ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਭੰਗੜੇ ਦਾ ਉਦਗਮ ਅਤੇ ਵਿਕਾਸ

April 21, 2019 03:24 PM

ਭੰਗੜੇ ਦੇ ਇਤਿਹਾਸਕ ਪਿਛੋਕੜ ਨੂੰ ਖੋਜਣ ਤੋਂ ਪਹਿਲਾਂ ਇਸ ਦੇ ਮਿਥਿਹਾਸਕ ਪੱਖ ’ਤੇ ਝਾਤੀ ਮਾਰਨੀ ਲੋੜੀਂਦੀ ਹੈ। ਇਸ ਦੀ ਪਰਖ ਕਰਨ ਤੋਂ ਪਤਾ ਚੱਲਦਾ ਹੈ ਕਿ ਜਦੋਂ ਸ਼ਿਵਜੀ ਮਹਾਰਾਜ ਨੇ ‘ਤਾਂਡਵ ਨ੍ਰਿਤ’ ਨੱਚਿਆ ਤਾਂ ਉਨ੍ਹਾਂ ਨੇ ਭੰਗ ਦੀ ਲੋਰ ਵਿਚ ਅਨੇਕਾਂ ਨ੍ਰਿਤ ਮੁਦਰਾਵਾਂ ਦੀ ਸਿਰਜਣਾ ਕੀਤੀ। ਕਈ ਪਾਰਖੂ ਗੁਰੂ ਦੇਵਾਂ ਦਾ ਵਿਚਾਰ ਹੈ ਕਿ ਉਨ੍ਹਾਂ ਵਿਚੋਂ ਹੀ ਭੰਗੜੇ ਦਾ ਉਦਭਵ ਹੋਇਆ ਹੈ, ਉਹ ਭੰਗੜਾ ਦੇ ਸ਼ਬਦਿਕ ਅਰਥ ਭੰਗ+ਅੜਾ= ਭੰਗੜਾ ਲੈਂਦੇ ਹਨ ਜੋ ਮਸਤੀ ਵਿਚ ਨੱਚ-ਨੱਚ ਕੇ ਬੜ੍ਹਕਾਂ ਮਾਰਨ ਦੇ ਧਾਰਨੀ ਹਨ।

ਸੋਰਸ : ਇੰਟਰਨੇਟ ,   ਲੇਖ਼ਕ : ਡਾ. ਨਰਿੰਦਰ ਨਿੰਦੀ

ਅੱਜਕੱਲ੍ਹ ਵੀ ਅਸੀਂ ਦੇਖਦੇ ਹਾਂ ਕਿ ਸ਼ਿਵਜੀ ਦੇ ਭਗਤ ਸ਼ਿਵਰਾਤਰੀ ਨੂੰ ਸ਼ਿਵਦੁਆਲਿਆਂ ਵਿਚ ਭੰਗ ਪੀ ਕੇ ਬੜੀ ਮਸਤੀ ਨਾਲ ਭਜਨ ਗਾਉਂਦੇ ਅਤੇ ਨੱਚਦੇ ਹਨ। ਪੁਰਾਤੱਤਵ ਵਿਗਿਆਨ ਦੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਨਾਚਾਂ ਦੇ ਚਿੰਨ੍ਹ ਲਗਪਗ ਪੰਜ ਹਜ਼ਾਰ ਸਾਲ ਪਹਿਲਾਂ ਸਿੰਧ ਘਾਟੀ ਦੀ ਖੁਦਾਈ ਵਿਚੋਂ ਲੱਭੀਆਂ ਲੱਭਤਾਂ ’ਚੋਂ ਦੇਖੇ ਜਾ ਸਕਦੇ ਹਨ। ਉਸ ਵੇਲੇ ਵੀ ਅੱਜ ਵਾਂਗ ਪਸ਼ੂਪਤੀ, ਸ਼ਿਵਜੀ, ਦੇਵੀ ਮਾਂ ਅਤੇ ਪਿੱਪਲ ਦੀ ਪੂਜਾ ਕੀਤੀ ਜਾਂਦੀ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਭੰਗੜੇ ਦਾ ਉਦਭਵ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਹੋ ਚੁੱਕਾ ਸੀ। ਉਸ ਸਮੇਂ ਲੋਕ ਮੇਲੇ ਮਨਾਉਂਦੇ ਅਤੇ ਖੇਤੀਬਾੜੀ ਕਰਦੇ ਸਨ। ਉਹ ਵਪਾਰ ਵਿਚ ਬਹੁਤ ਉੱਨਤੀ ਕਰ ਚੁੱਕੇ ਸਨ। ਉਹ ਗੀਤ, ਸੰਗੀਤ ਅਤੇ ਨਾਚ ਦੇ ਬਹੁਤ ਸ਼ੌਕੀਨ ਸਨ। ਹੜੱਪਾ ਅਤੇ ਮੋਹਿੰਜੋਦੜੋ ਦੀਆਂ ਖੁਦਾਈਆਂ ਵਿਚੋਂ ਪ੍ਰਾਪਤ ਹੋਈਆਂ ਮੂਰਤੀਆਂ ਅਤੇ ਤਾਂਬੇ ਦੀ ਨਾਚੀ ਕੁੜੀ ਦਾ ਬੁੱਤ ਇਸ ਦੇ ਉੱਤਮ ਨਮੂਨੇ ਹਨ। ਖੁਦਾਈ ਵਿਚੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ, ਢੋਲ, ਢੋਲਕ, ਅਲਗੋਜ਼ੇ ਅਤੇ ਬੰਸਰੀ ਵਰਗੇ ਸਾਜ਼ਾਂ ਨੂੰ ਔਰਤਾਂ ਵੀ ਵਜਾਉਂਦੀਆਂ ਸਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਸਾਜ਼ਾਂ ਨੂੰ ਜ਼ਰੂਰ ਮਨੋਰੰਜਨ ਕਰਨ ਵਾਸਤੇ ਨਾਚ, ਗਾਣਿਆਂ ਨਾਲ ਵਜਾਇਆ ਜਾਂਦਾ ਹੋਵੇਗਾ।
ਸਿੰਧ ਘਾਟੀ ਦੀ ਸੱਭਿਅਤਾ ਦੁਨੀਆਂ ਦੀਆਂ ਪ੍ਰਾਚੀਨ ਸੱਭਿਆਤਾਵਾਂ ਵਿਚੋਂ ਸਭ ਤੋਂ ਮਹਾਨ ਮੰਨੀ ਗਈ ਹੈ, ਜਿਹੜੀ ਪੁਰਾਤਨ ਪੰਜਾਬ ਦੀ ਧਰਤੀ ’ਤੇ ਹਿਮਾਲਾ ਪਰਬਤ ਤੋਂ ਲੈ ਕੇ ਸਿੰਧ ਸਾਗਰ ਤਕ ਫੈਲੀ ਹੋਈ ਸੀ। ਹੜੱਪਾ ਅਤੇ ਮੋਹਿੰਜੋਦੜੋ ਇਸ ਦੇ ਪ੍ਰਸਿੱਧ ਨਗਰ ਸਨ। ਵਿਦਵਾਨਾਂ ਦਾ ਮੱਤ ਹੈ ਕਿ ਆਧੁਨਿਕ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਉਸਾਰੀ ਸਿੰਧ ਘਾਟੀ ਦੀ ਸੱਭਿਅਤਾ ਦੀਆਂ ਨੀਹਾਂ ’ਤੇ ਹੀ ਹੋਈ ਹੈ। ਇਸ ਲਈ ਨਾਚ, ਨਾਟਕ, ਅਤੇ ਹੋਰ ਕਲਾਵਾਂ ਦਾ ਉਦਭਵ ਸਾਨੂੰ ਉਸ ਦੀ ਹੀ ਮਹਾਨ ਦੇਣ ਹੈ।
ਪੰਜਾਬ ਦੇ ਜਨ-ਜੀਵਨ ਵਿਚ ਭੰਗੜੇ ਦੇ ਚਿੰਨ੍ਹ
ਮੁੱਢ-ਕਦੀਮ ਤੋਂ ਹੀ ਪੰਜਾਬ ਦੇ ਲੋਕ ਨਾਚ ਇੱਥੋਂ ਦੇ ਜਨ-ਜੀਵਨ ਦਾ ਅਹਿਮ ਅੰਗ ਰਹੇ ਹਨ। ਪੰਜ ਹਜ਼ਾਰ ਪੂਰਵ ਈਸਵੀ ਤੋਂ ਲੈ ਕੇ ਹੁਣ ਤਕ ਇੱਥੋਂ ਦੇ ਜਨ-ਜੀਵਨ ਵਿਚ ਅਨੇਕਾਂ ਭੌਤਿਕ, ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਤਬਦੀਲੀਆਂ ਆਈਆਂ ਹਨ। ਦਰਾਵੜਾਂ ਤੋਂ ਲੈ ਕੇ ਅੰਗਰੇਜ਼ਾਂ ਦੀ ਆਮਦ ਤਕ ਅਨੇਕਾਂ ਜਨ-ਜਾਤੀਆਂ ਨੇ ਇਸ ਖੇਤਰ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਅਨੇਕਾਂ ਤਰ੍ਹਾਂ ਦੀ ਗੜਬੜ ਤੇ ਅਸ਼ਾਂਤੀ ਦੇ ਬਾਵਜੂਦ ਇਸ ਧਰਤੀ ’ਤੇ ਲੋਕ ਨਾਚ ਨੱਚੇ ਜਾਂਦੇ ਰਹੇ ਹਨ, ਜਿਨ੍ਹਾਂ ਨੇ ਇੱਥੋਂ ਦੇ ਜਨ- ਜੀਵਨ ਵਿਚ ਖੇੜਾ ਭਰ ਕੇ ਰੱਖਿਆ। ਇੱਥੋਂ ਦੇ ਲੋਕ ਨਾਚ ਲੌਕਿਕ ਪ੍ਰਕਿਰਤੀ ਰੱਖਦੇ ਹਨ। ਖ਼ੁਸ਼ੀ ਦੇ ਬੇਕਾਬੂ ਅਤੇ ਬੇਰੋਕ ਉਛਾਲੇ ਨੂੰ ਗੱਭਰੂ ਤੇ ਮੁਟਿਆਰਾਂ ਮਸਤੀ ਨਾਲ ਨੱਚਦੇ ਰਹੇ ਹਨ।
ਕਈ ਮਾਨਵੀ ਇਤਿਹਾਸਕ ਤੱਥ ਗਵਾਹੀ ਭਰਦੇ ਹਨ ਕਿ ਜਦੋਂ ਕੋਈ ਕਬੀਲਾ ਕਿਸੇ ਦੂਜੇ ਕਬੀਲੇ ’ਤੇ ਜਿੱਤ ਪ੍ਰਾਪਤ ਕਰਦਾ ਜਾਂ ਫਿਰ ਕੋਈ ਸ਼ਿਕਾਰ ਕਰਦਾ ਤਾਂ ਸਾਰੇ ਕਬੀਲੇ ਦੇ ਲੋਕ ਜਸ਼ਨ ਮਨਾਉਂਦੇ ਤੇ ਖ਼ੁਸ਼ੀ ਵਿਚ ਨੱਚਦੇ, ਜਦੋਂ ਨੱਚਣ ਵਾਸਤੇ ਉਨ੍ਹਾਂ ਨੂੰ ਰਿਦਮ ਦੀ ਲੋੜ ਮਹਿਸੂਸ ਹੋਈ, ਫਿਰ ਉਨ੍ਹਾਂ ਨੇ ਧਰਤੀ ਵਿਚ ਟੋਆ ਪੁੱਟ ਕੇ ਉੱਤੇ ਖੱਲ ਨੂੰ ਲੱਕੜ ਦੀਆਂ ਕੀਲੀਆਂ ਗੱਡ ਕੇ ਇਕ ਢੋਲ ਤਿਆਰ ਕੀਤਾ, ਫਿਰ ਉਨ੍ਹਾਂ ਆਦਿ ਵਾਸੀਆਂ ਨੇ ਇਸ ਨੂੰ ਵਜਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਇਕ ਦਿਨ ਕਿਸੇ ਆਦਿ ਵਾਸੀ ਨੂੰ ਜੰਗਲ ਵਿਚੋਂ ਲੱਕੜ ਦੇ ਮੋਛੇ ਦਾ ਇਕ ਖੋਲ ਲੱਭਾ ਤਾਂ ਉਸ ਨੇ ਬੜੀ ਤਰਕੀਬ ਨਾਲ ਉਸ ਉੱਤੇ ਮਰੇ ਹੋਏ ਸ਼ਿਕਾਰ ਦੀ ਖੱਲ ਲਪੇਟ ਕੇ ਇਕ ਢੋਲ ਤਿਆਰ ਕੀਤਾ, ਜਿਹੜਾ ਲਕੜ ਦੇ ਡੰਡੇ (ਡੱਗੇ) ਮਾਰਨ ’ਤੇ ਦੋਵੇਂ ਪਾਸਿਆਂ ਤੋਂ ਵੱਜਦਾ, ਹੁਣ ਸਾਰਾ ਕਬੀਲਾ ਆਪਣੇ ਕੰਮ-ਕਾਜ ਤੋਂ ਵਿਹਲਾ ਹੋ ਕੇ ਇਸ ਨੂੰ ਵਜਾਉਂਦਾ ਤੇ ਨੱਚ-ਨੱਚ ਕੇ ਮਨੋਰੰਜਨ ਕਰਨ ਲੱਗਾ। ਉਹ ਲੋਕ ਕਿਸੇ ਵੀ ਮੰਗਲ ਕਾਰਜ ਸਮੇਂ ਘੰਟਿਆਂਬੱਧੀ ਨੱਚਦੇ ਰਹਿੰਦੇ। ਹੌਲੀ-ਹੌਲੀ ਉਨ੍ਹਾਂ ਨੇ ਜੰਗਲਾਂ-ਬੇਲਿਆਂ ਨੂੰ ਪੱਧਰਾ ਕਰਕੇ ਖੇਤੀਬਾੜੀ ਯੋਗ ਬਣਾਇਆ ਤੇ ਬੜੀ ਸੋਚ-ਵਿਚਾਰ ਕੇ ਆਪਣੇ ਚੰਗੇ ਜੀਵਨ ਵਸੇਬੇ ਦੀ ਵਿਉਂਤਬੰਦੀ ਕੀਤੀ।
ਖੇਤੀਬਾੜੀ ਦਾ ਭੰਗੜੇ ਨਾਲ ਸਬੰਧ
ਮਿਹਨਤਕਸ਼ ਪੰਜਾਬੀਆਂ ਨੇ ਜੰਗਲ-ਬੇਲਿਆਂ ਨੂੰ ਆਬਾਦ ਕਰਕੇ ਇਸ ਭੂਮੀ ਨੂੰ ਖੇਤੀਬਾੜੀ ਯੋਗ ਬਣਾ ਕੇ ਆਪਣਾ ਜੀਵਨ ਬਸਰ ਕਰਨਾ ਸ਼ੁਰੂ ਕੀਤਾ। ਇੱਥੇ ਵਹਿੰਦੇ ਦਰਿਆਵਾਂ ਨੇ ਇਸ ਧਰਤੀ ਦੀ ਉਪਜ ਨੂੰ ਚਾਰ ਚੰਨ ਲਾ ਦਿੱਤੇ। ਉਨ੍ਹਾਂ ਨੇ ਹੱਡ-ਭੰਨਵੀਂ ਕਮਾਈ ਕਰਕੇ ਖੇਤੀਬਾੜੀ ਵਿਚ ਚੰਗੀ ਮੁਹਾਰਤ ਹਾਸਲ ਕੀਤੀ। ਆਰੀਆ ਲੋਕਾਂ ਨੇ ਇੱਥੋਂ ਦੀ ਖ਼ੁਸ਼ਹਾਲ ਤੇ ਹਰਿਆਲੀ ਨੂੰ ਦੇਖ ਕੇ ਇਸ ਧਰਤੀ ’ਤੇ ਪੱਕੇ ਹੀ ਡੇਰੇ ਲਾ ਲਏ। ਉਹ ਸ਼ੁਰੂ-ਸ਼ੁਰੂ ਵਿਚ ਪਸ਼ੂ ਪਾਲਣ ਵਾਲੇ ਚਰਵਾਹੇ ਹੀ ਸਨ, ਜਿਹੜੇ ਚਾਰੇ ਦੀ ਭਾਲ ਵਿਚ ਮੱਧ ਏਸ਼ੀਆ ਤੋਂ ਇੱਥੇ ਆਏ ਸਨ।
ਉਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਅਤੇ ਜੰਗਲਾਂ ਵਿਚ ਤਪ ਕਰਕੇ ਸ਼ਾਸਤਰਾਂ ਦੀ ਰਚਨਾ ਕੀਤੀ। ਫਿਰ ਉਪਨਿਸ਼ਦਾਂ, ਰਾਮਾਇਣ ਅਤੇ ਮਹਾਂਭਾਰਤ ਵਰਗੇ ਮਹਾਂਕਾਵਿ ਵੀ ਇਸ ਧਰਤੀ ’ਤੇ ਰਚੇ ਗਏ। ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਰਚਨਾ ਵੀ ਪੰਜਾਬ ਦੀ ਧਰਤੀ ’ਤੇ ਹੀ ਹੋਈ।
ਕਹਿੰਦੇ ਹਨ ਮਿਹਨਤਕਸ਼ ਪੰਜਾਬੀਆਂ ਨੇ ਜਦੋਂ ਪਹਿਲੀ ਵਾਰ ਆਪਣੇ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਸੁਨਹਿਰੀ ਸਿੱਟੇ ਪੈਂਦੇ ਦੇਖੇ ਤਾਂ ਉਹ ਆਪਣੀ ਮਿਹਨਤ ਨੂੰ ਪਿਆ ਫ਼ਲ ਦੇਖ ਕੇ ਖ਼ੁਸ਼ੀ ਨਾਲ ਝੂਮ ਉੱਠੇ:
ਖੇਤਾਂ ਦੇ ਵਿਚ ਕਣਕਾਂ ਨੱਚਣ, ਜੱਟ ਬੰਨੇ ਤੇ ਨੱਚੇ
ਭੱਤਾ ਲੈ ਕੇ ਜੱਟੀ ਆਈ ਦੂਰੋਂ ਖੜ੍ਹੀ ਪੁਕਾਰੇ।
ਵਾਢੀ ਕਰ ਮਿੱਤਰਾ, ਕਣਕ ਸੈਨਤਾਂ ਮਾਰੇ।
‘ਭੰਗੜਾ’ ਪੁਰਾਤਨ ਪੰਜਾਬੀਆਂ ਦਾ ਸਰਬ ਸਾਝਾਂ ਤੇ ਜਿੰਦਜਾਨ ਨਾਲੋਂ ਵੀ ਪਿਆਰਾ ਲੋਕ ਨਾਚ ਹੈ। ਆਧੁਨਿਕ ਭੰਗੜੇ ਦਾ ਸਬੰਧ ਵਿਸ਼ੇਸ਼ ਤੌਰ ’ਤੇ ਹਾੜ੍ਹੀ ਦੀ ਫ਼ਸਲ (ਕਣਕ) ਨਾਲ ਹੈ। ਚੜ੍ਹਦੇ ਵਿਸਾਖ ਦੀ ਪਹਿਲੀ ਤਰੀਕ ਨੂੰ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਇਸ ਦਿਨ ਸੰਗਰਾਂਦ ਵੀ ਹੁੰਦੀ ਹੈ। ਪੁਰਾਣੇ ਸਮਿਆਂ ਵਿਚ ਵਿਸਾਖੀ ਦਾ ਮੇਲਾ ਖੁੱਲ੍ਹੇ ਚੌਗਾਨਾਂ ਜਾਂ ਫਿਰ ਦਰਿਆਵਾਂ, ਨਦੀਆਂ, ਨਹਿਰਾਂ ਦੇ ਕੰਢਿਆਂ ’ਤੇ ਲੱਗਦਾ ਸੀ। ਇਸ ਦਿਨ ਲੋਕ ਸਵਖ਼ਤੇ ਉੱਠ ਕੇ ਇਸ਼ਨਾਨ ਕਰਦੇ ਫਿਰ ਨਵੇਂ ਕੱਪੜੇ ਪਹਿਨ ਕੇ ਮੇਲਾ ਦੇਖਣ ਪੈਦਲ ਜਾਂਦੇ ਸਨ।
ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਤੋਂ ਲੈ ਕੇ ਗਹਾਈ ਤਕ ਕਈ ਕਿਸਮ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ। ਇਹ ਸਭ ਕੁਝ ਕੁਦਰਤੀ ਕਰੋਪੀਆਂ ਦੀ ਮਾਰ ਤੋਂ ਬਚਣ ਲਈ ਕੀਤਾ ਜਾਂਦਾ ਸੀ। ਕਿਸਾਨਾਂ ਨੂੰ ਰੱਬ ਦੀ ਰਹਿਮਤ ’ਤੇ ਨਿਰਭਰ ਕਰਨਾ ਪੈਂਦਾ ਸੀ। ਜਦੋਂ ਤਕ ਦਾਣੇ ਘਰ ਵਿਚ ਨਾ ਪੁੱਜ ਜਾਂਦੇ ਉਦੋਂ ਤਕ ਉਨ੍ਹਾਂ ਦਾ ਦਿਲ ਧੁੜਕੂ-ਧੁੜਕੂ ਕਰਦਾ ਰਹਿੰਦਾ। ਸਾਰਾ ਭਾਈਚਾਰਾ ਇਕੱਠਾ ਮਿਲ-ਜੁਲ ਕੇ ਕੰਮ ਕਰਦਾ। ਲਾਗੀਆਂ ਨੂੰ ਲਾਗ ਦਿੱਤੇ ਜਾਂਦੇ, ਲੰਬੜਾਂ ਤੇ ਸ਼ਾਹਾਂ ਦੇ ਸਾਰੇ ਸਾਲ ਦੇ ਹਿਸਾਬ-ਕਿਤਾਬ ਕਰਕੇ ਪੰਜਾਬੀ ਲਾੜੇ ਵਾਂਗ ਸਜ-ਧਜ ਕੇ ਮੇਲਾ ਦੇਖਣ ਜਾਂਦੇ। ਢੋਲ ’ਤੇ ਡੱਗੇ ਵੱਜਦੇ ਤੇ ਭੰਗੜੇ ਪੈਂਦਾ:
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ।
ਲੰਬੜਾਂ ਦੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇਕੇ।
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ

ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ? ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰ ਤੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਘਰ ਤੋਂ ਬਾਹਰ ਨਿਕਲ ਕੇ ਇਨ੍ਹਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜੇ ਵਜੋਂ ਸ਼ਾਮ ਨੂੰ ਘਰ ਆਉਂਦੇ ਹੀ ਬੁਖਾਰ ਜਾਂ ਥਕਾਨ ਦੀ ਗੱਲ ਸੁਣਦੇ ਹੀ ਮੂੰਹ ਵਿਚੋਂ ਇਹੀ ਨਿਕਲਦਾ ਹੈ, 'ਲੂ ਲੱਗ ਗਈ ਹੋਵੇਗੀ।'
ਗਰਮੀ ਦੇ ਦਿਨਾਂ ਵਿਚ ਪਸੀਨਾ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ। ਇਸੇ ਦੇ ਨਾਲ ਵਾਤਾਵਰਨ ਵਿਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ ਤਾਂ ਦਿਮਾਗ ਦੀ ਤਾਪ ਕਾਬੂ ਦੀ ਸੁਭਾਵਿਕ ਸਮਰੱਥਾ ਅਕਸਰ ਘੱਟ ਹੋਣ ਲਗਦੀ ਹੈ। ਨਤੀਜੇ ਵਜੋਂ ਸਾਡਾ ਖੂਨ ਦਬਾਅ ਘੱਟ ਹੋਣ ਲਗਦਾ ਹੈ ਅਤੇ ਇਸੇ ਪ੍ਰਕਿਰਿਆ ਵਿਚ ਲੂ ਦਾ ਵੀ ਅੰਦੇਸ਼ਾ ਹੋ ਜਾਂਦਾ ਹੈ। ਹੁਣ ਜਦੋਂ ਗਰਮੀ ਦਾ ਮੌਸਮ ਆਇਆ ਹੈ ਤਾਂ ਤੁਹਾਡੇ ਆਹਾਰ-ਵਿਹਾਰ ਵਿਚ ਵੀ ਬਦਲਾਅ ਆਉਣਾ ਹੀ ਹੈ। ਗਰਮੀ ਵਿਚ ਜਿਥੋਂ ਤੱਕ ਹੋਵੇ, ਸਾਦਾ ਭੋਜਨ ਹੀ ਕਰੋ। ਜੋ ਅਸਾਨੀ ਨਾਲ ਪਚੇ, ਉਹੀ ਖਾਓ ਅਤੇ ਵੱਧ ਤੋਂ ਵੱਧ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਪੁਦੀਨਾ ਅਤੇ ਜੀਰਾ ਦੇ ਨਾਲ ਹੀ ਪਾਣੀ ਦਾ ਜ਼ਿਆਦਾ ਸੇਵਨ ਕਰੋ ਤਾਂ ਕਿ ਸਰੀਰ ਵਿਚੋਂ ਨਿਕਲਣ ਵਾਲੇ ਪਸੀਨੇ ਦੀ ਕਮੀ ਪੂਰੀ ਹੁੰਦੀ ਰਹੇ।
ਖਾਣੇ ਵਿਚ ਕੱਚਾ ਪਿਆਜ਼, ਸਲਾਦ, ਪੁਦੀਨੇ ਦੀ ਚਟਣੀ ਅਤੇ ਹਰੀਆਂ ਸਬਜ਼ੀਆਂ ਦੀ ਖੂਬ ਵਰਤੋਂ ਕਰੋ। ਖਰਬੂਜ਼ਾ, ਤਰਬੂਜ਼, ਕਕੜੀ ਖੂਬ ਖਾਓ। ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕ 'ਤੇ ਵੇਚਣ ਵਾਲਿਆਂ ਕੋਲੋਂ ਕੱਟੇ ਹੋਏ ਫਲ ਆਦਿ ਕਦੇ ਨਾ ਖਰੀਦੋ, ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕ੍ਰਮਣ ਹੋ ਸਕਦਾ ਹੈ।

12 ਮਈ ਮਾਂ ਦਿਵਸ 'ਤੇ ਵਿਸ਼ੇਸ਼ - ਇਕ ਅੱਖ਼ਰ 'ਚ ਸੁਮੰਦਰ ਦਾ ਨਾਂਅ ਹੈ-ਮਾਂ

ਦੇਖਣ ਅਤੇ ਬੋਲਣ ਵਿਚ ਇਕ  ਅੱਖ਼ਰ ਦਾ ਬਣਿਆ ਸ਼ਬਦ ਹੈ 'ਮਾਂ'। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰਮ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। 'ਮਾਂ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਗੁਰਬਾਣੀ ਤੋਂ ਪੁਛੀਏ ਕਿ ਮਾਤਾ ਕੀ ਹੈ ਤਾਂ ਫੁਰਮਾਨ ਹੈ 'ਮਾਤਾ ਧਰਤਿ ਮਹਤੁ' ਕਹਿਣ ਤੋਂ ਭਾਵ ਮਾਤਾ ਉਹ ਹੈ ਜਿਸ ਦਾ ਜਿਗਰਾ ਤੇ ਸਹਿਣਸ਼ਕਤੀ ਧਰਤੀ ਵਾਂਗਰਾ ਹੋਵੇ। ਇਕ ਅੰਗਰੇਜ਼ ਲਿਖਦਾ ਹੈ ਕਿ 'ਮਾਂ ੁਉਹ ਬੈਂਕ ਹੈ ਜਿਥੇ ਅਸੀਂ ਆਪਣੇ ਦੁੱਖ ਅਤੇ ਚਿੰਤਾਵਾਂ ਜਮਾਂ ਕਰਦੇ ਹਾਂ''।

ਚਿੰਤਾ ਤਿਆਗੋ, ਖ਼ੁਸ਼ੀ ਅਪਣਾਓ

ਕੁਦਰਤ ਨੂੰ ਮਨੁੱਖ ਨੇ ਧਰਤੀ ’ਤੇ ਸਭ ਤੋਂ ਸ਼੍ਰੇਸ਼ਠ ਬਣਾ ਕੇ ਭੇਜਿਆ। ਉਸਨੂੰ ਚੰਗੀ ਯਾਦ ਸ਼ਕਤੀ ਦਿੱਤੀ, ਸੋਚ ਅਤੇ ਸਮਝ ਦਿੱਤੀ। ਉਸਨੂੰ ਚੰਗੇ ਬੁਰੇ ਦੀ ਪਰਖ ਦੀ ਸੋਝੀ ਵੀ ਦਿੱਤੀ। ਇਸ ਦੇ ਨਾਲ ਉਸ ਨੂੰ ਫ਼ਿਕਰ ਕਰਨ ਜਾਂ ਕਹਿ ਲਵੋ ਕਿ ਧਿਆਨ ਦੇਣ ਦਾ ਵਲ ਵੀ ਦਿੱਤਾ, ਪਰ ਕਈ ਵਾਰ ਇਹ ਕਰੂਪ ਰੂਪ ਧਾਰ ਜਾਂਦਾ ਹੈ। ਹਰ ਵੇਲੇ ਚਿੰਤਾ ਵਿਚ ਰਹਿਣਾ ਆਪਣੇ ਆਪ ਨੂੰ ਤਣਾਅ ਵਿਚ ਰੱਖਣਾ ਸਿਹਤ ਖ਼ਰਾਬ ਕਰ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ।

ਸੰਭਾਲੋ ਭਵਿੱਖ ਦੇ ਵਾਰਸਾਂ ਨੂੰ

ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਸੁਣ ਕੇ ਆਪ ਮੁਹਾਰੇ ਖੁੱਲ੍ਹ ਕੇ ਹੱਸਣ ਨੂੰ ਜੀਅ ਕਰ ਆਉਂਦਾ ਹੈ, ਪਰ ਬੱਚਿਆਂ ਦੀ ਇਹ ਅਵਸਥਾ ਕੇਵਲ ਦੋ ਸਾਲ ਦੀ ਉਮਰ ਤਕ ਹੀ ਰਹਿੰਦੀ ਹੈ। ਬੱਚੇ ਕੋਲੋਂ ਉਸ ਦਾ ਬਚਪਨ ਉਦੋਂ ਹੀ ਖੁੱਸ ਜਾਂਦਾ ਹੈ, ਜਦੋਂ ਉਹ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਦੀ ਦੌੜ ਤੇ ਮਾਪਿਆਂ ਦੀ ਆਰਥਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ।

ਪੀੜਾਂ ’ਚੋਂ ਪੀੜ ਅਨੋਖੀ

ਗ਼ਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖ਼ੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿਚੋਂ ਪੀੜ ਅਨੋਖੀ 
ਨਾਮ ਹੈ ਉਸ ਦਾ ਗ਼ਰੀਬੀ
ਔਖੇ ਵੇਲੇ ਕੰਧ ਕਰ ਲੈਂਦੇ
ਰਿਸ਼ਤੇਦਾਰ ਕਰੀਬੀ।

ਜਦ ਸਿਹਰਾ ਸਿਰ ’ਤੇ ਸਜਦਾ ਏ…

ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ਉਤਸ਼ਾਹ ਗਾਇਬ ਹੈ।
ਵਿਆਹ ਵਾਲੇ ਦਿਨ ਸਵੇਰੇ ਵਿਆਹ ਵਾਲੇ ਲੜਕੇ ਦੀ ਨ੍ਹਾਈ ਧੋਈ ਦੀ ਰਸਮ ਕਰਨ ਤੋਂ ਬਾਅਦ ਉਸਨੂੰ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਦੀ ਰਮਸ ਲਾੜੇ ਦੀ ਭੈਣ ਵੱਲੋਂ ਨਿਭਾਈ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ।

ਲੋਕ-ਕਾਵਿ ਦੀ ਖੱਟੀ-ਮਿੱਠੀ ਵਿਧਾ ਸਿੱਠਣੀਆਂ

ਮੂਲ ਰੂਪ ਵਿਚ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦਾ ਲੋਕ-ਕਾਵਿ ਉੱਥੋਂ ਦੇ ਵਸਨੀਕਾਂ ਦੇ ਧੁਰ ਅੰਦਰ ਦੀ ਸਿੱਧੀ-ਸਾਦੀ ਭਾਸ਼ਾ ਵਿਚ ਪ੍ਰਗਟਾਈ ਆਵਾਜ਼ ਹੈ। ਇਨ੍ਹਾਂ ਲੋਕ ਗੀਤਾਂ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ। ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਕਿਰਤ ਨਹੀਂ ਹਨ। ਸਮੇਂ ਦੇ ਨਾਲ ਕਈ ਵਾਰ ਇਨ੍ਹਾਂ ਵਿਚ ਫੇਰ-ਬਦਲ ਵੀ ਹੁੰਦਾ ਰਹਿੰਦਾ ਹੈ। ਆਮ ਤੌਰ ’ਤੇ ਲੋਕ-ਕਾਵਿ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਹੈ। ਇਸ ਕਾਵਿ ਦੀ ਖਾਸੀਅਤ ਹੈ ਕਿ ਇਹ ਭਾਵੇਂ ਬਹੁਤਾ ਨਾਰੀ ਮਨ ਵਿਚੋਂ ਹੂਕ ਵਾਂਗ ਜਾਂ ਹੇਕ ਵਾਂਗ ਨਿਕਲਿਆ ਹੈ, ਪਰ ਇਹ ਨਿੱਜ ਤੋਂ ਪਰ ਤਕ ਦਾ ਸਫ਼ਰ ਤੈਅ ਕਰਦਾ ਘਰ-ਪਰਿਵਾਰ ਤੋਂ ਸੂਬੇ ਤੇ ਦੇਸ਼ ਵਿਚ ਉਡਾਰੀਆਂ ਲਾਉਂਦਾ ਵਿਸ਼ਵ ਪੱਧਰ ਤਕ ਦੀ ਗੱਲ ਵੀ ਕਰ ਜਾਂਦਾ ਹੈ। ਜਿੱਥੇ ਇਹ ਗਹਿਰ-ਗੰਭੀਰ ਵਿਸ਼ਿਆਂ ਉੱਤੇ ਪਕੜ ਰੱਖਦਾ ਹੈ ਉੱਥੇ ਹਲਕੇ-ਫੁਲਕੇ, ਹਾਸੇ-ਠੱਠੇ ਅਤੇ ਵਿਅੰਗਮਈ ਰਸ ਨਾਲ ਵੀ ਭਰਪੂਰ ਹੈ। ਇਸੇ ਖੱਟੇ-ਮਿੱਠੇ ਰਸ ਨਾਲ ਲਬਾਲਬ ਭਰੀਆਂ ਹਨ ‘ਸਿੱਠਣੀਆਂ’। ਸਿੱਠਣੀ ਲੋਕ-ਕਾਵਿ ਦੀ ਤਿੱਖੀ ਮਜ਼ਾਕੀਆ ਵਿਧਾ ਹੈ ਜਿਸ ਦਾ ਰਿਵਾਜ ਲੋਕਧਾਰਾ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ‘ਸਿਠ’ ਸ਼ਬਦ ਦਾ ਅਰਥ ਹਾਸਾ-ਠੱਠਾ ਜਾਂ ਮਜ਼ਾਕ ਹੈ। ਇਹ ਵੀ ਹੋ ਸਕਦਾ ਹੈ ਸਿੱਠਣੀ ਸ਼ਬਦ ਸਿਠ ਤੋਂ ਹੀ ਬਣਿਆ ਹੋਵੇ।

ਪ੍ਰਸੰਸਾ ਕਰਕੇ ਤਾਂ ਦੇਖੋ

ਪ੍ਰਸੰਸਾ ਭਰੇ ਸ਼ਬਦ ਊਰਜਾ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ। ਜਿਹੜਾ ਵਿਅਕਤੀ ਪ੍ਰਸੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿਚ ਸਫਲ ਹੋ ਜਾਂਦਾ ਹੈ। ਪ੍ਰਸੰਸਾ ਸਾਨੂੰ ਜੀਵਨ ਵਿਚ ਹੋਰ ਬਿਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ। ਸੱਚੇ ਦਿਲ ਨਾਲ ਕੀਤੀ ਗਈ ਪ੍ਰਸੰਸਾ ਪ੍ਰਸੰਸਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ। ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਊਣ ਦਾ ਹੌਸਲਾ ਦਿੰਦੀਆਂ ਹਨ। ਪ੍ਰਸੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸੰਸਾ ਦੇ ਪੈਮਾਨੇ ਵਿਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…

ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਇਸ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਵਿਚ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਵੀ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿਚਲੇ ਛੇਕ ਵਿਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ-ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿਚ ਪਾ ਲੈਂਦੀਆਂ।

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕੋ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ਾਂ ਦਾ ਛੋਟੇ ਜਾਂ ਵੱਡੇ ਰੂਪ ਵਿਚ ਸਾਡੀ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਮਾਈ ਕਰਨ ਨਾਲ ਹੀ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗ਼ੈਰਜ਼ਰੂਰੀ ਸ਼ੌਕਾਂ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਹੈ ਅਤੇ ਮਿਹਨਤ ਵਿਚ ਬਰਕਤ ਪਾਉਂਦਾ ਹੈ। ਇਸ ਲਈ ਮਿਹਨਤ ਲਈ ਤਿਆਗ ਦੀ ਭਾਵਨਾ ਬੇਹੱਦ ਜ਼ਰੂਰੀ ਹੈ।

ਨਿੰਦਾ ਭਲੀ ਕਿਸੈ ਕੀ ਨਾਹੀ

ਮਨੁੱਖ ਨੇ ਖ਼ੁਦ ਵਿਚ ਕੁਝ ਅਜਿਹੀਆਂ ਅਸੱਭਿਅਕ ਆਦਤਾਂ ਵਿਕਸਤ ਕਰ ਲਈਆਂ ਹਨ ਜੋ ਮਨੁੱਖਤਾ ਦੇ ਪੱਖ ਵਿਚ ਨਹੀਂ ਭੁਗਤਦੀਆਂ। ਆਪਣੀਆਂ ਇਨ੍ਹਾਂ ਆਦਤਾਂ ਕਰਕੇ ਹੀ ਮੋਹ ਭਰੇ ਰਿਸ਼ਤਿਆਂ ਵਿਚ ਤਰੇੜਾਂ ਪੈ ਗਈਆਂ ਹਨ, ਜੋ ਉਨ੍ਹਾਂ ਨੂੰ ਦੁਸ਼ਮਣੀ ਦੀ ਸੂਲੀ ’ਤੇ ਟੰਗ ਰਹੀਆਂ ਹਨ। ਇਨ੍ਹਾਂ ਆਦਤਾਂ ਨੂੰ ਆਪਣੇ ਜੀਵਨ ਵਿਚ ਅਹਿਮ ਸਥਾਨ ਦੇਣ ਕਰਕੇ ਹੀ ਮਨੁੱਖ ਨੇ ਆਪਣੇ ਆਪ ਨੂੰ ਅਸ਼ਿਸ਼ਟਾਚਾਰੀ ਸਿੱਧ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਹਿਣ ਨੂੰ ਤਾਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ,

ਹੁਣ ਨਹੀਂ ਭਾਉਂਦਾ ਹੱਥੀਂ ਬੁਣੀਆਂ ਕੋਟੀਆਂ ਦਾ ਨਿੱਘ

ਪਹਿਲਾਂ ਪੂਰਾ ਸਾਲ ਔਰਤਾਂ ਕੋਟੀਆਂ ਸਵੈਟਰ ਬੁਣਨ ਦੇ ਕੰਮ ਵਿਚ ਲੱਗੀਆਂ ਰਹਿੰਦੀਆਂ ਸਨ। ਸਰਦੀਆਂ ਵਿਚ ਇਸਦੀ ਰਫ਼ਤਾਰ ਜ਼ਿਆਦਾ ਤੇਜ਼ ਹੋ ਜਾਂਦੀ ਸੀ, ਪਰ ਹੁਣ ਸਮੇਂ ਦੀ ਤੇਜ਼ ਰਫ਼ਤਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਹਰ ਚੀਜ਼ ਰੇਡੀਮੇਡ ਮਿਲਣ ਲੱਗ ਪਈ ਹੈ, ਪਰ ਜੋ ਨਿੱਘ ਮਾਵਾਂ, ਦਾਦੀਆਂ, ਨਾਨੀਆਂ, ਮਾਸੀਆਂ, ਭੂਆ, ਚਾਚੀਆਂ-ਤਾਈਆਂ ਆਦਿ ਦੇ ਹੱਥਾਂ ਦੇ ਬਣੇ ਕੋਟੀਆਂ ਸਵੈਟਰ ਪਾ ਕੇ ਆਉਂਦਾ ਸੀ। ਉਹ ਨਿੱਘ ਬਾਜ਼ਾਰੂ ਮਸ਼ੀਨੀ ਬਣੇ ਕੋਟੀਆਂ ਸਵੈਟਰਾਂ ਆਦਿ ਵਿਚੋਂ ਨਾ ਤਾਂ ਕਦੇ ਮਿਲਿਆ ਹੈ ਤੇ ਨਾ ਹੀ ਕਦੇ ਮਿਲੇਗਾ।

ਸਭਿਆਚਾਰ ਦੇ ਨਿਖੜਵੇਂ ਲੱਛਣ

ਸੱਭਿਆਚਾਰ ਸ਼ਬਦ ਦੋ ਸ਼ਬਦਾਂ ‘ਸਭਿਅ’ ਤੇ ‘ਆਚਾਰ’ ਦੇ ਮੇਲ ਨਾਲ ਬਣਿਆ ਹੈ। ‘ਸਭਿਅ’ ਦਾ ਅਰਥ ਹੈ ਚੰਗਾ ਜਾਂ ਸਾਊ ਤੇ ‘ਆਚਾਰ’ ਦਾ ਅਰਥ ਹੈ ਵਿਵਹਾਰ ਜਾਂ ਵਤੀਰਾ। ਸੱਭਿਆਚਾਰ ਸ਼ਬਦ ਦਾ ਅਰਥ ਹੈ ਚੰਗਾ ਜਾਂ ਸਾਊ ਵਿਵਹਾਰ ਜਾਂ ਵਤੀਰਾ। ਸਾਡੇ ਜ਼ਿਆਦਾਤਰ ਲੋਕ ਪੰਜਾਬੀ ਗੀਤ, ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਨੂੰ ਹੀ ਪੰਜਾਬੀ ਸੱਭਿਆਚਾਰ ਸਮਝ ਰਹੇ ਹਨ। ਸੱਭਿਆਚਾਰ ਦੀ ਇਸ ਗ਼ਲਤ ਪੇਸ਼ਕਾਰੀ ਲਈ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਣ ਵਾਲੇ ਜ਼ਿੰਮੇਵਾਰ ਹਨ। ਵਾਰਿਸਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਿਹਾਰ ਹੀ ਸਾਡਾ ਸੱਭਿਆਚਾਰ ਹੈ ਤੇ ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਵਸਤੂਆਂ ਤਾਂ ਪੰਜਾਬੀ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਹਨ।

ਸਮੇਂ ਨਾਲ ਬਦਲਦੇ ਰਿਵਾਜ

ਪੰਜਾਬੀਆਂ ਦੇ ਵਿਆਹਾਂ ਦੀ ਧਮਕ ਦੂਰ-ਦੂਰ ਤਕ ਪੈਂਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਦੌਰਾਨ ਚੱਲੇ ਪੈਲੇਸ ਸੱਭਿਆਚਾਰ ਕਾਰਨ ਵਿਆਹਾਂ ਦੀ ਰੌਣਕ ਗਾਇਬ ਹੋ ਗਈ ਹੈ। ਪਿੰਡਾਂ ਵਿਚ ਜਿਉਂ ਹੀ ਕਿਸੇ ਦੇ ਵਿਆਹ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਸੀ ਤਾਂ ਸਾਕ-ਸ਼ਰੀਕੇ ਵਾਲਿਆਂ ਦੀਆਂ ਤਿਆਰੀਆਂ ਵੇਖਣ ਵਾਲੀਆਂ ਹੁੰਦੀਆਂ ਸਨ। ਇਕ-ਦੂਜੇ ਨਾਲ ਸਾੜਾ ਕਰਨ ਵਾਲੇ ਸ਼ਰੀਕ ਵੀ ਵਿਆਹਾਂ ਵਿਚ ਸਜ-ਧਜ ਕੇ ਸ਼ਿਰਕਤ ਕਰਦੇ ਸਨ। ਕੜਾਹੀ ਵਾਲੇ ਦਿਨ ਤੋਂ ਪਿੰਡ ਦੇ ਮੁੰਡੇ ਕੰਮ ਕਰਨ ਲਈ ਹਾਜ਼ਰ ਹੋ ਜਾਂਦੇ ਸਨ। ਕੜਾਹੀ ਵਾਲੇ ਦਿਨ ਤੋਂ ਵਿਆਹ ਤਕ ਜਿਹੜੀ ਰੌਣਕ ਲੱਗਦੀ, ਉਸ ਦਾ ਵਰਨਣ ਸ਼ਬਦਾਂ ਵਿਚ ਕਰਨਾ ਨਾਮੁਮਕਿਨ ਹੈ। ਵਿਆਹ ਦੀਆਂ ਰਸਮਾਂ ਤਕ ਭਰਜਾਈਆਂ ਜਾਂ ਹੋਰ ਲਾਡਲੇ ਰਿਸ਼ਤਿਆਂ ਵਿਚ ਚਲਦੀ ਨੋਕ-ਝੋਕ ਵੱਖਰਾ ਹੀ ਆਲਮ ਸਿਰਜ ਦਿੰਦੀ ਸੀ।

ਸੁਣ ਨੀ ਕੁੜੀਏ ਸੱਗੀ ਵਾਲੀਏ…

ਸਿਰ-ਮੱਥੇ ’ਤੇ ਸ਼ਿੰਗਾਰ ਲਈ ਪੇਂਡੂ ਔਰਤਾਂ ਦਾ ਬਹੁ-ਚਰਚਿਤ ਤੇ ਬਹੁ-ਚਹੇਤਾ ਗਹਿਣਾ ‘ਸੱਗੀ ਫੁੱਲ’ ਰਿਹਾ ਹੈ। ਇਹ ਗਹਿਣਾ ਤਿੰਨ ਗਹਿਣਿਆਂ ਦਾ ਇਕੱਠ ਹੈ। ਭਾਵ ਇਕ ਸੱਗੀ ਅਤੇ ਦੋ ਫੁੱਲ। ਭਾਵੇਂ ਸੱਗੀ ਫੁੱਲਾਂ ਨਾਲ ਹੀ ਸੰਪੂਰਨ ਹੁੰਦੀ ਹੈ, ਪਰ ਆਮ ਤੌਰ ’ਤੇ ਇਕੱਲਾ ਸੱਗੀ ਹੀ ਕਹਿ ਲਿਆ ਜਾਂਦਾ ਹੈ ਅਤੇ ਇਹ ਸੱਗੀ ਫੁੱਲ ਦਾ ਪੂਰਕ ਹੋ ਨਿੱਬੜਦਾ ਹੈ। ਸੱਗੀ ਫੁੱਲ ਸਿਰ ਦੇ ਸ਼ਿੰਗਾਰ ਦਾ ਸੋਨੇ ਤੇ ਚਾਂਦੀ ਦੇ ਪੱਤਰੇ ਦਾ ਬਣਿਆ ਇਕ ਨਿੱਕੇ ਜਿਹੇ ਗੁੰਬਦ ਦੀ ਸ਼ਕਲ ਦਾ ਗਹਿਣਾ ਹੈ। ਸੁਹਾਗ ਦੇ ਪ੍ਰਤੀਕ ਇਸ ਗਹਿਣੇ ਦੀ ਸ਼ਕਲ ਖੋਪੇ ਦੀ ਮੂਧੀ ਮਾਰੀ ਠੂਠੀ ਵਰਗੀ ਵੀ ਆਖੀ ਜਾ ਸਕਦੀ ਹੈ। ਸੱਗੀ ਆਕਾਰ ਵਿਚ ਵੱਡੀ ਤੇ ਫੁੱਲ ਛੋਟੇ ਹੁੰਦੇ ਹਨ। ਇਨ੍ਹਾਂ ਤਿੰਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ, ਬਸ ਆਕਾਰ ਦਾ ਫਰਕ ਹੁੰਦਾ ਹੈ। ਚਾਂਦੀ ਦੇ ਪਤਲੇ ਪੱਤਰੇ ’ਤੇ ਸੋਨੇ ਦਾ ਪੱਤਰਾ ਚੜ੍ਹਾ ਕੇ ਸੱਗੀ ਫੁੱਲ ਬਣਾਏ ਜਾਂਦੇ ਜੋ ਅੰਦਰੋਂ ਖੋਖਲੇ ਹੁੰਦੇ। ਸੱਗੀ ਫੁੱਲਾਂ ਦੇ ਸਿਰੇ ’ਤੇ ਨਿੱਕੀ ਜਿਹੀ ਡੋਡੀ ਹੁੰਦੀ। ਸੱਗੀ ਫੁੱਲਾਂ ਦੇ ਅੰਦਰ ਛੋਟੇ-ਛੋਟੇ ਕੁੰਡੇ ਬਣਾਏ ਹੁੰਦੇ ਜਿਨ੍ਹਾਂ ਵਿਚ ਡੋਰ ਪਾ ਕੇ ਸੱਗੀ ਫੁੱਲ ਗੁੰਦੇ ਹੁੰਦੇ। ਸੱਗੀ ਪਾਉਣ ਨੂੰ ‘ਸਿਰ ਗੁੰਦਣਾ’ ਜਾਂ ‘ਸਿਰ ਉੱਚਾ ਕਰਨਾ’ ਵੀ ਕਿਹਾ ਜਾਂਦਾ। ਸੱਗੀ ਪਾਉਣੀ ਜਾਂ ਸਿਰ ਗੁੰਦਣਾ ਹਾਰੀ-ਸਾਰੀ ਦਾ ਕੰਮ ਨਹੀਂ ਸੀ ਹੁੰਦਾ। ਵਿਆਹ ਵੇਲੇ ਜਾਂ ਉਂਜ ਤਿਓਹਾਰ ’ਤੇ ਪਿੰਡ ਦੀ ਨੈਣ ਜਾਂ ਝੂਰੀ ਹੀ ਸੱਗੀ ਗੁੰਦਦੀ। ਉਹ ਮੁਟਿਆਰਾਂ ਲਈ ਸਸਤਾ ਅਤੇ ਚਲਦਾ-ਫਿਰਦਾ ‘ਬਿਊਟੀ ਪਾਰਲਰ’ ਹੁੰਦੀ।

ਮਾਣੋ ਜ਼ਿੰਦਗੀ ਦੇ ਰੰਗ

ਇਨਸਾਨ ਕਿੰਨੀ ਵੀ ਲੰਬੀ ਉਮਰ ਭੋਗ ਲਵੇ, ਪਰ ਉਸ ਦਾ ਮਰਨ ਨੂੰ ਦਿਲ ਨਹੀਂ ਕਰਦਾ। ਕਈ 80, 90 ਸਾਲ ਦੇ ਬਜ਼ੁਰਗ ਸੋਟੀ ਦੇ ਸਹਾਰੇ ਤੁਰਦੇ ਜਾਂ ਪੈਰ ਘਸੀਟਦੇ ਆਮ ਵੇਖੇ ਜਾ ਸਕਦੇ ਹਨ, ਪਰ ਇਸ ਦੇ ਉਲਟ ਪਹਾੜਾਂ ’ਤੇ ਉੱਗੇ ਚੈਰੀ ਦੇ ਫੁੱਲ ਪੂਰੇ ਜੋਬਨ ’ਤੇ ਆ ਕੇ ਹਾਸੇ ਵੰਡਦੇ ਹਨ ਤੇ ਫਿਰ ਚੁੱਪ-ਚੁਪੀਤੇ ਗਰਮੀ ਦੀ ਰੁੱਤ ਵਿਚ ਟਾਹਣੀਆਂ ਨਾਲੋਂ ਵੱਖ ਹੋ ਕੇ ਧਰਤੀ ’ਤੇ ਡਿੱਗ ਪੈਂਦੇ ਹਨ।

ਲੋਪ ਹੋਇਆ ਬੂਟੀਆਂ ਵਾਲਾ ਝੋਲਾ

ਖੱਦਰ ਜਾਂ ਕੇਸਮੈਂਟ ਦਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ। ਸਮੇਂ ਦੇ ਨਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਵਿਚੋਂ ਇਹ ਵੰਨਗੀ ਵੀ ਲੋਪ ਹੋ ਗਈ। ਬੀਤੇ ਹੋਏ ਦੌਰ ਵਿਚ ਇਹ ਬਹੁਤ ਪ੍ਰਚੱਲਿਤ ਹੁੰਦਾ ਸੀ।

ਨਵੇਂ ਪਰਿਵਾਰ ਦਾ ਰੂਪ ਲੈ ਰਹੀ ਦੋਸਤੀ

ਹੁਣ ਦੋਸਤ ਕੇਵਲ ਦੋਸਤ ਹੀ ਨਹੀਂ ਹਨ, ਇਕ ਨਵੇਂ ਪਰਿਵਾਰ ਦਾ ਰੂਪ ਲੈ ਚੁੱਕੇ ਹਨ। ਹੁਣ ਦੋਸਤਾਂ ਨੇ ਦੂਜੇ ਪਰਿਵਾਰ ਵਾਂਗ ਆਪਣੀ ਜਗ੍ਹਾ ਬਣਾ ਲਈ ਹੈ। ਕਿਤੇ-ਕਿਤੇ ਤਾਂ ਨੇੜਲੇ ਰਿਸ਼ਤੇਦਾਰਾਂ ਤੋਂ ਵੀ ਨੇੜੇ ਹੋਣ ਲੱਗ ਪਏ ਹਨ ਅਤੇ ਨਾਲ ਹੀ ਪਰਿਵਾਰ ਦੀ ਕਮੀ ਨੂੰ ਵੀ ਪੂਰਾ ਕਰਨ ਲੱਗੇ ਹਨ। ਇਕੱਠਿਆਂ ਖਾਣਾ-ਪੀਣਾ, ਇਕੱਠਿਆਂ ਮੌਜਾਂ ਮਾਣਨੀਆਂ, ਹਰ ਤਿਉਹਾਰ, ਰਲ-ਮਿਲ ਕੇ ਮਨਾਉਣਾ, ਇਕੱਠਿਆਂ ਬਹਿ ਕੇ ਛੁੱਟੀਆਂ ਦੀ ਯੋਜਨਾ ਬਣਾਉਣੀ, ਘੁੰਮਣਾ-ਫਿਰਨਾ ਅਤੇ ਛੁੱਟੀਆਂ ’ਚ ਇਕ-ਦੂਜੇ ਕੋਲ ਬੱਚਿਆਂ ਨੂੰ ਭੇਜਣਾ। ਇਹ ਵਰਤਾਰਾ ਪੁਰਾਣੀ ਵਿਚਾਰਧਾਰਾ ਵਾਲਿਆਂ ਨੂੰ ਅਜੀਬ ਜਾਂ ਆਪਣੀ ਸੰਸਕ੍ਰਿਤੀ ਅਤੇ ਪਰਿਵਾਰਕ ਪਰੰਪਰਾ ਤੋਂ ਕੁਝ ਵੱਖਰਾ ਜਿਹਾ ਲੱਗ ਸਕਦਾ ਹੈ ਅਤੇ ਨਾਰਾਜ਼ਗੀ ਦਾ ਕਾਰਨ ਵੀ ਬਣ ਸਕਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੋਸਤੀ ਅੱਜ ਕਿਉਂ ਖੂਨ ਦੇ ਰਿਸ਼ਤਿਆਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਰਹੀ ਹੈ? ਜਦਕਿ ਹਮੇਸ਼ਾਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਖੂਨ ਦਾ ਰਿਸ਼ਤਾ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ। ਅੱਜ ਇਹ ਦੋਸਤੀ ਦੇ ਰਿਸ਼ਤੇ ਕਿਉਂ ਬਹੁਤ ਜ਼ਿਆਦਾ ਗੁੜ੍ਹੇ ਹੁੰਦੇ ਜਾ ਰਹੇ ਹਨ?

ਵਿਰੋਧੀ ਦਿਸ਼ਾਵਾਂ ਵਿਚ ਤੁਰਦੀਆਂ ਪੀੜ੍ਹੀਆਂ

ਅੱਜ ਦੀ ਤੜਕ-ਭੜਕ ਅਤੇ ਸ਼ੋਰ-ਸ਼ਰਾਬੇ ਵਾਲੀ ਜ਼ਿੰਦਗੀ ਵਿਚ ਕੀ ਕਦੇ ਤੁਹਾਡਾ ਮਨ ਕਾਹਲਾ ਨਹੀਂ ਪੈਂਦਾ, ਕੀ ਤੁਸੀਂ ਕਿਸੇ ਦੇ ਵਿਆਹ ਵਾਲੇ ਦਿਨ ਮੈਰਿਜ ਪੈਲੇਸਾਂ ਦੇ ਅੰਦਰੋਂ ਆਉਂਦੀ ਉਚੀ ਆਵਾਜ਼ ਤੋਂ ਉਕਤਾ ਕੇ ਕੁਝ ਸਮਾਂ ਰਾਹਤ ਦਾ ਬਿਤਾਉਣ ਲਈ ਪੈਲੇਸ ਤੋਂ ਬਾਹਰ ਨਹੀਂ ਆਉਂਦੇ? ਜੇ ਇਨ੍ਹਾਂ ਪ੍ਰਸ਼ਨਾਂ ਸਬੰਧੀ ਤੁਹਾਡਾ ਉੱਤਰ ‘ਹਾਂ’ ਵਿਚ ਹੈ ਤਾਂ ਜ਼ਰਾ ਸੋਚੋ ਇਸ ਯੁੱਗ ਬਾਰੇ ਜਿਸ ਵਿਚ ਅਸੀਂ ਜੀ ਰਹੇ ਹਾਂ।

ਖੋਲ੍ਹ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ …

ਮਨੁੱਖ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ। ਇਹ ਸਮਾਜਿਕ ਦਾਇਰਾ ਹੀ ਉਸਦੀ ਸ਼ਖ਼ਸੀਅਤ ਨੂੰ ਨਿਖਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤੁਸੀਂ ਚੰਗੇ ਦੋਸਤ ਤੋਂ ਬਿਨਾਂ ਜ਼ਿੰਦਗੀ ਦੀ ਦੌੜ ਦਾ ਪੰਧ ਪੂਰਾ ਨਹੀਂ ਕਰ ਸਕਦੇ। ਭਾਵੇਂ ਦੋਸਤੀ ਦੀ ਪਛਾਣ ਤਾਂ ਜ਼ਿੰਦਗੀ ਦੇ ਇਕ ਰਿਸ਼ਤੇ ਵਜੋਂ ਹੀ ਹੁੰਦੀ ਹੈ, ਪਰ ਇਸਦਾ ਨਿੱਘ ਸਾਰੇ ਰਿਸ਼ਤਿਆਂ ਦੀਆਂ ਵਲਗਣਾਂ ਤੋਂ ਆਜ਼ਾਦ ਫ਼ਿਜ਼ਾ ਵਰਗਾ ਹੁੰਦਾ ਹੈ। ਸਮਾਂ ਬੀਤਣ ਨਾਲ ਧਨ-ਦੌਲਤ ਦੀ ਕੀਮਤ ਤਾਂ ਘੱਟਦੀ ਜਾਂਦੀ ਹੈ, ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ-ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ।
ਇਹ ਸੱਚਾਈ ਹੈ ਕਿ ਅੱਜਕੱਲ੍ਹ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ। ਦੋਸਤੀ ਕਰਨੀ ਅਤੇ ਇਸ ਰਿਸ਼ਤੇ ਨੂੰ ਲੰਮੇ ਸਮੇਂ ਤਕ ਨਿਭਾਉਣਾ ਬੜਾ ਔਖਾ ਕੰਮ ਹੈ। ਅੱਜ ਲੋਕ ਇਕੱਲਤਾ ਦਾ ਸ਼ਿਕਾਰ ਹਨ। ਅਖ਼ਬਾਰਾਂ ਵਿਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਚੰਗੇ ਦੋਸਤ ਦੇ ਸਾਥ ਲਈ ਤੜਫ਼ ਰਹੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076037550
Copyright © 2019, Panjabi Times. All rights reserved. Website Designed by Mozart Infotech