» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਡਾਕਟਰ ਦੱਸ ਕੇ ਮਰੀਜ਼ਾਂ ਦੀ ਜਾਨ ਖ਼ਤਰੇ 'ਚ ਪਾਉਣ ਵਾਲੀ ਪੰਜਾਬਣ ਨੂੰ ਕੈਦ

June 08, 2019 04:37 PM

ਲੰਡਨ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : -ਵਾਰਿਕ ਕਰਾਊਨ ਕੋਰਟ ਵਲੋਂ 58 ਸਾਲਾ ਕਮਲੇਸ਼ ਬਾਸੀ ਉਰਫ਼ ਕੈਮ ਬਾਸੀ ਨੂੰ ਬਜ਼ੁਰਗ ਮਰੀਜ਼ਾਂ ਨੂੰ ਬਜ਼ੁਰਗ ਅਵਸਥਾ ਦੀਆਂ ਕਈ ਬਿਮਾਰੀਆਂ ਦੀ ਮਾਹਿਰ ਦੱਸ ਕੇ ਉਨ੍ਹਾਂ ਦਾ ਦੇਸੀ ਇਲਾਜ ਕਰਨ ਦੇ ਦੋਸ਼ਾਂ ਤਹਿਤ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਕੈਮ ਬਾਸੀ ਖ਼ੁਦ ਨੂੰ ਥੈਰੇਪਿਸਟ, ਫਿਜ਼ਿਓਥੈਰੇਪਿਸਟ, ਓਸਟੀਓਪੈਥ ਅਤੇ ਕੀਰੋਪ੍ਰੈਕਟਰ ਆਦਿ ਦੱਸਦੀ ਸੀ | ਉਹ ਬਜ਼ੁਰਗ ਮਰੀਜ਼ਾਂ ਦੀ ਮਾਲਸ਼ ਕਰਨ ਲਈ ਬੇਲੋੜੀਆਂ ਕਰੀਮਾਂ ਅਤੇ ਕਬਜ਼ ਲਈ ਵੀ ਬੇਲੋੜੀਆਂ ਦਵਾਈਆਂ ਦਿੰਦੀ ਸੀ, ਜਦ ਕਿ ਕਈ ਮਾਮਲਿਆਂ ਵਿਚ ਰੋਗ ਠੀਕ ਕਰਨ ਲਈ ਖ਼ੁਰਾਕ ਦੀ ਸੀਮਾ ਦੱਸੇ ਬਿਨਾਂ ਗੋਲੀਆਂ ਵੀ ਦੇ ਦਿੰਦੀ ਸੀ | ਕੈਮ ਬਾਸੀ ਨੇ ਇਕ ਬਜ਼ੁਰਗ ਔਰਤ ਨੂੰ ਗਠੀਏ ਦੀ ਗੰਭੀਰ ਬਿਮਾਰੀ ਤੋਂ ਪੀੜਤ ਦੱਸ ਕੇ ਅਜਿਹੀ ਦਵਾਈ ਦਿੱਤੀ ਸੀ ਜੋ ਮਾਹਿਰ ਡਾਕਟਰ ਤੋਂ ਬਗੈਰ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ | ਉਸ ਔਰਤ ਦੀ ਬਾਅਦ ਵਿਚ ਕਿਸੇ ਕਾਰਨ ਮੌਤ ਹੋ ਗਈ ਸੀ | ਇਕ ਹੋਰ ਔਰਤ ਨੂੰ ਕਬਜ਼ ਸਬੰਧੀ ਦੋ ਹੋਰ ਅਜਿਹੀਆਂ ਦਵਾਈਆਂ ਦਿੱਤੀਆਂ ਜੋ ਡਾਕਟਰ ਦੀ ਸਲਾਹ ਤੋਂ ਬਿਨਾਂ ਮਰੀਜ਼ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ ਪਰ ਉਸ ਮਰੀਜ਼ ਨੇ ਆਪਣੀ ਸਾਬਕਾ ਨਰਸ ਸਹੇਲੀ ਨੂੰ ਜਦ ਦਵਾਈਆਂ ਦਿਖਾਈਆਂ ਤਦ ਉਹ ਹੈਰਾਨ ਰਹਿ ਗਈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ | ਕੈਮ ਬਾਸੀ ਨੂੰ ਅਦਾਲਤ ਨੇ ਧੋਖਾਧੜੀ ਦੇ 7 ਮਾਮਲਿਆਂ ਅਤੇ ਡਾਕਟਰੀ ਪਰਚੀ ਵਾਲੀਆਂ ਦਵਾਈਆਂ ਦੇਣ ਦੇ 3 ਮਾਮਲਿਆਂ 'ਚ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਮਾਣ ਮਰਿਆਦਾ ਨਾਲ ਹੋਏ ਖਿਲਵਾੜ ਲਈ ਕੀ ਜਥੇਦਾਰ ਗੌਹਰ ਅਤੇ ਹਿੱਤ ਫ਼ਾਰਗ ਹੋਣਗੇ ?

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਤਖਤ ਸਾਹਿਬ ਦੇ ਮਾਣ ਮਰਿਆਦਾ ਅਤੇ ਵਕਾਰੀ ਰੁਤਬੇ ਮੁਤਾਬਿਕ ਖਰਾ ਨਹੀਂ ਉਤਰ ਸਕਿਆ। ਉਸ ਨੇ ਤਖਤ ਸਾਹਿਬ ਦੇ ਸਥਾਨਿਕ ਮਾਣ ਮਰਿਆਦਾ ਨਾਲ ਜਾਣਬੁੱਝ ਕੇ ਖਿਲਵਾੜ ਕਰਦਿਆਂ ਤਖਤ ਦੀ ਜਥੇਦਾਰੀ ਦੇ ਅਹਿਮ ਸਤਿਕਾਰਤ ਰੁਤਬਾ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ।ਤਖ਼ਤ ਦੀ ਮਰਿਆਦਾ ਅਨੁਸਾਰ ਜਨਮ ਅਸਥਾਨ ਵਾਲੀ ਥਾਂ 'ਤੇ ਕੋਈ ਵੀ ਸਿੰਘ ਪਜਾਮਾ ਪਹਿਨ ਕੇ ਨਹੀਂ ਜਾ ਸਕਦਾ। 

ਖੋਜਕਾਰਾਂ ਨੇ ਕਾਰਬਨ ਨਿਕਾਸ ਘਟਣ ਨੂੰ ਆਰਥਿਕ ਸੁਸਤੀ ਨਾਲ ਜੋੜਿਆ

ਲੰਡਨ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਕ ਅਧਿਐਨ ਮੁਤਾਬਕ ਆਲਮੀ ਤੌਰ ’ਤੇ ਕਾਰਬਨ ਦਾ ਫੈਲਾਅ 2019 ਵਿਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਤੇਜ਼ੀ ਨਾਲ ਹੋਇਆ ਹੈ। ਇਸ ਲਈ ਕਈ ਕਾਰਨ ਦਿੱਤੇ ਗਏ ਹਨ, ਜਿਨ੍ਹਾਂ ਵਿਚ ਭਾਰਤ ਤੇ ਚੀਨ ’ਚ ਕੋਲੇ ਦੀ ਵਰਤੋਂ ਘੱਟ ਹੋਣਾ ਹੈ। ‘ਨੇਚਰ ਕਲਾਈਮੇਟ ਚੇਂਜ’ ਜਰਨਲ ਵਿਚ ਪ੍ਰਕਾਸ਼ਿਤ ਲੇਖ ਮੁਤਾਬਕ ਗ੍ਰੀਨਹਾਊਸ ਗੈਸ ਕਾਰਬਨ ਡਾਇਆਕਸਾਈਡ, ਈਂਧਣ ਜਲਾਉਣ ਤੇ ਇਸ ਨਾਲ ਜੁੜੀਆਂ ਹੋਰ ਮਨੁੱਖੀ

ਨਾਟੋ ਸਿਖਰ ਵਾਰਤਾ ’ਚ ਤੁਰਕੀ ਹਮਲਿਆਂ ਦੀ ਗੂੰਜ

ਵੈਟਫੋਰਡ(ਯੂਕੇ),4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਟੋ ਮੈਂਬਰ ਮੁਲਕਾਂ ਦੇ ਆਗੂਆਂ ਦੀ ਸਾਲਾਨਾ ਸਿਖਰ ਵਾਰਤਾ ਦੌਰਾਨ ਤੁਰਕੀ ਵੱਲੋਂ ਸੀਰਿਆਈ ਬਾਗ਼ੀਆਂ ਦੀ ਮਦਦ ਨਾਲ ਕੁਰਦਾਂ ’ਤੇ ਕੀਤੇ ਹਮਲਿਆਂ ਦੀ ਗੂੰਜ ਰਹੀ। ਫਰਾਂਸ ਦੇ

ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਸਮੇਤ 6 ਅਮੀਰਾਂ ਕੋਲ ਹੈ 1.30 ਕਰੋੜ ਗਰੀਬ ਬਰਤਾਨਵੀਆਂ ਜਿੰਨੀ ਦੌਲਤ

ਲੰਡਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨਵੀ ਸਮਾਜ ਵਿਚ ਬਰਾਬਰਤਾ 'ਚ ਫਰਕ ਬਾਰੇ ਕੀਤੇ ਗਏ ਇਕ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਬਰਤਾਨੀਆਂ ਦੇ 6 ਅਮੀਰਾਂ ਦੀ ਦੌਲਤ ਇਕ ਕਰੋੜ 30 ਲੱਖ ਬਰਤਾਨਵੀਂ ਨਾਗਰਿਕਾਂ ਦੀ ਦੌਲਤ ਦੇ ਬਰਾਬਰ ਹੈ | ਇਨ੍ਹਾਂ ਅਮੀਰਾਂ ਦੀ ਕੁੱਲ ਸੰਪਤੀ 39.4 ਬਿਲੀਅਨ ਪੌਾਡ (29 ਖ਼ਰਬ ਦੇ ਕਰੀਬ) ਹੈ | ਯੂ.ਕੇ. ਦੇ 6 ਅਮੀਰਾਂ ਦੀ ਨਾਵਾਂ ਵਿਚ ਸਭ ਤੋਂ ਉਪਰ ਗੋਪੀ ਚੰਦ ਤੇ ਸ੍ਰੀ ਚੰਦ ਹਿੰਦੂਜਾ ਭਰਾਵਾਂ ਦਾ ਹੈ, ਜੋ 

ਅੱਗ ਬੁਝਾਊ ਅਮਲੇ ਦਾ ਟਰੱਕ ਚੋਰੀ ਕਰ ਸੜਕਾਂ 'ਤੇ ਪਾਇਆ ਭੜਥੂ

ਵਿਨੀਪੈਗ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਵਿਨੀਪੈਗ ਪੁਲਿਸ ਲਈ ਉਸ ਵੇਲੇ ਸਥਿਤੀ ਬੇਹੱਦ ਗੰਭੀਰ ਬਣ ਗਈ, ਜਦੋਂ ਇਕ ਸਿਰਫਿਰੇ ਵਿਅਕਤੀ ਵਲੋਂ ਉਸ ਸਮੇਂ ਅੱਗ ਬੁਝਾਊ ਅਮਲੇ ਦਾ ਟਰੱਕ ਚੋਰੀ ਕਰ ਲਿਆ, ਜਦੋਂ ਵਿਨੀਪੈਗ ਫਾਇਰ ਅਤੇ ਪੈਰਾ ਮੈਡੀਕਲ ਸਰਵਿਸ ਦੇ ਅਧਿਕਾਰੀ ਆਪਣਾ ਚਲਦਾ ਟਰੱਕ ਛੱਡ ਕੇ ਇਕ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਜਾ ਰਹੇ ਸਨ | ਵਿਨੀਪੈਗ ਪੁਲਿਸ ਸਰਵਿਸ ਦੇ ਬੁਲਾਰੇ ਰੌਬ ਕਾਰਵਰ ਨੇ ਕਿਹਾ ਕਿ ਟਰੱਕ ਚੋਰੀ ਦਾ

ਅਮਰੀਕੀ ਮਹਿਲਾ ਵੱਲੋਂ ਪ੍ਰਿੰਸ ਐਂਡਰਿਊ ਦੇ ਬਿਆਨ ਦੀ ਆਲੋਚਨਾ

ਲੰਡਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਮਹਿਲਾ, ਜਿਸ ਨੇ ਦਾਅਵਾ ਕੀਤਾ ਸੀ ਕਿ ਜੈਫਰੀ ਐਪਸਟਾਈਨ ਨੇ ਉਸ ’ਤੇ ਪ੍ਰਿੰਸ ਐਂਡਰਿਊ ਨਾਲ ਸਬੰਧ ਬਣਾਉਣ ਲਈ ਜ਼ੋਰ ਪਾਇਆ ਸੀ, ਨੇ ਇੱਕ ਇੰਟਰਵਿਊ ਦੌਰਾਨ ਸ਼ਾਹੀ ਘਰਾਣੇ ਵੱਲੋਂ ਦਿੱਤੇ ਗਏ ਬਿਆਨ ਦੀ ਆਲੋਚਨਾ ਕੀਤੀ ਹੈ। ਬੀਬੀਸੀ ਵੱਲੋਂ ਇਹ ਇੰਟਰਵਿਊ ਐਂਡਰਿਊ ਦੇ ਸਾਹਮਣੇ ਰਿਕਾਰਡ ਕੀਤੀ ਗਈ ਸੀ। ਸ਼ਾਹੀ ਪਰਿਵਾਰ ਨੇ ਮਹਿਲਾ ਨਾਲ ਐਂਡਰਿਊ ਦੀ ਤਸਵੀਰ ਨੂੰ ਝੂਠੀ ਕਰਾਰ ਦਿੱਤਾ ਸੀ

ਭਾਰਤੀ ਮੂਲ ਦੇ ਚੋਰ ਨੂੰ 8 ਸਾਲ ਦੀ ਕੈਦ ਤੇ 10 ਲੱਖ ਪੌਂਡ ਜੁਰਮਾਨੇ ਦੀ ਸਜ਼ਾ

ਲੰਡਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੀ ਇਕ ਸਥਾਨਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 19 ਕਾਰਾਂ ਚੋਰੀ ਕਰਨ ਦਾ ਦੋਸ਼ੀ ਮੰਨਦਿਆਂ ਉਸ ਨੂੰ ਅੱਠ ਵਰ੍ਹਿਆਂ ਦੀ ਕੈਦ ਅਤੇ 10 ਲੱਖ ਪੌਂਡ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਵੱਲੋਂ ਚੋਰੀ ਕੀਤੀਆਂ ਕਾਰਾਂ ਦੀ ਕੀਮਤ 7 ਲੱਖ ਪੌਂਡ ਸੀ, ਜੋ ਉਸ ਨੇ ਬੀਤੇ ਵਰ੍ਹੇ ਚੋਰੀ ਕੀਤੀਆਂ ਸਨ। ਦੋਸ਼ੀ ਦੀ ਪਛਾਣ ਚਿਰਾਗ ਪਟੇਲ ਦੱਸੀ ਗਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਦਸ ਵਰ੍ਹਿਆਂ ਦੀ ਹੋਰ ਕੈਦ ਕੱਟਣੀ ਪਵੇਗੀ।

ਬਚਿੱਤਰ ਸਿੰਘ ਹੁੰਦਲ ਦਾ ਵਿਛੋੜਾ

ਡਾ. ਚਰਨਜੀਤ ਸਿੰਘ ਗੁਮਟਾਲਾ,919417533060

ਅਮਰੀਕਾ ਦੇ ਸ਼ਹਿਰ ਮਨਟੀਕਾ (ਕੈਲੀਫ਼ੋਰਨਿਆ ਸੂਬੇ ) ਦੇ ਨਿਵਾਸੀ ਬਚਿੱਤਰ ਸਿੰਘ ਹੁੰਦਲ ਜੋ 23 ਨਵੰਬਰ 2019 ਨੂੰ ਸਵਰਗਵਾਸ ਹੋਏ, ਦਾ ਜੀਵਨ ਬੜਾ ਸੰਘਰਸ਼ਮਈ ਸੀ। ਉਨ੍ਹਾਂ ਦਾ ਜਨਮ ਪਿੰਡ ਸ਼ਫੀਪੁਰ ਜਿਲ੍ਹਾ ਤਰਨਤਾਰਨ ਵਿਖੇ ਸ. ਅਨਾਬ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਹਾਇਰ ਸੈਕੰਡਰੀ, ਸਰਕਾਰੀ ਹਾਇਰ ਸੈਕੰਡਰੀ ਸਕੂਲ ਤਰਨਤਾਰਨ ਤੋਂ ਕੀਤੀ। ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਮੇਰੇ ਨਾਲ 1964 ਵਿਚ ਪ੍ਰੀ-ਮੈਡੀਕਲ ਪਾਸ ਕੀਤੀ, ਜਿੱਥੇ ਉਨ੍ਹਾਂ ਦੇ ਮਾਮਾ ਜੀ ਸ. ਅਜੈਬ ਸਿੰਘ ਸੇਖੋਂ ਡੀ.ਪੀ.ਈ. ਸਨ।ਉਨ੍ਹਾਂ ਦੇ ਮਾਮਾ ਜੀ ਦੇ ਛੋਟੇ ਬੇਟੇ ਅਮਰੀਕਾ ਦੇ ਯੂਬਾ ਸਿਟੀ ਦੇ ਨਿਵਾਸੀ  ਕਰਨਲ ਡਾ.ਅਰਜਿੰਦਰ ਸਿੰਘ ਸੇਖੋਂ ਵੀ ਸਾਡੇ ਏਸੇ ਜਮਾਤ ਦੇ ਜਮਾਤੀ ਸਨ ।ਹੁੰਦਲ ਨੂੰ ਖੇਡਾਂ ਦਾ ਬੜਾ ਸ਼ੌਂਕ ਸੀ ।ਇੱਥੇ ਉਨ੍ਹਾਂ ਕੁਸ਼ਤੀ ਅਤੇ ਕਬੱਡੀ ਵਿੱਚ ਮੱਲਾਂ ਮਾਰੀਆਂ ਅਤੇ ਗਤਕੇ ਵਿੱਚ ਕਲਰ ਪ੍ਰਾਪਤ ਕੀਤਾ। ਬਾਦ ਵਿੱਚ ਉਨ੍ਹਾਂ ਖ਼ਾਲਸਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ ਤੇ ਕੁਸ਼ਤੀ ਵਿੱਚ ਅੰਤਰ-ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।   

ਭਾਰਤੀ ਮੂਲ ਦੇ ਚੋਰ ਨੂੰ 8 ਸਾਲ ਦੀ ਕੈਦ ਤੇ 10 ਲੱਖ ਪੌਂਡ ਜੁਰਮਾਨੇ ਦੀ ਸਜ਼ਾ

ਲੰਡਨ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੀ ਇਕ ਸਥਾਨਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 19 ਕਾਰਾਂ ਚੋਰੀ ਕਰਨ ਦਾ ਦੋਸ਼ੀ ਮੰਨਦਿਆਂ ਉਸ ਨੂੰ ਅੱਠ ਵਰ੍ਹਿਆਂ ਦੀ ਕੈਦ ਅਤੇ 10 ਲੱਖ ਪੌਂਡ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਵੱਲੋਂ ਚੋਰੀ ਕੀਤੀਆਂ ਕਾਰਾਂ ਦੀ ਕੀਮਤ 7 ਲੱਖ ਪੌਂਡ ਸੀ, ਜੋ ਉਸ ਨੇ ਬੀਤੇ ਵਰ੍ਹੇ ਚੋਰੀ ਕੀਤੀਆਂ ਸਨ। ਦੋਸ਼ੀ ਦੀ ਪਛਾਣ ਚਿਰਾਗ ਪਟੇਲ ਦੱਸੀ ਗਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਦਸ ਵਰ੍ਹਿਆਂ ਦੀ ਹੋਰ ਕੈਦ ਕੱਟਣੀ ਪਵੇਗੀ। 

ਸਿੱਖ ਮਿਸ਼ਨਰੀ ਸੁਸਾਇਟੀ ਯੂ.ਕੇ. ਦੀ 50ਵੀਂ ਵਰ੍ਹੇਗੰਢ ਮਨਾਈ

ਲੰਡਨ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਿੱਖ ਮਿਸ਼ਨਰੀ ਸੁਸਾਇਟੀ ਯੂ.ਕੇ. ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਕਰਵਾਉਂਦਿਆਂ ਸਿੱਖ ਮਿਸ਼ਨਰੀ ਸੁਸਾਇਟੀ ਦੀ 50ਵੀਂ ਵਰ੍ਹੇਗੰਢ ਮਨਾਈ ਗਈ | 

ਜਾਰਡਨ ਦੇ ਖੇਤੀ ਫਾਰਮ ਵਿੱਚ ਅੱਗ ਨਾਲ 13 ਪਾਕਿਸਤਾਨੀਆਂ ਦੀ ਮੌਤ

ਅਮਾਨ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਜਾਰਡਨ ਦੇ ਇਕ ਖੇਤੀ ਫਾਰਮ ਵਿਚ ਅੱਗ ਲੱਗਣ ਨਾਲ ਅੱਠ ਬੱਚਿਆਂ ਸਣੇ 13 ਪਾਕਿਸਤਾਨੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਇਹ ਘਟਨਾ ਜਾਰਡਨ ਵੈਲੀ ਵਿਚ ਐਤਵਾਰ ਰਾਤ ਉਸ ਵੇਲੇ ਹੋਈ, ਜਦੋਂ ਇਹ ਲੋਕ ਅਸਥਾਈ ਰੂਪ ਨਾਲ ਬਣੇ ਘਰ ਵਿਚ ਸੌਂ ਰਹੇ ਸਨ। ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਸੱ਼ਕ ਕੀਤਾ ਜਾ ਰਿਹਾ ਹੈ।
ਜਾਰਡਨ ਸਿਵਲ ਡਿਫੈਂਸ

ਬ੍ਰੈਗਜ਼ਿਟ ਪਿੱਛੋਂ ਯੂਰਪੀਨ ਟੂਰਿਸਟਾਂ ਨੂੰ ਈ-ਵੀਜ਼ਾ ਲੈਣਾ ਹੋਵੇਗਾ

ਲੰਡਨ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟੇਨ ਦੀ ਹਾਕਮ ਧਿਰ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਪਿੱਛੋਂ ਬ੍ਰਿਟੇਨ ਆਉਣ ਲਈ ਯੂਰਪੀ ਯੂਨੀਅਨ ਦੇ ਲੋਕਾਂ ਨੂੰ ਪਹਿਲਾਂ ਇਲੈਕਟ੍ਰਾਨਿਕ ਮਨਜ਼ੂਰੀ ਲੈਣੀ ਹੋਵੇਗੀ। ਇਸ ਸਮੇਂ ਯੂਰਪੀ ਦੇਸ਼ਾਂ ਦੇ ਨਾਗਰਿਕਾਂ ਨੂੰ ਬ੍ਰਿਟੇਨ ਵਿਚ ਦਾਖ਼ਲੇ ਲਈ ਸਿਰਫ਼ ਪਛਾਣ ਪੱਤਰ ਦੀ ਲੋੜ ਹੁੰਦੀ ਹੈ।

ਰਾਫ਼ਾਲ ਸੌਦੇ ਤੋਂ ਬਾਅਦ ਮੋਦੀ ਨੂੰ ਇਕ ਹੋਰ ਫ਼ਰਾਂਸੀਸੀ ਪੇਸ਼ਕਸ਼

ਪੈਰਿਸ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਫਰਾਂਸ ਨੇ ਰਾਫਾਲ ਸੌਦੇ ਤੋਂ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤਿਵਾਦ ਦਾ ਮੁਕਾਬਲਾ ਕਰਨ ਲਈ ਇਕ ਹੋਰ ਪੇਸ਼ਕਸ਼ ਦਿੱਤੀ ਹੈ। ਭਵਿੱਖੀ ਕਾਢਾਂ ਲਈ ਜਾਣੇ ਜਾਂਦੇ ਮਾਰਕੋ ਐਰਮਾਨ ਨੇ ਆਈਏਐੱਨਐਸ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਕਿਹਾ ‘‘ ਅਸੀਂ ਭਾਰਤ ਦੇ ਨਾਲ ਮਿਲ ਕੇ ਭਵਿੱਖ ਦੀ ਕਲਪਨਾ ਕਰਨਾ ਚਾਹੁੰਦੇ ਹਾਂ।’’

ਲੰਡਨ ਦਹਿਸ਼ਤੀ ਹਮਲਾ: ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਅਹਿਦ

ਲੰਡਨ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੰਘੇ ਦਿਨੀਂ ਬਰਤਾਨੀਆ ਦੀ ਰਾਜਧਾਨੀ ਵਿੱਚ ਹੋਏ ਹਮਲੇ ’ਚ ਦੋ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਅਹਿਦ ਲਿਆ ਹੈ। ਜ਼ਿਕਰਯੋਗ ਹੈ ਕਿ ਉਸਮਾਨ ਖਾਨ (28) ਨਾਂ ਦੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਲੰਡਨ ਬ੍ਰਿਜ ’ਤੇ ਦੁਪਹਿਰ 2 ਵਜੇ ਦੇ ਕਰੀਬ ਕਈ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਬਾਅਦ ’ਚ ਪੁਲੀਸ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਮੀਡੀਆ ਦੀ ਰਿਪੋਰਟ ਅਨੁਸਾਰ ਉਹ ਲੰਡਨ ਸਟਾਕ ਐਕਸਚੇਂਜ ਵਿੱਚ ਬੰਬ ਲਗਾਉਣ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਮਿਲੀ 16 ਸਾਲਾਂ ਦੀ ਕੈਦ ਦੀ ਸਜ਼ਾ ’ਚੋਂ ਅੱਧੀ ਸਜ਼ਾ ਕੱਟ ਕੇ ਦਸੰਬਰ 2018 ਵਿੱਚ 

ਆਈਐੱਸਆਈਐੱਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਲੰਡਨ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਲੰਡਨ ਵਿੱਚ ਲੰਘੇ ਦਿਨੀਂ ਚਾਕੂ ਨਾਲ ਹੋਏ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਮੁਸਲਿਮ ਦਹਿਸ਼ਤੀ ਜਥੇਬੰਦੀ ਆਈਐੱਸਆਈਐੱਸ ਨੇ ਲਈ ਹੈ। ਜਹਾਦੀ ਕਾਰਵਾਈਆਂ ’ਤੇ ਨਜ਼ਰ ਰੱਖਣ ਵਾਲੇ ਸਾਈਟ ਇੰਟੈਲੀਜੈਂਸ ਗਰੁੱਪ ਅਨੁਸਾਰ ਆਈਐੱਸਆਈਐੱਸ ਨੇ ਅਮਾਕ ਖ਼ਬਰ ਏਜੰਸੀ ਰਾਹੀਂ ਬੀਤੇ 

ਹਮਲੇ ’ਚ ਮਰੇ ਵਿਅਕਤੀ ਦੀ ਪਛਾਣ ਹੋਈ

ਲੰਡਨ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸ਼ੁੱਕਰਵਾਰ ਨੂੰ ਲੰਡਨ ਬ੍ਰਿਜ ’ਤੇ ਹੋਏ ਦਹਿਸ਼ਤੀ ਹਮਲੇ ਵਿੱਚ ਮਰਨ ਵਾਲੇ ਇਕ ਵਿਅਕਤੀ ਦੀ ਪਛਾਣ 25 ਸਾਲਾ ਜੈਕ ਮੈਰਿਟ ਵਜੋਂ ਹੋਈ ਹੈ। ਉਹ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਟ ਸੀ।

ਲੰਡਨ ਬ੍ਰਿਜ ਹਮਲੇ ਲਈ ਪਾਿਕ ਮੂਲ ਦਾ ਦਹਿਸ਼ਤਗਰਦ ਜ਼ਿੰਮੇਵਾਰ ਕਰਾਰ

ਲੰਡਨ,30 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਬ੍ਰਿਜ ’ਤੇ ਸ਼ੁੱਕਰਵਾਰ ਨੂੰ ਦੋ ਵਿਅਕਤੀਆਂ ਦੀ ਛੁਰਾ ਮਾਰ ਕੇ ਹੱਤਿਆ ਕਰਨ ਅਤੇ ਕੁਝ ਹੋਰਾਂ ਨੂੰ ਜ਼ਖ਼ਮੀ ਕਰਨ ਲਈ ਸਜ਼ਾ ਕੱਟ ਰਹੇ ਅਤਿਵਾਦੀ ਉਸਮਾਨ ਖ਼ਾਨ (28) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਹੀ ਯੂਕੇ ਦੀ ਜੇਲ੍ਹ ’ਚੋਂ ਰਿਹਾਅ ਹੋਇਆ ਸੀ। ਉਸ ਨੇ ਆਪਣਾ ਬਚਪਨ ਪਾਕਿਸਤਾਨ ’ਚ ਗੁਜ਼ਾਰਿਆ ਸੀ। ਪੁਲੀਸ ਮੁਤਾਬਕ ਉਹ ਦਹਿਸ਼ਤੀ ਜਥੇਬੰਦੀ ਅਲ-ਕਾਇਦਾ ਦੀ ਵਿਚਾਰਧਾਰਾ ਤੋਂ

ਹੰਸਲੋ ਦੇ ਮਨਮੀਤ ਸਿੰਘ ਦੀ ਕਾਰ ਹੇਠ ਦਰੜ ਕੇ ਹੱਤਿਆ

ਲੰਡਨ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹੈਸਟਨ ਦੇ ਪੈਸੇਜ਼ ਟੂ ਇੰਡੀਆ ਰੈਸਟੋਰੈਂਟ ਦੇ ਮਾਲਕ 44 ਸਾਲਾ ਮਨਮੀਤ ਸਿੰਘ ਦੀ ਕਾਰ ਹੇਠਾਂ ਦਰੜ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬੀਤੇ ਸਨਿਚਰਵਾਰ ਨੂੰ ਮਨਮੀਤ ਸਿੰਘ ਨੇ ਆਪਣੇ ਰੈਸਟੋਰੈਂਟ ਦੇ ਪਿੱਛੇ ਕਾਰ ਪਾਰਕਿੰਗ ਵਿਚ ਆਪਣੀ ਕਾਰ ਖੜ੍ਹੀ ਕੀਤੀ ਹੋਈ ਸੀ, ਜੋ ਇਕ ਹੋਰ ਕਾਰ ਲਈ ਅੜਿੱਕਾ ਬਣ ਗਈ। ਉਕਤ ਕਾਰ ਦੇ ਡਰਾਇਵਰ ਨੇ ਮਨਮੀਤ ਸਿੰਘ ਨੂੰ ਆਪਣੀ ਕਾਰ ਪਾਸੇ

ਬਰਫ 'ਚ ਦੱਬਿਆ ਮਿਲਿਆ 18 ਹਜ਼ਾਰ ਸਾਲ ਪਹਿਲਾਂ ਮਰਿਆ ਕਤੂਰਾ-ਅਜੇ ਤੱਕ ਸਲਾਮਤ ਹੈ ਲਾਸ਼

ਮਾਸਕੋ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਰੂਸ ਦੇ ਵਿਗਿਆਨਕ ਉਸ ਸਮੇਂ ਹੈਰਾਨੀ 'ਚ ਪੈ ਗਏ, ਜਦੋਂ ਸਾਈਬੇਰੀਆ ਦੇ ਯਾਕੁਤਸਕ 'ਚ ਬਰਫ 'ਚੋਂ 18 ਹਜ਼ਾਰ ਸਾਲ ਪੁਰਾਣੇ ਇਕ ਨਰ ਕਤੂਰੇ ਦੀ ਲਾਸ਼ ਮਿਲੀ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਕਤੂਰੇ ਦਾ ਸਰੀਰ ਤਰ੍ਹਾਂ ਸੁਰੱਖਿਅਤ ਹੈ। ਇਸ ਦੇ ਵਾਲ, ਦੰਦ ਤੇ ਨੱਕ ਅਜੇ ਵੀ ਜਿਉਂ ਦਾ ਤਿਉਂ ਹਨ। ਵਿਗਿਆਨਕਾਂ ਨੇ ਜਦੋਂ ਡੀ.ਐਨ.ਏ. ਟੈਸਟ ਦੇ ਜ਼ਰੀਏ ਇਸ ਦੀ 'ਕਾਰਬਨ ਡੇਟਿੰਗ' ਕਰਵਾਈ ਤਾਂ

ਬੈਂਕ 'ਚ ਡਾਕਾ ਮਾਰਨ ਵਾਲੇ ਰਸ਼ਪਾਲ ਸਿੰਘ ਨੂੰ 7 ਸਾਲ ਕੈਦ

ਲੰਡਨ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਫੋਲਜ਼ਹਿੱਲ ਦੀ ਐਲਮਸਡੇਲ ਐਵੀਨਿਊ ਦੇ ਰਹਿਣ ਵਾਲੇ 40 ਸਾਲਾ ਰਸ਼ਪਾਲ ਸਿੰਘ ਨੂੰ ਕਵੈਂਟਰੀ ਦੀ ਬਾਰਕਲੇਅ ਬੈਂਕ ਵਿਚ ਇਕ ਗਾਹਕ ਨੂੰ ਬੰਦੀ ਬਣਾ ਕੇ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਅਦਾਲਤ ਨੇ 6 ਸਾਲ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਸੁਣਵਾਈ ਦੌਰਾਨ ਦੱਸਿਆ ਗਿਆ ਕਿ 15 ਫਰਵਰੀ 2019 ਨੂੰ ਰਸ਼ਪਾਲ ਸਿੰਘ ਨੇ ਫਲੈਚਮਸਟੈਡ ਹਾਈਵੇਅ ਸਥਿਤ ਬਾਰਕਲੇਅ ਬੈਂਕ ਵਿਚ ਇਕ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087472009
Copyright © 2019, Panjabi Times. All rights reserved. Website Designed by Mozart Infotech