ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਲਵਾਸਾ ਦਾ ਪ੍ਰਤੀਕਰਮ ਬੇਲੋੜਾ: ਅਰੋੜਾ

May 19, 2019 03:05 PM

ਨਵੀਂ ਦਿੱਲੀ ,18 ਮਈ (ਪੰਜਾਬੀ ਟਾਈਮਜ਼ ਬਿਊਰੋ ) : ਚੋਣ ਜ਼ਾਬਤੇ ਦੇ ਕੇਸਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਲਾਂਭੇ ਕਰਨ ਦੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਵੱਲੋਂ ਲਏ ਫੈਸਲੇ ਦੇ ਇੱਕ ਦਿਨ ਬਾਅਦ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੋਣਾ ਕੁਦਰਤੀ ਵਰਤਾਰਾ ਹੈ ਅਤੇ ਮੈਂਬਰ ਇੱਕ ਦੂਜੇ ਦੇ ‘ਕਲੋਨ’ ਨਹੀਂ ਹੋ ਸਕਦੇ।
ਚੋੋਣ ਕਮਿਸ਼ਨਰ ਸ੍ਰੀ ਲਵਾਸਾ ਵੱਲੋਂ ਆਪਣੇ ਆਪ ਨੂੰ ਚੋਣ ਕਮਿਸ਼ਨ ਕੋਲ ਆਈਆਂ ਆਦਰਸ਼ ਚੋਣ ਜ਼ਾਬਤੇ ਦੀਆਂ ਉਲੰਘਣਾ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਤੋਂ ਲਾਂਭੇ ਕਰ ਲੈਣ ਦੇ ਫੈਸਲੇ ਤੋਂ ਬਾਅਦ ਅੱਜ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਇਹ ਫੈਸਲਾ ‘ਬੇਲੋੜਾ’ ਸੀ ਅਤੇ ਇਸ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਲਵਾਸਾ ਦੇ ਫੈਸਲੇ ਨਾਲ ਉਪਜੀ ਸਥਿਤੀ ਦੀ ਸਮੀਖਿਆ ਲਈ ਪੂਰਾ ਕਮਿਸ਼ਨ 21 ਮਈ ਨੂੰ ਮੀਟਿੰਗ ਕਰੇਗਾ। ਇਸ ਦੇ ਵਿੱਚ ਲਵਾਸਾ ਵੱਲੋਂ ਸੁਣਵਾਈ ਤੋਂ ਲਾਂਭੇ ਹੋਣ ਦੇ ਲਏ ਫੈਸਲੇ, ਆਪਣੀ ਵੱਖ਼ਰੀ ਰਾਏ ਰਿਕਾਰਡ ਉੱਤੇ ਲਿਆਉਣ ਅਤੇ ਹੋਰ ਮਾਮਲੇ ਵਿਚਾਰੇ ਜਾਣਗੇ। ਜ਼ਿਕਰਯੋਗ ਹੈ ਕਿ ਸ੍ਰੀ ਲਵਾਸਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਦੇਣ ਸਬੰਧੀ ਮਾਮਲੇ ਵਿੱਚ ਰਾਏ ਵੱਖਰੀ ਸੀ ਅਤੇ ਉਨ੍ਹਾਂ ਨੇ ਸਖ਼ਤ ਟਿੱਪਣੀਆਂ ਕੀਤੀਆਂ ਸਨ। ਇਸ ਸਬੰਧੀ ਜਦੋਂ ਸ੍ਰੀ ਲਵਾਸਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅੰਦਰੂਨੀ ਮਾਮਲਾ ਹੈ ਅਤੇ ਉਹ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਗੇ। ਸ੍ਰੀ ਅਰੋੜਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਮਿਸ਼ਨ ਦੀ ਪਿਛਲੀ ਮੀਟਿੰਗ 14 ਮਈ ਨੂੰ ਹੋਈ ਸੀ ਅਤੇ ਉਸ ਦੇ ਵਿੱਚ ਲੋਕ ਸਭਾ ਚੋਣਾਂ ਬਾਰੇ ਸਰਬਸੰਮਤੀ ਨਾਲ ਫੈਸਲੇ ਲਏ ਗਏ ਸਨ। ਮੀਟਿੰਗ ਵਿੱਚ ਵਿਚਾਰੇ 13 ਮਾਮਲਿਆਂ ਦੇ ਵਿੱਚੋਂ ਆਦਰਸ਼ ਚੋਣ ਜ਼ਾਬਤੇ ਦਾ ਮਾਮਲਾ ਵੀ ਇੱਕ ਸੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਾਉਣ ਦਾ ਮਾਮਲਾ ਜੌਹਨਸਨ ਕੋਲ ਉਠਾਉਣ ਮੋਦੀ: ਰਣਇੰਦਰ

ਨਵੀਂ ਦਿੱਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕੌਮੀ ਰਾਈਫ਼ਲ ਐਸੋਸੀਏਸ਼ਨ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਸ਼ਾਨੇਬਾਜ਼ੀ ਨੂੰ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਕਰਨ ਦਾ ਮੁੱਦਾ ਆਪਣੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਕੋਲ ਉਠਾਉਣ। ਭਾਰਤ ਦੀ ਨਿਸ਼ਾਨੇਬਾਜ਼ੀ ਐਸੋਸੀਏਸ਼ਨ ਨੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨਾ ਪੂਰੇ ਉਪ ਮਹਾਦੀਪ ਲਈ ਖੇਡ ਨੂੰ ਪਿੱਛੇ ਲੈ ਕੇ ਜਾਣ ਵਾਲਾ ਕਦਮ ਹੈ। ਐੱਨਆਰਏਆਈ ਦੇ ਪ੍ਰਧਾਨ ਰਣਇੰਦਰ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਖੇਡ ਨੂੰ ਦੁਬਾਰਾ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕਰਨ ਦਾ ਮੁੱਦਾ ਜੋਹਨਸਨ ਕੋਲ ਉਠਾਉਣ। ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦੇ ਕਾਰਜਕਾਰੀ ਬੋਰਡ ਨੇ ਰਾਜ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਤੇ ਰਾਸ਼ਟਰਮੰਡਲ ਇੰਗਲੈਂਡ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਵਾਲੇ ਸਮੀਖਿਆ ਪੈਨਲ ਦੀ ਸਿਫ਼ਾਰਿਸ਼ ਤੋਂ ਬਾਅਦ ਨਿਸ਼ਾਨੇਬਾਜ਼ੀ ਨੂੰ 2022 ਰਾਸ਼ਟਰਮੰਡਲ ਖੇਡਾਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ।

ਅਜੈ ਭੱਲਾ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ

ਨਵੀਂ ਦਿੱਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਸਾਮ-ਮੇਘਾਲਿਆ ਕਾਡਰ ਦੇ ਆਈਏਐੱਸ ਅਧਿਕਾਰੀ ਅਜੈ ਕੁਮਾਰ ਭੱਲਾ ਨੂੰ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਰਾਜੀਵ ਗਾਬਾ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਅਗਲਾ ਕੈਬਨਿਟ ਸਕੱਤਰ ਥਾਪਿਆ ਗਿਆ ਹੈ।

ਆਈਜੀ ਨੇ ਜੰਮੂ ਡਿਵੀਜ਼ਨ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਜੰਮੂ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੁਲੀਸ ਦੇ ਆਈਜੀ ਮੁਕੇਸ਼ ਸਿੰਘ ਨੇ ਅੱਜ ਜਨਮ ਅਸ਼ਟਮੀ ਦੇ ਮੱਦੇਨਜ਼ਰ ਜੰਮੂ ਡਿਵੀਜ਼ਨ ’ਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਆਈਜੀ ਨੇ ਅੱਜ ਇੱਥੇ ਪੁਲੀਸ ਕੰਟਰੋਲ ਰੂਮ ’ਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਜੰਮੂ ਡਿਵੀਜ਼ਨ ’ਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਚਰਚਾ ਕੀਤੀ। ਜੰਮੂ ਦੇ ਡੀਆਈਜੀ 

ਚਿਦੰਬਰਮ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਕਾਂਗਰਸ ਵਿਧਾਇਕਾਂ ਵੱਲੋਂ ਹਿਮਾਚਲ ਵਿਧਾਨ ਸਭਾ ’ਚੋਂ ਵਾਕਆਊਟ

ਸ਼ਿਮਲਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਗ੍ਰਹਿ ਅਤੇ ਵਿੱਤ ਮੰਤਰੀ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਕਾਂਗਰਸ ਵਿਧਾਇਕਾਂ ਨੇ ਅੱਜ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚੋਂ ਵਾਕਆਊਟ ਕੀਤਾ। ਪ੍ਰਸ਼ਨਕਾਲ ਮਗਰੋਂ ਕਾਂਗਰਸ ਵਿਧਾਇਕ ਦਲ ਦੇ ਆਗੂ ਮੁਕੇਸ਼ ਅਗਨੀਹੋਤਰੀ ਨੇ ਚਿਦੰਬਰਮ ਦੀ ਗ੍ਰਿਫ਼ਤਾਰੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਿਆਸੀ ਬਦਲਾਖੋਰੀ ਤਹਿਤ 

ਡਰਾਈਵਰ ਦਾ ਲੜਕਾ ਜੱਜ ਬਣਿਆ

ਇੰਦੌਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੀ ਅਦਾਲਤ ਵਿਚ ਡਰਾਈਵਰ ਵਜੋਂ ਕੰਮ ਕਰਦੇ ਵਿਅਕਤੀ ਦੇ ਲੜਕੇ ਨੇ ਸਿਵਲ ਜੱਜ ਕਲਾਸ-2 ਭਰਤੀ ਪ੍ਰੀਖਿਆ ਪਾਸ ਕੀਤੀ ਹੈ। 26 ਸਾਲਾ ਚੇਤਨ ਬਾਜਦ ਨੇ ਖੁਸ਼ੀ ਦੇ ਰੌਂਅ ਵਿਚ ਦੱਸਿਆ ਕਿ ਉਸ ਦੇ ਪਿਤਾ ਦਾ ਸੁਫਨਾ ਪੂਰਾ ਹੋ ਗਿਆ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਐਲਾਨੇ ਨਤੀਜੇ ਅਨੁਸਾਰ ਚੇਤਨ ਨੇ ਓਬੀਸੀ ਸ਼ੇਣੀ ਵਿਚ 13ਵਾਂ ਰੈਂਕ ਹਾਸਲ ਕੀਤਾ ਹੈ ਤੇ ਉਸ ਨੇ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਵਿਚ 450 ਵਿਚੋਂ 257.5 ਅੰਕ ਹਾਸਲ ਕੀਤੇ ਹਨ। ਚੇਤਨ ਨੇ ਦੱਸਿਆ

ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਬਾਅਦ ਆਜ਼ਾਦੀ ਸੰਗਰਾਮ ਮਘਿਆ: ਵੋਹਰਾ

ਨਵੀਂ ਦਿੱਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਇੱਥੇ ਪੁਸਤਕ ‘ਮਾਰਟ੍ਰਡਮ ਟੂ ਫਰੀਡਮ: 100 ਯੀਅਰਜ਼ ਆਫ ਜੱਲ੍ਹਿਆਂਵਾਲਾ ਬਾਗ’ ਉਪਰ ਭਰਵੀਂ ਅਤੇ ਗੰਭੀਰ ਚਰਚਾ ਹੋਈ। ਐੱਨ.ਐੱਨ. ਵੋਹਰਾ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਤੋਂ ਬਾਅਦ ਭਾਰਤ ਦਾ ਆਜ਼ਾਦੀ ਸੰਗਰਾਮ ਮਘਿਆ। ਸਾਕੇ ਤੋਂ ਬਾਅਦ ਮਹਾਤਮਾ ਗਾਂਧੀ ਕੱਦਵਾਰ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਅਤੇ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਬਰਤਾਨਵੀ ਰਾਜ ਪ੍ਰਤੀ ਵਫ਼ਾਦਾਰੀ ਤਿਆਗ ਦਿੱਤੀ, ਜਿਸ ਨਾਲ ਕ੍ਰਾਂਤੀਕਾਰੀ ਲਹਿਰ ਨੂੰ ਬਲ ਮਿਲਿਆ।

ਕਸ਼ਮੀਰੀ ਆਗੂਆਂ ਦੀ ਰਿਹਾਈ ਲਈ ਡਟੀ ਵਿਰੋਧੀ ਧਿਰ

ਨਵੀਂ ਦਿੱਲੀ,,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ, ਤ੍ਰਿਣਾਮੂਲ ਕਾਂਗਰਸ (ਟੀਐੱਮਸੀ) ਅਤੇ ਡੀਐੱਮਕੇ ਸਮੇਤ ਕਈ ਵਿਰੋਧੀ ਧਿਰਾਂ ਦੇ ਆਗੂਆਂ ਨੇ ਜੰਮੂ ਕਸ਼ਮੀਰ ’ਚ ਹਿਰਾਸਤ ’ਚ ਲਏ ਗਏ ਆਗੂਆਂ ਦੀ ਰਿਹਾਈ ਦੀ ਮੰਗ ’ਤੇ ਅੱਜ ਜੰਤਰ ਮੰਤਰ ’ਤੇ ਰੋਸ ਮੁਜ਼ਾਹਰਾ ਕੀਤਾ।

ਆਈਐੱਨਐਕਸ: ਚਿਦੰਬਰਮ ਦਾ ਸੀਬੀਆਈ ਰਿਮਾਂਡ

ਨਵੀਂ ਦਿੱਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਦੀ ਇੱਕ ਅਦਾਲਤ ਨੇ ਅੱਜ ਆਈਐੱਨਐੱਕਸ ਮੀਡੀਆ ਘੁਟਾਲਾ ਕੇਸ ਵਿੱਚ ਕਾਂਗਰਸ ਆਗੂ ਪੀ ਚਿਦੰਬਰਮ ਨੂੰ ਚਾਰ ਰੋਜ਼ਾ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਕੇਸ ’ਚ ਪੁੱਛ-ਪੜਤਾਲ ਲਈ ਹਿਰਾਸਤੀ ਰਿਮਾਂਡ ਤਰਕਸੰਗਤ ਹੈ।
ਅਦਾਲਤ ਨੇ ਕਿਹਾ ਕਿ ਚਿਦੰਬਰਮ 26 ਅਗਸਤ ਤੱਕ ਸੀਬੀਆਈ ਦੀ ਹਿਰਾਸਤ ’ਚ ਰਹਿਣਗੇ। ਇਸ ਦੌਰਾਨ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਰੋਜ਼ਾਨਾ ਮੈਡੀਕਲ ਜਾਂਚ ਲਈ ਲਿਜਾਇਆ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਰੋਜ਼ਾਨਾ ਅੱਧਾ ਘੰਟਾ ਮਿਲਣ ਦਿੱਤਾ ਜਾਵੇਗਾ। ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾਰ ਨੇ ਕਿਹਾ, ‘ਸਾਰੇ ਤੱਥਾਂ ਤੇ ਹਾਲਾਤ ਨੂੰ ਵਿਚਾਰਨ ਮਗਰੋਂ ਮੇਰਾ ਮੰਨਣਾ ਹੈ ਕਿ ਜਾਂਚ ਲਈ ਪੁਲੀਸ ਹਿਰਾਸਤ ਤਰਕਸੰਗਤ ਹੈ।’

ਪੱਛਮੀ ਜ਼ੋਨਲ ਕਾਊਂਸਿਲ ਦੀ ਬੈਠਕ ’ਚ ਅਮਿਤ ਸ਼ਾਹ ਨੇ ਲਿਆ ਹਿੱਸਾ

ਪਣਜੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੀ ਪੱਛਮੀ ਜ਼ੋਨਲ ਕਾਊਂਸਿਲ ਦੀ ਇਥੇ ਵੀਰਵਾਰ ਨੂੰ ਹੋਈ ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ। ਬੈਠਕ ’ਚ ਗੁਜਰਾਤ, ਮਹਾਰਾਸ਼ਟਰ, ਗੋਆ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦਮਨ, ਦਿਊ ਅਤੇ ਦਾਦਰਾ ਨਗਰ ਹਵੇਲੀ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਦੱਸਿਆ ਕਿ ਬੈਠਕ ’ਚ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਅਤੇ ਭਲਾਈ ਯੋਜਨਾਵਾਂ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸੀਬੀਆਈ ਵੱਲੋਂ ਚਿਦੰਬਰਮ ਗ੍ਰਿਫ਼ਤਾਰ

ਨਵੀਂ ਦਿੱਲੀ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਦਾਇਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਕੋਲੋਂ ਫ਼ੌਰੀ ਰਾਹਤ ਨਾ ਮਿਲਣ ਮਗਰੋਂ ਰਾਤ ਪੌਣੇ ਦਸ ਵਜੇ ਦੇ ਕਰੀਬ ਸੀਬੀਆਈ ਦੀ ਟੀਮ ਨੇ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਟੀਮ ਉਨ੍ਹਾਂ ਨੂੰ ਇਥੋਂ ਸਿੱਧਾ ਸੀਬੀਆਈ ਹੈੱਡਕੁਆਰਟਰ ਲੈ ਗਈ। ਚਿਦੰਬਰਮ ਨੂੰ ਭਲਕੇ ਰਾਊਜ਼ ਐਵੇਨਿਊ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਸੀਬੀਆਈ ਹੈੱਡਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਬਾਰਾਮੂਲਾ ਮੁਕਾਬਲੇ ’ਚ ਲਸ਼ਕਰ ਦਾ ਦਹਿਸ਼ਤਗਰਦ ਹਲਾਕ

ਸ੍ਰੀਨਗਰ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਵਿੱਚ ਸਲਾਮਤੀ ਦਸਤਿਆਂ ਨੇ ਲਸ਼ਕਰ-ਏ-ਤੋਇਬਾ ਦਾ ਦਹਿਸ਼ਤੀ ਮਾਰ ਮੁਕਾਇਆ ਜਦੋਂਕਿ ਇਕ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਿਆ। ਉਂਜ ਮੁਕਾਬਲੇ ਦੌਰਾਨ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ। ਮੁਕਾਬਲਾ ਮੰਗਲਵਾਰ ਨੂੰ ਸ਼ੁਰੂ ਹੋਇਆ ਸੀ।

ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਦਿੱਲੀ ’ਚ ਪ੍ਰਦਰਸ਼ਨ

ਨਵੀਂ ਦਿੱਲੀ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਦੇ ਤੁਗ਼ਲਕਾਬਾਦ ਵਿਚ ਰਵਿਦਾਸ ਮੰਦਰ ਢਾਹੇ ਜਾਣ ਖ਼ਿਲਾਫ਼ ਅੱਜ ਪੂਰੇ ਭਾਰਤ ’ਚੋਂ ਕੌਮੀ ਰਾਜਧਾਨੀ ਪੁੱਜੇ ਦਲਿਤ ਭਾਈਚਾਰੇ ਨੇ ਰੋਸ ਮਾਰਚ ਕੀਤਾ। ਕੇਂਦਰੀ ਦਿੱਲੀ ਦੇ ਝੰਡੇਵਾਲਾ ਤੇ ਰਾਮ ਲੀਲਾ ਮੈਦਾਨ ਵਿਚਾਲੇ ਰਸਤਾ ਨੀਲੇ ਰੰਗ ਵਿਚ ਰੰਗਿਆ ਗਿਆ। ਦੱਸਣਯੋਗ ਹੈ ਕਿ ਦਿੱਲੀ ਵਿਕਾਸ ਅਥਾਰਿਟੀ ਨੇ 10 ਅਗਸਤ ਨੂੰ ਮੰਦਰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਢਾਹ ਦਿੱਤਾ ਸੀ। ਨੀਲੀਆਂ ਟੋਪੀਆਂ ਪਾ ਕੇ ਤੇ ਹੱਥਾਂ ਵਿਚ ਝੰਡੇ ਲੈ ਕੇ ਹਰ ਉਮਰ ਵਰਗ ਦੇ ਮੁਜ਼ਾਹਰਾਕਾਰੀ ਨੇ ਝੰਡੇਵਾਲਾਂ ਸਥਿਤ ਅੰਬੇਡਕਰ ਭਵਨ ਤੋਂ ਰਾਮਲੀਲਾ ਮੈਦਾਨ ਵੱਲ ਰੋਸ ਮਾਰਚ ਕੀਤਾ। ਇਸ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਆਵਾਜਾਈ ਪ੍ਰਭਾਵਿਤ ਹੋਈ। ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਈ ਹੋਰ ਸੂਬਿਆਂ ਤੋਂ ਪੁੱਜੇ ਪ੍ਰਦਰਸ਼ਨਕਾਰੀਆਂ ਦੇ ‘ਜੈ ਭੀਮ’ ਦੇ ਨਾਅਰੇ ਆਸਮਾਨ ਵਿਚ ਗੂੰਜ ਰਹੇ ਸਨ। ਦਲਿਤ ਭਾਈਚਾਰਾ ਮੰਦਰ ਵਾਲੀ ਜ਼ਮੀਨ ਸੌਂਪਣ ਤੇ ਮੰਦਰ ਦੀ ਦੁਬਾਰਾ ਉਸਾਰੀ ਦੀ ਮੰਗ ਕਰ ਰਿਹਾ ਹੈ। 

ਰਵਿਦਾਸ ਮੰਦਰ ਮਾਮਲੇ ’ਤੇ ਵਿਸ਼ੇਸ਼ ਸੈਸ਼ਨ ਬੁਲਾਏਗੀ ਦਿੱਲੀ ਸਰਕਾਰ

ਨਵੀਂ ਦਿੱਲੀ ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਸਾਥੀ ਵਿਧਾਇਕਾਂ ਨੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਮੁਲਾਕਾਤ ਕੀਤੀ। ਇਹ ਵਿਧਾਇਕ ਰਾਮਲੀਲਾ ਮੈਦਾਨ ਵਿਚ ਰਵਿਦਾਸ ਮੰਦਰ ਤੋੜੇ ਜਾਣ ਖ਼ਿਲਾਫ਼ ਹੋਈ ਰੈਲੀ ਵਿੱਚ ਹਿੱਸਾ ਲੈਣ ਮਗਰੋਂ ਸ੍ਰੀ ਕੇਜਰੀਵਾਲ ਦੀ ਰਿਹਾਇਸ਼ ’ਤੇ ਪੁੱਜੇ ਤੇ ਮੰਦਰ ਤੋੜੇ ਜਾਣ ਦੇ ਮੁੱਦੇ ’ਤੇ ਲੰਮੀ ਚਰਚਾ ਕੀਤੀ।

ਕਾਨੂੰਨ ਦਾ ਸਤਿਕਾਰ ਕਰਦਾ ਹਾਂ: ਚਿਦੰਬਰਮ

ਨਵੀਂ ਦਿੱਲੀ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : : ਕਾਲੇ ਧਨ ਨੂੰ ਸਫ਼ੇਦ ਕਰਨ ਦੇ ਇਕ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਪੁੱਛਗਿੱਛ ਲਈ ਲੋੜੀਂਦੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਅੱਜ ਦੇਰ ਸ਼ਾਮ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿੱਚ ਰੱਖੀ ਪ੍ਰੈਸ ਕਾਨਫ਼ਰੰਸ ਵਿੱਚ ਨਾਟਕੀ ਢੰਗ ਨਾਲ ਪੇਸ਼ ਹੋ ਗਏ। ਸੀਨੀਅਰ ਕਾਂਗਰਸੀ ਆਗੂ ਨੇ ਜਾਂਚ ਏਜੰਸੀਆਂ ਨੂੰ ਕਿਹਾ ਕਿ ਉਹ ‘ਕਾਨੂੰਨ ਦਾ ਸਤਿਕਾਰ’ ਕਰਦਿਆਂ ਸੁਪਰੀਮ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਕੀਤੀ ਜਾਣ ਵਾਲੀ ਸੁਣਵਾਈ ਤਕ ਉਡੀਕ ਕਰਨ। 

ਕਾਂਗਰਸ ਪਾਰਟੀ ਚਿਦੰਬਰਮ ਦੀ ਪਿੱਠ ’ਤੇ ਆਈ

ਨਵੀਂ ਦਿੱਲੀ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਆਈਐੱਨਐਕਸ ਮੀਡੀਆ ਕੇਸ ’ਚ ਫਸੇ ਪੀ ਚਿਦੰਬਰਮ ਦੀ ਹਮਾਇਤ ’ਤੇ ਕਾਂਗਰਸ ਪਾਰਟੀ ਅਤੇ ਉਸ ਦੇ ਕਈ ਆਗੂ ਆ ਗਏ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਸਾਬਕਾ ਵਿੱਤ ਮੰਤਰੀ ਦੀ ‘ਕਿਰਦਾਰਕੁਸ਼ੀ’ ਕਰ ਰਹੀ ਹੈ। ਕਾਂਗਰਸ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਕਿਹਾ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਸੱਚ ਬੋਲਣ ਦੀ ਸਜ਼ਾ ਦੇ ਰਹੀ ਹੈ। 

ਚਿਦੰਬਰਮ ਨੇ ਜੇਕਰ ਗਲਤ ਕੰਮ ਕੀਤਾ ਹੈ ਤਾਂ ਨਤੀਜੇ ਭੁਗਤਣੇ ਪੈਣਗੇ: ਭਾਜਪਾ

ਨਵੀਂ ਦਿੱਲੀ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਜਪਾ ਨੇ ਕਾਂਗਰਸ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਕਿ ਉਸ ਦੇ ਆਗੂ ਪੀ ਚਿਦੰਬਰਮ ਖ਼ਿਲਾਫ਼ ਕੇਂਦਰ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਜਾਂਚ ਦੇ ਕੰਮਾਂ ’ਚ ਕੋਈ ਦਖ਼ਲ ਨਹੀਂ ਦਿੰਦੀ ਹੈ

ਕਾਰਤੀ ਦੀ ਪਟੀਸ਼ਨ ’ਤੇ ਅੰਤਰਿਮ ਰੋਕ ਲਾਉਣ ਤੋਂ ਇਨਕਾਰ

ਚੇਨੱਈ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਦਰਾਸ ਹਾਈ ਕੋਰਟ ਨੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਤੇ ਉਹਦੀ ਪਤਨੀ ਵੱਲੋਂ ਆਮਦਨ ਕਰ ਨਾਲ ਸਬੰਧਤ ਕੇਸ ਆਰਥਿਕ ਅਪਰਾਧਾਂ ਨਾਲ ਸਬੰਧਤ ਅਦਾਲਤ ’ਚੋਂ ਵਿਸ਼ੇਸ਼ ਅਦਾਲਤ ’ਚ ਤਬਦੀਲ ਕਰਨ ਦੇ ਫੈਸਲੇ ਉੱਤੇ ਅੰਤਰਿਮ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ।

ਮੈਨੂੰ ਸਾਜ਼ਿਸ਼ਘਾੜਾ ਆਖਣਾ ਆਧਾਰਹੀਣ: ਚਿਦੰਬਰਮ

ਨਵੀਂ ਦਿੱਲੀ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਵੱਲੋਂ ਉਸ ਨੂੰ ਆਈਐੱਨਐਕਸ ਮੀਡੀਆ ਕੇਸ ’ਚ ਮੁੱਖ ਸਾਜ਼ਿਸ਼ਘਾੜਾ ਆਖਿਆ ਜਾਣਾ ਆਧਾਰਹੀਣ ਹੈ। 

ਪਾਕਿ ਫਾਇਰਿੰਗ ’ਚ ਸਿਵਲੀਅਨ ਹਲਾਕ

ਜੰਮੂ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀ ਫ਼ੌਜ ਵੱਲੋਂ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨਾਲ ਕੀਤੀ ਗੋਲੀਬਾਰੀ ਵਿੱਚ ਮੁਹੰਮਦ ਅਦੁਲ ਕਰੀਮ(22) ਨਾਂ ਦਾ ਸਿਵਲੀਅਨ ਹਲਾਕ ਹੋ ਗਿਆ। 

ਚੰਦਰਯਾਨ-2: ਚੰਦ ਦੀ ਪਰਿਕਰਮਾ ਸ਼ੁਰੂ ਕੀਤੀ

ਨਵੀਂ ਦਿੱਲੀ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਪੁਲਾੜ ਮਿਸ਼ਨ ‘ਚੰਦਰਯਾਨ-2’ ਨੇ ਸਫ਼ਲਤਾ ਨਾਲ ਚੰਦ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਸਥਾ ਮੁਤਾਬਕ ‘ਲੂਨਰ ਓਰਬਿਟ ਇਨਸਰਸ਼ਨ’ ਦਾ ਪਹਿਲਾਂ ਸਵੇਰੇ 9 ਵਜੇ ਸਫ਼ਲ ਪ੍ਰੀਖਣ ਕੀਤਾ ਗਿਆ ਤੇ ਇਹ ਯੋਜਨਾਬੰਦੀ ਮੁਤਾਬਕ ਸਿਰੇ ਚੜ੍ਹ ਗਿਆ। ਇਸਰੋ ਦੇ ਚੇਅਰਮੈਨ ਨੇ ਕੇ. ਸ਼ਿਵਨ ਨੇ ਕਿਹਾ ਹੈ ਕਿ ਜਦ ਪੁਲਾੜ ਜਹਾਜ਼ ‘ਚੰਦਰਯਾਨ-2’ ਮੰਗਲਵਾਰ ਚੰਦ ਦੇ ਪਰਿਕਰਮਾ ਪੰਧ ਵਿਚ ਪੈਣ ਵਾਲਾ ਸੀ ਤਾਂ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੀ ਟੀਮ ਦੀਆਂ ਇਕ ਵਾਰ ਤਾਂ ‘ਧੜਕਣਾਂ ਰੁਕ ਗਈਆਂ ਸਨ’। ਉਨ੍ਹਾਂ ਕਿਹਾ ਕਿ ਜਦ ਇਸਰੋ ਵਿਗਿਆਨਕਾਂ ਨੇ ‘ਚੰਦਰਯਾਨ-2’ ਦੇ ਤਰਲ ਇੰਜਨ ਨੂੰ ਚੰਦ ਦੇ ਪਰਿਕਰਮਾ ਪੰਧ ਵੱਲ ਮੋੜਨ ਲਈ ਚਲਾਇਆ ਤਾਂ ਕਰੀਬ 30 ਮਿੰਟ ਤਾਂ ‘ਉਹ ਧੜਕਣਾਂ ਰੋਕ ਕੇ ਬੈਠੇ ਰਹੇ’। ਸ਼ਿਵਨ ਨੇ ਕਿਹਾ ਕਿ ਸੱਤ ਸਤੰਬਰ ਨੂੰ ਚੰਦ ’ਤੇ ਹੋਣ ਵਾਲੀ ਲੈਂਡਿੰਗ ਵੀ ਕਾਫ਼ੀ ਜ਼ੋਖ਼ਮ ਭਰੀ ਹੈ। ਇਸਰੋ ਨੇ ਇਸ ਤਰ੍ਹਾਂ ਦੀ ਪ੍ਰਕਿਰਿਆ ਪਹਿਲਾਂ ਕਦੇ ਨਹੀਂ ਕੀਤੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081472778
Copyright © 2019, Panjabi Times. All rights reserved. Website Designed by Mozart Infotech