ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਪਹਿਲੀ ਵਾਰ ਮਤਦਾਨ ਕਰਨ ਵਾਲਿਆਂ ਨੂੰ ਵੰਡੇ ਪ੍ਰਸ਼ੰਸਾ ਪੱਤਰ

May 20, 2019 02:59 PM

ਅੰਮ੍ਰਿਤਸਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੰਸਦੀ ਚੋਣਾਂ ਦੌਰਾਨ ਮਤਦਾਨ ਦੀ ਫੀਸਦ ਭਾਵੇਂ ਪਹਿਲਾਂ ਨਾਲੋਂ ਘੱਟ ਰਹੀ ਹੈ ਪਰ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਨੌਜਵਾਨਾਂ ਵਿਚ ਉਤਸ਼ਾਹ ਦਿਖਾਈ ਦਿੱਤਾ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਇਸ ਸਬੰਧੀ ਇਕ ਸ਼ਲਾਘਾ ਪੱਤਰ ਵੀ ਦਿੱਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਨੇ ਦੇਸ਼ ਦੇ ਬਿਹਤਰ ਭਵਿੱਖ ਵਾਸਤੇ ਵੋਟਾਂ ਪਾਈਆਂ ਹਨ।
ਪਹਿਲੀ ਵਾਰ ਵੋਟ ਪਾਉਣ ਆਈ ਮਨਮੀਤ ਕੌਰ ਨੇ ਆਖਿਆ ਕਿ ਉਹ ਚਾਹੁੰਦੀ ਹੈ ਕਿ ਅਜਿਹੀ ਸਰਕਾਰ ਬਣੇ ਜੋ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਏ। ਵਿਦਿਅਕ ਢਾਂਚੇ ਨੂੰ ਵੀ ਨਵਿਆਉਣ ਦੀ ਲੋੜ ਹੈ ਅਤੇ ਵਿਦਿਅਕ ਪ੍ਰਣਾਲੀ ਵਿਚ ਵੀ ਵੱਡੇ ਸੁਧਾਰ ਦੀ ਲੋੜ ਹੈ। ਔਰਤਾਂ ਦੇ ਹੱਕਾਂ ਦੀ ਰਾਖੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ 2 ਜੁੜਵੇ ਭਰਾਵਾਂ ਸ਼ਿਵਮ ਕਪੂਰ ਅਤੇ ਕਨਿਸ਼ ਕਪੂਰ ਨੇ ਪਹਿਲੀ ਵਾਰ ਵੋਟ ਪਾਉਣ ਮਗਰੋਂ ਆਖਿਆ ਕਿ ਉਹ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਦੇਖਣ ਲਈ ਉਤਸੁਕ ਸਨ। ਉਨ੍ਹਾਂ ਨੇ ਈ.ਵੀ.ਐਮ ਨੂੰ ਦੇਖਿਆ ਅਤੇ ਉਸ ਬਾਰੇ ਜਾਣਕਾਰੀ ਵੀ ਲਈ। ਇਕ ਹੋਰ ਨੌਜਵਾਨ ਚਿਰਾਗ ਗੁਪਤਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਵੋਟ ਪਾਉਣ ਲਈ ਇੰਨਾ ਉਤਸੁਕ ਸੀ ਕਿ ਸਵੇਰੇ 7 ਵਜੇ ਹੀ ਪੋਲਿੰਗ ਬੂਥ ’ਤੇ ਪੁੱਜ ਗਿਆ ਸੀ ਅਤੇ ਆਪਣੀ ਵੋਟ ਪਾਈ। ਆਸਥਾ ਸ਼ਰਮਾ ਜਲੰਧਰ ਤੋਂ ਇਥੇ ਵੋਟ ਪਾਉਣ ਲਈ ਆਈ ਹੈ। ਉਹ ਉਥੇ ਪੜ੍ਹਾਈ ਕਰ ਰਹੀ ਹੈ। ਇਸੇ ਤਰ੍ਹਾਂ ਹਾਰਦਿਕ ਚੌਹਾਨ ਅਤੇ ਹੋਰ ਕਈਂਆਂ ਨੇ ਪਹਿਲੀ ਵਾਰ ਵੋਟ ਪਾਈ ਹੈ। ਮਤਦਾਨ ਪ੍ਰਕਿਰਿਆ ਵਿਚ ਨੇਤਰਹੀਣਾਂ ਨੇ ਵੀ ਹਿੱਸਾ ਲਿਆ ਹੈ। ਸ਼ਹਿਰ ਵਿਚ ਸਥਾਪਤ ਅੰਧਵਿਦਿਆਲੇ ਦੇ ਵਿਦਿਆਰਥੀਆਂ ਵਾਸਤੇ ਉਥੇ ਹੀ ਮਤਦਾਨ ਕੇਂਦਰ ਬਣਾਇਆ ਗਿਆ ਸੀ, ਜਿਥੇ ਉਨ੍ਹਾਂ ਆਪਣੀਆਂ ਵੋਟਾਂ ਪਾਈਆਂ ਹਨ। ਇਸੇ ਤਰ੍ਹਾਂ ਔਰਤਾਂ ਵਾਸਤੇ ਵੱਖਰੇ ਪਿੰਕ ਬੂਥ ਵੀ ਸਥਾਪਤ ਕੀਤੇ ਗਏ ਸਨ, ਜਿਥੇ ਔਰਤ ਅਮਲਾ ਹੀ ਤੈਨਾਤ ਕੀਤਾ ਗਿਆ ਸੀ। ਕਈ ਬੂਥਾਂ ’ਤੇ ਸਜਾਵਟ ਵੀ ਕੀਤੀ ਹੋਈ ਸੀ। ਇਸ ਦੌਰਾਨ ਅੱਜ ਸ਼ਹਿਰ ਵਿਚ ਮਤਦਾਨ ਦੌਰਾਨ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਲਗਭਗ ਬੰਦ ਰਹੇ। ਐਤਵਾਰ ਹੋਣ ਕਾਰਨ ਅਤੇ ਦੁਪਹਿਰ ਵੇਲੇ ਤਾਪਮਾਨ ਵੱਧ ਜਾਣ ਕਾਰਨ ਸੜਕਾਂ ’ਤੇ ਸੁੰਨ-ਸਾਨ ਵਾਲਾ ਮਾਹੌਲ ਬਣਿਆ ਰਿਹਾ।

ਚੋਣ ਅਮਲੇ ਨੂੰ ਸੋਮਵਾਰ ਦੀ ਛੁੱਟੀ

ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਵੋਟਾਂ ਦਾ ਕੰਮ ਨਿਰਵਿਘਨ ਤਰੀਕੇ ਨਾਲ ਮੁਕੰਮਲ ਹੋਣ ਮਗਰੋਂ ਚੋਣ ਡਿਊਟੀ ਵਿਚ ਲੱਗੇ ਸਮੂਹ ਸੁਰੱਖਿਆ ਕਰਮਚਾਰੀਆਂ ਅਤੇ ਅਮਲੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮੀਸ਼ਨ ਵਲੋਂ ਚੋਣ ਡਿਊਟੀ ਲਈ ਤੈਨਾਤ ਪ੍ਰਜ਼ਾਈਡਿੰਗ ਅਤੇ ਪੋਲਿੰਗ ਅਫਸਰਾਂ ਨੂੰ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਹੜ੍ਹ ਦਾ ਪਾਣੀ ਕੱਢਣ ਲਈ ਲੋਕਾਂ ਨੇ ਧੁੱਸੀ ਬੰਨ੍ਹ ਤੋੜਿਆ

ਫਿਲੌਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲੰਘੀ ਰਾਤ ਦਰਿਆ ਦੇ ਪਾਣੀ ਤੋਂ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਸਤਲੁਜ ਦਰਿਆ ਦਾ ਬੰਨ੍ਹ ਤੋੜ ਦਿੱਤਾ। ਇਹ ਬੰਨ੍ਹ ਪਾਣੀ ਨੂੰ ਵਾਪਸ ਦਰਿਆ ’ਚ ਭੇਜਣ ਲਈ ਤੋੜਿਆ ਗਿਆ। ਇਸ ਦੌਰਾਨ ਬੰਨ੍ਹ ਤੋੜਨ ਵਾਲਿਆਂ ਦਾ ਕੁੱਝ ਲੋਕਾਂ ਨੇ ਵਿਰੋਧ ਵੀ ਕੀਤਾ। ਇਹ ਵਿਰੋਧ ਪਿਛਲੇ ਕਈ ਦਿਨਾਂ ਤੋਂ ਜਾਰੀ ਸੀ, ਜਿਸ ਦਾ ਲੰਘੀ ਰਾਤ ਸੁਖਦ ਅੰਤ ਹੋ ਗਿਆ। ਲੋਕਾਂ ਨੇ ਦੱਸਿਆ ਕਿ ਇਹ ਵਿਰੋਧ ਕਿਸੇ ਵੇਲੇ ਵੀ ਗ਼ਲਤ ਦਿਸ਼ਾ ਵੱਲ ਜਾ ਸਕਦਾ ਸੀ 

ਲੋਕਾਂ ਲਈ ਕਿਸ਼ਤੀਆਂ ਨਹੀਂ ਪਰ ਲੀਡਰਾਂ ਦੇ ਦੌਰਿਆਂ ਲਈ ਵਾਧੂ

ਸ਼ਾਹਕੋਟ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਣੀ ਵਿਚ ਘਿਰੇ ਲੋਕਾਂ ਨੂੰ ਰਾਸ਼ਨ, ਪਾਣੀ, ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਪਹੁੰਚਾਉਣ ਲਈ ਕਿਸ਼ਤੀਆਂ ਨਾ ਮਿਲਣ ਕਰ ਕੇ ਹੜ੍ਹ ਪੀੜ੍ਹਤਾਂ ਦੇ ਰਿਸ਼ਤੇਦਾਰਾਂ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੇ ਰਵਾਇਤੀ ਸੰਦਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਨਸ਼ਾ ਤਸਕਰਾਂ ਦੀ ਨਾਜਾਇਜ਼ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

ਅੰਮ੍ਰਿਤਸਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨਸ਼ਾ ਤਸਕਰਾਂ ਵਲੋਂ ਨਸ਼ੇ ਵੇਚ ਕੇ ਇਕੱਠੀ ਕੀਤੀ ਸੰਪਤੀ ਨੂੰ ਜ਼ਬਤ ਕਰਨ ਲਈ ਦਿਹਾਤੀ ਪੁਲੀਸ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਲਗਪਗ 22 ਤਸਕਰਾਂ ਦੀ ਜਾਇਦਾਦ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਨੂੰ ਪੁਲੀਸ ਵਲੋਂ ਦਿੱਲੀ ਸਥਿਤ ਸਬੰਧਤ ਵਿਭਾਗ ਕੋਲ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ ਤਾਂ ਜੋ ਨਸ਼ੇ ਵੇਚ ਕੇ ਇਕੱਠੀ ਕੀਤੀ ਸੰਪਤੀ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਪੁਲੀਸ ਵਲੋਂ ਹੁਣ ਤਕ ਕੀਤੀ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਸ਼ਿਆਂ ਦੇ ਧੰਦੇ ਨਾਲ ਜੁੜੇ ਇਨ੍ਹਾਂ ਤਸਕਰਾਂ ਵਲੋਂ ਨਸ਼ੇ ਵੇਚ ਕੇ ਇਕੱਠੇ ਕੀਤੇ ਨਜਾਇਜ਼ ਧਨ ਰਾਹੀਂ ਸੰਪਤੀ ਬਣਾਈ ਗਈ ਹੈ। ਇਹ ਜ਼ਮੀਨ ਜਾਇਦਾਦ ਵੱਖ ਵੱਖ ਨਾਵਾਂ ’ਤੇ ਦਰਜ ਕਰਾਈ ਹੋਈ ਹੈ।

ਉਸਾਰੀ ਕਿਰਤੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

ਗੁਰਦਾਸਪੁਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਉਸਾਰੀ ਕਿਰਤੀਆਂ ਦੀਆਂ ਮੰਗਾਂ ਮਨਵਾਉਣ ਲਈ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਅਗਵਾਈ ਹੇਠ ਕਿਰਤੀਆਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਇਸ ਮੌਕੇ ਮੰਗਾਂ ਲਾਗੂ ਕਰਨ ਲਈ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਤਹਿਸੀਲ ਫਿਲੌਰ ’ਚ ਨੌਂ ਥਾਵਾਂ ’ਤੇ ਪਿਆ ਸੀ ਪਾੜ

ਫਿਲੌਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਤਲੁਜ ਦਰਿਆ ਵਿਚ ਆਏ ਹੜ੍ਹ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਧੁੱਸੀ ਬੰਨ੍ਹ ’ਚ ਸਿਰਫ਼ ਚਾਰਾਂ ਥਾਵਾਂ ਤੋਂ ਨਹੀਂ ਸਗੋਂ ਨੌਂ ਥਾਵਾਂ ਤੋਂ ਪਾੜ ਪਿਆ ਸੀ। ਹੁਣ ਤੱਕ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਦਰਿਆ ਦਾ ਬੰਨ੍ਹ ਚਾਰ ਥਾਵਾਂ ਤੋਂ ਟੁੱਟਾ ਹੈ। ਨਵਾਂ ਖੇਹਰਾ ਬੇਟ ਪਿੰਡ ਦੇ ਇਲਾਕੇ ’ਚ ਬੰਨ੍ਹ ’ਤੇ ਮੰਜੀ ਡਾਹ ਕੇ ਬੈਠੇ ਇੱਕ ਵਿਅਕਤੀ ਨੇ ਇਸ ਬਾਰੇ ਦੱਸਿਆ। ਇਸ ਦੌਰਾਨ ਇੱਕ ਬੰਨ੍ਹ ’ਤੇ ਚਲਦੇ ਬਚਾਓ ਦੇ ਕੰਮ ਤੋਂ ਅਗਲੇ ਪਾੜ ਵਾਲੇ ਥਾਂ ਦੀ ਮਿਣਤੀ ਕਰਨ ਵਾਲੇ ਇੱਕ ਵਿਅਕਤੀ ਨੇ ਇਸ ਦੀ ਪੁਸ਼ਟੀ ਕੀਤੀ

ਕਿਸਾਨ ਭਲਾਈ ਵਿਭਾਗ ਨੇ ਜਾਗਰੂਕਤਾ ਕੈਂਪ ਲਾਇਆ

ਧਾਰੀਵਾਲ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਧਾਰੀਵਾਲ ਵਲੋਂ ਫਾਰਮ ਮਸ਼ੀਨਰੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਦਾਣਾ ਮੰਡੀ ਧਾਰੀਵਾਲ ਵਿੱਚ ‘ਮਿਸ਼ਨ ਤੰਦਰੁਸਤ’ ਪੰਜਾਬ ਤਹਿਤ ਬਾਸਮਤੀ ਦੀ ਮਿਆਰੀ ਪੈਦਾਵਾਰ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ।
ਕੈਂਪ ਵਿੱਚ ਡਾ. ਕੁਲਵੰਤ ਸਿੰਘ ਏਓ, ਡਾ. ਮਨਿੰਦਰ ਸਿੰਘ ਏਓ, ਡਾ. ਦਿਲਰਾਜ ਸਿੰਘ ਏਡੀਓ ਅਤੇ ਡਾ. ਮਨਪ੍ਰੀਤ ਸਿੰਘ ਵੜੈਚ ਏਡੀਓ ਸ਼ਾਮਲ ਹੋਏ। ਇਸ ਮੌਕੇ ਮਾਹਿਰਾਂ ਨੇ ਬਾਸਮਤੀ ਦੀ ਮਿਆਰੀ ਪੈਦਾਵਾਰ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਤਕਨੀਕੀ ਨੁਕਤੇ ਦੱਸੇ ਅਤੇ ਖੇਤੀ ਉੱਪਰ ਬੇਲੋੜੇ ਜ਼ਹਿਰਾਂ ਦੀ ਵਰਤੋਂ ਕਰਨ ਨਾ ਕਰਨ ’ਤੇ ਜ਼ੋਰ ਦਿੱਤਾ। \

ਪੇਂਟਿੰਗ ਮੁਕਾਬਲੇ ਵਿੱਚ ਕਾਰਤਿਕ ਅੱਵਲ

ਪਠਾਨਕੋਟ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵੱਲੋਂ ਪ੍ਰਧਾਨ ਗੌਰਵ ਰਾਜਨ ਗੁਪਤਾ ਦੀ ਅਗਵਾਈ ਹੇਠ ਲੜਕਿਆਂ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜਨਰਲ ਸਕੱਤਰ ਜੀਐੱਸ ਰਾਠੌਰ, ਡਾ. ਮੋਹਿਤ ਮਹਾਜਨ, ਡਾ. ਮਨੂ ਸ਼ਰਮਾ, ਸਾਬਕਾ ਪ੍ਰਧਾਨ ਅਸ਼ੋਕ ਗੁਪਤਾ, ਐੱਚਪੀ ਅੱਬੀ, ਐੱਸਡੀ ਭੱਲਾ ਅਤੇ ਪਠਾਨਕੋਟ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਐਨ.ਪੀ ਧਵਨ ਸ਼ਾਮਲ ਹੋਏ ਜਦ ਕਿ ਨਿਰਣਾਇਕ ਮੰਡਲ ਦੀ ਭੂਮਿਕਾ ਅਰਵਿੰਦ ਬੰਟਾ ਅਤੇ ਪੰਕਜ ਅਰੋੜਾ ਨੇ ਨਿਭਾਈ।

ਬਟਾਲਾ ਦੇ ਸਕੂਲਾਂ ਵਿੱਚ ਜ਼ੋਨ ਪੱਧਰੀ ਖੇਡ ਮੁਕਾਬਲੇ ਸ਼ੁਰੂ

ਬਟਾਲਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖਿਆ ਵਿਭਾਗ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ ’ਚ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਾਏ ਗਏ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਵਿੱਚ ਵਾਲੀਬਾਲ ਲੜਕੀਆਂ ਦੇ ਉਮਰ ਵਰਗ ਅੰਡਰ-14, 17 ਅਤੇ 19 ਦੇ ਮੁਕਾਬਲੇ ਕਰਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਕੀਤਾ।

ਧਾਰੜ ਵਾਸੀਆਂ ਨੇ ਦੋ ਚੋਰ ਕਾਬੂ ਕੀਤੇ; ਤੀਜਾ ਫ਼ਰਾਰ

ਜੰਡਿਆਲਾ ਗੂਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਨੇੜਲੇ ਪਿੰਡ ਧਾਰੜ ਦੇ ਵਾਸੀਆਂ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਦੋਵੇਂ ਚੋਰ ਇੱਥੋਂ ਆਸ ਪਾਸ ਦੇ ਪਿੰਡਾਂ, ਸਰਕਾਰੀ ਐਲੀਮੈਂਟਰੀ ਸਕੂਲ ਅਤੇ ਹੋਰ ਥਾਵਾਂ ’ਤੇ ਦਰਜਨ ਭਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਸਬੰਧੀ ਸਰਪੰਚ ਸੁਖਵਿੰਦਰ ਸਿੰਘ ਅਤੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਰੂਪ ਸਿੰਘ ਉਰਫ ਹਨੂਮਾਨ ਪੁੱਤਰ ਹਰਜੀਤ ਸਿੰਘ, ਮਨਪ੍ਰੀਤ ਸਿੰਘ ਉਰਫ ਚੰਗਿਆੜਾ ਪੁੱਤਰ ਬਲਵਿੰਦਰ ਸਿੰਘ ਪਿੰਡ ਧਾਰੜ ਤੋਂ ਫੜਿਆ ਗਿਆ ਜਦਕਿ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਲਾਲ ਸਿੰਘ ਨਿਵਾਸੀ ਭੈਣੀ ਸਿੱਧਵਾਂ ਥਾਣਾ ਸਦਰ ਤਰਨ ਤਾਰਨ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਦੋਵਾਂ ਨੂੰ ਪੁਲੀਸ ਚੌਕੀ ਜੰਡਿਆਲਾ ਗੁਰੂ ਦੇ ਸਪੁਰਦ ਕਰ ਦਿੱਤਾ।

ਕੈਪਟਨ ਸਰਕਾਰ ਨੇ ਰੇਤ ਮਾਫੀਆ ਨੂੰ ਖੁੱਲ੍ਹੀ ਛੁੱਟੀ ਦਿੱਤੀ: ਬਾਦਲ

ਜਲੰਧਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਵਿਚੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਵਿਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਰੇਤ ਮਾਫੀਆ ਨੇ ਦਰਿਆਵਾਂ ਦੇ ਕੰਢੇ ਹੀ ਸਾਫ ਕਰਕੇ ਰੱਖ ਦਿੱਤੇ ਹਨ। ਉਹ ਅੱਜ ਸੁਲਤਾਨਪੁਰ ਲੋਧੀ ’ਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਉਣ ਵਿਚ ਫੇਲ੍ਹ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ 9 ਥਾਵਾਂ ਤੋਂ ਟੁੱਟ ਚੁੱਕਾ ਹੈ। ਸਤਲੁਜ ਦਰਿਆ ਦੇ ਆਲੇ ਦੁਆਲੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਨੇ ਵੀ ਇਹੋ ਦੋਸ਼ ਲਾਏ ਸਨ ਕਿ ਧੁੱਸੀ ਬੰਨ੍ਹ ਟੁੱਟਣ ਦਾ ਇੱਕ ਕਾਰਨ ਇਥੇ ਹੋ ਰਹੀ ਨਾਜਾਇਜ਼ ਮਾਈਨਿੰਗ ਵੀ ਹੈ। ਸ੍ਰੀ ਬਾਦਲ ਨੇ ਸਵਾਲ ਕੀਤਾ ਕਿ ਕੀ ਅਜਿਹਾ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ।

ਸੜਕ ਹਾਦਸੇ ਵਿਚ ਮਾਂ-ਪੁੱਤ ਹਲਾਕ, ਤਿੰਨ ਫੱਟੜ

ਲੁਧਿਆਣਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਹਨੇਵਾਲ ਨੇੜੇ ਸੜਕ ਕੰਢੇ ਖੜ੍ਹੇ ਕੰਟੇਨਰ ਵਿਚ ਤੇਜ਼ ਰਫ਼ਤਾਰ ਕਾਰ ਵੱਜ ਗਈ, ਜਿਸ ਕਾਰਨ ਕਾਰ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ ਤੇ ਬੱਚੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਕਾਰ ਵਿਚ ਅੰਮ੍ਰਿਤਸਰ ਦਾ ਪਰਿਵਾਰ ਸੀ, ਜੋ ਆਪਣੀ ਲੜਕੀ ਨੂੰ ਕੈਨੇਡਾ ਰਵਾਨਾ ਕਰਨ ਮਗਰੋਂ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਪਰਤ ਰਿਹਾ ਸੀ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਤੇ ਸਿਮਰਜੀਤ ਕੌਰ ਦੀ ਲੜਕੀ ਹਰਸਿਮਰਨ ਨੇ ਕੈਨੇਡਾ ਜਾਣਾ ਸੀ। ਉਸ ਦੀ ਵੀਰਵਾਰ ਸਵੇਰੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਸੀ। 

ਸੰਘਰਸ਼ ਨੂੰ ਬੂਰ: ਬਠਿੰਡਾ ਪੁਲੀਸ ਵੱਲੋਂ ਟਰੈਫ਼ਿਕ ਹੌਲਦਾਰ ਖ਼ਿਲਾਫ਼ ਕੇਸ ਦਰਜ

ਬਠਿੰਡਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਕੀਲਾਂ ਦੇ ਸੰਘਰਸ਼ ਨੂੰ ਅੱਜ ਉਦੋਂ ਬੂਰ ਪੈ ਗਿਆ ਜਦੋਂ ਬਠਿੰਡਾ ਪੁਲੀਸ ਨੇ ਟਰੈਫ਼ਿਕ ਹੌਲਦਾਰ ਰਣਜੀਤ ਸਿੰਘ ਖ਼ਿਲਾਫ਼ ਧਾਰਾ 325 ਤਹਿਤ ਕਰਾਸ ਕੇਸ ਦਰਜ ਕਰ ਦਿੱਤਾ। ਵਕੀਲਾਂ ਦੇ ਪੰਜ ਦਿਨਾਂ ਦੇ ਸੰਘਰਸ਼ ਮਗਰੋਂ ਪੁਲੀਸ ਨੇ ਟਕਰਾਅ ਟਾਲਣ ਵਾਲੇ ਪਾਸੇ ਕਦਮ ਚੁੱਕਿਆ ਹੈ। ਵਕੀਲਾਂ ਨੂੰ ਵੀ ਹੁਣ ਮਸਲੇ ਦੇ ਸੁਖਾਵੇਂ ਹੱਲ ਦੀ ਉਮੀਦ ਬੱਝੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਟਰੈਫ਼ਿਕ ਹੌਲਦਾਰ ਰਣਜੀਤ ਸਿੰਘ ਅਤੇ ਐਡਵੋਕੇਟ ਨਵਦੀਪ ਜੀਦਾ ਦਰਮਿਆਨ ਝੜਪ ਹੋ ਗਈ ਸੀ, ਜਿਸ ਸਬੰਧੀ ਜੀਦਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ’ਤੇ ਵਕੀਲਾਂ ਨੇ ਹੌਲਦਾਰ ਖ਼ਿਲਾਫ਼ ਕੇਸ ਦਰਜ ਕਰਾਉਣ ਲਈ ਸੰਘਰਸ਼ ਵਿੱਢ ਦਿੱਤਾ ਸੀ।

ਪੰਚਾਇਤੀ ਫੰਡ ਘੁਟਾਲੇ ’ਚ ਭਗੌੜਾ ਬੀਡੀਪੀਓ ਗ੍ਰਿਫ਼ਤਾਰ

ਮੋਗਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਥਾਣਾ ਮਹਿਣਾ ਪੁਲੀਸ ਨੇ ਸਵਾ ਦੋ ਸਾਲ ਪੁਰਾਣੇ ਪੰਚਾਇਤੀ 58.55 ਲੱਖ ਰੁਪਏ ਦੇ ਫੰਡ ਘੁਟਾਲੇ ਵਿਚ ਭਗੌੜੇ ਬੀਡੀਪੀਓ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਅਦਾਲਤ ਨੇ ਪੁਲੀਸ ਦੀ ਅਰਜ਼ੀ ’ਤੇ ਬੀਡੀਪੀਓ ਤੋਂ ਪੁੱਛਗਿੱਛ ਲਈ ਇਕ ਰੋਜ਼ਾ ਰਿਮਾਂਡ ਮਨਜ਼ੂਰ ਕੀਤਾ ਹੈ

ਤੰਬਾਕੂ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਚਲਾਨ ਕੱਟੇ

ਫ਼ਤਿਹਗੜ੍ਹ ਸਾਹਿਬ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਿਹਤ ਵਿਭਾਗ ਦੀ ਟੀਮ ਵੱਲੋਂ ਬੱਸੀ ਪਠਾਣਾ ਤੇ ਖਮਾਣੋਂ ਵਿਖੇ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਅਤੇ ਤੰਬਾਕੂ ਤੋਂ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ 

ਦੇਸ਼ ਵੰਡ ਦੇ ਚਸ਼ਮਦੀਦ ਸਾਹਿਤਕਾਰਾਂ ਨਾਲ ਰੂ-ਬ-ਰੂ ਪ੍ਰੋਗਰਾਮ

ਚਮਕੌਰ ਸਾਹਿਬ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਕਰਵਾਇਆ ਗਿਆ। ਸਮਾਗਮ ਦੌਰਾਨ 1947 ਦੀ ਵੰਡ ਦੇ ਚਸ਼ਮਦੀਦ ਬਜ਼ੁਰਗ ਸਾਹਿਤਕਾਰ ਸੁਰਜੀਤ ਸਿੰਘ ਸੁਰਜੀਤ ਤੇ ਬਜ਼ੁਰਗ ਲੇਖਕ ਬਾਬੂ ਸਿੰਘ ਚੌਹਾਨ ਸਰੋਤਿਆਂ ਦੇ ਰੂਬਰੂ ਹੋਏ।

ਬੰਦੂਕ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਸੇਵਾਮੁਕਤ ਡਾਕਟਰ ਦੀ ਮੌਤ

ਟੱਲੇਵਾਲ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਵਿਚ ਬੰਦੂਕ ਸਾਫ਼ ਕਰਨ ਸਮੇਂ ਗੋਲੀ ਚੱਲਣ ਨਾਲ ਰਿਟਾਇਰਡ ਡਾਕਟਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਤਰਸੇਮ ਸਿੰਘ (60) ਅੱਜ ਸਵੇਰੇ 8 ਵਜੇ ਦੇ ਕਰੀਬ ਘਰ ਵਿਚ ਇਕੱਲਾ ਸੀ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਪਿੰਡ ਵਿਚ ਕਿਸੇ ਦੇ ਘਰ ਗਈ ਹੋਈ ਸੀ। ਉਹ ਆਪਣੀ ਲਾਇਸੈਂਸੀ 12 ਬੋਰ ਰਾਈਫ਼ਲ ਨੂੰ ਸਾਫ਼ ਕਰ ਰਿਹਾ ਸੀ 

ਖੂਹੀ ’ਚ ਗੈਸ ਚੜ੍ਹਨ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ

ਫਿਲੌਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਪਿੰਡ ਗੜਾ ‘ਚ ਦੋ ਪਰਵਾਸੀ ਮਜ਼ਦੂਰਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੱਜ ਸ਼ਾਮੀ ਪਰਮਿੰਦਰ ਸਿੰਘ ਦੇ ਖੇਤਾਂ ‘ਚ ਇਕ ਮਜ਼ਦੂਰ ਖੂਹੀ ‘ਚੋਂ ਮੋਟਰ ਕੱਢਣ ਲਈ ਉੱਤਰਿਆ ਪਰ ਜਦੋਂ ਕਾਫ਼ੀ ਦੇਰ ਕੋਈ ਹਿਲਜੁਲ ਨਾ ਹੋਈ ਤਾਂ ਦੂਜਾ ਪਰਵਾਸੀ ਮਜ਼ਦੂਰ ਵੀ ਖੂਹੀ ‘ਚ ਉੱਤਰ ਗਿਆ ਤੇ ਦੋਵਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਪਿੰਡ ਦੇ ਨੰਬਰਦਾਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਨੂੰ ਘਟਨਾ ਦਾ ਉਸ ਵੇਲੇ 

ਮਹਿਲਾ ਦੋਸਤ ਨੂੰ ਘਰ ਬੁਲਾ ਕੇ ਅੱਗ ਲਾਈ

ਸੰਗਰੂਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਗਰੂਰ ਸ਼ਹਿਰ ਦੇ ਇੱਕ ਵਸਨੀਕ ਨੇ ਆਪਣੀ ਵਿਆਹੁਤਾ ਮਹਿਲਾ ਦੋਸਤ ਨੂੰ ਜਬਰੀ ਆਪਣੇ ਘਰ ਬੁਲਾ ਕੇ ਉਸ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਈ ਮਹਿਲਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਦੀ ਨਾਜ਼ੁਕ ਹਾਲਤ ਵੇਖਦਿਆਂ ਡਾਕਟਰਾਂ ਨੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹੈ। ਸੰਗਰੂਰ ਪੁਲੀਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। 

ਸਤਲੁਜ ਪਾੜ: ਮੱਤੇਵਾੜਾ ’ਚ ਫੌਜ ਨੇ ਮੋਰਚਾ ਸਾਂਭਿਆ

ਲੁਧਿਆਣਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਮੱਤੇਵਾੜਾ ਦੇ ਗੜ੍ਹੀ ਫਾਜ਼ਲ ਨੇੜਿਉਂ ਸਤਲੁਜ ਦਰਿਆ ਵਿੱਚ ਪਏ ਪਾੜ ਦਾ ਬਚਾਅ ਕਾਰਜ ਪੂਰਾ ਨਾ ਹੋਣ ਕਾਰਨ ਉਥੇ ਫੌਜ ਨੂੰ ਬੁਲਾ ਲਿਆ ਗਿਆ ਹੈ। ਫੌਜ ਦੇ ਜਵਾਨ, ਡੇਰਾ ਪ੍ਰੇਮੀ ਤੇ ਪਿੰਡ ਵਾਲੇ ਅੱਜ ਸਾਰਾ ਦਿਨ ਸਤਲੁਜ ਦੇ ਪਾੜ ਨੂੰ ਭਰਨ ਲਈ ਚਾਰਾਜੋਈ ਕਰਦੇ ਰਹੇ। ਇੱਥੇ ਦਰਿਆ ਨੂੰ ਪਾਣੀ ਵੱਲੋਂ ਲਾਏ ਗਏ ਖੋਰੇ ਨੂੰ ਰੋਕਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਦੱਸ ਦਈਏ ਕਿ 21 ਅਗਸਤ ਨੂੰ ਸਵੇਰੇ ਗੜ੍ਹੀ ਫਾਜ਼ਲ ਨੇੜਿਉਂ ਲੰਘਦੇ ਸਤਲੁਜ ਦਰਿਆ ਦੇ ਇੱਕ ਹਿੱਸੇ ਵਿੱਚ ਵੱਡਾ ਪਾੜ ਪੈ ਗਿਆ ਸੀ ਜਿਸ ਦਾ ਸਮੇਂ ’ਤੇ ਪਤਾ ਲੱਗ ਗਿਆ ਸੀ ਜਿਸ ਕਾਰਨ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ

ਡੀਸੀ ਵੱਲੋਂ ਸਤਲੁਜ ਦਰਿਆ ਦੇ ਬੰਨ੍ਹ ਦਾ ਦੌਰਾ

ਚਮਕੌਰ ਸਾਹਿਬ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ ਸਾਹਮਣੇ ਵਾਧੂ ਛੱਡੇ ਗਏ ਪਾਣੀ ਕਾਰਨ ਕਿਸਾਨਾਂ ਦੀ ਜ਼ਮੀਨ, ਬੰਨ੍ਹ ਤੇ ਪੱਥਰਾਂ ਦੇ ਲਗਾਏ ਸਟੱਡਾਂ ਨੂੰ ਲੱਗ ਰਹੀ ਢਾਹ ਤੇ ਹੋ ਰਹੇ ਨੁਕਸਾਨ ਦਾ ਡੀਸੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081476266
Copyright © 2019, Panjabi Times. All rights reserved. Website Designed by Mozart Infotech