» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਅਤਿਵਾਦੀਆਂ ਦੇ ਸਰਪ੍ਰਸਤ ਜਵਾਬਦੇਹ ਹੋਣ: ਮੋਦੀ

June 15, 2019 05:56 PM

ਬਿਸ਼ਕੇਕ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖ਼ਰ ਸੰਮੇਲਨ ਮੌਕੇ ਅਤਿਵਾਦ ਨੂੰ ‘ਸਰਪ੍ਰਸਤੀ, ਮਾਲੀ ਅਤੇ ਹੋਰ ਸਹਿਯੋਗ’ ਦੇਣ ਵਾਲੇ ਮੁਲਕਾਂ ਉੱਤੇ ਵਰ੍ਹਦਿਆਂ ਕਿਹਾ ਕਿ ਅਜਿਹੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਵਿਸ਼ਵ ਭਰ ਦੇ ਸਿਖ਼ਰਲੇ ਆਗੂਆਂ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨੇ ਅਸਿੱਧੇ ਤੌਰ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਨਿਸ਼ਾਨਾ ਸਾਧਿਆ ਜੋ ਕਿ ਉੱਥੇ ਮੌਜੂਦ ਸਨ। ਮੋਦੀ ਨੇ ਇਸ ਮੌਕੇ ਅਤਿਵਾਦ ਦੀ ਆਲਮੀ ਸਮੱਸਿਆ ਨਾਲ ਨਜਿੱਠਣ ਖ਼ਾਤਰ ਵਿਸ਼ਵ ਪੱਧਰੀ ਕਾਨਫ਼ਰੰਸ ਕਰਵਾਉਣ ਦੀ ਵੀ ਤਜਵੀਜ਼ ਰੱਖੀ। ਦਹਿਸ਼ਤਗਰਦੀ ਦੇ ਖ਼ਾਤਮੇ ਦੇ ਨੁਕਤੇ ਤੋਂ ਉਨ੍ਹਾਂ ਐੱਸਸੀਓ ਦੀ ਭੂਮਿਕਾ ਤੇ ਮੰਤਵਾਂ ਨੂੰ ਵੀ ਆਪਣੇ ਭਾਸ਼ਨ ਦੌਰਾਨ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤਿਵਾਦ-ਮੁਕਤ ਸਮਾਜ ਦਾ ਹਾਮੀ ਹੈ। ਭਾਰਤ ਤੋਂ ਇਲਾਵਾ ਐੱਸਸੀਓ ਦੇ ਬਾਕੀ ਮੈਂਬਰਾਂ ਨੇ ਵੀ ਸੰਮੇਲਨ ਮੌਕੇ ਅਤਿਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਤੇ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ। ਸੰਗਠਨ ਵੱਲੋਂ ਜਾਰੀ ਕੀਤੇ ਗਏ ਇਕਰਾਰਨਾਮੇ ਵਿਚ ਕਿਹਾ ਗਿਆ ਕਿ ਅਤਿਵਾਦ ਤੇ ਕੱਟੜਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮੋਦੀ ਨੇ ਇਸ ਮੌਕੇ ਕਿਹਾ ਕਿ ਇਸ ਸਮੱਸਿਆ ਦੇ ਨਿਬੇੜੇ ਲਈ ਇਕਜੁੱਟ ਹੋਣਾ ਪਵੇਗਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਵੀ ਇਸ ਮੌਕੇ ਹਾਜ਼ਰ ਸਨ। ਮੋਦੀ ਨੇ ਕਿਹਾ ਕਿ ਐੱਸਸੀਓ ਮੈਂਬਰ ਮੁਲਕਾਂ ਨੂੰ ਅਤਿਵਾਦ ਵਿਰੋਧੀ ਖੇਤਰੀ ਢਾਂਚੇ (ਆਰਏਟੀਐੱਸ) ਰਾਹੀਂ ਤਾਲਮੇਲ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਹਿਤ ਤੇ ਸਭਿਆਚਾਰ ਸਾਡੇ ਸਮਾਜ ਨੂੰ ਸਕਾਰਾਤਮਕ ਸਰਗਰਮੀ ਦਾ ਮੌਕਾ ਦਿੰਦੇ ਹਨ ਤੇ ਨੌਜਵਾਨਾਂ ਦਰਮਿਆਨ ਕੱਟੜਤਾ ਦੇ ਪਸਾਰੇ ਨੂੰ ਵੀ ਇਹ ਰੋਕਣ ਦੀ ਸਮਰੱਥਾ ਰੱਖਦੇ ਹਨ।
ਉਨ੍ਹਾਂ ਇਸ ਮੌਕੇ ਐੱਸਸੀਓ ਮੁਲਕਾਂ ਵਿਚਾਲੇ ਵਿੱਤੀ, ਬਦਲਵੇਂ ਊਰਜਾ ਸਰੋਤਾਂ ਤੇ ਸਿਹਤ ਸੇਵਾਵਾਂ ਸਬੰਧੀ ਤਾਲਮੇਲ ਹੋਰ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਖਿੱਤੇ ਵਿਚ ਅਮਨ ਤੇ ਵਿੱਤੀ ਖੁਸ਼ਹਾਲੀ ਦਾ ਹਾਮੀ ਹੈ। ਮੋਦੀ ਨੇ ਇਨ੍ਹਾਂ ਸਾਰੇ ਨੁਕਤਿਆਂ ਨੂੰ ਸਮੇਟਦਾ ਵੱਖ-ਵੱਖ ਸ਼ਬਦਾਂ ਨਾਲ ਬਣਿਆ ਇਕ ਟੈਂਪਲੇਟ ‘ਐੱਚਈਏਐੱਲਟੀਐੱਚ’ (ਹੈਲਥ) ਵੀ ਦਿੱਤਾ। ਇਸ ਵਿਚ ਐੱਚ ਨਾਲ ਹੈਲਥਕੇਅਰ, ਈ ਨਾਲ ਇਕਨੌਮਿਕ ਕੋਆਪ੍ਰੇਸ਼ਨ, ਏ ਨਾਲ ਅਲਟਰਨੇਟ ਐਨਰਜੀ, ਐਲ ਨਾਲ ਲਿਟਰੇਚਰ ਤੇ ਕਲਚਰ, ਟੀ ਨਾਲ ਟੈਰੋਰਿਜ਼ਮ ਫਰੀ ਸੁਸਾਇਟੀ ਤੇ ਐੱਚ ਨਾਲ ਹਿਊਮਨ ਕੋਆਪ੍ਰੇਸ਼ਨ ਨੂੰ ਉਭਾਰਿਆ ਗਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ ਦਾ ਸਿੱਧੇ ਤੌਰ ਉੱਤੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਮੈਂਬਰ ਮੁਲਕਾਂ ਨੂੰ ਇਕ-ਦੂਜੇ ਦਾ ਹਿੱਤਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਪਾਰਦਰਸ਼ਤਾ ਵਰਤਣੀ ਚਾਹੀਦੀ ਹੈ।


 
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ

ਨਿਊਯਾਰਕ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਏ321ਐਕਸਐੱਲਆਰ ਹਵਾਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰਲਾਈਨਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏਅਰਲਾਈਨਜ਼ 6.5 ਅਰਬ ਡਾਲਰ ਖਰਚ ਕੇ ਪੁਰਾਣੇ ਬੋਇੰਗ ਜਹਾਜ਼ਾਂ ਨੂੰ ਬਦਲ ਰਹੀ ਹੈ। ਨਵੇਂ ਏਅਰਬੱਸ ਜਹਾਜ਼ਾਂ ਦੀ ਸਪਲਾਈ 2024 ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਨਾਲ ਬੋਇੰਗ ਜਹਾਜ਼ਾਂ ਦੀਆਂ ਉਡਾਣਾਂ ਰੋਕ ਦਿੱਤੀਆਂ ਜਾਣਗੀਆਂ।

ਹਮਲੇ ਵਿੱਚ ਜਾਪਾਨੀ ਡਾਕਟਰ ਸਣੇ ਛੇ ਹਲਾਕ

ਕਾਬੁਲ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਕਈ ਦਹਾਕਿਆਂ ਤੋਂ ਅਫਗਾਨਿਸਤਾਨ ਵਿੱਚ ਕੰਮ ਕਰਦੇ ਇਕ ਜਾਪਾਨੀ ਡਾਕਟਰ ਸਣੇ ਹਮਲੇ ਵਿੱਚ ਛੇ ਵਿਅਕਤੀ ਮਾਰੇ ਗਏ ਹਨ। ਡਾਕਟਰ ਤੇਸਤੂ ਨਾਕਾਮੁਰਾ (73) ਜੋ ਕਿ ਅਮਨ ਜਾਪਾਨ ਮੈਡੀਕਲ ਸਰਵਿਸਜ਼ ਦਾ ਮੁਖੀ ਸੀ, 

‘ਚੋਣਾਂ ’ਚ ਲਾਹੇ ਲਈ ਰਾਸ਼ਟਰਪਤੀ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ’

ਵਾਸ਼ਿੰਗਟਨ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਵਿੱਚ ਡੈਮੋਕਰੈਟਸ ਦੇ ਕੰਟਰੋਲ ਵਾਲੀ ਪ੍ਰਤੀਨਿਧ ਸਭਾ ਦੀ ਚੌਕਸੀ ਕਮੇਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਮਹਾਦੋਸ਼ ਦੀ ਸੁਣਵਾਈ ’ਤੇ ਅਧਾਰਿਤ ਆਪਣੀ ਇਕ ਰਿਪੋਰਟ ਵਿੱਚ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਕਮੇਟੀ ਨੇ ਕਿਹਾ ਕਿ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਲਾਹਾ ਲੈਣ ਲਈ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਬਲਕਿ ਮੁਲਕ ਦੀ ਕੌਮੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾਇਆ। ਕਮੇਟੀ ਮੁਤਾਬਕ ਅਮਰੀਕੀ ਸਦਰ ਨੇ ਕੌਮੀ ਹਿੱਤਾਂ ਦੀ ਥਾਂ ਨਿੱਜੀ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ।
ਸਦਨ ਦੀਆਂ ਤਿੰਨ ਕਮੇਟੀਆਂ ਦੇ ਮੁਖੀਆਂ ਨੇ ਮੰਗਲਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ,

‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ

ਵਾਸ਼ਿੰਗਟਨ,4 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥਾਪਕਾਂ ਲੈਰੀ ਪੇਜ ਤੇ ਸਰਗੀ ਬਰਿਨ ਨੇ ਆਪੋ-ਆਪਣੀ ਐਗਜ਼ੈਕਟਿਵ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਮੁਤਾਬਕ ਪਿਚਈ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਕਾਰਪੋਰੇਟ ਆਗੂਆਂ ਵਿਚ ਗਿਣੇ ਜਾਣ ਲੱਗੇ ਹਨ। ਪੇਜ ਤੇ ਬਰਿਨ ਨੇ ਅਲਫ਼ਾਬੈੱਟ ਦੇ ਸੀਈਓ ਤੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ। ਪਿਚਈ (47) ਇਸ ਵੇਲੇ ਗੂਗਲ ਦੇ ਸੀਈਓ ਹਨ ਤੇ ਲੰਮੇ ਸਮੇਂ ਤੋਂ ਕੰਪਨੀ ਨਾਲ ਕਾਜਕਾਰੀ ਅਧਿਕਾਰੀ ਵਜੋਂ ਜੁੜੇ ਹੋਏ ਹਨ। ਮੌਜੂਦਾ ਰੋਲ ਦੇ ਨਾਲ ਉਹ ਹੁਣ ਅਲਫ਼ਾਬੈੱਟ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਪਿਚਈ ਨੇ ਤਰੱਕੀ ਮਿਲਣ ਮੌਕੇ ਕਿਹਾ ਕਿ ਉਹ ਉਤਸ਼ਾਹਿਤ ਹਨ ਤੇ ਤਕਨੀਕ ਰਾਹੀਂ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਦੇ ਕੰਪਨੀ ਦੇ ਮੰਤਵਾਂ ’ਤੇ ਧਿਆਨ ਕੇਂਦਰਿਤ ਕਰਨਗੇ। 

ਏਸ਼ਿਆਈ ਮੁਲਕਾਂ ਦਾ ਦੌਰਾ ਕਰਨਗੀਆਂ ਜੂਲੀਆ ਰੌਬਰਟ ਤੇ ਮਿਸ਼ੇਲ ਓਬਾਮਾ

ਲਾਸ ਏਂਜਲਸ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹੌਲੀਵੁੱਡ ਅਦਾਕਾਰਾ ਜੂਲੀਆ ਰੌਬਰਟ ਅਤੇ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਵੱਲੋਂ ਲੜਕੀਆਂ ਦੀ ਸਿੱਖਿਆ ਤੇ ਸ਼ਕਤੀਕਰਨ ਦੇ ਮੱਦੇਨਜ਼ਰ ਏਸ਼ੀਆ ਦਾ ਦੌਰਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਜੀਲੌਾਗ 'ਚ ਸਜਾਇਆ ਪਹਿਲੀ ਵਾਰ ਨਗਰ ਕੀਰਤਨ

ਮੈਲਬੌਰਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਥੋਂ 75 ਕਿਲੋਮੀਟਰ ਦੀ ਦੂਰੀ 'ਤੇ ਵਸੇ ਕਸਬੇ ਜੀਲੌਾਗ 'ਚ ਪਹਿਲੀ ਵਾਰ ਨਗਰ ਕੀਰਤਨ ਸਜਾਇਆ ਗਿਆ | 

ਭਾਰਤੀ ਮੂਲ ਦੇ ਨਾਗਰਿਕ ਨੂੰ ਕਤਲ ਕਰਨ ਵਾਲੇ ਨੂੰ ਉਮਰ ਕੈਦ

ਕੈਲੀਫੋਰਨੀਆ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਦਾਲਤ ਵਲੋਂ 2017 'ਚ ਇਕ ਗੈਸ ਸਟੇਸ਼ਨ ਉਪਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਦਿਤਿਆ ਸਨੀ ਆਨੰਦ ਦੀ ਹੋਈ ਹੱਤਿਆ ਦੇ ਮਾਮਲੇ 'ਚ ਬਾਲਟੀਮੋਰ ਦੇ ਵਸਨੀਕ ਮਾਰਕ ਐਾਥਨੀ ਐਲਿਸ (31) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਯਾਰਕ ਕਾਊਾਟੀ ਦੀ ਪੈਨਸਿਲਵੇਨੀਆ ਅਦਾਲਤ ਦੇ ਜੱਜ ਹੈਰੀ ਨੈਸ ਨੇ ਐਲਿਸ ਨੂੰ ਦੋਸ਼ੀ ਠਹਿਰਾਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ | ਦੋਸ਼ੀ ਦੀ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਹੈ | 

ਜੰਗਲਾਂ ਦੀ ਅੱਗ ਦਾ ਧੂੰਆਂ ਸਿਡਨੀ ਸ਼ਹਿਰ ਤੱਕ ਪਹੁੰਚਿਆ

ਸਿਡਨੀ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :-ਨਿਊ ਸਾਊਥ ਵੇਲਜ ਸੂਬਾ ਵਿਚ ਵੱਖ-ਵੱਖ ਸਥਾਨਾਂ 'ਤੇ ਲੱਗੀ ਜੰਗਲਾਂ ਦੀ ਅੱਗ ਨੇ ਬਹੁਤ ਹੀ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ | ਜਾਣਕਾਰੀ ਅਨੁਸਾਰ 120 ਦੇ ਕਰੀਬ ਵੱਖ-ਵੱਖ ਸਥਾਨਾਂ 'ਤੇ ਅੱਗ ਲੱਗੀ ਹੋਈ ਹੈ | ਕਈ ਘਰਾਂ ਦੇ ਨਾਲ-ਨਾਲ ਕੁਰੋਵਾਨ ਦੇ ਨੇੜੇ 25 ਹਜ਼ਾਰ ਹੈਕਟੇਅਰ ਜੰਗਲ ਸੜ ਕੇ ਸਵਾਹ ਹੋ ਗਿਆ ਹੈ | ਸਿਡਨੀ ਦੇ ਨੇੜਲੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਸਿਡਨੀ ਸ਼ਹਿਰ 'ਚ ਵੀ ਧੂੰਆਂ ਦੇਖਿਆ ਜਾ 

ਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ

ਵਾਸ਼ਿੰਗਟਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦੇ ਪੁਲਾੜ ਪ੍ਰਾਜੈਕਟ ‘ਚੰਦਰਯਾਨ-2’ ਦਾ ‘ਵਿਕਰਮ’ ਲੈਂਡਰ ਜੋ ਕਿ ਸਤੰਬਰ ਵਿਚ ਚੰਦ ਦੇ ਧਰਾਤਲ ਨਾਲ ਟਕਰਾ ਗਿਆ ਸੀ, ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਲੱਭ ਲਿਆ ਹੈ। ਇਸ ਨੂੰ ਲੱਭਣ ਵਿਚ ‘ਨਾਸਾ’ ਦੇ ਚੇਨਈ ਦੇ ਇਕ ਸੂਚਨਾ ਤਕਨੀਕ ਮਾਹਿਰ ਨੇ ਮਦਦ ਕੀਤੀ ਹੈ।

ਬਰੀਆਰਪੁਰ ਦੇ ਦੇਵੀ ਗਧੀਮਾਈ ਦੇ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ

ਬਰੀਆਰਪੁਰ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੇਪਾਲ ਵਿੱਚ ਹਰ ਪੰਜ ਸਾਲ ਬਾਅਦ ਮਨਾਏ ਜਾਣ ਵਾਲੇ ਦੇਵੀ ਗਧੀਮਾਈ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸਮਾਜ ਸੇਵੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਸ ਹੈ ਇਸ ਵਾਰ ਇੱਥੇ ਘੱਟ ਪਸ਼ੂਆਂ ਦੀ ਬਲੀ ਦਿੱਤੀ ਜਾਵੇਗੀ। ਪੰਜ ਸਾਲ ਪਹਿਲਾਂ ਇੱਥੇ 2 ਲੱਖ ਦੇ ਕਰੀਬ ਪਸ਼ੂਆਂ ਦੀ ਬਲੀ ਦਿੱਤੀ ਗਈ ਸੀ।

ਮਹਾਦੋਸ਼ ਦੀ ਸੁਣਵਾਈ ’ਚੋਂ ਗੈਰਹਾਜ਼ਰ ਰਹਿਣਗੇ ਟਰੰਪ

ਵਾਸ਼ਿੰਗਟਨ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਨੇ ਅੱਜ ਕਿਹਾ ਕਿ ਟਰੰਪ ਜਾਂ ਉਨ੍ਹਾਂ ਦਾ ਅਟਾਰਨੀ ਅਮਰੀਕੀ ਸਦਰ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਨਹੀਂ ਹੋਣਗੇ। ਵਕੀਲ ਨੇ ਮਹਾਦੋਸ਼ ਦੀ ਇਸ ਪੂਰੀ ਕਾਰਵਾਈ ਵਿੱਚ ਬੁਨਿਆਦੀ ਅਮਲ ਤੇ ਮੌਲਿਕ ਨਿਰਪੱਖਤਾ ਦੀ ਘਾਟ ਦਾ ਹਵਾਲਾ ਦਿੱਤਾ ਹੈ। ਮਹਾਦੋਸ਼ ਨਾਲ ਸਬੰਧਤ ਸੁਣਵਾਈ ਅਸਲ ਵਿਚ ਡੈਮੋਕਰੈਟਾਂ ਵੱਲੋਂ ਇਸ ਤੱਥ ਨੂੰ ਸਥਾਪਤ ਕਰਨ ਦਾ ਯਤਨ ਹੈ 

ਚੀਨ ਵਿੱਚ ਨਵੇਂ ਫੋਨ ਨੰਬਰ ਲਈ ਫੇਸ ਸਕੈਨ ਜ਼ਰੂਰੀ

ਬੀਜਿੰਗ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਵਿੱਚ ਅੱਜ ਤੋ ਨਵਾਂ ਫੋਨ ਨੰਬਰ ਲੈਣ ਵਾਲਿਆਂ ਲਈ ਫੇਸ (ਚਿਹਰਾ) ਸਕੈਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਚਨਾ ਤਕਨਾਲੋਜੀ ਅਥਾਰਟੀ ਨੇ ਇਸ ਬਾਰੇ ਸਭ ਟੈਲੀਕਾਮ ਆਪ੍ਰੇਟਰਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ।

ਹਾਂਗਕਾਂਗ 'ਚ ਅਮਰੀਕਾ ਦੇ ਧੰਨਵਾਦ ਬਹਾਨੇ ਇੱਕ ਹੋਰ ਰੈਲੀ

ਹਾਂਗਕਾਂਗ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਾਂਗਕਾਂਗ 'ਚ ਕੱਲ੍ਹ ਦੁਪਹਿਰ ਸੈਂਕੜੇ ਲੋਕਾਂ ਵੱਲੋਂ ਚਾਰਟਰ ਗਾਰਡਨ ਸੈਂਟਰ ਤੋਂ ਅਮਰੀਕੀ ਦੂਤਘਰ ਤੱਕ ਅਮਰੀਕੀ ਸਰਕਾਰ ਵੱਲੋਂ ਲੋਕਤੰਤਰ ਪੱਖੀ ਧਿਰ ਦਾ ਸਪਸ਼ਟ ਸਮਰਥਨ ਕਰਨ ਉਤੇ ‘ਥੈਂਕ ਯੂ ਯੂ ਐਸ' ਨਾਂਅ ਦੀ ਰੈਲੀ ਕਰਕੇ ਸੜਕਾਂ 'ਤੇ ਅਮਰੀਕੀ ਝੰਡੇ ਲਹਿਰਾਏ ਗਏ।

ਆਸਟ੍ਰੇਲੀਆ ਨੇ ਚੀਨ ਤੋਂ ਗ੍ਰਿਫ਼ਤਾਰ ਪੱਤਰਕਾਰ ਬਾਰੇ ਜਾਣਕਾਰੀ ਮੰਗੀ

ਸਿਡਨੀ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਆਸਟ੍ਰੇਲੀਆ ਨੇ ਬੀਜਿੰਗ ਵਿਚ ਗ੍ਰਿਫ਼ਤਾਰ ਕੀਤੇ ਗਏ ਚੀਨੀ ਮੂਲ ਦੇ ਆਪਣੇ ਨਾਗਰਿਕ ਪੱਤਰਕਾਰ ਨਾਲ ਹੋ ਰਹੇ ਵਤੀਰੇ ਦੀ ਅੱਜ ਆਲੋਚਨਾ ਕੀਤੀ ਅਤੇ ਉਨ੍ਹਾਂ ਉੱਤੇ ਚਲਾਏ ਜਾ ਰਹੇ ਕੇਸ ਦਾ ਵੇਰਵਾ ਮੰਗਿਆ ਹੈ। ਚੀਨ ਦਾ ਕਹਿਣਾ ਹੈ ਕਿ ਇਸ ਪੂਰੇ ਕੇਸ ਵਿਚ ਕਾਨੂੰਨ ਦਾ ਪਾਲਣ ਕੀਤਾ ਜਾ ਰਿਹਾ ਹੈ।

ਹਿੰਦੂ ਵਿਰੋਧੀ ਟਿੱਪਣੀ ਕਰਨ ਵਾਲੇ ਨੂੰ ਵੀ ਪਾਕਿ ਪੰਜਾਬ ਦਾ ਮੰਤਰੀ ਬਣਾ ਦਿੱਤਾ ਗਿਆ

ਲਾਹੌਰ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਸੋਮਵਾਰ ਨੂੰ ਫੈਯਾਜ਼ੁਲ ਹਸਨ ਚੌਹਾਨ ਨੂੰ ਇਕ ਵਾਰ ਫਿਰ ਆਪਣਾ ਸੂਚਨਾ ਮੰਤਰੀ ਨਿਯੁਕਤ ਕਰ ਦਿੱਤਾ ਹੈ। ਹਿੰਦੂ ਵਿਰੋਧੀ ਟਿੱਪਣੀ ਕਰਨ ਦੇ ਕਾਰਨ ਨੌਂ ਮਹੀਨੇ ਪਹਿਲਾਂ ਉਨ੍ਹਾਂਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਟਿੱਪਣੀ ਕਾਰਨ ਹਾਕਮ ਪਾਰਟੀ ਦੇ ਸੀਨੀਅਰਆਗੂਆਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂਂ ਦੀ ਕਾਫੀ ਨਿੰਦਾ ਕੀਤੀ ਸੀ।

ਨਾਟੋ ਦੇ ਭਵਿੱਖ ਬਾਰੇ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ ਟਰੂਡੋ

ਓਟਵਾ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਸਾਥੀ ਨਾਟੋ ਆਗੂਆਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਹ ਕੈਨੇਡਾ ਵੱਲੋਂ ਡਿਫੈਂਸ ਉੱਤੇ ਕੀਤੇ ਜਾਣ ਵਾਲੇ ਖਰਚ ਸਬੰਧੀ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਬਚਣ ਦੀ ਕੋਸਿ਼ਸ਼ ਕਰਨਗੇ। ਇਸ ਦੇ ਨਾਲ ਹੀ ਇਸ ਫੌਜੀ ਗੱਠਜੋੜ ਵਿੱਚ ਕੈਨੇਡਾ ਵੱਲੋਂ ਪਾਏ ਜਾ ਰਹੇ ਹੋਰ ਯੋਗਦਾਨ ਨੂੰ ਚੇਤੇ ਕਰਵਾਉਣ ਤੋਂ ਵੀ ਟਰੂਡੋ ਪਾਸੇ ਨਹੀਂ ਹਟਣਗੇ।
ਨਾਟੋ ਦੀ 70ਵੀਂ ਵਰ੍ਹੇਗੰਢ ਮਨਾਉਣ ਲਈ 29 ਨਾਟੋ ਮੈਂਬਰ ਮੁਲਕਾਂ ਦੇ ਆਗੂ ਲੰਡਨ ਵਿੱਚ ਢੁਕਣੇ ਸ਼ੁਰੂ ਹੋ ਗਏ ਹਨ। ਜਿ਼ਕਰਯੋਗ ਹੈ ਕਿ ਨਾਟੋ ਦੀ ਸ਼ੁਰੂਆਤ ਨੌਰਥ ਅਮਰੀਕੀ ਤੇ ਪੱਛਮੀ ਯੂਰਪ ਨੂੰ ਸੋਵੀਅਤ ਯੂਨੀਅਨ ਤੋਂ ਬਚਾਉਣ ਲਈ ਸੀਤ ਯੁੱਧ ਤੋਂ ਬਾਅਦ ਹੋਈ ਸੀ। ਪਿੱਛੇ ਜਿਹੇ ਇਸ ਗੱਠਜੋੜ ਨੇ ਅਫਗਾਨਿਸਤਾਨ ਵਿੱਚ ਸੰਘਰਸ਼ ਕੀਤਾ, ਲਿਬਿਆਈ ਤਾਨਾਸ਼ਾਹ ਮੁਅੰਮਰ ਗੱਦਾਫੀ ਨੂੰ ਬਾਹਰ ਦਾ ਰਸਤਾ ਦਿਖਾਇਆ, ਹੌਰਨ ਆਫ ਅਫਰੀਕਾ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਉਣ ਲਈ ਗਸ਼ਤ ਕੀਤਾ ਤੇ ਰੂਸ ਦੇ ਗੁੱਸੇ ਦੇ ਖਿਲਾਫ ਪੂਰਬੀ ਯੂਰਪ ਵਿੱਚ ਲਾਈਨ ਆਫ ਡਿਫੈਂਸ ਕਾਇਮ ਕੀਤੀ।

ਫਾਰਮਾਕੇਅਰ ਪਲੈਨ ਲਾਗੂ ਕਰਨ ਤੋਂ ਪਹਿਲਾਂ ਹੈਲਥ ਕੇਅਰ ਵਿੱਚ ਸੁਧਾਰ ਚਾਹੁੰਦੇ ਹਨ ਪ੍ਰੀਮੀਅਰਜ਼

ਮਿਸੀਸਾਗਾ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ ਦੇ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਆਗੂਆਂ ਨੇ ਸੋਮਵਾਰ ਨੂੰ ਹੈਲਥ ਕੇਅਰ ਫੰਡਿੰਗ ਵਿੱਚ ਕੀਤੇ ਵਾਧੇ ਦੇ ਸਬੰਧ ਵਿੱਚ ਫੈਡਰਲ ਸਰਕਾਰ ਉੱਤੇ ਦਬਾਅ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਪ੍ਰਤੀ ਵੀ ਆਪਣੀ ਝਿਜਕ ਪ੍ਰਗਟਾਈ।
ਮਿਸੀਸਾਗਾ, ਓਨਟਾਰੀਓ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਪ੍ਰੀਮੀਅਰਜ਼ ਨੇ ਫੈਡਰਲ ਸਰਕਾਰ ਤੋਂ ਇਹ ਮੰਗ ਕਰਨ ਦਾ ਫੈਸਲਾ ਕੀਤਾ ਕਿ ਉਨ੍ਹਾਂ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਵਿੱਤੀ ਮਦਦ ਕੀਤੀ ਜਾਵੇ ਜਿਹੜੇ ਆਰਥਿਕ ਗਿਰਾਵਟ ਦੇ ਦੌਰ ਵਿੱਚੋਂ ਲੰਘ ਰਹੇ ਹਨ। ਇਹ ਅਲਬਰਟਾ ਦੀ ਪਹਿਲੀ ਗੁਜ਼ਾਰਿਸ਼ ਸੀ। ਚਾਰ ਮੁੱਦਿਆਂ ਉੱਤੇ ਪ੍ਰੀਮੀਅਰਜ਼ ਆਮ ਰਾਇ ਕਾਇਮ ਕਰਨ ਵਿੱਚ ਕਾਮਯਾਬ ਹੋਏ, ਜਿਨ੍ਹਾਂ ਵਿੱਚ ਆਰਥਿਕ ਮੁਕਾਬਲੇਬਾਜ਼ੀ, ਵਿੱਤੀ ਸਥਿਰਤਾ ਪ੍ਰੋਗਰਾਮ, ਹੈਲਥ ਕੇਅਰ ਤੇ ਇਨਫਰਾਸਟ੍ਰਕਚਰ ਫੰਡਿੰਗ ਤੇ ਉੱਤਰੀ ਤਰਜੀਹਾਂ ਸ਼ਾਮਲ ਹਨ।

ਓਨਟਾਰੀਓ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰਜ਼ ਨਿੱਕੇ ਨਿਊਕਲੀਅਰ ਰਿਐਕਟਰਜ਼ ਵਿਕਸਤ ਕਰਨ ਲਈ ਵਚਨਬੱਧ

ਓਨਟਾਰੀਓ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਓਨਟਾਰੀਓ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰਜ਼ ਵੱਲੋਂ ਐਤਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਤਿੰਨਾਂ ਆਗੂਆਂ ਵੱਲੋਂ ਕਾਰਬਨ ਦੇ ਉਤਪਾਦਨ ਨੂੰ ਰੋਕਣ ਲਈ ਨਿੱਕੇ ਨਿਊਕਲੀਅਰ ਰਿਐਕਟਰਜ਼ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਗਿਆ।

ਐੱਸ.ਸਾਕੀ ਦਾ ਕਹਾਣੀ ਸੰਗ੍ਰਹਿ ‘ਅਖੀਰੀ ਬਾਜ਼ੀ’ ਲੋਕ ਅਰਪਣ

ਸਿਡਨੀ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਅੱਜ ਪੰਜਾਬੀ ਸਾਹਿਤ ਤੇ ਅਦਬ ਵੱਲੋਂ ਕਹਾਣੀਕਾਰ ਤੇ ਨਾਵਲਕਾਰ ਐੱਸ. ਸਾਕੀ ਦਾ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਅਖੀਰੀ ਬਾਜ਼ੀ’ ਲੋਕ ਅਰਪਣ ਕੀਤਾ ਗਿਆ। ਇਹ ਉਨ੍ਹਾਂ ਦਾ 22ਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ 20 ਕਹਾਣੀਆਂ ਹਨ। ਸ੍ਰੀ ਸਾਕੀ ਦੇ ਹੁਣ ਤੱਕ 9 ਨਾਵਲ ਤੇ 23 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ।

ਮੈਕਸਿਕੋ: ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਹਲਾਕ

ਮੈਕਸਿਕੋ ਸਿਟੀ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਸਰਹੱਦ ਲਾਗੇ ਮੈਕਸਿਕੋ ਦੇ ਇਕ ਕਸਬੇ ਵਿਚ ਹੋਈ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਜਣੇ ਮਾਰੇ ਗਏ ਹਨ। ਮਰਨ ਵਾਲੇ 10 ਜਣੇ ਕਿਸੇ ਗੈਂਗ ਦਾ ਹਿੱਸਾ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਗੈਂਗਸਟਰਾਂ ਨੂੰ ਅਤਿਵਾਦੀ ਐਲਾਨਣਗੇ। ਇਸ ਤੋਂ ਬਾਅਦ ਇਲਾਕੇ ’ਚ ਤਣਾਅ ਵਧ ਗਿਆ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087472323
Copyright © 2019, Panjabi Times. All rights reserved. Website Designed by Mozart Infotech