ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਬਰਤਾਨੀਆ 'ਚ ਦੁਰਲੱਭ ਬਿਮਾਰੀ ਨਾਲ ਪੀੜਤ ਔਰਤ ਦੇ ਹੱਕ 'ਚ ਖੜ੍ਹੇ ਹੋਏ ਹਜ਼ਾਰਾਂ ਲੋਕ

May 20, 2019 01:38 PM

ਲੰਡਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ 'ਚ ਦੁਰਲੱਭ ਬਿਮਾਰੀ ਨਾਲ ਜੂਝ ਰਹੀ ਭਾਰਤੀ ਔਰਤ ਦੇ ਹੱਕ 'ਚ ਹਜ਼ਾਰਾਂ ਲੋਕ ਖੜ੍ਹੇ ਹੋ ਗਏ। ਇਕ ਆਨਲਾਈਨ ਪਟੀਸ਼ਨ 'ਤੇ ਲੋਕਾਂ ਨੇ ਹਸਤਾਖ਼ਰ ਕਰਦਿਆਂ ਗ੍ਰਹਿਮੰਤਰਾਲੇ ਤੋਂ ਪੀੜਤਾ ਨੂੰ ਬ੍ਰਿਟੇਨ 'ਚ ਰੁਕਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਭਵਾਨੀ ਐਸਪਾਥੀ ਦੁਰਲੱਭ ਬਿਮਾਰੀ 'ਕ੍ਰੋਨਸ' ਨਾਲ ਪੀੜਤ ਹੈ। ਇਹ ਪਾਚਨਤੰਤਰ ਨਾਲ ਜੁੜਿਆ ਰੋਗ ਹੈ, ਜਿਸ ਦਾ ਇਲਾਜ ਫਿਲਹਾਲ ਭਾਰਤ 'ਚ ਉਪਲਬਧ ਨਹੀਂ ਹੈ।ਭਵਾਨੀ ਦੇ ਸਮਰਥਨ 'ਚ ਪਟੀਸ਼ਨ 'ਤੇ ਚੇਂਜਡਾਟਓਆਰਜੀ 'ਤੇ ਤਕਰੀਬਨ ਡੇਢ ਲੱਖ ਲੋਕਾਂ ਨੇ ਹਸਤਾਖ਼ਰ ਕੀਤੇ ਹਨ। ਪਟੀਸ਼ਨ ਦੀ ਸ਼ੁਰੂਆਤ 31 ਸਾਲਾ ਕਲਾਕਾਰ ਦੇ ਮੰਗੇਤਰ ਮਾਰਟਿਨ ਮੈਂਗਲਰ ਨੇ ਕੀਤੀ ਹੈ। ਉਹ ਜਰਮਨੀ ਦੇ ਨਾਗਰਿਕ ਹਨ। ਲੰਡਨ ਨਿਵਾਸੀ ਭਵਾਨੀ ਦਾ ਮਾਮਲਾ ਹਾਲੀਆ ਹੀ ਉਦੋਂ ਸਾਹਮਣੇ ਆਇਆ, ਜਦੋਂ ਬ੍ਰਿਟੇਨ 'ਚ ਮਨੁੱਖੀ ਅਧਿਕਾਰ ਆਧਾਰ 'ਤੇ ਰਹਿਣ ਦੀ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ। ਮੈਂਗਲਰ ਦੀ ਪਟੀਸ਼ਨ 'ਚ ਲਿਖਿਆ ਗਿਆ ਹੈ, 'ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਰਹਿਣ ਦੀ ਜ਼ਰੂਰਤ ਹੈ, ਪਰ ਗ੍ਰਹਿ ਮੰਤਰਾਲਾ ਉਨ੍ਹਾਂ ਨੂੰ ਵਾਪਸ ਭਾਰਤ ਭੇਜਣਾ ਚਾਹੁੰਦਾ ਹੈ। ਭਵਾਨੀ ਬੇਹੋਸ਼ ਤੇ ਕੋਮਾ 'ਚ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਪਸ ਭੇਜਣਾ ਖ਼ਤਰਨਾਕ ਹੈ।' ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਾਮਲੇ ਦੀ ਮੁੜ ਤੋਂ ਸਮੀਖਿਆ ਕੀਤੀ ਜਾ ਰਹੀ ਹੈ, ਕਿਉਂਕਿ ਉਸ ਨੂੰ ਮਾਰਚ 'ਚ 'ਤਾਜ਼ਾ ਸਬੂਤ' ਮੁਹੱਈਆ ਕਰਵਾਏ ਗਏ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਯੂਰੋਪੀਅਨ ਯੂਨੀਅਨ ਵੱਲੋਂ ਤਣਾਅ ਘਟਾਉਣ ਲਈ ਗੱਲਬਾਤ ਦਾ ਸੱਦਾ

ਬ੍ਰਸੱਲਜ਼,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰੋਪੀਅਨ ਯੂਨੀਅਨ ਨੇ ਹਾਂਗਕਾਂਗ ’ਚ ਤਣਾਅ ਨੂੰ ਘਟਾਉਣ ਲਈ ਸ਼ਨਿਚਰਵਾਰ ਨੂੰ ‘ਸਮੁੱਚੀ ਗੱਲਬਾਤ’ ਦਾ ਸੱਦਾ ਦਿੱਤਾ ਹੈ। ਯੂਰੋਪੀਅਨ ਯੂਨੀਅਨ ਦੇ ਡਿਪਲੋਮੈਟਿਕ ਮੁਖੀ ਫੈਡੇਰਿਕਾ ਮੋਗਰਿਨੀ ਨੇ ਕਿਹਾ ਕਿ

ਯੂ.ਕੇ. 'ਚ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ 17 ਤੋਂ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 76ਵੀਂ ਬਰਸੀ ਬਾਬੇ ਕੇ ਫਾਰਮ ਮਿਲਡੈਂਡ ਯੂ.ਕੇ. ਵਿਖੇ 17 ਅਗਸਤ ਤੋਂ 25 ਅਗਸਤ ਤੱਕ ਵੱਡੀ ਪੱਧਰ ਉਪਰ ਮਨਾਈ ਜਾ ਰਹੀ ਹੈ | ਇਨ੍ਹਾਂ 9 ਦਿਨਾਂ ਸਮਾਗਮਾਂ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਗੁਰਮਤਿ ਸਮਾਗਮ, ਕੀਤਰਨ ਦਰਬਾਰ ਕਰਵਾਏ ਜਾ ਰਹੇ ਹਨ | ਇਨ੍ਹਾਂ ਸਾਰੇ ਪ੍ਰਬੰਧਾਂ ਲਈ 4 ਸਬ ਕਮੇਟੀਆਂ ਬਣਾਈਆਂ ਗਈਆਂ, ਜਿਨ੍ਹਾਂ 'ਚ ਗੁਰਮੀਤ ਸਿੰਘ ਜੰਡੂ, ਜਥੇਦਾਰ ਜਸਵੰਤ ਸਿੰਘ, ਬਲਕਾਰ ਸਿੰਘ, ਨਗਿੰਦਰ ਸਿੰਘ ਧੰਜਲ, ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ, ਹਰਜਿੰਦਰ ਸਿੰਘ ਸੈਭੀ, ਸੁਰਿੰਦਰ ਸਿੰਘ ਛਿੰਦਾ, ਬਲਕਾਰ ਸਿੰਘ ਗੋਪੀ ਆਦਿ ਸੇਵਾ ਨਿਭਾਉਣਗੇ |

ਪੰਜਾਬੀ ਭਾਈਚਾਰੇ ਵਲੋਂ ਪਾਕਿਸਤਾਨ 'ਚ ਨਿਵੇਸ਼ ਕਰਨ ਦੇ ਐਲਾਨ ਨੂੰ ਲੱਗਿਆ ਗ੍ਰਹਿਣ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਵਧੀ ਕੁੜੱਤਣ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਯੂ.ਕੇ. ਦੇ ਪੰਜਾਬੀਆਂ ਵਲੋਂ ਪਾਕਿਸਤਾਨ 'ਚ ਵੱਖ-ਵੱਖ ਪ੍ਰਾਜੈਕਟਾਂ ਲਈ ਨਿਵੇਸ਼ ਕਰਨ ਦੀ ਪ੍ਰਕਿਰਿਆ 'ਤੇ ਵੀ ਅਸਰ ਪਿਆ ਹੈ | ਭਾਵੇਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੇ ਜਾਣ ਦਾ ਐਲਾਨ ਕੀਤਾ ਹੈ,

ਇੰਗਲੈਂਡ ਦੀ ਵੁਲਵਜ਼ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਪੰਜਾਬੀ ਖਾਣੇ ਦਾ ਚੱਖਿਆ ਸਵਾਦ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇੰਗਲੈਂਡ ਦੀ ਵੁਲਵਜ਼ ਫੁੱਟਬਾਲ ਕਲੱਬ ਦੀ ਟੀਮ ਦੇ ਖਿਡਾਰੀ ਪ੍ਰਸਿੱਧ ਖਿਡਾਰੀ ਜੇਸਸ ਵਾਲਜੋ ਅਤੇ ਪੈਟਰਿਕ ਕਟਰੋਨੇ ਨੇ ਵੁਲਵਰਹੈਂਟਪਨ ਸਥਿਤ ਪੰਜਾਬੀਆਂ ਦੇ 'ਦਾ ਐਾਜ਼ਲ ਇੰਨ' 'ਚ ਪੰਜਾਬੀ ਖਾਣੇ ਦਾ ਸਵਾਦ ਚੱਖਿਆ |

ਇਟਲੀ 'ਚ 14ਵਾਂ ਸਾਲਾਨਾ 'ਸ਼ੌਾਕੀ ਮੇਲਾ 2019' ਕਰਵਾਇਆ

ਮਿਲਾਨ (ਇਟਲੀ),14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਦੀ ਸਿਰਮੌਰ ਸੰਸਥਾ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਵਲੋਂ ਸਵ. ਢਾਡੀ ਅਮਰ ਸਿੰਘ ਸ਼ੌਾਕੀ ਦੀ ਯਾਦ ਨੂੰ ਸਮਰਪਿਤ 14 ਵਾਂ ਸਾਲਾਨਾ 'ਸ਼ੌਾਕੀ ਮੇਲਾ 2019' ਕਰਵਾਇਆ ਗਿਆ |

ਯੂ.ਕੇ. 'ਚ ਕਪਿਲ ਦੇਵ ਦੀ ਕਿਤਾਬ 'ਦਾ ਸਿੱਖ' ਲੋਕ ਅਰਪਣ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਰਮ ਬਾਰੇ ਵੱਡ ਆਕਾਰੀ ਇਤਿਹਾਸਕ ਕਿਤਾਬ 'ਦਾ ਸਿੱਖ' ਅੱਜ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਲੰਡਨ ਰੁਚੀ ਘਣਸ਼ਿਆਮ ਵਲੋਂ ਰਿਲੀਜ਼ ਕੀਤੀ ਗਈ | ਬਿ੍ਟਿਸ਼ ਸਿੱਖ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਦਾਸਨ ਨੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦਾ ਸਵਾਗਤ ਕੀਤਾ ਅਤੇ ਮਿਸਜ਼ ਵੋਹਰਾ ਨੇ ਕਪਿਲ ਦੇਵ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ | ਇਸ ਮੌਕੇ ਬੋਲਦਿਆਂ ਹਾਈ ਕਮਿਸ਼ਨਰ ਘਣਸ਼ਿਆਮ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਨੇ ਇਸ ਮਹਾਨ ਕਾਰਜ ਦੀ ਸੇਵਾ ਕੀਤੀ ਹੈ | ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ ਹੈ |

ਈਰਾਨ ਵਲੋਂ ਜ਼ਬਤ ਕੀਤੇ ਬਰਤਾਨਵੀ ਜਹਾਜ਼ ਦੇ ਮਾਲਕ ਵਲੋਂ ਮੋਦੀ ਨੂੰ ਮਦਦ ਦੀ ਅਪੀਲ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਈਰਾਨ ਵਲੋਂ ਜ਼ਬਤ ਕੀਤੇ ਬਿ੍ਟਿਸ਼ ਸਮੁੰਦਰੀ ਜਹਾਜ਼ ਸਟੇਨਾ ਇਮਪੇਰੋ ਦੇ ਮਾਲਕ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ ਹੈ | ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਸਟੇਨਾ ਬਲਕ ਦੇ ਸੀ.ਈ.ਓ. ਅਤੇ ਮੁਖੀ ਐਰਿਕ ਹਾਨੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ | ਉਨ੍ਹਾਂ ਅਪੀਲ ਕੀਤੀ ਕਿ ਜਹਾਜ਼ 'ਚ ਸਵਾਰ ਅਮਲੇ ਸਮੇਤ ਜਲਦੀ ਤੋਂ ਜਹਾਜ਼ ਨੂੰ ਈਰਾਨ ਦੇ ਕਬਜ਼ੇ 'ਚੋਂ ਛੁਡਾਇਆ ਜਾਵੇ |

ਗ੍ਰੇਵਜ਼ੈਂਡ ਵਿਖੇ ਭਗਤ ਪੂਰਨ ਸਿੰਘ ਦੀ ਬਰਸੀ ਮਨਾਈ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਨੁੱਖਤਾ ਦੀ ਸੇਵਾ ਕਰਨ ਵਾਲੇ ਮਹਾਂਪੁਰਸ਼ ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਿੰਗਲਵਾੜਾ ਸੁਸਾਇਟੀ ਯੂ.ਕੇ. ਦੇ ਸੇਵਾਦਾਰਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਭਾਈ ਗੁਰਿੰਦਰ ਸਿੰਘ ਅਨੰਦ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਭਾਈ ਗੁਰਮੀਤ ਸਿੰਘ ਗੌਰਵ ਨੇ ਕਥਾ ਵਿਚਾਰਾਂ ਕਰਦਿਆਂ ਭਗਤ ਜੀ ਦੇ

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਾਬਕਾ ਪਤਨੀ ਕੈਂਸਰ ਤੋਂ ਪੀੜਤ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਭਾਰਤੀ ਮੂਲ ਦੀ ਸਾਬਕਾ ਪਤਨੀ ਮਾਰੀਨਾ ਵੀਹਲਰ ਨੂੰ ਬੱਚੇਦਾਨੀ ਦੇ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ | ਮਾਰੀਨਾ ਨੇ ਇਸ ਬਾਰੇ ਸਥਾਨਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਸਰਵੀਕਲ ਸਕਰੀਨਿੰਗ ਜਾਂ ਸਮੀਅਰ ਟੈਸਟ ਦੌਰਾਨ ਜਨਵਰੀ 'ਚ ਇਸ ਦਾ ਪਤਾ ਲੱਗਾ ਸੀ | ਉਨ੍ਹਾਂ ਇਸ ਬਾਰੇ ਔਰਤਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਮੇਂ-ਸਮੇਂ 'ਤੇ ਇਹ ਟੈਸਟ ਕਰਵਾਉਣ |

ਨਸਲੀ ਹਮਲੇ ਦਾ ਸਿੱਖ ਵਿਦਿਆਰਥਣ ਨੇ ਦਿੱਤਾ ਹੌਸਲੇ ਨਾਲ ਜਵਾਬ

ਲੰਡਨ,10 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਦੇ ਖੇਡ ਮੈਦਾਨ ਵਿੱਚ ਇੱਕ ਸਿੱਖ ਲੜਕੀ ਨੂੰ ਜਦੋਂ ਕੁੱਝ ਬੱਚਿਆਂ ਨੇ ‘ਟੈਰਰਿਸਟ’ ਅਤਿਵਾਦੀ ਕਿਹਾ ਤਾਂ ਉਸ ਨੇ ਇਸ ਸਥਿਤੀ ਦਾ ਬੇਹੱਦ ਹਿੰਮਤ ਨਾਲ ਟਾਕਰਾ ਕੀਤਾ ਅਤੇ ਇਸ ਦਾ ਜਵਾਬ ਸੋਸ਼ਲ ਮੀਡੀਆ ਉੱਤੇ ਅਕਲਮੰਦੀ ਨਾਲ ਦਿੱਤਾ ਅਤੇ ਕਿਹਾ ਕਿ ਨਸਲਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ ਗਿਆਨ ਫੈਲਾਉਣ ਦੀ ਲੋੜ ਹੈ।
ਮਨਸਿਮਰ ਕੌਰ ਦਾ ਵੀਡੀਓ ਮੈਸੇਜ, ਜੋ ਉਸ ਦੇ ਪਿਤਾ ਵੱਲੋਂ ਟਵਿੱਟਰ ਉੱਤੇ ਪਾਇਆ ਗਿਆ ਹੈ, ਨੇ ਵੀਰਵਾਰ ਤੋਂ ਹੁਣ ਤੱਕ 47000 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।

ਕ੍ਰਿਪਾਨਧਾਰੀ ਸਿੱਖ ਨੂੰ ਪੁਲੀਸ ਨੇ ਰੋਕਿਆ

ਲੰਡਨ,10 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਰਮਿੰਘਮ ’ਚ ਪੁਲੀਸ ਵੱਲੋਂ ਇੱਕ ਕ੍ਰਿਪਾਨਧਾਰੀ ਸਿੱਖ ਨੂੰ ਰੋਕ ਕੇ ਪੁੱਛਗਿੱਛ ਕੀਤੇ ਜਾਣ ਦੀ ਖ਼ਬਰ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਹੋਈ ਇਹ ਘਟਨਾ ਬਰਮਿੰਘਮ ਦੇ ਬੁੱਲ ਸਟਰੀਟ ਦੀ ਹੈ

ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ: ਮਲਾਲਾ

ਲੰਡਨ, 8 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੋਬੇਲ ਸ਼ਾਂਤੀ ਪੁਰਸਕਾਰ ਵਿਜੇਤਾ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰਾਂ ਬਾਰੇ ਕਾਰਕੁਨ ਮਲਾਲਾ ਯੂਸਫ਼ਜ਼ਈ ਨੇ ਅੱਜ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਵਕ ਹੱਲ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ ਅਤੇ ਇੱਕ-ਦੂਜੇ ਨੂੰ ਤਕਲੀਫ਼ ਦੇਣ ਦੀ ਕੋਈ ਲੋੜ ਨਹੀਂ ਹੈ।’’ ਨੋਬੇਲ ਪੁਰਸਕਾਰ ਜੇਤੂ ਨੇ ਟਵੀਟ ਕੀਤਾ, ‘‘ਜਦੋਂ ਮੈਂ ਬੱਚੀ ਸੀ, ਉਦੋਂ ਤੋਂ ਕਸ਼ਮੀਰ ਦੇ ਲੋਕ ਤਣਾਅ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ। ਜਦੋਂ ਮੇਰੇ ਮਾਪੇ ਛੋਟੇ ਬੱਚੇ ਸਨ ਤੇ ਦਾਦਾ-ਦਾਦੀ ਜਵਾਨ ਸਨ, ਉਦੋਂ ਵੀ ਕਸ਼ਮੀਰ ਵਿੱਚ ਤਣਾਅ ਸੀ।’’ 22 ਸਾਲਾ ਮਲਾਲਾ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਦੀ ਫ਼ਿਕਰ ਹੈ ਕਿਉਂਕਿ ‘‘ਦੱਖਣੀ ਏਸ਼ੀਆ ਮੇਰਾ ਘਰ ਹੈ, ਮੇਰਾ ਉਹ ਘਰ ਜੋ

ਯੂਕੇ ਵਿਚ ਪਰਵਾਸੀ ਭਾਰਤੀਆਂ ਨੂੰ ਸੇਵਾਵਾਂ ਦੇਣ ਲਈ ਰਿਸਪੌਂਸ ਯੂਨਿਟ ਸਥਾਪਤ

ਲੰਡਨ, 8 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਰਵਾਸੀ ਭਾਰਤੀਆਂ ਨੂੰ ਤੁਰੰਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਥੇ ਭਾਰਤੀ ਹਾਈ ਕਮਿਸ਼ਨ ਵਲੋਂ 10 ਮੈਂਬਰੀ ਪਬਲਿਕ ਰਿਸਪੌਂਸ ਯੂਨਿਟ ਸਥਾਪਤ ਕੀਤਾ ਗਿਆ ਹੈ।
ਇਹ ਜਾਣਕਾਰੀ ਇੱਥੇ ਭਾਰਤੀ ਵਿਦਿਆ ਭਵਨ ਵਿੱਚ 72ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਸਬੰਧੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਯੂਕੇ ਲਈ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਬਲਿਕ ਰਿਸਪੌਂਸ ਯੂਨਿਟ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਜੇਕਰ ਸੰਭਵ ਹੋਇਆ ਤਾਂ ਫੋਨ ’ਤੇ ਹੀ ਸਮੱਸਿਆ ਹੱਲ ਕੀਤੀ ਜਾਵੇਗੀ। ਤੁਹਾਡਾ ਹਾਈ ਕਮਿਸ਼ਨਰ ਸਿਰਫ਼ ਇੱਕ ਫੋਨ ਕਾਲ ਦੀ ਦੂਰੀ ’ਤੇ ਹੈ। 

ਯੂ. ਕੇ. ਦੀਆਂ 'ਸਿੰਘ ਟਵਿਨਜ਼' ਨੂੰ ਲਿਵਰਪੂਲ ਯੂਨੀਵਰਸਿਟੀ ਵਲੋਂ ਡਾਕਟਰੇਟ ਪ੍ਰਦਾਨ

ਲੰਡਨ, 7 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਯੂ.ਕੇ. ਦੀਆਂ ਸਿੰਘ ਟਵਿਨਜ਼ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਦੋ ਜੁੜਵਾਂ ਭੈਣਾਂ ਅੰਮਿ੍ਤ ਕੌਰ ਸਿੰਘ ਤੇ ਰਾਬਿੰਦਰਾ ਕੌਰ ਸਿੰਘ ਦੀਆਂ ਇਤਿਹਾਸਕ ਕਲਾ ਕਿ੍ਤਾਂ ਨੂੰ ਮੁੱਖ ਰੱਖਦਿਆਂ ਲਿਵਰਪੂਲ ਯੂਨੀਵਰਸਿਟੀ ਵਲੋਂ ਆਨਰੇਰੀ ਡਾਕਟਰੇਟ (ਡਾਕਟਰ ਆਫ਼ ਲੈਟਰਜ਼) ਦੀ ਡਿਗਰੀ ਪ੍ਰਦਾਨ ਕੀਤੀ ਗਈ | ਜ਼ਿਕਰਯੋਗ ਹੈ ਕਿ ਦੋਵਾਂ ਭੈਣਾਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਚਿੱਤਰਕਾਰੀ ਕੀਤੀ ਹੈ | ਉਨ੍ਹਾਂ ਵਲੋਂ ਤਿਆਰ ਕੀਤੇ ਚਿੱਤਰਾਂ ਦੀਆਂ ਦੇਸ਼ ਵਿਦੇਸ਼ ਵਿਚ ਪ੍ਰਦਰਸ਼ਨੀਆਂ ਲੱਗਦੀਆਂ ਹਨ | ਸਿੰਘ ਟਵਿਨਜ਼ ਦੇ ਕੰਮਾਂ ਨੂੰ ਵੇਖਦਿਆਂ 

ਆਰੇਸੋ ਦੇ ਖੇਡ ਮੇਲੇ 'ਤੇ ਦੀਪ ਗੜ੍ਹੀਬਖਸ਼ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਇਟਲੀ, 7 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ (ਇਟਲੀ) ਦੁਆਰਾ ਕਰਵਾਏ ਜਾਣ ਵਾਲੇ ਖੇਡ ਮੇਲੇ 'ਤੇ ਪ੍ਰਸਿੱਧ ਜਾਫ਼ੀ ਦੀਪ ਗੜ੍ਹੀਬਖਸ਼ ਦਾ ਹੈਪੀ ਜੀਰਾ ਅਤੇ ਜਗਮੀਤ ਸਿੰਘ ਦੁਰਗਾਪੁਰ ਦੁਆਰਾ ਵਿਸ਼ੇਸ਼ ਤੌਰ 'ਤੇ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਜਾਵੇਗਾ | ਦੀਪ ਗੜ੍ਹੀਬਖਸ਼ ਆਪਣੀ ਚੰਗੀ ਖੇਡ ਸਦਕਾ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਖੇਡ ਮੈਦਾਨਾਂ ਦੀ ਸ਼ਾਨ ਬਣਿਆ ਹੋਇਆ ਹੈ | ਇਨ੍ਹਾਂ• ਦੀ ਟੀਮ ਚੰਗੇ ਪ੍ਰਦਰਸ਼ਨ ਸਦਕਾ ਲਗਾਤਾਰ ਜਿੱਤਾਂ ਹਾਸਲ ਕਰਦੀ ਆ ਰਹੀ ਹੈ |

ਸਨਬੋਨੀਫਾਚੋ ਵਿਖੇ ਗੁਰਮਤਿ ਪ੍ਰਚਾਰ ਕੈਂਪ 12 ਤੋਂ

 ਇਟਲੀ, 7 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਗਰਮ ਰੁੱਤ ਦੀਆਂ ਛੁੱਟੀਆਂ ਕਾਰਨ ਇਥੋਂ ਦੇ ਗੁਰਦੁਆਰਿਆਂ ਵਿਚ ਬੱਚਿਆਂ ਨੂੰ ਸਿੱਖੀ ਨਾਲ਼ ਜੋੜਨ ਹਿੱਤ ਲਗਾਏ ਜਾਣ ਵਾਲੇ ਗੁਰਮਤਿ ਪ੍ਰਚਾਰ ਕੈਂਪਾਂ ਦੀ ਲੜੀ ਤਹਿਤ ਵੈਰੋਨਾ ਨੇੜਲੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਗੁਰਮਤਿ ਸਿਖਲਾਈ ਕੈਂਪ 12 ਅਗਸਤ ਤੋਂ ਅਰੰਭ ਹੋਵੇਗਾ | ਕੈਂਪ ਦੌਰਾਨ ਬੱਚਿਆਂ ਨੂੰ ਗੁਰਬਾਣੀ ਸਿਮਰਨ ਕਰਨ ਦੀ ਜਾਂਚ, ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ, ਦਸਤਾਰ ਸਜਾਉਣ ਦੀ ਸਿਖਲਾਈ

ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਥੈਟਫੋਰਡ 'ਚ ਲੱਗਿਆ ਮੇਲਾ

ਲੰਡਨ, 7 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਥੈਟਫੋਰਡ ਵਿਖੇ ਨੌਰਫੋਕ ਤੇ ਪੰਜਾਬੀ ਸੱਭਿਆਚਾਰਾਂ ਦੇ ਸਾਂਝੇ ਸੁਮੇਲ ਨੂੰ ਪੇਸ਼ ਕਰਦਾ ਸਾਲਾਨਾ ਮੇਲਾ ਲਗਾਇਆ ਗਿਆ, ਜਿਸ 'ਚ ਨੌਰਫੋਕ ਦੇ ਲੋਕਾਂ ਨੇ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ | ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੇ ਸਥਾਨਕ ਲੋਕਾਂ ਨੂੰ ਥੈਟਫੋਰਡ ਵਿਖੇ ਮਿਊਜ਼ੀਅਮ, ਬਹੁਤ ਸਾਰੀਆਂ ਚਰਚਾਂ ਬਣਾਉਣ 'ਚ ਮਦਦ ਤੋਂ

ਮਾਲਿਆ ਨੇ ਕਰਜ਼ਾ ਮੋੜਨ ਦੀ ਮੁੜ ਪੇਸ਼ਕਸ਼ ਕੀਤੀ

ਲੰਡਨ, 7 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ (63) ਨੇ ਭਾਰਤ ਦੇ ਸਰਕਾਰੀ ਬੈਂਕਾਂ ਤੋਂ ਲਿਆ ਪੂਰਾ ਕਰਜ਼ਾ ਮੋੜਨ ਦੀ ਦੁਬਾਰਾ ਪੇਸ਼ਕਸ਼ ਕੀਤੀ ਹੈ। ਟਵਿੱਟਰ ’ਤੇ ਆਪਣੀ ਨਵੀਂ ਪੇਸ਼ਕਸ਼ ਤਹਿਤ ਉਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਲੋਕ ਸਭਾ ’ਚ 

ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਇਟਲੀ, 6 ਅਗਸਤ (ਪੰਜਾਬੀ ਟਾਇਮਜ਼ ) : ਇਥੋਂ ਦੇ ਫੋਰਲੀ ਸ਼ਹਿਰ ਵਿਚ ਵਿਸ਼ਵ ਦੀ ਦੂਸਰੀ ਜੰਗ ਦੇ ਭਾਰਤੀ ਸਿੱਖ ਸ਼ਹੀਦਾਂ ਦੀਆਂ ਯਾਦਗਾਰ ਸਮਾਧਾਂ ’ਤੇ ਵਰਲਡ ਸਿੱਖ ਸ਼ਹੀਦ ਯਾਦਗਾਰੀ ਕਮੇਟੀ ਇਟਲੀ ਵਲੋਂ ਸਮਾਗਮ ਕਰਵਾਇਆ ਗਿਆ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸਿੱਖ ਸੰਗਤਾਂ ਅਤੇ ਇਟਾਲੀਅਨ ਆਰਮੀ ਦੇ ਸੇਵਾਮੁਕਤ ਅਫਸਰਾਂ ਨੇ ਸਿੱਖ ਯਾਦਗਾਰ ਸਮਾਧਾਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਲੋਕਾਂ ਦੀ ਪਸੰਦ' ਪੁਰਸਕਾਰ ਲਈ ਐਮ. ਪੀ. ਤਨਮਨਜੀਤ ਸਿੰਘ ਢੇਸੀ ਨਾਮਜ਼ਦ

ਲੰਡਨ, 6 ਅਗਸਤ (ਪੰਜਾਬੀ ਟਾਇਮਜ਼ ) : 'ਲੋਕਾਂ ਦੀ ਪਸੰਦ' ਪੁਰਸਕਾਰ ਲਈ ਐਮ.ਪੀ. ਤਨਮਨਜੀਤ ਸਿੰਘ ਢੇਸੀ ਨਾਮਜ਼ਦ ਹੋਏ ਹਨ | ਸਾਲ ਭਰ ਵਿਚ ਕੀਤੇ ਕੰਮਾਂ ਬਦਲੇ ਲੋਕਾਂ ਦੀ ਪਹਿਲੀ ਪਸੰਦ ਬਣਨ ਵਾਲੇ ਸੰਸਦ ਮੈਂਬਰਾਂ 'ਚੋਂ ਕਿਸੇ ਇਕ ਸੰਸਦ ਮੈਂਬਰ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ | ਜਿਸ ਲਈ ਜਾਰੀ ਹੋਈ ਇਕ ਛੋਟੀ ਸੂਚੀ 'ਚ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਸੂਚੀ 'ਚੋਂ ਕਿਸੇ ਇਕ ਸੰਸਦ ਮੈਂਬਰ ਦੀ ਚੋਣ ਲਈ 18 ਅਗਸਤ ਤੱਕ ਵੋਟਾਂ ਖੋਲ੍ਹੀਆਂ ਗਈਆਂ ਹਨ | ਐਮ.ਪੀ. ਢੇਸੀ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਇਸ ਪੁਰਸਕਾਰ ਲਈ ਨਾਮਜ਼ਦ ਹੋਏ ਹਨ | 650 ਸੰਸਦ ਮੈਂਬਰਾਂ 'ਚੋਂ ਇਸ ਛੋਟੀ ਸੂਚੀ 'ਚ ਸ਼ਾਮਿਲ ਹੋਣਾ ਹੀ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ | ਜ਼ਿਕਰਯੋਗ ਹੈ ਕਿ ਐਮ.ਪੀ. ਢੇਸੀ ਸੰਸਦ 'ਚ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਦੇ ਰਹਿੰਦੇ ਹਨ | ਉਹ ਲੋਕਾਂ ਅਤੇ ਸਮਾਜ ਦੀ ਸੇਵਾ ਲਈ ਅਕਸਰ ਹੀ ਸਰਗਰਮ ਰਹਿੰਦੇ ਹਨ | 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081226144
Copyright © 2019, Panjabi Times. All rights reserved. Website Designed by Mozart Infotech