ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਪੁਲੀਸ ਤੇ ‘ਮੁਖ਼ਬਰਾਂ’ ਦੇ ਗੱਠਜੋੜ ਦੀ ਨਵੀਂ ਕਹਾਣੀ ਸਾਹਮਣੇ ਆਈ

April 15, 2019 02:09 PM

ਚੰਡੀਗੜ੍ਹ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਪੁਲੀਸ ਦੇ ਦੋ ਥਾਣੇਦਾਰਾਂ ਵੱਲੋਂ ਪਾਦਰੀ ਦੀ ਨਗਦੀ ‘ਗਾਇਬ’ ਕਰਨ ਦੇ ਦੋਸ਼ਾਂ ਦੀ ਤਫ਼ਤੀਸ਼ ਦੇ ਚੱਲਦਿਆਂ ਪੁਲੀਸ ਅਤੇ ਮੁਖ਼ਬਰਾਂ ਜਾਂ ਪੁਲੀਸ ਕੈਟਾਂ ਵਿਚਾਲੇ ਗੱਠਜੋੜ ਦੇ ਨਵੇਂ ਭੇਤ ਅਤੇ ਨਵੇਂ ਰੂਪ ਉਜਾਗਰ ਹੋਣ ਲੱਗੇ ਹਨ। ਇੱਕ ਮੁਖ਼ਬਰ ਦੇ ਖੰਨਾ ਪੁਲੀਸ ’ਤੇ ਲੋੜੋਂ ਵੱਧ ਪਏ ਪ੍ਰਭਾਵ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਬੱਬੂ 12 ਬੋਰ ਨਾਂ ਦੇ ਮੁਖ਼ਬਰ ਦਾ ਸੀਆਈਏ ਸਟਾਫ਼ ’ਤੇ ਅਣ-ਅਧਿਕਾਰਤ ਕੰਟਰੋਲ ਮੰਨਿਆ ਜਾਂਦਾ ਸੀ ਅਤੇ ਉਹ ਕਈ ਵਾਰੀ ਇੰਸਪੈਕਟਰ ਦੀ ਕੁਰਸੀ ’ਤੇ ਵੀ ਬਿਰਾਜਮਾਨ ਹੋ ਜਾਂਦਾ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਖੰਨਾ ਪੁਲੀਸ ਨੇ ਅਪਰਾਧੀਆਂ ਨੂੰ ਤੀਜੇ ਦਰਜੇ ਦੇ ਤਸੀਹੇ ਦੇਣ ਦੀ ਛੁੱਟੀ ਵੀ ਇਸ ਮੁਖ਼ਬਰ ਨੂੰ ਦਿੱਤੀ ਹੋਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਡੀਐੱਸਪੀ ਨੇ ਖੰਨਾ ਦੇ ਐੱਸਐੱਸਪੀ ਧਰੁਵ ਦਹੀਆ ਨਾਲ ਜਾਣ-ਪਛਾਣ ਕਰਵਾਈ ਅਤੇ ਬਹੁਤ ਹੀ ਥੋੜੇ ਸਮੇਂ ਵਿੱਚ ‘12 ਬੋਰ’ ਏਨਾ ਜ਼ਿਆਦਾ ਸ਼ਕਤੀਸ਼ਾਲੀ ਬਣ ਗਿਆ ਕਿ ਪੁਲੀਸ ਅਧਿਕਾਰੀਆਂ ਨਾਲ ਬਠਿੰਡਾ ਦੇ ਹੋਟਲਾਂ ਵਿੱਚ ਗੁਪਤ ਮੀਟਿੰਗਾਂ ਕਰਨ ਲੱਗ ਪਿਆ। ਐੱਸਐੱਸਪੀ ਸ੍ਰੀ ਦਹੀਆ ਨੇ ਇਹ ਗੱਲ ਮੰਨੀ ਕਿ ਬੱਬੂ ਉਰਫ਼ 12 ਬੋਰ ਨਾਲ ਬਠਿੰਡਾ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ ਪਰ ਇਹ ਮੀਟਿੰਗਾਂ ਪੁਲੀਸ ਦੇ ਇੱਕ ਗੁਪਤ ਅਪਰੇਸ਼ਨ ਨੂੰ ਸਿਰੇ ਚਾੜ੍ਹਨ ਲਈ ਕੀਤੀਆਂ ਗਈਆਂ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਮੁਖ਼ਬਰ ਨੂੰ ਕੋਈ ਸੁਰੱਖਿਆ ਮੁਲਾਜ਼ਮ ਨਾ ਦਿੱਤੇ ਹੋਣ ਦਾ ਦਾਅਵਾ ਕੀਤਾ ਹੈ ਜਦੋਂ ਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਅਣ-ਅਧਿਕਾਰਤ ਤੌਰ ’ਤੇ ਸੁਰੱਖਿਆ ਮੁਲਾਜ਼ਮ ਹੀ ਮੁਹੱਈਆ ਨਹੀਂ ਸੀ ਕਰਾਏ ਹੋਏ, ਸਗੋਂ ਅਸਲਾ ਵੀ ਦਿੱਤਾ ਹੋਇਆ ਸੀ।
ਪੰਜਾਬ ਪੁਲੀਸ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਖੰਨਾ ਜ਼ਿਲ੍ਹੇ ਵਿੱਚ ਜੂਨੀਅਰ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਬੱਬੂ 12 ਬੋਰ ਦਾ ਹੁਕਮ ਮੰਨਣਾ ਪੈਂਦਾ ਸੀ। ਇਸ ਵਿਅਕਤੀ ਦੇ ਵਧ ਰਹੇ ਪ੍ਰਭਾਵ ਤੋਂ ਹੀ ਖੰਨਾ ਜ਼ਿਲ੍ਹੇ ਵਿੱਚ ਇਹ ਚਰਚਾ ਵੀ ਭਾਰੂ ਹੈ ਕਿ ਬੱਬੂ ਨੂੰ ਪੁਲੀਸ ’ਚ ਭਰਤੀ ਕਰ ਲਿਆ ਗਿਆ ਹੈ ਜਦੋਂ ਕਿ ਸੀਨੀਅਰ ਅਧਿਕਾਰੀਆਂ ਨੇ ਇਸ ਚਰਚਾ ਨੂੰ ਮੁੱਢੋਂ ਰੱਦ ਕੀਤਾ ਹੈ।
ਖੰਨਾ ਪੁਲੀਸ ਵੱਲੋਂ ਪਾਦਰੀ ਦੇ ਘਰੋਂ ਪੈਸਾ ਬਰਾਮਦ ਕੀਤੇ ਜਾਣ ਤੋਂ ਬਾਅਦ ਬੱਬੂ ਇੱਕਦਮ ਸੁਰਖ਼ੀਆਂ ਵਿੱਚ ਆ ਗਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਸਾ ਗਾਇਬ ਹੋਣ ਤੋਂ ਬਾਅਦ ਜਿਹੜੇ ਦੋ ਪੁਲੀਸ ਮੁਲਾਜ਼ਮ ਫ਼ਰਾਰ ਹੋਏ ਉਨ੍ਹਾਂ ਨੂੰ ਭਗੌੜੇ ਹੋਣ ਵਿੱਚ ਵੀ ਇਸੇ ਵਿਅਕਤੀ ਨੇ ਮਦਦ ਕੀਤੀ ਹੈ। ਡੀਜੀਪੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਇੱਕ ਮੈਂਬਰ ਨੇ ਕਿਹਾ ਕਿ ਬਿਨਾਂ ਸ਼ੱਕ ਬੱਬੂ ਦਾ ਨਾਂ ਇਸ ਮਾਮਲੇ ਦੀ ਤਫ਼ਤੀਸ਼ ਵਿੱਚ ਸ਼ਾਮਲ ਹੈ ਪਰ ਪੁਲੀਸ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਹੀ ਇਸ ਵਿਅਕਤੀ ਨੂੰ ਹੱਥ ਪਾਏਗੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖੰਨਾ ਪੁਲੀਸ ਦੇ ਕਈ ਅਪਰੇਸ਼ਨਾਂ ’ਚ 12 ਬੋਰ ਦੀ ਭੂਮਿਕਾ ਸੀ, ਇਸ ਲਈ ਪੁਲੀਸ ਪੱਕੇ ਪੈਰੀਂ ਕੰਮ ਕਰੇਗੀ।
ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਨਾਲ ਨਜਿੱਠਣ ਲਈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪੁਲੀਸ ਅਧਿਕਾਰੀਆਂ ਵੱਲੋਂ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਵਿਅਕਤੀਆਂ ਨੂੰ ਪੂਰੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਤਾਂ ਪੁਲੀਸ ਵੱਲੋਂ ਕੈਟਾਂ ਦਾ ਸਹਾਰਾ ਲਿਆ ਜਾਣਾ ਆਮ ਵਰਤਾਰਾ ਬਣ ਗਿਆ ਸੀ। ਪੰਜਾਬ ਪੁਲੀਸ ਦੇ ਖ਼ੁਫੀਆ ਵਿੰਗ ਨੇ ਕੁੱਝ ਸਮਾਂ ਪਹਿਲਾਂ ਨਾਭਾ ਜੇਲ੍ਹ ਵਿੱਚ ਬੰਦ ਇੱਕ ਅਤਿਵਾਦੀ ਨੂੰ ਵੀ ਮੋਬਾਈਲ ਫੋਨ ਤੱਕ ਦੀ ਸਹੂਲਤ ਮੁਹੱਈਆ ਕਰਾਈ ਹੋਈ ਸੀ। ਅਤਿਵਾਦ ਦੇ ਦੌਰ ਦੌਰਾਨ ਤਾਂ ਪੁਲੀਸ ਨੇ ਅਤਿਵਾਦੀ ਤੋਂ ਕੈਟ ਬਣਨ ਵਾਲੇ ਕਈ ਵਿਅਕਤੀਆਂ ਨੂੰ ਪੁਲੀਸ ਵਿੱਚ ਭਰਤੀ ਵੀ ਕਰ ਲਿਆ ਸੀ।

ਬੱਬੂ ਨੂੰ ਕੋਈ ਗੰਨਮੈਨ ਨਹੀਂ ਦਿੱਤਾ: ਡੀਜੀਪੀ
ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਐੱਸਐੱਸਪੀ ਖੰਨਾ ਦੀ ਰਿਪੋਰਟ ਮੁਤਾਬਕ ਬੱਬੂ 12 ਬੋਰ ਨੂੰ ਅਧਿਕਾਰਤ ਜਾਂ ਅਣ-ਅਧਿਕਾਰਤ ਤੌਰ ’ਤੇ ਕੋਈ ਗੰਨਮੈਨ ਮੁਹੱਈਆ ਨਹੀਂ ਕਰਵਾਇਆ ਗਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
17 ਸਾਲਾ ਨੌਜਵਾਨ ਨੇ ਫਾਹਾ ਲਿਆ

ਐੱਸਏਐੱਸ ਨਗਰ :,15 ਜੁਲਾਈ (ਪੰਜਾਬੀ ਟਾਇਮਜ਼ ) : ਥਾਣਾ ਸੋਹਾਣਾ ਦੇ ਪਿੰਡ ਜਗਤਪੁਰਾ ਵਿਖੇ ਮੁੰਡੇ ਵੱਲੋਂ ਗਲ-ਫਾਹਾ ਲੈ ਕੇ ਜੀਵਨ ਸਮਾਪਤ ਕਰਨ ਦੀ ਖਬਰ ਮਿਲੀ ਹੈ। ਮੁੰਡੇ ਦੀ ਪਛਾਣ ਵਿਸ਼ਾਲ (17) ਵਾਸੀ ਜਗਤਪੁਰਾ ਕਾਲੋਨੀ ਵਜੋਂ ਹੋਈ ਹੈ, ਜਿਹੜਾ ਕਿ ਯੂਪੀ ਦੇ ਜ਼ਿਲ੍ਹਾ ਬਿਜਨੌਰ ਦਾ ਵਾਸੀ ਸੀ ਅਤੇ ਇੱਥੇ ਪਰਿਵਾਰ ਨਾਲ ਕਿਰਾਏ 'ਤੇ ਰਹਿੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਦਿਮਾਗੀ ਤੌਰ ਤੇ ਪ੍ਰਰੇਸ਼ਾਨ ਰਹਿੰਦਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। 

ਸੈਕਟਰ-39 ਨਵੀਂ ਮੰਡੀ ਦਾ ਕੰਮ ਠੱਪ, ਨੈਬਕਾਂਸ ਤੋਂ ਨਹੀਂ ਮਿਲੇ ਡਿਵੈਲਪਮੈਂਟ ਦੇ 100 ਕਰੋੜ

ਚੰਡੀਗੜ੍ਹ ,15 ਜੁਲਾਈ (ਪੰਜਾਬੀ ਟਾਇਮਜ਼ ) : ਸੈਕਟਰ-39 ਨਵੀਂ ਮੰਡੀ ਦਾ ਕੰਮ ਠੱਪ ਪੈ ਗਿਆ ਹੈ। ਨੈਬਕਾਂਸ ਤੋਂ ਨਵੀਂ ਮੰਡੀ ਲਈ 100 ਕਰੋੜ ਰੁਪਏ ਮਿਲਣੇ ਸਨ। ਜੋ ਕਿ ਹਾਲੇ ਤਕ ਨਹੀਂ ਮਿਲੇ, ਕਿਉਂਕਿ ਪ੍ਰਸ਼ਾਸਨ ਨੇ ਨੈਬਕਾਂਸ ਨੂੰ ਹੁਣ ਤਕ ਡਿਟੇਲ ਪ੍ਰਰਾਜੈਕਟ ਰਿਪੋਰਟ (ਡੀਪੀਆਰ) ਬਣਾ ਕੇ ਨਹੀਂ ਦਿੱਤੀ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵੀਂ ਮੰਡੀ ਦੇ ਪ੍ਰਰਾਜੈਕਟ 'ਤੇ 6 ਮਹੀਨੇ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਸੀ। ਇਕ ਸਾਲ ਤੋਂ ਉਪਰ ਦਾ ਸਮਾਂ ਲੰਘ ਚੁੱਕਾ ਹੈ, ਪਰ ਹੁਣ ਤਕ ਨਵੀਂ ਮੰਡੀ ਦੇ ਡਿਵੈਲਪਮੈਂਟ ਨੂੰ ਲੈ ਕੇ ਪ੍ਰਸ਼ਾਸਨ ਆਪਣਾ ਖਰੜਾ ਤਿਆਰ ਨਹੀਂ ਕਰ ਸਕਿਆ। ਨੈਬਕਾਂਸ ਨੇ 100 ਕਰੋੜ ਦੇਣੇ ਸਨ। ਪ੍ਰਸ਼ਾਸਨ ਹੁਣ ਤਕ ਨੈਬਕਾਂਸ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਸਕਿਆ ਹੈ। ਡੀਸੀ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਨਵੀਂ ਮੰਡੀ ਦੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਮੁੜ ਤੋਂ ਨਕਸ਼ਾ ਤਿਆਰ ਕੀਤਾ ਜਾ ਰਿਹਾ ਹੈ। ਜਿਸ 'ਚ ਸਮਾਂ ਲੱਗ ਸਕਦਾ ਹੈ।

ਪੀਜੀਆਈ ਦਾ ਆਟੋਮੈਟਿਕ ਇੰਜੈਕਟਰ ਪੰਜ ਵਰ੍ਹੇ ਬਾਅਦ ਵੀ ਡਿੱਬੇ ਤੋਂ ਨਹੀਂ ਨਿਕਲਿਆ ਬਾਹਰ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਪੀਜੀਆਈ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਸਹੂਲਤ ਦੇਣ ਦੇ ਨਾਂ 'ਤੇ ਕਾਫਈ ਦੇਰ ਪਹਿਲਾਂ ਲੱਖਾਂ ਦੀਆਂ ਅਜਿਹੀਆਂ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ, ਜੋ ਕਈ ਸਾਲ ਲੰਘਣ ਮਗਰੋਂ ਵੀ ਡਿੱਬੇ ਤੋਂ ਬਾਹਰ ਨਹੀਂ ਆਈਆਂ ਹਨ। ਉਨ੍ਹਾਂ ਮਸ਼ੀਨਾਂ 'ਚੋਂ ਇਕ ਹੈ ਰੇਡੀਓਲਾਜੀ ਡਿਪਾਰਟਮੈਂਟ ਦੇ ਮਿਯਾਬਿਲੈਬ ਦੀ ਆਟੋਮੈਟਿਕ ਇੰਜੈਕਟਰ ਮਸ਼ੀਨ। ਪੀਜੀਆਈ ਰੇਡੀਓਲਾਜੀ ਡਿਪਾਰਟਮੈਂਟ ਦੇ ਸਾਬਕਾ ਐੱਚਓਡੀ ਨੇ 2015 'ਚ ਇਸ 25 ਲੱਖ ਦੀ ਮਸ਼ੀਨ ਦੀ ਖ਼ਰੀਦ ਤਾਂ ਕਰ ਦਿੱਤੀ ਪਰ ਪੰਜ ਸਾਲ ਲੰਘਣ ਮਗਰੋਂ ਵੀ ਇਸ ਨਾਲ ਇਕ ਵੀ ਮਰੀਜ਼ ਦੇ ਇਲਾਜ 'ਚ ਮਦਦ ਨਹੀਂ ਲਈ ਜਾ ਸਕੀ ਹੈ। ਇਸ ਦੌਰਾਨ ਇਸ ਮਸ਼ੀਨ ਦੀਆਂ ਖੂਬੀਆਂ ਗਿਣਾ ਕੇ ਇਸ ਦੀ ਖ਼ਰੀਦ ਦੀ ਮਨਜ਼ੂਰੀ ਲਈ ਗਈ ਸੀ।

ਅਸਤੀਫ਼ਾ ਮਿਲਣ 'ਤੇ CM ਅਮਰਿੰਦਰ ਨੇ ਕਹੀ ਵੱਡੀ ਗੱਲ- 'ਮੈਨੂੰ ਉਨ੍ਹਾਂ ਤੋਂ ਕੋਈ ਸਮੱਸਿਆ ਨਹੀਂ ਹੈ...'

ਚੰਡੀਗੜ੍ਹ ,15 ਜੁਲਾਈ (ਪੰਜਾਬੀ ਟਾਇਮਜ਼ ) : : ਨਵਜੇਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫ਼ਾ ਭੇਜਿਆ ਹੈ। ਇਸ ਤੋਂ ਬਾਅਦ ਦਿੱਲੀ ਗਏ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮਾਮਲੇ 'ਤੇ ਵੱਡੀ ਗੱਲ ਕਹੀ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਅਸਤੀਫ਼ਾ ਮਿਲਣ ਤੋਂ ਬਾਅਦ ਮੈਂ ਇਸ ਸਬੰਧ 'ਚ ਕਦਮ ਚੁੱਕਾਂਗਾ। ਮੈਂ ਕੈਬਨਿਟ 'ਚ ਫੇਰਬਦਲ ਦੌਰਾਨ ਉਨ੍ਹਾਂ (ਸਿੱਧੂ) ਨੂੰ ਮਹੱਤਵਪੂਰਨ ਵਿਭਾਗ ਦਿੱਤਾ ਸੀ, ਪਰ ਹੁਣ ਅਸਤੀਫ਼ਾ ਦੇਣ ਦਾ ਫੈਸਲਾ ਉਨ੍ਹਾਂ ਦਾ ਹੈ।

ਦੂਖ ਨਿਵਾਰਨ ਸਮਾਗਮ 'ਚ ਕਰੰਟ ਲੱਗਣ ਨਾਲ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਦੀ ਮੌਤ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਸ਼ਹਿਰ ਦੇ ਪੁਲਿਸ ਲਾਈਨ ਇਲਾਕੇ 'ਚ ਤਾਇਨਾਤ ਸਬ-ਇੰਸਪੈਕਟਰ ਸੁਰਿੰਦਰ ਭਾਰਦਵਾਜ ਦੀ ਸੋਮਵਾਰ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਰਿੰਦਰ ਭਾਰਦਵਾਜ ਦੂਖ ਨਿਵਾਰਨ ਸਮਾਗਮ 'ਚ ਸ਼ਿਰਕਤ ਤੋਂ ਬਾਅਦ ਵਾਪਸ ਆ ਰਿਹਾ ਸੀ। ਜਾਣਕਾਰੀ ਮੁਤਾਬਿਕ, ਸੋਮਵਾਰ ਸਵੇਰੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਤੜਕੇ 3.30 ਵਜੇ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਸਮਾਗਮ ਭਵਨ 'ਚ ਵਿਛੀ

ਸਿੱਧੂ ਦੇ ਅਸਤੀਫ਼ੇ ਨੂੰ ਬ੍ਰਹਮ ਮਹਿੰਦਰਾ ਅਤੇ ਚੰਨੀ ਨੇ ਦੱਸਿਆ ਹਾਸੋਹੀਣਾ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਡਰਾਮੇ ਨੂੰ ਹਾਸੋਹੀਣਾ ਦੱਸਦਿਆਂ ਉਸ ਨੂੰ ਆਪਣੀ ਕਾਰਜਸ਼ੈਲੀ 'ਚ ਹੋਰ ਵਧੇਰੇ ਸੁਹਜ ਅਤੇ ਸਲੀਕਾ ਲਿਆਉਣ ਲਈ ਆਖਿਆ।ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਦੋਵਾਂ ਮੰਤਰੀਆਂ ਨੇ ਸਿੱਧੂ ਵੱਲੋਂ ਟਵਿਟੱਰ ਰਾਹੀਂ ਆਪਣਾ ਅਸਤੀਫ਼ਾ ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਣ ਦੀ ਜਾਣਕਾਰੀ ਦੇਣ ਅਤੇ ਇਸ ਤੋਂ ਬਾਅਦ ਕੀਤੀ ਇਕ ਹੋਰ ਟਿੱਪਣੀ ਕਿ ਉਹ ਆਪਣਾ ਰਸਮੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ, ਸਬੰਧੀ ਆਪਣਾ ਇਹ ਪ੍ਰਤੀਕਰਮ ਦਿੱਤਾ। ਦੋਵਾਂ ਮੰਤਰੀਆਂ ਨੇ ਕਿਹਾ, ''ਇਹ ਕਦਮ ਡਰਾਮੇਬਾਜ਼ੀ ਦੇ ਮਾਹਿਰ ਦੇ ਇਕ ਡਰਾਮੇ ਤੋਂ ਵੱਧ ਕੁਝ ਨਹੀਂ ਅਤੇ ਜੇਕਰ ਸਿੱਧੂ ਨੇ ਅਸਤੀਫ਼ਾ ਹੀ ਦੇਣਾ ਸੀ ਤਾਂ ਉਨ੍ਹਾਂ ਵੱਲੋਂ ਤੈਅ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਅਤੇ ਇਹ ਅਸਤੀਫ਼ਾ ਸਿੱਧਾ ਮੁੱਖ ਮੰਤਰੀ ਨੂੰ ਭੇਜਿਆ ਜਾਂਦਾ।''ਉਨ੍ਹਾਂ ਨੇ ਟਕੋਰ ਕਰਦਿਆਂ ਆਖਿਆ

ਬੇਅਦਬੀ ਕਾਂਡ: ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਮੁੱਦਾ ਬਣਾਉਣ ਦੀ ਤਾਕ ’ਚ ਅਕਾਲੀ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਸ਼੍ਰੋਮਣੀ ਅਕਾਲੀ ਦਲ ਬੇਅਦਬੀ ਮਾਮਲੇ ਵਿੱਚ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਵੱਲੋਂ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਦੇ ਸਹਾਰੇ ਨਾ ਸਿਰਫ਼ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਨ ਦੇ ਯਤਨ ਕਰ ਰਿਹਾ ਹੈ ਸਗੋਂ ਆਪਣੇ ਬਚਾਅ ਦਾ ਹੱਲ ਵੀ ਲੱਭਿਆ ਜਾ ਰਿਹਾ ਹੈ। ਸੀਬੀਆਈ ਦੀ ਇਸ ਰਿਪੋਰਟ ਕਰਕੇ ਸਰਕਾਰ ਅਤੇ ਅਕਾਲੀ ਦਲ ਦਰਮਿਆਨ ਸ਼ਬਦੀ ਜੰਗ ਪਹਿਲਾਂ ਹੀ ਚੱਲ ਰਹੀ ਹੈ। ਅਕਾਲੀ ਦਲ ਨੇ ਇਹ ਮਾਮਲਾ ਵਿਚਾਰਨ ਲਈ ਭਲਕੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਹੀ ਪਾਰਟੀ ਵੱਲੋਂ ਅਗਲੀ ਰਣਨੀਤੀ ਅਪਣਾਈ ਜਾਣੀ ਹੈ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ 

ਮੀਂਹ ਮਗਰੋਂ ਸਿਟੀ ਬਿਊਟੀਫੁਲ ਹੋਈ ਪਾਣੀ ਨਾਲ ‘ਫੁੱਲ’

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਰ੍ਹੇ ਮੀਂਹ ਕਾਰਨ ਅੱਜ ਜਿੱਥੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਉਥੇ ਪੂਰਾ ਦਿਨ ਪੈਂਦੇ ਰਹੇ ਮੀਂਹ ਕਾਰਨ ਅੱਜ ਛੁੱਟੀ ਵਾਲੇ ਦਿਨ ਲੋਕਾਂ ਨੂੰ ਘਰਾਂ ਵਿੱਚ ਹੀ ਬੈਠੇ ਰਹਿਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਵਰਦੇ ਮੀਂਹ ਦੌਰਾਨ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਨਿਕਲਣ ਵਾਲਿਆਂ ਨੂੰ ਸੜਕਾਂ ’ਤੇ ਬਰਸਾਤੀ ਭਰੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਪਾਣੀ ਦੇ ਬਿੱਲ ਨਾ ਭਰਨ ਵਾਲਿਆਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਜਾਣਗੇ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਨਗਰ ਨਿਗਮ ਚੰਡੀਗੜ੍ਹ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਕੁਨੈਕਸ਼ਨ ਧਾਰਕਾਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟਣ ਦੀ ਤਿਆਰੀ ਕੱਸ ਲਈ ਹੈ। ਨਿਗਮ ਵੱਲੋਂ ਲੰਮੇਂ ਸਮੇਂ ਤੋਂ ਪਾਣੀ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਿਓਂ ਸ਼ਨਾਖਤ ਕਰਕੇ ਉਨ੍ਹਾਂ ਸੂੁਚੀ ਤਿਆਰ ਕਰ ਲਈ ਹੈ।

ਸਿੱਖਿਆ ਵਿਭਾਗ ਅਣਅਧਿਕਾਰਤ ਸਕੂਲਾਂ ਦਾ ਮੁੜ ਸਰਵੇ ਕਰਵਾਏਗਾ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਸਿੱਖਿਆ ਵਿਭਾਗ ਸ਼ਹਿਰ ਵਿੱਚ ਚਲਦੇ ਅਣਅਧਿਕਾਰਤ ਸਕੂਲਾਂ ਦਾ ਦੁਬਾਰਾ ਸਰਵੇ ਕਰਨ ਜਾ ਰਿਹਾ ਹੈ। ਵਿਭਾਗ ਵੱਲੋਂ ਹੁਣ ਸ਼ਹਿਰ ਵਿਚ ਚਲਦੇ 120 ਦੇ ਕਰੀਬ ਅਣਅਧਿਕਾਰਤ ਸਕੂਲਾਂ ਨੂੰ ਬੰਦ ਕਰਨ ਤੋਂ ਪਹਿਲਾਂ ਮਾਨਤਾ ਸ਼ਰਤਾਂ ਪਰਖਣ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਵਿਸਥਾਰਤ ਜਾਣਕਾਰੀ ਵਾਲਾ ਫਾਰਮ-1 ਭਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਕੂਲਾਂ ਤੋਂ ਹਰ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਵੀ ਪੁੱਛੀ ਗਈ ਹੈ। ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਨੂੰ ਬੰਦ ਕਰਕੇ ਨਾਲ ਦੇ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਕਈ ਹੋਰ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਕੀਤਾ ਜਾਵੇਗਾ।

ਗਾਂਧੀ ਸਮਾਰਕ ਭਵਨ ਵਿਚ ਡਿਗਰੀ ਵੰਡ ਸਮਾਗਮ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਗਾਂਧੀ ਸਮਾਰਕ ਟਰੱਸਟ ਵੱਲੋਂ ਚਲਾਏ ਜਾ ਰਹੇ ਪ੍ਰਕਿਰਤਿਕ ਚਿਕਿਤਸਾ ਕੋਰਸ ਦੇ 55 ਵਿਦਿਆਰਥੀਆਂ ਵੱਲੋਂ ਡਿਪਲੋਮਾ ਪੂਰਾ ਕਰਨ ਮੌਕੇ ਅੱਜ ਟਰੱਸਟ ਵੱਲੋਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਕੇਂਦਰੀ ਸਮਾਜਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਰਾਮ ਦਾਸ ਅਠਾਵਲੇ ਨੇ ਇਸ ਮੌਕੇ ਇਨ੍ਹਾਂ ਵਿਦਿਆਰਕੀਆਂ ਨੂੰ ਡਿਗਰੀਆਂ ਵੰਡੀਆਂ। ਗਾਂਧੀ ਸਮਾਰਕ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ 

ਨਵਜੋਤ ਸਿੱਧੂ ਨੇ ਅਸਤੀਫਾ ਮੁੱਖ ਮੰਤਰੀ ਦੇ ਓ.ਐਸ.ਡੀ. ਨੂੰ ਸੌੰਪਿਆ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਇਕ ਦਿਨ ਪਹਿਲਾਂ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ ਤੇ ਚਰਨਜੀਤ ਚੰਨੀ ਨੇ ਸਿੱਧੂ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫਾ ਦੇਣ ‘ਤੇ ਟਿੱਪਣੀ ਕਰਦਿਆਂ ਕਿਹਾ ਸ੍ਰੀ

ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਜ਼ਰੂਰਤ ਨੂੰ ਹਟਾਉਣ ਲਈ ਪਾਕਿਸਤਾਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਪਾਸਪੋਰਟ ਦੀ

ਕੈਪਟਨ ਦੀ ਟੀਮ ’ਚੋਂ ਸਿੱਧੂ ਆਊਟ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਅੱਜ ਟਵਿੱਟਰ ’ਤੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਵਜ਼ਾਰਤ ਤੋਂ ਆਪਣਾ ਅਸਤੀਫ਼ਾ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਦਿੱਤਾ ਸੀ ਅਤੇ ਛੇਤੀ ਹੀ ਉਹ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦੇਣਗੇ। ਸਿੱਧੂ ਦੇ ਇਸ ਫ਼ੈਸਲੇ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮੱਚ ਗਈ ਹੈ। ਇਸ ਦੇ ਨਾਲ ਸੂਬੇ ਵਿਚ ਤੀਜਾ ਫਰੰਟ ਬਣਨ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ ਅਤੇ ਸਿੱਧੂ ਦੀ ਥਾਂ ਵਜ਼ਾਰਤ ਵਿਚ ਥਾਂ ਲੈਣ ਦੇ ਚਾਹਵਾਨਾਂ ਨੇ ਆਪਣੇ ਯਤਨ ਤੇਜ਼ ਕਰ ਦਿੱਤੇ ਹਨ।

ਸਿੱਧੂ ਦਾ ਅਸਤੀਫਾ: ਵਿਰੋਧੀ ਧਿਰਾਂ ਵੱਲੋਂ ਪੰਜਾਬ ਨੂੰ ਕੈਪਟਨ-ਬਾਦਲਾਂ ਤੋਂ ਮੁਕਤ ਕਰਨ ਦਾ ਸੱਦਾ

ਚੰਡੀਗੜ੍ਹ,14 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣ ਦੀਆਂ ਕਨਸੋਆਂ ਨਿਕਲਦਿਆਂ ਹੀ ਵਿਰੋਧੀ ਧਿਰਾਂ ਨੇ ਸ੍ਰੀ ਸਿੱਧੂ ਲਈ ਆਪੋ-ਆਪਣੇ ਬੂਹੇ ਖੋਲ੍ਹ ਦਿੱਤੇ ਹਨ। ਵਿਰੋਧੀ ਧਿਰਾਂ ਨੇ ਸ੍ਰੀ ਸਿੱਧੂ ਨੂੰ ਸਲਾਹਾਂ ਦੇਣ ਦੀ ਝੜੀ ਲਾਉਂਦਿਆਂ ਕਾਂਗਰਸ ਤੋਂ ਵੀ ਅਸਤੀਫਾ ਦੇ ਕੇ ਪੰਜਾਬ ਨੂੰ ਕੈਪਟਨ ਅਤੇ ਬਾਦਲਾਂ ਤੋਂ ਮੁਕਤ ਕਰਨ ਲਈ ਤੀਸਰੀ ਧਿਰ ਵਜੋਂ ਮੈਦਾਨ ਵਿਚ ਨਿਤਰਨ ਦਾ ਸੱਦਾ ਦਿੱਤਾ ਹੈ।

ਰੇਹੜੀ-ਫੜ੍ਹੀਆਂ ਵਾਲਿਆਂ ਦਾ ਸਾਮਾਨ ਜ਼ਬਤ

ਚੰਡੀਗੜ੍,13 ਜੁਲਾਈ (ਪੰਜਾਬੀ ਟਾਇਮਜ਼ ) : ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਨੇ ਅੱਜ ਤੜਕੇ ਸਰਕਾਰੀ ਜ਼ਮੀਨ ’ਤੇ ਰੱਖੇ ਸਾਮਾਨ ਨੂੰ ਜ਼ਬਤ ਕਰਕੇ ਚਲਾਨ ਕੱਟੇ। ਐਨਫੋਰਸਮੈਂਟ ਦਸਤੇ ਨੇ ਇਹ ਕਾਰਵਾਈ ਸੈਕਟਰ-19 ਦੀ ਮਾਰਕੀਟ ਵਿੱਚ ਕੀਤੀ। ਇਸ ਕਾਰਵਾਈ ਬਾਰੇ ਜਿਵੇਂ ਹੀ ਫੜ੍ਹੀ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਇਕੱਠੇ ਹੋ ਗਏ ਤੇ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਲੱਗ ਪਏ।

ਚੋਰੀ ਤੇ ਲੁੱਟਾਂ-ਖੋਹਾਂ ਦੇ ਕਈ ਮਾਮਲੇ ਸੁਲਝੇ

ਚੰਡੀਗੜ੍ਹ,13 ਜੁਲਾਈ (ਪੰਜਾਬੀ ਟਾਇਮਜ਼ ) : ਚੰਡੀਗੜ੍ਹ ਪੁਲੀਸ ਨੇ ਦੋ ਨਾਬਾਲਗਾਂ ਸਣੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੋਰੀਆਂ, ਖੋਹਾਂ ਅਤੇ ਸੰਨ੍ਹਾਂ ਲਾਉਣ ਦੇ ਕਈ ਮਾਮਲੇ ਹੱਲ ਕੀਤੇ ਹਨ। ਇਨ੍ਹਾਂ 6 ਮੁਲਜ਼ਮਾਂ ਵਿਚੋਂ ਦੋ ਮੁਲਜ਼ਮਾਂ ਨੇ ਸ਼ਹਿਰ ਦੇ ਸੈਕਟਰ 15, 22, 32, 37, 38, 44 ਤੇ 47, ਪੀਜੀਆਈ ਅਤੇ ਪਿੰਡ ਖੁੱਡਾ ਅਲੀਸ਼ੇਰ ਵਿਚਲੀਆਂ ਕੈਮਿਸਟ ਸ਼ਾਪਾਂ ਅਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਨੂੰ ਨਿਰੰਤਰ ਸੰਨ੍ਹਾਂ ਲਾਈਆਂ ਜਾ ਰਹੀਆਂ ਸਨ।

ਚੰਡੀਗੜ੍ਹ ਵਿਚ ਦੋ ਬੱਚੀਆਂ ਨਾਲ ਜਬਰ-ਜਨਾਹ

ਚੰਡੀਗੜ੍,13 ਜੁਲਾਈ (ਪੰਜਾਬੀ ਟਾਇਮਜ਼ ) : ਸ਼ਹਿਰ ਵਿਚ 4 ਤੇ 15 ਸਾਲਾਂ ਦੀਆਂ ਦੋ ਬੱਚੀਆਂ ਨਾਲ ਬਲਾਤਕਾਰ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲੀਸ ਅਨੁਸਾਰ ਪਹਿਲੀ ਘਟਨਾ ਵਿਚ ਹੱਲੋਮਾਜਰਾ ਦੀ ਬਾਹਰੀ ਆਬਾਦੀ ਵਿਚ ਇਕ ਵਿਅਕਤੀ ਆਪਣੇ 4 ਦੋਸਤਾਂ ਨਾਲ ਘਰ ਵਿਚ ਹੀ ਸ਼ਰਾਬ ਪੀ ਰਿਹਾ ਸੀ। ਉਸ ਵੇਲੇ ਇਸ ਵਿਅਕਤੀ ਦੀ 4 ਸਾਲਾ ਬੱਚੀ ਦੂਸਰੇ ਕਮਰੇ ਵਿਚ ਸੀ। ਇਸੇ ਦੌਰਾਨ ਬੱਚੀ ਦੇ ਪਿਤਾ ਨਾਲ ਸ਼ਰਾਬ ਪੀ ਰਹੇ ਵਿਅਕਤੀਆਂ ਵਿਚੋਂ ਇਕ 22 ਸਾਲਾ ਨੌਜਵਾਨ ਦੂਸਰੇ ਕਮਰੇ ਵਿਚ ਆਇਆ ਤੇ ਬੱਚੀ ਨਾਲ ਬਲਤਾਕਾਰ ਕੀਤਾ।

ਅਜੋਕੇ ਸਮਾਜ ’ਤੇ ਚੋਟ ਕਰੇਗੀ ਫਿਲਮ ‘ਮੁੰਡਾ ਹੀ ਚਾਹੀਦਾ’

ਚੰਡੀਗੜ੍,13 ਜੁਲਾਈ (ਪੰਜਾਬੀ ਟਾਇਮਜ਼ ) : ਫਿਲਮ ‘ਮੁੰਡਾ ਹੀ ਚਾਹੀਦਾ’ ਦੀ ਹੀਰੋਇਨ ਰੁਬੀਨਾ ਬਾਜਵਾ ਨੇ ਕਿਹਾ ਕਿ ਇਹ ਫਿਲਮ ਅਜੋਕੇ ਸਮਾਜ ਉਪਰ ਚੋਟ ਕਰਦਿਆਂ ਮਹਿਲਾਵਾਂ ਦੀ ਮਹੱਤਤਾ ਨੂੰ ਬਿਆਨੇਗੀ। ਰੁਬੀਨਾ ਦੀ ਵੱਡੀ ਭੈਣ ਅਤੇ ਫਿਲਮੀ ਅਭਿਨੇਤਰੀ ਨੀਰੂ ਬਾਜਵਾ ਅਤੇ ਸੰਤੋਸ਼ ਸੁਭਾਸ਼ ਵੱਲੋਂ ਬਣਾਈ ਇਸ ਫਿਲਮ ਵਿਚ ਹਰੀਸ਼ ਵਰਮਾ ਹੀਰੋ ਦੀ ਭੂਮਿਕਾ ਨਿਭਾਅ ਰਿਹਾ ਹੈ।

ਕੈਪਟਨ ਦੇ ਅਸਾਮੀਆਂ ਭਰਨ ਦੇ ਐਲਾਨ ’ਤੇ ਸਵਾਲ ਉੱਠੇ

ਚੰਡੀਗੜ੍,13 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਵਿਚਲੀਆਂ ਖਾਲੀ 44 ਹਜ਼ਾਰ ਅਸਾਮੀਆਂ ਦੋ ਪੜਾਵਾਂ ਵਿਚ ਭਰਨ ਦੇ ਕੀਤੇ ਐਲਾਨ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079352645
Copyright © 2019, Panjabi Times. All rights reserved. Website Designed by Mozart Infotech