ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਹਿਮਾਲਿਆ ਵਿੱਚ 100 ਲਾਸ਼ਾਂਦੱਬੀਆਂ ਹੋਣ ਦਾ ਸ਼ੱਕ

June 12, 2019 03:02 PM

ਕਾਠਮੰਡੂ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਐਵਰੈਸਟ ਸਮੇਤ ਹਿਮਾਲਿਆਂ ਦੀਆਂ ਸਭ ਚੋਟੀਆਂ 'ਤੇ ਫਤਹਿ ਹਾਸਲ ਕਰਨ ਦੀ ਤਮੰਨਾ ਹਰ ਸਾਲ ਕਈ ਲੋਕਾਂ ਦੀ ਜਾਨ ਲੈ ਲੈਂਦੀ ਹੈ। ਇਕ ਅੰਦਾਜ਼ਾ ਹੈ ਕਿ ਉਚੀਆਂ ਪਹਾੜੀਆਂ 'ਤੇ ਬਰਫ ਹੇਠਾਂ ਪਿਛਲੇ ਕੁਝ ਦਹਾਕਿਆਂ 'ਚ ਜਾਨ ਗੁਆਉਣ ਵਾਲੇ ਕਰੀਬ 100 ਲੋਕਾਂ ਦੀਆਂ ਲਾਸ਼ਾਂ ਦੱਬੀਆਂ ਹੋ ਸਕਦੀਆਂ ਹਨ।
ਪਿੱਛੇ ਜਿਹੇ ਚੜ੍ਹਾਈ ਦਾ ਸੀਜ਼ਨ ਬੀਤਣ ਪਿੱਛੋਂ ਐਵਰੈਸਟ 'ਚ ਚਲਾਈ ਗਈ ਸਫਾਈ ਮੁਹਿੰਮ 'ਚ ਚਾਰ ਅਜਿਹੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਨੇਪਾਲ ਸਰਕਾਰ ਇਨ੍ਹਾਂ ਦੀ ਪਛਾਣ ਲਈ ਕਾਠਮੰਡੂ ਸਥਿਤ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਨਾਲ ਸੰਪਰਕ ਕਰ ਰਹੀ ਹੈ।ਨੇਪਾਲ 'ਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਐਵਰੈਸਟ ਤੇ ਹੋਰ ਚੋਟੀਆਂ 'ਤੇ ਚੜ੍ਹਾਈ ਚੜ੍ਹਨ ਲਈ ਆਉਂਦੇ ਹਨ। ਇਸ ਕੋਸ਼ਿਸ਼ 'ਚ ਕਈਆਂ ਦੀ ਜਾਨ ਚਲੀ ਜਾਂਦੀ ਅਤੇ ਕਈ ਲਾਪਤਾ ਹੋ ਜਾਂਦੇ ਹਨ। 11 ਮੌਤਾਂ ਨਾਲ ਇਸ ਸਾਲ ਦਾ ਸੀਜ਼ਨ ਸਭ ਤੋਂ ਜਾਨ ਲੇਵਾ ਸੀਜ਼ਨਾਂ ਵਿੱਚ ਸ਼ਾਮਲ ਰਿਹਾ। ਬਹੁਤ ਸਾਰੇਲੋਕਾਂ ਦੇ ਤੁਰ ਪੈਣ ਨਾਲ ਐਵਰੈਸਟ 'ਤੇ ਜਾਮ ਦੇ ਹਾਲਾਤ ਵੀ ਬਣ ਗਏ। ਕੁਝ ਪਰਬਤਾਰੋਹੀਆਂ ਦਾ ਕਹਿਣਾ ਹੈ ਕਿ ਇਸ ਵਾਰ ਐਵਰੈਸਟ 'ਤੇ ਚਿੜੀਆਘਰ ਵਰਗਾ ਹਾਲ ਹੋ ਗਿਆ ਸੀ।ਰੁੱਝੇ ਹੋਏ ਸੀਜ਼ਨ ਤੋਂ ਬਾਅਦ ਸਫਾਈ ਮੁਹਿੰਮ ਵਿੱਚ ਚਾਰ ਅਜਿਹੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਨੇਪਾਲ ਦੇ ਸੈਰ ਸਪਾਟਾ ਵਿਭਾਗ ਦੀ ਡਾਇਰੈਕਟਰ ਮੀਰਾ ਅਚਾਰੀਆ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਜੇ ਇਨ੍ਹਾਂ ਲਾਸ਼ਾਂ ਲਈ ਕੋਈ ਦਾਅਵਾ ਨਹੀਂ ਕਰੇਗਾ ਤਾਂ ਨੇਪਾਲ ਸਰਕਾਰ ਇਨ੍ਹਾਂ ਦਾ ਸਸਕਾਰ ਕਰੇਗੀ।ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲ ਬਹਾਦਰ ਗੁਰੂੰਗ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਵਿਦੇਸ਼ੀ ਨਾਗਰਿਕਾਂ ਦੀਆਂ ਜਾਪਦੀਆਂ ਹਨ। ਬਰਫ ਦੇ ਤੋਦੇ ਖਿਸਕਣ ਕਾਰਨ ਇਨ੍ਹਾਂ ਦੇ ਸਰੀਰ ਟੁੱਟ ਗਏ ਹਨ। ਇਹ ਸਾਫ ਨਹੀਂ ਕਿ ਇਨ੍ਹਾਂ ਦੀਆਂ ਲਾਸ਼ਾਂ ਕਦੋਂ ਤੋਂ ਇਥੇ ਦੱਬੀਆਂ ਪਈਆਂ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਅਤਿਵਾਦੀਆਂ ਦੇ ਸਰਪ੍ਰਸਤ ਜਵਾਬਦੇਹ ਹੋਣ: ਮੋਦੀ

ਬਿਸ਼ਕੇਕ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖ਼ਰ ਸੰਮੇਲਨ ਮੌਕੇ ਅਤਿਵਾਦ ਨੂੰ ‘ਸਰਪ੍ਰਸਤੀ, ਮਾਲੀ ਅਤੇ ਹੋਰ ਸਹਿਯੋਗ’ ਦੇਣ ਵਾਲੇ ਮੁਲਕਾਂ ਉੱਤੇ ਵਰ੍ਹਦਿਆਂ ਕਿਹਾ ਕਿ ਅਜਿਹੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਵਿਸ਼ਵ ਭਰ ਦੇ ਸਿਖ਼ਰਲੇ ਆਗੂਆਂ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨੇ ਅਸਿੱਧੇ ਤੌਰ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਨਿਸ਼ਾਨਾ ਸਾਧਿਆ ਜੋ ਕਿ ਉੱਥੇ ਮੌਜੂਦ ਸਨ। ਮੋਦੀ ਨੇ ਇਸ ਮੌਕੇ ਅਤਿਵਾਦ ਦੀ ਆਲਮੀ ਸਮੱਸਿਆ ਨਾਲ ਨਜਿੱਠਣ ਖ਼ਾਤਰ ਵਿਸ਼ਵ ਪੱਧਰੀ ਕਾਨਫ਼ਰੰਸ ਕਰਵਾਉਣ ਦੀ ਵੀ ਤਜਵੀਜ਼ ਰੱਖੀ। 

ਭਾਰਤ ਨੇ ਸਿੱਖ ਸ਼ਰਧਾਲੂਆਂ ਨੂੰ ਲੈਣ ਗਈ ਗੱਡੀ ਨੂੰ ਸਰਹੱਦ ਪਾਰ ਕਰਨ ਤੋਂ ਡੱਕਿਆ

ਲਾਹੌਰ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੋ ਸੌ ਕੇ ਕਰੀਬ ਸਿੱਖ ਯਾਤਰੀਆਂ ਨੂੰ ਲੈਣ ਲਈ ਗਈ ਉਹਦੀ ਰੇਲਗੱਡੀ ਨੂੰ ਸਰਹੱਦ ਪਾਰ ਆਪਣੇ ਖੇਤਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। 

ਐੱਸਸੀਓ ਸੰਮੇਲਨ ’ਚ ਮਜ਼ਾਕ ਦਾ ਪਾਤਰ ਬਣੇ ਇਮਰਾਨ

ਬਿਸ਼ਕੇਕ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਐੱਸਸੀਓ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਅੱਜ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜ਼ਾਬਤੇ ਦੀ ਉਲੰਘਣਾ ਕਰ ਕੇ ਹਾਸੇ ਦਾ ਪਾਤਰ ਬਣ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਆਗੂ ਖੜ੍ਹੇ ਸਨ ਤਾਂ ਇਮਰਾਨ ਬੈਠ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਕਾਫ਼ੀ ਟਰੋਲ ਬਣੇ।  

ਰੂਸ ਤੋਂ ਐੱਸ-400 ਖ਼ਰੀਦੇ ਜਾਣ ਉੱਤੇ ਅਮਰੀਕਾ ਵੱਲੋਂ ਭਾਰਤ ਨੂੰ ਚਿਤਾਵਨੀ

ਵਾਸ਼ਿੰਗਟਨ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਚੌਕਸ ਕੀਤਾ ਹੈ ਕਿ ਉਸ ਵਲੋਂ ਰੂਸ ਤੋਂ ਖ਼ਰੀਦੀ ਜਾ ਰਹੀ ਐੱਸ-400 ਮਿਜ਼ਾਈਲ ਕਾਰਨ ਅਮਰੀਕਾ ਆਪਣੇ ਰੱਖਿਆ ਸਹਿਯੋਗ ਨੂੰ ਸੀਮਤ ਕਰੇਗਾ।

ਭਾਰਤੀ ਬਾਜ਼ਾਰ ਨੇ ਗੂਗਲ ਨੂੰ ਨਵੇਂ ਉਤਪਾਦ ਵਿਕਸਤ ਕਰਨ ਦਾ ਮੌਕਾ ਦਿੱਤਾ: ਪਿਚਾਈ

ਵਾਸ਼ਿੰਗਟਨ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਬਾਜ਼ਾਰ ਦੇ ਆਕਾਰ ਨੇ ਗੂਗਲ ਨੂੰ ਇਸ ਮੁਲਕ ਵਿੱਚ ਆਪਣੇ ਕੁਝ ਨਵੇਂ ਉਤਪਾਦਾਂ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਅਤੇ ਮਗਰੋਂ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਲਿਜਾਇਆ ਗਿਆ। ਇਹ ਜਾਣਕਾਰੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਦਿੱਤੀ। ਉਹ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ। ਉਹ ਇਥੇ ਅਮਰੀਕਾ ਭਾਰਤ ਵਪਾਰ ਪ੍ਰੀਸ਼ਦ ਵੱਲੋਂ ਕਰਵਾਏ ‘ਇੰਡੀਆ ਆਈਡੀਆਜ਼’ ਸ਼ਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਿੱਜਤਾ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਇਕ ਮਾਣਕ ਨਿਯਮ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦੇ ਹਨ, ਜਿਸ ਵਿੱਚ ਨਿਜੀ ਸੂਚਨਾਵਾਂ ਦੀ ਸੁਰੱਖਿਆ ਦੇ ਨਾਲ ਨਾਲ ਮੁਕਤ ਡਿਜੀਟਲ ਵਪਾਰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ’ਤੇ ਉਨ੍ਹਾਂ ਨੂੰ ‘ਗਲੋਬਲ ਲੀਡਰਸ਼ਿਪ’ ਸਨਮਾਨ ਦਿੱਤਾ ਗਿਆ।

ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇ ਪਾਕਿ: ਮੋਦੀ

ਬਿਸ਼ਕੇਕ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਸਲਾਮਾਬਾਦ ਜੇਕਰ ਭਾਰਤ ਨਾਲ ਅਮਨ ਵਾਰਤਾ ਚਾਹੁੰਦਾ ਹੈ ਤਾਂ ਉਸ ਨੂੰ ਅਤਿਵਾਦ ਮੁਕਤ ਵਾਤਾਵਰਨ ਸਿਰਜਦਿਆਂ ਦਹਿਸ਼ਤਗਰਦਾਂ ਖ਼ਿਲਾਫ਼ ‘ਸਖ਼ਤ ਕਾਰਵਾਈ’ ਕਰਨੀ ਹੋਵੇਗੀ। ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਚੀਨ ਦੀ ਅਗਵਾਈ ਵਾਲੇ ਅੱਠ ਮੈਂਬਰੀ ਸ਼ੰਘਾਈ ਤਾਲਮੇਲ ਸੰਗਠਨ (ਐਸਸੀਓ) ਦੀ ਸਿਖਰ ਵਾਰਤਾ ਲਈ ਪੁੱਜੇ ਸ੍ਰੀ ਮੋਦੀ ਨੇ ਇਹ ਗੱਲ ਚੀਨੀ ਸਦਰ ਸ਼ੀ ਜਿਨਪਿੰਗ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ। ਸ੍ਰੀ ਮੋਦੀ ਨੇ ਸਿਖਰ ਵਾਰਤਾ ਦੌਰਾਨ ਹੋਈ ਇਸ ਮੁਲਾਕਾਤ ਮੌਕੇ ਸਰਹੱਦ ਪਾਰੋਂ ਪਾਕਿਸਤਾਨ ਵਾਲੇ ਪਾਸਿਓਂ ਦਹਿਸ਼ਤਗਰਦੀ ਨੂੰ ਦਿੱਤੀ ਜਾਂਦੀ ਹੱਲਾਸ਼ੇਰੀ ਦੇ ਮੁੱਦੇ ਨੂੰ ਵੀ ਚੁੱਕਿਆ। ਦੋਵਾਂ ਆਗੂਆਂ ਨੇ ਦੁਵੱਲੇ ਮੁੱਦਿਆਂ ’ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੀਟਿੰਗ ਨੂੰ ‘ਪੂਰੀ ਤਰ੍ਹਾਂ ਸਫ਼ਲ’ ਕਰਾਰ ਦਿੱਤਾ ਹੈ। ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੇ ਮੁੜ ਸੱਤਾ ਸੰਭਾਲਣ ਮਗਰੋਂ ਸ੍ਰੀ ਮੋਦੀ ਤੇ ਸ਼ੀ ਵਿਚਾਲੇ ਪਲੇਠੀ ਮੀਟਿੰਗ ਹੈ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਆਗੂਆਂ ਨੇ ਪਾਕਿਸਤਾਨ ਬਾਰੇ ਸੰਖੇਪ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਲੈ 

ਭਾਰਤ-ਪਾਕਿ ਸਬੰਧ ਨਿੱਘਰੇ: ਇਮਰਾਨ

ਬਿਸ਼ਕੇਕ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਭਾਰਤ ਨਾਲ ਸਬੰਧ ਇਸ ਵੇਲੇ ਬਿਲਕੁਲ ਹੇਠਲੇ ਪੱਧਰ ’ਤੇ ਹਨ ਤੇ ਉਹ ਆਸ ਕਰਦੇ ਹਨ ਕਿ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਸੰਸਦੀ ਚੋਣਾਂ ਵਿੱਚ ਮਿਲੇ ‘ਵੱਡੇ ਫ਼ਤਵੇ’ ਦਾ ਇਸਤੇਮਾਲ ਕਸ਼ਮੀਰ ਸਮੇਤ ਹੋਰਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਕਰਨਗੇ।


ਮੋਦੀ ਵੱਲੋਂ ਪੂਤਿਨ ਨਾਲ ਮੁਲਾਕਾਤ

ਬਿਸ਼ਕੇਕ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂੁਤਿਨ ਨਾਲ ਵੀ ਵਫ਼ਦ ਪੱਧਰ ਦੀ ਮੀਟਿੰਗ ਕੀਤੀ ਤੇ ਦੁਵੱਲੇ ਰਣਨੀਤਕ ਰਿਸ਼ਤਿਆਂ ਨੂੰ ਵਧੇਰੇ ਮਜ਼ਬੂਤ ਕਰਨ ਲਈ ਇਸ ਦੇ ਹਰ ਪਹਿਲੂ ’ਤੇ ਨਜ਼ਰਸਾਨੀ ਕੀਤੀ।

ਫਲਸਤੀਨ ਖ਼ਿਲਾਫ਼ ਵੋਟਿੰਗ ਲਈ ਨੇਤਨਯਾਹੂ ਵੱਲੋਂ ਮੋਦੀ ਦਾ ਧੰਨਵਾਦ

ਯੋਰੋਸ਼ਲਮ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯਹੂਦੀ ਮੁਲਕ ਦੇ ਫਲਸਤੀਨੀ ਗਰੁੱਪ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵਿੱਚ ਸਫਾਰਤੀ ਰੁਤਬਾ ਦਿੱਤੇ ਜਾਣ ਦੇ ਵਿਰੋਧ ਵਿੱਚ ਵੋਟਿੰਗ ਕਰਨ ਲਈ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

ਮੋਦੀ ਹੈ ਤੋ ਮੁਮਕਿਨ ਹੈ: ਪੌਂਪੀਓ

ਵਾਸ਼ਿੰਗਟਨ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨਵੀਂ ਦਿੱਲੀ ਦੀ ਆਪਣੀ ਆਗਾਮੀ ਫ਼ੇਰੀ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਮਕਬੂਲ ਨਾਅਰੇ ‘ਮੋਦੀ ਹੈ ਤੋ ਮੁਮਕਿਨ ਹੈ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਦੋਵੇਂ ਮੁਲਕ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਨੂੰ ਅਗਲੇ ਮੁਕਾਮ ’ਤੇ ਲਿਜਾਣ ਦੇ ਸਮਰੱਥ ਹਨ।

ਆਸਟਰੇਲੀਆ ਵਿਚ ਅਡਾਨੀ ਦੀ ਕੋਲਾ ਖਾਣ ਲਈ ਰਾਹ ਪੱਧਰਾ

ਮੈਲਬਰਨ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਗ੍ਰੇਟ ਬੈਰੀਅਰ ਰੀਫ ਨੇੜੇ ਭਾਰਤੀ ਕਾਰੋਬਾਰੀ ਅਡਾਨੀ ਵਲੋਂ ਕਾਰਮੀਚਾਇਲ ਕੋਲੇ ਦੀ ਖਾਣ ਲਾਏ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਕੋਲਾ ਖਾਣ ਸਬੰਧੀ ਪੈਦਾ ਹੋਇਆ ਵਿਵਾਦ ਅੱਜ ਸੂਬੇ ਦੇ ਅਧਿਕਾਰੀਆਂ ਵਲੋਂ ਜ਼ਮੀਨੀ ਪਾਣੀ ਦੇ ਪ੍ਰਬੰਧਨ ਸਬੰਧੀ ਯੋਜਨਾ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਮੁੱਕ ਗਿਆ ਹੈ।

ਇਕ ਦੂਜੇ ਲਈ ਖ਼ਤਰਾ ਨਹੀਂ ਹਨ ਭਾਰਤ ਤੇ ਚੀਨ: ਸ਼ੀ

ਪੇਈਚਿੰਗ/ਬਿਸ਼ਕੇਕ ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) :   ਚੀਨੀ ਸਦਰ ਸ਼ੀ ਜਿਨਪਿੰਗ ਨੇ ਐਸਸੀਓ ਸੰਮੇਲਨ ਤੋਂ ਇਕ ਪਾਸੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਭਾਰਤ ਤੇ ਚੀਨ ਇਕ ਦੂਜੇ ਲਈ ਖ਼ਤਰਾ ਨਹੀਂ ਹਨ। ਉਨ੍ਹਾਂ ਦੋਵਾਂ ਮੁਲਕਾਂ ਵਿਚਾਲੇ ਕਰੀਬੀ ਵਿਕਾਸ ਭਾਈਵਾਲੀ ਨੂੰ ਹੁਲਾਰਾ ਦੇਣ ਦੇ ਭਾਰਤੀ ਯਤਨਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾਈ। ਚੀਨੀ ਵਿਦੇਸ਼ ਮੰਤਰਾਲੇ ਨੇ ਪੇਈਚਿੰਗ ਵਿੱਚ ਜਾਰੀ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਭਾਰਤ ਤੇ ਚੀਨ ਨੂੰ ਵੱਖਰੇਵਿਆਂ ਦਾ ਸਹੀ ਢੰਗ ਨਾਲ ਨਿਬੇੜਾ ਕਰਦਿਆਂ ਸਹਿਯੋਗ ਵਧਾਉਣਾ ਚਾਹੀਦਾ ਹੈ। ਉਨ੍ਹਾਂ ਸਰਹੱਦ ’ਤੇ ਸਥਿਰਤਾ ਬਣਾਏ ਰੱਖਣ ਲਈ ਭਰੋਸਾ ਬਹਾਲੀ ਦੇ ਕਦਮ ਚੁੱਕਣ ਦੀ ਗੱਲ ਵੀ ਕਹੀ।

ਪ੍ਰਾਪਤੀਆਂ ਦੀ ਨਿਸ਼ਾਨਦੇਹੀ:...ਤਾਂ ਕਿ ਬਣਦਾ ਸਤਿਕਾਰ ਦਿੰਦੇ ਰਹੀਏ --- ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰਸੱਟ ਵੱਲੋਂ ਤੀਜਾ 'ਕੀਵੀ ਪੰਜਾਬੀ ਐਵਾਰਡ' ਸਮਾਰੋਹ 7 ਸਤੰਬਰ ਨੂੰ

ਔਕਲੈਂਡ 12 ਜੂਨ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਆਉਣ ਵਾਲੇ ਭਾਰਤੀ ਇਕ ਦਿਨ ਨਾਗਰਿਕਤਾ ਪ੍ਰਾਪਤ ਕਰਕੇ 'ਕੀਵੀ' ਅਖਵਾਉਣ ਲਗਦੇ ਹਨ ਪਰ ਮਾਤ ਮੁਲਕ ਦਾ ਤੇਹ ਸਵੇਰੇ ਸ਼ਾਮ ਅੰਗੜਾਈ ਜਰੂਰ ਲੈ ਜਾਂਦਾ ਹੈ। ਜਿੱਥੇ ਭਾਰਤੀ ਪਹੁੰਚਦੇ ਹਨ ਉਥੇ ਕਾਰਜ ਖੇਤਰ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਵੀ ਆਪਣਾ ਯੋਗਦਾਨ ਪਾਉਣਾ ਨਹੀਂ ਭੁੱਲਦੇ। ਇਸੇ ਤਰ੍ਹਾਂ ਦੀਆਂ ਸਖਸ਼ੀਅਤਾਂ ਨੂੰ ਪਛਾਣ ਜਾਂ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਵਾਸਤੇ 'ਨਿਊਜ਼ੀਲੈਂਡ ਪੰਜਾਬੀ ਮੀਡੀਆ ਟਰੱਸਟ' ਬੀਤੇ ਦੋ ਸਾਲਾਂ ਤੋਂ 'ਕੀਵੀ ਪੰਜਾਬੀ ਐਵਾਰਡ' ਦੇ ਨਾਲ ਅੱਗੇ ਆ ਰਿਹਾ ਹੈ।

ਮੁਲਕ ਸਿਰ ਕਰਜ਼ਾ ਚੜ੍ਹਾਉਣ ਵਾਲੇ ‘ਚੋਰਾਂ’ ਨੂੰ ਬਖ਼ਸ਼ਾਂਗੇ ਨਹੀਂ: ਇਮਰਾਨ

ਇਸਲਾਮਾਬਾਦ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁਲਕ ਵਿਚਲੇ ਉਨ੍ਹਾਂ ‘ਚੋਰਾਂ’ ਖ਼ਿਲਾਫ਼ ਕਾਰਵਾਈ ਦਾ ਅਹਿਦ ਕੀਤਾ ਹੈ ਜਿਨ੍ਹਾਂ ਪਾਕਿ ਨੂੰ ਕਰਜ਼ੇ ਵਿ ਫ਼ਸਾ ਕੇ ਰੱਖ ਦਿੱਤਾ ਹੈ। ਖ਼ਾਨ ਨੇ ਇਕ ਉੱਚ ਪੱਧਰੀ ਕਮਿਸ਼ਨ ਕਾਇਮ ਕੀਤਾ ਹੈ ਜੋ ਲੰਘੇ ਦਹਾਕੇ ਦੌਰਾਨ ਲਏ ਗਏ ਕਰਜ਼ਿਆਂ ਦੀ ਜਾਂਚ ਕਰੇਗਾ। ਉਨ੍ਹਾਂ ਭ੍ਰਿਸ਼ਟਾਚਾਰ ਕੇਸਾਂ ਵਿਚ ਵੱਡੀਆਂ ਸਿਆਸੀ ਹਸਤੀਆਂ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਹੈ। ਖ਼ਜ਼ਾਨਾ ਖ਼ਾਲੀ ਹੋਣ ਦੀ

ਸ਼ੀ ਬਿਸ਼ਕੇਕ ਲਈ ਰਵਾਨਾ, ਮੋਦੀ ਨਾਲ ਕਰਨਗੇ ਮੁਲਾਕਾਤ

ਪੇਈਚਿੰਗ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੇ 13-14 ਜੂਨ ਨੂੰ ਹੋ ਰਹੇ ਸੰਮੇਲਨ ’ਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਲਈ ਰਵਾਨਾ ਹੋ ਗਏ ਹਨ। 

ਸਾਨਫਰਾਂਸਿਸਕੋ ਵਿਚ ਸ਼ਹੀਦੀ ਦਿਹਾੜੇ ਤੇ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਨਗਰ ਕੀਰਤਨ

ਕੈਲੀਫੋਰਨੀਆ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਾਨਫਰਾਂਸਿਸਕੋ ਦੇ ਡਾਊਨ ਟਾਊਨ ਵਿਚ ਨਗਰ ਕੀਰਤਨ ਸਜਾਇਆ ਗਿਆ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਸੀ, ਜਿਸ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਸੰਗਤਾਂ ਤੇ ਕਮੇਟੀਆਂ ਭਾਰੀ ਗਿਣਤੀ 'ਚ ਸ਼ਾਮਿਲ ਹੋਈਆਂ | ਹਰ ਵਰ੍ਹੇ ਦੀ ਤਰ੍ਹਾਂ ਐਤਕਾਂ ਵੀ 21 ਗੁਰਦੁਆਰਿਆਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਹ ਹੁਣ ਤੱਕ ਦਾ ਸਭ ਤੋਂ ਵੱਧ ਗੁਰਦੁਆਰਿਆਂ ਦੀ ਸ਼ਮੂਲੀਅਤ ਵਾਲਾ ਪ੍ਰੋਗਰਾਮ ਬਣ ਗਿਆ

ਪਾਕਿਸਤਾਨ ਦੇ ਆਮ ਬਜਟ 'ਚ ਕਰਤਾਰਪੁਰ ਕੋਰੀਡੋਰ ਲਈ 100 ਕਰੋੜ ਰੁਪਏ

ਇਸਲਾਮਾਬਾਦ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਮੰਗਲਵਾਰ ਨੂੰ ਪੇਸ਼ ਸਾਲ 2019-20 ਦੇ ਫੈਡਰਲ ਬਜਟ 'ਚ ਕਰਤਾਰਪੁਰ ਕੋਰੀਡੋਰ ਲਈ 100 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਤੇ ਪਾਕਿਸਤਾਨ ਦੇ ਕਰਤਾਰਪੁਰ 'ਚ ਦਰਬਾਰ ਸਾਹਿਬ ਵਿਚਕਾਰ ਇਸ ਕੋਰੀਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕੋਰੀਡੋਰ ਦੇ ਬਣ ਜਾਣ ਤੋਂ ਬਾਅਦ ਭਾਰਤੀ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ। ਪਰਮਿਟ ਲੈ ਕੇ ਹੀ ਉਹ ਜਾ ਸਕਣਗੇ। ਗੁਰੂ ਨਾਨਕ ਦੇਵ ਜੀ ਨੇ 1522 'ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ।
ਪਾਕਿਸਤਾਨ ਦੇ ਮਾਲੀਆ ਰਾਜ ਮੰਤਰੀ ਹਮਦ ਅਜ਼ਹਰ ਨੇ ਬਜਟ ਪੇਸ਼ ਕੀਤਾ।

ਨਵੀਂ ਨਾਫਟਾ ਡੀਲ ਦੀ ਪੁਸ਼ਟੀ ਸਬੰਧੀ ਬਿੱਲ ਉੱਤੇ ਬਹਿਸ ਸ਼ੁਰੂ

ਓਟਵਾ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹਾਊਸ ਆਫ ਕਾਮਨਜ਼ ਵਿੱਚ ਮੰਗਲਵਾਰ ਨੂੰ ਪਾਰਲੀਆਮੈਂਟ ਮੈਂਬਰਾਂ ਵੱਲੋਂ ਨਾਫਟਾ ਨੂੰ ਲਾਗੂ ਕਰਵਾਉਣ ਲਈ ਨਵੇਂ ਬਿੱਲ ਉੱਤੇ ਬਹਿਸ ਸ਼ੁਰੂ ਕੀਤੀ ਗਈ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਸ ਡੀਲ ਦੇ ਫਾਇਦੇ ਗਿਣਾਉਂਦਿਆਂ ਹੋਇਆਂ ਬਹਿਸ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਆਖਿਆ ਕਿ ਜਿੰਨੀ ਜਲਦੀ ਅਮਰੀਕਾ ਤੇ ਮੈਕਸਿਕੋ ਇਸ ਤਿਪੱਖੀ ਟਰੇਡ ਡੀਲ ਦੀ ਪੁਸ਼ਟੀ ਕਰਨੀ ਚਾਹੁੰਦੇ ਹਨ ਓਨੀ ਜਲਦੀ ਹੀ ਕੈਨੇਡਾ ਵੀ ਅਜਿਹਾ ਕਰਨਾ ਚਾਹੁੰਦਾ ਹੈ। 

ਲਿੰਡਨ ਪਾਰਕ ਮਾਲ ਦੀ ਛੱਤ ਇੱਕ ਥਾਂ ਤੋਂ ਡਿੱਗੀ, ਜਾਂਚ ਜਾਰੀ

ਓਨਟਾਰੀਓ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਿਟੀ ਅਧਿਕਾਰੀ ਬਰੈਂਟਫੋਰਡ ਵਿੱਚ ਸ਼ਾਪਿੰਗ ਮਾਲ ਦੀ ਛੱਤ ਡਿੱਗ ਜਾਣ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। 

ਕੰਜ਼ਰਵੇਟਿਵ ਪ੍ਰੀਮੀਅਰਜ਼ ਵੱਲੋਂ ਬਿੱਲ ਸੀ-69 ਸਬੰਧੀ ਬਣਾਏ ਜਾ ਰਹੇ ਦਬਾਅ ਨੂੰ ਟਰੂਡੋ ਨੇ ਦੱਸਿਆ ਗਲਤ

ਓਟਵਾ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਨਵੇਂ ਐਨਵਾਇਰਮੈਂਟ ਅਸੈੱਸਮੈਂਟ ਬਿੱਲ ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਸਵੀਕਾਰ ਨਾ ਕਰਨ ਦੀ ਸੂਰਤ ਵਿੱਚ ਕੰਜ਼ਰਵੇਟਿਵ ਪ੍ਰੀਮੀਅਰਜ਼ ਵੱਲੋਂ ਕੈਨੇਡਾ ਨੂੰ ਪਾਟੋਧਾੜ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਹੁਤ ਹੀ ਗੈਰਜਿ਼ੰਮੇਵਰਾਨਾ ਹਨ। 
ਪਿਛਲੇ ਹਫਤੇ ਸੈਨੇਟ ਵੱਲੋਂ ਬਿੱਲ ਸੀ-69 ਵਿੱਚ ਕੀਤੀਆਂ ਗਈਆਂ 187 ਸੋਧਾਂ ਬਾਰੇ ਲਿਬਰਲ ਅਗਲਾ ਕਦਮ ਕੀ ਚੁੱਕਦੇ ਹਨ ਇਸ ਦਾ ਪਤਾ ਬੁੱਧਵਾਰ ਤੱਕ ਲੱਗ ਸਕਦਾ ਹੈ। ਇਸ ਬਿੱਲ ਨਾਲ ਫੈਡਰਲ ਸਰਕਾਰ ਵੱਲੋਂ ਪਾਈਪਲਾਈਨਜ਼ ਤੋਂ ਲੈ ਕੇ ਇੰਟਰਪ੍ਰੋਵਿੰਸ਼ੀਅਲ ਹਾਈਵੇਅਜ਼ ਤੱਕ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਕੀਤੇ ਜਾਣ ਵਾਲੇ ਮੁਲਾਂਕਣ ਵਿੱਚ ਸੁਧਾਰ ਆ ਜਾਵੇਗਾ। ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਤੇ ਨਿਊ ਬਰੰਜ਼ਵਿੱਕ ਵਿਚਲੇ ਕੰਜ਼ਰਵੇਟਿਵ ਪ੍ਰੀਮੀਅਰਜ਼ ਤੇ ਨੌਰਥਵੈਸਟ ਟੈਰੇਟਰੀਜ਼ ਦੇ ਪ੍ਰੀਮੀਅਰ ਨੇ ਸੋਮਵਾਰ ਨੂੰ ਟਰੂਡੋ ਨੂੰ ਇੱਕ ਚਿੱਠੀ ਲਿਖ ਕੇ ਇਹ ਆਖਿਆ ਸੀ ਕਿ ਇਸ ਬਿੱਲ ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਉਹ ਸਵੀਕਾਰ ਕਰ ਲੈਣ ਨਹੀਂ ਤਾਂ ਉਹ ਕੌਮੀ ਏਕਤਾ ਨੂੰ ਖਤਰੇ ਵਿੱਚ ਪਾ ਲੈਣਗੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077469613
Copyright © 2019, Panjabi Times. All rights reserved. Website Designed by Mozart Infotech