ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਭਗਵੰਤ ਮਾਨ ਤਿੰਨ ਲੱਖ ਵੋਟਾਂ ਨਾਲ ਜਿੱਤੇਗਾ: ਕੇਜਰੀਵਾਲ

May 15, 2019 02:25 PM

ਸੰਗਰੂਰ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਰਵਿੰਦ ਕੇਜਰੀਵਾਲ ਨੇ ਅੱਜ ਲਗਾਤਾਰ ਦੂਜੇ ਦਿਨ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬੱਬਰ ਸ਼ੇਰ, ਇਮਾਨਦਾਰ ਅਤੇ ਪੰਜਾਬ ਦੀ ਸ਼ਾਨ ਦੱਸਦਿਆਂ ਲੋਕਾਂ ਨੂੰ ਉਸ ਨੂੰ ਜਿਤਾਉਣ ਦੀ ਅਪੀਲ ਕੀਤੀ। ਧੂਰੀ ਰੋਡ ’ਤੇ ਮੈਕਸ ਆਟੋ ਨੇੜੇ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਵਿਰੋਧ ਕਰਨ ਵਾਲਿਆਂ ਨੂੰ ਅੱਗੇ ਨਹੀਂ ਵਧਣ ਦਿੱਤਾ।
 ਅਰਵਿੰਦ ਕੇਜਰੀਵਾਲ ਨੇ ਅੱਜ ਹਲਕਾ ਧੂਰੀ ਦੇ ਪਿੰਡਾਂ ਅਤੇ ਸ਼ਹਿਰ ਵਿਚ ਭਗਵੰਤ ਮਾਨ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦਾ ਦਿੱਲੀ ਦੀ ਤਰਜ਼ ’ਤੇ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।
 ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਲੰਘੀ ਦੇਰ ਰਾਤ ਅਰਵਿੰਦ ਕੇਜਰੀਵਾਲ ਬਰਨਾਲਾ ਪੁੱਜੇ। ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਰਾਤ ਦੇ ਪੜਾਅ ਮਗਰੋਂ ਸ੍ਰੀ ਕੇਜਰੀਵਾਲ ਸਵੇਰੇ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਚ ਸੈਰ ਲਈ ਆਏ ਲੋਕਾਂ ਨੂੰ ਮਿਲੇ।
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਅੱਜ ਰੋਡ ਸ਼ੋਅ ਦੌਰਾਨ ਦਾਅਵਾ ਕੀਤਾ ਕਿ ਇਸ ਵਾਰ ਭਗਵੰਤ ਮਾਨ ਤਿੰਨ ਲੱਖ ਦੀ ਲੀਡ ਨਾਲ ਜਿੱਤ ਹਾਸਲ ਕਰੇਗਾ।
ਕੇਜਰੀਵਾਲ ਨੇ ਆਖਿਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਸਮਰੱਥ ਹੈ। ਭਗਵੰਤ ਮਾਨ ਨੇ ਆਖਿਆ ਕਿ ਵਿਰੋਧੀ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢ ਲੈਣ ਪਰ ਨਤੀਜਿਆਂ ਨੇ ਉਨ੍ਹਾਂ ਦੀ ਬੋਲਤੀ ਬੰਦ ਕਰ ਦੇਣੀ ਹੈ।
 ਅਰਵਿੰਦ ਕੇਜਰੀਵਾਲ ਨੇ ਸ਼ੇਰਪੁਰ, ਕਾਤਰੋਂ, ਘਨੌਰੀ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਲਾਰੇ ਲਾ ਕੇ ਪੰਜਾਬ ਦੀ ਸੱਤਾ ਹਥਿਆਈ ਹੈ।
 ਅੱਜ ਇੱਥੇ ਮੁੱਖ ਬਾਜ਼ਾਰ ਵਿਚ ਭਗਵੰਤ ਮਾਨ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਦੁਬਾਰਾ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਜਾਵੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਸੜਕ ਦਾ ਕੰਮ ਬੰਦ ਹੋਣ ’ਤੇ ਲੋਕਾਂ ਵੱਲੋਂ ਠੇਕੇਦਾਰ ਖਿਲਾਫ ਨਾਅਰੇਬਾਜ਼ੀ

ਨਥਾਣਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਲਹਿਰਾ ਮੁਹੱਬਤ ਤੋਂ ਬਾਠ,ਪੂਹਲਾ ਨੂੰ ਜਾਣ ਵਾਲੀ ਲਿੰਕ ਸੜਕ ਦੀ ਉਸਾਰੀ ਦਾ ਕੰਮ ਬੀਤੇ ਇੱਕ ਮਹੀਨੇ ਤੋਂ ਬੰਦ ਹੋਣ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਨੇ ਅੱਜ ਠੇਕੇਦਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਗੁਰਸੇਵਕ ਸਿੰਘ, ਹਾਕਮ ਸਿੰਘ,ਪਵਨ ਸਿੰਘ, ਰੇਸ਼ਮ ਸਿੰਘ, ਜਗਸੀਰ ਸਿੰਘ, ਸਨੀ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਬੀਤੇ ਦੋ ਮਹੀਨੇ ਪਹਿਲਾਂ ਇਸ ਸੜਕ ਦੀ ਨਵੀਂ ਉਸਾਰੀ ਲਈ ਪੱਥਰਾਂ ਦੇ ਵੱਡੇ-ਵੱਡੇ ਢੇਰ ਜਮਾਂ ਕਰ ਦਿੱਤੇ ਗਏੇ ਸਨ ,ਜਿਸ ਨਾਲ ਲਿੰਕ ਸੜਕ ਤੋਂ ਵਾਹਨਾਂ ਨੂੰ ਲੰਘਣ ਵਿੱਚ ਮੁਸ਼ਕਲ ਆ ਰਹੀ ਸੀ।

ਈਵੀਐਮਜ਼ ਦੀ ਨਿਗਰਾਨੀ ਲਈ 900 ਮੁਲਾਜ਼ਮ ਤਾਇਨਾਤ

ਜਲੰਧਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਜਲੰਧਰ ਲਈ ਪਈਆਂ ਵੋਟਾਂ ਪਿੱਛੋਂ ਮਸ਼ੀਨਾਂ (ਈਵੀਐਮਜ਼) ਦੀ ਕਰੜੀ ਸੁਰੱਖਿਆ ਤੇ ਨਿਗਰਾਨੀ ਲਈ ਡਾਇਰੈਕਟਰ ਲੈਂਡ ਰਿਕਾਰਡਜ਼ ਦੇ ਦਫ਼ਤਰ ਵਿਚ ਪੰਜਾਬ ਪੁਲੀਸ, ਪੀਏਪੀ ਤੇ ਅਰਧ ਸੈਨਿਕ ਬਲਾਂ ਦੇ 900 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 23 ਮਈ ਨੂੰ ਵੋਟਾਂ ਦੀ ਗਿਣਤੀ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਜਨਰਲ ਆਬਜ਼ਰਵਰ ਆਈ. ਸੈਮੂਅਲ ਅਨੰਦ ਕੁਮਾਰ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗਿਣਤੀ ਕੇਂਦਰ ਦੀ ਬਾਹਰੀ ਸੁਰੱਖਿਆ ਤੋਂ ਇਲਾਵਾ ਹਰੇਕ ਵਿਧਾਨ ਸਭਾ ਹਲਕੇ ਦੇ ਸਟਰਾਂਗ ਰੂਮ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੇ 450 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਗਿਣਤੀ ਕੇਂਦਰ ਤੇ ਸਟਰਾਂਗ ਰੂਮਾਂ ਦੀ ਸੁਰੱਖਿਆ ਦੀ ਦੂਜੀ ਪਰਤ ਤਹਿਤ ਪੰਜਾਬ ਆਰਮਡ ਪੁਲੀਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਟਰਾਂਗ ਰੂਮ ਤੇ ਗਿਣਤੀ ਕੇਂਦਰ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਪੈਰਾ ਮਿਲਟਰੀ ਫੋਰਸ ਨੂੰ ਸੌਂਪੀ ਗਈ ਹੈ।

ਪਾਠ ਕਰ ਰਹੇ ਗ੍ਰੰਥੀ ’ਤੇ ਹਮਲਾ

ਨਡਾਲਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਪਿੰਡ ਹਮੀਰਾ ਦੇ ਗੁਰਦੁਆਰਾ ਸਿੰਘ ਸਭਾ, ਮਿੱਲ ਵਾਲਾ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਲੜਾਈ ਝਗੜਾ ਕਰਦਿਆਂ ਆਪਣੇ ਇਕ ਸਾਥੀ ਸਮੇਤ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ੰਥੀ ਦੀ ਵੀ ਕੁੱਟਮਾਰ ਕਰ ਦਿੱਤੀ। ਗ੍ੰਥੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤਿ ਚੱਲ ਰਹੇ ਸਹਿਜ ਪਾਠ ਦੀ ਸੇਵਾ ਨਿਭਾ ਰਹੇ ਸਨ। ਦੁਪਹਿਰ 12 ਵਜੇ ਦੇ ਕਰੀਬ ਇਕ ਮੋਨਾ ਵਿਅਕਤੀ ਬੂਟਾਂ ਸਮੇਤ ਅੰਦਰ ਦਾਖ਼ਲ ਹੋ ਗਿਆ। ਉਸ ਦੇ ਪਿੱਛੇ ਹੱਥ ’ਚ ਬੇਸਬਾਲ ਫੜੀ ਇੱਕ ਹੋਰ ਵਿਅਕਤੀ ਦਾਖ਼ਲ ਹੋ ਗਿਆ।

ਵੋਟਾਂ ਦੀ ਗਿਣਤੀ ਕਰਨਗੇ 500 ਕਰਮਚਾਰੀ

ਜਲੰਧਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਜਲੰਧਰ ਲਈ 23 ਮਈ ਨੂੰ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ ਅਮਲੇ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਿਖਲਾਈ ਦੌਰਾਨ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਆਪੋ ਆਪਣੇ ਹਲਕੇ ਨਾਲ ਸਬੰਧਤ ਚੋਣ ਅਮਲੇ ਨੂੰ ਗਿਣਤੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਚੋਣ ਅਮਲੇ ਨੂੰ ਈਵੀਐਮਜ਼ ਤੋਂ ਗਿਣਤੀ ਕਰਨ ਦੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਡਾਇਰੈਕਟਰ ਲੈਂਡ ਰਿਕਾਰਡਜ਼ ਦੇ ਦਫ਼ਤਰ ਵਿਚ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ ਜਾਵੇਗੀ।

ਚੁਣਾਵੀ ਹਿੰਸਾ: ਜ਼ਖ਼ਮੀ ਜਗਦੇਵ ਕਲਾਂ ਵਾਸੀ ਨੇ ਦਮ ਤੋੜਿਆ

ਚੇਤਨਪੁਰਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੰਘੀ 17 ਮਈ ਨੂੰ ਪਿੰਡ ਜਗਦੇਵ ਕਲਾਂ ਵਿਚ ਇੱਕ ਸਿਆਸੀ ਪਾਰਟੀ ਦੇ ਕਾਰਕੁਨਾਂ ਵੱਲੋਂ ਪਿੰਡ ਦੇ ਇੱਕ ਵਸਨੀਕ ਨੂੰ ਆਪਣੀ ਪਾਰਟੀ ਦੇ ਹੱਕ ਵੋਟਾਂ ਪਾਉਣ ਲਈ ਕਹਿਣ ’ਤੇ ਉਸ ਵੱਲੋਂ ਨਾਂਹ ਕਰ ਦਿੱਤੇ ਜਾਣ ਕਰ ਕੇ ਹੋਏ ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਅੱਜ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਥਾਣਾ ਰਾਜਾਸਾਂਸੀ ਦੇ ਐਸਐਚਓ ਭਾਰਤ ਭੂਸ਼ਨ ਨੇ ਦੱਸਿਆ ਕਿ ਸਿਮਰਨ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਨੇ ਪੁਲੀਸ ਨੂੰ ਦਿੱਤੇ ਗਏ 

ਔਰਬਿਟ ਬੱਸ ’ਚੋਂ ਡਿੱਗਣ ਕਾਰਨ ਮੁਸਾਫ਼ਰ ਦੀ ਮੌਤ

ਸ਼ਾਹਕੋਟ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਕਸਬੇ ਵਿਚ ਅੱਜ ਇੱਕ ਔਰਬਿਟ ਬੱਸ ਵਿੱਚੋਂ ਇਕ ਨੌਜਵਾਨ ਦੇ ਬਾਹਰ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਮਹੀਨੇ ਦੇ ਅੰਦਰ-ਅੰਦਰ ਔਰਬਿੱਟ ਵਿੱਚੋਂ ਡਿੱਗਣ ਨਾਲ ਇਹ ਦੂਜੀ ਮੌਤ ਹੋਈ ਹੈ। ਕੁਝ ਦਿਨ ਪਹਿਲਾਂ ਹੀ ਸਤਲੁਜ ਦਰਿਆ ਦੇ ਪੁਲ ਕੋਲ ਇਸੇ ਕੰਪਨੀ ਦੀ ਬੱਸ ਵਿੱਚੋਂ ਡਿੱਗ ਕੇ ਇਕ ਔਰਤ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਿਕ ਪਰਮਜੀਤ ਕੁਮਾਰ (32) ਪੁੱਤਰ ਤਿਲਕ ਰਾਜ ਵਾਸੀ ਮੁਹੱਲਾ ਬਾਗ਼ ਵਾਲਾ ਸ਼ਾਹਕੋਟ ਅੱਜ ਇੱਥੋ ਦੇ ਪੁਰਾਣੇ ਬੱਸ ਅੱਡੇ (ਥਾਣਾ ਸ਼ਾਹਕੋਟ ਅੱਗਿਓ) ਤੋਂ ਔਰਬਿਟ ਬੱਸ (ਪੀਬੀ 03-ਏ ਵਾਈ 2353) ’ਤੇ ਜਲੰਧਰ ਜਾਣ ਲਈ ਸਵਾਰ ਹੋਇਆ ਸੀ। ਜਿਉਂ ਹੀ ਬੱਸ ਕੁਝ ਦੂਰ ਡਾਕਖਾਨੇ ਦੇ ਸ਼ਾਹਮਣੇ ਗਈ ਤਾਂ ਅਚਾਨਕ ਇਹ ਨੌਜਵਾਨ ਬੱਸ ਵਿੱਚੋਂ ਬਾਹਰ ਡਿੱਗ ਪਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ। 

ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : : ਚੋਣਾਂ ਵਾਲੇ ਦਿਨ ਉਪਜੀ ਰੰਜਸ਼ ਦੇ ਚੱਲਦਿਆਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਤੋੜ ਭੰਨ ਕਰਨ ਵਾਲੇ 14 ਮੁਲਜ਼ਮਾਂ ਖ਼ਿਲਾਫ਼ ਕਲਾਨੌਰ ਪੁਲੀਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ।ਬਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਚੰਦੂ ਵਡਾਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ 19 ਮਈ ਨੂੰ ਚੋਣਾਂ ਦੇ ਦਿਨ ਆਪਣੇ ਘਰ ਵਿੱਚ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਨਾਲ ਮੌਜੂਦ ਸੀ। ਦੁਪਹਿਰ ਕਰੀਬ ਡੇਢ ਵਜੇ ਸਿਮਰਨਜੀਤ ਸਿੰਘ, 

ਨਸ਼ੇੜੀ ਪਤੀ ਵੱਲੋਂ ਨਾਰਾਜ਼ ਪਤਨੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਗੁਰਦਾਸਪੁਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਸ਼ੇੜੀ ਪਤੀ ਦੀਆਂ ਵਧੀਕੀਆਂ ਤੋਂ ਤੰਗ ਹੋ ਕੇ ਵੱਖ ਰਹਿ ਰਹੀ ਔਰਤ ਨੂੰ ਅੱਜ ਉਸ ਦੇ ਪਤੀ ਨੇ ਆਪਣੇ ਸਾਥੀਆਂ ਸਹਿਤ ਜਬਰਨ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਦੀ ਦਲੇਰੀ ਕਾਰਨ ਉਸ ਦਾ ਪਤੀ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਅਤੇ ਆਪਣੇ ਸਾਥੀਆਂ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਔਰਤ ਨੇ ਸਿਟੀ ਪੁਲੀਸ ਸਟੇਸ਼ਨ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ

ਸੈਲਾ ਖੁਰਦ ਦੀ ਪੇਪਰ ਮਿੱਲ ਦੇ ਪ੍ਰਦੂਸ਼ਣ ਖਿਲਾਫ਼ ਇਲਾਕਾ ਵਾਸੀ ਲਾਮਬੰਦ

ਗੜ੍ਹਸ਼ੰਕਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਦੁਆਰਾ ਗੰਦੇ ਪਾਣੀ ਦੇ ਨਿਕਾਸ ਅਤੇ ਜ਼ਹਿਰੀਲੀ ਹਵਾ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਅੱਜ ਇਲਾਕਾ ਵਾਸੀਆਂ ਦਾ ਇਕੱਠ ਪਿੰਡ ਸੈਲਾ ਖੁਰਦ ਵਿਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਮਹਿੰਦਰ ਸਿੰਘ ਖੈਰੜ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਇਲਾਕੇ ਦੇ ਵਸਨੀਕਾਂ ਨੇ ਸ਼ਮੂਲੀਅਤ ਕੀਤੀ ਅਤੇ ਪੇਪਰ ਮਿੱਲ ਦੇ ਪ੍ਰਬੰਧਕਾਂ ’ਤੇ ਇਲਾਕੇ ਦੇ ਪਿੰਡਾਂ ਵਿਚ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਇਆ ਗਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਆਉਂਦੇ ਦਿਨਾਂ ਵਿਚ ਮਿੱਲ ਵਿਰੁੱਧ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਕਾਮਰੇਡ ਖੈਰੜ ਨੇ ਕਿਹਾ ਕਿ ਮਿੱਲ ਦੇ ਗੰਦੇ ਪਾਣੀ ਕਾਰਨ ਇਲਾਕੇ ਦੇ ਪਿੰਡਾਂ ਵਿਚ ਕੈਂਸਰ, ਸਾਹ ਅਤੇ ਚਮੜੀ ਰੋਗਾਂ ਦੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ ਅਤੇ ਸੈਲਾ ਖੁਰਦ ਦਾ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਵੋਟਾਂ ਦੀ ਗਿਣਤੀ ਲਈ ਤਿਆਰੀ ਮੀਟਿੰਗ

ਅੰਮ੍ਰਿਤਸਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੀ ਤਿਆਰੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਅੱਜ ਸਮੂਹ ਚੋਣ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਲੋੜੀਂਦੇ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਵੀਡਿਓਗ੍ਰਾਫੀ

‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੀ ਪ੍ਰੋਮੋਸ਼ਨ ਲਈ ਅੰਮ੍ਰਿਤਸਰ ਪੁੱਜੀ ਬਾਈਕ ਰੈਲੀ

ਅੰਮ੍ਰਿਤਸਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲਿਓਸਟ੍ਰਾਈਡ ਨਾਲ ਮਿਲ ਕੇ ਸੁਮੀਤ ਦੱਤ ਅਤੇ ਡਰੀਮਬੁੱਕ ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਫਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੀ ਵੱਖਰੇ ਹੀ ਅੰਦਾਜ਼ ’ਚ ਪ੍ਰੋਮੋਸ਼ਨ ਲਈ ਫਿਲਮ ਨਿਰਮਾਤਾਵਾਂ ਵਲੋਂ ਸਟਾਰ ਕਾਸਟ ਸਮੇਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਅੱਜ ਬਾਈਕ ਰੈਲੀ ਕਰਵਾਈ ਗਈ। ਅੰਮ੍ਰਿਤਸਰ ਪੁੱਜਣ ’ਤੇ ਸਥਾਨਕ ਮੌਲ ’ਚ ਪ੍ਰੈਸ ਕਾਨਫਰੰਸ ਦੌਰਾਨ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਕਾਮੇਡੀ ਉਨ੍ਹਾਂ ਦੀ ਪਸੰਦੀਦਾ ਸ਼ੈਲੀ ਹੈ, ਪਰ ਕਾਮੇਡੀ ਫ਼ਿਲਮਾਂ ’ਚ ਵੀ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਵਿਸ਼ਾ ਭਰਪੂਰ ਫ਼ਿਲਮਾਂ ਲੈ ਕੇ ਹੀ ਦਰਸ਼ਕਾਂ ਦੇ ਰੂਬਰੂ ਹੋਣ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅਜਿਹੀ ਫਿਲਮ ਹੈ ਜੋ ਪੰਜਾਬੀ ਸਿਨੇਮਾ ’ਚ ਰੋਮਾਂਟਿਕ ਕਾਮੇਡੀ ਦੀ ਪਰਿਭਾਸ਼ਾ ਨੂੰ ਬਦਲ ਦੇਵੇਗੀ। ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਕਿ ਗਿੱਪੀ ਗਰੇਵਾਲ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਿਆ।

ਅਵੇਸਲਾ ਕਪਤਾਨ: ਖ਼ਰੀਦ ਕੇਂਦਰਾਂ ’ਚ ਰੁਲ ਰਹੀ ਹੈ ਕਣਕ ਦੀ ਸਵਾ ਦੋ ਕਰੋੜ ਬੋਰੀ

ਬਠਿੰਡਾ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਖਰੀਦ ਕੇਂਦਰਾਂ ’ਚ ਪਈ ਸਵਾ ਦੋ ਕਰੋੜ ਕਣਕ ਦੀ ਬੋਰੀ ਨੂੰ ਕੌਣ ਚੱਕੂ? ਚੋਣਾਂ ਦੇ ਮੇਲੇ ’ਚ ਉਲਝੀ ਸਰਕਾਰ ਨੂੰ ਚੇਤਾ ਭੁੱਲ ਗਿਆ ਹੈ ਜਦੋਂ ਕਿ ਆੜ੍ਹਤੀਆਂ ਦੀ ਜਾਨ ਸੁੱਕਣੀ ਪਈ ਹੋਈ ਹੈ। ਕਰੀਬ ਦੋ ਹਜ਼ਾਰ ਕਰੋੜ ਦੀ ਕਣਕ ਹਾਲੇ ਵੀ ਮੰਡੀਆਂ ਵਿਚ ਪਈ ਹੈ, ਜਿਸ ਦੀ ਚੁਕਾਈ ਨਹੀਂ ਹੋ ਸਕੀ ਹੈ। ਦੋ ਮੀਂਹ ਵੀ ਇਸ ਕਣਕ ’ਤੇ ਪੈ ਚੁੱਕੇ ਹਨ ਅਤੇ ਹੁਣ ਇਸ ਕਣਕ ਦੀ ਗੁਣਵੱਤਾ ਖਰਾਬ ਹੋਣ ਲੱਗੀ ਹੈ। ਕਈ ਖਰੀਦ ਕੇਂਦਰਾਂ ਵਿਚ ਇਹ ਕਣਕ ਗਲਣੀ ਸ਼ੁਰੂ ਹੋ ਗਈ ਹੈ। ਇੱਥੋਂ ਤੱਕ ਕਿ ਮੰਡੀਆਂ ਵਿਚ 68 ਹਜ਼ਾਰ ਬੋਰੀ ਕਣਕ ਹਾਲੇ ਵੀ ਖਰੀਦ ਦੀ ਉਡੀਕ ਵਿਚ ਪਈ ਹੈ ਜਦੋਂ ਕਿ ਸਰਕਾਰ ਵੇਲੇ ਸਿਰ ਫਸਲ ਖਰੀਦਣ ਦਾ ਦਾਅਵਾ ਕਰਦੀ ਹੈ। ਆੜ੍ਹਤੀਆਂ ਨੂੰ ਮੰਡੀਆਂ ਵਿਚ ਪਈ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਮੁੜ ਉਭਰਿਆ

ਅੰਮ੍ਰਿਤਸਰ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸਿੱਖ ਵਕੀਲ ਐਚ.ਐਸ. ਫੂਲਕਾ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਨਾਲ ਸਿੱਖ ਸੰਸਥਾ ਦੀਆਂ ਚੋਣਾਂ ਦਾ ਮਾਮਲਾ ਮੁੜ ਉਭਰਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਨਵੀਂ ਸਰਕਾਰ ਬਣਨ ਮਗਰੋਂ ਜੇ ਚੋਣਾਂ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਪਾਰਟੀ ਵੀ ਚੋਣਾਂ ਲਈ ਤਿਆਰ ਹੈ। ਸ਼੍ਰੋਮਣੀ ਕਮੇਟੀ ਦੀਆਂ ਇਹ ਚੋਣਾਂ ਦਾ ਮਾਮਲਾ ਸੰਸਦੀ ਚੋਣਾਂ ਤੋਂ ਪਹਿਲਾਂ ਵੀ ਉਭਰਿਆ ਸੀ ਪਰ ਉਸ ਵੇਲੇ ਕੇਂਦਰ ਸਰਕਾਰ ਲਈ ਸੰਸਦੀ ਚੋਣਾਂ ਤਰਜੀਹੀ ਸਨ ਤੇ ਇਹ ਮਾਮਲਾ ਅਗਾਂਹ ਪੈ ਗਿਆ ਸੀ।
ਸ੍ਰੀ ਫੂਲਕਾ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਯਾਦ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਇਸ ਵਰ੍ਹੇ ਫਰਵਰੀ ਮਹੀਨੇ ਸਦਨ ’ਚ ਮਤਾ ਪਾਸ ਕਰਕੇ ਇਹ ਚੋਣਾਂ ਕਰਵਾਉਣ ਦਾ ਸਮਰਥਨ ਕੀਤਾ ਸੀ। ਉਨ੍ਹਾਂ ਇਸ ਸਬੰਧ ’ਚ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਵਾਉਣ ਲਈ ਪਹਿਲਕਦਮੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਵੀਂ ਸਰਕਾਰ ਦੀ ਸਥਾਪਨਾ ਮਗਰੋਂ ਇਸ ਸਬੰਧ ਵਿਚ ਕਾਰਵਾਈ ਸ਼ੁਰੂ ਕਰਨ।

ਕੁਝ ਆਗੂਆਂ ਦਾ ਸਿਆਸੀ ਸਫ਼ਰ ਖ਼ਤਮ ਕਰ ਸਕਦੈ ਸੰਗਰੂਰ ਸੀਟ ਦਾ ਨਤੀਜਾ

ਟੱਲੇਵਾਲ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੰਗਰੂਰ ਲੋਕ ਸਭਾ ਸੀਟ ਦਾ ਨਤੀਜਾ ਕਈ ਉਮੀਦਵਾਰਾਂ ’ਤੇ ਭਾਰੀ ਪੈਣ ਵਾਲਾ ਹੈ। ਇਸ ਸੀਟ ਦੇ ਨਤੀਜੇ ’ਤੇ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਾ ਹੈ। ਫਰਸ਼ ਤੋਂ ਅਰਸ਼ ਤਕ ਕੌਣ ਪਹੁੰਚਦਾ ਹੈ, ਇਸ ਬਾਰੇ ਤਾਂ 23 ਮਈ ਨੂੰ ਪਤਾ ਚੱਲੇਗਾ ਪਰ ਇਸ ਸੀਟ ’ਤੇ ਹਾਰ ਨਾਲ ਕਈ ਉਮੀਦਵਾਰਾਂ ਦਾ ਸਿਆਸੀ ਸਫ਼ਰ ਖ਼ਤਮ ਹੋ ਸਕਦਾ ਹੈ।
ਸੂਬੇ ਦੀ ਸੱਤਾਧਾਰੀ ਕਾਂਗਰਸ ਨੇ ਸਾਬਕਾ ਵਿਧਾਇਕ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਬਰਨਾਲਾ ਹਲਕੇ ਤੋਂ ਹਾਰੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਸ੍ਰੀ ਢਿੱਲੋਂ ਨੇ ‘ਵਿਕਾਸ’ ਦੇ ਨਾਂਅ ’ਤੇ ਹਲਕੇ ਦੇ ਲੋਕਾਂ ਤੋਂ ਵੋਟ ਮੰਗੀ ਹੈ। 

ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ।

ਚੌਕ ਮਹਿਤਾ  ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ '84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 35ਵਾਂ ਘੱਲੂਘਾਰਾ ਦਿਵਸ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਚੌਕ ਮਹਿਤਾ ਵਿਖੇ ਪੂਰੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਸੰਬੰਧੀ ਅਜ ਦਮਦਮੀ ਟਕਸਾਲ ਨਾਲ ਜੁੜੀਆਂ ਸ਼ਖ਼ਸੀਅਤਾਂ, ਸੰਤਾਂ ਮਹਾਂਪੁਰਸ਼ਾਂ ਅਤੇ ਸ਼ਹੀਦ ਪਰਿਵਾਰਾਂ ਦੀ ਇਕ ਜ਼ਰੂਰੀ ਇਕੱਤਰਤਾ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਕੀਤੀ ਗਈ।

ਤਿੰਨ ਪੜਾਵੀ ਸੁਰੱਖਿਆ ਘੇਰੇ ’ਚ ਰੱਖੀਆਂ ਈਵੀਐਮ ਮਸ਼ੀਨਾਂ

ਜਲੰਧਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਈਵੀਐਮ ਮਸ਼ੀਨਾਂ ਨੂੰ ਤਿੰਨ ਪੜਾਵੀ ਸੁਰੱਖਿਆ ਘੇਰੇ ’ਚ ਪਟਵਾਰਖਾਨੇ ਵਿੱਚ ਰੱਖਿਆ ਗਿਆ ਹੈ। ਉੱਥੇ ਬਾਕਾਇਦਾ ਸਾਰੇ ਗੇਟਾਂ ’ਤੇ ਸੀਸੀਟੀਵੀ ਕੈਮਰੇ ਲਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਗੜਬੜ ਦੀ ਸੰਭਾਵਨਾ ਨਾ ਰਹੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਟਰੌਂਗ ਰੂਮ ਦੀ ਸੁਰੱਖਿਆ ਕਾਫੀ ਸਖ਼ਤ ਹੈ। ਤਿੰਨ ਪੜਾਵੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ। 

ਡੇਢ ਦਹਾਕੇ ਬਾਅਦ ਬਸਪਾ ਨੂੰ ਦੋਆਬੇ ’ਚ ਮਿਲਿਆ ਨੌਜਵਾਨ ਆਗੂ

ਜਲੰਧਰ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ’ਚ ਨਤੀਜੇ ਕੀ ਆਉਂਦੇ ਹਨ ਇਸ ਦਾ ਪਤਾ ਤਾਂ 23 ਮਈ ਨੂੰ ਲੱਗੇਗਾ ਪਰ ਬਹੁਜਨ ਸਮਾਜ ਪਾਰਟੀ ਦੇ ਵਰਕਰ ਇਸ ਗੱਲ ਤੋਂ ਫੁੱਲੇ ਨਹੀਂ ਸਮਾਉਂਦੇ ਕਿ ਉਨ੍ਹਾਂ ਨੂੰ ਇਕ ਪੜ੍ਹਿਆ-ਲਿਖਿਆ ਨੌਜਵਾਨ ਆਗੂ ਬਲਵਿੰਦਰ ਕੁਮਾਰ ਦੇ ਰੂਪ ਵਿਚ ਮਿਲ ਗਿਆ ਹੈ। ਚੋਣ ਪ੍ਰਚਾਰ ਦੌਰਾਨ ਬਲਵਿੰਦਰ ਕੁਮਾਰ ਨੂੰ ਮਿਲੀ ਹਮਾਇਤ ਕਾਰਨ ਉਹ ਦੋਆਬੇ ’ਚ ਦਲਿਤਾਂ ਦੇ ਇਕ ਸਥਾਪਤ ਲੀਡਰ ਵਜੋਂ ਉਭਰਿਆ ਹੈ।

ਚਾਰ ਦਿਨਾਂ ਤੋਂ ਸਰਕਾਰੀ ਬੈਂਕਾਂ ਵਿੱਚ ਕੰਮ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਆਦਮਪੁਰ ਦੋਆਬਾ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ 4 ਦਿਨਾਂ ਤੋਂ ਸਰਕਾਰੀ ਬੈਂਕਾਂ ਵਿਚ ਕੰਮ ਕਾਰ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 17 ਮਈ ਨੂੰ ਆਦਮਪੁਰ ਦੇ ਬੈਂਕਾਂ ਦਾ ਸਰਵਰ ਵੱਲੋਂ ਕੰਮ ਨਾ ਕਰਨ ਕਾਰਨ ਸਾਰਾ ਦਿਨ ਕੰਮ ਕਾਜ ਨਹੀਂ ਹੋ ਸਕਿਆ। 18 ਮਈ ਨੂੰ ਚੋਣਾਂ ਦੀ ਡਿਊਟੀ ’ਤੇ ਜਾਣ ਕਾਰਨ ਵੀ ਕੋਈ ਕੰਮ ਨਹੀਂ ਹੋ ਸਕਿਆ, 19 ਮਈ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹੇ ਤੇ ਅੱਜ 20 ਮਈ ਨੂੰ ਵੀ ਚੋਣਾਂ ਦੀ ਡਿਊਟੀ ਤੋਂ ਵਾਪਸ ਆਏ ਕਰਮਚਾਰੀਆਂ ਨੂੰ

ਫਰਨੀਚਰ ਮਾਰਕੀਟ ’ਚ ਲੱਗੀ ਭਿਆਨਕ ਅੱਗ; ਲੱਖਾਂ ਦਾ ਨੁਕਸਾਨ

ਐਸਏਐਸ ਨਗਰ (ਮੁਹਾਲੀ) ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਤੋਂ ਚੰਦ ਕੁ ਦੂਰੀ ’ਤੇ ਸਥਿਤ ਲਖਨੌਰ ਫਰਨੀਚਰ ਮਾਰਕੀਟ ਵਿੱਚ ਸੋਮਵਾਰ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਇਸ ਕਾਰਨ ਕਈ ਦੁਕਾਨਾਂ ਸੜ ਕੇ ਬਿਲਕੁਲ ਸੁਆਹ ਹੋ ਗਈਆਂ। ਜਿਨ੍ਹਾਂ ਵਿੱਚ ਇਕ ਲੱਕੜ ਦਾ ਆਰਾ ਵੀ ਸੜ ਗਿਆ ਹੈ। ਹਾਦਸੇ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਉਮੀਦਵਾਰਾਂ ਨੇ ਉਤਾਰੀ ਲੋਕ ਸਭਾ ਚੋਣਾਂ ਦੀ ਥਕਾਵਟ

ਐਸ.ਏ.ਐਸ. ਨਗਰ (ਮੁਹਾਲੀ) ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ, ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਜਮਹੂਰੀ ਗੱਠਜੋੜ ਤੋਂ ਬਸਪਾ ਦੇ ਉਮੀਦਵਾਰ ਬਿਕਰਮ ਸਿੰਘ ਸੋਢੀ ਅਤੇ ਹੁਕਮਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਚੋਣਾਂ ਦੀ ਥਕਾਵਟ ਲਾਹੁਣ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੁਰਸਤ ਦੇ ਪਲ ਬਿਤਾਏ ਅਤੇ ਸਮਰਥਕਾਂ ਨਾਲ ਮਤਦਾਨ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਚੋਣਾਂ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਭਾਰੀ ਗਿਣਤੀ ਵਿੱਚ ਮਤਦਾਨ ਕਰਨ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜਿੱਤ-ਹਾਰ ਤਾਂ ਬਣੀ ਹੋਈ ਹੈ। ਇਸ ਲਈ ਉਨ੍ਹਾਂ ਨੂੰ ਇਹ ਰੱਤੀ ਭਰ ਵੀ ਚਿੰਤਾ ਨਹੀਂ ਹੈ ਕਿ 23 ਮਈ ਨੂੰ ਕੀ ਨਤੀਜੇ ਆਉਣਗੇ। ਜੋ ਵੀ ਲੋਕਾਂ ਦਾ ਫੈਸਲਾ ਹੋਵੇਗਾ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076037026
Copyright © 2019, Panjabi Times. All rights reserved. Website Designed by Mozart Infotech