ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਭਾਰਤ ਨੂੰ 35 ਦੌੜਾਂ ਦੇ ਨਾਲ ਹਰਾ ਕੇ ਆਸਟਰੇਲੀਆ ਨੇ ਲੜੀ ਜਿੱਤੀ

March 14, 2019 05:32 PM

ਨਵੀਂ ਦਿੱਲੀ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਲੜੀ ਦੇ ਆਖ਼ਰੀ ਮੈਚ ਦੇ ਵਿੱਚ ਭਾਰਤ, ਆਸਟਰੇਲੀਆ ਤੋਂ 35 ਦੌੜਾਂ ਦੇ ਨਾਲ ਮੈਚ ਹਾਰ ਗਿਆ ਤੇ ਇਸ ਦੇ ਨਾਲ ਹੀ ਆਸਟਰੇਲੀਆ ਨੇ ਪੰਜ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ 3-2 ਦੇ ਜਿੱਤ ਲਈ ਹੈ। ਆਸਟਰੇਲੀਆ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤ ਦੀ ਟੀਮ 237 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ ਨੇ ਭਾਰਤ ਦੇ ਵਿੱਚ ਦਸ ਸਾਲ ਬਾਅਦ ਲੜੀ ਜਿੱਤੀ ਹੈ। ਆਸਟਰੇਲੀਆ ਦੇ ਉਸਮਾਨ ਖਵਾਜ਼ਾ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਐਲਾਨਿਆ ਗਿਆ ਹੈ।ਇਹ ਜ਼ਿਕਰਯੋਗ ਹੈ ਕਿ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ਵਿੱਚ 1982 ਅਤੇ 1996 ਵਿੱਚ ਦੋ ਵਾਰ ਹੀ ਕੋਈ ਟੀਮ 250 ਦੌੜਾਂ ਦੇ ਸਕੋਰ ਨੂੰ ਪਾਰ ਕਰ ਸਕੀ ਹੈ। ਜੰਪਾ ਨੇ ਤਿੰਨ ਵਿਕਟਾਂ ਲਈਆਂ। ਪੈੱਟ ਕਮਿਨਸ, ਰਿਚਰਡਸਨ ਅਤੇ ਮਾਰਕਸ ਸਟੋਇਨਿਸ ਦੋ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ।
ਉਸਮਾਨ ਖਵਾਜ਼ਾ ਦੇ ਲੜੀ ਵਿੱਚ ਦੂਜੇ ਸੈਂਕੜੇ ਨਾਲ ਆਸਟਰੇਲੀਆ ਨੇ ਇੱਥੋਂ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 272 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾਂ ਕਰਕੇ ਭਾਰਤ ਨੂੰ ਸਖਤ ਚੁਣੌਤੀ ਦਿੱਤੀ ਹੈ। ਖਵਾਜ਼ਾ ਨੇ 106 ਗੇਂਦਾਂ ਵਿੱਚ ਦਸ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 100 ਦੌੜਾਂ ਬਣਾਈਆਂ। ਉਸਨੇ ਕਪਤਾਨ ਓਰੋਨ ਫਿੰਚ (27) ਦੇ ਨਾਲ ਪਹਿਲੇ ਵਿਕਟ ਲਈ 76 ਅਤੇ ਪੀਟਰ ਹੈਂਡਜ਼ਕੌਂਬ (52) ਦੇ ਨਾਲ ਦੂਜੇ ਵਿਕਟ ਦੇ ਲਈ 99 ਦੌੜਾਂ ਦੀਆਂ ਦੋ ਅਹਿਮ ਪਾਰੀਆਂ ਖੇਡੀਆਂ। ਅਸਟਰੇਲੀਆ ਨੇ ਆਖ਼ਰੀ ਦਸ ਓਵਰਾਂ ਦੇ ਵਿੱਚ 70 ਦੌੜਾਂ ਬਣਾਈਆਂ ਪਰ ਇਸ ਦੌਰਾਨ ਪੰਜ ਵਿਕਟ ਵੀ ਗਵਾ ਦਿੱਤੇ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਹੰਮਦ ਸ਼ਮੀ ਦੀ ਪਹਿਲੀ ਗੇਂਦ ਆਊਟ ਸਵਿੰਗ ਸੀ, ਜਿਸ ਨੂੰ ਫਿੰਚ ਨਹੀਂ ਸਮਝ ਸਕਿਆ ਪਰ ਉਹ ਜਲਦੀ ਹੀ ਸਹਿਜ ਹੋ ਕੇ ਖੇਡਣ ਲੱਗਾ।ਭਾਰਤ ਦੀ ਤਰਫੋਂ ਜਸਪ੍ਰੀਤ ਬੁਮਰਾ ਕਾਫੀ ਮਹਿੰਗਾ ਸਾਬਿਤ ਹੋਇਆ। ਉਹ ਦਸ ਓਵਰਾਂ ਵਿੱਚ ਕੋਈ ਵਿਕਟ ਨਹੀਂ ਲੈ ਸਕਿਆ। ਰਵਿੰਦਰ ਜਡੇਜਾ ਦਸ ਓਵਰਾਂ ਵਿੱਚ ਦੋ ਵਿਕਟਾਂ ਲੈ ਗਿਆ। ਭੁਵਨੇਸ਼ਵਰ ਕੁਮਾਰ ਤਿੰਨ ਵਿਕਟਾਂ ਲੈ ਕੇ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਸ਼ਮੀ ਵੀ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਕੁਲਦੀਪ ਯਾਦਵ ਸਿਰਫ ਇੱਕ ਵਿਕਟ ਹੀ ਲੈ ਸਕਿਆ।
ਆਸਟਰੇਲੀਆ ਦੀ ਰਣਨੀਤੀ ਸਾਫ ਸੀ ਕਿ ਬੁਮਰਾ ਨੂੰ ਸੰਭਲ ਕੇ ਖੇਡਣਾ ਅਤੇ ਬਾਕੀ ਗੇਂਦਬਾਜ਼ਾਂ ਨੂੰ ਨਿਸ਼ਾਨੇ ਉੱਤੇ ਰੱਖਣਾ। 14 ਓਵਰਾਂ ਬਾਅਦ ਸਕੋਰ ਬਿਨਾਂ ਕਿਸੇ ਨੁਕਸਾਨ ਦੇ 73 ਦੌੜਾਂ ਸੀ ਤਾਂ ਪੰਜਵੇਂ ਗੇਂਦਬਾਜ ਦੇ ਰੂਪ ਵਿੱਚ ਜਡੇਜਾ ਨੇ ਗੇਂਦ ਸੰਭਾਲੀ ਅਤੇ ਉਸਦੀ ਤੀਜੀ ਗੇਂਦ ਉੱਤੇ ਹੀ ਫਿੰਚ ਆਊਟ ਹੋ ਗਿਆ। ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਚਾਰੇ ਛੱਕੇ ਕੁਲਦੀਪ ਉੱਤੇ ਲਾਏ।ਜਦੋਂ ਆਸਟਰੇਲੀਆ 28 ਓਵਰਾਂ ਬਾਅਦ ਇੱਕ ਵਿਕਟ ਉੱਤੇ 157 ਦੌੜਾਂ ਬਣਾ ਕੇ ਵਿਸ਼ਾਲ ਸਕੋਰ ਵੱਲ੍ਹ ਵਧ ਰਿਹਾ ਸੀ ਤਾਂ ਅਜਿਹੀ ਸਥਿਤੀ ਵਿੱਚ ਕਪਤਾਨ ਵਿਰਾਟ ਕੋਹਲੀ ਦਾ ਬੁਮਰਾ ਨੂੰ ਗੇਂਦ ਸੰਭਾਲਣ ਦਾ ਫੈਸਲਾ ਅਹਿਮ ਸਾਬਿਤ ਹੋਇਆ। ਪਹਿਲੇ ਚਾਰ ਓਵਰਾਂ ਵਿੱਚ ਸਿਰਫ ਅੱਠ ਦੌੜਾਂ ਦੇਣ ਵਾਲੇ ਬੁਮਰਾ ਨੇ ਕਸੀ ਹੋਈ ਗੇਂਦਬਾਜ਼ੀ ਕੀਤੀ ਅਤੇ ਉਸ ਦੇ ਵੱਲੋਂ ਬਣਾਏ ਦਬਾਅ ਨੂੰ ਜਡੇਜਾ ਅਤੇ ਭੁਵੀ ਨੇ ਕੈਸ਼ ਕੀਤਾ। ਖਵਾਜ਼ਾ ਨੇ 102 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਅਤੇ ਇਸ ਸਕੋਰ ਦੇ ਉੱਤੇ ਹੀ ਉੀ ਭੁਵੀ ਦੀ ਗੇਂਦ ਉੱਤੇ ਕੋਹਲੀ ਨੂੰ ਕੈਚ ਦੇ ਬੈਠਾ । ਅਗਲੇ ਓਵਰ ਦੇ ਵਿੱਚ ਕੋਹਲੀ ਨੇ ਮੈਕਸਵੈੱਲ ਦਾ ਕੈਚ ਲੈ ਕੇ ਦਰਸ਼ਕਾਂ ਦੇ ਵਿੱਚ ਜੋਸ਼ ਭਰ ਦਿੱਤਾ। ਹੈਂਡਜ਼ਕੌਂਬ ਸ਼ਮੀ ਦੀ ਗੇਂਦ ਉੱਤੇ ਵਿਕਟ ਕੀਪਰ ਪੰਤ ਨੂੰ ਕੈਚ ਦੇ ਬੈਠਾ। ਐਸ਼ਟਨ ਟਰਨਰ ਦਾ ਜਡੇਜਾ ਨੇ ਕੈਚ ਲੈ ਲਿਆ। ਇਸ ਤੋਂ ਬਾਅਦ ਭੁਵਨੇਸ਼ਵਰ ਨੇ ਮਾਰਕਸ ਸਟੋਇਨਿਸ (20), ਅਤੇ ਸ਼ਮੀ ਨੇ ਅਲੈਕਸ ਕੈਰੀ (20) ਨੂੰ ਪਵੇਲੀਅਨ ਭੇਜਿਆ। ਜਾਏ ਰਿਚਰਡਸਨ (29)ਅਤੇ ਪੈੱਟ ਕਮਿਨਸ 15 ਨੇ 48ਵੇਂ ਓਵਰ ਵਿੱਚ ਬੁਮਰਾ ਉੱਤੇ 19 ਦੌੜਾਂ ਬਟੋਰ ਕੇ ਉਸਦਾ ਗੇਂਦਬਾਜ਼ੀ ਵਿਸ਼ਲੇਸ਼ਣ ਵਿਗਾੜ ਦਿੱਤਾ ਅਤੇ ਸਕੋਰ 250 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ। ਭਾਰਤ ਲਈ ਸ਼ੁਰੂ ਵਿੱਚ ਰੋਹਿਤ ਸ਼ਰਮਾ (56) ਦੀ ਸੈਂਕੜੇ ਦੀ ਪਾਰੀ ਅਤੇ ਕੇਦਾਰ ਯਾਧਵ (44) ਭੁਵੀ (46) ਨੇ 91 ਦੌੜਾਂ ਜੋੜ ਕੇ ਉਮੀਦਾਂ ਜਗਾਈਆਂ ਪਰ ਭਾਰਤ 50 ਓਵਰਾਂ ਵਿੱਚ 237 ਦੌੜਾਂ ਬਣਾ ਕੇ ਆਊਟ ਹੋ ਗਿਆ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਭਾਰਤ ਨੇ ਆਖ਼ਰੀ ਪਲਾਂ ’ਚ ਗੋਲ ਖੁੰਝਾਇਆ

ਇਪੋਹ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਆਖ਼ਰੀ ਪਲਾਂ ਵਿੱਚ ਗੋਲ ਗੁਆਉਣ ਵਾਲੀ ਆਪਣੀ ਪੁਰਾਣੀ ਸਮੱਸਿਆ ਤੋਂ ਉਭਰ ਨਹੀਂ ਸਕਿਆ ਅਤੇ ਅੱਜ ਇਸੇ ਕਾਰਨ ਇੱਥੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਕੋਰੀਆ ਨਾਲ 1-1 ਨਾਲ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। ਭਾਰਤ ਨੇ ਮਨਦੀਪ ਸਿੰਘ ਦੇ 28ਵੇਂ ਮਿੰਟ ਵਿੱਚ ਦਾਗ਼ੇ ਗੋਲ ਨਾਲ ਲੀਡ ਬਣਾ ਲਈ ਅਤੇ ਉਹ ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਵੱਲ ਵਧ ਰਿਹਾ ਸੀ। ਉਸ ਨੂੰ ਆਪਣੇ ਡਿਫੈਂਸ ਦੀ ਭਾਰੀ ਗ਼ਲਤੀ ਦਾ ਗਮਿਆਜ਼ਾ ਭੁਗਤਣਾ ਪਿਆ ਅਤੇ ਮੈਚ ਖ਼ਤਮ ਹੋਣ ਤੋਂ 22 ਸੈਕਿੰਡ ਪਹਿਲਾਂ ਜੌਂਗਿਆਨ ਜਾਂਗ ਨੇ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਦਾਗ਼ ਦਿੱਤਾ। ਮੈਚ ਦੇ ਚੌਥੇ ਕੁਆਰਟਰ ਦੌਰਾਨ ਭਾਰੀ ਮੀਂਹ ਪੈਣ ਕਾਰਨ ਮੈਚ ਨੂੰ ਵਿਚਾਲੇ ਰੋਕਣਾ ਪਿਆ। ਭਾਰਤ ਨੇ ਕੱਲ੍ਹ ਸ਼ੁਰੂਆਤੀ ਮੈਚ ਵਿੱਚ ਜਾਪਾਨ ਨੂੰ 2-0 ਗੋਲਾਂ ਨਾਲ ਹਰਾਇਆ ਸੀ।

ਪ੍ਰਮਿੰਦਰ ਸਿੰਘ ਭਾਰਤੀ ਪਾਵਰ ਲਿਫਟਿੰਗ ਟੀਮ ਦਾ ਕੋਚ ਨਿਯੁਕਤ

ਬਠਿੰਡਾ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਹਾਂਗਕਾਂਗ ਵਿੱਚ 20 ਤੋਂ 26 ਅਪ੍ਰੈਲ ਤੱਕ ਹੋ ਰਹੀ ਸਬ ਜੂਨੀਅਰ, ਜੂਨੀਅਰ, ਸੀਨੀਅਰ (ਓਪਨ) ਅਤੇ ਮਾਸਟਰਜ਼ ਮਹਿਲਾ ਤੇ ਪੁਰਸ਼ ਪਾਵਰਲਿਫਟਿੰਗ ਚੈਂਪੀਅਨਸ਼ਿਪ ਲਈ ਭਾਰਤੀ ਖਿਡਾਰੀਆਂ ਨਾਲ ਪ੍ਰਮਿੰਦਰ ਸਿੰਘ ਦੀ ਕੋਚ ਵਜੋਂ ਚੋਣ ਕੀਤੀ ਗਈ ਹੈ।

ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਚੇਪਕ ਦੀ ਪਿੱਚ ਤੋਂ ਨਿਰਾਸ਼

ਚੇਨੱਈ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰੌਇਲ ਚੈਲੰਜਰ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਆਈਪੀਐਲ ਦੇ ਸ਼ੁਰੂਆਤੀ ਮੈਚ ਵਿੱਚ ਘੱਟ ਸਕੋਰ ਬਣਨ ਮਗਰੋਂ ਚੇਪਕ ਸਟੇਡੀਅਮ ਦੀ ਪਿੱਚ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਬੰਗਲੌਰ ਦੀ ਟੀਮ 17.1 ਓਵਰਾਂ ਵਿੱਚ 70 ਦੌੜਾਂ ’ਤੇ ਆਊਟ ਹੋ ਗਈ ਸੀ, ਜਦੋਂਕਿ ਚੇਨੱਈ ਸੁਪਰਕਿੰਗਜ਼ ਨੇ 17.1 ਓਵਰ ਵਿੱਚ ਟੀਚਾ ਹਾਸਲ ਕਰਕੇ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ। ਧੋਨੀ ਨੇ ਸਾਫ਼ ਕੀਤਾ ਕਿ ਉਹ ਅਗਲੇ ਮੈਚਾਂ ਦੌਰਾਨ ਬਿਹਤਰ ਵਿਕਟ ਦੀ ਉਮੀਦ ਕਰਨਗੇ। ਉਸ ਨੇ ਕਿਹਾ, ‘‘ਮੈਨੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਵਿਕਟ ਬਹੁਤ ਹੀ ਹੌਲੀ ਸੀ। ਅਸੀਂ ਸੱਚ-ਮੁੱਚ ਕਾਫੀ ਹੈਰਾਨ ਸੀ।

ਅਰਚਨਾ ਨੂੰ ਓਮਾਨ ਓਪਨ ਵਿੱਚ ਚਾਂਦੀ ਦਾ ਪਹਿਲਾ ਤਗ਼ਮਾ; ਸਤਿਅਨ ਨੇ ਜਿੱਤੀ ਕਾਂਸੀ

ਮਸਕਟ,24 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਜੀ ਸਤਿਅਨ ਨੇ ਅੱਜ ਆਈਟੀਟੀਐਫ ਚੈਲੰਜ ਪਲੱਸ ਓਮਾਨ ਓਪਨ ਦੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਸਵੀਡਨ ਦੇ ਮਾਟਿਆਸ ਫਲੈਕ ਖ਼ਿਲਾਫ਼ ਪਸੀਨਾ ਵਹਾਇਆ, ਪਰ ਉਹ ਸਫਲ ਨਹੀਂ ਹੋ ਸਕਿਆ ਅਤੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮਾਟਿਆਸ ਫਲੈਕ ਤੋਂ ਚੌਥਾ ਦਰਜਾ ਪ੍ਰਾਪਤ ਸਤਿਅਨ 8-11, 11-7, 9-11, 11-9, 9-11, 11-9, 10-12 ਨਾਲ ਹਾਰ ਗਿਆ। ਦੂਜੇ ਪਾਸੇ ਅਰਚਨਾ ਕਾਮਤ ਦਾ 

ਪੌਂਟਿੰਗ ਨੇ ਚੌਥੇ ਨੰਬਰ ਉੱਤੇ ਰਿਸ਼ਭ ਪੰਤ ਨੂੰ ਉਤਾਰਨ ਦੀ ਕੀਤੀ ਪੈਰਵੀ

ਨਵੀਂ ਦਿੱਲੀ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕ੍ਰਿਕਟ ਦੇ ਮਹਾਨ ਕਪਤਾਨਾਂ ਵਿੱਚ ਸ਼ੁਮਾਰ ਰਿਕੀ ਪੌਟਿੰਗ ਨੇ ਰਿਸ਼ਭ ਪੰਤ ਨੂੰ ਭਾਰਤ ਦੀ ਵਿਸ਼ਭ ਕੱਪ ਟੀਮ ਵਿੱਚ ਚੌਥੇ ਨੰਬਰ ਦੇ ਬੱਲੇਬਾਜ਼ ਵਜੋਂ ਖਿਡਾਉਣ ਦੀ ਹਮਾਇਤ ਕੀਤੀ ਜਦੋਂ ਕਿ ਸੌਰਵ ਗਾਂਗੁਲੀ ਨੇ ਉਸਨੂੰ ਭਾਰਤੀ ਟੀਮ ਦਾ ਅਨਮੋਲ ਹੀਰਾ ਦੱਸਿਆ। ਇੰਗਲੈਂਡ ਵਿੱਚ 30 ਮਈ ਨੂੰ ਹੋ ਰਹੇ ਵਿਸ਼ਵ ਕੱਪ ਦੇ ਲਈ ਭਾਰਤੀ ਬੱਲੇਬਾਜ਼ੀ ਕ੍ਰਮ ਵਿੱਚ ਚੌਥੇ ਨੰਬਰ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਹਨ। ਭਾਰਤ ਦੇ ਕੋਲ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਕਪਤਾਨ ਵਿਰਾਟ ਕੋਹਲੀ ਦੇ ਰੂਪ ਵਿੱਚ ਸਿਖਰ ਉੱਤੇ ਦੁਨੀਆ ਦੇ ਤਿੰਨ ਸਭ ਤੋਂ ਖਤਰਨਾਕ ਮੰਨੇ ਜਾਂਦੇ ਬੱਲੇਬਾਜ਼ ਹਨ ਪਰ ਚੌਥੇ ਸਥਾਨ ਨੂੰ ਲੈ ਕੇ ਟੀਮ ਦੀ ਚਿੰਤਾ ਬਰਕਰਾਰ ਹੈ ਅਤੇ ਇਸ ਸਥਾਨ ਉੱਤੇ ਅਜੇ ਕੋਈ ਵੀ ਬੱਲੇਬਾਜ਼ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਥਾਂ ਲੈਣ ਦੇ ਪੂਰੀ ਤਰ੍ਹਾਂ ਯੋਗ ਸਿੱਧ ਨਹੀਂ ਹੋ ਸਕਿਆ।

ਨਿਊਜ਼ੀਲੈਂਡ ਦੌਰਾ ਵਿਚਾਲੇ ਛੱਡ ਕੇ ਬੰਗਲਾਦੇਸ਼ ਦੀ ਟੀਮ ਵਤਨ ਰਵਾਨਾ

ਕਰਾਈਸਟ ਚਰਚ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦੇ ਵਿੱਚ ਹੋਏ ਅਤਿਵਾਦੀ ਹਮਲੇ ’ਚੋਂ ਵਾਲ ਵਾਲ ਬਚੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਸ਼ਨਿੱਚਰਵਾਰ ਨੂੰ ਨਿਊਜ਼ੀਲੈਂਡ ਤੋਂ ਰਵਾਨਾ ਹੋ ਗਈ ਹੈ। ਕਰਾਈਸਟ ਚਰਚ ਵਿੱਚ ਮਸਜਿਦ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਘਬਰਾਏ ਬੰਗਲਾਦੇਸ਼ ਦੇ ਕ੍ਰਿਕਟ ਖਿਡਾਰੀ ਵਤਨ ਜਾਣ ਲਈ ਜਹਾਜ਼ ਵਿੱਚ ਬੈਠ ਕੇ ਰਾਹਤ ਮਹਿਸੂਸ ਕਰ ਰਹੇ ਸਨ।‘ਸਟਫਡਾਟ ਕੋ ਡਾਟ ਐਨਜੈੱਡ’ ਦੇ ਅਨੁਸਾਰ ਬੰਗਲਾਦੇਸ਼ ਦੇ

ਹਮਲੇ ਬਾਅਦ ਅੰਤਰਰਾਸ਼ਟਰੀ ਖੇਡਾਂ ਦਾ ਦ੍ਰਿਸ਼ ਬਦਲ ਜਾਵੇਗਾ: ਵਾਈਟ

ਆਕਲੈਂਡ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਟ ਦਾ ਮੰਨਣਾ ਹੈ ਕਿ ਕਰਾਈਸਟ ਚਰਚ ਦੀਆਂ ਦੋ ਮਸਜਿਦਾਂ ਦੇ ਵਿੱਚ ਹੋਈ ਗੋਲਾਬਾਰੀ ਦੇ ਕਾਰਨ ਨਿਊਜ਼ੀਲੈਂਡ ਅਤੇ ਹੋਰ ਸਥਾਂਨਾਂ ਉੱਤੇ ਖੇਡਾਂ ਦੀ ਮੇਜ਼ਬਾਨੀ ਦੇ ਦੂਰਰਸ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਨਿਊਜ਼ੀਲੈਂਡ ਸੁਰੱਖਿਅਤ ਸਥਾਨ ਹੋਣ ਦੀ ਛਵੀ ਵੀ ਵਿਗਾੜ ਦਿੱਤੀ ਹੈ। ਇਨ੍ਹਾਂ ਹਮਲਿਆਂ ਦੇ ਵਿੱਚ ਬੰਗਲਾਦੇਸ਼ ਦੀ ਟੀਮ ਵਾਲ ਵਾਲ ਬਚ ਗਈ ਅਤੇ ਹਮਲਿਆਂ ਬਾਅਦ ਲੜੀ ਵਿਚਾਲੇ ਹੀ ਬੰਦ ਕਰ ਦਿੱਤੀ ਗਈ ਅਤੇ ਬੰਗਲਾਦੇਸ਼ ਦੇ ਖਿਡਾਰੀ ਦੌਰਾ ਵਿਚਾਲੇ ਛੱਡ ਕੇ ਦੇਸ਼ ਲਈ ਰਵਾਨਾ ਹੋ ਗਏ ਹਨ।

ਅੰਤਰ-ਕਾਲਜ ਮੁਕਾਬਲੇ ’ਚ ਸ਼ਿਵਾਲਿਕ ਕਾਲਜ ਦੇ ਖਿਡਾਰੀ ਮੋਹਰੀ

ਨੰਗਲ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੌਂਗ ਡੈਮ ਤਲਵਾੜਾ ’ਚ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ਵਿਚ ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਦੇ ਬੀਏ ਭਾਗ-ਤੀਜਾ ਦੇ ਅਤੇ ਬੀਐੱਸਸੀ ਭਾਗ-ਦੂਜਾ ਦੇ ਵਿਦਿਆਰਥੀਆਂ ਮੋਹਿਤ ਰਾਣਾ, ਨਵਨੀਤ ਸਿੰਘ ਅਤੇ ਫਤਹਿ ਸਿੰਘ ਨੇ ਦੋ ਗੋਲਡ ਅਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ, ਜਿਸ ਨਾਲ ਕਾਲਜ ਨੇ ਓਵਰਆਲ ਚੈਂਪਿਅਨਸ਼ਿਪ ਜਿੱਤੀ ਅਤੇ ਇਹ ਤਿਨੋਂ ਵਿਦਿਆਰਥੀ ਆਲ 

ਇੰਡੀਅਨ ਵੈੱਲਜ਼ ਓਪਨ ਟੈਨਿਸ ਦੇ ਸੈਮੀਫਾਈਨਲ ’ਚ ਨਡਾਲ ਅਤੇ ਫੈਡਰਰ ਆਹਮੋੋ-ਸਾਹਮਣੇ

ਇੰਡੀਅਨ ਵੈੱਲਜ਼(ਅਮਰੀਕਾ),16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਾਫੇਲ ਨਡਾਲ ਨੇ ਗੋਡੇ ਦੀ ਤਕਲੀਫ਼ ਵਿਚੋਂ ਉੱਭਰਦਿਆਂ ਸ਼ੁੱਕਰਵਾਰ ਨੂੰ ਰੂਸ ਦੇ ਕਰੇਨ ਖਾਚਾਨੋਵ ਦੀ ਚੁਣੌਤੀ ਨੂੰ ਪਾਰ ਕਰਦਿਆਂ ਏਟੀਪੀ ਇੰਡੀਅਨ ਵੈੱਲਜ਼ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ ਅਤੇ ਸੈਮੀਫਾਈਨਲ ਵਿੱਚ ਉਸਦੀ ਟੱਕਰ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਹੋਵੇਗੀ।ਦੁਨੀਆਂ ਦਾ ਦੂਜੇ ਨੰਬਰ ਦੇ ਖਿਡਾਰੀ ਨਡਾਲ ਟੂਰਨਾਮੈਂਟ ਦਾ ਸਿਖਰਲਾ ਦਰਜਾ ਖਿਡਾਰੀ ਹੈ 

ਰੋਨਾਲਡੋ ਦੀ ਹੈਟ੍ਰਿਕ ਦੇ ਨਾਲ ਜੁਵੈਂਟਸ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲਜ਼ ’ਚ

ਤੁਰਿਨ (ਇਟਲੀ),13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆਂ ਦੇ ਧੁਨੰਤਰ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਅੱਠਵੀਂ ਹੈਟਟ੍ਰਿਕ ਦੀ ਬਦੌਲਤ ਇਟਲੀ ਦੇ ਫੁੱਟਬਾਲ ਕਲੱਬ ਯੁਵੈਂਟਸ ਦੇ ਪ੍ਰੀ ਕੁਅਰਟਰਫਾਈਨਲ ਦੇ ਦੂਜੇ ਗੇੜ ਵਿੱਚ ਮੰਗਲਵਾਰ ਨੂੰ ਇੱਥੇ ਐਟਲੇਟੀਕੋ ਮੈਡਰਿਡ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ ਹੈ। ਰੋਨਾਲਡੋ ਦੀ ਇਹ ਚੈਂਪੀਅਨਜ਼ ਲੀਗ ਦੇ ਵਿੱਚ ਅੱਠਵੀਂ ਹੈਟਟ੍ਰਿਕ ਹੈ। ਇਸ ਦੇ ਨਾਲ ਉਸ ਨੇ ਬਾਰਸੀਲੋਨਾ ਦੇ ਲਿਓਨਲ ਮੈਸੀ ਦੀ ਬਰਾਬਰੀ ਕਰ ਲਈ ਹੈ।

ਜਰਮਨੀ ਦੇ ਫਿਲਿਪ ਨੇ ਜੋਕੋਵਿਚ ਨੂੰ ਹਰਾ ਕੇ ਕੀਤਾ ਉਲਟਫੇਰ

ਇੰਡੀਅਨ ਵੈੱਲਜ਼ (ਅਮਰੀਕਾ),13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਇੰਡੀਅਨ ਵੈੱਲਜ਼ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਵੱਡੇ ਖਿਡਾਰੀਆਂ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਹੈ। ਮੀਂਹ ਦੇ ਕਾਰਨ ਕੱਲ੍ਹ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਅਤੇ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਵਿਚਕਾਰ ਤੀਜੇ ਗੇੜ ਦੇ ਮੈਚ ਨੂੰ ਰੋਕਣਾ ਪਿਆ ਸੀ ਅਤੇ ਜਦੋਂ ਮੈਚ ਮੰਗਲਵਾਰ ਨੂੰ ਸ਼ੁਰੂ ਹੋਇਆ ਤਾਂ ਫਿਲਿਪ ਨੇ ਜੋਕੋਵਿਚ ਨੂੰ 6-4,6-4 ਦੇ ਨਾਲ ਹਰਾ ਦਿੱਤਾ। ਹੁਣ ਫਿਲਿਪ ਕੋਲਸ਼੍ਰੇਬਰ ਦੀ ਟੱਕਰ ਫਰਾਂਸ ਦੇ ਗੇਲ ਮੋਂਫਿਲਜ਼ ਦੇ ਨਾਲ ਹੋਵੇਗੀ।
ਇਸ ਤਰ੍ਹਾਂ ਹੀ ਮਹਿਲਾਵਾਂ ਦੇ ਵਿੱਚ ਜਾਪਾਨ ਦੀ ਨਾਓਮੀ ਓਸਾਕਾ ਨੂੰ ਬੇਲਿੰਡਾ ਬੇਨਸਿਚ ਨੇ 3-6,1-6 ਦੇ ਨਾਲ ਹਰਾ ਦਿੱਤਾ। ਓਸਾਕਾ ਨੇ ਇੱਕ ਸਾਲ ਪਹਿਲਾਂ ਇੰਡੀਅਨ ਵੈੱਲਜ਼ ਦੇ ਵਿੱਚ ਖ਼ਿਤਾਬ ਜਿੱਤਿਆ ਸੀ। ਮਹਿਲਾਵਾਂ ਦੇ ਚੌਥੇ ਗੇੜ ਦੇ ਮੁਕਾਬਲੇ ਵਿੱਚ ਸਿਮੋਨਾ ਹਲੱਪਾ ਨੂੰ ਮਾਰਕਰੇਟਾ ਵੋਨਦਰੋਸੋਵਾ ਤੋਂ ਹਾਰ ਮਿਲੀ ਹੈ।

ਵੈਟਰਨਰੀ ’ਵਰਸਿਟੀ ਖੇਡਾਂ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ ਬਣਿਆ ਚੈਂਪੀਅਨ

ਲੁਧਿਆਣਾ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਿਹਰਸਲ ਦੌਰਾਨ ਵਿਦਿਆਰਥੀ ਦੇ ਨੇਜਾ ਲੱਗਣ ਨਾਲ 12 ਮਾਰਚ ਨੂੰ ਰੱਦ ਹੋਈਆਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀਆਂ 13ਵੀਆਂ ਅਥਲੈਟਿਕ ਖੇਡਾਂ ਅੱਜ ਸੰਪੂਰਨ ਹੋ ਗਈਆਂ। ਇਨ੍ਹਾਂ ਖੇਡਾਂ ਦੀ ਓਵਰਆਲ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ ਦੇ ਖਿਡਾਰੀਆਂ ਨੇ ਜਿੱਤ ਲਈ ਹੈ। ਅੱਜ ਸਵੇਰੇ ਖੇਡਾਂ ਦਾ ਉਦਘਾਟਨ ’ਵਰਸਿਟੀ ਦੇ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਕੀਤਾ। ਮਾਰਚ ਪਾਸਟ ਸਲਾਮੀ ਤੋਂ ਬਾਅਦ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ। ਲੜਕਿਆਂ ਵਿੱਚੋਂ ਆਲਮਜੀਤ ਸਿੰਘ ਤੇ ਲੜਕੀਆਂ ਵਿੱਚੋਂ ਗੁਨੀਤ ਕੌਰ ਨੂੰ ਸਰਵਉੱਤਮ ਅਥਲੀਟ ਐਲਾਨਿਆ ਗਿਆ।

ਇੰਗਲੈਂਡ ਨੇ ਟੀ-20 ਮੈਚਾਂ ਦੀ ਲੜੀ ਵਿੱਚ ਕਲੀਨਸਵੀਪ ਕੀਤਾ

ਬਾਸੈਟੇਅਰ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਡੇਵਿਡ ਵਿਲੀ ਦੀ ਤੂਫਾਨੀ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਤੀਜੇ ਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਕਲੀਨਸਵੀਪ ਕੀਤਾ। ‘ਮੈਨ ਆਫ਼ ਦਿ ਮੈਚ’ ਬਣੇ ਤੇਜ਼ ਗੇਂਦਬਾਜ਼ ਵਿਲੀ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੱਤ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਿਸ ਨਾਲ ਵੈਸਟਇੰਡੀਜ਼ ਦੀ ਟੀਮ 13 ਓਵਰਾਂ ਵਿੱਚ ਸਿਰਫ਼ 71 ਦੌੜਾਂ ’ਤੇ ਢੇਰ ਹੋ ਗਈ।

ਬੈਡਮਿੰਟਨ: ਸਵਿੱਸ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਇਨਾ ਤੇ ਸਮੀਰ

ਬਾਸੇਲ ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਦੋ ਵਾਰ ਦੀ ਚੈਂਪੀਅਨ ਸਾਇਨਾ ਨੇਹਵਾਲ ਅਤੇ ਪਿਛਲਾ ਚੈਂਪੀਅਨ ਸਮੀਰ ਵਰਮਾ ਆਲ ਇੰਗਲੈਂਡ ਦੀ ਉਦਾਸੀ ਨੂੰ ਭੁੱਲ ਕੇ ਮੰਗਲਵਾਰ ਤੋਂ ਇੱਥੇ ਕੁਆਲੀਫਾਇਰ ਦੇ ਨਾਲ ਸ਼ੁਰੂ ਹੋ ਰਹੇ ਸਵਿੱਸ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।

ਫੁਟਬਾਲ: ਆਰਸਨਲ ਨੇ ਸੋਲਸਕਰ ਦਾ ਜੇਤੂ ਰੱਥ ਰੋਕਿਆ

ਲੰਡਨ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਆਰਸਨਲ ਨੇ ਮੀਂਹ ਵਿੱਚ ਇੱਥੇ ਆਪਣੇ ਮੈਦਾਨ ’ਤੇ ਹੋਏ ਮੈਚ ਵਿੱਚ ਮੈਨਚੈਸਟਰ ਯੂਨਾਈਟਿਡ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਓਲੇ ਗੁੰਨਾਰ ਸੋਲਸਕਰ ਦੇ ਜੇਤੂ ਰੱਥ ਨੂੰ ਰੋਕ ਦਿੱਤਾ।

ਭਾਰਤ ਨੇ ਸ਼ਹੀਦ ਸੈਨਿਕਾਂ ਦੀ ਯਾਦ ’ਚ ਖ਼ਾਸ ਟੋਪੀ ਪਹਿਨਣ ਦੀ ਲਈ ਸੀ ਆਗਿਆ

ਨਵੀਂ ਦਿੱਲੀ,11 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਕਿਹਾ ਹੈ ਕਿ ਭਾਰਤੀ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿੱਚ ਦੇਸ਼ ਦੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਫ਼ੌਜੀਆਂ ਵਰਗੀ ਟੋਪੀ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਸੀ। ਪਾਕਿਸਤਾਨ ਨੇ ਇਸ ਉੱਪਰ ਇਤਰਾਜ਼ ਦਾਇਰ ਕੀਤਾ ਸੀ।

ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਲੜੀ ਬਰਾਬਰ ਕੀਤੀ

ਐਸ.ਏ.ਐਸ ਨਗਰ (ਮੁਹਾਲੀ),10 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤਹਿਤ ਅੱਜ ਇੱਥੇ ਪੀਸੀਏ ਸਟੇਡੀਅਮ ਵਿਚ ਹੋਏ ਚੌਥੇ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਭਾਰਤ ਦੀਆਂ 358 ਦੌੜਾਂ ਦੇ ਜਵਾਬ ਵਿੱਚ 48ਵੇਂ ਓਵਰ ਦੀ ਪੰਜਵੀਂ ਗੇਂਦ ਵਿੱਚ ਨਿਰਧਾਰਤ ਟੀਚਾ ਪੂਰਾ ਕਰਕੇ ਜਿੱਤ ਦਰਜ ਕੀਤੀ। ਦਿੱਲੀ ਵਿਖੇ 13 ਮਾਰਚ ਨੂੰ ਲੜੀ ਦਾ ਪੰਜਵਾਂ ਮੈਚ ਫੈਸਲਾਕੁੰਨ ਹੋਵੇਗਾ ਤੇ ਲੜੀ ਦਾ ਫ਼ੈਸਲਾ ਕਰੇਗਾ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸ਼ਿਖ਼ਰ ਧਵਨ ਵੱਲੋਂ ਬਣਾਈਆਂ 143 ਦੌੜਾਂ ਅਤੇ ਰੋਹਿਤ ਸ਼ਰਮਾ ਦੀਆਂ 95 ਦੌੜਾਂ ਵੀ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀਆਂ। ਆਸਟਰੇਲੀਆ ਦੇ ਪੀਟਰ ਹੈਂਡਸਕੰਬ ਨੇ 117, ਉਸਮਾਨ ਖਵਾਜ਼ਾ ਨੇ 91 ਅਤੇ ਐਸਟਨ ਟਰਨਰ ਨੇ ਨਾਬਾਦ ਰਹਿੰਦਿਆਂ ਮਹਿਜ਼ 43 ਗੇਂਦਾਂ ਵਿੱਚ 84 ਰਨ ਬਣਾ ਕੇ ਆਪਣੀ ਟੀਮ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਅਲੈਕਸ ਕੈਰੀ ਨੇ 21 ਦੌੜਾਂ ਬਣਾਈਆਂ।

ਮਾਸਟਰਜ਼ ਗੋਲਫ਼: ਭੁੱਲਰ ਸਾਂਝੇ ਰੂਪ ’ਚ ਦਸਵੇਂ ਸਥਾਨ ’ਤੇ

ਦੋਹਾ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਗੋਲਫ਼ਰ ਗਗਨਜੀਤ ਭੁੱਲਰ ਤਿੰਨ ਅੰਡਰ 69 ਦਾ ਸਕੋਰ ਬਣਾ ਕੇ ਕਮਰਸ਼ੀਅਲ ਬੈਂਕ ਕਤਰ ਮਾਸਟਰਜ਼ ਗੋਲਫ਼ ਦੇ ਪਹਿਲੇ ਦੌਰ ਤੋਂ ਬਾਅਦ ਸਾਂਝੇ ਰੂਪ ਵਿਚ ਦਸਵੇਂ ਸਥਾਨ ’ਤੇ ਬਣੇ ਹੋਏ ਹਨ।

ਬੋਰਡ ਦੇ ਨਵੇਂ ਕਰਾਰ ’ਚ ਰਿਸ਼ਭ ਪੰਤ ਦਾ ਉਭਾਰ

ਨਵੀਂ ਦਿੱਲੀ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਰਿਸ਼ਭ ਪੰਤ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਬੀਸੀਸੀਆਈ ਨੇ ਇਸ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਨੂੰ ਗ੍ਰੇਡ-ਏ ਰਿਟੇਨਰਸ਼ਿਪ ਦਿੱਤੀ ਹੈ ਜਦਕਿ ਸੀਨੀਅਰ ਬੱਲੇਬਾਜ਼ ਸ਼ਿਖ਼ਰ ਧਵਨ ਕੇਂਦਰੀ ਕਰਾਰ ਦੀ ਨਵੀਂ ਸੂਚੀ ਵਿਚ ਏ ਪਲੱਸ ਸ਼੍ਰੇਣੀ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਬੋਰਡ ਨੇ ਨਵੇਂ ਕਰਾਰਾਂ ਦਾ ਐਲਾਨ ਕੀਤਾ ਹੈ। ਇਸ ਵਿਚ ਏ ਪਲੱਸ ਸ਼੍ਰੇਣੀ (ਸੱਤ ਕਰੋੜ), ਏ (5 ਕਰੋੜ), ਬੀ

ਸਵਪਨਾ ਦਾ ਵਿਸ਼ੇਸ਼ ਬੂਟਾਂ ਦਾ ਸੁਫ਼ਨਾ ਸਾਕਾਰ

ਨਵੀਂ ਦਿੱਲੀ,8 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਏਸ਼ਿਆਈ ਖੇਡਾਂ ਵਿਚ ਹੈਪਟਾਥਲਨ ’ਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਵਪਨਾ ਬਰਮਨ ਨੂੰ ਛੇ-ਛੇ ਉਂਗਲੀਆਂ ਵਾਲੇ ਪੈਰਾਂ ਵਿਚ ਫਿਟ ਆਉਣ ਵਾਲੇ ਬੂਟ ਦਿੱਤੇ ਗਏ ਹਨ। ਖੇਡ ਸਾਮਾਨ ਬਣਾਉਣ ਵਾਲੀ ਜਰਮਨੀ ਦੀ ਕੌਮਾਂਤਰੀ ਕੰਪਨੀ ‘ਐਡੀਡਾਸ’ ਨੇ ਸਵਪਨਾ ਲਈ ਇਹ ਬੂਟ ਤਿਆਰ ਕੀਤੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073313661
Copyright © 2019, Panjabi Times. All rights reserved. Website Designed by Mozart Infotech