੇ ਦੱਸਿਆ ਕਿ ਨੀਰਵ ਦੀਪਕ ਮੋਦੀ (48) ਨੂੰ 19 ਮਾਰਚ ਨੂੰ ਹੌਲਬਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅੱਜ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੀ ਭਾਰਤ ਸਪੁਰਦਗੀ ਨੂੰ ਚੁਣੌਤੀ ਦਿੱਤੀ। ਜ਼ਿਲ੍ਹਾ ਜੱਜ ਮੈਰੀ ਨੀਰਵ ਮੋਦੀ ਗ੍ਰਿਫ਼ਤਾਰ

ਨੀਦਰਲੈਂਡ ਹਮਲੇ ਦੀ ਅਤਿਵਾਦ ਦੇ ਨੁਕਤੇ ਤੋਂ ਜਾਂਚ ਜਾਰੀ

ਯੂਤਰੈਕਤ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਨੀਦਰਲੈਂਡ ਦੀ ਪੁਲੀਸ ਤੇ ਏਜੰਸੀਆਂ ਯੂਤਰੈਕਟ ਵਿਚ ਸੋਮਵਾਰ ਨੂੰ ਟਰਾਮ ਉੱਤੇ ਕੀਤੇ ਹਮਲੇ ਪਿੱਛੇ ਅਤਿਵਾਦੀ ਮਨਸੂਬਾ ਹੋਣ ਦੇ ਨੁਕਤੇ ਨੂੰ ‘ਗੰਭੀਰਤਾ’ ਨਾਲ ਵਿਚਾਰ ਰਹੀਆਂ ਹਨ। ਮੁੱਖ ਮੁਲਜ਼ਮ ਦੀ ਕਾਰ ਵਿਚੋਂ ਕੁਝ ਅਜਿਹੇ 

ਲੰਡਨ ਅਦਾਲਤ ਵਲੋਂ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਲੰਡਨ,18 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ 'ਚ ਲੋੜੀਂਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਵਲੋਂ ਜਾਰੀ ਕੀਤੇ ਗਏ ਵਾਰੰਟ ਅਨੁਸਾਰ ਨੀਰਵ ਮੋਦੀ ਨੂੰ 25 ਮਾਰਚ ਤੋਂ ਪਹਿਲਾਂ ਬੈਂਚ ਅੱਗੇ ਪੇਸ਼ ਹੋਣਾ ਹੋਵੇਗਾ। ਬਰਤਾਨੀਆ ਦੇ ਗ੍ਰਹਿ ਵਿਭਾਗ ਵਲੋਂ ਵੈਸਟਮਿਨਿਸਟਰ ਅਦਾਲਤ ਨੂੰ ਭੇਜੀ ਗਈ 

ਕਾਰ ਦੁਰਘਟਨਾ ਲਈ ਜ਼ਿੰਮੇਵਾਰ ਬਲਵਿੰਦਰ ਸੰਘਾ ਅਤੇ ਏਮਲੀ ਵਿਲਕਨਸਨ ਨੂੰ ਕੈਦ

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਰਕੈਸਟਰ ਕਰਾਊਨ ਕੋਰਟ 'ਚ ਹੋਈ ਸੁਣਵਾਈ ਦੌਰਾਨ ਹੇਲਡਵਨ ਨੇੜੇ ਲਾਪਰਵਾਹੀ ਨਾਲ ਕਾਰ ਚਲਾਉਣ ਵਾਲੇ ਦੋ ਚਾਲਕਾਂ 46 ਸਾਲਾ ਬਲਵਿੰਦਰ ਸੰਘਾ ਅਤੇ 21 ਸਾਲਾ ਏਮਲੀ ਵਿਲਕਨਸਨ ਨੂੰ ਕੈਦ ਦੀ ਸਜ਼ਾ ਸੁਣਾਈ ਹੈ |

ਇਟਲੀ ਪੁਲਿਸ ਨੇ ਫੜੀ 36 ਮਿਲੀਅਨ ਯੂਰੋ ਦੀ ਨਕਲੀ ਕਰੰਸੀ, ਦੋ ਗਿ੍ਫ਼ਤਾਰ

ਮਿਲਾਨ ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਯੂਰਪੀਅਨ ਸੈਂਟਰਲ ਬੈਂਕ ਵਲੋਂ 27 ਜਨਵਰੀ 2019 ਤੋਂ 500 ਯੂਰੋ ਦੇ ਨੋਟਾਂ ਦੀ ਛਪਾਈ ਬੰਦ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੇ ਵੀ ਨਕਲੀ ਨੋਟਾਂ ਦੀ ਛਪਾਈ ਦਾ ਰੁਖ ਬਦਲ ਦਿੱਤਾ ਹੈ, ਜਿਹੜੇ ਲੋਕ ਯੂਰਪ ਭਰ ਵਿਚ ਨਕਲੀ ਯੂਰੋ ਛਾਪਣ ਦੇ ਕਾਰੋਬਾਰ ਨੂੰ ਪ੍ਰਚੰਡ ਕਰ ਰਹੇ ਹਨ | ਇਟਲੀ ਦੇ ਸ਼ਹਿਰ ਨਾਪੋਲੀ ਨੇੜੇ ਅਜਿਹੇ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਿਹੜੇ ਕਿ ਨਕਲੀ ਯੂਰੋ ਦੀ ਛਪਾਈ ਦੇ ਕੰਮ ਨੂੰ ਅੰਜਾਮ ਦੇ ਰਹੇ ਸੀ | 

ਨਰਪਾਲ ਸਿੰਘ ਸ਼ੇਰਗਿੱਲ ਵਲੋਂ ਤਿਆਰ ਅੰਤਰਰਾਸ਼ਟਰੀ ਡਾਇਰੈਕਟਰੀ 2019 ਈਲਿੰਗ ਮੇਅਰ ਪਾਰਲਰ 'ਚ ਰਿਲੀਜ਼

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਉੱਘੇ ਕਾਲਮ ਨਵੀਸ ਅਤੇ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਤਿਆਰ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਡਾਇਰੈਕਟਰੀ ''ਇੰਡੀਅਨਜ਼ ਅਬਰੌਡU ਈਲਿੰਗ ਮੇਅਰ ਦੇ ਪਾਰਲਰ ਵਿਚ ਮੇਅਰ ਤਜਿੰਦਰ ਸਿੰਘ ਧਾਮੀ, ਐਮ ਪੀ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਣਜੀਤ ਧੀਰ, ਕੌਾਸਲਰ ਹਰਭਜਨ ਕੌਰ ਧੀਰ, ਮੇਅਰਿਸ ਰਾਜਿੰਦਰ ਕੌਰ ਧਾਮੀ, ਸੁਲਿਸਟਰ ਗੁਰਪ੍ਰੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ |

ਚਰਨਕੰਵਲ ਸਿੰਘ ਸੇਖੋਂ ਯੂ. ਕੇ. ਦੇ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੀ ਯੂਨੀਸਨ ਯੂਨੀਅਨ ਦੇ ਚੇਅਰਮੈਨ ਬਣੇ

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. ਦੇ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਯੂਨੀਸਨ ਵਲੋਂ ਪੂਰਬੀ ਇੰਗਲੈਂਡ ਹਲਕਿਆਂ ਦੀ ਨੁਮਾਇੰਦਗੀ ਕੌਾਸਲਰ ਚਰਨਕੰਵਲ ਸਿੰਘ ਸੇਖੋਂ ਨੂੰ ਸੌਾਪੀ ਗਈ ਹੈ | 13 ਲੱਖ ਤੋਂ ਵਧੇਰੇ ਮੈਂਬਰਾਂ ਵਾਲੀ ਇਸ ਯੂਨੀਅਨ ਵਲੋਂ ਸ: ਸੇਖੋਂ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਐਲਾਨਿਆ ਗਿਆ ਹੈ | ਯੂਨੀਅਨ ਦੇ ਇਸ ਖੇਤਰ ਦੇ ਸਾਬਕਾ ਚੇਅਰਮੈਨ ਐਾਡੀ ਹੰਕਨ ਨੇ ਦੱਸਿਆ ਕਿ ਯੂਨੀਅਨ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਸ: ਸੇਖੋਂ ਨੂੰ ਇਸ ਅਹੁਦੇ ਲਈ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ |

ਸੜਕ ਹਾਦਸੇ 'ਚ ਦੋ ਪੰਜਾਬੀ ਬੱਚਿਆਂ ਦੀ ਮੌਤ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. ਦੇ ਸ਼ਹਿਰ ਵੁਲਵਰਹੈਂਪਟਨ 'ਚ ਇਕ ਬੀ. ਐੱਮ. ਡਬਲਿਊ. ਤੇ ਔਡੀ ਐੱਸ 3 ਕਾਰਾਂ ਵਿਚਕਾਰ ਹੋਈ ਟੱਕਰ 'ਚ ਪੰਜਾਬੀ ਦੋ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ | ਵੈਸਟ ਮਿਡਲੈਂਡ ਪੁਲਿਸ ਨੇ ਜਾਰੀ ਬਿਆਨ 'ਚ ਦੱਸਿਆ ਕਿ 10 ਸਾਲਾ ਸੰਜੈ ਸਿੰਘ ਤੇ ਪਵਨਵੀਰ ਸਿੰਘ ਜੋ 23 ਮਹੀਨੇ ਦਾ ਸੀ ਆਪਣੀ ਮਾਂ ਦੇ ਨਾਲ ਵੀਰਵਾਰ ਨੂੰ ਬੀ. ਐੱਮ. ਡਬਲਿਊ. ਕਾਰ 'ਚ ਜਾ ਰਹੇ ਸਨ | ਜਦ ਇਕ ਔਡੀ ਐੱਸ 3 ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ |

ਇਟਲੀ 'ਚ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਇਟਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ 'ਚ ਇਕ ਦਰਦਨਾਕ ਸੜਕ ਹਾਦਸਾ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਸੰਨਵੀਤੋ ਵਿਖੇ ਉਂਦੋ ਹੋ ਗਿਆ ਜਦੋਂ ਪੰਜਾਬੀ ਨੌਜਵਾਨ ਪਰਵਿੰਦਰ ਸਿੰਘ (35) ਉਰਫ਼ ਹੈਪੀ ਕਿਸੇ ਜ਼ਰੂਰੀ ਕੰਮ ਸਾਈਕਲ ਉਪੱਰ ਜਾ ਰਿਹਾ ਸੀ ¢

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073314030
Copyright © 2019, Panjabi Times. All rights reserved. Website Designed by Mozart Infotech