ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਰੂਸ ਤੋਂ ਐੱਸ-400 ਖ਼ਰੀਦੇ ਜਾਣ ਉੱਤੇ ਅਮਰੀਕਾ ਵੱਲੋਂ ਭਾਰਤ ਨੂੰ ਚਿਤਾਵਨੀ

June 15, 2019 05:50 PM

ਵਾਸ਼ਿੰਗਟਨ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਚੌਕਸ ਕੀਤਾ ਹੈ ਕਿ ਉਸ ਵਲੋਂ ਰੂਸ ਤੋਂ ਖ਼ਰੀਦੀ ਜਾ ਰਹੀ ਐੱਸ-400 ਮਿਜ਼ਾਈਲ ਕਾਰਨ ਅਮਰੀਕਾ ਆਪਣੇ ਰੱਖਿਆ ਸਹਿਯੋਗ ਨੂੰ ਸੀਮਤ ਕਰੇਗਾ।
ਇਹ ਬਿਆਨ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਕੁਝ ਹਫ਼ਤੇ ਪਹਿਲਾਂ ਅਜਿਹੀ ਹੀ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਆਇਆ ਹੈ, ਜਦੋਂ ਉਸ ਨੇ ਕਿਹਾ ਸੀ ਕਿ ਨਵੀਂ ਦਿੱਲੀ ਵਲੋਂ ਮਾਸਕੋ ਤੋਂ ਮਿਜ਼ਾਈਲ ਖ਼ਰੀਦਣ ਸਬੰਧੀ ਕੀਤੇ ਸਮਝੌਤੇ ਦਾ ਭਾਰਤ-ਅਮਰੀਕਾ ਰੱਖਿਆ ਸਬੰਧਾਂ ’ਤੇ ‘‘ਡੂੰਘਾ ਅਸਰ’’ ਪਵੇਗਾ।
ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਕੇਂਦਰੀ ਏਸ਼ੀਅਨ ਮਾਮਲਿਆਂ ਬਾਰੇ ਸੀਨੀਅਰ ਅਧਿਕਾਰੀ ਐਲਿਸ ਜੀ. ਵੈਲਜ਼ ਨੇ ਕਿਹਾ ਕਿ ਅਮਰੀਕਾ ਵਲੋਂ ਭਾਰਤ ਨਾਲ ਬਾਕੀ ਸਾਰੇ ਮੁਲਕਾਂ ਨਾਲ ਵੱੱਧ ਫੌਜੀ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਰੂਸ ਤੋਂ ਖ਼ਰੀਦੀ ਜਾ ਰਹੀ ਐੱਸ-400 ਮਿਜ਼ਾਈਲ ਨਾਲ ਅਮਰੀਕਾ ਆਪਣੇ ਸਹਿਯੋਗ ਨੂੰ ਸੀਮਤ ਕਰ ਸਕਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਰੂਸ ਤੋਂ ਐੱਸ-400 ਮਿਜ਼ਾਈਲ ਖਰੀਦਣ ਵਾਲੇ ਮੁਲਕਾਂ ਖ਼ਿਲਾਫ਼ ਹੈ ਅਮਰੀਕਾ

ਵਾਸ਼ਿੰਗਟਨ,18 ਜੁਲਾਈ (ਪੰਜਾਬੀ ਟਾਇਮਜ਼ ) : ਪੈਂਟਾਗਨ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਨਾਲ ਅਮਰੀਕਾ ਦੀ ਰੱਖਿਆ ਸਾਂਝੇਦਾਰੀ ਮਜ਼ਬੂਤ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਵਲੋਂ ਹੋਰ ਮੁਲਕਾਂ ਤੋਂ ਫੌਜੀ ਹਥਿਆਰ ਖਰੀਦਣ ਦੇ ਵਿਰੁਧ ਹੈ, ਜਿਸ ਵਿੱਚ ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਸ਼ਾਮਲ ਹੈ, ਜੋ ਕਿ ਅਮਰੀਕਾ ਦੇ ਪੰਜਵੀਂ ਪੀੜ੍ਹੀ ਦੇ ਆਧੁਨਿਕ ਜਹਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਕੀਤੀ ਗਈ ਹੈ।

ਜਪਾਨ ਦੇ ਐਨੀਮੇਸ਼ਨ ਸਟੂੁਡੀਓ ਵਿੱਚ ਅੱਗ ਲੱਗੀ; 33 ਮੌਤਾਂ

ਟੋਕੀਓ,18 ਜੁਲਾਈ (ਪੰਜਾਬੀ ਟਾਇਮਜ਼ ) : ਜਪਾਨ ਦੇ ਸ਼ਹਿਰ ਕਯੋਟੋ ਵਿੱਚ ਇੱਕ ਐਨੀਮੇਸ਼ਨ ਪ੍ਰੋਡਕਸ਼ਨ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਝੁਲਸ ਗਏ। ਪੁਲੀਸ ਨੇ ਦੱਸਿਆ ਕਿ ਇੰਜ ਲੱਗ ਰਿਹਾ ਸੀ ਜਿਵੇਂ ਜਾਣ-ਬੁੱਝ ਕੇ ਅੱਗ ਲਗਾਈ ਗਈ ਹੋਵੇ ਪਰ ਇਸ ਦੇ ਪਿੱਛੇ ਮਕਸਦ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਅਜੇ ਤੱਕ ਸੜ ਕੇ ਸੁਆਹ ਹੋਈ ਇਮਾਰਤ ਵਿੱਚੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਇਮਾਰਤ ਦੀ ਦੂਜੀ ਮੰਜ਼ਿਲ ਅਤੇ ਛੱਤ ਵੱਲ ਜਾਂਦੀਆਂ ਪੌੜੀਆਂ ’ਚੋਂ ਮਿਲੀਆਂ ਲਾਸ਼ਾਂ ਨਾਲ ਮ੍ਰਿਤਕਾਂ ਦੀ ਗਿਣਤੀ 33 ’ਤੇ ਪੁੱਜ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਅੱਗਜ਼ਨੀ ਵਿੱਚ ਝੁਲਸੇ 36 ਲੋਕਾਂ ਵਿੱਚੋਂ 10 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਮੀਡੀਆ ਅਨੁਸਾਰ ਜਿਸ ਵੇਲੇ ਅੱਗ ਸ਼ੁਰੂ ਹੋਈ ਉਦੋਂ ਇਮਾਰਤ ਦੇ ਅੰਦਰ ਕਰੀਬ 70 ਲੋਕ ਮੌਜੂਦ ਸਨ।

ਸਾਬਕਾ ਪ੍ਰਧਾਨ ਮੰਤਰੀ ਖ਼ਾਕਾਨ ਅੱਬਾਸੀ ਗ੍ਰਿਫ਼ਤਾਰ

ਲਾਹੌਰ,18 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ’ਚ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਅਰਬਾਂ ਰੁਪਏ ਦੀ ਤਰਲ ਕੁਦਰਤੀ ਗੈਸ (ਐੱਲਐੱਨਜੀ) ਦੀ ਦਰਾਮਦ ਦਾ ਠੇਕਾ ਦੇਣ ਨਾਲ ਸਬੰਧਤ ਮਾਮਲੇ ’ਚ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਧਵ ਕੇਸ ਨਾਲ ਕਾਨੂੰਨ ਮੁਤਾਬਕ ਸਿੱਝਾਂਗੇ: ਪਾਕਿ

ਇਸਲਾਮਾਬਾਦ,18 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਜਾਧਵ ਮਾਮਲੇ ’ਚ ਅਗਲੇਰੀ ਕਾਰਵਾਈ ਨੂੰ ‘ਕਾਨੂੰਨ ਮੁਤਾਬਕ’ ਅਮਲ ਵਿੱਚ ਲਿਆਵੇਗਾ। ਖ਼ਾਨ ਨੇ ਫ਼ੈਸਲੇ ’ਤੇ ਪਹਿਲੀ ਵਾਰ ਪ੍ਰਤੀਕਰਮ ਦਿੰਦਿਆਂ ਇਕ ਟਵੀਟ ’ਚ ਕਿਹਾ

ਪੰਜਾਬੀ ਗਾਇਕਾ ਕੌਰ ਬੀ ਦੇ ਸਮਾਗਮ ਵਿਚ ਹੰਗਾਮਾ

ਮੈਲਬਰਨ,17 ਜੁਲਾਈ (ਪੰਜਾਬੀ ਟਾਇਮਜ਼ ) : ਆਸਟਰੇਲੀਆ ਦੇ ਸ਼ਹਿਰਾਂ ਵਿਚ ਤੀਆਂ ਨਾਲ ਸਬੰਧਿਤ ਪ੍ਰੋਗਰਾਮ ਕਰਨ ਪੁੱਜੀ ਪੰਜਾਬੀ ਗਾਇਕਾ ਕੌਰ ਬੀ. ਨਾਲ ਮੈਲਬਰਨ ਦੇ ਇਕ ਸਮਾਗਮ ਵਿਚ ਕੁਝ ਨੌਜਵਾਨਾਂ ਨੇ ਬਦਸਲੂਕੀ ਕੀਤੀ ਤੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ। ਇਸ ਮਗਰੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਗਾਇਕਾ ਨੇ ਭਾਈਚਾਰੇ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਮਕਬੂਜ਼ਾ ਕਸ਼ਮੀਰ ’ਚ ਹੜ੍ਹ ਨਾਲ 28 ਮੌਤਾਂ

ਇਸਲਾਮਾਬਾਦ,17 ਜੁਲਾਈ (ਪੰਜਾਬੀ ਟਾਇਮਜ਼ ) : ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਪਏ ਮੋਹਲੇਧਾਰ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਨਾਲ ਨੀਲਮ ਘਾਟੀ ’ਚ ਵੱਡੀ ਗਿਣਤੀ ’ਚ ਮਕਾਨ ਤੇ ਮਸਜਿਦਾਂ ਡਿੱਗ ਗਈਆਂ ਅਤੇ ਵੱਖ ਵੱਖ ਹਾਦਸਿਆਂ ’ਚ 28 ਵਿਅਕਤੀਆਂ ਦੀ ਮੌਤ ਹੋ ਗਈ।

ਇੰਡੋਨੇਸ਼ੀਆ ਦੇ ਬਾਲੀ ਟਾਪੂ ’ਚ ਭੂਚਾਲ

ਡੈਨਪਸਾਰ (ਇੰਡੋਨੇਸ਼ੀਆ),17 ਜੁਲਾਈ (ਪੰਜਾਬੀ ਟਾਇਮਜ਼ ) : ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਟਾਪੂ ਬਾਲੀ ’ਚ ਇਕ ਜ਼ਬਰਦਸਤ ਭੂਚਾਲ ਆਉਣ ਨਾਲ ਹਾਹਾਕਾਰ ਮਚ ਗਈ। ਸੰਯੁਕਤ ਰਾਸ਼ਟਰ ਭੂ-ਵਿਗਿਆਨਿਕ ਦੇ ਸਰਵੇ ਅਨੁਸਾਰ ਭੂਚਾਨ ਆਉਣ ਨਾਲ ਸਥਾਨਕ ਇਲਾਕਾ ਵਾਸੀ ਆਪਣੇ ਘਰ ਬਾਰ ਛੱਡ ਕੇ ਭੱਜਣ ਲੱਗੇ ਅਤੇ ਭੂਚਾਲ ਇੰਨਾ ਭਿਆਨਕ ਸੀ ਕਿ ਕਈ ਇਮਾਰਤਾਂ ਨੁਕਸਾਨੀਆਂ ਗਈਆਂ।
ਯੂਐੱਸਜੀਐੱਸ ਦੇ ਮੁਤਾਬਕ ਭੂਚਾਲ ਦੀ ਤੀਬਰਤਾ 5.7 ਪਾਈ ਗਈ, ਜਿਸ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 7.18 ਵਜੇ ਮਹਿਸੂਸ ਕੀਤੇ ਗਏ।

ਭਾਰਤੀਆਂ ਨੂੰ ਦੁਬਈ ਪੁੱਜਣ ’ਤੇ ਮਿਲੇਗਾ ਵੀਜ਼ਾ

ਦੁਬਈ,17 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤੀ ਵੀਜ਼ਾਧਾਰਕ, ਜਿਨ੍ਹਾਂ ਕੋਲ ਇੰਗਲੈਂਡ ਅਤੇ ਯੂਰੋਪੀਅਨ ਯੂਨੀਅਨ ਦਾ ਵੀਜ਼ਾ ਹੈ, ਨੂੰ ਦੁਬਈ ਦੀਆਂ ਸਾਰੀਆਂ ਬੰਦਰਗਾਹਾਂ ਤੋਂ ਇੱਥੋਂ ਦਾ ਵੀਜ਼ਾ ਦਿੱਤਾ ਜਾਵੇਗਾ। ਦੁਬਈ ਦੇ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਵੀਡੀਓ ਟਵੀਟ ਕਰ ਕੇ

ਭਾਰਤ ਤੇ ਇਸਰਾਈਲ ’ਚ ਮਿਜ਼ਾਈਲ ਸਮਝੌਤਾ


ਯੇਰੋਸੇਲਮ,,17 ਜੁਲਾਈ (ਪੰਜਾਬੀ ਟਾਇਮਜ਼ ) : ਇਸਰਾਈਲ ਦੀ ਸਰਕਾਰੀ ‘ਇਸਰਾਈਲ ਐਰੋਸਪੇਸ ਇੰਡਸਟਰੀਜ਼’ (ਆਈਏਆਈ) ਨੇ ਅੱਜ ਕਿਹਾ ਕਿ ਉਸ ਨੇ ਭਾਰਤੀ ਜਲ ਸੈਨਾ ਅਤੇ ਮਜ਼ਾਗੌਨ ਡੌਕ ਸ਼ਿਪਬਿਲਡਰਜ਼ ਨੂੰ ਨੇਵਲ ਐਮਆਰਐਸਏਐਮ (ਮੱਧ ਰੇਂਜ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ) ਪ੍ਰਣਾਲੀ ਦੀ ਸਪਲਾਈ ਕਰਨ ਲਈ ਪੰਜ ਕਰੋੜ ਅਮਰੀਕੀ ਡਾਲਰ ਦਾ ਸੌਦਾ ਸਹੀਬੱਧ ਕੀਤਾ ਹੈ।

ਤੀਹਰੇ ਤਲਾਕ ਦੇ ਮਸਲੇ ਬਾਰੇ ਚਰਚਾ ਕਰਵਾਈ

ਟੋਰਾਂਟੋ,17 ਜੁਲਾਈ (ਪੰਜਾਬੀ ਟਾਇਮਜ਼ ) : ਕੈਨੇਡੀਅਨ ਕੌਂਸਲ ਆਫ ਮੁਸਲਿਮ ਵਿਮੈੱਨ ਵੱਲੋਂ ਮਿਸੀਸਾਗਾ ਵਿਚ ‘ਤੀਹਰੇ ਤਲਾਕ’ ਦੇ ਮਸਲੇ ’ਤੇ ਚਰਚਾ ਕਰਵਾਈ ਗਈ, ਜਿਸ ਵਿਚ ਫਿਲਮਸਾਜ਼ ਸਾਜ਼ੀਆ ਜਾਵੇਦ ਦੀ ਐਵਾਰਡ ਜੇਤੂ ਦਸਤਾਵੇਜ਼ੀ ‘3 ਸੈਕਿੰਡਜ਼ ਡਿਵੋਰਸ’ ਵਿਖਾਈ ਗਈ। ਇਹ ਫ਼ਿਲਮ ਭਾਰਤ ਅੰਦਰ ਸ਼ਰੀਅਤ ਕਾਨੂੰਨ ਤਹਿਤ ਮੁਸਲਿਮ ਔਰਤਾਂ ’ਤੇ ਹੋ ਰਹੇ ਜ਼ੁਲਮ ਦੀ ਕਹਾਣੀ ਬਿਆਨ ਕਰਦੀ ਹੈ। ‘ਕਮੇਟੀ ਆਫ ਪ੍ਰੋਗਰੈੱਸਿਵ ਪਾਕਿਸਤਾਨੀ ਕੈਨੇਡੀਅਨਜ਼’ ਅਤੇ ‘ਹਮ-ਭੀ’ ਸੰਸਥਾਵਾਂ ਦੇ ਸਹਿਯੋਗ ਨਾਲ

ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ

ਵੈਨਕੂਵਰ,17 ਜੁਲਾਈ (ਪੰਜਾਬੀ ਟਾਇਮਜ਼ ) : ਕੈਨੇਡਾ ਵਿਚ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਪੜ੍ਹਾਈ, ਨੌਕਰੀ ਤੇ ਮਾਇਕ ਤੰਗੀਆਂ ਕਾਰਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪਿਛਲੇ ਪੰਜ ਸਾਲਾਂ ਦੌਰਾਨ 15 ਵਿਦਿਆਰਥੀ ਖ਼ੁਦਕੁਸ਼ੀ ਕਰ ਗਏ। ਇਨ੍ਹਾਂ ਵਿਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਇਹ ਅੰਕੜੇ ਸੂਬੇ ਦੀ ਕੋਰੋਨਰ ਸਰਵਿਸਿਜ਼ ਨੇ ਜਾਰੀ ਕੀਤੇ ਹਨ।

ਕੁਲਭੂਸ਼ਨ ਜਾਧਵ ਦੀ ਮੌਤ ਦੀ ਸਜ਼ਾ ਉੱਤੇ ਰੋਕ

ਹੇਗ,17 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਕੇਸ ਵਿੱਚ ਅੱਜ ਭਾਰਤ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਜ਼ਬਰਦਸਤ ਸਫਲਤਾ ਮਿਲੀ ਹੈ। ਅੰਤਰਰਾਸ਼ਟਰੀ ਅਦਾਲਤ ਨੇ ਬੁੱਧਵਾਰ ਨੂੰ ਸੁਣਾਏ ਫੈਸਲੇ ਵਿੱਚ ਕਿਹਾ ਹੈ ਕਿ ਪਾਕਿਸਤਾਨ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਉਥੋਂ ਦੀ ਫੌਜੀ ਅਦਾਲਤ ਵੱਲੋਂ ਦਿੱਤੀ ਮੌਤ ਦੀ ਸਜ਼ਾ ਉੱਤੇ ਲਾਜ਼ਮੀ ਤੌਰ ਉੱਤੇ ਨਜ਼ਰਸਾਨੀ ਕਰੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲੇ ਦਾ ਸਵਾਗਤ ਕੀਤਾ ਹੈ।

ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ: ਪਾਕਿ

ਇਸਲਾਮਾਬਾਦ,17 ਜੁਲਾਈ (ਪੰਜਾਬੀ ਟਾਇਮਜ਼ ) : ਕੁਲਭੁੂਸ਼ਨ ਜਾਧਵ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੰਤਰਰਾਸ਼ਟਰੀ ਅਦਾਲਤ ਨੇ ਭਾਰਤ ਦੀ ਕੁਲਭੂਸ਼ਨ ਜਾਧਵ ਦੀ

ਤਾਲਿਬਾਨ ਦੀ ਧਮਕੀ 'ਤੇ ਅਫ਼ਗਾਨ ਰੇਡੀਓ ਸਟੇਸ਼ਨ ਬੰਦ

ਕਾਬੁਲ,15 ਜੁਲਾਈ (ਪੰਜਾਬੀ ਟਾਇਮਜ਼ ) : ਤਾਲਿਬਾਨ ਦੇ ਇਕ ਸ਼ੱਕੀ ਕਮਾਂਡਰ ਵੱਲੋਂ ਲਗਾਤਾਰ ਮਿਲ ਰਹੀ ਧਮਕੀ ਮਗਰੋਂ ਅਫ਼ਗਾਨਿਸਤਾਨ ਦੇ ਗਜਨੀ ਸੂਬੇ 'ਚ ਨਿੱਜੀ ਰੇਡੀਓ ਸਟੇਸ਼ਨ ਸਮਾ ਨੂੰ ਬੰਦ ਕਰ ਦਿੱਤਾ ਗਿਆ ਹੈ। ਰੇਡੀਓ ਸਟੇਸ਼ਨ ਦੇ ਨਿਰਦੇਸ਼ਕ ਰਾਮੇਜ ਅਜ਼ੀਮੀ ਨੇ ਸੋਮਵਾਰ ਨੂੰ ਦੱਸਿਆ ਕਿ ਸਮਾ ਚੈਨਲ 'ਚ ਔਰਤਾਂ ਨੂੰ ਰੁਜ਼ਗਾਰ ਦਿੱਤੇ ਜਾਣ ਖ਼ਿਲਾਫ਼ ਤਾਲਿਬਾਨ ਕਮਾਂਡਰ ਨੇ ਕਾਰਵਾਈ ਦੀ ਧਮਕੀ ਦਿੱਤੀ ਸੀ। ਅਜ਼ੀਮੀ ਨੇ ਦੱਸਿਆ ਕਿ ਰੇਡੀਓ ਸਟੇਸ਼ਨ ਬੰਦ ਕਰਨ ਦੀ ਚਿਤਾਵਨੀ ਦੇਣ 

ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪਾਕਿ ਅਦਾਲਤ ਤੋਂ ਮਿਲੀ ਪੇਸ਼ਗੀ ਜ਼ਮਾਨਤ

 ਲਾਹੌਰ,15 ਜੁਲਾਈ (ਪੰਜਾਬੀ ਟਾਇਮਜ਼ ) : ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੇ ਇਕ ਅੱਤਵਾਦ ਰੋਕੂ ਅਦਾਲਤ ਤੋਂ ਸੋਮਵਾਰ ਨੂੰ ਪੇਸ਼ਗੀ ਜ਼ਮਾਨਤ ਮਿਲ ਗਈ। ਉਸ ਨੂੰ ਇਹ ਜ਼ਮਾਨਤ ਮਦਰੱਸੇ ਲਈ ਜ਼ਮੀਨ ਦੀ ਨਾਜਾਇਜ਼ ਵਰਤੋਂ ਦੇ ਮਾਮਲੇ 'ਚ ਮਿਲੀ ਹੈ।

ਮਕਬੂਜ਼ਾ ਕਸ਼ਮੀਰ 'ਚ ਬੱਦਲ ਫਟਣ ਨਾਲ 23 ਮੌਤਾਂ

ਇਸਲਾਮਾਬਾਦ,15 ਜੁਲਾਈ (ਪੰਜਾਬੀ ਟਾਇਮਜ਼ ) : ਮਕਬੂਜ਼ਾ ਕਸ਼ਮੀਰ ਦੇ ਨੀਲਮ ਵਾਦੀ ਖੇਤਰ 'ਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਨਾਲ 23 ਲੋਕਾਂ ਦੀ ਮੌਤ ਹੋ ਗਈ। ਵਾਦੀ ਦੇ ਲਾਸਵਾ ਇਲਾਕੇ 'ਚ ਬੱਦਲ ਫਟਣ ਨਾਲ ਕਈ ਮਕਾਨ ਰੁੜ੍ਹ ਗਏ। 

ਆਸਟ੍ਰੇਲੀਆ 'ਚ ਬੱਚਿਆਂ ਨੇ ਚੋਰੀ ਕੀਤੀ ਕਾਰ, ਕੀਤਾ 1000 ਕਿਮੀ ਸਫ਼ਰ

ਸਿਡਨੀ ,15 ਜੁਲਾਈ (ਪੰਜਾਬੀ ਟਾਇਮਜ਼ ) : ਆਸਟ੍ਰੇਲੀਆ 'ਚ ਚਾਰ ਬੱਚਿਆਂ ਨੇ ਮਸਤੀ ਲਈ ਨਾ ਸਿਰਫ਼ ਇਕ ਕਾਰ ਚੋਰੀ ਕੀਤੀ ਬਲਕਿ ਉਸ 'ਚ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰ ਲਿਆ। 10 ਤੋਂ 14 ਸਾਲ ਤਕ ਦੇ ਇਨ੍ਹਾਂ ਬੱਚਿਆਂ 'ਚ ਇਕ ਲੜਕੀ ਵੀ ਸ਼ਾਮਲ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਕਵੀਨਜ਼ਲੈਂਡ ਸੂਬੇ ਦੇ ਰਾਕਹੈਂਪਟਨ ਸ਼ਹਿਰ ਤੋਂ ਸ਼ਨਿਚਰਵਾਰ ਨੂੰ ਇਨ੍ਹਾਂ ਬੱਚਿਆਂ ਨੇ ਪਹਿਲਾਂ ਇਕ ਰਿਸ਼ਤੇਦਾਰ ਦੀ ਕਾਰ ਚੋਰੀ ਕੀਤੀ ਤੇ ਫਿਰ ਰੁਪਏ

ਹੜ੍ਹ ਨਾਲ ਜੂਝ ਰਹੇ ਨੇਪਾਲ ਨੇ ਮੰਗੀ ਕੌਮਾਂਤਰੀ ਏਜੰਸੀਆਂ ਤੋਂ ਮਦਦ

ਕਾਠਮੰਡੂ ,15 ਜੁਲਾਈ (ਪੰਜਾਬੀ ਟਾਇਮਜ਼ ) : ਹੜ੍ਹ ਨਾਲ ਜੂਝ ਰਹੇ ਨੇਪਾਲ ਨੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਏਜੰਸੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਨੇਪਾਲ 'ਚ ਹੁਣ ਤਕ ਕਰੀਬ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਵੀਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹਿਮਾਲਈ ਦੇਸ਼ ਦੇ 25 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ।ਕਾਠਮੰਡੂ ਪੋਸਟ ਅਖ਼ਬਾਰ ਮੁਤਾਬਕ, ਬਾਰਿਸ਼ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਐਤਵਾਰ ਨੂੰ ਰਾਜਧਾਨੀ ਕਾਠਮੰਡੂ 'ਚ ਹੰਗਾਮੀ ਬੈਠਕ ਬੁਲਾਈ ਗਈ। ਇਸ 'ਚ ਵਿਸ਼ਵ ਸਿਹਤ ਸੰਗਠਨ ਤੇ ਯੂਨੀਸੈੱਫ ਸਮੇਤ ਕਈ ਹੋਰ ਏਜੰਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। 

ਚੀਨ 'ਚ ਇਕ ਹੋਰ ਕੈਨੇਡੀਅਨ ਨਾਗਰਿਕ ਹਿਰਾਸਤ 'ਚ

ਮਾਂਟਰੀਅਲ,15 ਜੁਲਾਈ (ਪੰਜਾਬੀ ਟਾਇਮਜ਼ ) : ਚੀਨ 'ਚ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਕਦਮ ਨਾਲ ਦੋਵੇਂ ਦੇਸ਼ਾਂ ਵਿਚ ਤਣਾਅ ਵਧ ਸਕਦਾ ਹੈ। ਇਸੇ ਸਾਲ ਦੀ ਸ਼ੁਰੂਆਤ ਵਿਚ ਅਮਰੀਕਾ ਦੇ ਵਾਰੰਟ 'ਤੇ ਕੈਨੇਡਾ ਵਿਚ ਚੀਨੀ ਟੈਕਨਾਲੋਜੀ ਫਰਮ ਹੁਆਵੇ ਦੀ ਸੀਐੱਫਓ ਮੇਂਗ ਵਾਂਗਜੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਇਸ ਦੇ ਜਵਾਬ ਵਿਚ ਚੀਨ ਨੇ ਵੀ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। 

ਪਾਬੰਦੀਆਂ ਹਟਣ 'ਤੇ ਅਮਰੀਕਾ ਨਾਲ ਵਾਰਤਾ ਲਈ ਤਿਆਰ ਈਰਾਨ : ਰੂਹਾਨੀ

ਤਹਿਰਾਨ ,15 ਜੁਲਾਈ (ਪੰਜਾਬੀ ਟਾਇਮਜ਼ ) : ਅਮਰੀਕਾ ਨਾਲ ਜਾਰੀ ਤਣਾਅ ਦਰਮਿਆਨ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਜੇਕਰ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ। ਇਸ ਦਰਮਿਆਨ ਤਿੰਨ ਯੂਰਪੀ ਸ਼ਕਤੀਆਂ ਨੇ ਵੀ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵਧਦੇ ਤਣਾਅ ਨੂੰ ਦੂਰ ਕਰਨ ਲਈ ਗੱਲਬਾਤ ਦੀ ਅਪੀਲ ਕੀਤੀ ਹੈ।ਈਰਾਨ ਦੇ ਮੇਹਰ ਨਿਊਜ਼ ਏਜੰਸੀ 'ਚ ਰੂਹਾਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਧੌਂਸ ਵਿਖਾਉਣਾ ਬੰਦ ਕਰੋ ਤੇ ਪਾਬੰਦੀਆਂ ਹਟਾ ਕੇ ਮੁੜ ਤੋਂ ਤਾਰਕਿਕ ਤੇ ਗੰਭੀਰ ਬਣ ਜਾਓ। ਅਸੀਂ ਤਿਆਰ ਹਾਂ।'

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079563629
Copyright © 2019, Panjabi Times. All rights reserved. Website Designed by Mozart Infotech