ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਕੈਪਟਨ ਕਰਕੇ ਨਹੀਂ ਮਿਲੀ ਅੰਮ੍ਰਿਤਸਰ ਤੋਂ ਟਿਕਟ: ਨਵਜੋਤ ਕੌਰ

May 15, 2019 02:26 PM

ਚੰਡੀਗੜ੍ਹ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੇ ਨਵਾਂ ਵਿਵਾਦ ਛੇੜਦਿਆਂ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਕਰਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਟਿਕਟ ਨਹੀਂ ਦਿੱਤੀ ਗਈ।
ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ, ‘‘ਕੈਪਟਨ ਸਾਹਿਬ ਅਤੇ ਆਸ਼ਾ ਕੁਮਾਰੀ ਨੂੰ ਲੱਗਦਾ ਹੈ ਕਿ ਮੈਡਮ ਸਿੱਧੂ ਸੰਸਦ ਮੈਂਬਰ ਦੀ ਟਿਕਟ ਦੇ ਯੋਗ ਨਹੀਂ ਹਨ। ਮੈਨੂੰ ਅੰਮ੍ਰਿਤਸਰ ਤੋਂ ਇਸ ਕਰਕੇ ਟਿਕਟ ਨਹੀਂ ਦਿੱਤੀ ਗਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦਸਹਿਰੇ ਮੌਕੇ ਵਾਪਰੇ ਰੇਲਗੱਡੀ ਦੁਖਾਂਤ ਕਾਰਨ ਮੈਂ ਅੰਮ੍ਰਿਤਸਰ ਤੋਂ ਚੋਣ ਨਹੀਂ ਜਿੱਤ ਸਕਦੀ।’’ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਉਹ ਇਕੱਲੇ ਹੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਪਾਰਟੀ ਨੂੰ ਜਿਤਾਉਣ ਦੀ ਸਮਰੱਥਾ ਰੱਖਦੇ ਹਨ। ਸੂਬੇ ਵਿੱਚ ਪਾਰਟੀ ਲਈ ਪ੍ਰਚਾਰ ਨਾ ਕਰਨ ਦੇ ਸੰਕੇਤ ਦਿੰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ, ‘‘ਦੇਖੋ, ਅਮਰਿੰਦਰ ਸਿੰਘ ਸਾਡੇ ਜੂਨੀਅਰ ਕਪਤਾਨ ਹਨ। ਰਾਹੁਲ ਗਾਂਧੀ ਸਾਡੇ ਸੀਨੀਅਰ ਕਪਤਾਨ ਹਨ। ਸਾਡੇ ਜੂਨੀਅਰ ਕਪਤਾਨ ਨੇ ਕਿਹਾ ਕਿ ਉਹ ਸਾਰੀਆਂ 13 ਸੀਟਾਂ ’ਤੇ ਪਾਰਟੀ ਨੂੰ ਜਿੱਤ ਦਿਵਾਉਣਗੇ।’’
ਖ਼ਫ਼ਾ ਹੋਈ ਕਾਂਗਰਸੀ ਆਗੂ ਨੇ ਕਿਹਾ, ‘‘ਕੈਪਟਨ ਸਾਹਿਬ ਖੁਦ ਚੋਣ ਪ੍ਰਚਾਰ ਕਰਨਗੇ। ਆਸ਼ਾ ਕੁਮਾਰੀ ਵੀ ਸਟਾਰ ਪ੍ਰਚਾਰਕ ਹਨ। ਸਿੱਧੂ ਸਾਹਿਬ ਉੱਥੇ ਜਾਣਗੇ, ਜਿੱਥੇ ਰਾਹੁਲ ਗਾਂਧੀ ਜਾਣ ਲਈ ਕਹਿਣਗੇ।’’
ਦੱਸਣਯੋਗ ਹੈ ਕਿ ਪਹਿਲਾਂ ਨਵਜੋਤ ਕੌਰ ਸਿੱਧੂੁ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ ਪਰ ਪਾਰਟੀ ਵਲੋਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦਿੱਤੀ ਗਈ, ਜੋ ਚੰਡੀਗੜ੍ਹ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਹਨ। -
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਖਹਿਰਾ, ਮਾਨਸ਼ਾਹੀਆ ਅਤੇ ਸੰਦੋਆ ਸਪੀਕਰ ਸਾਹਮਣੇ ਪੇਸ਼ ਨਾ ਹੋਏ

ਚੰਡੀਗੜ੍ਹ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਤਿੰਨ ਵਿਧਾਇਕ ਸੁਖਪਾਲ ਸਿੰਘ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਅਸਤੀਫ਼ਿਆਂ ਬਾਰੇ ਸਥਿਤੀ ਸਪੱਸ਼ਟ ਨਹੀਂ ਕਰ ਸਕੇ। ਵਿਧਾਨ ਸਭਾ ਦੇ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਿਤ ਇਨ੍ਹਾਂ ਤਿੰਨਾਂ ਵਿਧਾਇਕਾਂ ਨੇ ਸਪੀਕਰ ਤੋਂ ਸਮਾਂ ਮੰਗ ਲਿਆ ਹੈ ਤੇ ਤਿੰਨਾਂ ਨੂੰ ਹੁਣ ਨਵੀਂ ਤਰੀਕ ਦਿੱਤੀ ਜਾਵੇਗੀ।

ਮਿਸ਼ਨ 13: ਅਸਫ਼ਲਤਾ ਮਿਲਣ ’ਤੇ ਠੀਕਰਾ ਸਿੱਧੂ ਸਿਰ ਭੰਨਣ ਦੀ ਤਿਆਰੀ

ਚੰਡੀਗਡ਼੍ਹ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨੇ ਲੋਕ ਸਭਾ ਚੋਣਾਂ ’ਚ ਅਸਫ਼ਲਤਾ ਹੱਥ ਲੱਗਣ ਦੀ ਸੂਰਤ ’ਚ ਇਸ ਦਾ ਠੀਕਰਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਿਰ ਭੰਨ੍ਹਣ ਦੀ ਤਿਆਰੀ ਕਰ ਲਈ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਚਾਰ ਕੈਬਨਿਟ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੱਧੂ ਦੀ ਬਿਆਨਬਾਜ਼ੀ ਨੇ ਕਾਂਗਰਸ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਤੇ ਚੋਣਾਂ ਵਿਚ ਨੁਕਸਾਨ ਪਹੁੰਚਾਇਆ ਹੈ।

ਚੰਡੀਗੜ੍ਹ ਦੇ ਹੋਟਲ ਹਯਾਤ ਵਿਚ ਅੱਜ ਮਨਾਇਆ ਜਾਵੇਗਾ ਜਨਮ ਦਿਨ

ਚੰਡੀਗੜ੍ਹ ,21 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਇਸ ਵਾਰ ਚੰਡੀਗੜ੍ਹ ਦੇ ਆਲੀਸ਼ਾਨ ‘ਹੋਟਲ ਹਯਾਤ’ ਵਿਚ ਮਨਾਇਆ ਜਾਵੇਗਾ। ਮੁੱਖ ਮੰਤਰੀ ਦੇ ਨਿੱਜੀ ਤੇ ਸਿਆਸੀ ਦੋਸਤ, ਪੰਜਾਬ ਦੇ ਕਈ ਮੰਤਰੀ, ਕਾਂਗਰਸ ਪਾਰਟੀ ਨਾਲ ਸਬੰਧਤ ਆਗੂ ਅਤੇ ਅਫ਼ਸਰਾਂ ਵੱਲੋਂ ਇਨ੍ਹਾਂ ਜਸ਼ਨਾਂ ਵਿਚ ਸ਼ਮੂਲੀਅਤ ਕੀਤੇ ਜਾਣ ਦੀ ਚਰਚਾ ਹੈ। ਪਾਰਟੀ 22 ਮਈ ਦੀ ਸ਼ਾਮ ਨੂੰ ਹੋਵੇਗੀ ਤੇ 23 ਮਈ ਨੂੰ ਦੇਸ਼ ’ਚ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਵੀ ਆਉਣੇ ਹਨ ਜਿਸ ਨੇ ਪੰਜਾਬ ਦੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ। ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਮਹਿਜ਼ ਇੱਕ ਰਾਤ ਪਹਿਲਾਂ ਹੋਣ ਵਾਲੀ ਇਸ ਪਾਰਟੀ ਸਬੰਧੀ ਰਾਜਸੀ ਹਲਕਿਆਂ ਵਿਚ ਚਰਚਾ ਭਾਰੂ ਹੈ। ਮਾਲਵਾ ਖਿੱਤੇ ਨਾਲ ਸਬੰਧਤ ਇੱਕ ਸੀਨੀਅਰ ਮੰਤਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਮੁੱਖ ਮੰਤਰੀ ਦੀ ਦੋਸਤ ਦੇ ਜਨਮ ਦਿਨ ਮੌਕੇ ਰੱਖੀ ਗਈ ਵਿਸ਼ੇਸ਼ ਪਾਰਟੀ ਦੀ ਪੁਸ਼ਟੀ ਕੀਤੀ ਹੈ। ਇਸ ਮੰਤਰੀ ਨੇ ਇਹ ਵੀ ਦੱਸਿਆ ਕਿ ਮਹਿਮਾਨਾਂ ਵਿਚ ਉਸ (ਮਾਲਵੇ ਦਾ ਮੰਤਰੀ) ਦਾ ਨਾਂ ਵੀ ਸ਼ਾਮਲ ਹੈ। ਜਨਮ ਦਿਨ ਤਾਂ ਭਾਵੇਂ ਪਹਿਲਾਂ ਵੀ ਮਨਾਇਆ ਜਾਂਦਾ ਰਿਹਾ ਹੈ ਪਰ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਅਰੂਸਾ ਆਲਮ ਦਾ ਜਨਮ ਦਿਨ ਸੁਰਖ਼ੀਆਂ ਵਿਚ ਆਉਣ ਲੱਗਾ ਹੈ। ਸਾਲ 2017 ਵਿਚ ਸ਼ਿਮਲਾ ਨੇੜੇ ਮਸ਼ੋਬਰਾ ਦੀਆਂ ਵਾਦੀਆਂ ਵਿਚ ਜਸ਼ਨ ਮਨਾਏ ਗਏ ਸਨ ਤੇ ਸਾਲ 2018 ਵਿਚ ਮਨਾਲੀ ’ਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸੰਸਦੀ ਚੋਣਾਂ ਕਰ ਕੇ ਚੰਡੀਗੜ੍ਹ ਤੋਂ ਬਾਅਦ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਨਹੀਂ ਜਾ ਸਕਿਆ।

ਸਿਟੀ ਬਿਊਟੀਫੁੱਲ: ਕਲੋਨੀ ਵਾਸੀਆਂ ਦੀ ਪਸੰਦ ਦਾ ਹੋਵੇਗਾ ਐਮਪੀ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਚੰਡੀਗੜ੍ਹ ਦੀਆਂ ਕਲੋਨੀਆਂ ਵਿਚ ਤਾਂ ਵੋਟਾਂ ਦਾ ਮੀਂਹ ਪਿਆ ਪਰ ਸ਼ਹਿਰ ਵਿਚ ਸੋਕਾ ਰਿਹਾ। ਜਿਸ ਤੋਂ ਸੰਕੇਤ ਮਿਲੇ ਹਨ ਕਿ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਕਲੋਨੀਆਂ ਦੇ ਵਸਨੀਕਾਂ ਦੀ ਚਾਹਤ ਵਾਲਾ ਉਮੀਦਵਾਰ ਹੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇਗਾ।
ਚੋਣ ਕਮਿਸ਼ਨ ਤੋਂ ਹਾਸਲ ਕੀਤੇ ਅੰਕੜਿਆਂ ਅਨੁਸਾਰ 19 ਮਈ ਨੂੰ ਪਈਆਂ 70.62 ਫੀਸਦ ਵੋਟਾਂ ਵਿਚੋਂ 70.42 ਫੀਸਦ ਪੁਰਸ਼ਾਂ ਅਤੇ 70.83 ਫੀਸਦ ਮਹਿਲਾਵਾਂ ਨੇ ਵੋਟਾਂ ਪਾਈਆਂ। ਇਸ ਤਰ੍ਹਾਂ ਮਹਿਲਾਵਾਂ ਵੋਟਾਂ ਪਾਉਣ ਵਿਚ ਬਾਜ਼ੀ ਮਾਰ ਗਈਆਂ ਹਨ।

ਐਮਸੀਐਮ ਕਾਲਜ ਦੇ ਬਾਹਰ ਪ੍ਰਦਰਸ਼ਨ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : : ਇਥੋਂ ਦੇ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਪ੍ਰਦਰਸ਼ਨ ਕੀਤਾ। ਇਹ ਵਿਦਿਆਰਥੀ ਜਦੋਂ ਅੱਜ ਕਾਲਜ ਵਿਚ ਬੀਏ ਦੇ ਛੇਵੇਂ ਸਮੈਸਟਰ ਦੇ ਇਲੈਕਟਿਵ ਹਿੰਦੀ ਦੀ 

ਵਿਧਵਾ ਧੀ ਆਜ਼ਾਦੀ ਘੁਲਾਟੀਏ ਪਿਤਾ ਦੀ ਪੈਨਸ਼ਨ ਲੈੇਣ ਦੇ ਯੋਗ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਵਤੰਤਰ ਸੈਨਿਕ ਸੰਮਾਨ ਪੈਨਸ਼ਨ ਸਕੀਮ ਦੇ ਅਮਲ ਵਿੱਚ ਆਉਣ ਤੋਂ ਲਗਪਗ ਚਾਰ ਦਹਾਕਿਆਂ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਫੈਸਲਾ ਸੁਣਾਉਂਦਿਆਂ ਆਜ਼ਾਦੀ ਘੁਲਾਟੀਏ ਦੀ ਵਿਧਵਾ ਧੀ ਨੂੰ ਆਪਣੇ 

ਕੈਪਟਨ ਤੇ ਸਿੱਧੂ ਵਿਚਾਲੇ ਟਕਰਾਅ ਦਾ ਹੱਲ ਹਾਈਕਮਾਂਡ ਕਰੇਗੀ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵਿਚਾਲੇ ਤਿੱਖੇ ਹੋ ਰਹੇ ਟਕਰਾਅ ਦਾ ਹੱਲ ਕਾਂਗਰਸ ਹਾਈਕਮਾਂਡ ਹੀ ਕਰੇਗੀ। ਇਸ ਮੁੱਦੇ ’ਤੇ ਛੇਤੀ ਕਾਰਵਾਈ ਹੋਣ ਦੇ ਆਸਾਰ ਮੱਧਮ ਹਨ ਕਿਉਂਕਿ ਲੋਕ ਸਭਾ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ। ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਬਾਅਦ ਹੀ ਹੋਰ ਮਾਮਲਿਆਂ ਬਾਰੇ ਸੋਚ ਵਿਚਾਰ ਹੋਣੀ ਸੰਭਵ ਹੈ। ਮੁੱਖ ਮੰਤਰੀ ਸਮੇਤ ਤਿੰਨ ਕੈਬਨਿਟ ਮੰਤਰੀਆਂ ਵੱਲੋਂ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਬਾਰੇ ਕਾਂਗਰਸ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨਾਲ ਸੰਪਰਕ ਕੀਤੇ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਕਾਂਗਰਸ ਹਾਈਕਮਾਂਡ ਹੀ ਸਿੱਝੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਅਜਿਹੇ ਵਾਦ-ਵਿਵਾਦ ਉਠਦੇ ਹੀ ਰਹਿੰਦੇ ਹਨ।

ਹਾਈ ਕੋਰਟ ਨੂੰ ਮੁਫ਼ਤ ਬਿਜਲੀ ਲੈ ਰਹੇ ਰੱਜੇ ਪੁੱਜੇ ਕਿਸਾਨਾਂ ’ਤੇ ਉਜਰ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਜੇ-ਪੁੱਜੇ ਕਿਸਾਨਾਂ ਨੂੰ ਖੇਤੀ ਟਿਊਬਵੈਲਾਂ ਲਈ ਮੁਫ਼ਤ ਜਾਂ ਰਿਆਇਤੀ ਦਰਾਂ ’ਤੇ ਬਿਜਲੀ ਦੇਣ ਬਦਲੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਮਾਮਲੇ ਵਿੱਚ ਦਾਇਰ ਦੋ ਜਨਹਿੱਤ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਦੇ ਬੈਂਚ ਨੇ ਰਸੂਖਵਾਨ ਕਿਸਾਨਾਂ ਨੂੰ ਮਿਲਦੀ ਮੁਫ਼ਤ ਜਾਂ ਰਿਆਇਤੀ ਬਿਜਲੀ ’ਤੇ ਉਜਰ ਜਤਾਉਂਦਿਆਂ ਕਿਹਾ ਕਿ ਉਹ 

‘ਆਪ’ ਤੇ ਪੀਡੀਏ ਦੀ ਨਵੀਂ ਸਿਆਸੀ ਪ੍ਰੀਖਿਆ 23 ਤੋਂ ਬਾਅਦ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੁੰਦਿਆਂ ਹੀ ਅਗਲੀ ਸਿਆਸੀ ਰਣਨੀਤੀ ਦੀਆਂ ਗਿਣਤੀਆਂ-ਮਿਣਤੀਆਂ ਸ਼ੁਰੂ ਹੋ ਗਈਆਂ ਹਨ। ਖ਼ਾਸਕਰ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ‘ਆਪ’ ਅਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵਿਚਲੀਆਂ ਧਿਰਾਂ ਦੀ ਨਵੀਂ ਸਿਆਸੀ ਪ੍ਰੀਖਿਆ ਹੋਵੇਗੀ।

ਜ਼ਿਮਨੀ ਚੋਣਾਂ: ਸਿਆਸੀ ਧਿਰਾਂ ਨੂੰ ਮੁੜ ਦੇਣੀ ਪਵੇਗੀ ਪ੍ਰੀਖਿਆ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਢਾਈ ਮਹੀਨੇ ਲੰਮੇ ਚੋਣ ਅਮਲ ਵਿੱਚੋਂ ਲੰਘਣ ਮਗਰੋਂ ਇੱਕ ਹੋਰ ਚੋਣ ਪ੍ਰੀਖਿਆ ਵਿੱਚੋਂ ਲੰਘਣਾ ਪੈਣਾ ਹੈ। ਨਤੀਜਿਆਂ ਤੋਂ ਬਾਅਦ 7 ਦੇ ਕਰੀਬ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਤੈਅ ਮੰਨੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਿਆਂ ਦੀਆਂ ਇਹ ਜ਼ਿਮਨੀ ਚੋਣਾਂ ਮਹਿਜ਼ ਵਿਧਾਇਕਾਂ ਦੀ ਚੋਣ ਨਾ ਹੋ ਕੇ ਵਿਧਾਨ ਸਭਾ ਅੰਦਰਲੇ ਸਿਆਸੀ ਦ੍ਰਿਸ਼ ਨੂੰ ਬਦਲਣ ਦੇ ਵੀ ਸਮਰੱਥ ਹਨ।

ਹਾਈ ਕੋਰਟ ਵੱਲੋਂ ਐੱਚਸੀਐੱਸ ਅਫਸਰ ਸੰਦੀਪ ਖਿਲਾਫ਼ ਚਾਰਜਸ਼ੀਟ ’ਤੇ ਰੋਕ

ਚੰਡੀਗੜ੍ਹ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐੱਚਸੀਐੱਸ ਅਫਸਰ ਸੰਦੀਪ ਸਿੰਘ ਖ਼ਿਲਾਫ਼ ਜਾਰੀ ਚਾਰਜਸ਼ੀਟ ’ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ ਜਸਟਿਸ ਰਿਤੂ ਬਾਹਰੀ ਨੇ ਸੁਣਾਏ। ਸੰਦੀਪ ਨੇ ਅਦਾਲਤ ਨੂੰ ਦੱਸਿਆ ਸੀ ਕਿ 26 ਅਪਰੈਲ ਨੂੰ ਜਾਰੀ ਚਾਰਜਸ਼ੀਟ ਉਸ ਨੂੰ ਪ੍ਰੇਸ਼ਾਨ ਕਰਨ ਅਤੇ ਭਾਰਤੀ ਪ੍ਰਬੰਧਕੀ ਸੇਵਾ ਵਿੱਚ ਨਿਯੁਕਤੀ ਤੋਂ ਇਨਕਾਰ ਕਰਨ ਲਈ ਹਰਿਆਣਾ ਦੇ ਉਦਯੋਗ ਮੰਤਰੀ ਵਿਪੁਲ ਗੋਇਲ ਦੇ ਇਸ਼ਾਰੇ ’ਤੇ ਜਾਰੀ ਕੀਤੀ ਗਈ ਸੀ।

ਕਿਰਨ, ਬਾਂਸਲ ਤੇ ਧਵਨ ਸਣੇ 36 ਉਮੀਦਵਾਰਾਂ ਦੀ ਕਿਸਮਤ ਈਵੀਐਮਜ਼ ਵਿਚ ਬੰਦ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਹਲਕਾ ਚੰਡੀਗੜ੍ਹ ਵਿਚ ਅੱਜ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ ਅਤੇ ਭਾਜਪਾ ਉਮੀਦਵਾਰ ਕਿਰਨ ਖੇਰ, ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ਆਪ ਉਮੀਦਵਾਰ ਹਰਮੋਹਨ ਧਵਨ ਸਮੇਤ 36 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰੋਨਿਕ ਵੋਟਿੰੰਗ ਮਸ਼ੀਨਾਂ (ਈਵੀਅੇਮਜ਼) ਵਿਚ ਬੰਦ ਹੋ ਗਈ ਹੈ। ਵੋਟਰਾਂ ਦੇ ਰੁਝਾਨ ਮੁਤਾਬਕ ਸ੍ਰੀ ਬਾਂਸਲ ਤੇ ਕਿਰਨ ਖੇਰ ਵਿਚਕਾਰ ਕਾਂਟੇ ਦੀ ਟੱਕਰ ਹੈ ਅਤੇ ਸ਼ਹਿਰ ਵਿਚ ਲਗਪਗ 70 ਫ਼ੀਸਦ ਵੋਟਾਂ ਪਈਆਂ ਹਨ। ਇਸੇ ਦੌਰਾਨ ਕਲੋਨੀਆਂ ਵਿਚ ਮੋਦੀ ਦਾ ਯਾਦੂ ਦਿੱਸਿਆ ਜਦਕਿ ਸ਼ਹਿਰ ਵਿਚ ਸ੍ਰੀ ਬਾਂਸਲ ਦੀ ਚਰਚਾ ਚਲਦੀ ਰਹੀ। ਚੰਡੀਗੜ੍ਹ ਲੋਕ ਸਭਾ ਹਲਕੇ ਦੇ 597 ਚੋਣ ਬੂਥਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। ਕਈ ਬੂਥਾਂ ’ਤੇ ਵੋਟਾਂ ਇਸ ਸਮੇਂ ਤੋਂ ਬਾਅਦ ਵੀ ਪੈਂਦੀਆਂ ਰਹੀਆਂ। ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਨਾਲ ਹੀ ਭਾਜਪਾ ਉਮੀਦਵਾਰ ਕਿਰਨ ਖੇਰ, ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ‘ਆਪ’ ਉਮੀਦਵਾਰ ਹਰਮੋਹਨ ਧਵਨ ਦੀਆਂ ਦਿਲਾਂ ਦੀਆਂ ਧੜਕਨਾਂ 

ਗੁਮਥਲਾ ਤੇ ਟੋਡਾ ਵਾਸੀ ਜਲ ਕਿੱਲਤ ਕਾਰਨ ਪ੍ਰੇਸ਼ਾਨ

ਪੰਚਕੂਲਾ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਟੋਡਾ ਅਤੇ ਗੁਮਥਲਾ ਵਿੱਚ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਵਾਸੀ ਪ੍ਰੇਸ਼ਾਨ ਹਨ। ਪਿੰਡ ਗੁਮਥਲਾ ਵਾਸੀ 5 ਕਿਲੋਮੀਟਰ ਦੂਰੋਂ ਰੇਹੜੀਆਂ ’ਤੇ ਪਾਣੀ ਢੋਅ ਰਹੇ ਹਨ। ਸਿਤਮ ਦੀ ਗੱਲ ਹੈ ਕਿ ਇਸ ਪਿੰਡ ਨੂੰ ਸੜਕ ਨਾ ਹੋਣ ਕਾਰਣ ਟੋਇਆਂ ਵਿੱਚੋਂ ਪਾਣੀ ਦੇ ਟੱਬਾਂ ਦੀਆਂ ਭਰੀਆਂ ਰੇਹੜੀਆਂ ਲੰਘਦੀਆਂ ਹਨ ਤੇ ਪਾਣੀ ਛਲਕ-ਛਲਕ ਕੇ ਅੱਧਾ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਦੁੱਗਣੀ ਮਿਹਨਤ ਕਰਨੀ ਪੈ ਰਹੀ ਹੈ। 

ਰੇਹੜੀਆਂ ਵਾਲਿਆਂ ਨੂੰ ਅਲਾਟ ਹੋਵੇਗੀ ਪੱਕੀ ਥਾਂ

ਪੰਚਕੂਲਾ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਨਿਗਮ ਪੰਚਕੂਲਾ ਦੇ ਪ੍ਰਸ਼ਾਸਕ ਰਾਜੇਸ਼ ਜੋਗਪਾਲ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਲਈ ਡਰਾਅ ਕੱਢਿਆ ਜਾਵੇਗਾ ਤੇ ਰੇਹੜੀ ਵਾਲਿਆਂ ਨੂੰ 6-6 ਫੁਟ ਥਾਂ ਦਿੱਤੀ ਜਾਵੇਗੀ। ਇਹ ਥਾਂ ਉਨ੍ਹਾਂ ਨੂੰ ਹੀ ਮਿਲੇਗੀ ਜਿਹੜੇ ਰੇਹੜੀ ਵਾਲੇ ਲਾਇਸੈਂਸਧਾਰਕ ਹੋਣਗੇ। ਉਧਰ ਹੂਡਾ ਦੇ ਐੱਸਡੀਓ ਜੇ. ਐੱਸ. ਬੇਨੀਵਾਲ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਲਈ ਸਟਰੀਟ ਵੈਂਡਰ ਐਕਟ ਤਹਿਤ ਨਗਰ ਨਿਗਮ ਦੇ ਨਾਲ ਸਮਝੌਤਾ ਹੋ ਗਿਆ ਹੈ।

ਵੋਟਰਾਂ ਨੇ ਲਗਾਇਆ ਜ਼ੋਰ, ਨਹੀਂ ਤੋੜ ਪਾਏ 2014 ਦਾ ਅੰਕੜਾ

ਚੰਡੀਗੜ੍ਹ  ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ 'ਚ 17ਵੀਆਂ ਲੋਕ ਸਭਾ ਚੋਣਾਂ ਲਈ ਹੋਈ ਪੋਲਿੰਗ ਸ਼ਾਂਤੀਪੂਰਵਕ ਰਹੀ। ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਲੋਕਤੰਤਰ ਦੇ ਸਭ ਤੋਂ ਵੱਡੇ ਯੱਗ 'ਚ ਆਪਣੀ ਆਹੂਤੀ ਪਾਈ। ਸੂਬੇ ਦੇ 13 ਲੋਕ ਸਭਾ ਹਲਕਿਆਂ 'ਚ ਖੜ੍ਹੇ 278 ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਕੈਦ ਹੋ ਗਈ। ਹਾਲਾਂਕਿ ਭਾਰੀ ਉਤਸ਼ਾਹ ਦੇ ਬਾਵਜੂਦ ਵੋਟਰ 2014 ਦਾ ਅੰਕੜਾ ਪਾਰ ਨਹੀਂ ਕਰ ਪਾਏ। ਪਿਛਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ 70.89 ਫ਼ੀਸਦੀ ਪੋਲਿੰਗ ਹੋਈ ਸੀ। ਜਦਕਿ 2019 'ਚ 63.97 ਫ਼ੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਸੰਗਰੂਰ ਤੇ ਬਠਿੰਡਾ 'ਚ ਹੋਈ, ਜਦਕਿ ਸਵੇਰ ਤੋਂ ਹੀ ਪਟਿਆਲਾ ਲੋਕ ਸਭਾ ਸੀਟ ਲੀਡ ਬਣਾਏ ਹੋਏ ਸੀ ਪਰ ਆਖ਼ਰੀ ਸਮੇਂ 'ਚ ਬਠਿੰਡਾ ਨੇ ਬਾਜ਼ੀ ਮਾਰ ਲਈ। ਸਵੇਰੇ ਸੱਤ ਵਜੇ ਤੋਂ ਹੀ ਪੋਲਿੰਗ ਸ਼ੁਰੂ ਹੋ ਗਈ ਤੇ ਲੋਕਾਂ ਦੀ ਭੀੜ ਵੀ ਪੋਲਿੰਗ ਕੇਂਦਰਾਂ 'ਤੇ ਪੁੱਜਣ ਲੱਗੀ। ਸਾਰੀਆਂ ਈਵੀਐੱਮ ਮਸ਼ੀਨਾਂ 'ਚ ਵੀਵੀ ਪੈੱਟ ਲੱਗੀ ਹੋਣ ਕਾਰਨ ਪੋਲਿੰਗ 'ਚ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗਾ। ਜਿਸ ਕਾਰਨ ਪੋਲਿੰਗ ਕੇਂਦਰਾਂ 'ਚ ਲਾਈਨਾਂ ਵੀ ਵੇਖਣ ਨੂੰ ਮਿਲੀਆਂ। ਪੰਜਾਬ 'ਚ ਸਾਰੀਆਂ ਸੀਟਾਂ 'ਤੇ ਪੋਲਿੰਗ ਸ਼ਾਂਤੀਪੂਰਵਕ ਰਹੀ। ਕਿਤੋਂ ਵੀ ਕੋਈ ਮੰਦਭਾਗੀ ਘਟਨਾ ਦੀ ਜਾਣਕਾਰੀ ਨਹੀਂ ਹੈ।

ਸਿੱਧੂ ਦਾ ਬਿਆਨ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਬਰਾਬਰ : ਬ੍ਰਹਮ ਮਹਿੰਦਰਾ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਹਮ ਮਹਿੰਦਰਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਿਨਾਂ ਕਾਰਨ ਮੁੱਖ ਮੰਤਰੀ ਤੇ ਸਰਕਾਰ 'ਤੇ ਬਿਆਨਬਾਜ਼ੀ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਪਿੱਠ 'ਚ ਛੁਰਾ ਮਾਰਨ ਦੀ ਕਾਰਵਾਈ ਦੱਸਿਆ ਹੈ।

ਕਰ ਤੇ ਆਬਕਾਰੀ ਇੰਸਪੈਕਟਰ ਮੁਅੱਤਲ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਬਠਿੰਡਾ ਸਥਿਤ ਦਫਤਰ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਵਿਖੇ ਤਾਇਨਾਤ ਕਰ ਤੇ ਆਬਕਾਰੀ ਇੰਸਪੈਕਟਰ ਗੁਰਸੇਵਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਪੰਜਾਬ ’ਚ 65.25 ਫ਼ੀਸਦ ਵੋਟਿੰਗ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ 13 ਸੰਸਦੀ ਹਲਕਿਆਂ ’ਚ ਅੱਜ ਵੋਟਾਂ ਦੇ ਭੁਗਤਾਨ ਦੌਰਾਨ ਹਾਕਮ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਮਾਮੂਲੀ ਝੜਪਾਂ ਹੋਈਆਂ। ਚੋਣ ਕਮਿਸ਼ਨ ਮੁਤਾਬਕ ਸੂਬੇ ’ਚ 65.25 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਪੰਜਾਬ ’ਚ ਆਪਣਾ ਸਿਆਸੀ ਭਵਿੱਖ ਅਜ਼ਮਾ ਰਹੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਹੋਵੇਗਾ। ਬਠਿੰਡਾ ਹਲਕੇ ਦੇ ਤਲਵੰਡੀ ਸਾਬੋ ਕਸਬੇ ਵਿੱਚ ਕਾਂਗਰਸ ਆਗੂ ਵੱਲੋਂ ਹਵਾਈ ਫਾਇਰਿੰਗ ਕੀਤੇ ਜਾਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਜਿਸ ਕਾਰਨ ਪੁਲੀਸ ਨੇ ਕਾਂਗਰਸ ਆਗੂ ਖੁਸ਼ਬਾਗ ਸਿੰਘ ਜਟਾਣਾ ਅਤੇ ਹੋਰਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਰਾਮਪੁਰਾ ਫੂਲ ਵਿੱਚ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਗੱਡੀ ਦੀ ਭੰਨ-ਤੋੜ ਕੀਤੀ ਗਈ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਕਾਲੀਆਂ ’ਤੇ ਕਾਂਗਰਸ ਆਗੂਆਂ ਦੀ ਕੁੱਟਮਾਰ ਦੇ ਦੋਸ਼ ਲੱਗੇ ਹਨ। ਮੋਗਾ, ਲੁਧਿਆਣਾ ਅਤੇ ਪਟਿਆਲਾ ਦੇ ਕਈ ਪਿੰਡਾਂ ਵਿੱਚ ਵੀ ਮਾਮੂਲੀ ਝਗੜੇ ਅਤੇ ਹਿੰਸਾ ਦੀਆਂ ਰਿਪੋਰਟਾਂ ਮਿਲੀਆਂ ਹਨ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਕੁਝ ਸੰਸਦੀ ਹਲਕਿਆਂ ਵਿੱਚ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸਮੁੱਚਾ ਚੋਣ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ।

ਤਿੰਨ ਮੰਤਰੀਆਂ ਨੇ ਵੀ ਸਿੱਧੂ ਵਿਰੁੱਧ ਕਾਰਵਾਈ ਮੰਗੀ

ਚੰਡੀਗੜ੍ਹ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਮਗਰੋਂ ਵਜ਼ਾਰਤ ਦੇ ਤਿੰਨ ਮੰਤਰੀਆਂ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਨਾਲ ਕਾਂਗਰਸ ਪਾਰਟੀ ਅਤੇ ਸਰਕਾਰ ਦਾ ਅਕਸ ਧੁੰਦਲਾ ਹੋਇਆ ਹੈ ਅਤੇ ਪਾਰਟੀ ਨੂੰ ਚੋਣਾਂ ’ਚ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਅੁਨਸ਼ਾਸਨਹੀਣਤਾ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਿੱਧੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਰੰਧਾਵਾ ਨੇ ਸਿੱਧੂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ

ਰੇਹੜੀਆਂ ਵਾਲਿਆਂ ਨੂੰ ਅਲਾਟ ਹੋਵੇਗੀ ਪੱਕੀ ਥਾਂ

ਪੰਚਕੂਲਾ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਨਿਗਮ ਪੰਚਕੂਲਾ ਦੇ ਪ੍ਰਸ਼ਾਸਕ ਰਾਜੇਸ਼ ਜੋਗਪਾਲ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਲਈ ਡਰਾਅ ਕੱਢਿਆ ਜਾਵੇਗਾ ਤੇ ਰੇਹੜੀ ਵਾਲਿਆਂ ਨੂੰ 6-6 ਫੁਟ ਥਾਂ ਦਿੱਤੀ ਜਾਵੇਗੀ। ਇਹ ਥਾਂ ਉਨ੍ਹਾਂ ਨੂੰ ਹੀ ਮਿਲੇਗੀ ਜਿਹੜੇ ਰੇਹੜੀ ਵਾਲੇ ਲਾਇਸੈਂਸਧਾਰਕ ਹੋਣਗੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0076039698
Copyright © 2019, Panjabi Times. All rights reserved. Website Designed by Mozart Infotech