ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਬਾਲ ਜਗਤ

ਪੰਛੀ ਪਰਵਾਸ ਕਿਉਂ ਕਰਦੇ ਹਨ?

April 21, 2019 03:05 PM

ਹਰ ਸਾਲ ਸਰਦੀ ਸ਼ੁਰੂ ਹੁੰਦਿਆਂ ਹੀ ਜਲਗਾਹਾਂ ਆਦਿ ਦੇ ਆਸ ਪਾਸ ਪੰਛੀਆਂ ਦੀਆਂ ਕਈ ਨਵੀਆਂ ਪ੍ਰਜਾਤੀਆਂ ਵਿਖਾਈ ਦੇਣ ਲੱਗਦੀਆਂ ਹਨ। ਸਰਦੀ ਖ਼ਤਮ ਹੁੰਦਿਆਂ ਹੀ ਇਹ ਵਾਪਸ ਆਪਣੇ ਪੁਰਾਣੇ ਟਿਕਾਣਿਆਂ ’ਤੇ ਚਲੇ ਜਾਂਦੇ ਹਨ। ਇਹ ਸਾਰੇ ਪਰਵਾਸੀ ਪੰਛੀ ਹੁੰਦੇ ਹਨ ਜਿਹੜੇ ਬਹੁਤ ਦੂਰੋਂ ਕੁਝ ਸਮੇਂ ਲਈ ਇੱਥੇ ਆਏ ਹੁੰਦੇ ਹਨ। ਇਨ੍ਹਾਂ ਨੂੰ ਵੇਖ ਕੇ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਕਿਹੜੇ ਕਾਰਨ ਹਨ,ਜਿਨ੍ਹਾਂ ਕਰਕੇ ਇਹ ਪੰਛੀ ਆਪਣਾ ਮੂਲ ਨਿਵਾਸ ਛੱਡ ਕੇ ਦੂਰ ਦੁਰਾਡੇ ਪ੍ਰਦੇਸ਼ਾਂ ਵਿਚ ਆਉਂਦੇ ਹਨ? ਇਨ੍ਹਾਂ ਪੰਛੀਆਂ ਦਾ ਪਰਵਾਸ ਸਰਦੀ ਵਿਚ ਬਹੁਤ ਜ਼ਿਆਦਾ ਠੰਢੇ ਖੇਤਰਾਂ ਤੋਂ ਘੱਟ ਠੰਢੇ ਖੇਤਰਾਂ ਵੱਲ ਹੁੰਦਾ ਹੈ। ਆਪਣੇ ਮੂਲ ਨਿਵਾਸ ਵਾਲੇ ਖੇਤਰਾਂ ਵਿਚ ਮੌਸਮ ਠੀਕ ਹੋਣ ’ਤੇ ਇਹ ਵਾਪਸ ਚਲੇ ਜਾਂਦੇ ਹਨ।

ਸੋਰਸ - ਇੰਟਰਨੇਟ ,     ਲੇਖ਼ਕ  :  ਜੱਗਾ ਸਿੰਘ ਆਦਮਕੇ


ਅਸਲ ਵਿਚ ਸਰਦੀ ਵਿਚ ਇਨ੍ਹਾਂ ਦੇ ਮੂਲ ਨਿਵਾਸ ਵਾਲੇ ਖੇਤਰਾਂ ਵਿਚ ਅਸਹਿਣਯੋਗ ਸਰਦੀ ਪੈਂਦੀ ਹੈ। ਇਨ੍ਹਾਂ ਦੇ ਭੋਜਨ ਦੇ ਰੂਪ ਵਿਚ ਉਪਯੋਗ ਹੁੰਦੇ ਪੌਦੇ ਸਰਦੀ ਕਾਰਨ ਮਰ ਜਾਂਦੇ ਹਨ ਅਤੇ ਜੀਵ ਜੰਤੂ, ਜਿਨ੍ਹਾਂ ਨੂੰ ਇਹ ਆਪਣੇ ਭੋਜਨ ਦੇ ਰੂਪ ਵਿਚ ਵਰਤਦੇ ਹਨ, ਉਹ ਵੀ ਲੁਕ ਜਾਂਦੇ ਹਨ। ਇਨ੍ਹੀਂ ਦਿਨੀਂ ਇੱਥੇ ਖਾਣਯੋਗ ਬੀਜਾਂ ਦੀ ਉਪਲੱਬਧਤਾ ਵੀ ਨਾਂ ਦੇ ਬਰਾਬਰ ਹੁੰਦੀ ਹੈ। ਇਸ ਕਰਕੇ ਇਹ ਪੰਛੀ ਸਰਦੀ ਵਿਚ ਆਪਣੇ ਮੂਲ ਨਿਵਾਸ ਵਾਲੇ ਖੇਤਰਾਂ ਤੋਂ ਲੰਬੀ ਉਡਾਰੀ ਭਰਕੇ ਅਜਿਹੇ ਖੇਤਰਾਂ ਵਿਚ ਪਹੁੰਚ ਜਾਂਦੇ ਹਨ, ਜਿੱਥੇ ਇਨ੍ਹਾਂ ਦੇ ਰਹਿਣਯੋਗ ਮੌਸਮ ਅਤੇ ਖਾਣ ਲਈ ਚੰਗੀ ਮਾਤਰਾ ਵਿਚ ਭੋਜਨ ਪਦਾਰਥ ਉਪਲੱਬਧ ਹੋਣ।
ਇਨ੍ਹਾਂ ਪਰਵਾਸੀ ਪੰਛੀਆਂ ਦੇ ਨਾਲ ਨਾਲ ਅਜਿਹੇ ਸਥਾਨਕ ਪੰਛੀ ਵੀ ਹਨ,ਜਿਹੜੇ ਭੋਜਨ ਦੀ ਤਲਾਸ਼ ਵਿਚ ਜਾਂ ਪ੍ਰਜਣਨ ਲਈ ਕੁਝ ਕਿਲੋਮੀਟਰ ਤੋਂ ਕੁਝ ਸੌ ਕਿਲੋਮੀਟਰ ਦਾ ਪਰਵਾਸ ਕਰਦੇ ਹਨ। ਭਾਰਤ ਦੇ ਕਈ ਅਜਿਹੇ ਪੰਛੀ ਇਸਦੀ ਉਦਾਹਰਨ ਹਨ, ਜਿਹੜੇ ਅੰਡੇ ਦੇਣ ਲਈ ਮੈਦਾਨੀ ਭਾਗਾਂ ਤੋਂ ਹਿਮਾਲਿਆ ਦੇ ਪਹਾੜਾਂ ਵਿਚ ਜਾਂਦੇ ਹਨ ਅਤੇ ਸਰਦੀ ਦੇ ਮੌਸਮ ਵਿਚ ਫਿਰ ਮੈਦਾਨੀ ਭਾਗਾਂ ਵਿਚ ਆ ਜਾਂਦੇ ਹਨ।

ਲੱਖਾਂ ਦੀ ਗਿਣਤੀ ਵਿਚ ਪਰਵਾਸੀ ਪੰਛੀ ਹਰ ਛਿਮਾਹੀ ਇਕ ਥਾਂ ਤੋਂ ਦੂਸਰੀ ਥਾਂ ਪਰਵਾਸ ਕਰਦੇ ਹਨ। ਇਨ੍ਹਾਂ ਦਾ ਇਹ ਸਫ਼ਰ ਬਹੁਤ ਸਖ਼ਤ ਮਿਹਨਤ ਵਾਲਾ ਅਤੇ ਖ਼ਤਰਨਾਕ ਹੁੰਦਾ ਹੈ। ਪਰਵਾਸ ਦੀ ਇਸ ਯਾਤਰਾ ਦੌਰਾਨ ਇਨ੍ਹਾਂ ਵਿਚੋਂ ਹਜ਼ਾਰਾਂ ਪੰਛੀ ਸ਼ਿਕਾਰੀਆਂ ਜਾਂ ਸ਼ਿਕਾਰੀ ਪੰਛੀਆਂ ਦੁਆਰਾ, ਸਮੁੰਦਰ ਵਿਚ ਡੁੱਬਣ ਕਾਰਨ ਜਾਂ ਕਿਸੇ ਵਸਤੂ ਨਾਲ ਟਕਰਾਉਣ ਆਦਿ ਵਰਗੇ ਕਾਰਨਾਂ ਕਰਕੇ ਰਸਤੇ ਵਿਚ ਹੀ ਮਰ ਜਾਂਦੇ ਹਨ। ਇਨ੍ਹਾਂ ਸਭ ਕਠਿਨਾਈਆਂ ਦੇ ਬਾਵਜੂਦ ਇਨ੍ਹਾਂ ਪੰਛੀਆਂ ਵੱਲੋਂ ਵਾਰ ਵਾਰ ਪਰਵਾਸ ਕੀਤਾ ਜਾ ਰਿਹਾ ਹੈ।
ਇਨ੍ਹਾਂ ਵੱਲੋਂ ਵਾਪਸੀ ਸਮੇਂ ਆਪਣੇ ਮੂਲ ਸਥਾਨਾਂ ਦੇ ਰਸਤੇ ਨੂੰ ਯਾਦ ਰੱਖਣਾ ਵੀ ਹੈਰਾਨ ਕਰਨ ਵਾਲਾ ਹੈ। ਕੁਝ ਵਿਗਿਆਨੀਆਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਪਰਵਾਸੀ ਪੰਛੀ ਖ਼ਾਸ ਚੁੰਬਕੀ ਕਿਰਨਾਂ ਦਾ ਉਪਯੋਗ ਕਰਦੇ ਹਨ। ਇਕ ਵਿਚਾਰ ਇਹ ਵੀ ਹੈ ਕਿ ਇਹ ਸੂਰਜ ਚੰਦਰਮਾ ਦੇ ਹਿਸਾਬ ਨਾਲ ਆਪਣਾ ਸਫ਼ਰ ਤੈਅ ਕਰਦੇ ਹਨ। ਕਈ ਪ੍ਰਜਾਤੀਆਂ ਦੇ ਪੰਛੀ ਆਪਣੇ ਬਜ਼ੁਰਗ ਸਾਥੀਆਂ ਦੇ ਪਿੱਛੇ ਪਿੱਛੇ ਉੱਡ ਕੇ ਉਨ੍ਹਾਂ ਦੇ ਗਿਆਨ ਦੀ ਵਰਤੋਂ ਕਰਦੇ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਦੇ ਹਨ। ਇਕ ਮਤ ਇਹ ਵੀ ਹੈ ਕਿ ਇਹ ਸੁੰਘਣ ਸ਼ਕਤੀ ਦੀ ਵਰਤੋਂ ਕਰਦੇ ਹਨ। ਕੁਝ ਪੰਛੀ ਆਪਣੀਆਂ ਮੰਜ਼ਿਲਾਂ ਦੇ ਰਸਤੇ ਧਰਤੀ ਦੇ ਗੁਰਤਾਕ੍ਰਸ਼ਣ ਬਲ ਨੂੰ ਉਪਯੋਗ ਕਰਕੇ ਲੱਭਦੇ ਹਨ। ਇਸ ਤਰ੍ਹਾਂ ਪੰਛੀ ਨਦੀਆਂ, ਪਹਾੜਾਂ, ਘਾਟੀਆਂ, ਸਮੁੰਦਰੀ ਕੰਢੇ ਆਦਿ ਭੂਗੋਲਿਕ ਪੱਖ ਨੂੰ ਪਛਾਣ ਚਿੰਨ੍ਹਾਂ ਦੇ ਰੂਪ ਵਿਚ ਉਪਯੋਗ ਕਰਦੇ ਹਨ।
ਵੱਖ ਵੱਖ ਪੰਛੀਆਂ ਦੇ ਪਰਵਾਸ ਸਮੇਂ ਵਿਚ ਵੀ ਭਿੰਨਤਾ ਹੁੰਦੀ ਹੈ, ਪਰ ਪੰਛੀਆਂ ਦੀ ਇਕ ਪ੍ਰਜਾਤੀ ਇਕੋ ਸਮੇਂ ਪਰਵਾਸ ਕਰਦੀ ਹੈ। ਕੁਝ ਪੰਛੀ ਇਸ ਸਫ਼ਰ ਦੌਰਾਨ ਕੁਝ ਦੂਰੀ ਤੈਅ ਕਰਕੇ ਥੋੜ੍ਹਾ ਆਰਾਮ ਕਰਨ ਲਈ ਠਹਿਰ ਜਾਂਦੇ ਹਨ, ਪਰ ਸਮੁੰਦਰ ਨੂੰ ਪਾਰ ਕਰਨ ਵਾਲੇ ਪੰਛੀਆਂ ਨੂੰ ਲਗਾਤਾਰ ਕਈ ਦਿਨ ਉਡਾਰੀ ਭਰਨੀ ਪੈਂਦੀ ਹੈ। ਉਹ ਸਿਰਫ਼ ਸਮੁੰਦਰੀ ਟਾਪੂਆਂ ’ਤੇ ਹੀ ਰੁਕ ਸਕਦੇ ਹਨ। ਇਸੇ ਤਰ੍ਹਾਂ ਕਾਂ, ਅਬਾਬੀਲ, ਨੀਲਕੰਠ, ਬਾਜ਼, ਮੁਰਗਾਬੀ ਆਦਿ ਵਰਗੇ ਕੁਝ ਪੰਛੀ ਦਿਨ ਸਮੇਂ ਹੀ ਉਡਾਣ ਭਰਦੇ ਹਨ। ਇਨ੍ਹਾਂ ਵਿਚ ਕਈ ਪੰਛੀ ਉੱਡਦੇ ਹੋਏ ਹੀ ਕੀਟ ਪਤੰਗਿਆਂ ਨੂੰ ਆਪਣਾ ਆਹਰ ਬਣਾ ਲੈਂਦੇ ਹਨ। ਜਦੋਂਕਿ ਕੁਝ ਦਿਨ ਦੀ ਬਜਾਏ ਰਾਤ ਨੂੰ ਉਡਾਣ ਭਰਦੇ ਹਨ। ਅਜਿਹਾ ਉਹ ਸ਼ਿਕਾਰੀ ਪੰਛੀਆਂ ਤੋਂ ਸੁਰੱਖਿਆ ਅਤੇ ਦਿਨ ਵਿਚ ਆਰਾਮ ਕਰਨ ਅਤੇ ਭੋਜਨ ਪ੍ਰਾਪਤ ਕਰਨ ਲਈ ਕਰਦੇ ਹਨ। ਆਮ ਕਰਕੇ ਵੱਖ ਵੱਖ ਪ੍ਰਜਾਤੀਆਂ ਦੇ ਪੰਛੀ ਸਮੂਹਾਂ ਦੇ ਰੂਪ ਵਿਚ ਉੱਡਦੇ ਹਨ। ਕੁਝ ਪ੍ਰਜਾਤੀਆਂ ਦੇ ਨਰ ਅਤੇ ਮਾਦਾ ਵੱਖ ਵੱਖ ਉੱਡਦੇ ਹਨ। ਇਸਦੇ ਨਾਲ ਨਾਲ ਪਰਵਾਸੀ ਪੰਛੀਆਂ ਦੇ ਉੱਚਾਈ ’ਤੇ ਉੱਡਣ ਦੇ ਪੱਖ ਤੋਂ ਵੀ ਵਖਰੇਵੇਂ ਪਾਏ ਜਾਂਦੇ ਹਨ। ਕੁਝ ਪ੍ਰਜਾਤੀਆਂ ਧਰਤੀ ਤੋਂ ਥੋੜ੍ਹੀ ਉੱਚਾਈ ’ਤੇ ਹੀ ਉੱਡਦੀਆਂ ਹਨ, ਜਦੋਂਕਿ ਕੁਝ ਹਜ਼ਾਰਾਂ ਮੀਟਰ ਉੱਚਾਈ ’ਤੇ ਉੱਡਦੇ ਹਨ। ਪ੍ਰਵਾਸ ਕਰਨ ਸਮੇਂ ਇਹ ਆਮ ਉਡਾਣ ਦੇ ਮੁਕਾਬਲੇ ਵਧੇਰੇ ਤੇਜ਼ ਉੱਡਦੇ ਹਨ। ਛੋਟੇ ਪੰਛੀਆਂ ਦੀ ਉੱਡਣ ਦੀ ਗਤੀ ਆਮ ਕਰਕੇ 45 ਕਿਲੋਮੀਟਰ ਪ੍ਰਤੀ ਘੰਟਾ, ਜਦੋਂਕਿ ਵੱਡੇ ਪੰਛੀਆਂ ਦੀ ਉੱਡਣ ਦੀ ਰਫ਼ਤਾਰ 65 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੁੰਦੀ ਹੈ।
ਇਨ੍ਹਾਂ ਦੇ ਪਰਵਾਸ ਦਾ ਸਮਾਂ ਹਰ ਸਾਲ ਲਗਪਗ ਤੈਅ ਹੀ ਹੁੰਦਾ ਹੈ। ਉਨ੍ਹਾਂ ਦਾ ਪਰਵਾਸ ਸਮੇਂ ਦਾ ਸਥਾਨ ਵੀ ਪਿਛਲੇ ਸਾਲਾਂ ਵਾਲਾ ਹੀ ਹੁੰਦਾ ਹੈ। ਇਸ ਦਾ ਤਜਰਬਾ ਕਈ ਲੋਕਾਂ ਨੇ ਇਨ੍ਹਾਂ ਪੰਛੀਆਂ ਦੇ ਛੱਲੇ ਪਾ ਕੇ ਕੀਤਾ ਹੈ। ਇਸ ਸਮੇਂ ਦੌਰਾਨ ਕੁਝ ਪੰਛੀ ਆਲ੍ਹਣੇ ਬਣਾ ਕੇ ਪ੍ਰਜਣਨ ਵੀ ਕਰਦੇ ਹਨ।ਆਪਣੀ ਪਰਵਾਸ ਦੀ ਇਸ ਯਾਤਰਾ ਦੀ ਤਿਆਰੀ ਉਹ ਪਹਿਲਾਂ ਤੋਂ ਹੀ ਸ਼ੁਰੂ ਕਰ ਲੈਂਦੇ ਹਨ। ਉਹ ਕਾਫ਼ੀ ਸਮਾਂ ਪਹਿਲਾਂ ਹੀ ਆਪਣੇ ਅੰਦਰ ਚਰਬੀ ਦੇ ਰੂਪ ਵਿਚ ਊਰਜਾ ਜਮ੍ਹਾਂ ਕਰਨੀ ਸ਼ੁਰੂ ਕਰ ਦਿੰਦੇ ਹਨ, ਜਿਸਦੀ ਵਰਤੋਂ ਉਹ ਉਡਾਣ ਸਮੇਂ ਕਰਦੇ ਹਨ। ਇਸ ਤਰ੍ਹਾਂ ਸੁਰੱਖਿਆ, ਭੋਜਨ ਦੀ ਪ੍ਰਾਪਤੀ, ਪ੍ਰਜਣਨ ਆਦਿ ਜ਼ਰੂਰਤਾਂ ਲਈ ਇਨ੍ਹਾਂ ਪੰਛੀਆਂ ਨੇ ਹਰ ਸਾਲ ਪਰਵਾਸ ਨੂੰ ਆਪਣਾ ਜ਼ਰੂਰੀ ਹਿੱਸਾ ਬਣਾ ਲਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਤਿੱਖੀ ਨਜ਼ਰ ਵਾਲੀ ਕਾਲੀ ਇੱਲ੍ਹ

ਲੇਖ਼ਕ :ਗੁਰਮੀਤ ਸਿੰਘ

ਸੋਰਸ : ਇੰਟਰਨੇਟ

ਇੱਲ੍ਹ ਜਿਸਨੂੰ ਅਸੀਂ ਅੰਗਰੇਜ਼ੀ ਵਿਚ ‘Eagle’ ਜਾਂ ‘Black Kite’ ਅਤੇ ਹਿੰਦੀ ਵਿਚ ਚੀਲ ਕਹਿੰਦੇ ਹਾਂ, ਐਕਸੀਪਟਰਡਈ ਪਰਿਵਾਰ ਦਾ ਜਾਣਿਆ-ਪਛਾਣਿਆ ਪੰਛੀ ਹੈ। ਇਸ ਦੀਆਂ ਕਈ ਕਿਸਮਾਂ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿਚ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਕਾਲੀ ਇੱਲ੍ਹ ਵੀ ਇਕ ਕਿਸਮ ਹੈ।

ਫੁੱਲਾਂ ਦੀ ਵਚਿੱਤਰ ਦੁਨੀਆਂ

ਲੇਖ਼ਕ : ਮਨਮੋਹਨ ਸਿੰਘ ਦਾਊਂ

ਸੋਰਸ : ਇੰਟਰਨੇਟ

ਫੁੱਲ ਕਾਦਰ ਦੀ ਰੰਗਦਾਰ ਚਿੱਤਰਕਾਰੀ ਦੀ ਨੁਮਾਇਸ਼ ਹੈ। ਫੁੱਲ ਸੁੰਦਰਤਾ ਤੇ ਕੋਮਲਤਾ ਦੇ ਪ੍ਰਤੀਕ ਹਨ। ਇਹ ਸਾਨੂੰ ਖੇੜਾ ਪ੍ਰਦਾਨ ਕਰਦੇ ਹਨ। ਇਨ੍ਹਾਂ ਦੀ ਦੁਨੀਆਂ ਵਚਿੱਤਰ ਹੈ। ਦੁਨੀਆਂ ਵਿਚ ਲਗਭਗ 12542 ਫੁੱਲਾਂ ਦੀਆਂ ਕਿਸਮਾਂ ਹਨ, ਪਰ ਕੁਦਰਤ ਦਾ ਨਿਯਮ ਨਿਰੰਤਰ ਉਪਜਦਾ ਤੇ ਬਿਨਸਦਾ ਰਹਿੰਦਾ ਹੈ। ਕਿੰਨੀਆਂ ਹੋਰ ਕਿਸਮਾਂ ਵੀ ਹੋ ਸਕਦੀਆਂ ਹਨ। ਫੁੱਲਾਂ ਦੀ ਵਚਿੱਤਰਤਾ ਨੂੰ ਜਾਣਨਾ ਰੋਚਕ ਵਿਸ਼ਾ ਹੈ।

ਬਾਲ ਕਿਆਰੀ - ਪਲੂਟੋ
ਚੰਨ ਨਾਲੋਂ ਛੋਟਾ ਹਾਂ
ਹੁੰਦਾ ਸਾਂ ਇਕ ਗ੍ਰਹਿ

ਬੌਨਾ ਗ੍ਰਹਿ ਤਾਂ ਲੋਕੀ
ਮੈਨੂੰ ਦਿੰਦੇ ਕਹਿ।
ਧਰਤ ਦਿਨ ਦੋ ਸੌ ਅਠਤਾਲੀ

ਖ਼ੂਬਸੂਰਤ ਪੰਛੀ ਲਮਲੱਤਾ
ਲੇਖਕ : ਗੁਰਮੀਤ ਸਿੰਘ

ਪਿੰਡਾਂ ਦੇ ਛੱਪੜਾਂ, ਟੋਬਿਆਂ ਵਿਚ ਖ਼ੂਬਸੂਰਤ ਲੰਬੀਆਂ ਲੱਤਾਂ ਵਾਲਾ ਪੰਛੀ ਲਮਲੱਤਾ ਹਰ ਕਿਸੇ ਨੇ ਜ਼ਰੂਰ ਵੇਖਿਆ ਹੋਵੇਗਾ। ਇਸਨੂੰ ਅੰਗਰੇਜ਼ੀ ਵਿਚ ‘Black-winged stilt’ ਅਤੇ ਹਿੰਦੀ ਵਿਚ ‘ਗਜ਼ ਪਾਉਂ’ ਕਹਿੰਦੇ ਹਨ। ਇਸ ਪੰਛੀ ਦੀਆਂ ਲੱਤਾਂ ਲੰਬੀਆਂ ਤੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ। ਪਤਲੀ ਕਾਲੀ ਚੁੰਝ, ਉੱਪਰੋਂ ਕਾਲਾ ਅਤੇ ਥੱਲੇ ਤੋਂ ਦੁੱਧ ਵਾਂਗ ਚਿੱਟਾ, ਸਿਰ ’ਤੇ ਧੌਣ ਵੀ ਚਿੱਟੀ, ਇਸਦੀ ਖ਼ੂਬਸੂਰਤੀ ਵਿਚ ਵਾਧਾ ਕਰਦੀ ਹੈ। ਮਾਦਾ ਦੀ ਪਿੱਠ ਥੋੜ੍ਹੀ ਭੂਰੀ ਹੁੰਦੀ ਹੈ।

ਗ਼ਲਤੀ ਦਾ ਅਹਿਸਾਸ - ਬਾਲ ਕਹਾਣੀ

ਰਣਜੀਤ ਸਿੰਘ ਰਾਏ
ਇਕ ਵਾਰ ਦੀ ਗੱਲ ਹੈ। ਇਕ ਦੇਸ਼ ਵਿਚ ਹਸ਼ਰਤ ਨਾਂ ਦਾ ਰਾਜਾ ਰਾਜ ਕਰਦਾ ਸੀ। ਹਸ਼ਰਤ ਯੋਗ ਰਾਜਾ ਨਹੀਂ ਸੀ। ਉਹ ਗੁੱਸੇਖੋਰ ਤੇ ਬਿਨਾਂ ਸੋਚੇ-ਸਮਝੇ ਫ਼ੈਸਲੇ ਲੈਣ ਵਾਲਾ ਰਾਜਾ ਸੀ। ਛੇਤੀ ਕੀਤਿਆਂ ਉਹ ਆਪਣੇ ਫ਼ੈਸਲੇ ਤੋਂ ਪਲਟਦਾ ਨਹੀਂ ਸੀ। ਬਹੁਤ ਵਾਰ ਉਸਦੇ ਮੂਰਖਤਾਪੂਰਨ ਫ਼ੈਸਲਿਆਂ ਨੇ ਰਾਜ ਲਈ ਸੰਕਟ ਖੜ੍ਹਾ ਕਰ ਦਿੱਤਾ ਸੀ। ਜੇ ਹੁਣ ਤਕ ਉਸਦਾ ਰਾਜ ਕਾਇਮ ਸੀ ਤਾਂ ਇਸਦਾ ਸਿਹਰਾ ਉਸਦੇ ਬੁੱਧੀਮਾਨ ਤੇ ਸਮਝਦਾਰ ਵਜ਼ੀਰ ਹੰਸਰਾਜ ਨੂੰ ਜਾਂਦਾ ਸੀ।

ਖ਼ਰਗੋਸ਼ ਦੀ ਚਾਲ - ਬਾਲ ਕਹਾਣੀ

ਅਵਤਾਰ ਸਿੰਘ ਸੰਧੂ
ਜਾਨਵਰਾਂ ਦੇ ਸਮਝੌਤੇ ਮੁਤਾਬਿਕ ਅੱਜ ਖ਼ਰਗੋਸ਼ ਦੀ ਵਾਰੀ ਸੀ। ਇਹ ਸੋਚ ਕੇ ਖ਼ਰਗੋਸ਼ ਬਹੁਤ ਉਦਾਸ ਸੀ। ਉਸਨੂੰ ਪਤਾ ਸੀ ਕਿ ਸ਼ੇਰ ਕੋਲ ਜਾਣ ਤੋਂ ਬਾਅਦ ਉਹ ਕਦੇ ਵੀ ਵਾਪਸ ਨਹੀਂ ਆਵੇਗਾ। ਉਸਨੂੰ ਆਪਣੇ ਪਰਿਵਾਰ ਦਾ ਜ਼ਿਆਦਾ ਫ਼ਿਕਰ ਸੀ। ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦਾ ਕੀ ਬਣੇਗਾ? ਇਹੀ ਸਭ ਤੋਂ ਵੱਡੀ ਚਿੰਤਾ ਸੀ।

ਨਵੇਂ ਰਾਹ, ਨਵੀਂ ਦੋਸਤੀ - ਬਾਲ ਕਹਾਣੀ

ਲੇਖ਼ਕ :  ਬਹਾਦਰ ਸਿੰਘ ਗੋਸਲ
ਇਕ ਪਿੰਡ ਦੇ ਬਾਹਰ ਖੇਤਾਂ ਵਿਚ ਇਕ ਚੂਹਾ ਅਤੇ ਖ਼ਰਗੋਸ਼ ਰਹਿੰਦੇ ਸਨ। ਅਚਾਨਕ ਇਕ ਦਿਨ ਉਹ ਦੋਵੇਂ ਇਕੱਠੇ ਹੋ ਗਏ ਤਾਂ ਖ਼ਰਗੋਸ਼ ਨੂੰ ਦੇਖ ਕੇ ਚੂਹਾ ਬੋਲਿਆ ‘ਓ, ਭਾਈ, ਤੂੰ ਤਾਂ ਐਨ ਮੇਰੇ ਵਰਗਾ ਹੀ ਐ, ਬਸ ਥੋੜ੍ਹਾ ਵੱਡਾ ਹੈ, ਆਪਾਂ ਚੰਗੇ ਮਿੱਤਰ ਬਣ ਸਕਦੇ ਹਾਂ।’ ਚੂਹੇ ਦੀ ਗੱਲ ਸੁਣ ਖ਼ਰਗੋਸ਼ ਨੇ ਕਿਹਾ, ‘ਹਾਂ, ਹਾਂ ਮੈਨੂੰ ਤੇਰਾ ਦੋਸਤ ਬਣਨ ਵਿਚ ਕੋਈ ਇਤਰਾਜ਼ ਨਹੀਂ, ਪਰ ਤੂੰ ਇਹ ਤਾਂ ਦੱਸ ਤੂੰ ਪਿੰਡ ਤੋਂ ਬਾਹਰ ਦੂਰ ਖੇਤਾਂ ਵਿਚ ਕਿਉਂ ਰਹਿੰਦਾ ਐ?’’ ਖ਼ਰਗੋਸ਼ ਦੀ ਗੱਲ ਸੁਣ ਚੂਹਾ ਚੁੱਪ ਜਿਹਾ ਹੋ ਗਿਆ ਤਾਂ ਖ਼ਰਗੋਸ਼ ਨੇ ਕਿਹਾ, ‘ਦੇਖ, ਮੈਂ ਵੀ ਤਾਂ ਖੇਤਾਂ ਵਿਚ ਹੀ ਰਹਿੰਦਾ ਹਾਂ, ਪਰ ਮੇਰਾ ਇੱਥੇ ਰਹਿਣ ਦਾ ਕਾਰਨ ਹੈ ਕਿ ਮੈਨੂੰ ਪਿੰਡ ਵਿਚ ਕੁੱਤੇ ਅਤੇ ਮਨੁੱਖ ਮਾਰਨ ਨੂੰ ਫਿਰਦੇ ਹਨ, ਉਹ ਪਿੰਡ ਜਾਂਦਿਆਂ ਹੀ ਮੇਰੇ ਪਿੱਛੇ ਪੈ ਜਾਂਦੇ ਹਨ ਅਤੇ ਮੈਂ ਬੜੀ ਮੁਸ਼ਕਿਲ ਨਾਲ ਖੇਤਾਂ ਵਿਚ ਲੁਕ ਕੇ ਜਾਨ ਬਚਾਉਂਦਾ ਹਾਂ।’

ਇਹ ਕੀ ਤੇ ਕਿਉਂ ?

ਲੇਖ਼ਕ :  ਬਲਜਿੰਦਰ ਮਾਨ

ਸੋਨੂੰ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ। ਇਸੇ ਕਰਕੇ ਉਹ ਆਪਣੇ ਆਧਿਆਪਕਾਂ ਦਾ ਚਹੇਤਾ ਵਿਦਿਆਰਥੀ ਹੈ। ਉਹ ਸਕੂਲ ਦੀਆਂ ਸਭ ਗਤੀਵਿਧੀਆਂ ਵਿਚ ਸਭ ਤੋਂ ਅੱਗੇ ਰਹਿੰਦਾ ਹੈ। ਆਪਣੀ ਪੜ੍ਹਾਈ ਪ੍ਰਤੀ ਸੁਚੇਤ ਹੋਣ ਕਰਕੇ ਸੁੰਦਰ ਲਿਖਤ ਦੇ ਸਭ ਮੁਕਾਬਲਿਆਂ ਵਿਚ ਉਹ ਮੋਹਰੀ ਰਹਿੰਦਾ ਹੈ।
ਦਰੱਖਤ ਦੇ ਪੱਤੇ ਕਿਉਂ ਝੜਦੇ ਹਨ?

ਪਿਆਰੇ ਬੱਚਿਓ, ਤੁਸੀਂ ਨੋਟ ਕੀਤਾ ਹੋਵੇਗਾ ਕਿ ਦਰੱਖਤਾਂ ਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ | ਨਾਲੋ-ਨਾਲ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਪੱਤਿਆਂ ਦਾ ਹਰਾ ਰੰਗ ਸਿਰਫ ਗਰਮੀਆਂ ਅਤੇ ਬਸੰਤ ਦੇ ਮੌਸਮ ਵਿਚ ਹੁੰਦਾ ਹੈ ਅਤੇ ਪੱਤਝੜ ਦਾ ਮੌਸਮ ਆਉਂਦੇ ਸਾਰ ਹੀ ਇਨ੍ਹਾਂ ਦਾ ਰੰਗ ਪੀਲਾ ਜਾਂ ਲਾਲ ਹੋ ਜਾਂਦਾ ਹੈ | ਇਸ ਖਾਸ ਮੌਸਮ ਵਿਚ ਦਰੱਖਤਾਂ ਦੇ ਪੱਤੇ ਝੜਨ ਲਗਦੇ ਹਨ | ਅਜਿਹਾ ਕਿਉਂ ਹੁੰਦਾ ਹੈ? ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦਰੱਖਤਾਂ ਦੀ ਸਭ ਤੋਂ ਜ਼ਿਆਦਾ ਊਰਜਾ ਪ੍ਰਕਾਸ਼ ਸੰਸਲੇਸ਼ਣ ਵਿਚ ਖਰਚ ਹੁੰਦੀ ਹੈ | ਜਿਸ ਤਰ੍ਹਾਂ ਜੀਵ-ਜੰਤੂਆਂ ਦੀ ਬਹੁਤੀ ਊਰਜਾ ਭੋਜਨ ਨੂੰ ਪਚਾਉਣ ਵਿਚ ਖਰਚ ਹੁੰਦੀ ਹੈ | ਪੱਤਿਆਂ ਵਿਚ ਮੌਜੂਦ ਕਲੋਰੋਫਿਲ ਦੀ ਮਦਦ ਨਾਲ ਦਰੱਖਤ ਧੱੁਪ ਨੂੰ ਸੋਖਦੇ ਹਨ ਪਰ ਸਰਦੀਆਂ ਦੇ ਮੌਸਮ ਕਾਰਨ ਰੱੁਖ ਇਸ ਪ੍ਰਕਿਰਿਆ ਨੂੰ ਰੋਕ ਦਿੰਦੇ ਹਨ, ਕਿਉਂਕਿ ਸਰਦੀਆਂ ਵਿਚ ਦਿਨ ਛੋਟੇ ਹੁੰਦੇ ਹਨ ਅਤੇ ਧੱੁਪ ਵੀ ਘੱਟ ਨਿਕਲਦੀ ਹੈ | ਦਰੱਖਤ ਇਸ ਗੱਲ ਨੂੰ ਸਮਝ ਲੈਂਦੇ ਹਨ, ਇਸ ਲਈ ਉਹ ਕਲੋਰੋਫਿਲ ਨੂੰ

ਬਾਲ ਗੀਤ: ਭਜਾਈਏ ਦੂਰ ਹਨੇਰੇ

ਮਨ ਵਿਚ ਨਾ ਕੋਈ ਖੋਟ ਰੱਖਿਓ,
ਰੱਖੋ ਹਿੰਮਤਾਂ ਜ਼ੇਰੇ |
ਭਜਾਈਏ ਦੂਰ ਹਨੇਰੇ ਹਾਣੀਓਾ,
ਭਜਾਈਏ ਦੂਰ ਹਨੇਰੇ |

ਸੁਸਤ ਨਹੀਂ ਹੈ ‘ਸੁਸਤ ਰਿੱਛ’
ਲੇਖਕ :  ਗੁਰਮੀਤ ਸਿੰਘ

ਇਹ ਰਿੱਛ ਦਰਮਿਆਨੇ ਆਕਾਰ ਦਾ ਅਜਿਹਾ ਜੰਗਲੀ ਜਾਨਵਰ ਹੈ ਜਿਸ ਨੂੰ ਅੰਗਰੇਜ਼ੀ ਵਿਚ ‘ਸਲਾਥ ਬੀਅਰ’ (Sloth Bear) ਕਹਿੰਦੇ ਹਨ। ਬੇਸ਼ੱਕ ਇਸ ਦਾ ਨਾਂ ਸੁਸਤ ਰਿੱਛ ਪਿਆ ਹੈ, ਪਰ ਇਹ ਸੁਸਤ ਨਹੀਂ ਹੈ। ਇਹ ਭਾਰਤ ਵਿਚ ਸਭ ਤੋਂ ਜ਼ਿਆਦਾ ਫੈਲੀ ਹੋਈ ਰਿੱਛਾਂ ਦੀ ਪ੍ਰਜਾਤੀ ਹੈ। ਇਹ ਜ਼ਿਆਦਾਤਰ ਜੰਗਲਾਤ ਖੇਤਰਾਂ ਅਤੇ ਉਨ੍ਹਾਂ ਨਾਲ ਲੱਗਦੇ ਨੀਵੇਂ ਪਹਾੜੀ ਖੇਤਰਾਂ ਵਿਚ ਮਿਲਦਾ ਹੈ। ਇਹ ਭਾਰਤ, ਨੇਪਾਲ ਅਤੇ ਸ੍ਰੀ ਲੰਕਾ ਵਿਚ ਮਿਲਦਾ ਹੈ। ਇਸਦਾ ਸਰੀਰ 5 ਤੋਂ 6 ਫੁੱਟ ਲੰਬਾ ਹੁੰਦਾ ਹੈ

ਕਹਾਣੀ ਅਖ਼ਬਾਰ ਦੀ

ਲੇਖਕ : ਜੋਧ ਸਿੰਘ ਮੋਗਾ
ਬੱਚਿਓ! ਦੁਨੀਆਂ ਦਾ ਸਭ ਤੋਂ ਪਹਿਲਾ ਅੰਗਰੇਜ਼ੀ ਅਖ਼ਬਾਰ 1665 ਵਿਚ ਇੰਗਲੈਂਡ ਵਿਚ ਨਿਕਲਿਆ, ਪਰ ਪੂਰੀ ਤਰ੍ਹਾਂ ਅਤੇ ਆਮ ਲੋਕਾਂ ਲਈ ਛਪਣ ਵਾਲਾ 1702 ਵਿਚ ਸ਼ੁਰੂ ਹੋਇਆ। ਭਾਰਤ ਵਿਚ 1780 ਵਿਚ ਪਹਿਲਾ ਅੰਗਰੇਜ਼ੀ ਅਖ਼ਬਾਰ ਨਿਕਲਿਆ, ਉਸਦਾ ਨਾਂ ਸੀ ‘ਬੰਗਾਲ ਗਜ਼ਟ’। ਅੱਜ ਮਸ਼ੀਨੀ ਯੁੱਗ ਅਤੇ ਛਾਪੇਖਾਨੇ ਦੀ ਉੱਨਤੀ ਕਾਰਨ ਦੁਨੀਆਂ ਦੇ ਸਭ ਦੇਸ਼ਾਂ ਅਤੇ ਵੱਖ ਵੱਖ ਭਾਸ਼ਾਵਾਂ ਵਿਚ 18000 ਕਿਸਮ ਦੇ ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਹੁੰਦੇ ਹਨ। ਕਈ ਛਾਪਕ ਮਸ਼ੀਨਾਂ ਤਾਂ ਇਕ

ਖ਼ੂਬਸੂਰਤ ਪੰਛੀ ਕਿਰਮਚੀ ਨੜੀ

ਕਿਰਮਚੀ ਨੜੀ ਸਭ ਤੋਂ ਖ਼ੂਬਸੂਰਤ ਅਤੇ ਰੰਗੀਨ ਲੰਮੀਆਂ ਲੱਤਾਂ ਵਾਲੇ ਜਲ ਪੰਛੀਆਂ ਵਿਚੋਂ ਇਕ ਹੈ। ਇਸ ਨੂੰ ਅੰਗਰੇਜ਼ੀ ਵਿਚ ‘The purple heron (Ardea purpurea)’ ਨਾਲ ਜਾਣਿਆ ਜਾਂਦਾ ਹੈ। ਹਿੰਦੀ ਵਿਚ ਇਸ ਨੂੰ ਲਾਲ ਅੰਜਨ ਕਿਹਾ ਜਾਂਦਾ ਹੈ। ਇਹ ਸਲੇਟੀ ਨੜੀ ਦੀ ਤਰ੍ਹਾਂ ਲੱਗਦਾ ਹੈ, ਪਰ ਇਹ ਆਕਾਰ ਵਿਚ ਛੋਟਾ ਹੈ। ਇਸਦੀ ਸੱਪ ਵਰਗੀ ਗਰਦਨ ਅਤੇ ਗੂੜ੍ਹਾ ਲਾਲ ਤੇ ਬਦਾਮੀ ਰੰਗ ਇਸ ਨੂੰ ਇਕ ਵੱਖਰੀ ਪਛਾਣ ਦਿੰਦਾ ਹੈ। ਇਸ ਪਰਿਵਾਰ ਦੇ ਪੰਛੀ ਲੰਮੀਆਂ ਲੱਤਾਂ ਅਤੇ ਨਿੱਖੜੀਆਂ ਹੋਈਆਂ ਨਹੁੰਦਰਾਂ ਵਾਲੇ ਹੁੰਦੇ ਹਨ। ਇਨ੍ਹਾਂ ਦੀ ਪਿੰਜਣੀ ਦੀ ਹੱਡੀ ’ਤੇ ਬੜਾ ਘੱਟ ਮਾਸ ਹੁੰਦਾ ਹੈ। ਗਰਦਨ ਲੰਮੀ ਪਤਲੀ, ਲਚਕਦਾਰ ਤੇ ਅੰਗਰੇਜ਼ੀ ਦੇ ਅੱਖਰ ਐੱਸ (s) ਵਰਗੀ ਹੁੰਦੀ ਹੈ।

ਸਿਆਣਪ

ਖੁਸ਼ਬੂ ਬਹੁਤ ਹੀ ਸਿਆਣੀ ਕੁੜੀ ਸੀ। ਉਹ ਪੰਜਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ਸੀ। ਸਕੂਲ ਵਿਚ ਸਾਰੇ ਉਸ ਨੂੰ ਸਿਆਣੀ ਕੁੜੀ ਕਹਿੰਦੇ ਸਨ। ਇਕ ਵਾਰ ਉਨ੍ਹਾਂ ਦੇ ਸਕੂਲ ਵਿਚ ਇਕ ਬਾਬਾ ਆ ਗਿਆ ਅਤੇ ਬੱਚਿਆਂ ਦਾ ਹੱਥ ਵੇਖਣ ਲੱਗਾ, ਪਰ ਸਕੂਲ ਦੇ ਅਧਿਆਪਕ ਨੇ ਉਸ ਬਾਬੇ ਨੂੰ ਉੱਥੋਂ ਭਜਾ ਦਿੱਤਾ। ਇਸ ਗੱਲ ’ਤੇ ਸਾਰੇ ਬੱਚੇ ਬਹੁਤ ਹੈਰਾਨ ਹੋਏ ਅਤੇ ਪੁੱਛਣ ਲੱਗੇ, ‘ਤੁਸੀਂ ਉਸ ਬਾਬੇ ਨੂੰ ਭਜਾ ਕਿਉਂ ਦਿੱਤਾ ?” ਇਹ ਸੁਣ ਕੇ ਅਧਿਆਪਕ ਨੇ ਬੱਚਿਆਂ ਨੂੰ ਕਿਹਾ, ‘ਇਹ ਪਾਖੰਡੀ ਸਾਧ ਹੁੰਦੇ ਨੇ। ਇਹ ਠੱਗ ਬੜੇ ਹੀ ਚਲਾਕ ਹੁੰਦੇ ਹਨ। ਇਹ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ ਅਤੇ ਭੋਲੇ-ਭਾਲੇ ਲੋਕ ਇਨ੍ਹਾਂ ਦੇ ਚੱਕਰਾਂ ਵਿਚ ਫਸ ਜਾਂਦੇ ਹਨ। ਲੋਕਾਂ ਨੂੰ ਲੱਗੀਆਂ ਕੁਝ ਬਿਮਾਰੀਆਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ, ਜਿਵੇਂ ਫੋੜੇ, ਫਿਨਸੀ, ਖੰਘ, ਜ਼ੁਕਾਮ ਆਦਿ, ਪਰ ਇਹ ਬਾਬੇ ਸੁਆਹ ਦੀਆਂ ਪੁੜੀਆਂ ਦੇ ਕੇ ਲੋਕਾਂ ਦੀ ਛਿੱਲ ਲਾਹ ਲੈਂਦੇ ਹਨ।’

ਸਿਆਣਾ ਚਮਗਿੱਦੜ

ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ਸੀ। ਉਸ ਦੇ ਮਹਿਲ ਦੇ ਦੁਆਲੇ ਵੱਡੇ ਜੰਗਲ ਸਨ ਜਿਨ੍ਹਾਂ ਵਿਚ ਕਿੰਨੇ ਹੀ ਪਸ਼ੂ-ਪੰਛੀ ਰਹਿੰਦੇ ਸਨ। ਹਰ ਕੋਈ ਖ਼ੁਸ਼ ਸੀ, ਪਰ ਰਾਣੀ ਆਖਦੀ ਸੀ ਕਿ ਸਾਰੇ ਪੰਛੀਆਂ ਦੇ ਇਕੱਠੇ ਗਾਉਣ ਨਾਲ ਐਨੀ ਭਿਆਨਕ ਤੇ ਬੇਸੁਰੀ ਆਵਾਜ਼ ਪੈਦਾ ਹੁੰਦੀ ਹੈ ਕਿ ਉਸਨੂੰ ਬਹੁਤ ਡਰ ਲੱਗਦਾ ਹੈ। ਇਕ ਦਿਨ ਉਸ ਨੇ ਰਾਜੇ ਨੂੰ ਆਖਿਆ ਕਿ ਸਾਰੇ ਪੰਛੀਆਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਚੁੰਝਾਂ ਕੱਟ ਦਿੱਤੀਆਂ ਜਾਣ ਤਾਂ ਜੋ ਉਹ ਗਾ ਨਾ ਸਕਣ। ਰਾਜੇ ਨੇ ਆਖਿਆ, ‘ਠੀਕ ਐ। ਇਹ ਕੁਝ ਦਿਨਾਂ ਵਿਚ ਹੋ ਜਾਏਗਾ।’

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ ਮੁਬਾਰਿਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸੁੰਦਰ ਪੰਛੀ ਹੈ। ਇਹ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ, ਦੱਖਣੀ ਵੇਲਜ਼ ਅਤੇ ਆਸਟਰੇਲੀਆ ਦੇ ਖੇਤਰਾਂ ਵਿਚ ਜਾਣਿਆ ਪਛਾਣਿਆ ਪੰਛੀ ਹੈ। ਇਸਨੂੰ ਪੰਜਾਬ ਤੇ ਹਰਿਆਣਾ ਦੀਆਂ ਨਮ ਧਰਤੀਆਂ (ਵੈੱਟਲੈਂਡ) ਵਿਖੇ ਦਰਿਆਵਾਂ ਜਾਂ ਜਿੱਥੇ ਮੀਂਹ ਦਾ ਪਾਣੀ ਇਕੱਠਾ ਹੋਇਆ ਹੋਵੇ, ਧਾਨ ਦੇ ਖੇਤਾਂ ਅਤੇ ਸਮੁੰਦਰੀ ਇਲਾਕੇ ਵਿਚ ਵੇਖਿਆ ਜਾ ਸਕਦਾ ਹੈ। ਇਹ ਆਪਣੀ ਖੁਰਾਕ ਜ਼ਮੀਨ ਨਾਲੋਂ ਪਾਣੀ ਵਿਚੋਂ ਪ੍ਰਾਪਤ ਕਰਨ ਨੂੰ ਤਰਜੀਹ ਦਿੰਦਾ ਹੈ। ਮੱਛੀਆਂ ਫੜਨ ਵਾਲੀਆਂ ਥਾਵਾਂ ਇਸ ਦੀਆਂ ਲੋੜਾਂ ਦੇ ਵਧੇਰੇ ਅਨੁਕੂਲ ਹਨ। ਇਹ ਸ਼ਿਕਾਰ ਨੂੰ ਇੱਲ੍ਹ ਦੀ ਤਰ੍ਹਾਂ 30 ਤੋਂ 40 ਮੀਟਰ ਦੀ ਉਚਾਈ ਤੋਂ ਲੱਭਦਾ ਰਹਿੰਦਾ ਹੈ ਅਤੇ ਮੌਕਾ ਮਿਲਦੇ ਹੀ ਫੁਰਤੀ ਨਾਲ ਝਪੱਟਾ ਮਾਰ ਕੇ ਸ਼ਿਕਾਰ ਨੂੰ ਆਪਣੇ ਦੋਵੇਂ ਪੰਜਿਆਂ ਵਿਚ ਜਕੜ ਕੇ ਉੱਡ ਜਾਂਦਾ ਹੈ। ਇਹ ਮੁੱਖ ਤੌਰ ’ਤੇ ਕਿਰਲੇ, ਮੱਛੀਆਂ, ਡੱਡੂ, ਕੇਕੜੇ, ਛੋਟੇ ਸੱਪ ਅਤੇ ਕੀੜੇ-ਮਕੌੜੇ ਖਾ ਕੇ ਗੁਜ਼ਾਰਾ ਕਰਦਾ ਹੈ। ਇੱਲ੍ਹ ਦੀ ਤਰ੍ਹਾਂ ਇਹ ਖੰਭਾਂ ਵਾਲੀ ਦੀਮਕ ਦਾ ਉਚੇਚਾ ਸ਼ੌਕੀਨ ਹੈ ਜੋ ਗਿੱਲੀ ਧਰਤੀ ਵਿਚੋਂ ਉੱਠਦਿਆਂ ਹੀ ਝਟ ਕਾਬੂ ਆ ਜਾਂਦੀਆਂ ਹਨ। ਬ੍ਰਾਹਮਣੀ ਇੱਲ੍ਹ ਦੀ ਆਵਾਜ਼ ਬੜੀ ਖੁਰਦਰੀ ਜਿਹੀ ਚੀਕ ਵਰਗੀ ਹੁੰਦੀ ਹੈ ਜਿਵੇਂ ਕਿਸੇ ਇੱਲ੍ਹ ਦਾ ਗਲਾ ਖ਼ਰਾਬ ਹੋਇਆ ਹੋਵੇ।

ਸ਼ਾਨਦਾਰ ਸ਼ਿਕਾਰੀ ਪੰਛੀ ਮੱਛੀਮਾਰ

ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੁਦਰਤ ਨੇ ਸਾਨੂੰ ਕਈ ਕਿਸਮ ਦੇ ਜੀਵ-ਜੰਤੂ ਦਿੱਤੇ ਹਨ। ਮੱਛੀਮਾਰ ਪੰਛੀ ਵੀ ਇਨ੍ਹਾਂ ਵਿਚੋਂ ਇਕ ਹੈ। ਮੱਛੀਮਾਰ ਝੀਲਾਂ, ਛੱਪੜਾਂ ਅਤੇ ਸਮੁੰਦਰੀ ਖੇਤਰਾਂ ਵਿਚ ਦਿਖਣ ਵਾਲਾ ਸ਼ਿਕਾਰੀ ਪੰਛੀ ਹੈ। ਮੱਛੀਮਾਰ ਨੂੰ ਅੰਗਰੇਜ਼ੀ ਵਿਚ ‘Osprey’ (Pandion haliaetus) ਅਤੇ ਹਿੰਦੀ ਵਿਚ ਮੱਛੀਮਾਰ ਕਿਹਾ ਜਾਂਦਾ ਹੈ। ਮੱਛੀਮਾਰ ਇਹੋ ਜਿਹੀ ਪ੍ਰਜਾਤੀ ਹੈ ਜੋ ਲਗਪਗ ਪੂਰੀ ਦੁਨੀਆਂ ਵਿਚ ਮਿਲਦੀ ਹੈ। ਇਸ ਦਾ ਭਾਰ 0.9-2.1 ਕਿਲੋਗ੍ਰਾਮ ਅਤੇ ਲੰਬਾਈ 50-66 ਸੈਂਟੀਮੀਟਰ ਹੁੰਦੀ ਹੈ। ਇਸ ਦਾ ਉੱਪਰਲਾ ਹਿੱਸਾ ਡੂੰਘੇ, ਚਮਕਦਾਰ ਭੂਰੇ ਰੰਗ ਦਾ ਹੁੰਦਾ ਹੈ, ਜਦੋਂਕਿ ਛਾਤੀ ਚਿੱਟੀ ਹੁੰਦੀ ਹੈ ਅਤੇ ਕਈ ਵਾਰ ਭੂਰੇ ਰੰਗ ਨਾਲ ਭਰੀ ਹੁੰਦੀ ਹੈ। ਇਸਦੇ ਸਰੀਰ ਦਾ ਹੇਠਲਾ ਹਿੱਸਾ ਸਫ਼ੈਦ ਹੁੰਦਾ ਹੈ।ਮੱਛੀ ਇਸ ਸ਼ਿਕਾਰੀ ਪੰਛੀ ਦੀ ਖੁਰਾਕ ਦਾ 99% ਹਿੱਸਾ ਹੁੰਦੀ ਹੈ। ਮੱਛੀਮਾਰ ਦੀ ਨਜ਼ਰ ਹਵਾ ਵਿਚੋਂ ਪਾਣੀ ਅੰਦਰ ਵਸਤੂਆਂ ਦਾ ਪਤਾ ਲਗਾਉਣ ਵਿਚ ਬਹੁਤ ਤੇਜ਼ ਹੁੰਦੀ ਹੈ। ਇਹ ਪਾਣੀ ਦੇ 10 ਤੋਂ 40 ਮੀਟਰ (33-131 ਫੁੱਟ)

ਕੁਦਰਤੀ ਉਪਗ੍ਰਹਿ ਚੰਦਰਮਾ

ਬੱਚਿਓ! ਚੰਦਰਮਾ ਪ੍ਰਿਥਵੀ ਦਾ ਇਕੋ-ਇਕ ਕੁਦਰਤੀ ਉਪਗ੍ਰਹਿ ਹੈ। ਇਹ ਪ੍ਰਿਥਵੀ ਤੋਂ 384, 304 ਕਿਲੋਮੀਟਰ ਦੂਰ ਹੈ ਅਤੇ ਇਸ ਦਾ ਵਿਆਸ 3,475 ਵਰਗ ਕਿਲੋਮੀਟਰ ਹੈ। ਦਿਨ ਸਮੇਂ ਇਸ ਦਾ ਤਾਪਮਾਨ 107 ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ ਘੱਟ ਕੇ -153 ਸੈਂਟੀਗ੍ਰੇਡ ਰਹਿ ਜਾਂਦਾ ਹੈ। ਇਸ ਨੂੰ ਧਰਤੀ ਦਾ ਇਕ ਚੱਕਰ ਲਗਾਉਣ ਲਈ 27.3 ਦਿਨਾਂ ਦਾ ਸਮਾਂ ਲੱਗਦਾ ਹੈ। ਗੁਰੂਤਾ ਆਕਰਸ਼ਣ ਨਾ ਹੋਣ ਕਰਕੇ ਚੰਦਰਮਾ ’ਤੇ ਵਾਯੂਮੰਡਲ ਨਾਂਮਾਤਰ ਹੀ ਹੈ, ਇਹ ਸਿਰਫ਼ 104 ਕਿਲੋਗ੍ਰਾਮ ਹੈ। ਵਾਯੂਮੰਡਲ ਨਾਂਮਾਤਰ ਹੋਣ ਕਾਰਨ ਇੱਥੇ ਸੂਰਜ ਇਕਦਮ ਚੜ੍ਹਦਾ ਅਤੇ ਇਕਦਮ ਛਿਪਦਾ ਹੈ। ਜਿਸ ਦਿਨ ਚੰਦਰਮਾ ਪੂਰਨ ਰੂਪ ਵਿਚ ਵਿਖਾਈ ਦਿੰਦਾ ਹੈ, ਉਸ ਨੂੰ ਪੂਰਨਮਾਸ਼ੀ ਕਹਿੰਦੇ ਹਨ। ਪੂਰਨਮਾਸ਼ੀ 29 ਤੋਂ 30 ਦਿਨਾਂ ਬਾਅਦ ਹੁੰਦੀ ਹੈ। 

ਚਲਾਕ ਚਿੜੀ - ਬਾਲ ਕਹਾਣੀ

ਇਕ ਚਿੜੀ ਰੁੱਖ ’ਤੇ ਰਹਿੰਦੀ ਸੀ। ਉਸ ਨੇ ਉਸ ’ਤੇ ਸੋਹਣਾ ਜਿਹਾ ਆਲ੍ਹਣਾ ਪਾਇਆ ਹੋਇਆ ਸੀ। ਉਹ ਰੁੱਖ ਬਹੁਤ ਵੱਡਾ ਅਤੇ ਸੰਘਣਾ ਸੀ। ਉਸ ਦੇ ਪੱਤਿਆਂ ਦੀਆਂ ਕੋਮਲ ਪਪੀਸੀਆਂ ’ਤੇ ਬੈਠ ਕੇ ਚਿੜੀ ਨੂੰ ਬਹੁਤ ਚੰਗਾ ਲੱਗਦਾ। ਉਸ ਨੂੰ ਲੱਗਦਾ ਜਿਵੇਂ ਉਹ ਸਵਰਗ ਵਿਚ ਬੈਠੀ ਹੋਵੇ। ਉਸ ਨੂੰ ਧਰਤੀ ’ਤੇ ਆਉਣਾ ਔਖਾ ਜਿਹਾ ਲੱਗਦਾ। ਜਦੋਂ ਉਹ ਚੋਗਾ ਚੁਗਣ ਜਾਂਦੀ ਤਾਂ ਆਪਣੇ ਆਲ੍ਹਣੇ ਵਿਚ ਵੜਨ ਤੋਂ ਪਹਿਲਾਂ ਪੈਰ ਧੋਂਦੀ। ਉਸ ਨੂੰ ਮਿੱਟੀ ਤੋਂ ਬਹੁਤ ਨਫ਼ਰਤ ਸੀ। ਉਸ ਦਾ ਜੀਅ ਕਰਦਾ ਕਿ ਉਹ ਧਰਤੀ ’ਤੇ ਪੈਰ ਹੀ ਨਾ ਰੱਖੇ। ਉਹ ਧਰਤੀ ’ਤੇ ਨਾ ਜਾਣ ਦੀਆਂ ਸਕੀਮਾਂ ਸੋਚਦੀ ਰਹਿੰਦੀ। ਇਕ ਦਿਨ ਉਸ ਦੇ ਦਿਮਾਗ਼ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਇਹ ਕੰਮ ਦੂਜਿਆਂ ਤੋਂ ਕਰਵਾਇਆ ਜਾਵੇ। ਚੋਗਾ ਕੋਈ ਹੋਰ ਹੀ ਲੈ ਆਵੇ ਤੇ ਉਹ ਮੌਜ ਨਾਲ ਬੈਠੀ ਰਹੇ। ਇਹ ਸੋਚ ਕੇ ਉਹ ਅਗਲੀ ਸਵੇਰ ਜਲਦੀ ਉੱਠੀ ਅਤੇ ਟਾਹਣੀ ’ਤੇ ਬੈਠ ਕੇ ਗੀਤ ਗਾਉਣ ਲੱਗੀ।

ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ

ਲਾਲ ਸਿਰੀ ਪੋਚਰਡ ਪਰਵਾਸੀ ਮੁਰਗਾਬੀਆਂ ਵਿਚੋਂ ਇਕ ਖ਼ੂਬਸੂਰਤ ਮੁਰਗਾਬੀ ਹੈ। ਇਹ ਹੋਰ ਗੋਤਾਖੋਰ ਮੁਰਗਾਬੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਵਿਚ Red Crested Poachard ਅਤੇ ਹਿੰਦੀ ਵਿਚ ਲਾਲ ਸਿਰ ਪੋਚਰਡ ਕਹਿੰਦੇ ਹਨ। ਇਸ ਦਾ ਪ੍ਰਜਣਨ ਦਾ ਸਥਾਨ ਦੱਖਣੀ ਯੂਰੋਪ ਅਤੇ ਮੱਧ ਏਸ਼ੀਆ ਵਿਚ ਨੀਵੀਆਂ ਦਲਦਲੀ ਥਾਵਾਂ, ਝੀਲਾਂ ਆਦਿ ਹਨ। ਇਹ ਸਰਦੀਆਂ ਵਿਚ ਭਾਰਤੀ ਉਪ ਮਹਾਂਦੀਪ ਅਤੇ ਅਫ਼ਰੀਕਾ ਵਿਚ ਪਰਵਾਸ ਕਰਦੀਆਂ ਹਨ। ਨਰ ਦਾ ਸਿਰ ਸੰਤਰੇ ਵਰਗਾ ਗੋਲ ਹੁੰਦਾ ਹੈ, ਚੁੰਝ ਲਾਲ ਅਤੇ ਛਾਤੀ ਕਾਲੀ, ਸੱਜੇ ਖੱਬੇ ਦੋਵੇਂ ਪਾਸੋਂ ਚਿੱਟਾ, ਪੂਛ ਭੂਰੇ ਰੰਗ ਅਤੇ ਪਿੱਛੇ ਦੇ ਖੰਭ ਪੀਲੇਪਣ ਵਿਚ ਹੁੰਦੇ ਹਨ। ਮਾਦਾ ਮੁੱਖ ਤੌਰ ’ਤੇ ਫਿੱਕੇ ਭੂਰੇ ਰੰਗ ਦੀ ਹੁੰਦੀ ਹੈ। ਉਸ ਦੇ ਸਿਰ ’ਤੇ ਗੂੜ੍ਹਾ ਭੂਰਾ ਤਾਜ ਵਰਗਾ ਨਿਸ਼ਾਨ, ਚਿਹਰੇ ’ਤੇ ਚਿੱਟਾ ਰੰਗ ਚਮਕ ਮਾਰਦਾ ਹੈ ਅਤੇ ਚੁੰਝ ਲਾਲ ਹੁੰਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097061469
Copyright © 2020, Panjabi Times. All rights reserved. Website Designed by Mozart Infotech