ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਈ ਡੀ ਨੇ ਚੌਟਾਲਾ ਪਰਵਾਰ ਦੀਆਂ ਦਸ ਜਾਇਦਾਦਾਂ ਦੇ ਵੇਰਵੇ ਮੰਗੇ

June 12, 2019 03:04 PM

ਡੱਬਵਾਲੀ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮਨੀ ਲਾਂਡਰਿੰਗ ਕੇਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਸਖਤੀ ਚੌਟਾਲਾ ਪਰਵਾਰ ਲਈ ਮੁਸ਼ਕਿਲਾਂ ਪੈਦਾ ਕਰਨ ਲੱਗੀ ਹੈ। ਈ ਡੀ ਨੇ ਮਾਲ ਵਿਭਾਗ ਤੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵਾਂ ਪੁੱਤਰਾਂ ਅਜੈ ਸਿੰਘ ਚੌਟਾਲਾ ਤੇ ਅਭੈ ਸਿੰਘ ਚੌਟਾਲਾ, ਪਤਨੀ ਸਨੇਹ ਲਤਾ ਅਤੇ ਨੂੰਹ ਕਾਂਤਾ ਚੌਟਾਲਾ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਉਂਜ ਈ ਡੀ ਵੱਲੋਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵੇਂ ਪੁੱਤਰਾਂ ਖਿਲਾਫ ਪੜਤਾਲ ਕੀਤੀ ਜਾ ਰਹੀ ਹੈ। 
ਇਸ ਸੰਬੰਧ ਵਿੱਚ ਈ ਡੀ ਦੇ ਸਹਾਇਕ ਡਾਇਰੈਕਟਰ ਨਰੇਸ਼ ਗੁਪਤਾ ਨੇ ਡੱਬਵਾਲੀ ਦੇ ਮਾਲ ਵਿਭਾਗ ਨੂੰ ਪੱਤਰ ਲਿਖ ਕੇ ਲਗਭਗ ਦਸ ਜਾਇਦਾਦਾਂ ਦੇ ਵੇਰਵੇ ਮੰਗੇ ਹਨ, ਜਿਸ ਤਹਿਤ 2004-05 ਵਿੱਚ ਉਕਤ ਜਾਇਦਾਦਾਂ ਦੀ ਖਰੀਦ ਵੇਚ ਦਾ ਰਿਕਾਰਡ ਅਤੇ ਮੌਜੂਦਾ ਕੁਲੈਕਟਰ ਰੇਟ ਵੀ ਸ਼ਾਮਲ ਹਨ। ਇਸ ਪੱਤਰ ਦੇ ਆਧਾਰ ਉਤੇ ਤਹਿਸੀਲਦਾਰ ਡੱਬਵਾਲੀ ਨੇ ਪਟਵਾਰੀਆਂ ਤੋਂ ਰਿਪੋਰਟ ਮੰਗ ਲਈ ਹੈ। ਈ ਡੀ ਵਲੋਂ ਚੌਟਾਲਾ ਪਰਵਾਰ ਦੀਆਂ ਮੰਗੀਆਂ ਜਾਇਦਾਦਾਂ ਦੇ ਵੇਰਵਿਆਂ 'ਚ ਡੱਬਵਾਲੀ ਵਿੱਚ ਚੌਟਾਲਾ ਰੋਡ ਉੱਤੇ 14 ਕਨਾਲ ਜ਼ਮੀਨ ਉੱਤੇ ਸੇਲਜ਼ ਟੈਕਸ ਵਿਭਾਗ ਦਾ ਦਫਤਰ ਹੈ। ਇਸ ਤੋਂ ਇਲਾਵਾ ਸਿਰਸਾ ਵਿੱਚ ਸੂਰਜ ਸਿਨੇਮਾ ਦੇ ਸਾਹਮਣੇ ਡੱਬਵਾਲੀ ਰੋਡ 'ਤੇ ਸ਼ਿਵਾਜੀ ਕਲੋਨੀ 'ਚ 590 ਵਰਗ ਫੁੱਟ ਦੀ ਕਮਰਸ਼ੀਅਲ ਬਿਲਡਿੰਗ, ਡੱਬਵਾਲੀ 'ਚ ਕਰਨ ਆਟੋ ਮੋਬਾਈਲ ਦੇ ਨਾਂ ਉਤੇ ਮੋਟਰ ਸਾਈਕਲ ਏਜੰਸੀ, ਸ਼ੇਰਗੜ੍ਹ ਵਿੱਚ ਛੇ ਕਨਾਲ ਚਾਰ ਮਰਲਾ ਜ਼ਮੀਨ, ਡੱਬਵਾਲੀ ਵਿੱਚ ਡੀ ਪੀ ਏ ਆਰ ਡੀ ਬੈਂਕ ਦੀ ਇਮਾਰਤ, ਤੇਜਾਖੇੜਾ ਵਿੱਚ ਤੇਜਾਖੇੜ ਫਾਰਮ ਹਾਊਸ ਅਤੇ ਪਿੰਡ ਚੌਟਾਲਾ ਵਿੱਚ ਜ਼ਮੀਨ ਤੇ ਹੋਰ ਕਈ ਥਾਵਾਂ ਦਾ ਰਿਕਾਰਡ ਮੰਗਿਆ ਗਿਆ ਹੈ। ਡੱਬਵਾਲੀ ਦੇ ਤਹਿਸੀਲਦਾਰ ਰਾਜਿੰਦਰ ਪ੍ਰਸਾਦ ਦੇ ਮੁਤਾਬਕ ਈ ਡੀ ਦੇ ਤਿੰਨ ਵੱਖ-ਵੱਖ ਪੱਤਰਾਂ ਰਾਹੀਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਜੈ ਸਿੰਘ, ਅਭੈ ਸਿੰਘ, ਸਨੇਹ ਲਤਾ ਅਤੇ ਕਾਂਤਾ ਸਿੰਘ ਦੀਆਂ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਦੋ ਤਿੰਨ ਦਿਨਾਂ ਵਿੱਚ ਮੌਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ

ਨਵੀਂ ਦਿੱਲੀ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੌਨਸੂਨ ਦੇ ਉੱਤਰ ਵੱਲ ਵਧਣ ਦੀ ਉਮੀਦ ਹੈ ਕਿਉਂਕਿ ਚੱਕਰਵਾਤ ਵਾਯੂ ਦੀ ਗਤੀ ਘੱਟ ਹੋਣ ਕਾਰਨ ਅਰਬ ਸਾਗਰ ਵੱਲ ਵਧਣ ਲਈ ਮੌਨਸੂਨੀ ਹਵਾਵਾਂ ਦਾ ਰਾਹ ਪੱਧਰਾ ਹੋ ਗਿਆ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹੁਣ ਤਕ ਮੌਨਸੂਨ ਮੱਧ ਪ੍ਰਦੇਸ਼ , ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਸਣੇ ਮੱਧ ਭਾਰਤ ਵਿੱਚ ਪੁੱਜ ਜਾਣਾ ਚਾਹੀਦਾ ਸੀ, ਪਰ ਇਹ ਮਹਾਰਾਸ਼ਟਰ ਤੱਕ ਵੀ ਨਹੀਂ ਪਹੁੰਚ ਸਕਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਮੌਨਸੂਨ ਹਾਲੇ ਵੀ ਦੱਖਣੀ ਪ੍ਰਾਇਦੀਪ ਉਪਰ ਮੰਗਲੌਰ, ਮੈਸੂਰ, ਕੁੱਡਲੌਰ ਅਤੇ ਪੂਰਬ ਉੱਤਰ ਵਿੱਚ ਪਾਸੀਘਾਟ, ਅਗਰਤਲਾ ਦੇ ਉਪਰ ਹੈ। ਪੱਛਮੀ ਤੱਟ ’ਤੇ ਮਹਾਰਾਸ਼ਟਰ ਤੋਂ ਲੈ ਕੇ ਗੁਜਰਾਤ ਤਕ ਸਮੁੰਦਰੀ ਤੂਫਾਨ ਕਾਰਨ ਮੀਂਹ ਪਿਆ। ਸਿਰਫ ਤੱਟੀ ਕਰਨਾਟਕ ਅਤੇ ਕੇਰਲ ਵਿੱਚ ਮੌਨਸੂਨ ਕਾਰਨ ਮੀਂਹ ਪਿਆ। ਵਾਯੂ ਦੇ ਸੋਮਵਾਰ ਸ਼ਾਮ ਨੂੰ ਗੁਜਰਾਤ ਤੱਟ ਪਾਰ ਕਰਨ ਦੀ ਉਮੀਦ ਹੈ। ਇਹ ਮੌਨਸੂਨੀ ਹਵਾਵਾਂ ਦੇ ਅਰਬ ਸਾਗਰ ਵੱਲ ਵਧਣ ਦਾ ਰਾਹ ਪੱਧਰਾ ਕਰੇਗਾ।

ਸ਼ਕਤੀਸ਼ਾਲੀ ਏਆਈ ਸੁਪਰ ਕੰਪਿਊਟਰ ਭਾਰਤ ਪੁੱਜਾ

ਜੈਪੁਰ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆਂ ਦਾ ਸਭ ਤੋਂ ਤੇਜ਼ ਜਾਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਡੀਜੀਐਕਸ-2 ਭਾਰਤ ਆ ਗਿਆ ਹੈ। ਇਸ ਨੂੰ ਜੋਧਪੁਰ ਸਥਿਤ ਆਈਆਈਟੀ ਵਿੱਚ ਲਗਾਇਆ ਗਿਆ ਹੈ। ਇਸ ਨਾਲ ਮੁਲਕ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਟਰੇਨਿੰਗ ਪ੍ਰੋਗਰਾਮਾਂ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਨਕਸਲੀਆਂ ਵੱਲੋਂ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ

ਰਾਏਪੁਰ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਤਕ ਦੀ ਪਛਾਣ ਮਡਕਮ ਨੰਦਾ(28) ਵਜੋਂ ਹੋਈ ਹੈ। ਨਕਸਲੀਆਂ ਨੇ ਜਦੋਂ ਹਮਲਾ ਕੀਤਾ ਉਦੋਂ ਨੰਦਾ ਆਪਣੇ ਪਿੰਡ ਬੋਂਕਾਮਡਗੂ ਵਿਚਲੇ ਘਰ ਵਿੱਚ ਸੌਂ ਰਿਹਾ ਸੀ। ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।

ਬਿਹਾਰ ’ਚ ਦਿਮਾਗੀ ਬੁਖਾਰ ਨਾਲ 93 ਬੱਚਿਆਂ ਦੀ ਮੌਤ

ਪਟਨਾ/ਮੁਜ਼ੱਫਰਪੁਰ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਸ਼ੱਕੀ ਤੌਰ ’ਤੇ ਦਿਮਾਗੀ ਬੁਖਾਰ ਕਾਰਨ ਇਕ ਹੋਰ ਬੱਚੇ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਇਸ ਮਹੀਨੇ ਮਰਨ ਵਾਲੇ ਬੱਚਿਆਂ ਦੀ ਗਿਣਤੀ 93 ਹੋ ਗਈ ਹੈ।

ਮੋਦੀ ਕੋਲ ਹੌਸਲਾ, ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ: ਠਾਕਰੇ

ਅਯੁੱਧਿਆ (ਉੱਤਰ ਪ੍ਰਦੇਸ਼),16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਨੇ ਅੱਜ ਆਪਣੇ ਪੁੱਤਰ ਅਤੇ ਪਾਰਟੀ ਦੇ 18 ਸੰਸਦ ਮੈਂਬਰਾਂ ਨਾਲ ਅਯੁੱਧਿਆ ਦਾ ਦੌਰਾ ਕੀਤਾ ਅਤੇ ਰਾਮ ਲੱਲ੍ਹਾ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇੱਥੇ ਰਾਮ ਮੰਦਿਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੌਸਲਾ ਹੈ ਅਤੇ ਉਨ੍ਹਾਂ ਨੂੰ ਇਸ ਦੇ ਲਈ ਪਹਿਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੰਦਿਰ ਦੀ ਉਸਾਰੀ ਤੋਂ ਕੋਈ ਵੀ ਰੋਕ ਨਹੀਂ ਸਕਦਾ।

ਵੱਖਵਾਦੀਆਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਿਆ: ਐੱਨਆਈਏ

ਨਵੀਂ ਦਿੱਲੀ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਕਿ ਦਹਿਸ਼ਤਗਰਦਾਂ ਨੂੰ ਵਿੱਤੀ ਇਮਦਾਦ ਦੇਣ ਦੇ ਮਾਮਲੇ ਦੀ ਕੀਤੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਕੱਟੜਵਾਦੀ ਵੱਖਵਾਦੀ ਆਗੂਆਂ ਨੇ ਵਿਦੇਸ਼ਾਂ ਤੋਂ ਮਿਲੇ ਪੈਸੇ ਨੂੰ ਜਾਇਦਾਦ ਖਰੀਦਣ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱੱਚ ਸਿੱਖਿਆ ਦਿਵਾਉਣ ’ਤੇ ਖਰਚ ਕੀਤਾ। ਏਜੰਸੀ ਨੇ ਹੁਰੀਅਤ ਕਾਨਫਰੰਸ ਤੇ ਸੰਗਠਨਾਂ ਦੇ ਕਈ ਸਿਖਰਲੇ ਆਗੂਆਂ ਤੋਂ ਪੁੱਛਗਿੱਛ ਕੀਤੀ ਤੇ ਦਾਅਵਾ ਕੀਤਾ ਕਿ ਉਨ੍ਹਾਂ ਕਸ਼ਮੀਰ ਵਾਦੀ ਵਿੱਚ ਲੋਕਾਂ ਵਿੱਚ ਵੱਖਵਾਦੀ ਭਾਵਨਾਵਾਂ ਭੜਕਾਉਣ ਲਈ ਪਾਕਿਸਤਾਨ ਤੋਂ ਪੈਸਾ ਮਿਲਣ ਦੀ ਗੱਲ ਮੰਨੀ ਹੈ।

ਸਵਿਟਜ਼ਰਲੈਂਡ ਸਰਕਾਰ ਵੱਲੋਂ 50 ਭਾਰਤੀ ਖ਼ਾਤਾਧਾਰਕਾਂ ਨੂੰ ਨੋਟਿਸ

ਨਵੀਂ ਦਿੱਲੀ/ਬਰਨ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਅਣਐਲਾਨੇ ਖ਼ਾਤੇ ਰੱਖਣ ਵਾਲੇ ਭਾਰਤੀਆਂ ਖ਼ਿਲਾਫ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਿਲੇ ਵਿਚ ਘੱਟੋ ਘੱਟ 50 ਭਾਰਤੀਆਂ ਦੀਆਂ ਬੈਂਕ ਸਬੰਧੀ ਸੂਚਨਾਵਾਂ ਭਾਰਤੀ ਅਧਿਕਾਰੀਆਂ ਨੂੰ ਸੌਂਪਣ ਦੀ ਪ੍ਰਕਿਰਿਆ ਵਿਚ ਲੱਗੇ ਹੋਏ ਹਨ। ਅਜਿਹੇ ਲੋਕਾਂ ਵਿਚ ਜ਼ਿਆਦਾਤਰ ਜ਼ਮੀਨ-ਜਾਇਦਾਦ, ਵਿੱਤੀ ਸੇਵਾਵਾਂ,

ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਸੱਦੀ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਵੱਡੇ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰਨ ਵਾਲੀ ਭਾਜਪਾ, ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੇ ਆਪਣੇ ਮਿਸ਼ਨ ਬਾਬਤ ਆਮ ਰਾਇ ਬਣਾਉਣ ਵਿੱਚ ਜੁਟ ਗਈ ਹੈ। ਮਿਸ਼ਨ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਚਰਚਾ ਲਈ 19 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਵੱਖ ਵੱਖ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਇਸ ਤਜਵੀਜ਼ਤ ਮੀਟਿੰਗ ਦੌਰਾਨ 2022 ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ, ਇਸ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਤੇ ਜ਼ਿਲ੍ਹਿਆਂ ਨਾਲ ਸਬੰਧਤ ਮਸਲੇ ਵੀ ਵਿਚਾਰੇ ਜਾਣਗੇ।

ਲੁਟੀਅਨ ਵਿਚ ਸੰਸਦ ਮੈਂਬਰਾਂ ਲਈ ਬਣਨਗੇ ਨਵੇਂ ਫਲੈਟ

ਨਵੀਂ ਦਿੱਲੀ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰ ਸਰਕਾਰ ਲੁਟੀਅਨ ਦਿੱਲੀ ਵਿਚ ਸੰਸਦ ਮੈਂਬਰਾਂ ਲਈ ਬਣਾਏ ਗਏ 400 ਪੁਰਾਣੇ ਫਲੈਟਾਂ ਨੂੰ ਤੋੜ ਕੇ, ਮਲਬੇ ਨਾਲ ਨਵੇਂ ਫਲੈਟ ਬਣਾਏਗੀ। ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਦੇ ਇਹ ਫਲੈਟ ਰਾਸ਼ਟਰਪਤੀ ਭਵਨ ਦੇ ਦੋਵੇਂ ਨੌਰਥ ਤੇ ਸਾਊਥ ਐਵੇਨਿਊ ਵਿਚ ਸਥਿਤ ਹਨ। ਇਨ੍ਹਾਂ ਦਾ ਨਿਰਮਾਣ ਕਰੀਬ 60 ਸਾਲ ਪਹਿਲਾਂ ਹੋਇਆ ਸੀ। ਸੀਪੀਡਬਲਿਊਡੀ ਦੇ ਡਾਇਰੈਕਟਰ ਜਨਰਲ ਪ੍ਰਭਾਕਰ ਸਿੰਘ ਨੇ ਦੱਸਿਆ ਕਿ ਇਹ

ਮੋਦੀ ਨੇ ਪੰਚਾਇਤ ਮੁਖੀਆਂ ਨੂੰ ਚਿੱਠੀ ਲਿਖੀ

ਨਵੀਂ ਦਿੱਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਪੰਚਾਇਤਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਇਸ ਨੂੰ ਲੋਕ ਲਹਿਰ ਬਣਾਉਣ ਲਈ ਕਿਹਾ ਹੈ।

ਵਿਧਾਇਕ ਜਿਗਨੇਸ਼ ਮੇਵਾਨੀ ਵਿਰੁੱਧ ਕੇਸ ਦਰਜ

ਅਹਿਮਦਾਬਾਦ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਵਲਸਾਡ ਦੇ ਨਿੱਜੀ ਸਕੂਲ ਨੂੰ ਬਦਨਾਮ ਕਰਨ ਅਤੇ ਸੋਸ਼ਲ ਮੀਡੀਆ ’ਤੇ ਝੂਠੀ ਵੀਡੀਓ ਸ਼ੇਅਰ ਕਰਨ ਦੇ ਦੋਸ਼ ਹੇਠ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਭਾਰਤ ਨੂੰ 5 ਖਰਬ ਡਾਲਰ ਦਾ ਅਰਥਚਾਰਾ ਬਣਾਉਣਾ ਚੁਣੌਤੀ, ਪਰ ਮੁਮਕਿਨ: ਮੋਦੀ

ਨਵੀਂ ਦਿੱਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੂੰ ਸਾਲ 2024 ਤਕ 5 ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਾਉਣ ਦਾ ਕਾਰਜ ਚੁਣੌਤੀਪੂਰਨ ਜ਼ਰੂਰ ਹੈ, ਪਰ ਯਕੀਨੀ ਤੌਰ ’ਤੇ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਆਪਣੇ ਅੰਦਰਲੀ ਸਮਰੱਥਾ ਵੱਲ ਧਿਆਨ ਕੇਂਦਰਿਤ ਕਰਦਿਆਂ ਕੁੱਲ ਘਰੇਲੂ ਉਤਪਾਦ (ਜੀਡੀਪੀ) ਨੂੰ ਜ਼ਿਲ੍ਹਾ ਪੱਧਰ ਤੋਂ ਵਧਾਉਣ ਲਈ ਕੰਮ ਕਰਨ। ਪ੍ਰਧਾਨ ਮੰਤਰੀ ਨੇ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਦਰਪੇਸ਼ ਸੋਕੇ ਦੀ ਸਮੱਸਿਆ ਨਾਲ ਨਜਿੱਠਣ ਲਈ ਅਸਰਦਾਰ ਪੇਸ਼ਕਦਮੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਇਥੇ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਪੰਜਵੀਂ ਮੀਟਿੰਗ ਦੇ ਉਦਘਾਟਨ ਮੌਕੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰ ਰਹੇ ਸਨ।

ਕਾਂਗਰਸੀ ਮੁੱਖ ਮੰਤਰੀਆਂ ਨੇ ਮਨਮੋਹਨ ਸਿੰਘ ਤੋਂ ਲਈ ਸੇਧ

ਨਵੀਂ ਦਿੱਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਸ਼ਾਸਿਤ ਰਾਜਾਂ ਦੇ ਚਾਰ ਮੁੱਖ ਮੰਤਰੀਆਂ ਤੇ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰਾਸਵਾਮੀ ਨੇ ਅੱਜ ਨੀਤੀ ਆਯੋਗ ਦੀ ਮੀਟਿੰਗ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀਆਂ ਨੇ ਉਨ੍ਹਾਂ ਨਾਲ ਆਪੋ-ਆਪਣੇ ਰਾਜਾਂ, ਖਾਸ ਕਰਕੇ ਕਿਸਾਨਾਂ ਤੇ ਕਬੀਲਿਆਂ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ ਚਰਚਾ ਕਰਦਿਆਂ ਨੀਤੀ ਆਯੋਗ ਦੀ ਮੀਟਿੰਗ ਲਈ ਸੇਧਾਂ ਲਈਆਂ

ਸਿੱਖ ਕਤਲੇਆਮ: ਗ੍ਰਹਿ ਮੰਤਰਾਲੇ ਵੱਲੋਂ ਸਿੱਟ ਨੂੰ ਕਮਲਨਾਥ ਖ਼ਿਲਾਫ਼ ਜਾਂਚ ਦੇ ਹੁਕਮ

ਨਵੀਂ ਦਿੱਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 1984 ਸਿੱਖ ਕਤਲੇਆਮ ਦੇ ਬੰਦ ਪਏ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਖ਼ਿਲਾਫ਼ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਲਈ ਆਖ ਦਿੱਤਾ ਹੈ।

ਹਵਾਈ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਾਂਗੇ: ਧਨੋਆ

ਹੈਦਰਾਬਾਦ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਹਵਾਈ ਸੈਨਾ ਦੇ ਮੁਖੀ ਬੀ.ਐੱਸ. ਧਨੋਆ ਨੇ ਅੱਜ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਤਾਜ਼ਾ ਵਾਪਰੇ ਏਐੱਨ-32 ਹਵਾਈ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਹਾਦਸੇ ਮੁੜ ਨਾ ਵਾਪਰਨ।

ਕਿਸਾਨ ਬਕਾਇਆ ਮਾਮਲਾ: ਖੰਡ ਮਿੱਲ ਦੀ ਜਾਇਦਾਦ ਨਿਲਾਮੀ ਨੂੰ ਮਨਜ਼ੂਰੀ

ਸੰਗਰੂਰ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਲੈਣ ਲਈ ਲੜੇ ਸੰਘਰਸ਼ ਦੀ ਬਦੌਲਤ ਸਰਕਾਰ ਵਲੋਂ ਕਿਸਾਨਾਂ ਦੀ ਬਕਾਇਆ ਰਕਮ ਦਿਵਾਉਣ ਲਈ ਖੰਡ ਮਿੱਲ ਮਾਲਕਾਂ ਨੂੰ ਸਖ਼ਤ ਤੇਵਰ ਦਿਖਾ ਦਿੱਤੇ ਹਨ। ਗੰਨੇ ਦੀ ਬਕਾਇਆ ਰਕਮ 74.46 ਕਰੋੜ ਦੀ ਵਸੂਲੀ ਲਈ ਖੰਡ ਮਿੱਲ ਮਾਲਕਾਂ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਵਾਨਗੀ ਮਗਰੋਂ ਹੁਣ ਜ਼ਿਲ੍ਹਾ ਕੁਲੈਕਟਰ ਵਲੋਂ ਅਟੈਚ ਜਾਇਦਾਦ ਨੂੰ ਨਿਲਾਮ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।

ਉੱਤਰ ਪ੍ਰਦੇਸ਼ ਵਿੱਚ ਜੰਗਲ ਰਾਜ ਚੱਲ ਰਿਹੈ: ਅਖਿਲੇਸ਼

ਲਖਨਊ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਉੱਤਰ ਪ੍ਰਦੇਸ਼ ਵਿੱਚ ਜੰਗਲ ਰਾਜ ਚੱਲ ਰਿਹਾ ਹੈ। ਇਹ ਦੋਸ਼ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਰਾਜਪਾਲ ਰਾਮਨਾਇਕ ਨੂੰ ਮਿਲਣ ਸਮੇਂ ਲਾਇਆ। ਉਨ੍ਹਾਂ ਰਾਜਪਾਲ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਰਾਜਪਾਲ ਨੂੰ ਯੋਗੀ ਆਦਿਤਿਆਨਾਥ ਸਰਕਾਰ ਨੂੰ ਜਗਾਉਣ ਲਈ ਕਿਹਾ।

ਖ਼ਰਾਬ ਮੌਸਮ ਕਾਰਨ ਦੇਹਾਂ ਲਿਆਉਣ ਦੀ ਕਾਰਵਾਈ ਰੁਕੀ

ਈਟਾਨਗਰ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਰੁਣਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵਿੱਚ ਸਵਾਰ 13 ਹਵਾਈ-ਜਾਂਬਾਜ਼ਾਂ ਦੀਆਂ ਦੇਹਾਂ ਲਿਆਉਣ ਲਈ ਜਾਰੀ ਕੋਸ਼ਿਸ਼ਾਂ ਵਿੱਚ ਖ਼ਰਾਬ ਮੌਸਮ ਅੜਿੱਕਾ ਬਣਿਆ।

ਮਮਤਾ ਤੇ ਕੇਸੀਆਰ ਮੀਟਿੰਗ ’ਚੋਂ ਗ਼ੈਰਹਾਜ਼ਰ

ਨਵੀਂ ਦਿੱਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਸਮੇਤ ਤਿੰਨ ਰਾਜਾਂ ਦੇ ਮੁੱਖ ਮੰਤਰੀ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਪੰਜਵੀਂ ਮੀਟਿੰਗ ’ਚੋਂ ਗੈਰਹਾਜ਼ਰ ਰਹੇ। ਸੂਤਰਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਨਾਸਾਜ਼ ਹੋਣ ਕਰਕੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਉਂਜ ਮੀਟਿੰਗ ਵਿੱਚ ਹੋਰਨਾਂ ਸਾਰੇ ਮੁੱਖ ਮੰਤਰੀਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਅਤੇ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਨੇ ਹਾਜ਼ਰੀ ਭਰੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਤੇ ਉਨ੍ਹਾਂ ਦੇ ਤਿਲੰਗਾਨਾ ਦੇ ਹਮਰੁਤਬਾ ਰਾਓ 30 ਮਈ ਨੂੰ ਸ੍ਰੀ ਮੋਦੀ ਦੇ ਹਲਫ਼ਦਾਰੀ ਸਮਾਗਮ ਮੌਕੇ ਵੀ ਗੈਰਹਾਜ਼ਰ ਰਹੇ ਸਨ।

ਦਿੱਲੀ ਦੇ ਹਸਪਤਾਲਾਂ ’ਚ ਹੜਤਾਲ

ਨਵੀਂ ਦਿੱਲੀ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਦੇ ਸਮਰਥਨ ਵਿੱਚ ਦਿੱਲੀ ਦੇ ਨਾਮੀਂ ਤੇ ਕਈ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਜਿਸ ਕਰਕੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਤੇ ਉਹ ਗਰਮੀ ਦੌਰਾਨ ਬੇਹਾਲ ਹੋ ਗਏ। ਇਸ ਇਕ ਦਿਨ ਦੀ ਕੁੱਝ ਹਸਪਤਾਲਾਂ ਵਿੱਚ ਕੀਤੀ ਗਈ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ ਤੇ ਕੁਝ ਡਾਕਟਰਾਂ ਨੇ ਗੰਭੀਰ ਮਾਮਲਿਆਂ ਦੇ ਚੱਲਦੇ ਮਰੀਜ਼ ਦੇਖੇ। ‘ਏਮਜ਼’ ਵਿੱਚ ਰੈਜੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ (ਆਰਡੀਏ) ਵੱਲੋਂ ਏਮਜ਼ ਕੈਂਪਸ ਵਿੱਚ ਮਾਰਚ ਕੱਢਿਆ ਗਿਆ ਤੇ ਕਈਆਂ ਨੇ ਆਪਣੇ ਸਿਰਾਂ ਉਪਰ ਹੈਲਮੇਟ ਪਾਏ ਹੋਏ ਸਨ ਅਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077589408
Copyright © 2019, Panjabi Times. All rights reserved. Website Designed by Mozart Infotech