ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਹਰਿਆਣਾ ਵਿਚ ਬਣਨਗੇ ਛੇ ਨਰਸਿੰਗ ਕਾਲਜ

June 13, 2019 05:08 PM

ਪੰਚਕੂਲਾ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 194.30 ਕਰੋੜ ਰੁਪਏ ਦੀ ਲਾਗਤ ਨਾਲ 6 ਨਰਸਿੰਗ ਕਾਲਜਾਂ ਦੇ ਨਿਰਮਾਣ ਦੀ ਮੰਜ਼ੂਰੀ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਾਬਾਦ ਵਿਚ ਦੋ ਨਰਸਿੰਕ ਕਾਲਜ, ਜਦਕਿ ਰਿਵਾੜੀ, ਕੈਥਲ, ਕੁਰੂਕਸ਼ੇਤਰ ਤੇ ਪੰਚਕੂਲਾ ਵਿਚ ਇਕ-ਇਕ ਨਰਸਿੰਗ ਕਾਲਜ ਬਣਾਏ ਜਾਣਗੇ। ਜ਼ਿਲ੍ਹਾ ਫ਼ਰੀਦਾਬਾਦ ’ਚ ਪਿੰਡ ਦਿਯਾਲਪੁਰ ਤੇ ਔਰਾ, ਜਦਕਿ ਜ਼ਿਲ੍ਹਾ ਰਿਵਾੜੀ ’ਚ ਪਿੰਡ ਸਾਦਤ ਨਗਰ, ਜ਼ਿਲ੍ਹਾ ਕੈਥਲ ’ਚ ਪਿੰਡ ਧੇਰੜੂ, ਜ਼ਿਲ੍ਹਾ ਕੁਰੂਕਸ਼ੇਤਰ ’ਚ ਪਿੰਡ ਖੇੜੀ ਰਾਮ ਤੇ ਪੰਚਕੂਲਾ ਵਿਚ ਪਿੰਡ ਖੇਰਾਵਾਲੀ ਵਿਚ ਨਰਸਿੰਗ ਕਾਲਜ ਖੋਲ੍ਹੇ ਜਾਣਗੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਦਲ ਖਾਲਸਾ ਦੀ ਤਿੱਖੀ ਚੋਭ, ਸੱਤਾ ਤੋਂ ਬਾਹਰ ਹੋਣ ਤਾਂ ਬਾਦਲਾਂ ਨੂੰ ਪੰਥ ਖਤਰੇ ਵਿੱਚ ਜਾਪਦੈ

ਚੰਡੀਗੜ੍,20 ਜੁਲਾਈ (ਪੰਜਾਬੀ ਟਾਇਮਜ਼ ) : ਅਕਾਲੀ ਦਲ ਬਾਦਲ ਦੇ ਨਿੱਤ ਬਦਲਦੇ ਸਟੈਂਡ ਉਤੇ ਵਿਅੰਗ ਕਰਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ ਜਦ ਬਾਦਲ ਕੇ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਪੰਥ ਦੇ ਹੱਕ ਵਿੱਚ ਸਟੈਂਡ ਲੈਂਦੇ ਹਨ, ਜਦ ਇਨ੍ਹਾਂ ਕੋਲ ਸੱਤਾ ਆ ਜਾਵੇ ਤਾਂ ਇਨ੍ਹਾਂ ਦਾ ਵਿਹਾਰ ਪੰਥ-ਵਿਰੋਧੀ ਹੋ ਜਾਂਦਾ ਹੈ।

ਪੰਜਾਬ ਵਿੱਚ ਅੱਠ ਮਹੀਨਿਆਂ ਵਿੱਚ ਲਿੰਗ ਟੈਸਟ ਕਰਨ ਵਾਲੇ 60 ਜਣੇ ਫੜੇ ਗਏ

ਚੰਡੀਗੜ੍,20 ਜੁਲਾਈ (ਪੰਜਾਬੀ ਟਾਇਮਜ਼ ) : ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਸਕੈਨਿੰਗ ਕੇਂਦਰਾਂ ਦੀ ਜਾਂਚ ਦੌਰਾਨ 60 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਕਨਿੰਗ ਕਰਨ ਵਾਲੀਆਂ 14 ਮਸ਼ੀਨਾਂ ਸੀਲ ਕੀਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਰੀ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਇਮਜ਼ ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਕੇ ਰਾਜਪਾਲ ਨੂੰ ਪ੍ਰਵਾਨਗੀ ਲਈ ਭੇਜਿਆ। ਕਾਂਗਰਸ ਹਾਈ ਕਮਾਂਡ ਤੇ ਖਾਸ ਕਰਕੇ ਪ੍ਰਿਯੰਕਾ ਗਾਂਧੀ ਨੇ ਦਖਲ ਕੇ ਮਾਮਲਾ ਹੱਲ ਕਰਵਾਉਣ ਦੇ ਯਤਨ ਕੀਤੇ ਸਨ ਪਰ ਦੋਵੇਂ ਧਿਰਾਂ ਆਪਣੇ-ਆਪਣੇ ਸਟੈਂਡ ‘ਤੇ ਡਟੀਆਂ ਰਹੀਆਂ, ਇਸ ਕਰਕੇ ਕੋਈ ਹੱਲ ਨਹੀਂ ਨਿਕਲ ਸਕਿਆ। ਇਕ ਧਿਰ ਸਿੱਧੂ ਨੂੰ ਬਾਹਰ ਕਰਵਾਉਣਾ ਚਾਹੁੰਦੀ ਸੀ। ਸਿੱਧੂ ਦੀ ਅੜੀ ਕਰਕੇ ਉਹ ਧਿਰ ਸਫਲ ਹੋ ਗਈ।

ਹਰਪ੍ਰੀਤ ਸਿੰਘ ਸਿੱਧੂ ਮੁੜ ਐੱਸਟੀਐੱਫ ਦੇ ਮੁਖੀ ਨਿਯੁਕਤ

ਚੰਡੀਗੜ੍ਹ,18 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਵਿੱਚੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੈਪਟਨ ਸਰਕਾਰ ਵੱਲੋਂ ਗਠਿਤ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਕਮਾਂਡ ਮੁੜ ਤੋਂ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਹੈ। ਨਾਭਾ ਅਤੇ ਲੁਧਿਆਣਾ ਜੇਲ੍ਹਾਂ ਵਿੱਚ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰੋਹਿਤ ਚੌਧਰੀ ਦੀ ਵੀ ਵਧੀਕ ਡੀਜੀਪੀ (ਜੇਲ੍ਹ) ਵਜੋਂ ਛੁੱਟੀ ਕਰ ਦਿੱਤੀ ਹੈ ਤੇ ਆਈਜੀ ਪ੍ਰਵੀਨ ਕੁਮਾਰ ਸਿਨਹਾ ਨੂੰ ਕਾਰਜਕਾਰੀ ਏਡੀਜੀਪੀ ਤੇ ਆਈਜੀ (ਜੇਲ੍ਹਾਂ) ਤਾਇਨਾਤ ਕੀਤਾ ਗਿਆ ਹੈ। ਸਰਕਾਰ ਵੱਲੋਂ ਐੱਸਟੀਐੱਫ ਦਾ ਮੁਖੀ ਬਦਲਣ ਸਬੰਧੀ 

ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੀ ਫਾਈਲ ਗੁੰਮ

ਚੰਡੀਗੜ੍ਹ,18 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਿੱਚੋਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਫਾਈਲ ਸਮੇਤ ਕੁੱਝ ਹੋਰ ਮਹੱਤਵਪੂਰਨ ਫਾਈਲਾਂ ਗੁੰਮ ਹਨ। ਇਨ੍ਹਾਂ ਫਾਈਲਾਂ ਨੂੰ ਲੱਭਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਵੀ ਕਥਿਤ ਤੌਰ ’ਤੇ ਜੁੜਦਾ ਹੈ, ਇਸ ਕੇਸ ਲੁਧਿਆਣਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ।

ਸਕੂਟਰ ਸਵਾਰਾਂ ਨੇ ਕਾਰ ਚਾਲਕ ਤੋਂ ਪੰਜ ਲੱਖ ਰੁਪਏ ਠੱਗੇ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਸ਼ਹਿਰ ਵਿੱਚ ਦੋ ਸਕੂਟਰ ਸਵਾਰਾਂ ਵੱਲੋਂ ਨਾਟਕੀ ਢੰਗ ਨਾਲ ਇਕ ਕਾਰ ਚਾਲਕ ਕੋਲੋਂ ਪੰਜ-ਛੇ ਲੱਖ ਰੁਪਏ ਠੱਗੇ ਜਾਣ ਦੀ ਘਟਨਾ ਵਾਪਰੀ ਹੈ।ਸੈਕਟਰ-34 ਦਾ ਫਰਨੀਚਰ ਵਪਾਰੀ ਕੁਲਦੀਪ ਅੱਜ ਸਵੇਰੇ 10.30 ਕੁ ਵਜੇ ਕਾਰ ਵਿੱਚ ਕਿਧਰੇ ਜਾ ਰਿਹਾ ਸੀ। ਇਸ ਦੌਰਾਨ ਸੈਕਟਰ 45, 44 ਤੇ 33 ਦੇ ਚੌਕ ਨੇੜੇ ਉਸ ਦੀ ਕਾਰ ਇਕ ਐਕਟੀਵਾ ਸਕੂਟਰ ਨਾਲ ਥੋੜੀ ਜਿਹੀ ਟਕਰਾ ਗਈ। ਕਾਰ ਚਾਲਕ ਨੇ ਸਕੂਟਰ ਚਾਲਕ ਤੋਂ ਮੁਆਫ਼ੀ ਮੰਗੀ 

ਇੰਸਪੈਕਟਰ ਰਾਜਦੀਪ ਅੱਜ ਵੀ ਸਰੀਰ ’ਚ ਸਾਂਭੀ ਬੈਠਾ ਹੈ ਪੰਜ ਸਾਲ ਪਹਿਲਾਂ ਲੱਗੀ ਗੋਲੀ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਚੰਡੀਗੜ੍ਹ ਪੁਲੀਸ ਦਾ ਇੰਸਪੈਕਟਰ ਰਾਜਦੀਪ ਸਿੰਘ ਪੰਜ ਸਾਲ ਪਹਿਲਾਂ ਹੋਏ ਇਕ ਮੁਕਾਬਲੇ ਵਿੱਚ ਵੱਜੀ ਗੋਲੀ ਅੱਜ ਵੀ ਆਪਣੇ ਸਰੀਰ ਅੰਦਰ ਹੀ ਸਾਂਭੀ ਬੈਠਾ ਹੈ। ਉਹ ਇਸ ਗੋਲੀ ਨੂੰ ਆਪਣੀ ਪ੍ਰੇਰਨਾ ਅਤੇ ਤਾਕਤ ਮੰਨਦਾ ਹੈ ਅਤੇ ਨਿੱਤ ਇਸ ਤੋਂ ਨਵੀਂ ਸੇਧ ਲੈ ਕੇ ਚੰਡੀਗੜ੍ਹ ਨੂੰ ਅਪਰਾਧੀਆਂ ਤੋਂ ਮੁਕਤ ਕਰਨ ਦੀਆਂ ਜੁਗਤਾਂ ਘੜਦਾ ਹੈ।
ਇੰਸਪੈਕਟਰ ਰਾਜਦੀਪ ਸਿੰਘ ਸੈਕਟਰ-39 ਅਤੇ ਮਲੋਆ ਥਾਣਾ ਮੁਖੀਆਂ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕਾ ਹੈ ਅਤੇ ਅੱਜਕੱਲ੍ਹ ਸੈਕਟਰ-31 ਥਾਣੇ ਵਿੱਚ ਐੱਸਐੱਚਓ ਵਜੋਂ ਤਾਇਨਾਤ ਹੈ।

ਰੈਜੀਡੈਂਟਸ ਫੈਡਰੇਸ਼ਨ ਦਾ ਵਫ਼ਦ ਸਲਾਹਕਾਰ ਨੂੰ ਮਿਲਿਆ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਫੈਡਰੇਸ਼ਨ ਆਫ ਸੈਕਟਰਜ਼ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਦੀ ਅਗਵਾਈ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਦੇ ਕੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸ੍ਰੀ ਬਿੱਟੂ ਨੇ ਸਲਾਹਕਾਰ ਨੂੰ ਦੱਸਿਆ ਕਿ ਕੁਝ ਸੈਕਟਰਾਂ ਦੀਆਂ ਐਸੋਸੀਏਸ਼ਨਾਂ ਕਈ ਸਾਲਾਂ ਤੋਂ 600 ਦੇ ਕਰੀਬ ਪਾਰਕਾਂ ਦੀ ਦੇਖਪਾਲ ਕਰ ਰਹੀਆਂ ਹਨ। ਊਨ੍ਹਾਂ ਦੋਸ਼ ਲਾਇਆ ਕਿ 

ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬੀ ਭਾਸ਼ਾ ਤੇ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬਹਿਲਾਨਾ ਵੱਲੋਂ ਕੀਤੇ ਉਪਰਾਲੇ ਦੌਰਾਨ ਪੰਜਾਬੀ ਵਿਸ਼ੇ ’ਚ ਅਵੱਲ ਰਹਿਣ ਵਾਲੇ ਪਿੰਡ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 

ਅਫ਼ਗਾਨ ਵਿਦਿਆਰਥੀਆਂ ਨੂੰ ਮੱਦਦ ਦਾ ਭਰੋਸਾ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਯੂਨੀਵਰਸਿਟੀ ਵਿੱਚ ਅਫ਼ਗਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਲੈ ਕੇ ਉਨ੍ਹਾਂ ਦੇ ਦੋ ਪ੍ਰਤੀਨਿਧ ਸ਼ੁਕਰੀਆ ਸਾਦਤ ਅਤੇ ਨਵੀਦ ਅਲਤਾਫ ਵਲੋਂ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨਾਲ ਮੀਟਿੰਗ ਕੀਤੀ ਗਈ। 

ਪੀਜੀਆਈ ਦੇ ਸਥਾਪਨਾ ਦਿਵਸ ਮੌਕੇ ਸਮਾਗਮ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਪੀਜੀਆਈ ਦੇ ਸਥਾਪਨਾ ਦਿਵਸ ਮੌਕੇ ਅੱਜ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੈਸ਼ਨਲ ਅਕੈਡਮੀ ਆਫ਼ ਸਾਇੰਸ ਇੰਡੀਆ (ਨਾਸੀ) ਦੇ ਪ੍ਰੈਜ਼ੀਡੈਂਟ ਪ੍ਰੋ. ਜੀ. ਪਦਮਾਨਾਭਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸੰਸਥਾ ਦੇ ਵਿਦਿਆਰਥੀਆਂ ਨੂੰ ਹੈਲਥ ਕੇਅਰ ਦੇ ਆਧੁਨਿਕ ਤਰੀਕਿਆਂ ਨੂੰ ਅਪਨਾਉਣ ਅਤੇ ਟੀਚਿਆਂ ਨੂੰ ਪੂਰਾ ਕਰਨ ਪ੍ਰਤੀ ਉਤਸ਼ਾਹਤ ਕੀਤਾ। ਇਸ ਤੋਂ ਪਹਿਲਾਂ ਪੀਜੀਆਈ ਦੇ ਡਾਇਰੈਕਟਰ ਪਦਮਸ੍ਰੀ 

ਪਾਣੀ ਦੇ ਮੁੱਦੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ: ਅਮਨ ਅਰੋੜਾ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਬੇ ਵਿਚ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਉੱਤੇ ਧਿਆਨ ਦੇਣ ਦੀ ਗੁਜ਼ਾਰਿਸ਼ ਕੀਤੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਸਰਕਾਰ ਜਲਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰੇ ਤਾਂ ਜੋ ਸੂਬੇ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ।

ਨਾਨਕ ਨਾਮ ਲੇਵਾ ਸੰਸਥਾਵਾਂ ਨੂੰ ਸ਼ਤਾਬਦੀ ਸਮਾਗਮਾਂ ਨਾਲ ਜੋੜਨ ਦਾ ਫ਼ੈਸਲਾ

ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਉੱਘੇ ਸਿੱਖ ਵਿਦਵਾਨਾਂ ਨੂੰ ਸੁਝਾਅ ਦੇਣ ਲਈ ਸੱਦਾ ਦਿੱਤਾ ਗਿਆ, ਜਿਸ ਤਹਿਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਸਿੱਖ ਵਿਦਵਾਨਾਂ ਨਾਲ ਮੀਟਿੰਗ ਕੀਤੀ।

17 ਸਾਲਾ ਨੌਜਵਾਨ ਨੇ ਫਾਹਾ ਲਿਆ

ਐੱਸਏਐੱਸ ਨਗਰ :,15 ਜੁਲਾਈ (ਪੰਜਾਬੀ ਟਾਇਮਜ਼ ) : ਥਾਣਾ ਸੋਹਾਣਾ ਦੇ ਪਿੰਡ ਜਗਤਪੁਰਾ ਵਿਖੇ ਮੁੰਡੇ ਵੱਲੋਂ ਗਲ-ਫਾਹਾ ਲੈ ਕੇ ਜੀਵਨ ਸਮਾਪਤ ਕਰਨ ਦੀ ਖਬਰ ਮਿਲੀ ਹੈ। ਮੁੰਡੇ ਦੀ ਪਛਾਣ ਵਿਸ਼ਾਲ (17) ਵਾਸੀ ਜਗਤਪੁਰਾ ਕਾਲੋਨੀ ਵਜੋਂ ਹੋਈ ਹੈ, ਜਿਹੜਾ ਕਿ ਯੂਪੀ ਦੇ ਜ਼ਿਲ੍ਹਾ ਬਿਜਨੌਰ ਦਾ ਵਾਸੀ ਸੀ ਅਤੇ ਇੱਥੇ ਪਰਿਵਾਰ ਨਾਲ ਕਿਰਾਏ 'ਤੇ ਰਹਿੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਦਿਮਾਗੀ ਤੌਰ ਤੇ ਪ੍ਰਰੇਸ਼ਾਨ ਰਹਿੰਦਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। 

ਸੈਕਟਰ-39 ਨਵੀਂ ਮੰਡੀ ਦਾ ਕੰਮ ਠੱਪ, ਨੈਬਕਾਂਸ ਤੋਂ ਨਹੀਂ ਮਿਲੇ ਡਿਵੈਲਪਮੈਂਟ ਦੇ 100 ਕਰੋੜ

ਚੰਡੀਗੜ੍ਹ ,15 ਜੁਲਾਈ (ਪੰਜਾਬੀ ਟਾਇਮਜ਼ ) : ਸੈਕਟਰ-39 ਨਵੀਂ ਮੰਡੀ ਦਾ ਕੰਮ ਠੱਪ ਪੈ ਗਿਆ ਹੈ। ਨੈਬਕਾਂਸ ਤੋਂ ਨਵੀਂ ਮੰਡੀ ਲਈ 100 ਕਰੋੜ ਰੁਪਏ ਮਿਲਣੇ ਸਨ। ਜੋ ਕਿ ਹਾਲੇ ਤਕ ਨਹੀਂ ਮਿਲੇ, ਕਿਉਂਕਿ ਪ੍ਰਸ਼ਾਸਨ ਨੇ ਨੈਬਕਾਂਸ ਨੂੰ ਹੁਣ ਤਕ ਡਿਟੇਲ ਪ੍ਰਰਾਜੈਕਟ ਰਿਪੋਰਟ (ਡੀਪੀਆਰ) ਬਣਾ ਕੇ ਨਹੀਂ ਦਿੱਤੀ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵੀਂ ਮੰਡੀ ਦੇ ਪ੍ਰਰਾਜੈਕਟ 'ਤੇ 6 ਮਹੀਨੇ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਸੀ। ਇਕ ਸਾਲ ਤੋਂ ਉਪਰ ਦਾ ਸਮਾਂ ਲੰਘ ਚੁੱਕਾ ਹੈ, ਪਰ ਹੁਣ ਤਕ ਨਵੀਂ ਮੰਡੀ ਦੇ ਡਿਵੈਲਪਮੈਂਟ ਨੂੰ ਲੈ ਕੇ ਪ੍ਰਸ਼ਾਸਨ ਆਪਣਾ ਖਰੜਾ ਤਿਆਰ ਨਹੀਂ ਕਰ ਸਕਿਆ। ਨੈਬਕਾਂਸ ਨੇ 100 ਕਰੋੜ ਦੇਣੇ ਸਨ। ਪ੍ਰਸ਼ਾਸਨ ਹੁਣ ਤਕ ਨੈਬਕਾਂਸ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਸਕਿਆ ਹੈ। ਡੀਸੀ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਨਵੀਂ ਮੰਡੀ ਦੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਮੁੜ ਤੋਂ ਨਕਸ਼ਾ ਤਿਆਰ ਕੀਤਾ ਜਾ ਰਿਹਾ ਹੈ। ਜਿਸ 'ਚ ਸਮਾਂ ਲੱਗ ਸਕਦਾ ਹੈ।

ਪੀਜੀਆਈ ਦਾ ਆਟੋਮੈਟਿਕ ਇੰਜੈਕਟਰ ਪੰਜ ਵਰ੍ਹੇ ਬਾਅਦ ਵੀ ਡਿੱਬੇ ਤੋਂ ਨਹੀਂ ਨਿਕਲਿਆ ਬਾਹਰ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਪੀਜੀਆਈ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਸਹੂਲਤ ਦੇਣ ਦੇ ਨਾਂ 'ਤੇ ਕਾਫਈ ਦੇਰ ਪਹਿਲਾਂ ਲੱਖਾਂ ਦੀਆਂ ਅਜਿਹੀਆਂ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ, ਜੋ ਕਈ ਸਾਲ ਲੰਘਣ ਮਗਰੋਂ ਵੀ ਡਿੱਬੇ ਤੋਂ ਬਾਹਰ ਨਹੀਂ ਆਈਆਂ ਹਨ। ਉਨ੍ਹਾਂ ਮਸ਼ੀਨਾਂ 'ਚੋਂ ਇਕ ਹੈ ਰੇਡੀਓਲਾਜੀ ਡਿਪਾਰਟਮੈਂਟ ਦੇ ਮਿਯਾਬਿਲੈਬ ਦੀ ਆਟੋਮੈਟਿਕ ਇੰਜੈਕਟਰ ਮਸ਼ੀਨ। ਪੀਜੀਆਈ ਰੇਡੀਓਲਾਜੀ ਡਿਪਾਰਟਮੈਂਟ ਦੇ ਸਾਬਕਾ ਐੱਚਓਡੀ ਨੇ 2015 'ਚ ਇਸ 25 ਲੱਖ ਦੀ ਮਸ਼ੀਨ ਦੀ ਖ਼ਰੀਦ ਤਾਂ ਕਰ ਦਿੱਤੀ ਪਰ ਪੰਜ ਸਾਲ ਲੰਘਣ ਮਗਰੋਂ ਵੀ ਇਸ ਨਾਲ ਇਕ ਵੀ ਮਰੀਜ਼ ਦੇ ਇਲਾਜ 'ਚ ਮਦਦ ਨਹੀਂ ਲਈ ਜਾ ਸਕੀ ਹੈ। ਇਸ ਦੌਰਾਨ ਇਸ ਮਸ਼ੀਨ ਦੀਆਂ ਖੂਬੀਆਂ ਗਿਣਾ ਕੇ ਇਸ ਦੀ ਖ਼ਰੀਦ ਦੀ ਮਨਜ਼ੂਰੀ ਲਈ ਗਈ ਸੀ।

ਅਸਤੀਫ਼ਾ ਮਿਲਣ 'ਤੇ CM ਅਮਰਿੰਦਰ ਨੇ ਕਹੀ ਵੱਡੀ ਗੱਲ- 'ਮੈਨੂੰ ਉਨ੍ਹਾਂ ਤੋਂ ਕੋਈ ਸਮੱਸਿਆ ਨਹੀਂ ਹੈ...'

ਚੰਡੀਗੜ੍ਹ ,15 ਜੁਲਾਈ (ਪੰਜਾਬੀ ਟਾਇਮਜ਼ ) : : ਨਵਜੇਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫ਼ਾ ਭੇਜਿਆ ਹੈ। ਇਸ ਤੋਂ ਬਾਅਦ ਦਿੱਲੀ ਗਏ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮਾਮਲੇ 'ਤੇ ਵੱਡੀ ਗੱਲ ਕਹੀ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਅਸਤੀਫ਼ਾ ਮਿਲਣ ਤੋਂ ਬਾਅਦ ਮੈਂ ਇਸ ਸਬੰਧ 'ਚ ਕਦਮ ਚੁੱਕਾਂਗਾ। ਮੈਂ ਕੈਬਨਿਟ 'ਚ ਫੇਰਬਦਲ ਦੌਰਾਨ ਉਨ੍ਹਾਂ (ਸਿੱਧੂ) ਨੂੰ ਮਹੱਤਵਪੂਰਨ ਵਿਭਾਗ ਦਿੱਤਾ ਸੀ, ਪਰ ਹੁਣ ਅਸਤੀਫ਼ਾ ਦੇਣ ਦਾ ਫੈਸਲਾ ਉਨ੍ਹਾਂ ਦਾ ਹੈ।

ਦੂਖ ਨਿਵਾਰਨ ਸਮਾਗਮ 'ਚ ਕਰੰਟ ਲੱਗਣ ਨਾਲ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਦੀ ਮੌਤ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਸ਼ਹਿਰ ਦੇ ਪੁਲਿਸ ਲਾਈਨ ਇਲਾਕੇ 'ਚ ਤਾਇਨਾਤ ਸਬ-ਇੰਸਪੈਕਟਰ ਸੁਰਿੰਦਰ ਭਾਰਦਵਾਜ ਦੀ ਸੋਮਵਾਰ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਰਿੰਦਰ ਭਾਰਦਵਾਜ ਦੂਖ ਨਿਵਾਰਨ ਸਮਾਗਮ 'ਚ ਸ਼ਿਰਕਤ ਤੋਂ ਬਾਅਦ ਵਾਪਸ ਆ ਰਿਹਾ ਸੀ। ਜਾਣਕਾਰੀ ਮੁਤਾਬਿਕ, ਸੋਮਵਾਰ ਸਵੇਰੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਤੜਕੇ 3.30 ਵਜੇ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਸਮਾਗਮ ਭਵਨ 'ਚ ਵਿਛੀ

ਸਿੱਧੂ ਦੇ ਅਸਤੀਫ਼ੇ ਨੂੰ ਬ੍ਰਹਮ ਮਹਿੰਦਰਾ ਅਤੇ ਚੰਨੀ ਨੇ ਦੱਸਿਆ ਹਾਸੋਹੀਣਾ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਡਰਾਮੇ ਨੂੰ ਹਾਸੋਹੀਣਾ ਦੱਸਦਿਆਂ ਉਸ ਨੂੰ ਆਪਣੀ ਕਾਰਜਸ਼ੈਲੀ 'ਚ ਹੋਰ ਵਧੇਰੇ ਸੁਹਜ ਅਤੇ ਸਲੀਕਾ ਲਿਆਉਣ ਲਈ ਆਖਿਆ।ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਦੋਵਾਂ ਮੰਤਰੀਆਂ ਨੇ ਸਿੱਧੂ ਵੱਲੋਂ ਟਵਿਟੱਰ ਰਾਹੀਂ ਆਪਣਾ ਅਸਤੀਫ਼ਾ ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਣ ਦੀ ਜਾਣਕਾਰੀ ਦੇਣ ਅਤੇ ਇਸ ਤੋਂ ਬਾਅਦ ਕੀਤੀ ਇਕ ਹੋਰ ਟਿੱਪਣੀ ਕਿ ਉਹ ਆਪਣਾ ਰਸਮੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ, ਸਬੰਧੀ ਆਪਣਾ ਇਹ ਪ੍ਰਤੀਕਰਮ ਦਿੱਤਾ। ਦੋਵਾਂ ਮੰਤਰੀਆਂ ਨੇ ਕਿਹਾ, ''ਇਹ ਕਦਮ ਡਰਾਮੇਬਾਜ਼ੀ ਦੇ ਮਾਹਿਰ ਦੇ ਇਕ ਡਰਾਮੇ ਤੋਂ ਵੱਧ ਕੁਝ ਨਹੀਂ ਅਤੇ ਜੇਕਰ ਸਿੱਧੂ ਨੇ ਅਸਤੀਫ਼ਾ ਹੀ ਦੇਣਾ ਸੀ ਤਾਂ ਉਨ੍ਹਾਂ ਵੱਲੋਂ ਤੈਅ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਅਤੇ ਇਹ ਅਸਤੀਫ਼ਾ ਸਿੱਧਾ ਮੁੱਖ ਮੰਤਰੀ ਨੂੰ ਭੇਜਿਆ ਜਾਂਦਾ।''ਉਨ੍ਹਾਂ ਨੇ ਟਕੋਰ ਕਰਦਿਆਂ ਆਖਿਆ

ਬੇਅਦਬੀ ਕਾਂਡ: ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਮੁੱਦਾ ਬਣਾਉਣ ਦੀ ਤਾਕ ’ਚ ਅਕਾਲੀ

ਚੰਡੀਗੜ੍ਹ,15 ਜੁਲਾਈ (ਪੰਜਾਬੀ ਟਾਇਮਜ਼ ) : ਸ਼੍ਰੋਮਣੀ ਅਕਾਲੀ ਦਲ ਬੇਅਦਬੀ ਮਾਮਲੇ ਵਿੱਚ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਵੱਲੋਂ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਦੇ ਸਹਾਰੇ ਨਾ ਸਿਰਫ਼ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਨ ਦੇ ਯਤਨ ਕਰ ਰਿਹਾ ਹੈ ਸਗੋਂ ਆਪਣੇ ਬਚਾਅ ਦਾ ਹੱਲ ਵੀ ਲੱਭਿਆ ਜਾ ਰਿਹਾ ਹੈ। ਸੀਬੀਆਈ ਦੀ ਇਸ ਰਿਪੋਰਟ ਕਰਕੇ ਸਰਕਾਰ ਅਤੇ ਅਕਾਲੀ ਦਲ ਦਰਮਿਆਨ ਸ਼ਬਦੀ ਜੰਗ ਪਹਿਲਾਂ ਹੀ ਚੱਲ ਰਹੀ ਹੈ। ਅਕਾਲੀ ਦਲ ਨੇ ਇਹ ਮਾਮਲਾ ਵਿਚਾਰਨ ਲਈ ਭਲਕੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਹੀ ਪਾਰਟੀ ਵੱਲੋਂ ਅਗਲੀ ਰਣਨੀਤੀ ਅਪਣਾਈ ਜਾਣੀ ਹੈ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079564019
Copyright © 2019, Panjabi Times. All rights reserved. Website Designed by Mozart Infotech