» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਝੱਖੜ ਕਾਰਨ ਚਾਰ ਸਾਲਾ ਲੜਕੀ ਦੀ ਮੌਤ

June 13, 2019 04:16 PM

ਚੰਡੀਗੜ੍ਹ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਪੰਜਾਬ ਅਤੇ ਹਰਿਆਣਾ ਵਿੱਚ ਸ਼ਾਮ ਨੂੰ ਆਏ ਝੱਖੜ ਕਾਰਨ ਇੱਕ ਮੌਤ ਹੋ ਗਈ ਅਤੇ ਲੁਧਿਆਣਾ ਸ਼ਹਿਰ ਵਿੱਚ ਇੱਕ ਘਰ ਦੀ ਛੱਤ ਡਿਗ ਗਈ। ਇਸ ਦੇ ਨਾਲ ਹੀ ਮਾਝੇ ਵਿੱਚ ਕੁੱਝ ਥਾਵਾਂ ਉੱਤੇ ਮੀਂਹ ਪੈਣ ਦੇ ਨਾਲ ਗੜੇ ਵੀ ਪਏ ਹਨ। ਦਿਨ ਭਰ ਪਈ ਅਤਿ ਦੀ ਗਰਮੀ ਤੋਂ ਬਾਅਦ ਲੋਕਾਂ ਨੇ ਸ਼ਾਮ ਨੂੰ ਮੀਂਹ ਪੈਣ ਕਾਰਨ ਰਾਹਤ ਮਹਿਸੂਸ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 13 ਜੂਨ ਤੋਂ ਸਰਕਾਰੀ ਤੌਰ ਉੱਤੇ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਏ ਮੀਂਹ ਨਾਲ ਕਿਸਾਨਾਂ ਨੂੰ ਵੀ ਲਾਭ ਮਿਲਣ ਦੀ ਉਮੀਦ ਹੈ।
ਸਰਦੂਲਗੜ੍ਹ  ਅੱਜ ਬਾਅਦ ਦੁਪਹਿਰ ਆਈ ਤੇਜ਼ ਹਨੇਰੀ, ਮੀਂਹ ਅਤੇ ਗੜੇਮਾਰੀ ਦੌਰਾਨ ਸਰਦੂਲਗੜ੍ਹ ਦੇ ਪਿੰਡ ਟਾਂਡੀਆਂ ਵਿੱਚ ਇੱਕ ਚਾਰ ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਟਾਂਡੀਆਂ ਵਿੱਚ ਹਨੇਰੀ ਕਾਰਨ ਭੱਠੇ ਉੱਤੇ ਪਥੇਰ ਦਾ ਕੰਮ ਕਰਦੇ ਪ੍ਰਦੀਪ ਕੁਮਾਰ ਦੀ ਝੌਂਪੜੀ ਡਿੱਗ ਪਈ, ਜਿਸ ਕਾਰਨ ਉਸ ਦੀ ਚਾਰ ਸਾਲਾ ਲੜਕੀ ਦੀ ਮੌਤ ਹੋ ਗਈ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤੇਜ਼ ਹਨੇਰੀ ਅਤੇ ਮੀਂਹ ਕਾਰਨ ਉਹ ਆਪਣੀ ਝੌਂਪੜੀ ਵਿੱਚ ਚਲੇ ਗਏ ਤਾਂ ਅਚਾਨਕ ਝੌਂਪੜੀ ਦੀਆਂ ਇੱਟਾਂ ਡਿੱਗ ਪਈਆਂ, ਜਿਸ ਕਾਰਨ ਉਸ ਦੀ ਚਾਰ ਸਾਲਾ ਲੜਕੀ ਦੇ ਜ਼ਿਆਦਾ ਸੱਟ ਲੱਗਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਲੜਕੀ ਦੀ ਮੌਤ ਦੇ ਜ਼ਿੰਮੇਵਾਰ ਭੱਠਾ ਮਾਲਕ ਹਨ ਕਿਉਂਕਿ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਲਈ ਪੱਕੇ ਕੁਆਰਟਰ ਨਹੀਂ ਬਣਾਏ ਜਾਂਦੇ ਸਗੋਂ ਆਰਜ਼ੀ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਲੁਧਿਆਣਾ : ਸਨਅਤੀ ਸ਼ਹਿਰ ਵਿੱਚ ਬੁੱਧਵਾਰ ਸ਼ਾਮ ਨੂੰ ਤੇਜ਼ ਚੱਲੇ ਤੂਫ਼ਾਨ ਨੇ ਕਹਿਰ ਮਚਾ ਦਿੱਤਾ। ਸ਼ਾਮ ਛੇ ਵਜੇ ਲੁਧਿਆਣਾ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਨਾਲ ਹਵਾਵਾਂ ਚੱਲੀਆਂ ਤੇ ਸੈਂਕੜੇ ਦਰਖ਼ਤ ਪੁੱਟੇ ਗਏ। ਦਰਜਨਾਂ ਕਾਰਾਂ ਨੁਕਸਾਨੀਆਂ ਗਈਆਂ, ਕਈ ਥਾਂਈਂ ਦੀਵਾਰਾਂ ਡਿੱਗ ਗਈਆਂ, ਘਰਾਂ ਦੇ ਛੱਜੇ ਤੇ ਦੁਕਾਨਾਂ ਅੱਗੇ ਲੱਗੇ ਬੋਰਡ ਟੁੱਟ ਗਏ। ਉਧਰ ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅਗਲੇ 24 ਘੰਟੇ ਅਜਿਹਾ ਹੀ ਮੌਸਮ ਰਹੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਨਕਪੁਰੀ ਇਲਾਕੇ ਵਿੱਚ ਫੈਕਟਰੀ ਦੀ ਚੌਥੀ ਮੰਜ਼ਿਲ ਤੋਂ ਕੰਧ ਡਿੱਗ ਗਈ। ਇਹ ਨੇੜੇ ਖੜ੍ਹੀ ਕਾਰ ਤੇ ਮਜ਼ਦੂਰ ਦੇ ਉਪਰ ਡਿੱਗ ਗਈ, ਜਿਸ ਵਿੱਚ ਮਜ਼ਦੂਰ ਫੱਟੜ ਹੋ ਗਿਆ। ਇਸ ਦੇ ਨਾਲ ਹੀ ਇੰਦਰਾਪੁਰੀ ਇਲਾਕੇ ’ਚ ਸਥਿਤ ਇੱਕ ਘਰ ਦੀ ਛੱਤ ਡਿੱਗ ਗਈ ਪਰ ਛੱਤ ਡਿੱਗਣ ਤੋਂ ਪਹਿਲਾਂ ਹੀ ਪਰਿਵਾਰ ਘਰ ਤੋਂ ਬਾਹਰ ਆ ਗਿਆ।
ਤਰਨ ਤਾਰਨ   ਇਲਾਕੇ ਦੇ ਕਈ ਪਿੰਡਾਂ ਵਿੱਚ ਅੱਜ ਮੋਟੇ- ਮੋਟੇ ਗੜੇ ਪਏ ਅਤੇ ਕਈ ਦਿਨਾਂ ਤੋਂ ਪੈ ਰਹੀ ਸਖਤ ਗਰਮੀ ਕਾਰਨ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਇਸ ਬਾਰੇ ਮੁੱਖ ਖੇਤੀਬਾੜੀ ਅਧਿਕਾਰੀ ਹਰਿੰਦਰਜੀਤ ਸਿੰਘ ਭਾਵੇਂ ਬਿਲਕੁਲ ਅਨਜਾਣ ਸਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਕਰੀਬ ਕਰੀਬ ਸਾਰੇ ਖੇਤ ਖਾਲੀ ਹੋਣ ਕਰਕੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ| ਇਕੱਤਰ ਜਾਣਕਾਰੀ ਅਨੁਸਾਰ ਇਹ ਗੜੇ ਪਿੰਡ ਰਸੂਲਪੁਰ, ਬੰਗਾਲੀਪੁਰ, ਕੱਲ੍ਹਾ, ਕੰਗ, ਅਲਾਦੀਨਪੁਰ ਦੇ ਕੁੱਝ ਖੇਤਾਂ ਵਿੱਚ ਹੋਈ|
ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਪਏ ਭਾਰੀ ਮੀਂਹ ਨਾਲ ਬਾਰਾਮੂਲਾ ਜ਼ਿਲ੍ਹੇ ਵਿੱਚ ਹੜ੍ਹ ਆ ਗਏ ਹਨ ਤੇ ਬਾਂਦੀਪੋਰਾ ਖੇਤਰ ਵਿੱਚ ਸ਼ਰੀਫਾ ਬਾਨੋ (33) ਅਤੇ ਮੁਬੀਨਾ ਬਾਨੋ (18) ਨਾਂਅ ਦੀਆਂ ਦੋ ਔਰਤਾਂ ਦੀ ਬਰਫੀਲੇ ਤੂਫਾਨ ਵਿਚ ਫਸਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੋਨਮਰਗ ਵਿੱਚ ਵੀ ਬਰਫ ਪੈਣ ਦੀ ਖ਼ਬਰ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਏਬੀਵੀਪੀ ਵੱਲੋਂ ‘ਮਿਸ਼ਨ ਸਾਹਸੀ’ ਪ੍ਰੋਗਰਾਮ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਵਿਦਿਆਰਥੀ ਜਥੇਬੰਦੀ ਏਬੀਵੀਪੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ‘ਮਿਸ਼ਨ ਸਾਹਸੀ’ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਸਮਾਜ ਸੇਵੀ ਸ੍ਰੀਮਤੀ ਮਨਨ ਚਤੁਰਵੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪਹਾੜਾਂ ਨੂੰ ਸਰ ਕਰਨ ਵਾਲੀ ਸ੍ਰੀਮਤੀ ਅਨੀਤਾ ਕੁੰਡੂ ਅਤੇ ਜਥੇਬੰਦੀ ਦੇ ਉੱਤਰੀ ਖੇਤਰ ਦੇ ਸੰਗਠਨ ਮੰਤਰੀ ਵਿਕਰਾਂਤ ਖੰਡੇਲਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। 

ਚੰਡੀਗੜ੍ਹ ’ਚ ਸਵੱਛਤਾ ਮੁਹਿੰਮ ਨੂੰ ਮਿਲਿਆ ਹੁਲਾਰਾ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਵਿੱਚ ‘ਸਵੱਛਤਾ ਮੁਹਿੰਮ’ ਨੂੰ ਤੇਜ਼ ਕਰਨ ਲਈ ਗੈਸ ਅਥਾਰਿਟੀ ਆਫ ਇੰਡੀਆ ਲਿਮਿਟਡ (ਗੇਲ) ਨੇ ਚੰਡੀਗੜ੍ਹ ਨਗਰ ਨਿਗਮ ਨੂੰ ਸੱਤ ਟਿੱਪਰ (ਡੰਪਰ) ਅਤੇ 142 ਰੇਹੜੀਆਂ ਕੂੜਾ ਚੁੱਕਣ ਲਈ ਸੌਂਪੀਆਂ ਹਨ। ਇਥੇ ਸੈਕਟਰ-29 ਸਥਿਤ ਕਮਿਊਨਟੀ ਸੈਂਟਰ ਵਿਚ ਸਮਾਗਮ ਦੌਰਾਨ ਚੰਡੀਗੜ੍ਹ ਭਾਜਪਾ ਪ੍ਰਧਾਨ ਅਤੇ ਗੈਸ ਅਥਾਰਿਟੀ ਆਫ ਇੰਡੀਆ ਦੇ ਇੰਡੀਪੈਂਡੈਂਟ ਡਾਇਰੈਕਟਰ ਸੰਜੇ ਟੰਡਨ ਨੇ ਇਨ੍ਹਾਂ ਵਾਹਨਾਂ ਨੂੰ ਸਫ਼ਾਈ ਕਰਮਚਾਰੀਆਂ ਹਵਾਲੇ ਕੀਤਾ।

ਕੌਮੀ ਬਾਲ ਕਮਿਸ਼ਨ ਵੱਲੋਂ ਪ੍ਰਾਈਵੇਟ ਸਕੂਲਾਂ ਦਾ ਰਿਕਾਰਡ ਤਲਬ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐਨਸੀਪੀਸੀਆਰ) ਨੇ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦਾ ਰਿਕਾਰਡ ਤਲਬ ਕੀਤਾ ਹੈ। ਇਸ ਸਬੰਧੀ ਹਦਾਇਤ ਮਿਲਣ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਨੇ ਵੀ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਕੂਲ ਤੇ ਵਿਦਿਆਰਥੀਆਂ ਬਾਰੇ ਵੇਰਵਾ ਮੰਗ ਲਿਆ ਹੈ। ਦੱਸਣਯੋਗ ਹੈ ਕਿ ਕਈ ਸਕੂਲਾਂ ਵਲੋਂ ਮਾਇਨਾਰਿਟੀ ਸਕੂਲਾਂ ਦੀ ਆੜ ਹੇਠ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਵਸੂਲੀਆਂ ਜਾਂਦੀਆਂ ਹਨ।

ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਨੇ ਸਮਾਜਿਕ ਵਿਸ਼ਿਆਂ ਨੂੰ ਛੋਹਿਆ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪ੍ਰੋ. ਕੇਸਰ ਸਿੰਘ ਕੇਸਰ ਯਾਦਗਾਰੀ ਕਮੇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋ. ਕੇਸਰ ਸਿੰਘ ਕੇਸਰ ਯਾਦਗਾਰੀ ਕਵੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਸਿੱਧ ਵਿਦਵਾਨਾਂ ਅਤੇ ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਵਿਚਾਰਧਾਰਾਵਾਂ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਮੰਚ ਦੀ ਪ੍ਰਧਾਨਗੀ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰਿਸ਼ ਨੇ ਕੀਤੀ। ਸਮਾਗਮ ਦੌਰਾਨ ਡਾ. ਜਸਵੀਰ ਕੇਸਰ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਡਾ. ਸਵਰਾਜਬੀਰ ਸਿੰਘ, ਡਾ. ਸੁਰਜੀਤ ਪਾਤਰ ਸੈਸ਼ਨ ਦੌਰਾਨ ਮੰਚ ’ਤੇ ਬਿਰਾਜੇ। ਡਾ. ਸੁਖਦੇਵ ਸਿੰਘ ਸਿਰਸਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। 

ਚਾਰ ਕੈਮੀਕਲ ਵਿਸ਼ਲੇਸ਼ਕਾਂ ਨੂੰ ਨਿਯੁਕਤੀ ਪੱਤਰ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੈਮੀਕਲ ਐਗਜ਼ਾਮੀਨਰ ਲੈਬ (ਸੀਈਐੱਲ) ਖਰੜ ਦੇ ਕੰਮਕਾਜ ਨੂੰ ਹੁਲਾਰਾ ਦੇਣ ਲਈ ਚਾਰ ਕੈਮੀਕਲ ਵਿਸ਼ਲੇਸ਼ਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲੈਬਾਰਟਰੀਆਂ ਵਿੱਚ ਵਿਸ਼ਲੇਸ਼ਕਾਂ ਦੀ ਘਾਟ ਪੂਰੀ ਕਰਨ ਲਈ, ਸੀਈਐੱਲ ਦੀਆਂ ਵੱਖ ਵੱਖ ਸ਼ਾਖਾਵਾਂ ਵਿੱਚ ਤਕਨੀਕੀ ਪੱਖੋਂ ਹੁਨਰਮੰਦ ਸਟਾਫ਼ ਭਰਤੀ ਕੀਤਾ ਜਾ ਰਿਹਾ ਹੈ।

ਆਕਾਂਸ਼ ਸੇਨ ਕਤਲ ਕੇਸ ’ਚ ਦੋਸ਼ੀ ਨੂੰ ਉਮਰ-ਕੈਦ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਂਸ਼ ਸੇਨ ਦੇ ਕਤਲ ਕੇਸ ਵਿਚ ਅੱਜ ਅਦਾਲਤ ਨੇ ਹਰਮਹਿਤਾਬ ਸਿੰਘ ਨੂੰ ਉਮਰ-ਕੈਦ (ਮੌਤ ਤੱਕ) ਦੀ ਸਜ਼ਾ ਸੁਣਾਈ ਹੈ। ਉਸ ਨੂੰ ਤਿੰਨ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਫ਼ੈਸਲਾ ਵਧੀਕ ਸੈਸ਼ਨ ਜੱਜ ਰਾਜੀਵ ਗੋਇਲ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲੀਸ ਵੱਲੋਂ ਫਰਵਰੀ 2017 ’ਚ ਹਰਮਹਿਤਾਬ ਸਿੰਘ ਅਤੇ ਬਲਰਾਜ ਸਿੰਘ ਰੰਧਾਵਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 9 ਫਰਵਰੀ 2017 ਦੀ ਰਾਤ ਸੈਕਟਰ-9 ਵਾਸੀ ਆਕਾਂਸ਼ ਸੇਨ ਦੇ ਦੋਸਤ ਦੀਪ ਸਿੱਧੂ ਵੱਲੋਂ ਘਰ ’ਚ ਪਾਰਟੀ ਰੱਖੀ ਗਈ ਸੀ

ਕੌਮੀ ਨਾਗਰਿਕਤਾ ਰਜਿਸਟਰ ਸਾਰੇ ਦੇਸ਼ ਵਿਚ ਲਾਗੂ ਕਰਨ ਦੀ ਕੋਈ ਤੁਕ ਨਹੀਂ: ਯੇਚੁਰੀ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੌਮੀ ਨਾਗਰਿਕ ਰਜਿਸਟਰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਐੱਨਆਰਸੀ ਅਸਾਮ ਸਮਝੌਤੇ ਦਾ ਹਿੱਸਾ ਸੀ, ਇਸ ਲਈ ਇਸ ਨੂੰ ਬਾਕੀ ਦੇਸ਼ ਵਿਚ ਲਾਗੂ ਕਰਨ ਦੀ ਕੋਈ ਤੁਕ ਨਹੀਂ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਯੇਚੁਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆਂ ਸੌ ਤੋਂ ਵੱਧ ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਦੇਸ਼ ਦੇ ਆਗੂਆਂ ਨੂੰ ਕਸ਼ਮੀਰ ਜਾਣ ਦੀ ਖੁੱਲ੍ਹ ਨਹੀਂ ਹੈ। ਕਸ਼ਮੀਰੀ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ ਤੇ ਸੂਬੇ ਵਿਚ ਪਾਬੰਦੀਆਂ ਕਾਰਨ ਸੇਬਾਂ ਦੀ ਖੇਤੀ ਬਰਬਾਦ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦਾ ਦਸ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਦਾ ਐਲਾਨ

ਚੰਡੀਗੜ੍ਹ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਚਿਨ ਗਲੇਸ਼ੀਅਰ (ਲੱਦਾਖ) ਵਿੱਚ ਬਰਫ਼ੀਲੇ ਤੂਫ਼ਾਨ ਕਾਰਨ ਸ਼ਹੀਦ ਹੋਏ ਤਿੰਨ ਪੰਜਾਬੀ ਫ਼ੌਜੀਆਂ ਦੀ ਸ਼ਹੀਦੀ ’ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹੋਣ ਦਾ ਵਿਸ਼ਵਾਸ ਦਿਵਾਇਆ ਹੈ। ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਹਰ ਸ਼ਹੀਦ ਦੇ ਵਾਰਿਸਾਂ ਨੂੰ 

ਫੜ੍ਹੀਆਂ ਹਟਾਉਣ ਲਈ ਨਿਗਮ ਨੂੰ ਮਿਲੀ ਮੋਹਲਤ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਨਗਰ ਨਿਗਮ ਵੱਲੋਂ ਨੋ-ਵੈਂਡਿੰਗ ਜ਼ੋਨ ਐਲਾਨੇ ਗਏ ਸੈਕਟਰਾਂ ਨੂੰ 5 ਦਸੰਬਰ ਤੱਕ ਵੈਂਡਰ-ਮੁਕਤ ਕਰ ਦਿੱਤਾ ਜਾਵੇਗਾ। ਨਿਗਮ ਵਲੋਂ ਅੱਜ ਇਥੇ ਵੈਂਡਿੰਗ ਐਕਟ ਨੂੰ ਲੈਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ੀ

ਸਿੱਖਿਆ ਵਿਭਾਗ ਵੱਲੋਂ ਖਰੀਦੇ ਟਰੈਕਸੂਟਾਂ ਵਿੱਚ ‘ਘਪਲਾ’

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਖਰੀਦੇ ਟਰੈਕ ਸੂਟ ਤੇ ਵਰਦੀ ਵਿਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਵਿਭਾਗ ਨੇ ਨੈਸ਼ਨਲ ਸਕੂਲ ਖੇਡਾਂ ਲਈ ਖਿਡਾਰੀਆਂ ਲਈ ਕਥਿਤ ਤੌਰ ’ਤੇ ਘਟੀਆ ਮਿਆਰ ਦੀਆਂ ਵਰਦੀਆਂ ਖਰੀਦੀਆਂ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮਿਆਰ ਘਟਾਉਣ ਦੇ ਬਾਵਜੂਦ ਇਹ ਵਰਦੀਆਂ ਪਿਛਲੇ ਸਾਲ ਤੋਂ 33 ਫੀਸਦੀ ਮਹਿੰਗੀਆਂ ਖਰੀਦੀਆਂ ਗਈਆਂ। ਇਸ ਸਬੰਧੀ ਸ਼ਿਕਾਇਤ ਅੱਜ ਸਿੱਖਿਆ ਸਕੱਤਰ ਬੀ ਐਲ ਸ਼ਰਮਾ ਤੇ ਡਾਇਰੈਕਟਰ (ਹਾਇਰ ਐਜੂਕੇਸ਼ਨ) ਰੁਬਿੰਦਰਜੀਤ ਸਿੰਘ ਬਰਾੜ ਨੂੰ ਕੀਤੀ ਗਈ ਜਿਸ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ।

ਅਕਾਂਕਸ਼ ਸੈਨ ਕਤਲ ਕੇਸ ਦਾ ਫੈਸਲਾ ਟਲਿਆ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਅਕਾਂਕਸ਼ ਸੈਨ ਦੀ ਹੱਤਿਆ ਦੇ ਸਬੰਧ ਵਿੱਚ ਅੱਜ ਅਦਾਲਤ ਵੱਲੋਂ ਫੈਸਲਾ ਨਹੀਂ ਸੁਣਾਇਆ ਗਿਆ। ਅਦਾਲਤ ਨੇ ਇਹ ਫੈਸਲਾ ਬੁੱਧਵਾਰ ਲਈ ਰਾਖਵਾਂ ਰੱਖ ਲਿਆ ਹੈ। ਕੇਸ ਦੀ ਸੁਣਵਾਈ ਦੌਰਾਨ ਅੱਜ ਪੁਲੀਸ ਵੱਲੋਂ ਹਰਮਹਿਤਾਬ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।

ਅਮਰਿੰਦਰ ਸਿੰਘ ਦੀ ਮੰਗ ਉੱਤੇ ਗੂਗਲ ਨੇ ‘2020 ਰਿਫਰੈਂਡਮ` ਪਲੇਅ ਐਪ ਤੋਂ ਹਟਾਇਆ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਉੱਤੇ ਆਈ ਟੀ ਖੇਤਰ ਦੀ ਮੋਹਰੀ ਕੰਪਨੀ ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਵੱਖਵਾਦੀ ਸੋਚ ਵਾਲਾ ਕਿਹਾ ਜਾਂਦਾ ਅਤੇ ਭਾਰਤ ਵਿਰੋਧੀ ਮੋਬਾਈਲ ਐਪਲੀਕੇਸ਼ਨ ‘2020 ਸਿੱਖ ਰਿਫਰੈਂਡਮ` ਹਟਾ ਦਿੱਤਾ ਹੈ।

ਜਗਮੇਲ ਹੱਤਿਆ ਕਾਂਡ: ਪੰਜਾਬ ਪੁਲਿਸ ਉੱਤੇ ਭਰੋਸਾ ਛੱਡ ਕੇ ਅਨੁਸੂਚਿਤ ਜਾਤੀ ਕਮਿਸ਼ਨ ਖੁਦ ਜਾਂਚ ਕਰੇਗਾ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੰਗਰੂਰ ਜਿ਼ਲੇ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਵਿਅਕਤੀ ਜਗਮੇਲ ਸਿੰਘ ਦੇ ਕਤਲ, ਇਸ ਕੇਸ ਵਿੱਚ ਪੁਲਸ ਦੀ ਲਾਪਰਵਾਹੀ ਤੇ ਸਾਰੇ ਘਟਨਾਕ੍ਰਮ ਦੀ ਜਾਂਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਾਂਝੇ ਤੌਰ ਉੱਤੇਸ਼ੁਰੂ ਕਰ ਦਿੱਤੀ ਹੈ।। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਮਕਸਦ ਲਈ ਗਿਆਨ ਚੰਦ ਦੀਵਾਲੀ ਤੇ ਪੂਨਮ ਕਾਂਗੜਾ ਦੀ ਦੋ ਮੈਂਬਰੀ ਕਮੇਟੀ ਬਣਾਈ ਹੈ।ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਤੋਂ ਜਾਂਚ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਪੁਲਿਸ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਆਪੋ-ਆਪਣੀ ਜਾਂਚ ਕਰਨਗੇ।

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਖਲ ਨਾਲ ਡੀ ਸੀ ਅਤੇ ਏ ਡੀ ਸੀ ਦਾ ਵਿਵਾਦ ਖਤਮ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲਾ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਚਕਾਰ ਚੱਲਦਾ ਵਿਵਾਦ ਕੱਲ੍ਹ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੇ ਦਖਲ ਨਾਲ ਖਤਮ ਹੋ ਗਿਆ। ਇਸ ਵਿਵਾਦ ਦੇ ਕਾਰਨ 8 ਜ਼ਿਲਿਆਂ ਦੇ ਪੰਚਾਇਤ ਅਫਸਰ ਡਿਪਟੀ ਕਮਿਸ਼ਨਰ ਖਿਲਾਫ ਹੜਤਾਲ 'ਤੇ ਸਨ, ਜਿਨ੍ਹਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ।

ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਪਿੱਛੋਂ ਜਗਨਨਾਥ ਪੁਰੀ ਦੇ ਮੰਗੂ ਮੱਠ ਤੇ ਨਾਨਕ ਮੱਠ ਨੂੰ ਖਤਰਾ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੜੀਸਾ ਦੇ ਜਗਨਨਾਥ ਪੁਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਮੰਗੂ ਮੱਠ ਅਤੇ ਨਾਨਕ ਮੱਠ ਨੂੰ ਢਾਹੁਣ ਦੀ ਫਿਰ ਤਿਆਰੀ ਸ਼ੁਰੂ ਹੋ ਗਈ ਹੈ। ਇਹ ਮੱਠ ਕੱਲ੍ਹ ਢਾਹੇੇ ਜਾਣੇ ਸਨ, ਪਰ ਇਨ੍ਹਾਂ ਨੂੰ ਬਚਾਉਣ ਵਿੱਚ ਲੱਗੇ ਸਮਾਜਕ ਕਾਰਕੁਨਾਂ ਦੇ ਵਿਰੋਧ ਕਾਰਨ ਪੁਰੀ ਦੇ ਡਿਪਟੀ ਕਮਿਸ਼ਨਰ ਬਲਵੰਤ ਸਿੰਘ ਨੇ ਦੋ ਦਿਨ ਸਮਾਂ ਦੇ ਦਿੱਤਾ ਹੈ, ਜਿਸ ਦੇ ਬਾਅਦ ਵੀ ਢਾਹੇ ਜਾਣ ਦਾ ਖਤਰਾ ਕਾਇਮ ਹੈ।

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੇ ਨਿਯਮ ਬਦਲੇ ਗਏ

ਚੰਡੀਗੜ੍ਹ,19 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਦੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਮਿਲਣ ਵਾਲੇ ਮੁਆਵਜ਼ੇ ਦੇ ਮੁੱਦੇ 'ਤੇ ਸਰਕਾਰ ਨੇ ਮੁੜ ਕੇ ਨਿਯਮ ਬਦਲ ਦਿੱਤੇ ਹਨ ਅਤੇ ਨਵੇਂ ਨਿਯਮਾਂ ਮੁਤਾਬਕ ਇੱਕ ਨਹੀਂ, ਸਗੋਂ ਦੋ ਜਾਂ ਤਿੰਨ ਥਾਵਾਂ 'ਤੇ ਤਸਦੀਕ ਪਿੱਛੋਂ ਕਿਸਾਨਾਂ ਨੂੰ ਭੁਗਤਾਨ ਹੋਵੇਗਾ। ਦੋ ਦਿਨ ਪਹਿਲਾਂ ਕਈ ਥਾਂ ਉਨ੍ਹਾਂ ਕਿਸਾਨਾਂ ਨੇ ਸਰਪੰਚਾਂ ਨਾਲ ਮਿਲ ਕੇ ਮੁਆਵਜ਼ਾ ਲੈ ਲਿਆ ਸੀ, ਜਿਨ੍ਹਾਂ ਦੀ ਜ਼ਮੀਨ ਹੀ ਨਹੀਂ। ਇਸ ਲਈ ਦੋ ਦਿਨਾਂ ਵਿੱਚ ਹੀ ਸਰਕਾਰ ਨੇ ਪੋਰਟਲ ਬੰਦ ਕਰਕੇ ਮੁਆਵਜ਼ਾ ਦੇਣ ਦੇ ਕੰਮ ਰੋਕ ਲਿਆ ਹੈ।

ਕਲਾ ਪ੍ਰਦਰਸ਼ਨੀਆਂ ਵਾਸਤੇ ਅਰਜ਼ੀਆਂ ਮੰਗੀਆਂ

ਚੰਡੀਗੜ੍ਹ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਲਲਿਤ ਕਲਾ ਅਕਾਦਮੀ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ 25 ਤੋਂ 50 ਸਾਲਾਂ ਦੀ ਉਮਰ ਤੱਕ ਦੇ ਦਰਸ਼ਨੀ ਕਲਾਵਾਂ ਦੇ ਕਲਾਕਾਰਾਂ ਤੋਂ ਸਾਲ 2019-20 ਵਾਸਤੇ ਨੁਮਾਇਸ਼ ਲਈ ਅਰਜ਼ੀਆਂ ਮੰਗੀਆਂ ਹਨ।

ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਦੀ ਨਿਖੇਧੀ

ਚੰਡੀਗੜ੍ਹ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸੰਗਰੂਰ ਵਿੱਚ ਰੁਜ਼ਗਾਰ ਦੀ ਮੰਗ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦੌਰਾਨ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਤੇ ਅਧਿਆਪਕਾਵਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਅਤੇ ਪਾਣੀ ਦੀਆਂ ਬੁਛਾੜਾਂ ਦੀ ਵੱਖ-ਵੱਖ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, 6060 ਮਾਸਟਰ ਕਾਡਰ ਅਧਿਆਪਕ ਯੂਨੀਅਨ ਪੰਜਾਬ

ਸੁੰਦਰਤਾ ’ਤੇ ਦਾਗ: ਹਰ ਸੈਕਟਰ ਵਿੱਚ ਬਣੇ ਡੰਪਿੰਗ ਗਰਾਊਂਡ

 ਚੰਡੀਗੜ੍,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਸ਼ਹਿਰ ਵਿੱਚ ਕੂੜੇ ਦੀ ਸਮੱਸਿਆਂ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਗ੍ਰਹਿਣ ਲਗਾ ਦਿੱਤਾ ਹੈ। ਨਗਰ ਨਿਗਮ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਲਈ ਅਧਿਕਾਰਿਤ ਠੇਕੇਦਾਰ ਕੰਪਨੀ ਵਲੋਂ ਹਰ ਸੈਕਟਰ ਦਾ ਕੂੜਾ ਉਸੇ ਹੀ ਸੈਕਟਰ ਵਿੱਚ ਇੱਕ ਥਾਂ ’ਤੇ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਲਗਭਗ ਹਰ ਦੱਖਣੀ ਸੈਕਟਰ ਵਿੱਚ ‘ਡੰਪਿੰਗ ਗਰਾਊਂਡ’ ਤਿਆਰ ਹੋ ਰਹੇ ਹਨ।
ਦਲਿਤ ਰੱਖਿਆ ਦਲ ਸੰਸਥਾ ਦੇ ਚੇਅਰਮੈਨ ਨਰੇਂਦਰ ਚੌਧਰੀ ਨੇ ਖੁਲਾਸਾ ਕੀਤਾ ਕਿ ਨਿਗਮ ਵਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਲਈ ਠੇਕੇਦਾਰ ਕੰਪਨੀ ਦੇ ਕਰਮਚਾਰੀ ਸੈਕਟਰ ਤੋਂ ਇਕੱਠਾ ਕੀਤਾ ਕੂੜਾ ਉਸੇ ਸੈਕਟਰ ਵਿੱਚ ਜੰਗਲੀ ਥਾਵਾਂ ’ਤੇ ਸੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ ਇਥੇ ਸੈਕਟਰ 33 ਵਿੱਚ ਸਰਕਾਰੀ ਸਕੂਲ ਤੇ ਨਿੱਜੀ ਸਕੂਲ ਦੀ ਇਮਾਰਤ ਨੇੜੇ ਜੰਗਲੀ ਇਲਾਕੇ ਵਿੱਚ ਨਿਗਮ ਵਲੋਂ ਅਧਿਕਾਰਿਤ ਨਿੱਜੀ ਕੰਪਨੀ ਦੇ ਕਰਮਚਾਰੀ ਕੂੜਾ ਸੁੱਟਦੇ ਫੜੇ।

ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ

ਚੰਡੀਗੜ੍ਹ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ/ਜੁਰਮਾਨੇ ਰੱਦ ਕਰਾਉਣ ਲਈ 25 ਨਵੰਬਰ ਨੂੰ ਸੂਬੇ ਭਰ ’ਚ ਡੀਐੱਸਪੀ ਦਫਤਰਾਂ ਅੱਗੇ ਧਰਨੇ ਲਾਏ ਜਾਣਗੇ। ਜਥੇਬੰਦੀਆਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਬੂਟਾ ਸਿੰਘ ਬੁਰਜਗਿਲ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਮਾਮਲੇ ਸਬੰਧੀ ਲਏ ਗਏ ਫੈਸਲੇ ਵਿੱਚ ਸੂਬਾਈ ਸਰਕਾਰਾਂ ਲਈ ਜਾਰੀ ਹਦਾਇਤਾਂ ਨੂੰ ਸਰਕਾਰ ਨੇ ਆਪ ਤਾਂ ਲਾਗੂ ਨਹੀਂ ਕੀਤਾ, ਉਲਟਾ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086827343
Copyright © 2019, Panjabi Times. All rights reserved. Website Designed by Mozart Infotech