» ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ » ਬਾਬਰੀ ਮਸਜਿਦ ਕੇਸ: ਨੌਂ ਮਹੀਨਿਆਂ ’ਚ ਫ਼ੈਸਲਾ ਸੁਣਾਉਣ ਦਾ ਹੁਕਮ » ਘੱਗਰ ਵਿੱਚ ਪਾਣੀ ਵਧਿਆ; ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਪਿੰਡਾਂ ਦੇ ਲੋਕ ਸਹਿਮੇ » ਜਵਾਹਰੇਵਾਲਾ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਾਮਬੰਦੀ ਸ਼ੁਰੂ » ਮੀਂਹ ਦੇ ਪਾਣੀ ਨੇ ਖੇਤ, ਸਕੂਲ ਤੇ ਬੱਸ ਅੱਡੇ ਕੀਤੇ ਜਲ-ਥਲ » ਬਠਿੰਡਾ ਦੀ ਸਿਆਸਤ ਨੇ ਮਾਰੀਆਂ ਮੀਂਹ ਵਿੱਚ ਚੁੱਭੀਆਂ » ਰੇਤ ਚੋਰੀ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ » ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ » ਚੋਣ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ ’ਤੇ ਬਣਦੇ ਲਾਭ ਦੇਣ ਤੋਂ ਮੁੱਕਰਿਆ ਪ੍ਰਸ਼ਾਸਨ » ਬੱਚਿਆਂ ਨਾਲ ਜਿਨਸੀ ਅਪਰਾਧਾਂ ਵਿੱਚ ਮੌਤ ਦੀ ਸਜ਼ਾ ਬਾਰੇ ਬਿੱਲ ਰਾਜ ਸਭਾ ਵਿੱਚ ਪੇਸ਼
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਡਾ. ਮੱਟੂ ਦੇ ਦਫਤਰ ਦੀ ਨੇਮ ਪਲੇਟ ਤੋੜਨ ਦਾ ਮਾਮਲਾ ਭਖਿਆ

June 15, 2019 06:16 PM

ਪਟਿਆਲਾ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਡਾ. ਅੰਬੇਡਕਰ ਕਰਮਚਾਰੀ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਫੈਡਰੇਸ਼ਨ ਦੇ ਜਰਨਲ ਸਕੱਤਰ ਡਾ. ਗਿਆਨ ਸਿੰਘ ਦੀ ਅਗਵਾਈ ਵਿੱਚ ਵਾਰਸ ਭਵਨ ’ਚ ਹੋਈ| ਮੀਟਿੰਗ ’ਚ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵੀ ਹਾਜ਼ਰ ਹੋਏ|
ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਗਿਆਨ ਸਿੰਘ, ਬਲਬੀਰ ਸਿੰਘ, ਮੈਡਮ ਸ਼ਾਂਤਾ ਦੇਵੀ, ਜਤਿੰਦਰ ਧਾਲੀਵਾਲ ਆਦਿ ਨੇ ਕਿਹਾ ਕਿ ਉਨ੍ਹਾਂ ਸਮਾਜ ਦੇ ਆਗੂ ਦੇ ਦਫਤਰ ਵਿੱਚ ਜਾ ਕੇ ਨੇਮ ਪਲੇਟ ਦੀ ਕੀਤੀ ਗਈ ਭੰਨ ਤੋੜ ਬਰਦਾਸ਼ਤ ਤੋਂ ਪਰ੍ਹੇ ਹੈ| ਮੀਟਿੰਗ ਤੋਂ ਬਾਅਦ ਸਮੁੱਚੇ ਐੱਸਸੀ ਕਰਮਚਾਰੀਆਂ ਅਤੇ ਰਿਸਰਚ ਸਕਾਲਰਾਂ ਨੇ ਡੀਨ ਖੋਜ ਡਾ. ਜਸਪਾਲ ਕੌਰ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ| ਇਨ੍ਹਾਂ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਅਥਾਰਿਟੀ ਨੇ ਦੋਸ਼ੀ ਵਿਅਕਤੀ ਦੀ ਜਲਦ ਭਾਲ ਕਰਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਬਾਰੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੇ|
ਇਸ ਮੌਕੇ ਹਾਜ਼ਰ ਕਰਮਚਾਰੀਆਂ ਵਿਚ ਡੀਆਰ ਸ਼ਾਂਤਾ ਦੇਵੀ, ਡਾ. ਗਿਆਨ ਸਿੰਘ, ਡਾ. ਨਿਰਮਲ ਨਿੰਮਾ, ਬਲਬੀਰ ਸਿੰਘ, ਤੇਜਿੰਦਰ ਸਿੰਘ, ਡਾ. ਸੁਖਚੈਨ ਸਿੰਘ, ਕਸ਼ਮੀਰ ਸਿੰਘ ਮੱਟੂ, ਜਤਿੰਦਰ ਧਾਲੀਵਾਲ, ਵਿਕਰਮ ਕੁਮਾਰ, ਸੁਖਵਿੰਦਰ ਸਿੰਘ, ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ ਤੋਂ ਸੰਦੀਪ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ|

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਏਟੀਐਮ ’ਚੋਂ ਪੈਸੇ ਕਢਵਾ ਰਹੇ ਵਿਅਕਤੀ ਕੋਲੋਂ 35 ਹਜ਼ਾਰ ਲੁੱਟੇ

ਅੰਮ੍ਰਿਤਸਰ,22 ਜੁਲਾਈ (ਪੰਜਾਬੀ ਟਾਇਮਜ਼ ) : ਬਸੰਤ ਐਵੀਨਿਊ ਇਲਾਕੇ ਦੇ ਇਕ ਏਟੀਐਮ ਵਿਚੋਂ ਪੈਸੇ ਕਢਵਾ ਰਹੇ ਇਕ ਵਿਅਕਤੀ ਕੋਲੋਂ ਦੋ ਲੁਟੇਰਿਆਂ ਨੇ ਲਗਪਗ 35 ਹਜ਼ਾਰ ਰੁਪਏ ਲੁੱਟ ਲਏ ਹਨ। ਬੀਤੀ ਰਾਤ ਵਾਪਰੀ ਇਸ ਘਟਨਾ ਬਾਰੇ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕਰ ਲਈ ਹੈ ਅਤੇ ਲੁਟੇਰਿਆਂ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਪਰ ਫਿਲਹਾਲ ਲੁਟੇਰਿਆਂ ਬਾਰੇ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਨ੍ਹਾਂ ਲੁਟੇਰਿਆਂ ਕੋਲ ਪਿਸਤੌਲ ਵੀ ਸੀ।

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਜ਼ਖਮੀ

ਮਜੀਠਾ,22 ਜੁਲਾਈ (ਪੰਜਾਬੀ ਟਾਇਮਜ਼ ) : ਪਿੰਡ ਭੁੱਲਰ ਹਾਂਸ ਦੇ ਨੇੜੇ ਕੁਝ ਵਿਅਕਤੀਆਂ ਵਲੋਂ ਇੱਕ ਮੋਟਰ ਸਾਈਕਲ ਸਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਦਵਿੰਦਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਕੋਅ ਹਿਰਦੇ ਰਾਮ ਆਪਣੇ ਮੋਟਰ ਸਾਈਕਲ ’ਤੇ ਜਾ ਰਿਹਾ ਸੀ ਕਿ ਕੁਝ ਵਿਅਕਤੀਆਂ ਜਿੰਨਾਂ ਵਿੱਚ ਸੁਰਿੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕੋਟ ਹਿਰਦੇ ਰਾਮ ਤੇ ਉਸ ਦੇ ਕੁਝ ਸਾਥੀਆਂ ਨੇ ਪਿੰਡ ਭੁੱਲਰ ਹੰਸ ਦੇ ਪੁਲ ’

ਸਰਕਾਰੀ ਸਕੂਲ ਮਜੀਠਾ ’ਚੋਂ ਇਲੈਕਟਰੀਕਲ ਟਰੇਡ ਬੰਦ; ਵਿਦਿਆਰਥੀ ਸੜਕ ’ਤੇ ਆਏ

ਮਜੀਠਾ,22 ਜੁਲਾਈ (ਪੰਜਾਬੀ ਟਾਇਮਜ਼ ) : ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਅਪਣਾਉਣ ਦਾ ਹੋਕਾ ਦੇਣ ਵਾਲੀ ਕੈਪਟਨ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਇਲੈਕਟਰੀਕਲ ਟਰੇਡ ਬੰਦ ਕਰ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲਗਾ ਦਿੱਤਾ ਹੈ। ਰੋਹ ਵਿੱਚ ਆਏ ਬੱਚਿਆਂ ਤੇ ਵੁਹਨਾਂ ਦੇ ਮਾਪਿਆਂ ਨੇ ਅੱਜ ਮਜੀਠਾ ਵਿਖੇ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਸੜਕ ਆਵਾਜਾਈ ਜਾਮ ਕਰ ਕੇ ਸਰਕਾਰ ਵਿਰੁੱਧ ਧਰਨਾ ਦਿੱਤਾ। ਇਹ ਵੋਕੇਸ਼ਨਲ ਟਰੇਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਵਿਖੇ ਤਬਦੀਲ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਸ ਟਰੇਡ ਦੇ ਅਧਿਆਪਕ ਦੀ ਪੋਸਟ ਵੀ ਖਤਮ ਕਰ ਦਿੱਤੀ ਗਈ। 

ਥਾਣੇ ਵਿੱਚੋਂ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਚੋਰੀ

ਕਰਤਾਰਪੁਰ,22 ਜੁਲਾਈ (ਪੰਜਾਬੀ ਟਾਇਮਜ਼ ) :  ਥਾਣਾ ਕਰਤਾਰਪੁਰ ਵਿੱਚ ਘਰੇਲੂ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਆਏ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਰੇਸ਼ਮ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਬਿਸਰਾਮਪੁਰ ਨੇ 

ਚੋਰਾਂ ਨੇ ਪੁਲੀਸ ਮੁਲਾਜ਼ਮ ਵੀ ਨਾ ਬਖਸ਼ਿਆ; ਇੱਕੋ ਰਾਤ ਦੋ ਚੋਰੀਆਂ

ਗੁਰਦਾਸਪੁਰ,22 ਜੁਲਾਈ (ਪੰਜਾਬੀ ਟਾਇਮਜ਼ ) : ਮੁਹੱਲਾ ਨੰਗਲ ਕੋਟਲੀ ਵਿੱਚ ਇੱਕੋ ਰਾਤ ਚੋਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚੋਂ ਇੱਕ ਕਿਰਾਏ ’ਤੇ ਲਿਆ ਗਿਆ ਪੰਜਾਬ ਪੁਲੀਸ ਦੇ ਹੈੱਡ ਕਾਂਸਟੇਬਲ ਦਾ ਘਰ ਹੈ ਜੋ ਐੱਨਆਰਆਈ ਥਾਣੇ ਵਿੱਚ ਤੈਨਾਤ ਹੈ। ਹੈੱਡ ਕਾਂਸਟੇਬਲ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਨੰਗਲ ਕੋਟਲੀ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ ਅਤੇ ਰਾਤ ਦੇ ਸਮੇਂ ਆਪਣੇ ਪਿੰਡ ਮੱਦੋਵਾਲ ਚਲਾ ਜਾਂਦਾ ਹੈ। ਅੱਜ ਸਵੇਰੇ ਘਰ ਦੀ ਉੱਪਰਲੀ ਮੰਜ਼ਲ ਵਿੱਚ ਰਹਿੰਦੇ ਮਾਲਕ ਮਕਾਨ ਦਾ ਫੋਨ ਆਇਆ ਕਿ ਉਸ ਦੇ ਕਮਰੇ ਦਾ ਤਾਲਾ ਟੁੱਟਿਆ ਪਿਆ ਹੈ। ਉਸ ਨੇ ਪਹੁੰਚ ਕੇ ਵੇਖਿਆ ਤਾਂ ਘਰ ਦੇ ਟਰੰਕ ਅਤੇ ਬੈੱਡ ਦੇ ਬਕਸਾਂ ਦੀ ਫੋਲਾ ਫਾਲੀ ਕੀਤੀ ਗਈ ਸੀ। ਬਲਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਬੈੱਡ ਵਿੱਚ ਰੱਖੇ 95 ਸੌ ਰੁਪਏ ਗ਼ਾਇਬ ਸਨ।

ਡਿਪਟੀ ਡਾਇਰੈਕਟਰ ਫੈਕਟਰੀਜ਼ ਤੇ ਕਿਰਤ ਇੰਸਪੈਕਟਰ ਦਾ ਦਫ਼ਤਰ ਘੇਰਿਆ

ਬਟਾਲਾ,22 ਜੁਲਾਈ (ਪੰਜਾਬੀ ਟਾਇਮਜ਼ ) : ਅੱਜ ਫਾਊਂਡਰੀ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ (ਏਕਟੂ) ਦੇ ਝੰਡੇ ਹੇਠ ਸਾਲਾਨਾ ਰੇਟਾਂ ਦੇ ਵਾਧੇ ਨੂੰ ਲੈ ਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਅਤੇ ਕਿਰਤ ਇੰਸਪੈਕਟਰ ਬਟਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਧਰਨਾ ਦਿੱਤਾ। ਏਕਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਅਤੇ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦਾ ਕਿਰਤ ਵਿਭਾਗ ਸਾਲ ਵਿੱਚ 

ਮੰਦਹਾਲੀ ਦੇ ਦੌਰ ’ਚੋਂ ਲੰਘ ਰਿਹੈ ਬਟਾਲਾ ਦਾ ਸਨਅਤੀ ਉਦਯੋਗ

ਬਟਾਲਾ,22 ਜੁਲਾਈ (ਪੰਜਾਬੀ ਟਾਇਮਜ਼ ) : ਉਦਯੋਗ ਪੱਖੋਂ ਪੰਜਾਬ ਦਾ ਇੱਕ ਸਿਰਕੱਢ ਸ਼ਹਿਰ ਕਹਾਉਣ ਵਾਲਾ ਤੇ ਪੂਰੇ ਏਸ਼ੀਆ ਵਿੱਚ ਆਪਣੀਆਂ ਵੱਖ ਵੱਖ ਮਸ਼ੀਨਾਂ ਲਈ ਜਾਣਿਆ ਜਾਣ ਵਾਲਾ ਸ਼ਹਿਰ ਬਟਾਲਾ ਅੱਜ ਉਦਯੋਗਿਕ ਪੱਖੋਂ ਮੰਦਹਾਲੀ ਦੇ ਸਭ ਤੋਂ ਭੈੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤੇ ਇਸ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸੂਬਾ ਤੇ ਕੇਂਦਰ ਸਰਕਾਰ ਨੂੰ ਇੱਥੇ ਵਿਸ਼ੇਸ਼ ਸਹੂਲਤਾਂ ਦਿੱਤੇ ਜਾਣ ਦੀ ਭਾਰੀ ਲੋੜ ਹੈ। ਇਹ ਪ੍ਰਗਟਾਵਾ ਫ਼ੌਡਰੀ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਤੇ ਉਦਯੋਗਪਤੀ ਐੱਸਪੀ

ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਧਾਰੀਵਾਲ,22 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਅੱਜ ਇਕਾਈ ਕਾਦੀਆਂ ਦੇ ਆਗੂਆਂ ਕਰਮਜੀਤ ਕੌਰ, ਸੰਤੋਖ ਸਿੰਘ, ਬਲਜੀਤ ਸਿੰਘ ਅਤੇ ਗੁਰਪ੍ਰੀਤ ਰੰਗੀਲਪੁਰ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਅਤੇ ਮਿਡ-ਡੇਅ-ਮੀਲ ਵਰਕਰ ਯੂਨੀਅਨ ਵੱਲੋ ਸਿੱਖਿਆ ਮੰਤਰੀ ਪੰਜਾਬ ਨੂੰ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਸਬ ਤਹਿਸੀਲ ਕਾਦੀਆਂ ਰਾਹੀਂ ਮੰਗ ਪੱਤਰ ਭੇਜ ਕੇ ਮੀਟਿੰਗ ਦੇਣ ਦਾ ਸਮਾਂ ਮੰਗਿਆ ਗਿਆ। ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਬਲਾਕ ਪੱਧਰੀ ਮੀਟਿੰਗ ਦੌਰਾਨ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ

ਤਰਨ ਤਾਰਨ,22 ਜੁਲਾਈ (ਪੰਜਾਬੀ ਟਾਇਮਜ਼ ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਇਥੇ ਐੱਸਡੀਐੱਮ ਦਫ਼ਤਰ ਸਾਹਮਣੇ ਦਿੱਤੇ ਧਰਨੇ ਮੌਕੇ ਮੰਗ ਪੱਤਰ ਲੈਣ ਆਏ ਅਧਿਕਾਰੀ ਖ਼ਿਲਾਫ਼ ਜਥੇਬੰਦੀ ਨੇ ਬੇਨਿਯਮੀਆਂ ਦੇ ਕਈ ਗੰਭੀਰ ਦੋਸ਼ ਲਗਾਉਂਦਿਆਂ ਜਥੇਬੰਦੀ ਕੋਲੋਂ ਮੰਗ ਪੱਤਰ ਲੈਣ ਲਈ ਕਿਸੇ ਹੋਰ ਅਧਿਕਾਰੀ ਨੂੰ ਭੇਜਣ ਲਈ ਕਿਹਾ| ਇਹ ਧਰਨਾ ਅੰਮ੍ਰਿਤਸਰ-ਖੇਮਕਰਨ ਸ਼ਾਹ ਮਾਰਗ ’ਤੇ ਪਿੰਡ ਮੰਨਣ ਵਿੱਚ ਬਣਾਏ ਜਾਣ ਵਾਲੇ ਟੌਲ ਪਲਾਜ਼ਾ ਦੇ ਵਿਰੋਧ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਤਾ ਸੀ| ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿਧਵਾ, ਧੰਨਾ ਸਿੰਘ ਲਾਲੂ ਘੁੰਮਣ, 

ਹਾਈ ਕੋਰਟ ਵੱਲੋਂ ਦਰਬਾਰਾ ਸਿੰਘ ਗੁਰੂ ਤੇ ਆਲਮ ਨੂੰ ਨੋਟਿਸ

ਜਲੰਧਰ,22 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਤਿੰਨ ਦਹਾਕੇ ਪਹਿਲਾਂ ਨਕੋਦਰ ਵਿਚ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਸੂਬੇ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ, ਸਾਬਕਾ ਪੁਲੀਸ ਮੁਖੀ ਮੁਹੰਮਦ ਇਜ਼ਹਾਰ ਆਲਮ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਨੂੰ 14 ਅਗਸਤ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।

ਬੇਅਦਬੀ ਕਾਂਡ: ਕਲੋਜ਼ਰ ਰਿਪੋਰਟ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲਿਆਂ ’ਤੇ ਲਾਠੀਚਾਰਜ

ਐਸ.ਏ.ਐਸ. ਨਗਰ (ਮੁਹਾਲੀ),22 ਜੁਲਾਈ (ਪੰਜਾਬੀ ਟਾਇਮਜ਼ ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਮਾਮਲਿਆਂ ਬਾਰੇ ਪਿਛਲੇ ਦਿਨੀਂ ਸੀਬੀਆਈ ਵੱਲੋਂ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ਕਾਰਕੁਨਾਂ ’ਤੇ ਅੱਜ ਚੰਡੀਗੜ੍ਹ ਦੀ ਹੱਦ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ, ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਕਾਰਨ ਕਈ ਸਿੱਖਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਜ਼ਖ਼ਮੀ ਹੋ ਗਏ।

ਦਿੱਲੀ-ਅੰਮ੍ਰਿਤਸਰ ਹਾਈਵੇਅ ’ਤੇ 44 ਲੱਖ ਰੁਪਏ ਲੁੱਟੇ

ਨਡਾਲਾ,22 ਜੁਲਾਈ (ਪੰਜਾਬੀ ਟਾਇਮਜ਼ ) : ਅੱਜ ਦਿੱਲੀ ਅੰਮ੍ਰਿਤਸਰ ਹਾਈਵੇਅ ’ਤੇ ਸੁਭਾਨਪੁਰ ਨੇੜੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਹਥਿਆਰਬੰਦ ਕਥਿਤ ਲੁਟੇਰੇ ਪਿਸਤੌਲ ਦੀ ਨੋਕ ’ਤੇ 44 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਠੱਠੀ, ਥਾਣਾ ਲੋਪੋਕੇ, ਹਾਲ ਵਾਸੀ ਤੇਲੀ ਨੀਰ ਵਾਲੀ ਗਲੀ ਹਾਊਸ ਨੰਬਰ 42 ਖਾਲਸਾ ਐਵੇਨਿਊ ਥਾਣਾ ਪੁਤਲੀਘਰ ਅੰਮ੍ਰਿਤਸਰ ਨੇ ਆਪਣੇ ਭਤੀਜੇ ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਗੁਰਬਾਜ਼ ਸਿੰਘ ਵਾਸੀ ਘੁੱਗਾਂ, ਥਾਣਾ ਭਿੰਡੀ ਸੈਦਾਂ ਅੰਮ੍ਰਿਤਸਰ ਨੇ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਕੈਨੇਡਾ ਭੇਜਣ ਲਈ ਅੰਮ੍ਰਿਤਸਰ ਦੇ ਏਜੰਟ ਸਿਮਰਨਜੀਤ ਸਿੰਘ ਉਰਫ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀ ਝਬਾਲ ਰੋਡ, ਆਨੰਦ-ਵਿਹਾਰ ਨਗਰ, ਥਾਣਾ ਹਕੀਮਵਾਲਾ ਨਾਲ 22-22 ਲੱਖ ਰੁਪਏ ਵਿੱਚ ਗੱਲਬਾਤ ਕੀਤੀ ਸੀ।

ਆੜ੍ਹਤੀ-ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ : ਅੌਜਲਾ

ਅੰਮਿ੍ਤਸਰ,20 ਜੁਲਾਈ (ਪੰਜਾਬੀ ਟਾਇਮਜ਼ ) : ਮਾਝੇ ਦੀ ਮਸ਼ਹੂਰ ਅਨਾਜ ਮੰਡੀ ਭਗਤਾਂਵਾਲਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਆੜ੍ਹਤੀ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੂੰ ਲੋਕ ਸਭਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ ਵੱਲੋਂ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅਨਾਜ ਮੰਡੀ ਭਗਤਾਂਵਾਲਾ ਵਿਖੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਅੌਜਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਆੜ੍ਹਤੀ-ਕਿਸਾਨਾਂ-ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਸਮੇਂ ਅੌਜਲਾ ਨੇ ਮੰਡੀ ਭਗਤਾਂਵਾਲਾ ਦੇ 12 ਕਰੋੜ ਦੀ ਲਾਗਤ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ੇ ਮੌਕੇ 'ਤੇ ਕੰਮ 'ਚ ਤੇਜ਼ੀ ਲਿਆਉਣ ਦਾ ਮੌਕੇ 'ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਮੰਡੀ ਭਗਤਾਂਵਾਲਾ ਦੇ ਰਸਤੇ 'ਚ ਪੈਂਦੇ ਫਾਟਕ ਤੇ ਰੇਲਵੇ ਓਵਰ ਬਿ੍ਜ ਬਣਾਉਣ ਦੀ ਕੀਤੀ ਮੰਗ 'ਤੇ ਬੋਲਦਿਆਂ ਅੌਜਲਾ ਨੇ ਕਿਹਾ ਕਿ ਇਸ ਸੰਬੰਧੀ ਕੇਂਦਰੀ ਰੇਲਵੇ ਮੰਤਰੀ ਨਾਲ ਮੁਲਾਕਾਤ ਕਰ ਇਸ ਮੁਸ਼ਕਿਲ ਦਾ ਪ੍ਰਮੁੱਖਤਾ ਨਾਲ ਹੱਲ ਕੀਤਾ ਜਾਵੇਗਾ।

ਬੀਐੱਸਸੀ ਇਕਨਾਮਿਕਸ 'ਚੋਂ ਅੱਵਲ ਰਹੀ ਰਿਤਾਕਸ਼ੀ

ਅੰਮਿ੍ਤਸਰ ,20 ਜੁਲਾਈ (ਪੰਜਾਬੀ ਟਾਇਮਜ਼ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੋਣਹਾਰ ਵਿਦਿਆਰਥਣ ਰਿਤਾਕਸ਼ੀ ਮਹਿਰਾ ਸ਼ਰਮਾ ਨੇ ਬੀਐੱਸਸੀ ਇਕਨਾਮਿਕਸ ਆਨਰਜ਼ (ਬੈਚ 2015-18) ਦੀ ਡਿਗਰੀ ਹਾਸਲ ਕਰਨ ਉਪਰੰਤ ਵਿਭਾਗ 'ਚੋਂ ਪਹਿਲਾ ਦਰਜਾ ਹਾਸਲ ਕਰ ਕੇ ਗੋਲਡ ਮੈਡਲ ਹਾਸਲ ਕੀਤਾ ਹੈ।

ਆਬਾਦੀ 'ਚੋਂ ਨਿਕਲਦੀ ਨਿਕਾਸੀ ਡਰੇਨ ਦੀ ਹੋਂਦ ਖ਼ਤਮ

ਵੇਰਕਾ,20 ਜੁਲਾਈ (ਪੰਜਾਬੀ ਟਾਇਮਜ਼ ) : ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 24 ਅਧੀਨ ਆਉਂਦੇ ਆਬਾਦੀ ਰਸੂਪਲਪੁਰ ਕੱਲਰ 'ਚੋਂ ਨਿਕਲਦੀ ਪੁਰਾਣੀ ਨਿਕਾਸੀ ਡਰੇਨ ਦੀ ਹੋਂਦ ਖ਼ਤਮ ਹੋਣ 'ਤੇ ਨਿਕਾਸੀ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਬਰਸਾਤਾਂ ਦਾ ਮੌਸਮ ਲੋਕਾਂ 'ਤੇ ਭਾਰੂ ਪੈ ਸਕਦਾ ਹੈ। 40 ਖੂਹ ਬਾਗ਼ ਦੇ ਅਖੀਰ 'ਚ ਆਬਾਦੀ ਮੋਹਕਮਪੁਰਾ ਦੇ ਸਾਹਮਣਿਓਂਂ ਅੰਮਿ੍ਤਸਰ-ਵੇਰਕਾ ਰੇਲਵੇ ਲਾਈਨ ਦੀ ਪੁਲ਼ੀ ਹੇਠੋਂ ਨਿਕਲਦੀ ਨਿਕਾਸੀ ਡਰੇਨ ਆਬਾਦੀ ਰਸੂਲਪੁਰ ਕੱਲਰਾਂ 'ਚੋਂ ਹੁੰਦੀ ਹੋਈ ਅੰਮਿ੍ਤਸਰ-ਜਲੰਧਰ ਰੇਲਵੇ ਲਾਈਨ ਤਕ ਪਹੁੰਚਦੀ ਸੀ ਪਰ ਪਿਛਲੇ 6-7 ਸਾਲਾਂ ਤੋਂ ਪਿੰਡ ਦੀ ਨਿਕਾਸੀ ਦੇ ਮੁੱਖ ਸਰੋਤ ਡਰੇਨ ਨੂੰ ਰਸੂਲਪੁਰ ਕੱਲਰਾਂ ਚੌਕ ਦੇ ਮੁੱਖ ਰਸਤੇ ਦੀ ਪੁਲ਼ੀ ਤਕ ਦੇ ਅੱਧੇ ਹਿੱਸੇ 'ਚ ਮਿੱਟੀ ਪਾ ਕੇ ਭਰਨ ਨਾਲ ਡਰੇਨ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਕਿ ਇੱਥੇ ਵੀ ਕਦੇ ਡਰੇਨ ਹੁੰਦੀ ਸੀ। ਚੌਕ ਤੋਂ ਅਗਲੇ ਪਾਸੇ ਸਫ਼ਾਈ ਨਾ ਹੋਣ ਕਾਰਨ ਜੰਗਲੀ ਘਾਹ ਬੂਟੀ 'ਤੇ ਲੰਮੇ ਸਰਕੰਡੇ ਨਾਲ ਭਰੀ ਡਰੇਨ ਨੇ ਰਸੂਲਪੁਰ ਦੇ ਪਾਣੀ ਦੀ ਨਿਕਾਸੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਜਵਾਈ ਵੱਲੋਂ ਤੇਜ਼ਧਾਰ ਹਥਿਆਰ ਨਾਲ ਸਹੁਰੇ ਦਾ ਕਤਲ

ਪਠਾਨਕੋਟ,20 ਜੁਲਾਈ (ਪੰਜਾਬੀ ਟਾਇਮਜ਼ ) : ਕੋਟਲੀ-ਭੋਆ ਰੋਡ ਸਥਿਤ ਪਿੰਡ ਮਨੀਪੁਰ ਵਿੱਚ ਘਰ ਉਪਰ ਕਬਜ਼ਾ ਕਰਨ ਦੇ ਲਾਲਚ ਵਿੱਚ ਜਵਾਈ ਨੇ ਹੀ ਆਪਣੇ ਬਜ਼ੁਰਗ ਸਹੁਰੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਮਲੇ ਨੂੰ ਛੁਪਾਉਣ ਲਈ ਜਵਾਈ ਨੇ ਪਹਿਲਾਂ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਫਿਰ ਪੁਲੀਸ ਨੂੰ ਫੋਨ ਉਪਰ ਇਸ ਦੀ ਜਾਣਕਾਰੀ ਦਿੱਤੀ।

ਗ਼ੈਰਕਾਨੂੰਨੀ ਮਾਈਨਿੰਗ ਤੋਂ ਦੁਖ਼ੀ ਲੋਕ ਐੱਸਡੀਐੱਮ ਨੂੰ ਮਿਲੇ

ਮੁਕੇਰੀਆਂ,20 ਜੁਲਾਈ (ਪੰਜਾਬੀ ਟਾਇਮਜ਼ ) : ਬਿਆਸ ਦਰਿਆ ਕਿਨਾਰੇ ਪੈਂਦੇ ਪਿੰਡ ਮੌਲੀ, ਤੱਗੜ ਕਲਾਂ, ਮਹਿੰਦੀਪੁਰ ਅਤੇ ਬਗੜੋਈ ਆਦਿ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਇਲਾਕੇ ਦੇ ਲੋਕਾਂ ਦਾ ਵਫ਼ਦ ਐੱਸਡੀਐੱਮ ਅਦਿੱਤਿਆ ਉੱਪਲ ਨੂੰ ਮਿਲਿਆ। ਲੋਕਾਂ ਨੇ ਬਿਆਸ ਦਰਿਆ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੁੰਦੇ ਨੁਕਸਾਨ ਤੋਂ ਜਾਣੂ ਕਰਵਾਉਂਦਿਆਂ ਮਾਈਨਿੰਗ ਬੰਦ ਕਰਾਉਣ ਦੀ ਮੰਗ ਕੀਤੀ। ਐੱਸਡੀਐੱਮ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਇਸ ਸਬੰਧੀ ਬਣਦੀਆਂ ਹਦਾਇਤਾਂ ਕਰਨਗੇ।

ਬੈਂਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਛੱਡਣ ਦੀ ਅਪੀਲ

ਅੰਮ੍ਰਿਤਸਰ,20 ਜੁਲਾਈ (ਪੰਜਾਬੀ ਟਾਇਮਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇਥੇ ਜਥੇਬੰਦੀ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਨੂੰ ਛੱਡਣ ਅਤੇ ਉਨ੍ਹਾਂ ਨਾਲ ਰਲ ਕੇ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨ। ਉਹ ਇਥੇ ਨਹਿਰੀ ਪਾਣੀਆਂ ਤੋਂ ਪੰਜਾਬ ਦੇ ਹੱਕ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁੱਜੇ ਸਨ। ਉਨ੍ਹਾਂ ਇਥੇ ਜਥੇਬੰਦੀ ਵਲੋਂ ਰੱਖੇ ਇਕ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੱਧੂ ਕਾਂਗਰਸ ਦਾ ਖਹਿੜਾ ਛੱਡ ਕੇ ਪੰਜਾਬ ਦੀ ਅਗਵਾਈ ਕਰਦੇ ਹਨ ਤਾਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਵੇਗਾ।

ਜੇਲ੍ਹ ਵਿਚ ਨਸ਼ੀਲਾ ਪਦਾਰਥ ਦੇਣ ਆਈ ਔਰਤ ਗਿ੍ਫ਼ਤਾਰ

ਅੰਮ੍ਰਿਤਸਰ,20 ਜੁਲਾਈ (ਪੰਜਾਬੀ ਟਾਇਮਜ਼ ) : ਸਥਾਨਕ ਜੇਲ ਵਿਚ ਬੰਦ ਦੋ ਕੈਦੀਆਂ ਨੂੰ ਨਸ਼ੀਲਾ ਪਦਾਰਥ ਦੇਣ ਆਈ ਇਕ ਔਰਤ ਨੂੰ ਜੇਲ੍ਹ ਅਮਲੇ ਨੇ ਕਾਬੂ ਕਰ ਲਿਆ ਹੈ। ਇਸ ਔਰਤ ਨੇ ਇਹ ਨਸ਼ੀਲਾ ਪਦਾਰਥ ਆਪਣੇ ਸੈਂਡਲ ਦੀ ਅੱਡੀ ਵਿਚ ਲੁਕਾਇਆ ਹੋਇਆ ਸੀ। ਮੁਢਲੇ ਤੌਰ ‘ਤੇ ਇਹ ਨਸ਼ੀਲਾ ਪਦਾਰਥ ਹੈਰੋਇਨ ਦੱਸਿਆ ਗਿਆ ਹੈ। ਔਰਤ ਦੀ ਸ਼ਨਾਖਤ ਰੋਮੀ ਕੌਰ ਪਿੰਡ ਸਦਲੀ ਵਜੋਂ ਹੋਈ ਹੈ। ਉਹ ਇਥੇ ਜੇਲ੍ਹ ਵਿਚ ਬੰਦ ਗੁਰਪ੍ਰਤਾਪ ਸਿੰਘ ਅਤੇ ਹਰਪ੍ਰਤਾਪ ਸਿੰਘ ਨੂੰ ਮਿਲਣ ਵਾਸਤੇ ਆਈ ਸੀ।

ਡੇਰਾਬੱਸੀ ਰੇਲਵੇ ਫਾਟਕ ਨੇੜੇ ਬਿਜਲੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਡੇਰਾਬੱਸੀ,20 ਜੁਲਾਈ (ਪੰਜਾਬੀ ਟਾਇਮਜ਼ ) : ਡੇਰਾਬੱਸੀ ਰੇਲਵੇ ਫਾਟਕਾਂ ਨੇੜੇ ਅੱਜ ਤੜਕਸਾਰ ਇਕ ਬਿਜਲੀ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨਾਲ ਦੁਕਾਨ ਅੰਦਰ ਪਏ ਬਿਜਲੀ ਦੇ ਉਪਕਰਨ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਮੁਤਾਬਿਕ ਡੇਰਾਬੱਸੀ ਰਾਮ ਮੰਦਰ ਨੇੜੇ ਸੁੱਖਾ ਇਲੈਕਟ੍ਰੀਕਲ ਨਾਂ ਦੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079650531
Copyright © 2019, Panjabi Times. All rights reserved. Website Designed by Mozart Infotech