» ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ » ਬਾਬਰੀ ਮਸਜਿਦ ਕੇਸ: ਨੌਂ ਮਹੀਨਿਆਂ ’ਚ ਫ਼ੈਸਲਾ ਸੁਣਾਉਣ ਦਾ ਹੁਕਮ » ਘੱਗਰ ਵਿੱਚ ਪਾਣੀ ਵਧਿਆ; ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਪਿੰਡਾਂ ਦੇ ਲੋਕ ਸਹਿਮੇ » ਜਵਾਹਰੇਵਾਲਾ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਾਮਬੰਦੀ ਸ਼ੁਰੂ » ਮੀਂਹ ਦੇ ਪਾਣੀ ਨੇ ਖੇਤ, ਸਕੂਲ ਤੇ ਬੱਸ ਅੱਡੇ ਕੀਤੇ ਜਲ-ਥਲ » ਬਠਿੰਡਾ ਦੀ ਸਿਆਸਤ ਨੇ ਮਾਰੀਆਂ ਮੀਂਹ ਵਿੱਚ ਚੁੱਭੀਆਂ » ਰੇਤ ਚੋਰੀ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ » ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ » ਚੋਣ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ ’ਤੇ ਬਣਦੇ ਲਾਭ ਦੇਣ ਤੋਂ ਮੁੱਕਰਿਆ ਪ੍ਰਸ਼ਾਸਨ » ਬੱਚਿਆਂ ਨਾਲ ਜਿਨਸੀ ਅਪਰਾਧਾਂ ਵਿੱਚ ਮੌਤ ਦੀ ਸਜ਼ਾ ਬਾਰੇ ਬਿੱਲ ਰਾਜ ਸਭਾ ਵਿੱਚ ਪੇਸ਼
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਓਵਰਸੀਜ਼ ਭਾਜਪਾ ਯੂ. ਕੇ. ਵਲੋਂ ਲੰਡਨ 'ਚ ਕਾਨਫ਼ਰੰਸ

June 13, 2019 05:23 PM

ਲੰਡਨ ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਓਵਰਸੀਜ਼ ਭਾਜਪਾ ਯੂ. ਕੇ. ਵਲੋਂ ਲੰਡਨ ਵਿਖੇ ਵਿਸ਼ੇਸ਼ ਕਾਨਫ਼ਰੰਸ ਕੀਤੀ ਗਈ, ਜਿਸ 'ਚ ਲੰਡਨ ਅਤੇ ਆਸ-ਪਾਸ ਦੇ ਭਾਜਪਾ ਕਾਰਕੁਨਾਂ ਵਲੋਂ ਹਿੱਸਾ ਲਿਆ ਗਿਆ | ਓਵਰਸੀਜ਼ ਭਾਜਪਾ ਯੂ. ਕੇ. ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਅਤੇ ਡਾ: ਅਨੰਦ ਆਰਿਆ ਨੇ ਕਿਹਾ ਕਿ ਭਾਰਤ ਦੇ ਲੋਕਾਂ ਵਲੋਂ ਦਿੱਤਾ ਗਿਆ ਫ਼ਤਵਾ, ਦੇਸ਼ ਦੀ ਮਜ਼ਬੂਤੀ ਅਤੇ ਵਿਕਾਸ ਲਈ ਵੱਡਾ ਹੁੰਗਾਰਾ ਹੈ | ਇਸ ਮੌਕੇ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਚਾਰਾਂ ਹੋਈਆਂ | 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਬਰਤਾਨੀਆ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ ਮੰਤਰੀ

ਲੰਡਨ,22 ਜੁਲਾਈ (ਪੰਜਾਬੀ ਟਾਇਮਜ਼ ) : ਸੋਮਵਾਰ ਸ਼ਾਮ ਨੂੰ ਵੋਟਿੰਗ ਸਮਾਪਤ ਹੋਣ ਦੇ ਨਾਲ ਹੀ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੌੜ ਆਖ਼ਰੀ ਗੇੜ ਵਿਚ ਦਾਖ਼ਲ ਹੋ ਗਈ ਹੈ। ਹੁਣ ਵੋਟਾਂ ਦੀ ਗਿਣਤੀ ਹੋਵੇਗੀ ਤੇ ਮੰਗਲਵਾਰ ਨੂੰ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬੋਰਿਸ ਜੌਹਨਸਨ ਅਤੇ ਵਿਦੇਸ਼ ਮੰਤਰੀ ਜੈਰੇਮੀ ਹੰਟ ਵਿਚਾਲੇ ਹੈ। ਪਾਰਟੀ ਦੇ ਕਰੀਬ 1,60,000 ਵੋਟਰਾਂ ਨੇ ਨਵਾਂ ਪ੍ਰਧਾਨ ਮੰਤਰੀ ਚੁਣਨ ਦੀ ਮੁਹਿੰਮ ਵਿਚ ਹਿੱਸਾ ਲਿਆ ਹੈ। ਵੋਟ ਪ੍ਰਕਿਰਿਆ ਅੱਜ ਸਥਾਨਕ ਸਮੇਂ ਪੰਜ ਵਜੇ ਤੱਕ ਮੁਕੰਮਲ ਕਰ ਲਈ ਗਈ ਸੀ। ਪਾਰਟੀ ਦੀ ਤਾਕਤਵਰ 1922 ਕਮੇਟੀ ਭਲਕੇ ਟੋਰੀ 

ਜ਼ਬਤ ਟੈਂਕਰ ਬਾਰੇ ਬਰਤਾਨੀਆ ਵਿਚ ਹੰਗਾਮੀ ਮੀਟਿੰਗ

ਲੰਡਨ,22 ਜੁਲਾਈ (ਪੰਜਾਬੀ ਟਾਇਮਜ਼ ) : ਇਰਾਨ ਵੱਲੋਂ ਹਰਮਜ਼ ਸਮੁੰਦਰੀ ਖਾੜੀ ਵਿਚ ਜ਼ਬਤ ਕੀਤੇ ਗਏ ਬਰਤਾਨਵੀ ਤੇਲ ਟੈਂਕਰ ਬਾਰੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਹੰਗਾਮੀ ਮੀਟਿੰਗ ਕੀਤੀ ਹੈ। ਇਹ ਮੀਟਿੰਗ ਸੁਰੱਖਿਆ ਦੇ ਪੱਖ ਤੋਂ ਕੀਤੀ ਗਈ ਹੈ। ਇਸ ਦੌਰਾਨ ਸੁਰੱਖਿਆ ਮੰਤਰੀ ਤੇ ਮਾਹਿਰਾਂ ਨੇ ਸੰਵੇਦਨਸ਼ੀਲ ਇਲਾਕੇ ਵਿਚ ਸ਼ਿਪਿੰਗ ਨੂੰ ਮਜ਼ਬੂਤ ਬਣਾਉਣ ਬਾਰੇ ਵਿਚਾਰ ਕੀਤਾ। ਜ਼ਿਕਰਯੋਗ ਹੈ ਕਿ ਇਹ ਇਲਾਕਾ ਸੰਸਾਰ ਪੱਧਰ ’ਤੇ ਤੇਲ ਦੀ ਸਪਲਾਈ ਦੇ ਪੱਖ ਤੋਂ ਅਤਿ ਮਹੱਤਵਪੂਰਨ ਹੈ।

ਮਾਲਿਆ ਦੀ ਅਪੀਲ ਉੱਤੇ ਸੁਣਵਾਈ ਫਰਵਰੀ 2020 ’ਚ

ਲੰਡਨ,18 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤ ਨੂੰ ਆਪਣੀ ਹਵਾਲਗੀ ਵਿਰੁੱਧ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਵੱਲੋਂ ਦਾਇਰ ਅਰਜ਼ੀ ਉੱਤੇ ਹਾਈਕੋਰਟ ਅਗਲੇ ਸਾਲ 11 ਫਰਵਰੀ ਤੋਂ ਤਿੰਨ ਦਿਨ ਲਈ ਸੁਣਵਾਈ ਕਰੇਗੀ। ਇਹ ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਤੋਂ ਮਾਲਿਆ ਨੂੰ ਰਾਹਤ ਮਿਲ ਗਈ ਸੀ ਅਤੇ ਅਦਾਲਤ ਨੇ ਉਸਨੂੰ ਆਪਣੀ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਆਗਿਆ ਦੇ ਦਿੱਤੀ ਸੀ। ਵਿਜੈ ਮਾਲਿਆ ਭਾਰਤ ਵਿੱਚ 9000 ਕਰੋੜ ਦੀ ਧੋਖਾਧੜੀ ਦਾ ਦੋਸ਼ੀ ਹੈ।

ਇੰਮੀਗ੍ਰੇਸ਼ਨ ਵਕੀਲ ਉੱਪਲ ਦਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਸਨਮਾਨ

ਲੰਡਨ,17 ਜੁਲਾਈ (ਪੰਜਾਬੀ ਟਾਇਮਜ਼ ) : ਇੰਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਵਲੋਂ ਸਟੇਟਲਿੱਸ ਬੱਚਿਆਂ ਦੇ ਵਸੇਬੇ ਲਈ ਕੀਤੇ ਯਤਨ ਲਈ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | 

ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸਮਾਗਮ ਮੌਕੇ ਧੀਆਂ ਵਸਾਓ ਦਾ ਲਾਇਆ ਨਾਅਰਾ

ਲੰਡਨ,17 ਜੁਲਾਈ (ਪੰਜਾਬੀ ਟਾਇਮਜ਼ ) : ਬਰਮਿੰਘਮ ਵਿਖੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਅਤੇ ਸ਼ਿਵ ਕੁਮਾਰ ਬਟਾਲਵੀ ਟਰੱਸਟ ਯੂ.ਕੇ. ਵਲੋਂ ਲਾਈਮ ਐਾਡ ਚਿੱਲੀ ਹਾਲ 'ਚ ਕਰਵਾਏ ਗਏ ਇਕ ਸਮਾਗਮ ਮੌਕੇ ਮੁੱਖ ਪ੍ਰਬੰਧਕ ਤਲਵਿੰਦਰ ਸਿੰਘ ਢਿੱਲੋਂ ਨੇ ਧੀਆਂ ਵਸਾਓ ਦਾ ਨਵਾਂ ਨਾਅਰਾ ਦਿੰਦਿਆਂ ਇਕ ਲੋਕ ਲਹਿਰ ਚਾਲਉਣ ਦਾ ਸੱਦਾ ਦਿੱਤਾ | ਉਨ੍ਹਾਂ ਇਸ ਮੌਕੇ ਕਿਹਾ ਕਿ 'ਧੀਆਂ ਬਚਾਓ, ਧੀਆਂ ਪੜ੍ਹਾਓ' ਲਈ ਸਰਕਾਰੀ ਅਤੇ ਗੈਰ-ਸਰਕਾਰੀ ਤੌਰ 'ਤੇ ਬਹੁਤ ਕੰਮ ਹੋ ਰਹੇ ਹਨ | 

ਲੈਸਟਰ 'ਚ ਪੰਜਾਬਣਾਂ ਨੇ ਮਨਾਇਆ 'ਤੀਆਂ ਦਾ ਮੇਲਾ'

ਲੈਸਟਰ,17 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੇ ਸ਼ਹਿਰ ਲੈਸਟਰ ਦੀਆਂ ਪੰਜਾਬਣਾਂ ਪਰਮਜੀਤ ਕੌਰ, ਮਨਜਿੰਦਰ ਪੁਰੇਵਾਲ ਅਤੇ ਜੱਸੀ ਢਿੱਲੋਂ ਵਲੋਂ ਸਾਝੇ ਤੌਰ 'ਤੇ ਸਾਉਣ ਮਹੀਨੇ ਦਾ ਤਿਉਹਾਰ 'ਤੀਆਂ ਦਾ ਮੇਲਾ' ਓਡਬੀ ਦੀ ਖੁੱਲ੍ਹੀ ਗਰਾਊਾਡ 'ਚ ਬੜੇ ਵੱਡੇ ਪੱਧਰ 'ਤੇ ਮਨਾਇਆ ਗਿਆ | ਇਸ ਮੌਕੇ ਲੈਸਟਰ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪੰਜਾਬਣ ਮੁਟਿਆਰਾਂ ਨੇ ਇਕੱਤਰ ਹੋ ਕੇ ਖੂਬ ਨੱਚ ਗਾ ਕੇ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਬੋਲੀਆ ਪਾ ਕੇ ਖੂਬ ਮਨੋਰੰਜਨ ਕੀਤਾ |

ਹੇਗ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਪ੍ਰਕਾਸ਼ 2019' ਸਮਾਗਮ

ਲੰਡਨ,15 ਜੁਲਾਈ (ਪੰਜਾਬੀ ਟਾਇਮਜ਼ ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਪ੍ਰਕਾਸ਼ 2019' ਸਮਾਗਮ ਸੰਤ ਬਾਬਾ ਅਮਰ ਸਿੰਘ ਵਲੋਂ ਚਲਾਏ ਜਾ ਰਹੇ ਬਰਤਾਨੀਆਂ ਦੇ ਪਹਿਲੇ ਸਿੱਖ ਸਕੂਲ ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਲੋਂ ਕਰਵਾਏ ਗਏ | ਸਮਾਗਮਾਂ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕੀਰਤਨੀ ਜਥੇ, ਕਥਾ ਵਾਚਕਾਂ ਸੰਤ ਬਾਬਾ ਅਮਰ ਸਿੰਘ ਨਾਨਕਸਰ ਵਾਲੇ, ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਗਿ: ਗੁਰਬਖ਼ਸ਼ ਸਿੰਘ ਗੁਲਸ਼ਨ, ਗਿਆਨੀ ਅਮਰਜੀਤ ਸਿੰਘ ਨਾਨਕਸਰ ਵਾਲੇ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਮਨਪ੍ਰੀਤ ਸਿੰਘ ਕਾਨਪੁਰ, ਭਾਈ ਉਂਕਾਰ ਸਿੰਘ ਊਨਾ ਸਾਹਿਬ ਵਾਲੇ, ਭਾਈ ਅਮਰਜੀਤ ਸਿੰਘ ਪਟਿਆਲਾ, ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ, ਭਾਈ ਜਗਤਾਰ ਸਿੰਘ ਜੰਮੂ, ਬਾਬਾ ਬੰਤਾ ਸਿੰਘ ਆਦਿ ਵਲੋਂ ਕੀਰਤਨ ਤੇ ਗੁਰ ਇਤਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਗੁਰਮਤਿ ਸੈਮੀਨਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਪ੍ਰਦਰਸ਼ਨੀ ਲਗਾਈ ਗਈ | ਹੇਜ਼ ਸਿੱਖ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਕੀਰਤਨ ਅਤੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਬਾਰੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੱਤੀ |

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮਿਡਲੈਂਡ ਦੇ ਪੰਜਾਬੀ ਭਾਈਚਾਰੇ ਨਾਲ ਕੀਤੀ ਮੁਲਾਕਾਤ

ਲੰਡਨ,15 ਜੁਲਾਈ (ਪੰਜਾਬੀ ਟਾਇਮਜ਼ ) : ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੀ ਮਿਡਲੈਂਡ ਬਰਾਂਚ ਵਲੋਂ ਵੁਲਵਰਹੈਂਪਟਨ ਦੇ ਰੋੲਲਿ ਬੈਂਕੁਇਟਿੰਗ ਸੁਇਟ 'ਚ ਕੀਤੀ ਇੱਕਤਰਤਾ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਚੀਮਾ ਨੇ ਪੰਜਾਬੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 

ਭਿ੍ਸ਼ਟਾਚਾਰ ਖ਼ਿਲਾਫ਼ ਮੁਹਿੰਮ 'ਚ ਅਫ਼ਸਰਾਂ ਦੀ ਪ੍ਰੋਫਾਈਲ ਜਾਂਚ ਰਹੀ ਸਰਕਾਰ : ਗੋਇਲ

ਲੰਡਨ ,15 ਜੁਲਾਈ (ਪੰਜਾਬੀ ਟਾਇਮਜ਼ ) : ਰੇਲ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਦੱਸਿਆ ਕਿ ਭਿ੍ਸ਼ਟਾਚਾਰ ਖ਼ਿਲਾਫ਼ ਵਿਆਪਕ ਮੁਹਿੰਮ ਤਹਿਤ ਰੇਲ ਮੰਤਰਾਲੇ ਦੇ ਅਧਿਕਾਰੀਆਂ ਦੇ ਪ੍ਰੋਫਾਈਲ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂਕਿ ਪਾਰਦਰਸ਼ਿਤਾ ਦੀ ਉਦਾਹਰਣ ਪੇਸ਼ ਕੀਤੀ ਜਾ ਸਕੇ। ਤਿੰਨ ਦਿਨਾ ਬਰਤਾਨੀਆ ਯਾਤਰਾ ਦੌਰਾਨ ਪੀਯੂਸ਼ ਗੋਇਲ ਨੇ ਭਾਰਤੀ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸਾਰੇ ਵਿਭਾਗਾਂ 'ਚ ਪਾਰਦਰਸ਼ਿਤਾ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਹਨ ਤੇ ਸਾਰੇ ਸੂਬਿਆਂ 

ਲੰਡਨ 'ਚ ਲੋਕਾਂ 'ਤੇ ਕਾਰ ਚੜ੍ਹਨ ਤੋਂ ਹੋਏ ਝਗੜੇ ਕਾਰਨ 7 ਜ਼ਖ਼ਮੀ

ਲੰਡਨ,14 ਜੁਲਾਈ (ਪੰਜਾਬੀ ਟਾਇਮਜ਼ ) : ਸਾਊਥ ਵੈਸਟ ਲੰਡਨ 'ਚ ਇਕ ਲੋਕਾਂ ਦੇ ਗਰੁੱਪ 'ਤੇ ਕਾਰ ਚਾੜ੍ਹਨ ਤੋਂ ਬਾਅਦ ਹੋਏ ਝਗੜੇ 'ਚ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਰਾਤੀਂ 11:15 ਵਜੇ ਕਰੀਬ ਜਿਉਂ ਹੀ ਕੁਝ ਲੋਕ ਬਾਟਰਸੀ ਹੋਟਲ 'ਚੋਂ ਬਾਹਰ ਨਿਕਲੇ ਤਾਂ ਇਕ ਕਾਰ ਉਨ੍ਹਾਂ ਉੱਪਰ ਜਾ ਚੜ੍ਹੀ | ਜਿਸ ਤੋਂ ਬਾਅਦ ਸ਼ੁਰੂ ਹੋਏ ਝਗੜੇ ਨਾਲ 7 ਲੋਕ ਜ਼ਖ਼ਮੀ ਹੋ ਗਏ | ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਲੱਤ ਟੁੱਟ ਗਈ ਜਿਸ ਨੂੰ ਹਸਪਤਾਲ 'ਚ ਜ਼ਖ਼ਮੀ ਕਰਵਾਇਆ ਗਿਆ ਹੈ | 

ਮੈਕਰੋਨ ਵਲੋਂ ਹਵਾਈ ਸੈਨਾ 'ਚ 'ਸਪੇਸ ਕਮਾਂਡ' ਬਣਾਉਣ ਦਾ ਐਲਾਨ

ਪੈਰਿਸ,14 ਜੁਲਾਈ (ਪੰਜਾਬੀ ਟਾਇਮਜ਼ ) : ਫਰਾਂਸ ਦੇ ਰਾਸ਼ਟਰਪਤੀ ਇਨੈਮੁਅਲ ਮੈਕਰੋਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਦੇਸ਼ ਦੀ ਅਦਰੂਨੀ ਰੱਖਿਆ ਨੀਤੀ ਨੂੰ ਉਤਸ਼ਾਹਿਤ ਕਰਨ ਤੇ ਆਪਣੇ ਹਿੱਤਾਂ ਦੀ ਰੱਖਿਆ ਬਿਹਤਰ ਤਰੀਕੇ ਨਾਲ ਕਰਨ ਲਈ ਹਵਾਈ ਸੈਨਾ 'ਚ ਇਕ 'ਸਪੇਸ ਕਮਾਂਡ' ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ | 14 ਜੁਲਾਈ ਨੂੰ ਬੇਸਟਾਈਲ ਡੇ ਪਰੇਡ ਤੋਂ ਪਹਿਲਾਂ ਇਕੱਤਰ ਸੈਨਿਕ ਬਲਾਂ ਨੂੰ ਸੰਬੋਧਨ ਕਰਦਿਆਂ ਮੈਕਰੋਨ ਨੇ ਕਿਹਾ ਕਿ ਆਪਣੀ ਅਦਰੂਨੀ ਸਮਰਥਾ ਦੀ ਮਜਬੂਤੀ ਅਤੇ ਵਿਕਾਸ ਨੂੰ ਯਕੀਨੀ ਕਰਨ ਲਈ ਹਵਾਈ ਸੈਨਾ 'ਚ ਅਗਲੇ ਸਤੰਬਰ 'ਚ ਇਕ 'ਸਪੇਸ ਕਮਾਂਡ' ਬਣਾਈ ਜਾਵੇਗੀ | ਖ਼ਬਰ ਏਜੰਸੀ ਅਨੁਸਾਰ ਫਰਾਂਸ ਨੇ 2019-25 'ਚ ਪੁਲਾੜ 'ਚ ਰੱਖਿਆ ਲਈ 4 ਅਰਬ ਡਾਲਰ ਦੇ ਸੈਨਾ ਖਰਚ ਨੂੰ ਪ੍ਰਵਾਨਗੀ ਦਿੱਤੀ ਹੈ | 

ਇਟਲੀ ਦੇ ਸ਼ਹਿਰ ਬੁਸੇਤੋ 'ਚ ਪੰਜਾਬਣਾਂ ਵਲੋਂ ਤੀਆਂ ਦਾ ਮੇਲਾ ਕਰਵਾਇਆ

ਬਰੇਸ਼ੀਆ  (ਇਟਲੀ) 14 ਜੁਲਾਈ(ਬਲਦੇਵ ਸਿੰਘ ਬੂਰੇ ਜੱਟਾਂ)-   ਪੰਜਾਬਣਾਂ ਦਾ ਤਿਉਹਾਰ 'ਤੀਆਂ' ਅੱਜ ਪੰਜਾਬ ਤੋਂ ਇਲਾਵਾ ਵਿਸ਼ਵ ਭਰ 'ਚ ਵਸਦੀਆਂ ਪੰਜਾਬਣਾਂ ਵਲੋਂ ਮਨਾਇਆ ਜਾ ਰਿਹਾ ਹੈ | ਇਟਲੀ ਦੇ ਸ਼ਹਿਰ ਬੁਸੇਤੋ (ਪਾਰਮਾ) 'ਚ ਵਸਦੀਆਂ ਪੰਜਾਬਣਾਂ ਵਲੋਂ 'ਹੈਂਡ ਟੂ ਹੈਂਡ ਐਨ.ਗੀ.ਉ) ਦੇ ਬੈਨਰ ਹੇਠ 'ਤੀਆਂ ਦਾ ਮੇਲਾ' ਕਰਵਾਇਆ ਗਿਆ | ਇਸ ਮੇਲੇ ਦੌਰਾਨ ਪੰਜਾਬੀ ਪਹਿਰਾਵੇ 'ਚ ਸੱਜ-ਧੱਜ ਕੇ ਪਹੁੰਚੀਆਂ ਪੰਜਾਬਣਾਂ ਵਲੋਂ ਪੰਜਾਬੀ ਵਿਰਸੇ ਦੀਆਂ ਅਮੀਰ ਕਲਾਵਾਂ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਵੱਖ-ਵੱਖ ਗੀਤਾਂ 'ਤੇ ਕੀਤੀ ਕੋਰੀਉਗ੍ਰਾਫੀ ਨੂੰ ਵੀ ਸਰੋਤਿਆਂ ਨੇ ਖੂਬ ਸਲਾਹਿਆ | ਅਖੀਰ 'ਤੇ ਡੀ.ਜੇ 'ਤੇ ਖੁੱਲ੍ਹੇ ਭੰਗੜੇ ਦੌਰਾਨ ਸਭ ਨੇ ਨੱਚ ਕੇ ਖੂਬ ਮਨੋਰੰਜਨ ਕੀਤਾ | 

ਲੇਬਰ ਪਾਰਟੀ ਆਗੂ ਵੱਲੋਂ ਮੁਸਲਮਾਨਾਂ ’ਤੇ ਹਮਲਿਆਂ ਲਈ ਭਾਰਤ ਦੀ ਨਿਖੇਧੀ

ਲੰਡਨ,14 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੀ ਸਮਾਨਾਂਤਰ (ਸ਼ੈਡੋ) ਕੈਬਨਿਟ ’ਚ ਮੰਤਰੀ ਜੋਨਾਥਨ ਐਸ਼ਵਰਥ ਨੇ ਮੁਸਲਮਾਨਾਂ ’ਤੇ ਹਮਲਿਆਂ ਲਈ ਭਾਰਤ ਦੀ ਨੁਕਤਾਚੀਨੀ ਕਰਦਿਆਂ ਬ੍ਰਿਟਿਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਭਾਰਤ ’ਚ ‘ਚਿੰਤਾਜਨਕ ਹਾਲਾਤ’ ਨੂੰ ਘੋਖ ਕੇ ਉਥੋਂ ਦੀ ਸਰਕਾਰ ਨਾਲ ਇਹ ਮੁੱਦਾ ਉਠਾਏ। ਲੇਬਰ ਪਾਰਟੀ ਦੇ ਸੰਸਦ ਮੈਂਬਰ ਐਸ਼ਵਰਥ ਨੇ ਪਿਛਲੇ ਹਫ਼ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਜੇਰਮੀ ਹੰਟ ਨੂੰ ਪੱਤਰ ਲਿਖ ਕੇ ਕਿਹਾ ਕਿ ਉਸ ਦੇ ਹਲਕੇ ਲੈਸਟਰ ਸਾਊਥ ਦੇ ਕਈ ਲੋਕਾਂ ਨੇ ਮੁਸਲਮਾਨਾਂ ’ਤੇ ਹੋ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਇਸ ਮੁੱਦੇ ’ਤੇ ਢੁਕਵੇਂ ਕਦਮ ਨਹੀਂ ਉਠਾ ਰਹੀ ਹੈ। ਜ਼ਿਕਰਯੋਗ ਹੈ ਕਿ ਲੈਸਟਰ ਸਾਊਥ ਹਲਕੇ ’ਚ ਭਾਰਤੀ ਮੂਲ ਦੇ ਬਹੁਤੇ ਲੋਕ ਵਸਦੇ ਹਨ।

ਸਕਾਟਲੈਂਡ ਯਾਰਡ ਨੇ ਖ਼ੁਫੀਆ ਕੂਟਨੀਤਕ ਈਮੇਲਜ਼ ਲੀਕ ਮਾਮਲੇ ’ਚ ਜਾਂਚ ਆਰੰਭ

ਲੰਡਨ,13 ਜੁਲਾਈ (ਪੰਜਾਬੀ ਟਾਇਮਜ਼ ) : ਸਕਾਟਲੈਂਡ ਯਾਰਡ ਨੇ ਖ਼ੁਫੀਆ ਕੂਟਨੀਤਕ ਈਮੇਲਜ਼ ਲੀਕ ਹੋਣ ਦੇ ਮਾਮਲੇ ’ਚ ਜਾਂਚ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਬਰਤਾਨਵੀ ਰਾਜਦੂਤ ਵੱਲੋਂ ਟਰੰਪ ਪ੍ਰਸ਼ਾਸਨ ਦੀ ਕੀਤੀ ਨਿਖੇਧੀ ਸਬੰਧੀ ਈਮੇਲਜ਼ ਲੀਕ ਹੋ ਗਈਆਂ ਸਨ। ਰਾਜਦੂਤ ਕਿਮ ਡਾਰੋਕ ਨੇ ਟਰੰਪ ਪ੍ਰਸ਼ਾਸਨ ਨੂੰ ‘ਅਯੋਗ’ ਤੇ ‘ਬੇਕਾਰ’ ਦੱਸਿਆ ਸੀ ਤੇ ਮਗਰੋਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਕਿਮ ’ਤੇ ਸਿੱਧਾ ਨਿਸ਼ਾਨਾ ਸਾਧਿਆ ਸੀ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਮੈਟਰੋਪੋਲਿਟਨ ਪੁਲੀਸ ਦੀ ਅਤਿਵਾਦ ਵਿਰੋਧੀ ਕਮਾਂਡ ਕਰੇਗੀ। ਜਾਂਚ ਸਰਕਾਰੀ ਖ਼ੁਫੀਆ ਜਾਣਕਾਰੀ ਐਕਟ ਦੀ ਅਪਰਾਧਕ ਉਲੰਘਣਾ ਦੇ ਪੱਖ ਤੋਂ ਕੀਤੀ ਜਾਵੇਗੀ।

ਇਰਾਨ ਤੇਲ ਟੈਂਕਰ ਮਾਮਲਾ: ਚਾਰ ਭਾਰਤੀ ਜ਼ਮਾਨਤ ’ਤੇ ਰਿਹਾਅ

ਲੰਡਨ,13 ਜੁਲਾਈ (ਪੰਜਾਬੀ ਟਾਇਮਜ਼ ) : ਸਪੇਨ ਦੀ ਬੰਦਰਗਾਹ ਤੋਂ ਪਿਛਲੇ ਹਫ਼ਤੇ ਫੜੇ ਗਏ ਇਰਾਨ ਦੇ ਤੇਲ ਦੇ ਭਰੇ ਵੱਡੇ ਟੈਂਕਰ ਦੇ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤੇ ਚਾਰ ਭਾਰਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਗਿਬਰਾਲਟਰ ਦੀ ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਚੱਲ ਰਹੀ ਹੈ

10 ਸਤੰਬਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੰਡਨ ਤੋਂ ਵਿਸ਼ੇਸ਼ ਉਡਾਣ ਸ਼ੁਰੂ ਕਰਨ ਦਾ ਐਲਾਨ

ਲੰਡਨ,12 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵਲੋਂ 10 ਸਤੰਬਰ ਤੋਂ ਸਿਆਲਕੋਟ- ਲੰਡਨ – ਸਿਆਲਕੋਟ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲੰਡਨ ਤੋਂ ਵੱਡੀ ਗਿਣਤੀ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਵਾਲੀ ਸੰਗਤ ਨੂੰ ਕਾਫੀ ਅਸਾਨੀ ਹੋਵੇਗੀ | ਪੀ. ਆਈ. ਏ. ਦੇ ਯੂ.ਕੇ. ਦੇ ਮੈਨੇਜਰ ਸਿਰਾਜ ਕਾਜੀ ਦੇ ਕਿਹਾ ਕਿ ਸਿਆਲਕੋਟ ਹਵਾਈ ਅੱਡੇ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਸਿਰਫ 100 ਕਿਲੋਮੀਟਰ ਹੈ, ਉਨ੍ਹਾਂ ਕਿਹਾ ਕਿ ਹਰ ਮੰਗਲਵਾਰ ਨੂੰ ਸਿਆਲਕੋਟ ਤੋਂ ਲੰਡਨ ਅਤੇ ਹਰ ਬੁੱਧਵਾਰ ਨੂੰ ਲੰਡਨ ਤੋਂ ਸਿਆਲਕੋਟ ਲਈ ਉਡਾਣ ਭਰੀ ਜਾਵੇਗੀ | '

ਲੰਡਨ ਅਸੈਂਬਲੀ ਚੋਣਾਂ ਲਈ ਡਾ: ਉਂਕਾਰ ਸਿੰਘ ਸਹੋਤਾ ਮੁੜ ਲੇਬਰ ਪਾਰਟੀ ਦੇ ਉਮੀਦਵਾਰ

ਲੰਡਨ,12 ਜੁਲਾਈ (ਪੰਜਾਬੀ ਟਾਇਮਜ਼ ) : - ਅਗਲੇ ਸਾਲ ਹੋਣ ਵਾਲੀਆਂ ਲੰਡਨ ਅਸੈਂਬਲੀ ਚੋਣਾਂ ਲਈ ਈਲਿੰਗ ਹਲਿੰਗਡਨ ਤੋਂ ਇੱਕੋ-ਇਕ ਸਿੱਖ ਪਿਛੋਕੜ ਦੇ ਮੈਂਬਰ ਡਾ: ਉਂਕਾਰ ਸਿੰਘ ਸਹੋਤਾ ਨੂੰ ਲੇਬਰ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ | ਡਾ: ਉਂਕਾਰ ਸਿੰਘ ਸਹੋਤਾ 2012 'ਚ ਪਹਿਲੀ ਵਾਰ ਜਿੱਤ ਕੇ ਲੰਡਨ ਅਸੈਂਬਲੀ ਦੇ ਪਹਿਲੇ ਪੰਜਾਬੀ ਮੈਂਬਰ ਬਣੇ ਸਨ | ਪੇਸ਼ੇ ਵਜੋਂ ਡਾਕਟਰ ਸਹੋਤਾ ਨੂੰ ਲੇਬਰ ਪਾਰਟੀ ਨੇ ਦੁਬਾਰਾ ਆਪਣਾ ਉਮੀਦਵਾਰ ਐਲਾਨਿਆ ਹੈ |

ਮਤਰੇਏ ਪੁੱਤਰ ਵਲੋਂ ਬਾਪ 'ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ 9 ਸਾਲ ਕੈਦ

ਲੰਡਨ,12 ਜੁਲਾਈ (ਪੰਜਾਬੀ ਟਾਇਮਜ਼ ) : ਟੀਸਾਈਡ ਕਰਾਊਨ ਕੋਰਟ 'ਚ ਪਰਮਜੀਤ ਸਿੰਘ ਅਤੇ ਸੂਜ਼ਨ ਵਾਰਡ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਸੂਜ਼ਨ ਦੇ ਬੇਟੇ ਐਡਮ ਬਰਨਸਾਈਡ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਅਦਾਲਤ 'ਚ ਦੱਸਿਆ ਗਿਆ ਕਿ ਐਡਮ ਸ਼ਰਾਬ ਦਾ ਆਦੀ ਸੀ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਸੀ | 5 ਜਨਵਰੀ ਨੂੰ ਦੇਰ ਰਾਤ ਸ਼ਰਾਬ ਪੀਣ ਬਾਅਦ ਆਪਣੀ ਮਾਂ ਦੇ ਘਰ ਆਇਆ ਅਤੇ ਰਸੋਈ 'ਚੋਂ ਚਾਕੂ ਚੁੱਕ ਕੇ ਮਾਂ ਵੱਲ ਵਧਿਆ | 

ਵਾਲਸਾਲ ਮੰਦਰ ਦੇ ਬਾਹਰ ਭਗਵਾਨ ਦੇ ਬੁੱਤਾਂ ਦੀ ਭੰਨ-ਤੋੜ

ਲੰਡਨ,12 ਜੁਲਾਈ (ਪੰਜਾਬੀ ਟਾਇਮਜ਼ ) : ਵਾਲਸਾਲ ਦੇ ਪਲੈਕ ਇਲਾਕੇ ਦੀ ਫੌਰਡ ਸਟਰੀ੍ਰਟ ਸਥਿਤ ਰਾਮ ਮੰਦਰ ਦੇ ਬਾਹਰ ਲੱਗੇ ਭਗਵਾਨ ਦੇ ਬੁੱਤਾਂ ਨੂੰ ਕਿਸੇ ਸ਼ਰਾਰਤੀ ਨੇ ਲੱਕੜ ਦੀ ਲੱਠ ਨਾਲ ਭੰਨ ਦੇਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦੇ ਨਾਲ ਲਗਦੀ ਇਮਾਰਤ ਦੇ ਸੀ.ਸੀ.ਟੀ.ਵੀ.

ਭਾਰਤੀ ਲੇਖਕ ਜੀਤ ਤਾਇਲ ਕੌਮਾਂਤਰੀ ਬੁੱਕਰ ਪੁਰਸਕਾਰ ਦੇ ਜੱਜਾਂ ਦੇ ਪੈਨਲ ’ਚ

ਲੰਡਨ, 11ਜੁਲਾਈ (ਪੰਜਾਬੀ ਟਾਇਮਜ਼ ) : ਪੁਰਸਕਾਰ ਜੇਤੂ ਭਾਰਤੀ ਲੇਖਕ ਜੀਤ ਤਾਇਲ ਵਿਸ਼ਵ ਦੇ ਸਭ ਤੋਂ ਵੱਕਾਰੀ ਸਾਹਿਤਕ ਪੁਰਸਕਾਰ ਕੌਮਾਂਤਰੀ ਬੁੱਕਰ ਪੁਰਸਕਾਰ ਸਾਲ 2020 ਲਈ ਬਣੇ ਪੰਜ ਮੈਂਬਰੀ ਜੱਜਾਂ ਦੇ ਪੈਨਲ ’ਚ ਸ਼ਾਮਲ ਹੈ। ਇਹ ਪੁਰਸਕਾਰ ਸਭ ਤੋਂ ਵਧੀਆ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079651165
Copyright © 2019, Panjabi Times. All rights reserved. Website Designed by Mozart Infotech