ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਅੰਗ ਦਾਨ ਕਰੋ ਮੁਹਿੰਮ ਦਾ ਯੂ. ਕੇ. 'ਚ ਅਨੋਖਾ ਸੰਗੀਤਕ ਪ੍ਰਚਾਰ

May 20, 2019 03:05 PM

ਲੰਡਨ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. 'ਚ ਵੱਸਦੇ ਏਸ਼ੀਆਈ ਭਾਈਚਾਰਿਆਂ 'ਚ ਅੰਗ ਦਾਨ ਕਰਨ ਦਾ ਰੁਝਾਨ ਘੱਟ ਹੋਣ ਕਰਕੇ ਬਹੁਤ ਸਾਰੇ ਲੋੜਵੰਦਾਂ ਨੂੰ ਪੇ੍ਰਸ਼ਾਨੀਆਂ 'ਚੋ ਲੰਘਣਾ ਪੈ ਰਿਹਾ ਹੈ | ਆਰਗਨ ਅਵੇਅਰਨੈੱਸ ਦੀ ਸੰਸਥਾਪਕ ਅਨੀਤਾ ਸੰਧੂ ਦੀ ਅਗਵਾਈ 'ਚ ਲੰਡਨ ਵਿਖੇ ਪੰਜਾਬ ਰੇਡੀਓ ਦੇ ਕਾਨਫ਼ਰੰਸ ਹਾਲ 'ਚ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਗਿਆ ਕਿ ਅੰਗ ਦਾਨ ਲਈ ਭਾਰਤੀਆਂ ਸਮੇਤ ਏਸ਼ੀਆਈ ਭਾਈਚਾਰਿਆਂ ਦੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਹੈ | ਇਸ ਮੌਕੇ ਬਿੰਦਰ ਨਵੇਂ ਪਿੰਡੀਏ ਦੇ ਲਿਖੇ ਅਤੇ ਲਹਿੰਬਰ ਹੁਸੈਨਪੁਰੀ ਵਲੋਂ ''ਅੰਗ ਦਾਨ ਕਰੋU ਗੀਤ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਗੀਤ 'ਚ ਬਲਵਿੰਦਰ ਸਫ਼ਰੀ, ਮੰਗਲ ਸਿੰਘ, ਜੋਹਨ ਬੇਦੀ, ਐਚ ਧਾਮੀ, ਪ੍ਰੇਮੀ ਜੌਹਲ, ਸਰਦੂਲ ਸਿਕੰਦਰ, ਕਲੇਰ ਕੰਠ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ | ਰਾਜੂ ਪ੍ਰੇਮੀ ਦੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰੇ ਜਾ ਰਹੇ ਇਸ ਗੀਤ ਦਾ ਮੁੱਖ ਮਨੋਰਥ ਲੋਕਾਂ ਨੂੰ ਅੰਗ ਦਾਨ ਲਈ ਪੇ੍ਰਰਿਤ ਕਰਨਾ ਹੋਵੇਗਾ | ਪੈੱ੍ਰਸ ਕਾਨਫ਼ਰੰਸ ਦੌਰਾਨ ਹਾਜ਼ਰ ਐਮ. ਪੀ. ਵਰਿੰਦਰ ਸ਼ਰਮਾ, ਜੌਹਨ ਮੈਕਡਾਨਲ, ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਸੁਰਜੀਤ ਸਿੰਘ ਘੁੰਮਣ (ਪੰਜਾਬ ਰੇਡੀਓ) ਆਦਿ ਨੇ ਸੰਬੋਧਨ ਕਰਦਿਆਂ ਅਨੀਤਾ ਸੰਧੂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ | ਜ਼ਿਕਰਯੋਗ ਹੈ ਕਿ ਰੋਇਲ ਲੰਡਨ ਵਾਈਟਚੈਪਲ ਤੋਂ ਡਾਕਟਰ ਰਾਜੇਸ਼ ਸ਼ਿਵ ਪ੍ਰਕਾਸ਼ ਵੱਲੋਂ ਗੁਰਦਾ ਬਦਲਣ ਦੇ ਅਪ੍ਰੇਸ਼ਨ ਦਾ ਸਿੱਧਾ ਪ੍ਰਸਾਰਨ ਕਰਕੇ ਦੱਸਿਆ ਸੀ ਕਿ ਕਿਸ ਤਰ੍ਹਾਂ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਮੌਕੇ ਪੰਜਾਬੀ ਮੂਲ ਦੀ ਲੜਕੀ ਜੱਸ ਲਈ ਗੁਰਦਾ ਦੇਣ ਦੀ ਵੀ ਅਪੀਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਸ ਦਾ ਤਿੰਨ ਵਾਰ ਗੁਰਦਾ ਬਦਲਿਆ ਜਾ ਚੁੱਕਾ ਹੈ ਜਦਕਿ ਹੁਣ ਫਿਰ ਉਸ ਦੀ ਜਾਨ ਬਚਾਉਣ ਲਈ ਗੁਰਦੇ ਦੀ ਲੋੜ ਹੈ | ਇਸ ਮੌਕੇ ਰਾਜ ਸੇਖੋਂ, ਬਿੱਟੂ ਖੰਗੂੜਾ ਆਦਿ ਹਾਜ਼ਰ ਸਨ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਬਰਤਾਨਵੀ ਸਿੱਖ ਨੇ ਪਾਕਿਸਤਾਨੀ ਗੁਰਦੁਆਰਿਆਂ ਲਈ ਟਰੱਸਟ ਦੀ ਯੋਜਨਾ ਬਣਾਈ

ਲੰਡਨ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਧਾਰਮਿਕ ਯਾਤਰਾਵਾਂ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
ਲੰਡਨ ਆਧਾਰਤ ਕੰਪਨੀ ਬੀ ਐਂਡ ਐਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਦੁਨੀਆਂ ਭਰ ਦੇ ਵਪਾਰੀਆਂ ਨੇ ਟਰੱਸਟ ਲਈ 500 ਮਿਲੀਅਨ ਪੌਂਡ ਦਿੱਤੇ ਹਨ, ਜਿਸ ਦਾ ਨਾਂ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ।

ਜੁੂਲੀਅਨ ਅਸਾਂਜ ਦੀ ਹਵਾਲਗੀ ਸਬੰਧੀ ਅਮਰੀਕੀ ਹੁਕਮਾਂ ’ਤੇ ਸਾਜਿਦ ਜਾਵੇਦ ਨੇ ਸਹੀ ਪਾਈ

ਲੰਡਨ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂਕੇ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਅਮਰੀਕੀ ਸਰਕਾਰ ਦੀ ਵਿਕੀਲੀਕਸ ਦੇ ਸਹਿ ਬਾਨੀ ਜੂਲੀਅਨ ਅਸਾਂਜ ਦੀ ਹਵਾਲਗੀ ਸਬੰਧੀ ਹੁਕਮਾਂ ’ਤੇ ਸਹੀ ਪਾ ਦਿੱਤੀ ਹੈ ਤਾਂ ਜੋ ਉਸ ਨੂੰ ਕੰਪਿਊਟਰ ਹੈਕਿੰਗ ਮਾਮਲੇ ਵਿੱਚ ਅਮਰੀਕੀ ਅਦਾਲਤ ਅੱਗੇ ਪੇਸ਼ ਕੀਤਾ ਜਾ ਸਕੇ।
ਪਾਕਿਸਤਾਨੀ ਮੂਲ ਦੇ ਸੀਨੀਅਰ ਮੰਤਰੀ ਨੇ ਕਿਹਾ ਕਿ ਹੁਣ ਇਸ ਸਬੰਧੀ ਫੈਸਲਾ ਯੂਕੇ ਦੀ ਅਦਾਲਤ ਨੇ ਕਰਨਾ ਹੈ। ਅਦਾਲਤ ਇਹ ਦੇਖੇਗੀ ਕਿ ਇਹ ਕੇਸ ਅਸਾਂਜ ਦੀ ਅਮਰੀਕਾ ਨੂੰ ਹਵਾਲਗੀ ਸਬੰਧੀ ਲੋੜਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ।

ਟਰੰਪ ਦੀ ਸ਼ਾਹੀ ਦਾਅਵਤ ਲਈ ਸੱਦਾ ਨਾ ਮਿਲਣ ਤੋਂ ਗ੍ਰਹਿ ਮੰਤਰੀ ਨਾਰਾਜ਼

ਲੰਡਨ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) :   ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਉਸ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਿਛਲੇ ਹਫ਼ਤੇ ਬਕਿੰਘਮ ਪੈਲੇਸ ਵਿੱਚ ਦਿੱਤੀ ਗਈ ਸ਼ਾਹੀ ਦਾਅਵਤ ਮੌਕੇ ਉਸ ਨੂੰ ਕਿਉਂ ਨਹੀਂ ਸੱਦਿਆ ਗਿਆ ਸੀ। ਗ੍ਰਹਿ ਮੰਤਰੀ ਸਾਜਿਦ ਜਾਵੇਦ ਇਕੱਲੇ ਅਜਿਹੇ ਸੀਨੀਅਰ ਕੈਬਨਿਟ ਮੰਤਰੀ ਹਨ, ਜਿਨ੍ਹਾਂ ਨੂੰ ਇਸ ਦਾਅਵਤ ਲਈ ਸੱਦਾ ਨਹੀਂ ਦਿੱਤਾ ਗਿਆ ਸੀ। ਜਾਵੇਦ ਨੇ ਬੀਬੀਸੀ ਨੂੰ ਦੱਸਿਆ 

20 ਹਜ਼ਾਰ ਪੌਾਡ ਦੀ ਫ਼ਿਰੌਤੀ ਦੇ ਕੇ ਪਹਿਲੀ ਪਤਨੀ ਮਰਵਾਉਣ ਦੇ ਦੋਸ਼ਾਂ 'ਚੋਂ ਪੰਜਾਬੀ ਬਰੀ

ਲੰਡਨ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : -ਬੀਤੇ ਵਰ੍ਹੇ 16 ਫਰਵਰੀ ਨੂੰ ਰੌਕਰੀ ਲੇਨ ਪਿਮਨ, ਵੁਲਵਰਹੈਂਪਟਨ ਵਿਖੇ ਸਰਬਜੀਤ ਕੌਰ ਦੇ ਕਤਲ ਮਾਮਲੇ ਦਾ ਸਾਹਮਣਾ ਕਰ ਰਹੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਨੂੰ ਉਸ ਦੀ ਪਹਿਲੀ ਪਤਨੀ ਅਮਨਦੀਪ ਕੌਰ ਦੇ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਹੈ | ਅੱਜ ਬ੍ਰਮਿੰਘਮ ਕਰਾਊਨ ਕੋਰਟ 'ਚ ਜਿਊਰੀ ਨੇ ਗੁਰਪ੍ਰੀਤ ਸਿੰਘ ਨੂੰ ਅਮਨਦੀਪ ਕੌਰ ਦੀ ਮੌਤ ਦੇ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ | ਜਦ ਕਿ ਉਹ ਆਪਣੀ ਦੂਜੀ ਪਤਨੀ ਸਰਬਜੀਤ ਕੌਰ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ | ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ 'ਤੇ ਦੋਸ਼ ਸਨ ਕਿ ਉਸ ਨੇ ਆਪਣੇ ਇਕ ਕਾਮੇ ਨੂੰ ਆਪਣੀ ਪਤਨੀ ਦਾ ਕਤਲ ਕਰਨ ਲਈ 20 ਹਜ਼ਾਰ ਪੌਾਡ ਦੇਣ ਦੀ ਪੇਸ਼ਕਸ਼ ਕੀਤੀ ਸੀ |

ਬ੍ਰਾਈਟਨ ਵਿਖੇ ਬਣੀ ਛਤਰੀ ਯਾਦਗਾਰ 'ਤੇ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ

ਲੰਡਨ ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : )-ਸਮੁੰਦਰ ਦੇ ਕੰਢੇ 'ਤੇ ਵਸੇ ਬਰਤਾਨੀਆ ਦੇ ਪ੍ਰਸਿੱਧ ਇਤਿਹਾਸਕ ਸ਼ਹਿਰ ਬ੍ਰਾਈਟਨ ਵਿਖੇ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਬਹਾਦਰ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬਣੀ ਯਾਦਗਾਰ ਛਤਰੀ 'ਤੇ ਪਹੁੰਚ ਕੇ ਬੀਤੇ ਦਿਨੀਂ ਬਰਤਾਨੀਆ ਅਤੇ ਭਾਰਤੀ ਅਧਿਕਾਰੀਆਂ ਦੇ ਨਾਲ-ਨਾਲ ਸਿੱਖ ਭਾਈਚਾਰੇ ਵਲੋਂ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਯੋਧਿਆਂ ਨੂੰ ਯਾਦ ਕੀਤਾ | ਇਸ ਮੌਕੇ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਾਬਕਾ ਫ਼ੌਜੀ ਰਾਜਿੰਦਰ ਸਿੰਘ ਢੱਟ ਅਤੇ ਸਾਥੀਆਂ ਨੇ ਸ਼ਰਧਾਂਜਲੀ ਭੇਟ ਕੀਤੀ | ਬੀਤੇ 20 ਵਰਿ੍ਹਆਂ ਤੋਂ ਯਾਦਗਾਰੀ ਸਮਾਗਮ ਦਾ ਪ੍ਰਬੰਧ ਕਰਦੇ ਆ ਰਹੇ ਦਵਿੰਦਰ ਢਿੱਲੋਂ ਨੇ ਕਿਹਾ ਕਿ ਅਸੀਂ ਉਨ੍ਹਾਂ ਆਪਣੇ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਬਿਗਾਨੀ ਧਰਤੀ ਲਈ ਕੁਰਬਾਨੀ ਕੀਤੀ, 

ਓਵਰਸੀਜ਼ ਭਾਜਪਾ ਯੂ. ਕੇ. ਵਲੋਂ ਲੰਡਨ 'ਚ ਕਾਨਫ਼ਰੰਸ

ਲੰਡਨ ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਓਵਰਸੀਜ਼ ਭਾਜਪਾ ਯੂ. ਕੇ. ਵਲੋਂ ਲੰਡਨ ਵਿਖੇ ਵਿਸ਼ੇਸ਼ ਕਾਨਫ਼ਰੰਸ ਕੀਤੀ ਗਈ, ਜਿਸ 'ਚ ਲੰਡਨ ਅਤੇ ਆਸ-ਪਾਸ ਦੇ ਭਾਜਪਾ ਕਾਰਕੁਨਾਂ ਵਲੋਂ ਹਿੱਸਾ ਲਿਆ ਗਿਆ | ਓਵਰਸੀਜ਼ ਭਾਜਪਾ ਯੂ. ਕੇ. ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਅਤੇ ਡਾ: ਅਨੰਦ ਆਰਿਆ ਨੇ ਕਿਹਾ ਕਿ ਭਾਰਤ ਦੇ ਲੋਕਾਂ ਵਲੋਂ ਦਿੱਤਾ ਗਿਆ ਫ਼ਤਵਾ, ਦੇਸ਼ ਦੀ ਮਜ਼ਬੂਤੀ ਅਤੇ ਵਿਕਾਸ ਲਈ ਵੱਡਾ ਹੁੰਗਾਰਾ ਹੈ | ਇਸ ਮੌਕੇ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਚਾਰਾਂ ਹੋਈਆਂ | 

ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਚੌਥੀ ਵਾਰ ਰੱਦ

ਲੰਡਨ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂਕੇ ਹਾਈ ਕੋਰਟ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਅੱਜ ਚੌਥੀ ਵਾਰ ਰੱਦ ਕਰ ਦਿੱਤੀ। ਮੋਦੀ, ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਹੈ। ਭਗੌੜਾ ਕਾਰੋਬਾਰੀ ਬ੍ਰਿਟੇਨ ਵੱਲੋੋਂ ਉਸ ਨੂੰ ਭਾਰਤ ਹਵਾਲੇ ਕੀਤੇ ਜਾਣ ਦੀ ਲੜਾਈ ਲੜ ਰਿਹਾ ਹੈ ਤੇ ਉਸ ਨੂੰ ਇਸ ਫ਼ੈਸਲੇ ਖ਼ਿਲਾਫ਼ ਉਪਰਲੀ ਅਦਾਲਤ ਜਾਣ ਦੀ ਪੂਰੀ ਖੁੱਲ੍ਹ ਹੈ।

ਵਿੰਡਰਸ਼ ਸਕੀਮ ਹੇਠ ਸੈਂਕੜੇ ਭਾਰਤੀ ਲੋਕਾਂ ਨੂੰ ਮਿਲੀ ਸੀ ਬ੍ਰਿਟੇਨ ਦੀ ਨਾਗਰਿਕ

ਲੰਡਨ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟੇਨ ਦਾ ਵਿੰਡਰਸ਼ ਇਮੀਗਰੇਸ਼ਨ ਕੇਸ ਵਿੱਚ ਸੈਂਕੜੇ ਭਾਰਤੀ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵੱਲੋਂ ਹਾਸਲ ਕਰਵਾਏ ਗਏ ਨਵੇਂ ਅੰਕੜੇ ਦੇ ਮੁਤਾਬਕ 737 ਭਾਰਤੀਆਂ ਦੀ ਨਾਗਰਿਕਤਾ ਦੀ ਪੁਸ਼ਟੀ ਹੋਈ ਹੈ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਵਲੋਂ ਨੇਤਾ ਦੀ ਚੋਣ ਦੀ ਪ੍ਰਕਿ੍ਆ

ਲੰਡਨ ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਕੰਜ਼੍ਰਵੇਟਿਵ ਪਾਰਟੀ ਵਲੋਂ ਆਪਣੇ ਅਗਲੇ ਨੇਤਾ ਦੀ ਚੋਣ ਦੀ ਪ੍ਰਕਿ੍ਆ ਅੱਜ ਖ਼ਤਮ ਹੋ ਗਈ | ਯੂ. ਕੇ. ਸਮੇਂ ਅਨੁਸਾਰ ਨਾਮਜ਼ਦਗੀਆਂ ਲਈ ਸਵੇਰੇ 10 ਵਜੇ ਪ੍ਰਕਿ੍ਆ ਸ਼ੁਰੂ ਹੋਈ ਅਤੇ ਜੋ ਸ਼ਾਮ 5 ਵਜੇ ਤੱਕ ਚੱਲੀ | ਇਸ ਮੌਕੇ 10 ਸੰਸਦ ਮੈਂਬਰਾਂ ਵਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਹੈ, ਜਿਨ੍ਹਾਂ 'ਚ ਸਭ ਤੋਂ ਵੱਧ ਚਰਚਿਤ ਨਾਂਅ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਸਨ ਦਾ ਹੈ, ਜਿਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਅਕਤੂਬਰ 'ਚ 'ਡੀਲ ਜਾਂ ਨੋ-ਡੀਲ' 'ਤੇ ਹਰ ਹਾਲਤ 'ਚ ਬ੍ਰੈਗਜ਼ਿਟ ਹੋਣਾ ਚਾਹੀਦਾ ਹੈ, ਉਨ੍ਹਾਂ ਅੱਜ ਇਹ ਵੀ ਕਿਹਾ ਕਿ ਜੇ ਉਹ ਅਗਲੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਇਨਕਮ ਟੈਕਸ 'ਚ ਕਟੌਤੀ ਕਰਨਗੇ |

ਗੁਰੂ ਨਾਨਕ ਦੇਵ ਜੀ ਦੀ ਅਜੋਕੀ ਪ੍ਰਸੰਗਤਾ ਵਿਸ਼ੇ 'ਤੇ ਵਿਚਾਰ-ਵਟਾਂਦਰਾ

ਲੰਡਨ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਗੁਰੂ ਨਾਨਕ ਦੇਵ ਜੀ ਦੀ ਅਜੋਕੀ ਪ੍ਰਸੰਗਤਾ ਵਿਸ਼ੇ 'ਤੇ ਡਾ: ਸੁਖਦੇਵ ਸਿੰਘ ਸਿਰਸਾ (ਚੰਡੀਗੜ੍ਹ), ਡਾ: ਜਸਵਿੰਦਰ ਸਿੰਘ (ਪਟਿਆਲਾ) ਅਤੇ ਡਾ: ਦਵਿੰਦਰ ਕੌਰ ਨੇ ਸਰੋਤਿਆਂ ਨਾਲ ਭਰੇ ਹਾਲ ਵਿਚ ਵਿਚਾਰ ਰੱਖੇ | ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਧਿਆਤਮਕ ਪੱਖ ਨੂੰ ਤਾਂ ਉਜਾਗਰ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਸਮਾਜਿਕ ਪੱਖ ਬਾਰੇ ਬਿਲਕੁਲ ਹੀ ਗੱਲ ਨਹੀਂ ਕੀਤੀ ਜਾਂਦੀ | 

ਇਟਲੀ ’ਚ ਵੱਖ ਵੱਖ ਭਾਈਚਾਰਿਆਂ ਨੇ ਮਿਲ ਕੇ ਈਦ ਮਨਾਈ

ਇਟਲੀ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫਰਾਂਕੋ ਰਜੋਇਮੀਲੀਆ ਦੇ ਸਾਹਮਣੇ ਗਰਾਊਂਡ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿੱਖ, ਹਿੰਦੂ ਅਤੇ ਈਸਾਈ ਭਾਈਚਾਰੇ ਲੋਕਾਂ ਨਾਲ ਮਿਲ ਕੇ ਈਦ ਦਾ ਤਿਉਹਾਰ ਮਨਾਇਆ ਗਿਆ। ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਂਝੀਵਾਲਤਾ ਦਾ ਸਬੂਤ ਦਿੰਦਿਆਂ ਮੁਸਲਮਾਨਾਂ ਦੇ ਗਲ ਲਗ ਕੇ ਈਦ ਮਨਾਈ।
ਇਸ ਮੌਕੇ ਲੋਕਾਂ ਵੱਲੋਂ 

ਵਿਦੇਸ਼ੀ ਵਿਦਿਆਰਥੀਆਂ ਲਈ ਯੂ. ਕੇ. 'ਚ ਕੰਮ ਕਰਨਾ ਹੋਰ ਸੌਖਾ ਕਰਨਾ ਚਾਹੁੰਦੇ ਹਾਂ-ਗ੍ਰਹਿ ਮੰਤਰੀ ਸਾਜਿਦ ਜਾਵਿਦ

ਲੰਡਨ,9 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂ. ਕੇ. ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਿਲ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਬਰਤਾਨੀਆ 'ਚ ਰਹਿ ਕੇ ਕੰਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ, ਜਿਸ ਲਈ ਇਮੀਗ੍ਰੇਸ਼ਨ ਨੀਤੀਆਂ 'ਚ ਨਰਮੀ ਲਿਆਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੌਜੂਦਾ ਨਿਯਮਾਂ ਵਿਚ ਨਰਮੀ ਹੋਵੇ, ਖ਼ਾਸ ਤੌਰ 'ਤੇ ਉਸ ਨਿਯਮ 'ਚ ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਿਰਫ਼ 6 ਮਹੀਨੇ ਕੰਮ ਕਰ ਸਕਦੇ ਹਨ | ਉਨ੍ਹਾਂ ਥਿੰਕ ਟੈਂਕ ਬਿ੍ਟਿਸ਼ ਫਿਊਚਰ ਵਲੋਂ ਲੰਡਨ 'ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ

ਹੀਥਰੋ ਹਵਾਈ ਅੱਡੇ 'ਤੇ ਸ਼ਹੀਦੀ ਪੁਰਬ ਮੌਕੇ ਲਗਾਈ ਛਬੀਲ

ਲੰਡਨ ,9 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹੀਥਰੋ ਹਵਾਈ ਅੱਡੇ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਸਿੱਖ ਸੇਵਾਦਾਰਾਂ ਵਲੋਂ ਛਬੀਲ ਲਗਾਈ ਗਈ | ਜਿਸ ਮੌਕੇ ਯਾਤਰੀਆਂ ਨੂੰ ਆਈਸਕ੍ਰੀਮ ਆਦਿ ਵੰਡੀ ਗਈ |  

ਵਿਸ਼ਵ ਕੱਪ: ਭਾਰਤ ਦੀ ਕੰਗਾਰੂਆਂ ’ਤੇ ਸ਼ਾਨਦਾਰ ਜਿੱਤ

ਲੰਡਨ,9 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਧਵਨ ਅਤੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ’ਤੇ 352 ਦੌੜਾਂ ਬਣਾਈਆਂ, ਜਦੋਂਕਿ ਆਸਟਰੇਲਿਆਈ ਟੀਮ ਸਾਰੀਆਂ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 316 ਦੌੜਾਂ ਹੀ ਬਣਾ ਸਕੀ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ, ਜਦੋਂਕਿ ਆਸਟਰੇਲੀਆ ਦੀ ਤਿੰਨ ਮੈਚਾਂ ਵਿੱਚ ਪਹਿਲੀ ਹਾਰ ਹੈ। ਭਾਰਤ ਦੀ ਇਸ ਜਿੱਤ ਨਾਲ ਉਸ ਦਾ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਵਿੱਚ ਹਾਰ-ਿਜੱਤ ਦਾ ਰਿਕਾਰਡ 12-4 ਹੋ ਗਿਆ ਹੈ।

ਮਹਾਰਾਣੀ ਦੇ ਜਨਮ ਦਿਨ ਸਮਾਗਮ ’ਚ ਸ਼ਾਮਲ ਹੋਣਗੇ 30 ਭਾਰਤੀ

ਲੰਡਨ,8 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮਹਾਰਾਣੀ ਐਲਿਜ਼ਾਬੈਥ ਦੇ ਜਨਮ ਦਿਨ ਸਬੰਧੀ ਸਮਾਗਮ ’ਚ ਸੱਦੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਵੱਖ ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੀਆਂ ਭਾਰਤੀ ਮੂਲ ਦੀਆਂ 30 ਹਸਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸੂਚੀ ਅੱਜ ਜਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਣੀ ਦੇ ਜਨਮ ਦਿਨ ਦੇ ਮਹਿਮਾਨਾਂ ਦੀ ਸੂਚੀ ਵਿੱਚ ਜਿਹੜੀਆਂ ਭਾਰਤੀ ਸ਼ਖ਼ਸੀਅਤਾਂ ਹਨ ਉਨ੍ਹਾਂ ’ਚ ਪ੍ਰੋ. ਹਰਮਿੰਦਰ ਸਿੰਘ ਦੂਆ, ਭਾਰਤ ਕੁਮਾਰ ਹੰਸਰਾਜ ਸ਼ਾਹ, ਸਮੀਰ ਸ਼ਾਹ, ਰੀਨਾ ਰੇਂਜਰ, ਹਰਜੀਤ ਸਿੰਘ ਭਾਨੀਆ, ਅਮਰਜੀਤ ਕੌਰ ਚੀਮਾ,

ਜੂਨ '84 ਦੇ ਘੱਲੂਘਾਰੇ ਦੇ ਰੋਸ ਵਜੋਂ ਆਈਫਲ ਟਾਵਰ 'ਤੇ ਭਾਰੀ ਮੁਜ਼ਾਹਰਾ

ਪੈਰਿਸ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਦੇ ਸਮੂਹ ਗੁਰਦੁਆਰਿਆਂ, ਪ੍ਰਬੰਧਕ ਕਮੇਟੀਆਂ, ਸਮੂਹ ਜਥੇਬੰਦੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਜੂਨ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ 'ਚ ਹਜ਼ਾਰਾਂ ਸ਼ਰਧਾਲੂਆਂ ਦੇ ਕਤਲੇਆਮ ਦੇ ਰੋਸ ਵਜੋਂ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੇ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ | ਨੌਜਵਾਨਾਂ ਵਲੋਂ ਫਰਾਂਸੀਸੀ ਭਾਸ਼ਾ 'ਚ ਛਪੇ ਸਾਕੇ ਨੂੰ ਦਰਸਾਉਂਦੇ ਪੈਂਫਲਿਟ ਸੈਲਾਨੀਆਂ ਤੇ ਫਰੈਂਚ ਲੋਕਾਂ ਨੂੰ ਵੰਡੇ ਗਏ | 

ਡਾਕਟਰ ਦੱਸ ਕੇ ਮਰੀਜ਼ਾਂ ਦੀ ਜਾਨ ਖ਼ਤਰੇ 'ਚ ਪਾਉਣ ਵਾਲੀ ਪੰਜਾਬਣ ਨੂੰ ਕੈਦ

ਲੰਡਨ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : -ਵਾਰਿਕ ਕਰਾਊਨ ਕੋਰਟ ਵਲੋਂ 58 ਸਾਲਾ ਕਮਲੇਸ਼ ਬਾਸੀ ਉਰਫ਼ ਕੈਮ ਬਾਸੀ ਨੂੰ ਬਜ਼ੁਰਗ ਮਰੀਜ਼ਾਂ ਨੂੰ ਬਜ਼ੁਰਗ ਅਵਸਥਾ ਦੀਆਂ ਕਈ ਬਿਮਾਰੀਆਂ ਦੀ ਮਾਹਿਰ ਦੱਸ ਕੇ ਉਨ੍ਹਾਂ ਦਾ ਦੇਸੀ ਇਲਾਜ ਕਰਨ ਦੇ ਦੋਸ਼ਾਂ ਤਹਿਤ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਕੈਮ ਬਾਸੀ ਖ਼ੁਦ ਨੂੰ ਥੈਰੇਪਿਸਟ, ਫਿਜ਼ਿਓਥੈਰੇਪਿਸਟ, ਓਸਟੀਓਪੈਥ ਅਤੇ ਕੀਰੋਪ੍ਰੈਕਟਰ ਆਦਿ ਦੱਸਦੀ ਸੀ | ਉਹ ਬਜ਼ੁਰਗ ਮਰੀਜ਼ਾਂ ਦੀ ਮਾਲਸ਼ ਕਰਨ ਲਈ ਬੇਲੋੜੀਆਂ ਕਰੀਮਾਂ ਅਤੇ ਕਬਜ਼ ਲਈ ਵੀ ਬੇਲੋੜੀਆਂ ਦਵਾਈਆਂ ਦਿੰਦੀ ਸੀ, ਜਦ ਕਿ ਕਈ ਮਾਮਲਿਆਂ ਵਿਚ ਰੋਗ ਠੀਕ ਕਰਨ ਲਈ ਖ਼ੁਰਾਕ ਦੀ ਸੀਮਾ ਦੱਸੇ ਬਿਨਾਂ ਗੋਲੀਆਂ ਵੀ ਦੇ ਦਿੰਦੀ ਸੀ | ਕੈਮ ਬਾਸੀ ਨੇ ਇਕ ਬਜ਼ੁਰਗ ਔਰਤ ਨੂੰ ਗਠੀਏ ਦੀ ਗੰਭੀਰ ਬਿਮਾਰੀ ਤੋਂ ਪੀੜਤ ਦੱਸ ਕੇ ਅਜਿਹੀ ਦਵਾਈ ਦਿੱਤੀ ਸੀ ਜੋ ਮਾਹਿਰ ਡਾਕਟਰ ਤੋਂ ਬਗੈਰ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ | ਉਸ ਔਰਤ ਦੀ ਬਾਅਦ ਵਿਚ ਕਿਸੇ ਕਾਰਨ ਮੌਤ ਹੋ ਗਈ ਸੀ 

ਟੈਰੇਜ਼ਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੀ ਆਗੂ ਵਜੋਂ ਅਸਤੀਫ਼ਾ ਦਿੱਤਾ

ਲੰਡਨ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੀ ਆਗੂ ਵਜੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਇਸ ਮਗਰੋਂ ਉਨ੍ਹਾਂ ਤੋਂ ਬਾਅਦ ਇਸ ਅਹੁਦੇ ਨੂੰ ਸੰਭਾਲਣ ਦੀ ਦੌੜ ਵਿਚ ਲੱਗੇ ਆਗੂਆਂ ਦਾ ਰਾਹ ਸਾਫ਼ ਹੋ ਗਿਆ ਹੈ। ਅਗਲਾ ਪ੍ਰਧਾਨ ਮੰਤਰੀ ਚੁਣੇ ਜਾਣ ਤਕ ਉਹ ਇਸ ਅਹੁਦੇ ਉੱਤੇ ਬਣੇ ਰਹਿਣਗੇ। ਮੇਅ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਹੇਗਾ ਕਿ ਉਹ ਬ੍ਰੈਗਜ਼ਿਟ ਨੂੰ ਉਸ ਦੇ ਮੁਕਾਮ ਤਕ ਨਹੀਂ

ਟਰੰਪ, ਮਹਾਰਾਣੀ ਐਲਿਜ਼ਾਬੈੱਥ ਸਮੇਤ 16 ਦੇਸ਼ਾਂ ਦੇ ਮੁਖੀਆਂ ਨੇ ਡੀ ਡੇਅ ਦੀ 75ਵੀਂ ਵਰ੍ਹੇਗੰਢ ਮੌਕੇ ਦਿੱਤੀ ਸ਼ਰਧਾਂਜਲੀ

ਲੰਡਨ, 5 ਜੂਨ (ਪੰਜਾਬੀ ਟਾਈਮਜ਼ ਬਿਊਰੋ ) : -ਬਰਤਾਨੀਆ ਦੌਰੇ 'ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ, ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਸਮੇਤ 16 ਦੇਸ਼ਾਂ ਦੇ ਮੁਖੀਆਂ ਨੇ ਡੀ ਡੇਅ ਦੀ 75ਵੀਂ ਵਰ੍ਹੇਗੰਢ ਮੌਕੇ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਪੋਰਟਸਮਾਊਥ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ | ਡੀ ਡੇਅ ਮੌਕੇ ਯੂ. ਕੇ., ਅਮਰੀਕਾ ਸਮੇਤ 16 ਦੇਸ਼ਾਂ ਵਲੋਂ ਅੰਤਰਰਾਸ਼ਟਰੀ ਝਗੜਿਆਂ ਦੇ ਸ਼ਾਂਤਮਈ ਹੱਲ ਲਈ ਮਿਲ ਕੇ ਕੰਮ ਕਰਨ ਦਾ ਸਾਂਝਾ ਬਿਆਨ ਜਾਰੀ ਕੀਤਾ | ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਅਮੈਨਿਅਲ ਮਾਕਰੋਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਰਮਨੀ ਚਾਂਸਲਰ ਐਾਜਲਾ ਮਾਰਕਲ, ਆਸਟ੍ਰੇਲੀਆ, ਬੈਲਜ਼ੀਅਮ, ਡੈਨਮਾਰਕ, ਗਰੀਸ, ਨੀਦਰਲੈਂਡ, ਨੌਰਵੇ, ਨਿਊਜ਼ੀਲੈਂਡ, ਪੋਲੈਂਡ, ਸਲੋਵਾਕੀਆ ਆਦਿ ਦੇਸ਼ਾਂ ਦੇ ਮੁਖੀ ਸ਼ਾਮਿਲ ਸਨ |

ਇਟਲੀ ਦੇ ਸ਼ਹਿਰ ਮੋਰਾਦੀ ਵਿਖੇ ਦੂਜੀ ਵਿਸ਼ਵ ਜੰਗ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਮਨਾਇਆ ਸ਼ਹੀਦੀ ਦਿਵਸ

ਮਿਲਾਨ (ਇਟਲੀ, 5 ਜੂਨ (ਪੰਜਾਬੀ ਟਾਈਮਜ਼ ਬਿਊਰੋ ) : -ਦੂਜੀ ਵਿਸ਼ਵ ਜੰਗ ਸਮੇਂ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀਆਂ ਯਾਦਗਾਰਾਂ ਨੂੰ ਸਮਰਪਿਤ ਵਿਸ਼ੇਸ਼ ਸਮਾਰਕ ਬਣਾਉਣ ਵਾਲੀ ਇਟਲੀ ਦੀ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ:) ਨਿਰੰਤਰ ਆਪਣੇ ਮਕਸਦ ਨੂੰ ਨੇਪੜੇ ਚਾੜ੍ਹ ਰਹੀ ਹੈ | ਬੀਤੇ ਦਿਨ ਇਟਲੀ ਦੇ ਸ਼ਹਿਰ ਮੋਰਾਦੀ ਵਿਖੇ 350 ਸ਼ਹੀਦ ਸਿੱਖ ਫ਼ੌਜੀਆਂ ਦੇ 75ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077470772
Copyright © 2019, Panjabi Times. All rights reserved. Website Designed by Mozart Infotech