ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਭੁੱਖਮਰੀ ਨਾਲ ਲੜਨ ਵਿਚ ਪੰਜਾਬ ਅਤੇ ਕੇਰਲਾ ਸਭ ਤੋਂ ਉਪਰ

June 12, 2019 03:03 PM

ਨਵੀਂ ਦਿੱਲੀ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਵਿਚ ਭੁੱਖਮਰੀ ਦੀ ਗੰਭੀਰ ਸਮੱਸਿਆ ਹੈ ਅਤੇ ਪਾਲਸੀ ਕਮਿਸ਼ਨ ਦੀ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਦੇਸ਼ ਦੇ ਕਈ ਇਲਾਕਿਆਂ ਵਿਚ ਲੋਕ ਦੋ ਡੰਗ ਦੀ ਰੋਟੀ ਨੂੰ ਤਰਸਦੇ ਹਨ। ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਕੁਝ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਕੇਂਦਰੀ ਰਾਜਾਂ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਪਾਲਿਸੀ ਕਮਿਸ਼ਨ ਮੁਤਾਬਿਕ ਸਿਰਫ਼ ਪੰਜ ਸੂਬੇ ਅਜਿਹੇ ਹਨ, ਜੋ ਭੁੱਖ ਦੀ ਸਮੱਸਿਆ ਉਤੇ ਚੰਗਾ ਕੰਮ ਕਰ ਰਹੇ ਹਨ। ਇਹਨਾਂ ਪੰਜ ਰਾਜਾਂ ਵਿਚ ਪੰਜਾਬ, ਕੇਰਲ, ਗੋਆ, ਮਿਜ਼ੋਰਮ ਅਤੇ ਨਾਗਾਲੈਂਡ ਸ਼ਾਮਿਲ ਹਨ। ਸਭ ਤੋਂ ਹੇਠਾਂ ਵਾਲੇ ਪੱਧਰ ਉੱਤੇ ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਮੇਘਾਲਿਆ ਤੋਂ ਇਲਾਵਾ ਰਾਜਸਥਾਨ ਵਿਚ ਵੀ ਲੋਕ ਭੁੱਖਮਰੀ ਤੋਂ ਨਿਜ਼ਾਤ ਨਹੀਂ ਪਾ ਰਹੇ ਹਨ ਅਤੇ ਮੁਸ਼ਕਲਾਂ ਝੱਲ ਰਹੇ ਹਨ।
ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ ਭੁੱਖ ਦੀ ਸਮੱਸਿਆ ਦੇ ਨਾਲ ਲੜਨ ਵਾਸਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਤਮਿਲਨਾਡੂ ਤੇ ਕਰਨਾਟਕ ਸਮੇਤ ਕਈ ਅਜਿਹੇ ਸੂਬੇ ਹਨ, ਜਿਨ੍ਹਾਂ ਦੀ ਸਥਿਤੀ ਠੀਕ-ਠਾਕ ਹੈ। ਭੁੱਖ ਮਰੀ ਉਤੇ ਕੰਟਰੋਲ ਨਾ ਹੋਣ ਪਿਛੇ ਸਭ ਤੋਂ ਵੱਡਾ ਕਾਰਨ ਦੇਸ਼ ਦੀ ਅਬਾਦੀ ਹੈ। ਖ਼ਬਰਾਂ ਮੁਤਾਬਿਕ ਯੂ ਐੱਨ ਓ ਨੇ ਭੁੱਖਮਰੀ ਖ਼ਤਮ ਕਰਨ ਲਈ ਸਾਲ 2030 ਤੱਕ ਦੀ ਡੈੱਡਲਾਈਨ ਤੈਅ ਕੀਤੀ ਹੈ। ਭਾਰਤ ਦੀ ਸਥਿਤੀ ਦੇਖਦੇ ਹੋਏ ਲੱਗਦਾ ਹੈ ਕਿ ਯੂ ਐਨ ਵੱਲੋਂ ਤੈਅ ਕੀਤੇ ਟੀਚੇ ਨੂੰ ਹਾਸਲ ਕਰਨਾ ਕਾਫੀ ਔਖਾ ਹੋਵੇਗਾ। ਯੂ ਐਨ ਦੇ ਅਨੁਸਾਰ ਸਾਲ 2030 ਤੱਕ ਅਨੀਮੀਆ ਨਾਲ ਪੀੜਤ ਗਰਭਵਤੀ ਔਰਤਾਂ ਲਈ ਟੀਚਾ 23.57 ਰੱਖਿਆ ਗਿਆ ਹੈ ਤੇ ਭਾਰਤ ਇਸ ਟੀਚੇ ਤੋਂ ਕਾਫੀ ਦੂਰ 50.30 ਉੱਤੇ ਹੈ। ਪੰਜ ਸਾਲ ਤੱਕ ਦੇ ਬੱਚਿਆਂ ਦੇ ਵਿਕਾਸ ਬਾਰੇ ਯੂ ਐਨ ਦੇ ਮੁਤਾਬਕ ਟੀਚਾ 21.03 ਹੈ, ਪਰ ਭਾਰਤ ਹਾਲੇ ਵੀ ਇਸ ਤੋਂ ਕਾਫੀ ਦੂਰ 38.40 ਤੱਕ ਪਹੁੰਚ ਸਕਿਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਦਿੱਲੀ ਦੇ ਹਸਪਤਾਲਾਂ ’ਚ ਹੜਤਾਲ

ਨਵੀਂ ਦਿੱਲੀ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਦੇ ਸਮਰਥਨ ਵਿੱਚ ਦਿੱਲੀ ਦੇ ਨਾਮੀਂ ਤੇ ਕਈ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਜਿਸ ਕਰਕੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਤੇ ਉਹ ਗਰਮੀ ਦੌਰਾਨ ਬੇਹਾਲ ਹੋ ਗਏ। ਇਸ ਇਕ ਦਿਨ ਦੀ ਕੁੱਝ ਹਸਪਤਾਲਾਂ ਵਿੱਚ ਕੀਤੀ ਗਈ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ ਤੇ ਕੁਝ ਡਾਕਟਰਾਂ ਨੇ ਗੰਭੀਰ ਮਾਮਲਿਆਂ ਦੇ ਚੱਲਦੇ ਮਰੀਜ਼ ਦੇਖੇ। ‘ਏਮਜ਼’ ਵਿੱਚ ਰੈਜੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ (ਆਰਡੀਏ) ਵੱਲੋਂ ਏਮਜ਼ ਕੈਂਪਸ ਵਿੱਚ ਮਾਰਚ ਕੱਢਿਆ ਗਿਆ ਤੇ ਕਈਆਂ ਨੇ ਆਪਣੇ ਸਿਰਾਂ ਉਪਰ ਹੈਲਮੇਟ ਪਾਏ ਹੋਏ ਸਨ ਅਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ।

ਰਾਜਧਾਨੀ ’ਚ 24 ਘੰਟਿਆਂ ਦੌਰਾਨ ਪੰਜ ਕਤਲ

ਨਵੀਂ ਦਿੱਲੀ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੀਤੇ 24 ਘੰਟਿਆਂ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਕਤਲ ਦੀਆਂ ਪੰਜ ਵਾਰਦਾਤਾਂ ਨੇ ਰਾਜਧਾਨੀ ਦੀ ਕਾਨੂੰਨ ਵਿਵਸਥਾ ਦੀ ਲੱਚਰ ਹਾਲਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੇਂਦਰ ਸਰਕਾਰ ਅਧੀਨ ਆਉਂਦੀ ਦਿੱਲੀ ਪੁਲੀਸ ਅਜੇ ਤੱਕ ਇਨ੍ਹਾਂ ਪੰਜਾਂ ਕਤਲਾਂ ਵਿੱਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕਰ ਸਕੀ ਹੈ।

ਜੀਂਦ ਤੋਂ ਅੰਮ੍ਰਿਤਸਰ ਬੱਸ ਸੇਵਾ ਬੰਦ

ਜੀਂਦ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜੀਂਦ ਤੋਂ ਅੰਮ੍ਰਿਤਸਰ ਲਈ ਜਾਣ ਵਾਲੀ ਬੱਸ ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਲਾਸਰ ਜਾਣ ਵਾਲੀ ਬੱਸ ਮਹੀਨੇ ਵਿੱਚ 15 ਦਿਨ ਹੀ ਚੱਲੇਗੀ ਅਤੇ 15 ਦਿਨ ਬੰਦ ਰਹੇਗੀ। ਇਨ੍ਹਾਂ ਦੋਵੇਂ ਰੂਟਾਂ ਉੱਤੇ ਬਹੁਤ ਘੱਟ ਯਾਤਰੀ ਆਉਣ ਕਾਰਨ ਬੱਸ ਰੋਡਵੇਜ਼ ਨੂੰ ਘਾਟਾ ਹੋ ਰਿਹਾ ਸੀ। ਇਸ ਕਾਰਨ ਰੋਡਵੇਜ਼ ਪ੍ਰਬੰਧਕ ਨੇ ਇਨ੍ਹਾਂ ਰੂਟਾਂ ਤੋਂ ਬੱਸ ਹਟਾਉਣ ਦਾ ਫੈਸਲਾ ਲਿਆ ਹੈ। ਅਧਿਕਾਰੀਆਂ ਨੇ ਸਾਲਾਸਰ ਅਤੇ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ

ਡਾਕਟਰਾਂ ਦੀ ਹੜਤਾਲ ਦੇਸ਼ ਭਰ ’ਚ ਫੈਲੀ

ਕੋਲਕਾਤਾ/ਨਵੀਂ ਦਿੱਲੀ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਵਿੱਚ ਹੜਤਾਲ ’ਤੇ ਗਏ ਜੂਨੀਅਰ ਡਾਕਟਰਾਂ ਦੇ ਰੋਹ ਦੀ ਲਹਿਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਫ਼ੈਲ ਗਈ ਹੈ। ਚੰਡੀਗੜ੍ਹ ਤੇ ਪਟਿਆਲਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਡਾਕਟਰਾਂ ਨੇ ਕੋਲਕਾਤਾ ਹਸਪਤਾਲ ਵਿੱਚ ਹੋਈ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਕਰਕੇ ਓਪੀਡੀ ਸਮੇਤ ਹੋਰ ਸੇਵਾਵਾਂ ਅਸਰਅੰਦਾਜ਼ ਹੋਈਆਂ। ਇਸ ਦੌਰਾਨ ਭਾਰਤੀ ਮੈਡੀਕਲ ਐਸੋਸੀਏਸ਼ਨ

ਲਸ਼ਕਰ ਦੇ ਦੋ ਦਹਿਸ਼ਤਗਰਦ ਹਲਾਕ

ਸ੍ਰੀਨਗਰ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਮਾਰੇ ਗਏ। ਪੁਲੀਸ ਤਰਜਮਾਨ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ’ਤੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅਵੰਤੀਪੋਰਾ ਦੇ ਬਰਾਵ ਬੰਦੀਨਾ ਖੇਤਰ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਪੰਜਾਬ ਦੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਮੁੰਬਈ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੁੰਬਈ ਪੁਲੀਸ ਨੇ ਸ਼ਹਿਰ ਦੇ ਟਰਾਂਸਪੋਰਟਰ ਨੂੰ ਪੰਜਾਬ ਦੇ ਬੱਚਿਆਂ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕਰਕੇ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਕਾਰੋਬਾਰੀ ਪੰਜਾਬ ਵਿਚੋਂ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਅਤੇ ਯੂਰਪ ਵਿੱਚ ਏਜੰਟਾਂ ਵਿਚਾਲੇ ਕੜੀ ਦਾ ਕੰਮ ਕਰਦਾ ਸੀ। ਉਸ ਵਲੋਂ ਪੰਜਾਬ ’ਚੋਂ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਫਰਾਂਸ ਭੇਜਣ ਵਿੱਚ ਮਦਦ ਕੀਤੀ ਜਾਂਦੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਤਸਕਰਾਂ ਵਲੋਂ ਫਰਾਂਸ ਦੇ ਕਾਨੂੰਨ ਦੀਆਂ ਊਣਤਾਈਆਂ ਦਾ ਫਾਇਦਾ ਉਠਾਇਆ ਜਾਂਦਾ ਸੀ। ਪਹਿਲਾਂ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਫਰਾਂਸ ਲਿਜਾਇਆ ਜਾਂਦਾ ਸੀ। ਜਦੋਂ ਬੱਚਾ 18 ਵਰ੍ਹਿਆਂ ਦਾ ਹੋ ਜਾਂਦਾ ਸੀ, ਤਾਂ ਉਹ ਸਥਾਨਕ ਕਾਨੂੰਨਾਂ ਤਹਿਤ ਫਰਾਂਸ ਦੀ ਨਾਗਰਕਿਤਾ ਲਈ ਅਪਲਾਈ ਕਰ ਦਿੰਦੇ ਸਨ।’’

ਬੰਗਾਲ ’ਚ ਰਹਿਣ ਲਈ ਬੰਗਾਲੀ ਸਿੱਖਣੀ ਹੀ ਹੋਵੇਗੀ: ਮਮਤਾ

ਕੰਚਰਾਪਾੜਾ(ਪੱੱਛਮੀ ਬੰਗਾਲ),14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਪੱਛਮੀ ਬੰਗਾਲ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਬੰਗਾਲੀ ਬੋਲਣਾ ਸਿੱਖਣਾ ਹੋਵੇਗਾ। ਤ੍ਰਿਣਮੂਲ ਸੁਪਰੀਮੋ ਨੇ ਦੁਹਰਾਇਆ ਕਿ ਬਾਹਰੀ ਲੋਕ ਰਾਜ ਵਿੱਚ ਡਾਕਟਰਾਂ ਦੀ ਹੜਤਾਲ ਨੂੰ ਹਵਾ ਦੇ ਰਹੇ ਹਨ। ਮੁੱਖ ਮੰਤਰੀ ਨੇ ਭਾਜਪਾ ’ਤੇ ਬੰਗਾਲੀਆਂ ਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵੀ ਦੋਸ਼ ਲਾਇਆ।

ਮੁਆਫ਼ੀ ਮੰਗਣ ’ਚ ਕੋਈ ਸ਼ਰਮ ਨਹੀਂ: ਅਪਰਨਾ ਸੇਨ

ਕੋਲਕਾਤਾ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਤੇ ਫ਼ਿਲਮਸਾਜ਼ ਅਪਰਨਾ ਸੇਨ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਐਸਐਸਕੇਐਮ ਹਸਪਤਾਲ ਵਿੱਚ ਡਾਕਟਰਾਂ ਖਿਲਾਫ਼ ਗੁੱਸਾ ਵਿਖਾਉਣ ਦੀ ਥਾਂ ਨੀਵੇਂ ਹੋ ਕੇ ਵਿਚਰਨਾ ਚਾਹੀਦਾ ਸੀ।

ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ ਦਾ ਅੰਤਿਮ ਸੰਸਕਾਰ

ਲਖਨਊ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਸਿੰਘ ਯਾਦਵ, ਜਿਸ ਦੀ ਬੀਤੇ ਦਿਨ ਆਗਰਾ ਦੇ ਅਦਾਲਤੀ ਕੰਪਲੈਕਸ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦਾ ਅੱਜ ਉਸ ਦੇ ਜੱਦੀ ਪਿੰਡ ਚਾਂਦਪੁਰ (ਜ਼ਿਲ੍ਹਾ ਈਟਾ) ਵਿਚ ਸਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਅੱਜ ਵਕੀਲਾਂ ਨੇ ਰੋਸ ਵਜੋਂ ਅਦਾਲਤਾਂ ਦਾ ਕੰਮਕਾਜ ਠੱਪ ਰੱਖਿਆ।
ਮਹਿਲਾ ਵਕੀਲ ਦੇ ਸਸਕਾਰ ਮੌਕੇ ਕਾਨੂੰਨ ਰਾਜ ਮੰਤਰੀ ਬ੍ਰਿਜੇਸ਼ ਪਾਠਕ ਸਣੇ ਵੱਡੀ ਗਿਣਤੀ ਵਕੀਲ ਅਤੇ ਆਮ ਲੋਕ ਹਾਜ਼ਰ ਸਨ।

ਵਪਾਰੀ ਅਗਵਾ ਮਾਮਲਾ: ਸੀਬੀਆਈ ਵੱਲੋਂ ਅਤੀਕ ਅਹਿਮਦ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੀਬੀਆਈ ਨੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਹੋਰਨਾਂ ਖਿਲਾਫ਼ ਲਖਨਊ ਦੇ ਵਪਾਰੀ ਨੂੰ ਵਸੂਲੀ ਲਈ ਕਥਿਤ ਤੌਰ ’ਤੇ ਅਗਵਾ ਕਰ ਕੇ ਦਿਓਰੀਆ ਜੇਲ੍ਹ ਲਿਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਏਐੱਨ-32 ਹਾਦਸੇ ’ਚ 13 ਮੌਤਾਂ ਦੀ ਪੁਸ਼ਟੀ

ਨਵੀਂ ਦਿੱਲੀ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਹਵਾਈ ਫ਼ੌਜ ਨੇ ਏਐੱਨ-32 ਮਾਲਵਾਹਕ ਜਹਾਜ਼ ਵਿੱਚ ਸਵਾਰ ਸਾਰੇ ਦੇ ਸਾਰੇ 13 ਵਿਅਕਤੀਆਂ ਦੇ ਮਾਰੇ ਜਾਣ ਦੀ ਅੱਜ ਪੁਸ਼ਟੀ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਜਹਾਜ਼ ਦਾ ‘ਬਲੈਕ ਬਾਕਸ’ ਹਾਦਸੇ ਵਾਲੀ ਥਾਂ ਤੋਂ ਬਰਾਮਦ ਹੋ ਗਿਆ ਹੈ ਤੇ ਜਾਂਚਕਾਰ ਇਸ ਦੀ ਮਦਦ ਨਾਲ ਹਾਦਸੇ ਦੀਆਂ ਕੜੀਆਂ ਨੂੰ ਜੋੜ ਸਕਣਗੇ। ਭਾਰਤੀ ਹਵਾਈ ਫ਼ੌਜ ਹਾਦਸੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਦਾ ਹੁਕਮ ਪਹਿਲਾਂ ਹੀ ਦੇ ਚੁੱਕੀ ਹੈ।

ਡਾਕਟਰਾਂ ਦੀ ਹੜਤਾਲ ਪਿੱਛੇ ਭਾਜਪਾ ਤੇ ਸੀਪੀਐੱਮ ਦਾ ਹੱਥ: ਮਮਤਾ

ਕੋਲਕਾਤਾ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਡਾਕਟਰਾਂ ਦੀ ਹੜਤਾਲ ਨੂੰ ਕਥਿਤ ਭਾਜਪਾ ਤੇ ਸੀਪੀਐੱਮ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੂੰ ਇਕ ਪੱਤਰ ਲਿਖ ਕੇ ਮਰੀਜ਼ਾਂ ਦੀ ਸਾਂਭ-ਸੰਭਾਲ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਹੜਤਾਲ ’ਤੇ ਗਏ ਜੂਨੀਅਰ ਡਾਕਟਰਾਂ ਨੂੰ ਚਾਰ ਘੰਟਿਆਂ ਦੀ ਮੋਹਲਤ ਦਿੰਦਿਆਂ ਹੁਕਮਾਂ ’ਤੇ ਅਮਲ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਉਧਰ ਹੜਤਾਲੀ ਡਾਕਟਰ ਸਰਕਾਰੀ ਹਸਪਤਾਲਾਂ ’ਚ ਸੁਰੱਖਿਆ ਦੇਣ ਸਬੰਧੀ ਉਨ੍ਹਾਂ ਦੀ ਮੰਗ ਪੂਰੀ ਹੋਣ ਤਕ ਹੜਤਾਲ ਜਾਰੀ ਰੱਖਣ ਲਈ ਬਜ਼ਿੱਦ ਹਨ। ਇਸ ਦੌਰਾਨ ਦਿੱਲੀ ਵਿੱਚ ਏਮਜ਼ ਦੇ ਰੈਜ਼ੀਡੈਂਟ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਦੀ ਹਮਾਇਤ ’ਚ ਸੰਕੇਤਕ ਪ੍ਰਦਰਸ਼ਨ ਵਜੋਂ ਸਿਰਾਂ ’ਤੇ ਪੱਟੀਆਂ ਬੰਨ੍ਹੀਆਂ ਤੇ ਭਲਕੇ ਸ਼ੁੱਕਰਵਾਰ ਨੂੰ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਰਾਜਪਾਲ ਕੇਸਰੀ ਨਾਥ ਤਿ੍ਰਪਾਠੀ ਨੇ ਡਾਕਟਰਾਂ ਨੂੰ ਕੰਮ ਉੱਤੇ ਪਰਤ ਆਉਣ ਦੀ ਅਪੀਲ ਕੀਤੀ ਹੈ।

ਧੋਖਾਧੜੀ ਮਾਮਲਾ: ਪੌਂਟੀ ਚੱਢਾ ਦਾ ਪੁੱਤ ਹਵਾਈ ਅੱਡੇ ਤੋਂ ਕਾਬੂ

ਨਵੀਂ ਦਿੱਲੀ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਨੋਇਡਾ ਦੇ ਮਰਹੂਮ ਕਾਰੋਬਾਰੀ ਪੌਂਟੀ ਚੱਢਾ ਦੇ ਪੁੱਤਰ ਮਨਪ੍ਰੀਤ ਸਿੰਘ ਚੱਢਾ ਉਰਫ਼ ਮੌਂਟੀ ਚੱਢਾ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਫੁਕੇਤ (ਥਾਈਲੈਂਡ) ਜਾਣ ਲਈ ਉਡਾਣ ਫੜਨ ਵਾਸਤੇ ਹਵਾਈ ਅੱਡੇ ’ਤੇ ਪੁੱਜਿਆ। ਉਸ ਖ਼ਿਲਾਫ਼ ਕਰੀਬ 100 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਹੋਣ ਕਰਕੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ।

ਫਿਲਹਾਲ ਸ਼ਾਹ ਹੀ ਬਣੇ ਰਹਿਣਗੇ ਭਾਜਪਾ ਪ੍ਰਧਾਨ

ਨਵੀਂ ਦਿੱਲੀ,13 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਹੁਣ ਤਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਰ ਇਸ ਨੇ ਹਾਲੇ ਸਿਖਰ ’ਤੇ ਪੁੱਜਣਾ ਹੈ। ਇਹ ਗੱਲ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ’ਚ ਕਹੀ। ਉਨ੍ਹਾਂ ਪਾਰਟੀ ਦੇ ਮੁੱਖ ਆਗੂਆਂ ਨੂੰ ਸੰਗਠਨ ਦਾ ਦਾਇਰਾ ਹੋਰਨਾਂ ਖਿੱਤਿਆਂ ਵਿੱਚ ਵਧਾਉਣ ਅਤੇ ਹੋਰ ਲੋਕਾਂ ਨੂੰ ਇਸ ਦੇ ਕਲਾਵੇ ਵਿੱਚ ਲਿਆਉਣ ਲਈ ਕਿਹਾ। ਇਸੇ ਦੌਰਾਨ ਜਾਣਕਾਰੀ ਿਮਲੀ ਹੈ ਿਕ ਸ਼ਾਹ ਦਸੰਬਰ ਤੱਕ ਪਾਰਟੀ ਦੀਆਂ ਸੰਗਠਨਾਤਮਕ ਚੋਣਾਂ ਤੱਕ ਪਾਰਟੀ ਪ੍ਰਧਾਨ ਬਣੇ ਰਹਿਣਗੇ।

ਸੋਨੀਆ ਤੇ ਪ੍ਰਿਯੰਕਾ ਵੱਲੋਂ ਰਾਇਬਰੇਲੀ ਦੇ ਵੋਟਰਾਂ ਦਾ ਧੰਨਵਾਦ

ਰਾਇਬਰੇਲੀ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੀ ਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਰਾਇਬਰੇਲੀ ਦਾ ਦੌਰਾ ਕਰਕੇ ਸੰਸਦੀ ਚੋਣਾਂ ਵਿੱਚ ਮਿਲੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ। ਸੋਨੀਆ ਗਾਂਧੀ ਦੇ ਰਾਇਬਰੇਲੀ ਸੰਸਦੀ ਸੀਟ ਤੋਂ ਮੁੜ ਚੁਣੇ ਜਾਣ ਮਗਰੋਂ ਦੋਵਾਂ ਆਗੂਆਂ ਦੀ ਇਸ ਹਲਕੇ ਦੀ ਇਹ ਪਲੇਠੀ ਫੇਰੀ ਹੈ। ਅਮੇਠੀ ਲੋਕ ਸਭਾ ਸੀਟ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੀ ਹਾਰ ਮਗਰੋਂ ਸੋਨੀਆ ਤੇ ਪ੍ਰਿਯੰਕਾ ਦੇ ਗਾਂਧੀ 

ਭਾਜਪਾ ਵੱਲੋਂ ਸੰਸਦੀ ਦਲ ਦੀ ਕਾਰਜਕਾਰੀ ਕਮੇਟੀ ਦਾ ਗਠਨ

ਨਵੀਂ ਦਿੱਲੀ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਨੇ ਅੱਜ ਆਪਣੇ ਸੰਸਦੀ ਦਲ ਦੀ ਕਾਰਜਕਾਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿਚ ਪਾਰਟੀ ਦੇ ਆਗੂ ਹੋਣਗੇ ਜਦਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਉਨ੍ਹਾਂ ਦੇ ਡਿਪਟੀ ਹੋਣਗੇ। ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਰਾਜ ਸਭਾ ’ਚ ਪਾਰਟੀ ਆਗੂ ਐਲਾਨਿਆ ਗਿਆ ਹੈ ਤੇ ਪਿਯੂਸ਼ ਗੋਇਲ ਉਪ ਆਗੂ ਹੋਣਗੇ। ਗਹਿਲੋਤ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਥਾਂ ਲੈਣਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਤ ਦੇਣ ਵਾਲੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਕਮੇਟੀ ਵਿਚ ਸ਼ਮੂਲੀਅਤ ਨੂੰ ਉਨ੍ਹਾਂ ਦੇ ਉਭਾਰ ਵਜੋਂ ਦੇਖਿਆ ਜਾ ਰਿਹਾ ਹੈ। 

ਨੀਲੋਖੇੜੀ ਨੇੜੇ ਹਾਦਸੇ ’ਚ ਮਾਂ ਅਤੇ ਪੁੱਤ-ਧੀ ਦੀ ਮੌਤ

ਕਰਨਾਲ ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : : ਇਥੇ ਕੌਮੀ ਰਾਜਮਾਰਗ-1 ’ਤੇ ਨੀਲੋਖੇੜੀ ਨੇੜੇ ਬੁੱਧਵਾਰ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਹਾਦਸੇ ’ਚ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਦਿੱਲੀ ਰੈਫਰ ਕੀਤਾ ਗਿਆ ਹੈ। ਦਿੱਲੀ ਦੇ ਤਿਲਕ ਵਿਹਾਰ ਵਾਸੀ ਊਸ਼ਾ ਸਹਿਗਲ (55), ਉਨ੍ਹਾਂ ਦੀ ਧੀ ਮੇਘਾ ਰਾਣਾ (32) ਅਤੇ ਪੁੱਤਰ ਨਿਖਿਲ (27) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ 

ਸੀਬੀਆਈ ਵੱਲੋਂ ਯੂਪੀ ਦੇ ਸਾਬਕਾ ਮੰਤਰੀ ਦੀਆਂ ਰਿਹਾਇਸ਼ਾਂ ’ਤੇ ਛਾਪੇ

ਨਵੀਂ ਦਿੱਲੀ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੀਬੀਆਈ ਨੇ ਗੈਰਕਾਨੂੰਨੀ ਖਣਨ ਕੇਸ ਦੇ ਸਬੰਧ ਵਿੱਚ ਅੱਜ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਦੀਆਂ ਤਿੰਨ ਰਿਹਾਇਸ਼ਾਂ ਸਮੇਤ 22 ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਪ੍ਰਜਾਪਤੀ ਦੇ ਅਮੇਠੀ ਵਿਚਲੇ ਤਿੰਨ ਘਰਾਂ ਸਮੇਤ ਰਾਜ ਦੇ ਹਮੀਰਪੁਰ ਜ਼ਿਲ੍ਹੇ ਦੀਆਂ 11 ਤੋਂ ਵਧ ਥਾਂਵਾਂ ਅਤੇ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ ਕਈ ਹਿੱਸਿਆਂ ਵਿੱਚ ਛਾਪੇ ਮਾਰੇ ਗਏ। ਅਖਿਲੇਸ਼ ਯਾਦਵ ਸਰਕਾਰ ਵਿੱਚ ਪ੍ਰਜਾਪਤੀ ਕੋਲ ਖਣਨ ਮਹਿਕਮਾ ਸੀ ਤੇ ਉਸ ਨੂੰ ਸਮਾਜਵਾਦੀ ਪਾਰਟੀ ਦਾ ਪ੍ਰਭਾਵਸ਼ਾਲੀ ਆਗੂ ਮੰਨਿਆ ਜਾਂਦਾ ਹੈ। ਪ੍ਰਜਾਪਤੀ, ਬਲਾਤਕਾਰ ਦੇ ਦੋਸ਼ ਹੇਠ ਜੇਲ੍ਹ ਵਿੱਚ ਹੈ। ਚਿੱਤਰਕੂਟ ਨਾਲ ਸਬੰਧਤ ਮਹਿਲਾ ਨੇ ਪ੍ਰਜਾਪਤੀ ਉੱਤੇ ਇਕ ਖੱਡ ਅਲਾਟ ਕਰਨ ਦੇ ਇਵਜ਼ ’ਚ ਕਥਿਤ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਪ੍ਰਜਾਪਤੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਪੱਤਰਕਾਰ ਪ੍ਰਸ਼ਾਂਤ ਕਨੌਜੀਆ ਰਿਹਾਅ

ਲਖ਼ਨਊ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਅੱਜ ਲਖ਼ਨਊ ਜੇਲ੍ਹ ਵਿਚੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਉਸ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਸਨ। ਕਨੌਜੀਆ ਚਾਰ ਦਿਨ ਜੇਲ੍ਹ ਵਿਚ ਰਹੇ। ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 20-20 ਹਜ਼ਾਰ ਰੁਪਏ ਦੀ ਜਾਮਨੀ ਭਰਨ ’ਤੇ ਜ਼ਮਾਨਤ ਦਿੱਤੀ ਗਈ ਤੇ

ਰਾਜਪਾਲ ਵੱਲੋਂ ਦਹਿਸ਼ਤਗਰਦਾਂ ਨੂੰ ਗੱਲਬਾਤ ਦਾ ਸੱਦਾ

ਨਵੀਂ ਦਿੱਲੀ/ਸ੍ਰੀਨਗਰ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਦੀ ਮਿਆਦ ਛੇ ਮਹੀਨਿਆਂ ਲਈ ਵਧਾ ਦਿੱਤੀ ਹੈ। ਰਾਜ ਵਿੱਚ ਪਿਛਲੇ ਸਾਲ 20 ਜੂਨ ਤੋਂ ਰਾਸ਼ਟਰਪਤੀ ਰਾਜ ਲਾਗੂ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਵਾਨਗੀ ਮਗਰੋਂ ਕੈਬਨਿਟ ਦਾ ਇਹ ਫੈਸਲਾ 20 ਜੂਨ ਤੋਂ ਅਮਲ ਵਿੱਚ ਆ ਜਾਵੇਗਾ। ਉਧਰ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅੱਜ ਦਹਿਸ਼ਤਗਰਦਾਂ ਨੂੰ ਹਥਿਆਰ ਸੁੱਟ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਵਾਦ ਜ਼ਰੀਏ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਉਹ ਕੁਝ ਹਾਸਲ ਕੀਤਾ ਜਾ ਸਕਦਾ ਹੈ, ਜਿਸ ਦੀ ਉਹ (ਕੁਰਾਹੇ ਪਏ ਨੌਜਵਾਨ) ਇੱਛਾ ਰੱਖਦੇ ਹਨ। ਉਨ੍ਹਾਂ ਸਾਫ਼ ਕਰ ਦਿੱਤਾ ਭਾਰਤ ਹਿੰਸਾ ਅੱਗੇ ਨਹੀਂ ਝੁਕੇਗਾ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077470386
Copyright © 2019, Panjabi Times. All rights reserved. Website Designed by Mozart Infotech