ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਉਜ਼ਬੇਕਿਸਤਾਨ ਨੂੰ ਦਰੜ ਕੇ ਭਾਰਤ ਸੈਮੀਜ਼ ’ਚ

June 11, 2019 07:27 PM

ਭੁਬਨੇਸ਼ਵਰ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਨਾਲ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਨੇ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਉਜ਼ਬੇਕਿਸਤਾਨ ਨੂੰ 10-0 ਗੋਲਾਂ ਨਾਲ ਤਕੜੀ ਹਾਰ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ।

ਆਕਾਸ਼ਦੀਪ ਨੇ ਮੈਚ ਦੇ 11ਵੇਂ, 26ਵੇਂ ਅਤੇ 53ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਵਰੁਣ ਕੁਮਾਰ (ਚੌਥੇ ਅਤੇ 22ਵੇਂ ਮਿੰਟ), ਮਨਦੀਪ ਸਿੰਘ (30ਵੇਂ ਅਤੇ 60ਵੇਂ) ਨੇ ਭਾਰਤ ਲਈ ਦੋ-ਦੋ ਗੋਲ ਕੀਤੇ। ਅਮਿਤ ਰੋਹਿਦਾਸ (15ਵੇਂ ਮਿੰਟ), ਨੀਲਕਾਂਤ ਸ਼ਰਮਾ (27ਵੇਂ ਮਿੰਟ) ਅਤੇ ਗੁਰਸਾਹਿਬਜੀਤ ਸਿੰਘ (45ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ਿਆ।
ਭਾਰਤੀ ਟੀਮ ਪੂਲ ‘ਏ’ ਦੇ ਸਾਰੇ ਮੁਕਾਬਲੇ ਜਿੱਤ ਕੇ ਸੂਚੀ ਵਿੱਚ ਚੋਟੀ ’ਤੇ ਰਹੀ। ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਵਿੱਚ ਉਸ ਦਾ ਸਾਹਮਣਾ ਜਾਪਾਨ ਅਤੇ ਪੋਲੈਂਡ ਵਿਚਾਲੇ ਹੋਣ ਵਾਲੇ ਕ੍ਰਾਸਓਵਰ ਮੈਚ ਦੇ ਜੇਤੂ ਨਾਲ ਹੋਵੇਗਾ। ਪੂਲ ‘ਬੀ’ ਵਿੱਚ ਚੋਟੀ ’ਤੇ ਰਹੇ ਅਮਰੀਕਾ ਦਾ ਸੈਮੀ ਫਾਈਨਲ ਵਿੱਚ ਸਾਹਮਣਾ ਰੂਸ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਕ੍ਰਾਸ ਓਵਰ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਮੈਚ ਦੇ ਜ਼ਿਆਦਾਤਰ ਸਮੇਂ ਤੱਕ ਗੇਂਦ ਉਜ਼ਬੇਕਿਸਤਾਨ ਦੇ ਕੋਲ ਰਹੀ। ਸ਼ੁਰੂਆਤੀ ਚਾਰ ਮਿੰਟ ਵਿੱਚ ਹੀ ਭਾਰਤੀ ਟੀਮ ਨੂੰ ਪੰਜ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਟੀਮ ਨੂੰ ਪਹਿਲੀ ਸਫਲਤਾ ਪੰਜਵੇਂ ਪੈਨਲਟੀ ਕਾਰਨਰ ’ਤੇ ਮਿਲੀ। ਵਰੁਣ ਦੇ ਇਸ ਗੋਲ ਨਾਲ ਭਾਰਤ ਨੇ ਖਾਤਾ ਖੋਲ੍ਹਿਆ।
ਇਸ ਮਗਰੋਂ ਸਕੋਰ-ਸ਼ੀਟ ਵਿੱਚ ਨਾਮ ਦਰਜ ਕਰਵਾਉਣ ਦੀ ਵਾਰੀ ਆਕਾਸ਼ਦੀਪ ਦੀ ਸੀ, ਜਿਸ ਨੇ 11ਵੇਂ ਮਿੰਟ ਵਿੱਚ ਰੀਬਾਊਂਡ ’ਤੇ ਗੋਲ ਕਰਕੇ ਭਾਰਤ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ। ਚਾਰ ਮਿੰਟ ਮਗਰੋਂ ਰੋਹਿਦਾਸ ਦੇ ਗੋਲ ਨਾਲ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿੱਚ 3-0 ਦੀ ਲੀਡ ਹਾਸਲ ਕਰ ਲਈ। ਭਾਰਤੀ ਟੀਮ ਨੇ ਦੂਜੇ ਕੁਆਰਟਰ ਵਿੱਚ ਵੀ ਗੋਲ ਦਾ ਮੀਂਹ ਜਾਰੀ ਰੱਖਿਆ ਅਤੇ ਚਾਰ ਗੋਲ ਦਾਗ਼ੇ।
ਵਰੁਣ ਨੇ 22ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕੀਤਾ, ਜਦਕਿ ਇਸ ਦੇ ਚਾਰ ਮਿੰਟ ਮਗਰੋਂ ਆਕਾਸ਼ਦੀਪ ਨੇ ਰੀਵਰਸ ਹਿੱਟ ਨਾਲ ਗੇਂਦ ਨੂੰ ਉਜ਼ਬੇਕਿਸਤਾਨ ਦੀ ਗੋਲ-ਪੋਸਟ ਵਿੱਚ ਭੇਜਿਆ। ਅਗਲੇ ਹੀ ਮਿੰਟ ਨੀਲਕਾਂਤ ਨੇ ਸ਼ਾਰਟ ਕਾਰਨਰ ਦੇ ਰੀਬਾਊਂਡ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਲੀਡ ਨੂੰ 6-0 ਕਰ ਦਿੱਤਾ। ਇਸ ਮਗਰੋਂ ਅੱਧ ਤੋਂ ਪਹਿਲਾਂ ਰਮਨਦੀਪ ਸਿੰਘ ਦੇ ਪਾਸ ਨੂੰ ਮਨਦੀਪ ਸਿੰਘ ਨੇ ਗੋਲ ਵਿੱਚ ਬਦਲ ਦਿੱਤਾ। ਅੱਧੇ ਮੈਚ ਮਗਰੋਂ ਤੀਜੇ ਕੁਆਰਟਰ ਵਿੱਚ ਵੀ ਭਾਰਤ ਨੇ ਆਪਣਾ ਦਬਦਬਾ ਜਾਰੀ ਰੱਖਿਆ, ਪਰ ਇਸ ਕੁਆਰਟਰ ਵਿੱਚ ਟੀਮ ਨੂੰ ਇੱਕ ਹੀ ਸਫਲਤਾ ਮਿਲੀ।
ਸੁਮੀਤ ਦੇ ਪਾਸ ’ਤੇ ਗੁਰਸਾਹਿਬਜੀਤ ਦੇ ਗੋਲ ਨਾਲ 45ਵੇਂ ਮਿੰਟ ਵਿੱਚ ਭਾਰਤ ਦੀ ਲੀਡ 8-0 ਹੋ ਗਈ। ਆਖ਼ਰੀ ਕੁਆਰਟਰ ਵਿੱਚ ਆਕਾਸ਼ਦੀਪ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ ਤਾਂ ਮਨਦੀਪ ਨੇ ਆਪਣਾ ਦੂਜਾ ਗੋਲ ਦਾਗ਼ਿਆ। ਪੂਰੇ 60 ਮਿੰਟ ਤੱਕ ਉਜ਼ਬੇਕਿਸਤਾਨ ਦੀ ਟੀਮ ਇੱਕ ਵਾਰ ਵੀ ਭਾਰਤ ਨੂੰ ਚੁਣੌਤੀ ਨਹੀਂ ਦੇ ਸਕੀ। ਭਾਰਤੀ ਟੀਮ ਨੂੰ 12 ਪੈਨਲਟੀ ਕਾਰਨਰ ਮਿਲੇ, ਜਦਕਿ ਵਿਰੋਧੀ ਟੀਮ ਨੂੰ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ। 
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਸ਼ਵ ਕੱਪ ’ਚ ਜੇਤੂ ਲੈਅ ਹਾਸਿਲ ਕਰਨ ਲਈ ਭਿੜਨਗੇ ਬੰਗਲਾਦੇਸ਼ ਤੇ ਸ੍ਰੀਲੰਕਾ

ਬ੍ਰਿਸਟਲ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਲਗਾਤਾਰ ਦੋ ਮੈਚਾਂ ਵਿੱਚ ਹਾਰ ਤੋਂ ਪ੍ਰੇਸ਼ਾਨ ਬੰਗਲਾਦੇਸ਼ ਅਤੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਿਹਾ ਸ੍ਰੀਲੰਕਾ ਆਪਣੀਆਂ ਪਿਛਲੀਆਂ ਘਾਟਾਂ ਵਿੱਚ ਸੁਧਾਰ ਕਰਕੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿੱਚ ਆਪਣੀ ਮੁਹਿੰਮ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਬੰਗਲਾਦੇਸ਼ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ।

ਫੀਫਾ ਮਹਿਲਾ ਵਿਸ਼ਵ ਕੱਪ: ਇੰਗਲੈਂਡ ਤੇ ਬ੍ਰਾਜ਼ੀਲ ਦੀ ਜਿੱਤ

ਨੀਸ (ਫਰਾਂਸ),10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ, ਬ੍ਰਾਜ਼ੀਲ ਅਤੇ ਇਟਲੀ ਨੇ ਫੀਫਾ ਮਹਿਲਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪੋ-ਆਪਣੇ ਮੈਚ ਜਿੱਤੇ। ਇੰਗਲੈਂਡ ਨੇ ਗਰੁੱਪ ‘ਡੀ’ ਵਿੱਚ ਸਕਾਟਲੈਂਡ ਨੂੰ 2-1 ਨਾਲ ਹਰਾਇਆ। ਨਿਕਿਤਾ ਪੈਰਿਸ ਦੇ 14ਵੇਂ ਮਿੰਟ ਵਿੱਚ ਪੈਨਲਟੀ ’ਤੇ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੇ ਸ਼ੁਰੂ ਵਿੱਚ ਲੀਡ ਹਾਸਲ ਕੀਤੀ। ਐਲਨ ਵ੍ਹਾਈਟ ਨੇ 40ਵੇਂ ਮਿੰਟ ਵਿੱਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਸਕਾਟਲੈਂਡ ਵੱਲੋਂ ਇਕਲੌਤਾ ਗੋਲ ਕਲੇਰੀ ਐਮਿਸਲੀ ਨੇ 79ਵੇਂ ਮਿੰਟ ਵਿੱਚ ਕੀਤਾ।

ਮਹਿਲਾ ਫੀਫਾ ਵਿਸ਼ਵ ਕੱਪ: ਜਰਮਨੀ ਤੇ ਸਪੇਨ ਵੱਲੋਂ ਜਿੱਤਾਂ ਦਰਜ

ਰੇਨੇ/ਵੈਲੇਨਸੀਨ (ਫਰਾਂਸ),10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜਰਮਨੀ ਨੂੰ ਫੀਫਾ ਮਹਿਲਾ ਵਿਸ਼ਵ ਕਪ ਫੁਟਬਾਲ ਦੇ ਆਪਣੇ ਪਹਿਲੇ ਮੈਚ ਵਿੱਚ ਚੀਨ ’ਤੇ 1-0 ਨਾਲ ਜਿੱਤ ਲਈ ਜੂਝਣਾ ਪਿਆ, ਜਦਕਿ ਸਪੇਨ ਨੇ ਪੱਛੜਣ ਮਗਰੋਂ ਵਾਪਸੀ ਕਰਕੇ ਦੱਖਣੀ ਅਫਰੀਕਾ ਨੂੰ 3-1 ਨਾਲ ਹਰਾਇਆ। ਇਸ ਤੋਂ ਇਲਾਵਾ ਇਵੈਂਲੇਂਸੀਨ ਵਿੱਚ ਖੇਡੇ ਗਏ ਮੈਚ ਵਿੱਚ ਬਾਰਬਰਾ ਬੋਨਾਨਸੀਆ ਵੱਲੋਂ ਦਾਗ਼ੇ ਗੋਲ ਦੀ ਬਦੌਲਤ ਇਟਲੀ ਨੇ ਵਾਪਸੀ ਕਰਦਿਆਂ ਆਸਟਰੇਲੀਆ ਨੂੰ ਗਰੁੱਪ ‘ਸੀ’ ਦੇ ਮੈਚ ਵਿੱਚ 2-1 ਗੋਲਾਂ ਨਾਲ ਹਰਾਇਆ। ਇਟਲੀ ਸ਼ੁਰੂਆਤੀ ਮੈਚ ਵਿੱਚ ਜਿੱਤ ਹਾਸਲ ਕਰਕੇ ਗਰੁੱਪ ਗੇੜ ਵਿੱਚ ਤਿੰਨ ਅੰਕ ਹਾਸਲ ਕਰ ਕੇ ਚੋਟੀ ’ਤੇ ਪਹੁੰਚ ਗਈ ਹੈ।
ਜਰਮਨੀ ਨੇ ਰੇਨੇ ਵਿੱਚ ਖੇਡੇ ਗਏ ਮੈਚ ਵਿੱਚ 19 ਸਾਲ ਦੀ ਜੂਲੀਆ ਗਵੀਨ ਦੇ 66ਵੇਂ ਮਿੰਟ ਵਿੱਚ ਕੀਤੇ ਗਏ ਗੋਲ ਨਾਲ ਚੀਨ ਖ਼ਿਲਾਫ਼ ਪੂਰੇ ਅੰਕ ਹਾਸਲ ਕੀਤੇ। ਗਰੁੱਪ ‘ਬੀ’ ਦੇ ਇੱਕ ਹੋਰ ਮੈਚ ਵਿੱਚ ਸਪੇਨ ਨੇ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੇ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਵਿੱਚ ਕੁੱਝ ਮੁਸ਼ਕਲ ਹਾਲਤਾਂ ਮਗਰੋਂ ਜਿੱਤ ਦਰਜ ਕੀਤੀ।

ਦਸਤਾਨੇ ਬਾਰੇ ਵਿਵਾਦ: ਧੋਨੀ ਨੂੰ ਨਾ ਮਿਲੀ ਮਨਜ਼ੂਰੀ

ਲੰਡਨ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕਿਰਪਾਨ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ ਕਾਰਨ ਵਿਵਾਦਾਂ ’ਚ ਘਿਰੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਫ਼ਾਰਿਸ਼ ਦੇ ਬਾਵਜੂਦ ਆਈਸੀਸੀ ਨੇ ਇਹ ਦਸਤਾਨੇ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਅੱਜ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਵਿਕਟਕੀਪਿੰਗ ਦੇ ਆਪਣੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਲਾਉਣਾ ਜਾਰੀ ਰੱਖ ਸਕਦੇ ਹਨ ਕਿਉਂਕਿ ਇਹ ਸੈਨਾ ਨਾਲ ਸਬੰਧਤ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਸੀਸੀ ਨੂੰ ਇਸ ਦੀ ਮਨਜ਼ੂਰੀ ਦੇਣ ਲਈ ਕਿਹਾ ਹੈ ਜਿਸ ’ਤੇ ਵਿਸ਼ਵ ਸੰਸਥਾ ਵਿਚਾਰ ਕਰ ਰਹੀ ਹੈ।

ਐੱਫਆਈਐੱਚ ਸੀਰੀਜ਼: ਭਾਰਤ ਨੇ ਪੋਲੈਂਡ ਨੂੰ 3-1 ਨਾਲ ਹਰਾਇਆ

ਭੁਬਨੇਸ਼ਵਰ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕਪਤਾਨ ਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਚੱਲ ਰਹੇ ਐੱਫਆਈਐੱਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਪੋਲੈਂਡ ’ਤੇ 3-1 ਨਾਲ ਜਿੱਤ ਹਾਸਲ ਕੀਤੀ। ਪਹਿਲੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋਇਆ ਅਤੇ ਮਨਪ੍ਰੀਤ ਨੇ 21ਵੇਂ ਤੇ 26ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਇਸ ਤੋਂ ਬਾਅਦ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ ਜਿਸ ਨਾਲ ਭਾਰਤ ਨੇ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਪੋਲੈਂਡ ਲਈ ਇਕਮਾਤਰ ਗੋਲ ਮਾਤੇਯੂਸਜ ਹੁਲਬੋਜ਼ ਨੇ 25ਵੇਂ ਮਿੰਟ ਵਿੱਚ ਕੀਤਾ। ਹਾਲਾਂਕਿ ਦੁਨੀਆਂ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ ਲਗਾਤਾਰ ਦੂਜੀ ਜਿੱਤ ਹਾਸਲ ਕਰਨ ’ਚ ਸਫ਼ਲ ਰਹੀ।

ਵੈਸਟਇੰਡੀਜ਼ ਦੇ ਬਰੈੱਥਵੈਟ ਨੇ ਅੰਪਾਇਰਿੰਗ ’ਤੇ ਚੁੱਕੇ ਸਵਾਲ

ਨੌਟਿੰਘਮ, 7 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਤੋਂ ਵਿਸ਼ਵ ਕੱਪ ਮੈਚ ਵਿੱਚ 15 ਦੌੜਾਂ ਨਾਲ ਹਾਰਣ ਤੋਂ ਬਾਅਦ ਵੈਸਟਇੰਡੀਜ਼ ਦੇ ਆਲਰਾਊਂਡਰ ਕਾਰਲੋਸ ਬਰੈੱਥਵੈਟ ਨੇ ਕਿਹਾ ਕਿ ਬੇਹੱਦ ਖ਼ਰਾਬ ਅੰਪਾਇਰਿੰਗ ਦਾ ਉਸ ਦੀ ਟੀਮ ਨੂੰ ਬਹੁਤ ਜ਼ਿਆਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਜਦੋਂਕਿ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਵੀ ਅੰਪਾਇਰਾਂ ਦੇ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ।

ਭਾਰਤ ਵੱਲੋਂ ਜਿੱਤ ਨਾਲ ਵਿਸ਼ਵ ਕੱਪ ਦਾ ਆਗਾਜ਼

ਸਾਊਥੈਂਪਟਨ, 5 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਅੱਜ ਇਥੇ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕਰਦਿਆਂ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਬਾਦ ਸੈਂਕੜੇ (122) ਅਤੇ ਯੁਜ਼ਵੇਂਦਰ ਚਹਿਲ ਵੱਲੋਂ ਲਈਆਂ ਚਾਰ ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਨੇ ਦੱਖਣੀ ਅਫਰੀਕਾ ਵੱਲੋਂ ਦਿੱਤੇ 228 ਦੌੜਾਂ ਦੇ ਟੀਚੇ ਨੂੰ 47.3 ਓਵਰਾਂ ਵਿੱਚ ਪੂਰਾ ਕਰ ਲਿਆ। ਦੱਖਣੀ ਅਫਰੀਕਾ ਦੀ ਵਿਸ਼ਵ ਕੱਪ ਵਿੱਚ ਇਹ ਲਗਾਤਾਰ ਤੀਜੀ ਹਾਰ ਹੈ। ਟੀਮ ਨੂੰ ਵਿਸ਼ਵ ਕੱਪ ਵਿੱਚ ਬਣੇ ਰਹਿਣ ਲਈ ਅਗਲੇ ਸਾਰੇ ਮੈਚ ਜਿੱਤਣੇ ਪੈਣਗੇ। ਹੋਰਨਾਂ ਭਾਰਤੀ ਬੱਲੇਬਾਜ਼ਾਂ ਵਿੱਚ ਮਹਿੰਦਰ ਸਿੰਘ ਧੋਨੀ ਤੇ ਲੋਕੇਸ਼ ਰਾਹੁਲ ਨੇ ਕ੍ਰਮਵਾਰ 34 ਤੇ 26 ਦੌੜਾਂ ਦਾ ਯੋਗਦਾਨ ਪਾਇਆ। ਸ਼ਿਖਰ ਧਵਨ 8 ਦੌੜਾਂ ਨਾਲ ਸਸਤੇ ਵਿੱਚ ਹੀ ਤੁਰਦਾ ਬਣਿਆ। ਹਾਰਦਿਕ ਪਾਂਡਿਆ ਨੇ 7 ਗੇਂਦਾਂ ’ਤੇ 15 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕੈਗਿਸੋ ਰਬਾਡਾ ਨੇ ਦੋ, ਜਦੋਂ ਕਿ ਮੌਰੀਸਨ ਅਤੇ ਐਂਡਲੇ ਨੇ ਇਕ ਇਕ ਵਿਕਟ ਲਈ।

ਬੰਗਲਾਦੇਸ਼ ਦੀ ਟੀਮ ਅੱਜ ਨਿਊਜ਼ੀਲੈਂਡ ’ਤੇ ਕਰੇਗੀ ਚੜ੍ਹਾਈ

ਲੰਡਨ, 4 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬੰਗਲਾਦੇਸ਼ ਦਾ ਹਰਫ਼ਨਮੌਲਾ ਸ਼ਾਕਿਬ-ਅਲ-ਹਸਨ ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਨੂੰ ਆਪਣੇ ਕਰੀਅਰ ਦਾ 200ਵਾਂ ਇੱਕ ਰੋਜ਼ਾ ਮੈਚ ਖੇਡੇਗਾ, ਜਿਸ ਦਾ ਇਰਾਦਾ ਵਿਸ਼ਵ ਕੱਪ ਵਿੱਚ ਟੀਮ ਨੂੰ ਲਗਾਤਾਰ ਦੂਜੀ ਜਿੱਤ ਦਿਵਾ ਕੇ ਇਸ ਨੂੰ ਯਾਦਗਾਰ ਬਣਾਉਣ ਦਾ ਹੋਵੇਗਾ। ਬੰਗਲਾਦੇਸ਼ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ ਸੀ, ਜਿਸ ਵਿੱਚ ਸ਼ਾਕਿਬ ਨੇ 75 ਦੌੜਾਂ ਬਣਾਈਆਂ ਸਨ। ਉਸ ਨੇ ਇੱਕ ਵਿਕਟ ਵੀ ਲਈ। ਇੱਕ ਰੋਜ਼ਾ ਕ੍ਰਿਕਟ ਵਿੱਚ 5000 ਦੌੜਾਂ ਦਾ ਸਕੋਰ ਬਣਾਉਣ ਅਤੇ 250 ਵਿਕਟਾਂ ਲੈਣ ਵਾਲਾ ਉਹ (ਸ੍ਰੀਲੰਕਾ ਦੇ ਸਨਤ ਜੈਸੂਰਿਆ, ਦੱਖਣੀ ਅਫਰੀਕਾ ਦੇ ਜੈਕ ਕੈਲਿਸ, ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਅਤੇ ਅਬਦੁੱਲ ਰੱਜ਼ਾਕ ਮਗਰੋਂ

ਫਰੈਂਚ ਓਪਨ: ਫੈਡਰਰ ਅਤੇ ਨਡਾਲ ਸੈਮੀਜ਼ ’ਚ ਹੋਣਗੇ ਆਹਮੋ-ਸਾਹਮਣੇ

ਪੈਰਿਸ, 4 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੌਜੂਦਾ ਚੈਂਪੀਅਨ ਰਾਫੇਲ ਨਡਾਲ ਅਤੇ ਉਸ ਦੇ ਕੱਟੜ ਵਿਰੋਧੀ ਰੋਜਰ ਫੈਡਰਰ ਨੇ ਅੱਜ ਇੱਥੇ ਆਪੋ-ਆਪਣੇ ਮੈਚ ਜਿੱਤ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਦਿਲਚਸਪ ਮੁਕਾਬਲੇ ਦੀ ਨੀਂਹ ਰੱਖੀ।

ਧੋਨੀ ਨੇ ਆਪਣੇ ਪ੍ਰਸ਼ੰਸਕ ਨੂੰ ਵਿਸ਼ਵ ਕੱਪ ਲਈ ਸਪਾਂਸਰਸ਼ਿਪ ਭੇਜੀ

ਐਸ.ਏ.ਐਸ.ਨਗਰ (ਮੁਹਾਲੀ), 4 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਵਿਸ਼ਵ ਕੱਪ ਵੇਖਣ ਲਈ ਆਪਣੇ ਪ੍ਰਸ਼ੰਸਕ ਬਾਬੂ ਰਾਮ ਪੁੱਤਰ ਰਾਮ ਅਵਤਾਰ ਨੂੰ ਸਪਾਂਸਰਸ਼ਿਪ ਭੇਜੀ ਹੈ। ਇੱਥੋਂ ਦੇ ਫੇਜ਼-5 ਦਾ ਵਾਸੀ ਬਾਬੂ ਰਾਮ ਬੀਤੇ ਪੰਦਰਾਂ ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਮੈਦਾਨ ਵਿੱਚ ਜਾ ਕੇ ਮੈਚ ਵੇਖਦਾ ਆ ਰਿਹਾ ਹੈ। ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਲਈ ਧੋਨੀ ਨੇ ਬਾਬੂ ਰਾਮ ਦੀ ਟਿਕਟ ਦਾ ਪ੍ਰਬੰਧ ਵੀ ਕਰ ਦਿੱਤਾ ਹੈ, ਪਰ ਰਿਹਾਇਸ਼ ਦਾ ਪ੍ਰਬੰਧ ਉਸ ਨੂੰ ਖ਼ੁਦ ਕਰਨਾ ਪਵੇਗਾ।

ਭਾਕਰ ਨੇ ਭਾਰਤ ਲਈ ਓਲੰਪਿਕ ਟਿਕਟ ਕਟਾਈ

ਮਿਊਨਿਖ਼, 29 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਆਈਐਸਐਸਐਫ ਵਿਸ਼ਵ ਕੱਪ ਦੇ ਮਹਿਲਾ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹਿੰਦਿਆਂ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਸੱਤਵਾਂ ਓਲੰਪਿਕ ਕੋਟਾ ਹਾਸਲ ਕੀਤਾ। 17 ਸਾਲ ਦੀ ਮਨੂ ਨੇ ਫਾਈਨਲ ਵਿੱਚ ਓਲੰਪਿਕ ਕੋਟਾ 201.0 ਅੰਕ ਨਾਲ ਜਿੱਤਿਆ। ਸੀਨੀਅਰ ਆਲਮੀ ਟੂਰਨਾਮੈਂਟਾਂ ਵਿੱਚ ਕਈ ਤਗ਼ਮੇ ਜਿੱਤ ਚੁੱਕੀ ਮਨੂ ਕੁਆਲੀਫਾਈਕੇਸ਼ਨ ਵਿੱਚ 582 ਅੰਕ ਨਾਲ ਤੀਜੇ ਸਥਾਨ ’ਤੇ ਰਹੀ ਸੀ। 

ਨਿਸ਼ਾਨੇਬਾਜ਼ ਦਿਵਿਆਂਸ਼ ਟੌਪਸ ਕੋਰ ਗਰੁੱਪ ’ਚ ਸ਼ਾਮਲ

ਨਵੀਂ ਦਿੱਲੀ, 29 ਮਈ (ਪੰਜਾਬੀ ਟਾਈਮਜ਼ ਬਿਊਰੋ ) : ਰਾਈਫਲ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਨੂੰ ਅੱਜ ਟਾਰਗੇਟ ਓਲੰਪਿਕ ਪੋਡੀਅਮ ਪ੍ਰਣਾਲੀ (ਟੌਪਸ) ਦੇ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ। ਦਿਵਿਆਂਸ਼ ਦਸ ਮੀਟਰ ਏਅਰ ਰਾਈਫਲ ਵਿੱਚ ਨਿਸ਼ਾਨੇਬਾਜ਼ੀ ਕਰਦਾ ਹੈ। ਉਹ ਪਹਿਲੇ ਟੌਪਸ ਦੇ ਡਿਵਲਪਮੈਂਟਲ ਗਰੁੱਪ ਦਾ ਹਿੱਸਾ ਸੀ। ਭਾਰਤੀ ਖੇਡ ਅਥਾਰਟੀ (ਸਾਈ) ਨੇ ਬਿਆਨ ਵਿੱਚ ਕਿਹਾ ਕਿ ਉਸ ਦੇ ਹਾਲ ਦੇ ਪ੍ਰਦਰਸ਼ਨ ਨੂੰ ਵੇਖ ਕੇ ਕੋਰ ਗਰੁੱਪ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਰਾਹੁਲ ਦੇ ਚੌਥੇ ਨੰਬਰ ’ਤੇ ਪ੍ਰਦਰਸ਼ਨ ਤੋਂ ਕੋਹਲੀ ਖ਼ੁਸ਼

ਕਾਰਡਿਫ, 29 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕੱਪ ਤੋਂ ਪਹਿਲਾਂ ਚੌਥੇ ਨੰਬਰ ’ਤੇ ਕੇਐਲ ਰਾਹੁਲ ਦੇ ਸੈਂਕੜੇ ਤੋਂ ਖ਼ੁਸ਼ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਦੋਵਾਂ ਅਭਿਆਸ ਮੈਚਾਂ ਵਿੱਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੇ ਖ਼ਰਾਬ ਪ੍ਰਦਰਸ਼ਨ ਬਾਰੇ ਬੇਫ਼ਿਕਰ ਹੈ। ਕਪਤਾਨ ਨੇ ਸੰਕੇਤ ਦਿੱਤਾ ਕਿ ਰਾਹੁਲ ਚੌਥੇ ਨੰਬਰ ਲਈ ਆਪਣੀ ਥਾਂ ਪੱਕੀ ਕਰ ਚੁੱਕਿਆ ਹੈ। ਉਸ ਨੇ ਬੰਗਲਾਦੇਸ਼ ਖ਼ਿਲਾਫ਼ ਆਖ਼ਰੀ ਅਭਿਆਸ ਮੈਚ ਵਿੱਚ ਚੌਥੇ ਨੰਬਰ ’ਤੇ 99 ਗੇਂਦਾਂ ਵਿੱਚ 108 ਦੌੜਾਂ ਬਣਾਈਆਂ ਅਤੇ ਭਾਰਤ ਨੇ ਇਹ ਮੈਚ 95 ਦੌੜਾਂ ਨਾਲ ਜਿੱਤਿਆ।ਕੋਹਲੀ ਨੇ ਕਿਹਾ, ‘‘ਦੋਵਾਂ ਅਭਿਆਸ ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਾਡੇ ਸਾਹਮਣੇ ਦੋ ਚੰਗੀਆਂ ਚੁਣੌਤੀਆਂ ਸਨ। ਇਸ ਮੈਚ ਦੀ ਸ਼ਾਨਦਾਰ ਚੀਜ਼ ਰਾਹੁਲ ਦੀ ਚੌਥੇ ਨੰਬਰ ’ਤੇ ਬੱਲੇਬਾਜ਼ੀ ਰਹੀ। 

ਭਾਰਤ ਨੇ ਮਹਿਲਾ ਹਾਕੀ ਟੀਮ ਐਲਾਨੀ

ਨਵੀਂ ਦਿੱਲੀ, 29 ਮਈ (ਪੰਜਾਬੀ ਟਾਈਮਜ਼ ਬਿਊਰੋ ) : ਹਾਕੀ ਇੰਡੀਆ ਨੇ 15 ਜੂਨ ਤੋਂ ਜਾਪਾਨ ਦੇ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਰਾਣੀ ਰਾਮਪਾਲ ਨੂੰ ਟੀਮ ਦੀ ਕਪਤਾਨ ਅਤੇ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ। ਮਿਡਫੀਲਡਰ ਨਿਸ਼ਾ ਇਸ ਟੂਰਨਾਮੈਂਟ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰੇਗੀ। ਉਸ ਨੂੰ ਰੀਨਾ ਖੋਖਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ, ਜੋ ਸੱਟ ਲੱਗਣ ਕਾਰਨ ਬਾਹਰ ਚੱਲ ਰਹੀ ਹੈ।

ਵਿਸ਼ਵ ਕੱਪ ਵਿੱਚ ਚੰਗੀਆਂ ਵਿਕਟਾਂ ਮਿਲਣ ਦੀ ਉਮੀਦ: ਜਡੇਜਾ

ਲੰਡਨ, 26 ਮਈ (ਪੰਜਾਬੀ ਟਾਈਮਜ਼ ਬਿਊਰੋ ) : ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਉਮੀਦ ਹੈ ਕਿ ਵਿਸ਼ਵ ਕੱਪ ਦੌਰਾਨ ਕੇਨਿੰਗਟਨ ਓਪਨ ਦੀ ਪਿੱਚ ਦੇ ਮੁਕਾਬਲੇ ਬਿਹਤਰ ਪਿੱਚਾਂ ’ਤੇ ਮੈਚ ਹੋਣਗੇ। ਓਵਲ ਦੀ ਪਿੱਚ ’ਤੇ ਅਭਿਆਸ ਮੈਚ ਵਿੱਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ੀ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਜਡੇਜਾ ਹੀ ਅਜਿਹਾ ਭਾਰਤੀ ਬੱਲੇਬਾਜ਼ ਸੀ, ਜਿਸ ਨੇ ਇਸ ਮੈਚ ਵਿੱਚ ਆਪਣਾ ਨੀਮ-ਸੈਂਕੜਾ ਪੂਰਾ ਕੀਤਾ, ਪਰ ਇਸ ਹਰਫ਼ਨਮੌਲਾ ਨੇ ਕਿਹਾ ਕਿ ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ। ਜਡੇਜਾ ਨੇ ਮੈਚ ਮਗਰੋਂ ਕਿਹਾ, ‘‘ਇਹ ਇੰਗਲੈਂਡ ਦੀਆਂ ਆਮ ਹਾਲਤਾਂ ਵਰਗਾ ਸੀ।

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ: ਹਠੂਰ ਤੇ ਰਾਮਪੁਰ ਦੇ ਕਲੱਬ ਸੈਮੀ-ਫਾਈਨਲ ’ਚ

ਲੁਧਿਆਣਾ, 26 ਮਈ (ਪੰਜਾਬੀ ਟਾਈਮਜ਼ ਬਿਊਰੋ ) : ਨੌਂਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੀਨੀਅਰ ਵਰਗ ’ਚ ਆਜ਼ਾਦ ਕਲੱਬ ਹਠੂਰ ਅਤੇ ਨੀਟਾ ਕਲੱਬ ਰਾਮਪੁਰ ਸੈਮੀ-ਫਾਈਨਲ ’ਚ ਪਹੁੰਚ ਗਏ ਹਨ, ਜਦੋਂਕਿ ਜੂਨੀਅਰ ਵਰਗ (ਅੰਡਰ-17) ਵਿੱਚ ਜਰਖੜ ਹਾਕੀ ਅਕੈਡਮੀ ਅਤੇ ਘਵੱਦੀ ਸਕੂਲ ਨੇ ਵੀ ਆਖ਼ਰੀ ਚਾਰ ਵਿੱਚ ਥਾਂ ਪੱਕੀ ਕੀਤੀ ਹੈ। ਇਹ ਟੂਰਨਾਮੈਂਟ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਜਰਖੜ ਖੇਡਾਂ ਦੀ ਲੜੀ ਤਹਿਤ ਹਫ਼ਤੇ ਦੇ ਹਰ ਸ਼ਨਿੱਚਵਾਰ ਅਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਹਾਰਾਂ ਦਾ ਸਿਲਸਿਲਾ ਤੋੜੇਗਾ ਪਾਕਿ: ਇੰਜ਼ਮਾਮ

ਕਰਾਚੀ, 26 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਮੁੱਖ ਚੋਣਕਾਰ ਇੰਜ਼ਮਾਮ-ਉੱਲ-ਹੱਕ ਨੂੰ ਵਿਸ਼ਵਾਸ ਹੈ ਕਿ ਉਸ ਦੀ ਕੌਮੀ ਟੀਮ 16 ਜੂਨ ਨੂੰ ਹੋਣ ਵਾਲੇ ਮੈਚ ਵਿੱਚ ਵਿਸ਼ਵ ਕੱਪ ਦੌਰਾਨ ਭਾਰਤ ਖ਼ਿਲਾਫ਼ ਛੇ ਹਾਰਾਂ ਦੇ ਸਿਲਸਿਲੇ ਨੂੰ ਤੋੜਨ ਵਿੱਚ ਸਫਲ ਹੋਵੇਗੀ।  ਪਾਕਿਸਤਾਨ ਹਾਲੇ ਤੱਕ ਵਿਸ਼ਵ ਕੱਪ ਵਿੱਚ ਭਾਰਤ ਤੋਂ ਜਿੱਤ ਨਹੀਂ ਸਕਿਆ, ਪਰ ਸਾਬਕਾ ਟੈਸਟ ਕਪਤਾਨ ਨੂੰ ਲਗਦਾ ਹੈ ਕਿ ਇਸ ਵਾਰ ਜਦੋਂ ਇਹ ਦੋਵੇਂ ਟੀਮਾਂ ਮੈਨਚੈਸਟਰ ਵਿੱਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਸ ਦੀ ਟੀਮ ਜਿੱਤ ਦਰਜ ਕਰਨ ਵਿੱਚ ਸਫਲ ਰਹੇਗੀ। 

ਇੰਗਲੈਂਡ ਖ਼ਿਲਾਫ਼ ਜਿੱਤਾਂ ਨਾਲ ਵਿੰਡੀਜ਼ ਦੇ ਹੌਸਲੇ ਬੁਲੰਦ

ਬ੍ਰਿਸਟਲ, 26 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵੈਸਟ ਇੰਡੀਜ਼ ਦਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਇਤਿਹਾਸ ਰਿਹਾ ਹੈ। ਉਸ ਨੇ ਪਹਿਲੇ ਦੋ ਵਿਸ਼ਵ ਕੱਪ ਜਿੱਤੇ, ਜਦਕਿ ਤੀਜੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ, ਪਰ ਇਸ ਮਗਰੋਂ ਉਹ ਲਗਾਤਾਰ ਇਸ ਟੂਰਨਾਮੈਂਟ ਵਿੱਚ ਸੰਘਰਸ਼ ਕਰਦਾ ਰਿਹਾ ਹੈ। ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਕੁੱਝ ਜਿੱਤ ਨਾਲ ਉਸ ਦਾ ਹੌਸਲਾ ਵਧਿਆ ਹੈ। ਇਸ ਮੌਕੇ ਵੈਸਟ ਇੰਡੀਜ਼ ਟੀਮ ਤੋਂ ਗੁਆਚੀ ਸਾਖ਼ ਹਾਸਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਦਕਿ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਇਹ ਵਿਸ਼ਵ ਕੱਪ ‘ਵਿਰਾਸਤ ਨੂੰ ਮੁੜ ਤਿਆਰ ਕਰਨ ਦਾ ਮਾਮਲਾ ਹੈ।’’

ਵਿਸ਼ਵ ਕੱਪ ’ਚ ਕੋਹਲੀ ਨੂੰ ਨੰਬਰ ਚਾਰ ’ਤੇ ਭੇਜੇ ਭਾਰਤ: ਵੈਸਲਜ਼

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕੱਪ ਲਈ ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ’ਚ ਨੰਬਰ ਚਾਰ ’ਤੇ ਬੱਲੇਬਾਜ਼ੀ ਕਰਨ ਸਬੰਧੀ ਚੱਲ ਰਹੀ ਬਹਿਸ ਵਿੱਚ ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਕੈਪਲਰ ਵੈਸਲਜ਼ ਵੀ ਸ਼ਾਮਲ ਹੋ ਗਿਆ ਹੈ। ਉਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਇਸ ਮਹੱਤਵਪੂਰਨ ਸਥਾਨ ’ਤੇ ਬੱਲੇਬਾਜ਼ੀ ਲਈ ਉਤਰਨਾ ਚਾਹੀਦਾ ਹੈ। ਉਸ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ। ਵੈਸਲਜ਼ ਨੇ ਇਸ ਦੇ ਨਾਲ ਹੀ ਮੰਨਿਆ ਕਿ ਦੱਖਣੀ ਅਫਰੀਕਾ ‘ਚੌਕਰਜ਼’ ਦੇ ਤਗ਼ਮੇ ਦਾ ਹੱਕਦਾਰ ਹੈ ਅਤੇ ਜਦੋਂ ਤਕ ਉਹ ਵਿਸ਼ਵ ਕੱਪ ਨਹੀਂ ਜਿੱਤ ਜਾਂਦਾ, ਇਹ ਠੱਪਾ ਲੱਗਿਆ ਰਹੇਗਾ।

ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੁਮਰਾਹ: ਥੌਮਸਨ

ਨਵੀਂ ਦਿੱਲੀ ,20 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇੱਕ ਜ਼ਮਾਨੇ ਵਿੱਚ ਆਪਣੀ ਤੇਜ਼ੀ ਨਾਲ ਦੁਨੀਆਂ ਭਰ ਦੇ ਬੱਲੇਬਾਜ਼ਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਜੈਫ ਥੌਮਸਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਕਾਫ਼ੀ ਪ੍ਰਭਾਵਿਤ ਹੈ। ਉਸ ਦਾ ਮੰਨਣਾ ਹੈ ਕਿ ਬੁਮਰਾਹ ਵਿੱਚ ਆਪਣੀ ਤੇਜ਼ੀ ਕਾਰਨ ਵਿਰੋਧੀ ਟੀਮਾਂ ਦਾ ਕਿਲ੍ਹਾ ਫਤਹਿ ਕਰਨ ਦੀ ਸਮਰੱਥਾ ਹੈ। ਬੁਮਰਾਹ ਨੂੰ ਸਚਿਨ ਤੇਂਦੁਲਕਰ ਨੇ ਮੌਜੂਦਾ ਸਮੇਂ ਵਿੱਚ ਦੁਨੀਆਂ ਦਾ ਸਰਵੋਤਮ ਗੇਂਦਬਾਜ਼ ਕਰਾਰ ਦਿੱਤਾ ਸੀ ਅਤੇ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077469727
Copyright © 2019, Panjabi Times. All rights reserved. Website Designed by Mozart Infotech