ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਮਦਨ ਟੈਕਸ ਅਫਸਰ ਦੀ ਗਵਾਹੀ ਪੂਰੀ

June 12, 2019 03:07 PM

ਲੁਧਿਆਣਾ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਆਮਦਨ ਟੈਕਸ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਦਾਇਰ ਕੀਤੀਆਂ ਸ਼ਿਕਾਇਤਾਂ ਵਿੱਚ ਵਿਭਾਗ ਨੇ ਸਾਰੇ ਕੇਸਾਂ ਵਿੱਚ ਦਸਤਾਵੇਜ਼ਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਅਰਜ਼ੀਆਂ ਲਾਈਆਂ ਹਨ। ਵਿਭਾਗ ਦੇ ਵਕੀਲ ਰਾਕੇਸ਼ ਗੁਪਤਾ ਨੇ ਅਰਜ਼ੀਆਂ ਵਿੱਚ ਦਾਅਵਾ ਕੀਤਾ ਕਿ ਕੇਸਾਂ ਦੇ ਕੁਝ ਮਹੱਤਵ ਪੂਰਨ ਦਸਤਾਵੇਜ਼ ਉਨ੍ਹਾਂ ਨੂੰ ਲੇਟ ਮਿਲੇ, ਜਿਨ੍ਹਾਂ ਨੂੰ ਉਹ ਲਾਉਣਾ ਚਾਹੁੰਦੇ ਸਨ। ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਭਾਗ ਅਧਿਕਾਰੀ ਅਮਿਤ ਦੁਆ ਦੀ ਗਵਾਹੀ ਪੂਰੀ ਹੋ ਗਈ ਹੈ। 
ਵਰਨਣ ਯੋਗ ਹੈ ਕਿ ਪਿਛਲੀ ਪੇਸ਼ੀ ਵੇਲੇ ਵਿਭਾਗ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਪੀ ਐੱਸ ਕਾਲੇਕਾ ਦੀ ਅਦਾਲਤ ਵਿੱਚ ਇਨਕਮ ਟੈਕਸ ਅਫਸਰ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਾਈ ਸੀ, ਜੋ ਪੂਰੀ ਨਹੀਂ ਸੀ ਹੋਈ। ਅਮਨਪ੍ਰੀਤ ਕੌਰ ਫਿਰ ਆਪਣੇ ਵਕੀਲ ਰਾਕੇਸ਼ ਗੁਪਤਾ ਨਾਲ ਅਦਾਲਤ ਵਿੱਚ ਪੇਸ਼ ਹੋਈ, ਪਰ ਗਵਾਹੀ ਨਹੀਂ ਕਰਾਈ। ਜੱਜ ਪੀ ਐੱਸ ਕਾਲੇਕਾ ਨੇ ਇਨ੍ਹਾਂ ਕੇਸਾਂ ਨੂੰ ਸੁਣਵਾਈ ਲਈ 14 ਜੂਨ ਤੱਕ ਅੱਗੇ ਪਾ ਦਿੱਤਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਆਮਦਨ ਟੈਕਸ ਵਿਭਾਗ ਦੇ ਦੂਜੇ ਕੇਸ ਵਿੱਚ ਚੱਲਦੀ ਗਵਾਹੀ ਪੂਰੀ ਨਹੀਂ ਹੋ ਸਕੀ। ਆਮਦਨ ਟੈਕਸ ਵਿਭਾਗ ਨੇ ਰਣਇੰਦਰ ਸਿੰਘ ਦੇ ਖਿਲਾਫ ਇਕ ਹੋਰ ਕੇਸ ਵਿੱਚ ਇਨਕਮ ਟੈਕਸ ਅਫਸਰ ਅਮਿਤ ਦੁਆ ਦੀ ਗਵਾਹੀ ਪੂਰੀ ਕਰਵਾ ਦਿੱਤੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੇ ਖਿਲਾਫ ਹੋਰ ਕੇਸਾਂ ਵਿੱਚ ਗਵਾਹੀ ਮੁਕੰਮਲ ਨਹੀਂ ਹੋ ਸਕੀ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਸਾਬਕਾ ਫ਼ੌਜੀ ਵੱਲੋਂ ਥਾਣੇ ’ਚ ਮੁਨਸ਼ੀ ਦੀ ਗੋਲੀਆਂ ਮਾਰ ਕੇ ਹੱਤਿਆ

ਹੁਸ਼ਿਆਰਪੁਰ/ਗੜ੍ਹਸ਼ੰਕਰ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਨੇੜਲੇ ਮਾਹਿਲਪੁਰ ਦੇ ਪੁਲੀਸ ਥਾਣੇ ਵਿਚ ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਉਣ ਆਏ ਇਕ ਸਾਬਕਾ ਫ਼ੌਜੀ ਨੇ ਮੁਨਸ਼ੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਸ਼ਨਾਖ਼ਤ ਅਮਰਜੀਤ ਸਿੰਘ ਵਜੋਂ ਹੋਈ ਹੈ। ਕਤਲ ਪਿਛਲੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਬਕਾ ਫ਼ੌਜੀ ਦੀ ਥਾਣੇ ਵਿਚ ਮੁਨਸ਼ੀ ਨਾਲ ਮਾਮੂਲੀ ਤਕਰਾਰ ਹੋਈ ਸੀ।

ਹੁਣ ਪੰਜਾਬ ਦੀ ਧਰਤੀ ਹੇਠੋਂ ਨਿਕਲੇਗਾ ਤੇਲ !

ਮਾਛੀਵਾੜਾ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮਾਛੀਵਾੜਾ ਇਲਾਕੇ ਦੇ ਆਸ-ਪਾਸ ਕਈ ਪਿੰਡਾਂ ’ਚ ਧਰਤੀ ਹੇਠਾਂ ਪੈਟਰੋਲੀਅਮ ਪਦਾਰਥ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਤਹਿਤ ਭਾਰਤ ਸਰਕਾਰ ਦੀ ਕੰਪਨੀ ਓਐਨਜੀਸੀ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਧਰਤੀ ਹੇਠਾਂ ਡੂੰਘੇ ਬੋਰ ਕਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਥਾਂ ’ਤੇ ਪੈਟਰੋਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ।

ਪਰਵਾਸੀ ਮਜ਼ਦੂਰ ਵੱਲੋਂ ਕਿਸਾਨ ਦਾ ਕਤਲ

ਅਟਾਰੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੁਲੀਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੇਲੇਕੇ ਵਿੱਚ ਬੀਤ ਦਿਨ ਇੱਕ ਪਰਵਾਸੀ ਮਜ਼ਦੂਰ ਵੱਲੋਂ ਇੱਕ ਕਿਸਾਨ ਦਲਜੀਤ ਸਿੰਘ (28) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਿਸਾਨ ਇਸ ਪਰਵਾਸੀ ਮਜ਼ਦੂਰ ਨੂੰ ਦੋ ਦਿਨ ਪਹਿਲਾਂ ਹੀ ਝੋਨੇ ਦੀ ਬਿਜਾਈ ਲਈ ਲੈ ਕੇ ਲਵਾਈ ਲਈ ਲੈ ਕੇ ਆਇਆ ਸੀ।

ਪਲਾਟ ਦੇ ਵਿਵਾਦ ’ਚ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਪਠਾਨਕੋਟ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕਸਬਾ ਤਾਰਾਗੜ੍ਹ ਨਾਲ ਲੱਗਦੇ ਪਿੰਡ ਕੋਠੇ ਹਯਾਤੀਚੱਕ ਵਿੱਚ ਦੇਰ ਰਾਤ ਜ਼ਮੀਨੀ ਵਿਵਾਦ ਨੂੰ ਲੈ ਕੇ ਤਲਵਾਰਾਂ ਤੇ ਦਾਤਰ ਚੱਲੇ। ਇਸ ਘਟਨਾ ਵਿੱਚ ਬਜ਼ੁਰਗ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇੱਕ ਧਿਰ ਦੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਦੂਸਰੀ ਧਿਰ ਦੇ 10-15 ਅਣਪਛਾਤੇ ਵਿਅਕਤੀਆਂ ਸਮੇਤ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਬਜ਼ੁਰਗ ਪਤੀ-ਪਤਨੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਗੁਰਮੁਖ ਸਿੰਘ ਨੇ ਥਾਣਾ ਤਾਰਾਗੜ੍ਹ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਗੜਾ ਵਿੱਚ ਇੱਕ ਤਿੰਨ ਮਰਲੇ ਦਾ ਪਲਾਟ ਉਸ ਨੇ 2007 ਵਿੱਚ ਅਮਨਦੀਪ ਸਿੰਘ ਕੋਲੋਂ ਖਰੀਦਿਆ ਸੀ। ਉਸ ਸਮੇਂ ਤੋਂ ਹੀ ਪਿੰਡ ਹਯਾਤੀਚੱਕ ਦਾ ਰਹਿਣ ਵਾਲਾ ਦਿਲਬਾਗ ਸਿੰਘ ਉਸ ਦੇ ਪਲਾਟ ’ਤੇ ਕਬਜ਼ੇ ਦੀ ਫਿਰਾਕ ਵਿੱਚ ਸੀ,

ਹਸਪਤਾਲਾਂ ਵਿਚ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ

ਤਰਨ ਤਾਰਨ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਦੇ ਅੰਦਲੋਨਕਾਰੀ ਡਾਕਟਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੀਸੀਐੱਮਐੱਸ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਰੋਸ ਵਿਖਾਵੇ ਕੀਤੇ ਗਏ। ਇਸ ਦੌਰਾਨ ਉਨ੍ਹਾਂ ਉਥੋਂ ਦੀ ਸਰਕਾਰ ’ਤੇ ਅੰਦੋਲਨਕਾਰੀ ਡਾਕਟਰਾਂ ਨੂੰ ਸ਼ਾਂਤ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ|

ਵੱਖ-ਵੱਖ ਸੜਕ ਹਾਦਸਿਆਂ ਵਿਚ ਇੱਕ ਹਲਾਕ, ਪੰਜ ਜ਼ਖ਼ਮੀ

ਬਟਾਲਾ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਟਾਲਾ ਇਲਾਕੇ ਵਿਚ ਵਾਪਰੀਆਂ ਦੋ ਵੱਖ ਵੱਖ ਘਟਨਾਵਾਂ ਵਿਚ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੋ ਬੱਚਿਆਂ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਬਟਾਲਾ ਦੇ ਸਾਗਰਪੁਰਾ ਇਲਾਕੇ ਵਿਚ ਪੀਰਾਂ ਦੀ ਖੂਹੀ ਨੇੜੇ ਉੱਗੀ ਭੰਗ-ਬੂਟੀ ’ਚੋਂ ਇਕ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਮੰਗਲ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਅਨੁਸਾਰ ਸੁਰਿੰਦਰ ਸਿੰਘ ਅੱਜ ਸਵੇਰੇ ਘਰੋਂ ਝੋਨਾ ਲਗਾਉਣ ਲਈ ਖੇਤ ਗਿਆ ਸੀ ਪਰ ਖੇਤਾਂ ’ਚ ਨਾ ਪੁੱਜਣ ਕਰਕੇ ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਉਕਤ ਇਲਾਕੇ ’ਚੋਂ ਉਸ ਦੀ ਲਾਸ਼ ਪ੍ਰਾਪਤ ਹੋਈ। ਥਾਣਾ ਰੰਗੜ ਨੰਗਲ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੁਲੀਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਹੈ।

‘ਹੁਨਰ ਹੈ ਤਾਂ ਰੁਜ਼ਗਾਰ ਹੈ’ ਬੈਨਰ ਹੇਠ ਸਰਕਾਰੀ ਸਕੂਲਾਂ ’ਚ ਲੱਗਣਗੇ ਮੇਲੇ

ਐਸ.ਏ.ਐਸ. ਨਗਰ (ਮੁਹਾਲੀ),15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨੌਜਵਾਨਾਂ ਨੂੰ ਐੱਨਐੱਸਕਿਊਐੱਫ ਵਿਸ਼ੇ ਅਤੇ ਵੋਕੇਸ਼ਨਲ ਸਟਰੀਮ ਨਾਲ ਬਾਰ੍ਹਵੀਂ ਪਾਸ ਕਰਨ ਉਪਰੰਤ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ‘ਹੁਨਰ ਹੈ ਤਾਂ ਰੁਜ਼ਗਾਰ ਹੈ’ ਦੇ ਬੈਨਰ ਥੱਲੇ 24 ਜੂਨ ਤੋਂ 29 ਜੂਨ ਤੱਕ ਰੁਜ਼ਗਾਰ ਮੇਲੇ ਲਗਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਮੇਲਿਆਂ ਵਿੱਚ ਸੈਸ਼ਨ 2018-19 ਦੌਰਾਨ ਪਾਸ ਹੋਣ ਵਾਲੇ ਕੇਵਲ ਵੋਕੇਸ਼ਨਲ/ ਐੱਨਐੱਸਕਿਊਐੱਫ਼ ਟਰੇਡਾਂ ਦੇ ਬਾਰ੍ਹਵੀਂ ਪਾਸ ਬਾਲਗ ਉਮਰ ਦੇ ਬੱਚੇ ਹੀ ਹਿੱਸਾ ਲੈ ਸਕਣਗੇ।

ਮੁਹਾਲੀ ’ਚ ਧੜੱਲੇ ਨਾਲ ਚੱਲ ਰਿਹੈ ਗ਼ੈਰਕਾਨੂੰਨੀ ਮਾਈਨਿੰਗ ਦਾ ਧੰਦਾ

ਐਸ.ਏ.ਐਸ. ਨਗਰ (ਮੁਹਾਲੀ),15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ’ਚ ਸ਼ਰ੍ਹੇਆਮ ਕਥਿਤ ਗ਼ੈਰਕਾਨੂੰਨੀ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ। ਪਿੰਡ ਧਰਮਗੜ੍ਹ ’ਚ ਕੁਝ ਵਿਅਕਤੀ ਜੇਸੀਬੀ ਮਸ਼ੀਨਾਂ ਲਾ ਕੇ ਚਿੱਟੇ ਦਿਨ ਖੇਤਾਂ ’ਚੋਂ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰ ਰਹੇ ਹਨ। ਇਸ ਕੰਮ ’ਚ ਲੱਗੇ ਲੋਕ ਕਾਂਗਰਸੀ ਦੱਸੇ ਗਏ ਹਨ। ਜਿਸ ਕਾਰਨ ਪੁਲੀਸ ਨੇ ਅੱਖਾਂ ਮੀਚ ਲਈਆਂ ਹਨ ਕਿਉਂਕਿ ਥਾਣਾ ਸੋਹਾਣਾ ਦਾ ਐਸਐਚਓ ਕਾਂਗਰਸ ਦੀ ਮਹਿਲਾ ਆਗੂ ਦਾ ਪਤੀ ਹੈ।

ਬੀਐੱਸਐੱਨਐੱਲ ਦਾ ਮੁਅੱਤਲ ਡਰਾਈਵਰ ਹੈਰੋਇਨ ਸਣੇ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਇਕ ਵਿਅਕਤੀ ਨੂੰ 100 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਪ੍ਰੀਤ ਸਿੰਘ ਵਾਸੀ ਪਿੰਡ ਨਨਹੇੜਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ’ਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖ਼ੁਦਕੁਸ਼ੀ

ਐਸਏਐਸ ਨਗਰ (ਮੁਹਾਲੀ),15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਸੈਕਟਰ-104 ਵਿੱਚ ਰਹਿੰਦੇ ਇਕ ਨੌਜਵਾਨ ਅਮਿਤ ਕੰਧਾਰੀ ਨੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸੋਹਾਣਾ ’ਚ ਮ੍ਰਿਤਕ ਦੀ ਪਤਨੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਅਮਿਤ ਕੰਧਾਰੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਧਾਰਾ 306, 34 ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਸੁਮਿਤ ਚੌਧਰੀ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ’ਚ ਕਿਹਾ ਕਿ ਅਮਿਤ ਨੂੰ

ਟੋਭੇ ਦੀ ਸਫ਼ਾਈ ਨੂੰ ਲੈ ਕੇ ਹੋਏ ਝਗੜੇ ’ਚ ਔਰਤ ਸਣੇ ਦੋ ਜ਼ਖ਼ਮੀ

ਡੇਰਾਬੱਸੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਅਮਲਾਲਾ ’ਚ ਅੱਜ ਟੋਭੇ ਦੀ ਸਫ਼ਾਈ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਹੋਏ ਝਗੜੇ ਦੌਰਾਨ ਇਕ ਔਰਤ ਸਣੇ ਦੋ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇਕ 70 ਸਾਲਾ ਬਜ਼ੁਰਗ ਜਗੀਰ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹੰਗਾਮੀ ਹਾਲਤ ’ਚ ਚੰਡੀਗੜ੍ਹ ਸੈਕਟਰ-32 ਹਪਸਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਬੰਧਿਤ ਟੋਭੇ ਦੇ ਨੇੜੇ ਕਈਂ ਸਾਲਾਂ ਤੋਂ ਉਹ ਕਾਬਜ਼ ਹਨ। ਪਰ ਜਦੋਂ ਦਾ ਕਾਂਗਰਸ ਪਾਰਟੀ ਦਾ ਬਲਿਹਾਰ ਸਿੰਘ ਬੱਲੀ ਸਰਪੰਚ ਬਣਿਆ ਹੈ, ਉਹ ਸਫ਼ਾਈ ਦੀ ਆੜ ਹੇਠ ਉਨ੍ਹਾਂ ਦਾ ਕਬਜ਼ਾ ਖਾਲੀ ਕਰਵਾਉਣਾ ਚਾਹੁੰਦਾ ਹੈ। ਕੱਲ੍ਹ ਵੀ ਸਰਪੰਚ ਵੱਲੋਂ ਜੇਸੀਬੀ

ਬਿਜਲੀ ਸਪਲਾਈ ਠੱਪ ਹੋਣ ਵਿਰੁੱਧ ਮੀਰਪੁਰੀਆਂ ਨੇ ਸੜਕ ਜਾਮ ਕੀਤੀ

ਡੇਰਾਬੱਸੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮੀਰਪੁਰ ਵਿੱਚ ਲੰਘੇ ਤਿੰਨ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਅੱਜ ਪਿੰਡ ਵਾਸੀਆਂ ਗੁੱਸਾ ਫੁੱਟ ਗਿਆ। ਇਸ ਤੋਂ ਰੋਹ ਵਿੱਚ ਆਏ ਮੀਰਪੁਰ ਵਾਸੀਆਂ ਵੱਲੋਂ ਅੱਜ ਮੁਬਾਰਕਪੁਰ-ਰਾਮਗੜ੍ਹ ਸੜਕ ’ਤੇ ਜਾਮ ਲਾ ਕੇ ਪਾਵਰਕੌਮ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਲੋਕਾਂ ਵੱਲੋਂ ਤਕਰੀਬਨ ਅੱਧਾ ਘੰਟਾ ਸੜਕ ਜਾਮ ਕੀਤੀ ਗਈ ਜਿਸ ਮਗਰੋਂ ਪਾਵਰਕੌਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਿਜਲੀ ਸਪਲਾਈ ਚਾਲੂ ਕਰਕੇ ਭੜਕੇ ਲੋਕਾਂ ਨੂੰ ਸ਼ਾਂਤ ਕੀਤਾ। ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਗਰਮੀਆਂ ਵਿੱਚ ਪਾਵਰਕੌਮ ਨਿਰਵਿਘਣ ਬਿਜਲੀ ਸਪਲਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਘੇ ਕਈਂ ਦਿਨਾਂ ਵਿੱਚ

ਮੀਰੀ-ਪੀਰੀ ਦੇ ਮਾਲਕ ਦਾ ਪ੍ਰਕਾਸ਼ ਪੁਰਬ ਮਨਾਇਆ

ਐਸ.ਏ.ਐਸ. ਨਗਰ (ਮੁਹਾਲੀ),15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।

ਲਾਪਤਾ ਬਜ਼ੁਰਗ ਦੀ ਲਾਸ਼ ਪਰਿਵਾਰ ਨੇ ਲੱਭੀ; ਪੁਲੀਸ ਖਿ਼ਲਾਫ਼ ਕੌਮੀ ਮਾਰਗ ’ਤੇ ਧਰਨਾ

ਲੰਬੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਲੰਬੀ ਪੁਲੀਸ ਦੀ ਮੱਠੀ ਅਤੇ ਲਾਪ੍ਰਵਾਹ ਕਾਰਗੁਜ਼ਾਰੀ ਅੱਜ ਮੁੜ ਵਿਵਾਦਾਂ ਦੇ ਘੇਰੇ ਵਿੱਚ ਆ ਗਈ। ਪੰਜ ਦਿਨ ਤੋਂ ਲਾਪਤਾ ਕਸ਼ਮੀਰ ਸਿੰਘ ਦੀ ਲਾਸ਼ ਪਰਿਵਾਰ ਵੱਲੋਂ ਭਾਲਣ ਉਪਰੰਤ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੰਬੀ ਥਾਣੇ ਨੇੜੇ ਡੱਬਵਾਲੀ-ਮਲੋਟ ਮੁੱਖ ਸੜਕ ’ਤੇ ਧਰਨਾ ਲਗਾ ਦਿੱਤਾ, ਜਿਸ ਨਾਲ ਆਵਾਜਾਈ ਠੱਪ ਹੋ ਗਈ। ਬਜ਼ੁਰਗ ਕਸ਼ਮੀਰ ਸਿੰਘ ਦੀ ਲਾਸ਼ ਬੀਤੀ ਰਾਤ ਮੋੜੀਖੇੜਾ ਦੇ ਨੇੜਿਓਂ ਇੱਕ ਸੇਮ ਨਾਲੇ ‘ਚੋਂ ਮਿਲੀ। ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਚਿਹਰੇ ’ਤੇ ਕਾਫ਼ੀ ਸੱਟਾਂ ਸਨ ਅਤੇ ਲਾਸ਼ ਕਾਫ਼ੀ ਮੰਦੀ ਹਾਲਤ ’ਚ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਪੰਜ ਦਿਨ ਤੱਕ ਕਸ਼ਮੀਰ ਸਿੰਘ ਦੇ ਲਾਪਤਾ ਸਬੰਧੀ ਸ਼ਿਕਾਇਤ ਦੇ ਬਾਵਜੂਦ ਕੋਈ ਕੇਸ ਦਰਜ ਨਹੀਂ ਕੀਤਾ। ਉਸੇ ਦਿਨ ਮ੍ਰਿਤਕ ਦੇ ਫੌਜੀ ਪੁੱਤਰ ਦੇ ਘਰ ਲੰਬੀ ਵਿਖੇ ਦੋ ਅਣਪਛਾਤੇ ਵਿਅਕਤੀਆਂ ਨੇ ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ ਘਰ ’ਚ ਅਲਮਾਰੀ ਫਰੋਲੀ ਅਤੇ ਉਸਦੀ ਨੂੰਹ ਆਂਗਣਵਾੜੀ ਵਰਕਰ ਪ੍ਰਭਜੀਤ ਕੌਰ ਦੀ ਕੁੱਟਮਾਰ ਕਰਕੇ ਪਿਸਤੋਲ ਦੀ ਬੱਟ ਮਾਰ ਕੇ ਜਖ਼ਮੀ ਕਰ ਗਏ ਸਨ। ਉਸ ਦਿਨ ਕਸ਼ਮੀਰ ਸਿੰਘ ਸਵੇਰੇ ਆਪਣੇ ਵੱਡੇ ਲੜਕੇ ਸਤਨਾਮ ਸਿੰਘ ਦੇ ਸੱਦੇ ’ਤੇ ਉਸਦੇ ਕੋਲ ਆਪਣੇ ਜ਼ੱਦੀ ਪਿੰਡ ਅਰਨੀਵਾਲਾ ਗਿਆ ਸੀ।

ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀ ਹਲਾਕ

ਫ਼ਤਹਿਗੜ੍ਹ ਸਾਹਿਬ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬੀਤੀ ਰਾਤ ਪਿੰਡ ਭੈਰੋਪੁਰ ਕੋਲ ਇੱਕ ਟਰੱਕ ਤੇ ਜੀਪ ਦੀ ਟੱਕਰ ’ਚ 1 ਨੌਜਵਾਨ ਹਲਾਕ ਹੋ ਗਿਆ ਤੇ 2 ਜਣੇ ਜ਼ਖ਼ਮੀ ਹੋ ਗਏ। ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11-30 ਵਜੇ ਦਮਨ ਵੈਦ 19 ਸਾਲ ਪੁੱਤਰ ਨਰੇਸ਼ ਵੈਦ ਵਾਸੀ ਹੰਮਾਯੂਪੁਰ ਸਰਹਿੰਦ, ਤੁਸ਼ਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਜੰਮੂ ਹਾਲ ਆਬਾਦ ਸਰਹਿੰਦ ਤੇ ਇੰਦਰਪ੍ਰੀਤ ਪੁੱਤਰ ਗੁਰਦੀਪ ਵਾਸੀ ਬੁੜੈਲ ਚੰਡੀਗੜ੍ਹ ਜੀਪ (ਪੀ.ਬੀ. 22 ਐਲ-7400) ਵਿੱਚ ਚੰਡੀਗੜ੍ਹ ਰੋਡ ਤੋਂ ਸਰਹਿੰਦ ਆ ਰਹੇ ਸੀ ਕਿ ਜਦੋਂ ਉਹ ਪਿੰਡ ਰਾਏਪੁਰ ਗੁੱਜਰਾ ਕੋਲ ਸਨ ਤਾਂ ਇਕ ਅਣਪਛਾਤੇ ਟਰੱਕ ਨੂੰ ਜੀਪ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਜੀਪ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਸੜਕ ਹਾਦਸੇ ’ਚ ਦਮਨ ਵੈਦ ਦੀ ਮੌਤ ਹੋ ਗਈ, ਤੁਸ਼ਾਰ ਤੇ ਇੰਦਰਪ੍ਰੀਤ ਦੋਨੋਂ ਜ਼ਖ਼ਮੀ ਹੋ ਗਏ। ਦੋਨਾਂ ਨੂੰ ਸੋਹਾਣਾ ਦੇ ਇਕ ਹਸਪਤਾਲ ’ਚ ਦਾਖਲ ਕਰਾਇਆ ਗਿਆ। ਇੰਦਰਪ੍ਰੀਤ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦਮਨ ਵੈਦ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਆਬਕਾਰੀ ਇੰਸਪੈਕਟਰ ਨੇ ਲੁਕ ਕੇ ਬਚਾਈ ਸ਼ਰਾਬ ਮਾਫ਼ੀਆ ਤੋਂ ਜਾਨ

ਮੋਗਾ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਧਰਮਕੋਟ ’ਚ ਤਾਇਨਾਤ ਆਬਕਾਰੀ ਇੰਸਪੈਕਟਰ ਨਾਲ ਸੁਰੱਖਿਆ ਵਜੋਂ ਤਾਇਨਾਤ ਦੋ ਥਾਣੇਦਾਰਾਂ ਦੀ ਮੌਜੂਦਗੀ ’ਚ ਸ਼ਰਾਬ ਮਾਫ਼ੀਆ ਨੇ ਹੱਲਾ ਬੋਲ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸ਼ਰਾਬ ਠੇਕੇ ਅੰਦਰੋਂ ਕੁੰਡੀ ਲਗਾ ਕੇ ਆਪਣੀ ਜਾਨ ਬਚਾਈ। ਡੀਐੱਸਪੀ ਧਰਮਕੋਟ ਰਛਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਦਵਿੰਦਰ ਸਿੰਘ ਦੀ ਸ਼ਿਕਾਇਤ ਉਂੱਤੇ ਇੰਦਰਜੀਤ ਸਿੰਘ ਉਰਫ ਵਿੱਕੀ, ਜੱਸਾ, ਗੋਪੀ ਅਤੇ ਕਰੀਬ ਪੰਦਰਾਂ ਅਣਪਛਾਤੇ

ਹਿਰਾਸਤੀ ਮੌਤ: ਜੁਡੀਸ਼ੀਅਲ ਜਾਂਚ ਦੀ ਸੁਣਵਾਈ 4 ਜੁਲਾਈ ਤੱਕ ਮੁਲਤਵੀ

ਫ਼ਰੀਦਕੋਟ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਫ਼ਰੀਦਕੋਟ ਦੇ ਸੀ.ਆਈ.ਏ ਸਟਾਫ਼ ਦੇ ਦਫ਼ਤਰ ਵਿੱਚ 18 ਮਈ ਦੀ ਰਾਤ ਨੂੰ ਮਾਰੇ ਗਏ ਜਸਪਾਲ ਸਿੰਘ ਦੀ ਜੁਡੀਸ਼ੀਅਲ ਜਾਂਚ ਦੌਰਾਨ ਅੱਜ ਇੱਥੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇਜ ਪ੍ਰਤਾਪ ਸਿੰਘ ਰੰਧਾਵਾ ਨੇ ਪੁਲੀਸ ਕੰਟਰੋਲ ਰੂਮ ਦੇ ਅਧਿਕਾਰੀ ਸੁਰਿੰਦਰ ਸਿੰਘ ਦੇ ਬਿਆਨ ਦਰਜ ਕੀਤੇ। ਅਦਾਲਤ ਨੇ ਅੱਜ ਜਸਪਾਲ ਸਿੰਘ ਦੀ ਹਿਰਾਸਤ ‘ਚ ਹੋਈ ਮੌਤ ਦੇ ਮਾਮਲੇ ਦੀ ਪੜਤਾਲ ਲਈ ਸੀ.ਆਈ.ਏ. ਸਟਾਫ਼ ਦੇ ਕੈਮਰਿਆਂ ਦੀ ਫੁਟੇਜ

ਕਲੈਟ ’ਚੋਂ ਬਠਿੰਡਾ ਦਾ ਈਸ਼ਾਨ ਪੰਜਾਬ ਵਿੱਚੋਂ ਅੱਵਲ

ਬਠਿੰਡਾ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬਠਿੰਡਾ ਦੇ ਈਸ਼ਾਨ ਅਗਰਵਾਲ ਪੁੱਤਰ ਮੁਕੇਸ਼ ਅਗਰਵਾਲ ਨੇ ਸੀਐੱਲਈਟੀ (ਕਾਮਨ ਲਾਅ ਐਡਮਿਸ਼ਨ ਟੈੱਸਟ) 2019 ਦੀ ਪ੍ਰੀਖਿਆ ਦੇ ਆਏ ਨਤੀਜੇ ਵਿਚੋਂ ਪੰਜਾਬ ਭਰ ਵਿਚ ਪਹਿਲਾ ਰੈਂਕ ਪ੍ਰਾਪਤ ਕਰਦੇ ਹੋਏ ਦੇਸ਼ ਭਰ ’ਚੋਂ 9ਵਾਂ ਰੈਂਕ ਪ੍ਰਾਪਤ ਕੀਤਾ ਹੈ। ਈਸ਼ਾਨ ਅਗਰਵਾਲ ਦੇ ਪਿਤਾ ਮੁਕੇਸ਼ ਅਗਰਵਾਲ ਮਿਲਟਰੀ ਸਟੇਸ਼ਨ ਬਠਿੰਡਾ ਵਿੱਚ ਬਤੌਰ ਲੈਫ਼ਟੀਨੈਂਟ ਕਰਨਲ ਵਜੋਂ ਤੈਨਾਤ ਹਨ। ਈਸ਼ਾਨ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਅੱਗੇ ਦੀ ਪੜ੍ਹਾਈ ਲਈ ਨੈਸ਼ਨਲ ਯੂਨੀਵਰਸਿਟੀ ਆਫ਼ ਦਿੱਲੀ ਵਿਚ ਦਾਖਲਾ ਲਵੇਗਾ।

ਸ਼੍ਰੋਮਣੀ ਕਮੇਟੀ ਦੀ ਸ਼ਿਲੌਂਗ ਤੋਂ ਪਰਤੀ ਟੀਮ ਨੇ ਕੀਤੇ ਵੱਡੇ ਖੁਲਾਸੇ

ਅੰਮ੍ਰਿਤਸਰ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸ਼ਿਲੌਂਗ ਦੀ ਪੰਜਾਬੀ ਕਲੋਨੀ ਦੇ ਲੋਕ ਉਜਾੜੇ ਦੇ ਡਰ ਤੋਂ ਭੈਅਭੀਤ ਹਨ ਅਤੇ ਸਰਕਾਰ ਸਮੇਤ ਸਿੱਖ ਜਥੇਬੰਦੀਆਂ ਵੱਲ ਮਦਦ ਲਈ ਦੇਖ ਰਹੇ ਹਨ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੀ ਸ਼ਿਲੌਂਗ ਦੌਰੇ ‘ਤੇ ਗਈ ਤਿੰਨ ਮੈਂਬਰੀ ਟੀਮ ਨੇ ਕੀਤਾ ਹੈ, ਜੋ ਬੀਤੀ ਰਾਤ ਅੰਮ੍ਰਿਤਸਰ ਵਾਪਸ ਪਰਤ ਆਈ ਸੀ। ਇਹ ਤਿੰਨ ਮੈਂਬਰੀ ਟੀਮ ਸ਼ਿਲੌਂਗ ‘ਚ ਵਸਦੇ ਪੰਜਾਬੀਆਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰੇਗੀ। ਟੀਮ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਬੀਐਸ ਸਿਆਲਕਾ ਨੇ ਦੱਸਿਆ ਕਿ ਮੇਘਾਲਿਆ ‘ਚ

ਕੁਰਾਲੀ ਸਕੂਲ ’ਚ ਸਖਸ਼ੀਅਤ ਉਸਾਰੀ ਕੈਂਪ ਸਮਾਪਤ

ਕੁਰਾਲੀ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਲਗਾਇਆ ਗਿਆ ਦਸ ਰੋਜ਼ਾ ਸ਼ਖਸੀਅਤ ਉਸਾਰੀ ਸਮਰ ਕੈਂਪ ਸਮਾਪਤ ਹੋਇਆ। ਸਮਰ ਕੈਂਪ ਵਿੱਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆਂ ਦਾ ਗਿਆਨ ਦਿੱਤਾ ਤੇ ਹੋਰ ਗਤੀਵਿਧੀਆਂ ਕਰਵਾਈਆਂ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077587525
Copyright © 2019, Panjabi Times. All rights reserved. Website Designed by Mozart Infotech