ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਤਿੱਖੀ ਗਰਮੀ ਦੇ ਬਾਵਜੂਦ ਔਰਤਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ

May 20, 2019 03:00 PM

ਗੁਰਦਾਸਪੁਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਤੱਪਦੀ ਗਰਮੀ ਦੇ ਬਾਵਜ਼ੂਦ ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਔਰਤਾਂ ਨੇ ਵੋਟਾਂ ਪਾਉਣ ਨੂੰ ਲੈ ਕੇ ਦਿਲਚਸਪੀ ਵਿਖਾਈ। ਔਰਤਾਂ ਵੋਟ ਦੇ ਹੱਕ ਦਾ ਇਸਤੇਮਾਲ ਲਈ ਲੰਮਾਂ ਸਮਾਂ ਕਤਾਰਾਂ ਵਿੱਚ ਖੜੀਆਂ ਵੇਖੀਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਕਾਂ 141 ਪੋਲਿੰਗ ਬੂਥ ਮਾਡਰਨ ਪੋਲਿੰਗ ਬੂਥ ਬਣਾਏ ਗਏ ਸਨ ਅਤੇ ਸੱਤ ਪੋਲਿੰਗ ਬੂਥ ‘ਪਿੰਕ ਬੂਥ’ ਅਤੇ ਸੱਤ ਬੂਥ ‘ਯੈਲੋ ਬੂਥ’ ਬਣਾਏ ਗਏ ਸਨ। ਪਿੰਕ ਪੋਲਿੰਗ ਬੂਥਾਂ ਉੱਤੇ ਔਰਤ ਪੋਲਿੰਗ ਸਟਾਫ਼ ਦੀ ਤਾਇਨਾਤ ਕੀਤਾ ਗਿਆ ਸੀ। ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ 7 ਲੱਖ 45 ਹਜ਼ਾਰ 79 ਔਰਤ ਵੋਟਰ ਹਨ।
ਔਰਤ ਵੋਟਰਾਂ ਨੇ ਕਿਹਾ ਕਿ ਸਰਕਾਰ ਬਣਾਉਣ ਵਿੱਚ ਉਨ੍ਹਾਂ ਵੀ ਆਪਣਾ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਵੋਟ ਬਿਨਾ ਕਿਸੇ ਦੇ ਕਹਿਣ ਉੱਤੇ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਪਾਈ ਹੈ। ਅੰਮ੍ਰਿਤ ਸੋਨਿਕਾ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਜਾ ਰਿਹਾ ਅਤੇ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਕੰਵਰ ਸੰਧੂ ਨੇ ਮਨਜ਼ੂਰਸ਼ੁਦਾ ਕਰੱਸ਼ਰਾਂ ਦੀ ਕਾਰਗੁਜ਼ਾਰੀ ਬਾਰੇ ਜਾਂਚ ਮੰਗੀ

ਐਸਏਐਸ ਨਗਰ (ਮੁਹਾਲੀ),22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਿਧਾਇਕ ਕੰਵਰ ਸੰਧੂ ਨੇ ਮਾਜਰੀ ਬਲਾਕ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਲਈ ਮਨਜ਼ੂਰਸ਼ੁਦਾ ਕਰੱਸਰਾਂ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਚੈੱਕ ਡੈਮਾਂ ਦੀ ਸਫ਼ਾਈ ਅਤੇ ਚੋਆਂ ’ਤੇ ਪੁਲ ਉਸਾਰਨ ’ਤੇ ਜ਼ੋਰ

ਖਰੜ ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਿਧਾਇਕ ਕੰਵਰ ਸੰਧੂ ਨੇ ‘ਨਿਊ ਚੰਡੀਗੜ੍ਹ’ ਸ਼ਹਿਰ ਵਿੱਚ ਲੋਕਾਂ ਨੂੰ ਵਸਾਉਣ ਬਾਰੇ ’ਤੇ ਮੁੜ ਧਿਆਨ ਦੇਣ ’ਤੇ ਜ਼ੋਰ ਦਿੱਤਾ ਹੈ। ਅੱਜ ਡੀਸੀ ਗਰੀਸ਼ ਦਿਆਲਨ ਨੂੰ ਬਾਰਸ਼ਾਂ ਦੌਰਾਨ ਖਰੜ ਹਲਕੇ ਵਿੱਚ ਹੋਏ ਨੁਕਸਾਨ ਬਾਰੇ ਜਾਣਕਾਰੀ ਦੇਣ ਉਪਰੰਤ ਉਹ ਇਥੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਰਸ਼ਾਂ ਨਾਲ ਹੋਏ ਉਜਾੜੇ ਕਾਰਨ ਸਭ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਨਿਊ ਚੰਡੀਗੜ੍ਹ ’ਚ

ਗਮਾਡਾ ਨੇ ਸੈਕਟਰ-80 ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

ਐਸ.ਏ.ਐਸ. ਨਗਰ (ਮੁਹਾਲੀ),22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਗਮਾਡਾ ਦੇ ਅਸਟੇਟ ਅਫ਼ਸਰ (ਪਲਾਟ/ਰੈਗੂਲੇਟਰੀ) ਰੋਹਿਤ ਗੁਪਤਾ ਅਤੇ ਐੱਸਡੀਓ (ਬਿਲਡਿੰਗ) ਅਵਦੀਪ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਸੈਕਟਰ-80 ਵਿੱਚ 75 ਤੋਂ ਵੱਧ ਮਕਾਨਾਂ ਵਿੱਚ ਕੀਤੀਆਂ ਗਈਆਂ ਲੈਂਡ ਸਕੇਪਿੰਗ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਲੋਕਾਂ ਨੇ ਆਪਣੇ ਮਕਾਨਾਂ ਦੇ ਅੱਗੇ ਰੋਡ ਬਰਮਾਂ ਉੱਤੇ ਗ੍ਰੀਨ ਬੈਲਟਾਂ ਵਿਕਸਤ ਕਰਨ ਵਾਲੀ ਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਐੱਸਡੀਓ ਅਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜੁਲਾਈ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਲੇਕਿਨ ਮਕਾਨ ਮਾਲਕਾਂ ਅਤੇ ਹੋਰ ਸਬੰਧਤ ਵਿਅਕਤੀਆਂ ਨੇ ਨੋਟਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਗਮਾਡਾ ਵੱਲੋਂ ਵੱਡੀ ਮਾਤਰਾ ਵਿੱਚ ਅਣਅਧਿਕਾਰਤ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਅਤੇ ਗਰੀਨ ਬੈਲਟਾਂ ਵਾਲੀ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ।

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਅੱਗੇ ਧਰਨਾ

ਐਸ.ਏ.ਐਸ. ਨਗਰ (ਮੁਹਾਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਅੱਜ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਜਨਰਲ ਸਕੱਤਰ ਹਰਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਸੋਨੂੰ ਬਾਲੀਆ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 21 ਅਗਸਤ ਨੂੰ ਹੈਂਡੀਕੈਪਡ ਅਤੇ ਫਰੀਡਮ ਫਾਈਟਰ ਦੀਆਂ 161 ਅਸਾਮੀਆਂ ਲਈ ਵਿੱਦਿਅਕ ਯੋਗਤਾ ਗਰੈਜੂਏਸ਼ਨ ਲਾਗੂ ਕੀਤੀ ਹੈ ਅਤੇ ਇਸ ਸਬੰਧੀ ਵਿੱਚ ਜਾਰੀ ਕੀਤੇ ਪੱਤਰ ਵਿੱਚ ਬੀਏ ਈਟੀਟੀ 

ਰੁਜ਼ਗਾਰ ਯੋਜਨਾ: ਪਲੇਸਮੈਂਟ ਕੈਂਪ ’ਚ 59 ਨੌਜਵਾਨ ਨੌਕਰੀਆਂ ਲਈ ਚੁਣੇ

ਐਸ.ਏ.ਐਸ. ਨਗਰ (ਮੁਹਾਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ‘ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ)-ਕਮ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬਿਊਰੋ ਦੇ ਦਫ਼ਤਰ ਵਿੱਚ ਪਲੇਸਮੈਂਟ ਕੈਂਪ ਲਾਇਆ ਗਿਆ ਜਿਸ ’ਚ 59 ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਕੀਤੀ ਗਈ।

ਸੀਜੀਸੀ ਝੰਜੇੜੀ ਵਿੱਚ ਪ੍ਰਿੰਟਿੰਗ ਵਰਕਸ਼ਾਪ

ਖਰੜ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਵਿੱਚ ਬੀ ਟੈੱਕ ਦੇ ਵਿਦਿਆਰਥੀਆਂ ਲਈ 3-ਡੀ ਪ੍ਰਿੰਟਿੰਗ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਟੈਕਨੋ ਪਲੈਨਟ ਲੈਬ ਮੋਹਾਲੀ ਦੇ ਸਹਿਯੋਗ ਨਾਲ ਕਰਵਾਈ ਇਸ ਵਰਕਸ਼ਾਪ ਵਿੱਚ ਕੰਪਨੀ ਦੇ ਪ੍ਰੋਗਰਾਮ ਮੈਨੇਜਰ ਵਰੁਣ ਸੰਧੂਜਾ ਨੇ ਵਿਦਿਆਰਥੀਆਂ ਨਾਲ ਸਬੰਧਿਤ ਵਿਸ਼ੇ ’ਤੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਵਰੁਣ ਸੰਧੂਜਾ ਨੇ ਦੱਸਿਆ ਕਿ ਤਕਨਾਲੋਜੀ

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨਾ ਨੁਕਸਾਨਿਆ

ਲਾਲੜੂ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਨਜ਼ਦੀਕੀ ਪਿੰਡ ਝਰਮੜੀ ਦੇ ਕੁੱਝ ਰਕਬੇ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਇਸ ਕਾਰਨ ਪਿੰਡ ਵਾਸੀਆਂ ਦਾ ਵਫਦ ਐੱਸਡੀਐਮ ਡੇਰਾਬਸੀ ਨੁੂੰ ਮਿਲਿਆ ਅਤੇ ਪਿੰਡ ਦੇ ਨੇੜੇ ਬਣੇ ਫਲੈਟਾਂ ਦੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਜਾਣ ਕਾਰਨ ਲਗਾਤਾਰ ਹੋ ਰਹੇ ਨੁਕਸਾਨ ਦੀ ਗੁਹਾਰ ਲਗਾਈ ਅਤੇ ਮੰਗ ਕੀਤੀ ਕਿ ਡਰੇਨੇਜ਼ ਦੀ ਸਫਾਈ ਕਰਵਾ ਕੇ ਉਸ ਨੂੰ ਮੁੜ ਚਾਲੂ ਕਰਵਾਇਆ ਜਾਵੇ। ਵਫਦ ਵਿੱਚ ਸ਼ਾਮਲ ਨੰਬਰਦਾਰ ਹਰਵਿੰਦਰਪਾਲ ਸਿੰਘ ਝਰਮੜੀ, ਜਸਪ੍ਰੀਤ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਪਰਦੀਪ ਸਿੰਘ ਸਮੇਤ ਅਨੇਕਾਂ ਪਿੰਡ ਵਾਸੀਆਂ ਨੇ ਦੱਸਿਆ 

ਹੜ੍ਹ ਦਾ ਪਾਣੀ ਕੱਢਣ ਲਈ ਲੋਕਾਂ ਨੇ ਧੁੱਸੀ ਬੰਨ੍ਹ ਤੋੜਿਆ

ਫਿਲੌਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲੰਘੀ ਰਾਤ ਦਰਿਆ ਦੇ ਪਾਣੀ ਤੋਂ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਸਤਲੁਜ ਦਰਿਆ ਦਾ ਬੰਨ੍ਹ ਤੋੜ ਦਿੱਤਾ। ਇਹ ਬੰਨ੍ਹ ਪਾਣੀ ਨੂੰ ਵਾਪਸ ਦਰਿਆ ’ਚ ਭੇਜਣ ਲਈ ਤੋੜਿਆ ਗਿਆ। ਇਸ ਦੌਰਾਨ ਬੰਨ੍ਹ ਤੋੜਨ ਵਾਲਿਆਂ ਦਾ ਕੁੱਝ ਲੋਕਾਂ ਨੇ ਵਿਰੋਧ ਵੀ ਕੀਤਾ। ਇਹ ਵਿਰੋਧ ਪਿਛਲੇ ਕਈ ਦਿਨਾਂ ਤੋਂ ਜਾਰੀ ਸੀ, ਜਿਸ ਦਾ ਲੰਘੀ ਰਾਤ ਸੁਖਦ ਅੰਤ ਹੋ ਗਿਆ। ਲੋਕਾਂ ਨੇ ਦੱਸਿਆ ਕਿ ਇਹ ਵਿਰੋਧ ਕਿਸੇ ਵੇਲੇ ਵੀ ਗ਼ਲਤ ਦਿਸ਼ਾ ਵੱਲ ਜਾ ਸਕਦਾ ਸੀ 

ਲੋਕਾਂ ਲਈ ਕਿਸ਼ਤੀਆਂ ਨਹੀਂ ਪਰ ਲੀਡਰਾਂ ਦੇ ਦੌਰਿਆਂ ਲਈ ਵਾਧੂ

ਸ਼ਾਹਕੋਟ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਣੀ ਵਿਚ ਘਿਰੇ ਲੋਕਾਂ ਨੂੰ ਰਾਸ਼ਨ, ਪਾਣੀ, ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਪਹੁੰਚਾਉਣ ਲਈ ਕਿਸ਼ਤੀਆਂ ਨਾ ਮਿਲਣ ਕਰ ਕੇ ਹੜ੍ਹ ਪੀੜ੍ਹਤਾਂ ਦੇ ਰਿਸ਼ਤੇਦਾਰਾਂ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੇ ਰਵਾਇਤੀ ਸੰਦਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਨਸ਼ਾ ਤਸਕਰਾਂ ਦੀ ਨਾਜਾਇਜ਼ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

ਅੰਮ੍ਰਿਤਸਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨਸ਼ਾ ਤਸਕਰਾਂ ਵਲੋਂ ਨਸ਼ੇ ਵੇਚ ਕੇ ਇਕੱਠੀ ਕੀਤੀ ਸੰਪਤੀ ਨੂੰ ਜ਼ਬਤ ਕਰਨ ਲਈ ਦਿਹਾਤੀ ਪੁਲੀਸ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਲਗਪਗ 22 ਤਸਕਰਾਂ ਦੀ ਜਾਇਦਾਦ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਨੂੰ ਪੁਲੀਸ ਵਲੋਂ ਦਿੱਲੀ ਸਥਿਤ ਸਬੰਧਤ ਵਿਭਾਗ ਕੋਲ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ ਤਾਂ ਜੋ ਨਸ਼ੇ ਵੇਚ ਕੇ ਇਕੱਠੀ ਕੀਤੀ ਸੰਪਤੀ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਪੁਲੀਸ ਵਲੋਂ ਹੁਣ ਤਕ ਕੀਤੀ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਸ਼ਿਆਂ ਦੇ ਧੰਦੇ ਨਾਲ ਜੁੜੇ ਇਨ੍ਹਾਂ ਤਸਕਰਾਂ ਵਲੋਂ ਨਸ਼ੇ ਵੇਚ ਕੇ ਇਕੱਠੇ ਕੀਤੇ ਨਜਾਇਜ਼ ਧਨ ਰਾਹੀਂ ਸੰਪਤੀ ਬਣਾਈ ਗਈ ਹੈ। ਇਹ ਜ਼ਮੀਨ ਜਾਇਦਾਦ ਵੱਖ ਵੱਖ ਨਾਵਾਂ ’ਤੇ ਦਰਜ ਕਰਾਈ ਹੋਈ ਹੈ।

ਉਸਾਰੀ ਕਿਰਤੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

ਗੁਰਦਾਸਪੁਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਉਸਾਰੀ ਕਿਰਤੀਆਂ ਦੀਆਂ ਮੰਗਾਂ ਮਨਵਾਉਣ ਲਈ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਅਗਵਾਈ ਹੇਠ ਕਿਰਤੀਆਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਇਸ ਮੌਕੇ ਮੰਗਾਂ ਲਾਗੂ ਕਰਨ ਲਈ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਤਹਿਸੀਲ ਫਿਲੌਰ ’ਚ ਨੌਂ ਥਾਵਾਂ ’ਤੇ ਪਿਆ ਸੀ ਪਾੜ

ਫਿਲੌਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਤਲੁਜ ਦਰਿਆ ਵਿਚ ਆਏ ਹੜ੍ਹ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਧੁੱਸੀ ਬੰਨ੍ਹ ’ਚ ਸਿਰਫ਼ ਚਾਰਾਂ ਥਾਵਾਂ ਤੋਂ ਨਹੀਂ ਸਗੋਂ ਨੌਂ ਥਾਵਾਂ ਤੋਂ ਪਾੜ ਪਿਆ ਸੀ। ਹੁਣ ਤੱਕ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਦਰਿਆ ਦਾ ਬੰਨ੍ਹ ਚਾਰ ਥਾਵਾਂ ਤੋਂ ਟੁੱਟਾ ਹੈ। ਨਵਾਂ ਖੇਹਰਾ ਬੇਟ ਪਿੰਡ ਦੇ ਇਲਾਕੇ ’ਚ ਬੰਨ੍ਹ ’ਤੇ ਮੰਜੀ ਡਾਹ ਕੇ ਬੈਠੇ ਇੱਕ ਵਿਅਕਤੀ ਨੇ ਇਸ ਬਾਰੇ ਦੱਸਿਆ। ਇਸ ਦੌਰਾਨ ਇੱਕ ਬੰਨ੍ਹ ’ਤੇ ਚਲਦੇ ਬਚਾਓ ਦੇ ਕੰਮ ਤੋਂ ਅਗਲੇ ਪਾੜ ਵਾਲੇ ਥਾਂ ਦੀ ਮਿਣਤੀ ਕਰਨ ਵਾਲੇ ਇੱਕ ਵਿਅਕਤੀ ਨੇ ਇਸ ਦੀ ਪੁਸ਼ਟੀ ਕੀਤੀ

ਕਿਸਾਨ ਭਲਾਈ ਵਿਭਾਗ ਨੇ ਜਾਗਰੂਕਤਾ ਕੈਂਪ ਲਾਇਆ

ਧਾਰੀਵਾਲ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਧਾਰੀਵਾਲ ਵਲੋਂ ਫਾਰਮ ਮਸ਼ੀਨਰੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਦਾਣਾ ਮੰਡੀ ਧਾਰੀਵਾਲ ਵਿੱਚ ‘ਮਿਸ਼ਨ ਤੰਦਰੁਸਤ’ ਪੰਜਾਬ ਤਹਿਤ ਬਾਸਮਤੀ ਦੀ ਮਿਆਰੀ ਪੈਦਾਵਾਰ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ।
ਕੈਂਪ ਵਿੱਚ ਡਾ. ਕੁਲਵੰਤ ਸਿੰਘ ਏਓ, ਡਾ. ਮਨਿੰਦਰ ਸਿੰਘ ਏਓ, ਡਾ. ਦਿਲਰਾਜ ਸਿੰਘ ਏਡੀਓ ਅਤੇ ਡਾ. ਮਨਪ੍ਰੀਤ ਸਿੰਘ ਵੜੈਚ ਏਡੀਓ ਸ਼ਾਮਲ ਹੋਏ। ਇਸ ਮੌਕੇ ਮਾਹਿਰਾਂ ਨੇ ਬਾਸਮਤੀ ਦੀ ਮਿਆਰੀ ਪੈਦਾਵਾਰ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਤਕਨੀਕੀ ਨੁਕਤੇ ਦੱਸੇ ਅਤੇ ਖੇਤੀ ਉੱਪਰ ਬੇਲੋੜੇ ਜ਼ਹਿਰਾਂ ਦੀ ਵਰਤੋਂ ਕਰਨ ਨਾ ਕਰਨ ’ਤੇ ਜ਼ੋਰ ਦਿੱਤਾ। \

ਪੇਂਟਿੰਗ ਮੁਕਾਬਲੇ ਵਿੱਚ ਕਾਰਤਿਕ ਅੱਵਲ

ਪਠਾਨਕੋਟ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵੱਲੋਂ ਪ੍ਰਧਾਨ ਗੌਰਵ ਰਾਜਨ ਗੁਪਤਾ ਦੀ ਅਗਵਾਈ ਹੇਠ ਲੜਕਿਆਂ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜਨਰਲ ਸਕੱਤਰ ਜੀਐੱਸ ਰਾਠੌਰ, ਡਾ. ਮੋਹਿਤ ਮਹਾਜਨ, ਡਾ. ਮਨੂ ਸ਼ਰਮਾ, ਸਾਬਕਾ ਪ੍ਰਧਾਨ ਅਸ਼ੋਕ ਗੁਪਤਾ, ਐੱਚਪੀ ਅੱਬੀ, ਐੱਸਡੀ ਭੱਲਾ ਅਤੇ ਪਠਾਨਕੋਟ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਐਨ.ਪੀ ਧਵਨ ਸ਼ਾਮਲ ਹੋਏ ਜਦ ਕਿ ਨਿਰਣਾਇਕ ਮੰਡਲ ਦੀ ਭੂਮਿਕਾ ਅਰਵਿੰਦ ਬੰਟਾ ਅਤੇ ਪੰਕਜ ਅਰੋੜਾ ਨੇ ਨਿਭਾਈ।

ਬਟਾਲਾ ਦੇ ਸਕੂਲਾਂ ਵਿੱਚ ਜ਼ੋਨ ਪੱਧਰੀ ਖੇਡ ਮੁਕਾਬਲੇ ਸ਼ੁਰੂ

ਬਟਾਲਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖਿਆ ਵਿਭਾਗ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ ’ਚ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਾਏ ਗਏ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਵਿੱਚ ਵਾਲੀਬਾਲ ਲੜਕੀਆਂ ਦੇ ਉਮਰ ਵਰਗ ਅੰਡਰ-14, 17 ਅਤੇ 19 ਦੇ ਮੁਕਾਬਲੇ ਕਰਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਕੀਤਾ।

ਧਾਰੜ ਵਾਸੀਆਂ ਨੇ ਦੋ ਚੋਰ ਕਾਬੂ ਕੀਤੇ; ਤੀਜਾ ਫ਼ਰਾਰ

ਜੰਡਿਆਲਾ ਗੂਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਨੇੜਲੇ ਪਿੰਡ ਧਾਰੜ ਦੇ ਵਾਸੀਆਂ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਦੋਵੇਂ ਚੋਰ ਇੱਥੋਂ ਆਸ ਪਾਸ ਦੇ ਪਿੰਡਾਂ, ਸਰਕਾਰੀ ਐਲੀਮੈਂਟਰੀ ਸਕੂਲ ਅਤੇ ਹੋਰ ਥਾਵਾਂ ’ਤੇ ਦਰਜਨ ਭਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਸਬੰਧੀ ਸਰਪੰਚ ਸੁਖਵਿੰਦਰ ਸਿੰਘ ਅਤੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਰੂਪ ਸਿੰਘ ਉਰਫ ਹਨੂਮਾਨ ਪੁੱਤਰ ਹਰਜੀਤ ਸਿੰਘ, ਮਨਪ੍ਰੀਤ ਸਿੰਘ ਉਰਫ ਚੰਗਿਆੜਾ ਪੁੱਤਰ ਬਲਵਿੰਦਰ ਸਿੰਘ ਪਿੰਡ ਧਾਰੜ ਤੋਂ ਫੜਿਆ ਗਿਆ ਜਦਕਿ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਲਾਲ ਸਿੰਘ ਨਿਵਾਸੀ ਭੈਣੀ ਸਿੱਧਵਾਂ ਥਾਣਾ ਸਦਰ ਤਰਨ ਤਾਰਨ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਦੋਵਾਂ ਨੂੰ ਪੁਲੀਸ ਚੌਕੀ ਜੰਡਿਆਲਾ ਗੁਰੂ ਦੇ ਸਪੁਰਦ ਕਰ ਦਿੱਤਾ।

ਕੈਪਟਨ ਸਰਕਾਰ ਨੇ ਰੇਤ ਮਾਫੀਆ ਨੂੰ ਖੁੱਲ੍ਹੀ ਛੁੱਟੀ ਦਿੱਤੀ: ਬਾਦਲ

ਜਲੰਧਰ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਵਿਚੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਵਿਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਰੇਤ ਮਾਫੀਆ ਨੇ ਦਰਿਆਵਾਂ ਦੇ ਕੰਢੇ ਹੀ ਸਾਫ ਕਰਕੇ ਰੱਖ ਦਿੱਤੇ ਹਨ। ਉਹ ਅੱਜ ਸੁਲਤਾਨਪੁਰ ਲੋਧੀ ’ਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਉਣ ਵਿਚ ਫੇਲ੍ਹ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ 9 ਥਾਵਾਂ ਤੋਂ ਟੁੱਟ ਚੁੱਕਾ ਹੈ। ਸਤਲੁਜ ਦਰਿਆ ਦੇ ਆਲੇ ਦੁਆਲੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਨੇ ਵੀ ਇਹੋ ਦੋਸ਼ ਲਾਏ ਸਨ ਕਿ ਧੁੱਸੀ ਬੰਨ੍ਹ ਟੁੱਟਣ ਦਾ ਇੱਕ ਕਾਰਨ ਇਥੇ ਹੋ ਰਹੀ ਨਾਜਾਇਜ਼ ਮਾਈਨਿੰਗ ਵੀ ਹੈ। ਸ੍ਰੀ ਬਾਦਲ ਨੇ ਸਵਾਲ ਕੀਤਾ ਕਿ ਕੀ ਅਜਿਹਾ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ।

ਸੜਕ ਹਾਦਸੇ ਵਿਚ ਮਾਂ-ਪੁੱਤ ਹਲਾਕ, ਤਿੰਨ ਫੱਟੜ

ਲੁਧਿਆਣਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਹਨੇਵਾਲ ਨੇੜੇ ਸੜਕ ਕੰਢੇ ਖੜ੍ਹੇ ਕੰਟੇਨਰ ਵਿਚ ਤੇਜ਼ ਰਫ਼ਤਾਰ ਕਾਰ ਵੱਜ ਗਈ, ਜਿਸ ਕਾਰਨ ਕਾਰ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ ਤੇ ਬੱਚੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਕਾਰ ਵਿਚ ਅੰਮ੍ਰਿਤਸਰ ਦਾ ਪਰਿਵਾਰ ਸੀ, ਜੋ ਆਪਣੀ ਲੜਕੀ ਨੂੰ ਕੈਨੇਡਾ ਰਵਾਨਾ ਕਰਨ ਮਗਰੋਂ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਪਰਤ ਰਿਹਾ ਸੀ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਤੇ ਸਿਮਰਜੀਤ ਕੌਰ ਦੀ ਲੜਕੀ ਹਰਸਿਮਰਨ ਨੇ ਕੈਨੇਡਾ ਜਾਣਾ ਸੀ। ਉਸ ਦੀ ਵੀਰਵਾਰ ਸਵੇਰੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਸੀ। 

ਸੰਘਰਸ਼ ਨੂੰ ਬੂਰ: ਬਠਿੰਡਾ ਪੁਲੀਸ ਵੱਲੋਂ ਟਰੈਫ਼ਿਕ ਹੌਲਦਾਰ ਖ਼ਿਲਾਫ਼ ਕੇਸ ਦਰਜ

ਬਠਿੰਡਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਕੀਲਾਂ ਦੇ ਸੰਘਰਸ਼ ਨੂੰ ਅੱਜ ਉਦੋਂ ਬੂਰ ਪੈ ਗਿਆ ਜਦੋਂ ਬਠਿੰਡਾ ਪੁਲੀਸ ਨੇ ਟਰੈਫ਼ਿਕ ਹੌਲਦਾਰ ਰਣਜੀਤ ਸਿੰਘ ਖ਼ਿਲਾਫ਼ ਧਾਰਾ 325 ਤਹਿਤ ਕਰਾਸ ਕੇਸ ਦਰਜ ਕਰ ਦਿੱਤਾ। ਵਕੀਲਾਂ ਦੇ ਪੰਜ ਦਿਨਾਂ ਦੇ ਸੰਘਰਸ਼ ਮਗਰੋਂ ਪੁਲੀਸ ਨੇ ਟਕਰਾਅ ਟਾਲਣ ਵਾਲੇ ਪਾਸੇ ਕਦਮ ਚੁੱਕਿਆ ਹੈ। ਵਕੀਲਾਂ ਨੂੰ ਵੀ ਹੁਣ ਮਸਲੇ ਦੇ ਸੁਖਾਵੇਂ ਹੱਲ ਦੀ ਉਮੀਦ ਬੱਝੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਟਰੈਫ਼ਿਕ ਹੌਲਦਾਰ ਰਣਜੀਤ ਸਿੰਘ ਅਤੇ ਐਡਵੋਕੇਟ ਨਵਦੀਪ ਜੀਦਾ ਦਰਮਿਆਨ ਝੜਪ ਹੋ ਗਈ ਸੀ, ਜਿਸ ਸਬੰਧੀ ਜੀਦਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ’ਤੇ ਵਕੀਲਾਂ ਨੇ ਹੌਲਦਾਰ ਖ਼ਿਲਾਫ਼ ਕੇਸ ਦਰਜ ਕਰਾਉਣ ਲਈ ਸੰਘਰਸ਼ ਵਿੱਢ ਦਿੱਤਾ ਸੀ।

ਪੰਚਾਇਤੀ ਫੰਡ ਘੁਟਾਲੇ ’ਚ ਭਗੌੜਾ ਬੀਡੀਪੀਓ ਗ੍ਰਿਫ਼ਤਾਰ

ਮੋਗਾ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਥਾਣਾ ਮਹਿਣਾ ਪੁਲੀਸ ਨੇ ਸਵਾ ਦੋ ਸਾਲ ਪੁਰਾਣੇ ਪੰਚਾਇਤੀ 58.55 ਲੱਖ ਰੁਪਏ ਦੇ ਫੰਡ ਘੁਟਾਲੇ ਵਿਚ ਭਗੌੜੇ ਬੀਡੀਪੀਓ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਅਦਾਲਤ ਨੇ ਪੁਲੀਸ ਦੀ ਅਰਜ਼ੀ ’ਤੇ ਬੀਡੀਪੀਓ ਤੋਂ ਪੁੱਛਗਿੱਛ ਲਈ ਇਕ ਰੋਜ਼ਾ ਰਿਮਾਂਡ ਮਨਜ਼ੂਰ ਕੀਤਾ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081476698
Copyright © 2019, Panjabi Times. All rights reserved. Website Designed by Mozart Infotech