ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਪਾਕਿਸਤਾਨ ਨੇ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਰੂਟ ਤੋਂ ਲਾਂਘੇ ਦੀ ਖੁੱਲ੍ਹ ਦਿੱਤੀ

June 12, 2019 03:02 PM

ਲਾਹੌਰ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ਼ੰਘਾਈ ਸਹਿਯੋਗ ਸੰਗਠਨ (ਐੱਸ ਸ ੀਓ) ਦੀ ਬੈਠਕ ਵਿੱਚ ਕਿਰਗਿਸਤਾਨ ਜਾਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਆਪਣੇ ਹਵਾਈ ਖੇਤਰ ਤੋਂ ਲਾਂਘੇ ਦੀ ਮਨਜ਼ੂਰੀ ਦੇਣਾ ਮੰਨ ਗਿਆ ਹੈ। ਬੈਠਕ 13-14 ਜੂਨ ਨੂੰ ਹੋਣੀ ਹੈ, ਜਿੱਥੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹੋਣਗੇ।
ਬਾਲਾਕੋਟ ਵਿੱਚ 26 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅੱਡਿਆਂ ਉਤੇ ਭਾਰਤ ਦੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਪਿੱਛੋਂ ਪਾਕਿਸਤਾਨ ਨੇ ਆਪਣੇ 11 ਹਵਾਈ ਰੂਟਾਂ ਤੋਂ ਦੱਖਣੀ ਖੇਤਰ ਵਾਲੇ ਸਿਰਫ ਦੋ ਹਵਾਈ ਰੂਟ ਖੋਲ੍ਹੇ ਹਨ। ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਜਾਣ ਲਈ ਆਪਣੇ ਹਵਾਈ ਖੇਤਰ ਤੋਂ ਲੰਘਣ ਦੀ ਮਨਜ਼ੂਰੀ ਦੇਣ। ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਇਕ ਅਧਿਕਾਰੀ ਨੇ ਕਿਹਾ ਹੈ ਕਿ ਰਸਮੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਸ ਬਾਰੇ ਦੱਸ ਦਿੱਤਾ ਜਾਵੇਗਾ। ਇਸ ਪਿੱਛੋਂ ਸਿਵਲ ਹਵਾਈ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਜਾਣਗੇ। ਅਧਿਕਾਰੀ ਨੇ ਕਿਹਾ ਹੈ ਕਿ ਐੱਸ ਸੀ ਓ ਬੈਠਕ ਤੋਂ ਇਲਾਵਾ ਹੋਰ ਕੋਈ ਬੈਠਕ ਓਥੇ ਨਹੀਂ ਹੋਣੀ, ਫਿਰ ਵੀ ਪਾਕਿਸਤਾਨ ਨੇ ਆਸ ਰੱਖੀ ਹੈ ਕਿ ਭਾਰਤ ਉਸ ਦੇ ਸ਼ਾਂਤੀ ਪ੍ਰਸਤਾਵ ਦਾ ਸਕਰਾਤਮਕ ਜਵਾਬ ਦੇਵੇਗਾ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਚੀਨ ਨੇ ਟਰੂਡੋ ’ਤੇ ਦੁਵੱਲੇ ਸਬੰਧ ਖ਼ਰਾਬ ਕਰਨ ਦੇ ਦੋਸ਼ ਲਾਏ

ਪੇਈਚਿੰਗ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਚੀਨ ਦਾ ਡਟ ਕੇ ਮੁਕਾਬਲਾ ਕਰਨ ਦੇ ਦਿੱਤੇ ਬਿਆਨ ਮਗਰੋਂ ਚੀਨ ਨੇ ਅੱਜ ਕੈਨੇਡਾ ’ਤੇ ਦੁੱਵਲੇ ਸਬੰਧ ਹੋਰ ਖ਼ਰਾਬ ਕਰਨ ਦੇ ਦੋਸ਼ ਲਾਏ ਹਨ। ਇਸ ਘਟਨਾਕ੍ਰਮ ਨਾਲ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਅਤੇ ਵਪਾਰਕ ਤਣਾਅ ਹੋਰ ਵਧ ਗਿਆ ਹੈ।

ਭਾਰਤ ਨਾਲ ਗੱਲਬਾਤ ਦੀ ਆਸ ਨਹੀਂ: ਇਮਰਾਨ

ਇਸਲਾਮਾਬਾਦ/ਨਿਊਯਾਰਕ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਅਮਨ ਦੀਆਂ ਕੋਸ਼ਿਸ਼ਾਂ ਪ੍ਰਤੀ ਭਾਰਤ ਨੇ ਕੋਈ ਠੋਸ ਹੁੰਗਾਰਾ ਨਹੀਂ ਭਰਿਆ। ਇਸ ਲਈ ਹੁਣ ਉਹ ਭਾਰਤ ਨਾਲ ਕਿਸੇ ਵੀ ਵਾਰਤਾ ਦੀ ਉਮੀਦ ਨਹੀਂ ਰੱਖਣਗੇ। ਦੂਜੇ ਪਾਸੇ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਸਾਲਸੀ ਦੀਆਂ ਕਈ ਪੇਸ਼ਕਸ਼ਾਂ ਹਨ, ਪਰ ਇਹ ਪ੍ਰਕਿਰਿਆ ਤਾਂ ਹੀ ਸਿਰੇ ਚੜ੍ਹ ਸਕਦੀ ਹੈ ਜੇਕਰ ਭਾਰਤ ਇਸ ਸਬੰਧੀ ਹਾਮੀ ਭਰੇ।

ਟਰੰਪ ਪ੍ਰਸ਼ਾਸਨ ਵੱਲੋਂ ਜਨਮ ਜਾਤ ਨਾਗਰਿਕਤਾ ਖਤਮ ਕਰਨ ’ਤੇ ਵਿਚਾਰਾਂ

ਵਾਸ਼ਿੰਗਟਨ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ’ਚ ਜਨਮ ਲੈਣ ਵਾਲੇ ਉਨ੍ਹਾਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਨਾਗਰਿਕਤਾ ਖ਼ਤਮ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ ਹਨ।

ਹਾਂਗਕਾਂਗ: ਵਿਦਿਆਰਥੀਆਂ ਵਲੋਂ ਦੋ ਹਫ਼ਤਿਆਂ ਲਈ ਕਲਾਸਾਂ ਦੇ ਬਾਈਕਾਟ ਦਾ ਐਲਾਨ

ਹਾਂਗਕਾਂਗ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਾਂਗਕਾਂਗ ਦੇ ਵਿਦਿਆਰਥੀ ਆਗੂਆਂ ਨੇ ਸਤੰਬਰ ਵਿੱਚ ਸ਼ੁਰੂ ਹੋਣ ਵਾਲੀ ਨਵੀਂ ਵਿਦਿਅਕ ਟਰਮ ਤੋਂ ਦੋ ਹਫ਼ਤਿਆਂ ਲਈ ਕਲਾਸਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਅਤੇ ਸਰਕਾਰ ’ਤੇ ਦਬਾਅ ਬਣਾਉਣ ਲਈ ਕੀਤਾ ਗਿਆ ਹੈ।
ਇਸ ਵਿੱਤੀ ਕੇਂਦਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਤੰਤਰ-ਪੱਖੀ ਪ੍ਰਦਰਸ਼ਨਕਾਰੀਆਂ ਵਲੋਂ ਲਗਭਗ ਰੋਜ਼ਾਨਾ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਭਾਗ ਲੈ ਰਹੇ ਹਨ। ਸ਼ਹਿਰ ਦੀਆਂ ਮੁੱਖ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਤੰਬਰ ਤੋਂ ਸ਼ੁਰੂ ਹੋਣ ਵਾਲੀ ਨਵੀਂ ਟਰਮ ਦੇ ਪਹਿਲੇ ਦਿਨ 2 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਵਿਦਿਆਰਥੀਆਂ ਵਲੋਂ ਲੈਕਚਰ ਨਹੀਂ ਲਗਾਏ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਪ੍ਰਦਰਸ਼ਨਕਾਰੀਆਂ ਦੀਆਂ ਪੰਜ ਮੰਗਾਂ ਸਬੰਧੀ ਕੋਈ ਹੁੰਗਾਰਾ ਨਾ ਦਿੱਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਵਿਵਾਦਿਤ ਸਪੁਰਦਗੀ ਬਿੱਲ ਵਾਪਸ ਲੈਣਾ ਅਤੇ ਪੁਲੀਸ ਵਲੋਂ ਪ੍ਰਦਰਸ਼ਨਕਾਰੀਆਂ ਦੇ ਕੀਤੇ ਗਏ ਕਥਿਤ ਸੋਸ਼ਣ ਵਿਰੁਧ ਨਿਰਪੱਖ ਜਾਂਚ ਕਰਨਾ ਸ਼ਾਮਲ ਹਨ।

ਕਰਤਾਰਪੁਰ: ਬਿਨਾਂ ਵੀਜ਼ਾ ਲਾਂਘਾ ਦੇਵੇਗਾ ਪਾਕਿ

ਇਸਲਾਮਾਬਾਦ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ਕਾਰਨ ਬਣੀ ਹੋਈ ਤਣਾਅ ਭਰੀ ਸਥਿਤੀ ਦਰਮਿਆਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘਾ ਨਵੰਬਰ ਮਹੀਨੇ ਖੋਲ੍ਹਿਆ ਜਾਵੇਗਾ। ਉਨ੍ਹਾਂ ਅੱਜ ਇੱਥੇ ਕਿਹਾ, ‘ਪਾਕਿਸਤਾਨ ਕਰਤਾਰਪੁਰ ਲਾਂਘਾ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਖੋਲ੍ਹਣ ਲਈ ਵਬਨਬੱਧ ਹੈ।

ਕਵਿਤਾ ਸਾਹਿਤ ਦਾ ਸਰਵੋਤਮ ਅੰਗ: ਪਾਤਰ

ਬਰੈਂਪਟਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਪੰਜਾਬੀ ਦੇ ਕਵੀ ਡਾ. ਸੁਰਜੀਤ ਪਾਤਰ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਬਰੈਂਪਟਨ ਵਿਚ ਪੰਜਾਬੀ ਕਵੀ ਹਰਦਿਆਲ ਪਰਵਾਨਾ ਦਾ ਪਲੇਠਾ ਕਾਵਿ ਸੰਗ੍ਰਿਹ ‘ਪੱਥਰਾਂ ਦੇ ਸ਼ਹਿਰ ਵਿਚ’ ਰਿਲੀਜ਼ ਕਰਦਿਆਂ ਕਿਹਾ ਕਿ ਕਵਿਤਾ ਮਨੁੱਖੀ ਹਿਰਦਿਆਂ ਨੂੰ ਹਲੂਣ ਦੇਣ ਵਾਲੀ ਆਦਿ ਕਾਲ ਦੀ ਸੂਖਮ ਵਿਧਾ ਹੈ। ਇਸ ਵਿਧਾ ਰਾਹੀਂ ਹੀ ਰਿਸ਼ੀਆਂ, ਗੁਰੂਆਂ ਤੇ ਫ਼ਕੀਰਾਂ ਨੇ ਮਨੁੱਖ ਨਾਲ ਸਾਂਝ ਪਾਈ ਅਤੇ ਅੰਧਕਾਰ ਵਿਚ ਫਸੇ ਸਮਾਜ ਨੂੰ ਸੇਧ ਦੇ ਕੇ ਅੱਗੇ ਤੋਰਿਆ। ਕਵਿਤਾ ਮੁੱਢ ਤੋਂ ਹੀ ਸਾਹਿਤ ਦਾ ਸਰਵੋਤਮ ਅੰਗ ਹੈ।

ਇਰਾਨ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਵਾਸ਼ਿੰਗਟਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਇਰਾਨ ਬਾਰੇ ਵਿਸ਼ੇਸ਼ ਨੁਮਾਇੰਦੇ ਬ੍ਰਾਇਨ ਹੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਕੋਲ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਭਾਰਤ ਚਾਬਹਾਰ ਬੰਦਰਗਾਹ ਰਾਹੀਂ ਇਰਾਨ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਭਾਰਤ ਨੇ ਕਿਹਾ ਸੀ ਕਿ ਅੱਠ ਖ਼ਰੀਦਦਾਰਾਂ ਨੂੰ ਅਮਰੀਕਾ ਵੱਲੋਂ ਦਿੱਤੀ ਗਈ ਰਾਹਤ ਦੀ ਮਿਆਦ ਮਈ ’ਚ ਖ਼ਤਮ ਹੋਣ ਮਗਰੋਂ ਉਸ ਨੇ ਇਰਾਨ ਤੋਂ ਤੇਲ ਮੰਗਵਾਉਣਾ ਬੰਦ ਕਰ ਦਿੱਤਾ ਸੀ।

ਭਾਰਤੀ ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਮੌਤ

ਵਾਸ਼ਿੰਗਟਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਵਿਦਿਆਰਥੀ ਦੀ ਓਰੇਗਨ ਇਲਾਕੇ ਦੀ ਕਰੇਟਰ ਝੀਲ ਵਿਚ ਡੁੱਬਣ ਕਾਰਨ ਮੌਤ ਗਈ। ਕਰੇਟਰ ਝੀਲ ਦੀ ਬੁਲਾਰਾ ਮਾਰਸ਼ਾ ਮੈਕਾਬੇ ਨੇ ਦੱਸਿਆ ਕਿ ਵਿਦਿਆਰਥੀ ਸੁਮੇਧ ਮਾਨਰ ਨੇ ਝੀਲ ਦੇ ਕਿਨਾਰੇ ਛਾਲ ਮਾਰਨ ਵਾਲੀ ਚੱਟਾਨ ਤੋਂ ਝੀਲ ਵਿਚ ਛਾਲ ਮਾਰ ਦਿੱਤੀ ਤੇ ਉਹ ਪਾਣੀ ਵਿਚ ਡੁੱਬ ਗਿਆ।

ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ

ਕੋਪਨਹੇਗਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਪਣਾ ਡੈਨਮਾਰਕ ਦੌਰਾ ਰੱਦ ਕੀਤੇ ਜਾਣ ’ਤੇ ਸ਼ਾਹੀ ਡੈਨਿਸ਼ ਪਰਿਵਾਰ ਨੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਦੱਸਣਯੋਗ ਹੈ ਕਿ ਟਰੰਪ ਨੇ 

ਇਰਾਨ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਵਾਸ਼ਿੰਗਟਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਇਰਾਨ ਬਾਰੇ ਵਿਸ਼ੇਸ਼ ਨੁਮਾਇੰਦੇ ਬ੍ਰਾਇਨ ਹੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਕੋਲ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਭਾਰਤ ਚਾਬਹਾਰ ਬੰਦਰਗਾਹ ਰਾਹੀਂ ਇਰਾਨ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਭਾਰਤ ਨੇ ਕਿਹਾ ਸੀ ਕਿ ਅੱਠ ਖ਼ਰੀਦਦਾਰਾਂ ਨੂੰ ਅਮਰੀਕਾ ਵੱਲੋਂ ਦਿੱਤੀ ਗਈ ਰਾਹਤ ਦੀ ਮਿਆਦ ਮਈ ’ਚ ਖ਼ਤਮ ਹੋਣ ਮਗਰੋਂ ਉਸ ਨੇ ਇਰਾਨ ਤੋਂ ਤੇਲ ਮੰਗਵਾਉਣਾ ਬੰਦ ਕਰ ਦਿੱਤਾ ਸੀ।

ਮੋਦੀ ਨਾਲ ਕਸ਼ਮੀਰ ਬਾਰੇ ਗੱਲਬਾਤ ਕਰਨਗੇ ਟਰੰਪ

ਵਾਸ਼ਿੰਗਟਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫਰਾਂਸ ਵਿਚ ਜੀ7 ਸਿਖ਼ਰ ਸੰਮੇਲਨ ਦੌਰਾਨ ਕਸ਼ਮੀਰ ਮੁੱਦੇ ਬਾਰੇ ਗੱਲਬਾਤ ਕਰਨਗੇ ਤੇ ਭਾਰਤ-ਪਾਕਿ ਤਣਾਅ ਘਟਾਉਣ ਦਾ ਯਤਨ ਕਰਨਗੇ। ਵ੍ਹਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਿਚ ਸ਼ਾਂਤੀ ਕਾਇਮੀ ਲਈ ਯਤਨ ਕਰ ਕੇ ਖੁਸ਼ੀ ਹੋਵੇਗੀ।

ਬੰਗਲਾਦੇਸ਼ ਨੇ ਧਾਰਾ 370 ਨੂੰ ਭਾਰਤ ਦਾ ਅੰਦਰੂਨੀ ਮਸਲਾ ਦੱਸਿਆ

ਢਾਕਾ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੰਗਲਾਦੇਸ਼ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਮੁੱਦਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਅਮਨ-ਸ਼ਾਂਤੀ ਕਾਇਮ ਰੱਖਣਾ ਹਰ ਮੁਲਕ ਦੀ ਤਰਜੀਹ ਹੈ।  

ਟਰੰਪ ਨੇ ਇਮਰਾਨ ਖ਼ਾਨ ਨੂੰ ਭਾਰਤ ਬਾਰੇ ਗਲਤ ਬਿਆਨਬਾਜ਼ੀ ਤੋਂ ਵਰਜਿਆ

ਵਾਸ਼ਿੰਗਟਨ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਮੁੱਦੇ ’ਤੇ ਭਾਰਤ ਬਾਰੇ ਬਿਆਨਬਾਜ਼ੀ ਕਰਨ ਸਮੇਂ ਇਹਤਿਆਤ ਰੱਖਣ ਲਈ ਕਿਹਾ ਹੈ। ਟਰੰਪ ਨੇ ਦੋਵਾਂ ਧਿਰਾਂ ਨੂੰ ਸੰਜਮ ਰੱਖਣ ਤੇ ਖੇਤਰ ਵਿੱਚ ਵਿਗੜੀ ਸਥਿਤੀ ਨੂੰ ਸੁਧਾਰਨ ’ਤੇ ਜ਼ੋਰ ਦਿੱਤਾ। ਟਰੰਪ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ

ਕੌਮਾਂਤਰੀ ਅਦਾਲਤ ’ਚ ਲਿਜਾਵਾਂਗੇ ਕਸ਼ਮੀਰ ਮਸਲਾ: ਕੁਰੈਸ਼ੀ

ਇਸਲਾਮਾਬਾਦ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਕਸ਼ਮੀਰ ਮਸਲਾ ਕੌਮਾਂਤਰੀ ਅਦਾਲਤ (ਆਈਸੀਜੇ) ’ਚ ਲਿਜਾਇਆ ਜਾਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ

ਕੌਮੀ ਨਾਗਰਿਕਤਾ ਰਜਿਸਟਰ ਭਾਰਤ ਦਾ ਅੰਦਰੂਨੀ ਮਾਮਲਾ: ਜੈਸ਼ੰਕਰ

ਢਾਕਾ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਅਸਾਮ ਵਿੱਚ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਦੀ ਸ਼ਨਾਖ਼ਤ ਅਤੇ ਇਸ ਸਬੰਧੀ ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ ਭਾਰਤ ਦਾ ਅੰਦਰੂਨੀ ਮਸਲਾ ਹੈ। ਜੈਸ਼ੰਕਰ ਵੱਲੋਂ ਇਹ ਟਿੱਪਣੀ ਅੱਜ ਇੱਥੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਿਨ ਨਾਲ ਤੀਸਤਾ ਜਲ ਵੰਡ ਅਤੇ ਰੋਹਿਗੀਆ ਸੰਕਟ ਬਾਰੇ ਕੀਤੀ ਗਈ ਚਰਚਾ ਤੋਂ ਬਾਅਦ ਕੀਤੀ ਗਈ ਹੈ। ਜੈਸ਼ੰਕਰ ਬੰਗਲਾਦੇਸ਼ ਦੇ ਦੋ ਰੋਜ਼ਾ ਦੌਰੇ ’ਤੇ ਹਨ।

ਟਵਿੱਟਰ ਵੱਲੋਂ ਪੱਖਪਾਤੀ ਹੋਣ ਦੇ ਦੋਸ਼ਾਂ ਤੋਂ ਇਨਕਾਰ

ਇਸਲਾਮਾਬਾਦ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਟਵਿੱਟਰ ਨੇ ਇਸਲਾਮਾਬਾਦ ਵੱਲੋਂ ਪੱਖਪਾਤੀ ਹੋਣ ਦੇ ਲਾਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਅੱਜ ਕਿਹਾ ਕਿ ਉਸ ਨੇ ਕੁਝ ਟਵਿੱਟਰ ਖਾਤੇ ਬੰਦ ਕਰਕੇ ਮਹਿਜ਼ ਨੀਤੀਆਂ ਨੂੰ ਨਿਆਂਇਕ ਤੌਰ ’ਤੇ ਲਾਗੂ ਕਰਨ ਤੇ ਟਵਿੱਟਰ ਵਰਤੋਂਕਾਰਾਂ ਲਈ ਨਿਰਪੱਖਤਾ ਯਕੀਨੀ ਬਣਾਉਣ ਦਾ ਯਤਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਟਵਿੱਟਰ ਨੇ ਕਸ਼ਮੀਰ ਮਸਲੇ ਨੂੰ ਲੈ ਕੇ ਪਾਈਆਂ ਪੋਸਟਾਂ ਕਰਕੇ ਪਾਕਿਸਤਾਨ ਵਿੱਚ ਦੋ ਸੌ ਦੇ ਕਰੀਬ ਟਵਿੱਟਰ ਖਾਤੇ ਬੰਦ ਕਰ ਦਿੱਤੇ ਸਨ।

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਜਲਾਲਾਬਾਦ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ਦੀ ਰਿਪੋਰਟ ਹੈ ਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। 

ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ

ਵਾਸ਼ਿੰਗਟਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਂਦੀ ਵਿੱਤੀ ਮਦਦ ਵਿੱਚ ਕਟੌਤੀ ਕੀਤੇ ਨਾਲ ਅਮਰੀਕਾ ਦੇ ਇਸਲਾਮਾਬਾਦ ਨਾਲ ਸਬੰਧਾਂ ’ਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। 

ਨਵਨੀਤ ਮੁਰਾਲੀ ਨੇ ਜਿੱਤਿਆ ਸਪੈਲਿੰਗ ਮੁਕਾਬਲਾ

ਨਿਊ ਯਾਰਕ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਨਿਊ ਜਰਸੀ ਵਾਸੀ ਭਾਰਤੀ ਮੂਲ ਦੇ ਨਵਨੀਤ ਮੁਰਾਲੀ ਨੇ 2019 ਦੇ ਸਾਊਥ ਏਸ਼ੀਆ ਸਪੈਲਿੰਗ ਬੀ ਮੁਕਾਬਲੇ ’ਚ ਅੱਵਲ ਆ ਕੇ 3,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ।

ਪਾਕਿ ਫ਼ੌਜ ਮੁਖੀ ਦੇ ਕਾਰਜਕਾਲ ’ਚ ਤਿੰਨ ਸਾਲ ਦਾ ਵਾਧਾ

ਇਸਲਾਮਾਬਾਦ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ‘ਖੇਤਰੀ ਸੁਰੱਖਿਆ ਹਾਲਾਤ’ ਦਾ ਹਵਾਲਾ ਦਿੰਦਿਆਂ ਮੁਲਕ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾ ਦਿੱਤਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਜਨਰਲ ਬਾਜਵਾ (58), ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਅੱਜ ਕੱਲ੍ਹ ਸਲਾਖਾਂ ਪਿੱਛੇ ਡੱਕੇ ਨਵਾਜ਼ ਸ਼ਰੀਫ਼ ਨੇ ਨਵੰਬਰ 2016 ਵਿੱਚ ਚੀਫ਼ ਆਫ਼ ਆਰਮੀ ਸਟਾਫ਼ ਥਾਪਿਆ ਸੀ, ਨੇ ਇਸ ਸਾਲ ਨਵੰਬਰ ਵਿੱਚ ਸੇਵਾ ਮੁਕਤ ਹੋਣਾ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081474020
Copyright © 2019, Panjabi Times. All rights reserved. Website Designed by Mozart Infotech