» ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ » ਬਾਬਰੀ ਮਸਜਿਦ ਕੇਸ: ਨੌਂ ਮਹੀਨਿਆਂ ’ਚ ਫ਼ੈਸਲਾ ਸੁਣਾਉਣ ਦਾ ਹੁਕਮ » ਘੱਗਰ ਵਿੱਚ ਪਾਣੀ ਵਧਿਆ; ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਪਿੰਡਾਂ ਦੇ ਲੋਕ ਸਹਿਮੇ » ਜਵਾਹਰੇਵਾਲਾ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਾਮਬੰਦੀ ਸ਼ੁਰੂ » ਮੀਂਹ ਦੇ ਪਾਣੀ ਨੇ ਖੇਤ, ਸਕੂਲ ਤੇ ਬੱਸ ਅੱਡੇ ਕੀਤੇ ਜਲ-ਥਲ » ਬਠਿੰਡਾ ਦੀ ਸਿਆਸਤ ਨੇ ਮਾਰੀਆਂ ਮੀਂਹ ਵਿੱਚ ਚੁੱਭੀਆਂ » ਰੇਤ ਚੋਰੀ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ » ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ » ਚੋਣ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ ’ਤੇ ਬਣਦੇ ਲਾਭ ਦੇਣ ਤੋਂ ਮੁੱਕਰਿਆ ਪ੍ਰਸ਼ਾਸਨ » ਬੱਚਿਆਂ ਨਾਲ ਜਿਨਸੀ ਅਪਰਾਧਾਂ ਵਿੱਚ ਮੌਤ ਦੀ ਸਜ਼ਾ ਬਾਰੇ ਬਿੱਲ ਰਾਜ ਸਭਾ ਵਿੱਚ ਪੇਸ਼
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਕੰਜ਼ਰਵੇਟਿਵ ਪ੍ਰੀਮੀਅਰਜ਼ ਵੱਲੋਂ ਬਿੱਲ ਸੀ-69 ਸਬੰਧੀ ਬਣਾਏ ਜਾ ਰਹੇ ਦਬਾਅ ਨੂੰ ਟਰੂਡੋ ਨੇ ਦੱਸਿਆ ਗਲਤ

June 12, 2019 03:23 PM

ਓਟਵਾ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਨਵੇਂ ਐਨਵਾਇਰਮੈਂਟ ਅਸੈੱਸਮੈਂਟ ਬਿੱਲ ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਸਵੀਕਾਰ ਨਾ ਕਰਨ ਦੀ ਸੂਰਤ ਵਿੱਚ ਕੰਜ਼ਰਵੇਟਿਵ ਪ੍ਰੀਮੀਅਰਜ਼ ਵੱਲੋਂ ਕੈਨੇਡਾ ਨੂੰ ਪਾਟੋਧਾੜ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਹੁਤ ਹੀ ਗੈਰਜਿ਼ੰਮੇਵਰਾਨਾ ਹਨ। 
ਪਿਛਲੇ ਹਫਤੇ ਸੈਨੇਟ ਵੱਲੋਂ ਬਿੱਲ ਸੀ-69 ਵਿੱਚ ਕੀਤੀਆਂ ਗਈਆਂ 187 ਸੋਧਾਂ ਬਾਰੇ ਲਿਬਰਲ ਅਗਲਾ ਕਦਮ ਕੀ ਚੁੱਕਦੇ ਹਨ ਇਸ ਦਾ ਪਤਾ ਬੁੱਧਵਾਰ ਤੱਕ ਲੱਗ ਸਕਦਾ ਹੈ। ਇਸ ਬਿੱਲ ਨਾਲ ਫੈਡਰਲ ਸਰਕਾਰ ਵੱਲੋਂ ਪਾਈਪਲਾਈਨਜ਼ ਤੋਂ ਲੈ ਕੇ ਇੰਟਰਪ੍ਰੋਵਿੰਸ਼ੀਅਲ ਹਾਈਵੇਅਜ਼ ਤੱਕ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਕੀਤੇ ਜਾਣ ਵਾਲੇ ਮੁਲਾਂਕਣ ਵਿੱਚ ਸੁਧਾਰ ਆ ਜਾਵੇਗਾ। ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਤੇ ਨਿਊ ਬਰੰਜ਼ਵਿੱਕ ਵਿਚਲੇ ਕੰਜ਼ਰਵੇਟਿਵ ਪ੍ਰੀਮੀਅਰਜ਼ ਤੇ ਨੌਰਥਵੈਸਟ ਟੈਰੇਟਰੀਜ਼ ਦੇ ਪ੍ਰੀਮੀਅਰ ਨੇ ਸੋਮਵਾਰ ਨੂੰ ਟਰੂਡੋ ਨੂੰ ਇੱਕ ਚਿੱਠੀ ਲਿਖ ਕੇ ਇਹ ਆਖਿਆ ਸੀ ਕਿ ਇਸ ਬਿੱਲ ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਉਹ ਸਵੀਕਾਰ ਕਰ ਲੈਣ ਨਹੀਂ ਤਾਂ ਉਹ ਕੌਮੀ ਏਕਤਾ ਨੂੰ ਖਤਰੇ ਵਿੱਚ ਪਾ ਲੈਣਗੇ।
ਉਨ੍ਹਾਂ ਆਖਿਆ ਸੀ ਕਿ ਬਿੱਲ ਸੀ-69 ਕੈਨੇਡਾ ਵਿੱਚ ਕੋਈ ਹੋਰ ਵੱਡੀ ਪਾਈਪਲਾਈਨ ਦੇ ਨਿਰਮਾਣ ਦਾ ਕੰਮ ਅਸੰਭਵ ਕਰ ਦੇਵੇਗਾ, ਜਿਸ ਨਾਲ ਰੋਜ਼ਗਾਰ ਦੇ ਮੌਕੇ ਖੁੱਸ ਜਾਣਗੇ ਤੇ ਊਰਜਾ ਖੇਤਰ ਵਿੱਚ ਨਿਵੇਸ਼ ਰੁਕ ਜਾਵੇਗਾ। ਪ੍ਰੀਮੀਅਰਜ਼ ਇਹ ਵੀ ਚਾਹੁੰਦੇ ਹਨ ਕਿ ਟਰੂਡੋ ਬਿੱਲ ਸੀ-48 ਨੂੰ ਖ਼ਤਮ ਕਰ ਦੇਣ ਕਿਉਂਕਿ ਉਸ ਕਾਰਨ ਵੈਨਕੂਵਰ ਆਈਲੈਂਡ ਦੇ ਉੱਤਰ ਵੱਲ ਬ੍ਰਿਟਿਸ਼ ਕੋਲੰਬੀਆ ਦੀਆਂ ਬੰਦਰਗਾਹਾਂ ਤੋਂ ਲੋਡ ਹੋਣ ਵਾਲੇ ਤੇਲ ਦੇ ਟੈਂਕਰਾਂ ਉੱਤੇ ਹਮੇਸ਼ਾਂ ਲਈ ਪਾਬੰਦੀ ਲੱਗ ਜਾਵੇਗੀ। 
ਇਸ ਚਿੱਠੀ ਦਾ ਮੁੱਦਾ ਜਦੋਂ ਪ੍ਰਸ਼ਨ ਕਾਲ ਦੌਰਾਨ ਡਿਪਟੀ ਕੰਜ਼ਰਵੇਟਿਵ ਮੰਤਰੀ ਲੀਜ਼ਾ ਰਾਇਤ ਵੱਲੋਂ ਉਠਾਇਆ ਗਿਆ ਤਾਂ ਟਰੂਡੋ ਉਨ੍ਹਾਂ ਉੱਤੇ ਵਰ੍ਹ ਪਏ। ਟਰੂਡੋ ਨੇ ਆਖਿਆ ਕਿ ਇਸ ਬਿੱਲ ਨੂੰ ਬਿਹਤਰ ਬਣਾਉਣ ਅਤੇ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਸੈਨੇਟ ਵੱਲੋਂ ਕੀਤੀਆਂ ਗਈਆਂ ਸੋਧਾਂ ਨੂੰ ਸਵੀਕਾਰ ਕਰਦਿਆਂ ਹੋਇਆਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪਰ ਟਰੂਡੋ ਨੇ ਅੱਗੇ ਆਖਿਆ ਕਿ ਅਸੀਂ ਜਿਹੜੀ ਗੱਲ ਸਵੀਕਾਰ ਨਹੀਂ ਕਰਾਂਗੇ ਉਹ ਇਹ ਹੈ ਕਿ ਪ੍ਰੀਮੀਅਰਜ਼ ਇਨ੍ਹਾਂ ਸੋਧਾਂ ਨੂੰ ਲਾਗੂ ਨਾ ਕੀਤੇ ਜਾਣ ਨੂੰ ਦੇਸ਼ ਦੀ ਏਕਤਾ ਲਈ ਖਤਰਾ ਦੱਸ ਰਹੇ ਹਨ ਜੋ ਸੱਚ ਨਹੀਂ ਹੈ। ਦੇਸ਼ ਨੂੰ ਇੱਕਜੁੱਟ ਰੱਖਣ ਦਾ ਇਹ ਰਾਹ ਨਹੀਂ ਹੈ। 
ਟਰੂਡੋ ਨੇ ਉਦਾਹਰਣ ਦਿੰਦਿਆਂ ਆਖਿਆ ਕਿ ਸੈਨੇਟ ਵੱਲੋਂ ਕੀਤੀ ਗਈ ਸੋਧ ਵਿੱਚ ਮੂਲਵਾਸੀਆਂ ਦੀ ਰਾਇ ਨੂੰ ਇੱਛਕ ਦੱਸਿਆ ਗਿਆ ਹੈ ਤੇ ਇਸ ਸੋਧ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਨਵਾਇਰਮੈਂਟ ਗਰੁੱਪਜ਼ ਵੱਲੋਂ ਟਰੂਡੋ ਉੱਤੇ ਸੈਨੇਟ ਵੱਲੋਂ ਇਸ ਬਿੱਲ ਵਿੱਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਰੱਦ ਕਰਨ ਲਈ ਅੰਤਾ ਦਾ ਦਬਾਅ ਪਾਇਆ ਜਾ ਰਿਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਭਾਰਤ 2020-21 ਤੋਂ ਹਾਸਲ ਕਰੇਗਾ ਅੱਠ ਫ਼ੀਸਦ ਵਿਕਾਸ ਦਰ: ਰਾਜੀਵ ਕੁਮਾਰ

ਨਿਊਯਾਰਕ,22 ਜੁਲਾਈ (ਪੰਜਾਬੀ ਟਾਇਮਜ਼ ) : ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਤੀ ਵਰ੍ਹੇ 2020-21 ਤੋਂ ਬਾਅਦ ਅੱਠ ਫ਼ੀਸਦ ਜੀਡੀਪੀ ਵਿਕਾਸ ਦਰ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਢਾਂਚਾਗਤ ਸੋਧਾਂ ਜਿਵੇਂ ਕਿ ਜੀਐੱਸਟੀ ਨਾਲ ਇਹ ਸੰਭਵ ਹੋ ਸਕੇਗਾ ਤੇ ਆਸ ਮੁਤਾਬਕ ਲਾਭ ਹਾਸਲ ਕੀਤਾ ਜਾ ਸਕੇਗਾ। ਰਾਜੀਵ ਕੁਮਾਰ ਇੱਥੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਉਸਾਰੂ ਵਿਕਾਸ ਟੀਚਿਆਂ ਬਾਰੇ ਹੋ ਰਹੇ ਉੱਚ ਪੱਧਰੀ ਸੰਮੇਲਨ ਵਿਚ ਹਿੱਸਾ ਲੈਣ ਪੁੱਜੇ ਹਨ।

ਅਮਰੀਕਾ ’ਚ ਇਮਰਾਨ ਦੇ ਭਾਸ਼ਣ ਦੌਰਾਨ ਬਲੋਚ ਕਾਰਕੁਨਾਂ ਨੇ ਪਾਕਿ ਵਿਰੋਧੀ ਨਾਅਰੇ ਲਾਏ

ਵਾਸ਼ਿੰਗਟਨ,,22 ਜੁਲਾਈ (ਪੰਜਾਬੀ ਟਾਇਮਜ਼ ) : ਇੱਥੇ ਇਨਡੋਰ ਸਟੇਡੀਅਮ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਬੋਧਨ ਦੌਰਾਨ ਬਲੋਚ ਕਾਰਕੁਨਾਂ ਦੇ ਸਮੂਹ ਨੇ ਪਾਕਿ-ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹ ਮੁਲਕ ਦੇ ਦੱਖਣ-ਪੱਛਮੀ ਪ੍ਰਾਂਤ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਸਨ।

ਇਰਾਨ ਵੱਲੋਂ ਸੀਆਈਏ ਦੇ 17 ਜਾਸੂਸ ਕਾਬੂ

ਤਹਿਰਾਨ,22 ਜੁਲਾਈ (ਪੰਜਾਬੀ ਟਾਇਮਜ਼ ) : ਇਰਾਨ ਨੇ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦੇ 17 ਵਿਅਕਤੀਆਂ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ ਤੇ ਇਨ੍ਹਾਂ ਵਿਚੋਂ ਕੁਝ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਜਾਣਕਾਰੀ ਇੰਟੈਲੀਜੈਂਸ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ। ਕਾਊਂਟਰ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਸੀਆਈਏ ਦੇ 17 ਪੇਸ਼ੇਵਰ ਜਾਸੂਸ ਪਿਛਲੇ ਸਾਲ ਤੋਂ ਇਥੋਂ ਖੁਫੀਆ ਜਾਣਕਾਰੀ ਹਾਸਲ ਕਰ ਰਹੇ ਸਨ। ਇਹ ਜਾਸੂਸ ਆਰਥਿਕ, ਨਿਊਕਲੀਅਰ, ਆਧਾਰੀ ਢਾਂਚੇ, ਫੌਜ ਤੇ ਸਾਈਬਰ ਖੇਤਰਾਂ ਵਿਚ ਤਾਇਨਾਤ ਸਨ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਏਜੰਸੀ ਨੇ ਇਨ੍ਹਾਂ ਜਾਸੂਸਾਂ ਨੂੰ ਇੰਟਰਨੈਟ ਜ਼ਰੀਏ ਕੰਮ ’ਤੇ ਰੱਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕੀ ਵੀਜ਼ੇ ਜਾਰੀ ਕਰਨ, ਇਰਾਨ ਦੇ ਮਾਹਿਰਾਂ ਦੀਆਂ ਸੇਵਾਵਾਂ ਲੈਣ ਤੇ ਵਿਦੇਸ਼ਾਂ ਦੇ ਵਿਸ਼ੇਸ਼ ਸਮਾਗਮਾਂ ਵਿਚ ਹਿੱਸਾ ਲੈਣ ਲਈ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੀਰੀਆ ’ਚ ਬਾਗੀਆਂ ਦੇ ਕਬਜ਼ੇ ਵਾਲੇ ਕਸਬੇ ’ਤੇ ਹਮਲੇ ’ਚ 16 ਹਲਾਕ

ਬੈਰੂਤ,22 ਜੁਲਾਈ (ਪੰਜਾਬੀ ਟਾਇਮਜ਼ ) : ਉੱਤਰ-ਪੱਛਮੀ ਸੀਰੀਆ ਵਿੱਚ ਬਾਗੀਆਂ ਦੇ ਕਬਜ਼ੇ ਵਾਲੇ ਕਸਬੇ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੋਏ ਹਵਾਈ ਹਮਲੇ ਵਿੱਚ 16 ਲੋਕਾਂ ਦੀ ਮੌਤ ਹੋ ਗਈ। ਬਰਤਾਨੀਆ ’ਚ ਸਥਿਤ ਸੀਰੀਆ ਦੀ ਮਨੁੱਖੀ ਅਧਿਕਾਰ ਨਿਗਰਾਨ ਸੰਸਥਾ ਨੇ ਦੱਸਿਆ ਕਿ ਮਾਓਰਾ-ਅਲ-ਨੋਮਾਨ ਕਸਬੇ ’ਚ ਸੋਮਵਾਰ ਨੂੰ ਹੋਏ ਹਮਲੇ ’ਚ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਬਾਗੀਆਂ ਦਾ ਗੜ੍ਹ ਮੰਨਿਆ ਜਾਂਦਾ ਇਹ ਕਸਬਾ ਇਦਲਿਬ ਦੇ ਨੇੜੇ 

ਬੰਬ ਧਮਾਕੇ ਕਾਰਨ 17 ਮੌਤਾਂ

ਮੋਗਾਦਿਸ਼ੂ,22 ਜੁਲਾਈ (ਪੰਜਾਬੀ ਟਾਇਮਜ਼ ) : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਚ ਬੰਬ ਧਮਾਕੇ ਵਿਚ 17 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 24 ਜ਼ਖਮੀ ਹੋ ਗਏ। ਇਹ ਧਮਾਕਾ ਕੌਮਾਂਤਰੀ ਹਵਾਈ ਅੱਡੇ ਨੇੜਲੇ ਹੋਟਲ ਦੇ ਬਾਹਰ ਹੋਇਆ। ਬੰਬ ਧਮਾਕੇ ਦੀ ਜ਼ਿੰਮੇਵਾਰੀ ਅਲ-ਕਾਇਦਾ ਨਾਲ ਸਬੰਧਤ ਇਸਲਾਮਿਕ ਗੁਰੱਪ ਅਲ ਸ਼ਬਾਬ ਨੇ ਲਈ ਹੈ। ਇਹ ਜਥੇਬੰਦੀ ਸੰਯੁਕਤ ਰਾਸ਼ਟਰ ਦੀ ਹਮਾਇਤ ਪ੍ਰਾਪਤ ਕਮਜ਼ੋਰ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। 

ਭਾਰਤੀ ਮੂਲ ਦੇ ਕਾਮੇਡੀਅਨ ਦੀ ਪੇਸ਼ਕਾਰੀ ਦੌਰਾਨ ਮੌਤ

ਦੁਬਈ,22 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤੀ ਮੂਲ ਦੇ ਸਟੈਂਡ-ਅੱਪ ਕਾਮੇਡੀਅਨ ਦੀ ਇੱਥੇ ਪੇਸ਼ਕਾਰੀ ਵਾਲੀ ਥਾਂ ’ਤੇ ਤਣਾਅ ਤੇ ਬੈਚੇਨੀ ਕਾਰਨ ਮੰਚ ’ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮੰਜੂਨਾਥ ਨਾਇਡੂ (36) ਨੂੰ ਸ਼ੁੱਕਰਵਾਰ ਨੂੰ ਮੰਚ ’ਤੇ ਹੀ ਪੇਸ਼ਕਾਰੀ ਦਿੰਦਿਆਂ ਦਿਲ ਦਾ ਦੌਰਾ ਪੈ ਗਿਆ। ‘ਖ਼ਲੀਜ ਟਾਈਮਜ਼’ ਦੀ ਰਿਪੋਰਟ ਮੁਤਾਬਕ ਉਸ ਨੇ ਬੈਚੇਨੀ ਦੀ ਸ਼ਿਕਾਇਤ ਕੀਤੀ ਤੇ ਕੋਲ ਰੱਖੇ ਬੈਂਚ ’ਤੇ ਬੈਠਣ ਸਾਰ ਹੀ ਮੰਚ ’ਤੇ ਡਿੱਗ ਗਿਆ। ਦਰਸ਼ਕਾਂ ਨੂੰ ਲੱਗਾ ਕਿ ਇਹ ਵੀ ਉਸ ਦੀ ਪੇਸ਼ਕਾਰੀ ਦਾ ਹੀ ਹਿੱਸਾ ਹੈ।

ਟਰੰਪ ਵਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼

ਵਾਸ਼ਿੰਗਟਨ,22 ਜੁਲਾਈ (ਪੰਜਾਬੀ ਟਾਇਮਜ਼ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਕਾਤ ਕੀਤੀ। ਟਰੰਪ ਨੇ ਕਿਹਾ ਕਿ ਜੇਕਰ ਦੋਵੇਂ ਮੁਲਕ ਕਹਿਣਗੇ ਤਾਂ ਉਹ ਮਦਦ ਲਈ ਤਿਆਰ ਹਨ।

ਰੂਸ ਤੋਂ ਐੱਸ-400 ਮਿਜ਼ਾਈਲ ਖਰੀਦਣ ਵਾਲੇ ਮੁਲਕਾਂ ਖ਼ਿਲਾਫ਼ ਹੈ ਅਮਰੀਕਾ

ਵਾਸ਼ਿੰਗਟਨ,18 ਜੁਲਾਈ (ਪੰਜਾਬੀ ਟਾਇਮਜ਼ ) : ਪੈਂਟਾਗਨ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਨਾਲ ਅਮਰੀਕਾ ਦੀ ਰੱਖਿਆ ਸਾਂਝੇਦਾਰੀ ਮਜ਼ਬੂਤ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਵਲੋਂ ਹੋਰ ਮੁਲਕਾਂ ਤੋਂ ਫੌਜੀ ਹਥਿਆਰ ਖਰੀਦਣ ਦੇ ਵਿਰੁਧ ਹੈ, ਜਿਸ ਵਿੱਚ ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਸ਼ਾਮਲ ਹੈ, ਜੋ ਕਿ ਅਮਰੀਕਾ ਦੇ ਪੰਜਵੀਂ ਪੀੜ੍ਹੀ ਦੇ ਆਧੁਨਿਕ ਜਹਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਕੀਤੀ ਗਈ ਹੈ।

ਜਪਾਨ ਦੇ ਐਨੀਮੇਸ਼ਨ ਸਟੂੁਡੀਓ ਵਿੱਚ ਅੱਗ ਲੱਗੀ; 33 ਮੌਤਾਂ

ਟੋਕੀਓ,18 ਜੁਲਾਈ (ਪੰਜਾਬੀ ਟਾਇਮਜ਼ ) : ਜਪਾਨ ਦੇ ਸ਼ਹਿਰ ਕਯੋਟੋ ਵਿੱਚ ਇੱਕ ਐਨੀਮੇਸ਼ਨ ਪ੍ਰੋਡਕਸ਼ਨ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਝੁਲਸ ਗਏ। ਪੁਲੀਸ ਨੇ ਦੱਸਿਆ ਕਿ ਇੰਜ ਲੱਗ ਰਿਹਾ ਸੀ ਜਿਵੇਂ ਜਾਣ-ਬੁੱਝ ਕੇ ਅੱਗ ਲਗਾਈ ਗਈ ਹੋਵੇ ਪਰ ਇਸ ਦੇ ਪਿੱਛੇ ਮਕਸਦ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਅਜੇ ਤੱਕ ਸੜ ਕੇ ਸੁਆਹ ਹੋਈ ਇਮਾਰਤ ਵਿੱਚੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਇਮਾਰਤ ਦੀ ਦੂਜੀ ਮੰਜ਼ਿਲ ਅਤੇ ਛੱਤ ਵੱਲ ਜਾਂਦੀਆਂ ਪੌੜੀਆਂ ’ਚੋਂ ਮਿਲੀਆਂ ਲਾਸ਼ਾਂ ਨਾਲ ਮ੍ਰਿਤਕਾਂ ਦੀ ਗਿਣਤੀ 33 ’ਤੇ ਪੁੱਜ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਅੱਗਜ਼ਨੀ ਵਿੱਚ ਝੁਲਸੇ 36 ਲੋਕਾਂ ਵਿੱਚੋਂ 10 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਮੀਡੀਆ ਅਨੁਸਾਰ ਜਿਸ ਵੇਲੇ ਅੱਗ ਸ਼ੁਰੂ ਹੋਈ ਉਦੋਂ ਇਮਾਰਤ ਦੇ ਅੰਦਰ ਕਰੀਬ 70 ਲੋਕ ਮੌਜੂਦ ਸਨ।

ਸਾਬਕਾ ਪ੍ਰਧਾਨ ਮੰਤਰੀ ਖ਼ਾਕਾਨ ਅੱਬਾਸੀ ਗ੍ਰਿਫ਼ਤਾਰ

ਲਾਹੌਰ,18 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ’ਚ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਅਰਬਾਂ ਰੁਪਏ ਦੀ ਤਰਲ ਕੁਦਰਤੀ ਗੈਸ (ਐੱਲਐੱਨਜੀ) ਦੀ ਦਰਾਮਦ ਦਾ ਠੇਕਾ ਦੇਣ ਨਾਲ ਸਬੰਧਤ ਮਾਮਲੇ ’ਚ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਧਵ ਕੇਸ ਨਾਲ ਕਾਨੂੰਨ ਮੁਤਾਬਕ ਸਿੱਝਾਂਗੇ: ਪਾਕਿ

ਇਸਲਾਮਾਬਾਦ,18 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਜਾਧਵ ਮਾਮਲੇ ’ਚ ਅਗਲੇਰੀ ਕਾਰਵਾਈ ਨੂੰ ‘ਕਾਨੂੰਨ ਮੁਤਾਬਕ’ ਅਮਲ ਵਿੱਚ ਲਿਆਵੇਗਾ। ਖ਼ਾਨ ਨੇ ਫ਼ੈਸਲੇ ’ਤੇ ਪਹਿਲੀ ਵਾਰ ਪ੍ਰਤੀਕਰਮ ਦਿੰਦਿਆਂ ਇਕ ਟਵੀਟ ’ਚ ਕਿਹਾ

ਪੰਜਾਬੀ ਗਾਇਕਾ ਕੌਰ ਬੀ ਦੇ ਸਮਾਗਮ ਵਿਚ ਹੰਗਾਮਾ

ਮੈਲਬਰਨ,17 ਜੁਲਾਈ (ਪੰਜਾਬੀ ਟਾਇਮਜ਼ ) : ਆਸਟਰੇਲੀਆ ਦੇ ਸ਼ਹਿਰਾਂ ਵਿਚ ਤੀਆਂ ਨਾਲ ਸਬੰਧਿਤ ਪ੍ਰੋਗਰਾਮ ਕਰਨ ਪੁੱਜੀ ਪੰਜਾਬੀ ਗਾਇਕਾ ਕੌਰ ਬੀ. ਨਾਲ ਮੈਲਬਰਨ ਦੇ ਇਕ ਸਮਾਗਮ ਵਿਚ ਕੁਝ ਨੌਜਵਾਨਾਂ ਨੇ ਬਦਸਲੂਕੀ ਕੀਤੀ ਤੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ। ਇਸ ਮਗਰੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਗਾਇਕਾ ਨੇ ਭਾਈਚਾਰੇ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਮਕਬੂਜ਼ਾ ਕਸ਼ਮੀਰ ’ਚ ਹੜ੍ਹ ਨਾਲ 28 ਮੌਤਾਂ

ਇਸਲਾਮਾਬਾਦ,17 ਜੁਲਾਈ (ਪੰਜਾਬੀ ਟਾਇਮਜ਼ ) : ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਪਏ ਮੋਹਲੇਧਾਰ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਨਾਲ ਨੀਲਮ ਘਾਟੀ ’ਚ ਵੱਡੀ ਗਿਣਤੀ ’ਚ ਮਕਾਨ ਤੇ ਮਸਜਿਦਾਂ ਡਿੱਗ ਗਈਆਂ ਅਤੇ ਵੱਖ ਵੱਖ ਹਾਦਸਿਆਂ ’ਚ 28 ਵਿਅਕਤੀਆਂ ਦੀ ਮੌਤ ਹੋ ਗਈ।

ਇੰਡੋਨੇਸ਼ੀਆ ਦੇ ਬਾਲੀ ਟਾਪੂ ’ਚ ਭੂਚਾਲ

ਡੈਨਪਸਾਰ (ਇੰਡੋਨੇਸ਼ੀਆ),17 ਜੁਲਾਈ (ਪੰਜਾਬੀ ਟਾਇਮਜ਼ ) : ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਟਾਪੂ ਬਾਲੀ ’ਚ ਇਕ ਜ਼ਬਰਦਸਤ ਭੂਚਾਲ ਆਉਣ ਨਾਲ ਹਾਹਾਕਾਰ ਮਚ ਗਈ। ਸੰਯੁਕਤ ਰਾਸ਼ਟਰ ਭੂ-ਵਿਗਿਆਨਿਕ ਦੇ ਸਰਵੇ ਅਨੁਸਾਰ ਭੂਚਾਨ ਆਉਣ ਨਾਲ ਸਥਾਨਕ ਇਲਾਕਾ ਵਾਸੀ ਆਪਣੇ ਘਰ ਬਾਰ ਛੱਡ ਕੇ ਭੱਜਣ ਲੱਗੇ ਅਤੇ ਭੂਚਾਲ ਇੰਨਾ ਭਿਆਨਕ ਸੀ ਕਿ ਕਈ ਇਮਾਰਤਾਂ ਨੁਕਸਾਨੀਆਂ ਗਈਆਂ।
ਯੂਐੱਸਜੀਐੱਸ ਦੇ ਮੁਤਾਬਕ ਭੂਚਾਲ ਦੀ ਤੀਬਰਤਾ 5.7 ਪਾਈ ਗਈ, ਜਿਸ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 7.18 ਵਜੇ ਮਹਿਸੂਸ ਕੀਤੇ ਗਏ।

ਭਾਰਤੀਆਂ ਨੂੰ ਦੁਬਈ ਪੁੱਜਣ ’ਤੇ ਮਿਲੇਗਾ ਵੀਜ਼ਾ

ਦੁਬਈ,17 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤੀ ਵੀਜ਼ਾਧਾਰਕ, ਜਿਨ੍ਹਾਂ ਕੋਲ ਇੰਗਲੈਂਡ ਅਤੇ ਯੂਰੋਪੀਅਨ ਯੂਨੀਅਨ ਦਾ ਵੀਜ਼ਾ ਹੈ, ਨੂੰ ਦੁਬਈ ਦੀਆਂ ਸਾਰੀਆਂ ਬੰਦਰਗਾਹਾਂ ਤੋਂ ਇੱਥੋਂ ਦਾ ਵੀਜ਼ਾ ਦਿੱਤਾ ਜਾਵੇਗਾ। ਦੁਬਈ ਦੇ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਵੀਡੀਓ ਟਵੀਟ ਕਰ ਕੇ

ਭਾਰਤ ਤੇ ਇਸਰਾਈਲ ’ਚ ਮਿਜ਼ਾਈਲ ਸਮਝੌਤਾ


ਯੇਰੋਸੇਲਮ,,17 ਜੁਲਾਈ (ਪੰਜਾਬੀ ਟਾਇਮਜ਼ ) : ਇਸਰਾਈਲ ਦੀ ਸਰਕਾਰੀ ‘ਇਸਰਾਈਲ ਐਰੋਸਪੇਸ ਇੰਡਸਟਰੀਜ਼’ (ਆਈਏਆਈ) ਨੇ ਅੱਜ ਕਿਹਾ ਕਿ ਉਸ ਨੇ ਭਾਰਤੀ ਜਲ ਸੈਨਾ ਅਤੇ ਮਜ਼ਾਗੌਨ ਡੌਕ ਸ਼ਿਪਬਿਲਡਰਜ਼ ਨੂੰ ਨੇਵਲ ਐਮਆਰਐਸਏਐਮ (ਮੱਧ ਰੇਂਜ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ) ਪ੍ਰਣਾਲੀ ਦੀ ਸਪਲਾਈ ਕਰਨ ਲਈ ਪੰਜ ਕਰੋੜ ਅਮਰੀਕੀ ਡਾਲਰ ਦਾ ਸੌਦਾ ਸਹੀਬੱਧ ਕੀਤਾ ਹੈ।

ਤੀਹਰੇ ਤਲਾਕ ਦੇ ਮਸਲੇ ਬਾਰੇ ਚਰਚਾ ਕਰਵਾਈ

ਟੋਰਾਂਟੋ,17 ਜੁਲਾਈ (ਪੰਜਾਬੀ ਟਾਇਮਜ਼ ) : ਕੈਨੇਡੀਅਨ ਕੌਂਸਲ ਆਫ ਮੁਸਲਿਮ ਵਿਮੈੱਨ ਵੱਲੋਂ ਮਿਸੀਸਾਗਾ ਵਿਚ ‘ਤੀਹਰੇ ਤਲਾਕ’ ਦੇ ਮਸਲੇ ’ਤੇ ਚਰਚਾ ਕਰਵਾਈ ਗਈ, ਜਿਸ ਵਿਚ ਫਿਲਮਸਾਜ਼ ਸਾਜ਼ੀਆ ਜਾਵੇਦ ਦੀ ਐਵਾਰਡ ਜੇਤੂ ਦਸਤਾਵੇਜ਼ੀ ‘3 ਸੈਕਿੰਡਜ਼ ਡਿਵੋਰਸ’ ਵਿਖਾਈ ਗਈ। ਇਹ ਫ਼ਿਲਮ ਭਾਰਤ ਅੰਦਰ ਸ਼ਰੀਅਤ ਕਾਨੂੰਨ ਤਹਿਤ ਮੁਸਲਿਮ ਔਰਤਾਂ ’ਤੇ ਹੋ ਰਹੇ ਜ਼ੁਲਮ ਦੀ ਕਹਾਣੀ ਬਿਆਨ ਕਰਦੀ ਹੈ। ‘ਕਮੇਟੀ ਆਫ ਪ੍ਰੋਗਰੈੱਸਿਵ ਪਾਕਿਸਤਾਨੀ ਕੈਨੇਡੀਅਨਜ਼’ ਅਤੇ ‘ਹਮ-ਭੀ’ ਸੰਸਥਾਵਾਂ ਦੇ ਸਹਿਯੋਗ ਨਾਲ

ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ

ਵੈਨਕੂਵਰ,17 ਜੁਲਾਈ (ਪੰਜਾਬੀ ਟਾਇਮਜ਼ ) : ਕੈਨੇਡਾ ਵਿਚ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਪੜ੍ਹਾਈ, ਨੌਕਰੀ ਤੇ ਮਾਇਕ ਤੰਗੀਆਂ ਕਾਰਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪਿਛਲੇ ਪੰਜ ਸਾਲਾਂ ਦੌਰਾਨ 15 ਵਿਦਿਆਰਥੀ ਖ਼ੁਦਕੁਸ਼ੀ ਕਰ ਗਏ। ਇਨ੍ਹਾਂ ਵਿਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਇਹ ਅੰਕੜੇ ਸੂਬੇ ਦੀ ਕੋਰੋਨਰ ਸਰਵਿਸਿਜ਼ ਨੇ ਜਾਰੀ ਕੀਤੇ ਹਨ।

ਕੁਲਭੂਸ਼ਨ ਜਾਧਵ ਦੀ ਮੌਤ ਦੀ ਸਜ਼ਾ ਉੱਤੇ ਰੋਕ

ਹੇਗ,17 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਕੇਸ ਵਿੱਚ ਅੱਜ ਭਾਰਤ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਜ਼ਬਰਦਸਤ ਸਫਲਤਾ ਮਿਲੀ ਹੈ। ਅੰਤਰਰਾਸ਼ਟਰੀ ਅਦਾਲਤ ਨੇ ਬੁੱਧਵਾਰ ਨੂੰ ਸੁਣਾਏ ਫੈਸਲੇ ਵਿੱਚ ਕਿਹਾ ਹੈ ਕਿ ਪਾਕਿਸਤਾਨ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਉਥੋਂ ਦੀ ਫੌਜੀ ਅਦਾਲਤ ਵੱਲੋਂ ਦਿੱਤੀ ਮੌਤ ਦੀ ਸਜ਼ਾ ਉੱਤੇ ਲਾਜ਼ਮੀ ਤੌਰ ਉੱਤੇ ਨਜ਼ਰਸਾਨੀ ਕਰੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲੇ ਦਾ ਸਵਾਗਤ ਕੀਤਾ ਹੈ।

ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ: ਪਾਕਿ

ਇਸਲਾਮਾਬਾਦ,17 ਜੁਲਾਈ (ਪੰਜਾਬੀ ਟਾਇਮਜ਼ ) : ਕੁਲਭੁੂਸ਼ਨ ਜਾਧਵ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੰਤਰਰਾਸ਼ਟਰੀ ਅਦਾਲਤ ਨੇ ਭਾਰਤ ਦੀ ਕੁਲਭੂਸ਼ਨ ਜਾਧਵ ਦੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079651961
Copyright © 2019, Panjabi Times. All rights reserved. Website Designed by Mozart Infotech