ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਰਾਣੀ ਝਾਂਸੀ ਰਜਮੈਂਟ ਦੀ ਹੀਰੋ - ਜਾਬਾ॥ ਬਹਾਦਰ ਕੈਪਟਨ ਡਾ ਲਕਸ਼ਮੀ ਸਹਿਗਲ

April 16, 2019 01:44 PM

ਰਾਜਿੰਦਰ ਕੌਰ ਚੋਹਕਾ


       ''ਰਾਣੀ ਝਾਂਸੀ ਰਜਮੈਂਟ ਦੀ ਹੀਰੋ ਅਤੇ ਦੇਸ਼ ਦੀ ਅ॥ਾਦੀ ਦੀ ਲੜਾਈ ਦੀ ਦੀਵਾਨੀ ਲਕਸ਼ਮੀ ਸਹਿਗਲ'' ਦਾ  ਜਨਮ 24-ਸਤੰਬਰ 1914 ਨੂੰ, 'ਪਿਤਾ ''ਐਸ.ਸਵਾਮੀਨਾਥਨ'' ਜੋ ਇੱਕ ਉੱਘੇ ਵਕੀਲ ਤੇ ਮਦਰਾਸ ਹਾਈ ਕੋਰਟ ਵਿੱਚ ਵਕੀਲ ਸਨ। ਮਾਤਾ ਏ.ਵੀ. ''ਅਮੂ ਕੁੱਟੀ'' ਜੋ ਇੱਕ ਸਮਾਜ ਸੇਵਕਾ, ਦੇਸ਼ ਦੀ ਆ॥ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਜਿਸ ਨੂੰ ਅਮੂ ਸਵਾਮੀਨਾਥਨ ਵੀ ਕਿਹਾ ਜਾਂਦਾ ਸੀ, ਦੇ ਘਰ ਮਦਰਾਸ ਵਿਖੇ ਹੋਇਆ। ਅਮੂ ਕੁੱਟੀ ਨਈਅਰ ਪ੍ਰੀਵਾਰ ਦੇ ਇੱਕ ਅਮੀਰ ਘਰ ਦੀ ਧੀ ਸੀ ਅਤੇ ਪਿਤਾ ਬ੍ਰਾਹਮਣ ਪ੍ਰੀਵਾਰ ਚੋਂ ਸੀ। ਨਈਅਰ ਪ੍ਰੀਵਾਰ ਦੀ ਪ੍ਰੰਪਰਾ ਸੀ, 'ਕਿ ਉਹ ਆਪਣੀਆਂ ਲੜਕੀਆਂ ਦੇ ਰਿਸ਼ਤੇ (ਕੇਰਲਾ) ਸਿਰਫ ਨੰਬੂਦਰੀਆ ਵਿੱਚ ਹੀ ਕਰਦੇ ਸਨ (ਕੇਰਲਾ ਦੇ ਬ੍ਰਾਹਮਣਾਂ 'ਚ)। ਜਦ ਕਿ ਲਕਸ਼ਮੀ ਦੇ ਪਿਤਾ ਨੰਬੂਦਰੀ ਨਹੀਂ ਸਨ। ਉਨ੍ਹਾਂ ਨੇ ਉਸ ਬੰਧਨ ਨੂੰ ਤੋੜ ਕੇ ਵਿਆਹ ਕੀਤਾ ਤੇ ਆਪਣੀ ਪਤਨੀ ਨੂੰ ਇੰਗਲੈਂਡ ਲੈ ਗਏ। ਲਕਸ਼ਮੀ ਸਹਿਗਲ ਦਾ ਜਨਮ ਦਾ ਨਾਂ ''ਲਕਸ਼ਮੀ ਸਵਾਮੀਨਾਥਨ'' ਰੱਖਿਆ ਗਿਆ।

       ਲਕਸ਼ਮੀ ਪੜ੍ਹਨ-ਲਿਖਣ, ਘੋੜ ਸਵਾਰੀ ਕਰਨ, ਟੈਨਿਸ ਖੇਡਣ ਅਤੇ ਤੈਰਾਕੀ (ਤਰਨ) ਦੀ ਸ਼ੌਕੀਨ ਸੀ। ਉਹ ਛੋਟੀ ਹੁੰਦੀ ਕੇਰਲਾ ਆਪਣੇ ਨਾਨਕਿਆਂ ਦੇ ਪਾਸ ॥ਿਆਦਾ ਰਹੀ। ਕੇਰਲਾ ਵਿੱਚ ਜਾਤੀਵਾਦ-ਛੂਆ-ਛੂਤ ਕਾਫੀ ਸੀ। ਇਸ ਜਾਤੀਵਾਦ ਅਤੇ ਦਲਿਤ ਪ੍ਰੀਵਾਰਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਣ ਲਈ ਲਕਸ਼ਮੀ ਨੇ ਬਹੁਤ ਹੀ ਬੁਲੰਦ ਹੌਸਲੇ ਨਾਲ ਇੱਕ ਇਹੋ ਜਿਹਾ ਕਾਰਨਾਮਾ ਕਰ ਦਿਖਾਇਆ, ਜਿਸ ਵਿੱਚ ਸਾਰੇ ਹੈਰਾਨ ਹੋ ਗਏ। ਨਾਨੀ ਦੇ ਘਰ ਲਾਗੇ, ਜੰਗਲ 'ਤੇ ਪਹਾੜੀਆਂ ਸਨ, ਉੱਥੋਂ ਰੋ॥ ਹੀ ਇੱਕ ਆਵਾ॥ 'ਥੰਬੂਰਾਨੇ' ਕਹਿ ਕੇ ਆਈ ਤਾਂ ਲਕਸ਼ਮੀ ਨੇ ਆਪਣੀ ਨਾਨੀ ਨੂੰ ਪੁਛਿਆ, 'ਕਿ ਰੋ॥ ਅਵਾਜ ਕਿੱਥੋਂ ਆਉਂਦੀ ਹੈ ? ਤਾਂ ! ਉਸ ਨੇ ਦੱਸਿਆ ਕਿ, ਇਨ੍ਹਾਂ ਪਹਾੜੀਆਂ 'ਚ ਛੋਟੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ। ਇਨ੍ਹਾਂ ਦਾ ਪ੍ਰਛਾਵਾਂ ਲੈਣਾ ਵੀ ਮਾੜਾ ਹੈ। ਇਹ ਸਾਨੂੰ ਅਵਾ॥ਾਂ ਮਾਰ ਕੇ ਕੋਈ ਚੀ॥ ਖਾਣ ਲਈ ਮੰਗਦੇ ਹਨ ਤੇ ਅਸੀਂ ਉਹ ਚੀ॥ ਉਨ੍ਹਾਂ ਨੂੰ ਭੇਜ ਦਿੰਦੇ ਹਾਂ। ਇਕ ਦਿਨ ਲਕਸ਼ਮੀ ਉਸ ਕਬਾਇਲੀ ਇੱਕ ਲੜਕੀ ਦਾ ਹੱਥ ਫੜ ਕੇ ਘਰ ਲੈ ਆਈ। ਕੱਪੜੇ ਉਸ ਦੇ ਸਰੀਰ ਤੇ ਨਹੀਂ ਸਨ ਤੇ ਪਤਿਆ ਨਾਲ ਜਾਂ ਕੋਈ ਮਾਲਾ ਪਾ ਕੇ ਸਰੀਰ ਢੱਕਿਆ ਹੋਇਆ ਸੀ। ਜਦੋਂ ਲੜਕੀ ਨੇ ਨਾਨੀ ਨੂੰ ਦੇਖਿਆ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਈ। ਲਕਸ਼ਮੀ ਨੇ ਆਪਣੀ ਨਾਨੀ ਨੂੰ ਕਿਹਾ, ''ਕਿ ਕਿਸੇ ਨੂੰ ਫੜਨ ਨਾਲ ਜਾਂ ਛੂਹਣ ਨਾਲ ਕੋਈ ਅਪਵਿੱਤਰ ਨਹੀਂ ਹੁੰਦਾ ? ਇਹ ਵੀ ਇਨਸਾਨ ਹਨ, ਹੁਣ ਸਾਨੂੰ ਇਨ੍ਹਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ! ਹੁਣ ਸਮਾਂ ਇਹੋ ਜਿਹਾ ਆ ਗਿਆ ਹੈ, 'ਕਿ ਸਾਨੂੰ ਸਾਰਿਆਂ ਨਾਲ ਮਿਲਵਰਤੋਂ ਕਰਕੇ ਇੱਕਠੇ ਰਹਿਣਾ ਚਾਹੀਦਾ ਹੈ?'' ਲਕਸ਼ਮੀ ਨੇ ਪਹਿਲੀ ਬਗਾਵਤ ਜਾਤ-ਪਾਤ ਤੇ ਛੂਆ-ਛੂਤ ਵਿਰੁੱਧ ਕੀਤੀ।

       ਲਕਸ਼ਮੀ ਨੇ ਪਹਿਲੀ ਪੜ੍ਹਾਈ 'ਚਰਚ ਪਾਰਕ ਕੌਨਵੈਂਟ ਸਕੂਲ ਮਦਰਾਸ ਤੋਂ ਪੂਰੀ ਕਰਕੇ ਹਾਈ ਸਕੂਲ ਦੀ ਪੜ੍ਹਾਈ ਤੋਂ ਬਾਦ ਡਾਕਟਰੀ (ਐਮ.ਬੀ.ਬੀ.ਐਸ.) ਦੀ ਪੜ੍ਹਾਈ ਮੈਡੀਕਲ ਕਾਲਿਜ ਮਦਰਾਸ ਤੋਂ 1938-'ਚ ਪੂਰੀ ਕੀਤੀ। ਉਸ ਨੇ ਕਾਲਿ॥ ਦੀ ਪੜ੍ਹਾਈ ਤੋਂ ਪਹਿਲਾ ਹੀ ਮਾਂ ਅਤੇ ਮਾਸੀ ਨਾਲ ਮਿਲ ਕੇ, ਬਾਲ ਵਿਆਹ ਵਿਰੁੱਧ, ਦਾਜ ਦਹੇਜ, ਛੂਆ-ਛੂਤ ਵਿਰੁੱਧ, ਦਲਿਤਾਂ ਨਾਲ ਬੇਇਨਸਾਫ਼ੀਆਂ ਵਿਰੁੱਧ ਚਲੇ ਸੰਘਰਸ਼ਾਂ 'ਚ ਉਹ ਹਿੱਸਾ ਪਾਉਂਦੀ ਰਹੀ। ਕਾਲਿਜ ਦੀ ਪੜ੍ਹਾਈ ਸਮੇਂ ਹੀ ਉਹ ਸਮਝਦੀ ਸੀ, 'ਕਿ ਦੇਸ਼ ਨੂੰ ਅ॥ਾਦੀ ਅਹਿੰਸਾ ਨਾਲ ਪ੍ਰਾਪਤ ਨਹੀਂ ਹੋ ਸਕਦੀ? ਕਿਉਂਕਿ ਸਾਰੇ ਅਹਿੰਸਾ-ਸਤਿਆਗ੍ਰਹਿਆਂ ਦਾ ਅੰਤ ਲਾਠੀ-ਚਾਰਜ ਨਾਲ ਹੋਇਆ। ਮੈਨੂੰ ਯਾਦ ਹੈ, 'ਸਾਨੂੰ ਵਿਦਿਆਰਥੀਆਂ ਨੂੰ ਪੁਲਿਸ ਫੜਦੀ ਸੀ, ਟਰੱਕਾਂ 'ਚ ਬਿਠਾ ਕੇ ਦੂਰ ਛੱਡ ਆਉਂਦੀ ਤੇ ਸਾਡੀਆਂ ਜੇਬਾਂ ਵਿੱਚੋਂ ਬਰਤਾਨਵੀਂ ਬਸਤੀਵਾਦੀ ਪੈਸੇ ਵੀ ਕੱਢ ਲੈਂਦੇ। ਅਸੀਂ ਪੈਦਲ ਵਾਪਸ ਆਉਂਦੇ। 1931-ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਤੇ ਚਲ ਰਹੇ ਮੁਕੱਦਮੇ ਦੇ ਲਈ ਅਸੀਂ ਵਿਦਿਆਰਥੀਆਂ ਦੀਆਂ ਮੀਟਿੰਗਾਂ ਕਰਕੇ ਫੰਡ ਉਗਰਾਹਿਆ, ਹੜਤਾਲਾਂ ਕੀਤੀਆਂ। ਲਕਸ਼ਮੀ ਨੂੰ ਕਾਲਿਜ ਦੇ ਦੌਰਾਨ ਹੀ ''ਕਮਿਊਨਿ॥ਮ ਤੇ ਕਮਿਊਨਿਸਟ ਪਾਰਟੀ ਵਾਰੇ ਚੰਗੀ ਤਰ੍ਹਾਂ ਜਾਨਣ ਦਾ ਮੌਕਾ ਮਿaਿਲਆ।'' ਸੁਹਾਜਨੀ ਸਰੋਜਨੀ ਨਾਇਡ ਦੀ ਭੈਣ ਜੋ ਬਹੁਤ ਦੇਰ ਜਰਮਨ ਰਹਿ ਕੇ ਵਾਪਸ ਮਦਰਾਸ ਆਈ ਤਾਂ ਉਸ ਨੇ ਦੱਸਿਆ, 'ਕਿ ਕੇਵਲ ਇੱਕ ਰਾਜਨੀਤਕ ਸਿਸਟਮ ਜੋ ਭਾਰਤ ਦੀ ਮਦਦ ਕਰ ਸਕਦਾ ਹੈ, 'ਉਹ ਸਿਰਫ ਕਮਿਊਨਿ॥ਮ ਹੈ? ਲਕਸ਼ਮੀ ਨੇ ਕਮਿਊਨਿਸਟ ਅੰਦੋਲਨ ਦੀ ਪਹਿਲੀ ਕਿਤਾਬ ''ਐਡਗਰ ਸਨੋ ਕੀ ਰੇਡ ਸਟਾਰ ਓਵਰ ਚਾਈਨਾ, ਸੀ ! ਪੜ੍ਹੀ।'' ਜਿਸਨੂੰ ਪੜ੍ਹ ਕੇ ਉਸ ਨੇ ਬਹੁਤ ਕੁਝ ਸਿੱਖਿਆ।

       1938-'ਚ ਮੈਡੀਕਲ ਦੀ ਪੜ੍ਹਾਈ ਕਰਦਿਆਂ ਹੀ ਲਕਸ਼ਮੀ ਨੇ ਇੱਕ ਪਾਇਲਟ ਨਾਲ ਵਿਆਹ ਕਰ ਲਿਆ। ਪਰ ਉਸ ਨੇ ਜਲਦੀ ਹੀ ਮਹਿਸੂਸ ਕੀਤਾ ਕਿ ਇਹ ਬਹੁਤ ਵੱਡੀ ਭੁੱਲ ਹੋਈ ਹੈ ! ਕਿਉਂਕਿ ਸਾਡੇ ਵਿਚਾਰ ਇੱਕ ਦੂਸਰੇ ਨਾਲ ਨਹੀਂ ਮਿਲਦੇ ਸਨ, ਦੂਸਰਾ ਉਹ ਮੈਨੂੰ ਆਪਣੇ ਅਧੀਨ ਹੀ ਰੱਖਣਾ ਚਾਹੁੰਦਾ ਸੀ। ਇਹ ਸ਼ਾਦੀ ਸਿਰਫ ਦੋ ਸਾਲ ਹੀ ਨਿਭੀ ! 1938-'ਚ ਲਕਸ਼ਮੀ ਉਸ ਨਾਲ ਸਿੰਘਾਪੁਰ ਚਲੀ ਗਈ, ਅੰਗ੍ਰੇਜੀ ਸੈਨਾ ਵਿੱਚ ਇਸਤਰੀ ਡਾਕਟਰਾਂ ਦੀ ॥ਬਰ-ਦਸਤੀ ਭਰਤੀ ਕੀਤੀ ਜਾ ਰਹੀ ਸੀ ਤੇ ਮੈਂ ਆਪਣੇ ਵਿਆਹ ਤੋਂ ਛੁਟਕਾਰਾ ਵੀ ਪਾਉਣਾ ਚਾਹੁੰਦੀ ਸੀ। ਲਕਸ਼ਮੀ ਨੇ ਮਦਰਾਸ ਤੋਂ ਮੈਡੀਕਲ ਦੀ ਡਿਗਰੀ ਲੈ ਕੇ 1940-'ਚ ਸਿੰਘਾਪੁਰ ਪੁਹੰਚ ਕੇ ਇੱਕ ਡਾਕਟਰ ਦੇ ਹਸਪਤਾਲ ਵਿੱਚ ਜੋ ਕੇਰਲਾ ਦਾ ਹੀ ਸੀ, ਉੱਥੇ ਲੱਗ ਗਈ। ਲਕਸ਼ਮੀ ਜਦੋਂ ਸਿੰਘਾਪੁਰ ਗਈ ਤਾਂ  ਉਹ 26 ਸਾਲ ਦੀ ਸੀ। ਇਸ ਤੋਂ ਪਹਿਲਾ 1925-ਵਿੱਚ ਜਦੋਂ ਉਹ 14 ਸਾਲ ਦੀ ਸੀ ਤਾਂ ਪਹਿਲੀ ਵਾਰ ਸ਼ੁਭਾਸ਼ ਚੰਦਰ ਬੋਸ ਨੂੰ ਕਲਕੱਤੇ ਕਾਂਗਰਸ ਸੈਸ਼ਨ ਦੇ ਸਮੇਂ ਹੀ ਦੇਖਿਆ ਸੀ। ਸਿੰਘਾਪੁਰ ਆ ਕੇ ਲਕਸ਼ਮੀ ਨੇ ਜਰਮਨੀ ਤੋਂ ਕੱਲਕੱਤੇ ਪਾਣੀ ਵਾਲੇ ਜਹਾਜ ਵਿੱਚ ਸ਼ੁਭਾਸ਼ ਚੰਦਰ ਬੋਸ ਦਾ ਬੱਚ ਕੇ ਜਾਣਾ ਸੁਣਿਆ ਸੀ ! ਦਸੰਬਰ 1941-'ਚ ਜਪਾਨੀਆਂ ਨੇ ਸਿੰਘਾਪੁਰ ਉਪਰ ਹਮਲਾ ਕਰ ਦਿੱਤਾ। ਸਿੰਘਾਪੁਰ ਵਿੱਚ ਸੁਭਾਸ਼ ਚੰਦਰ ਬੋਸ ਵਲੋਂ ਆਈ.ਐਨ.ਏ. ਦਾ  ਗਠਨ ਕੀਤਾ ਜਾ ਰਿਹਾ ਸੀ ! ਬੋਸ ਨੇ ਆਈ.ਐਨ.ਏ. ਵਿੱਚ ਸ਼ਾਮਿਲ ਹੋਣ ਲਈ ਜੋ 18 ਤੋਂ 25 ਸਾਲ ਦੇ ਨੌਜਵਾਨ ਸਨ, ਨੂੰ ਅਪੀਲ ਕੀਤੀ। ਬਹੁਤ ਸਾਰੇ ਨੌਜਵਾਨ ਆਈ.ਐਨ.ਏ. ਵਿੱਚ ਭਰਤੀ ਹੋਣੇ ਸ਼ੁਰੂ ਹੋ ਗਏ ਤਾਂ ਉਨ੍ਹਾਂ ਨੂੰ ਟਰੇਨਿੰਗ ਕੈਂਪਾਂ ਵਿੱਚ ਭੇਜ ਦਿੱਤਾ ਗਿਆ। ਲਕਸ਼ਮੀ ਸਹਿਗਲ ਨੇ ਸੁਭਾਸ਼ ਚੰਦਰ ਬੋਸ ਨੂੰ ਆਈ.ਐਨ.ਏ. ਵਿੱਚ ਸਪੈਸ਼ਲ ਪੋਸਟ ਤੇ ਰੱਖਣ ਦੀ ਬੇਨਤੀ ਕੀਤੀ, 'ਤਾਂ ਉਨ੍ਹਾਂ ਨੇ ਰਾਣੀ ਝਾਂਸੀ ਰਜਮੈਂਟ ਦੀ ਅਗਵਾਈ ਕਰਨ ਦੀ ਆਗਿਆ ਦਿੱਤੀ ਤੇ ਕੈਪਟਨ ਦੇ ਤੌਰ ਤੇ ਇਸਤਰੀਆਂ ਨੂੰ ਟਰੇਨਿੰਗ ਦਿੱਤੀ। ਟਰੇਨਿੰਗ ਦੌਰਾਨ ਲਕਸ਼ਮੀ ਨੇ ''ਰਾਣੀ ਝਾਂਸੀ ਵਲੋਂ ਅਤੇ ਬੇਗਮ ਹ॥ਰਤ ਮਹੱਲ ਦੀਆਂ 1857-ਦੇ ਗਦਰ'' ਵਿਖੇ ਕੀਤੀ ਗਈ ਬਹਾਦਰੀ ਦੀਆਂ ਤਕਰੀਰਾਂ ਕਰਕੇ ਉਨ੍ਹਾਂ ਵਿੱਚ ਜੋਸ਼ ਭਰਿਆ ! ਲਕਸ਼ਮੀ ਨੇ ਉਨ੍ਹਾਂ ਇਸਤਰੀਆਂ ਨੂੰ ਅ॥ਾਦੀ ਦੀ ਲੜਾਈ ਲੜਨ ਲਈ ਹੀ ਨਹੀਂ ਪ੍ਰੇਰਿਆ ? ਸਗੋਂ 'ਤੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਤੇ ਮੁਕਤੀ ਲਈ ਵੀ ਸਗੋਂ ਉਨਾਂ ਵਿੱਚ ਲੜਨ ਦਾ ॥ਜਬਾ ਭਰਿਆ। ਇਸ ਰਜਮੈਂਟ ਵਿੱਚ ਬਹੁਤ ਉਹ ਲੜਕੀਆਂ ਹੀ ਸਨ, ਜੋ ਚਿਰਾਂ ਤੋਂ ਹਿੰਦੁਸਤਾਨੀ ਸਿੰਘਾਪੁਰ ਰਹਿ ਰਹੇ ਭਾਰਤੀ ਸਨ, 'ਉਨ੍ਹਾ ਦੇ ਪ੍ਰੀਵਾਰਾਂ ਦੀਆਂ ਬੇਟੀਆਂ ਹੀ ਸਨ।

       ਅਗਸਤ 1945-ਵਿੱਚ ਹੀ ਸ਼ੁਭਾਸ਼ ਚੰਦਰ ਬੋਸ ਹਵਾਈ ਜਹਾ॥ ਵਿੱਚ ਜਦੋਂ ਟੋਕੀਓ ਜਾ ਰਹੇ ਸੀ ਤਾਂ ਜਹਾ॥ ਦੇ ਕਰੈਸ਼ ਹੋ ਜਾਣ ਕਾਰਨ ਉਹ ਮਾਰੇ ਗਏ ! ਮਈ-ਅਗਸਤ 'ਚ ਲਕਸ਼ਮੀ ਨੂੰ ਅੰਗ੍ਰੇਜਾਂ ਨੇ ਫੜ ਲਿਆ ਤੇ ਉਸ ਨੂੰ ਰੰਗੂਨ ਵਿਖੇ ਲੈ ਗਏ ਤੇ ਘਰ ਵਿੱਚ ਨ॥ਰ ਬੰਦ ਕਰ ਦਿੱਤਾ। ਇੱਕ ਸਿੱਖ ਪ੍ਰੀਵਾਰ ਜੋ ਆਈ.ਐਨ.ਏ. ਦਾ ਸੀ ਦੇ ਘਰ ਹੀ ਡਾ.ਲਕਸ਼ਮੀ ਨੇ ਮੈਡੀਕਲ ਦੀ ਦੁਕਾਨ ਤੇ ਹੀ ਮਰੀ॥ਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੂੰ ਬਰਮਾਂ ਲਿਜਾ ਕੇ ਅਕਤੂਬਰ 1945-ਤੋਂ ਮਾਰਚ 1946-ਤੱਕ ਘਰ ਨ॥ਰਬੰਦ ਕਰ ਦਿੱਤਾ। ਦਿੱਲੀ ਵਿਖੇ ਆਈ.ਐਨ.ਏ. ਦੇ ਮੁਕੱਦਮੇ ਚੱਲ ਰਹੇ ਸਨ। ਉਹ ਰਿਹਾ ਹੋ ਕੇ ਕੱਲਕੱਤੇ ਪਹੁੰਚੀ। ਉੱਥੇ ਹੀ ਸ਼ੁਭਾਸ਼ ਚੰਦਰ ਬੋਸ ਦੀ ਮੌਤ ਦੀ ਪੱਕੀ ਖ਼ਬਰ ਮਿਲੀ। 1947-'ਚ ਭਾਰਤ ਆ॥ਾਦ ਹੋ ਗਿਆ। ਲਕਸ਼ਮੀ ਨੇ ਮਾਰਚ 1947-ਵਿੱਚ ਪ੍ਰਸਿੱਧ ਆਈ.ਐਨ.ਏ. ਮੁਕੱਦਮਿਆਂ ਦੇ ਤਿੰਨ ਆਈ.ਐਨ.ਏ. ਦੇ ਆਗੂਆਂ ਵਿੱਚੋਂ ਇੱਕ 'ਕਰਨਲ ਪ੍ਰੇਮ ਕੁਮਾਰ ਸਹਿਗਲ' (ਜੋ ਜਲੰਧਰ ॥ਿਲ੍ਹੇ ਦੇ ਸਨ) ਨਾਲ ਵਿਆਹ ਕਰ ਲਿਆ। ਲਾਹੌਰ ਤੋਂ ਕਾਨਪੁਰ ਆ ਗਏ ਤੇ ਉਨ੍ਹਾਂ ਨੇ ਪੱਕੇ ਤੌਰ ਤੇ ਕਾਨਪੁਰ ਰਹਿ ਕੇ, ਪਹਿਲਾ ਨਵਾਬ ਗੰਜ ਡਿਸਪੈਂਸਰੀ ਬਣਾਈ। ਫਿਰ ਆਰੀਆਂ ਨਗਰ ਆਪਣੀ ਪਰੈਕਟਸ ਪੱਕੇ ਤੌਰ ਤੇ ਕਰਨ ਲੱਗ ਪਈ। ਉਸ ਦੇ  ਮਰੀ॥ ਬਹੁਤ ਕਰਕੇ ਗਰੀਬ, ਰਿਫੀਊ॥ੀ ਤੇ ਬਹੁਤ ਗਰੀਬ-ਗੁਰਬੇ ਸੂਤੀ ਮਿਲਾਂ ਦੇ ਮ॥ਦੂਰ ਹੀ ਹੁੰਦੇ ਸਨ। ਇਸ ਬਿਲਡਿੰਗ ਵਿੱਚ ਲਕਸ਼ਮੀ ਸਹਿਗਲ ਨੇ 60 ਸਾਲ ਤੋਂ ਵੱਧ ਪ੍ਰੈਕਟਿਸ ਕੀਤੀ ਤੇ ਬੰਗਲਾ ਦੇਸ਼ ਦੀ ਲੜਾਈ ਸਮੇਂ, ਪੱਛਮੀ ਬੰਗਾਲ ਵਿੱਚ ਆਏ ਰਿਫੀਉ॥ੀਆਂ ਦੇ ਕੈਂਪਾਂ ਵਿੱਚ ਦੁਆਈਆਂ ਕੱਪੜੇ ਲੈ ਕੇ ਪਹੁੰਚ ਗਈ। ਉੱਥੇ ਪੰਜ ਹਫਤੇ ਕੰਮ ਕੀਤਾ ਅਤੇ 'ਮੁਕਤੀ ਵਾਹਿਨੀ ਵਲੰਟੀਅਰ॥' ਨੂੰ ਸੰਬੋਧਨ ਕਰਨ ਲਈ ਬੰਗਲਾ ਦੇਸ਼ ਵੀ ਗਈ।

       1971-'ਚ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਮੈਂਬਰ ਬਣੀ ਤੇ ਅੰਤ ਤੱਕ ਲਾਲ ਝੰਡਾ ਚੁੱਕੀ ਰੱਖਿਆ। ਉਹ ਆਲ ਇੰਡੀਆਂ ਡੈਮੋਕਰੇਟਿਕ ਵੋਮੈਨ ਐਸੋਸੀਏਸ਼ਨ ਦੀ ਪਹਿਲੀ ਕਨਵੈਨਸ਼ਨ ਜੋ ਮਦਰਾਸ ਵਿਖੇ 11-12 ਮਾਰਚ 1981 ਨੂੰ ਹੋਈ, 'ਦੇ ਮੋਢੀ ਮੈਂਬਰਾਂ ਵਿੱਚ ਇੱਕ ਸਨ। 1981-ਤੋਂ ਬਾਅਦ 2000 ਤੱਕ ਸਾਰੀਆਂ ਹੀ ਆਲ ਇੰਡੀਆ ਲੈਵਲ ਦੀਆਂ ਕਾਨਫਰੰਸਾਂ 'ਚ 'ਇਸਤਰੀਆਂ ਦੀ ਬੰਦ ਖੁਲਾਸੀ, ਜਮਹੂਰੀਅਤ ਤੇ ਅ॥ਾਦੀ ਦਾ ਪਰਚਮ' ਚੁੱਕੀ ਰੱਖਿਆ। ਪੰਜਾਬ 'ਜਨਵਾਦੀ ਇਸਤਰੀ ਸਭਾ ਦੀ ਦੂਸਰੀ ਸੂਬਾਈ ਕਾਨਫਰੰਸ ਜੋ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿਖੇ 1990 ਨੂੰ ਹੋਈ ਨੂੰ ਸੰਬੋਧਨ ਕਰਨ ਲਈ ਕਾ: ਵਰਿੰਦਾ ਕਰਾਤ ਦੇ ਨਾਲ ਲਕਸ਼ਮੀ ਸਹਿਗਲ ਵੀ ਪੰਜਾਬ ਆਏ। 1984 ਦੇ ਦਿੱਲੀ ਵਿਖੇ ਹੋਏ ਸਿੱਖਾਂ ਵਿਰੁੱਧ ਕਤਲੋਂ-ਗਰਦ ਨੂੰ ਰੋਕਣ ਲਈ ਕਾਨਪੁਰ ਵਿਖੇ ਸਰਗਰਮੀ ਨਾਲ ਉਹ ਸੜਕਾਂ ਤੇ ਇਸਤਰੀ ਸਭਾ ਦੀਆਂ ਮੈਂਬਰਾਂ ਨੂੰ ਲੈ ਕੇ ਸ਼ਾਤੀ ਭਰੇ ਭਾਸ਼ਨਾਂ ਰਾਹੀਂ ਸ਼ਾਤੀ ਬਹਾਲ ਰੱਖਣ ਦੀਆਂ ਤਕਰੀਰਾਂ ਕਰਦੀ ਰਹੀ ਤੇ  ਆਪਣੀ ਰਿਹਾਇਸ਼ (ਕਲਿਨਕ) ਦੇ ਆਸ ਪਾਸ ਇੱਹੋ ਜਿਹਾ ਕੋਈ ਸਿੱਖ ਵਿਰੋਧੀ ਹਮਲਾ ਨਹੀਂ ਹੋਣ ਦਿੱਤਾ। ਭੂਪਾਲ ਵਿੱਚ ਗੈਸ ਕਾਂਡ ਸਮੇਂ ਕਾਨਪੁਰ ਸ਼ਹਿਰ ਤੋਂ ਇੱਕ ਮੈਡੀਕਲ ਟੀਮ ਲੈ ਕੇ ਭੂਪਾਲ ਪਹੁੰਚੀ ਤੇ ਕਾਂਡ ਦੀ ਗੈਸ ਤਰਾਸਦੀ ਦੀ ਰਿਪੋਰਟ ਪੇਸ਼ ਕੀਤੀ।

       ਕੈਪਟਨ ਲਕਸ਼ਮੀ ਸਹਿਗਲ ਨੂੰ ਸੀ.ਪੀ.ਆਈ. (ਐਮ.), ਤੇ ਹੋਰ ਖੱਬੀਆਂ ਪਾਰਟੀਆਂ, ਵੱਲੋਂ 2002 ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਡਾ.ਅਬਦੁਲ ਕਲਾਮ ਦੇ ਮੁਕਾਬਲੇ ਉਮੀਦਵਾਰ ਬਣਾਇਆ ਗਿਆ। ਇਹ ਪਤਾ ਹੋਣ ਦੇ ਬਾਵਜੂਦ ਵੀ, 'ਕਿ ਜਿੱਤ ਬਹੁਤ ਦੂਰ ਹੈ, 'ਫਿਰ ਵੀ 87 ਸਾਲ ਦੀ ਉਮਰ ਵਿੱਚ ਵੀ ਮੀਟਿੰਗਾਂ, ਪ੍ਰੈਸ ਕਾਨਫੰਸਾਂ ਨੂੰ ਬੜੀ ਦਲੇਰੀ ਤੇ ਹਿੰਮਤ ਨਾਲ ਸੰਬੋਧਨ ਕੀਤਾ। ਕੈਪਟਨ ਲਕਸ਼ਮੀ ਸਹਿਗਲ ਨੇ ਆਪਣਾ ਸਾਰਾ ਜੀਵਨ ਜਿੱਥੇ ਮਾਨਵਵਾਦੀ ਇਸਤਰੀ ਵਜੋਂ ਗਰੀਬਾਂ, ਬੇਸਹਾਰਿਆਂ ਦੀ ਮਦਦ, ਅੰਧ ਵਿਸ਼ਵਾਸ਼, ਜਾਤ-ਪਾਤ, ਬਾਲ ਵਿਆਹ ਤੇ ਸਮਾਜਿਕ ਸੁਧਾਰਾਂ ਲਈ ਅਰਪਿਤ ਕਰ ਦਿੱਤਾ, ਉੱਥੇ ਡਾਕਟਰੀ ਕਿਤੇ ਵਜੋਂ ਵੀ ਉਸ ਨੇ ਗਰੀਬ ਮਰੀ॥ਾਂ ਵੱਲ ਉਚੇਚਾ ਧਿਆਨ ਦਿੱਤਾ। ਆਈ.ਐਨ.ਏ. ਦੀ ਰਾਣੀ ਝਾਂਸੀ ਰਜਮੈਂਟ ਦੀ ਕੈਪਟਨ ਬਣ ਕੇ ਵੀ ਇਹ ਲੋਹ ਪੁਰਸ਼ ਵਾਂਗ ਦੇਸ਼ ਦੀ ਆ॥ਾਦੀ ਲਈ ਲੜਦੀ ਰਹੀ। ਇਸਤਰੀਆਂ ਦੀ ਮੁਕਤੀ, ਉਨ੍ਹਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਸੰਘਰਸ਼ਾਂ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ। ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਮੈਂਬਰ ਬਣ ਕੇ ਵੀ ਸਮਾਜਵਾਦ ਦੀ ਰਾਖੀ ਲਈ, ਸੰਘਰਸ਼ਾਂ ਵਿੱਚ ਵੀ ਮੋਹਰੀ ਰੋਲ ਅਦਾ ਕਰਦੀ ਰਹੀ। ਲਕਸ਼ਮੀ ਸਹਿਗਲ ਨੇ ਵੀ ਸਮਾਜਵਾਦ ਦੀ ਰਾਖੀ ਲਈ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਵਿਰੁੱਧ ਦ੍ਰਿੜਤਾ ਨਾਲ ਪਹਿਰਾ ਦਿੱਤਾ, ਜੋ ਸਾਡੇ ਲਈ ਖਾਸ ਕਰਕੇ ਇਸਤਰੀਆਂ ਲਈ ਪ੍ਰੇਰਣਾ ਸ੍ਰੋਤ ਹੈ।

       ਲਕਸ਼ਮੀ ਸਹਿਗਲ ''ਰਾਣੀ ਝਾਂਸੀ ਰਜਮੈਂਟ ਦੀ ਕੈਪਟਨ, (ਐਡਵਾ) ਆਲ ਇੰਡੀਆ ਡੈਮੋਕਰੇਟਿਕ ਵੋਮੈਨ ਐਸੋਸ਼ੀਏਸ਼ਨ ਦੀ ਲੰਬੀ ਸਮਾਂ ਉਪ-ਪ੍ਰਧਾਨ ਰਹੀ। ਗਰੀਬਾਂ ਦੀ ਮਸੀਹਾ 23-ਜੁਲਾਈ 2012, ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਈ। ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਉਨ੍ਹਾਂ ਦੀ ਵੱਡੀ ਬੇਟੀ ਸ਼ੁਭਾਸ਼ਨੀ ਅਲੀ, ਲੰਮਾਂ ਸਮਾਂ (ਐਡਵਾ) ਦੀ  ਪ੍ਰਧਾਨ ਅਤੇ ਹੁਣ ਮੀਤ ਪ੍ਰਧਾਨ ਹਨ। ਕਮਿਊਨਿਸਟ ਪਾਰਟੀ ਆਫ ਮਾਰਕਸਵਾਦੀ ਦੀ 'ਪੋਲਿਟ ਬਿਉਰੋ ਮੈਂਬਰ ਹੈ'।

       ਕੈਪਟਨ ਲਕਸ਼ਮੀ ਸਹਿਗਲ ਨੂੰ 1998-ਵਿੱਚ ਰਾਸ਼ਟਰਪਤੀ ਕੇ.ਆਰ.ਨਰਾਇਣਨ ਵੱਲੋਂ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

       (ਲੇਖਕਾ ਨੇ ਲੰਬਾ ਸਮਾਂ ਕੈਪਟਨ ਲਕਸ਼ਮੀ ਸਹਿਗਲ ਨਾਲ ਇਕੱਠਿਆ ਹੀ (1981 ਤੋਂ 2007 ਤੱਕ) ਆਲ ਇੰਡੀਆ ਡੈਮੋਕਰੇਟਿਕ ਵੋਮੈਨ ਐਸੋਸ਼ੀਏਸ਼ਨ ਵਿੱਚ 'ਜਮਹੂਰੀਅਤ, ਬਰਾਬਰਤਾ, ਇਸਤਰੀ ਦੀ ਬੰਦ ਖਲਾਸੀ' ਲਈ ਕੰਮ ਕੀਤਾ ਹੈ।)



                                                              

                                                               ਰਾਜਿੰਦਰ ਕੌਰ ਚੋਹਕਾ

                                                               ਸਾਬਕਾ ਜਨਰਲ ਸਕੱਤਰ

                                                               ਜਨਵਾਦੀ ਇਸਤਰੀ ਸਭਾ ਪੰਜਾਬ

ਮੋਬਾ: 98725-44738

ਕੈਲਗਰੀ 403-285-4208

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਚਿਤਾ

ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,

ਸਭ ਤੋਂ ਚੰਗੀ ਕਸਰਤ ਹੈ ਟਹਿਲਣਾ

ਟਹਿਲਣਾ, ਚੱਲਣਾ, ਪੈਦਲ ਯਾਤਰਾ ਕਰਨਾ, ਇਸ ਨੂੰ ਸਾਡੇ ਬਾਪੂ ਮਹਾਤਮਾ ਗਾਂਧੀ ਕਸਰਤਾਂ ਦੀ ਰਾਣੀ ਕਹਿੰਦੇ ਸੀ। ਉਨ੍ਹਾਂ ਨੇ ਜੀਵਨ ਭਰ ਪੈਦਲ ਯਾਤਰਾ ਨੂੰ ਮਹੱਤਵ ਦਿੱਤਾ। ਨਿਯਮਤ ਟਹਿਲਣ ਨਾਲ ਸਰੀਰ ਦਾ ਆਕਾਰ ਸਹੀ ਰਹਿੰਦਾ ਹੈ। ਸਰੀਰਕ ਊਰਜਾ ਵਿਚ ਵਾਧਾ ਹੁੰਦਾ ਹੈ। ਇਸ ਨਾਲ ਹੱਥ, ਪੈਰ ਅਤੇ ਦਿਮਾਗ ਵਿਚ ਖੂਨ ਸੰਚਾਰ ਦੀ ਗਤੀ ਵਿਚ ਤੀਬਰਤਾ ਆਉਂਦੀ ਹੈ। ਦਿਮਾਗ ਜ਼ਿਆਦਾ ਸਕਿਰਿਅਤਾ ਦਾ ਬੋਧ ਕਰਾਉਂਦਾ ਹੈ। ਟਹਿਲਣ ਵਾਲਾ ਖੁਦ ਨੂੰ ਮਾਨਸਿਕ ਰੂਪ ਨਾਲ ਜ਼ਿਆਦਾ ਤੰਦਰੁਸਤ ਮਹਿਸੂਸ ਕਰਦਾ ਹੈ।

ਲੜਕਿਆਂ ਨੂੰ ਵੀ ਸਿਖਾਈਏ ਕੰਮਕਾਜ

ਅੱਜ ਅਸੀਂ ਮੰਨਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਸਾਡੀ ਮਾਨਸਿਕਤਾ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਬਦਲੀ ਨਹੀਂ ਹੈ। ਅੱਜ ਵੀ ਘਰੇਲੂ ਕੰਮਕਾਜ ਵਾਸਤੇ ਔਰਤਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਭਾਵੇਂ ਕੋਈ ਔਰਤ ਵਧੀਆ ਨੌਕਰੀਪੇਸ਼ਾ ਅਤੇ ਉੱਚੇ ਅਹੁਦੇ ਉੱਪਰ ਵੀ ਬਿਰਾਜਮਾਨ ਹੋਵੇ, ਤਾਂ ਵੀ ਉਸ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅੱਜ ਵੀ ਮਰਦਾਂ ਦੁਆਰਾ ਘਰ ਦੇ ਕੰਮ ਕਰਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ। ਲੜਕੀ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲੈ, ਘਰੇਲੂ ਕੰਮ ਤਾਂ ਕਰਨੇ ਹੀ ਪੈਣਗੇ। ਹੁਣ ਆਪਣੀ ਸੋਚ ਬਦਲਣ ਦੀ ਲੋੜ ਹੈ। ਜੇਕਰ ਔਰਤ ਘਰ ਦੀ ਚਾਰਦੀਵਾਰੀ ਵਿਚੋਂ ਬਾਹਰ ਆ ਕੇ ਮਰਦ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਕੇ ਉਸ ਦਾ ਹੱਥ ਵਟਾਉਂਦੀ ਹੈ 

ਲੋਕਾਂ ਦੀ ਸਰਕਾਰ

ਆਓ  ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਲਿਖਤ

ਭੇਤ ਲੈ ਲਈ ਇਸ ਜਹਾਨ ਦਾ , ਜੋ ਸੱਚ ਬੋਲਦੇ ਨੇ , 
ਸੱਚ ਨੂੰ ਸੂਲੀ ਹੀ ਲੱਗਦੀ ਏ, ਜੋ ਬੀਤੀਆਂ ਤਮਾਮ ਗੱਲਾਂ ਨੂੰ ਖੋਲਦੇ ਨੇ ।

ਦੁਨੀਆ ਦਾ ਮੇਲਾ

ਇਹ ਦੁਨੀਆ ਦਾ ਮੇਲਾ ਸੱਜਣਾਂ
ਕਈ ਆਏ ਤੇ ਕਈ ਤੁਰਗੇ
ਸਾਰੇ ਕਿੱਸ਼ੇ ਨੀ ਝੂਠੇ ਹੁੰਦੇ
ਇਹ ਐਵੇ ਤਾਂ ਨੀ ਜੁੜਗੇ
ਥੱਕ ਹਾਰ ਕੇ ਬੈਠਗੀ ਬੇਬੇ

ਪਾਕ ਮੁਹੱਬਤ

ਲੋਕੋ ਮੈ ਪਾਕ ਮੁਹੱਬਤ ਹਾਂ

ਮੈ ਜਨਮੀ ਹਾਂ ਮੁਦੱਤ ਤੋਂ
ਕੋਈ ਕਹਾਣੀ ਕਿੱਸਾ ਮੇਰਾ
ਜਾਂਦਾ ਨਹੀ ਲਕੋਇਆ
ਪਹਿਲੀ ਮਈ 'ਤੇ ਵਿਸ਼ੇਸ਼ - ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਪਹਿਲੀ ਮਈ 'ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਕਿਰਤੀ ਸੋਸ਼ਣ ਵਿਰੁਧ ਮੁਕਤੀ ਮਾਰਗ !

ਜਗਦੀਸ਼ ਸਿੰਘ ਚੋਹਕਾ

ਬੋਹੜ

ਮੈ ਪੁਰਾਣਾ ਬੋਹੜ ਹਾਂ
ਉਗਿਆ ਹਾ ਪਿੰਡ ਵਿਚਕਾਰ
ਮੀਹਾਂ ਦੇ ਪਾਣੀਆਂ ਨਾਲ ਪਲਗਿਆ
ਮੇਰੀ ਨਹੀ ਲਈ ਕਿਸੇ ਨੇ ਸਾਰ
ਮੈ ਰੁੱਤਾਂ ਬੜੀਆਂ ਹੀ ਵੇਖੀਆਂ

ਕਿਸਾਨ

ਤੇਰੇ ਖੂਹਾਂ ਉੱਤੇ ਮੱਕੇ,
ਜਿਹੜਾ ਵੀ ਕੋਈ ਤੱਕੇ,ਰੌਣਕ ਚਾਰ ਚੁਫੇਰੇ!
ਲਾਉਦਾ ਨੱਕੇ,ਕਦੇ ਨਾਂ ਥੱਕੇ,
ਕਰਦਾ ਪੱਕੇ,ਚਲਦੇ ਠੱਕੇ,ਵਾਹ ਕਿਸਾਨਾ ਤੇਰੇ!

ਅਜੋਕੇ ਲੋਕ ਅਤੇ ਲੀਡਰ, ਹਰਲਾਜ ਸਿੰਘ ਬਹਾਦਰਪੁਰ ।

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ, ਪੱਧਰ ਅਸਲ ਵਿੱਚ ਹੈ ਹੱਦੋਂ ਵੱਧ ਥੱਲੇ ਗਿਆ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ, ਇੱਕੋ ਸਮੇ ਤਿੰਨ ਚਾਰ ਥਾਂ ਜੋ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ/ਠੱਗ ਕਹਿਣ ਵਾਲਾ, ਵੋਟਰ ਠੱਗਦਾ ਸਾਰਿਆਂ ਨੂੰ ਇੱਕ ਨਾਲ ਨਾ ਜੋ ਖੜਿਆ ਹੋਇਆ।
ਅਜਿਹਾ ਲੀਡਰ ਖਰੀਦ ਕੇ ਲੋਕਾਂ ਨੂੰ ਅੱਗੇ ਬੇਚ ਦਿੰਦਾ, ਜਿਹੜਾ ਪੈਸੇ ਲਈ ਸਿਆਸਤ ਵਿੱਚ ਵੜਿਆ ਹੋਇਆ।

ਸਮੇਂ ਨਾਲ ਬਦਲੀ ‘ਸਾਹਾ ਚਿੱਠੀ’

ਸਾਹਾ ਚਿੱਠੀ ਭੇਜਣ ਦੀ ਰਸਮ ਪੰਜਾਬੀ ਵਿਆਹਾਂ ਵਿਚ ਅਹਿਮ ਸਥਾਨ ਰੱਖਦੀ ਸੀ। ਇਸਤੋਂ ਬਾਅਦ ਹੀ ਵਿਆਹ ਦਾ ਦਿਨ ਮਿੱਥਿਆ ਜਾਂਦਾ ਸੀ। ਮੁੰਡੇ ਤੇ ਕੁੜੀ ਵਾਲੇ ਇਸ ਰਸਮ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵਿੱਢ ਦਿੰਦੇ ਸਨ। ਸਾਹਾ ਚਿੱਠੀ ਭੇਜਣ ਦੀ ਰਸਮ ਅਜੋਕੇ ਵਿਆਹਾਂ ਵਿਚ ਵੀ ਪ੍ਰਚੱਲਿਤ ਹੈ, ਪਰ ਇਸ ਰਸਮ ਦਾ ਹੁਣ ਰੂਪ ਬਦਲ ਗਿਆ ਹੈ। ਪੁਰਾਤਨ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਸਾਹਾ ਕੱਢਿਆ ਜਾਂਦਾ ਸੀ। ਸਾਹਾ ਕੱਢਣ ਤੋਂ ਬਾਅਦ ਅਹਿਮ ਕੰਮ ਸਾਹਾ ਚਿੱਠੀ ਨੂੰ ਭੇਜਣਾ ਹੁੰਦਾ ਸੀ। ਇਸਤੋਂ ਬਾਅਦ ਵਿਆਹ ਦੀਆਂ ਬਾਕੀ ਤਿਆਰੀਆਂ ਹੁੰਦੀਆਂ ਸਨ।

ਭਾਰਤੀ ਨਾਟਕਾਂ ’ਤੇ ਪਾਰਸੀ ਥੀਏਟਰ ਦਾ ਪ੍ਰਭਾਵ

ਪਾਰਸੀ ਪ੍ਰਾਚੀਨ ਇਰਾਨ ਦੇ ਆਤਿਸ਼ ਪ੍ਰਸਤ-ਅੱਠਵੀਂ ਸਦੀ ਵਿਚ ਹਿੰਦੁਸਤਾਨ ਆਏ। ਜਦੋਂ ਇਰਾਨ ਵਿਚ ਇਸਲਾਮ ਫੈਲਿਆ ਤਾਂ ਬਹੁਤ ਸਾਰੇ ਆਤਿਸ਼ ਪ੍ਰਸਤ ਇਰਾਨ ਤੋਂ ਨੱਸ ਕੇ ਹਿੰਦੁਸਤਾਨ ਦੇ ਪੱਛਮੀ ਸਾਗਰ-ਕੰਢੇ ਆ ਵਸੇ (ਬਹੁਤੇ ਮੁੰਬਈ ਵਿਚ)।

ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076038566
Copyright © 2019, Panjabi Times. All rights reserved. Website Designed by Mozart Infotech