ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਵਿਸ਼ਵ ਕੱਪ ’ਚ ਕੋਹਲੀ ਨੂੰ ਨੰਬਰ ਚਾਰ ’ਤੇ ਭੇਜੇ ਭਾਰਤ: ਵੈਸਲਜ਼

May 21, 2019 04:27 PM

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕੱਪ ਲਈ ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ’ਚ ਨੰਬਰ ਚਾਰ ’ਤੇ ਬੱਲੇਬਾਜ਼ੀ ਕਰਨ ਸਬੰਧੀ ਚੱਲ ਰਹੀ ਬਹਿਸ ਵਿੱਚ ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਕੈਪਲਰ ਵੈਸਲਜ਼ ਵੀ ਸ਼ਾਮਲ ਹੋ ਗਿਆ ਹੈ। ਉਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਇਸ ਮਹੱਤਵਪੂਰਨ ਸਥਾਨ ’ਤੇ ਬੱਲੇਬਾਜ਼ੀ ਲਈ ਉਤਰਨਾ ਚਾਹੀਦਾ ਹੈ। ਉਸ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ। ਵੈਸਲਜ਼ ਨੇ ਇਸ ਦੇ ਨਾਲ ਹੀ ਮੰਨਿਆ ਕਿ ਦੱਖਣੀ ਅਫਰੀਕਾ ‘ਚੌਕਰਜ਼’ ਦੇ ਤਗ਼ਮੇ ਦਾ ਹੱਕਦਾਰ ਹੈ ਅਤੇ ਜਦੋਂ ਤਕ ਉਹ ਵਿਸ਼ਵ ਕੱਪ ਨਹੀਂ ਜਿੱਤ ਜਾਂਦਾ, ਇਹ ਠੱਪਾ ਲੱਗਿਆ ਰਹੇਗਾ।
ਉਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਵਿਰਾਟ ਕੋਹਲੀ ਨੰਬਰ ਚਾਰ ਲਈ ਸਭ ਤੋਂ ਸਹੀ ਬੱਲੇਬਾਜ਼ ਰਹੇਗਾ। ਉਹ ਇਸ ਸਥਾਨ ’ਤੇ ਉਤਰ ਕੇ ਪਾਰੀ ਨੂੰ ਨਿਖਾਰ ਸਕਦਾ ਹੈ ਅਤੇ ਲੋੜ ਪੈਣ ’ਤੇ ਤੇਜ਼ੀ ਨਾਲ ਦੌੜਾਂ ਵੀ ਬਣਾ ਸਕਦਾ ਹੈ।’’ ਕੋਹਲੀ ਹਾਲਾਂਕਿ ਨੰਬਰ ਚਾਰ ’ਤੇ ਖ਼ਾਸ ਸਫਲ ਨਹੀਂ ਰਿਹਾ। ਆਪਣੇ ਕਰੀਅਰ ਵਿੱਚ ਉਹ ਹੁਣ ਤੱਕ ਸਿਰਫ਼ 38 ਮੈਚਾਂ ਵਿੱਚ ਹੀ ਇਸ ਸਥਾਨ ’ਤੇ ਉਤਰਿਆ ਹੈ। ਇਸ ਤੋਂ ਉਲਟ ਨੰਬਰ ਤਿੰਨ ਉਸ ਦਾ ਪਸੰਦੀਦਾ ਸਥਾਨ ਹੈ, ਜਿਸ ’ਤੇ ਉਹ 166 ਮੈਚਾਂ ਵਿੱਚ ਬੱਲੇਬਾਜ਼ੀ ਲਈ ਉਤਰਿਆ ਹੈ। ਵੈਸਲਜ਼ ਵੈੱਬ ਟੀਵੀ ਚੈਨਲ ‘ਪਾਵਰ ਸਪੋਰਟਸ’ ਦੇ ਵਿਸ਼ਵ ਕੱਪ ਨਾਲ ਜੁੜੇ ਪ੍ਰੋਗਰਾਮਾਂ ਦੇ ਐਲਾਨ ਮੌਕੇ ਆਸਟਰੇਲੀਆ ਤੋਂ ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲ ਕਰ ਰਿਹਾ ਸੀ। ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਐਂਡੀ ਬਿਕੇਲ ਦਾ ਵੀ ਮੰਨਣਾ ਹੈ ਕਿ ਭਾਰਤ ਕੋਲ ਨੰਬਰ ਚਾਰ ਲਈ ਕਈ ਬਦਲ ਮੌਜੂਦ ਹਨ, ਪਰ ਉਸ ਨੂੰ ਲਗਦਾ ਹੈ ਕਿ ਕੇਐਲ ਰਾਹੁਲ ਇਸ ਸਥਾਨ ਲਈ ਸਭ ਤੋਂ ਸਹੀ ਖਿਡਾਰੀ ਹੋ ਸਕਦਾ ਹੈ। ਬਿਕੇਲ ਨੇ ਕਿਹਾ, ‘‘ਰਾਹੁਲ ਅਜੇ ਚੰਗੀ ਲੈਅ ਵਿੱਚ ਹੈ ਅਤੇ ਨੰਬਰ ਚਾਰ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਅ ਸਕਦਾ ਹੈ। ਟੀਮ ਵਿੱਚ ਮਹਿੰਦਰ ਸਿੰਘ ਧੋਨੀ ਹੈ, ਜੋ ਇੱਕ ਤੋਂ ਛੇ ਨੰਬਰ ਤੱਕ ਕਿਸੇ ਵੀ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਵਿਜੈ ਸ਼ੰਕਰ ਪ੍ਰਤਿਭਾਸ਼ਾਲੀ ਬੱਲੇਬਾਜ਼ ਹੈ। ਕੁਲ ਮਿਲਾ ਕੇ ਭਾਰਤ ਕੋਲ ਨੰਬਰ ਚਾਰ ਲਈ ਕਈ ਬਦਲ ਹਨ। ਇਹ ਟੀਮ ਪ੍ਰਬੰਧਨ ਲਈ ਚੰਗੀ ਸਿਰਦਰਦੀ ਹੈ।’’ ਵੈਸਲਜ਼ ਨੇ ਭਾਰਤ ਨੂੰ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਕਰਾਰ ਦਿੱਤਾ। ਉਸ ਨੇ ਇੰਗਲੈਂਡ ਅਤੇ ਆਸਟਰੇਲੀਆ ਨੂੰ ਵੀ ਸੈਮੀ-ਫਾਈਨਲ ਵਿੱਚ ਪਹੁੰਚਣ ਦਾ ਹੱਕਦਾਰ ਦੱਸਿਆ।
ਉਸ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਸੈਮੀ-ਫਾਈਨਲ ਦੀ ਚੌਥੀ ਟੀਮ ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿੱਚੋਂ ਕੋਈ ਇੱਕ ਹੋ ਸਕਦੀ ਹੈ। ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੋਵਾਂ ਵੱਲੋਂ ਖੇਡਣ ਵਾਲੇ ਵੈਸਲਜ਼ ਨੇ ਕਿਹਾ ਕਿ ਦੱਖਣੀ ਅਫਰੀਕੀ ਟੀਮ ਜਦੋਂ ਤੱਕ ਵੱਡਾ ਟੂਰਨਾਮੈਂਟ ਨਹੀਂ ਜਿੱਤ ਜਾਂਦੀ ਉਦੋਂ ਤੱਕ ਚੌਕਰਜ਼ ਦਾ ਤਗ਼ਮਾ ਉਸ ਦਾ ਪਿੱਛਾ ਨਹੀਂ ਛੱਡੇਗਾ।

”ਵਿਰਾਟ ਕੋਹਲੀ ਨੰਬਰ ਚਾਰ ਲਈ ਸਭ ਤੋਂ ਸਹੀ ਬੱਲੇਬਾਜ਼ ਰਹੇਗਾ। ਉਹ ਇਸ ਸਥਾਨ ’ਤੇ ਉਤਰ ਕੇ ਪਾਰੀ ਨੂੰ ਨਿਖਾਰ ਸਕਦਾ ਹੈ ਅਤੇ ਲੋੜ ਪੈਣ ’ਤੇ ਤੇਜ਼ੀ ਨਾਲ ਦੌੜਾਂ ਵੀ ਬਣਾ ਸਕਦਾ ਹੈ।”
– ਕੈਪਲਰ ਵੈਸਲਜ਼, ਕ੍ਰਿਕਟਰ ਦੱੱਖਣੀ ਅਫਰੀਕਾ


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਸ਼ਵ ਕੱਪ: ਇੰਗਲੈਂਡ ਦੇ ਸਿਰ ਸਜਿਆ ਤਾਜ

ਲੰਡਨ,14 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਨੇ ਅੱਜ ਇੱਥੇ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ। ਮੈਚ ਪਹਿਲਾਂ 241 ਦੌੜਾਂ ਦੇ ਟੀਚੇ ’ਤੇ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ। ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀ’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਵਿੱਚ 1975 ਤੋਂ ਚੱਲੀ ਆ ਰਹੀ ਉਸ ਦੇ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ।

ਵਿਲੀਅਮਸਨ ਨੇ ਜੈਵਰਧਨੇ ਦਾ ਰਿਕਾਰਡ ਤੋੜਿਆ

ਲੰਡਨ,14 ਜੁਲਾਈ (ਪੰਜਾਬੀ ਟਾਇਮਜ਼ ) : ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਕਿਸੇ ਇੱਕ ਟੂਰਨਾਮੈਂਟ ਵਿੱਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਅੱਜ ਇੰਗਲੈਂਡ ਖ਼ਿਲਾਫ਼ ਖੇਡੇ ਗਏ ਫਾਈਨਲ ਵਿੱਚ ਵਿਲੀਅਮਸਨ ਨੇ ਆਪਣੀ ਪਹਿਲੀ ਦੌੜ ਲੈਂਦਿਆਂ ਹੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ। ਉਸ ਨੇ 2007 ਵਿਸ਼ਵ ਕੱਪ ਦੌਰਾਨ 548 ਦੌੜਾਂ ਬਣਾਈਆਂ ਸਨ।

ਅਥਲੈਟਿਕਸ: ਅਨਸ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ

ਨਵੀਂ ਦਿੱਲੀ,14 ਜੁਲਾਈ (ਪੰਜਾਬੀ ਟਾਇਮਜ਼ ) : ਮੁਹੰਮਦ ਅਨਸ ਨੇ ਚੈੱਕ ਗਣਰਾਜ ਵਿੱਚ ਚੱਲ ਰਹੀ ਕਲਾਦਨੋ ਅਥਲੈਟਿਕਸ ਮੀਟ ਦੇ ਪੁਰਸ਼ 400 ਮੀਟਰ ਮੁਕਾਬਲੇ ਵਿੱਚ ਆਪਣੇ ਕੌਮੀ ਰਿਕਾਰਡ ਨੂੰ ਬਿਹਤਰ ਕਰਦਿਆਂ ਸੋਨ ਤਗ਼ਮਾ ਜਿੱਤਿਆ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਮਹਿਲਾਵਾਂ ਦੀ 200 ਮੀਟਰ ਮੁਕਾਬਲੇ ਵਿੱਚ ਹਿਮਾ ਦਾਸ ਨੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਸੋਨ ਤਗ਼ਮਾ ਹਾਸਲ ਕੀਤਾ। 24 ਸਾਲ ਦੇ ਅਨਸ ਨੇ 45.21 ਸੈਕਿੰਡ ਸਮਾਂ ਕੱਢ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਹ ਪੋਲੈਂਡ ਦੇ ਚਾਂਦੀ ਦਾ ਤਗ਼ਮਾ ਜੇਤੂ ਓਮੈਲਕੋ ਰਾਫਾਲ (46.19) ਤੋਂ ਇੱਕ ਸੈਕਿੰਡ ਅੱਗੇ ਰਿਹਾ।
ਭਾਰਤ ਦੇ ਵਿਪਿਨ ਕਾਸਨਾ, ਅਭਿਸ਼ੇਕ ਸਿੰਘ ਅਤੇ ਦੇਵਿੰਦਰ ਸਿੰਘ ਕੰਗ ਨੇ ਪੁਰਸ਼ ਜੈਵਨਿਨ ਥਰੋਅ ਦੇ ਫਾਈਨਲ ਵਿੱਚ ਕ੍ਰਮਵਾਰ 82.51 ਮੀਟਰ, 77.32 ਮੀਟਰ ਅਤੇ 76.58 ਮੀਟਰ ਦੀ ਦੂਰੀ ਨਾਲ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਪੁਰਸ਼ਾਂ ਦੇ ਸ਼ਾਟ-ਪੁੱਟ ਵਿੱਚ ਤੇਜਿੰਦਰਪਾਲ ਸਿੰਘ ਤੂਰ ਨੇ ਕਾਂਸੀ ਦਾ ਤਗ਼ਮਾ ਜਿੱਤਣ ਲਈ 20.36 ਮੀਟਰ ਦਾ ਥਰੋਅ ਸੁੱਟਿਆ। ਉਸ ਦਾ ਕੌਮੀ ਰਿਕਾਰਡ 20.75 ਮੀਟਰ ਦਾ ਹੈ।

ਵਿਜੇਂਦਰ ਨੇ ਸਨਾਈਡਰ ਨੂੰ ਕੀਤਾ ਚਿੱਤ

ਨੇਵਾਰਕ (ਅਮਰੀਕਾ),14 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅਮਰੀਕੀ ਪ੍ਰੋਫੈਸ਼ਨਲ ਸਰਕਟ ਵਿੱਚ ਪਹਿਲੀ ਵਾਰ ਉੱਤਰਦਿਆਂ ਆਪਣੇ ਤੋਂ ਵੱਧ ਅਨੁਭਵੀ ਮਾਈਕ ਸਨਾਈਡਰ ’ਤੇ ਤਕਨੀਕੀ ਨਾਕ-ਆਊਟ ਰਾਹੀਂ ਜਿੱਤ ਹਾਸਲ ਕੀਤੀ। ਪੂਰੀ ਰਾਤ (ਸ਼ਨਿੱਚਰਵਾਰ ਰਾਤ ਅਤੇ ਐਤਵਾਰ ਸਵੇਰ ਤੱਕ) ਚੱਲੀ ਅੱਠ ਗੇੜ ਦੀ ਸੁਪਰ ਮਿਡਲਵੇਟ ਬਾਊਟ ਵਿੱਚ ਹਰਿਆਣਾ ਦੇ 33 ਸਾਲ ਦੇ ਮੁੱਕੇਬਾਜ਼ ਨੇ ਚਾਰ ਰਾਊਂਡ ਵਿੱਚ ਦਬਦਬਾ ਬਣਾ ਕੇ ਪ੍ਰੋਫ਼ੈਸ਼ਨਲ ਸਰਕਟ ਵਿੱਚ ਲਗਾਤਾਰ 11ਵੀਂ ਜਿੱਤ ਦਰਜ ਕੀਤੀ।
ਵਿਜੇਂਦਰ ਨੇ ਬਾਊਟ ਜਿੱਤਣ ਮਗਰੋਂ ਕਿਹਾ, ‘‘ਲੰਮੇ ਸਮੇਂ ਮਗਰੋਂ ਰਿੰਗ ਵਿੱਚ ਵਾਪਸੀ ਕਰਨਾ ਸ਼ਾਨਦਾਰ ਹੈ। ਇੱਥੇ ਅਮਰੀਕਾ ਵਿੱਚ ਆਉਣਾ ਅਤੇ ਜਿੱਤ ਹਾਸਲ ਕਰਨਾ ਬਹੁਤ ਵਧੀਆ ਰਿਹਾ। ਇਹ ਸਚਮੁੱਚ ਕਾਫ਼ੀ ਰੋਮਾਂਚਕ ਸੀ। ਮੈਂ ਅਮਰੀਕਾ ਵਿੱਚ ਪਲੇਠੀ ਜਿੱਤ ਦਰਜ ਕਰਕੇ ਬਹੁਤ ਖ਼ੁਸ਼ ਹਾਂ।’’

ਵਿਸ਼ਵ ਕੱਪ: ਕ੍ਰਿਕਟ ਜਗਤ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ

ਲੰਡਨ,13 ਜੁਲਾਈ (ਪੰਜਾਬੀ ਟਾਇਮਜ਼ ) : ਕ੍ਰਿਕਟ ਜਗਤ ਇੱਕ ਨਵੇਂ ਚੈਂਪੀਅਨ ਦੇ ਰੂਬਰੂ ਹੋਵੇਗਾ, ਜਦੋਂ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਅਤੇ ਹਮੇਸ਼ਾ ‘ਛੁਪਿਆ ਰੁਸਤਮ ਸਮਝੀ ਜਾਣ ਵਾਲੀ’ ਨਿਊਜ਼ੀਲੈਂਡ ਦੀਆਂ ਟੀਮਾਂ ਐਤਵਾਰ ਨੂੰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਲਈ ਇੱਕ-ਦੂਜੇ ਨਾਲ ਭਿੜਨਗੀਆਂ। ਇੰਗਲੈਂਡ ਨੇ 1966 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਸੀ, ਪਰ ਕ੍ਰਿਕਟ ਵਿੱਚ ਉਸ ਦੀ ਝੋਲੀ ਖ਼ਾਲੀ ਰਹੀ ਹੈ। ਫੁਟਬਾਲ ਵਿੱਚ ਗੈਰੀ ਲਿਨਾਕੇਰ ਤੋਂ ਲੈ ਕੇ ਡੇਵਿਡ ਬੈਕਹਮ ਅਤੇ ਹੈਰੀ ਕੇਨ ਤੱਕ, ਕੋਈ ਉਸ ਮਗਰੋਂ ਇੰਗਲੈਂਡ ਲਈ ‘ਵਿਸ਼ਵ ਕੱਪ’ ਨਹੀਂ ਜਿੱਤ ਸਕਿਆ। ਮਹਿਲਾ ਫੁਟਬਾਲ ਟੀਮ ਵੀ ਸੈਮੀ-ਫਾਈਨਲ ਵਿੱਚ ਹਾਰ ਗਈ।

ਬੇਅਲਿਸ ਦੀ ਇੰਗਲੈਂਡ ਟੀਮ ਨਾਲ ਜੁੜੇ ਰਹਿਣ ਦੀ ਇੱਛਾ ਨਹੀਂ

ਲੰਡਨ,13 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੇ ਮੁੱਖ ਕੋਚ ਟਰੈਵਰ ਬੇਅਲਿਸ ਨੇ ਕਿਹਾ ਕਿ ਭਾਵੇਂ ਇੰਗਲੈਂਡ ਵਿਸ਼ਵ ਕੱਪ ਜਿੱਤ ਲਵੇ, ਪਰ ਉਸ ਦੀ ਆਪਣੇ ਅਹੁਦੇ ’ਤੇ ਬਣੇ ਰਹਿਣ ਦੀ ਕੋਈ ਇੱਛਾ ਨਹੀਂ। ਆਸਟਰੇਲੀਆ ਦੇ 56 ਸਾਲ ਦਾ ਬੇਅਲਿਸ ਸਤੰਬਰ ਵਿੱਚ ਖ਼ਤਮ

ਪੇਰੂ ਨੂੰ ਹਰਾ ਕੇ ਬ੍ਰਾਜ਼ੀਲ ਨੇ ਖ਼ਿਤਾਬ ਜਿੱਤਿਆ

ਰੀਓ ਡੀ ਜਨੇਰੀਓ, 08 ਜੁਲਾਈ (ਪੰਜਾਬੀ ਟਾਇਮਜ਼ ) : ਦਸ ਖਿਡਾਰੀਆਂ ਨਾਲ ਖੇਡੀ ਬ੍ਰਾਜ਼ੀਲ ਟੀਮ ਨੇ ਕੋਪਾ ਅਮਰੀਕਾ ਫੁਟਬਾਲ ਵਿੱਚ ਪੇਰੂ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਗੈਬਰੀਅਲ ਜੀਸਸ ਨੇ ਦੂਜਾ ਗੋਲ ਦਾਗ਼ਿਆ। ਇਸ ਤੋਂ ਪਹਿਲਾਂ ਐਵਰਟਨ ਨੇ ਬ੍ਰਾਜ਼ੀਲ ਨੂੰ ਲੀਡ ਦਿਵਾਈ, ਪਰ ਪੇਰੂ ਦੇ ਕਪਤਾਨ ਪਾਓਲੋ ਗੁਰੈਰੋ ਨੇ ਬਰਾਬਰੀ ਦਾ ਗੋਲ ਦਾਗ਼ਿਆ ਸੀ।

ਬੈਡਮਿੰਟਨ ਕੈਨੇਡਾ ਓਪਨ: ਕਸ਼ਿਅਪ ਉਪ ਜੇਤੂ

ਕੈਲਗਰੀ, 08 ਜੁਲਾਈ (ਪੰਜਾਬੀ ਟਾਇਮਜ਼ ) : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਕੈਨੇਡਾ ਓਪਨ ਸੁਪਰ-100 ਟੂਰਨਾਮੈਂਟ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੈਂਗ ਤੋਂ ਤਿੰਨ ਗੇਮ ਤੱਕ ਚੱਲੇ ਮੁਕਾਬਲੇ ਵਿੱਚ ਹਾਰ ਗਿਆ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕਸ਼ਿਅਪ ਨੇ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਆਖ਼ਰੀ ਗੇੜ ਵਿੱਚ ਚੀਨੀ ਖਿਡਾਰੀ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕਿਆ ਅਤੇ 

ਹਿਮਾ ਦਾਸ ਨੇ ਦੂਜਾ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ, 08 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਪੋਲੈਂਡ ਵਿੱਚ ਕੁਤਨੋ ਅਥਲੈਟਿਕਸ ਮੀਟ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ, ਜੋ ਇੱਕ ਹਫ਼ਤੇ ਵਿੱਚ ਉਸ ਦਾ ਦੂਜਾ ਸੋਨਾ ਹੈ। ਬੀਤੇ ਕੁੱਝ ਮਹੀਨਿਆਂ ਤੋਂ ਪਿੱਠ ਦੇ ਦਰਦ ਨਾਲ ਜੂਝ ਰਹੀ ਹਿਮਾ ਨੇ 23.97 ਸੈਕਿੰਡ ਦਾ ਸਮਾਂ ਕੱਢਿਆ, ਜਦਕਿ ਵੀਕੇ ਵਿਸਮਈਆ ਨੂੰ ਚਾਂਦੀ ਦਾ ਤਗ਼ਮਾ ਮਿਲਿਆ।
ਮੁਹੰਮਦ ਅਨਸ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿੱਚ 21.18 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ। ਹਿਮਾ ਨੇ ਬੀਤੇ ਮੰਗਲਵਾਰ ਨੂੰ ਪੋਲੈਂਡ ਵਿੱਚ ਹੀ ਪੋਜ਼ਨਾਨ ਅਥਲੈਟਿਕਸ ਗ੍ਰਾਂ ਪ੍ਰੀ ਵਿੱਚ ਇਹ ਤਗ਼ਮਾ ਹਾਸਲ ਕੀਤਾ ਸੀ। 

ਵਿੰਬਲਡਨ: ਨਡਾਲ ਤੇ ਸੇਰੇਨਾ ਕੁਆਰਟਰਜ਼ ’ਚ, ਐਸ਼ਲੇ ਬਾਰਟੀ ਬਾਹਰ

ਲੰਡਨ, 08 ਜੁਲਾਈ (ਪੰਜਾਬੀ ਟਾਇਮਜ਼ ) : ਰਾਫੇਲ ਨਡਾਲ ਅਤੇ ਸੇਰੇਨਾ ਵਿਲੀਅਮਜ਼ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿੱਚ ਆਸਾਨ ਜਿੱਤ ਦਰਜ ਕਰਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦੂਜੇ ਪਾਸੇ ਐਲੀਸਨ ਰਿਸਕੇ ਨੇ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਐਸ਼ਲੇ ਬਾਰਟੀ ਦਾ ਸਫ਼ਰ ਚੌਥੇ ਗੇੜ ਵਿੱਚ ਹੀ ਰੋਕ ਦਿੱਤਾ।

ਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਹਰਾ ਕੇ ਇੰਗਲੈਂਡ ਸੈਮੀ ਫਾਈਨਲ ’ਚ

ਚੈਸਟਰ ਲੀ ਸਟ੍ਰੀਟ, 03 ਜੁਲਾਈ (ਪੰਜਾਬੀ ਟਾਇਮਜ਼ ) : ਮੇਜ਼ਬਾਨ ਇੰਗਲੈਂਡ ਅੱਜ ਇੱਥੇ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ’ਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ’ਚ ਦਾਖ਼ਲ ਹੋ ਗਿਆ। ਆਸਟਰੇਲੀਆ ਤੇ ਭਾਰਤ ਮਗਰੋਂ ਇੰਗਲੈਂਡ ਤੀਜੀ ਟੀਮ ਹੈ ਜੋ ਸੈਮੀ ਫਾਈਨਲ ’ਚ ਥਾਂ ਪੱਕੀ ਕਰਨ ਵਿੱਚ ਸਫ਼ਲ ਹੋਈ ਹੈ। ਇੰਗਲੈਂਡ ਵੱਲੋਂ ਜਿੱਤ ਲਈ ਦਿੱਤੇ 306 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 45 ਓਵਰਾਂ ’ਚ 186 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਵਿਕਟਕੀਪਰ ਬੱਲੇਬਾਜ਼ ਟੌਮ ਲਾਥਮ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਕ੍ਰਮਵਾਰ 27 ਤੇ 28 ਦੌੜਾਂ ’ਤੇ ਰਨ ਆਊਟ ਹੋ ਗਏ। ਇੰਗਲੈਂਡ ਲਈ ਮਾਰਕ ਵੁੱਡ ਨੇ 34 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ। ਜੋਫਰਾ ਆਰਚਰ, ਲਿਆਮ ਪਲੰਕਿਟ, ਆਦਿਲ ਰਾਸ਼ਿਦ ਤੇ ਬੈਨ ਸਟੋਕਸ ਦੇ ਹਿੱਸੇ ਇਕ-ਇਕ ਵਿਕਟ ਆਈ।
ਇਸ ਤੋਂ ਪਹਿਲਾਂ ਜੌਨੀ ਬੇਅਰਸਟੋ ਦੇ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਆਖ਼ਰੀ ਓਵਰਾਂ ’ਚ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿੱਚ ਇੰਗਲੈਂਡ ਨੂੰ ਅੱਠ ਵਿਕਟਾਂ ’ਤੇ 305 ਦੌੜਾਂ ’ਤੇ ਰੋਕ ਦਿੱਤਾ। ਇਕ ਸਮੇਂ ਇੰਗਲੈਂਡ 

ਅਫ਼ਗਾਨਿਸਤਾਨ ਤੇ ਵੈਸਟਇੰਡੀਜ਼ ਵਿਚਾਲੇ ਭੇੜ ਅੱਜ

ਲੀਡਜ਼, 03 ਜੁਲਾਈ (ਪੰਜਾਬੀ ਟਾਇਮਜ਼ ) : ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਦੋਵੇਂ ਟੀਮਾਂ ਜਦੋਂ ਭਲਕੇ ਵੀਰਵਾਰ ਨੂੰ ਇੱਥੇ ਮੈਦਾਨ ’ਤੇ ਖੇਡਣ ਲਈ ਉਤਰਨਗੀਆਂ ਤਾਂ ਅਫ਼ਗਾਨਿਸਤਾਨ ਦੀਆਂ ਨਜ਼ਰਾਂ ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਹਾਸਲ ਕਰਨ ’ਤੇ ਲੱਗੀਆਂ ਹੋਣਗੀਆਂ ਜਦੋਂਕਿ ਵੈਸਟ ਇੰਡੀਜ਼ ਦੀ ਟੀਮ ਵੱਕਾਰ ਲਈ ਖੇਡੇਗੀ।

ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਬਰਮਿੰਘਮ, 02 ਜੁਲਾਈ (ਪੰਜਾਬੀ ਟਾਇਮਜ਼ ) : ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(104) ਦੇ ਸੈਂਕੜੇ ਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇਥੇ ਲੀਗ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 28 ਦੌੜਾਂ ਦੀ ਸ਼ਿਕਸਤ ਦਿੰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਥਾਂ ਪੱਕੀ ਕਰ ਲਈ। ਭਾਰਤ, ਆਸਟਰੇਲੀਆ ਮਗਰੋਂ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 314 ਦੌੜਾਂ ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਪੂਰੀ ਟੀਮ 48 ਓਵਰਾਂ ਵਿੱਚ 286 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ ਟੀਮ ਦੇ ਸਟਾਰ ਬੱਲੇਬਾਜ਼ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਸੈਫੂਦੀਨ ਨੇ 51 ਦੌੜਾਂ ਦੀ ਨਾਬਾਦ ਪਾਰੀ ਖੇਡੀ। ਹੋਰਨਾਂ ਬੱਲੇਬਾਜ਼ਾਂ ਵਿੱਚ ਸੱਬੀਰ ਰਹਿਮਾਨ ਨੇ 36 ਤੇ ਸੌਮਿਆ ਸਰਕਾਰ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਬੁਮਰਾਹ ਤੇ ਪੰਡਿਆ ਨੇ ਕ੍ਰਮਵਾਰ ਚਾਰ ਤੇ ਤਿੰਨ ਵਿਕਟਾਂ ਲਈਆਂ। ਅੱਜ ਦੀ ਜਿੱਤ ਨਾਲ ਭਾਰਤ ਅੱਠ ਮੈਚਾਂ ਵਿੱਚ ਛੇ ਜਿੱਤਾਂ, ਇਕ ਹਾਰ ਤੇ ਇਕ ਮੈਚ ਬੇਨਤੀਜਾ ਰਹਿਣ ਕਰਕੇ 13 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। 14 ਅੰਕਾਂ ਨਾਲ ਆਸਟਰੇਲੀਆ ਸਿਖਰ ’ਤੇ ਹੈ।

ਸ਼ਾਕਿਬ ਨੇ ਹਰਫ਼ਨਮੌਲਾ ਖਿਡਾਰੀ ਵਜੋਂ ਇਤਿਹਾਸ ਸਿਰਜਿਆ

ਬਰਮਿੰਘਮ, 02 ਜੁਲਾਈ (ਪੰਜਾਬੀ ਟਾਇਮਜ਼ ) :  ਬੰਗਲਾਦੇਸ਼ ਦਾ ਹਰਫ਼ਨਮੌਲਾ ਖਿਡਾਰੀ ਸ਼ਾਕਿਬ ਅਲ ਹਸਨ ਆਈਸੀਸੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਿਸੇ ਇਕ ਵਿਸ਼ਵ ਕੱਪ ਵਿੱਚ ਪੰਜ ਸੌ ਤੋਂ ਵਧ ਦੌੜਾਂ ਤੇ ਦਸ ਤੋਂ ਵਧ ਵਿਕਟਾਂ ਲੈਣ ਵਾਲਾ ਪਹਿਲਾ ਕ੍ਰਿਕਟਰ ਬਣ ਗਿਆ ਹੈ। ਭਾਰਤ ਖ਼ਿਲਾਫ਼ ਅੱਜ ਲੀਗ ਮੁਕਾਬਲੇ ਵਿੱਚ 66 ਦੌੜਾਂ ਦੀ ਪਾਰੀ ਨਾਲ ਸ਼ਾਕਿਬ ਵਿਸ਼ਵ ਕੱਪ ਦੀਆਂ ਸੱਤ ਪਾਰੀਆਂ ਵਿੱਚ 542 ਦੌੜਾਂ ਦੇ ਸਕੋਰ ਨਾਲ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਖਿਡਾਰੀ

ਸ੍ਰੀਲੰਕਾ ਨੇ ਵੈਸਟ ਇੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ

ਚੈਸਟਰ ਲੀ ਸਟ੍ਰੀਟ, 01ਜੁਲਾਈ (ਪੰਜਾਬੀ ਟਾਇਮਜ਼ ) : ਨੌਜਵਾਨ ਬੱਲੇਬਾਜ਼ ਅਵਿਸ਼ਕਾ ਫਰਨਾਂਡੋ(104) ਦੇ ਕਰੀਅਰ ਦੇ ਪਲੇਠੇ ਸੈਂਕੜੇ ਮਗਰੋਂ ਮੁਸ਼ਕਲ ਹਾਲਾਤ ਵਿੱਚ ਗੇਂਦਬਾਜ਼ਾਂ ਵੱਲੋਂ ਵਿਖਾਏ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਨਿਕੋਲਸ ਪੂਰਨ (118) ਦੇ ਸੈਂਕੜੇ ’ਤੇ ਪਾਣੀ ਫੇਰਦਿਆਂ ਵਿਸ਼ਵ ਕੱਪ ਦੇ ਲੀਗ ਮੁਕਾਬਲੇ ’ਚ ਵੈਸਟ ਇੰਡੀਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਵੱਲੋਂ ਜਿੱਤ ਲਈ ਦਿੱਤੇ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਟੀਮ ਪੂਰਨ ਦੇ ਪਹਿਲੇ ਸੈਂਕੜੇ ਤੇ ਫਾਬਿਆਨ ਐਲਨ (51) ਵਿਚਾਲੇ ਸੱਤਵੇਂ ਵਿਕਟ ਲਈ 83 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ ਨੌਂ ਵਿਕਟ ਦੇ ਨੁਕਸਾਨ ਨਾਲ 315 ਦੌੜਾਂ ਹੀ ਬਣਾ ਸਕੀ। ਜੇਸਨ ਹੋਲਡਰ ਨੇ 26 ਤੇ ਕਾਰਲੋਸ ਬ੍ਰੈਥਵੇਟ ਨੇ 8 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਲਸਿਤ ਮਲਿੰਗਾ ਨੇ 55 ਦੌੜਾਂ ਬਦਲੇ ਤਿੰਨ ਵਿਕਟ ਲਏ। ਦੋਵੇਂ ਟੀਮਾਂ ਸੈਮੀ ਫਾਈਨਲ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹਨ, ਲਿਹਾਜ਼ਾ ਇਸ ਮੈਚ ਦਾ ਨਤੀਜਾ ਕੋਈ ਮਾਇਨੇ ਨਹੀਂ ਰੱਖਦਾ।

ਵਿਸ਼ਵ ਕੱਪ: ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ

ਬਰਮਿੰਘਮ,30 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਦੇ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਰੋਹਿਤ ਦੇ ਸੈਂਕੜੇ ’ਤੇ ਪਾਣੀ ਫੇਰਦਿਆਂ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 31 ਦੌੜਾਂ ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਬੇਅਰਸਟੋ ‘ਮੈਨ ਆਫ ਦਿ ਮੈਚ’ ਰਿਹਾ।
ਇੰਗਲੈਂਡ ਦੇ ਸੱਤ ਵਿਕਟਾਂ ’ਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਰੋਹਿਤ ਸ਼ਰਮਾ (102 ਦੌੜਾਂ) ਦੇ ਸੈਂਕੜੇ ਦੇ ਬਾਵਜੂਦ ਪੰਜ ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ। ਭਾਰਤ ਦੀ ਸੱਤ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ ਜਦੋਂਕਿ ਉਸ ਦਾ ਇੱਕ ਮੈਚ ਡਰਾਅ ਰਿਹਾ। ਉਹ ਪੰਜ ਜਿੱਤਾਂ ਨਾਲ 11 ਅੰਕਾਂ ਲੈ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ। ਇੰਗਲੈਂਡ ਦੇ ਅੱਠ ਮੈਚਾਂ ਵਿੱਚ ਪੰਜ ਜਿੱਤਾਂ ਨਾਲ ਦਸ ਅੰਕ ਹੋ ਗਏ ਹਨ ਅਤੇ ਉਹ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਮੇਜ਼ਬਾਨ ਟੀਮ ਦੀ ਜਿੱਤ ਨਾਲ ਪਾਕਿਸਤਾਨ ਦੀਆਂ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਵੀ ਝਟਕਾ ਲੱਗਿਆ ਹੈ। ਹੁਣ ਪਾਕਿਸਤਾਨ ਨੂੰ ਕੁਆਲੀਫਾਈ ਕਰਨ ਲਈ ਬੰਗਲਾਦੇਸ਼ (5 ਜੁਲਾਈ) ਨੂੰ ਹਰਾਉਣ ਤੋਂ ਇਲਾਵਾ ਮੇਜ਼ਬਾਨ ਟੀਮ ਦੇ ਨਿਊਜ਼ੀਲੈਂਡ (3 ਜੁਲਾਈ) ਤੋਂ ਹਾਰਨ ਦੀ ਦੁਆ ਕਰਨੀ ਹੋਵੇਗੀ।

ਭਾਰਤੀ ਗੋਲਕੀਪਰਾਂ ਨੂੰ ਹਾਕੀ ਦੇ ਗੁਰ ਦੱਸੇਗਾ ਡੈਨਿਸ ਵਨ ਡਿ ਪੌਲ

ਨਵੀਂ ਦਿੱਲੀ,30 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹਾਕੀ ਦਾ ਮਸ਼ਹੂਰ ਗੋਲਕੀਪਿੰਗ ਟਰੇਨਰ ਡੈਨਿਸ ਵਨ ਡਿ ਪੌਲ ਭਾਰਤ ਦੇ ਨੌਂ ਗੋਲਕੀਪਰਾਂ ਲਈ ਸੋਮਵਾਰ ਤੋਂ ਸੱਤ ਰੋਜ਼ਾ ਵਿਸ਼ੇਸ਼ ਕੈਂਪ ਲਗਾਏਗਾ, ਜਿਸ ਵਿੱਚ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨ ਬਹਾਦਰ ਪਾਠਕ ਸ਼ਾਮਲ ਹਨ। ਇਹ ਕੈਂਪ ਬੰਗਲੌਰ ਦੀ ਭਾਰਤੀ ਖੇਡ ਅਥਾਰਟੀ (ਸਾਈ) ਵਿੱਚ ਲੱਗੇਗਾ, ਜੋ ਭਾਰਤੀ ਮੁੱਖ ਕੋਚ ਗਰਾਹਮ ਰੀਡ ਦੀ ਨਿਗਰਾਨੀ ਵਿੱਚ ਹੋਵੇਗਾ। ਸ੍ਰੀਜੇਸ਼ ਤੇ ਪਾਠਕ ਤੋਂ ਇਲਾਵਾ ਸੂਰਜ ਕਰਕਰਾ, ਜੁਗਰਾਜ ਸਿੰਘ, ਪਾਰਸ ਮਲਹੋਤਰਾ, ਜਗਦੀਸ਼ ਦਿਆਲ, ਪਵਨ, ਪ੍ਰਸ਼ਾਂਤ ਕੁਮਾਰ ਚਵਾਨ ਅਤੇ ਸਾਹਿਲ ਕੁਮਾਰ ਨਾਇਕ ਇਸ ਵਿੱਚ ਹਿੱਸਾ ਲੈਣਗੇ।

ਵਿੰਬਲਡਨ ਚੈਂਪੀਅਨਸ਼ਿਪ ਅੱਜ ਤੋਂ; ਜੋਕੋਵਿਚ, ਫੈਡਰਰ ਤੇ ਨਡਾਲ ’ਤੇ ਹੋਣਗੀਆਂ ਨਜ਼ਰਾਂ

ਲੰਡਨ,30 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨੋਵਾਕ ਜੋਕੋਵਿਚ, ਰੋਜਰ ਫੈਡਰਰ ਅਤੇ ਰਾਫੇਲ ਨਡਾਲ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਵਿੰਬਲਡਨ ਚੈਂਪੀਅਨਸ਼ਿਪ ਦੇ ਗਰੈਂਡ ਸਲੈਮ ਟੈਨਿਸ ਟੂਰਨਾਮੈਟ ਵਿੱਚ ਇੱਕ ਹੋਰ ਖ਼ਿਤਾਬ ਆਪਣੇ ਨਾਮ ਕਰਨ ਦੀ ਮੁਹਿੰਮ ਵਿੱਚ ਉਤਰਨਗੇ, ਜਦੋਂਕਿ ਮਹਿਲਾਵਾਂ ਦੇ ਵਰਗ ਵਿੱਚ ਐਸ਼ਲੇ ਬਾਰਟੀ ਵਿੰਬਲਡਨ ਵਿੱਚ ਆਸਟਰੇਲਿਆਈ ਸੋਕਾ ਖ਼ਤਮ ਕਰਨ ਉਤਰੇਗੀ। ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਜੋਕੋਵਿਚ ਇਸ ਸਮੇਂ ਮੌਜੂਦਾ ਚੈਂਪੀਅਨ ਹੈ ਅਤੇ ਆਲ ਇੰਗਲੈਂਡ ਕਲੱਬ ਵਿੱਚ ਪੰਜਵਾਂ ਖ਼ਿਤਾਬ ਹਾਸਲ ਕਰਨ ਲਈ ਯਤਨਸ਼ੀਲ ਹੈ।

ਖ਼ਿਤਾਬ ਦਾ ਬਚਾਅ ਕਰਨ ਉਤਰੇਗੀ ਕਰਬਰ

ਵਿੰਬਲਡਨ,30 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜਰਮਨੀ ਦੀ ਸਟਾਰ ਟੈਨਿਸ ਖਿਡਾਰਨ ਏਂਜਲਿਕ ਕਰਬਰ ਵਿੰਬਲਡਨ ਚੈਂਪੀਅਨਸ਼ਿਪ ਦੇ ਮਹਿਲਾ ਵਰਗ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ। ਉਸ ਦੀ ਟੱਕਰ ਮੰਗਲਵਰ ਨੂੰ ਹਮਵਤਨ ਤਤਜ਼ਾਨਾ ਮਾਰੀਆ ਨਾਲ ਹੋਵੇਗੀ। ਇਸੇ ਤਰ੍ਹਾਂ ਆਸਟਰੇਲੀਆ ਦੀ 23 ਸਾਲਾ ਖਿਡਾਰਨ ਐਸ਼ਲੇ ਬਾਰਟੀ ਦਾ ਆਪਣੇ ਦੇਸ਼ ਲਈ ਖ਼ਿਤਾਬ ਦਾ ਸੋਕਾ ਖ਼ਤਮ ਕਰਨ ਦਾ ਇਰਾਦਾ ਹੈ। ਉਸ ਨੇ ਬੀਤੇ ਹਫ਼ਤੇ ਅੱਵਲ ਨੰਬਰ ਖਿਡਾਰਨ ਬਣ ਕੇ 

ਵਿਸ਼ਵ ਕੱਪ: ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ

ਬਰਮਿੰਘਮ,30 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਦੇ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਰੋਹਿਤ ਦੇ ਸੈਂਕੜੇ ’ਤੇ ਪਾਣੀ ਫੇਰਦਿਆਂ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 31 ਦੌੜਾਂ ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਬੇਅਰਸਟੋ ‘ਮੈਨ ਆਫ ਦਿ ਮੈਚ’ ਰਿਹਾ।
ਇੰਗਲੈਂਡ ਦੇ ਸੱਤ ਵਿਕਟਾਂ ’ਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਰੋਹਿਤ ਸ਼ਰਮਾ (102 ਦੌੜਾਂ) ਦੇ ਸੈਂਕੜੇ ਦੇ ਬਾਵਜੂਦ ਪੰਜ ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ। ਭਾਰਤ ਦੀ ਸੱਤ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ ਜਦੋਂਕਿ ਉਸ ਦਾ ਇੱਕ ਮੈਚ ਡਰਾਅ ਰਿਹਾ। ਉਹ ਪੰਜ ਜਿੱਤਾਂ ਨਾਲ 11 ਅੰਕਾਂ ਲੈ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ। ਇੰਗਲੈਂਡ ਦੇ ਅੱਠ ਮੈਚਾਂ ਵਿੱਚ ਪੰਜ ਜਿੱਤਾਂ ਨਾਲ ਦਸ ਅੰਕ ਹੋ ਗਏ ਹਨ ਅਤੇ ਉਹ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਮੇਜ਼ਬਾਨ ਟੀਮ ਦੀ ਜਿੱਤ ਨਾਲ ਪਾਕਿਸਤਾਨ ਦੀਆਂ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਵੀ ਝਟਕਾ ਲੱਗਿਆ ਹੈ। ਹੁਣ ਪਾਕਿਸਤਾਨ ਨੂੰ ਕੁਆਲੀਫਾਈ ਕਰਨ ਲਈ ਬੰਗਲਾਦੇਸ਼ (5 ਜੁਲਾਈ) ਨੂੰ ਹਰਾਉਣ ਤੋਂ ਇਲਾਵਾ ਮੇਜ਼ਬਾਨ ਟੀਮ ਦੇ ਨਿਊਜ਼ੀਲੈਂਡ (3 ਜੁਲਾਈ) ਤੋਂ ਹਾਰਨ ਦੀ ਦੁਆ ਕਰਨੀ ਹੋਵੇਗੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079562488
Copyright © 2019, Panjabi Times. All rights reserved. Website Designed by Mozart Infotech