ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਮਾਂ ਦਾ ਦੁੱਧ ਬੱਚੇ ਦਾ ਕੁਦਰਤੀ ਹੱਕ

April 21, 2019 03:33 PM

ਪਿੱਛੇ ਜਿਹੇ ਆਪਣੇ ਭਾਰਤ ਦੌਰੇ ਦੌਰਾਨ ਮੈਂ ਪਰਿਵਾਰ ਸਣੇ ਕਾਫ਼ੀ ਗਹਿਮਾ-ਗਹਿਮੀ ਵਾਲੇ ਰੈਸਤਰਾਂ ਵਿਚ ਬੈਠੀ ਸਾਂ ਕਿ ਮੇਰੇ ਤਿੰਨ ਸਾਲਾ ਪੁੱਤਰ ਨੇ ਦੁੱਧ ਚੁੰਘਾਉਣ ਦੀ ਮੰਗ ਕੀਤੀ। ਮੈਂ ਫ਼ੌਰੀ ਬੈਗ ‘ਚੋਂ ਦੁਪੱਟਾ ਲੈ ਕੇ ਆਪਣੇ ਆਪ ਨੂੰ ਢਕਿਆ ਤੇ ਬੱਚੇ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਇਸ ਦੌਰਾਨ ਮੇਰੇ ਆਸੇ-ਪਾਸੇ ਵਿਚਰ ਰਹੇ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ। ਕੁਝ ਕੁ ਥੋੜ੍ਹੀ ਪ੍ਰੇਸ਼ਾਨੀ ਦਿਖਾ ਰਹੇ ਸਨ ਪਰ ਕੁੱਲ ਮਿਲਾ ਕੇ ਮੇਰੇ ਲਈ ਇਹ ਸ਼ਾਨਦਾਰ ਤਜਰਬਾ ਸੀ। ਜੇ 10-15 ਸਾਲ ਪਹਿਲਾਂ ਦੀ ਗੱਲ ਹੁੰਦੀ ਤਾਂ ਮੈਂ ਅੰਦਾਜ਼ਾ ਲਾ ਸਕਦੀ ਸਾਂ ਕਿ ਇਨ੍ਹਾਂ ਹੀ ਨਜ਼ਰਾਂ ਨੇ ਕਿਵੇਂ ਪ੍ਰਤੀਕਿਰਿਆ ਕਰਨੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸਮਾਜ ਨੇ ਇਸ ਸਮੇਂ ਦੌਰਾਨ ਕਿੰਨੀ ਤਰੱਕੀ ਕੀਤੀ ਹੈ।

ਸੋਰਸ - ਇੰਟਰਨੇਟ , ਲੇਖ਼ਕ  :  ਕਮਲਜੀਤ ਕੌਰ ਸੇਖੋਂ ਰੰਧਾਵਾ


ਇਸ ਦੇ ਬਾਵਜੂਦ, ਭਾਰਤ ਦਾ ਮਾਵਾਂ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਚੁੰਘਾਉਣ (ਬ੍ਰੈਸਟਫੀਡਿੰਗ) ਬਾਰੇ ਅੰਕੜੇ ਭਾਰਤੀਆਂ ਦੀ ਇਸ ਬਦਲੀ ਹੋਈ ਮਾਨਸਿਕਤਾ ਦੀ ਸ਼ਾਹਦੀ ਨਹੀਂ ਭਰਦੇ। ਜਿਥੇ ਦੁਨੀਆਂ ਭਰ ਵਿਚ ਮਾਂ ਦੇ ਦੁੱਧ ਦੇ ਹੱਕ ‘ਚ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ, ਉਥੇ ਹਾਲੀਆਂ ਰਿਪੋਰਟਾਂ ਮੁਤਾਬਕ, ਭਾਰਤ ਵਿਚ ਬੱਚਿਆਂ ਦੇ ਇਸ ਕੁਦਰਤੀ ਹੱਕ ਬਾਰੇ ਰਿਪੋਰਟ ਬੜੀ ਡਰਾਉਣੀ ਹੈ। ਇਸ ਮਾਮਲੇ ਵਿਚ ਭਾਰਤ ਦਾ ਦਰਜਾ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਆਦਿ ਵਿਚ ਚੱਲ ਰਹੇ ਰੁਝਾਨਾਂ ਨਾਲੋਂ ਵੀ ਹੇਠਾਂ ਹੈ। ਮਾਵਾਂ ਦੇ ਕੰਮਕਾਜੀ ਹਾਲਾਤ, ਸਫ਼ਰ, ਸਾਂਝੇ ਪਰਿਵਾਰ, ਜਨਤਕ ਤੌਰ ‘ਤੇ ਦੁੱਧ ਚੁੰਘਾਉਣੋਂ ਸ਼ਰਮਾਉਣਾ ਆਦਿ ਅਨੇਕਾਂ ਕਾਰਨ ਭਾਰਤ ਵਿਚ ਦੁੱਧ ਚੁੰਘਾਉਣ ਦੀ ਮਾੜੀ ਦਰ ਲਈ ਜ਼ਿੰਮੇਵਾਰ ਹਨ। ਅਫ਼ਸੋਸ ਤੇ ਦੁੱਖ ਦੀ ਗੱਲ ਹੈ ਕਿ ਇਸੇ ਕਾਰਨ ਭਾਰਤ ਵਿਚ ਅਨੇਕਾਂ ਔਰਤਾਂ ਜਣੇਪੇ ਤੋਂ ਬਾਅਦ ਆਪਣੇ ਸਰੀਰ ਦੀ ਹਾਲਤ ਵਿਚ ਉਲਝ ਕੇ ਰਹਿ ਜਾਂਦੀਆਂ ਹਨ। ਦੱਸਿਆ ਜਾਂਦਾ ਹੈ ਕਿ ਹਸਪਤਾਲਾਂ ਵਿਚ ਵੀ ਜਨਮ ਤੋਂ ਫ਼ੌਰੀ ਬਾਅਦ ਅਕਸਰ ਬੱਚਿਆਂ ਨੂੰ ਫਾਰਮੂਲਾ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਮਾਵਾਂ ਆਪਣੇ ਬੱਚੇ ਨੂੰ ਛੇ ਕੁ ਮਹੀਨਿਆਂ ਦਾ ਹੁੰਦਿਆਂ ਹੀ ਮੱਝ ਜਾਂ ਗਾਂ ਦਾ ਦੁੱਧ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਇਕ ਵਾਰੀ ਬੱਚਾ ਹੋਰ ਦੁੱਧ ਉਤੇ ਗਿੱਝ ਜਾਵੇ ਤਾਂ ਉਹ ਇਸ ਉਤੇ ਵੱਧ ਨਿਰਭਰ ਕਰਨ ਲੱਗਦਾ ਹੈ ਤੇ ਉਸ ਲਈ ਮਾਂ ਦੇ ਦੁੱਧ ਨਾਲ ਮੇਲ ਬਿਠਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਵਿਗਿਆਨਕ ਪੱਖੋਂ ਦੇਖੀਏ ਤਾਂ ਮਾਂ ਦੇ ਦੁੱਧ ਵਿਚ 200 ਤੋਂ ਵੱਧ ਤੱਤ ਹੁੰਦੇ ਹਨ ਅਤੇ ਹੋਰ ਅਨੇਕਾਂ ਤੱਕ ਸਮੇਂ ਸਮੇਂ ‘ਤੇ ਜ਼ਾਹਰ ਹੁੰਦੇ ਰਹਿੰਦੇ ਹਨ। ਮਾਂ ਦਾ ਪਹਿਲ-ਪਲੇਠਾ ਪਿਲੱਤਣ ਵਾਲਾ ਦੁੱਧ ਜਿਹੜਾ ਬੱਚੇ ਦੇ ਜਨਮ ਤੋਂ ਫ਼ੌਰੀ ਬਾਅਦ ਲਿਆ ਜਾਂਦਾ ਹੈ, ਐਂਟੀਬਾਡੀਜ਼ ਨਾਲ ਇੰਨਾ ਭਰਪੂਰ ਹੁੰਦਾ ਹੈ ਕਿ ਇਸ ਨੂੰ ਅਕਸਰ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਪਹਿਲਾ ਕਦਮ ਕਰਾਰ ਦਿੱਤਾ ਜਾਂਦਾ ਹੈ। ਇਸ ਵਿਚ ਪ੍ਰੋਟੀਨ ਦੀ ਬਹੁਤਾਤ ਹੁੰਦੀ ਹੈ ਤੇ ਸਾਲਟ (ਨਮਕ), ਮਿਨਰਲ, ਵਿਟਾਮਿਨ ਏ, ਕੈਲਸ਼ੀਅਮ, ਨਾਈਟਰੋਜਨ, ਖ਼ੂਨ ਦੇ ਸਫ਼ੈਦ ਕਣ ਅਤੇ ਹੋਰ ਐਂਟੀਬਾਡੀਜ਼ ਸ਼ਾਮਲ ਹੁੰਦੇ ਹਨ। ਇਸ ਵਿਚ ਬੱਚੇ ਦੇ ਤਿੰਨ ਜਾਂ ਚਾਰ ਦਿਨਾਂ ਦਾ ਹੋ ਜਾਣ ‘ਤੇ ਆਉਣ ਵਾਲੇ ਪੂਰੇ ਤਿਆਰ ਦੁੱਧ ਦੇ ਮੁਕਾਬਲੇ ਫੈਟ (ਚਰਬੀ) ਤੇ ਸ਼ੱਕਰ ਘੱਟ ਹੁੰਦੀ ਹੈ। ਪੂਰੇ ਤਿਆਰ ਦੁੱਧ ਵਿਚ ਪਾਣੀ, ਚਰਬੀ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਮਿਨਰਲ ਤੇ ਵਿਟਾਮਿਨ, ਅਮੀਨੋ ਐਸਿਡਜ਼, ਐਨਜਾਈਮਜ਼ ਅਤੇ ਖ਼ੂਨ ਦੇ ਸਫ਼ੈਦ ਕਣ ਹੁੰਦੇ ਹਨ।
ਮਾਂ ਦਾ ਦੁੱਧ ਜਿਥੇ ਆਪਣੀ ਬਣਤਰ ਨੂੰ ਪਾਣੀ ਤੇ ਲੈਕਟੋਜ਼ (ਦੁੱਧ ਦੀ ਖੰਡ) ਦੀ ਭਰਮਾਰ ਵਾਲੇ ‘ਫੋਰਮਿਲਕ’ ਤੋਂ ਫੈਟ ਤੇ ਕੈਲੋਰੀਜ਼ ਨਾਲ ਭਰਪੂਰ ‘ਹਿੰਡ ਮਿਲਕ’ ਵਿਚ ਬਦਲ ਦਿੰਦਾ ਹੈ, ਉਥੇ ਸਾਇੰਸਦਾਨਾਂ ਮੁਤਾਬਕ, ਹੋਰ ਕਿਸੇ ਜੀਵ ਦੇ ਦੁੱਧ ਵਿਚ ਇਹ ਗੁਣ ਨਹੀਂ ਪਾਇਆ ਜਾਂਦਾ ਅਤੇ ਉਹ ਉੱਤਮਤਾ ਪੱਖੋਂ ਇਨਸਾਨੀ ਦੁੱਧ ਦੇ ਬਰਾਬਰ ਤਾਂ ਕੀ, ਨੇੜੇ-ਤੇੜੇ ਵੀ ਨਹੀਂ ਢੁੱਕਦਾ। ਹਾਲੀਆ ਖੋਜਾਂ ਤੋਂ ਮਾਂ ਦੇ ਦੁੱਧ ਵਿਚ ਇਕ ਫੈਟੀ ਐਸਿਡ ਦਾ ਪਤਾ ਲੱਗਾ ਹੈ ਜਿਹੜਾ ਬੱਚੇ ਦੇ ਦਿਮਾਗ਼ ਅਤੇ ਰੈਟਿਨਾ ਦੇ ਵਿਕਾਸ ਨੂੰ ਹੁਲਾਰਾ ਦਿੰਦਾ ਹੈ ਜੋ ਉਚੇਰੇ ਬੌਧਿਕ ਪੱਧਰ (ਆਈਕਿਊ) ਅਤੇ ਵਧੇਰੇ ਗਿਆਨਾਤਮਕ ਵਿਕਾਸ (ਯੂਨੀਸੈੱਫ) ਨਾਲ ਜੁੜਿਆ ਹੋਇਆ ਹੈ। ਇਸ ਫੈਟੀ ਐਸਿਡ ਤੇ ਇਨਫੈਕਸ਼ਨ ਨਾਲ ਲੜਨ ਵਾਲੇ ਖ਼ੂਨ ਦੇ ਸਫ਼ੈਦ ਕਣਾਂ ਨੂੰ ਇਨਸਾਨੀ ਸਰੀਰ ਖ਼ੁਦ ਨਹੀਂ ਤਿਆਰ ਕਰ ਸਕਦਾ।
ਸੰਸਾਰ ਸਿਹਤ ਸੰਸਥਾ (ਡਬਲਿਊਐੱਚਓ) ਦੀ ਸਲਾਹ ਹੈ ਕਿ ਸਾਰੇ ਬੱਚਿਆਂ ਨੂੰ ਜਨਮ ਦੇ ਪਹਿਲੇ ਛੇ ਮਹੀਨੇ ਦੌਰਾਨ ਸਿਰਫ਼ ਮਾਂ ਦਾ ਦੁੱਧ ਹੀ ਚੁੰਘਾਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਹੌਲੀ ਹੌਲੀ ਠੋਸ ਖ਼ੁਰਾਕ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਰ ਨਾਲ ਹੀ ਦੋ ਸਾਲ ਜਾਂ ਉਸ ਤੋਂ ਵੀ ਅਗਾਂਹ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ (ਦੋ ਸਾਲ ਜਾਂ ਉਸ ਤੋਂ ਵੀ ਅਗਾਂਹ ਤੱਕ)। ਦੁਨੀਆਂ ਭਰ ਵਿਚ ਮਾਵਾਂ ਆਪਣੇ ਨਿੱਕੇ ਬੱਚਿਆਂ ਨੂੰ ਤਿੰਨ ਤੋਂ ਚਾਰ ਸਾਲਾਂ ਤੱਕ ਦੁੱਧ ਚੁੰਘਾਉਂਦੀਆਂ ਹਨ ਅਤੇ ਕੁਝ ਥਾਵਾਂ ‘ਤੇ ਤਾਂ ਛੇ ਤੋਂ ਸੱਤ ਸਾਲ ਦੀ ਉਮਰ ਤੱਕ ਵੀ। ਇਨ੍ਹਾਂ ਵਿਚੋਂ ਕੁੱਝ ਮਾਵਾਂ ਤਾਂ ਬੱਚੇ ਵੱਲੋਂ ਖ਼ੁਦ ਹੀ ਦੁੱਧ ਚੁੰਘਣਾ ਛੱਡ ਦੇਣ ਦੀ ਉਡੀਕ ਕਰਦੀਆਂ ਹਨ ਅਤੇ ਕੁੱਝ ਹੋਰ ਜਬਰੀ ਛੁਡਵਾ ਦਿੰਦੀਆਂ ਹਨ। ਕੁੱਝ ਲੋਕਾਂ ਲਈ ਇਹ ਗੱਲ ਕਾਫ਼ੀ ਨਾਟਕੀ ਜਿਹੀ ਜਾਂ ‘ਇਸ ਵਿਚ ਐਡਾ ਵੀ ਕੀ ਹੈ’ ਵਰਗੀ ਲੱਗ ਸਕਦੀ ਹੈ ਪਰ ਕਿਸੇ ਮਾਂ ਲਈ ਬੱਚੇ ਨੂੰ ਦੁੱਧ ਚੁੰਘਾਉਣਾ ਜਾਂ ਉਸ ਦਾ ਪਾਲਣ-ਪੋਸ਼ਣ ਕਰਨਾ ਸਭ ਤੋਂ ਉੱਤਮ (ਪਰਮ) ਆਨੰਦ ਵਰਗੀ ਸਥਿਤੀ ਹੁੰਦੀ ਹੈ। ਇਸ ਕਾਰਨ ਬੱਚੇ ਨੂੰ ਦੁੱਧ ਚੁੰਘਣੋਂ ਜਬਰੀ ਰੋਕਣਾ ਉਸ ਨੂੰ ਵੀ ਮਾੜਾ ਲੱਗਦਾ ਹੈ।
2014 ਵਿਚ ‘ਐਨੀਮਲ ਬਿਹੇਵੀਅਰ’ ਪਰਚੇ ਵਿਚ ਮਾਂਡਲੇਵਾਲਾ ਅਤੇ ਹੋਰ ਲੇਖਕਾਂ ਦੇ ਛਪੇ ਲੇਖ ਮੁਤਾਬਕ, ਦੁੱਧ ਚੁੰਘਣੋਂ ਹਟਾਉਣ ਜਾਂ ਮਾਂ ਦੇ ਦੁੱਧ ਦੀ ਥਾਂ ਹੋਰ ਖ਼ੁਰਾਕ ਦੇਣ ਦੀ ਕਾਰਵਾਈ ਥਣਧਾਰੀ ਜੀਵਾਂ ਦੇ ਬੱਚਿਆਂ ਲਈ ਮਾਨਸਿਕ ਤੇ ਸਰੀਰਕ ਤਣਾਅ ਦਾ ਕਾਰਨ ਬਣਦੀ ਹੈ। ਇਹੀ ਨਹੀਂ, ਇਕ ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੁੱਧ ਚੁੰਘਣਾ ਛੁਡਵਾਏ ਜਾਣ ‘ਤੇ ਬੱਚਾ ਬਹੁਤ ਤਣਾਅ ਮਹਿਸੂਸ ਕਰਦਾ ਹੈ ਅਤੇ ਇਸ ਤਰ੍ਹਾਂ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀ ਮਾਂ ਦੇ ਕਰੀਬ ਤੇ ਉਸ ਦੇ ਸੰਪਰਕ ਵਿਚ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਹ ਬੰਧਨ ਕਿੰਨਾ ਅਨੋਖਾ ਹੈ! ਅਜਿਹੇ ਬਹੁਤ ਸਾਰੇ ਅਧਿਐਨ ਹਨ, ਜਿਹੜੇ ਬੱਚਿਆਂ ਤੋਂ ਜਬਰੀ ਮਾਂ ਦਾ ਦੁੱਧ ਛੁਡਵਾਏ ਜਾਣ ‘ਤੇ ਉਨ੍ਹਾਂ ਨੂੰ ਨਾਂਹਪੱਖੀ ਵਤੀਰੇ, ਮਨੋਵਿਗਿਆਨਕ ਦਬਾਅ ਅਤੇ ਸਾਹ ਤੇ ਪੇਚਿਸ਼ ਦੀਆਂ ਸਮੱਸਿਆਵਾਂ ਵਰਗੀਆਂ ਪ੍ਰੇਸ਼ਾਨੀਆਂ ਪੇਸ਼ ਆਉਣ ਦੀ ਗੱਲ ਕਰਦੇ ਹਨ। ਅਧਿਐਨਾਂ ਮੁਤਾਬਕ, ਬੱਚੇ ਤੋਂ ਜਬਰੀ ਦੁੱਧ ਚੁੰਘਣਾ ਛੁਡਾਏ ਜਾਣ ਜਾਂ ਉਸ ਵੱਲੋਂ ਖ਼ੁਦ ਛੱਡ ਦੇਣ ਨਾਲ ਮਾਂ ਉਤੇ ਵੀ ਭਾਵਨਾਤਮਕ ਪੱਖੋਂ ਬੁਰੇ ਪ੍ਰਭਾਵ ਹੀ ਨਹੀਂ ਪੈ ਸਕਦੇ, ਸਗੋਂ ਉਹ ਬੇਚੈਨੀ, ਉਦਾਸੀ ਤੇ ਦੁਖੀ ਵੀ ਮਹਿਸੂਸ ਕਰ ਸਕਦੀ ਹੈ। ਇਸ ਦੇ ਮੈਡੀਕਲ ਅਸਰ ਹੋਰ ਵੀ ਵੱਡੇ ਹੋ ਸਕਦੇ ਹਨ ਜੋ ਛਾਤੀ ਤੇ ਬੱਚੇਦਾਨੀ ਦੇ ਕੈਂਸਰ, ਮੋਟਾਪੇ ਤੇ ਸ਼ੂਗਰ (ਡਾਇਬਟੀਜ਼) ਆਦਿ ਦਾ ਕਾਰਨ ਬਣ ਸਕਦੇ ਹਨ।
ਇਹ ਸਾਰਾ ਡੇਟਾ ਇਕੱਠਾ ਇਥੇ ਪੇਸ਼ ਕਰਨ ਦਾ ਮਕਸਦ ਮਹਿਜ਼ ਇਹ ਸਮਝਣ ਦੀ ਕੋਸ਼ਿਸ਼ ਕਰਨਾ ਹੈ ਕਿ ਜਦੋਂ ਮਾਂ ਆਪਣੇ ਬੱਚੇ ਨੂੰ ਆਪਣੇ ਦੁੱਧ ਤੋਂ ਮਹਿਰੂਮ ਕਰਨ ਜਾਂ ਉਸ ਦੀ ਬਹੁਤ ਛੋਟੀ ਉਮਰ ਵਿਚ ਦੁੱਧ ਚੁੰਘਣਾ ਛੁਡਵਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਉਸ ਦੇ ਕੀ ਕੀ ਅਸਰ ਹੋ ਸਕਦੇ ਹਨ। ਬੱਚੇ ਵੱਲੋਂ ਦੁੱਧ ਚੁੰਘਣਾ ਛੱਡਣ ਦੀ ਕਾਰਵਾਈ ਕੀ ਬੱਚੇ ਦੀ ਮਰਜ਼ੀ ਮੁਤਾਬਕ ਹੋਣੀ ਚਾਹੀਦੀ ਹੈ, ਜਾਂ ਜਬਰੀ ਜਾਂ ਫਿਰ ਸਮਾਜ ਦੇ ਅਸਰ ‘ਤੇ ਆਧਾਰਿਤ ਹੋਣੀ ਚਾਹੀਦੀ ਹੈ? ਜੇ ਮਾਂ ਨੂੰ ਸਿਹਤ ਸਬੰਧੀ ਕੋਈ ਅਜਿਹੀ ਸਮੱਸਿਆ ਨਾ ਹੋਵੇ, ਜਿਸ ਕਾਰਨ ਉਹ ਦੁੱਧ ਨਾ ਚੁੰਘਾ ਸਕਦੀ ਹੋਵੇ, ਤਾਂ ਬਿਹਤਰੀਨ ਤਰੀਕਾ ਕੀ ਹੈ? ਵਿਗਿਆਨਕ ਅਧਿਐਨਾਂ ਮੁਤਾਬਕ ਇਹ ਕਾਰਵਾਈ ਬੱਚੇ ਤੇ ਮਾਂ ਦੋਵਾਂ ਲਈ ਠੀਕ ਨਹੀਂ ਹੈ।
ਮਾਂ ਦੇ ਦੁੱਧ ਦੀ ਅਹਿਮੀਅਤ ਸਦੀਆਂ ਪਹਿਲਾਂ ਹੀ ਚੰਗੀ ਤਰ੍ਹਾਂ ਸਮਝ ਲਈ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਂ ਦੇ ਦੁੱਧ ਦਾ 14 ਵਾਰ ਅਰਥ ਭਰਪੂਰ ਜ਼ਿਕਰ ਕੀਤਾ ਗਿਆ ਹੈ। ਇਸ ਦੀ ਤੁਲਨਾ ਪਰਮਾਤਮਾ ਨਾਲ ਰੱਬੀ ਰਿਸ਼ਤੇ ਦੇ ਅਹਿਸਾਸ ਨਾਲ ਕੀਤੀ ਗਈ ਹੈ। ਇਸ ਦੇ ਦਿਲ ਨੂੰ ਛੂਹ ਜਾਣ ਵਾਲੇ ਕੁਝ ਵੇਰਵੇ ਇੰਝ ਹਨ:
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ॥
ਹਿਰਦੈ ਬਿਗਸੈ ਦੇਖੈ ਮਾਇ॥
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ॥ (164)
ਭਾਵ, ਬਛੜਾ ਆਪਣੀ ਮਾਂ ਦਾ ਦੁੱਧ ਚੁੰਘਣਾ ਪਸੰਦ ਕਰਦਾ ਹੈ; ਆਪਣੀ ਮਾਂ ਨੂੰ ਦੇਖ ਕੇ ਉਸ ਦਾ ਹਿਰਦਾ ਖ਼ੁਸ਼ੀਆਂ ਨਾਲ ਭਰ ਜਾਂਦਾ ਹੈ। ਇਸੇ ਤਰ੍ਹਾਂ ਗੁਰਸਿੱਖ ਆਪਣੇ ਗੁਰੂ ਦਾ ਮੁੱਖ ਦੇਖ ਕੇ ਖ਼ੁਸ਼ ਹੁੰਦਾ ਹੈ।
ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ॥
ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ॥
ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ॥ (564)
ਮੇਰੇ ਪ੍ਰਭੂ ਪਿਆਰੇ ਮੈਂ ਆਪਣੇ ਧੁਰ ਅੰਦਰੋਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ, ਮੈਂ ਪੂਰਾ ਗੁਰੂ ਕਿਵੇਂ ਲੱਭ ਸਕਦਾ ਹਾਂ? ਇਕ ਬੱਚਾ ਭਾਵੇਂ ਸੈਂਕੜੇ ਖੇਡਾਂ ਖੇਡ ਲਵੇ ਪਰ ਉਹ ਦੁੱਧ ਬਿਨਾਂ ਨਹੀਂ ਰਹਿ ਸਕਦਾ। ਐ ਮੇਰੇ ਪਿਆਰੇ, ਮੈਨੂੰ ਭਾਵੇਂ ਸੈਂਕੜੇ ਪਕਵਾਨ ਖਾਣ ਨੂੰ ਦਿੱਤੇ ਗਏ ਹਨ, ਪਰ ਮੇਰੇ ਧੁਰ ਅੰਦਰ ਦੀ ਭੁੱਖ ਨਹੀਂ ਮਿਟੀ।
ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ॥
ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ॥ (829)
ਪਾਣੀ ਬਿਨਾਂ ਮੱਛੀ ਕਿਵੇਂ ਜ਼ਿੰਦਾ ਰਹਿ ਸਕਦੀ ਹੈ? ਦੁੱਧ ਬਿਨਾਂ ਬੱਚਾ ਕਿਵੇਂ ਰਹਿ ਸਕਦਾ ਹੈ? ਦਾਸ ਨਾਨਕ ਦੀ ਪ੍ਰਭੂ ਦੇ ਚਰਨ ਕਮਲਾਂ ਦੀ ਪਿਆਸ ਆਪਣੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰ ਕੇ ਮਿਟ ਜਾਂਦੀ ਹੈ।
ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ॥
ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ॥ (1178)
ਪ੍ਰਭੂ ਦੇ ਨਾਮ ਬਿਨਾਂ ਮੇਰਾ ਮਨ ਬਿਲਕੁਲ ਨਹੀਂ ਲੱਗਦਾ। ਮੈਂ ਲਗਾਤਾਰ ਪ੍ਰਭੂ ਨਾਮ ਦਾ ਰਸ ਪੀਂਦਾ ਹਾਂ। ਇਹ ਉਵੇਂ ਹੀ ਹੈ ਜਿਵੇਂ ਬੱਚਾ ਖ਼ੁਸ਼ੀ ਖ਼ੁਸ਼ੀ ਆਪਣੀ ਮਾਂ ਦਾ ਦੁੱਧ ਚੁੰਘਦਾ ਹੈ ਤੇ ਹਟਾਏ ਜਾਣ ‘ਤੇ ਰੋਂਦਾ ਹੈ।
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ॥
ਸਾਰਿ ਸਮਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ॥ (1266)
ਜਦੋਂ ਬੱਚੇ ਦੀ ਖ਼ੁਰਾਕ ਮਹਿਜ਼ ਦੁੱਧ ਹੀ ਹੁੰਦੀ ਹੈ, ਤਾਂ ਇਹ ਦੁੱਧ ਬਿਨਾਂ ਨਹੀਂ ਰਹਿ ਸਕਦਾ। ਮਾਂ ਉਸ ਦਾ ਖ਼ਿਆਲ ਰੱਖਦੀ ਹੈ ਅਤੇ ਉਸ ਨੂੰ ਦੁੱਧ ਚੁੰਘਾਉਂਦੀ ਹੈ, ਫਿਰ ਉਹ ਤ੍ਰਿਪਤ ਹੋ ਜਾਂਦਾ ਹੈ।
ਵਿਗਿਆਨਕ ਤੇ ਹੋਰ ਪੱਖਾਂ ਤੋਂ ਮਾਂ ਦੇ ਦੁੱਧ ਦੀ ਅਹਿਮੀਅਤ ਜਾਣਦੇ ਹੋਣ ਦੇ ਬਾਅਦ ਵੀ ਅਸੀਂ ਕਿਵੇਂ ਆਪਣੇ ਬੱਚੇ ਨੂੰ ਇਸ ਜ਼ਰੂਰੀ ਖ਼ੁਰਾਕ ਤੋਂ ਵਾਂਝਾ ਕਰਨ ਦੀ ਹਿੰਮਤ ਕਰ ਸਕਦੇ ਹਾਂ? ਕੁਝ ਮੁਲਕਾਂ ਵਿਚ ਮਾਵਾਂ ਨੂੰ ਕਿਉਂ ਬੱਚੇ ਨੂੰ ਵੱਧ ਲੰਬਾ ਸਮਾਂ ਦੁੱਧ ਚੁੰਘਾਉਣ ਲਈ ਉਤਸ਼ਾਹਿਤ ਜਾਂ ਸਿੱਖਿਅਤ ਨਹੀਂ ਕੀਤਾ ਜਾ ਸਕਦਾ, ਜਾਂ ਉਨ੍ਹਾਂ ਨੂੰ ਇਸ ਲਈ ਕਿਉਂ ਸਹਿਯੋਗ ਨਹੀਂ ਦਿੱਤਾ ਜਾ ਸਕਦਾ? ਤੇ ਜਦੋਂ ਮਾਮਲਾ ਬੱਚੇ ਦਾ ਦੁੱਧ ਛੁਡਵਾਉਣ ਦਾ ਆਉਂਦਾ ਹੈ ਤਾਂ ਹਰ ਬੱਚਾ ਵੱਖਰੀ ਤਰ੍ਹਾਂ ਵਿਹਾਰ ਕਰਦਾ ਹੈ ਅਤੇ ਮਾਂ ਵੀ। ਕੁਝ ਬੱਚੇ ਸਾਲ ਭਰ ਦੇ ਹੁੰਦਿਆਂ ਖ਼ੁਦ ਹੀ ਦੁੱਧ ਚੁੰਘਣਾ ਛੱਡ ਜਾਂਦੇ ਹਨ ਪਰ ਕੁਝ ਹੋਰਨਾਂ ਲਈ ਇਸ ਬੜਾ ਔਖਾ ਕੰਮ ਹੁੰਦਾ ਹੈ। ਕੁਝ ਮੁਲਕਾਂ ਵਿਚ ਅੱਜ ਵੀ ਇਸ ਮੁੱਦੇ ‘ਤੇ ਵਿਚਾਰ ਕਰਨੀ ਵਰਜਿਤ ਵਿਸ਼ਾ ਮੰਨਿਆ ਜਾਂਦਾ ਹੈ? ਕਿਉਂ ਕੋਈ ਮਾਂ ਦੁਨੀਆਂ ਦੇ ਸਭ ਤੋਂ ਵਿਕਸਿਤ ਮੁਲਕਾਂ ਤੱਕ ਵਿਚ ਜਨਤਕ ਤੌਰ ‘ਤੇ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾ ਸਕਦੀ?
ਮਾਂ ਲਈ ਬੱਚੇ ਨੂੰ ਦੁੱਧ ਚੁੰਘਾਉਣਾ ਬਹੁਤ ਸਖ਼ਤ ਤੇ ਥਕਾਊ ਕੰਮ ਹੁੰਦਾ ਹੈ। ਅਗਲੀ ਵਾਰ ਜੇ ਤੁਸੀਂ ਕਿਸੇ ਮਾਂ ਨੂੰ ਆਪਣੇ ਦੋ-ਤਿੰਨ ਸਾਲ ਦੇ ਬੱਚੇ ਨੂੰ ਦੁੱਧ ਚੁੰਘਾਉਂਦਾ ਦੇਖੋ ਤਾਂ ਤੁਹਾਨੂੰ ਉਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਸਾਨੂੰ ਇਹ ਤਸਲੀਮ ਕਰਨਾ ਚਾਹੀਦਾ ਹੈ ਕਿ ਉਹ ਇਕ ਬਿਹਤਰੀਨ ਕੰਮ ਕਰ ਰਹੀ ਹੈ। ਮੈਂ ਆਖ ਸਕਦੀ ਹਾਂ: ਬੱਚੇ ਨੂੰ ਦੁੱਧ ਚੁੰਘਾਉਣਾ 90 ਫ਼ੀਸਦੀ ਸਮਰਪਣ ਅਤੇ ਦਸ ਫ਼ੀਸਦੀ ਸਰੀਰ ਵਿਚ ਦੁੱਧ ਬਣਨ ‘ਤੇ ਨਿਰਭਰ ਹੁੰਦਾ ਹੈ। ਇਹ ਕਿਸੇ ਵੀ ਤਰ੍ਹਾਂ ਸੁਪਰ ਪਾਵਰ ਤੋਂ ਘੱਟ ਨਹੀਂ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਦੁੱਧ ਦੇ ਦੰਦ ਕਿਉਂ ਡਿੱਗਦੇ ਹਨ?

ਬੱਚੇ ਦੇ ਮੂੰਹ ਵਿਚ 20 ਦੰਦ ਹੁੰਦੇ ਹਨ। ਇਹ 5 ਤੋਂ 7 ਮਹੀਨੇ ਬਾਅਦ ਨਿਕਲਣੇ ਸ਼ੁਰੂ ਹੁੰਦੇ ਹਨ। ਇਨ੍ਹਾਂ ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ। ਇਨ੍ਹਾਂ ਦੀਆਂ ਜੜਾਂ ਕਮਜ਼ੋਰ ਅਤੇ ਬਹੁਤ ਪਤਲੀਆਂ ਹੁੰਦੀਆਂ ਹਨ।
ਬੱਚੇ ਦਾ ਜਬਾੜਾ 5 ਤੋਂ 6 ਸਾਲ ਬਾਅਦ ਲੰਬਾ ਅਤੇ ਸਖ਼ਤ ਹੋ 

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

 ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਗੁਣਕਾਰੀ ਕੁਆਰ ਅਤੇ ਆਂਵਲਾ

ਲੇਖ਼ਕ  : ਇਸ਼ਟ ਪਾਲ ਵਿੱਕੀ ,   ਸੋਰਸ - ਇੰਟਰਨੇਟ
ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ਸਰੀਰ ਅੰਦਰ ਜਾ ਕਿ ਤਰ੍ਹਾਂ-ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਉਤਪੰਨ ਕਰਦੀਆਂ ਹਨ। ਇਹ ਐਲੋਪੈਥੀ ਦਵਾਈਆਂ ਇੱਕ ਵਾਰ ਤਾਂ ਸਾਡੇ ਸਰੀਰ ਨੂੰ ਲੱਗੇ ਕਿਸੇ ਭਿਆਨਕ ਰੋਗ ਤੋਂ ਛੁਟਕਾਰਾ ਦਿਵਾ ਦਿੰਦੀਆਂ ਹਨ ਪਰ ਉਸ ਰੋਗ ਦੀ ਜੜ੍ਹ ਨੂੰ ਨਹੀਂ ਖਤਮ ਕਰ ਪਾਉਂਦੀਆ। ਮਹਿੰਗੀਆਂ-ਮਹਿੰਗੀਆਂ ਦਵਾਈਆਂ, ਟੈਸਟ ਅਤੇ ਡਾਕਟਰਾਂ ਦੀਆ ਫੀਸਾਂ ਹਰੇਕ ਦੇ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਭੱਜ ਦੌੜ ਦੀ ਜ਼ਿੰਦਗੀ ਵਿੱਚ ਕਈ ਵਾਰ ਇਨਸਾਨ ਨੂੰ ਇਹ ਵੀ ਹੁੰਦਾ ਹੈ ਕਿ ਉਹ ਬੱਸ ਇੱਕ ਦੋ ਵਾਰ ਇਹ ਐਲੋਪੈਥੀ ਦੀ ਕੋਈ ਦਵਾਈ ਖਾ ਕੇ ਠੀਕ ਹੋ ਜਾਣ।

ਮਨੋਤੰਤੂ ਰੋਗ ਕੀ ਹੈ ?

ਲੇਖ਼ਕ  : ਡਾ. ਆਗਿਆਜੀਤ ਸਿੰਘ ,   ਸੋਰਸ - ਇੰਟਰਨੇਟ
ਮਨੋਤੰਤੂ ਰੋਗ ਜਿਸ ਨੂੰ ਮਨਸੰਤਾਪ ਵੀ ਕਿਹਾ ਜਾਂਦਾ ਹੈ, ਇਕ ਭਾਵਾਤਮਕ ਵਿਕਾਰ ਹੈ, ਜਿਹੜਾ ਇਕ ਵਿਅਕਤੀ ਨੂੰ ਵਾਰ-ਵਾਰ ਤੰਗ ਕਰਦਾ ਰਹਿੰਦਾ ਹੈ ਅਤੇ ਇਸ ਦੀ ਉਤੇਜਣਾ ਇਕ ਤੀਬਰ ਵਿਸ਼ਾਦ ਤੇ ਡਰ ਵਾਲੀ ਹਾਲਤ ਤੋਂ ਹੁੰਦੀ ਹੈ। ਮਨਸੰਤਾਪੀ ਵਿਅਕਤੀ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਫਰਜ਼ਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਕੜਾਂ ਤੇ ਦਿੱਕਤਾਂ ਮਹਿਸੂਸ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੁਝ ਨੁਕਸ ਹਨ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਹਨ। ਕਈ ਵਾਰ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਦਿੱਕਤਾਂ ਤੇ ਤਕਲੀਫ਼ਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਕਰ ਕੇ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਆਮ ਤੌਰ ’ਤੇ

ਬਰਸਾਤ ਦੇ ਮੌਸਮ ’ਚ ਸਾਵਧਾਨ!

ਲੇਖਕ :   ਨਰਿੰਦਰ ਪਾਲ ਸਿੰਘ ,  ਸੋਰਸ - ਇੰਟਰਨੇਟ

ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।

ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਲੇਖਕ :   ਡਾ. ਸਰਦੂਲ ਸਿੰਘ ,  ਸੋਰਸ - ਇੰਟਰਨੇਟ

ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ ਪਿੰਡਾਂ ਦੇ ਪਿੰਡ ਅਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਪਤਾ ਨਹੀਂ ਇਹ ਆਪਣੇ ਨਾਲ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਨਸ਼ੇ ਦਾ ਇਹ ਦੈਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮਕਬੂਲਪੂਰੇ’ ਨੂੰ ਨਿਗਲ ਗਿਆ। ਇਕੱਲੇ ਇਸ ਪਿੰਡ ਵਿਚ ਨਸ਼ੇ ਨੇ 450 ਤੋਂ ਵੱਧ ਘਰਾਂ ਵਿਚ ਸੱਥਰ ਵਛਾ ਦਿੱਤੇ ਹਨ। ਇਸ ਪਿੰਡ ਨੂੰ ‘ਚਿੱਟੀਆਂ ਚੁੰਨੀਆਂ ਦਾ ਪਿੰਡ’ ਕਿਹਾ ਜਾਣ ਲੱਗ ਪਿਆ ਹੈ।

ਸਰੀਰ ’ਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ…

ਲੇਖਕ :  ਮੇਘ ਰਾਜ ਮਿੱਤਰ, ਸੋਰਸ : ਇੰਟਰਨੇਟ 
ਅੱਜ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ ਜੁੜੇ ਹੋਏ ਹਨ; ਜਿਵੇਂ ਮੁਕਤੀ, ਭੂਤ, ਪ੍ਰੇਤ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ। ਧਰਮ ਦੇ ਨਾਂ ‘ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸ ਨੂੰ ਕੱਟ ਨਹੀਂ ਸਕਦੀ। ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ। ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਫ਼ੀਸਦੀ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ-ਪੰਜ ਸਾਲਾਂ ਵਿਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਦੇਖੀਏ, ਕੀ ਸਰੀਰ ਵਿਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਦਿਮਾਗੀ ਬੁਖਾਰ: ਲੱਛਣ ਅਤੇ ਰੋਕਥਾਮ

ਲੇਖਕ :  ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ/ਸੰਦੀਪ ਕੌਰ ਥਿੰਦ , ਸੋਰਸ : ਇੰਟਰਨੇਟ 
ਦਿਮਾਗੀ ਬੁਖਾਰ ਜਾਂ ਕਹਿ ਲਵੋ ਚਮਕੀ ਬੁਖਾਰ ਅੱਜਕੱਲ੍ਹ ਸੁਰਖੀਆ ਵਿਚ ਹੈ। ਇੰਸੇਫਲਾਈਟਿਸ, ਭਾਵ ਦਿਮਾਗੀ ਬੁਖਾਰ ਦਾ ਮਤਲਬ ਹੈ ਦਿਮਾਗ ਦੀ ਸੋਜਿਸ਼। ਇਹ ਬੁਖਾਰ ਜ਼ਿਆਦਾਤਰ ਕੁਪੋਸ਼ਤ ਬੱਚਿਆਂ, ਬਜ਼ੁਰਗਾਂ ਜਾਂ ਫਿਰ ਸਰੀਰ ਦੇ ਕਮਜ਼ੋਰ ਰੱਖਿਆ ਤੰਤਰ ਵਾਲੇ ਲੋਕਾਂ ਵਿਚ ਹੁੰਦਾ ਹੈ। ਇਹ ਬੁਖਾਰ ਇਨ੍ਹਾਂ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਅਜਿਹੀਆਂ ਮੰਦਭਾਗੀ ਘਟਨਾਵਾਂ ਦੀਆਂ ਰਿਪੋਰਟਾਂ ਅੱਜਕਲ੍ਹ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਆ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। 100 ਤੋਂ ਵੀ ਜ਼ਿਆਦਾ ਬੱਚੇ ਇਸ ਬਿਮਾਰੀ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।

ਸਪਾਇਨਲ ਟੀਬੀ ਤਾਂ ਨਹੀਂ ਕਿਤੇ ?

ਜੀਵਨ ਹੈ ਤਾਂ ਦਰਦ ਵੀ ਹੈ, ਮੋਇਆਂ ਨੂੰ ਕੁਝ ਨਹੀਂ ਹੁੰਦਾ ਪਤਾ। ਇਉਂ ਦਰਦ ਦਾ ਅਹਿਸਾਸ ਸਿਰਫ ਜੀਵਤ ਜੀਵਾਂ ਨੂੰ ਹੀ ਹੁੰਦਾ ਹੈ। ਦਰਦਾਂ ਵਿਚੋਂ ਆਮ ਦਰਦ ਹੈ ਪਿੱਠ ਦਾ ਦਰਦ। ਇਹ ਦਰਦ ਨਾ ਬੈਠਣ ਦਿੰਦਾ ਹੈ ਤੇ ਨਾ ਹੀ ਪੈਣ, ਬਹੁਤ ਤੰਗ ਕਰਦਾ ਹੈ। ਬਸ ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਰੋਕੂ ਦਵਾਈ (ਪੇਨ ਕਿਲਰ) ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦਾ ਹੈ।
ਹਾਲ ਦੇ ਸਮੇਂ ਦੌਰਾਨ ਅਜਿਹੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਪਿੱਠ ਦਰਦ ਨੂੰ ਮਾਮੂਲੀ ਮੰਨ ਕੇ ਅਣਡਿੱਠਾ ਕਰਦੇ ਰਹੇ। ਸਮੱਸਿਆ ਵਧਣ ਉੱਤੇ ਡਾਕਟਰ ਕੋਲ ਪੁੱਜੇ ਤਾਂ ਰੀੜ੍ਹ ਦੀ ਹੱਡੀ ਦੀ ਤਪਦਿਕ (ਸਪਾਇਨਲ ਟੀਬੀ) ਨਿਕਲ ਆਈ

ਇਨਫੈਕਸ਼ਨ ਦਾ ਖਤਰਾ ਹੁੰਦਾ ਠੰਡਾ ਪਾਣੀ ਪੀਣ ਨਾਲ

ਗਰਮੀ ਸ਼ੁਰੂ ਹੁੰਦੇ ਹੀ  ਫਰੀਜ ਦਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ ।ਜੇ ਤੁਸੀਂ ਵੀ ਜ਼ਿਆਦਾ ਮਾਤਰਾ ‘ਚ ਠੰਡਾ ਪਾਣੀ ਪੀਂਦੇ ਹੋ ਤਾਂ  ਇਸ ਆਦਤ ਨੂੰ ਬਦਲ ਲਓ।   ਸਾਡੇ ਸਰੀਰ ਦੀ ਕੈਲੋਰੀਜ ਬਹੁਤ ਜਿਆਦਾ ਮਾਤਰਾ ਵਿੱਚ ਬਰਨ ਹੋਣ ਲੱਗਦੀ ਹੈ ਜਿਸਦੇ ਨਾਲ ਸਾਡੀ ਪਾਚਣ ਕਰਿਆ ਨੂੰ ਨੁਕਸਾਨ ਪੁੱਜਦਾ ਹੈ। ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਖਾਣਾ ਹਜ਼ਮ ਕਰਨ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ ।ਠੰਡੇ ਪਾਣੀ ਦੀ ਵਰਤੋਂ ਕਰਨ ਨਾਲ ਗਲਾ ਖਰਾਬ ਅਤੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਬਿਮਾਰੀਆਂ ਦੀ ਸਮੇਂ ਸਿਰ ਸ਼ਨਾਖ਼ਤ

ਸੰਸਾਰ ਸਿਹਤ ਸੰਸਥਾ ਹਰ ਸਾਲ 7 ਅਪਰੈਲ ਨੂੰ ਸੰਸਾਰ ਸਿਹਤ ਦਿਵਸ ਮਨਾਉਂਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਅਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਕਰਨਾ ਹੈ। ਸਮਾਜ ਵਿਚ ਬਹੁਤ ਕਿਸਮ ਦੀਆਂ ਬਿਮਾਰੀਆਂ ਦਾ ਪਸਾਰਾ ਹੈ। ਇਹ ਬਿਮਾਰੀਆਂ ਮਾਨਸਿਕ ਪਰੇਸ਼ਾਨੀ ਦੇ ਨਾਲ ਨਾਲ ਕਈ ਕਿਸਮ ਦੀ ਅਪੰਗਤਾ ਦਾ ਕਾਰਨ ਵੀ ਬਣਦੀਆਂ ਹਨ। ਇਸ ਅਪੰਗਤਾ ਸਦਕਾ ਕਿਸੇ ਵੀ ਮੁਲਕ ਦੀ ਕੁਲ ਉਤਪਾਦਨ ਦਰ ਉੱਤੇ ਬੁਰਾ ਅਸਰ ਪੈਂਦਾ ਹੈ।

ਸਵਾਈਨ ਫਲੂ: ਮੁੱਢਲੀ ਜਾਣਕਾਰੀ ਤੇ ਬਚਾਓ ਵਾਸਤੇ ਸਾਵਧਾਨੀਆਂ

ਪੰਜਾਬ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ (2 ਅਗਸਤ 2018) ਰਾਹੀਂ ਪੰਜਾਬ ਵਿਚ ਸਵਾਈਨ ਫਲੂ ਦੀ ਵਬਾ ਫੈਲਣ ਦੇ ਖਦਸ਼ੇ ਦਾ ਐਲਾਨ ਕਰਕੇ ਹੁਕਮ ਕੀਤੇ ਸਨ ਕਿ ਇਸ ਮਹਾਂਮਾਰੀ ਦੇ ਖਤਰੇ ਦੇ ਸਨਮੁਖ, ਸਵਾਈਨ ਫਲੂ ਦੇ ਹਰ ਮਰੀਜ਼ ਦੀ ਨੋਟੀਫਿਕੇਸ਼ਨ ਕੀਤੀ ਜਾਵੇ। ਮਹਾਂਮਾਰੀ ਕਾਨੂੰਨ-1897 ਤਹਿਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਾਸਤੇ ਜ਼ਰੂਰੀ ਹੈ ਕਿ ਉਹ ਇਸ ਬਿਮਾਰੀ ਦੇ ਕੈਟਾਗਿਰੀ ‘ਬੀ’ ਦੇ ਹਰ ਮਰੀਜ਼ ਦੀ ਅਤੇ ਇਨਫਲੂੰਜਾ ਵਾਇਰਸ ਵਰਗੀ ਬਿਮਾਰੀ ਦੀ ਸੂਚਨਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਭੇਜਣ। ਆਪਣੇ ਹਸਪਤਾਲਾਂ ਵਿਚ ਇਨ੍ਹਾਂ ਮਰੀਜ਼ਾਂ ਵਾਸਤੇ ਨਿਵੇਕਲਾ, ਦੂਜਿਆਂ ਨੂੰ ਛੋਹ ਨਾ ਸਕਣ ਵਾਲਾ ਵੱਖਰਾ ਸਥਾਨ ਨਿਰਧਾਰਤ ਕਰਨ।

ਵਧੇਰੇ ਖ਼ੂਨ ਪੈਣਾ ਤੇ ਬੇਤਰਤੀਬੀ ਮਾਹਵਾਰੀ

‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਇਹ ਕੁਦਰਤ ਦੀ ਦੇਣ ਹੈ ਕਿ ਜਨਮ ਦੇਣ ਵਾਲੀ ਜਨਨੀ (ਔਰਤ) ਨੂੰ ਜੀਵਨ-ਕਾਲ ਦੌਰਾਨ ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦਿੰਦੀਆਂ ਹਨ ਪਰ ਲੜਕੀ ਜਾਂ ਔਰਤ, ਆਪਣੇ ਆਪ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਂਦੀ ਹੈ। ਇਸੇ ਕਰਕੇ ਉਸ ਵਿਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ੀਲਤਾ, ਕੰਮ ਕਰਨ ਵਿਚ ਸੰਜੀਦਗੀ ਆਦਿ ਵਾਲੇ ਗੁਣ ਮਰਦ ਨਾਲੋਂ ਵਧੇਰੇ ਹੁੰਦੇ ਹਨ।

ਮਨੁੱਖ ਦੇ ਨਿਰਸਵਾਰਥ ਮਿੱਤਰ

ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।

ਹੱਡੀਆਂ ਨੂੰ ਖੋਖਲਾ ਬਣਾਉਣ ਵਾਲਾ ਰੋਗ

ਆਸਟਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤੱਕ ਰੋਗੀ ਨੂੰ ਫਰੈਕਚਰ ਨਹੀਂ ਹੋ ਜਾਂਦਾ, ਤਦ ਤੱਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿਚ ਹੱਡੀਆਂ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਹੇ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤੱਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਹੈ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਤੇ ਤੇਜ਼ੀ ਨਾਲ ਵਧਦੀ ਹੈ। ਆਸਟਯੋਪੋਰੋਸਿਸ ਹੁਣ ਵੱਡੇਰੀ ਉਮਰ ਦੇ ਟਾਕਰੇ ਵਿਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿਚ ਵਿਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵਧ ਰਿਹਾ ਹੈ। ਵਿਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿਚ ਕੈਲਸ਼ੀਅਮ ਦੇ ਸੇਵਨ, ਆਸਟਯੋਪੋਰੋਸਿਸ ਬਾਰੇ ਵਿਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿਚ ਆਸਟਯੋਪੋਰੋਸਿਸ ਦੀ ਪਛਾਣ ਵਿਚ ਮੁਸ਼ਕਿਲ ਵਰਗੇ ਕਾਰਨਾਂ ਕਰਕੇ ਭਾਰਤ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਵਿਚ ਆਸਟਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।

ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਗੁਰਦੇ ਫੇਲ੍ਹ ਹੋਣਾ

ਕੁਦਰਤ ਨੇ ਮਨੁੱਖ ਨੂੰ (ਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ, ਦੋ ਪਤਾਲੂ (ਮਰਦਾਂ ਵਿਚ) ਅਤੇ ਦੋ ਅੰਡਕੋਸ਼ (ਔਰਤਾਂ ਵਿਚ), ਜਦਕਿ ਇਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਅੰਗ ਖ਼ਰਾਬ ਵੀ ਹੋ ਜਾਵੇ ਤਾਂ ਦੂਸਰੇ (ਇਕੱਲੇ ਅੰਗ) ਨਾਲ ਆਮ ਵਾਂਗ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਵੇਂ ਹੀ ਨੇ ਗੁਰਦੇ ਵੀ, ਦੋ (ਸੱਜਾ ਤੇ ਖੱਬਾ) ਬਖ਼ਸ਼ੇ ਹੋਏ ਹਨ ਜੋ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸ ਪਾਸ ਹਨ। ਗੁਰਦਿਆਂ ਦਾ ਕੰਮ ਹੈ- ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤ ਪਿਸ਼ਾਬ ਰਾਹੀਂ ਬਾਹਰ ਕੱਢਣੇ ਅਤੇ ਸਰੀਰ ਵਿਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਕਹਿ ਸਕਦੇ ਹਾਂ ਕਿ ਗੁਰਦੇ, ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ, ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿਚ ਮਸਾਨੇ ਤੱਕ ਪਹੁੰਚਦਾ ਹੈ, ਤੇ ਅਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਸਰੀਰ ‘ਚੋਂ ਬਾਹਰ ਕੱਢਦੇ ਹਾਂ।

ਡਿਪਰੈਸ਼ਨ: ਗੰਭੀਰ ਮਨੋਰੋਗ

ਡਿਪਰੈਸ਼ਨ ਮਾਨਸਿਕ ਰੋਗ ਹੈ ਜਿਹੜਾ ਅਜੋਕੇ ਸਮੇਂ ਵਿਚ ਵਧ ਰਿਹਾ ਹੈ। ਹਰ ਦਸਵਾਂ ਬੰਦਾ ਇਸ ਦਾ ਸ਼ਿਕਾਰ ਹੈ। ਡਿਪਰੈਸ਼ਨ ਮਨ ਦੀ ਸਥਿਤੀ ਹੈ ਜਿਸ ਵਿਚ ਬੰਦਾ ਗ਼ਲਤ ਗੱਲਾਂ ਬਾਰੇ ਸੋਚਦਾ ਹੈ, ਮਨ ਵਿਚ ਭੈੜੇ ਵਿਚਾਰ ਪੈਦਾ ਹੁੰਦੇ ਹਨ, ਆਪਣੇ ਨਾਲ ਤੇ ਆਪਣੇ ਆਲੇ-ਦੁਆਲੇ ਦੂਜੇ ਲੋਕਾਂ ਵੱਲ ਵਤੀਰਾ ਨਾਕਾਰਤਮਕ ਬਣ ਜਾਂਦਾ ਹੈ। ਉਹ ਢਹਿੰਦੀਆਂ ਕਲਾਂ ਵਿਚ ਰਹਿੰਦਾ ਹੈ। ਇਕ ਪੜਾਅ ’ਤੇ ਆਤਮ-ਹੱਤਿਆ ਦੇ ਵਿਚਾਰ ਵੀ ਆਉਂਦੇ ਹਨ। ਉਸ ਵਿਚ ਅਸਫ਼ਲਤਾ ਦੀਆਂ ਭਾਵਨਾਵਾਂ ਜ਼ਿਆਦਾ ਉਪਜਦੀਆਂ ਹਨ ਅਤੇ ਉਸ ਦੀ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।

ਮਾਨਸਿਕ ਸਕੂਨ ਬਨਾਮ ਜੀਵਨਸ਼ੈਲੀ

ਤਕਨੀਕੀ ਯੁੱਗ ਵਿਚ ਜਿੱਥੇ ਸੁੱਖ ਸਹੂਲਤਾਂ ਦੇ ਸਾਜੋੋ ਸਾਮਾਨ ਦੇ ਅੰਬਾਰ ਲੱਗੇ ਹੋੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋੋਂ ਹੱਟ ਕੇ ਉਹ ਹਰ ਜਾਇਜ਼, ਨਾਜਾਇਜ਼ ਤਰੀਕੇ ਵਰਤਦਾ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084699070
Copyright © 2019, Panjabi Times. All rights reserved. Website Designed by Mozart Infotech