ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਸਿੰਧੂ ਅਤੇ ਨੀਰਜ ਸਾਲ ਦੇ ਸਰਵੋਤਮ ਖਿਡਾਰੀ ਚੁਣੇ

April 06, 2019 02:25 PM

ਮੁੰਬਈ,5 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਵਿੱਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਨੇਜਾ ਸੁਟਾਵਾ ਨੀਰਜ ਕੁਮਾਰ ਨੂੰ ਸ਼ੁੱਕਰਵਾਰ ਨੂੰ ਈਐੱਸਪੀਐੱਨ ਇੰਡੀਆ ਮਲਟੀ- ਸਪੋਰਟਸ ਐਵਾਰਡ ਵਿੱਚ ਸਾਲ 2018 ਦੇ ਲਈ ਸਾਲ ਦਾ ਸਰਵੋਤਮ ਮਹਿਲਾ ਅਤੇ ਪੁਰਸ਼ ਖਿਡਾਰੀ ਚੁਣਿਆ ਗਿਆ ਹੈ। ਸਿੰਧੂ ਨੂੰ ਇਸ ਪੁਰਸਕਾਰ ਦੇ ਲਈ ਪਿਛਲੇ ਸਮੇਂ ਵਿੱਚ ਚੀਨ ਵਿੱਚ ਖੇਡੇ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਚੈਂਪੀਅਨ ਬਣਨ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਨੀਰਜ ਨੂੰ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਪਿਛਲੇ ਸਾਲ 88.06 ਮੀਟਰ ਨੇਜਾ ਸੁੱਟ ਕੇ ਕੌਮੀ ਰਿਕਾਰਡ ਵੀ ਬਣਾਇਆ ਸੀ।
ਲੰਡਨ ਓਲੰਪਿਕ 2012 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੂੰ ਸਾਲ ਦੀ ਵਾਪਸੀ ਕਰਨ ਵਾਲੇ ਖਿਡਾਰੀ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤੀ ਨਿਸ਼ਾਨੇਬਾਜ਼ੀ ਟੀਮ ਦੇ ਕੋਚ ਜਸਪਾਲ ਰਾਣਾ ਨੂੰ ਸਾਲ ਦਾ ਸਰਵੋਤਮ ਕੋਚ ਚੁਣਿਆ ਗਿਆ ਸੀ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਸਮਿੱਥ ਦੀ ਕਪਤਾਨੀ ਪਾਰੀ ਨਾਲ ਰਾਜਸਥਾਨ ਜੇਤੂ

ਜੈਪੁਰ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਟੀਵ ਸਮਿੱਥ ਦੀ ਸ਼ਾਨਦਾਰ ਕਪਤਾਨੀ ਅਤੇ ਨੀਮ ਸੈਂਕੜੇ ਦੀ ਬਦੌਲਤ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ ਦੇ ਪਲੇਅ-ਆਫ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਦਿੱਤੀ ਹੈ। ਰੌਇਲਜ਼ ਨੇ ਮੈਚ ਤੋਂ ਪਹਿਲਾਂ ਅਜਿੰਕਿਆ ਰਹਾਣੇ ਦੀ ਥਾਂ ਸਮਿੱਥ ਨੂੰ ਕਪਤਾਨੀ ਸੌਂਪੀ ਸੀ।
ਆਸਟਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਹਰ ਮੋੜ ’ਤੇ ਆਪਣੇ ਅਨੁਭਵ ਨੂੰ ਚੰਗੀ ਤਰ੍ਹਾਂ ਵਰਤਿਆ। ਉਸ ਨੇ 48 ਗੇਂਦਾਂ ’ਤੇ ਨਾਬਾਦ 59 ਦੌੜਾਂ ਦੀ ਪਾਰੀ ਖੇਡੀ ਅਤੇ ਨੌਜਵਾਨ ਰਿਆਨ ਪਰਾਗ (29 ਗੇਂਦਾਂ ’ਤੇ 43 ਦੌੜਾਂ) ਨਾਲ ਚੌਥੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨਾਲ ਰੌਇਲਜ਼ ਨੇ 19.1 ਓਵਰ ਵਿੱਚ ਪੰਜ ਵਿਕਟਾਂ ’ਤੇ 162 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸੰਜੂ ਸੈਮਸਨ ਨੇ ਵੀ 19 ਗੇਂਦਾਂ ’ਤੇ 35 ਦੌੜਾਂ ਬਣਾਈਆਂ।

ਅਜਿੰਕਿਆ ਰਹਾਣੇ ਦੀ ਰਾਜਸਥਾਨ ਦੀ ਕਪਤਾਨੀ ਤੋਂ ਛੁੱਟੀ

ਜੈਪੁਰ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੂੰ ਅਜਿੰਕਿਆ ਰਹਾਣੇ ਦੀ ਥਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਸੈਸ਼ਨ ਦੌਰਾਨ ਰਾਜਸਥਾਨ ਰੌਇਲਜ਼ ਦੀ ਕਪਤਾਨੀ ਸੌਂਪ ਦਿੱਤੀ ਗਈ ਹੈ। ਸਮਿੱਥ ਨੇ ਗੇਂਦ ਨਾਲ ਛੇੜ-ਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਟੀਮ ਵਿੱਚ ਵਾਪਸੀ ਕੀਤੀ ਹੈ। ਮੁੰਬਈ ਇੰਡੀਅਨਜ਼ ਖ਼ਿਲਾਫ਼ ਅੱਜ ਮੈਚ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ। ਰਾਜਸਥਾਨ ਦੀ ਟੀਮ ਅੱਠ ਵਿੱਚੋਂ ਛੇ ਮੈਚ ਗੁਆ ਚੁੱਕੀ ਹੈ

ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ: ਸ਼ਿਵ ਥਾਪਾ ਦੀ ਜੇਤੂ ਸ਼ੁਰੂਆਤ

ਬੈਂਕਾਕ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸ਼ਿਵ ਥਾਪਾ ਨੇ ਅੱਜ ਇੱਥੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ-2019 ਵਿੱਚ ਪੁਰਸ਼ਾਂ ਦੇ 60 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਕੇ ਰਿਕਾਰਡ ਚੌਥੇ ਤਗ਼ਮੇ ਵੱਲ ਪੈਰ ਪੁੱਟ ਲਿਆ ਹੈ।

ਸੰਤੋਸ਼ ਟਰਾਫ਼ੀ: ਨੌਵੇਂ ਖ਼ਿਤਾਬ ਲਈ ਪੰਜਾਬ ਪੱਬਾਂ ਭਾਰ

ਲੁਧਿਆਣਾ, 20 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸੰਤੋਸ਼ ਟਰਾਫ਼ੀ ਦੇ ਫਾਈਨਲ ਮੈਚ ਵਿੱਚ ਪੰਜਾਬ ਦੀ ਫੁਟਬਾਲ ਟੀਮ ਐਤਵਾਰ ਨੂੰ ਸਰਵਿਸਿਜ਼ ਨਾਲ ਭਿੜੇਗੀ। ਇਹ ਮੈਚ ਦੁਪਹਿਰ ਮਗਰੋਂ 3.30 ਵਜੇ ਇੱਥੇ ਗੁਰੂ ਨਾਨਕ ਸਟੇਡੀਅਮ ’ਤੇ ਖੇਡਿਆ ਜਾਵੇਗਾ। ਪਿਛਲੇ 12 ਦਿਨਾਂ ਤੋਂ ਚੱਲ ਰਹੇ ਇਸ ਟੂਰਨਾਮੈਂਟ ਦੇ ਗਰੁੱਪ ‘ਬੀ’ ਵਿੱਚ ਪੰਜਾਬ ਨੇ ਕਰਨਾਟਕ ਨੂੰ ਅਤੇ ਸੈਮੀ-ਫਾਈਨਲ ਵਿੱਚ ਗੋਆ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਹੁਣ ਨੌਵੇਂ ਖ਼ਿਤਾਬ ਲਈ ਉਹ ਸਰਵਿਸਿਜ਼ ਖ਼ਿਲਾਫ਼ ਉਤਰੇਗਾ, ਜਿਸ ਨੇ ਸੈਮੀ-ਫਾਈਨਲ ਦੇ ਸ਼ੂਟ-ਆਊਟ ਵਿੱਚ ਕਰਨਾਟਕ ਨੂੰ 4-3 ਗੋਲਾਂ ਨਾਲ ਹਰਾਇਆ ਸੀ। ਪੰਜਾਬ ਤੇ ਸਰਵਿਸਿਜ਼ ਦੋ ਵਾਰ ਸੰਤੋਸ਼ ਟਰਾਫ਼ੀ ਦੇ ਫਾਈਨਲ ਵਿੱਚ ਪਹੁੰਚ ਚੁੱਕੇ ਹਨ, ਜਿਸ ਵਿੱਚ ਮੇਜ਼ਬਾਨ ਇੱਕ ਵਾਰ ਜੇਤੂ ਅਤੇ ਦੂਜੀ ਵਾਰ ਉਪ ਜੇਤੂ ਰਿਹਾ।

ਬੰਗਲੌਰ ਲਈ ਕੋਲਕਾਤਾ ਸਾਹਮਣੇ ਕਰੋ ਜਾਂ ਮਰੋ ਦੀ ਸਥਿਤੀ

ਕੋਲਕਾਤਾ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅੱਠ ’ਚੋਂ ਸੱਤ ਮੈਚ ਹਾਰਨ ਵਾਲੀ ਵਿਰਾਟ ਕੋਹਲੀ ਦੀ ਰੌਇਲ ਚੈਲੇਂਜਰਜ਼ ਨੂੰ ਆਈਪੀਐੱਲ ’ਚ ਬਣੇ ਰਹਿਣ ਲਈ 19 ਅਪਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰ ਹਾਲ ’ਚ ਹਰਾਉਣਾ ਹੋਵੇਗਾ। ਕੇਕੇਆਰ ਲਗਾਤਾਰ ਤਿੰਨ ਮੈਚ ਹਾਰ ਕੇ ਅੰਕ ਸੂਚੀ ਵਿੱਚ ਦੂਜੇ ਤੋਂ ਛੇਵੇਂ ਸਥਾਨ ’ਤੇ ਖਿਸਕ ਚੁੱਕੀ ਹੈ। ਇਸ ਲਈ ਆਰਸੀਬੀ ਕੋਲ ਜਿੱਤਣ ਦਾ ਸੁਨਹਿਰਾ ਮੌਕਾ ਹੈ।

ਸੰਤੋਸ਼ ਟਰਾਫੀ: ਪੰਜਾਬ-ਗੋਆ ਤੇ ਸਰਵਿਸਜ਼-ਕਰਨਾਟਕ ਵਿਚਾਲੇ ਸੈਮੀਜ਼ ਅੱਜ

ਲੁਧਿਆਣਾ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਬੀਤੀ 8 ਅਪਰੈਲ ਤੋਂ ਸ਼ੁਰੂ ਹੋਏ ਸੰਤੋਸ਼ ਟਰਾਫੀ ਦੇ 19 ਅਪਰੈਲ ਨੂੰ ਹੋਣ ਵਾਲੇ ਸੈਮੀਫਾਈਨਲ ’ਚ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ। ਪਹਿਲਾ ਮੈਚ ਪੰਜਾਬ ਤੇ ਗੋਆ ਜਦਕਿ ਦੂਜਾ ਮੈਚ ਸਰਵਿਸਜ਼ ਅਤੇ ਕਰਨਾਟਕ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਪੰਜਾਬ ਅਤੇ ਗੋਆਂ ਦੀਆਂ ਟੀਮਾਂ ਦੇ ਕੋਚ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹੁਣ ਤੱਕ ਪੰਜਾਬ ਸੱਤ ਵਾਰ ਤੇ ਗੋਆ ਚਾਰ ਵਾਰ ਸੰਤੋਸ਼ ਟਰਾਫੀ ਜਿੱਤ ਚੁੱਕਾ ਹੈ।

ਵਿਸ਼ਵ ਕੱਪ ਕ੍ਰਿਕਟ: ਦੱਖਣੀ ਅਫਰੀਕਾ ਤੇ ਸ੍ਰੀਲੰਕਾ ਨੇ ਟੀਮਾਂ ਐਲਾਨੀਆਂ

ਕੇਪ ਟਾਊਨ/ਕੋਲੰਬੋ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਤਜਰਬੇਕਾਰ ਬੱਲੇਬਾਜ਼ ਹਾਸ਼ਿਮ ਅਮਲਾ ਨੂੰ 30 ਮਈ ਤੋਂ ਬਰਤਾਨੀਆ ’ਚ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਅੱਜ ਚੁਣੀ ਗਈ ਦੱਖਣੀ ਅਫਰੀਕਾ ਦੀ ਟੀਮ ’ਚ ਨੌਜਵਾਨ ਰੀਜਾ ਹੈਂਡ੍ਰਿਕਸ ਦੀ ਥਾਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਕਿੰਗਜ਼ ਇਲੈਵਨ ਪੰਜਾਬ ਨੇ ਸਹੀ ਸਮੇਂ ਵਾਪਸੀ ਕੀਤੀ: ਅਸ਼ਵਿਨ

ਮੁਹਾਲੀ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਦਾ ਮੰਨਣਾ ਹੈ ਕਿ ਉਸ ਦੀ ਟੀਮ ਨੇ ਟੂਰਨਾਮੈਂਟ ਵਿੱਚ ਸਹੀ ਸਮੇਂ ’ਤੇ ਵਾਪਸੀ ਕੀਤੀ ਹੈ। ਉਸ ਨੇ ਨਾਲ ਹੀ ਆਈਪੀਐਲ ਵਿੱਚ ਦੋ ਅਹਿਮ ਵਿਕਟਾਂ ਲੈਣ ਵਾਲੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ। ਲਗਾਤਾਰ ਦੋ ਹਾਰਾਂ ਮਗਰੋਂ ਕਿੰਗਜ਼ ਇਲੈਵਨ ਪੰਜਾਬ ਨੇ ਕੱਲ੍ਹ ਇੱਥੇ ਰਾਜਸਥਾਨ ਰੌਇਲਜ਼ ਨੂੰ 12 ਦੌੜਾਂ ਨਾਲ ਹਰਾਇਆ ਅਤੇ ਹੁਣ ਟੀਮ ਦਸ ਅੰਕ ਨਾਲ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ।

ਰੋਨਾਲਡੋ ਦੇ ਕਲੱਬ ਨੂੰ ਬਾਹਰ ਕਰਕੇ ਅਯਾਕਸ ਸੈਮੀਜ਼ ’ਚ

ਤੁਰਿਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਯਾਕਸ ਨੇ ਮਾਥਿਸ ਡੀ ਲਿਟ ਦੇ ਦੂਜੇ ਅੱਧ ਵਿੱਚ ਸਿਰ ਨਾਲ ਦਾਗ਼ੇ ਗੋਲ ਦੀ ਬਦੌਲਤ ਕੁਆਰਟਰ ਫਾਈਨਲ ਦੇ ਦੂਜੇ ਗੇੜ ਵਿੱਚ ਕ੍ਰਿਸਟਿਆਨੋ ਰੋਨਾਲਡੋ ਦੀ ਯੁਵੈਂਟਸ ਨੂੰ 2-1 ਗੋਲਾਂ ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਯਾਕਸ ਦੀ ਟੀਮ 1997 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀ।

ਆਰਚਰ ਇੰਗਲੈਂਡ ਦੀ ਵਿਸ਼ਵ ਕੱਪ ਕ੍ਰਿਕਟ ਟੀਮ ’ਚੋਂ ਬਾਹਰ

ਲੰਡਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਰਫ਼ਨਮੌਲਾ ਜੌਫਰਾ ਆਰਚਰ ਨੂੰ ਆਇਰਲੈਂਡ ਅਤੇ ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੇ ਇੱਕ ਰੋਜ਼ਾ ਮੈਚਾਂ ਲਈ ਇੰਗਲੈਂਡ ਦੀ 17 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਵਿਸ਼ਵ ਕੱਪ ਟੀਮ ਲਈ ਉਸ ਨੂੰ ਆਪਣਾ ਦਾਅਵਾ ਪੁਖ਼ਤਾ ਕਰਨ ਦਾ ਮੌਕਾ ਮਿਲੇਗਾ।

ਹੈਦਰਾਬਾਦ ਨੇ ਚੇਨੱਈ ਨੂੰ ਛੇ ਵਿਕਟਾਂ ਨਾਲ ਹਰਾਇਆ

ਹੈਦਰਾਬਾਦ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਡੇਵਿਡ ਵਾਰਨਰ ਅਤੇ ਜਾਨੀ ਬੇਅਰਸਟਾ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਸਨਰਾਈਜ਼ ਹੈਦਰਾਬਾਦ ਨੇ ਆਈਪੀਐੱਲ ਦੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਜਿੱਤ ਦੇ ਰਾਹ ਉੱਤੇ ਵਾਪਸੀ ਕੀਤੀ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਉੱਤਰੀ ਚੇਨੱਈ ਸੁਪਰ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਉੱਤੇ 132 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ਵਿੱਚ ਪਿਛਲੇ ਤਿੰਨ ਮੈਚ ਹਰ ਚੁੱਕੀ ਹੈਦਰਾਬਾਦ ਨੇ ਵਾਰਨਰ ਅਤੇ ਬੇਅਰਸਟਾ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ 16.5 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। 

ਵਿਸ਼ਵ ਕੱਪ: ਭਾਰਤੀ ਟੀਮ ਦੀ ਚੋਣ ਤੋਂ ਸਾਬਕਾ ਕ੍ਰਿਕਟਰ ਫ਼ਿਕਰਮੰਦ

ਨਵੀਂ ਦਿੱਲੀ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਲਈ ਕੱਲ੍ਹ ਚੁਣੀ ਗਈ ਭਾਰਤੀ ਟੀਮ ਨੇ ਸਾਬਕਾ ਕ੍ਰਿਕਟਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਕ੍ਰਿਕਟਰ ਮਾਹਿਰਾਂ ਦਾ ਮੰਨਣਾ ਹੈ ਕਿ ਬੀਤੇ ਇੱਕ ਸਾਲ ਤੋਂ ਵੱਧ ਮੈਚਾਂ ਵਿੱਚ ਚੌਥੇ ਨੰਬਰ ਦੀ ਜ਼ਿੰਮੇਵਾਰੀ ਉਠਾਉਂਦੇ ਆ ਰਹੇ ਅੰਬਾਤੀ ਰਾਇਡੂ ਜਾਂ ਕਿਸੇ ਅਨੁਭਵੀ ਬੱਲੇਬਾਜ਼ ਦੀ ਥਾਂ ਵਿਜੈ ਸ਼ੰਕਰ ਵਰਗੇ ਘੱਟ ਤਜਰਬੇਕਾਰ ਖਿਡਾਰੀ ’ਤੇ ਭਰੋਸਾ ਕਰਕੇ ਭਾਰਤੀ ਚੋਣਕਾਰਾਂ ਨੇ ਵੱਡਾ ਜ਼ੋਖ਼ਮ ਲਿਆ ਹੈ। ਐਮਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਕੱਲ੍ਹ 15 ਮੈਂਬਰੀ ਟੀਮ ਚੁਣੀ, ਜਿਸ ਦੀ ਅਗਵਾਈ ਵਿਰਾਟ ਕੋਹਲੀ ਕਰੇਗਾ ਅਤੇ ਰੋਹਿਤ ਸ਼ਰਮਾ ਉਪ ਕਪਤਾਨ ਹੋਵੇਗਾ।

ਰਾਇਡੂ ਨੂੰ ਬਾਹਰ ਕਰਨ ਦੇ ਮਾਮਲੇ ’ਤੇ ਬਹਿਸ ਹੋਵੇ: ਗੰਭੀਰ

ਨਵੀਂ ਦਿੱਲੀ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਸਿਰਫ਼ ਵਾਰ ਅਸਫਲ ਹੋਣ ਮਗਰੋਂ ਅੰਬਾਤੀ ਰਾਇਡੂ ਨੂੰ ਭਾਰਤ ਦੀ ਵਿਸ਼ਵ ਕੱਪ ਟੀਮ ਤੋਂ ਬਾਹਰ ਕਰਨਾ ਅਫ਼ਸੋਸਨਾਕ ਹੈ। ਉਸ ਨੇ ਕਿਹਾ ਕਿ ਰਿਸ਼ਭ ਪੰਤ ਨੂੰ ਥਾਂ ਮਿਲਣ ’ਤੇ ਕੋਈ ਬਹਿਸ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ ਨੇ ਮਿਲੇ ਮੌਕਿਆਂ ਦਾ ਲਾਹਾ ਨਹੀਂ ਲਿਆ। ਅਨੁਭਵੀ ਦਿਨੇਸ਼ ਕਾਰਤਿਕ ਨੂੰ ਪੰਤ ’ਤੇ ਪਹਿਲ ਦੇਣ ਦੀ ਸੁਨੀਲ ਗਾਵਸਕਰ ਨੇ ਆਲੋਚਨਾ ਕੀਤੀ

ਭਾਰਤ ਕੋਲ ਵਿਸ਼ਵ ਕੱਪ ਲਈ ਮਜ਼ਬੂਤ ਟੀਮ: ਧਵਨ

ਨਵੀਂ ਦਿੱਲੀ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਕਿਹਾ ਕਿ ਚੋਣਕਾਰਾਂ ਨੇ ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਲਈ ਬਹੁਤ ਮਜ਼ਬੂਤ ਟੀਮ ਚੁਣੀ ਹੈ। ਉਸ ਨੇ ਕਿਹਾ, ‘‘ਵਿਸ਼ਵ ਕੱਪ ਲਈ ਸਾਡੀ ਬਹੁਤ ਚੰਗੀ ਅਤੇ ਮਜ਼ਬੂਤ ਟੀਮ ਹੈ ਅਤੇ ਅਸੀਂ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।’’ ਆਪਣੀ ਆਈਪੀਐਲ ਟੀਮ ਦਿੱਲੀ ਕੈਪੀਟਲਜ਼ ਬਾਰੇ ਉਸ ਨੇ ਕਿਹਾ ਕਿ ਕੋਚ ਰਿਕੀ

ਪੰਜਾਬ ਨੇ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾਇਆ

ਐਸ.ਏ.ਐਸ.ਨਗਰ(ਮੁਹਾਲੀ),16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਆਈਪੀਐੱਲ ਟੀ-20 ਦੇ ਚਾਲੂ ਸੀਜ਼ਨ ਦੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਏ 32ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 12 ਦੌੜਾਂ ਨਾਲ ਹਰਾਕੇ ਆਪਣੀ ਟੀਮ ਨੂੰ ਮੁੜ ਜੇਤੂ ਲੀਹ ਉੱਤੇ ਚੜ੍ਹਾ ਲਿਆ। ਪੰਜਾਬ ਦੀ ਜਿੱਤ ਦੀ ਖੁਸ਼ੀ ਵਿੱਚ ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਖੂਬ ਭੰਗੜੇ ਪਾਏ ਅਤੇ ਟੀਮ ਦੀ ਸਹਿ ਮਾਲਕਣ ਪ੍ਰੀਤੀ ਜ਼ਿੰਟਾ ਨੇ ਵੀ ਟੀਮ ਦੇ ਖਿਡਾਰੀਆਂ ਨਾਲ ਰਲਕੇ ਜਿੱਤ ਦੀ ਖੁਸ਼ੀ ਮਨਾਈ। ਪੰਜਾਬ ਦੀ ਤਾਜ਼ਾ ਜਿੱਤ ਨਾਲ ਟੀਮ ਦੇ ਦਸ ਅੰਕ ਹੋ ਗਏ ਹਨ।

ਭਾਰਤ ਨੇ ਇੱਕ ਰੋਜ਼ਾ ਵਿਸ਼ਵ ਕੱਪ ਟੀਮ ਐਲਾਨੀ

ਮੁੰਬਈ,15 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਲਈ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਅਨੁਭਵੀ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ 12 ਸਾਲ ਮਗਰੋਂ ਟੀਮ ਵਿੱਚ ਵਾਪਸੀ ਕੀਤੀ, ਜਿਸ ਨੂੰ ਨੌਜਵਾਨ ਖਿਡਾਰੀ ਰਿਸ਼ਭ ਪੰਤ ਦੀ ਥਾਂ ਪਹਿਲ ਦਿੱਤੀ ਗਈ ਹੈ, ਜੋ 15 ਮੈਂਬਰੀ ਟੀਮ ਦਾ ਦੂਜਾ ਵਾਧੂ ਵਿਕਟਕੀਪਰ ਹੋਵੇਗਾ। ਹਾਲਾਂਕਿ ਮਹਿੰਦਰ ਸਿੰਘ ਧੋਨੀ ਦਾ ਉਤਰਾਧਿਕਾਰੀ ਵਿਕਟਕੀਪਰ ਮੰਨੇ ਜਾਂਦੇ ਰਿਸ਼ਭ ਪੰਤ ਨੂੰ ਅਣਗੌਲਿਆ ਕਰਨਾ ਹੈਰਾਨੀ ਦਾ ਸਬੱਬ ਹੈ, ਜਿਸ ’ਤੇ ਲੰਬਾ ਸਮਾਂ ਬਹਿਸ ਚੱਲਦੀ ਰਹੇਗੀ। ਇੰਗਲੈਂਡ ਅਤੇ ਵੇਲਜ਼ ਵਿੱਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਦੂਜੇ ਵਿਕਟਕੀਪਰ ਨੂੰ ਲੈ ਕੇ ਦੋਚਿਤੀ ਚੱਲ ਰਹੀ ਸੀ।

ਰਿਸ਼ਭ ਪੰਤ ਦੇ ਟੀਮ ਤੋਂ ਬਾਹਰ ਹੋਣ ਤੋਂ ਹੈਰਾਨ: ਗਾਵਸਕਰ

ਨਵੀਂ ਦਿੱਲੀ,15 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ ਉਹ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੇ ਭਾਰਤ ਦੀ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ ਤੋਂ ਹੈਰਾਨ ਹੈ ਕਿਉਂਕਿ ਉਹ ਕਾਫ਼ੀ ‘ਬਿਹਤਰੀਨ’ ਬੱਲੇਬਾਜ਼ੀ ਲੈਅ ਵਿੱਚ ਹੈ ਅਤੇ ਉਸ ਦੇ ਵਿਕਟਕੀਪਿੰਗ ਹੁਨਰ ਵਿੱਚ ਵੀ ਸੁਧਾਰ ਹੋ ਰਿਹਾ ਹੈ। 33 ਸਾਲ ਦੇ ਦਿਨੇਸ਼ ਕਾਰਤਿਕ ਨੂੰ ਭਾਰਤ ਦੀ ਵਿਸ਼ਵ ਕੱਪ ਲਈ ਚੁਣੀ ਟੀਮ ਵਿੱਚ ਦੂਜੇ ਵਿਕਟਕੀਪਰ ਵਜੋਂ ਪੰਤ ਦੀ ਥਾਂ ਪਹਿਲ ਦਿੱਤੀ ਗਈ ਹੈ। ਵਿਸ਼ਵ ਕੱਪ ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਇਹ ਕਦਮ ਹੈਰਾਨੀ ਵਾਲਾ ਹੈ, ਪਰ ਉਸ ਨੇ ਬਿਹਤਰ ਵਿਕਟਕੀਪਰ ਵਜੋੋਂ ਕਾਰਤਿਕ ਦਾ ਸਮਰਥਨ ਕੀਤਾ।

ਦਿੱਲੀ ਕੈਪੀਟਲ ਨੇ ਸਨਰਾਈਜ਼ਰਜ਼ ਦਾ ਸੂਰਜ ਡੋਬਿਆ

ਹੈਦਰਾਬਾਦ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਆਈਪੀਐੱਲ ਟੂਰਨਾਮੈਂਟ ਦੇ ਹੋਏ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ 7 ਵਿਕਟਾਂ ਗੁਆ ਕੇ ਹੈਦਰਾਬਾਦ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱੱਤਾ ਸੀ ਜਿਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 116 ਦੌੜਾਂ ਬਣਾ ਕੇ ਆਊਟ ਹੋ ਗਈ।
ਟੀਚੇ ਦਾ ਪਿੱਛਾ ਕਰਨ ਉੱਤਰੀ ਹੈਦਰਾਬਾਦ ਨੂੰ ਡੇਵਿਡ ਵਾਰਨਰ (51) ਤੇ ਜੌਨੀ ਬੇਅਰਸਟਾਅ (41)ਨੇ ਚੰਗੀ ਸ਼ੁਰੂਆਤ ਦਿੱਤੀ ਪਰ ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਚੰਗੀ ਖੇਡ ਨਹੀਂ ਦਿਖਾ ਸਕਿਆ।

ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੀ ਚੋਣ ਅੱਜ

ਨਵੀਂ ਦਿੱਲੀ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅਗਲੇ ਮਹੀਨੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਸੋਮਵਾਰ ਨੂੰ ਹੋਵੇਗੀ, ਜਿਸ ਵਿੱਚ ਚੋਣਕਾਰਾਂ ਸਾਹਮਣੇ ਟੀਮ ਦੇ ਦੂਜੇ ਤੇ ਚੌਥੇ ਨੰਬਰ ਦੇ ਬੱਲੇਬਾਜ਼ ਅਤੇ ਵਾਧੂ ਤੇਜ਼ ਗੇਂਦਬਾਜ਼ ਦੀ ਲੋੜ ਵਰਗੇ ਅਹਿਮ ਮਸਲੇ ਹੋਣਗੇ। ਆਸਟਰੇਲੀਆ ਖ਼ਿਲਾਫ਼ ਘਰੇਲੂ ਲੜੀ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤਾ ਸੀ ਕਿ ਸਿਰਫ਼ ਇੱਕ ਥਾਂ ਬਚੀ ਹੈ, ਜਦਕਿ ਕੋਰ ਟੀਮ ਇੱਕ ਸਾਲ ਪਹਿਲਾਂ ਹੀ ਤੈਅ ਹੋ ਗਈ ਸੀ।

ਸੰਤੋਸ਼ ਟਰਾਫ਼ੀ: ਮੇਘਾਲਿਆ ਨੂੰ ਹਰਾ ਕੇ ਸਰਵਿਸਿਜ਼ ਸੈਮੀ ਫਾਈਨਲ ’ਚ

ਲੁਧਿਆਣਾ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ 73ਵੀਂ ਸੰਤੋਸ਼ ਟਰਾਫੀ ਕੌਮੀ ਫੁਟਬਾਲ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਅੱਜ ਸਰਵਿਸਿਜ਼ ਦੀ ਟੀਮ ਨੇ ਮੇਘਾਲਿਆ ਨੂੰ 5-0 ਗੋਲਾਂ ਨਾਲ ਹਰਾਇਆ। ਉਹ ਚਾਰ ਮੈਚਾਂ ਵਿੱਚ 10 ਅੰਕ ਹਾਸਲ ਕਰ ਕੇ ਸੈਮੀ ਫਾਈਨਲ ਵਿੱਚ ਪੁੱਜ ਗਈ ਹੈ। ਦੂਜੇ ਪਾਸੇ, ਗੋਆ ਦੀ ਟੀਮ ਨੇ ਉੜੀਸਾ ਨੂੰ 2-1 ਗੋਲਾਂ ਨਾਲ ਹਰਾ ਦਿੱਤਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074535760
Copyright © 2019, Panjabi Times. All rights reserved. Website Designed by Mozart Infotech