ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਬਸਪਾ ਦਾ ਉਭਾਰ ਵਿਗਾੜ ਸਕਦੈ ਕਾਂਗਰਸ ਦੀ ਖੇਡ

May 20, 2019 02:33 PM

ਜਲੰਧਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਲਈ ਆਖਰੀ ਗੇੜ ਦੀਆਂ ਪਈਆਂ ਵੋਟਾਂ ਵਿੱਚ ਜਲੰਧਰ ਦੀ ਕਾਂਗਰਸ ਲਈ ਪੱਕੀ ਸਮਝੀ ਜਾਂਦੀ ਸੀਟ ਦਾ ਗਣਿਤ ਵਿਗੜਦਾ ਨਜ਼ਰ ਆ ਰਿਹਾ ਹੈ। ਹਲਕੇ ਵਿੱਚ ਆਖਰੀਲੇ ਦਿਨਾਂ ਵਿੱਚ ਤੇਜ਼ੀ ਨਾਲ ਬਦਲੇ ਸਿਆਸੀ ਸਮੀਕਰਨਾਂ ਨੇ ਕਾਂਗਰਸ ਲੀਡਰਸ਼ਿਪ ਦੀ ਨੀਂਦ ਉਡਾ ਦਿੱਤੀ। ਕਾਂਗਰਸ ਇਸ ਹਲਕੇ ਤੋਂ 1999 ਤੋਂ ਲਗਾਤਾਰ ਜਿੱਤ ਦੀ ਆ ਰਹੀ ਹੈ।ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਅਚਾਨਕ ਬਸਪਾ ਵੱਲ ਦਲਿਤ ਵੋਟਰਾਂ ਦਾ ਆਇਆ ਉਲਾਰ ਕਾਂਗਰਸ ਦੀ ਖੇਡ ਵਿਗਾੜ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਲਈ ਆਰਐਸਐਸ ਤੇ ਭਾਜਪਾ ਨੇ ਮੋਰਚਾ ਸੰਭਾਲਿਆ ਹੋਇਆ ਸੀ। ਭਾਜਪਾ ਵਾਲੇ ਵੋਟਰਾਂ ਨੂੰ ਘਰੋਂ ਵਿੱਚ ਕੱਢ-ਕੱਢ ਕੇ ਲਿਆ ਰਹੇ ਸਨ। ਉਧਰ, ਆਪ ਦੀਆਂ ਉਮੀਦਾਂ ’ਤੇ ਵੀ ਉਦੋਂ ਝਾੜੂ ਫਿਰ ਗਿਆ ਜਦੋਂ ਹਲਕੇ ਵਿੱਚ ਉਨ੍ਹਾਂ ਦੇ ਪੋਲਿੰਗ ਬੂਥ ਲੱਭਿਆ ਵੀ ਨਹੀਂ ਸੀ ਲੱਭ ਰਹੇ। ਦਲਿਤ ਵਸੋਂ ਵਾਲੇ ਇਲਾਕਿਆਂ ਬੂਟਾਂ ਮੰਡੀ, ਸੰਤੋਖਪੁਰਾ, ਅਬਾਦੀ, ਤਾਜਪੁਰ ਅਤੇ ਹੋਰ ਪੇਂਡੂ ਇਲਾਕਿਆਂ ਵਿੱਚ ਦਲਿਤ ਇਸ ਗੱਲ ਤੋਂ ਮੋਦੀ ਸਰਕਾਰ ਤੋਂ ਸਖਤ ਨਾਰਾਜ਼ ਹਨ ਕਿ ਜੇ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਸੰਵਿਧਾਨ ਦੀ ਹੋਂਦ ਨੂੰ ਹੀ ਖਤਰਾ ਬਣ ਜਾਵੇਗਾ। ਪੰਜਾਬ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਤੋਂ ਵੀ ਦਲਿਤ ਭਾਈਚਾਰਾ ਨਰਾਜ਼ ਚੱਲ ਰਿਹਾ ਹੈ।

ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਠਾਉਣ ਲਈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਭਾਜਪਾ ਤੇ ਖ਼ਾਸ ਕਰਕੇ ਆਰਐਸਐਸ ਦੇ ਕਾਰਕੁਨਾਂ ਨੇ ਆਪ ਮੋਰਚਾ ਸੰਭਾਲਿਆ ਹੋਇਆ ਸੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਮਹਿਸੂਸ ਕਰ ਰਹੇ ਹਨ ਕਿ ਜਿਸ ਤਰ੍ਹਾਂ ਭਾਜਪਾ ਨੇ ਪਾਰਟੀ ਉਮੀਦਵਾਰ ਲਈ ਵੋਟਾਂ ਪੁਆਉਣ ਦਾ ਕੰਮ ਕੀਤਾ। ਇਸ ਤੋਂ ਪਹਿਲਾਂ ਭਾਜਪਾ ਨੇ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਲਈ ਸੰਜੀਦਾ ਨਹੀਂ ਰਹੀ ਸੀ। ਉਧਰ, ਭਾਜਪਾ ਤੇ ਆਰਐਸਐਸ ਦੇ ਆਗੂ ਇਹ ਮੰਨ ਕੇ ਚੱਲ ਰਹੇ ਸਨ ਕਿ ਪੇਂਡੂ ਇਲਾਕਿਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੋਟਾਂ ਪੁਆ ਲਵੇਗਾ। ਸ਼ਹਿਰੀ ਹਲਕਿਆਂ ਵਿੱਚ ਆਰਐਸਐਸ ਨੇ ਜਿਸ ਢੰਗ ਨਾਲ ਰਾਸ਼ਟਰਵਾਦ ਅਤੇ ਪੁਲਵਾਮਾ ਅਤੇ ਹਿੰਦੂਤਵ ਉਭਾਰਿਆ ਉਸ ਨਾਲ ਕਾਂਗਰਸ ਵੱਲ ਜਾ ਰਹੇ ਹਿੰਦੂਆਂ ਨੂੰ ਮੋੜਾ ਦੇਣ ਵਿੱਚ ਆਰਐਸਐਸ ਦੀ ਘੜੀ ਗਈ ਰਣਨੀਤੀ ਇਸ ਪੱਖ ਤੋਂ ਕਾਮਯਾਬ ਰਹੀ ਕਿ ਉਹ ਹਿੰਦੂ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਣ ਵਿੱਚ ਸਫ਼ਲ ਰਹੇ। ਹਾਲਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਦੇ ਪਿੰਡ ਰਾਏਪੁਰ ਸਮੇਤ ਸਲਾਰਪੁਰ ਅਤੇ ਦੌਲਤਪੁਰ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਤੱਕ ਨਹੀਂ ਸੀ ਲੱਗੇ।
ਉਧਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਵੀ ਸਾਰੇ ਹਲਕੇ ਵਿੱਚ ਬੂਥ ਲਗਾਉਣ ਵਿੱਚ ਸਫ਼ਲ ਨਹੀਂ ਹੋ ਸਕੇ। ਇਸ ਵਾਰ ਆਪ ਦੀ ਕੋਈ ਲਹਿਰ ਨਾ ਹੋਣ ਕਾਰਨ ਪਾਰਟੀ ਦੇ ਪੱਕੇ ਸਮਰੱਥਕਾਂ ਨੇ ਵੀ ਬੂਥ ਲਗਾਉਣ ਤੋਂ ਇਸ ਲਈ ਪਾਸਾ ਵੱਟ ਲਿਆ ਸੀ ਕਿ ਬੂਥ ਲਗਾਉਣ ਦਾ ਖਰਚਾ ਵੀ ਨਹੀਂ ਸੀ ਦਿੱਤਾ ਜਾ ਰਿਹਾ। ਹਾਲਾਂਕਿ ਪਾਰਟੀ ਦੇ ਜ਼ਿਲਾ ਦਿਹਾਤੀ ਦੇ ਪ੍ਰਧਾਨ ਹਰਜਿੰਦਰ ਸਿੰਘ ਇਹ ਦਾਅਵਾ ਕਰ ਰਹੇ ਹਨ ਕਿ 100 ਪਿੰਡਾਂ ਵਿੱਚ ਆਪ ਦੇ ਬੂਥ ਲੱਗੇ ਹੋਏ ਸਨ ਜਦ ਕਿ ਜ਼ਿਲ੍ਹੇ ਵਿੱਚ 890 ਦੇ ਕਰੀਬ ਪਿੰਡ ਹਨ ਤੇ ਹਲਕੇ ਵਿੱਚ ਕੁਲ ਪੋਲਿੰਗ ਬੂਥਾਂ ਦੀ ਗਿਣਤੀ 1863 ਦੇ ਕਰੀਬ ਹੈ। ਸਾਲ 2014 ਦੀਆਂ ਚੋਣਾਂ ਵਿੱਚ ਆਪ ਨੂੰ 2 ਲੱਖ 54 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ। ਬਸਪਾ ਨੂੰ 2014 ਵਿੱਚ 46901 ਵੋਟਾਂ ਪਈਆਂ ਸਨ। ਇਸ ਵਾਰ ਬਸਪਾ ਦੋਵੇਂ ਰਵਾਇਤੀ ਪਾਰਟੀਆਂ ਨੂੰ ਟੱਕਰ ਦੇ ਰਹੀ ਹੈ।ਕਾਂਗਰਸ ਦੇ ਉਮੀਦਾਵਰ ਚੌਧਰੀ ਸੰਤੋਖ ਸਿੰਘ ਨੂੰ ਆਪਣੇ ਵਿਧਾਨ ਸਭਾ ਹਲਕੇ ਫਿਲੌਰ ਵਿੱਚ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਬਸਪਾ ਸਮਰੱਥਕ ਪਹਿਲੀ ਵਾਰ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਉਮੀਦਾਵਰ ਬਲਵਿੰਦਰ ਕੁਮਾਰ ਜਿੱਤੇਗਾ।ਵੋਟਾਂ ਪੈਣ ਦੌਰਾਨ ਜਦੋਂ ਅਕਾਲੀ ਦਲ ਦੇ ਆਗੂ ਆਪ ਵੀ ਇਸ ਗੱਲ ਦਾ ਜ਼ੋਰ ਲਗਾਉਂਦੇ ਰਹੇ ਕਿ ਜਿਹੜੀ ਦਲਿਤ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੈਣੀ ਉਹ ਵੋਟ ਕਾਂਗਰਸ ਵੱਲ ਜਾਣ ਤੋਂ ਰੋਕਣ ਲਈ ਬਸਪਾ ਉਮੀਦਵਾਰ ਨੂੰ ਪੁਆਉਣ ਲਈ ਜ਼ੋਰ ਲਾ ਰਹੇ ਸਨ।ਕਾਂਗਰਸ ਸਮਰੱਥਕਾਂ ਦਾ ਦਾਅਵਾ ਸੀ ਕਿ ਜਿੱਤ ਉਨ੍ਹਾਂ ਦੀ ਹੀ ਹੋਵੇਗੀ, ਬੱਸ 23 ਮਈ ਤੱਕ ਨਤੀਜੇ ਦੀ ਉਡੀਕ ਕਰੋ।

ਬਸਪਾ ਆਗੂਆਂ ਨੂੰ ਵਧੀਆ ਨਤੀਜੇ ਦੀ ਆਸ

ਬਸਪਾ ਦੇ ਪਿਛਲੀਵਾਰ ਦੇ ਰਹੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦਾ ਕਹਿਣਾ ਸੀ ਕਿ ਇਸ ਵਾਰ ਪਾਰਟੀ ਬਹੁਤ ਵਧੀਆ ਨਤੀਜੇ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਵੀ ਬੇਹਤਰ ਕੀਤਾ ਜਾ ਸਕਦਾ ਸੀ ਜੇ ਅਗਾਊਂ ਰਣਨੀਤੀ ਘੜ ਲਈ ਜਾਂਦੀ।ਬਸਤੀ ਬਾਵਾ ਖੇਲ ਵਿੱਚ ਪਾਰਟੀ ਬੂਥ ’ਤੇ ਬੈਠੇ ਕੁਲਦੀਪ ਬੰਗੜ ਦਾ ਕਹਿਣਾ ਸੀ ਕਿ 2 ਅਪਰੈਲ 2018 ਨੂੰ ਕੀਤੇ ਗਏ ਭਾਰਤ ਬੰਦ ਨੇ ਦਲਿਤ ਭਾਈਚਾਰੇ ਵਿੱਚ ਲਿਆਂਦੀ ਚੇਤਨਾ ਨੇ ਪਾਰਟੀ ਵਿੱਚ ਨਵੀਂ ਰੂਹ ਫੂਕੀ ਹੈ। ਬਸਪਾ ਵੱਲ ਪਰਤ ਰਿਹਾ ਵੋਟ ਬੈਂਕ ਇੰਨ੍ਹਾਂ ਚੋਣਾਂ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗਾ।

ਵਿਧਾਨ ਸਭਾ ਹਲਕਾਵਾਰ ਮਤਦਾਨ

1. ਫਿਲੌਰ 62 ਫੀਸਦ
2. ਨਕੋਦਰ 61.5 ਫੀਸਦ
3. ਸ਼ਾਹਕੋਟ 64 ਫੀਸਦ
4. ਕਰਤਾਰਪੁਰ 63.8 ਫੀਸਦ
5. ਜਲੰਧਰ ਪੱਛਮੀ 64.13 ਫੀਸਦ
6. ਜਲੰਧਰ ਕੇਂਦਰੀ 58.9 ਫੀਸਦ
7. ਜਲੰਧਰ ਛਾਉਣੀ 60 ਫੀਸਦ
8. ਜਲੰਧਰ ਉਤਰੀ 62 ਫੀਸਦ
9. ਆਦਮਪੁਰ 62.97 ਫੀਸਦੀ
ਸਭ ਤੋਂ ਵੱਧ ਪੋਲਿੰਗ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਜਲੰਧਰ ਪੱਛਮੀ ’ਚੋਂ ਹੋਈ ਹੈ 64.13 ਫੀਸਦ ਤੇ ਸਭ ਤੋਂ ਘੱਟ ਵਿਧਾਇਕ ਰਜਿੰਦਰ ਬੇਰੀ ਦੇ ਹਲਕੇ ਜਲੰਧਰ ਕੇਂਦਰੀ ਤੋਂ 58.9 ਫੀਸਦ ਹੋਈ ਹੈ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਹੜ੍ਹ ਕਾਰਨ 16 ਪਿੰਡਾਂ ਦੀ ਬਿਜਲੀ ਗੁੱਲ

ਜਲੰਧਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹੜ੍ਹ ਕਾਰਨ ਲੋਹੀਆਂ ਇਲਾਕੇ ਦੇ 16 ਪਿੰਡਾਂ ’ਚ ਪੰਜਾਂ ਦਿਨਾਂ ਤੋਂ ਬਿਜਲੀ ਬੰਦ ਪਈ ਹੈ। ਪਾਵਰਕੌਮ ਨੇ ਬਿਜਲੀ ਇਸ ਕਰਕੇ ਵੀ ਕੱਟੀ ਹੋਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਜਿਹੜੇ ਪਿੰਡ ਪਾਣੀ ਵਿਚ ਘਿਰੇ ਹੋਏ ਹਨ ਉਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਦਿਨ ਵੇਲੇ ਤਾਂ ਠੀਕ ਰਹਿੰਦਾ ਹੈ ਪਰ ਜਿਉਂ ਹੀ ਸੂਰਜ ਛੁਪਣ ਬਾਅਦ ਹਨ੍ਹੇਰਾ ਪੱਸਰਦਾ ਹੈ ਤਾਂ ਆਲੇ ਦੁਆਲੇ ਬੜਾ ਡਰਾਉਣਾ ਦ੍ਰਿਸ਼ ਬਣ ਜਾਂਦਾ ਹੈ ਕਿਉਂਕਿ ਹਰ ਪਾਸੇ ਪਾਣੀ ਹੀ ਪਾਣੀ ਹੁੰਦਾ ਹੈ।

ਵਿਦਿਆਰਥੀਆਂ ਵਲੋਂ 80 ਪ੍ਰਾਜੈਕਟਾਂ ਦੀ ਪ੍ਰਦਰਸ਼ਨੀ

ਜਲੰਧਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ਦੋ ਦਿਨਾਂ ਪ੍ਰਦਰਸ਼ਨੀ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਦੀ ਅਗਵਾਈ ਹੇਠ ਲਾਈ ਗਈ। ਪ੍ਰਦਰਸ਼ਨੀ ਵਿਚ ਸਾਇੰਸ, ਗਣਿਤ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਦੇ ਕੁੱਲ 80 ਪ੍ਰਾਜੈਕਟ ਡਿਸਪਲੇਅ ਹੋਏ। ਵਿਦਿਆਰਥੀਆਂ ਨੇ ਨਵੇਂ ਆਧੁਨਿਕ ਵਿਚਾਰਾਂ ’ਤੇ ਵੱਖ ਵੱਖ ਪ੍ਰੋਜੈਕਟ ਬਣਾਏ ਤੇ ਉਨ੍ਹਾਂ ਦੀ ਪੇਸ਼ਕਾਰੀ ਕੀਤੀ। ਨਿਰਣਾਇਕ ਮੰਡਲ ਵਿਚ ਐੱਨਆਈਟੀ ਤੋਂ ਡਾ ਰਮਨ ਬੇਦੀ ਤੇ ਡਾ. ਰੋਹਿਤ ਮਹਿਰਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਤੋਂ ਪੰਕਜ ਦੀਪ ਸਨ।

ਪਿੰਡ ਨਗਾਰੀ ਵਿੱਚ ਅਣਅਧਿਕਾਰਤ ਰਿਹਾਇਸ਼ੀ ਕਲੋਨੀ ਕੱਟੀ

ਐਸ.ਏ.ਐਸ. ਨਗਰ (ਮੁਹਾਲੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੁਹਾਲੀ ਇਲਾਕੇ ਦੇ ਪਿੰਡ ਨਗਾਰੀ ਵਿੱਚ ਕੁਝ ਰਸੂਖਵਾਨ ਵਿਅਕਤੀਆਂ ਵੱਲੋਂ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਅਣਅਧਿਕਾਰਤ ਰਿਹਾਇਸ਼ੀ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕਲੋਨਾਈਜ਼ਰਾਂ ’ਤੇ ਗਮਾਡਾ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਹੀ ਕਲੋਨੀ ਕੱਟਣ ਦਾ ਦੋਸ਼ ਹੈ। ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੀ ਸ਼ਿਕਾਇਤ ’ਤੇ ਥਾਣਾ ਸੋਹਾਣਾ ਵਿੱਚ ਹਾਊਸਿੰਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੇ

ਪੇਚਿਸ਼ ਪੀੜਤ ਵਿਅਕਤੀ ਜ਼ਿੰਦਗੀ ਦੀ ਜੰਗ ਹਾਰਿਆ

ਜ਼ੀਰਕਪੁਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੇ ਪਿੰਡ ਭਬਾਤ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਫੈਲੇ ਪੇਚਿਸ਼ ਨਾਲ ਮਰੀਜ਼ ਸੰਜੇ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਉਹ ਲੰਘੇ ਕਈ ਦਿਨਾਂ ਤੋਂ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੰਜੇ ਦੀ ਮੌਤ ਵਿੱਤੀ ਤੰਗੀ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪਰਿਵਾਰ ਇਲਾਜ ਦਾ ਖ਼ਰਚ ਨਹੀ ਚੁੱਕ ਸਕਦਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਾਰ ਵਾਰ ਸਿਹਤ ਵਿਭਾਗ ਤੋਂ ਮੰਗ ਕਰਨ ਤੇ ਵੀ ਸਿਹਤ ਵਿਭਾਗ ਵੱਲੋਂ ਸੰਜੇ ਦੇ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ।

ਬਲੌਂਗੀ ਪੁਲੀਸ ਵੱਲੋਂ 15 ਗਰਾਮ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ),24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਲੌਂਗੀ ਪੁਲੀਸ ਨੇ ਇਕ ਨੌਜਵਾਨ ਨੂੰ 15 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਜੱਸੀ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਖਰੜ ਸਦਰ ਥਾਣੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਵਿੱਚ ਕੇਸ ਦਰਜ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਨੂੰ

ਗਾਇਕ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਐਸਏਐਸ ਨਗਰ (ਮੁਹਾਲੀ),24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਅਸ਼ਲੀਲਤਾ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪੰਡਤ ਰਾਓ ਧਰੇਨਵਰ ਨੇ ਮੰਗ ਕੀਤੀ ਕਿ ਗਾਇਕ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਗਾਇਕ ਖ਼ਿਲਾਫ਼ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਾਲੇ ਗਾਣੇ ਗਾਉਣ ਦੇ ਦੋਸ਼ ਵਿੱਚ ਮਹੀਨਾ ਪਹਿਲਾਂ 9 ਜੁਲਾਈ ਨੂੰ ਥਾਣਾ ਮਟੌਰ ਵਿੱਚ ਆਈਪੀਸੀ ਦੀ ਧਾਰਾ 294,506 ਅਤੇ 67 ਆਈਟੀ ਐਕਟ ਤੇ ਇਨਡੀਮੈਂਟਰਿਪਜ਼ੇਟੇਸ਼ਨ ਆਫ਼ ਵਿਮੈੱਨ (ਪ੍ਰੋਹਿਬਸ਼ਨ) ਐਕਟ 1986 ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਹੁਣ ਤੱਕ ਪੁਲੀਸ ਵੱਲੋਂ ਗਾਇਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਗਾਇਕ ਖ਼ਿਲਾਫ਼ ਇਹ ਕਾਰਵਾਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ। ਹਨੀ ਸਿੰਘ ਦੇ ਇਸ ਗੀਤ ਨੂੰ ਰਿਲੀਜ਼ ਕਰਨ ਵਾਲੀ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ

ਜਾਨੀਆਂ ਧੁੱਸੀ ਬੰਨ੍ਹ ਦੇ ਪਾੜ ਨੂੰ ਪਹਿਲ ਦੇ ਅਧਾਰ ’ਤੇ ਪੂਰਨ ਦੇ ਯਤਨ

ਸ਼ਾਹਕੋਟ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਜਾਨੀਆਂ ਦੇ ਨਜ਼ਦੀਕ ਧੁੱਸੀ ਬੰਨ੍ਹ ਵਿਚ ਪਏ ਵੱਡੇ ਪਾੜ ਨੂੰ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਪਾੜ ਪੂਰਨ ਵਾਸਤੇ ਫ਼ੌਜ ਦੀ ਸਹਾਇਤਾ ਕਰਨ ਲਈ ਇਲਾਕੇ ਦੇ ਲੋਕ ਆਪੋ-ਆਪਣੇ ਟਰੈਕਟਰ ਅਤੇ ਟਰਾਲੀਆਂ ਰਾਹੀਂ ਹਰ ਕਿਸਮ ਦਾ ਜੋਖ਼ਮ ਉਠਾ ਕੇ ਮਿੱਟੀ ਦੀਆਂ ਬੋਰੀਆਂ ਬੰਨ੍ਹ ਤੱਕ ਪਹੁੰਚਾ ਰਹੇ ਹਨ। ਸੋਮਵਾਰ ਨੂੰ ਪਿੰਡ ਜਾਨੀਆਂ ਦੇ ਨਜ਼ਦੀਕ ਦਰਿਆ ਸਤਲੁਜ ਨੇ ਧੁੱਸੀ ਬੰਨ੍ਹ ਵਿਚ ਕਰੀਬ 150 ਫੁੱਟ ਦਾ ਪਾੜ ਪੈ

ਕਾਹਲੋਂ ਬਟਾਲਾ ਸ਼ੂਗਰ ਮਿੱਲ ਬੀਓਡੀਜ਼ ਦੇ ਚੇਅਰਮੈਨ ਬਣੇ

ਬਟਾਲਾ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਟਾਲਾ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ (ਬੀਓਡੀਜ਼) ਵਲੋਂ ਅੱਜ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ ਨੂੰ ਸ਼ੂਗਰ ਮਿੱਲ ਬਟਾਲਾ ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ ਜਦਕਿ ਉਪ ਚੇਅਰਮੈਨ ਬੇਅੰਤ ਸਿੰਘ ਵੜੈਚ ਨੂੰ ਬਣਾਇਆ ਗਿਆ ਹੈ। ਬੋਰਡ ਆਫ ਡਾਇਰੈਕਟਰਜ਼ ਵੱਲੋਂ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ

ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼

ਤਰਨ ਤਾਰਨ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹਾ ਪੁਲੀਸ ਨੇ ਹਰੀਕੇ ਇਲਾਕੇ ਦੇ ਪਿੰਡ ਬੂਹ ਵਿਚ ਅੱਜ ਵੱਡੇ ਪੱਧਰ ’ਤੇ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਨੇ ਇਸ ਦੇ 13 ਮੈਂਬਰਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੰਜ ਟਿੱਪਰ, ਤਿੰਨ ਜੇਸੀਬੀ ਮਸ਼ੀਨਾਂ ਅਤੇ ਦੋ ਟਰਾਲੀਆਂ ਕਬਜ਼ੇ ਵਿਚ ਕੀਤੀਆਂ ਹਨ| ਪੁਲੀਸ ਨੇ ਮਾਈਨਿੰਗ ਵਾਲੀ ਜ਼ਮੀਨ ਦੇ ਮਾਲਕਾਂ ਤੋਂ ਇਲਾਵਾ ਕਬਜ਼ੇ ਵਿਚ ਲਏ ਟਿੱਪਰਾਂ, ਟਰਾਲੀਆਂ ਅਤੇ ਟਰੈਕਟਰਾਂ ਆਦਿ ਦੇ ਮਾਲਕਾਂ ਖਿਲਾਫ਼ ਵੀ ਕਾਰਵਾਈ ਕੀਤੇ ਜਾਣ ਦਾ ਐਲਾਨ ਕੀਤਾ ਹੈ ਹਾਲਾਂਕਿ ਹਿਰਾਸਤ ਵਿਚ ਲਏ ਮੁਲਜ਼ਮਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| ਸਮਝਿਆ ਜਾ ਰਿਹਾ ਹੈ ਕਿ ਕਾਫ਼ੀ ਚਿਰ ਤੋਂ ਮਾਈਨਿੰਗ ਕੀਤੀ ਜਾ ਰਹੀ ਸੀ

ਹੜ੍ਹ ਮਾਰੇ ਲੋਕਾਂ ਤੱਕ ਰਸਦ ਪਹੁੰਚਾਉਣ ਲਈ ਐਸਡੀਐਮ ਵੀ ਨਿੱਤਰੀ

ਸ਼ਾਹਕੋਟ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਅੱਜ ਹੜ੍ਹਾਂ ਦੀ ਮਾਰ ਹੇਠ ਆਏ ਕਰੀਬ ਦੋ ਦਰਜਨ ਪਿੰਡਾਂ ਵਿਚ ਕਿਸਤੀ ਰਾਹੀਂ ਖੁਦ ਪੀੜਤਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ। ਉਨ੍ਹਾਂ ਅੱਜ ਖੁਦ ਕਿਸ਼ਤੀ ਰਾਹੀਂ

ਦੋ ਪਿੰਡਾਂ ’ਚੋਂ 225 ਪੇਟੀਆਂ ਸ਼ਰਾਬ ਬਰਾਮਦ; ਤਸਕਰ ਫ਼ਰਾਰ

ਕਰਤਾਰਪੁਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੁਲੀਸ ਨੇ ਨੇੜਲੇ ਪਿੰਡ ਮੱਲੀਆਂ ਵਿੱਚ ਐਨਆਰਆਈ ਦੀ ਹਵੇਲੀ ਵਿਚ ਦੋ ਸੌ ਵੀਹ ਪੇਟੀਆਂ ਸ਼ਰਾਬ ਅਤੇ ਦਿਆਲਪੁਰ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਕੋਲੋਂ ਪੰਜ ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਜਦੋਂ ਕਿ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਮੁਖੀ ਕਰਤਾਰਪੁਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਪਰਮਿੰਦਰ ਸਿੰਘ ਨੇ ਭੁਲੱਥ ਮੋੜ ’ਤੇ ਨਾਕਾ ਲਾਇਆ ਹੋਇਆ ਸੀ ਜਿਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ

ਪੁਲੀਸ ਨੇ ਲੜਕਾ ਛੁਡਵਾਇਆ; ਤਿੰਨ ਗ੍ਰਿਫ਼ਤਾਰ

ਤਰਨ ਤਾਰਨ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਝਬਾਲ ਦੀ ਪੁਲੀਸ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਕੱਲ੍ਹ ਅਗਵਾ ਕੀਤੇ ਇਕ 20 ਸਾਲਾ ਲੜਕੇ ਨੂੰ ਅੱਜ ਛੁਡਵਾ ਲਿਆ ਹੈ ਅਤੇ ਤਿੰਨ ਅਗਵਾਕਾਰਾਂ ਨੂੰ ਵੀ ਕਾਬੂ ਕਰ ਲਿਆ ਹੈ| ਅਗਵਾ ਕੀਤੇ ਲੜਕੇ ਗੁਰਪ੍ਰੀਤ ਸਿੰਘ ਵਾਸੀ ਬੋਪਾਰਾਏ ਰਾਜ ਸਿੰਘ (ਅੰਮ੍ਰਿਤਸਰ) ਦਾ ਅੱਜ ਇਥੇ ਦੇ ਸਿਵਲ ਹਸਪਤਾਲ ਮੈਡੀਕਲ ਕਰਾਇਆ ਗਿਆ| ਉਸ ਦੀ ਅਗਵਾਕਾਰਾਂ ਨੇ ਬੇਰਹਿਮੀ ਨਾਲ ਮਾਰ ਕੁੱਟ ਕੀਤੀ ਸੀ|

ਕੁੰਡੀਆਂ ਫੜਨ ਆਈ ਪਾਵਰਕੌਮ ਦੀ ਟੀਮ ਘਿਰੀ

ਭਿੱਖੀਵਿੰਡ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਰਾਜੋਕੇ ਵਿੱਚ ਬਿਜਲੀ ਦੀ ਚੈਕਿੰਗ ਕਰਨ ਆਈ ਪਾਵਰਕੌਮ ਦੀ ਟੀਮ ਦਾ ਸੈਂਕੜੇ ਕਿਸਾਨਾਂ ਨੇ ਘਿਰਾਓ ਕਰ ਲਿਆ। ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਦਲੇਰ ਸਿੰਘ ਰਾਜੋਕੇ ਦੀ ਅਗਵਾਈ ਹੇਠ ਧਰਨਾਕਾਰੀਆਂ ਵਿੱਚ ਚੈਕਿੰਗ ਟੀਮ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਵਾਲਿਆਂ ਨੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਟੱਪਣ ਦਾ ਯਤਨ ਕੀਤਾ ਜੋ ਗ਼ਲਤ ਤਰੀਕਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਅਜਨਾਲਾ ਦੇ ਸਕੂਲਾਂ ਦਾ ਦੌਰਾ

ਅਜਨਾਲਾ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ, ਸਕੂਲੀ ਬੱਚਿਆਂ ਅੰਦਰ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਦੇਣ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਅਲੋਪ ਹੋ ਚੁੱਕੇ ਸ਼ਬਦਾਂ ਪ੍ਰਤੀ ਸਕੂਲੀ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਸਮੇਤ ਚੱਲ ਰਹੀਆਂ ਹੋਰ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਵੱਲੋਂ ਇਸ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ।

ਕੈਮੀਕਲ ਫੈਕਟਰੀਆਂ ਵਰਦਾਨ ਦੀ ਥਾਂ ਸਰਾਪ ਬਣੀਆਂ

ਡੇਰਾਬੱਸੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਡੇਰਾਬੱਸੀ ਖੇਤਰ ਲਈ ਕੈਮੀਕਲ ਫੈਕਟਰੀਆਂ ਸ਼ਰਾਪ ਬਣਦੀਆਂ ਜਾ ਰਹੀਆਂ ਹਨ। ਇਹ ਫੈਕਟਰੀਆਂ ਇਲਾਕੇ ਦੀ ਤਰੱਕੀ ਤੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਮਕਸਦ ਨਾਲ ਖੋਲ੍ਹੀਆਂ ਗਈਆਂ ਸਨ ਪਰ ਅੱਜ ਕੰਪਨੀ ਪ੍ਰਬੰਧਕਾਂ ਦੀ ਕਥਿਤ ਲਾਪ੍ਰਵਾਹੀ ਦੇ ਚਲਦੇ ਇਲਾਕੇ ਲਈ ਘਾਤਕ ਸਿੱਧ ਹੋ ਰਹੀਆਂ ਹਨ। ਡੇਰਾਬੱਸੀ ’ਚ ਕੈਮੀਕਲ ਫੈਕਟਰੀਆਂ ਦੀ ਭਰਮਾਰ ਹੈ

ਫ਼ਸਲਾਂ ਪਾਣੀ ’ਚ ਡੁੱਬੀਆਂ, ਕਿਸਾਨ ਕਰਜ਼ੇ ’ਚ

ਜਲੰਧਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਗਿਆ ਹੈ। ਪਿੰਡਾਂ ਵਿਚ ਵੀ ਖੜ੍ਹੇ ਪਾਣੀ ਦਾ ਪੱਧਰ ਵੀ ਡੇਢ ਤੋਂ ਦੋ ਫੁੱਟ ਤੱਕ ਘਟ ਗਿਆ ਹੈ। ਪਿੰਡ ਜਾਨੀਆਂ ਚਾਹਲ ਅਤੇ ਚੱਕ ਵਡਾਲਾ ਵਿਚ ਪਏ ਵੱਡੇ ਪਾੜ ’ਚੋਂ ਪਾਣੀ ਅਜੇ ਵੀ ਆ ਰਿਹਾ ਹੈ, ਜਿਸ ਕਾਰਨ ਕਈ ਪਿੰਡਾਂ ਵਿਚ ਪਾਣੀ ਖੜ੍ਹਨ ਦੀ ਸਮੱਸਿਆ ਬਣੀ ਹੋਈ ਹੈ। ਉਧਰ ਪਿੰਡ ਜਾਨੀਆਂ ਚਾਹਲ ਵਿਚ ਪਏ 175 ਮੀਟਰ ਦੇ ਲੰਬੇ ਪਾੜ ਨੂੰ ਪੂਰਨ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੰਤ ਸਮਾਜ ਨੇ ਕਾਰ ਸੇਵਾ ਆਰੰਭ ਦਿੱਤੀ ਹੈ। ਸੰਤ ਸੀਚੇਵਾਲ ਵੀ ਸੇਵਾ ਵਿਚ ਹਿੱਸਾ ਪਾਉਂਦੇ ਰਹੇ।

‘ਪਿਆਰੇ ਦੋਸਤ’ ਜੇਤਲੀ ਦੇ ਦੇਹਾਂਤ ’ਤੇ ਬਹਿਰੀਨ ’ਚ ਮੋਦੀ ਭਾਵੁਕ ਹੋਏ

ਮਨਾਮਾ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਕੈਬਨਿਟ ਸਾਥੀ ਅਰੁਣ ਜੇਤਲੀ ਨਾਲ ਲੰਬੇ ਸਮੇਂ ਦੇ ਸਾਥ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਸੋਚ ਨਹੀਂ ਸਕਦੇ ਕਿ ਉਨ੍ਹਾਂ ਦਾ ਪਿਆਰਾ ਦੋਸਤ ਹਮੇਸ਼ਾ ਲਈ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ। ਸ੍ਰੀ ਮੋਦੀ ਨੇ ਕਿਹਾ,‘‘ਕੁਝ ਦਿਨ ਪਹਿਲਾਂ ਸਾਡੇ ਸਾਬਕਾ ਰੱਖਿਆ ਮੰਤਰੀ ਭੈਣ ਸੁਸ਼ਮਾ ਜੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਅੱਜ ਮੇਰਾ ਪਿਆਰਾ ਦੋਸਤ ਅਰੁਣ ਜੇਤਲੀ ਨਹੀਂ ਰਿਹਾ।’’

ਅੱਠ ਲੱਖ ਰੁਪਏ ਦੀ ਜਾਅਲੀ ਕਰੰਸੀ ਸਣੇ ਚਾਰ ਕਾਬੂ

ਤਰਨ ਤਾਰਨ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਅੱਠ ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਣੇ ਕਾਬੂ ਕੀਤਾ ਹੈ ਜਦਕਿ ਚਾਰ ਸਾਲ ਪਹਿਲਾਂ ਦਰਜ ਕੀਤੇ ਕੇਸ ਦੇ ਮਾਮਲੇ ਵਿਚ ਲੋੜੀਂਦੇ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਹੈ। ਐੱਸਪੀ (ਪੜਤਾਲ) ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੀ ਸਪੈਸ਼ਲ ਬਰਾਂਚ ਅਤੇ ਥਾਣਾ ਸਿਟੀ ਦੀ ਸਾਂਝੀ ਪੁਲੀਸ ਪਾਰਟੀ ਵੱਲੋਂ ਇੱਥੋਂ ਦੀ ਸਰਹਾਲੀ ਰੋਡ ’ਤੇ ਗੁਰਦੁਆਰਾ ਟੱਕਰ ਸਾਹਿਬ ਨੇੜੇ ਨਾਕਾ ਲਗਾਇਆ ਗਿਆ 

ਪੱਟੀ ’ਚ ਨਸ਼ੇ ਦੇ ਆਦੀ ਨੌਜਵਾਨ ਦੀ ਮੌਤ

ਭਿੱਖੀਵਿੰਡ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੱਟੀ ਸ਼ਹਿਰ ਵਿਚ ਨਸ਼ੇ ਨੇ 30 ਸਾਲਾ ਨੌਜਵਾਨ ਸਾਹਿਬ ਸਿੰਘ ਦੀ ਜਾਨ ਲੈ ਲਈ। ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਕਿਹਾ ਕਿ ਉਸ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭਰਾ ਤੇ ਇਕ ਭੈਣ

ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ

ਅੰਮ੍ਰਿਤਸਰ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਅ ਵਾਲੇ ਮਾਹੌਲ ਦੇ ਕਾਰਨ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਵਿਚ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਘਟ ਸਕਦੀ ਹੈ। ਪ੍ਰਕਾਸ਼ ਪੁਰਬ ਨਵੰਬਰ ਮਹੀਨੇ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਭਾਰਤ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਗੁਰਦੁਆਰਾ ਨਨਕਾਣਾ ਸਾਹਿਬ ਵਿਚ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਯੋਜਨਾ ਹੈ। ਇਸ ਵਾਸਤੇ ਪਾਕਿਸਤਾਨ ਸਰਕਾਰ ਵੱਲੋਂ ਦਸ ਹਜ਼ਾਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਕਮੇਟੀ ਵਲੋਂ ਵੀ ਇਸੇ ਸਬੰਧ ਵਿਚ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਸੀ ਤੇ ਤਿੰਨ ਸੈਮੀਨਾਰ ਵੀ ਲਾਹੌਰ ਤੇ ਨਨਕਾਣਾ ਸਾਹਿਬ ਵਿਚ ਕਰਵਾਉਣ ਦੀ ਯੋਜਨਾ ਹੈ। ਪਰ ਇਸ ਵੇਲੇ ਕਸ਼ਮੀਰ ਵਿਚ ਧਾਰਾ-370 ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦਾ ਪ੍ਰਛਾਵਾਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਪੈਣ ਦੀ ਸੰਭਾਵਨਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081629710
Copyright © 2019, Panjabi Times. All rights reserved. Website Designed by Mozart Infotech