ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਰਾਸ਼ਟਰੀ

ਡਾਕਟਰਾਂ ਦੀ ਹੜਤਾਲ ਦੇਸ਼ ਭਰ ’ਚ ਫੈਲੀ

June 15, 2019 06:00 PM

ਕੋਲਕਾਤਾ/ਨਵੀਂ ਦਿੱਲੀ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਬੰਗਾਲ ਵਿੱਚ ਹੜਤਾਲ ’ਤੇ ਗਏ ਜੂਨੀਅਰ ਡਾਕਟਰਾਂ ਦੇ ਰੋਹ ਦੀ ਲਹਿਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਫ਼ੈਲ ਗਈ ਹੈ। ਚੰਡੀਗੜ੍ਹ ਤੇ ਪਟਿਆਲਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਡਾਕਟਰਾਂ ਨੇ ਕੋਲਕਾਤਾ ਹਸਪਤਾਲ ਵਿੱਚ ਹੋਈ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਕਰਕੇ ਓਪੀਡੀ ਸਮੇਤ ਹੋਰ ਸੇਵਾਵਾਂ ਅਸਰਅੰਦਾਜ਼ ਹੋਈਆਂ। ਇਸ ਦੌਰਾਨ ਭਾਰਤੀ ਮੈਡੀਕਲ ਐਸੋਸੀਏਸ਼ਨ
(ਆਈਐੱਮਏ) ਨੇ ਪੱਛਮੀ ਬੰਗਾਲ ਦੇ ਆਪਣੇ ਸਾਥੀ ਡਾਕਟਰਾਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਤਿੰਨ ਰੋਜ਼ਾ ਦੇਸ਼-ਵਿਆਪੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ। ਐਸੋਸੀਏਸ਼ਨ ਨੇ 17 ਜੂਨ ਨੂੰ ਹੜਤਾਲ ਦਾ ਸੱਦਾ ਦਿੰਦਿਆਂ ਗੈਰ-ਜ਼ਰੂਰੀ ਸਿਹਤ ਸੇਵਾਵਾਂ ਬੰਦ ਰੱਖਣ ਲਈ ਕਿਹਾ। ਉਧਰ ਕੋਲਕਾਤਾ ਦੇ ਹੜਤਾਲੀ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕਰਦਿਆਂ ਚੌਥੇ ਦਿਨ ਵਿੱਚ ਪੁੱਜੀ ਹੜਤਾਲ ਵਾਪਸ ਲੈਣ ਲਈ ਰਾਜ ਸਰਕਾਰ ਅੱਗੇ ਛੇ ਸ਼ਰਤਾਂ ਰੱਖੀਆਂ ਹਨ। ਇਸ ਦੌਰਾਨ ਬੰਗਾਲ ਵਿੱਚ ਸਰਕਾਰੀ ਹਸਪਤਾਲਾਂ ਦੇ ਸੌ ਤੋਂ ਵਧ ਸੀਨੀਅਰ ਡਾਕਟਰਾਂ ਨੇ ਅੱਜ ਅਸਤੀਫ਼ੇ ਦੇ ਦਿੱਤੇ।
ਆਈਐੱਮਏ ਨੇ ਤਿੰਨ ਰੋਜ਼ਾ ਦੇਸ਼-ਵਿਆਪੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਕਰਦਿਆਂ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਕਾਮਿਆਂ ਦੀ ਸੁਰੱਖਿਆ (ਹਿੰਸਾ ਖ਼ਿਲਾਫ) ਲਈ ਕੇਂਦਰੀ ਕਾਨੂੰਨ ਬਣਾਏ ਜਾਣ ਦੀ ਮੰਗ ਦੁਹਰਾਈ। ਆਈਐਮਏ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਘੱਟੋ-ਘੱਟ ਸੱਤ ਸਾਲ ਸਜ਼ਾ ਦੀ ਵਿਵਸਥਾ ਰੱਖੀ ਜਾਵੇ। ਸੰਸਥਾ ਨੇ ਕਿਹਾ ਕਿ ਰੈਜ਼ੀਡੈਂਟ ਡਾਕਟਰਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਅਜਿਹੀਆਂ ਘਟਨਾਵਾਂ ਦੇ ਲਗਾਤਾਰ ਵਾਪਰਨ ਦੇ ਚਲਦਿਆਂ ਅਗਲੇ ਦੋ ਦਿਨ (ਸ਼ਨਿਚਰਵਾਰ ਤੇ ਐਤਵਾਰ) ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਆਈਐਮਏ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਡਾਕਟਰ ਕਾਲੀਆਂ ਪੱਟੀਆਂ ਬੰਨ੍ਹਣ ਦੇ ਨਾਲ ਅਮਨ ਅਮਾਨ ਨਾਲ ਧਰਨੇ ਦੇਣਗੇ ਤੇ ਮਾਰਚ ਕਰਨਗੇ। ਸੰਸਥਾ ਨੇ ਸਬੰਧਤ ਐਸੋਸੀਏਸ਼ਨਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਆਈਐੱਮਏ ਨੇ ਹਸਪਤਾਲਾਂ ਵਿੱਚ ਡਾਕਟਰਾਂ ਖ਼ਿਲਾਫ਼ ਹਿੰਸਾ ਲਈ ਕੇਂਦਰੀ ਕਾਨੂੰਨ ਦੀ ਮੰਗ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ ਹੈ।
ਆਈਐਮਏ ਦੇ ਸਕੱਤਰ ਜਨਰਲ ਆਰ.ਵੀ.ਅਸੋਕਨ ਨੇ ਕਿਹਾ, ‘ਆਈਐਮਏ ਐਨਆਰਐਸ ਮੈਡੀਕਲ ਕਾਲਜ ਵਿੱਚ ਡਾ.ਪਰੀਬਾਹਾ ਮੁਖਰਜੀ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਰਾਜ ਸਰਕਾਰ ਤੋਂ ਮਿਸਾਲੀ ਕਾਰਵਾਈ ਦੀ ਮੰਗ ਕਰਦੀ ਹੈ। ਪੱਛਮੀ ਬੰਗਾਲ ਦੇ ਸਾਰੇ ਰੈਜ਼ੀਡੈਂਟ ਡਾਕਟਰਾਂ ਦੀਆਂ ਉਚਿਤ ਮੰਗਾਂ ਬਿਨਾਂ ਸ਼ਰਤ ਮੰਗੀਆਂ ਜਾਣ।’
ਕੋਲਕਾਤਾ ਵਿੱਚ ਜੂਨੀਅਰ ਡਾਕਟਰਾਂ ਦੇ ਸਾਂਝੇ ਫੋਰਮ ਦੀ ਤਰਜਮਾਨ ਡਾ.ਅਰਿੰਦਮ ਦੱਤਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕਰਦੇ ਹਨ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਛੇ ਸ਼ਰਤਾਂ ਸੂਚੀਬੱਧ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹਸਪਤਾਲ ਵਿੱਚ ਹਿੰਸਾ ਦੌਰਾਨ ਜ਼ਖ਼ਮੀ ਹੋਏ ਡਾਕਟਰਾਂ ਦੀ ਖ਼ਬਰਸਾਰ ਲੈਣ ਤੇ ਉਨ੍ਹਾਂ ਦਾ ਦਫ਼ਤਰ ਇਕ ਬਿਆਨ ਜਾਰੀ ਕਰਕੇ ਡਾਕਟਰਾਂ ’ਤੇ ਹਮਲੇ ਦੀ ਨਿਖੇਧੀ ਕਰੇ। ਦੱਤਾ ਨੇ ਕਿਹਾ ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਦਸਤਾਵੇਜ਼ੀ ਸਬੂਤ ਤੇ ਕਾਰਵਾਈ ਸਬੰਧੀ ਤਫਸੀਲ ਜਾਰੀ ਕੀਤੀ ਜਾਵੇ। ਡਾਕਟਰਾਂ ਖ਼ਿਲਾਫ਼ ਦਰਜ ਫ਼ਰਜ਼ੀ ਕੇਸ ਤੇ ਦੋਸ਼ ਬਿਨਾਂ ਸ਼ਰਤ ਵਾਪਸ ਲਏ ਜਾਣ। ਮੰਗਾਂ ਵਿੱਚ ਸਿਹਤ ਸੇਵਾਵਾਂ ’ਚ ਬੁਨਿਆਦੀ ਢਾਂਚੇ ’ਚ ਸੁਧਾਰ ਤੇ ਹਸਪਤਾਲਾਂ ਵਿੱਚ ਹਥਿਆਰਬੰਦ ਪੁਲੀਸ ਅਮਲੇ ਦੀ ਤਾਇਨਾਤੀ ਵੀ ਸ਼ਾਮਲ ਹੈ।
ਇਸ ਦੌਰਾਨ ਚੰਡੀਗੜ੍ਹ ਦੇ ਪੀਜੀਆਈ, ਪਟਿਆਲਾ, ਦਿੱਲੀ, ਯੂਪੀ, ਛੱਤੀਸਗੜ੍ਹ, ਤਾਮਿਲ ਨਾਡੂ, ਤਿਲੰਗਾਨਾਂ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਦੀ ਹੜਤਾਲ ਦੀ ਹਮਾਇਤ ਵਿੱਚ ਪ੍ਰਦਰਸ਼ਨ ਕੀਤੇ। ਉਧਰ ਅਦਾਕਾਰ ਤੇ ਫ਼ਿਲਮਸਾਜ਼ ਅਪਰਨਾ ਸੇਨ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੰਘੇ ਦਿਨੀਂ ਜੂਨੀਅਰ ਡਾਕਟਰਾਂ ਨੂੰ ਕੰਮ ’ਤੇ ਪਰਤਣ ਲਈ ਦਿੱਤੀ ਧਮਕੀ ਬਦਲੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਸੇਨ ਨੇ ਕਿਹਾ ਕਿ ਮੁਆਫ਼ੀ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਉਧਰ ਕੋਲਕਾਤਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਅੱਜ ਮੁੱਖ ਮੰਤਰੀ ਨਾਲ ਮੁਲਕਾਤ ਕੀਤੀ ਤੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਬਣੇ ਜਮੂਦ ਨੂੰ ਤੋੜਨ ਦੀ ਮੰਗ ਕੀਤੀ। -

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਉੱਤਰ-ਪੂਰਬ ’ਚ ਬਿੱਲ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰੇ

ਨਵੀਂ ਦਿੱਲੀ,,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਲੋਕ ਸਭਾ ਵਿੱਚ ਬੀਤੇ ਦਿਨ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅੱਜ ਉੱਤਰ-ਪੂਰਬ ਦੇ ਵਧੇਰੇ ਹਿੱਸਿਆਂ ’ਚ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਤੇ ਖੱਬੇਪੱਖੀ ਤੇ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਲੋਕ ਸਭਾ ’ਚ ਪਾਸ ਹੋਣ ਮਗਰੋਂ ਹੁਣ ਨਾਗਰਿਕਤਾ ਸੋਧ ਬਿੱਲ ਭਲਕੇ 11 ਦਸੰਬਰ ਨੂੰ ਬਹਿਸ ਲਈ ਰਾਜ ਸਭ ਵਿੱਚ ਪੇਸ਼ ਕੀਤਾ ਜਾਵੇਗਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਅਸਾਮ ਸਟੂਡੈਂਟਸ ਯੂਨੀਅਨ ਅਤੇ ਉੱਤਰ-ਪੂਰਬ ਵਿਦਿਆਰਥੀ ਜਥੇਬੰਦੀ (ਨੈਸੋ) ਦੀ ਅਗਵਾਈ ਹੇਠ ਕੀਤੇ ਗਏ ਬੰਦ ਕਾਰਨ ਅਸਾਮ ਦੀ ਬ੍ਰਹਮਪੁੱਤਰ ਘਾਟੀ ’ਚ ਆਮ ਜੀਵਨ ਲੀਹੋਂ ਲੱਥ ਗਿਆ ਹੈ।ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਦੇ ਪੁਤਲੇ ਵੀ ਸਾੜੇ। ਉੱਤਰ ਪੂਰਬੀ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ ਹਨ। ਇਸ ਹੜਤਾਲ ਨੂੰ ਖੱਬੇਪੱਖੀ ਜਥੇਬੰਦੀਆਂ ਐੱਸਐੱਫਆਈ, ਡੀਵਾਈਐੱਫਆਈ, ਏਆਈਡੀਡਬਲਿਊਏ, ਏਆਈਐੱਸਐੱਫ ਅਤੇ ਆਇਸਾ ਦੀ ਹਮਾਇਤ ਹਾਸਲ ਹੈ। 

ਸਵਾਲਾਂ ਦੇ ਜਵਾਬ ਮਿਲਣ ਤਕ ਹਮਾਇਤ ਨਹੀਂ: ਊਧਵ

ਮੁੰਬਈ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਸ਼ਿਵ ਸੈਨਾ ਰਾਜ ਸਭਾ ਵਿੱਚ ਨਾਗਰਿਕਤਾ (ਸੋਧ) ਬਿੱਲ ਦੀ ਉਦੋਂ ਤਕ ਹਮਾਇਤ ਨਹੀਂ ਕਰੇਗੀ, ਜਦੋਂ ਤਕ ਪਾਰਟੀ ਵੱਲੋਂ ਲੋਕ ਸਭਾ ਵਿੱਚ ਬਿੱਲ ਬਾਬਤ ਪੁੱਛੇ ਸਵਾਲਾਂ ਬਾਰੇ ਸਪਸ਼ਟੀਕਰਨ ਨਹੀਂ ਮਿਲ ਜਾਂਦਾ। ਲੋਕ ਸਭਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੇਸ਼ ਸੋਧ ਬਿੱਲ ਸੋਮਵਾਰ ਦੇਰ ਰਾਤ ਸੱਤ ਘੰਟਿਆਂ ਦੀ ਲੰਮੀ ਵਿਚਾਰ ਚਰਚਾ ਮਗਰੋਂ ਪਾਸ ਕਰ ਦਿੱਤਾ ਸੀ। 

ਨਾਗਰਿਕਤਾ ਸੋਧ ਬਿੱਲ ਸੰਵਿਧਾਨ ’ਤੇ ਹਮਲਾ: ਰਾਹੁਲ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਾਗਰਿਕਤਾ ਸੋਧ ਬਿੱਲ ਸਬੰਧੀ ਤਜਵੀਜ਼ਤ ਕਾਨੂੰਨ ਨੂੰ ਸੰਵਿਧਾਨ ’ਤੇ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਜੋ ਕੋਈ ਵੀ ਇਸ ਬਿੱਲ ਦੀ ਹਮਾਇਤ ਕਰਦਾ ਹੈ, ਉਹ ਦੇਸ਼ ਦੀ ਬੁਨਿਆਦ ਨੂੰ ਖੋਖਲਾ ਕਰ ਰਿਹੈ। ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅੱਧੀ ਰਾਤ ਨੂੰ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣ ਕਿਤੇ ਨਾ 

ਨਾਗਰਿਕਤਾ ਬਿੱਲ ਗ਼ੈਰਸੰਵਿਧਾਨਕ: ਚਿਦੰਬਰਮ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਨਾਗਰਿਕਤਾ (ਸੋਧ) ਬਿੱਲ (ਸੀਏਬੀ) ਨੂੰ ‘ਪ੍ਰਤੱਖ ਤੌਰ ’ਤੇ ਗੈਰਸੰਵਿਧਾਨਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਧ ਬਿੱਲ ਦੇ ਲੋਕ ਸਭਾ ਵਿੱਚ ਪਾਸ ਹੋਣ ਮਗਰੋਂ ਹੁਣ ਅਗਲੀ ਲੜਾਈ ਸੁਪਰੀਮ ਕੋਰਟ ਵਿੱਚ ਤਬਦੀਲ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਚੁਣੇ ਹੋਏ ਕਾਨੂੰਨਸਾਜ਼ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਕੀਲਾਂ ਤੇ ਜੱਜਾਂ ਦੇ ਮੋਢਿਆਂ ’ਤੇ ਸੁੱਟ ਰਹੇ ਹਨ। 

ਸ਼ਾਹ ਨੇ ਇਤਿਹਾਸ ਦੀਆਂ ਕਲਾਸਾਂ ਵਿੱਚ ਧਿਆਨ ਨਹੀਂ ਦਿੱਤਾ: ਥਰੂਰ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਧਰਮ ਦੇ ਆਧਾਰ ਹੋਈ ਵੰਡ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਜਵਾਬ ਦਿੰਦਿਆਂ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਭਾਜਪਾ ਪ੍ਰਧਾਨ ਨੇ ਸ਼ਾਇਦ ਇਤਿਹਾਸ ਦੀਆਂ ਕਲਾਸਾਂ ਮਨ ਲਗਾ ਕੇ ਨਹੀਂ ਲਗਾਈਆਂ ਕਿਉਂਕਿ ਇਹ ਸਿਰਫ਼ ਹਿੰਦੂ ਮਹਾਸਭਾ ਤੇ ਮੁਸਲਿਮ ਲੀਗ ਹੀ ਸਨ ਜੋ ਦੋ ਮੁਲਕਾਂ ਦੇ ਸਿਧਾਂਤ ਦੀ ਪੈਰਵੀ ਕਰ ਰਹੀਆਂ ਸਨ।

ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਨੇ ਸੋਚਣ ਲਈ ਮਜਬੂਰ ਕੀਤਾ: ਕੋਵਿੰਦ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਿੱਚ ਮਹਿਲਾਵਾਂ ਖ਼ਿਲਾਫ਼ ਹਿੰਸਾ ਦੀਆਂ ਹਾਲੀਆ ਘਟਨਾਵਾਂ ਦੇ ਹਵਾਲੇ ਨਾਲ ਅੱਜ ਕਿਹਾ ਕਿ ਅਜਿਹੇ ਘ੍ਰਿਣਤ ਅਪਰਾਧ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਕੀ ਸਮਾਜ ਸਾਰਿਆਂ ਲਈ ਬਰਾਬਰ ਦੇ ਹੱਕਾਂ ਦੇ ਵਿਆਪਕ ਨਜ਼ਰੀਏ ’ਤੇ ਖਰਾ ਉਤਰਦਾ ਹੈ। ਸ੍ਰੀ ਕੋਵਿੰਦ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਇਥੇ ਵਿਗਿਆਨ ਭਵਨ ਵਿੱਚ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (ਐੱਨਐੱਚਆਰਸੀ) ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਦਿਹਾੜੇ ਮਨਾਉਣ ਦਾ ਸਭ ਤੋਂ ਆਦਰਸ਼ ਤਰੀਕਾ ਇਹ ਹੈ ਕਿ ਕੁੱਲ ਆਲਮ, ਮਨੁੱਖੀ ਅਧਿਕਾਰਾਂ ਬਾਰੇ ਵਿਆਪਕ ਐਲਾਨਨਾਮੇ

ਬਹੁਤੇ ਰਾਜਾਂ ’ਚ ਕਿਸਾਨ ਖ਼ੁਦਕੁਸ਼ੀਆਂ ਬਾਰੇ ਕੋਈ ਅੰਕੜਾ ਹੀ ਨਹੀਂ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗ੍ਰਹਿ ਮੰਤਰਾਲੇ ਨੇ ਲੋਕ ਸਭਾ ਵਿੱਚ ਅੱਜ ਜਾਣਕਾਰੀ ਦਿੱਤੀ ਹੈ ਕਿ ਬਹੁਤੇ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਅੰਕੜੇ ‘ਸਿਫਰ’ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਕਿਸਾਨ ਤੇ ਮਜ਼ਦੂਰ ਦੀਆਂ ਖ਼ੁਦਕੁਸ਼ੀਆਂ ਸਬੰਧੀ ਅੰਕੜਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਨੇ ਦੱਸਿਆ ਕਿ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਅਤੇ ਖ਼ੁਦਕੁਸ਼ੀਆਂ ਜਿਨ੍ਹਾਂ 

ਨਾਗਰਿਕਤਾ ਸੋਧ ਬਿੱਲ ਲੋਕ ਸਭਾ ’ਚ ਪਾਸ

ਨਵੀਂ ਦਿੱਲੀ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ ਸੋਧ ਬਿੱਲ ਅੱਜ ਦੇਰ ਰਾਤ ਲੋਕ ਸਭਾ ਵਿੱਚ ਪਾਸ ਹੋ ਗਿਆ। ਬਿੱਲ ਦੇ ਹੱਕ ਵਿੱਚ 311 ਜਦੋਂਕਿ ਵਿਰੋਧ ਵਿੱਚ 80 ਵੋਟਾਂ ਪਈਆਂ। ਇਸ ਤੋਂ ਪਹਿਲਾਂ ਬਿੱਲ ਵਿੱਚ ਵੱਖ ਵੱਖ ਸੋਧਾਂ ਲਈ ਵੀ ਵੋਟਿੰਗ ਹੋਈ ਜਿਨ੍ਹਾਂ ’ਚੋਂ ਬਹੁਗਿਣਤੀ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਜਦੋਂਕਿ ਕੁਝ ਸੋਧਾਂ ਲਈ ਵੋਟਿੰਗ ਦਾ ਸਹਾਰਾ ਲਿਆ ਗਿਆ। ਮਹਾਰਾਸ਼ਟਰ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਨਾਲ ਤੋੜ-ਵਿਛੋੜਾ ਕਰਨ ਵਾਲੀ ਸ਼ਿਵ ਸੈਨਾ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ। ਏਆਈਐੱਮਆਈਐੱਮ ਦੇ ਆਗੂ ਅਸਦੂਦੀਨ ਓਵਾਇਸੀ ਨੇ ਦੋ ਸੋਧਾਂ ਪੇਸ਼ ਕੀਤੀਆਂ ਸਨ, ਜਿਨ੍ਹਾਂ ਨੂੰ ਸਦਨ ਨੇ ਰੱਦ ਕਰ ਦਿੱਤਾ। ਬਿੱਲ ਨੂੰ ਹਣ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਓਵਾਇਸੀ ਨੇ ਬਿੱਲ ਦੀ ਕਾਪੀ ਪਾੜੀ

ਨਵੀਂ ਦਿੱਲੀ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਏਆਈਐੱਮਆਈਐੱਮ ਦੇ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਨਾਗਰਿਕਤਾ (ਸੋਧ) ਬਿੱਲ ਦਾ ਮੁੱਖ ਆਸ਼ਾ ਮੁਸਲਮਾਨਾਂ ਨੂੰ ‘ਘਰੋਂ ਬੇਘਰ’ ਕਰਨਾ ਹੈ। ਓਵਾਇਸੀ ਨੇ ਕਿਹਾ ਕਿ ਇਹ ਬਿੱਲ ਇਕ ਹੋਰ ‘ਵੰਡ’ ਦਾ ਕਾਰਨ ਬਣੇਗਾ।

ਸ਼ਰਨਾਰਥੀਆਂ ਨੂੰ 25 ਸਾਲ ਤੱਕ ਵੋਟਿੰਗ ਦਾ ਹੱਕ ਨਾ ਮਿਲੇ: ਸ਼ਿਵ ਸੈਨਾ

ਨਵੀਂ ਦਿੱਲੀ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਿਵ ਸੈਨਾ ਨੇ ਲੋਕ ਸਭਾ ’ਚ ਪੇਸ਼ ਨਾਗਰਿਕਤਾ (ਸੋਧ) ਬਿੱਲ ’ਤੇ ਬਹਿਸ ਦੌਰਾਨ ਕਿਹਾ ਕਿ ਜਿਹੜੇ ਵਿਅਕਤੀ ਨੂੰ ਪ੍ਰਸਤਾਵਿਤ ਬਿੱਲ ਤਹਿਤ ਭਾਰਤੀ ਨਾਗਰਿਕਤਾ ਦਿੱਤੀ ਜਾਵੇ, ਉਸ ਨੂੰ ਅਗਲੇ 25 ਸਾਲਾਂ ਤੱਕ ਵੋਟ ਪਾਉਣ ਦਾ ਹੱਕ ਨਹੀਂ ਮਿਲਣਾ ਚਾਹੀਦਾ ਹੈ। ਸੰਸਦ ਮੈਂਬਰ ਵਿਨਾਇਕ ਰਾਊਤ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦੂਜੇ ਮੁਲਕਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਕਿਹੜੇ ਸੂਬੇ ’ਚ ਵਸਾਇਆ ਜਾਵੇਗਾ

ਧਾਰਮਿਕ ਵਧੀਕੀਆਂ ਦੇ ਝੰਬੇ ਮੁਸਲਮਾਨ ਵੀ ਬਿੱਲ ’ਚ ਸ਼ਾਮਲ ਹੋਣ: ਸੁਖਬੀਰ

ਨਵੀਂ ਦਿੱਲੀ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਗੁਆਂਢੀ ਮੁਲਕਾਂ ’ਚ ਧਾਰਮਿਕ ਵਧੀਕੀਆਂ ਨਾਲ ਜੂਝ ਰਹੇ ਮੁਸਲਿਮ ਭਾਈਚਾਰੇ ਨੂੰ ਵੀ ਨਾਗਰਿਕਤਾ (ਸੋਧ) ਬਿੱਲ ’ਚ ਸ਼ਾਮਲ ਕੀਤਾ ਜਾਵੇ। 

ਜੇਐੱਨਯੂ ਦੇ ਵਿਦਿਆਰਥੀਆਂ ’ਤੇ ਲਾਠੀਚਾਰਜ

ਨਵੀਂ ਦਿੱਲੀ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹੋਸਟਲ ਫੀਸ ’ਚ ਵਾਧੇ ਦੇ ਮੁੱਦੇ ’ਤੇ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਰਾਸ਼ਟਰਪਤੀ ਭਵਨ ਵੱਲ ਵੱਧ ਰਹੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀਆਂ ਨੂੰ ਪੁਲੀਸ ਨੇ ਅੱਜ ਭੀਕਾਜੀ ਕਾਮਾ ਪਲੇਸ ਮੈਟਰੋ ਸਟੇਸ਼ਨ ਕੋਲ ਰੋਕ ਕੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਜੇਐੱਨਯੂ ਤੋਂ ਜਦੋਂ ਮਾਰਚ ਸ਼ੁਰੂ ਹੋਇਆ ਤਾਂ ਪੁਲੀਸ ਬਲ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ। ਪੁਲੀਸ ਨੇ ਕੁਝ ਵਿਦਿਆਰਥੀਆਂ ਨੂੰ ਿਹਰਾਸਤ ’ਚ ਵੀ ਲੈ ਲਿਆ ਹੈ। ਕੈਂਪਸ ਵੱਲ ਆਉਣ ਵਾਲੀਆਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ। ਵਿਦਿਆਰਥੀ ਜਿਵੇਂ ਹੀ ਭੀਕਾਜੀ ਕਾਮਾ ਪਲੇਸ ਮੈਟਰੋ ਸਟੇਸ਼ਨ ਨੇੜੇ ਪਹੁੰਚੇ ਤਾਂ ਉਥੇ ਉਨ੍ਹਾਂ ਬੈਰੀਕੇਡਾਂ ਨੂੰ ਟੱਪ ਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਪੁਲੀਸ ਨੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਿੰਡਾ ਦਿੱਤਾ। 

ਕਰਨਾਟਕ ਜ਼ਿਮਨੀ ਚੋਣ ’ਚ ਭਾਜਪਾ ਨੇ ਹੂੰਝਾ ਫੇਰਿਆ

ਬੰਗਲੂਰੂ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕਰਨਾਟਕ ’ਚ ਹਾਕਮ ਧਿਰ ਭਾਜਪਾ ਨੇ 15 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ’ਚ ਅੱਜ 12 ਸੀਟਾਂ ’ਤੇ ਜਿੱਤ ਦਰਜ ਕਰਕੇ ਵਿਧਾਨ ਸਭਾ ’ਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਇਹ ਨਤੀਜੇ ਭਾਜਪਾ ਲਈ ਹੌਸਲਾ ਵਧਾਉਣ ਵਾਲੇ ਹਨ ਕਿਉਂਕਿ ਹਾਲ ਹੀ ’ਚ ਮਹਾਰਾਸ਼ਟਰ ’ਚ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਵਿਰੋਧੀ ਧਿਰ ਕਾਂਗਰਸ ਨੇ ਦੋ ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। 

ਹਾਈ ਕੋਰਟ ਵੱਲੋਂ ਸੋਸ਼ਲ ਮੀਡੀਆ ਖਾਤੇ ‘ਆਧਾਰ’ ਨਾਲ ਜੋੜਨ ਸਬੰਧੀ ਹੁਕਮ ਦੇਣ ਤੋਂ ਨਾਂਹ

ਨਵੀਂ ਦਿੱਲੀ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਹਾਈ ਕੋਰਟ ਨੇ ਸੋਸ਼ਲ ਮੀਡੀਆ ਖਾਤਿਆਂ ਨੂੰ ਆਧਾਰ, ਪੈਨ ਜਾਂ ਵੋਟਰ ਆਈਡੀ (ਸ਼ਨਾਖਤੀ) ਕਾਰਡ ਨਾਲ ਜੋੜਨ ਦੀ ਮੰਗ ਕਰਦੀ ਅਰਜ਼ੀ ’ਤੇ ਕੋਈ ਹੁਕਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ਖਾਤਿਆਂ ਨੂੰ ਉਪਰੋਕਤ ਦਸਤਾਵੇਜ਼ਾਂ ਨਾਲ ਜੋੜੇ ਜਾਣ ਨਾਲ ਮੌਲਿਕ ਖਾਤਾਧਾਰਕ, ਜੋ ਗਿਣਤੀ ਪੱਖੋਂ ਚੌਖੇ ਹਨ, ਦਾ ਡੇਟਾ ‘ਬੇਵਜ੍ਹਾ’ ਵਿਦੇਸ਼ੀ ਮੁਲਕਾਂ ਵਿੱਚ ਚਲਾ ਜਾਏਗਾ।

ਜਬਰ-ਜਨਾਹ: ਰਾਹੁਲ ਨੇ ਪ੍ਰਧਾਨ ਮੰਤਰੀ ਦੀ ਚੁੱਪੀ ’ਤੇ ਨਿਸ਼ਾਨਾ ਸੇਧਿਆ

ਰਾਂਚੀ/ਬਡਕਾਗਾਓਂ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਸਵਾਲ ਉਠਾਏ ਹਨ। ਹਜ਼ਾਰੀਬਾਗ ਜ਼ਿਲ੍ਹੇ ਦੇ ਬਡਕਾਗਾਓਂ ’ਚ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਜਬਰ-ਜਨਾਹ ਦੀ ਰਾਜਧਾਨੀ ਬਣ ਗਿਆ ਹੈ ਪਰ ਇਨ੍ਹਾਂ ਮਾਮਲਿਆਂ ਪ੍ਰਤੀ ਪ੍ਰਧਾਨ ਮੰਤਰੀ ਨੇ ਚੁੱਪ ਧਾਰੀ ਹੋਈ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ’ਚ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ਪਰ ਕਾਂਗਰਸ ਦੇ ਸੱਤਾ ’ਚ ਵਾਪਸ ਆਉਣ ’ਤੇ ਝਾਰਖੰਡ ’ਚ ਲੋਕਾਂ ਦਾ ਜਲ, ਜੰਗਲ ਅਤੇ ਜ਼ਮੀਨ ਉਨ੍ਹਾਂ ਨੂੰ ਵਾਪਸ ਕੀਤੀ ਜਾਵੇਗੀ।

ਨਾਗਰਿਕਤਾ ਸੋਧ ਬਿੱਲ ਲੋਕ ਸਭਾ ’ਚ ਅੱਜ ਹੋਵੇਗਾ ਪੇਸ਼

ਨਵੀਂ ਦਿੱਲੀ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਵਿੱਚ ਧਾਰਮਿਕ ਵਧੀਕੀਆਂ ਦਾ ਸ਼ਿਕਾਰ ਗ਼ੈਰ-ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਮੰਗ ਕਰਦਾ ਨਾਗਰਿਕਤਾ (ਸੋਧ) ਬਿੱਲ ਸੋਮਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਅਦ ਦੁਪਹਿਰ ਇਸ ਬਿੱਲ ਨੂੰ ਹੇਠਲੇ ਸਦਨ ਵਿੱਚ ਰੱਖਣਗੇ। ਐੱਨਡੀਏ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਇਹ ਬਿੱਲ ਲੋਕ ਸਭਾ ਵਿੱਚ ਤਾਂ ਪਾਸ ਹੋ ਗਿਆ ਸੀ, ਪਰ ਉੱਤਰ ਪੂਰਬ ਰਾਜਾਂ ਦੇ ਵਿਰੋਧ ਕਰ ਕੇ ਰਾਜ ਸਭਾ ਵਿੱਚ ਸਰਕਾਰ ਨੂੰ ਹੱਥ ਪਿਛਾਂਹ ਖਿੱਚਣੇ ਪਏ ਸੀ। ਲੋਕ ਸਭਾ ਭੰਗ ਹੋਣ ਦੇ ਨਾਲ ਬਿੱਲ ਖੁਦ ਬਖ਼ੁਦ ਰੱਦ ਹੋ ਗਿਆ ਸੀ।

ਨਾਗਰਿਕਤਾ ਸੋਧ ਬਿਲ ਦਾ ਪਾਸ ਹੋਣਾ ਜਿਨਾਹ ਦੀ ਜਿੱਤ ਹੋਵੇਗੀ: ਥਰੂਰ

ਨਵੀਂ ਦਿੱਲੀ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਦਾ ਸੰਸਦ ਵਿੱਚ ਪਾਸ ਹੋਣਾ ਯਕੀਨੀ ਤੌਰ ’ਤੇ ਮਹਾਤਮਾ ਗਾਂਧੀ ਦੀ ਨਹੀਂ ਬਲਕਿ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਸੋਚ ਦੀ ਜਿੱਤ ਹੋਵੇਗੀ। 

ਘੱਟਗਿਣਤੀਆਂ ਨੇ ਵੰਡ ਦਾ ਸੰਤਾਪ ਹੰਢਾਿੲਆ: ਮਾਧਵ

ਨਵੀਂ ਦਿੱਲੀ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਨਾਗਰਿਕਤਾ ਸੋਧ ਬਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਭਾਰਤ, ਗੁਆਂਢੀ ਮੁਲਕਾਂ ਵਿੱਚ ਧਾਰਮਿਕ ਵਧੀਕੀਆਂ ਹੰਢਾਉਣ ਵਾਲੇ ‘ਪੀੜਤਾਂ’ ਨੂੰ ਨਿਰਧਾਰਿਤ ਸਮੇਂ ’ਚ ਨਾਗਰਿਕਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੁਆਂਂਢੀ ਮੁਲਕਾਂ ਵਿੱਚ ਧਾਰਮਿਕ ਵਧੀਕੀਆਂ ਦੇ ਸ਼ਿਕਾਰ ਘੱਟਗਿਣਤੀਆਂ ਨੇ ਅਸਲ ਵਿੱਚ ਦੇਸ਼ ਵੰਡ ਦਾ ਸੰਤਾਪ ਹੰਢਾਇਆ ਹੈ। ਉਨ੍ਹਾਂ

ਕਾਂਗਰਸ ਬਿੱਲ ਦਾ ਡੱਟਵਾਂ ਵਿਰੋਧ ਕਰੇਗੀ

ਨਵੀਂ ਦਿੱਲੀ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਕਿਹਾ ਹੈ ਕਿ ਪਾਰਟੀ ਨਾਗਰਿਕਤਾ ਸੋਧ ਬਿੱਲ ਦਾ ਸੰਸਦ ਵਿੱਚ ਸਖਤ ਵਿਰੋਧ ਕਰੇਗੀ ਕਿਉਂਕਿ ਇਹ ਦੇਸ਼ ਦੇ ਸੰਵਿਧਾਨ ਅਤੇ ਇਸ ਦੀ ਜਮਹੂਰੀ ਭਾਵਨਾ ਦੇ ਵਿਰੁੱਧ ਹੈ।

ਉਨਾਓ: ਸਖ਼ਤ ਸੁਰੱਖਿਆ ਹੇਠ ਬਲਾਤਕਾਰ ਪੀੜਤ ਸਪੁਰਦ-ਏ-ਖ਼ਾਕ

ਉਨਾਓ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਉਨਾਓ ਬਲਾਤਕਾਰ ਪੀੜਤ 23 ਸਾਲਾ ਲੜਕੀ ਦੀਆਂ ਅੰਤਿਮ ਰਸਮਾਂ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਿਭਾਈਆਂ ਗਈਆਂ। ਉਸਨੂੰ ਉਸ ਦੇ ਪਰਿਵਾਰ ਦੇ ਖੇਤਾਂ ਵਿੱਚ ਸਪੁਰਦ-ਏ- ਖ਼ਾਕ ਕਰ ਦਿੱਤਾ ਗਿਆ। ਇੱਥੇ ਹੀ ਉਸ ਦੇ ਪੁਰਖ਼ਿਆਂ ਦੀਆਂ ਕਬਰਾਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਰਕਾਰੀ ਅਧਿਕਾਰੀ ਹਾਜ਼ਰ ਸਨ ਅਤੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਅਤੇ ਕਮਲ ਰਾਨੀ ਵਰੁਣ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਲੜਕੀ ਦੇ ਪਰਿਵਾਰ ਨਾਲ ਖੜ੍ਹੀ ਹੈ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087780291
Copyright © 2019, Panjabi Times. All rights reserved. Website Designed by Mozart Infotech