ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਮਾਊਂਟ ਐਵਰੈਸਟ ’ਤੇ ਤਿੰਨ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ

May 25, 2019 04:54 PM

ਕਾਠਮੰਡੂ, 24 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮਾਊਂਟ ਐਵਰੈਸਟ ’ਤੇ ਤਿੰਨ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ’ਤੇ ਇਸ ਸੀਜ਼ਨ ’ਚ ਪਰਬਤਾਰੋਹਣ ਦੌਰਾਨ ਜਾਨ ਗੁਆਉਣ ਵਾਲੇ ਭਾਰਤੀਆਂ ਦੀ ਗਿਣਤੀ ਅੱਠ ਹੋ ਗਈ ਹੈ। ਪਰਬਤਾਰੋਹਣ ਦੇ ਪ੍ਰਬੰਧਕਾਂ ਅਨੁਸਾਰ ਨਿਹਾਲ ਭਗਵਾਨ (27), ਕਲਪਨਾ ਦਾਸ (49) ਤੇ ਅੰਜਲੀ ਕੁਲਕਰਨੀ (54) ਦੀ 8848 ਮੀਟਰ ਮਾਊਂਟ ਐਵਰੈਸਟ ਤੋਂ ਉੱਤਰਦੇ ਸਮੇਂ ਇਕ ਹੋਰ ਆਸਟਰੇਲਿਆਈ ਪਰਬਤਾਰੋਹੀ ਸਮੇਤ ਮੌਤ ਹੋ ਗਈ। ਪੀਕ ਪ੍ਰਮੋਸ਼ਨ ਪ੍ਰਾਈਵੇਟ ਲਿਮਟਡ ਦੇ ਪ੍ਰਬੰਧ ਨਿਰਦੇਸ਼ਕ ਬਾਬੂ ਸ਼ੇਰਪਾ ਨੇ ਦੱਸਿਆ ਕਿ ਨੇਪਾਲ ਵਾਲੇ ਹਿੱਸੇ ’ਚ ਪਹਿਲਾਂ ਤਾਂ ਸ਼ੇਰਪਾ ਪਰਬਤਾਰੋਹੀਆਂ ਨੇ ਉਨ੍ਹਾਂ ਨੂੰ ਬਚਾਅ ਲਿਆ ਪਰ ਉਨ੍ਹਾਂ ਮਾਊਂਟ ਐਵਰੇਸਟ ਦੇ ਚੌਥੇ ਕੈਂਪ ’ਚ ਦਮ ਤੋੜ ਦਿੱਤਾ। ਉਹ ਮਹਾਂਰਾਸ਼ਟਰ ਦੇ ਰਹਿਣ ਵਾਲੇ ਸਨ। ਹਿਮਾਲਿਆ ਟਾਈਮਜ਼ ਅਨੁਸਾਰ ਸ਼ੇਰਪਾ ਨੇ ਕਿਹਾ, ‘ਮਾਊਂਟ ਐਵਰੇਸਟ ਤੋਂ ਮੁੜਦੇ ਸਮੇਂ ਬਾਲਕੋਨੀ ਖੇਤਰ ਨੇੜੇ 27 ਸਾਲਾ ਭਗਵਾਨ ਬਿਮਾਰ ਪੈ ਗਿਆ ਅਤੇ ਚੌਥੇ ਕੈਂਪ ’ਚ ਉਸ ਨੇ ਦਮ ਤੋੜ ਦਿੱਤਾ।’ ਐਵਰੇਸਟ ਬੇਸ ਕੈਂਪ ਦੇ ਸੰਪਰਕ ਅਧਿਕਾਰੀ ਗਿਆਨਿੰਦਰ ਸ਼੍ਰੇਸ਼ਠ ਨੇ ਕਿਹਾ ਕਿ ਤਿੰਨ ਮੈਂਬਰੀ ਮਹਿਲਾ ਪਰਬਤਾਰੋਹੀ ਟੀਮ ਦੀ ਮੈਂਬਰ ਕਲਪਨਾ ਦਾਸ ਦੀ ਐਵਰੇਸਟ ਤੋਂ ਮੁੜਦੇ ਸਮੇਂ ਬਾਲਕੋਨੀ ਖੇਤਰ ਨੇੜੇ ਮੌਤ ਹੋ ਗਈ। ਹਿਮਾਲਿਆ ਵਿਜ਼ਨ ਪ੍ਰਾਈਵੇਟ ਲਿਮਟਡ ਦੇ ਸੁਭਾਸ਼ ਸ਼੍ਰੇਸ਼ਠ ਅਨੁਸਾਰ ਆਸਟਰੇਲਿਆਈ ਪਰਬਤਾਰੋਹੀ ਇੰਗ ਲੈਂਡਗ੍ਰਾਫ (65) ਦੀ ਬੁੱਧਵਾਰ ਨੂੰ ਮੌਤ ਹੋ ਗਈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਸਮੁੰਦਰ ’ਚ ਪਲਾਸਟਿਕ ਕੂੜੇ ਨੂੰ ਘਟਾਉਣ ਦੀ ਕਵਾਇਦ ਆਰੰਭ

ਟੋਕੀਓ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਦੇ 20 ਵੱਡੀ ਅਰਥਵਿਵਸਥਾ ਵਾਲੇ ਦੇਸ਼ਾਂ (ਜੀ20) ਨੇ ਸਮੁੰਦਰ ਵਿਚ ਪਲਾਸਟਿਕ ਕੂੜੇ ਦੀ ਮਿਕਦਾਰ ਵਿਚ ਕਮੀ ਲਿਆਉਣ ਲਈ ਇਕ ਸਮਝੌਤੇ ਬਾਰੇ ਸਹਿਮਤੀ ਜਤਾਈ ਹੈ। ਉਨ੍ਹਾਂ ਓਮਾਨ ਦੀ ਖਾੜੀ ਵਿਚ ਤੇਲ ਟੈਂਕਰ ਉੱਤੇ ਹਮਲੇ ਮਗਰੋਂ ਊਰਜਾ ਸੁਰੱਖਿਆ ਦੀ ਸਥਿਤੀ ’ਤੇ ਵੀ ਇਸ ਬੈਠਕ ਵਿਚ ਚਰਚਾ ਕੀਤੀ। ਜਪਾਨ ਦੇ ਵਾਤਾਵਰਨ ਮੰਤਰੀ ਯੋਸ਼ਿਆਕੀ ਹਰਾਦਾ ਨੇ ਮੀਡੀਆ ਨੂੰ ਜੀ20 ਮੁਲਕਾਂ ਦੇ ਵਾਤਾਵਰਨ ਦੇ

ਕੈਲਗਰੀ ਯੂਨੀਵਰਸਿਟੀ ’ਚ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਬਾਰੇ ਸੈਮੀਨਾਰ

ਪਟਿਆਲਾ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ’ਚ ਸ਼ਾਸਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ (ਸਿੱਕੀ) ਵੱਲੋਂ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਨਵਤਾ, ਨਿਆਂ ਅਤੇ ਸ਼ਾਂਤੀ ਦੇ ਹਵਾਲੇ ਨਾਲ ਇੱਕੀਵੀਂ ਸਦੀ ਵਿੱਚ ਪ੍ਰਸੰਗਿਕਤਾ’ ਵਿਸ਼ੇ ਉੱਪਰ ਕਰਵਾਏ ਗਏ ਸੈਮੀਨਾਰ ਵਿਚ ਵਿਚਾਰ ਚਰਚਾ ਦੌਰਾਨ ਇਕ ਪੈਨਲ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ ਡਾ. ਬੀਐੱਸ ਘੁੰਮਣ ਵੱਲੋਂ ਪ੍ਰਧਾਨਗੀ ਕੀਤੀ ਗਈ।

ਭਾਰਤੀ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ

ਦੁਬਈ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੰਯੁਕਤ ਅਰਬ ਅਮੀਰਾਤ ਦੇ ਇਕ ਲੋਕਪ੍ਰਿਅ ਸਮੁੰਦਰੀ ਤਟ ’ਤੇ ਪਰਿਵਾਰ ਨਾਲ ਸੈਰ ਕਰਨ ਗਏ 40 ਸਾਲਾ ਭਾਰਤੀ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਖਲੀਜ਼ ਟਾਈਮਜ਼ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ। ਬੰਗਲੌਰ ਦੇ ਰਹਿਣ ਵਾਲੇ ਜਾਨ ਪ੍ਰੀਤਮ ਪਾਲ ਆਪਣੇ ਤਿੰਨ ਬੱਚਿਆਂ ਅਤੇ ਰਿਸ਼ਤੇਦਾਰਾਂ ਨਾਲ ਜੁਮੈਰਾ ਤੱਟ ’ਤੇ ਗਿਆ ਸੀ। ਅਖਬਾਰ ਨੇ ਪਾਲ ਦੀ ਪਤਨੀ ਐਵਲਾਈਨ ਦੇ ਹਵਾਲੇ ਨਾਲ ਕਿਹਾ, ‘‘

ਪਾਕਿ ਅਦਾਲਤ ਨੇ ਮਾਨਸਿਕ ਰੋਗੀ ਨੂੰ ਮੌਤ ਦੀ ਸਜ਼ਾ ਸੁਣਾਈ

ਇਸਲਾਮਾਬਾਦ:,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ੍ਹ ਵਿੱਚ ਬੰਦ ਮਾਨਸਿਕ ਬਿਮਾਰੀ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮਨੁੱਖੀ ਅਧਿਕਾਰ ਗਰੁੱਪਾਂ ਦੀ ਚਿੰਤਾ ਦੇ ਬਾਵਜੂਦ ਕੈਦੀ ਗੁਲਾਮ ਅੱਬਾਸ (36) ਨੂੰ 18 ਜੂਨ ਨੂੰ ਫਾਂਸੀ ਦੇਣ ਲਈ ਰਾਹ ਪੱਧਰਾ ਹੋ ਗਿਆ ਹੈ। ਅੱਬਾਸ ਬੀਤੇ 13 ਸਾਲਾਂ ਤੋਂ ਜੇਲ੍ਹ ਵਿੱਚ ਹੈ ਤੇ ਉਸ ਨੂੰ 2006 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ

ਸਿੱਖੀ ਵਿਚਾਰਧਾਰਾ ਮਨੁੱਖੀ ਜੀਵਨ ਸ਼ੈਲੀ ਦੀ ਨੀਂਹ: ਡਾ. ਪੰਨੂ

ਬ੍ਰਿਸਬੇਨ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਸਿੱਖ ਵੈੱਲਫੇਅਰ ਐਂਡ ਐਜੂਕੇਸ਼ਨ ਸੈਂਟਰ ਅਤੇ ਗੁਰਦੁਆਰਾ ਸਾਹਿਬ ਲੋਗਨ ਰੋਡ ਵਿੱਚ ਸਿੱਖ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਪੰਜ-ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਅਤੇ ਗੁਰੂਘਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਗੁਰੂਘਰ ਕਮੇਟੀ

ਪਾਕਿਸਤਾਨ ਨੇ ਏਡੀਬੀ ਨਾਲ ਕੀਤਾ ਸਮਝੌਤਾ

ਇਸਲਾਮਾਬਾਦ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੂੰ ਬਜਟ ਸਮਰਥਨ ਲਈ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਤੋਂ 3.4 ਅਰਬ ਡਾਲਰ ਦਾ ਕਰਜ਼ ਮਿਲੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿੱਤੀ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ। ਨਕਦੀ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਵਧਦੇ ਭੁਗਤਾਨ ਸੰਕਟ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਾਅਨ ਅਖ਼ਬਾਰ ਨੇ ਯੋਜਨਾ, ਵਿਕਾਸ ਅਤੇ ਸੁਧਾਰ ਮੰਤਰੀ ਖੁਸਰੋ ਬਖ਼ਤਿਆਰ ਦੇ ਹਵਾਲੇ ਨਾਲ ਲਿਖਿਆ ਹੈ, ‘

ਨੇਤਨਯਾਹੂ ਦੀ ਪਤਨੀ ਸਰਕਾਰੀ ਧਨ ਦੀ ਦੁਰਵਰਤੋਂ ਲਈ ਦੋਸ਼ੀ ਕਰਾਰ


ਯੋਰੋਸ਼ਲਮ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਜ਼ਰਾਈਲ ਦੀ ਇਕ ਅਦਾਲਤ ਨੇ ਅੱਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਨੂੰ ਭੋਜਨ ਲਈ ਮਿਲਣ ਵਾਲੇ ਸਰਕਾਰੀ ਧਨ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ੀ ਠਹਿਰਾਇਆ ਹੈ। ਦੱਸਣਯੋਗ ਹੈ ਕਿ ਜੂਨ 2018 ਦੇ ਸ਼ੁਰੂ ਵਿਚ ਉਨ੍ਹਾਂ ’ਤੇ ਸਰਕਾਰੀ ਨਿਵਾਸ ’ਤੇ ਰਸੋਈਆ ਹੋਣ ਦੇ ਬਾਵਜੂਦ ਬਾਹਰੋਂ ਖਾਣਾ ਖ਼ਰੀਦਣ ਦੇ ਮਾਮਲੇ ਵਿਚ ਧੋਖਾਧੜੀ ਦੇ ਦੋਸ਼ ਲਾਏ ਗਏ ਸਨ। ਤਾਜ਼ਾ ਸਮਝੌਤੇ ਤਹਿਤ ਉਨ੍ਹਾਂ ’ਤੇ ਲੱਗੇ

ਖੂਨ ਦਾਨ-ਮਹਾਂ ਦਾਨ: 10ਵਾਂ ਦੋ ਰੋਜ਼ਾ ਕੈਂਪ ਸਫਲਤਾ ਪੂਰਵਕ ਸੰਪਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਦਰਜਨਾਂ ਲੋਕਾਂ ਖੂਨ ਅਤੇ ਪਲਾਜ਼ਮਾ ਦਾਨ ਕੀਤਾ

ਔਕਲੈਂਡ 14 ਜੂਨ (ਹਰਜਿੰਦਰ ਸਿੰਘ ਬਸਿਆਲਾ)-ਪੰਥਕ ਵਿਚਾਰ ਮੰਚ ਨਿਊਜ਼ੀਲੈਂਡ ਵੱਲੋਂ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 10ਵਾਂ ਦੋ ਰੋਜ਼ਾ ਖੂਨਦਾਨ ਕੈਂਪ 4 ਜੂਨ ਅਤੇ 11

ਸ਼ਰੇਆਮ 51 ਕਤਲ: ਬੇਸ਼ਰਮੀ ਕਿ ਮੈਂ ਨਹੀਂ ਕਾਤਿਲ ਕ੍ਰਾਈਸਟਚਰਚ ਅੱਤਵਾਦੀ ਹਮਲੇ ਦੇ ਦੋਸ਼ੀ ਨੇ ਨਹੀਂ ਕਬੂਲਿਆ ਆਪਣਾ ਘੋਰ ਗੁਨਾਹ-4 ਮਈ 2020 ਤੋਂ ਅਦਾਲਤੀ ਬਹਿਸ

ਔਕਲੈਂਡ 14 ਜੂਨ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 15 ਮਾਰਚ ਨੂੰ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਦੇ ਵਿਚ ਨਮਾਜ ਅਦਾ ਕਰਨ ਪਹੁੰਚੇ ਨਮਾਜੀਆਂ ਨੂੰ ਜਿਸ ਬੇਹੱਦ ਘਿਨਾਉਣੇ ਸਖਸ਼ (ਬਰੈਨਟਨ ਟਾਰੈਂਟ-28) ਨੇ ਸ਼ਰੇਆਮ ਗੋਲੀਆਂ ਦਾ ਮੀਂਹ ਵਰ੍ਹਾਉਂਦਿਆਂ 51 ਨਿਹੱਥੇ ਲੋਕਾਂ ਨੂੰ ਮਾਰ ਮੁਕਾਇਆ ਸੀ, ਨੇ ਅੱਜ ਅਦਾਲਤ ਦੇ ਵਿਚ ਪੇਸ਼ੀ ਦੌਰਾਨ ਆਪਣਾ ਗੁਨਾਹ ਕਬੂਲਣ ਤੋਂ ਇਨਕਾਰ ਕਰ ਦਿੱਤਾ। ਹੁਣ ਅਦਾਲਤ ਨੂੰ ਅਤੇ ਸਰਕਾਰੀ ਤੰਤਰ ਨੂੰ ਬਹਿਸ ਦੇ ਵਿਚ ਇਹ ਸਾਬਿਤ ਕਰਨਾ ਹੋਵੇਗਾ

ਲੁੱਟ-ਘਸੁੱਟ: ਬਦਮਾਸ਼ਾਂ ਲੁਟੇਰਿਆਂ ਦੀ ਕੋਈ ਨਸਲ ਨਹੀਂ ਹੁੰਦੀ

ਔਕਲੈਂਡ 15 ਜੂਨ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਤੜ੍ਹਕੇ ਲਗਪਗ 2.55 ਉਤੇ ਵਲਿੰਗਟਨ ਸਥਿਤ ਟੈਕਸੀ ਕੰਪਨੀ 'ਹੱਟ ਐਂਡ ਸਿਟੀ' ਦੇ ਵਿਚ ਟੈਕਸੀ ਬਿਜਨਸ ਕਰ ਰਹੇ ਚਾਲਕ ਸ. ਹਰਪ੍ਰੀਤ ਸਿੰਘ ਦੀ ਉਸ ਵੇਲੇ ਬੜੀ ਸਿਆਣਪ ਨਾਲ ਜਾਨ ਬਚ ਗਈ ਜਦੋਂ ਇਕ 30 ਕੁ ਸਾਲਾ ਗੋਰਾ ਵਿਅਕਤੀ ਜੋ ਕਿ ਸਵਾਰੀ ਦੇ ਰੂਪ ਵਿਚ ਆਇਆ ਸੀ ਅਤੇ ਕੁਝ ਕੁ ਮਿੰਟਾਂ ਬਾਅਦ ਰਸਤੇ ਵਿਚ ਟੈਕਸੀ ਰੁਕਵਾ ਕੇ ਗਰਦਨ ਉਤੇ ਚਾਕੂ ਨਾਲ ਵਾਰ ਕਰਨ ਦੇ ਰੌਂਅ ਵਿਚ ਸੀ ਤੇ ਪੈਸੇ ਦੀ ਮੰਗ ਕਰਨ ਲੱਗਾ ਸੀ।  ਘਟਨਾ ਤੋਂ ਪਹਿਲਾਂ ਉਸਨੇ ਟੈਕਸੀ ਸਟੈਂਡ ਉਤੇ ਆ ਕੇ ਵਾਟਰਲੂ ਦੁਕਾਨਾਂ 'ਤੇ ਜਾਣ ਵਾਸਤੇ ਕਿਹਾ। ਉਹ ਮੂਹਰਲੀ ਸੀਟ ਉਤੇ ਬੈਠਿਆ, ਉਸਨੇ ਹੁੱਡੀ ਪਹਿਨੀ ਹੋਈ ਸੀ ਅਤੇ ਉਸ ਕੋਲ ਇਕ ਬੈਗ ਵੀ ਸੀ।

ਹਾਂਗਕਾਂਗ ਸਰਕਾਰ ਵਲੋਂ ਵਿਵਾਦਿਤ ਹਵਾਲਗੀ ਬਿੱਲ ਮੁਲਤਵੀ

ਹਾਂਗ ਕਾਂਗ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰੀ ਵਿਰੋਧ ਦਾ ਸਾਹਮਣਾ ਕਰ ਰਹੀ ਹਾਂਗਕਾਂਗ ਦੀ ਚੀਨ ਪੱਖੀ ਆਗੂ ਕੈਰੀ ਲਾਮ ਨੇ ਅੱਜ ਕਿਹਾ ਹੈ ਕਿ ਹਵਾਲਗੀ ਬਿੱਲ ‘ਮੁਲਤਵੀ’ ਕਰ ਦਿੱਤਾ ਗਿਆ ਹੈ। ਚੀਨ ਨਾਲ ਰਲੇਵੇਂ ਵਿਰੁੱਧ ਹਫ਼ਤਾ ਭਰ ਚੱਲੇ ਰੋਸ-ਪ੍ਰਦਰਸ਼ਨ ਮਗਰੋਂ ਸਰਕਾਰ ਨੇ ਇਸ ਮਾਮਲੇ ਵਿੱਚ ਯੂ-ਟਰਨ ਲਿਆ ਹੈ।

ਮੈਕਸਿਕੋ ਸਰਹੱਦ ਤੋਂ ਮ੍ਰਿਤ ਮਿਲੀ ਬੱਚੀ ਸੱਤ ਸਾਲਾ ਗੁਰਪ੍ਰੀਤ ਕੌਰ ਨਿਕਲੀ

ਹਿਊਸਟਨ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂਐੱਸ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਅਥਾਰਿਟੀ ਨੂੰ ਅਮਰੀਕਾ ਤੇ ਮੈਕਸਿਕੋ ਦੀ ਸਰਹੱਦ ’ਤੇ ਵੀਰਾਨ ਪਏ ਇਲਾਕੇ ’ਚੋਂ ਲੰਘੇ ਦਿਨ ਮ੍ਰਿਤ ਹਾਲਤ ਵਿੱਚ ਮਿਲੀ ਸੱਤ ਸਾਲਾ ਬੱਚੀ ਦੀ ਪਛਾਣ ਗੁਰਪ੍ਰ੍ਰੀਤ ਕੌਰ ਵਜੋਂ ਹੋਈ ਹੈ। ਉਹਦੀ ਮਾਂ ਪਾਣੀ ਦੀ ਭਾਲ ਵਿੱਚ ਉਸ ਨੂੰ ਇਥੇ ਛੱਡ ਗਈ ਸੀ। ਉਧਰ ਅਮਰੀਕੀ ਅਧਿਕਾਰੀਆਂ ਨੇ ਇਸ ਦੁਖਾਂਤ ਦਾ ਠੀਕਰਾ ਮਨੁੱਖੀ ਤਸਕਰਾਂ ਸਿਰ ਭੰਨਿਆ ਹੈ। ਗਸ਼ਤੀ ਟੀਮ ਨੂੰ ਗੁਰਪ੍ਰੀਤ ਕੌਰ ਲਿਊਕਵਿਲੇ (ਐਰੀਜ਼ੋਨਾ) ਦੇ ਪੱਛਮ ਵਿੱਚ 27 ਕਿਲੋਮੀਟਰ ਦੂਰ ਮ੍ਰਿਤ ਹਾਲਤ ਵਿੱਚ ਮਿਲੀ ਸੀ।

ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ ਬਣੇ ਪਾਕਿ ਮੰਤਰੀ

ਇਸਲਾਮਾਬਾਦ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਇੱਕ ਮੰਤਰੀ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਨੂੰ ਫੇਸਬੁੱਕ ’ਤੇ ਲਾਈਵ ਦਿਖਾ ਰਹੇ ਵਿਅਕਤੀ ਤੋਂ ਗਲਤੀ ਨਾਲ ਚਾਲੂ ਹੋਏ ਕੈਟ ਫਿਲਟਰ ਕਾਰਨ ਸੋਸ਼ਲ ਮੀਡੀਆ ’ਤੇ ਸ਼ੁਗਲ ਮੇਲਾ ਲੱਗਿਆ। ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ ਖੈਬਰ ਪਖਤੂਨਖਵਾ ਦੇ ਸੂਚਨਾ ਮੰਤਰੀ ਸ਼ੌਕਤ ਯੂਸਫ਼ਜ਼ਾਈ ਵਲੋਂ ਆਪਣੀ ਸਾਥੀ ਮੰਤਰੀਆਂ ਨਾਲ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੀਆਂ ਬਿੱਲੀ ਦੇ ਕੰਨ ਤੇ ਮੁੱਛਾਂ ਲੱਗੀਆਂ ਤਸਵੀਰਾਂ ਮਿੰਟੋ-ਮਿੰਟੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਇਹ ਪ੍ਰੈਸ ਕਾਨਫਰੰਸ ਸੂਬੇ ਦੀ ਵਿਧਾਨ ਸਭਾ ਦੇ ਤਾਜ਼ਾ ਫ਼ੈਸਲਿਆਂ ਬਾਰੇ ਕੀਤੀ ਜਾ ਰਹੀ ਸੀ ਪਰ ਸੋਸ਼ਲ ਮੀਡੀਆ ਨੇ ਇਸ ਗਲਤੀ ਦਾ ਖ਼ੂਬ ਲੁਤਫ਼ ਲਿਆ।

ਚੀਨ ਵਲੋਂ ਬਿੱਲ ਮੁਲਤਵੀ ਕੀਤੇ ਜਾਣ ਦੀ ਹਮਾਇਤ

ਸ਼ੰਘਾਈ: ਚੀਨ ਸਰਕਾਰ ਨੇ ਹਾਂਗਕਾਂਗ ਦੇ ਆਗੂ ਵਲੋਂ ਹਵਾਲਗੀ ਬਿੱਲ ਮੁਲਤਵੀ ਕੀਤੇ ਜਾਣ ਦਾ ਸਮਰਥਨ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗਿੰਗ ਸ਼ੁਆਂਗ ਨੇ ਕਿਹਾ ਕਿ ਇਹ ਫ਼ੈਸਲਾ ਲੋਕਾਂ ਦੀ ਵਧੇਰੇ ਸੁਣਵਾਈ ਕਰਨ ਅਤੇ ਭਾਈਚਾਰੇ ਵਿੱਚ ਸ਼ਾਂਤੀ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵਜੋਂ ਲਿਆ ਗਿਆ ਹੈ।

ਅਤਿਵਾਦ ਏਸ਼ੀਆ ਵਿੱਚ ਸਭ ਤੋਂ ਗੰਭੀਰ ਖ਼ਤਰਾ: ਜੈਸ਼ੰਕਰ

ਦੁਸ਼ਾਂਬੇ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਇਥੇ ਕਿਹਾ ਕਿ ਅਤਿਵਾਦ ਏਸ਼ੀਆ ਦੇ ਲੋਕਾਂ ਲਈ ਸਭ ਤੋਂ ਗੰਭੀਰ ਖ਼ਤਰਾ ਹੈ। ਨਾਲ ਹੀ, ਅਤਿਵਾਦੀਆਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਦੇ ਪੀੜਤਾਂ ਨੂੰ ਇਕ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।

ਅਤਿਵਾਦੀਆਂ ਦੇ ਸਰਪ੍ਰਸਤ ਜਵਾਬਦੇਹ ਹੋਣ: ਮੋਦੀ

ਬਿਸ਼ਕੇਕ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖ਼ਰ ਸੰਮੇਲਨ ਮੌਕੇ ਅਤਿਵਾਦ ਨੂੰ ‘ਸਰਪ੍ਰਸਤੀ, ਮਾਲੀ ਅਤੇ ਹੋਰ ਸਹਿਯੋਗ’ ਦੇਣ ਵਾਲੇ ਮੁਲਕਾਂ ਉੱਤੇ ਵਰ੍ਹਦਿਆਂ ਕਿਹਾ ਕਿ ਅਜਿਹੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਵਿਸ਼ਵ ਭਰ ਦੇ ਸਿਖ਼ਰਲੇ ਆਗੂਆਂ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨੇ ਅਸਿੱਧੇ ਤੌਰ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਨਿਸ਼ਾਨਾ ਸਾਧਿਆ ਜੋ ਕਿ ਉੱਥੇ ਮੌਜੂਦ ਸਨ। ਮੋਦੀ ਨੇ ਇਸ ਮੌਕੇ ਅਤਿਵਾਦ ਦੀ ਆਲਮੀ ਸਮੱਸਿਆ ਨਾਲ ਨਜਿੱਠਣ ਖ਼ਾਤਰ ਵਿਸ਼ਵ ਪੱਧਰੀ ਕਾਨਫ਼ਰੰਸ ਕਰਵਾਉਣ ਦੀ ਵੀ ਤਜਵੀਜ਼ ਰੱਖੀ। 

ਭਾਰਤ ਨੇ ਸਿੱਖ ਸ਼ਰਧਾਲੂਆਂ ਨੂੰ ਲੈਣ ਗਈ ਗੱਡੀ ਨੂੰ ਸਰਹੱਦ ਪਾਰ ਕਰਨ ਤੋਂ ਡੱਕਿਆ

ਲਾਹੌਰ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੋ ਸੌ ਕੇ ਕਰੀਬ ਸਿੱਖ ਯਾਤਰੀਆਂ ਨੂੰ ਲੈਣ ਲਈ ਗਈ ਉਹਦੀ ਰੇਲਗੱਡੀ ਨੂੰ ਸਰਹੱਦ ਪਾਰ ਆਪਣੇ ਖੇਤਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। 

ਐੱਸਸੀਓ ਸੰਮੇਲਨ ’ਚ ਮਜ਼ਾਕ ਦਾ ਪਾਤਰ ਬਣੇ ਇਮਰਾਨ

ਬਿਸ਼ਕੇਕ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਐੱਸਸੀਓ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਅੱਜ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜ਼ਾਬਤੇ ਦੀ ਉਲੰਘਣਾ ਕਰ ਕੇ ਹਾਸੇ ਦਾ ਪਾਤਰ ਬਣ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਆਗੂ ਖੜ੍ਹੇ ਸਨ ਤਾਂ ਇਮਰਾਨ ਬੈਠ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਕਾਫ਼ੀ ਟਰੋਲ ਬਣੇ।  

ਰੂਸ ਤੋਂ ਐੱਸ-400 ਖ਼ਰੀਦੇ ਜਾਣ ਉੱਤੇ ਅਮਰੀਕਾ ਵੱਲੋਂ ਭਾਰਤ ਨੂੰ ਚਿਤਾਵਨੀ

ਵਾਸ਼ਿੰਗਟਨ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਚੌਕਸ ਕੀਤਾ ਹੈ ਕਿ ਉਸ ਵਲੋਂ ਰੂਸ ਤੋਂ ਖ਼ਰੀਦੀ ਜਾ ਰਹੀ ਐੱਸ-400 ਮਿਜ਼ਾਈਲ ਕਾਰਨ ਅਮਰੀਕਾ ਆਪਣੇ ਰੱਖਿਆ ਸਹਿਯੋਗ ਨੂੰ ਸੀਮਤ ਕਰੇਗਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077589455
Copyright © 2019, Panjabi Times. All rights reserved. Website Designed by Mozart Infotech