ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਘੱਲੂਘਾਰੇ ਦੀ ਯਾਦ 'ਚ 2 ਜੂਨ ਨੂੰ ਲੰਡਨ ਵਿਖੇ ਹੋਣ ਵਾਲੇ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਜ਼ੋਰਾਂ 'ਤੇ-ਐੱਫ.ਐੱਸ.ਓ.

May 07, 2019 02:12 PM

ਲੰਡਨ ,6 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਬਰਤਾਨੀਆ ਵਿਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਦੀ ਵਿਸ਼ੇਸ਼ ਇਕੱਤਰਤਾ ਕੱਲ੍ਹ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਹੋਈ | ਇਸ ਮੀਟਿੰਗ ਵਿਚ 2 ਜੂਨ ਨੂੰ ਲੰਡਨ  ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸਿੱਖ ਸੰਗਤਾਂ ਨੂੰ ਸਵੇਰੇ 11.00 ਵਜੇ ਹਾਈਡ ਪਾਰਕ ਲੰਡਨ ਵਿਖੇ ਪੁੱਜਣ ਦੀ ਅਪੀਲ ਕੀਤੀ ਗਈ | ਮੀਟਿੰਗ ਵਿਚ ਹੁਣ ਤੱਕ ਸੰਪੂਰਨ ਹੋ ਚੁੱਕੇ ਕਾਰਜਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਬਾਕੀ ਕਾਰਜਾਂ ਦੀ ਪੂਰਤੀ ਵਾਸਤੇ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਯੂ ਕੇ ਭਰ ਦੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੰਗਤਾਂ ਲਈ ਕੋਚਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਲਈ ਬੇਨਤੀ ਕੀਤੀ ਗਈ | ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ  ਮੀਟਿੰਗ ਵਿਚ ਸਿੱਖ ਜਥੇਬੰਦੀਆਂ ਦੇ ਆਗੂ ਸਿੱਖ ਫੈਡਰੇਸ਼ਨ ਯੂ ਕੇ ਦੇ ਮੁਖੀ  ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਹਰਦੀਸ਼ ਸਿੰਘ, ਧਰਮ ਯੁੱਧ ਜਥਾ ਦਮਦਮੀ ਟਕਸਾਲ ਯੂ ਕੇ ਦੇ ਭਾਈ ਚਰਨ ਸਿੰਘ, ਭਾਈ ਸਤਵਿੰਦਰ ਸਿੰਘ ਜਾਗੋਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ ਕੇ ਦੇ ਭਾਈ ਰਜਿੰਦਰ ਸਿੰਘ ਚਿੱਟੀ, ਯੂਨਾਈਟਿਡ ਖ਼ਾਲਸਾ ਦਲ ਯੂ ਕੇ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਜਸਵਿੰਦਰ ਸਿੰਘ ਬਾਂਕਾ ਨੇ ਸ਼ਮੂਲੀਅਤ ਕੀਤੀ | ਨੌਜਵਾਨਾਂ ਦੀ ਜਥੇਬੰਦੀ ''ਸਿੱਖ ਯੂਥ ਯੂ ਕੇU ਨੂੰ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਵਿਚ ਸ਼ਾਮਲ ਕੀਤਾ ਗਿਆ | 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਬ੍ਰਿਟਿਸ਼ ਸਿੱਖ ਦੀ ਥਾਈਲੈਂਡ ਦੇ ਹੋਟਲ ’ਚ ਹੱਤਿਆ

ਲੰਡਨ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟਿਸ਼ ਸਿੱਖ ਦੀ ਨਾਰਵੇ ਦੇ ਸ਼ਰਾਬੀ ਵਿਅਕਤੀ ਨੇ ਬਹਿਸ ਮਗਰੋਂ ਥਾਈਲੈਂਡ ਦੇ ਹੋਟਲ ’ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਬੀਬੀਸੀ ਦੀ ਰਿਪੋਰਟ ਮੁਤਾਬਕ ਅਮਿਤਪਾਲ ਸਿੰਘ ਬਜਾਜ (34) ਆਪਣੀ ਪਤਨੀ ਵੰਦਨਾ ਕੌਰ ਬਜਾਜ ਅਤੇ ਦੋ ਸਾਲ ਦੇ ਬੇਟੇ ਵੀਰ ਸਿੰਘ ਨਾਲ ਛੁੱਟੀਆਂ ਮਨਾਉਣ ਲਈ ਫੁਕੇਤ ਦੇ ਪੰਜ ਸਿਤਾਰਾ ਹੋਟਲ ’ਚ ਠਹਿਰਿਆ ਹੋਇਆ ਸੀ। ਅਮਿਤਪਾਲ ਸਿੰਘ ਨੇ ਬੁੱਧਵਾਰ ਨੂੰ ਨਾਰਵੇ ਦੇ ਰੋਜਰ ਬੁਲਮੈਨ (53)

ਜੀ-7 ਸੰਮੇਲਨ ਤੋਂ ਪਹਿਲਾਂ ਹੀ ਵਿਗੜੇ ਡੋਨਲਡ ਟਰੰਪ

ਬਿਆਰਿਜ਼,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਰਾਂਸ ਦੇ ਸ਼ਹਿਰ ਬਿਆਰਿਜ਼ ’ਚ ਜੀ-7 ਸੰਮੇਲਨ ਲਈ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਸੰਮੇਲਨ ਦੇ ਮੇਜ਼ਬਾਨ ਫਰਾਂਸ ਨੂੰ ਟੈਕਸ ਵਧਾਉਣ ਤੇ ਚੀਨ ਨਾਲ ਕਾਰੋਬਾਰੀ ਜੰਗ ਹੋਰ ਵਧਾਉਣ ਦੀਆਂ ਧਮਕੀਆਂ ਦਿੱਤੀਆਂ।

ਜੀ-7 ਸੰਮੇਲਨ ਖ਼ਿਲਾਫ਼ ਰੋਸ ਮੁਜ਼ਾਹਰਾ

ਫਰਾਂਸ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੀ-7 ਸੰਮੇਲਨ ’ਚ ਸ਼ਾਮਲ ਹੋਣ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਬਿਆਰਿਜ਼ ਸਥਿਤ ਰਿਜ਼ੌਰਟ ਦੇ ਬਾਹਰ ਰੋਸ ਮੁਜ਼ਾਹਰੇ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਦਾਰੀਆਂ ਨੂੰ ਸੰਮੇਲਨ ਵਾਲੀ ਥਾਂ ਤੋਂ ਦੂਰ ਰੱਖਣ ਲਈ 13 ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

ਸੰਨੀ ਦਿਉਲ ਦੇ ਯਤਨਾਂ ਨਾਲ ਇਟਲੀ 'ਚ ਮਿ੍ਤਕ ਪੰਜਾਬੀ ਦੀ ਦੇਹ ਵਾਪਸ ਮੰਗਵਾਈ

ਇਟਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਉਪੰਰਤ ਲਾਸ਼ ਭਾਰਤ ਲਿਜਾਣ ਲਈ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੰਨੀ ਦਿਉਲ ਦੀ ਬਦੌਲਤ ਸਰਕਾਰੀ ਖਰਚ 'ਤੇ ਲਾਸ਼ ਇਟਲੀ ਤੋਂ ਭਾਰਤ ਲਈ ਭੇਜੀ ਗਈ ਹੈ | ਪੰਜਾਬੀ ਨੌਜਵਾਨ ਰਾਜੇਸ਼ ਸਿੰਘ (24) ਵਾਸੀ ਜਹਾਨਗੀਰ (ਗੁਰਦਾਸਪੁਰ) ਨੇ ਕਿਸੇ ਪ੍ਰੇਸ਼ਾਨੀ ਕਾਰਨ ਇਟਲੀ ਦੇ ਸ਼ਹਿਰ ਪੁਨਤੀਨੀਆਂ ਨੇੜੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਰਾਜੇਸ਼ ਸਿੰਘ ਆਪਣੇ ਪਿੱਛੇ ਵਿਧਵਾ ਮਾਂ, ਵਿਧਵਾ ਪਤਨੀ ਅਤੇ ਇਕ ਛੋਟੀ ਭੈਣ ਨੂੰ ਛੱਡ ਗਿਆ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਰਾਜੇਸ਼ ਸਿੰਘ ਦੇ ਭਰਾ ਰਿਸ਼ੀ ਠਾਕੁਰ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ 'ਚ ਹੀ ਰਾਜੇਸ਼ ਸਿੰਘ ਵਿਆਹ ਕਰਵਾ ਕੇ ਆਇਆ ਸੀ | ਉਸ ਨੂੰ ਇਟਲੀ ਆਏ  7-8 ਸਾਲ ਹੋਏ ਸਨ ਤੇ ਉਹ ਨਾਪੋਲੀ ਇਲਾਕੇ 'ਚ ਕੰਮ ਕਰਦਾ ਸੀ | ਬੀਤੇ ਦਿਨੀ ਰਾਜੇਸ਼ 'ਚ ਨਾਪੋਲੀ ਤੋਂ ਉਸ ਨੂੰ ਮਿਲਣ ਆਇਆ ਸੀ | 

ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਵਲੋਂ ਜਾਰੀ ਟਿਕਟ ਸਿੱਖ ਅਜਾਇਬ ਘਰ ਡਰਬੀ ਨੂੰ ਭੇਟ

ਲੰਡਨ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮੀ ਵਿਰਾਸਤ ਕੇਂਦਰ ਅਤੇ ਘੱਲੂਘਾਰਾ ਅਜਾਇਬ ਘਰ ਡਰਬੀ ਨੂੰ ਬੀਤੇ ਦਿਨੀਂ ਪਾਕਿਸਤਾਨ ਸਰਕਾਰ ਦੁਆਰਾ ਪੰਚਮ ਪਾਤਿਸ਼ਾਹ ਦੇ 400 ਸਾਲਾ ਸ਼ਹੀਦੀ ਦਿਹਾੜੇ ਮੌਕੇ ਜਾਰੀ ਕੀਤੀ ਗਈ ਇਕ ਵਿਸ਼ੇਸ਼ ਟਿਕਟ ਭੇਟ ਕੀਤੀ ਗਈ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਡਾਕ ਟਿਕਟ ਯੂ.ਕੇ. ਦੇ ਸਿੱਖ ਆਗੂ ਭਾਈ ਜੋਗਾ ਸਿੰਘ, ਪਾਕਿਸਤਾਨ ਯਾਤਰਾ ਮੌਕੇ ਲੈ ਕੇ ਆਏ ਸਨ | ਇਹ ਡਾਕ ਟਿਕਟ ਭਾਈ ਜੋਗਾ ਸਿੰਘ ਵਲੋਂ ਸਿੱਖ ਅਜਾਇਬ ਘਰ ਡਰਬੀ ਦੇ ਚੇਅਰਮੈਨ ਰਾਜਿੰਦਰ ਸਿੰਘ ਪੁਰੇਵਾਲ ਅਤੇ ਗੁਰੂ ਘਰ ਦੇ ਪ੍ਰਧਾਨ ਰਘਬੀਰ ਸਿੰਘ ਨੂੰ ਭੇਟ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪਾਲ ਸਿੰਘ, ਡਾ: ਦਲਜੀਤ ਸਿੰਘ ਵਿਰਕ, ਮਨਪ੍ਰੀਤ ਸਿੰਘ, ਗਿਆਨੀ ਗੁਰਮੀਤ ਸਿੰਘ ਗੌਰਵ ਅਤੇ ਹੋਰ ਸੰਗਤ ਹਾਜ਼ਰ ਸੀ | ਪੰਜਾਬ ਤੋਂ ਬਾਹਰ ਇਹ ਇਕੋ ਇਕ ਅਜਿਹਾ ਅਜਾਇਬ ਘਰ ਹੈ, ਜਿੱਥੇ ਸਿੱਖ ਵਿਰਾਸਤ ਨਾਲ ਸਬੰਧਿਤ ਨਾਯਾਬ ਵਸਤਾਂ ਮੌਜੂਦ ਹਨ |

ਪੁਲਿਸ ਹਿਰਾਸਤ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਸਬੰਧੀ ਜਾਂਚ ਸ਼ੁਰੂ

ਲੰਡਨ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦਿਮਾਗੀ ਮਸਲਿਆਂ ਨਾਲ ਜੂਝਦੇ ਰਹੇ 18 ਸਾਲਾ ਜਸਕਿਰਨ ਸਿੰਘ ਕੈਂਥ ਨੂੰ ਕਿਸੇ ਮਾਮਲੇ 'ਚ ਪੁਲਿਸ ਹਿਰਾਸਤ ਲੈਸਟਰ ਮੈਜਿਸਟਰੇਟ ਅਦਾਲਤ 'ਚ ਰੱਖਿਆ ਗਿਆ ਸੀ, ਜੋ ਅਦਾਲਤੀ ਸੁਣਵਾਈ ਦੀ ਉਡੀਕ ਕਰ ਰਿਹਾ ਸੀ | 

ਸਾਈਕਲ ਚਾਲਕ ਦੀ ਮੌਤ ਲਈ ਜਿੰਮੇਵਾਰੀ ਪੰਜਾਬੀ ਨੂੰ ਕੈਦ

ਲੰਡਨ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਰ ਚਾਲਉਂਦੇ ਫ਼ੋਨ ਦੀ ਵਰਤੋਂ ਕਰਦਿਆਂ ਸਾਈਕਲ ਚਾਲਕ ਦੀ ਮੌਤ ਦਾ ਕਾਰਨ ਬਣੇ ਪੰਜਾਬੀ ਮੂਲ ਦੇ ਰਵਿੰਦਰ ਸਿੰਘ ਮਠਾੜੂ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਬੇਸਿਲਡਨ ਕਰਾਊਨ ਕੋਰਟ 'ਚ ਚੱਲੇ ਕੇਸ ਦੌਰਾਨ ਦੱਸਿਆ ਗਿਆ ਕਿ ਸਾਊਥ ਅੋਕਡਨ ਦੇ 32 ਸਾਲਾ ਰਵਿੰਦਰ ਸਿੰਘ ਮਠਾੜੂ 31 ਦਸੰਬਰ 2018 ਨੂੰ ਗੱਡੀ ਚਲਾਉਂਦਿਆਂ ਆਪਣੀ ਦੋਸਤ ਨਾਲ ਫ਼ੋਨ 'ਤੇ ਗੱਲਾਂ ਕਰਨ 'ਚ ਰੁੱਝ ਗਿਆ ਅਤੇ ਉਸ ਦੀ ਬੇਧਿਆਨੀ ਨਾਲ

ਕਸ਼ਮੀਰ ਮਸਲੇ ’ਤੇ ਸਾਲਸ ਦੀ ਲੋੜ ਨਹੀਂ: ਮੈਕਰੌਂ

ਚੈਂਟਿਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲਾ ਦੁਵੱਲੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ਮਾਮਲੇ ’ਚ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ ਵੱਖ ਮੁੱਦਿਆਂ ’ਤੇ ਦੁਵੱਲੀ ਗੱਲਬਾਤ ਕੀਤੀ।

ਏਅਰ ਇੰਡੀਆ ਹਾਦਸੇ ਦੇ ਪੀੜਤਾਂ ਦੀ ਯਾਦਗਾਰ ਦਾ ਉਦਘਾਟਨ

ਪੈਰਿਸ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੀ ਮੌਂਟ ਬਲੈਂਕ ਪਰਬਤ ਲੜੀ ’ਚ ਏਅਰ ਇੰਡੀਆ ਦੇ ਦੋ ਜਹਾਜ਼ ਹਾਦਸਿਆਂ ’ਚ ਮਾਰੇ ਗਏ ਲੋਕਾਂ ਦੀ ਯਾਦ ’ਚ ਬਣਾਏ ਗਏ ਸਮਾਰਕ ਦਾ ਅੱਜ ਉਦਘਾਟਨ ਕੀਤਾ।

ਮੋਦੀ ਸੰਯੁਕਤ ਅਰਬ ਅਮੀਰਾਤ ਪੁੱਜੇ

ਪੈਰਿਸ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਰਾਂਸ ਦਾ ਦੌਰਾ ਸਫ਼ਲਤਾਪੂਰਨ ਮੁਕੰਮਲ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੋਂ ਆਬੂਧਾਬੀ ਪੁੱਜ ਗਏ। ਮੋਦੀ ਦਾ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਉਨ੍ਹਾਂ ਦੇ ਤਿੰਨ ਮੁਲਕਾਂ 

ਯੂਕੇ ’ਚ ਅੰਬੇਡਕਰ ਨੂੰ ਸਮਰਪਿਤ ਯਾਦਗਾਰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ

ਲੰਡਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੰਬਰ 2015 ’ਚ ਯੂਕੇ ਦੌਰੇ ਮੌਕੇ ਉਦਘਾਟਨ ਕੀਤੀ ਗਈ ਭੀਮਰਾਓ ਅੰਬੇਡਕਰ ਯਾਦਗਾਰ ਨੂੰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਭਾਰਤ ਸਰਕਾਰ ਨੇ ਅਪੀਲ ਦਾਖ਼ਲ ਕੀਤੀ ਹੈ। ਅੰਬੇਡਕਰ ਹਾਊਸ ਉੱਤਰੀ ਲੰਡਨ ਦੇ 10 ਕਿੰਗ ਹੈਨਰੀ ਰੋਡ ’ਤੇ ਸਥਿਤ ਹੈ ਜਿਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਅੰਬੇਡਕਰ ਆਪਣੇ ਵਿਦਿਆਰਥੀ ਜੀਵਨ ਦੌਰਾਨ 1921-22 ’ਚ ਠਹਿਰੇ ਸਨ। ਇਸ ਘਰ ਦੀਆਂ ਚਾਰ ਮੰਜ਼ਿਲਾਂ ਹਨ। ਭਾਰਤੀ ਅਧਿਕਾਰੀਆਂ ਵੱਲੋਂ ਰਿਹਾਇਸ਼ੀ ਸੰਪਤੀ ਨੂੰ ਅਜਾਇਬਘਰ/ਯਾਦਗਾਰ ’ਚ ਬਦਲਣ ਲਈ ਦਿੱਤੀ ਅਰਜ਼ੀ ਨੂੰ ਕੈਮਡੇਨ ਕੌਂਸਿਲ ਨੇ ਖਾਰਜ ਕਰ ਦਿੱਤਾ ਸੀ।

ਕਸ਼ਮੀਰ ਭਾਰਤ ਦੇ ਪਾਕਿ ਵਿਚਾਲੇ ਦੁਵੱਲਾ ਮਸਲਾ: ਫਰਾਂਸ

ਪੈਰਿਸ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਰਾਂਸ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿ ਵਿਚਾਲੇ ਦੁਵੱਲਾ ਮਸਲਾ ਹੈ ਤੇ ਦੋਵਾਂ ਮੁਲਕਾਂ ਨੂੰ ਆਪਸੀ ਸੰਵਾਦ ਰਾਹੀਂ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ ਯਵੀਸ ਲੀ ਦ੍ਰੀਆਂ ਨੇ ਕਿਹਾ ਕਿ ਭਾਰਤ ਤੇ ਪਾਕਿ ਨੂੰ ਕੋਈ ਵੀ ਅਜਿਹਾ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਤਣਾਅ ਵਧੇ। ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਮਸਲੇ ’ਤੇ ਫਰਾਂਸੀਸੀ 

ਆਸਟਰੀਆ ’ਚ ਖ਼ਾਲਸਾ ਏਡ ਦੇ ਬਾਨੀ ਦੀ ਪੱਗ ਨੂੰ ਬਣਾਇਆ ਨਿਸ਼ਾਨਾ

ਲੰਡਨ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਨੂੰ ਆਸਟਰੀਆ ਹਵਾਈ ਅੱਡੇ ’ਤੇ ਸੁਰੱਖਿਆ ਸਟਾਫ਼ ਦੀ ਮਹਿਲਾ ਮੈਂਬਰ ਵੱਲੋੋਂ ਕੀਤੇ ਮਖ਼ੌਲ ਕਰਕੇ ਕਥਿਤ ਨਸਲੀ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਮਹਿਲਾ ਮੁਲਾਜ਼ਮ ਨੇ ਮਜ਼ਾਕ ਵਿੱਚ ਸਿੰਘ ਦੀ ਪੱਗ ਵਿੱਚੋਂ ਬੰਬ ਮਿਲਣ ਦੀ ਗੱਲ ਆਖੀ ਸੀ। ਮੈਟਰੋ ਦੀ ਇਕ ਰਿਪੋਰਟ ਮੁਤਾਬਕ ਰਵੀ ਸਿੰਘ ਨੂੰ ਲੰਘੇ ਸ਼ੁੱਕਰਵਾਰ ਨੂੰ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਉਸ ਵੇਲੇ ਰੋਕਿਆ ਗਿਆ, ਜਦੋਂ ਉਹ ਇਰਾਕ ਵਿੱਚ ਬੰਦੀ ਬਣਾਈ ਯਜ਼ਦੀ ਮਹਿਲਾ ਦੀ ਮਦਦ ਕਰਨ ਮਗਰੋਂ ਯੂਕੇ ਮੁੜ ਰਿਹਾ ਸੀ।

31 ਅਕਤੂਬਰ ਤੋਂ ਬਾਅਦ ਯੂਰਪੀਅਨ ਲੋਕਾਂ ਦੇ ਯੂ.ਕੇ. 'ਚ ਰਹਿਣ ਅਤੇ ਕੰਮ ਕਰਨ ਦੀ ਖੁੱਲ੍ਹ ਖ਼ਤਮ ਹੋ ਜਾਵੇਗੀ

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਤਾਜ਼ਾ ਰਿਪੋਰਟਾਂ ਅਨੁਸਾਰ ਜੇ ਮਿਤੀ ਗਈ 31 ਅਕਤੂਬਰ ਨੂੰ ਯੂ.ਕੇ. ਬਿਨਾਂ ਕਿਸੇ ਸਮਝੌਤੇ ਦੇ ਨੋ ਡੀਲ ਨਾਲ ਯੂਰਪੀ ਸੰਘ ਤੋਂ ਵੱਖ ਹੋ ਜਾਂਦਾ ਹੈ ਤਾਂ 'ਫਰੀਡਮ ਆਫ ਮੂਮੈਂਟ ਨਿਯਮ' ਤੁਰੰਤ ਖ਼ਤਮ ਕਰ ਦਿੱਤਾ ਜਾਵੇਗਾ, ਮਤਲਬ ਕਿ ਯੂ.ਕੇ. 'ਚ ਰਹਿਣ ਵਾਲੇ ਯੂਰਪੀ ਲੋਕਾਂ ਨੂੰ 'ਰਹਿਣ ਅਤੇ ਕੰਮ ਕਰਨ' ਦੇ ਮਿਲੇ ਅਧਿਕਾਰ ਉਸੇ ਸਮੇਂ ਖ਼ਤਮ ਹੋ ਜਾਣਗੇ | ਜਦ ਕਿ ਥੈਰੀਸਾ ਮੇਅ ਸਰਕਾਰ ਮੌਕੇ ਇਨ੍ਹਾਂ ਅਧਿਕਾਰਾਂ ਨੂੰ 2021 ਤੱਕ ਵਧਾਏ ਜਾਣ ਜਾਂ ਯੂਰਪੀਅਨ ਲੋਕਾਂ ਨੂੰ ਤਿੰਨ ਮਹੀਨੇ ਤੱਕ ਦਾ ਸਮਾਂ ਦਿੱਤੇ ਜਾਣ ਦਾ ਪ੍ਰਸਤਾਵ ਸੀ ਤਾਂ ਕਿ ਉਹ ਯੂ.ਕੇ. 'ਚ ਪੱਕੇ ਤੌਰ 'ਤੇ ਰਹਿਣ ਲਈ ਅਰਜ਼ੀ ਦੇ ਸਕਣ | ਜਦ ਕਿ ਹੁਣ ਉਕਤ ਦੋਵੇਂ ਪ੍ਰਸਤਾਵ ਖ਼ਤਮ ਕਰ ਦਿੱਤੇ ਗਏ ਹਨ 

ਬਰਤਾਨੀਆ ਦੇ ਸ਼ਾਹੀ ਜੋੜੇ ਦਾ ਪਾਕਿਸਤਾਨ ਦੌਰਾ ਰੱਦ ਹੋਣ ਦੇ ਆਸਾਰ

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) :  ਡਿਊਕ ਡੱਚਸ ਆਫ ਕੈਂਬਿ੍ਜ ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਦੇ ਅਕਤੂਬਰ 'ਚ ਹੋਣ ਵਾਲੇ ਪਾਕਿਸਤਾਨ ਦੇ ਦੌਰਾ ਦੇ ਰੱਦ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ ¢ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਧਦੇ ਤਣਾਅ ਕਾਰਨ ਦੋਵੇਂ ਆਪਣੀ ਯਾਤਰਾ ਨੂੰ ਟਾਲਣ ਦਾ ਫੈਸਲਾ ਕਰ ਸਕਦੇ ਹਨ ¢ ਜੂਨ 'ਚ ਦੋਵਾਂ ਦੇ ਪਾਕਿਸਤਾਨ ਦੌਰੇ ਦਾ ਐਲਾਨ ਕੀਤਾ ਗਿਆ ਸੀ ¢

ਗੁਰੂ ਰਵਿਦਾਸ ਮੰਦਰ ਦੀ ਤੁਰੰਤ ਉਸਾਰੀ ਸਬੰਧੀ ਭਾਰਤੀ ਹਾਈਕਮਿਸ਼ਨ ਨੂੰ ਮੰਗ-ਪੱਤਰ

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਯੂ.ਕੇ. 'ਚ ਰਵਿਦਾਸ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਗੁਰੂ ਰਵਿਦਾਸ ਸਭਾ ਯੂ.ਕੇ., ਯੂਰਪ ਅਤੇ ਅਬਰੌਡ ਵਲੋਂ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ ਹੈ | ਜਿਸ 'ਚ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਦਿੱਲੀ ਸਰਕਾਰ ਵਲੋਂ ਢਾਹੇ ਗਏ ਗੁਰੂ ਰਵਿਦਾਸ ਮੰਦਰ ਦੀ

ਗੁਰੂ ਰਵਿਦਾਸ ਮੰਦਰ ਢਾਹੁਣ ਿਖ਼ਲਾਫ਼ ਭਾਰਤੀ ਅੰਬੈਸੀ ਰੋਮ ਅਤੇ ਮਿਲਾਨ ਨੂੰ ਮੰਗ-ਪੱਤਰ

ਇਟਲੀ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਿਖ਼ਲਾਫ਼ ਇਟਲੀ ਦੀਆਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਭਾਰਤੀ ਅੰਬੈਸੀ ਰੋਮ ਤੇ ਮਿਲਾਨ ਦੇ ਉੱਚ ਆਗੂਆਂ ਦੁਆਰਾ ਭਾਰਤ ਦੀ ਕੇਂਦਰ ਸਰਕਾਰ ਨੂੰ ਮੰਦਰ ਦੀ ਮੁੜ ਉਸਾਰੀ ਲਈ ਇਕ ਵਿਸ਼ੇਸ਼ ਮੰਗ ਪੱਤਰ ਦਿੱਤਾ ¢ ਇਸ 'ਚ ਕਿਹਾ ਗਿਆ ਕਿ ਭਾਰਤ ਦੀ ਕੇਂਦਰ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ  

ਹਿੰਸਾ ਦਾ ਮੁੱਦਾ ਯੂਕੇ ਕੋਲ ਉਠਾਇਆ

ਲੰਡਨ ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਨੇ ਲੰਡਨ ’ਚ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਾਕਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦਾ ਮਾਮਲਾ ਯੂਕੇ ਕੋਲ ਉਠਾਇਆ ਹੈ।

ਯੂਰੋਪੀਅਨ ਯੂਨੀਅਨ ਵੱਲੋਂ ਤਣਾਅ ਘਟਾਉਣ ਲਈ ਗੱਲਬਾਤ ਦਾ ਸੱਦਾ

ਬ੍ਰਸੱਲਜ਼,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰੋਪੀਅਨ ਯੂਨੀਅਨ ਨੇ ਹਾਂਗਕਾਂਗ ’ਚ ਤਣਾਅ ਨੂੰ ਘਟਾਉਣ ਲਈ ਸ਼ਨਿਚਰਵਾਰ ਨੂੰ ‘ਸਮੁੱਚੀ ਗੱਲਬਾਤ’ ਦਾ ਸੱਦਾ ਦਿੱਤਾ ਹੈ। ਯੂਰੋਪੀਅਨ ਯੂਨੀਅਨ ਦੇ ਡਿਪਲੋਮੈਟਿਕ ਮੁਖੀ ਫੈਡੇਰਿਕਾ ਮੋਗਰਿਨੀ ਨੇ ਕਿਹਾ ਕਿ

ਯੂ.ਕੇ. 'ਚ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ 17 ਤੋਂ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 76ਵੀਂ ਬਰਸੀ ਬਾਬੇ ਕੇ ਫਾਰਮ ਮਿਲਡੈਂਡ ਯੂ.ਕੇ. ਵਿਖੇ 17 ਅਗਸਤ ਤੋਂ 25 ਅਗਸਤ ਤੱਕ ਵੱਡੀ ਪੱਧਰ ਉਪਰ ਮਨਾਈ ਜਾ ਰਹੀ ਹੈ | ਇਨ੍ਹਾਂ 9 ਦਿਨਾਂ ਸਮਾਗਮਾਂ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਗੁਰਮਤਿ ਸਮਾਗਮ, ਕੀਤਰਨ ਦਰਬਾਰ ਕਰਵਾਏ ਜਾ ਰਹੇ ਹਨ | ਇਨ੍ਹਾਂ ਸਾਰੇ ਪ੍ਰਬੰਧਾਂ ਲਈ 4 ਸਬ ਕਮੇਟੀਆਂ ਬਣਾਈਆਂ ਗਈਆਂ, ਜਿਨ੍ਹਾਂ 'ਚ ਗੁਰਮੀਤ ਸਿੰਘ ਜੰਡੂ, ਜਥੇਦਾਰ ਜਸਵੰਤ ਸਿੰਘ, ਬਲਕਾਰ ਸਿੰਘ, ਨਗਿੰਦਰ ਸਿੰਘ ਧੰਜਲ, ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ, ਹਰਜਿੰਦਰ ਸਿੰਘ ਸੈਭੀ, ਸੁਰਿੰਦਰ ਸਿੰਘ ਛਿੰਦਾ, ਬਲਕਾਰ ਸਿੰਘ ਗੋਪੀ ਆਦਿ ਸੇਵਾ ਨਿਭਾਉਣਗੇ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081627949
Copyright © 2019, Panjabi Times. All rights reserved. Website Designed by Mozart Infotech