» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਮਨੌਰੰਜਨ

ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਤੋਂ ਟੱਪੀ

May 17, 2019 12:10 PM

ਮੁੰਬਈ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਤੋਂ ਵੱਧ ਹੋ ਗਈ ਹੈ। ਪ੍ਰਿਯੰਕਾ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਹਮਸਫ਼ਰ ਬਣਨ ਲਈ ਹਰੇਕ ਨੂੰ ਪਿਆਰ ਭੇਜਿਆ ਹੈ। ਇਸ ਪੋਸਟ ਦੇ ਨਾਲ ਹੀ ਉਸ ਨੇ ਵੀਡੀਓ ਵੀ ਪਾਇਆ ਹੈ ਜਿਸ ’ਚ ਪ੍ਰਿਯੰਕਾ ਖੁਸ਼ੀ ਨਾਲ ਛਾਲ ਮਾਰਦੀ ਅਤੇ ਪਿਆਰ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਵੱਲੋਂ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੂੰ ਆਪਣੇ ਅਤੇ ਪਰਿਵਾਰ ਤੇ ਮਿੱਤਰਾਂ ਦੇ ਨਿੱਜੀ ਪਲਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਵੱਡੇ ਪ੍ਰੋਗਰਾਮਾਂ ਦੇ ਤਜਰਬਿਆਂ ਨੂੰ ਵੀ ਉਹ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੀ ਰਹਿੰਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
‘ਪੰਗਾ’ ਨੇ ਮਾਂ ਦੇ ਸੁਫਨਿਆਂ ਬਾਰੇ ਅਹਿਸਾਸ ਕਰਵਾਇਆ: ਜੱਸੀ ਗਿੱਲ

ਮੁੰਬਈ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬੀ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਨੇ ਕਿਹਾ ਹੈ ਕਿ ਲੋਕ ਆਪਣੀਆਂ ਮਾਵਾਂ ਦੇ ਸੁਫਨਿਆਂ ਦੀ ਕਦੇ ਵੀ ਕਦਰ ਨਹੀਂ ਕਰਦੇ ਹਨ ਅਤੇ ਨਵੀਂ ਫਿਲਮ ‘ਪੰਗਾ’ ਨੇ ਅਹਿਸਾਸ ਕਰਵਾਇਆ ਕਿ ਉਸ ਨੇ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਦੀ ਮਾਂ ਜ਼ਿੰਦਗੀ ’ਚ ਕੀ ਕਰਨਾ ਚਾਹੁੰਦੀ ਸੀ। ‘ਪੰਗਾ’ ’ਚ ਜੱਸੀ ਗਿੱਲ ਦੇ ਨਾਲ ਕੰਗਨਾ ਰਣੌਤ ਨੇ ਭੂਮਿਕਾ ਨਿਭਾਈ ਹੈ ਜੋ ਵਿਸਾਰ ਦਿੱਤੇ ਗਏ ਕਬੱਡੀ ਚੈਂਪੀਅਨ ਦੇ ਜੀਵਨ 

ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ: ਰਾਜ਼ਦਾਨ

ਮੁੰਬਈ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਅਦਾਕਾਰਾ ਸੋਨੀ ਰਾਜ਼ਦਾਨ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ 2001 ਦੇ ਸੰਸਦੀ ਹਮਲਿਆਂ ਦੇ ਦੋਸ਼ੀ ਅਫਜ਼ਲ ਗੁਰੂ, ਜਿਸ ਨੂੰ 

ਉਮੇਸ਼ ਸ਼ੁਕਲਾ ਦੀ ਫਿਲਮ ਮਿਲਣ ਤੋਂ ਅਭਿਸ਼ੇਕ ਉਤਸ਼ਾਹਿਤ

ਮੁੰਬਈ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :‘ਇਸਤਰੀ’ ਅਤੇ ‘ਬਾਲਾ’ ਵਰਗੀਆਂ ਫਿਲਮਾਂ ’ਚ ਮਜ਼ਾਹੀਆ ਕਿਰਦਾਰਾਂ ਨਾਲ ਦਰਸ਼ਕਾਂ ਦਾ ਧਿਆਨ ਖਿੱਚਣ ਵਾਲਾ ਅਦਾਕਾਰ ਅਭਿਸ਼ੇਕ ਬੈਨਰਜੀ ਹੁਣ ਡਾਇਰੈਕਟਰ ਉਮੇਸ਼ ਸ਼ੁਕਲਾ ਦੀ ਨਵੀਂ ਕਾਮੇਡੀ ਫਿਲਮ ਦਾ ਹਿੱਸਾ ਬਣ ਕੇ ਖੁਸ਼ ਹੈ। ਉਸ ਨੇ ਕਿਹਾ,‘‘ਉਮੇਸ਼ ਵਧੀਆ ਡਾਇਰੈਕਟਰ ਹੈ ਅਤੇ ਉਨ੍ਹਾਂ ‘ਓਐੱਮਜੀ-ਓ ਮਾਈ ਗੌਡ’ ਅਤੇ ‘102 ਨਾਟ ਆਊਟ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਮੈਨੂੰ ਉਸ ਦਾ ਕੰਮ ਪਸੰਦ ਹੈ।’

ਕਾਮਿਆ ਪੰਜਾਬੀ ਨੇ ਸਾਂਝਾ ਕੀਤਾ ਵਿਆਹ ਦਾ ਕਾਰਡ

ਮੁੰਬਈ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੇ ਕਾਰਡ ਦੀ ਝਲਕ ਵਿਖਾਈ ਹੈ। ਕਾਮਿਆ ਦਾ ਵਿਆਹ ਸ਼ਲਾਭ ਡਾਂਗਸ ਨਾਲ ਹੋਣਾ ਹੈ। ਕਮਿਆ ਪੰਜਾਬੀ, ਜੋ ਕਿ ‘ਸ਼ਕਤੀ’, ‘ਤੂੰ ਆਸ਼ਿਕੀ’ ਤੇ ‘ਡੋਲੀ ਅਰਮਾਨੋਂ ਕੀ’ ਸ਼ੋਅ ਤੋਂ ਇਲਾਵਾ ਰਿਐਲਟੀ ਸ਼ੋਅ ‘ਬਿੱਗ ਬੌਸ’ ਵਿੱਚ ਨਜ਼ਰ ਆ ਚੁੱਕੀ ਹੈ, ਨੇ ਇੰਸਟਾਗ੍ਰਾਮ ’ਤੇ ਵਿਆਹ ਦੇ ਕਾਰਡ ਦੀ ਫੋਟੋ ਸਾਂਝੀ ਕੀਤੀ ਹੈ। ਇਸ ਦੀ ਕੈਪਸ਼ਨ ਵਿੱਚ ਉਸ ਨੇ ਹੈਸ਼ਟੈਗ ਨਾਲ ‘ਗਣਪਤੀ ਬੱਪਾ

ਰਣਬੀਰ ਕਪੂਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਸ਼ਰਧਾ

ਮੁੰਬਈ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਰਧਾ ਕਪੂਰ ਜਲਦ ਹੀ ਲਵ ਰੰਜਨ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇੱਕ ਫਿਲਮ ’ਚ ਰਣਬੀਰ ਕਪੂਰ ਨਾਲ ਕੰਮ ਕਰੇਗੀ। ਲਵ, ਰਣਬੀਰ ਤੇ ਸ਼ਰਧਾ ਦੀ ਇਕੱਠਿਆਂ ਇਹ ਪਹਿਲੀ ਫਿਲਮ ਹੋਵੇਗੀ।

ਫਿਲਮ ‘ਜੈ ਮੰਮੀ ਦੀ’ ਆਨਲਾਈਨ ਲੀਕ

ਮੁੰਬਈ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰ ਸਨੀ ਸਿੰਘ ਤੇ ਸੋਨਾਲੀ ਸਹਿਗਲ ਦੀ ਫਿਲਮ ‘ਜੈ ਮੰਮੀ ਦੀ’ ਆਨਲਾਈਨ ਲੀਕ ਹੋ ਗਈ ਹੈ। ਬੌਲੀਵੁੱਡਲਾਈਫ.ਕੌਮ ਅਨੁਸਾਰ ਇਹ ਫਿਲਮ ਆਪਣੀ ਰਿਲੀਜ਼ ਸਮੇਂ ਤੋਂ 24 ਘੰਟੇ ਪਹਿਲਾਂ ਹੀ ਲੀਕ ਹੋ ਗਈ ਹੈ।

ਸੋਨਮ ਦਾ ਲੰਡਨ ਵਿੱਚ ਊੂਬਰ ਚਾਲਕ ਨਾਲ ‘ਡਰਾਉਣਾ ਤਜਰਬਾ’

ਲੰਡਨ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਸੋਨਮ ਕਪੂਰ ਦਾ ਲੰਡਨ ਵਿੱਚ ਊਬਰ ਚਾਲਕ ਨਾਲ ‘ਡਰਾਉਣਾ ਤਜਰਬਾ’ ਰਿਹਾ, ਜਿਸ ਨੇ ਉਸ ਨੂੰ ‘ਹਿਲਾ’ ਕੇ ਰੱਖ ਦਿੱਤਾ। ਸੋਨਮ ਨੇ ਬੁੱਧਵਾਰ ਦੀ ਰਾਤ ਟਵਿੱਟਰ ’ਤੇ ਆਪਣੇ 1.28 ਕਰੋੜ ਪ੍ਰਸ਼ੰਸਕਾਂ ਨਾਲ ਆਪਣਾ ਤਜਰਬਾ ਸਾਂਝਾ ਕਰਕੇ ਉਨ੍ਹਾਂ ਨੂੰ ਚੌਕਸ ਕੀਤਾ। ਉਸ ਨੇ ਲਿਖਿਆ, ‘‘ਮੇਰਾ ਊਬਰ ਲੰਡਨ ਨਾਲ ਤਜਰਬਾ ਬਹੁਤ ਡਰਾਉਣਾ ਰਿਹਾ। ਕ੍ਰਿਪਾ ਕਰਕੇ ਆਪਣਾ ਧਿਆਨ ਰੱਖੋ। ਸਫ਼ਰ ਕਰਨ ਦਾ ਸਭ ਤੋਂ ਵਧੀਆ ਅਤੇ 

ਕਿੱਕ 2 ਦਸੰਬਰ 2021 ’ਚ ਹੋਵੇਗੀ ਰਿਲੀਜ਼: ਨਾਡੀਆਡਵਾਲਾ

ਮੁੰਬਈ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ‘ਕਿੱਕ 2’ ਦੇ ਨਿਰਦੇਸ਼ਕ ਸਾਜਿਦ ਨਾਡੀਆਡਵਾਲਾ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਫਿਲਮ ਦਸੰਬਰ 2021 ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਸਲਮਾਨ ਖਾਨ ਦੀ ਮੁੱਖ ਭੂਮਿਕਾ ਹੈ। ਸਾਜਿਦ ਨਾਡੀਆਡਵਾਲਾ ਨੇ ਦੱਸਿਆ ਕਿ ਸਾਲ 2014 ਵਿੱਚ ਬਾਕਸ ਆਫਿਸ ਉੱਤੇ ਬੇਹੱਦ ਹਿੱਟ ਰਹੀ ਫਿਲਮ ‘ਕਿੱਕ’ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਸੀਕੁਅਲ ਦੀ ਤਿਆਰੀ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਦੀ ਸਕਰਿਪਟ ਮੁਕੰਮਲ ਹੋ ਜਾਵੇਗੀ। 

ਤਾਨ੍ਹਾਜੀ’ ’ਚ ਸੈਫ਼ ਦੀ ਭੂਮਿਕਾ ਦੀ ਸ਼ਲਾਘਾ ਤੋਂ ਕਰੀਨਾ ਖ਼ੁਸ਼

ਮੁੰਬਈ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਹ ਫ਼ਿਲਮ ‘ਤਾਨ੍ਹਾਜੀ: ਦਿ ਅਨਸੰਗ ਵਾਰੀਅਰ’ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੈ। ਫ਼ਿਲਮ ਵਿਚ ਕਰੀਨਾ ਦੇ ਪਤੀ ਤੇ ਅਦਾਕਾਰ ਸੈਫ਼ ਅਲੀ ਖ਼ਾਨ ਦੀ ਅਹਿਮ ਭੂਮਿਕਾ ਹੈ। ਕਰੀਨਾ ਨੇ ਕਿਹਾ ਕਿ ਉਹ ਖ਼ੁਸ਼ ਹੈ ਕਿ ਫ਼ਿਲਮ ਦੀ ਦਰਸ਼ਕ ਸ਼ਲਾਘਾ ਕਰ ਰਹੇ ਹਨ। ‘ਤਾਨ੍ਹਾਜੀ’ ਵਿਚ ਸੈਫ਼ ਨੇ ਉਦੈਭਾਨ ਸਿੰਘ ਰਾਠੌਰ ਦੀ ਭੂਮਿਕਾ ਨਿਭਾਈ ਹੈ ਜੋ ਕਿ ਜੈ ਸਿੰਘ (ਪਹਿਲੇ) ਦੇ ਰਾਜ ਦੌਰਾਨ ਰਾਜਪੂਤ ਕਿਲੇ ਦਾ ਰੱਖਿਅਕ ਹੈ।

ਖ਼ੁਸ਼ ਹਾਂ ਕਿ ਦਰਸ਼ਕਾਂ ਦੇ ਦਿਮਾਗ਼ 'ਤੇ ਮੈਂ ਆਪਣਾ ਪ੍ਰਭਾਵ ਛੱਡਿਆ- ਤਾਪਸੀ ਪਨੂੰ

ਮੁੰਬਈ,13 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ, ਜਿਨ੍ਹਾਂ ਨੂੰ ਹਾਲ ਹੀ 'ਚ ਫ਼ਿਲਮ 'ਗੇਮ ਓਵਰ' ਅਤੇ 'ਸਾਂਡ ਕੀ ਆਂਖ' ਲਈ ਪੁਰਸਕਾਰ ਮਿਲਿਆ ਹੈ, ਉਸ ਦਾ ਕਹਿਣਾ ਹੈ ਕਿ ਉਹ ਖ਼ੁਸ਼ ਹੈ ਕਿ ਉਸ ਨੇ ਆਪਣੇ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਮਾਗ਼ 'ਤੇ ਆਪਣਾ ਪ੍ਰਭਾਵ ਛੱਡਿਆ | ਪਿਛਲੇ ਸਾਲ, ਤਾਪਸੀ ਨੂੰ 'ਬਦਲਾ', 'ਗੇਮ ਓਵਰ', 'ਮਿਸ਼ਨ ਮੰਗਲ' ਅਤੇ 'ਸਾਂਡ ਕੀ ਆਂਖ' ਵਰਗੀਆਂ ਫ਼ਿਲਮਾਂ 'ਚ ਦੇਖਿਆ ਗਿਆ ਸੀ |

ਪੁਸਤਕ ‘ਇਰਫ਼ਾਨ ਖ਼ਾਨ: ਦਿ ਮੈਨ, ਦਿ ਡਰੀਮਰ, ਦਿ ਸਟਾਰ’ ਰਿਲੀਜ਼

ਨਵੀਂ ਦਿੱਲੀ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਲੇਖਕ, ਪੱਤਰਕਾਰ ਤੇ ਫ਼ਿਲਮ ਫੈਸਟੀਵਲ ਪ੍ਰਬੰਧਕ ਅਸੀਮ ਛਾਬੜਾ ਨੇ ਅਦਾਕਾਰ ਇਰਫ਼ਾਨ ਖ਼ਾਨ ਬਾਰੇ ਕਿਤਾਬ ਲਿਖ ਕੇ ਕਲਾਕਾਰ ਵਜੋਂ ਉਸ ਦੀ ਸਿਖ਼ਲਾਈ ਤੇ ਕਈ ਫ਼ਿਲਮਾਂ ਦੀ ਡੂੰਘੀ ਸਮੀਖ਼ਿਆ ਕੀਤੀ ਹੈ। ਪੁਸਤਕ ‘ਇਰਫ਼ਾਨ ਖ਼ਾਨ: ਦਿ ਮੈਨ, ਦਿ ਡਰੀਮਰ, ਦਿ ਸਟਾਰ’ ਸਿਰਲੇਖ ਹੇਠ ਰਿਲੀਜ਼ ਕੀਤੀ ਗਈ ਹੈ। ਕਿਤਾਬ ਵਿਚ ਇਰਫ਼ਾਨ ਦੇ ਵਰ੍ਹਿਆਂਬੱਧੀ ਸੰਘਰਸ਼ ਤੋਂ ਲੈ ਕੇ ਹੌਲੀਵੁੱਡ ’ਚ ਮੁੱਖ ਕਿਰਦਾਰ 

ਫਿਲਮ ‘ਦਰਬਾਰ’ ਦੇ ਮਲੇਸ਼ੀਆ ’ਚ ਰਿਲੀਜ਼ ਲਈ ਭਰਨੀ ਹੋਵੇਗੀ 4.90 ਕਰੋੜ ਦੀ ਬੈਂਕ ਗਾਰੰਟੀ

ਚੇਨੱਈ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਦਰਾਸ ਹਾਈ ਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਜਨੀਕਾਂਤ ਦੀ ਫਿਲਮ ‘ਦਰਬਾਰ’ ਮਲੇਸ਼ੀਆ ’ਚ ਬੈਂਕ ਗਾਰੰਟੀ ਜਮ੍ਹਾਂ ਕਰਨ ’ਤੇ ਰਿਲੀਜ਼ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਡਿਸਟ੍ਰੀਬਿਊਟਰ ਦੇ ਵਿੱਤੀ ਲੈਣ-ਦੇਣ ਸਬੰਧੀ ਵਿਵਾਦ ਦੇ ਮੱਦੇਨਜ਼ਰ ਫਿਲਮ ਦੇ ਮਲੇਸ਼ੀਆ ’ਚ ਰਿਲੀਜ਼ ਹੋਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਜਸਟਿਸ ਜੀ ਜੈਚੰਦਰ ਨੇ ਮਲੇਸ਼ੀਆ ਆਧਾਰਤ ਡੀਐੱਮਵਾਈ ਕ੍ਰੀਏਸ਼ਨਜ਼ ਐੱਸਡੀਐੱਨ ਬੀਐੱਚਡੀ

ਵਿਕਰਮ ਭੱਟ ਦੀ ‘ਹੈਕਡ’ 7 ਫਰਵਰੀ ਨੂੰ ਰਿਲੀਜ਼ ਹੋਵੇਗੀ

ਮੁੰਬਈ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਰਦੇਸ਼ਕ ਵਿਕਰਮ ਭੱਟ ਦੀ ਅਗਲੀ ਫਿਲਮ ‘ਹੈਕਡ’ 7 ਫਰਵਰੀ ਨੂੰ ਸਾਰੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਐਲਾਨ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਕੀਤਾ। ਇਹ ਫਿਲਮ ਜ਼ੀ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿਨਾ ਖਾਨ, ਰੋਹਨ ਸ਼ਾਹ, ਮੋਹਿਤ ਮਲਹੋਤਰਾ ਤੇ ਸਿੱਡ ਮੱਕੜ ਨੇ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨਿਰਦੇਸ਼ਕ ਭੱਟ ਨੇ ਇਕ ਬਿਆਨ ’ਚ ਕਿਹਾ, ‘‘ਮੈਂ ਅਸਲ ਦੁਨੀਆਂ ਦੇ ਡਰ ਦੀ ਗੱਲ ਕਰਨ ਵਾਸਤੇ ਆਤਮਾਵਾਂ ਦੀ ਦੁਨੀਆਂ ਦੇ ਡਰ ਨੂੰ ਇਕ ਪਾਸੇ ਰੱਖ ਦਿੱਤਾ ਹੈ। ਇੰਟਰਨੈੱਟ ’ਤੇ ਆਧਾਰਤ ਸਾਡੀਆਂ ਕਮਜ਼ੋਰ ਜ਼ਿੰਦਗੀਆਂ ਵੀ ਅਸਲ ਦੁਨੀਆਂ ਦਾ ਇਕ ਅਜਿਹਾ ਹੀ ਡਰ ਹੈ।

ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ ਵਿੱਦਿਆ

ਮੁੰਬਈ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਵਿੱਦਿਆ ਬਾਲਨ ਆਪਣੀਆਂ ਫ਼ਿਲਮਾਂ ਲਈ ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ। ਵਿੱਦਿਆ ਦਾ ਕਹਿਣਾ ਹੈ ਕਿ ਅਭਿਨੇਤਰੀਆਂ ਲਈ ਬੌਲੀਵੁੱਡ ਵਿਚ ਇਹ ਦਿਲਚਸਪ ਸਮਾਂ ਹੈ, ਜਿਵੇਂ ਅੱਜਕਲ ਉਨ੍ਹਾਂ ਨੂੰ ਸਕਰੀਨ ’ਤੇ ਪੇਸ਼ ਕੀਤਾ ਜਾ ਰਿਹਾ ਹੈ, ਕਿਰਦਾਰ ਕਾਫ਼ੀ ਨਿੱਗਰ ਹਨ।

ਦੀਪਿਕਾ ਨੇ ਜਨਮ ਦਿਨ ਮੌਕੇ ਹਵਾਈ ਅੱਡੇ ’ਤੇ ਕੱਟਿਆ ਕੇਕ

ਨਵੀਂ ਦਿੱਲੀ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਦੀਪਿਕਾ ਪਾਦੂਕੋਨ ਨੇ ਅੱਜ ਆਪਣੇ ਜਨਮ ਦਿਨ ਮੌਕੇ ਮੁੰਬਈ ਹਵਾਈ ਅੱਡੇ ’ਤੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ ਨਾਲ ਕੇਕ ਕੱਟਿਆ। 34 ਵਰ੍ਹਿਆਂ ਦੀ ਹੋਈ ਦੀਪਿਕਾ ਦੀ ਕੇਕ ਕੱਟਦੀ ਦੀ ਵੀਡੀਓ ਵਾਇਰਲ ਹੋ ਗਈ ਹੈ। ਕਲਿੱਪ ਵਿਚ ਰਣਵੀਰ ਤੇ ਦੀਪਿਕਾ ਦੀ ਕਾਰ ਹਵਾਈ ਅੱਡੇ ’ਤੇ ਪੁੱਜ ਰਹੀ ਹੈ ਤੇ ਉਹ ਦੋਵੇਂ ਉੱਥੋਂ ਲਖ਼ਨਊ ਲਈ ਰਵਾਨਾ ਹੋਏ।

ਗ਼ੈਰ-ਫ਼ਿਲਮੀ ਸੰਗੀਤ ’ਚ ਹਰ ਵੰਨਗੀ ਨਾਲ ਤਜਰਬਾ ਅਹਿਮ: ਪਲਾਸ਼ ਸੇਨ

ਕੋਲਕਾਤਾ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਸ਼ਹੂਰ ਗਾਇਕ ਤੇ ‘ਯੂਫੋਰੀਆ’ ਰੌਕ ਬੈਂਡ ਦੇ ਅਹਿਮ ਮੈਂਬਰ ਰਹੇ ਪਲਾਸ਼ ਸੇਨ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਸੰਗੀਤਕ ਵੰਨਗੀਆਂ ਨਾਲ ਤਜਰਬਾ ਕਰਨ ਦੇ ਪੱਖ ਵਿਚ ਹੈ ਤੇ ਖ਼ੁਦ ਨੂੰ ‘ਕਦੇ ਵੀ ਇਕ ਵੰਨਗੀ ਤੱਕ ਸੀਮਤ ਨਹੀਂ ਰੱਖੇਗਾ।’ ਪਲਾਸ਼ ਨੇ ਕਿਹਾ ਕਿ ਅਜਿਹਾ ਢਾਂਚਾ ਜੋ ਗ਼ੈਰ-ਫ਼ਿਲਮੀ ਸੰਗੀਤ ਨੂੰ ਬਹੁਤਾ ਉਤਸ਼ਾਹਿਤ ਨਹੀਂ ਕਰਦਾ, ਉਸ ਵਿਚ ਬਣੇ ਰਹਿਣ ਲਈ ਹਰ ਦਿਨ ਬਦਲਾਅ ਦੀ ਲੋੜ ਪੈਂਦੀ ਹੈ। ਸੇਨ ਨੇ ਕਿਹਾ ਕਿ

ਮੈਂ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ: ਕ੍ਰਿਤੀ ਸੈਨਨ

ਮੁੰਬਈ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜ ਸਾਲ ਪਹਿਲਾਂ ਫਿਲਮ ‘ਹੀਰੋਪੰਤੀ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਉਸ ਨੇ ਇੱਕ ਅਦਾਕਾਰ ਵਜੋਂ ਬਹੁਤ ਕੁਝ ਸਿੱਖਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਫਿਲਮਾਂ ਸਬੰਧੀ ਕੋਈ ਸਿਖਲਾਈ ਨਹੀਂ ਲਈ ਸੀ ਅਤੇ ਨਾ ਹੀ ਉਸ ਦਾ ਪਿਛੋਕੜ ਫਿਲਮਾਂ ਵਾਲਾ ਸੀ। ਉਸ ਨੇ ਸਭ ਕੁਝ ਆਪਣੇ ਕੰਮ ਦੌਰਾਨ ਹੀ ਸਿੱਖਿਆ ਹੈ। ਉਸ ਦਾ ਕਹਿਣਾ ਹੈ ਕਿ ਅਦਾਕਾਰੀ ਲਈ ਕੋਈ ਵਿਸ਼ੇਸ਼ ਫਾਰਮੂਲਾ ਨਹੀਂ ਹੈ ਪਰ ਕੰਮ ਕਰਨ ਵਾਲੇ ਨੂੰ ਕਿਰਦਾਰ ਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ। ਭਾਵੇਂ ਕਿ ਉਹ ਮੌਕੇ ’ਤੇ ਹੀ ਕਿਰਦਾਰ ਅਨੁਸਾਰ ਕੰਮ ਕਰਨ ਨੂੰ ਤਰਜੀਹ ਦਿੰਦੀ ਹੈ ਪਰ ਉਹ ਤਿਆਰੀ ਕਰਨਾ ਵੀ ਜ਼ਰੂਰੀ ਸਮਝਦੀ ਹੈ। 

‘ਛਪਾਕ’ ਸਮਾਜ ਨੂੰ ਬਦਲਣ ਦਾ ਸੁਨੇਹਾ ਦੇਵੇਗੀ: ਦੀਪਿਕਾ ਪਾਦੂਕੋਨ

ਨਵੀਂ ਦਿੱਲੀ,2 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ‘ਛਪਾਕ’ ਵਿੱਚ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਉਮੀਦ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਫ਼ਿਲਮ ਸਮਾਜ ਨੂੰ ਇੱਕ ਅਜਿਹਾ ਸੁਨੇਹਾ ਦੇਵੇਗੀ ਕਿ ਬਦਲਾਅ ਲਈ ਵਾਰ-ਵਾਰ ਤੇਜ਼ਾਬ ਪੀੜਤਾਂ ਦੀ ਕਹਾਣੀ ਦੱਸਣ ਦੀ ਜ਼ਰੂਰਤ ਨਹੀਂ ਪਵੇਗੀ। ਦੀਪਿਕਾ ਨੇ ਪੀਟੀਆਈ ਨਾਲ ਫੋਨ ’ਤੇ ਇੰਟਰਵਿਊ ਦੌਰਾਨ ਕਿਹਾ ਕਿ ਫ਼ਿਲਮ ਦਾ ਮਕਸਦ ਨਕਾਰਾਤਮਕ ਦਿਖਾਉਣ ਦੀ ਬਜਾਇ ਅਜਿਹੀਆਂ ਔਰਤਾਂ ਪ੍ਰਤੀ ਲੋਕਾਂ ਦੀ ਹਮਦਰਦੀ ਅਤੇ ਸਮਝ ਪੈਦਾ ਕਰਨਾ ਹੈ, ਜਿਨ੍ਹਾਂ ਨੂੰ ਇਸ ਸਥਿਤੀ ਵਿੱਚੋਂ ਗੁਜ਼ਰਨਾ ਪਿਆ। ਉਨ੍ਹਾਂ ਕਿਹਾ, ‘‘ਉਸ ਪੀੜ ਅਤੇ ਹਿੰਸਾ ਤੋਂ ਇਲਾਵਾ ਇਹ ਆਤਮਵਿਸ਼ਵਾਸ, ਜਿਊਣ ਦੇ ਜਜ਼ਬੇ ਅਤੇ ਉਮੀਦ ਦੀ ਕਹਾਣੀ ਹੈ। 

ਕੁਸ਼ਲ ਪੰਜਾਬੀ ਦਾ ਅੰਤਿਮ ਸੰਸਕਾਰ

ਮੁੰਬਈ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਟੀਵੀ ਤੇ ਫਿਲਮ ਅਭਿਨੇਤਾ ਕੁਸ਼ਲ ਪੰਜਾਬੀ ਦਾ ਅੱਜ ਸ਼ਨਿਚਰਵਾਰ ਸ਼ਾਮ ਨੂੰ ਨਮ ਅੱਖਾਂ ਤੇ ਭਰੇ ਦਿਲ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਸਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਦਿਆਂ ਕੁਸ਼ਲ ਪੰਜਾਬੀ ਦੇ ਸਸਕਾਰ ਦੀਆਂ ਰਸਮਾਂ ਦੀ ਕਵਰੇਜ ਨਾ ਕੀਤੀ ਜਾਵੇ। ਕੁਸ਼ਲ ਦਾ ਸਸਕਾਰ ਇੱਥੇ ਸ਼ਾਂਤਾਕਰੂਜ਼ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।

‘ਲੋਲਿਤਾ’ ਅਦਾਕਾਰਾ ਦਾ ਦੇਹਾਂਤ

ਲਾਸ ਏਂਜਲਸ,28 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਟੇਨਲੇਅ ਕੁਬਰਿਕ ਦੀ ਫਿਲਮ ‘ਲੋਲਿਤਾ’ ’ਚ ਅਹਿਮ ਕਿਰਦਾਰ ਨਿਭਾਉਣ ਵਾਲੀ ਸੂ ਲਿਓਨ (73) ਦਾ ਦੇਹਾਂਤ ਹੋ ਗਿਆ ਹੈ। 14 ਸਾਲ ਦੀ ਛੋਟੀ ਉਮਰ ’ਚ ਫਿਲਮ ’ਚ ਅਦਾਕਾਰੀ ਦੇ ਜਲਵੇ ਬਿਖੇਰਨ ਵਾਲੀ ਲਿਓਨ ਦੀ ਵੀਰਵਾਰ ਨੂੰ ਮੌਤ ਹੋਈ। ਉਸ ਦੇ ਦੋਸਤ ਫਿਲ ਸਾਇਰਾਕੋਪੋਲਸ ਨੇ ‘ਨਿਊਯਾਰਕ ਟਾਈਮਜ਼’ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੀ ਸਿਹਤ ਨਾਸਾਜ਼ ਚੱਲ ਰਹੀ ਸੀ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। 1946 ’ਚ ਜਨਮੀ ਲਿਓਨ ਨੇ ਟੈਲੀਵਿਜ਼ਨ ਤੋਂ ਆਪਣੀ ਅਦਾਕਾਰੀ ਸ਼ੁਰੂ ਕੀਤੀ ਸੀ ਅਤੇ ‘ਦਿ ਲੋਰੇਟਾ ਯੰਗ ਸ਼ੋਅ’ ਨਾਲ ਉਹ ਕੁਬਰਿਕ ਦੀਆਂ ਨਜ਼ਰਾਂ ’ਚ ਆ ਗਈ ਸੀ। ਫਿਲਮ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090366721
Copyright © 2020, Panjabi Times. All rights reserved. Website Designed by Mozart Infotech