ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਚੰਡੀਗੜ੍ਹ

ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ

June 16, 2019 05:14 PM

ਚੰਡੀਗੜ੍ਹ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਮਗਰੋਂ ਪੰਜਾਬ ਕੈਬਨਿਟ ਵਿੱਚ ਵਿਭਾਗਾਂ ਨੂੰ ਲੈ ਕੇ ਕੀਤੇ ਫੇਰਬਦਲ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮਗਰੋਂ ਓਪੀ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ ਹਨ। ਸੋਨੀ ਤੋਂ ਸਕੂਲ ਸਿੱਖਿਆ ਵਿਭਾਗ ਖੋਹ ਕੇ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਿੱਤਾ ਗਿਆ ਹੈ। ਸ੍ਰੀ ਸੋਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਸਿੱਖਿਆ ਵਿਭਾਗ ਵਿੱਚ ਕਾਫ਼ੀ ਮਿਹਨਤ ਨਾਲ ਕੰਮ ਕੀਤਾ ਸੀ, ਪਰ ਅਫ਼ਸਰਸ਼ਾਹੀ ਦੇ ਆਖੇ ਲੱਗ ਕੇ ਉਨ੍ਹਾਂ ਨੂੰ ਉਥੋਂ ਹਟਾਇਆ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਸਿੱਖਿਆ ਮੰਤਰੀ ਰਹਿੰਦਿਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ 85 ਫੀਸਦ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਹੈ। ਦਿ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ, ‘ਮੈਂ ਅਜੇ ਤਕ ਨਵੇਂ ਮਹਿਕਮੇ ਦਾ ਚਾਰਜ ਨਹੀਂ ਲਿਆ। ਮੈਂ ਸਿੱਖਿਆ ਵਿਭਾਗ ਨੂੰ ਮੁੜ ਪੈਰਾਂ ਸਿਰ ਕਰਨ ਵਿੱਚ ਕਾਫ਼ੀ ਮਿਹਨਤ ਕੀਤੀ ਸੀ। ਮੈਂ ਮੁੱਖ ਮੰਤਰੀ ਨੂੰ ਸਵਾਲ ਨਹੀਂ ਕਰ ਸਕਦਾ। ਉਹ ਸਾਡੇ ਆਗੂ ਹਨ, ਪਰ ਮੈਂ ਆਪਣੇ ਦਿਲ ਦੀ ਗੱਲ ਕਰ ਸਕਦਾ ਹਾਂ।’

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਬਦਤਰ ਕਾਨੂੰਨ ਵਿਵਸਥਾ ਨੂੰ ਲੈ ਕੇ ਡੀ.ਜੀ.ਪੀ ਨੂੰ ਮਿਲਿਆ 'ਆਪ' ਦਾ ਵਫ਼ਦ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਅੰਦਰ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦਾ ਵਫ਼ਦ ਅੱਜ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੂੰ ਮਿਲਿਆ | ਵਫ਼ਦ 'ਚ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪਿ੍ੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ: ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਬਲਦੇਵ ਸਿੰਘ ਜੈਤੋ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ, ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਨੌਜਵਾਨ ਆਗੂ ਐਡਵੋਕੇਟ ਹਰਦੀਪ ਸਿੰਘ, ਵਰਿੰਦਰ ਸ਼ਰਮਾ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਸ਼ਾਮਿਲ ਸਨ | 

ਇਕਮੁਸ਼ਤ ਕਰਜ਼ਾ ਅਦਾਇਗੀ 31 ਦਸੰਬਰ ਤੱਕ-ਡਾ: ਬਨਵਾਰੀ ਲਾਲ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਰਿਆਣਾ ਸਹਿਕਾਰਤਾ ਮੰਤਰੀ ਡਾ: ਬਨਵਾਰੀ ਲਾਲ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਮੈਂਬਰਾਂ ਤੇ ਕਿਸਾਨਾਂ ਲਈ ਇਕਮੁਸ਼ਤ ਕਰਜ਼ਾ ਅਦਾਇਗੀ ਯੋਜਨਾ, 2019 (ਵਲ ਟਾਇਮ ਸੈਟਲਮੈਂਟ ਸਕੀਮ) ਦੀ ਆਖ਼ਰੀ ਮਿਤੀ 31 ਦਸੰਬਰ, 2019 ਤੱਕ ਵਧਾ ਦਿੱਤੀ ਹੈ ਤਾਂ ਜੋ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਅਜਿਹੇ ਮੈਂਬਰ ਤੇ ਕਿਸਾਨ ਚੁੱਕ ਸਕਣ | ਉਨ੍ਹਾਂ ਦੱਸਿਆ ਕਿ ਵਿਭਾਗ ਦੇ

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫੁੱਲਾਂ ਦੀ ਖ਼ੂਬਸੂਰਤੀ ਮਾਣੀ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਵਿਖੇ ਅੱਜ ਪੰਜ ਦਿਨਾਂ 12ਵਾਂ ਗੁਲਦਾਊਦੀ ਸ਼ੋਅ ਸ਼ੁਰੂ ਹੋ ਗਿਆ | ਯੂਨੀਵਰਸਿਟੀ ਦੀ ਬਾਗ਼ਬਾਨੀ ਡਿਵੀਜ਼ਨ ਵਲੋਂ ਕਰਵਾਏ ਜਾ ਰਹੇ ਗੁਲਦਾਊਦੀ ਸ਼ੋਅ ਦਾ ਉਦਘਾਟਨ ਅੱਜ ਪ੍ਰੋ: ਆਰ.ਸੀ. ਪੌਲ ਗਾਰਡਨ ਵਿਖੇ ਉਪ-ਕੁਲਪਤੀ ਪ੍ਰੋ: ਰਾਜ ਕੁਮਾਰ ਵਲੋਂ ਕੀਤਾ ਗਿਆ | ਸ਼ੋਅ ਵਿਚ ਸ਼ਾਮਿਲ ਹੋਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣੇ ਫ਼ੋਟੋ ਪੁਆਇੰਟ ਵਿਚ ਲੋਕਾਂ ਨੇ ਫ਼ੋਟੋਆਂ ਖਿਚਵਾਈਆਂ | ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਕਰਮਜੀਤ ਸਿੰਘ ਵੀ ਸ਼ੋਅ ਵਿਚ ਸ਼ਾਮਿਲ ਹੋਏ |

ਸਿਲੰਡਰ ਡਲਿਵਰੀ ਕਰਨ ਗਏ ਵਿਅਕਤੀ ਨੂੰ ਲੁੱਟਣ ਵਾਲੇ ਤਿੰਨ ਗਿ੍ਫ਼ਤਾਰ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੈਕਟਰ 56 ਵਿਚ ਸਿਲੰਡਰਾਂ ਦੀ ਡਲਿਵਰੀ ਕਰਨ ਗਏ ਵਿਅਕਤੀ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸ਼ਿਕਾਇਤ 'ਤੇ ਸਬੰਧਤ ਮਾਮਲਾ ਦਰਜ ਕਰਕੇ ਮਾਮਲੇ ਵਿਚ ਸ਼ਾਮਲ ਤਿੰਨੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 49 ਦੇ ਰਹਿਣ ਵਾਲੇ ਬੱਬਲੂ ਨੇ ਪੁਲਿਸ ਨੂੰ ਦਿੱਤੀ ਸੀ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਸੈਕਟਰ 56 ਵਿਚ ਸਿਲੰਡਰ ਦੇਣ ਗਿਆ ਹੋਇਆ ਸੀ | ਸ਼ਿਕਾਇਤਕਰਤਾ ਮਕਾਨ ਨੰਬਰ 5707 ਨੇੜੇ ਆਪਣੀ ਗੱਡੀ ਕੋਲ ਖੜ੍ਹਾ ਸੀ ਜਦਕਿ ਉਸ ਦੇ ਨਾਲ ਆਇਆ ਲੜਕਾ ਲੋਕਾਂ ਦੇ ਘਰਾਂ ਵਿਚ ਸਿਲੰਡਰ ਪਹੁੰਚਾ ਰਿਹਾ ਸੀ |

ਵਿਭਾਗਾਂ 'ਚ ਪਲੇਸਮੈਂਟ ਕਮੇਟੀਆਂ ਗਠਿਤ ਕਰਨ ਲਈ ਸੌਾਪਿਆ ਮੰਗ-ਪੱਤਰ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਦੇ ਪ੍ਰਧਾਨ ਚੇਤਨ ਚੌਧਰੀ ਵਲੋਂ ਅੱਜ ਡੀਨ ਵਿਦਿਆਰਥੀ ਭਲਾਈ ਨੂੰ ਇਕ ਮੰਗ ਪੱਤਰ ਸੌਾਪਿਆ ਗਿਆ ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਪੀ.ਯੂ. ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨੋਟਿਸ ਕੱਢੇ ਜਾਣ ਕਿ ਉਹ ਆਪੋ ਆਪਣੇ ਵਿਭਾਗਾਂ 'ਚ ਵਿਦਿਆਰਥੀ ਪਲੇਸਮੈਂਟ ਕਮੇਟੀਆਂ ਗਠਿਤ ਕਰਨ | ਮੰਗ ਪੱਤਰ ਵਿਚ ਕੌਾਸਲ ਪ੍ਰਧਾਨ ਚੇਤਨ ਚੌਧਰੀ ਨੇ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਪਲੇਸਮੈਂਟ ਦਰ ਕਾਫ਼ੀ ਘੱਟ ਰਹੀ ਹੈ | ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕਈ ਵਿਭਾਗਾਂ ਨੇ ਤਾਂ ਕਦੇ ਵੀ ਪਲੇਸਮੈਂਟ ਕਮੇਟੀਆਂ ਦਾ ਗਠਨ ਹੀ ਨਹੀਂ ਕੀਤਾ | 

ਕੈਂਸਰ ਰੋਗੀਆਂ ਲਈ ਰਾਹਤ ਫੰਡ ਦੀ ਹਾਲਤ ਢਿੱਲੀ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ’ਚੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਵੀ ਮਾਲੀ ਸੰਕਟ ਦੀ ਸ਼ਿਕਾਰ ਹੋ ਗਈ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਭਾਵੇਂ ਦਾਅਵਾ ਹੈ ਕਿ ਕੈਂਸਰ ਰੋਗੀਆਂ ਨੂੰ ਮਾਲੀ ਰਾਹਤ ਦਾ ਕੋਈ ਮਾਮਲਾ ਬਕਾਇਆ ਨਹੀਂ ਪਰ ਸਿਹਤ ਵਿਭਾਗ ਮੁਤਾਬਕ 2 ਹਜ਼ਾਰ ਦੇ ਕਰੀਬ ਮਰੀਜ਼ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਦੇ ਇੰਤਜ਼ਾਰ ਵਿੱਚ ਹਨ।

ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਤੇ ਹਰਿਆਣਾ ਵਿੱਚ ਅੱਜ ਠੰਢੀਆਂ ਹਵਾਵਾਂ ਚੱਲਣ ਕਾਰਨ ਠੰਢ ਵਧ ਗਈ। ਪੰਜਾਬ ਦੇ ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਲੋਕ ਠਰ ਗਏ। ਇਸੇ ਤਰ੍ਹਾਂ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਠੰਢ ਵਧ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫ਼ਰੀਦਕੋਟ ’ਚ ਘੱਟੋ-ਘੱਟ ਤਾਪਮਾਨ 5 ਡਿਗਰੀ, ਬਠਿੰਡਾ ’ਚ 5.8 ਡਿਗਰੀ, ਹਲਵਾਰਾ ’ਚ 6 ਡਿਗਰੀ,

ਕੇਂਦਰ ਸਰਕਾਰ ਲੋਕ ਮਸਲੇ ਹੱਲ ਕਰਨ ਤੋਂ ਭੱਜੀ: ਜਾਖੜ

ਚੰਡੀਗੜ੍ਹ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਕਾਂਗਰਸ ਕਮੇਟੀ, 14 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਕਾਂਗਰਸ ਵੱਲੋਂ ਕੀਤੀ ਜਾ ਰਹੀ ‘ਭਾਰਤ ਬਚਾਓ’ ਰੈਲੀ ’ਚ ਸ਼ਮੂਲੀਅਤ ਕਰੇਗੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ, ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਰਾਜ ਵਿੱਚ ਦੇਸ਼ ਹਰ ਖਿੱਤੇ ਵਿੱਚ ਪਛੜ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ, ਮੋਦੀ ਸਰਕਾਰ ਨੂੰ ਉਸ ਦੀਆਂ ਕਿਸਾਨ ਅਤੇ ਗਰੀਬ ਵਿਰੋਧੀ ਆਰਥਿਕ ਨੀਤੀਆਂ ਤੋਂ ਵਰਜਣ ਲਈ ਭਾਰਤ ਬਚਾਓ ਰੈਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਮੰਦਹਾਲੀ ਵਰਗੀਆਂ ਵੱਡੀਆਂ ਚੁਣੌਤੀਆਂ ਹਨ ਪਰ ਐੱਨਡੀਏ, ਲੋਕ ਮਸਲਿਆਂ ਦੇ ਹੱਲ ਦੀ ਬਜਾਏ ਫੋਕੇ ਦਾਅਵਿਆਂ ਨਾਲ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਜਦਕਿ ਗਾਹਕਾਂ ਨੂੰ ਫ਼ਲ-ਸਬਜ਼ੀਆਂ ਅਤੇ ਹੋਰ ਚੀਜ਼ਾਂ ਮਹਿੰਗੇ ਮੁੱਲ ਮਿੱਲ ਰਹੀਆਂ ਹਨ।

ਨਿਗਮ ਲਈ ਐਨਾ ਸੁਖਾਲਾ ਨਹੀਂ ਹੋਵੇਗਾ ਫੜ੍ਹੀਆਂ ਦੀ ਸਮੱਸਿਆ ਦਾ ਹੱਲ ਕੱਢਣਾ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਦੇ ਪਹਿਲੇ ਯੋਜਨਾਬੱਧ ਚੰਡੀਗੜ੍ਹ ਸ਼ਹਿਰ ਵਿਚ ਪ੍ਰਸ਼ਾਸਨ ਤੇ ਸਿਆਸੀ ਧਿਰਾਂ ਦੀ ਢਿੱਲ ਨਾਲ ਫੜ੍ਹੀਆਂ ਵਾਲਿਆਂ ਵਲੋਂ ਲਗਾਈਆਂ ਜਾਣ ਵਾਲੀਆਂ ਫੜ੍ਹੀਆਂ ਦੇ ਮਾਮਲੇ ਨੂੰ ਹੱਲ ਕਰਨ ਦਾ ਰਾਹ ਨਗਰ ਨਿਗਮ ਲਈ ਐਨਾ ਸੁਖਾਲਾ ਨਹੀਂ ਹੈ | 4284 ਵੈਂਡਰਾਂ ਲਈ ਡਰਾਅ ਰਾਹੀਂ ਤੈਅ ਹੋਈਆਂ ਥਾਵਾਂ, ਸ਼ਹਿਰ ਵਿਚ ਬਣਾਈਆਂ ਗਈਆਂ 44 ਸਾਈਟਾਂ 'ਤੇ 5458 ਵਿਉਂਤੀਆਂ 6 ਬਾਏ 5 ਫੁੱਟ ਦੀਆਂ ਥਾਵਾਂ ਮੁਹੱਈਆ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ | ਅਧਿਕਾਰੀਆਂ ਅਨੁਸਾਰ ਇਹ ਮੁਸਤੈਦੀ ਆਖ਼ਰੀ ਵੈਂਡਰ ਨੂੰ ਤਬਦੀਲ ਕਰਨ ਤੱਕ ਜਾਰੀ ਰਹੇਗੀ | ਇਲਾਕੇ ਅਨੁਸਾਰ ਪੁਲਿਸ ਸਹਿਤ ਆਪਣੇ ਕਰਮਚਾਰੀ ਸਾਈਟਾਂ 'ਤੇ ਵੈਂਡਰ ਨੂੰ ਕੋਈ ਮੁਸ਼ਕਿਲ ਨਾ ਆਵੇ ਮਦਦ ਲਈ ਤਾਇਨਾਤ ਕੀਤੇ ਗਏ ਹਨ ਫਿਰ ਵੀ ਚੌਥੇ ਦਿਨ 2666 ਵੈਂਡਰ ਹੀ ਆਪਣੀਆਂ ਥਾਵਾਂ 'ਤੇ ਪਹੁੰਚੇ ਹਨ ਜਦਕਿ 1618 ਬਾਕੀ ਹਨ | ਚਰਚਾ ਹੈ ਕਿ ਰਹਿੰਦੇ ਵੈਂਡਰਾਂ ਵਲੋਂ ਅਜੇ ਚਾਰਾਜੋਈਆਂ ਕੀਤੀਆਂ ਜਾ ਰਹੀਆਂ ਹਨ ਕਿ ਸ਼ਾਇਦ ਕੋਈ ਸਿਆਸੀ ਧਿਰ ਉਨ੍ਹਾਂ ਨਾਲ ਚੱਲ ਪਏ |

ਸਾਬਕਾ ਆਈ.ਜੀ. ਜੈਦੀ ਨੂੰ 10 ਦਿਨ ਲਈ ਵਿਦੇਸ਼ ਜਾਣ ਦੀ ਮਿਲੀ ਆਗਿਆ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਕੋਟਖਾਈ ਜਬਰ ਜਨਾਹ ਮਾਮਲੇ ਦੇ ਇਕ ਮੁਲਜ਼ਮ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ 'ਚ ਮੁਲਜ਼ਮ ਸਾਬਕਾ ਆਈ.ਜੀ. ਜਹੂਰ ਐਚ. ਜੈਦੀ ਨੂੰ ਅਦਾਲਤ ਨੇ ਫਰਵਰੀ ਮਹੀਨੇ ਵਿਚ 10 ਦਿਨ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ | ਅਦਾਲਤ ਨੇ ਜੈਦੀ ਨੂੰ ਆਪਣਾ ਪਾਸਪੋਰਟ ਰੀ-ਨਿਊ ਕਰਵਾਉਣ ਲਈ ਸਬੰਧਤ ਪਾਸਪੋਰਟ ਅਥਾਰਟੀ ਨੂੰ ਅਰਜ਼ੀ ਦੇਣ ਲਈ ਵੀ ਕਿਹਾ ਹੈ | ਜੈਦੀ ਨੇ ਅਦਾਲਤ ਵਿਚ ਅਰਜ਼ੀ ਲਗਾ ਕੇ ਅਪੀਲ ਕੀਤੀ ਸੀ ਕਿ ਉਸ ਨੂੰ ਫਰਵਰੀ 2020 ਵਿਚ 10 ਦਿਨ ਲਈ ਦੁਬਈ ਜਾਣ ਦੀ ਆਗਿਆ ਦਿੱਤੀ ਜਾਵੇ | ਉਸ ਨੇ ਇਸ ਅਰਜ਼ੀ ਵਿਚ ਆਪਣੇ ਪਾਸਪੋਰਟ ਨੂੰ ਵੀ ਇਕ ਸਾਲ ਲਈ ਰੀ-ਨਿਊ ਕਰਨ ਦੀ ਅਪੀਲ ਕੀਤੀ ਸੀ |

ਹਰਿਆਣਾ ਐਸ.ਐਸ.ਸੀ. ਦੇ ਪੇਪਰ ਦੌਰਾਨ ਕਿਸੇ ਹੋਰ ਉਮੀਦਵਾਰ ਦੀ ਜਗ੍ਹਾ ਬੈਠਣ ਵਾਲਾ ਗਿ੍ਫ਼ਤਾਰ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਰਿਆਣਾ ਐਸ.ਐਸ.ਸੀ. ਦੇ ਪੇਪਰ ਵਿਚ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇਣ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੋਨੀਪਤ ਦੇ ਰਹਿਣ ਵਾਲੇ ਪਰਮ ਮੋਈ ਵਜੋਂ ਹੋਈ ਹੈ ਜਿਸ ਿਖ਼ਲਾਫ਼ ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਵਿਚ ਸਬੰਧਤ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਹਰਿਆਣਾ ਐਸ.ਐਸ.ਸੀ. ਵਿਭਾਗ ਪੰਚਕੂਲਾ ਵਲੋਂ ਵਿਸ਼ਾਲੀ ਕੰਬੋਜ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਸ਼ਿਕਾਇਤ ਵਿਚ ਉਨ੍ਹਾਂ ਨੇ ਦੱਸਿਆ ਕਿ ਇੰਡਸਟਰੀਅਲ ਏਰੀਆ ਫੇਜ਼ ਇਕ ਦੇ ਪਲਾਟ ਨੰਬਰ 181/12 ਵਿਚ ਐਸ.ਐਸ.ਸੀ. ਦੇ ਪੇਪਰ ਲਈ ਸੈਂਟਰ ਬਣਾਇਆ ਗਿਆ ਹੈ | 

ਪੰਚਕੂਲਾ ਵਿਚ ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਪ੍ਰੋਗਰਾਮ 'ਚ ਮੁੱਖ ਮੰਤਰੀ ਖੱਟਰ ਨੇ ਕੀਤੀ ਸ਼ਿਰਕਤ

ਪੰਚਕੂਲਾ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਦੇ ਸੈਕਟਰ ਇਕ ਸਥਿਤ ਪੀ. ਡਬਲਿਯੂ. ਡੀ. ਆਡੀਟੋਰੀਅਮ ਵਿਚ ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੂਬਾ ਸਰਕਾਰ ਦੀ ਪਹਿਲ ਉੱਤੇ ਇਹ ਸਮਾਗਮ ਸੂਬੇ ਨੂੰ ਪੂਰੀ ਤਰ੍ਹਾਂ ਭਿ੍ਸ਼ਟਾਚਾਰ ਮੁਕਤ ਬਣਾਉਣ ਦੇ ਮੰਤਵ ਨਾਲ ਕਰਵਾਇਆ ਜਾ ਰਿਹਾ ਹੈ | ਮੁੱਖ ਮੰਤਰੀ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਵਿਧਾਨਸਭਾ ਸਪੀਕਰ ਅਤੇ ਪੰਚਕੂਲਾ ਤੋਂ ਵਿਧਾਇਕ ਗਿਆਨਚੰਦ ਗੁਪਤਾ, ਹਰਿਆਣਾ ਵਿਜੀਲੈਂਸ ਦੇ ਡਾਇਰੈਕਟਰ ਜਨਰਲ ਕੇ. ਪੀ. ਸਿੰਘ ਤੇ ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਮਨੋਜ ਯਾਦਵ ਵੀ ਮੌਜੂਦ ਰਹੇ | ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੌਕੇ ਭਿ੍ਸ਼ਟਾਚਾਰ ਵਿਰੋਧੀ ਸਾਈਕਲ ਰੈਲੀ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਭਿ੍ਸ਼ਟਾਚਾਰ ਵਿਰੋਧੀ ਸਹੁੰ ਵੀ ਦਵਾਈ |

ਲੜਕੀਆਂ ਦੀ ਸੁਰੱਖਿਆ ਲਈ ਬਿ੍ਗੇਡ ਤਿਆਰ ਕਰੇਗੀ ਮਹਿਲਾ ਕਾਂਗਰਸ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਦੀ ਅਗਵਾਈ ਹੇਠ ਡੱਡੂਮਾਜਰਾ ਵਿਚ ਲੜਕੀਆਂ ਤੇ ਔਰਤਾਂ ਦੀ ਰੱਖਿਆ ਲਈ ਲਾਮਬੰਦ ਹੋਣ ਦਾ ਸੁਨੇਹਾ ਦੇਣ ਲਈ ਹੱਥਾਂ ਵਿਚ ਡੰਡਾ ਫੜ ਕੇ ਇਕ ਮਾਰਚ ਕੱਢਿਆ ਗਿਆ | ਇਸ ਮੌਕੇ ਚੰਡੀਗੜ੍ਹ ਕਾਂਗਰਸ ਮਹਿਲਾ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਹੈ ਕਿ ਅੱਜ ਸਮਾਜ ਦੇ ਹਾਲਾਤ ਹਨ ਕਿ ਮਹਿਲਾ ਕਾਂਗਰਸ ਵੀ ਚੰਡੀਗੜ੍ਹ ਪੁਲਿਸ ਦੀ ਹਮਾਇਤ ਲਈ ਸ਼ਹਿਰ ਦੀਆਂ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਆਪਣੀ ਬਿ੍ਗੇਡ ਤਿਆਰ ਕਰੇਗੀ ਅਤੇ ਸੜਕਾਂ 'ਤੇ ਉਤਰੇਗੀ | ਪੁਲਿਸ ਨਾਲ ਮਿਲ ਕੇ ਛੇੜਛਾੜ ਜਾਂ ਬਾਲ ਅਪਰਾਧ ਸਬੰਧੀ ਮਾਮਲੇ ਮਹਿਲਾ ਕਾਂਗਰਸ ਪੀੜਤਾਂ ਦੀ ਮਦਦ ਲਈ ਪਹੁੰਚੇਗੀ 

ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਰਿਆਣਾ ਪੁਲਿਸ ਕਰਨਾਲ ਨੇ 18,500 ਪਾਬੰਦੀਸ਼ੁਦਾ ਨਸ਼ੀਲੀ ਦਵਾਈਆਂ ਅਤੇ 112 ਬੋਤਲ ਸੀਰਪ ਨਾਲ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 

ਰੋਜ਼ਾਨਾ ਜਨਤਾ ਦਰਬਾਰ ਲਗਾਓ - ਵਿਜ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਦੇ ਗ੍ਰਹਿ ਤੇ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਸੂਬੇ ਦੀ ਸਾਰੀ ਨਗਰ ਪਾਲਿਕਾਵਾਂ, ਨਗਰ ਪ੍ਰੀਸ਼ਦਾਂ ਤੇ ਨਗਰ ਨਿਗਮਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰੋਜ਼ਾਨਾ ਸਵੇਰੇ 11 ਤੋਂ 12 ਤੱਕ ਜਨਤਾ ਦਰਬਾਰ ਲਗਾਉਣ ਦੇ ਆਦੇਸ਼ ਦਿੱਤੇ ਤਾਂ ਜੋ ਲੋਕਾਂ ਦੀ ਸਮੱਸਿਆਵਾਾ ਦਾ ਨਿਪਟਾਰਾ ਛੇਤੀ ਕੀਤਾ ਜਾ ਸਕੇ | ਸ੍ਰੀ ਵਿਜ ਨੇ ਇਸ ਸਬੰਧ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜਨਤਾ ਦਰਬਾਰ ਦੌਰਾਨ ਜਿੰਨੀ ਵੀ ਸਮੱਸਿਆਵਾਂ ਪ੍ਰਾਪਤ ਹੁੰਦੀ ਹੈ, ਉਨ੍ਹਾਂ ਸਾਰੀਆਂ ਦਾ ਨਿਪਟਾਰਾ ਕੀਤਾ ਜਾਵੇ, ਸਗੋਂ ਪੂਰਾ ਰਿਕਾਰਡ ਵੀ ਰੱਖਿਆ ਜਾਵੇ | ਇਸ ਦੇ ਨਾਲ ਹੀ ਸਾਰੇ ਸ਼ਿਕਾਇਤਕਰਤਾਵਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਦਾ ਨੰਬਰ ਵੀ ਦਿੱਤਾ ਜਾਵੇ |

ਸਕੂਲ ਦੀ ਲੜਕੀ ਦਾ ਪਿੱਛਾ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ,9 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਕੂਲ ਤੋਂ ਆਪਣੇ ਘਰ ਪਰਤ ਰਹੀ ਇਕ ਲੜਕੀ ਦਾ ਪਿੱਛਾ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੈਕਟਰ 37-ਸੀ ਦੇ ਰਹਿਣ ਵਾਲੇ ਜੈ ਕ੍ਰਿਸ਼ਨ ਵਜੋਂ ਹੋਈ ਹੈ ਜਿਸ ਿਖ਼ਲਾਫ਼ ਪੁਲਿਸ ਨੇ ਸਬੰਧਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਮਾਮਲੇ ਦੀ ਸ਼ਿਕਾਇਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤਕਰਤਾ ਨੇ ਦੱਸਿਆ 

ਥਰੇਜਾ ਪਰਿਵਾਰ ਤੇ ਵਰਿੰਦਰ ਸ਼ਰਮਾ ਨੇ ਲੁੱਟਿਆ ਗੁਲਦਾਉਦੀ ਮੇਲਾ

ਚੰਡੀਗੜ੍ਹ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਸੈਕਟਰ-33 ਸਥਿਤ ਟੈਰੇਸ ਗਾਰਡਨ ਵਿੱਚ ਚੱਲ ਰਿਹਾ 33 ਵਾਂ ਸਾਲਾਨਾ ਗੁਲਦਾਉਦੀ ਮੇਲਾ ਅੱਜ ਸਮਾਪਤ ਹੋ ਗਿਆ। ਚੰਡੀਗੜ੍ਹ ਨਗਰ ਨਿਗਮ ਵੱਲੋਂ ਕਰਵਾਏ ਗਏ ਇਸ ਮੇਲੇ ਦੀ ਸਮਾਪਤੀ ਨੂੰ ਲੈ ਕੇ ਅੱਜ ਕੀਤੇ ਗਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਮੇਅਰ ਰਾਜੇਸ਼ ਕਾਲੀਆ ਨੇ ਗੁਲਦਾਉਦੀ ਫੁੱਲਾਂ ਨੂੰ ਲੈ ਕੇ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਮੁੱਖ ਮਹਿਮਾਨ ਨੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਸ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਸ਼ਲਾਘਾ ਕੀਤੀ ਅਤੇ ਚੰਡੀਗੜ੍ਹ ਸ਼ਹਿਰ ਨੂੰ ਆਪਣੀ ਖੂਬਸੂਰਤੀ ਅਨੁਸਾਰ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਸੁੰਦਰਤਾ ਦੇ ਖੇਤਰ ਵਿੱਚ ਇੱਕ ਨਿਵੇਕਲਾ ਸ਼ਹਿਰ ਬਣਾਉਣ ਦੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਇਸ ਮੇਲੇ ਦੌਰਾਨ ਬਾਗਵਾਨੀ ਵਿਭਾਗ ਦੇ ਮਾਲੀਆਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਭਾਂਤ ਭਾਂਤ ਦੇ ਫੁੱਲਾਂ ਦੀ ਵਰਤੋਂ ਕਰਕੇ ਬਣਾਏ ਗਏ ਮੋਰ, ਜਿਰਾਫ, ਸ਼ੇਰ ਤੇ ਹੋਰ ਜਾਨਵਰਾਂ ਸਣੇ ਪੰਛੀਆਂ ਦੇ ਬੁੱਤਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਪਾਰਕਾਂ ਤੇ ਹਰਿਆਲੀ ਨੂੰ ਕਾਇਮ ਰੱਖਣ ’ਚ ਇਨ੍ਹਾਂ ਮਾਲੀਆਂ ਦਾ ਵੱਡਾ ਯੋਗਦਾਨ ਹੈ। 

ਨਿਗਮ ਕਮਿਸ਼ਨਰ ਨੇ ਸੁਖਨਾ ਚੋਅ ਦਾ ਮੁਆਇਨਾ ਕੀਤਾ

ਚੰਡੀਗੜ੍ਹ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਇਥੋਂ ਦੇ ਐਨ-ਚੋਅ ਵਿੱਚ ਸੁੱਟੇ ਜਾ ਰਹੇ ਗੰਦੇ ਪਾਣੀ ਸਬੰਧੀ ਕੀਤੀ ਸਖਤੀ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਤੇ ਨਿਗਮ ਦੇ ਚੀਫ ਇੰਜਨੀਅਰ ਸ਼ੈਲੇਂਦਰ ਸਿੰਘ ਸਮੇਤ ਨਿਗਮ ਦੇ ਇੰਜਨੀਅਰਿੰਗ ਵਿਭਾਗ ਦੀ ਟੀਮ ਨੇ ਅੱਜ ਇਥੇ ਸੁਖਨਾ-ਚੋਅ ਦਾ ਮੁਆਇਨਾ ਕੀਤਾ ਅਤੇ ਚੋਅ ਵਿੱਚ ਸੁੱਟੇ ਜਾਣ ਵਾਲੇ ਗੰਦੇ ਪਾਣੀ ਦੇ ਸਰੋਤਾਂ ਬਾਰੇ ਜਾਂਚ ਕੀਤੀ।

ਸੁਖਨਾ ਤੋਂ ਰੌਕ ਗਾਰਡਨ ਤੱਕ ‘ਰਨ-ਫਾਰ-ਅੰਬੇਦਕਰ’

ਚੰਡੀਗੜ੍ਹ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ (ਏ.ਐੱਸ.ਏ.), ਪੰਜਾਬ ਯੂਨੀਵਰਸਿਟੀ ਵੱਲੋਂ 5ਵੀਂ ‘ਰਨ ਫ਼ਾਰ ਅੰਬੇਦਕਰ’ ਕਰਵਾਈ ਗਈ ਜੋ ਕਿ ਸੁਖਨਾ ਝੀਲ ਤੋਂ ਚੱਲ ਕੇ ਰੌਕ ਗਾਰਡਨ ਵਿਖੇ ਸਮਾਪਤ ਹੋਈ। ਵਿਦਿਆਰਥੀਆਂ ਦੇ ਇਸ ਉਪਰਾਲੇ ਵਿੱਚ ਚੰਡੀਗੜ੍ਹ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। 

ਵੈਂਡਰਾਂ ਨੂੰ ਸ਼ਿਫਟ ਕਰਨ ਮਗਰੋਂ ਨਿਗਮ ਕੇਵਲ ਮੁੱਖ ਸੈਕਟਰਾਂ ’ਚ ਕਰ ਰਿਹਾ ਹੈ ਚੌਕੀਦਾਰੀ

ਚੰਡੀਗੜ੍ਹ,8 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਹਾਈ ਕੋਰਟ ਦੇ ਦਖਲ ਮਗਰੋਂ ਸ਼ਹਿਰ ਦੇ ਚੱਪੇ ਚੱਪੇ ’ਤੇ ਕਬਜ਼ਾ ਕਰਕੇ ਬੈਠੇ ਰੇੜ੍ਹੀ ਫੜ੍ਹੀ ਵਾਲਿਆਂ ਨੂੰ ਵੈਂਡਰ ਐਕਟ ਅਧੀਨ ਸ਼ਿਫਟ ਕਰਨ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਿਥੇ ਹਟਾਏ ਗਏ ਰੇੜ੍ਹੀ ਫੜ੍ਹੀ ਵਾਲਿਆਂ ਵੱਲੋਂ ਮੁੜ ਕਬਜ਼ਾ ਕਰਨ ਤੋਂ ਰੋਕਣ ਲਈ ਸ਼ਹਿਰ ਦੇ ਮੁੱਖ ਸੈਕਟਰਾਂ ਦੀਆਂ ਮੁੱਖ ਮਾਰਕੀਟਾਂ ’ਚ ਨਜ਼ਰ ਰੱਖੀ ਜਾ ਰਹੀ ਹੈ। ਉਥੇ ਸ਼ਹਿਰ ਦੀਆਂ ਕਲੋਨੀਆਂ ਤੇ ਹੋਰ ਸੈਕਟਰਾਂ ਦੇ ਅੰਦਰੂਨੀ ਇਲਾਕਿਆਂ ’ਚ ਫੜ੍ਹੀ ਵਾਲੇ ਮੁੜ ਪੁਰਾਣੀ ਥਾਂ ’ਤੇ ਬੈਠੇ ਨਜ਼ਰ ਆ ਰਹੇ ਹਨ। ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਨੇ ਵੱਡੇ ਪੱਧਰ ’ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੀਆਂ ਮਾਰਕੀਟਾਂ ਤੇ ਪਾਰਕਿੰਗਾਂ ਸਣੇ ਹੋਰ ਜਨਤਕ ਥਾਵਾਂ ’ਤੇ ਲੰਮੇਂ ਸਮੇਂ ਤੋਂ ਕਬਜ਼ਾ ਜਮਾ ਕੇ ਬੈਠੇ ਰੇਹੜੀ ਫੜ੍ਹੀ ਵਾਲਿਆਂ ਨੂੰ ਲੰਘੀ 6 ਦਸੰਬਰ ਤੋਂ ਰਜਿਸਟਰਡ ਵੈਂਡਰਾਂ ਨੂੰ ਵੈਂਡਰ ਐਕਟ ਅਧੀਨ ਸ਼ਹਿਰ ਦੀਆਂ ਵੱਖ ਵੱਖ ਥਾਂਵਾਂ ’ਤੇ ਬਣਾਏ ਵੈਂਡਰ ਜ਼ੋਨ ’ਚ ਸ਼ਿਫਟ ਕਰਨ ਦੀ ਮੁਹਿੰਮ ਛੇੜੀ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087781180
Copyright © 2019, Panjabi Times. All rights reserved. Website Designed by Mozart Infotech