ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਪਹਿਲੀ ਮਈ 'ਤੇ ਵਿਸ਼ੇਸ਼ - ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

April 16, 2019 01:42 PM

ਪਹਿਲੀ ਮਈ 'ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਕਿਰਤੀ ਸੋਸ਼ਣ ਵਿਰੁਧ ਮੁਕਤੀ ਮਾਰਗ !

ਜਗਦੀਸ਼ ਸਿੰਘ ਚੋਹਕਾ



       ਸੰਸਾਰ ਅੰਦਰ ਅਨਿਆਏ, ਸੀਨਾ-ਜੋਰੀ ਅਤੇ ॥ਬਰ ਵਿਰੁਧ ਲਗਾਤਾਰ ਸੰਘਰਸ਼ ਪਨਪਦਾ ਅਤੇ ਉਠਦਾ ਰਹਿੰਦਾ ਹੈ ! ਉ॥ਰਤੀ ਗੁਲਾਮੀ ਅਤੇ ਕਿਰਤੀ ਸੋਸ਼ਣ ਮਾਲਕ ਅਤੇ ਕਿਰਤੀ-ਵਰਗ ਵਿਚਕਾਰ ਮੁੱਢ ਕਦੀਮ ਤੋਂ ਇਕ ਸਦੀਵੀ ਅੰਦੋਲਨ ਹੈ ! ਭਾਵੇ ਇਹ ਅੰਦੋਲਨ, 'ਪਹਿਲੀ ਵਾਰ ਅਮਰੀਕਾ ਅੰਦਰ, 'ਦੱਖਣੀ ਰਾਜਾਂ ਦੇ ਵੱਡੇ ਭੂਮੀਪਤੀਆਂ ਵੱਲੋ ਸਿਆਹ-ਗੁਲਾਮਾਂ (ਕਾਲੇ ਲੋਕਾਂ) 'ਤੇ ॥ਬਰ ਅਤੇ ਉਤਰੀ ਰਾਜਾਂ ਦੇ ਸਨਅਤਾਂ ਦੇ ਮਾਲਕ ਪੂੰਜੀਪਤੀਆਂ ਵੱਲੋ, 'ਆਪਣੀ ਲੁੱਟ ਲਈ ਉ॥ਰਤੀ-ਕਿਰਤੀਆਂ ਦੀ ਗੁਲਾਮੀ ਨੂੰ ਸਦੀਵੀ ਬਣਾਉਣ ਲਈ ਇਹ ਵਰਗ-ਸੰਘਰਸ਼ ਦੇ ਰੂਪ ਵਿੱਚ ਪੈਦਾ ਹੋਇਆ ? ਕਿਰਤੀ-ਵਰਗ ਦੇ ਸੋਸ਼ਣ ਲਈ, 'ਭੂਮੀਪਤੀਆਂ ਅਤੇ ਪੂੰਜੀਪਤੀਆਂ ਵਿਚਕਾਰ ਕਿਰਤੀ ਦੀ ਲੁੱਟ ਕਰਨ ਲਈ ਖਹਿਬਾ॥ੀ ਦਾ ਉਤਪਨ ਹੋਣਾ ਵੀ ਇਕ ਹਾਂ ਪੱਖੀ ਤਬਦੀਲੀ ਸੀ ਜਿਸ ਨੇ ਚਾਲਕਸ਼ਕਤੀ ਨੂੰ ਜਨਮ ਦਿੱਤਾ ? ਇਹ ਗੁਣਾਂਤਮਕ ਤਬਦੀਲੀ ਹੀ ਅੱਗੋ ਉ॥ਰਤੀ-ਕਿਰਤੀਆਂ ਦੇ ਚੰਗੇ ਜੀਵਨ ਲਈ, 'ਇਤਿਹਾਸਕ ਬਰਾਬਰਤਾ ਦੇ ਨਿਆਂ-ਅਧੀਨ ਸਮਾਜਕ, ਆਰਥਿਕ ਅਤੇ ਰਾਜਨੀਤਕ ਖੇਤਰ ਅੰਦਰ, ਬਰਾਬਰਤਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕਿਰਤੀ ਅੰਦੋਲਨਾਂ ਨੂੰ ਜਨਮ ਦੇਣ ਲਈ ਸਹਾਇਕ ਬਣੀ !

       8-ਘੰਟੇ ਦਾ ਕੰਮ-ਦਿਨ ਪ੍ਰਾਪਤ ਕਰਨ ਲਈ ਕੀਤੇ ਗਏ ਲੰਬੇ ਅਤੇ ਕਠਨ ਸੰਘਰਸ਼ ਦੀ ਇਕ ਇਨਕਲਾਬੀ ਕਹਾਣੀ ਨੇ, 'ਅੱਜ ਤੋਂ 133 ਵਰ੍ਹੇ ਪਹਿਲਾਂ 1886 ਨੂੰ ਸ਼ਿਕਾਗੋ ਦੇ ਕਿਰਤੀਆਂ ਨੇ ਸਾਰੀ ਦੁਨੀਆਂ ਅੰਦਰ ਮਿਸਾਲ ਪੇਸ਼ ਕਰਕੇ, 'ਪੂੰਜੀਪਤੀਆਂ ਨੂੰ ਲਲਕਾਰਿਆ ਸੀ ? ਅਸਲ ਵਿੱਚ ਮਈ ਦਿਵਸ ਸੰਸਾਰ ਇਤਿਹਾਸਕ ਤਿੰਨ ਵਰ੍ਹੇ ਗੰਢਾਂ ਦਾ ਹੀ ਇਕ ਪ੍ਰਤੀਕ ਹੈ ! 1886 ਨੂੰ ਸ਼ਿਕਾਗੋ ਵਿਖੇ ਕਿਰਤੀ-ਵਰਗ 'ਤੇ ਹਾਕਮਾਂ ਤੇ ਪੁਲੀਸ ਦਾ ॥ਬਰ, 1889 ਦੀ ਦੂਜੀ ਕੌਮਾਂਤਰੀ ਕਾਂਗਰਸ ਵੱਲੋ ਪਹਿਲੀ ਮਈ ਦੇ ਸ਼ਹੀਦਾਂ ਨਾਲ ਇਕਮੁਠਤਾ ਅਤੇ 1890 ਨੂੰ ਸੰਸਾਰ ਪੱਧਰ 'ਤੇ ਸ਼ਿਕਾਗੋ ਦੇ ਜੁਝਾਰੂ ਕਿਰਤੀਆਂ ਦੀਆਂ ਇਨਕਲਾਬੀ ਰਿਵਾਇਤਾਂ ਨੂੰ ਅੱਗੇ ਵਧਾਉਣ ਲਈ ਕਿਰਤੀ ਵਰਗ ਵੱਲੋਂ ਮੁਕਤੀ ਲਈ ਇਸ ਮਿਸ਼ਨ ਨੂੰ ਜਾਰੀ ਰੱਖਣ ਲਈ ਅਹਿਦ ਲਏ ਗਏ। ਪਹਿਲੀ ਮਈ ! ਕਿਰਤੀ-ਜਮਾਤ ਦੇ ਸੰਘਰਸ਼ਾਂ ਦਾ ਇਕ ਸਦੀਵੀ ਚਿੰਨ ਬਣ ਗਿਆ !

       ਉ॥ਰਤੀ-ਗੁਲਾਮੀ ਵਿਰੁਧ 1-ਮਈ 1886 ਨੂੰ ਅਮਰੀਕਾ ਦੇ ਸਭ ਤੋਂ ਵੱਡੇ ਸਨਅਤੀ ਕੇਂਦਰਾ ਅੰਦਰ ਆਮ ਹੜਤਾਲਾਂ ਹੋਈਆਂ ! ਇਸ ਦੇ ਪਿਛੋਕੜ ਵਿੱਚ ਸ਼ਿਕਾਗੋ ਦੇ ਸਨਅਤੀ ਕਿਰਤੀਆਂ ਵੱਲੋ ਆਪਣੀਆਂ ਨਿਆਇਕ ਮੰਗਾਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਹਾਕਮਾਂ, ਮਿਲ ਮਾਲਕਾਂ, ਪੁਲੀਸ ਅਤੇ ਇਨਸਾਫ ਦੇਣ ਵਾਲੀਆਂ ਅਦਾਲਤਾਂ ਨੇ ਹੱਕਾਂ ਲਈ ਸੰਘਰਸ਼ ਕਰਦੇ ਕਿਰਤੀਆਂ ਅਤੇ ਉਨ੍ਹਾਂ ਦੇ ਆਗੂਆਂ 'ਤੇ ਅਮਰੀਕਾ ਦੇ ਲੋਕਾਂ ਦੀਆਂ ਆ॥ਾਦੀ ਲਈ ਸੰਘਰਸ਼ ਦੇ ਦੌਰਾਨ ਸਥਾਪਤ ਕੀਤੀਆਂ ਗਈਆਂ ਸਾਰੀਆਂ ਨਿਗਰ ਰਿਵਾਇਤਾਂ ਦੀ ਉਲੰਘਣਾ ਕਰਕੇ, 'ਹੇਅ-ਮਾਰਕਿਟ ਦੇ ਬੰਬ ਕੇਸ ਵਿੱਚ ਅਲਬਰਟ ਪਾਰਸਨ, ਆਗਸਤ ਸਪਾਈ॥, ਸੈਮੂਅਲ ਫੀਲਡਨ, ਮਾਈਕਲ ਸ਼ਾਅਬ, ਅਡਾਲਫ ਫਿਸ਼ਰ, ਜਾਰਜ ਐਂਗਲ ਤੇ ਲੂਈ ਲਿੰਗ  ਨੂੰ ਫਾਂਸੀ ਦੀ ਸ॥ਾ ਸੁਣਾ ਕੇ ਜਮਹੂਰੀ ਸਮਾਜ ਲਈ ਇਕ ਨਿਰਾਦਰੀ ਭਰਿਆ ਫੈਸਲਾ ਸੁਣਾ ਦਿੱਤਾ ! ਇਕ ਅੱਠਵੇਂ ਆਗੂ ਨੂੰ  15 ਸਾਲ ਦੀ ਕੈਦ ਦੀ ਸਜਾ ਹੋਈ। ਅਮਰੀਕੀ ਹਾਕਮਾਂ ਦੇ ਇਸ ਕਰੂਰ, ਵਹਿਸ਼ੀ ਅਤੇ ਬਰਬਰਤਾ ਵਾਲੇ ਫੈਸਲੇ ਵਿਰੁਧ ਇਨ੍ਹਾਂ ਸ਼ਹੀਦਾਂ ਦੇ ਬੋਲ ਅੱਜ ਵੀ ਹੱਕ-ਸੱਚ ਲਈ ਗੂੰਜ ਰਹੇ ਹਨ ?

'' ਉਹ ਸਵੇਰਾ (ਦਿਨ) ਜਰੂਰ ਆਵੇਗਾ, ਜਦੋਂ ਸਾਡੀ ਚੁੱਪ (॥ਬਰ ਨਾਲ ਬੰਦ ਕੀਤੀ ॥ਬਾਨ) ਹੋਰ ਵੀ ਸ਼ਕਤੀਸ਼ਾਲੀ ਹੋਵੇਗੀ, ਜਿਸ ਦਾ ਅੱਜ ਤੁਸੀਂ ਗਲਾ ਘੁੱਟ ਕੇ ਬੰਦ ਕਰ ਰਹੇ ਹੋ (ਸ਼ਹੀਦ ਸਮਾਰਕ ਸ਼ਿਕਾਗੋ) !

ਸ਼ਿਕਾਗੋ ਮਈ 1886: 1-ਮਈ 1886 ਨੂੰ ਅਮਰੀਕਾ ਅੰਦਰ ਸਾਰੇ ਸਨਅਤੀ ਕੇਂਦਰਾ ਅੰਦਰ ਅੱਠ-ਘੰਟੇ ਦੀ ਦਿਹਾੜੀ ਅਤੇ ਕੰਮ ਦੌਰਾਨ ਬਿਹਤਰ ਹਾਲਤਾਂ ਲਈ ਆਮ ਹੜਤਾਲ ਹੋਈ। ਇਸ ਹੜਤਾਲ ਨੂੰ ਸ਼ਿਕਾਗੋ ਦੀ ਸਮੁੱਚੀ ਕਿਰਤੀ-ਜਮਾਤ ਨੇ ਸੰਪੂਰਨ ਸਹਿਯੋਗ ਦਿੱਤਾ। ਜਿਵੇਂ ਹੁੰਦਾ ਹੀ ਹੈ, 'ਮਿਲ ਮਾਲਕਾਂ, ਹਾਕਮ ਅਤੇ ਉਨ੍ਹਾਂ ਦੀ ਪੁਲੀਸ ਨੇ ਇਸ ਹੜਤਾਲ ਨੂੰ ਫੇਲ੍ਹ ਕਰਨ ਅਤੇ ਤੋੜਨ ਲਈ ਭੜਕਾਹਟ ਤੋਂ ਕੰਮ ਲਿਆ ? ਪਰ ਕਿਰਤੀ ਜਮਾਤ ਆਪਣੀਆਂ ਮੰਗਾਂ,'8-ਘੰਟੇ ਕੰਮ ਦੀ ਡਿਊਟੀ, ਉਚੇਰੀਆ ਉ॥ਰਤਾਂ ਅਤੇ ਟਰੇਡ ਯੂਨੀਅਨਾਂ ਦੀ ਪ੍ਰਵਾਨਗੀ ਲਈ ਦ੍ਰਿੜ ਸਨ ! ਸਾਰੇ ਅਮਰੀਕਾ ਅੰਦਰ ਸਨਅਤੀ ਅਦਾਰਿਆ ਦੇ ਕਿਰਤੀਆ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਆਪਣੀਆਂ ਹੱਕੀ ਮੰਗਾਂ ਲਈ 1-ਮਈ ਨੂੰ ਬੇ-ਮਿਸਾਲ ਹੜਤਾਲ ਹੋਈ ! ਇਕ-ਮੁਠ ਲੀਡਰਸ਼ਿਪ ਦੀ ਅਣਹੋਂਦ ਦੇ ਬਾਵਜੂਦ ਵੀ ਇਹ ਸਪਸ਼ਟ ਹੋ ਗਿਆ ਸੀ,'ਕਿ ਲਹਿਰ ਦਾ ਖਾਸਾ ਵਿਆਪਕ ਅਤੇ ਕਿਰਤੀ ਪੂਰੀ ਤਰ੍ਹਾਂ ਦ੍ਰਿੜ ਸਨ ! ਇਸ ਦ੍ਰਿੜਤਾ ਕਾਰਨ ਹੀ ਕਈ ਮਿਲਾਂ ਵਿੱਚ ਪਹਿਲਾ ਹੀ 8-ਘੰਟੇ ਕੰਮ ਦੀ ਡਿਊਟੀ ਲਾਗੂ ਹੋਣ ਕਰਕੇ, 'ਜੇਤੂ ਕਿਰਤੀ ਵੀ ਯਕਜਹਿਤੀ ਵੱਜੋ ਇਨ੍ਹਾਂ ਹੜ੍ਹਤਾਲਾਂ ਅਤੇ ਮੁ॥ਾਹਰਿਆਂ 'ਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮੁੱਚੇ ਸ਼ਿਕਾਗੋ ਸ਼ਹਿਰ ਅੰਦਰ ਦੋ-ਤਿਹਾਈ ਫੈਕਟਰੀਆਂ ਬੰਦ ਰਹੀਆਂ। ਕੇਂਦਰੀ ਲੇਬਰ ਯੂਨੀਅਨ ਨੇ ਇਕ ਰੈਲੀ ਕੀਤੀ ਜਿਸ ਵਿੱਚ 25,000 ਤੋਂ ਵੱਧ ਗਿਣਤੀ 'ਚ ਕਿਰਤੀ ਸ਼ਾਮਲ ਹੋਏ ? ਕਿਰਤੀਆਂ ਨੂੰ ਸਪਾਈ॥, ਪਾਰਸਨ॥, ਫੀਲਡਨ ਅਤ ਸ਼ਾਅਬ ਨੇ ਸੰਬੋਧਨ ਕਰਦੇ ਹੋਏ ਸੱਦਾ ਦਿੱਤਾ, 'ਕਿ ਕਿਰਤੀ ਦਲੇਰੀ ਤੋਂ ਕੰਮ ਲੈਣ ਅਤੇ ਹਿਤਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਣ !

       ਆਮ ਹੜਤਾਲ ਦੇ ਪਹਿਲੇ ਦਿਨ ਤੋਂ ਹੀ ਅਮਰੀਕਾ ਦੇ ਹੰਕਾਰੀ ਪੂੰਜੀਪਤੀ, ਮਿਲ ਮਾਲਕ ਅਤੇ ਰਾਜਤੰਤਰ ਮਨ-ਮਰ॥ੀ ਦੀਆਂ ਕਾਰਵਾਈਆਂ ਨਾਲ ਹੜਤਾਲੀ ਕਿਰਤੀਆਂ ਅੰਦਰ ਭੜਕਾਹਟ ਪੈਦਾ ਕਰਕੇ ਵੱਡੇ ਪੱਧਰ 'ਤੇ ਤਸ਼ਦਦ ਕਰਨ ਲਈ ਬਹਾਨੇ ਲੱਭ ਰਿਹਾ ਸੀ ? ਪਰ ਹੜਤਾਲੀ ਕਿਰਤੀ ਤੇ ਆਗੂ ਬੰਧੇਜ ਤੋਂ ਕੰਮ ਲੈਂਦੇ ਰਹੇ ! ਇਸ ਮਨਸੂਬੇ ਵਿਰੁਧ ਕਿਰਤੀਆਂ ਵੱਲੋਂ ਮੈਕਾਰਮਿਕ ਫੈਕਟਰੀ ਲਾਗੇ 12,000 ਦੇ ਇਕ ਵੱਡੇ ਇਕੱਠ ਰਾਹੀ, ਜਿਸ ਨੂੰ ਪਾਰਸਨ॥ ਅਤੇ ਸ਼ਾਅਬ ਨੇ ਸੰਬੋਧਨ ਕੀਤਾ ਦੌਰਾਨ ਮਿਲ ਮਾਲਕਾਂ  ਦੀਆਂ ਸਾ॥ਸ਼ਾਂ ਦਾ ਭਾਂਡਾ ਭੰਨਿਆ। 3-ਮਈ 1886 ਨੂੰ ਫਿਰ ਮੈਕਾਰਮਿਕ ਫੈਕਟਰੀ ਲਾਗੇ ਹੋਈ ਇਕ ਰੈਲੀ ਨੂੰ ਕੇਂਦਰੀ ਲੇਬਰ ਯੂਨੀਅਨ ਦੇ ਆਗੂ ਆਗਸਤ ਸਪਾਈ॥ ਨੇ ਸੰਬੋਧਨ ਕੀਤਾ। ਅੱਜੇ ਇਹ ਸੋਸ਼ਲਿਸਟ ਆਗੂ ਸੰਬੋਧਨ ਹੀ ਕਰ ਰਿਹਾ ਸੀ ਤਾਂ ਮਾਲਕ ਪੱਖੀ ਹੜਤਾਲ ਤੋੜੂ ਕੁਝ ਕਾਮੇ, 'ਮੈਕਾਰਮਿਕ ਫੈਕਟਰੀ 'ਚ ਬਾਹਰ ਆਏ ਤੇ ਝਗੜ ਪਏ ! ਪੁਲੀਸ ਤਾਂ ਇਹ ਮੌਕਾ ਚਾਹੁੰਦੀ ਸੀ ? ਪੁਲੀਸ ਨੇ ਬਿਨ੍ਹਾਂ ਕਿਸੇ ਵਾਰਨਿੰਗ ਗੋਲੀ ਚਲਾ ਕੇ ਹੜਤਾਲੀ 6-ਕਾਮਿਆਂ ਨੂੰ ਸ਼ਹੀਦ ਕਰ ਦਿੱਤਾ ! ਕਈ ਫੱਟੜ ਹੋਏ ! ਰੋਹ ਵਿੱਚ ਆਏ ਕਿਰਤੀਆਂ ਤੇ ਆਗੂਆਂ ਵਲੋਂ ਪੁਲੀਸ ਦੀ ਇਸ ਬਰਬਰਤਾ ਵਿਰੁਧ ਰੋਸ ਵੱਜੋ 4-ਮਈ 1886 ਨੂੰ ਹੇਅ-ਮਾਰਕਿਟ ਵਿੱਚ ਰੈਲੀ ਕਰਨ ਦਾ ਸੰਦਾ ਦਿੱਤਾ ਗਿਆ !

ਹੇਅ ਮਾਰਕਿਟ ਦਾ ਇਤਿਹਾਸਕ ਖੂਨੀ ਕਾਂਡ: 4-ਮਈ 1886 ਨੂੰ ਸ਼ਾਮ 7 ਵੱਜੇ ਹੇਅ-ਮਾਰਕਿਟ ਵਿਖੇ 3000 ਦੇ ਲਗਪਗ ਕਿਰਤੀ ਇਕੱਠੇ ਹੋਏ ! ਮੌਸਮ ਦੀ ਖਰਾਬੀ ਕਾਰਨ ਕਿਰਤੀ ਵੱਡੀ ਗਿਣਤੀ ਵਿੱਚ ਇਸ ਰੋਸ ਰੈਲੀ 'ਚ ਸ਼ਾਮਲ ਨਾ ਹੋ ਸਕੇ ! ਫਿਰ ਵੀ ਕਿਰਤੀ ਤੇ ਇਸਤਰੀਆਂ, 'ਸਮੇਤ ਬੱਚਿਆਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ । ਇਕੱਠ ਨੂੰ ਸਪਾਈ॥, ਪਾਰਸਨ॥ ਅਤੇ ਫੀਲਡਨ ਨੇ ਸੰਬੋਧਨ ਕਰਦੇ ਹੋਏ ਮਾਲਕਾਂ ਅਤੇ ਉਨ੍ਹਾਂ ਦੀ ਰਾਖੀ ਕਰਦੀ ਪੁਲੀਸ ਦੇ ॥ਬਰ ਦੀ ਸਖ਼ਤ ਨਿਖੇਧੀ ਕੀਤੀ ! ਸੋਮਵਾਰ ਦੀ ਘਟਨਾ ਜਿਸ ਵਿੱਚ ਸਾਡੇ 6-ਕਿਰਤੀ ਸ਼ਹੀਦ ਹੋ ਗਏ ਸਨ, 'ਉਨ੍ਹਾਂ ਲਈ ਮੈਕਾਰਮਿਕ ਅਤੇ ਪੁਲੀਸ ਨੂੰ ਦੋਸ਼ੀ ਗਰਦਾਨਿਆ ਗਿਆ !  ਆਗੂਆਂ ਨੇ ਦੱਸਿਆ, 'ਕਿ ਅੱਜ ਸ਼ਹਿਰ ਅੰਦਰ ਹ॥ਾਰਾਂ ਕਿਰਤੀ, 'ਮਾਲਕਾਂ ਦੀਆਂ ਮਨਮਾਨੀਆਂ ਕਾਰਨ ਲਾਕ-ਆਉਟ ਕਰਕੇ ਭੁੱਖੇ ਮਰ ਰਹੇ ਹਨ ? ਪ੍ਰੈਸ ਦੇ ਦੋਗਲੇਪਨ ਦੀ ਵੀ ਨਿੰਦਾ ਕੀਤੀ ਗਈ ! ਸ਼ਿਕਾਗੋ ਟ੍ਰਿਬਿਊਨ ਨੇ ਕਿਰਤੀਆਂ ਦੀ ਮੀਟਿੰਗ ਨੂੰ ''ਅਵਾਰਾ-ਹਜੂਮ'' ਕਹਿੰਦੇ ਹੋਏ, ਲਿਖਿਆ, 'ਕਿ ਜੇ ਅਰਾਜਕਤਾਬਾਦ ਅਤੇ ਕਮਿਊਨਿ॥ਮ ਨੂੰ ਛੇਤੀ ਤੇ ਪੂਰੀ ਤਰ੍ਹਾਂ ਦਰੜਿਆ ਨਾ ਗਿਆ ਤਾਂ ਸਾਡਾ ਅਮਰੀਕਨ ਸਮਾਜ ਖਤਰੇ 'ਚ ਪੈ ਜਾਵੇਗਾ ? ਪਰ ਕਿਰਤੀ ਆਗੂਆਂ ਵੱਲੋਂ ਮਿਲ ਮਾਲਕਾਂ ਦੁਆਰਾ ਕਿਰਤੀ ਵਰਗ ਦੀ ਹੋ ਰਹੀ ਲੁੱਟ ਅਤੇ ਸੋਸ਼ਣ ਦੇ ਅੰਕੜੇ ਦੇ ਕੇ ਸਾਬਤ ਕੀਤਾ, 'ਕਿ ਕਿਵੇਂ ਪੂੰਜੀਪਤੀ ਅਮੀਰ ਅਤੇ ਕਿਰਤੀ ਹੋਰ ਗਰੀਬ ਹੋ ਰਿਹਾ ਹੈ ? ਇਸ ਰੈਲੀ ਸਮੇਂ ਉਥੇ ਸ਼ਿਕਾਗੋ ਦਾ ਮੇਅਰ ਕੇ.ਐਚ.ਹੈਰੀਸਨ ਵੀ ਹਾ॥ਰ ਸੀ ! ਰੈਲੀ ਦਾ ਆਖਰੀ ਬੁਲਾਰਾ ਫ਼ੀਲਡਨ ਸੀ।

       ਮੀਟਿaਗ ਖਤਮ ਹੋਣ ਵਾਲੀ ਸੀ। ਮੀਂਹ ਪੈਣ ਲੱਗ ਪਿਆ। ਕਾਮੇ ਘਰਾਂ ਨੂੰ ਜਾ ਰਹੇ ਸਨ। ਅਚਾਨਕ ਦਗੜ-ਦਗੜ ਕਰਦੀ ਸੈਂਕੜਿਆਂ ਦੀ ਗਿਣਤੀ ਵਿੱਚ ਪੁਲੀਸ ਨੇ ਪੁਰ-ਅਮਨ ਰੈਲੀ ਦੇ ਅੰਤ ਵੇਲੇ, 'ਸਟੇਜ ਦੇ ਲਾਗੇ ਜਾ ਕੇ ਪੁਜੀਸ਼ਨਾਂ ਲੈ ਲਈਆਂ। ਸ਼ਹਿਰ ਦੇ ਮੇਅਰ ਵੱਲੋਂ ਕੈਪਟਨ ਬੋਨਫੀਲਡ ਨੂੰ ਕਿਹਾ, 'ਕਿ ਕਿਸੇ ਨੇ ਵੀ ਪੁਲੀਸ ਨੂੰ ਨਹੀਂ ਸੱਦਿਆ ? ਜਦ ਕਿ ਹਾਕਮਾਂ ਵੱਲੋਂ ਪਹਿਲਾ ਹੀ ਇਹ ਮਨਸੂਬੇ ਧਰੇ ਹੋਏ ਸਨ ! ਕਿਰਤੀ ਆਗੂ ਫੀਲਡਨ ਜੋ ਸਟੇਜ ਤੋਂ ਹੇਠਾਂ ਉਤਰ ਰਿਹਾ ਸੀ, ਨੇ ਕਿਹਾ, 'ਕਿ ਅਸੀਂ ''ਅਮਨ-ਪਸੰਦ ਹਾਂ''। ਇਕ ਬੰਬ ! ਹਵਾ ਨੂੰ ਚੀਰਦਾ  ਹੋਇਆ ਪੁਲੀਸ ਦੇ ਦੋ ਗਰੁਪਾਂ ਵਿਚਕਾਰ ਡਿਗ ਪਿਆ। ਇਕ ਪੁਲੀਸ ਕਰਮਚਾਰੀ ਮਾਰਿਆ ਗਿਆ ਅਤੇ ਕੁਝ ॥ਖ਼ਮੀ ਹੋ ਗਏ ? ਫਿਰ ਕੀ ਸੀ, 'ਅੰਧਾ-ਧੁੰਦ ਗੋਲੀਆਂ ਦਾ ਮੀਂਹ ਕਿਰਤੀਆਂ ਦੇ ਇਕੱਠ ਵਲ ਵੱਸਣਾ ਸ਼ੁਰੂ ਹੋ ਗਿਆ ? ਪੁਲੀਸ ਨੇ ਕਿਰਤੀਆਂ, ਔਰਤਾਂ ਸਮੇਤ ਬੱਚਿਆਂ ਦਾ ਪਿੱਛਾ ਕਰਕੇ ਗੋਲੀਆਂ ਚਲਾਈਆਂ । ਪੁਲੀਸ ਦੇ ॥ਬਰ ਦਾ ਨੰਗਾ-ਨਾਚ, ਮਨਮਰ॥ੀ ਅਤੇ ਧੌਂਸ ਦੀ ਇਹ ਬਰਬਰਤਾ ਵਿਰੁੱਧ, 'ਅੱਜ ਵੀ ''ਹੈਅ-ਮਾਰਕਿਟ ਦਾ ਕਾਂਡ'' ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ, 'ਕੌਮਾਂਤਰੀ ਕਿਰਤੀ-ਜਮਾਤ ਨਾਲ ਇਕਮੁਠਤਾ ਅਤੇ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਕਿਰਤ ਦੀ ਲੁੱਟ ਦੇ ਖਾਤਮੇਂ ਵਿਰੁੱਧ ਸਦਾ ਹੱਕ-ਸੱਚ ਦੀ ਗਵਾਹੀ ਅਤੇ ਹਾਮੀ ਭਰਦਾ ਰਹੇਗਾ? ਕਿਰਤੀਆਂ ਦੇ ਡੁੱਲੇ ਖੂਨ ਨਾਲ ਉਨ੍ਹਾਂ ਦੇ ਸਬਰ ਦਾ ਚਿੱਟਾ ਝੰਡਾ ਜੋ ਲਾਲ ਸੁਰਖ ਹੋ ਗਿਆ ਸੀ ਸ਼ਿਕਾਗੋ ਹੀ ਨਹੀਂ, ਅੱਜ ਦੁਨੀਆਂ ਭਰ ਅੰਦਰ ਕਿਰਤੀਆਂ ਦੀ ਪ੍ਰਤੀਨਿਧਤਾ ਕਰ ਰਿਹਾ ਹੈ ?

       ਮਨੁੱਖੀ ਸਮਾਜ ਅੰਦਰ ਮਨੁੱਖ ਆਪਣੀ ਹੋਂਦ ਤੋਂ ਹੀ ਸੰਘਰਸ਼ ਕਰਦਾ ਆ ਰਿਹਾ ਹੈ ! ਮਨੁੱਖ ਦੀ ਕਿਰਤ ਰਾਹੀ ਉਸਰੇ ਇਕ ਸਮਾਜ ਅੰਦਰ, 'ਉਸ ਨੇ ਆਪਣੀ ਕਿਰਤ ਦੀ ਲੁੱਟ ਅਤੇ ਹਰ ਤਰ੍ਹਾਂ ਦੀਆਂ ਬੇ-ਇਨਸਾਫ਼ੀਆਂ ਵਿਰੁਧ ਲੰਬੀਆਂ ਜਦੋ-ਜਾਹਿਦਾ ਕਰਕੇ ਜਿੱਤਾ ਪ੍ਰਾਪਤ ਕਰਨ ਦਾ ਇਕ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੋਇਆ ਹੈ ? ਦੁਨੀਆਂ ਭਰ 'ਚ ਅਨੇਕਾਂ ਕਿਰਤੀ ਜਮਾਤ ਦੇ ਨਾਇਕਾਂ ਵੱਲੋ ਅਚੇਤ ਅਤੇ ਸੁਚੇਤ ਰੂਪ ਵਿੱਚ ਗਰੀਬੀ-ਗੁਰਬਤ ਅਤੇ ਨਿਆਂ ਲਈ ਕੁਰਬਾਨੀਆਂ ਕੀਤੀਆਂ ਹਨ ! ਇਹ ਸੁੰਦਰ ਸੰਸਾਰ ਕਿਰਤੀਆਂ ਦੇ ਮੁੜਕੇ ਅਤੇ ਡੁਲ੍ਹੇ ਖੂਨ ਨਾਲ ਉਸਰਿਆ ਹੋਇਆ ਹੈ ! ਪਰ ਜੋ ਵਰਗ ਚਲਾਕੀ ਨਾਲ ਇਸ ਸੰਸਾਰ ਦਾ ਮਾਲਕ ਬਣ ਬੈਠਾ, 'ਉਹ ਅੱਜ ਇਨ੍ਹਾਂ ਕਿਰਤੀਆਂ ਦੇ ਅਰਮਾਨਾਂ ਦਾ ਕਤਲ ਕਰ ਰਿਹਾ ਹੈ ! ਸ਼ਿਕਾਗੋ ਸ਼ਹਿਰ ਦੇ ਹੇਅ-ਮਾਰਕਿਟ 'ਚ ਡੁੱਲੇ ਕਿਰਤੀਆਂ ਦੇ ਖੂਨ ਕਾਰਨ, 'ਜੋ ਇਤਿਹਾਸ ਉਸਰਿਆ ਹੈ, ਉਸ  ਨੇ ਸਾਰੀ ਦੁਨੀਆਂ ਅੰਦਰ ਇਕ ਨਿਰਣਾਇਕ ਅਸੂਲਾਂ ਨੂੰ ਉਜਾਗਰ ਕਰਦੇ ਹੋਏ ਕਿਰਤ ਦੀ ਲੁੱਟ ਕਰਨ ਵਾਲੇ ਪੂੰਜੀਪਤੀ ਵਰਗ ਨੂੰ ਵੰਗਾਰਿਆ ! ਸ਼ਿਕਾਗੋ ਦੇ ਸ਼ਹੀਦਾਂ ਵਿੱਚੋ, 'ਕਿਰਤੀਆ ਦੇ ਇਕ ਨਾਇਕ ''ਅਗਸਟ ਸਪਾਈ॥'' ਨੇ ਫਾਂਸੀ ਤੋਂ ਪਹਿਲਾਂ, 'ਪੂੰਜੀਪਤੀ ਵਰਗ ਦੀ ਨੁਮਾਇੰਦਗੀ ਕਰਦੀ ਕੋਰਟ ਦੇ ਜੱਜ ਸਾਹਮਣੇ, 'ਪੂੰਜੀਪਤੀਆਂ ਨੂੰ ਲਲਕਾਰਦੇ ਹੋਏ ਕਿਹਾ,    'ਕਿ ਭਾਵੇਂ ਤੁਸੀ ਸਾਡੀ (ਕਿਰਤੀਆਂ) ਆਵਾ॥ ਨੂੰ ਬੰਦ ਕਰ ਰਹੇ ਹੋ ! ਪਰ ਯਾਦ ਰੱਖੋ ! ਇਕ ਸਵੇਰ ॥ਰੂਰ ਆਵੇਗੀ, 'ਜਦੋਂ ਸਾਡੀ ਖਾਮੋਸ਼ੀ (ਫਾਂਸੀ ਬਾਦ) ਇਸ ਤੋਂ ਵੀ ਵੱਧ ਸ਼ਕਤੀਸ਼ਾਲੀ ਹੋਵੇਗੀ ? ਮੈਂ ਇਕ ਕਿਰਤੀ ਜਮਾਤ ਵੱਲੋ, 'ਲੁਟੇਰਿਆਂ (ਪੂੰਜੀਪਤੀਆਂ) ਨੂੰ ਸੰਬੋਧਨ ਕਰ ਰਿਹਾ ਹਾਂ, 'ਕਿ ਜੇ ਤੁਸੀਂ ਸਮਝਦੇ ਹੋ, 'ਕਿ ਸਾਨੂੰ ਫਾਹੇ ਲਾ ਕੇ ਕਿਰਤੀ ਅੰਦੋਲਨ ਦਾ ਗਲਾ ਘੁਟ ਦੇਵਾਂਗੇ ਤਾਂ ਲਾ ਦਿਓ ਸਾਨੂੰ ਫਾਹੇ ?

       ਸ਼ਿਕਾਗੋ ਦੇ ਇਸ ਇਤਿਹਾਸਕ ਕਾਂਡ ਬਾਦ ਦੁਨੀਆਂ ਅੰਦਰ ਕਿਰਤੀਆਂ ਵੱਲੋਂ ਬਿਹਤਰ ਸੇਵਾ ਸ਼ਰਤਾਂ, ਚੰਗੀਆਂ ਉਜਰਤਾਂ, ਟਰੇਡ ਯੂਨੀਅਨ ਹੱਕ ਅਤੇ ਸਮਾਜਕ-ਆਰਥਿਕ ਸੁਰੱਖਿਆ ਲਈ ਸੰਘਰਸ਼ ਵਿੱਢੇ ਗਏ ! ਭਾਵੇਂ ਪੂੰਜੀਪਤੀ-ਵਰਗ, 'ਕਿਰਤੀਆਂ ਦੇ ਇਨਾਂ ਅੰਦੋਲਨਾਂ ਦਾ ਸ਼ਿਕਾਗੋ ਵਿੱਚ ਦਮਨ ਰਾਹੀਂ ਇਸ ਦਾ ਅੰਤ ਕਰ ਦਿੱਤਾ ਸਮਝਦੇ ਸਨ ? ਪਰ ਇਹ ''ਚੰਗਿਆੜੇ'' ਇਥੇ-ਉਥੇ, 'ਸਾਰੀ ਦੁਨੀਆਂ ਅੰਦਰ ਹਰ ਥਾਂ ਭਾਂਬੜ ਬਣ ਕੇ ਮਚਣ ਲਗ ਪਏ ! ਕਿਰਤੀ ਅੰਦੋਲਨ ਦਬਾਇਆ ਨਹੀਂ ਜਾ ਸਕਦਾ ? ਇਸ ਮਹਾਨ ਘੋਲ ਨੇ ਸਾਰੀ ਦੁਨੀਆਂ ਅੰਦਰ ਕਿਰਤ ਦੀ ਲੁੱਟ ਕਰਨ ਵਾਲੇ ਪੂੰਜੀਪਤੀ-ਵਰਗ ਵਿਰੁਧ ਲੁੱਟੇ ਜਾਣ ਵਾਲੇ ਕਿਰਤੀਆਂ ਨੂੰ, 'ਮਾਲਕਾਂ ਦੇ ਹਰ ॥ਬਰ ਦੇ ਖਿਲਾਫ ਅਤੇ ਮਨੁੱਖ ਨੂੰ ਗਰੀਬੀ ਗੁਰਬਤ, ਨੰਗ-ਭੁੱਖ ਅਤੇ ਹਰ ਤਰ੍ਹਾਂ ਦੀ ਜਹਾਲਤ ਤੋਂ ਮੁਕਤੀ ਪ੍ਰਾਪਤ ਕਰਨ ਲਈ ਇਕ ਵੱਡਾ ਝੰਜੋੜਾ ਦਿੱਤਾ ? ਇਸ ਘਟਨਾ ਨੇ ਸੰਸਾਰ ਪੱਧਰ 'ਤੇ ਕਿਰਤ ਕਰਨ  ਵਾਲੇ ਕਿਰਤੀ-ਵਰਗ ਨੂੰ ਇਸ ਲੁੱਟ-ਖਸੁੱਟ ਵਾਲੇ ਰਾਜ ਪ੍ਰਬੰਧ ਦੇ ਬਦਲ ਵਿੱਚ ਇਕ ਖੁਸ਼ਹਾਲੀ ਵਾਲਾ ਰਾਜ ਪ੍ਰਬੰਧ,' ਜਿਥੇ ਮਨੁੱਖ ਦੀਆਂ ਘੱਟੋ-ਘੱਟ ਬੁਨਿਆਦੀ ਲੋੜਾਂ ਪੂਰੀਆਂ ਹੋਣ, ਭਰੱਪਣ ਅਤੇ ਆ॥ਾਦੀ ਵਾਲਾ ਸਕੂਨ ਹੋਵੇ, 'ਅਜਿਹੇ ਰਾਜ ਦੀ ਹੋਂਦ ਲਈ ਇਕ ਅਮਲੀ ਸੋਚ ਨੂੰ ਪੂਰਾ ਕਰਨ ਲਈ ਬਲ ਬਖਸ਼ਿਆ ! ਇਸ ਅਮਲ ਨੂੰ ਜਾਮਾ ਪਹਿਨਾਇਆ ''ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ-1917'' ਨੇ ਰੂਸ ਅੰਦਰ ! ਜਿਥੇ ਪਹਿਲੀ ਵਾਰ ਰਾਜਸਤਾ ਤੇ ਕਿਰਤੀ-ਜਮਾਤ ਕਾਬ॥ ਹੋਈ। ਇਹ ਸਮਾਜਵਾਦੀ ਰਾਜ ਪ੍ਰਬੰਧ ਦੁਨੀਆ ਅੰਦਰ ਪਹਿਲੀ ਵਾਰ ਹੋਂਦ ਵਿੱਚ ਆਇਆ, 'ਜਿੱਥੇ ਮਨੁੱਖ ਹੱਥੋ ਮਨੁੱਖ ਦੀ ਲੁੱਟ-ਖਸੁਟ ਵਾਲੇ ਵਰਤਾਰੇ ਦਾ ਭੋਗ ਪੈ ਗਿਆ !

       ਦੁਨੀਆ ਦੇ ਮਹਾਨ ਚਿੰਤਨ ਕਾਰਲ ਮਾਰਕਸ ਨੇ ਕਿਹਾ ਸੀ, 'ਕਿ ਨਾ-ਬਰਾਬਰੀ ਅਤੇ ਗਰੀਬੀ-ਗੁਰਬਤ ''ਪੂੰਜੀ'' (ਸਰਮਾਇਆ) ਦੇ ਇਕੱਤਰੀਕਰਨ (ਮੁੱਠੀ ਭਰ ਲੋਕਾਂ ਦੇ ਹੱਥਾਂ 'ਚ ਇਕੱਠੀ ਹੋ ਜਾਣੀ) ਦੀ ਪ੍ਰਕਿਰਿਆ ਵਿੱਚ ਲੁਕਿਆ ਹੋਇਆ ਹੈ ! ਪੂੰਜੀਵਾਦੀ ਵਿਵੱਸਥਾ (ਨਿਜਾਮ) ਨੂੰ ਖਤਮ ਕਰਨ ਲਈ ਕ੍ਰਾਂਤੀ ਦੀ ॥ਰੂਰਤ ਹੁੰਦੀ ਹੈ! ਅਜਿਹੀ ਕ੍ਰਾਂਤੀ (ਸਮਾਜਕ ਪ੍ਰੀਵਰਤਨ) ਕਦੀ ਆਪਣੇ ਆਪ ਨਹੀਂ ਹੋ ਜਾਂਦੀ, ਸਗੋਂ ਇਸ ਲਈ ਇਕ ਕ੍ਰਾਂਤੀਕਾਰੀ ਪਾਰਟੀ ਦੀ ॥ਰੂਰਤ ਹੁੰਦੀ ਹੈ। ਜੋ ਲੁੱਟੇ ਜਾਣ ਵਾਲੇ ਕਿਰਤੀਆਂ ਨੂੰ ਲਾਮਬੰਦ ਕਰਕੇ ਵਰਗ-ਸੰਘਰਸ਼ ਨੂੰ ਤੇਜ ਕਰਨਾ ਹੁੰਦਾ ਹੈ ! ਅੰਤਿਮ ਨਿਸ਼ਾਨਾ ! ਰਾਜਸਤਾ 'ਤੇ ਕਿਰਤੀ ਵਰਗ ਦੀ ਜਿੱਤ ਵਾਲੇ ਸਮਾਜ ਦੀ ਸਥਾਪਤੀ ਕਰਨਾ। ਇਸ ਧਾਰਨਾ ਨੂੰ ਸਭ ਤੋਂ ਪਹਿਲਾ ਰੂਸ ਅੰਦਰ ਮਹਾਨ ਅਕਤੂਬਰ ਇਨਕਲਾਬ-1917 ਨੇ ਅਮਲ ਵਿੱਚ ਲਿਆਂਦਾ ! ਪੈਦਾਵਰੀ ਸਾਧਨਾਂ (॥ਮੀਨ, ਕਾਰਖਾਨੇ, ਕੁਦਰਤੀ ਸੋਮੇ ਆਦਿ) ਦੇ ਸਮਾਜੀਕਰਨ (ਜਨਤਕੀਕਰਨ) ਹੋਣ ਨਾਲ ਲੁੱਟ-ਖਸੁੱਟ ਵਾਲੇ ਰਾਜ ਪ੍ਰਬੰਧ ਦੇ ਭੋਗ ਪੈਣ ਨਾਲ ਸਮਾਜਵਾਦੀ ਬਰਕਤਾਂ ਨੇ ਕਿਰਤੀ ਵਰਗ ਨੂੰ ਬਿਹਤਰ ਜੀਵਨ ਹਾਲਤਾਂ ਦੇਣੇ ਲਈ ਇਕ ਨਵੇਂ ਸਮਾਜ ਲਈ ਦਰ ਖੋਲ੍ਹ ਦਿਤੇ ? ਮਹਾਨ ਅਕਤੂਬਰ ਇਨਕਲਾਬ ਬਾਦ ਸੰਸਾਰ ਅੰਦਰ ਗੁਲਾਮ ਕੌਮਾਂ ਅਤੇ ਦੇਸ਼ਾਂ ਦੀ ਆ॥ਾਦੀ ਲਈ ਚਲੇ ਮੁਕਤੀ ਅੰਦਲੋਨ, ਕਿਰਤੀ-ਵਰਗ ਵੱਲੋ ਜੀਵਨ ਹਾਲਤਾਂ ਅਤੇ ਸਹੂਲਤਾਂ ਲਈ ਹੋਏ ਸੰਘਰਸ਼ਾਂ ਕਾਰਨ ਹੀ ਦੋ-ਧਰੁਵੀ ਆਰਥਿਕਤਾ ਦੀ ਹੋਂਦ ਆਉਣ ਕਰਕੇ ਹੀ ਪੂੰਜੀਵਾਦੀ ਅਰਥ-ਵਿਵੱਸਥਾ ਵਾਲੇ ਦੇਸ਼ਾਂ ਅੰਦਰ ਕਿਰਤੀ ਵਰਗ ਨੂੰ ਬਹੁਤ ਸਾਰੀਆਂ ਆਰਥਿਕ ਸਹੂਲਤਾਂ ਅਤੇ ਰਾਹਤਾਂ ਪ੍ਰਾਪਤ ਹੋਈਆਂ ! ਬਹੁਤ ਸਾਰੇ ਦੇਸ਼ ਬਸਤੀਵਾਦੀ ਗੁਲਾਮੀ ਤੋਂ ਆ॥ਾਦ ਹੋਏ। ਜਮਹੂਰੀ ਲਹਿਰਾਂ ਮ॥ਬੂਤ ਹੋਈਆਂ ਅਤੇ ਕਈ ਸਮਾਜਵਾਦੀ ਦੇਸ਼ ਵੀ ਹੋਂਦ ਵਿਚ ਆਏ। ਇਹ ਕੋਈ ਛੋਟੀ ਜਿਹੀ ਸਮਾਜਕ ਤਬਦੀਲੀ ਨਹੀਂ ਸੀ ?

       ਦੁਨੀਆਂ ਅੰਦਰ ਦੋ ਤਰ੍ਹਾਂ ਦੀ ਅਰਥ ਵਿਵੱਸਥਾ -ਸਮਾਜਵਾਦ ਅਤੇ ਪੂੰਜੀਵਾਦ ਦੇ ਆਹਮੋ-ਸਾਹਮਣੇ ਆਉਣ ਕਾਰਨ ਕਿਰਤੀ ਵਰਗ ਲਈ ਸਹੂਲਤਾਂ, ਗੁਲਾਮ ਕੌਮਾਂ ਅਤੇ ਦੇਸ਼ਾਂ ਦੀ ਆ॥ਾਦੀ, ਸੰਸਾਰ ਅਮਨ ਵਿਗਿਆਨ ਤੇ ਟੈਕਨੌਲਜੀ ਖੇਤਰ ਅੰਦਰ ਅਥਾਹ ਪ੍ਰਾਪਤੀਆਂ ਵੀ ਹੋਈਆਂ ? ਪਰ 1991 ਦੌਰਾਨ ਦੁਨੀਆਂ ਦੇ ਉਸਰੇ ਸਭ ਤੋਂ ਪਹਿਲੇ ਸਮਾਜਵਾਦੀ ਢਾਂਚੇ ''ਸੋਵੀਅਤ ਯੂਨੀਅਨ'' ਦੇ ਢੈਅ-ਢੇਰੀ ਹੋਣ ਕਾਰਨ ਸਮਾਜਵਾਦੀ ਵਿਚਾਰਾਂ, ਅਮਲਾਂ ਅਤੇ ਪ੍ਰਭਾਵਾਂ ਨੂੰ ਕਾਫੀ ਠੇਸਾਂ ਪੁੱਜੀਆਂ ? ਪੂੰਜੀਵਾਦੀ ਦੇਸ਼ਾਂ ਅਤੇ ਸਾਮਰਾਜੀਆਂ ਦੀ ਮੁੜ ਚੜ੍ਹ ਮੱਚ ਗਈ ? ਕਿਰਤੀ ਵਰਗ ਅਤੇ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਜਾਂ ਤਾ ਖਤਮ ਕਰ ਦਿੱਤੀਆਂ ਜਾਂ ਹੌਲੀ-ਹੌਲੀ ਘਟਾਈਆਂ ਜਾ ਰਹੀਆਂ ਹਨ ? ਸਮਾਰਾਜ ਵੱਲੋ ਜਾਰੀ ਨੀਤੀਆਂ-ਉਦਾਰੀਕਰਨ, ਨਿਜੀਕਰਨ ਅਤੇ ਸੰਸਾਰੀਕਰਨ ਕਾਰਨ ਬਹੁ-ਕੌਮੀ ਕਾਰਪੋਰੇਸ਼ਨਾਂ ਵੱਲੋਂ ਮਚਾਈ ਲੁੱਟ ਨੇ, 'ਅੱਜ ਸਾਰੇ ਸੰਸਾਰ ਅੰਦਰ ਜਿਥੇ ਮੰਦੇ ਨੂੰ ਜਨਮ ਦਿੱਤਾ ਹੈ। ਉਥੇ ਜੰਗ, ਆਰਥਿਕ ਅਸਮਾਨਤਾਂ, ਸੱਜ ਪਿਛਾਖੜ ਪਿਛਾੜਾਂ, ਬੇਰੁ॥ਗਾਰੀ, ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ! ਸੰਸਾਰ ਅਮਨ ਖਤਰੇ ਵਿੱਚ ਪਾ ਦਿੱਤਾ ਹੈ। ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸੋਮਿਆਂ ਦੀ ਲੁੱਟ ਲਈ ਸਾਮਰਾਜੀ ਅਮਰੀਕੀ ਧੜੇ ਵੱਲੋ ਧੌਂਸ, ਦਖਲ-ਅੰਦਾਜੀ ਅਤੇ ਮਿਲਟਰੀ ਦਾਬੇ ਆਮ ਵਰਤਾਰਾ ਬਣ ਗਿਆ ਹੈ ! ਹੁਣ ਇਹ ! ਸੰਸਾਰ ਦੇ ਲੋਕਾਂ ਲਈ ਇਕ ਸਬਕ ਵੀ ਹੈ, 'ਕਿ ਸਮਾਜਵਾਦ ਹੀ ਮਨੁੱਖਤਾ ਦੀ ਭਲਾਈ, ਸੰਸਾਰ ਅਮਨ ਅਤੇ ਖੁਸ਼ਹਾਲੀ ਦੀ ਗੰ੍ਰਟੀ ਦੇ ਸਕਦਾ ਹੈ ! ਦੂਸਰੇ ਪਾਸੇ ਸਾਮਰਾਜੀ ਅਮਰੀਕਾ ਵਿਤੀ-ਫੰਡ ਬੈਂਕਿੰਗ 'ਤੇ ਕੰਟਰੋਲ, ਰਿ॥ਰਵ-ਮੁਦਰਾ ਦੇ ਰੂਪ ਵਿੱਚ ਡਾਲਰ ਦੀ ਭੁਮਿਕਾ ਅਤੇ ਕੂੰਜੀਵਤ ਤਕਨੀਕਾਂ ਰਾਹੀਂ ਵਿਸ਼ਵ ਪੂੰਜੀਵਾਦੀ ਵਿਵਸਥਾ 'ਤੇ ਸਰਦਾਰੀ ਕਾਇਮ ਕਰਕੇ ਆਰਥਿਕ ਖੇਤਰ ਵਿੱਚ ਵੀ ਹਰ ਦੇਸ਼ 'ਤੇ ਆਪਣੀਆਂ ਆਰਥਿਕ ਨੀਤੀਆਂ ਮੜ੍ਹ ਕੇ ਉਨ੍ਹਾਂ ਤੇ ਕਾਠੀਆਂ ਪਾ ਕੇ ਰੱਖ ਰਿਹਾ ਹੈ ਅਤੇ ਮਨ-ਮਰ॥ੀ ਕਰ ਰਿਹਾ ਹੈ !

       ਪਹਿਲੀ ਮਈ ਦਾ ਦਿਵਸ ! ਜੋ ਕਿਰਤੀ ਜਮਾਤ ਦੇ ਹੱਕਾਂ ਹਿੱਤਾਂ ਦੀ ਰਾਖੀ ਤੋਂ ਲੈ ਕੇ, 'ਕਿਰਤੀ ਵਰਗ ਦੀ ਮੁਕਤੀ ਦੇ ਟੀਚੇ ਵੱਲ ਵੱਧਿਆ ਸੀ, ਮਨੁੱਖਤਾ ਦੀ ਭਲਾਈ, ਖੁਸ਼ਹਾਲੀ ਅਤੇ ਅਮਨ ਦੀ ਰਾਖੀ ਦਾ ਪ੍ਰਤੀਕ ਹੋ ਨਿਬੜਿਆ ! ਸ਼ਿਕਾਗੋ ਦੇ ਕਿਰਤੀਆਂ ਵੱਲੋਂ ਮਈ-1886 ਦੇ ਦਿਹਾੜੇ ਜੋ ਸ਼ਹਾਦਤਾਂ ਦੇ ਕੇ ਆਰਥਿਕ ਬਰਾਬਰਤਾ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, 'ਉਹ ਮਿਸ਼ਨ ਅੱਜੇ ਅਧੂਰਾ ਹੈ ! ਇਸ ਇਨਕਲਾਬੀ ਮਿਸ਼ਨ ਨੂੰ ਅੱਗੇ ਵਧਾਉਣ ਅਤੇ ਸੰਪੂਰਨ ਕਰਨ ਲਈ ਕਿਰਤੀ ਵਰਗ ਅੰਦਰ ਏਕਤਾ ਅਤੇ ਇਕਮੁਠਤਾ ਕਾਇਮ ਕਰਨ ਲਈ ਆਓ ! ਸਾਰੇ ਕਿਰਤੀ, 'ਇਹ ਸੰਕਲਪ ਕਰੀਏ, 'ਕਿ ਅਸੀਂ ਵੀ ਆਪੋ-ਆਪਣੇ ਕਿਰਤ ਦੇ ਅਦਾਰਿਆ ਅੰਦਰ ਹਾਕਮਾਂ ਵੱਲੋਂ ਹੋ ਰਹੇ ਅਨਿਆਏ, ਲੁੱਟ-ਖਸੁੱਟ ਅਤੇ ॥ਬਰ ਵਿਰੁਧ ਲਾਮਬੰਦ ਹੋਈਏ ! ਇਸ ਮਿਸ਼ਨ ਦੀ ਸਫਲਤਾ ਲਈ,'ਦੁਨੀਆ ਅੰਦਰ ਅਮਨ ਦੀ ਰਾਖੀ, ਭਿੰਨ-ਭੇਦ ਵਿਰੁਧ, ਜਮਹੂਰੀ ਹੱਕਾਂ ਦੀ ਰਾਖੀ, ਵਾਤਾਵਰਨ ਦੀ ਰਾਖੀ, ਆਰਥਿਕ ਸਮਾਨਤਾਂ ਅਤੇ ਬਰਾਬਰਤਾ ਲਈ ਚਲ ਰਹੀਆਂ ਲਹਿਰਾਂ ਅਤੇ ਸਾਮਰਾਜ ਦੇ ॥ਬਰ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਦਾ ਸਾਥ ਦੇਈਏ !

       ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡੀ ਇਹੋ ਸ਼ਰਧਾਂਜਲੀ ਹੋਵੇਗੀ !!



001-403-285-4208                                                        ਜਗਦੀਸ਼ ਸਿaਘ ਚੋਹਕਾ

91-9217997445

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਚਿਤਾ

ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,

ਸਭ ਤੋਂ ਚੰਗੀ ਕਸਰਤ ਹੈ ਟਹਿਲਣਾ

ਟਹਿਲਣਾ, ਚੱਲਣਾ, ਪੈਦਲ ਯਾਤਰਾ ਕਰਨਾ, ਇਸ ਨੂੰ ਸਾਡੇ ਬਾਪੂ ਮਹਾਤਮਾ ਗਾਂਧੀ ਕਸਰਤਾਂ ਦੀ ਰਾਣੀ ਕਹਿੰਦੇ ਸੀ। ਉਨ੍ਹਾਂ ਨੇ ਜੀਵਨ ਭਰ ਪੈਦਲ ਯਾਤਰਾ ਨੂੰ ਮਹੱਤਵ ਦਿੱਤਾ। ਨਿਯਮਤ ਟਹਿਲਣ ਨਾਲ ਸਰੀਰ ਦਾ ਆਕਾਰ ਸਹੀ ਰਹਿੰਦਾ ਹੈ। ਸਰੀਰਕ ਊਰਜਾ ਵਿਚ ਵਾਧਾ ਹੁੰਦਾ ਹੈ। ਇਸ ਨਾਲ ਹੱਥ, ਪੈਰ ਅਤੇ ਦਿਮਾਗ ਵਿਚ ਖੂਨ ਸੰਚਾਰ ਦੀ ਗਤੀ ਵਿਚ ਤੀਬਰਤਾ ਆਉਂਦੀ ਹੈ। ਦਿਮਾਗ ਜ਼ਿਆਦਾ ਸਕਿਰਿਅਤਾ ਦਾ ਬੋਧ ਕਰਾਉਂਦਾ ਹੈ। ਟਹਿਲਣ ਵਾਲਾ ਖੁਦ ਨੂੰ ਮਾਨਸਿਕ ਰੂਪ ਨਾਲ ਜ਼ਿਆਦਾ ਤੰਦਰੁਸਤ ਮਹਿਸੂਸ ਕਰਦਾ ਹੈ।

ਲੜਕਿਆਂ ਨੂੰ ਵੀ ਸਿਖਾਈਏ ਕੰਮਕਾਜ

ਅੱਜ ਅਸੀਂ ਮੰਨਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਸਾਡੀ ਮਾਨਸਿਕਤਾ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਬਦਲੀ ਨਹੀਂ ਹੈ। ਅੱਜ ਵੀ ਘਰੇਲੂ ਕੰਮਕਾਜ ਵਾਸਤੇ ਔਰਤਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਭਾਵੇਂ ਕੋਈ ਔਰਤ ਵਧੀਆ ਨੌਕਰੀਪੇਸ਼ਾ ਅਤੇ ਉੱਚੇ ਅਹੁਦੇ ਉੱਪਰ ਵੀ ਬਿਰਾਜਮਾਨ ਹੋਵੇ, ਤਾਂ ਵੀ ਉਸ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅੱਜ ਵੀ ਮਰਦਾਂ ਦੁਆਰਾ ਘਰ ਦੇ ਕੰਮ ਕਰਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ। ਲੜਕੀ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲੈ, ਘਰੇਲੂ ਕੰਮ ਤਾਂ ਕਰਨੇ ਹੀ ਪੈਣਗੇ। ਹੁਣ ਆਪਣੀ ਸੋਚ ਬਦਲਣ ਦੀ ਲੋੜ ਹੈ। ਜੇਕਰ ਔਰਤ ਘਰ ਦੀ ਚਾਰਦੀਵਾਰੀ ਵਿਚੋਂ ਬਾਹਰ ਆ ਕੇ ਮਰਦ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਕੇ ਉਸ ਦਾ ਹੱਥ ਵਟਾਉਂਦੀ ਹੈ 

ਲੋਕਾਂ ਦੀ ਸਰਕਾਰ

ਆਓ  ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਲਿਖਤ

ਭੇਤ ਲੈ ਲਈ ਇਸ ਜਹਾਨ ਦਾ , ਜੋ ਸੱਚ ਬੋਲਦੇ ਨੇ , 
ਸੱਚ ਨੂੰ ਸੂਲੀ ਹੀ ਲੱਗਦੀ ਏ, ਜੋ ਬੀਤੀਆਂ ਤਮਾਮ ਗੱਲਾਂ ਨੂੰ ਖੋਲਦੇ ਨੇ ।

ਦੁਨੀਆ ਦਾ ਮੇਲਾ

ਇਹ ਦੁਨੀਆ ਦਾ ਮੇਲਾ ਸੱਜਣਾਂ
ਕਈ ਆਏ ਤੇ ਕਈ ਤੁਰਗੇ
ਸਾਰੇ ਕਿੱਸ਼ੇ ਨੀ ਝੂਠੇ ਹੁੰਦੇ
ਇਹ ਐਵੇ ਤਾਂ ਨੀ ਜੁੜਗੇ
ਥੱਕ ਹਾਰ ਕੇ ਬੈਠਗੀ ਬੇਬੇ

ਪਾਕ ਮੁਹੱਬਤ

ਲੋਕੋ ਮੈ ਪਾਕ ਮੁਹੱਬਤ ਹਾਂ

ਮੈ ਜਨਮੀ ਹਾਂ ਮੁਦੱਤ ਤੋਂ
ਕੋਈ ਕਹਾਣੀ ਕਿੱਸਾ ਮੇਰਾ
ਜਾਂਦਾ ਨਹੀ ਲਕੋਇਆ
ਰਾਣੀ ਝਾਂਸੀ ਰਜਮੈਂਟ ਦੀ ਹੀਰੋ - ਜਾਬਾ॥ ਬਹਾਦਰ ਕੈਪਟਨ ਡਾ ਲਕਸ਼ਮੀ ਸਹਿਗਲ

'ਰਾਣੀ ਝਾਂਸੀ ਰਜਮੈਂਟ ਦੀ ਹੀਰੋ ਅਤੇ ਦੇਸ਼ ਦੀ ਅ॥ਾਦੀ ਦੀ ਲੜਾਈ ਦੀ ਦੀਵਾਨੀ ਲਕਸ਼ਮੀ ਸਹਿਗਲ'' ਦਾ  ਜਨਮ 24-ਸਤੰਬਰ 1914 ਨੂੰ, 'ਪਿਤਾ ''ਐਸ.ਸਵਾਮੀਨਾਥਨ'' ਜੋ ਇੱਕ ਉੱਘੇ ਵਕੀਲ ਤੇ ਮਦਰਾਸ ਹਾਈ ਕੋਰਟ ਵਿੱਚ ਵਕੀਲ ਸਨ। ਮਾਤਾ ਏ.ਵੀ. ''ਅਮੂ ਕੁੱਟੀ'' ਜੋ ਇੱਕ ਸਮਾਜ ਸੇਵਕਾ, ਦੇਸ਼ ਦੀ ਆ॥ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਜਿਸ ਨੂੰ ਅਮੂ ਸਵਾਮੀਨਾਥਨ ਵੀ ਕਿਹਾ ਜਾਂਦਾ ਸੀ, ਦੇ ਘਰ ਮਦਰਾਸ ਵਿਖੇ ਹੋਇਆ। ਅਮੂ ਕੁੱਟੀ ਨਈਅਰ ਪ੍ਰੀਵਾਰ ਦੇ ਇੱਕ ਅਮੀਰ ਘਰ ਦੀ ਧੀ ਸੀ ਅਤੇ ਪਿਤਾ ਬ੍ਰਾਹਮਣ ਪ੍ਰੀਵਾਰ ਚੋਂ ਸੀ। ਨਈਅਰ ਪ੍ਰੀਵਾਰ ਦੀ ਪ੍ਰੰਪਰਾ ਸੀ, 'ਕਿ ਉਹ ਆਪਣੀਆਂ ਲੜਕੀਆਂ ਦੇ ਰਿਸ਼ਤੇ (ਕੇਰਲਾ) ਸਿਰਫ ਨੰਬੂਦਰੀਆ ਵਿੱਚ ਹੀ ਕਰਦੇ ਸਨ (ਕੇਰਲਾ ਦੇ ਬ੍ਰਾਹਮਣਾਂ 'ਚ)। ਜਦ ਕਿ ਲਕਸ਼ਮੀ ਦੇ ਪਿਤਾ ਨੰਬੂਦਰੀ ਨਹੀਂ ਸਨ। ਉਨ੍ਹਾਂ ਨੇ ਉਸ ਬੰਧਨ ਨੂੰ ਤੋੜ ਕੇ ਵਿਆਹ ਕੀਤਾ ਤੇ ਆਪਣੀ ਪਤਨੀ ਨੂੰ ਇੰਗਲੈਂਡ ਲੈ ਗਏ। ਲਕਸ਼ਮੀ ਸਹਿਗਲ ਦਾ ਜਨਮ ਦਾ ਨਾਂ ''ਲਕਸ਼ਮੀ ਸਵਾਮੀਨਾਥਨ'' ਰੱਖਿਆ ਗਿਆ।

ਬੋਹੜ

ਮੈ ਪੁਰਾਣਾ ਬੋਹੜ ਹਾਂ
ਉਗਿਆ ਹਾ ਪਿੰਡ ਵਿਚਕਾਰ
ਮੀਹਾਂ ਦੇ ਪਾਣੀਆਂ ਨਾਲ ਪਲਗਿਆ
ਮੇਰੀ ਨਹੀ ਲਈ ਕਿਸੇ ਨੇ ਸਾਰ
ਮੈ ਰੁੱਤਾਂ ਬੜੀਆਂ ਹੀ ਵੇਖੀਆਂ

ਕਿਸਾਨ

ਤੇਰੇ ਖੂਹਾਂ ਉੱਤੇ ਮੱਕੇ,
ਜਿਹੜਾ ਵੀ ਕੋਈ ਤੱਕੇ,ਰੌਣਕ ਚਾਰ ਚੁਫੇਰੇ!
ਲਾਉਦਾ ਨੱਕੇ,ਕਦੇ ਨਾਂ ਥੱਕੇ,
ਕਰਦਾ ਪੱਕੇ,ਚਲਦੇ ਠੱਕੇ,ਵਾਹ ਕਿਸਾਨਾ ਤੇਰੇ!

ਅਜੋਕੇ ਲੋਕ ਅਤੇ ਲੀਡਰ, ਹਰਲਾਜ ਸਿੰਘ ਬਹਾਦਰਪੁਰ ।

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ, ਪੱਧਰ ਅਸਲ ਵਿੱਚ ਹੈ ਹੱਦੋਂ ਵੱਧ ਥੱਲੇ ਗਿਆ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ, ਇੱਕੋ ਸਮੇ ਤਿੰਨ ਚਾਰ ਥਾਂ ਜੋ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ/ਠੱਗ ਕਹਿਣ ਵਾਲਾ, ਵੋਟਰ ਠੱਗਦਾ ਸਾਰਿਆਂ ਨੂੰ ਇੱਕ ਨਾਲ ਨਾ ਜੋ ਖੜਿਆ ਹੋਇਆ।
ਅਜਿਹਾ ਲੀਡਰ ਖਰੀਦ ਕੇ ਲੋਕਾਂ ਨੂੰ ਅੱਗੇ ਬੇਚ ਦਿੰਦਾ, ਜਿਹੜਾ ਪੈਸੇ ਲਈ ਸਿਆਸਤ ਵਿੱਚ ਵੜਿਆ ਹੋਇਆ।

ਸਮੇਂ ਨਾਲ ਬਦਲੀ ‘ਸਾਹਾ ਚਿੱਠੀ’

ਸਾਹਾ ਚਿੱਠੀ ਭੇਜਣ ਦੀ ਰਸਮ ਪੰਜਾਬੀ ਵਿਆਹਾਂ ਵਿਚ ਅਹਿਮ ਸਥਾਨ ਰੱਖਦੀ ਸੀ। ਇਸਤੋਂ ਬਾਅਦ ਹੀ ਵਿਆਹ ਦਾ ਦਿਨ ਮਿੱਥਿਆ ਜਾਂਦਾ ਸੀ। ਮੁੰਡੇ ਤੇ ਕੁੜੀ ਵਾਲੇ ਇਸ ਰਸਮ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵਿੱਢ ਦਿੰਦੇ ਸਨ। ਸਾਹਾ ਚਿੱਠੀ ਭੇਜਣ ਦੀ ਰਸਮ ਅਜੋਕੇ ਵਿਆਹਾਂ ਵਿਚ ਵੀ ਪ੍ਰਚੱਲਿਤ ਹੈ, ਪਰ ਇਸ ਰਸਮ ਦਾ ਹੁਣ ਰੂਪ ਬਦਲ ਗਿਆ ਹੈ। ਪੁਰਾਤਨ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਸਾਹਾ ਕੱਢਿਆ ਜਾਂਦਾ ਸੀ। ਸਾਹਾ ਕੱਢਣ ਤੋਂ ਬਾਅਦ ਅਹਿਮ ਕੰਮ ਸਾਹਾ ਚਿੱਠੀ ਨੂੰ ਭੇਜਣਾ ਹੁੰਦਾ ਸੀ। ਇਸਤੋਂ ਬਾਅਦ ਵਿਆਹ ਦੀਆਂ ਬਾਕੀ ਤਿਆਰੀਆਂ ਹੁੰਦੀਆਂ ਸਨ।

ਭਾਰਤੀ ਨਾਟਕਾਂ ’ਤੇ ਪਾਰਸੀ ਥੀਏਟਰ ਦਾ ਪ੍ਰਭਾਵ

ਪਾਰਸੀ ਪ੍ਰਾਚੀਨ ਇਰਾਨ ਦੇ ਆਤਿਸ਼ ਪ੍ਰਸਤ-ਅੱਠਵੀਂ ਸਦੀ ਵਿਚ ਹਿੰਦੁਸਤਾਨ ਆਏ। ਜਦੋਂ ਇਰਾਨ ਵਿਚ ਇਸਲਾਮ ਫੈਲਿਆ ਤਾਂ ਬਹੁਤ ਸਾਰੇ ਆਤਿਸ਼ ਪ੍ਰਸਤ ਇਰਾਨ ਤੋਂ ਨੱਸ ਕੇ ਹਿੰਦੁਸਤਾਨ ਦੇ ਪੱਛਮੀ ਸਾਗਰ-ਕੰਢੇ ਆ ਵਸੇ (ਬਹੁਤੇ ਮੁੰਬਈ ਵਿਚ)।

ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076038820
Copyright © 2019, Panjabi Times. All rights reserved. Website Designed by Mozart Infotech