ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਬੰਗਲੌਰ ਲਈ ਕੋਲਕਾਤਾ ਸਾਹਮਣੇ ਕਰੋ ਜਾਂ ਮਰੋ ਦੀ ਸਥਿਤੀ

April 19, 2019 02:29 PM

ਕੋਲਕਾਤਾ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਅੱਠ ’ਚੋਂ ਸੱਤ ਮੈਚ ਹਾਰਨ ਵਾਲੀ ਵਿਰਾਟ ਕੋਹਲੀ ਦੀ ਰੌਇਲ ਚੈਲੇਂਜਰਜ਼ ਨੂੰ ਆਈਪੀਐੱਲ ’ਚ ਬਣੇ ਰਹਿਣ ਲਈ 19 ਅਪਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰ ਹਾਲ ’ਚ ਹਰਾਉਣਾ ਹੋਵੇਗਾ। ਕੇਕੇਆਰ ਲਗਾਤਾਰ ਤਿੰਨ ਮੈਚ ਹਾਰ ਕੇ ਅੰਕ ਸੂਚੀ ਵਿੱਚ ਦੂਜੇ ਤੋਂ ਛੇਵੇਂ ਸਥਾਨ ’ਤੇ ਖਿਸਕ ਚੁੱਕੀ ਹੈ। ਇਸ ਲਈ ਆਰਸੀਬੀ ਕੋਲ ਜਿੱਤਣ ਦਾ ਸੁਨਹਿਰਾ ਮੌਕਾ ਹੈ।
ਕੇਕੇਆਰ ਦੇ ਟਰੰਪ ਕਾਰਡ ਆਂਦਰੇ ਰਸਲ ਨੂੰ ਖੱਬੇ ਮੋਢੇ ’ਚ ਸੱਟ ਵੱਜੀ ਹੋਈ ਹੈ ਜਿਸ ਨੂੰ ਅਭਿਆਸ ਕਰਦਿਆਂ ਬਾਊਂਸਰ ਲੱਗ ਗਿਆ ਸੀ। ਚੇਨਈ ਸੁਪਰ ਕਿਗਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਵੀ ਉਹ ਪੂਰੀ ਤਰ੍ਹਾਂ ਫਿਟ ਨਹੀਂ ਸੀ ਅਤੇ ਟੂਰਨਾਮੈਂਟ ’ਚ ਪਹਿਲੀ ਵਾਰ ਨਾਕਾਮ ਰਿਹਾ। ਇਸ ਨਾਲ ਇਹ ਜ਼ਾਹਿਰ ਹੋ ਗਿਆ ਹੈ ਕਿ ਕੇਕੇਆਰ ਦੀ ਟੀਮ ਪੂਰੀ ਤਰ੍ਹਾਂ ਰਸਲ ’ਤੇ ਨਿਰਭਰ ਹੈ। ਰਸਲ ਨੇ ਆਰਸੀਬੀ ਖ਼ਿਲਾਫ਼ ਪਿਛਲੇ ਮੇਚ ’ਚ 13 ਗੇਂਦਾਂ ’ਚ ਨਾਬਾਦ 48 ਦੌੜਾਂ ਬਣਾਈਆਂ ਸੀ ਅਤੇ ਕੇਕੇਆਰ ਨੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਕੇ ਜਿੱਤ ਦਰਜ ਕੀਤੀ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਰਸਲ ਸਮੇਂ ਸਿਰ ਤੰਦਰੁਸਤ ਹੋ ਪਾਉਂਦਾ ਹੈ ਜਾਂ ਨਹੀਂ। ਉਸ ਦੀ ਗ਼ੈਰ-ਮੌਜੂਦਗੀ ਕੇਕੇਆਰ ਨੂੰ ਬਹੁਤ ਮਹਿਸੂਸ ਹੋਵੇਗੀ ਜਿਸ ਦੀਆਂ ਨਜ਼ਰਾਂ ਜਿੱਤ ਦੀ ਪੱਟੜੀ ’ਤੇ ਮੁੜ ਆਉਣ ’ਤੇ ਲੱਗੀਆਂ ਹੋਣਗੀਆਂ।
ਪਲੇਅਆਫ ’ਚ ਪਹੁੰਚਣ ਲਈ ਕੇਕੇਆਰ ਨੂੰ ਬਾਕੀ ਛੇ ਮੈਚਾਂ ’ਚੋਂ ਘੱਟ ਤੋਂ ਘੱਟ ਚਾਰ ਮੈਚ ਜਿੱਤਣੇ ਹੋਣਗੇ ਤੇ ਇਨ੍ਹਾਂ ’ਚ ਤਿੰਨ ਉਸ ਨੇ ਈਡਨ ਗਾਰਡਨਜ਼ ’ਚ ਖੇਡਣੇ ਹਨ। ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਏਬੀ ਡਿਵਿਲੀਅਰਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਆਰਸੀਬੀ ਇੱਕ ਟੀਮ ਵਜੋਂ ਚੰਗਾ ਨਹੀਂ ਖੇਡ ਸਕੀ ਹੈ। ਤੇਜ਼ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਨੌਜਵਾਨ ਨਵਦੀਪ ਸੈਣੀ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਜਦਕਿ ਉਮੇਸ਼ ਯਾਦਪ ਫਲੌਪ ਰਿਹਾ ਜਿਸ ਨੇ ਸਿਰਫ਼ ਦੋ ਵਿਕਟਾਂ ਹਾਸਲ ਕੀਤੀਆਂ। ਨਾਥਨ ਕੂਲਟਰ ਨਾਈਲ ਦੀ ਸੱਟ ਕਾਰਨ ਦੱਖਣੀ ਅਫਰੀਕਾ ਦੇ ਡੇਲ ਸਟੇਨ ਟੀਮ ’ਚ ਆਏ ਹਨ ਜਿਸ ਨਾਲ ਤੇਜ਼ ਗੇਂਦਬਾਜ਼ੀ ਮਜ਼ਬੂਤ ਹੋਣ ਦੀ ਆਸ ਹੈ। ਕੇਕੇਆਰ ਦੀ ਤੇਜ਼ ਗੇਂਦਬਾਜ਼ੀ ਵੀ ਔਸਤ ਹੀ ਰਹੀ ਹੈ ਜਦਕਿ ਈਡਨ ਗਾਰਡਨਜ਼ ਦੀ ਪਿੱਚ ’ਤੇ ਉਸ ਦੇ ਸਪਿੰਨਰ ਵੀ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ ਹਨ।ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਸ਼ਵ ਕੱਪ ’ਚ ਕੋਹਲੀ ਨੂੰ ਨੰਬਰ ਚਾਰ ’ਤੇ ਭੇਜੇ ਭਾਰਤ: ਵੈਸਲਜ਼

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕੱਪ ਲਈ ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ’ਚ ਨੰਬਰ ਚਾਰ ’ਤੇ ਬੱਲੇਬਾਜ਼ੀ ਕਰਨ ਸਬੰਧੀ ਚੱਲ ਰਹੀ ਬਹਿਸ ਵਿੱਚ ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਕੈਪਲਰ ਵੈਸਲਜ਼ ਵੀ ਸ਼ਾਮਲ ਹੋ ਗਿਆ ਹੈ। ਉਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਇਸ ਮਹੱਤਵਪੂਰਨ ਸਥਾਨ ’ਤੇ ਬੱਲੇਬਾਜ਼ੀ ਲਈ ਉਤਰਨਾ ਚਾਹੀਦਾ ਹੈ। ਉਸ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ। ਵੈਸਲਜ਼ ਨੇ ਇਸ ਦੇ ਨਾਲ ਹੀ ਮੰਨਿਆ ਕਿ ਦੱਖਣੀ ਅਫਰੀਕਾ ‘ਚੌਕਰਜ਼’ ਦੇ ਤਗ਼ਮੇ ਦਾ ਹੱਕਦਾਰ ਹੈ ਅਤੇ ਜਦੋਂ ਤਕ ਉਹ ਵਿਸ਼ਵ ਕੱਪ ਨਹੀਂ ਜਿੱਤ ਜਾਂਦਾ, ਇਹ ਠੱਪਾ ਲੱਗਿਆ ਰਹੇਗਾ।

ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੁਮਰਾਹ: ਥੌਮਸਨ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੱਕ ਜ਼ਮਾਨੇ ਵਿੱਚ ਆਪਣੀ ਤੇਜ਼ੀ ਨਾਲ ਦੁਨੀਆਂ ਭਰ ਦੇ ਬੱਲੇਬਾਜ਼ਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਜੈਫ ਥੌਮਸਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਕਾਫ਼ੀ ਪ੍ਰਭਾਵਿਤ ਹੈ। ਉਸ ਦਾ ਮੰਨਣਾ ਹੈ ਕਿ ਬੁਮਰਾਹ ਵਿੱਚ ਆਪਣੀ ਤੇਜ਼ੀ ਕਾਰਨ ਵਿਰੋਧੀ ਟੀਮਾਂ ਦਾ ਕਿਲ੍ਹਾ ਫਤਹਿ ਕਰਨ ਦੀ ਸਮਰੱਥਾ ਹੈ। ਬੁਮਰਾਹ ਨੂੰ ਸਚਿਨ ਤੇਂਦੁਲਕਰ ਨੇ ਮੌਜੂਦਾ ਸਮੇਂ ਵਿੱਚ ਦੁਨੀਆਂ ਦਾ ਸਰਵੋਤਮ ਗੇਂਦਬਾਜ਼ ਕਰਾਰ ਦਿੱਤਾ ਸੀ ਅਤੇ 

ਦਸ ਭਾਰਤੀਆਂ ਨੇ ਤਗ਼ਮਿਆਂ ’ਤੇ ਲਾਈ ਮੋਹਰ

ਗੁਹਾਟੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਛੇ ਵਾਰ ਦੀ ਵਿਸ਼ਵ ਚੈਂਪੀਅਨ ਮੇਰੀਕੌਮ ਸਣੇ ਦਸ ਭਾਰਤੀ ਮੁੱਕੇਬਾਜ਼ ਅੱਜ ਇੱਥੇ ਸ਼ੁਰੂ ਹੋਏ ਇੰਡੀਅਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ। ਮੇਰੀਕੌਮ ਦਾ ਦੂਜੇ ਸੈਸ਼ਨ ਦੇ ਸੈਮੀ-ਫਾਈਨਲ (51 ਕਿਲੋ) ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਨਿਖਤ ਜ਼ਰੀਨ ਨਾਲ ਸਾਹਮਣਾ ਹੋ ਸਕਦਾ ਹੈ।

ਮਹਿਲਾ ਹਾਕੀ: ਭਾਰਤ ਨੇ ਕੋਰੀਆ ਨੂੰ 2-1 ਨਾਲ ਹਰਾਇਆ

ਜਿੰਚਿਓਨ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਮੈਚਾਂ ਦੀ ਦੁਵੱਲੀ ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਦਿੱਤਾ। ਮੁਟਿਆਰ ਸਟਰਾਈਕਰ ਲਾਲਰੇਮਸਿਆਮੀ ਨੇ 20ਵੇਂ ਅਤੇ ਨਵਨੀਤ ਕੌਰ ਨੇ 40ਵੇਂ ਮਿੰਟ ਵਿੱਚ ਗੋਲ ਦਾਗ਼ੇ। ਦੱਖਣੀ ਕੋਰੀਆ ਲਈ ਸ਼ਿਨ ਹੇਜਿਓਂਗ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਅਤੇ ਮਲੇਸ਼ੀਆ ਖ਼ਿਲਾਫ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੀ ਸ਼ੁਰੂਆਤ ਮਜ਼ਬੂਤ ਰਹੀ। ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਖੁੰਝਣ ਮਗਰੋਂ ਭਾਰਤ ਨੇ 20ਵੇਂ ਮਿੰਟ ਵਿੱਚ ਮੈਦਾਨੀ ਗੋਲ ਨਾਲ ਲੀਡ ਬਣਾਈ। ਭਾਰਤ ਦੀ ਲੀਡ ਨਵਨੀਤ ਕੌਰ ਨੇ 40ਵੇਂ ਮਿੰਟ ਵਿੱਚ ਦੁੱਗਣੀ ਕੀਤੀ। ਦੱਖਣੀ ਕੋਰੀਆ ਨੂੰ ਮੈਚ ਵਿੱਚ ਪੰਜ ਪੈਨਲਟੀ ਕਾਰਨਰ ਮਿਲੇ ਅਤੇ ਆਖ਼ਰੀ ਕੁਆਰਟਰ ਵਿੱਚ ਪੈਨਲਟੀ ਸਟਰੋਕ ਮਿਲਿਆ, ਜਿਨ੍ਹਾਂ ਵਿੱਚ 48ਵੇਂ ਮਿੰਟ ਵਿੱਚ ਇੱਕ ਹੀ ਗੋਲ ਹੋ ਸਕਿਆ, ਜੋ ਸ਼ਿਨ ਹੇਜਿਓਂਗ ਨੇ ਕੀਤਾ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕੋਲ੍ਹਾਪੁਰ ਤੇ ਬੰਗਲੌਰ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤੇ

ਲੁਧਿਆਣਾ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਲ ਇੰਡੀਆ ਫੁਟਬਾਲ ਫੈਡਰੇਸ਼ਨ ਅਤੇ ਪੰਜਾਬ ਫੁਟਬਾਲ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਇੰਡੀਅਨ ਵਿਮੈਨ ਫੁਟਬਾਲ ਲੀਗ ਦੇ ਅੱਜ ਖੇਡੇ ਗਏ ਦੋ ਮੈਚਾਂ ਵਿੱਚ ਕੋਲ੍ਹਾਪੁਰ ਅਤੇ ਬੰਗਲੌਰ ਦੀਆਂ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ ਹਨ। ਦਿੱਲੀ ਦਾ ਸੈਮੀਫਾਈਨਲ ’ਚ ਪਹੁੰਚਣ ਲਈ ਸੀਐੱਸਐੱਸਬੀ ਨਾਲ ‘ਕਰੋ ਜਾਂ ਮਰੋ’ ਦਾ ਮੁਕਾਬਲਾ ਭਲਕੇ 17 ਮਈ ਨੂੰ ਹੋਵੇਗਾ। ਤਿੰਨ ਟੀਮਾਂ ਨੇ ਪਹਿਲਾਂ ਹੀ ਸੈਮੀਫਾਈਨਲ ’ਚ ਆਪਣੀ ਥਾਂ ਪੱਕੀ ਕਰ ਲਈ ਹੈ।

ਵਿਸ਼ਵ ਕੱਪ: ਕੋਹਲੀ, ਰੋਹਿਤ ਅਤੇ ਧਵਨ ’ਤੇ ਹੋਵੇਗੀ ਟੇਕ

ਨਵੀਂ ਦਿੱਲੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਖੇਡੇ ਗਏ ਪਿਛਲੇ ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਜੋ 86 ਇਕ ਰੋਜ਼ਾ ਮੈਚ ਖੇਡੇ ਉਨ੍ਹਾਂ ਵਿੱਚ ਬੱਲੇਬਾਜ਼ੀ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ਾਂ ਮੁੱਖ ਤੌਰ ’ਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੁਆਲੇ ਘੁੰਮਦੀ ਰਹੀ ਅਤੇ ਬਰਤਾਨੀਆ ’ਚ ਹੋਣ ਵਾਲੇ ਕ੍ਰਿਕਟ ਮਹਾਂਕੁੰਭ ਵਿੱਚ ਵੀ ਭਾਰਤੀ ਬੇੜਾ ਪਾਰ ਲਾਉਣ ਦੀ ਮੁੱਖ ਜ਼ਿੰਮੇਵਾਰੀ ਇਨ੍ਹਾਂ ਤਿੰਨਾਂ ’ਤੇ ਹੀ ਰਹੇਗੀ।

ਕਾਇਨਨ 15ਵੇਂ ਅਤੇ ਪ੍ਰਿਥਵੀਰਾਜ 33ਵੇਂ ਸਥਾਨ ’ਤੇ

ਚਾਂਗਵਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਿਸ਼ਾਨੇਬਾਜ਼ ਕਾਇਨਨ ਚੇਨਾਈ ਅਤੇ ਪ੍ਰਿਥਵੀਰਾਜ ਟੋਂਡਾਈਮਾਨ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਪੁਰਸ਼ ਟਰੈਪ ਮੁਕਾਬਲੇ ਵਿੱਚ ਰਣਨੀਤੀ ਤੋਂ ਭਟਕ ਗਏ ਜਿਸ ਕਰ ਕੇ ਕ੍ਰਮਵਾਰ 15ਵੇਂ ਤੇ 33ਵੇਂ ਸਥਾਨ ’ਤੇ ਰਹੇ। ਦੋਵੇਂ ਨਿਸ਼ਾਨੇਬਾਜ਼ ਪਹਿਲੇ ਦਿਨ ਕੁਆਲੀਫਿਕੇਸ਼ਨ ਵਿਚ ਸਿਖ਼ਰ ’ਤੇ ਬਣੇ ਹੋਏ ਸਨ। ਭਾਰਤੀ ਨਿਸ਼ਾਨੇਬਾਜ਼ ਇਸ ਤਰ੍ਹਾਂ ਆਖ਼ਰੀ ਤਿੰਨ ਗੇੜ ਵਿੱਚ ਚੰਗਾ ਨਹੀਂ ਕਰ ਸਕੇ ਅਤੇ ਇਸ ਸਾਲ ਮੁੜ ਆਈਐੱਸਐੱਸਐੱਫ ਵਿਸ਼ਵ ਕੱਪ ਗੇੜ ਦੇ ਫਾਈਨਲ ’ਚ ਦਾਖ਼ਲ ਹੋਣ ਤੋਂ ਖੁੰਝ ਗਏ। ਕਾਇਨਨ ਨੇ 24, 24 ਅਤੇ 22 ਦੇ ਰਾਊਨ ਨਾਲ 119 ਅੰਕ ਬਣਾਏ ਪਰ ਫਾਈਨਲ ’ਚ ਪ੍ਰਵੇਸ਼ ਕਰਨ ਲਈ ਘੱਟੋ ਘੱਟ 122 ਅੰਕਾਂ ਦੀ ਲੋੜ ਸੀ। ਪ੍ਰਿਥਵੀਰਾਜ ਨੇ 118 ਅੰਕ ਬਣਾਏ ਜਦੋਂਕਿ ਤੀਜਾ ਭਾਰਤੀ ਨਿਸ਼ਾਨੇਬਾਜ਼ ਜ਼ੋਰਾਵਰ ਸਿੰਘ ਸੰਧੂ 116 ਅੰਕਾਂ ਨਾਲ 64ਵੇਂ ਸਥਾਨ ’ਤੇ ਰਿਹਾ।

ਫੁਟਬਾਲ: ਕਿੰਗਜ਼ ਕੱਪ ਤੋਂ ਬਾਹਰ ਰਹਿਣਗੇ ਜ਼ਖ਼ਮੀ ਜੇਜੇ

ਨਵੀਂ ਦਿੱਲੀ, ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜ਼ਖ਼ਮੀ ਸਟਰਾਈਕਰ ਜੇ.ਜੇ. ਲਾਲਪੇਖਲੂਆ ਸਣੇ ਪੰਜ ਖਿਡਾਰੀਆਂ ਨੂੰ ਥਾਈਲੈਂਡ ਵਿੱਚ ਅਗਲੇ ਮਹੀਨੇ ਹੋਣ ਵਾਲੇ ਕਿੰਗਜ਼ ਕੱਪ ਫੁਟਬਾਲ ਟੂਰਨਾਮੈਂਟ ਲਈ ਸੰਭਾਵੀ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ।

ਭਾਰਤੀ ਫੁੱਟਬਾਲ ਟੀਮ ਨੂੰ ਮਿਲਿਆ ਨਵਾਂ ਕੋਚ, ਈਗੋਰ ਸਟਿਮਾਚ ਨੇ ਸੰਭਾਲਿਆ ਅਹੁਦਾ

ਨਵੀਂ ਦਿੱਲੀ  ,15 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕ੍ਰੋਏਸ਼ੀਆ ਦੇ ਵਿਸ਼ਵ ਕੱਪ ਖਿਡਾਰੀ ਈਗੋਰ ਸਟਿਮਾਚ ਨੂੰ ਦੋ ਸਾਲ ਲਈ ਭਾਰਤੀ ਫੁੱਟਬਾਲ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਜਨਵਰੀ ਵਿਚ ਏਐਫ਼ਸੀ ਏਸ਼ੀਆਈ ਕੱਪ ਤੋਂ ਬਾਅਦ ਸਟੀਫ਼ਨ ਕੋਂਸਟੇਂਟਾਈਨ ਦੀ ਰਵਾਨਗੀ ਤੋਂ ਬਾਅਦ ਤੋਂ ਹੀ ਭਾਰਤੀ ਟੀਮ ਕੋਚ ਦੇ ਬਿਨ੍ਹਾਂ ਹੈ।
 

ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਅਜ਼ਹਰੂਦੀਨ

ਹੈਦਰਾਬਾਦ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਵਿਰਾਟ ਕੋਹਲੀ ਕੋਲ ਬਿਹਤਰੀਨ ਗੇਂਦਬਾਜ਼ ਹਨ, ਜੋ ਖ਼ਿਤਾਬ ਦਿਵਾ ਸਕਦੇ ਹਨ। ਭਾਰਤ ਲਈ 99 ਟੈਸਟ ਮੈਚਾਂ ਵਿੱਚ 6215 ਦੌੜਾਂ ਅਤੇ 334 ਇੱਕ ਰੋਜ਼ਾ ਵਿੱਚ 9378 ਦੌੜਾਂ ਬਣਾ ਚੁੱਕੇ ਅਜ਼ਹਰ ਨੇ ਕਿਹਾ, ‘‘ਸਾਡੇ ਕੋਲ ਚੰਗਾ ਮੌਕਾ ਹੈ। ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਗੇਂਦਬਾਜ਼ ਬਹੁਤ ਚੰਗੇ ਹਨ।

ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ: ਸ਼ਾਸਤਰੀ

ਨਵੀਂ ਦਿੱਲੀ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਭਾਰਤ ਦੀ ਤਰਕਸ਼ ਵਿੱਚ ਕਾਫ਼ੀ ਤੀਰ ਹਨ, ਜਿਸ ਤੋਂ ਸਪਸ਼ਟ ਹੋ ਗਿਆ ਕਿ ਹਾਲਾਤ ਅਨੁਸਾਰ ਟੀਮ ਵਿੱਚ ਫੇਰਬਦਲ ਕੀਤਾ ਜਾਵੇਗਾ। ਵਿਜੈ ਸ਼ੰਕਰ ਦੇ ਚੁਣੇ ਜਾਣ ’ਤੇ ਮੰਨਿਆ ਜਾ ਰਿਹਾ ਸੀ ਕਿ ਤਾਮਿਲਨਾਡੂ ਦਾ ਇਹ ਹਰਫ਼ਨਮੌਲਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ, ਪਰ ਸ਼ਾਸਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਕ੍ਰਮ ਤੈਅ ਨਹੀਂ ਹੈ। ਉਸ ਨੇ ਕਿਹਾ, ‘‘ਟੀਮ ਵਿੱਚ ਲਚਕਤਾ ਹੈ। ਬੱਲੇਬਾਜ਼ੀ ਦਾ ਕ੍ਰਮ ਲੋੜ ਅਨੁਸਾਰ ਤੈਅ ਹੋਵੇਗਾ। ਸਾਡੀ ਤਰਕਸ਼ ਵਿੱਚ ਕਾਫ਼ੀ ਤੀਰ ਹਨ। ਸਾਡੇ ਕੋਲ ਕਈ ਖਿਡਾਰੀ ਹਨ, ਜੋ ਚੌਥੇ ਨੰਬਰ ’ਤੇ ਉਤਰ ਸਕਦੇ ਹਨ। ਮੈਨੂੰ ਇਸ ਦਾ ਫ਼ਿਕਰ ਨਹੀਂ ਹੈ।’’

ਵਾਟਸਨ ਨੇ ਸੱਟ ਲੱਗਣ ਦੇ ਬਾਵਜੂਦ ਬੱਲੇਬਾਜ਼ੀ ਕੀਤੀ: ਹਰਭਜਨ

ਨਵੀਂ ਦਿੱਲੀ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ਼ੇਨ ਵਾਟਸਨ ਨੇ ਦ੍ਰਿੜ੍ਹਤਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐਲ ਫਾਈਨਲ ਵਿੱਚ ਗੋਡੇ ਤੋਂ ਖ਼ੂਨ ਵਹਿਣ ਦੇ ਬਾਵਜੂਦ ਬੱਲੇਬਾਜ਼ੀ ਕੀਤੀ। ਮੁੰਬਈ ਇੰਡੀਅਨਜ਼ ਦੇ ਇਸ ਬੱਲੇਬਾਜ਼ ਦੀ ਖ਼ੂਨ ਨਾਲ ਲਿਬੜੀ ਜਰਸੀ ਭਾਵੇਂ ਟੀਵੀ ਕੈਮਰੇ ਦੀ ਨਜ਼ਰ ਵਿੱਚ ਨਹੀਂ ਆਈ, ਪਰ ਚੇਨੱਈ ਸੁਪਰਕਿੰਗਜ਼ ਦੇ ਉਸ ਦੇ ਸਾਥੀ ਖਿਡਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਮੈਚ ਮਗਰੋਂ ਵਾਟਸਨ ਦੇ ਗੋਡੇ ’ਚ ਛੇ ਟਾਂਕੇ ਲੱਗੇ। ਚੇਨੱਈ ਦੀ ਟੀਮ ਇਹ ਮੈਚ ਇੱਕ ਦੌੜ ਨਾਲ ਹਾਰ ਗਈ ਸੀ।

ਵਿਲੀਅਮਜ਼ ਭੈਣਾਂ ਇਟਾਲੀਅਨ ਓਪਨ ਦੇ ਦੂਜੇ ਗੇੜ ’ਚ

ਰੋਮ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਫਰੈਂਚ ਓਪਨ ਚੈਂਪੀਅਨ ਗਾਰਬਾਈਨ ਮੁਗੁਰੂਜ਼ਾ ਨੇ ਫਰੈਂਚ ਓਪਨ ਦੀ ਤਿਆਰੀ ਪੁਖ਼ਤਾ ਕਰਦਿਆਂ ਚੀਨ ਦੀ ਝੇਂਗ ਸੇਈਸੇਈ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਇਟਾਲੀਅਨ ਓਪਨ ਟੈਨਿਸ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਸੇਰੇਨਾ ਵਿਲੀਅਮਜ਼ ਅਤੇ ਵੀਨਸ ਵਿਲੀਅਮਜ਼ ਵੀ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ।

ਮੈਡਰਿਡ ਓਪਨ: ਜੋਕੋਵਿਚ ਤੀਜੀ ਵਾਰ ਚੈਂਪੀਅਨ

ਮੈਡਰਿਡ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਯੂਨਾਨੀ ਖਿਡਾਰੀ ਸਟੈਫ਼ਾਨੋਜ਼ ਸਿਟਸਿਪਾਸ ਨੂੰ ਹਰਾ ਕੇ ਮੈਡਰਿਡ ਓਪਨ ਦਾ ਖ਼ਿਤਾਬ ਜਿੱਤ ਲਿਆ ਹੈ। ਉਸ ਨੇ ਸਿਟਸਿਪਾਸ ਨੂੰ ਇੱਕ ਘੰਟੇ 32 ਮਿੰਟ ਵਿੱਚ 6-3, 6-4 ਨਾਲ ਹਰਾਉਂਦਿਆਂ ਤੀਜਾ ਫਰੈਂਚ ਓਪਨ ਅਤੇ 33ਵਾਂ ਮਾਸਟਰਜ਼ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤਰ੍ਹਾਂ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਨੇ ਮਾਸਟਰਜ਼ ਖ਼ਿਤਾਬ ਵਿੱਚ ਰਾਫੇਲ ਨਡਾਲ ਦੀ

ਹਾਕੀ: ਭਾਰਤ ਨੇ ਆਸਟਰੇਲੀਆ ‘ਏ’ ਨੂੰ ਬਰਾਬਰੀ ’ਤੇ ਰੋਕਿਆ

ਪਰਥ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਆਖ਼ਰੀ ਪਲਾਂ ਵਿੱਚ ਕੀਤੇ ਗੋਲ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ‘ਏ’ ਨਾਲ 1-1 ਨਾਲ ਡਰਾਅ ਖੇਡਿਆ। ਭਾਰਤ ਨੇ ਪਹਿਲੇ ਕੁਆਰਟਰ ਦੇ ਸ਼ੁਰੂਆਤੀ ਮਿੰਟਾਂ ਵਿੱਚ ਦੋ ਗੋਲ ਬਚਾਏ। ਭਾਰਤ ਦੀ ਸ਼ੁਰੂਆਤ ਰਲਵੀਂ-ਮਿਲਵੀਂ ਰਹੀ ਅਤੇ ਆਸਟਰੇਲੀਆ ‘ਏ’ ਨੇ ਸ਼ੁਰੂ ਵਿੱਚ ਹੀ ਲੀਡ ਬਣਾ ਲਈ।

ਐੱਸਐੱਸਬੀ ਨੇ ਅਲਖਪੁਰਾ ਨੂੰ 1-0 ਨਾਲ ਹਰਾਇਆ

ਲੁਧਿਆਣਾ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ ਇੰਡੀਅਨ ਵਿਮੈਨ ਫੁਟਬਾਲ ਲੀਗ ਵਿੱਚ ਐਸਐਸਬੀ ਵਿਮੈਨ ਐਫਸੀ ਨੇ ਅਲਖਪੁਰਾ ਐਫਸੀ ਨੂੰ 1-0 ਗੋਲ ਨਾਲ ਹਰਾਇਆ, ਜਦਕਿ ਪੰਜਿਮ ਫੁਟਬਾਲਰਜ਼ ਅਤੇ ਰਾਈਜ਼ਿੰਗ ਸਟੂਡੈਂਟ ਕਲੱਬ ਵਿਚਾਲੇ ਮੈਚ 1-1 ਦੀ ਬਰਾਬਰੀ ’ਤੇ ਖਤਮ ਹੋਇਆ। ਜੀਕੇ ਐਫਸੀ ਅਤੇ ਸੇਤੂ ਐਫਸੀ ਟੂਰਨਾਮੈਂਟ ਦੇ ਗਰੁੱਪ ਗੇੜ ਕ੍ਰਮਵਾਰ ‘ਏ’ ਅਤੇ ‘ਬੀ’ ਵਿੱਚ 12-12 ਅੰਕ ਲੈ ਕੇ ਚੋਟੀ ’ਤੇ ਕਾਬਜ਼ ਹਨ।

ਜਰਖੜ ਖੇਡਾਂ: ਫਰਿਜ਼ਨੋ ਫੀਲਡ ਨੇ ਕਿਲ੍ਹਾ ਰਾਏਪੁਰ ਨੂੰ ਕੀਤਾ ‘ਫਰੀਜ਼’

ਲੁਧਿਆਣਾ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨੌਂਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ ਦੂਜੇ ਗੇੜ ਦੇ ਸੀਨੀਅਰ ਵਰਗ ਵਿੱਚ ਫਰਿਜ਼ਨੋ ਫੀਲਡ ਹਾਕੀ ਜਰਖੜ ਨੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੂੰ 8-5 ਗੋਲਾਂ ਨਾਲ, ਅਕਾਲਗੜ੍ਹ ਨੇ ਸ਼ੇਰੇ ਸੁਲਤਾਨਪੁਰ ਨੂੰ 11-4 ਗੋਲਾਂ ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਕਾਇਮ ਰੱਖੀਆਂ। ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਸਬ-ਜੂਨੀਅਰ ਵਰਗ ’ਚ ਬਾਗੜੀਆ ਹਾਕੀ ਸੈਂਟਰ ਅਤੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਵੀ ਜੇਤੂ ਰਹੇ।

ਆਈਪੀਐਲ: ਮੁੰਬਈ ਚੌਥੀ ਵਾਰ ਬਣਿਆ ਚੈਂਪੀਅਨ

ਹੈਦਰਾਬਾਦ ,12 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੁੰਬਈ ਇੰਡੀਅਨਜ਼ ਅੱਜ ਇੱਥੇ ਰੋਮਾਂਚਕ ਫਾਈਨਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਇੱਕ ਦੌੜ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ ਚੈਂਪੀਅਨ ਬਣ ਗਿਆ। ਚੇਨੱਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ, ਪਰ ਉਸ ਦੀ ਟੀਮ ਸ਼ੇਨ ਵਾਟਸਨ ਦੇ 59 ਗੇਂਦਾਂ ’ਤੇ 80 ਦੌੜਾਂ ਦੇ ਬਾਵਜੂਦ ਸੱਤ ਵਿਕਟਾਂ ’ਤੇ 148 ਦੌੜਾਂ ਹੀ ਬਣਾ ਸਕੀ। ਚੇਨੱਈ ਨੂੰ ਆਖ਼ਰੀ ਓਵਰ ਵਿੱਚ ਨੌਂ ਦੌੜਾਂ ਚਾਹੀਦੀਆਂ ਸਨ, ਪਰ ਇਸ ਵਿੱਚ ਉਸ ਨੇ ਵਾਟਸਨ ਦੀ ਵਿਕਟ ਗੁਆ ਲਈ। ਮੈਚ ਦੀ ਸਮਾਪਤੀ ਮੌਕੇ ਆਖ਼ਰੀ ਗੇਂਦ ਵਿੱਚ ਦੋ ਦੌੜਾਂ ਦੀ ਲੋੜ ਸੀ, ਪਰ ਮਲਿੰਗਾ ਨੇ ਯਾਰਕਰ ’ਤੇ ਸ਼ਰਦੁਲ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ, ਜਿਸ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਨਿਸ਼ਾਨੇਬਾਜ਼ੀ: ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ

ਚਾਂਗਵਾਨ (ਕੋਰੀਆ) ,10 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਸ਼ਿਰਾਜ ਸ਼ੇਖ ਨੇ ਇਥੇ ਚੱਲ ਰਹੇ ਵਿਸ਼ਵ ਕੱਪ ਵਿੱਚ ਪੁਰਸ਼ ਸਕੀਟ ’ਚ 50 ’ਚੋਂ 50 ਦਾ ਸਕੋਰ ਬਣਾ ਕੇ 84 ਸ਼ਾਟਗਨ ਨਿਸ਼ਾਨੇਬਾਜ਼ਾਂ ’ਚ ਸਾਂਝੇ ਤੌਰ ’ਤੇ ਲੀਡ ਬਣਾਈ ਹੈ ਅਤੇ ਓਲੰਪਿਕ ਕੋਟਾ ਹਾਸਲ ਕਰਨ ਦੇ ਕਾਫ਼ੀ ਕਰੀਬ ਹੈ। ਸਿਖਰ ’ਤੇ ਹੋਰ ਤਿੰਨ ਨਿਸ਼ਾਨੇਬਾਜ਼ ਕੁਵੈਤ, ਅਰਜਨਟੀਨਾ ਅਤੇ ਨਾਰਵੇ ਦੇ ਹਨ। ਅੰਗਦ ਬਾਜਵਾ ਨੇ ਸਿਹਤ ਸਬੰਧੀ ਮੁੱਦਿਆਂ ਦਾ ਹਵਾਲਾ ਦੇ ਕੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਇਸ ਵਿੱਚ ਇਕ ਹੋਰ ਭਾਰਤੀ ਮਾਈਰਾਜ ਅਹਿਮਦ ਖ਼ਾਨ ਨੇ 

ਮੈਡਰਿਡ ਓਪਨ ਟੈਨਿਸ: ਜੋਕੋਵਿਚ ਸੈਮੀਫਾਈਨਲ ਵਿੱਚ

ਮੈਡਰਿਡ ,10 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨੋਵਾਕ ਜੋਕੋਵਿਚ ਨੇ ਨੌਵਾਂ ਦਰਜਾ ਪ੍ਰਾਪਤ ਮਾਰਿਨ ਸਿਲੀਚ ਦੇ ਢਿੱਡ ਦੀ ਸਮੱਸਿਆ ਕਾਰਨ ਹਟ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਮੈਡਰਿਡ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਿਲੀਚ ਨੇ ਟਵੀਟ ਕਰਕੇ ਮੈਚ ਤੋਂ ਹਟ ਜਾਣ ’ਤੇ ਨਿਰਾਸ਼ਾ ਜਤਾਈ। ਉਸ ਨੇ ਕਿਹਾ, ‘‘ਮੈਨੂੰ ਇਹ ਘੋਸ਼ਣਾ ਕਰਦਿਆਂ ਨਿਰਾਸ਼ਾ ਹੋ ਰਹੀ ਹੈ ਕਿ ਮੈਨੂੰ ਅੱਜ ਦੇ ਮੈਚ ਤੋਂ ਹਟਣਾ ਪੈ ਰਿਹਾ ਹੈ। ਮੈਂ ਕੱਲ੍ਹ ਢਿੱਡ ਦੇ ਦਰਦ ਤੋਂ ਕਾਫ਼ੀ ਪ੍ਰੇਸ਼ਾਨ ਰਿਹਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076037055
Copyright © 2019, Panjabi Times. All rights reserved. Website Designed by Mozart Infotech